You are here

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦਾ13ਵਾਂ ਸਲਾਨਾ ਇਜਲਾਸ ਸ਼ਾਨੋ ਸ਼ੌਕਤ ਨਾਲ ਸੰਪੰਨ - ਡਾ ਬਾਲੀ  

ਕਾਂਗਰਸ ਸਮੇਤ ਸਮੇਂ ਦੀਆਂ ਸਰਕਾਰਾਂ ਨੇ ਮੈਡੀਕਲ ਪ੍ਰੈਕਟੀਸਨਰਾਂ ਨਾਲ ਕੀਤਾ ਵਾਅਦਾ ਪੁੁਰਾ ਨਹੀਂ ਕੀਤਾ

ਮਹਿਲ ਕਲਾਂ/ਬਰਨਾਲਾ-ਮਾਰਚ 2021- (ਗੁਰਸੇਵਕ ਸਿੰਘ ਸੋਹੀ)-

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ( ਰਜਿ:295) ਦੇ ਜਿਲ੍ਹਾ ਸੰਗਰੂਰ ਦਾ ਸਾਲਾਨਾ 13 ਵਾਂ ਸਲਾਨਾ ਇਜਲਾਸ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਮਰਪਿਤ ਸੁਖਜਿੰਦਰਾ ਪੈਲੇਸ ਮਲੇਰਕੋਟਲਾ ਰੋਡ ਧੂਰੀ ਵਿਖੇ ਹੋਇਆ,ਜਿਸ ਵਿੱਚ ਮੁੱਖ ਮਹਿਮਾਨ ਡਾ ਸੌਰਵ ਸਿੰਗਲਾ MS ਮਲੇਰਕੋਟਲਾ,ਡਾ ਰਾਜੀਵ ਰਿਸ਼ੀ MD ਧੂਰੀ,ਡਾ ਸੁਰਜੀਤ ਸਿੰਘ ਛਾਪਾ ਸਨ।ਜਿਸ ਇਜਲਾਸ ਵਿਚ ਬਲਾਕ ਅਹਿਮਦਗੜ੍ਹ, ਮਲੇਰਕੋਟਲਾ ,ਧੂਰੀ, ਸ਼ੇਰਪੁਰ ,ਸੁਨਾਮ ,ਸੰਗਰੂਰ ,ਲੌਂਗੋਵਾਲ ਮੂਨਕ ,ਭਵਾਨੀਗੜ੍ਹ ,ਦਿੜ੍ਹਬਾ ਅਤੇ ਖਨੌਰੀ ਆਦਿ ਬਲਾਕਾਂ ਦੇ ਡੈਲੀਗੇਟਾਂ ਨੇ ਭਾਗ ਲਿਆ।ਇਸ ਇਜਲਾਸ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ,ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ,ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ,ਸੂਬਾ ਕਮੇਟੀ ਮੈਂਬਰ ਡਾ ਧਰਮਪਾਲ ਸਿੰਘ ਭਵਾਨੀਗੜ੍ਹ ਆਦਿ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ।
ਇਜਲਾਸ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਨੂੰ  ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਕਿਸਾਨੀ ਅੰਦੋਲਨ ਵਿੱਚ ਸਦਾ ਲਈ ਵਿਛੜ ਚੁੱਕੇ 300 ਦੇ ਕਰੀਬ ਜੁਝਾਰੂ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ । 
ਜ਼ਿਲ੍ਹਾ ਪ੍ਰਧਾਨ ਡਾ ਅਨਵਰ ਖ਼ਾਨ ਭਸੌੜ ਨੇ ਅੱਜ ਤੱਕ ਦੀਆਂ ਹੋਈਆਂ ਮੀਟਿੰਗਾਂ,ਗਤੀਵਿਧੀਆਂ ਅਤੇ ਰੀਵਿਊ ਰਿਪੋਰਟ ਸਬੰਧੀ ਮੈਂਬਰਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਜ਼ਿਲ੍ਹਾ ਸਕੱਤਰ ਡਾ ਹਰਮੇਸ਼ ਸਿੰਘ ਕਾਲੀਆ ਨੇ ਸੈਕਟਰੀ ਰਿਪੋਰਟ ਪਡ਼੍ਹ ਕੇ ਸੁਣਾਈ ।ਜ਼ਿਲ੍ਹਾ ਵਿੱਤ ਸਕੱਤਰ ਡਾ ਜਸਵੰਤ  ਸਿੰਘ ਨੇ ਸਾਲ ਦਾ ਲੇਖਾ ਜੋਖਾ ਪਡ਼੍ਹ ਕੇ ਸੁਣਾਇਆ।ਜੋ ਕਿ ਭਰਪੂਰ ਬਹਿਸ ਦੌਰਾਨ ਸਰਬਸੰਮਤੀ ਨਾਲ ਪਾਸ ਕੀਤਾ ਗਿਆ।ਇਜਲਾਸ ਨੂੰ ਸੰਬੋਧਨ ਕਰਦੇ ਹੋਏ ਡਾ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ  ਮੈਡੀਕਲ ਪ੍ਰੈਕਟੀਸ਼ਨਰ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ ।ਉਨ੍ਹਾਂ ਕਿਹਾ ਕਿ ਇਹ ਸਰਕਾਰਾਂ ਪਿੰਡਾਂ ਅਤੇ ਕਸਬਿਆਂ ਵਿੱਚ ਸਿਹਤ ਸੇਵਾਵਾਂ ਦੇਣ ਤੋਂ ਨਾਕਾਮ ਸਾਬਤ ਹੋਈਆਂ ਹਨ। ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਕੋਰੋਨਾ ਯੋਧਿਆਂ ਵਜੋਂ ਸੰਬੋਧਨ ਕਰਦਿਆਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਐਸੋਸੀਏਸ਼ਨ ਪੰਜਾਬ ਦੇ ਸਾਥੀਆਂ ਨੇ ਕੋਵਿਡ-19 ਦੌਰਾਨ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਇਆ ਹੈ।ਉਨ੍ਹਾਂ ਹੋਰ ਕਿਹਾ ਕਿ 25 ਸਤੰਬਰ 2020 ਤੋਂ ਸ਼ੁਰੂ ਹੋਏ ਕਿਸਾਨੀ ਸੰਘਰਸ ਵਿੱਚ ਪੰਜਾਬ ਵਿੱਚ ਅਤੇ ਦਿੱਲੀ ਵਿੱਚ ਫਰੀ ਮੈਡੀਕਲ ਕੈਂਪ ਲਗਾ ਕੇ ਆਪਣੇ ਕਿਸਾਨ ਮਜ਼ਦੂਰ ਭਰਾਵਾਂ ਨੂੰ ਫਰੀ ਮੈਡੀਕਲ ਸੇਵਾਵਾਂ ਦੇ ਕੇ ਡਾਕਟਰ,ਕਿਸਾਨ,ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਨੂੰ ਬੁਲੰਦ ਕੀਤਾ ।ਡਾ ਅਨਵਰ ਖ਼ਾਨ ਭਸੌੜ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਆਪਣੇ ਡਾ ਸਾਥੀਆਂ ਨਾਲ ਚੱਟਾਨ ਵਾਂਗ ਖਡ਼੍ਹੀ ਹੈ।ਸੂਬਾ ਕਮੇਟੀ ਮੈਂਬਰ ਡਾ ਧਰਮਪਾਲ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ  । 
ਪਹਿਲੀ ਕਮੇਟੀ ਭੰਗ ਕਰਨ ਉਪਰੰਤ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿਚ ਸਰਬਸੰਮਤੀ ਨਾਲ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਡਾ ਅਨਵਰ ਖਾਨ ਭਸੌੜ,ਸੈਕਟਰੀ ਡਾ ਮਾਘ ਸਿੰਘ ਮਾਣਕੀ,ਖਜ਼ਾਨਚੀ ਡਾ ਜਸਵੰਤ ਸਿੰਘ,ਸੀਨੀਅਰ ਮੀਤ ਪ੍ਰਧਾਨ ਡਾ ਬਲਜਿੰਦਰ ਸਿੰਘ ਮਲੇਰਕੋਟਲਾ, ਜੁਆਇੰਟ ਸਕੱਤਰ ਡਾ ਮੁਖਤਿਆਰ ਸਿੰਘ ਮੂਣਕ,ਚੇਅਰਮੈਨ ਡਾ ਹਰਮੇਲ ਸਿੰਘ ਕਾਲੀਆ,ਵਾਈਸ ਚੇਅਰਮੈਨ ਤਰਸੇਮ ਸਿੰਘ ਭਵਾਨੀਗਡ਼੍ਹ,ਸਰਪ੍ਰਸਤ ਡਾ ਧਰਮਪਾਲ ਸਿੰਘ ਭਵਾਨੀਗਡ਼੍ਹ,ਪ੍ਰੈੱਸ ਸਕੱਤਰ  ਸਿਕੰਦਰ ਖਾਨ ਘਨੌਰ,ਸੂਬਾ ਕਮੇਟੀ ਮੈਂਬਰ ਡਾ ਧਰਮਪਾਲ ਸਿੰਘ ਭਵਾਨੀਗਡ਼੍ਹ ਅਤੇ ਰਮੇਸ਼ ਸਿੰਘ ਕਾਲੀਆ ਮੂਣਕ ਸਮੇਤ 23 ਮੈਂਬਰੀ ਜ਼ਿਲ੍ਹਾ ਕਮੇਟੀ  ਚੁਣੀ ਗਈ । ਇਸ ਸਮੇਂ ਚੁਣੀ ਹੋਈ ਜ਼ਿਲ੍ਹਾ ਕਮੇਟੀ ਨੇ ਵਿਸਵਾਸ ਦਿਵਾਇਆ ਕਿ ਜਿਹੜੀ ਉਨ੍ਹਾਂ ਨੂੰ ਡਿਊਟੀ ਸੌਂਪੀ ਹੈ, ਉਹ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣਗੇ ਅਤੇ ਜਥੇਬੰਦੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਅੱਗੇ ਨਾਲੋਂ ਵੱਧ ਮਿਹਨਤ ਕਰਦੇ ਰਹਿਣਗੇ। ਇਸ ਸਮੇਂ ਜਿੱਥੇ ਬਾਹਰੋਂ ਆਏ ਮਹਿਮਾਨਾਂ ਦਾ ਮਾਣ ਸਨਮਾਨ ਕੀਤਾ ਗਿਆ, ਉਥੇ ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਦੇ ਵੱਖ ਵੱਖ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਹੋਣਹਾਰ ਬੱਚਿਆਂ ਨੂੰ ਮੈਡੀਕਲ ਖੇਤਰਾਂ ਵਿੱਚ ਮੱਲਾਂ ਮਾਰਨ ਤੇ ਉਨ੍ਹਾਂ ਨੂੰ ਵੀ ਸਨਮਾਨਤ ਕੀਤਾ ਗਿਆ ਜਿਨ੍ਹਾਂ ਵਿਚ ਡਾ ਇੰਦਰਜੀਤ ਸਿੰਘ(MBBS) ਸਪੁੱਤਰ ਡਾ ਹਰਮੇਸ ਸਿੰਘ ਕਾਲੀਆ ਮੂਣਕ,ਡਾ. ਮੁਹੰਮਦ ਸਿਕੰਦਰ( BAMS) ਸਪੁੱਤਰ ਡਾ ਸੁਰਾਜਦੀਨ ਕੰਗਣਵਾਲ ,ਡਾ.ਗੁਰਵਿੰਦਰ ਕੌਰ(BAMS) ਬੇਟੀ ਡਾ.ਆਗਿਆਪਾਲ ਸਿੰਘ ਲਵਲੀ ,
ਡਾ.ਹਰਦੀਪ ਸਿੰਘ (BAMS) ਬੇਟਾ ਡਾਕਟਰ ਕੇਵਲ ਸਿੰਘ,ਡਾ ਮੁਹੰਮਦ ਸਾਬਰ ਅਲੀ( BDS) ਬੇਟਾ ਡਾ.ਮਿੱਠੂ ਮੁਹੰਮਦ ਮਹਿਲਕਲਾਂ ਆਦਿ ਸਾਮਲ ਸਨ।