ਪੁਸਤਕ ਰੀਵਿਊ
ਲੇਖਕ :ਸੁਖਵਿੰਦਰ ਕੌਰ ਫ਼ਰੀਦਕੋਟ
ਕਿਤਾਬ :ਔਰਤ ਦੀ ਝੋਲੀ ਗਾਲ੍ਹਾਂ ਕਿਉਂ ? (ਲੇਖ ਸੰਗ੍ਰਹਿ )
ਪੰਨੇ :104
ਮੁੱਲ :120 /-ਰੁਪਏ
ਲੇਖਿਕਾ ਸੁਖਵਿੰਦਰ ਕੌਰ ਫ਼ਰੀਦਕੋਟ ਨੇ ਲੇਖਕ ਜਗਤ ਵਿੱਚ ਆਪਣੀ ਪਲੇਠੀ ਕਿਤਾਬ’ ਔਰਤ ਨੂੰ ਗਾਲ੍ਹਾਂ ਕਿਉਂ’( ਲੇਖ ਸੰਗ੍ਰਹਿ) ਰਾਹੀਂ ਹਾਜ਼ਰੀ ਲਵਾਈ ਹੈ ।ਇਸ ਤੋਂ ਪਹਿਲਾ ਉਨ੍ਹਾਂ ਦੇ ਲੇਖ ਅਤੇ ਕਹਾਣੀਆਂ ਵੱਖ -ਵੱਖ ਅਖ਼ਬਾਰਾਂ ਅਤੇ ਰਸਾਲਿਆਂ ਦਾ ਸ਼ਿੰਗਾਰ ਬਣ ਚੁੱਕੇ ਹਨ ॥।।ਹਥਲੀ ਕਿਤਾਬ ਵਿਚ ਕੁੱਲ 29ਲੇਖ ਦਰਜ ਕੀਤੇ ਗਏ ਹਨ ,ਜੋ ਕਿ ਸਮਾਜਕ, ਸਿੱਖਿਆ, ਨੈਤਿਕਤਾ ਅਤੇ ਸੱਭਿਆਚਾਰ ਨਾਲ ਸਬੰਧਤ ਹਨ। ਲੇਖਿਕਾ ਨੇ ਵੱਧ ਤੋਂ ਵੱਧ ਵਿਸ਼ੇ ਛੋਹਣ ਦੀ ਕੋਸ਼ਿਸ਼ ਕੀਤੀ ਹੈ। ਲੇਖਿਕਾ ਆਪਣੀ ਲੇਖਣੀ ਵਿੱਚ ਹੀ ਜ਼ਿਕਰ ਕਰਦੀ ਹੈ ਕਿ ਉਸ ਨੇ ਯੂਨੀਵਰਸਿਟੀ ਦੇ ਮੈਗਜ਼ੀਨ ਵਿੱਚ ਛਪਣ ਤੋਂ ਲਿਖਣ ਦੀ ਸ਼ੁਰੂਆਤ ਕੀਤੀ ਹੈ। ਹੱਥਲੀ ਕਿਤਾਬ ਵਿਚ ਜਿੱਥੇ ਆਸਿਫ਼ਾ ਨਾਲ ਹੋਏ ਅਨਿਆਂ ਪ੍ਰਤੀ ਚਿੰਤਤ ਹੁੰਦੀ ਹੈ, ਉੱਥੇ ਉਹ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਦੀ ਨਿੰਦਾ ,ਨਿਘਰ ਰਹੀ ਗੀਤਕਾਰੀ, ਯਾਰ ਸ਼ਬਦ ਦੀ ਵੱਧ ਰਹੀ ਵਰਤੋਂ, ਸੱਤਵਾਂ ਅਸ਼ਲੀਲਤਾ ਦਾ ਦਰਿਆ ਅਤੇ ਔਰਤ ਨੂੰ ਗਾਲ੍ਹਾਂ ਕਿਉਂ ਵਰਗੇ ਲੇਖਾਂ ਰਾਹੀਂ ਕਰਦੀ ਹੈ । ਉਹ ਨਰੋਆ ਸਮਾਜ ਸਿਰਜਣ ਲਈ ਵੀ ਯਤਨਸ਼ੀਲ ਹੁੰਦੀ ਪ੍ਰਤੀਤ ਹੁੰਦੀ ਹੈ। ਪ੍ਰੇਰਨਾ ਦਾਇਕ ਲੇਖਾਂ ਰਾਹੀਂ ਆਪਣੇ ਆਪ ਨੂੰ ਔਗੁਣਾਂ ਤੋਂ ਬਚਾ ਕੇ ਰੱਖਣਾ ਲੋਚਦੀ ਹੈ ।ਪੰਜਾਬ ਨੂੰ ਤੰਦਰੁਸਤ ਦੇਖਣ ਦੀ ਚਾਹਵਾਨ ਲੇਖਿਕਾ ਨਸ਼ਿਆਂ ਤੋਂ ਦੂਰ ਰਹਿਣਾ, ਦੂਜਿਆਂ ਦੇ ਗੁਣਾਂ ਨੂੰ ਗ੍ਰਹਿਣ ਕਰਨ ਲਈ ਪ੍ਰੇਰਿਤ ਕਰਦੀ ਹੈ। ਉਹ ਸੱਭਿਆਚਾਰ ਅਤੇ ਖਤਮ ਹੋ ਰਹੀਆਂ ਰਸਮਾਂ ਨੂੰ ਬਚਾਉਣ ਦੀ ਗੱਲ ਕਰਦੀ ,ਆਪਣੀ ਨਿਜੀ ਜ਼ਿੰਦਗੀ ਦੇ ਕੁਝ ਤਲਖ਼ ਤਜਰਬੇ ਵੀ ਸਾਂਝੇ ਕਰਦੀ ਹੈ । ਅਜਿਹੀ ਲੇਖਿਕਾ ਜੋ ਸਮਾਜ ਲਈ ਚਿੰਤਨਸ਼ੀਲ ਹੈ ,ਦੀ ਆਮਦ ਲੇਖਕਾਂ ਅਤੇ ਪਾਠਕਾਂ ਲਈ ਬਹੁਮੁੱਲੀ ਦੇਣ ਹੈ। ਸੁਖਵਿੰਦਰ ਕੌਰ ਫ਼ਰੀਦਕੋਟ ਔਰਤਾਂ ਲਈ ਮਾਣ ਹੈ। ਪਾਠਕਾਂ ਵਿਚ ਕਿਤਾਬ ਪ੍ਰਵਾਨ ਚੜ੍ਹਨ ਦੀ ਉਮੀਦ ਸਾਹਿਤ ਲੇਖਕਾਂ ਨੂੰ ਵਧਾਈਆਂ ਦਿੰਦੇ ਹੋਏ ….
ਵੀਰਪਾਲ ਕੌਰ ਕਮਲ
8569001590