You are here

ਪੰਜਾਬ

ਲੇਖਕ ਪਾਠਕ ਮੰਚ ਢੁੱਡੀਕੇ ਵੱਲੋਂ ਵਿਸ਼ਵ ਪੁਸਤਕ ਦਿਵਸ ਮਨਾਇਆ ਗਿਆ

ਅਜੀਤਵਾਲ ਬਲਵੀਰ ਸਿੰਘ ਬਾਠ  ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਦੇ ਲੇਖਕ ਪਾਠਕ ਮੰਚ ਵਲੋਂ ਬਾਬਾ ਪਾਖਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਸ਼ਵ ਪੁਸਤਕ ਦਿਵਸ ਮਨਾਇਆ ਗਿਆ  ਸਭ ਤੋਂ ਪਹਿਲਾਂ ਮੰਚ ਦੇ ਸਰਪ੍ਰਸਤ ਬਲਦੇਵ ਸਿੰਘ ਬਾਵਾ ਜੀ ਦੇ ਮਾਤਾ ਦੇ ਦੇਹਾਂਤ ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ  ਜਨ ਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਮੰਚ ਦੇ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਨੇ ਵਿਸ਼ਵ ਪੁਸਤਕ ਦਿਵਸ ਬਾਰੇ ਦੱਸਿਆ ਕਿ ਇਹ ਕਿਉਂ ਮਨਾਇਆ ਜਾਂਦਾ ਹੈ  ਇਸ ਤੋਂ ਇਲਾਵਾ ਜਨਰਲ ਸਕੱਤਰ ਮਾਸਟਰ ਹਰੀ ਸਿੰਘ ਢੁੱਡੀਕੇ ਨੇ ਕਿਤਾਬਾਂ ਦੀ ਮਹੱਤਤਾ ਬਾਰੇ ਦੱਸਿਆ ਸੁਖਦੇਵ ਸਿੰਘ ਨੇ ਇੱਕ ਫ਼ੌਜੀ ਅਫ਼ਸਰ ਦੀ ਆਤਮ ਕਥਾ ਤੋਂ ਦੱਸਿਆ ਕਿ ਕਿਵੇਂ ਪ੍ਰੇਰਨਾ ਮਿਲਦੀ ਹੈ ਤਰਸੇਮ ਸਿੰਘ ਹਰਜੀਤ ਸਿੰਘ ਸਰਬਜੀਤ ਸਿੰਘ  ਹਰਜਿੰਦਰ ਸਿੰਘ ਬੱਗਾ ਰਮਨਪ੍ਰੀਤ ਕੌਰ ਨੇ ਆਪਣੀ ਲਿਖਤੀ ਕਵਿਤਾਵਾਂ ਪੇਸ਼ ਕੀਤੀਆਂ ਜਸਬੀਰ ਸਿੰਘ ਗਿੱਲ ਜੋਗਿੰਦਰ ਸਿੰਘ ਨੇ ਵੀ ਆਪਣੇ ਖਿਤਾਬ ਦੇ ਅਨੁਭਵ ਦੱਸੇ ਇਸ ਮੌਕੇ ਮਾਸਟਰ ਹਰੀ ਸਿੰਘ ਢੁੱਡੀਕੇ ਨੇ ਆਪਣੇ ਵੱਲੋਂ ਵਿਦਿਆਰਥੀ  ਨੂੰਹ ਕਿਤਾਬਾਂ ਪੜ੍ਹਨ ਲਈ ਵੰਡੀਆਂ ਮਾਸਟਰ ਗੁਰਚਰਨ ਸਿੰਘ ਤੇ ਰਮਨਪ੍ਰੀਤ ਕੌਰ ਜਿਸ ਦੀਆਂ ਮਿਨੀ ਕਹਾਣੀਆਂ ਤੇ ਕਪਤਾਨਾਂ ਅਖ਼ਬਾਰਾਂ ਵਿੱਚ ਆਮ ਹੀ ਲਗਦੀਆਂ ਨੇ ਆਪਣੇ ਘਰ ਦੀਆਂ ਲਾਇਬਰੇਰੀਆਂ ਦੀਆਂ ਕਿਤਾਬਾਂ ਵਿਦਿਆਰਥੀਆਂ  ਨੂੰ ਪੜ੍ਹਨ ਲਈ ਦਿੱਤੀਆਂ ਮਹੀਨੇ ਵਿੱਚ ਇੱਕ ਵਾਰ ਵਿਦਿਆਰਥੀਆਂ ਤੇ ਮੰਚ ਦੇ ਮੈਂਬਰ ਇਕੱਠੇ ਹੋਇਆ ਕਰਨਗੇ ਪੜ੍ਹੀਆਂ ਕਿਤਾਬਾਂ ਤੇ ਵਿਚਾਰ ਚਰਚਾ ਕੀਤੀ ਜਾਇਆ ਕਰੇਗੀ ਵਿਦਿਆਰਥੀਆਂ ਵਿੱਚ ਪੁਸਤਕ ਪੜ੍ਹਨ ਦੀ ਚੇਟਕ ਲਾਈ ਜਾਵੇਗੀ  ਇਸ ਸਮੇਂ ਮਾਸਟਰ ਜੈਕਬ ਸਿੰਘ ਮਾਸਟਰ ਹਰਮੀਤ ਸਿੰਘ ਤੋਂ ਇਲਾਵਾ ਪਾਠਕ ਮੰਚ ਦੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ

Oxygen audit committee conducts surprise check in 3 private hospitals today

Educates private hospitals to make optimum use of oxygen

Committee to monitor consumption and ensure rational use of oxygen in all hospitals: Nodal Officer Damanjit Singh Mann

Warns of strict action is any hospital found misusing/hoarding of oxygen cylinders

Ludhiana, April 25-2021 (Iqbal Singh Rasulpur)-

In the wake of a sharp increase in the use of oxygen for the Covid patients in the hospitals, the oxygen audit committee for constant monitoring the consumption of life-saving gas in the district today conducted surprise checks in the premises of 3 private hospitals of the district. The hospitals checked today included Arora Neuro Centre Ludhiana, Sidhu Hospital Doraha and Kular Hospital Khanna.

It is pertinent to mention that Deputy Commissioner Varinder Kumar Sharma had formed an 11-member committee headed by AETC-2 Damanjeet Singh Mann and a representative of Commissioner of Police, SSP Khanna and SSP Ludhiana Rural, Deputy Medical Commissioner Dr Mohinder Singh, District Family and Welfare Officer Dr SP Singh, GM District Industries Centre, Zonal Drug Licensing Authority Dr Kulwinder Singh, Anaesthetic Dr Sheenu Gupta, Drug Inspectors Roop Preet Kaur, Sandeep Kaushik, Amit Lakhan Pal and Lajwinder Kaur would be its members.

Nodal Officer Damanjit Singh Mann informed that the committee has been formed to review the consumption and balance stock of the oxygen by the hospitals/other health institutions. Further, it will ensure that the use of oxygen for the management of serious Covid-19 patients is rational and per prescribed treatment protocols.

The committee will have to submit its report to the Deputy Commissioner daily about its functioning and will also ensure the oxygen must not be used for the industrial purpose at any cost and take action in case of the violation.

Damanjit Singh Mann informed that during the surprise check at 3 hospitals, the managements were educated about ways to reduce wastage of oxygen. He said that an online training of all private hospitals was also organised, in which the doctors were educated about it. He said that all the hospitals of district Ludhiana have been warned not to waste or hoard oxygen, else strict action would be taken against them.

He informed that the committee would conduct surprise checks of all hospitals on daily basis.

Deputy Commissioner Varinder Kumar Sharma said that with the sudden surge of serious Covid cases, the oxygen demand has also been increasing unprecedentedly as it is vital for the treatment of level-3 patients so it was necessary that the stocks of oxygen and its consumption, is closely rationalised. Further, he asked the hospitals to use oxygen only for the serious/critical patients to ensure rational use of this gas.

Deputy Commissioner also warned the hoarders of the oxygen and warned severest of severe action if anyone would be found involved in profiteering.

Amid the report of some hospitals were still doing elective surgeries despite prohibited, Deputy Commissioner has already set up another committee under the supervision of DMC Dr Mohinder Singh, Medical Officer Dr Milan and District Leprosy Officer Dr Gurtajinder Kaur for physical inspection of the hospitals and take strict action those not following the orders.

In separate order, he said that another team led by ZLA Dr Kulwinder Singh has been set up to take strict action against those involved in black marketing of the Remdesivir.

ਮੋਰਿੰਗਾ (ਸੁਹੰਜਣਾ ), ਇੱਕ ਚਮਤਕਾਰੀ ਪੌਦਾ ✍️ ਸਿਮਰਨਜੀਤ ਕੌਰ

ਮੋਰਿੰਗਾ, ਇੱਕ ਬਹੁਤ ਹੀ ਸ਼ਾਨਦਾਰ ਅਤੇ ਬਹੁਤ ਮਹੱਤਵਪੂਰਣ ਪੌਦਾ ਹੈ ਜੋ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿੱਚ ਉਗਾਇਆ ਜਾਂਦਾ ਹੈ ਅਤੇ ਕਾਸ਼ਤ ਕੀਤਾ ਜਾਂਦਾ ਹੈI ਮੋਰਿੰਗਾ ਓਲੀਫਿਰਾ ਛੋਟੇ ਤੋਂ ਦਰਮਿਆਨੇ ਆਕਾਰ ਦੇ, ਤੇਜ਼ੀ ਨਾਲ ਵੱਧ ਰਹੇ ਸਦਾਬਹਾਰ ਪੌਦੇ ਨੂੰ ਆਮ ਤੌਰ 'ਤੇ' ਡਰੱਮ ਸਟਿਕ ਟ੍ਰੀ 'ਦੇ ਤੌਰ ਤੇ ਜਾਣਿਆ ਜਾਂਦਾ ਹੈI ਮੋਰਿੰਗਾ ਇਕ ਪੌਸ਼ਟਿਕ ਪੌਦਾ ਹੈ ਕਿਉਂਕਿ ਇਸ ਦੇ ਹਰ ਇਕ ਹਿੱਸੇ ਵਿਚ ਕੁਝ ਪੌਸ਼ਟਿਕ ਕਦਰਾਂ ਕੀਮਤਾਂ ਹੁੰਦੀਆਂ ਹਨ I   ਸਭ ਤੋਂ ਵੱਧ ਵਰਤਿਆ ਜਾਣ ਵਾਲਾ ਹਿੱਸਾ ਪੱਤੇ ਹਨ ਜੋ ਵਿਟਾਮਿਨ, ਕੈਰੋਟੀਨੋਇਡਜ਼, ਪੌਲੀਫੇਨੋਲਸ, ਫੈਨੋਲਿਕ ਐਸਿਡ, ਫਲੇਵੋਨੋਇਡਜ਼, ਐਲਕਾਲਾਇਡਜ਼, ਗਲੂਕੋਸਿਨੋਲੇਟਸ, ਟੈਨਿਨ, ਸੈਪੋਨੀਨਜ਼ ਅਤੇ ਆਈਸੋਟੀਓਸਾਈਨੇਟਸ ਨਾਲ ਭਰਪੂਰ ਹਨ ਇਹ ਸਚਮੁੱਚ ਇਕ ਕਿਸਮ ਦਾ ਚਮਤਕਾਰੀ ਪੌਦਾ ਹੈ ਜਿਸ ਨੇ ਲੋਕਾਂ ਦਾ ਵਿਸ਼ਵਾਸ ਪ੍ਰਾਪਤ ਕੀਤਾ ਹੈ ਅਤੇ ਖੋਜ ਦਾ ਕੇਂਦਰ ਰਿਹਾ ਹੈ ਕਿਉਂਕਿ ਮੋਰਿੰਗਾ ਕੁਦਰਤੀ ਤੌਰ 'ਤੇ ਹੋਣ ਵਾਲੇ  ਚਮਤਕਾਰੀ ਕੈਮੀਕਲਜ਼ ਦਾ ਇਕ ਮਹੱਤਵਪੂਰਣ ਸਰੋਤ ਹੈ ਅਤੇ ਭਵਿੱਖ ਦੇ ਵਿਕਾਸ ਲਈ ਅਧਾਰ ਪ੍ਰਦਾਨ ਕਰਦਾ ਹੈI ਮੋਰਿੰਗਾ ਰੁੱਖ ਹਰ ਸਾਲ ਅਤੇ ਕੁਝ ਖੇਤਰਾਂ ਵਿਚ ਸਾਲ ਵਿਚ ਦੋ ਵਾਰ ਫੁੱਲ ਅਤੇ ਫਲ ਪੈਦਾ ਕਰ ਸਕਦੇ ਹਨI. ਆਪਣੇ ਪਹਿਲੇ ਸਾਲ ਦੇ ਦੌਰਾਨ, ਇੱਕ ਮੋਰਿੰਗਾ ਰੁੱਖ ਪੰਜ ਮੀਟਰ ਦੀ ਉਚਾਈ ਤੱਕ ਵਧ ਸਕਦਾ ਹੈ ਅਤੇ ਫੁੱਲ ਅਤੇ ਫਲ ਪੈਦਾ ਕਰ ਸਕਦਾ ਹੈI ਇਹ ਰੁੱਖ 30 ਸੈਂਟੀਮੀਟਰ ਚੌੜਾਈ ਦੇ ਨਾਲ 12 ਮੀਟਰ ਉਚਾਈ 'ਤੇ ਪਹੁੰਚ ਸਕਦਾ ਹੈ. ਕੁਝ ਲੋਕ ਰੁੱਖ ਨੂੰ ਕੱਟ ਦਿੰਦੇ ਹਨ ਅਤੇ ਵਾਧੇ ਨੂੰ ਰੋਕਦੇ ਹਨ ਇਸ ਦੀ ਬਜਾਏ ਸਾਨੂੰ ਇਸਦੀ ਪੂਰੀ ਦੇਖਭਾਲ ਕਰਨ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਅਸੀਂ  ਇਸ ਤੋਂ ਲਾਭ ਪ੍ਰਦਾਨ ਕਰ ਸਕੀਏI

ਸਿਮਰਨਜੀਤ ਕੌਰ

ਸਹਾਇਕ ਪ੍ਰੋਫੈਸਰ ਫਾਰਮਾਕੋਲੋਜੀ

ਫੈਕਲਟੀ ਓਫ ਫਾਰਮਸੁਟਿਕਲ ਸਾਇੰਸਜ

ਪੀਸੀਟੀਈ ਗਰੁੱਪ ਆਫ਼ ਇੰਸਟੀਟਿਊਟਸ , ਲੁਧਿਆਣਾ

simranjstl@gmail.com

6280177913 'ਤੇ ਸੰਪਰਕ ਕਰੋ

ਜੀਰੋ ਜਾਂ ਹੀਰੋ ✍️ ਸੰਦੀਪ ਦਿਉੜਾ

                                                   ਜੀਰੋ ਜਾਂ ਹੀਰੋ 
                ਸੇਠ ਰੌਣਕੀ ਰਾਮ ਨੂੰ ਦੁਕਾਨ ਉੱਤੇ ਉਦਾਸ ਬੈਠੇ ਦੇਖ ਲੱਲੂ ਨੇ ਹੌਸਲਾ ਕਰ ਸੇਠ ਜੀ ਨੂੰ ਪੁੱਛ ਲਿਆ।
           "ਮੁਆਫ਼ ਕਰਨਾ ਸੇਠ ਜੀ ਮੈਂ ਅੱਜ ਸਵੇਰ ਤੋਂ ਦੇਖ ਰਿਹਾ ਹਾਂ ਕਿ ਤੁਸੀਂ ਉਦਾਸ ਹੋ ਕੀ ਗੱਲ ਹੈ? ਘਰ ਸਭ ਠੀਕ ਠਾਕ ਤਾਂ ਹੈ। "
            "ਉਦਾਸ ਨਹੀਂ ਯਾਰ ਲੱਲੂ ਕੋਈ ਗੱਲ ਨਹੀਂ ਤੈਨੂੰ ਉਝ ਹੀ ਲੱਗ ਰਿਹਾ ਹੈ। "
          "ਉਝ ਤਾਂ ਨਹੀਂ ਕੋਈ ਗੱਲ ਹੈ ਤਾਂ ਜਰੂਰ। ਜੇ ਤੁਸੀਂ ਸਾਂਝੀ ਨਹੀਂ ਕਰਨੀ ਚਾਹੁੰਦੇ ਤਾਂ ਕੋਈ ਗੱਲ ਨਹੀਂ। ਆਖਿਰ ਮੈਂ ਹੈ ਤਾਂ ਤੁਹਾਡਾ ਨੋਕਰ ਹੀ। "
        "ਤੂੰ ਮੈਨੂੰ ਦੱਸ ਮੈਂ ਅੱਜ ਤੱਕ ਤੇਰੇ ਨਾਲ ਕਦੇ ਨੋਕਰ ਮਾਲਕ ਵਾਲੀ ਗੱਲ ਕੀਤੀ ਹੈ। "
          " ਜੇ ਨਹੀਂ ਕੀਤੀ ਤਾਂ ਹੀ ਤੁਹਾਨੂੰ ਉਦਾਸ ਦੇਖ ਕੇ ਮੇਰੇ ਮਨ ਵਿੱਚ ਚੀਸ ਉੱਠਦੀ ਹੈ। ਜੇ ਕੋਈ ਪਰੇਸ਼ਾਨੀ ਹੈ ਤਾਂ ਦੱਸੋ ਜਰੂਰ ਕੋਈ ਨਾ ਕੋਈ ਹੱਲ ਨਿਕਲ ਆਵੇਗਾ। "
                   "ਯਾਰ ਪਰੇਸ਼ਾਨੀ ਹੈ ਵੀ ਤੇ ਨਹੀਂ ਵੀ। ਰੱਬ ਦਾ ਦਿੱਤਾ ਸਾਰਾ ਕੁਝ ਹੈ ਪੂਰਾ ਵਧੀਆ ਕਾਰੋਬਾਰ ਹੈ। "
           " ਉਹ ਤਾਂ ਹੈ ਹੀ ਪਰ ਤੁਸੀਂ ਉਦਾਸ ਕਿਉਂ ਹੋ? "
          "ਮੈਂ ਉਦਾਸ ਤੇਰੇ ਦੋਹਾਂ ਭਤੀਜਿਆਂ ਕਰਕੇ ਹਾਂ। "
        "ਕੀ ਕਰਤਾ ਉਹਨਾਂ ਨੇ? "
            "ਕੁਝ ਕਰਦੇ ਹੀ ਤਾਂ ਨਹੀਂ ਦੋਵੇਂ ਆਪਸ ਵਿੱਚ ਲੜਾਈ ਤੋਂ ਬਿਨਾਂ ਜਦੋਂ ਦੇਖ ਲਵੋ ਆਪਸ ਵਿੱਚ ਲੜਦੇ ਹੀ ਰਹਿੰਦੇ ਹਨ। ਦੋਵੇਂ ਹੀ ਆਪਣੇ ਆਪ ਨੂੰ ਬਹੁਤ ਅਕਲਮੰਦ ਸਮਝਦੇ ਹਨ ਤੇ ਇੱਕ ਦੂਜੇ ਦੀ ਕੋਈ ਵੀ ਗੱਲ ਸੁਨਣ ਨੂੰ ਤਿਆਰ ਨਹੀਂ ਹਨ। ਮੈਨੂੰ ਫਿਕਰ ਹੁੰਦਾ  ਹੈ ਕੱਲ੍ਹ ਮੇਰੇ ਤੋਂ ਬਾਅਦ ਤਾਂ ਇਹਨਾਂ ਨੇ ਦੋ ਦਿਨ ਵੀ ਇਕੱਠੇ ਨਹੀਂ ਰਹਿਣਾ ਤੇ ਵੰਡ ਲੈਣਾ ਹੈ  ਕਾਰੋਬਾਰ ਤੇ ਘਰ ।
           "ਬਸ ਆਹ ਹੈ ਉਦਾਸੀ ਦਾ ਕਾਰਨ। "
             "  ਹਾਂ ਲੱਲੂ ਇਹ ਹੀ ਕਾਰਨ ਹੈ। ਸਾਰੇ ਕਹਿੰਦੇ ਹਨ ਕਿ ਤੇਰੇ ਕੋਲ ਹਰ ਮੁਸ਼ਕਿਲ ਦਾ ਹੱਲ ਹੈ ਜੇ ਇਸ ਦਾ ਹੈ ਤਾਂ ਦੱਸ। "
             "ਸੇਠ ਜੀ ਪੂਰਾ ਹੱਲ ਹੈ, ਤੁਸੀਂ ਆਪਣਾ ਕੰਨ ਇੱਧਰ ਕਰੋ। "
                               ਲੱਲੂ ਸੇਠ ਰੌਣਕੀ ਰਾਮ ਨੂੰ ਇੱਕ ਸਕੀਮ ਦੱਸਦਾ ਹੈ। ਸ਼ਾਮ ਵੇਲੇ ਦੋਨੋ ਮੁੰਡੇ ਹੀ ਦੁਕਾਨ ਉੱਤੇ ਆਉਦੇਂ ਹਨ। ਉਹ ਦੋਵੇਂ ਹੀ  ਇੱਕ -ਇੱਕ ਹਜ਼ਾਰ ਰੁਪਏ ਦੀ ਮੰਗ ਕਰਦੇ ਹਨ। ਸੇਠ ਜੀ ਬਿਨਾਂ ਕੋਈ ਪ੍ਸ਼ਨ ਕੀਤੇ ਇੱਕ ਦੋ ਹਜ਼ਾਰ ਦਾ ਨੋਟ ਆਪਣੀ ਜੇਬ ਵਿੱਚੋਂ ਬਾਹਰ ਕੱਢਦੇ ਹਨ ਤੇ ਦੋਹਾਂ ਨੂੰ ਪਾੜ ਕੇ ਫੜਾਂ ਦਿੰਦੇ ਹਨ।
             "ਆਹ ਲਵੋ ਪੁੱਤਰ। "
              "ਪਿਤਾ ਜੀ ਤੁਸੀਂ ਆਹ ਕੀ ਕਰ ਦਿੱਤਾ ਹੈ। ਚੰਗਾ ਭਲਾ ਨੋਟ ਪਾੜ੍ਹ ਦਿੱਤਾ ਹੈ",ਦੋਵੇਂ ਇਕੱਠੇ ਹੀ ਬੋਲਦੇ ਹਨ।
                  "ਪੁੱਤਰ ਦੋ ਹਜ਼ਾਰ ਦਾ ਅੱਧਾ ਕਿੰਨਾ ਹੁੰਦਾ ਹੈ। "
       "ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ ਇੱਕ ਹਜ਼ਾਰ। "
           " ਬਸ ਮੈਂ ਤੁਹਾਨੂੰ ਦੋਹਾਂ ਨੂੰ ਅੱਧਾ- ਅੱਧਾ ਯਾਨੀ ਇੱਕ -ਇੱਕ ਹਜ਼ਾਰ ਦੇ ਦਿੱਤਾ ਹੈ। "
         "ਪਰ ਪਿਤਾ ਜੀ ਇਹ ਤਾਂ ਤੁਸੀਂ ਜੀਰੋ ਕਰ ਦਿੱਤਾ ਹੈ। "
           "ਕਿਵੇਂ ਜੀਰੋ ਕਰ ਦਿੱਤਾ? "
                              "ਮੈਂਨੂੰ ਦੱਸੋਂ ਜੇ ਆਪਣੀ ਦੁਕਾਨ ਉੱਤੇ ਦੋ ਟੋਟਿਆਂ ਵਿੱਚ ਨੋਟ ਲੈ ਕੇ ਆਵੇਂ ਤਾਂ ਤੁਸੀਂ ਲੈ ਲਵੋਂਗੇਲਵੋਂਗੇ"ਇੱਕ ਮੁੰਡਾ ਬੋਲਦਾ ਹੈ।
              "ਬਿਲਕੁਲ ਇੰਝ ਹੀ ਇਹ ਨੋਟ ਸਾਥੋਂ ਹੁਣ ਕੋਣ ਲਵੇਗਾ? ਹੋ ਗਿਆ ਨਾ ਜੀਰੋ", ਨਾਲ ਹੀ ਦੂਜਾ ਮੁੰਡਾ ਬੋਲਦਾ ਹੈ।
           "ਜੇ ਮੈਂ ਤੁਹਾਡੀ ਗੱਲ ਮੰਨ ਵੀ ਲੈਂਦਾ ਹਾਂ ਤਾਂ ਫ਼ਿਰ ਮੈਨੂੰ ਦੱਸੋਂਗੇ ਕਿ ਇਹ ਹੀਰੋ ਕਿਵੇਂ ਬਣ ਸਕਦਾ ਹੈ? "
         "ਜਦੋਂ ਇਹ ਜੁੜ ਗਿਆ ਬਸ ਹੋਰ ਕਿਵੇਂ", ਦੋਵੇਂ ਹੀ ਇਕੱਠੇ ਬੋਲਦੇ ਹਨ।
             "ਫ਼ੇਰ ਪੁੱਤਰ ਤੁਸੀਂ ਦੋਵਾਂ ਨੇ ਕਦੋਂ ਜੀਰੋ ਤੋਂ ਹੀਰੋ ਬਨਣਾ ਹੈ? ਸੇਠ ਜੀ ਦੀਆਂ ਅੱਖਾਂ ਵਿੱਚ ਅੱਥਰੂ ਸਨ।
                                      "ਪਿਤਾ ਜੀ ਸਾਨੂੰ ਜੀਰੋ ਤੋਂ ਹੀਰੋ ਬਨਣ ਦਾ ਢੰਗ ਸਮਝ ਆ ਗਿਆ ਹੈ, ਬਸ ਤੁਸੀਂ ਸਾਨੂੰ ਮੁਆਫ਼ ਕਰ ਦਿਉ। ਅਸੀਂ ਅੱਜ ਤੋਂ ਬਾਅਦ ਤੁਹਾਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ", ਦੋਵੇਂ ਮੁੰਡੇ ਸੇਠ ਜੀ ਦੇ ਗਲੇ ਲੱਗ ਕੇ ਮੁਆਫ਼ੀ ਮੰਗਣ ਲੱਗ ਜਾਂਦੇ ਹਨ। ਲੱਲੂ ਦੀ ਸੇਠ ਜੀ ਨੂੰ ਦੱਸੀ ਸਕੀਮ ਕੰਮ ਕਰ ਗਈ ਸੀ।
        
           ਸਿੱਖਿਆ:-ਜਿੰਦਗੀ ਵਿੱਚ ਕਾਮਯਾਬੀ ਇਕੱਠੇ ਹੋ ਕੇ ਕੋਸ਼ਿਸ਼ ਕਰਨ ਨਾਲ ਮਿਲਦੀ ਹੈ। ਸਿਆਣਿਆਂ ਨੇ ਸੱਚ ਹੀ ਕਿਹਾ ਹੈ ਇੱਕ ਇਕੱਲਾ ਤੇ ਦੋ ਗਿਆਰਾਂ ਹੁੰਦੇ ਹਨ।
                 ਸੰਦੀਪ ਦਿਉੜਾ
                8437556667

ਸ਼ੀਨੂੰ ਤੇ ਮੀਨੂ  ✍️ ਜਪਜੀਤ ਕੌਰ 

  ਸ਼ੀਨੂੰ ਤੇ ਮੀਨੂ  

ਇੱਕ ਵਾਰ ਦੀ ਗੱਲ ਹੈ ਇੱਕ ਸ਼ੀਨੂ ਇਨਾਮ ਦਾ ਮੁੰਡਾ ਸੀ  ।ਉਸ ਦੀ ਇੱਕ ਭੈਣ ਸੀ ,ਜਿਸ ਦਾ ਨਾਮ ਮੀਨੂੰ ਸੀ  ।ਇੱਕ ਦਿਨ ਉਹ ਸਕੂਲ ਤੋਂ ਵਾਪਸ ਆ ਰਹੇ ਸਨ  ।ਰਸਤੇ ਵਿੱਚ ਉਨ੍ਹਾਂ ਨੂੰ ਨ੍ਹੇਰੀ ਆ ਗਈ  ਅਤੇ ਉਹ ਰਸਤਾ ਭਟਕ ਗਏ  ।ਆਪਣੇ ਘਰ ਦਾ ਰਸਤਾ ਭੁੱਲ ਕੇ ਉਹ  ,ਗ਼ਲਤ ਰਸਤੇ ਤੇ ਤੁਰ ਪਏ  ।ਉਹ ਰਸਤਾ ਜੰਗਲ ਨੂੰ ਜਾਂਦਾ ਸੀ  ।ਤੁਰਦੇ -ਤੁਰਦੇ ਉਹ ਜੰਗਲ ਵਿੱਚ ਪਹੁੰਚ ਗਏ  ।ਜੰਗਲ ਵਿੱਚ ਤੁਰਦੇ ਹੋਏ ਸ਼ੀਨੂ ਦੇ ਪੈਰ ਵਿੱਚ ਕੰਡਾ ਲੱਗ ਗਿਆ  ।ਪੀੜ ਹੋਣ ਨਾਲ ਸ਼ੀ ਨੂੰ ਰੋਣ ਲੱਗ ਗਿਆ  ।ਏਨੇ ਨੂੰ ਮੀਨੂੰ ਨੇ ਜੰਗਲ ਵਿਚ ਇਕ ਮਰਦ ਜਾਂਦਾ ਦੇਖਿਆ  ।ਮੀਨੂੰ ਨੇ ਉਸ ਮਰਦ ਨੂੰ ਮਦਦ ਲਈ ਆਵਾਜ਼ਾਂ ਮਾਰੀਆਂ  ।ਉਹ ਮਰਦ ਆਵਾਜ਼ ਸੁਣ ਕੇ  ,ਮੀਨੂੰ  ਤੇ ਸ਼ੀਨੂ ਵੱਲ ਦੇਖ ਕੇ ਅੱਗੇ ਲੰਘ ਗਿਆ  ।ਉਧਰ ਛੇ ਨੂੰ ਪੀੜ ਨਾਲ ਜ਼ੋਰ ਜ਼ੋਰ ਦੀ ਚੀਕਾਂ ਮਾਰ ਕੇ ਰੋ ਰਿਹਾ ਸੀ  ।ਮੀਨੂੰ ਨੇ ਹਿੰਮਤ ਕਰ ਕੇ ਸ਼ੀਨੂੰ ਦਾ ਕੰਡਾ ਪੈਰ ਵਿੱਚੋਂ ਕੱਢ ਦਿੱਤਾ ।ਉਹ ਦੋਵੇਂ ਜੰਗਲ ਚੋਂ ਨਿਕਲਣ ਦਾ ਰਸਤਾ ਲੱਭਣ ਲੱਗੇ  ।ਉਹ ਉਸ ਮਰਦ ਦੇ ਪਿੱਛੇ -ਪਿੱਛੇ ਤੁਰਨ ਲੱਗੇ ।ਦੇਖਦਿਆਂ ਹੀ ਉਸ ਇਮਾਰਤ ਦੇ ਪੈਰ ਵਿੱਚ ਵੀ ਕੰਡਾ ਲੱਗ ਗਿਆ । ਸ਼ੀਨੂ ਅਤੇ ਮੀਨੂੰ ਨੇ ਉਸ ਮਰਦ ਦੀ ਮਦਦ ਕੀਤੀ । ਧੰਨਵਾਦ ਕਰ ਕੇ ਉਹ ਮਰਦ ਉਨ੍ਹਾਂ ਨੂੰ ਆਪਣੇ ਘਰ ਲੈ ਗਿਆ ।ਉਸ ਨੇ ਦੋਵੇਂ ਬੱਚਿਆਂ ਨੂੰ ਆਪਣੀ ਮਾਤਾ ਨਾਲ ਮਿਲਾਇਆ ਤੇ ਸਾਰੀ ਕਹਾਣੀ ਵੀ ਦੱਸੀ  ।ਉਸ ਮਰਦ ਦੀ ਮਾਤਾ ਕਹਿਣ ਲੱਗੀ ਜੇਕਰ ਤੋਂ ਇਨ੍ਹਾਂ ਦੋਵਾਂ ਬੱਚਿਆਂ ਦੀ ਮਦਦ ਕੀਤੀ ਹੁੰਦੀ  ਤਾਂ ਤੈਨੂੰ ਸਜ਼ਾ ਨਾ ਮਿਲਦੀ  ।ਤੇਰੀ ਗਲਤੀ ਨਾਲ ਹੀ ਤੇਰਾ ਇਹ ਹਾਲ ਹੋਇਆ ਹੈ  ।ਹੁਣ ਤੂੰ ਇਨ੍ਹਾਂ ਦੋਵਾਂ ਬੱਚਿਆਂ ਨੂੰ ਇਨ੍ਹਾਂ ਦੇ ਘਰ ਛੱਡ ਕੇ ਆ  ।ਅੱਗੇ ਤੋਂ ਲੋੜਵੰਦਾਂ ਦੀ ਮਦਦ ਕਰਨ ਦਾ ਪ੍ਰਣ ਵੀ ਲੈ  ।ਉਸ ਦੀ ਮਾਂ ਨੇ ਕਿਹਾ ਕਿ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਹਾਂ  ,ਸਾਨੂੰ ਵੀ ਚੰਗਾ ਲੱਗਦਾ ਹੈ  ।ਸਾਡੇ ਨਾਲ ਵੀ ਸਭ ਕੁਝ ਚੰਗਾ ਹੀ ਹੁੰਦਾ ਹੈ  ।ਇਸ ਕਰਕੇ ਸਾਨੂੰ ਹਮੇਸ਼ਾ ਲੋਡ਼ਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ  ।

ਜਪਜੀਤ ਕੌਰ  

ਜਮਾਤ ਪੰਜਵੀਂ 

8569001590

ਸੈਂਟਰ ਸਰਕਾਰ ਕਿਸਾਨਾਂ ਤੇ ਝੂਠੇ ਪਰਚੇ ਦਰਜ ਕਰ ਕੇ ਸੰਘਰਸ਼ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ-ਸੁਦੇਸ਼ ਰਾਣੀ, ਹਰਚੰਦ ਕੌਰ     

ਮੋਦੀ ਸਰਕਾਰ ਕਿਸਾਨਾਂ ਤੇ ਝੂਠੇ ਪਰਚੇ ਦਰਜ ਕਰਨੇ ਬੰਦ ਕਰੇ......                                                                                                                         
     ਬਰਨਾਲਾ/ਮਹਿਲ ਕਲਾਂ-ਅਪ੍ਰੈਲ 2021 -(ਗੁਰਸੇਵਕ ਸਿੰਘ ਸੋਹੀ)- ਸੈਂਟਰ ਦੀ ਸਰਕਾਰ ਕਿਸਾਨ ਅਤੇ ਮਜ਼ਦੂਰਾਂ   ਪ੍ਰਤੀ ਤਿੰਨ ਕਾਲੇ ਕਾਨੂੰਨ ਪਾਸ ਕਰਕੇ ਹਰ ਵਰਗ ਦਾ ਗਲਾ ਘੁੱਟ ਰਹੀ ਹੈ। ਇਨ੍ਹਾਂ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਅਤੇ ਹਰ ਵਰਗ ਦੇ ਵਿਅਕਤੀਆਂ ਵੱਲੋਂ ਲਗਾਤਾਰ 7 ਮਹੀਨਿਆਂ ਤੋਂ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ 4 ਸੌ ਦੇ ਕਰੀਬ ਕਿਸਾਨ ਸ਼ਹੀਦੀਆਂ ਪਾ ਗਏ। ਹੱਡ ਚੀਰਵੀਂ ਠੰਢ ਦੇ ਵਿੱਚ ਆਪਣੀ ਹੋਂਦ ਦੀ ਲੜਾਈ ਲੜਦੇ ਆ ਰਹੇ ਅਤੇ ਹੁਣ ਅੱਤ ਦੀ ਗਰਮੀ ਦੇ ਮੌਸਮ ਵਿੱਚ ਅੰਨ ਦਾਤੇ ਨੂੰ ਇਸ ਤਰ੍ਹਾਂ ਸੜਕਾਂ ਤੇ ਰੋਲਣਾ ਮੋਦੀ ਸਰਕਾਰ ਨੂੰ ਬਹੁਤ ਪਛਤਾਉਣਾ ਪਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਐੱਮਐੱਲਏ ਮੈਂਬਰ ਆਲ ਇੰਡੀਆ ਕਾਂਗਰਸ ਬੀਬੀ ਹਰਚੰਦ ਕੌਰ ਘਨੌਰੀ ਅਤੇ ਸੈਕਟਰੀ ਕਾਂਗਰਸ ਪੰਜਾਬ ਬੀਬੀ ਸੁਦੇਸ਼ ਰਾਣੀ ਜੋਸ਼ੀ ਨੇ ਕਿਹਾ ਕਿ ਕਿਸਾਨ, ਮਜ਼ਦੂਰਾਂ ਨੂੰ ਰੋੜਾਂ ਉੱਪਰ ਸ਼ਹੀਦੀਆਂ ਦੇਣ ਲਈ ਮਜਬੂਰ ਕਰ ਦਿੱਤਾ ਸੈਂਟਰ ਸਰਕਾਰ ਨੇ ਇਹ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿਖੇ ਪੰਜਾਬ ਤੋਂ ਲੱਖਾਂ ਕਿਸਾਨ,ਮਜ਼ਦੂਰ ਬੀਬੀਆਂ, ਭੈਣਾਂ,ਬੱਚੇ ਟਰੈਕਟਰ-ਟਰਾਲੀਆਂ ਲੈਕੇ ਸ਼ਾਂਤਮਈ ਢੰਗ ਨਾਲ ਪੱਕਾ ਮੋਰਚਾ ਲਾਕੇ ਬੈਠੇ ਹਨ ਪਰ ਫਿਰ ਵੀ ਸੈਂਟਰ ਸਰਕਾਰ ਕਿਸਾਨਾਂ, ਮਜ਼ਦੂਰਾਂ ਉੱਤੇ ਤਰ੍ਹਾਂ-ਤਰ੍ਹਾਂ ਦੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਭੇਜ   ਰਹੀ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਕਿਸਾਨ ਆਪਣੇ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ ਤੇ ਸ਼ਾਂਤਮਈ ਢੰਗ ਨਾਲ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਸੂਬੇ ਦੀਆਂ 30 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕਿਸਾਨ,ਮਜ਼ਦੂਰਾਂ ਵੱਲੋਂ ਕਰੋ ਜਾ ਮਰੋ ਦੇ ਤਹਿਤ ਦਿਨ-ਰਾਤ 7 ਮਹੀਨਿਆਂ ਤੋਂ ਸੜਕਾਂ ਤੇ ਤਿੱਖਾ ਅਤੇ ਜੋਰਦਾਰ ਸਘੰਰਸ਼ ਜਾਰੀ ਹੈ। ਇਸ ਸਘੰਰਸ਼ ਨੂੰ ਦੇਸਾਂ ਵਿਦੇਸ਼ਾਂ ਦੀਆਂ ਸਰਕਾਰਾਂ ਅਤੇ ਹਰ ਵਰਗ ਵੱਲੋਂ ਵੀ ਭਰਮਾ ਹੁੰਗਾਰਾ ਮਿਲਿਆ। ਪਰ ਸੈਂਟਰ ਦੀ ਮੋਦੀ ਸਰਕਾਰ ਇਸ ਸੰਘਰਸ਼ ਨੂੰ ਅਣਗੌਲਿਆ ਕੀਤਾ ਅਤੇ ਪਾਸ ਕੀਤੇ ਹੋਏ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਬਜਾਏ ਬੇਸਿੱਟਾ ਮੀਟਿੰਗਾਂ ਕਰਕੇ ਟਾਲ ਮਟੋਲ ਕਰ ਰਹੀ ਹੈ। ਅਖੀਰ ਦੇ ਵਿੱਚ ਬੀਬੀ ਹਰਚੰਦ ਕੌਰ ਅਤੇ ਸੁਦੇਸ਼ ਰਾਣੀ ਜੋਸੀ ਉਨ੍ਹਾਂ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਾਤ-ਪਾਤ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਹੋਰ ਭਰਮ, ਭੁਲੇਖੇ ਕੱਢ ਕੇ ਆਓ ਆਪਾਂ ਕਿਸਾਨ ਜਥੇਬੰਦੀਆਂ ਦਾ ਸਾਥ ਦੇਈਏ ਅਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ, ਮਜ਼ਦੂਰ ਮਾਰੂ ਕਾਨੂੰਨ ਪਾਸ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ। ਇਸ ਲਈ ਕਿਸਾਨਾਂ, ਮਜ਼ਦੂਰਾਂ ਨੂੰ ਇਨ੍ਹਾਂ ਘਾਤਕ ਤਿੰਨ ਕਾਲੇ ਕਾਨੂੰਨਾਂ ਦਾ ਵਿਰੋਧ ਡੱਟਕੇ ਕਰਨਾ ਚਾਹੀਦਾ ਹੈ।

ਕਰੋਨਾ ਬਹਾਨੇ ਕਿਸਾਨ ਅੰਦੋਲਨ ਨੂੰ ਫੇਲ ਕਰਨਾ ਚਾਹੁੰਦੀ ਹੈ ਸੈਂਟਰ ਸਰਕਾਰ। ਬਿੱਟੂ, ਕੀਤੂ      

ਸੰਘਰਸ਼ ਵਿਚ ਹੀ ਕੋਰੋਨਾ ਕਿਉਂ

ਬਰਨਾਲਾ/ਮਹਿਲ ਕਲਾਂ- ਅਪ੍ਰੈਲ-(ਗੁਰਸੇਵਕ ਸਿੰਘ ਸੋਹੀ)- ਸੈਂਟਰ ਸਰਕਾਰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਕਰੋਨਾ ਦੀ ਆੜ ਹੇਠ ਕਿਸਾਨੀ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਲਗਾਤਾਰ ਇੱਕ ਅਕਤੂਬਰ, 2020 ਤੋਂ ਬਰਨਾਲਾ ਰੇਲਵੇ ਸਟੇਸ਼ਨ 'ਤੇ ਧਰਨਾ ਲਾਇਆ ਹੋਇਆ ਹੈ। ਧਰਨੇ ਦੇ 201 ਦਿਨ ਬੀਤਣ ਅਤੇ ਹਾੜ੍ਹੀ ਸ਼ੀਜਨ ਦੇ ਬਾਵਜੂਦ ਅੱਜ ਵੀ ਧਰਨਾਕਾਰੀਆਂ ਦਾ ਰੋਹ ਤੇ ਜੋਸ਼ ਬਰਕਰਾਰ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਸੇਵਾਦਾਰ ਕੁਲਵੰਤ ਸਿੰਘ ਕੀਤੂ ਸ਼੍ਰੋਮਣੀ ਅਕਾਲੀ ਦਲ ਬਰਨਾਲਾ ਅਤੇ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਬਰਨਾਲਾ ਨੇ ਕਿਹਾ ਕਿ ਸਰਕਾਰ ਕਰੋਨਾ ਦੇ ਬਹਾਨੇ ਕਿਸਾਨ ਧਰਨਿਆਂ ਨੂੰ ਖਦੇੜਨਾ ਚਾਹੁੰਦੀ ਹੈ ਅਤੇ ਕੇਂਦਰ ਸਰਕਾਰ ਦੇ ਗੁੰਡਿਆਂ ਵੱਲੋਂ ਗੁੱਝੀਆਂ ਚਾਲਾਂ ਚੱਲ ਕੇ ਦਿੱਲੀ ਧਰਨੇ ਵਾਲੀਆਂ ਥਾਵਾਂ ਤੇ ਕਿਸਾਨਾਂ ਉੱਪਰ ਇੱਟਾਂ ਰੋੜਿਆਂ ਨਾਲ ਹਮਲਾ ਕਰਨਾ ਅਤੇ ਤੰਬੂਆਂ ਨੂੰ ਅੱਗ ਲਾਉਣਾ ਸਾਬਤ ਹੁੰਦਾ ਹੈ ਕਿ ਅੰਦੋਲਨ ਨੂੰ ਤਾਰਪੀਡੋ ਕਰਨਾ ਚਾਹੁੰਦੀ ਹੈ। ਕੁਲਵੰਤ ਸਿੰਘ ਅਤੇ ਯਾਦਵਿੰਦਰ ਸਿੰਘ ਨੇ ਕਿਹਾ ਕਿ ਸ਼ੈਟਰ  ਸਰਕਾਰ ਭੁੱਲ ਕੇ ਵੀ ਅਜਿਹਾ ਤੁਗਲਕੀ ਕਦਮ ਉਠਾਉਣ ਦੇ ਰਾਹ ਨਾ ਪਵੇ। ਕਿਸਾਨ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ ਅਤੇ ਆਪਣੇ ਅੰਦੋਲਨ ਦੀ ਸਫਲਤਾ ਲਈ ਉਹ ਜਾਨਾਂ ਕੁਰਬਾਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ ।ਇਹ ਕਿਹੋ ਜਿਹਾ ਆਗਿਆਕਾਰੀ ਕਰੋਨਾ ਹੈ ਜੋ ਨਾਂ ਤਾਂ ਕੁੰਭ ਮੇਲੇ ਦੇ ਲੱਖਾਂ ਦੇ ਇਕੱਠ ਨੂੰ ਕੁਝ ਕਹਿੰਦਾ ਹੈ ਅਤੇ ਨਾਂ ਹੀ ਬੰਗਾਲ ਦੀਆਂ ਚੋਣ ਰੈਲੀਆਂ 'ਚ ਵੜ੍ਹਦਾ ਹੈ ਸਿਰਫ ਕਿਸਾਨ ਧਰਨਿਆਂ 'ਚ ਫੇਰੀ ਪਾਉਂਦਾ ਹੈ। ਉਨ੍ਹਾਂ ਸਖਤ ਸ਼ਬਦਾਂ 'ਚ ਚਿਤਾਵਨੀ ਦਿੰਦਿਆਂ ਕਿਹਾ ਕਿ ਸੈਂਟਰ ਸਰਕਾਰ ਕੋਲ ਪੁਲਿਸ ਐਕਸ਼ਨ ਰਾਹੀਂ ਅੰਦੋਲਨ ਖਤਮ ਕਰਵਾਉਣ ਵਾਲਾ ਰਾਹ ਬਿਲਕੁੱਲ ਵੀ ਨਹੀਂ ਹੈ।ਅੰਦੋਲਨ ਖਤਮ ਕਰਨ ਦਾ ਇੱਕੋ ਇੱਕ ਰਾਹ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨ ਅਤੇ ਐਮਐਸਪੀ ਲਈ ਨਵਾਂ ਕਾਨੂੰਨ ਬਣਾਉਣ ਦਾ ਹੀ ਹੈ। ਇਹ ਕੰਮ ਜਿੰਨੀ ਜਲਦੀ ਹੋ ਜਾਵੇ, ਸਰਕਾਰ ਲਈ ਉਨ੍ਹਾਂ ਹੀ ਫਾਇਦੇਮੰਦ ਰਹੇਗਾ। ਵਾਢੀ ਸ਼ੀਜਨ ਜਲਦੀ ਖਤਮ ਹੋ ਰਿਹਾ ਹੈ ਅਤੇ ਕਿਸਾਨ ਫਿਰ ਤੋਂ ਵੱਡੀ ਗਿਣਤੀ ਵਿੱਚ ਦਿੱਲੀ ਧਰਨਿਆਂ ਵੱਲ ਵਹੀਰਾਂ ਘੱਤਣਗੇ। ਸੰਯੁਕਤ ਕਿਸਾਨ ਮੋਰਚਾ ਅਗਲੇ ਦਿਨਾਂ ਲਈ ਹੋਰ ਵਧੇਰੇ ਤਿੱਖਾ ਹੋਵੇਗਾ। ਇਹ ਘੋਲ ਹੁਣ ਜਨ-ਅੰਦੋਲਨ ਬਣ ਚੁੱਕਿਆ ਹੈ ਜੋ ਕਰੋਨਾ ਬਹਾਨੇ ਖਤਮ ਨਹੀਂ ਕੀਤਾ ਜਾ ਸਕਦਾ।

ਸੰਸਾਰ ਧਰਤੀ ਦਿਵਸ ਉੱਪਰ ਦਾ ਗਰੀਨ ਪੰਜਾਬ ਮਿਸ਼ਨ ਟੀਮ ਨੇ ਪਦਾਰਥਵਾਦ ਵੱਲੋਂ ਮੁੜਨ ਅਤੇ ਕੁਦਰਤ ਨਾਲ ਜੁੜਨ ਦਾ ਸੁਨੇਹਾ ਦਿੱਤਾ 

 ਅੱਜ ਜਗਰਾਉਂ ਵਾਸੀਆਂ ਨੂੰ ਮੁਫ਼ਤੀ ਬੂਟੇ ਵੀ ਵੰਡੇ ਗਏ

ਜਗਰਾਉਂ, ਅਪ੍ਰੈਲ 2021 -( ਮਨਜਿੰਦਰ ਸਿੰਘ ਗਿੱਲ )-   

ਸੰਸਾਰ ਧਰਤੀ ਦਿਵਸ ਜੋ ਕਿ ਪੂਰੀ ਦੁਨੀਆਂ ਵਿੱਚ ਹਰ ਸਾਲ 22 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ, ਆਮ ਲੋਕਾਂ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਇਸ ਦੀ ਸ਼ੁਰੂਆਤ 1970 ਵਿਚ ਕੀਤੀ ਗਈ ਸੀ, ਦੁਨੀਆ ਦੇ193 ਦੇਸ਼ ਇਸ ਨੂੰ ਮਨਾ ਰਹੇ ਹਨ, ਹਰ ਸਾਲ ਮਨਾਉਣ ਦਾ ਨਵਾਂ ਉਦੇਸ਼ ਦਿੱਤਾ ਜਾਂਦਾ ਹੈ ਸਨ2021 ਦਾ ਉਦੇਸ਼ ਹੈ ਧਰਤੀ ਨੂੰ ਦਵਾਰਾ ਉਪਜਾਊ ਬਣਾਉ, ਦਾ ਗਰੀਨ ਪੰਜਾਬ ਮਿਸ਼ਨ ਟੀਮ ਨੇ ਸੰਸਾਰ ਧਰਤੀ ਦਿਵਸ ਵਾਤਾਵਰਣ ਪ੍ਰੇਮੀਆਂ ਨੂੰ ਬੂਟੇ ਵੰਡ ਕੇ ਮਨਾਇਆ ਗਿਆ ਓਹਨਾ ਨੂੰ ਰੁੱਖ ਲਗਾਉਣ ਅਤੇ ਲਗੇ ਹੋਏ ਰੁੱਖਾਂ ਨੂੰ ਬਚਾਉਣ ਦੇ ਉਪਰਾਲੇ ਕਰਨ ਦੀ ਅਪੀਲ ਕੀਤੀ ਗਈ ,ਪਦਾਰਥਵਾਦ ਵਲੋਂ ਮੁੜਨ ਅਤੇ ਕੁਦਰਤ ਨਾਲ ਜੁੜਨ ਦਾ ਸੁਨੇਹਾ ਦਿੱਤਾ ਗਿਆ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਜਗਰਾਉਂ ਅਤੇ ਉਸਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਵੱਡੀ ਪੱਧਰ ਉੱਪਰ ਬੂਟੇ ਲਗਵਾਉਣ ਉਨ੍ਹਾਂ ਦੀ ਦੇਖਰੇਖ ਕਰਨ ਅਤੇ ਇਲਾਕਾ ਵਾਸੀਆਂ ਦੀ ਸੋਚ ਬੂਟਿਆ ਨਾ ਵਾਤਾਵਰਨ ਕੁਦਰਤੀ ਸਰੋਤਾਂ ਨਾਲ ਪਿਆਰ ਕਰਨ ਲਈ ਹੋਕਾ ਦੇ ਰਹੀ ਹੈ। ਤਕਰੀਬਨ 20 ਹਜ਼ਾਰ ਦੇ ਲਗਪਗ ਬੂਟੇ ਲਗਵਾ ਕੇ ਉਨ੍ਹਾਂ ਦੀ ਦੇਖਭਾਲ ਦਾ ਬੀੜਾ ਚੁੱਕਿਆ ਹੋਇਆ ਹੈ ਜਦੋਂ ਕਿ ਹਰੇਕ ਸ਼ਾਮ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਵਰਕਰ ਸਾਰੇ ਸ਼ਹਿਰ ਅੰਦਰ ਆਪਣੇ ਹੱਥੀਂ ਪਾਣੀ ਪਾਉਂਦੇ ਨਜ਼ਰ ਆਉਂਦੇ ਹਨ ।ਇਸ ਤੋਂ ਪਤਾ ਲੱਗਦਾ ਹੈ ਜਿਸ ਤਰ੍ਹਾਂ ਅੱਜ ਉਨ੍ਹਾਂ ਨੇ ਬੂਟੇ ਵੰਡਣ ਨਾਲ ਇਕ ਸੁਨੇਹਾ ਸਮੁੱਚੇ ਭਾਰਤ ਵਾਸੀਆਂ ਨੂੰ ਦਿੱਤਾ ਇਹ ਅੱਜ ਦੇ ਦਿਨ ਲਈ ਤੇ ਬਹੁਤ ਹੀ ਸ਼ਲਾਘਾਯੋਗ ਕੰਮ ਹੈ ।ਇਸ ਮੌਕੇ ਪੈਪਸੂ ਰੋਡਵੇਜ ਦੇ ਡਾਇਰੈਕਟਰ ਪਰਸ਼ੋਤਮ ਲਾਲ ਖਲੀਫਾ ਵਿਸ਼ੇਸ਼ ਤੌਰ ਤੇ ਹਾਜਰ ਹੋਏ ਇਸ ਸਮੇ ਪ੍ਰੋ.ਕਰਮ ਸਿੰਘ ਸੰਧੂ, ਮਾ, ਹਰਨਾਰਾਇੰਣ ਸਿੰਘ ਮੱਲਿਆਣਾ, ਮੇਜਰ ਸਿੰਘ ਛੀਨਾ, ਮੈਡਮ ਕੰਚਨ ਗੁਪਤਾ, ਹਰਦਿਆਲ ਸਿੰਘ ਸਹੌਲ਼ੀ, ਸੁਖਦੀਪ ਸਿੰਘ ਢਿੱਲੋਂ ਡਾ, ਜਸਵੰਤ ਸਿੰਘ ਢਿੱਲੋ, ਹਰਿੰਦਰਪਾਲ ਸਿੰਘ ਮਣਕੂ, ਮੈਡਮ ਰਣਜੀਤ ਕੌਰ ਰਿਹਾਲ, ਮੈਡਮ ਸਵੀਟੀ,ਰਣਜੀਤ ਸਿੰਘ ਅਤੇ ਸਤਪਾਲ ਸਿੰਘ ਦੇਹੜਕਾ ਹਾਜਰ ਸਨ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵੱਡੀ ਗਿਣਤੀ ਵਿੱਚ ਦਿੱਲੀ ਵਾਡਰਾ ਲਈ ਰਵਾਨਾ  

ਸਰਦੂਲਗੜ੍ਹ, ਅਪ੍ਰੈਲ 2021 ( ਗੁਰਸੇਵਕ ਸਿੰਘ ਸੋਹੀ)  

ਕੇੰਦਰ ਦੀ ਤਾਨਾਸ਼ਾਹ ਹਕੂਮਤ ਦੇ ਇਸ਼ਾਰੇ ਤੇ ਕਿਸਾਨੀ ਮੰਗਾਂ ਨੂੰ ਮੰਨਣ ਦੀ ਬਜਾਏ ਅਪਰੇਸ਼ਨ ਕਲੀਨ ਰਾਹੀੰ ਦਿੱਲੀ ਮੋਰਚੇ ਚ ਡਟੇ ਹੋਏ ਕਿਸਾਨਾਂ ਨੂੰ ਜਬਰੀੰ ਉਠਾਉਣ ਦੇ ਦਿੱਤੇ ਜਾ ਰਹੇ ਡਰਾਵੇ ਅਤੇ ਗੋਦੀ ਮੀਡੀਆ ਦੁਆਰਾ ਮੋਰਚੇ ਚ   ਕਿਸਾਨਾਂ ਦੀ ਗਿਣਤੀ ਘਟਣ ਦੇ ਕੂੜ ਪ੍ਰਚਾਰ ਨੂੰ ਕਾਟ ਕਰਨ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋੰ ਸਰਦੂਲਗੜ੍ਹ ਖਨੌਰੀ ਤੇ ਡੱਬਵਾਲੀ ਰਸਤਿਓੰ ਵੱਡੀ ਗਿਣਤੀ ਚ ਕਿਸਾਨ ਨੌਜਵਾਨ ਤੇ ਅੌਰਤਾਂ ਦੇ ਕਾਫ਼ਲੇ ਨਾਅਰਿਆਂ ਤੇ ਜੈਕਾਰਿਆਂ ਦੀ ਗੂੰਜ ਨਾਲ  ਵਾਇਆ ਹਰਿਆਣਾਂ  ਦਿੱਲੀ ਮੋਰਚੇ ਲਈ ਰਵਾਨਾਂ ਕੀਤੇ ਗਏ।ਇਸੇ ਤਹਿਤ ਸਰਦੂਲਗੜ੍ਹ ਵਿਖੇ ਵੀ ਮਾਨਸਾ ਤੇ ਬਠਿੰਡਾ ਜਿਲੇ ਚੋੰ ਵੱਡਾ ਕਾਫ਼ਲਾ ਇਕੱਤਰ ਹੋਇਆ ਸਥਾਨਕ ਸ਼ਹਿਰ ਦੇ ਦੁਸਹਿਰਾ ਗਰਾਊਂਡ ਚ ਇਕੱਤਰ ਹੋਇਆ।ਕਾਫ਼ਲੇ ਨੂੰ ਰਵਾਨਾਂ ਕਰਨ ਤੋੰ ਪਹਿਲਾਂ ਜੁਟੇ ਇਕੱਠ ਨੂੰ ਸੰਬੋਧਨ ਕਰਦਿਆਂ ਜਿਲਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਸਾਮਰਾਜਵਾਦ ਦੀਆਂ ਨੀਤੀਆਂ ਤਹਿਤ ਭਾਰਤ ਦੀ ਲੁਟੇਰੀ ਹਕੂਮਤ ਵੱਲੋੰ ਨਿੱਜੀਕਰਨ ਦਾ ਹੜ ਦੇਸ਼ ਦੇ ਕੁੱਲ ਤਬਕਿਆਂ ਨੂੰ ਇੱਕ ਇੱਕ ਕਰਕੇ ਨਿਗਲ ਰਿਹਾ ਹੈ ਤੇ ਹੁਣ ਇਹਨਾਂ ਸਾਮਰਾਜੀ ਨੀਤੀਆਂ ਦੇ ਹੜ ਨੇ ਲੋਕ ਵਿਰੋਧੀ ਕਾਲੇ ਦੇ ਰੂਪ ਚ ਸਮਾਜ ਦੇ ਵੱਡੇ ਹਿੱਸੇ  ਨੂੰ ਆਪਣੇ ਕਲਾਵੇ ਚ ਲੈਣਾਂ ਹੈ ਪ੍ੰਤੂ ਦਿੱਲੀ ਮੋਰਚੇ ਚ ਬੈਠੇ ਜਿੰਦਾਦਿਲ ਦੇਸ਼ ਵਾਸੀਆਂ ਨੇ ਇਸ ਲੋਕ ਮਾਰੂ ਨੀਤੀਆਂ ਦੇ ਹੜ ਨੂੰ ਬੰਨ ਮਾਰ ਲਿਆ ਹੈ ਅਤੇ ਇਸ ਬੰਨ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਚ  ਵੱਡੇ ਕਾਫ਼ਲੇ ਦਿੱਲੀ ਲਈ ਰਵਾਨਾਂ ਹੋ ਰਹੇ ਹਨ।ਇਸ ਮੌਕੇ ਬਠਿੰਡਾ ਜਿਲੇ ਦੇ ਆਗੂ ਜੱਗਾ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।ਸਰਦੂਲਗੜ੍ਹ ਪਹੁੰਚਣ ਤੇ ਸਰਦੂਲਗੜ੍ਹ ਬਲਾਕ ਦੀ ਟੀਮ ਜੱਗਾ ਸਿੰਘ ਜਟਾਣਾਂ,ਗੁਰਤੇਜ ਸਿੰਘ ਜਟਾਣਾਂ,ਰਮਨਦੀਪ ਸਿੰਘ ਕੁਸਲਾ,ਬਿੰਦਰ ਸਿੰਘ ਝੰਡਾ ਕਲਾਂ,ਸਰਦੂਲਗੜ੍ਹ ਸ਼ਹਿਰ ਦੇ ਪ੍ਰਧਾਨ ਬਲਵਿੰਦਰ ਬਿੰਦੂ,ਜਗਜੀਤ ਸੱਭਾ ਤੇ ਗੁਰਪ੍ਰੀਤ ਸਿੰਘ ਆਦਿ ਨੇ ਜੁਟੀ ਹੋਈ ਸੰਗਤ ਲਈ ਚਾਹ ਪਾਣੀ ਦੇ ਲੰਗਰ ਦਾ ਪ੍ਰਬੰਧ ਕੀਤਾ।

 

ਲਖਵੀਰ ਸਿੰਘ ਸਮਰਾ ਬਣੇ ਲੁਧਿਆਣਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ 

ਜਗਰਾਉਂ ਦੇ ਵਸਨੀਕ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦਾ ਅਹੁਦਾ ਸੰਭਾਲਣ ਤੇ ਇਲਾਕੇ ਭਰ ਤੋਂ ਸਤਿਕਾਰ ਜੋ ਵਿਅਕਤੀਆਂ ਨੇ ਦਿੱਤੀਆਂ ਵਧਾਈਆਂ   

ਜਗਰਾਉਂ ,ਅਪ੍ਰੈਲ 2021 (  ਮਨਜਿੰਦਰ ਗਿੱਲ)  

ਜਗਰਾਂਓ ਦੇ ਵਸਨੀਕ, ਪ੍ਰਸਿੱਧ ਸਿਖਿਆ ਸਾਸ਼ਤਰੀ,ਸਥਾਨਕ ਡਾਇਟ, ਸ ਸੀ ਸੈ ਸਕੂਲ ਪਿੰਡ ਬਰਸਾਲ ਵਿਖੇ ਬਤੌਰ ਪ੍ਰਿੰਸੀਪਲ ਲੰਮਾ ਸਮਾਂ ਸੇਵਾ ਨਿਭਾਂਉਦੇ ਰਹੇ ਲਖਵੀਰ ਸਿੰਘ ਸਮਰਾ ਦੇ ਲੁਧਿਆਣਾ ਜਿਲੇ ਦੇ ਜਿਲਾ ਸਿਖਿਆ ਅਧਿਕਾਰੀ ਸੈਕੰਡਰੀ ਨਿਯੁਕਤ ਹੋਣ ਤੇ ਜਿਲੇ ਭਰ ਦੀਆਂ ਅਧਿਆਪਕ ਜਥੇਬੰਦੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਡੈਮੋਕ੍ਰੈਟਿਕ ਟੀਚਰਜ ਫਰੰਟ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਕਿਸਾਨ ਆਗੂ ਮਹਿੰਦਰ ਸਿੰਘ ਕਮਾਲਪੁਰਾ, ਸਾਬਕਾ ਪ੍ਰਧਾਨ ਧਰਮ ਸਿੰਘ ਸੂਜਾਪੁਰ , ਜਿਲਾ ਪ੍ਰਧਾਨ ਜਸਬੀਰ ਸਿੰਘ ਅਕਾਲ ਗੜ,ਬਲਾਕ ਪ੍ਰਧਾਨਾਂ ਨਵਗੀਤ ਸਿੰਘ,ਹਰਨਰਾਇਣ ਸਿੰਘ ਮੱਲੇਆਣਾ  ,ਹਰਭਜਨ ਸਿੰਘ ਸਿੱਧੂ,ਗੁਰਮੀਤ ਸਿੰਘ ਧਨੋਆ,ਹਰਿੰਦਰ ਸਿੰਘ ਮੰਡਿਆਣੀ ਆਦਿ ਨੇ ਮੁਬਾਰਕਬਾਦ ਦਿੰਦਿਆਂ ਉਮੀਦ ਕੀਤੀ ਕਿ ਅਧਿਆਪਕ ਸੰਘਰਸ਼ ਨਾਲ ਜੂੜੇ ਤੁਰੇ ਆ ਰਹੇ ਨਵੇਂ ਜਿਲਾ ਸਿਖਿਆ ਅਧਿਕਾਰੀ ਅਧਿਆਪਕ ਹਿਤਾਂ ਨੂੰ ਸਰਵੋਪਰੀ ਰਖਣਗੇ।ਸਿਖਿਆ ਜਗਤ ਦੀਆਂ ਸਰਵਵਿਆਪੀ ਸਮਿਸਵਾਂਆ ਨੂੰ ਅਪਣੇ ਅਮੀਰ ਤਜਰਬੇ ਅਤੇ ਗਿਆਨ ਨਾਲ ਸਮੇਂ ਕੁ ਸਮੇਂ ਹੱਲ ਕਰਨ ਦੇ ਸੁਹਿਰਦ ਯਤਨ ਜੁਟਾਉਣ ਚ ਕੋਈ ਕਸਰ ਨਹੀਂ ਛੱਡਣਗੇ। ਇਸ ਸਮੇਂ ਜਨ ਸ਼ਕਤੀ ਨਿਊਜ਼ ਦੇ ਸੰਪਾਦਕ  ਅਮਨਜੀਤ ਸਿੰਘ ਖਹਿਰਾ ਅਤੇ ਸਾਬਕਾ ਡਿਪਟੀ ਡਾਇਰੈਕਟਰ ਪੰਜਾਬ ਸਰਕਾਰ ਸਿੱਖਿਆ ਵਿਭਾਗ ਡਾ ਬਲਦੇਵ ਸਿੰਘ  ਜੀ ਅਤੇ ਇਲਾਕੇ ਭਰ ਤੋਂ ਬਹੁਸੰਮਤੀ ਸਕੂਲਾਂ ਦੇ ਟੀਚਰ ਸਾਹਿਬਾਨ ਵੱਲੋਂ ਉਚੇਚੇ ਤੌਰ ਤੇ ਸਰਦਾਰ ਲਖਵੀਰ ਸਿੰਘ ਸਮਰਾ ਜੀ ਨੂੰ ਆਪਣਾ ਅਹੁਦਾ ਸੰਭਾਲਣ ਤੇ ਵਧਾਈਆਂ ਦਿੱਤੀਆਂ ਗਈਆਂ ।  

ਲੁਧਿਆਣਾ ਸ਼ਹਿਰ ਵਿਚ 2 ਮਹੀਨੇ ਦੇ ਬੱਚੇ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ

ਲੁਧਿਆਣਾ, ਅਪ੍ਰੈਲ 2021( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ )  - 

ਲੁਧਿਆਣਾ ਸ਼ਹਿਰ ਵਿਚ ਇੱਕ ਮਾਸੂਮ ਬੱਚੇ ਵਿਚ ਕੋਰੋਨਾ ਪਾਜ਼ੀਟਿਵ ਪਾਏ ਜਾਣ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ। ਸੀ. ਐੱਮ .ਸੀ. ਅਤੇ ਹਸਪਤਾਲ ਲੁਧਿਆਣਾ ਦੇ ਮੈਡੀਕਲ ਸੁਪਰਡੈਂਟ ਡਾ. ਅਨਿਲ ਅਤੇ ਡਿਪਟੀ ਮੈਡੀਕਲ ਸੁਪਰਡੈਂਟ ਡਾ. ਅਮਿਤ ਨੇ ਦੱਸਿਆ ਕਿ ਅੱਜ ਸਵੇਰੇ ਸਿਵਲ ਹਸਪਤਾਲ ਲੁਧਿਆਣਾ ਤੋਂ ਰੈਫਰ ਕਰਕੇ 2 ਮਹੀਨੇ ਦੇ ਇੱਕ ਬੱਚੇ ਨੂੰ ਇਲਾਜ ਲਈ ਹਸਪਤਾਲ ਵਿਚ ਭੇਜਿਆ ਗਿਆ ਸੀ ਅਤੇ ਹਸਪਤਾਲ ਦੇ ਡਾਕਟਰਾਂ ਨੂੰ ਜਦੋਂ ਬੱਚੇ ਵਿਚ ਕੋਰੋਨਾ ਦੇ ਲੱਛਣ ਮਹਿਸੂਸ ਹੋਏ ਤਾਂ ਉਸ ਦੀ ਲੈਬ ਜਾਂਚ ਕਰਵਾਈ ਗਈ, ਜਿਸ ਦੌਰਾਨ ਬੱਚਾ ਕੋਰੋਨਾ ਪਾਜ਼ੀਟਿਵ ਪਾਇਆ ਗਿਆ । ਉਕਤ ਡਾਕਟਰ-ਅਧਿਕਾਰੀਆਂ ਨੇ ਦੱਸਿਆ ਕਿ ਬੱਚੇ ਦਾ ਇਲਾਜ ਕਰ ਰਹੀ ਡਾ. ਮੋਨਿਕਾ ਸ਼ਰਮਾ ਨੇ ਬੱਚੇ ਦੀ ਬਿਮਾਰੀ ਲੱਭਣ ਲਈ ਜਦੋਂ ਉਸ ਦੇ ਪਿਸ਼ਾਬ ਨਾਲ ਸਬੰਧਿਤ ਯੂ. ਟੀ .ਆਈ. ਟੈਸਟ ਕਰਵਾਇਆ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਬੱਚਾ ਕੋਰੋਨਾ ਤੋਂ ਪ੍ਰਭਾਵਿਤ ਜਾਪਦਾ ਹੈ ਅਤੇ ਇਸ ਪਿੱਛੋਂ ਉਸ ਦੀ ਕੋਰੋਨਾ ਲੈਬ ਜਾਂਚ ਕੀਤੀ ਗਈ, ਤਾਂ ਉਹ ਪਾਜ਼ੀਟਿਵ ਪਾਈ ਗਈ। ਉਨ੍ਹਾਂ ਅੱਗੇ ਦੱਸਿਆ ਕਿ ਬੱਚੇ ਉਪਰ ਡਾਕਟਰੀ ਟੀਮ ਵਲੋਂ ਲਗਾਤਾਰ ਨਜ਼ਰ ਰੱਖੀ ਜਾ ਰਹੀ ਅਤੇ ਬੱਚੇ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ ।

ਅੇੈੇੱਸ,ਜੀ,ਪੀ,ਸੀ ਮੈਂਬਰ ਸੰਤ ਦਰਬਾਰ ਸਿੰਘ ਦਾ ਦੇਹਾਂਤ ਵੱਖ-ਵੱਖ ਆਗੂਆਂ ਨੇ ਸ਼ਮੂਲੀਅਤ ਕੀਤੀ  

ਮਹਿਲ ਕਲਾਂ/ਬਰਨਾਲਾ-ਅਪ੍ਰੈਲ- 2021 (ਗੁਰਸੇਵਕ ਸਿੰਘ ਸੋਹੀ)-

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ  ਦੇ ਹਲਕਾ ਚੰਨਣਵਾਲ ਤੋਂ ਐੱਸ,ਜੀ,ਪੀ,ਸੀ ਮੈਬਰ ਸੰਤ ਦਲਬਾਰ ਸਿੰਘ ਛੀਨੀਵਾਲ ਅਕਾਲ ਚਲਾਣਾ ਕਰ ਗਏ ਹਨ। ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚਲੇ ਆ ਸਨ। ਮੰਗਲਵਾਰ ਸਵੇਰੇ ਤਕਰੀਬਨ 7.15 ਵਜੇ ਉਨ੍ਹਾਂ ਆਖਰੀ ਸਾਹ ਲਿਆ। ਇਥੇ  ਜਿਕਰਯੋਗ ਹੈ ਕਿ ਸੰਤ ਬਾਬਾ ਦਲਬਾਰ ਸਿੰਘ ਛੀਨੀਵਾਲ ਕਲਾ ਲਗਾਤਾਰ 25 ਸਾਲ ਮੈਬਰ ਅਤੇ 6 ਸਾਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਰਤਸਰ ਦੇ ਅੰਤਰਿੰਗ ਕਮੇਟੀ ਮੈਂਬਰ ਬਣੇ ਰਹੇ ਸਨ । ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਛੀਨੀਵਾਲ ਕਲਾਂ ਦੇ ਸਮਸਾਨਘਾਟ ’ਚ ਕੀਤਾ ਗਿਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜੂਰੀ ਰਾਗੀ ਭਾਈ ਗੁਰਸੇਵਕ ਸਿੰਘ ਤੇ ਭਾਈ ਲਖਵੀਰ ਸਿੰਘ ਹਜੂਰੀ ਰਾਗੀ ਬਾਬਾ ਗਾਧਾ ਬਰਨਾਲਾ ਦੇ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਉਨ੍ਹਾਂ ਦੀ ਚਿਗਾਂ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਜਿਲ੍ਹਾ ਪ੍ਰੀਸਦ ਮੈਂਬਰ ਪਿ੍ਰਤਪਾਲ ਸਿੰਘ ਛੀਨੀਵਾਲ ਤੇ ਉਨ੍ਹਾਂ ਦੇ ਭਤੀਜੇ ਰਜਿੰਦਰ ਸਿੰਘ ਗੋਗੀ ਛੀਨੀਵਾਲ ਵੱਲੋਂ ਦਿੱਤੀ ਗਈ। ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ,ਪਾਰਟੀ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਐਸਜੀਪੀਸੀ ਪ੍ਰਧਾਨ ਬੀਬੀ ਜੰਗੀਰ ਕੌਰ,ਐਸਜੀਪੀਸੀ ਦੇ ਪ੍ਰਮੁੱਖ ਸਕੱਤਰ ਭਾਈ ਰਜਿੰਦਰ ਸਿੰਘ ਖਾਲਸਾ, ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਥੇਦਾਰ ਤੋਤਾ ਸਿੰਘ ਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਵੱਲੋਂ ਸੰਤ ਛੀਨੀਵਾਲ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾਂ ਕੀਤਾ ਗਿਆ। ਸੰਤ ਛੀਨੀਵਾਲ ਦੇ ਅੰਤਿਮ ਸੰਸਕਾਰ ਸਮੇਂ ਸ੍ਰੋਮਣੀ ਅਕਾਲੀ ਦਲ ਬ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦੀ ਸਕੱਤਰ ਅਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ,ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ,ਕਾਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ, ਵਿਧਾਨ ਸਭਾ ਹਲਕਾ ਬਰਨਾਲਾ ਦੇ ਇੰਚਾਰਜ ਕੁਲਵੰਤ ਸਿੰਘ ਕੀਤੂ,ਐਸ,ਜੀ,ਪੀ,ਸੀ ਮੈਂਬਰ ਬਲਦੇਵ ਸਿੰਘ ਚੂੰਘਾਂ,ਭਾਈ ਪਰਮਜੀਤ ਸਿੰਘ ਖਾਲਸਾ,ਗੁਰਮੇਲ ਸਿੰਘ ਸੰਗਤਪੁਰਾ ਤਿੰਨੇ ਮੈਬਰ ਐਸ ਜੀ,ਪੀ,ਸੀ,ਭਾਕਿਯੂ ਕਾਦੀਆਂ ਦੇ ਸ੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਮਹਿਲ ਕਲਾਂ, ਯੂਥ ਵਿੰਗ ਦੇ ਕੌਮੀ ਆਗੂ ਗੁਰਸੇਵਕ ਸਿੰਘ ਗਾਗੇਵਾਲ, ਯੂਥ ਵਿੰਗ ਦੇ ਸਰਕਲ ਪ੍ਰਧਾਨ ਬਲਵੰਤ ਸਿੰਘ ਛੀਨੀਵਾਲ,ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਜਸਵੰਤ ਸਿੰਘ ਜੌਹਲ,ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ,ਰੂਬਲ ਗਿੱਲ ਕੈਨੇਡਾ,ਸਰਪੰਚ ਸਿਮਰਨ ਜੀਤ ਕੌਰ ਛੀਨੀਵਾਲ ਕਲਾਂ,ਨੰਬਰਦਾਰ ਅਵਤਾਰ ਸਿੰਘ,ਸ ਲਖਵੀਰ ਸਿੰਘ ਜੇ ਈ ਟੈਲੀਫੋਨ ਵਿਭਾਗ ,ਫਰਮਾਸਿਸਟ ਬਲਵਿੰਦਰ ਕੁਮਾਰ ਸਰਮਾ,ਮਜਦੂਰ ਆਗੂ ਏਕਮ ਸਿੰਘ ਛੀਨੀਵਾਲ,ਜਥੇਦਾਰ ਗੁਰਮੇਲ ਸਿੰਘ ਛੀਨੀਵਾਲ ,ਪਰਵਿੰਦਰ ਸਿੰਘ ਪੰਜਗਰਾਈਆ,ਟਿੱਕਾ ਸਿੰਘ ਮਹਿਲ ਕਲਾਂ,ਸੁਖਮਿੰਦਰ ਸਿੰਘ ਧੂਰਕੋਟ,ਡਾ ਪ੍ਰਵੀਨ ਸਿੰਗਲਾ,ਸੁਸਾਇਟੀ ਸਕੱਤਰ ਸੁਖਚੈਨ ਸਿੰਘ,ਸਾਬਕਾ ਸਰਪੰਚ ਗੁਰਮੇਲ ਸਿੰਘ ਕਲਾਲਾ, ਸਾਬਕਾ ਸਰਪੰਚ ਇੱਕਤਰ ਸਿੰਘ,ਸਾਬਕਾ ਸਰਪੰਚ ਮੋਹਨ ਸਿੰਘ ਸੋਹੀ,ਅਜੀਤ ਸਿੰਘ ਸੋਹੀ,ਗੋਰਖਾ ਸਿੰਘ ਸੋਹੀ,ਸਾਬਕਾ ਸਰਪੰਚ ਜਗਰੂਪ ਸਿੰਘ ਬੀਹਲਾ,ਸਾਬਕਾ ਸਰਪੰਚ ਅਮਰਜੀਤ ਸਿੰਘ ਗਹਿਲ,ਸਰਪੰਚ ਰਣਧੀਰ ਸਿੰਘ ਦੀਵਾਨਾ,ਸਾਬਕਾ ਸਰਪੰਚ ਜਸਵੰਤ ਸਿੰਘ ਦੀਵਾਨਾ,ਸਮਾਜ ਸੇਵੀ ਸਰਬਜੀਤ ਸੰਭੂ ਮਹਿਲ ਕਲਾਂ,ਸਰਪੰਚ ਜਸਵਿੰਦਰ ਸਿੰਘ ਮਾਂਗਟ ਹਮੀਦੀ,ਪ੍ਰਧਾਨ ਮਲਕੀਤ ਸਿੰਘ ਸੋਹੀ,                     ਗਾਗੇਵਾਲ ,ਸੁਖਮੰਦਰ ਸਿੰਘ ਧਾਲੀਵਾਲ ਛੀਨੀਵਾਲ ਕਲਾਂ, ਜੱਗਾ ਸਿੰਘ ਛੀਨੀਵਾਲ ਕਲਾਂ, ਪ੍ਰੈਸ ਕਲੱਬ ਰਜਿ ਮਹਿਲ ਕਲਾਂ ਦੇ ਚੇਅਰਮੈਨ ਨੇ ਪੁੱਜ ਕੇ ਛੀਨੀਵਾਲ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ। ਇਸ ਮੌਕੇ ਜਿਲ੍ਹਾ ਪ੍ਰੀਸਦ ਮੈਂਬਰ ਪਿ੍ਰਤਪਾਲ ਸਿੰਘ ਛੀਨੀਵਾਲ ਤੇ ਰਜਿੰਦਰ ਸਿੰਘ ਗੋਗੀ ਛੀਨੀਵਾਲ ਨੇ ਦੱਸਿਆਂ ਕਿ ਸੰਤ ਛੀਨੀਵਾਲ ਦੇ ਅੰਗੀਠਾ ਸੰਭਾਲਣ ਦੀ ਰਸਮ 22 ਅਪ੍ਰੈਲ ਦਿਨ ਵੀਰਵਾਰ ਨੂੰ ਸਵੇਰੇ 9 ਵਜੇਂ ਕੀਤੀ ਜਾਵੇਗੀ

ਵਾਤਾਵਰਨ ਅਤੇ ਮਨੁੱਖੀ ਜੀਵਨ ✍️ਹਰਨਰਾਇਣ ਸਿੰਘ ਮੱਲੇਆਣਾ    

 ਆਓ ਵਿਚਾਰੀਏ ਵਾਤਾਵਰਨ ਵਿੱਚ ਪਰਿਵਰਤਨ ਮਨੁੱਖੀ ਜੀਵਨ ਦੇ ਲਈ ਹਾਨੀਕਾਰਕ ਹੋ ਸਕਦੇ ਹਨ। ਵਾਤਾਵਰਨ ਵਿਚ ਪਰਿਵਰਤਨ ਮਨੁੱਖ ਨੇ ਆਪ ਲਿਆਂਦਾ ..ਉਹ ਕਿਵੇਂ  ?

ਧਰਤੀ ਤੇ ਤਪਸ਼ ਵਧ ਰਹੀ ਹੈ ਗਲੇਸ਼ੀਅਰ ਪਿਘਲ ਰਹੇ ਹਨ ਸਮੁੰਦਰੀ ਤੱਟ ਤੂਫ਼ਾਨਾਂ ਨਾਲ ਘਿਰ ਰਹੇ ਹਨ  ਭੂਚਾਲ ਦਿਲ ਵਿੱਚ ਸਹਿਮ ਪੈਦਾ ਕਰ ਰਹੇ ਹਨ  ਮੌਸਮ ਵਿੱਚ ਬਦਲਾਅ ਬੜੀ ਤੇਜ਼ੀ ਨਾਲ ਆ ਰਿਹਾ ਹੈ  ਸਭ ਕੁਝ ਲਈ ਹੀ ਵਾਤਾਵਰਨ ਮਾਹਿਰਾਂ ਨੇ ਸਿੱਟਾ ਕੱਢਿਆ ਹੈ ਕਿ ਮਨੁੱਖ ਆਪਣੀ ਆਰਥਿਕ ਭੁੱਖ ਮਿਟਾਉਣ ਲਈ ਪੈਦਾਵਾਰ ਵਧਾਉਣ ਲਈ  ਸ਼ਹਿਰਾਂ ਵਿੱਚ ਕੰਕਰੀਟ ਦੇ ਪਹਾੜ ਖੜ੍ਹੇ ਕਰ ਰਿਹਾ ਹੈ ਜੋ ਕਿ ਕੁਦਰਤ ਨਾਲ ਛੇੜਛਾੜ ਹੈ  ਭਾਰਤ ਵਿੱਚ ਜੰਗਲਾਂ ਅਧੀਨ ਰਕਬਾ ਅਠਾਰਾਂ ਤੋਂ ਵੀਹ ਫੀਸਦੀ ਤੱਕ ਹੈ ਵਾਤਾਵਰਨ ਮਾਹਰਾਂ ਅਨੁਸਾਰ ਮੈਦਾਨੀ  ਇਲਾਕਿਆਂ ਵਿੱਚ ਘੱਟੋ ਘੱਟ ਤੇਤੀ ਫ਼ੀਸਦੀ ਅਤੇ ਪਹਾੜੀ ਇਲਾਕਿਆਂ ਵਿਚ ਛਿਆਹਠ ਫੀਸਦੀ ਰਕਬਾ ਰੁੱਖਾਂ ਨਾਲ ਕੱਜਿਆ ਹੋਣਾ ਚਾਹੀਦਾ ਹੈ  ਸਾਡਾ ਰੈਣ ਬਸੇਰਾ ਜਾਨਵਰਾਂ ਦਾ ਰੈਣ ਬਸੇਰਾ ਪੁਰਾਤਨ ਸਮਝੇ ਰਿਸ਼ੀ ਬਾਲਮੀਕ ਭਗਵਾਨ ਰਾਮ ਅਤੇ ਬੁੱਧ ਭਗਤੀ ਕਰਨ ਵਾਲੇ ਸਾਧੂ ਵਣਾਂ ਨੂੰ  ਭਾਰਤ ਨੂੰ ਸਮਰਪਤ ਸਨ ਤ੍ਰਿਵੈਣੀ ਲਾਉਣਾ ਇੱਕ ਵੱਡਾ ਪੁੰਨ ਸਮਝਿਆ ਜਾਂਦਾ ਸੀ ਪਿੱਪਲ ਬੋਹੜ ਅਤੇ ਨਿੰਮ ਇਕ ਦਵਾਹਨ ਮਨੁੱਖ ਦੀ ਵੱਧ ਝਾੜ ਅਤੇ ਪੈਦਾਵਾਰ ਦੇ ਨਾਮ ਤੇ ਝੋਨਾ ਟਿੱਬਿਆਂ ਉਪਰ ਲਹਿਰਾਅ ਦਿੱਤਾ ਅਤੇ ਧਰਤੀ ਦੇ ਸੀਨੇ ਵਿੱਚੋਂ ਪਾਣੀ ਕੱਢ ਕੇ ਨਲਕੇ ਅਤੇ ਖੂਹਾਂ ਦਾ ਨਾਮ ਮਿਟਾ ਦਿੱਤਾ ਹੈ  ਅਤੇ ਘਰਾਂ ਵਿੱਚ ਸਬਮਰਸੀਬਲ ਪੰਪ ਲਾ ਕੇ ਪਾਣੀ ਦੀ ਉਪਰਲੀ ਸਤਾ ਖ਼ਤਮ ਕਰ ਦਿੱਤੀ ਹੈ ਤੇ ਧਰਤੀ ਥੱਲੇ ਖ਼ਲਾਅ ਪੈਦਾ ਕਰਨ ਵੱਲ ਕਦਮ ਪੁੱਟ ਰਹੇ ਹਾਂ  ਵਧੇਰੇ ਝਾੜ ਲੈਣ ਲਈ ਅਸੀਂ ਕੀਟਨਾਸ਼ਕ ਅਤੇ ਰਸਾਇਣਕ ਖਾਦਾਂ ਦਾ ਪ੍ਰਯੋਗ ਕਰਦੇ ਹਾਂ ਅਤੇ ਇਨ੍ਹਾਂ ਦੀ ਆਦੀ ਹੋ ਚੁੱਕੇ ਹਾਂ ਸਿੱਟੇ ਵਜੋਂ ਹਵਾ ਅਤੇ  ਪਾਣੀ ਜ਼ਹਿਰੀਲੇ ਹੋ ਚੁੱਕੇਵਿਦੇਸ਼ੀ  ਬੀਜ ਲਿਆ ਕੇ ਉਨ੍ਹਾਂ ਦੇ ਵੀ ਗ਼ੁਲਾਮ ਹੋ ਰਹੇ ਹਾਂ ਅਤੇ ਵਾਤਾਵਰਣ ਅਤੇ ਮਿੱਟੀ ਨੂੰ ਵੀ ਪਲੀਤ ਕਰ ਰਹੇ ਹਾਂ  ਟੀਹਰੀ ਗੜਵਾਲ ਦੇ ਇਲਾਕੇ ਵਿਚ ਵਾਤਾਵਰਨ ਪ੍ਰੇਮੀ ਸੁੰਦਰਲਾਲ ਬਹੁਗੁਣਾ ਨੇ ਚਿਪਕੋ ਅੰਦੋਲਨ ਚਲਾ ਕੇ ਰੁੱਖਾਂ ਦੀ ਕਟਾਈ ਰੋਕਣ ਲਈ ਲੋਕਾਂ ਨੂੰ  ਨੂੰ ਜਾਗਰੂਕ ਕੀਤਾ ਸਿੱਟੇ ਵਜੋਂ ਡੈਮ ਦੀ ਜਗ੍ਹਾ ਤਬਦੀਲ ਕਰਨੀ ਪਈ  ਝੋਨੇ ਦੀ ਫ਼ਸਲ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਆਪ ਚਾਵਲ ਖਾਣ ਤੋਂ ਤੌਬਾ ਕੀਤੀ ਕਿਉਂਕਿ ਇੱਕ ਕਿਲੋ ਝੋਨਾ ਪੈਦਾ ਕਰਨ ਲਈ  4500 ਲਿਟਰ ਸ਼ੁੱਧ ਪਾਣੀ ਦੀ ਜ਼ਰੂਰਤ  ਹੈ ਗੁਰਬਾਣੀ  ਜਿਸਦੇ ਬੋਲ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਕਹਿ ਕੇ ਵਾਤਾਵਰਨ ਦੀ ਸੰਭਾਲ ਲਈ ਜਾਗਰੂਕ ਕੀਤਾ ਹੈ 

 ਸਰੋਤਿਆਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਜੇਕਰ ਅੱਜ ਵੀ ਅਸੀਂ ਇਸ ਗੱਲ ਨੂੰ ਸਮਝਦੇ ਹੋਏ ਭਾਂਪਦੇ ਹੋਏ  ਵਾਤਾਵਰਣ ਨੂੰ ਚੰਗਾ ਬਣਾਉਣ ਵਿੱਚ ਆਪਣਾ ਯੋਗਦਾਨ ਨਾ ਪਾਇਆ ਤਾਂ ਅਸੀਂ ਆਪਣੇ ਆਪ ਨੂੰ ਹਨੇਰੇ ਵੱਲ ਲੈ ਕੇ ਜਾਣ ਦੇ ਗੁਨਾਹਗਾਰ ਹਾਂ ਲੋੜ ਹੈ ਅੱਜ ਵਾਤਾਵਰਨ ਦੀ ਸੰਭਾਲ ਕੁਦਰਤ ਦੀ ਦੇਣ ਹਵਾ ਪਾਣੀ ਮਿਟੀ ਦੀ ਸੰਭਾਲਕਰਕੇ ਪਰਮਾਤਮਾ ਦੇ ਸ਼ੁਕਰਗੁਜ਼ਾਰ ਹੋਈਏ  ਰੁੱਖ ਅਤੇ ਮਨੁੱਖ ਦਾ ਸੰਤੁਲਨ ਜੀਵ ਜੰਤੂਆਂ ਅਤੇ ਪੰਛੀਆਂ ਦਾ ਰੈਣ ਬਸੇਰਾ ਕੁਦਰਤ ਨਾਲ ਜੁੜਿਆ ਹੋਇਆ ਹੈ।

ਵਾਤਾਵਰਨ ਪ੍ਰੇਮੀ ਹਰਨਰਾਇਣ ਸਿੰਘ ਮੱਲੇਆਣਾ  

ਸਮਾਜ ਸੇਵੀ ਬਲਦੇਵ ਬਾਵਾ ਨੂੰ ਸਦਮਾ ਮਾਤਾ ਦਾ ਦੇਹਾਂਤ

ਧਾਰਮਿਕ ਅਤੇ ਰਾਜਨੀਤਕ ਸ਼ਖ਼ਸੀਅਤਾਂ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ

 

ਅਜੀਤਵਾਲ ਬਲਵੀਰ ਸਿੰਘ ਬਾਠ  ਸਮਾਜ ਸੇਵੀ ਆਗੂ ਬਲਦੇਵ ਬਾਵਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਅਚਾਨਕ ਹੀ ਉਹਨਾਂ ਦੇ ਪੂਜਣਯੋਗ ਮਾਤਾ ਰਸ਼ਪਾਲ ਕੌਰ ਜੀ ਆਪਣੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਅੱਜ ਅਚਾਨਕ ਸਵਰਗ ਸਿਧਾਰ ਗਏ  ਜਿਨ੍ਹਾਂ ਦੇ ਅੰਤਮ ਦੇਹ ਨੂੰ ਅੱਜ ਢੂਡੀਕੇ ਵਿਖੇ ਸੰਸਕਾਰ   ਕਰ ਦਿੱਤਾ ਗਿਆ  ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਧਾਰਮਿਕ ਅਤੇ ਰਾਜਨੀਤਕ ਸ਼ਖ਼ਸੀਅਤਾਂ ਦੇ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ  ਜਿਨ੍ਹਾਂ ਚ ਐਮ ਐਲ ਏ ਮੋਗਾ ਹਰਜੋਤ ਕਮਲ ਐਮਐਲਏ ਬਾਘਾਪੁਰਾਣਾ ਦਰਸ਼ਨ ਸਿੰਘ ਬਰਾੜ ਐਮ ਐਲ ਏ ਹਲਕਾ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ  ਸਾਬਕਾ ਐਮਐਲਏ ਰਾਜਵਿੰਦਰ ਕੌਰ ਭਾਗੀਕੇ  ਭੁਪਿੰਦਰ ਸਿੰਘ ਸਾਹੋਕੇ  ਐਸ ਡੀ ਐਮ ਸ਼ਿਵਰਾਮ ਸਰਪੰਚ ਜਸਬੀਰ ਸਿੰਘ ਢਿੱਲੋਂ ਅਜੀਤਵਾਲ ਦੇ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਟਰੱਕ ਯੂਨੀਅਨ ਅਜੀਤਵਾਲ ਦੇ ਪ੍ਰਧਾਨ ਕੁਲਤਾਰ ਸਿੰਘ ਗੋਲਡੀ ਰਣਜੀਤ ਸਿੰਘ ਧੰਨਾ  ਮਾਸਟਰ ਗੁਰਚਰਨ ਸਿੰਘ ਸਾਬਕਾ ਸਰਪੰਚ ਜਗਤਾਰ ਸਿੰਘ  ਸਤਪਾਲ ਸਿੰਘ ਢੁੱਡੀਕੇ  ਜਸਬੀਰ ਸਿੰਘ ਗਿੱਲ  ਮਾਸਟਰ ਜੈਕਬ ਸਿੰਘ ਗਿੱਲ ਸਟੂਡੀਓ ਤੋਂ ਰਾਜੂ ਗਿੱਲ  ਪ੍ਰਧਾਨ ਰਾਜਾ ਮਾਸਟਰ ਹਰੀ ਸਿੰਘ  ਤੇ ਇਲਾਕੇ ਦੀਆਂ ਨਾਮਵਰ ਧਾਰਮਿਕ ਅਤੇ ਰਾਜਨੀਤਕ ਸ਼ਖ਼ਸੀਅਤਾਂ ਨੇ ਬਲਦੇਵ ਬਾਵਾ ਜੀ ਨਾਲ ਮਾਤਾ ਜੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ

ਸਬ ਸੈਂਟਰ ਚੰਨਣਵਾਲ ਚੋਂ 90 ਤੋਂ ਵਧੇਰੇ ਲੋਕਾ ਦੇ ਕਰੋਨਾ ਵੈਕਸੀਨ ਲਗਈ

ਬਰਨਾਲਾ/ਮਹਿਲ ਕਲਾਂ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)-

ਪੰਜਾਬ ਸਰਕਾਰ ਤੇ ਸਹਿਤ ਵਿਭਾਗ ਦੇ ਹੁਕਮਾਂ ਅਤੇ ਮੈਡੀਕਲ ਅਫਸਰ ਡਾ.ਜਸਪਿੰਦਰ ਸਿੰਘ ਵਾਲੀਆ ਸੀ ਐਚ ਸੀ ਚੰਨਣਵਾਲ ਦੀ ਅਗਵਾਈ ਹੇਠ ਸਬ ਸੈਂਟਰ ਚੰਨਣਵਾਲ ਵਿਖੇ 45 ਸਾਲ ਤੋਂ ਜ਼ਿਆਦਾ ਉਮਰ ਦੇ ਵਿਅਕਤੀਆਂ ਦੇ ਕਰੋਨਾ ਵੈਕਸੀਨ ਦੀ ਪਹਿਲੀ ਡੋਜ ਦਿੱਤੀ ਗਈ ਇਸ ਮੌਕੇ ਤੇ ਡਾ ਜਸਪਿੰਦਰ ਸਿੰਘ ਵਾਲੀਆ,  ਜਗਸੀਰ ਸਿੰਘ si ਪਰਮਜੀਤ ਕੌਰ Lhv ਖੁਸ਼ਵਿੰਦਰ ਕੁਮਾਰ mphw , ਕੁਲਵੰਤਜੀਤ ਕੌਰ ਏ ਐਨ  ਐਮ ਕਮਲਪ੍ਰੀਤ ਕੌਰ ਸੀ ਐਚ ਓ ਗੁਰਜੰਟ ਸਿੰਘ ਸਾਬਕਾ ਸਰਪੰਚ ਅਤੇ ਆਸ਼ਾ ਵਰਕਰ,ਸ਼ਾਮਲ ਸਨ ਜਗਸੀਰ ਸਿੰਘ si ਨੇ ਲੋਕਾਂ ਨੂੰ ਕਰੋਨਾ ਵਾਇਰਸ ਬਚਾਓ ਲਈ ਸਭ ਨੂੰ ਮੂੰਹ ਤੇ ਮਾਸਕ ਲੱਗ ਕੇ ਰੱਖਣ ਲਈ ਕਿਹਾ  ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਸਾਫ਼ ਕਰਨਾ ਸਮਾਜਿਕ ਦੂਰੀਆਂ ਬਣਾ ਕੇ ਰੱਖਣੀਆਂ, ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨਾ ਪੰਜਾਬ ਸਰਕਾਰ ਅਤੇ ਸਾਹਿਤ ਵਿਭਾਗ ਵੱਲੋਂ ਕਰੋਨਾ ਵਾਇਰਸ ਨੂੰ ਜੜ੍ਹੋਂ ਖ਼ਤਮ ਕਰਨ ਲਈ ਵੈਕਸੀਨ ਮੁਹਿੰਮ ਚੱਲ ਰਹੀ ਹੈ ਇਸ ਲਈ ਹਰ ਮੁੱਨਖ ਨੂੰ ਕਰੋਨਾ ਵੈਕਸੀਨ ਲੱਗਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਇਸ ਕੈਂਪ ਦੌਰਾਨ ਸੈਕਟਰ ਚੰਨਣਵਾਲ  ਵਿਖੇ90 ਤੋਂ ਵਧੇਰੇ ਲੋਕਾਂ ਦੇ ਵੈਕਸੀਨ ਲਗਈ ਗਈ।

ਪਿੰਡ ਨਰੇੈਇਣਗੜ੍ਹ ਸੋਹੀਆ ਤੋਂ 16 ਵਾਂ ਜਥਾ ਦਿੱਲੀ ਲਈ ਰਵਾਨਾ ਹੋਇਆ

 ਬਰਨਾਲਾ/ਮਹਿਲਕਲਾਂ-ਅਪ੍ਰੈਲ 2021-(ਗੁਰਸੇਵਕ ਸਿੰਘ ਸੋਹੀ)-

ਸੈਂਟਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਜੋ ਤਿੰਨ ਆਰਡੀਨੈਂਸ ਪਾਸ ਕੀਤੇ ਹਨ। ਉਸ ਦੇ ਵਿਰੋਧ ਵਿੱਚ ਤਕਰੀਬਨ 7 ਮਹੀਨਿਆਂ ਤੋਂ ਲਗਾਤਾਰ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਜਾਰੀ ਹੈ। ਕਾਲੇ ਕਾਨੂੰਨਾਂ ਦਾ ਮੂੰਹ ਤੋੜ ਜਵਾਬ ਦੇਣ ਦੇ ਲਈ ਪਿੰਡ ਨਰੇੈਇਣਗੜ੍ਹ ਸੋਹੀਆਂ ਤੋਂ 30 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ 16 ਵਾਂ ਜਥਾ ਰਵਾਨਾ ਹੋਇਆ। ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਗੱਡੀ ਭਰ ਕੇ ਜਥਾ ਦਿੱਲੀ ਵਿਖੇ ਰਵਾਨਾ ਹੋਇਆ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਦੇ ਪ੍ਰਧਾਨ ਸਤਨਾਮ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਅਤੇ ਪਿੰਡ ਦੇ ਸਹਿਯੋਗ ਨਾਲ ਹਰ ਹਫ਼ਤੇ ਜੱਥਾ ਦਿੱਲੀ ਲਈ ਰਵਾਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਦੂਜੇ ਪਿੰਡ ਦੇ ਵਿਅਕਤੀਆ ਨੇ ਜਾਣਾ ਹੈ ਉਨ੍ਹਾਂ ਨੂੰ ਵੀ ਬਗੈਰ ਕਿਰਾਏ ਤੋਂ ਲਿਜਾਇਆ ਜਾਵੇਗਾ। ਇਸ ਸਮੇਂ ਜਥੇਦਾਰ ਜਗਜੀਤ ਸਿੰਘ, ਸਾਬਕਾ ਮੈਂਬਰ ਘੁਮੰਡਾ ਸਿੰਘ, ਅਮਰ ਸਿੰਘ, ਲਾਭ ਸਿੰਘ, ਗੁਰਜੰਟ ਸਿੰਘ ਫੌਜੀ, ਸੁਖਦੀਪ ਸਿੰਘ, ਛਿੰਦਰ ਸਿੰਘ ਆਦਿ ਹਾਜ਼ਰ ਸਨ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਮਨਾਇਆ ਡਾ ਅੰਬੇਦਕਰ ਦਾ 130 ਵਾਂ ਜਨਮ ਦਿਨ

ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸੋਹੀ)-
 ਆਲ ਇੰਡੀਆ ਮੈਡੀਕਲ ਫੈਡਰੇਸ਼ਨ (ਰਜਿ:49039)ਦੇ ਕੇਂਦਰੀ ਚੇਅਰਮੈਨ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ, ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਕਾਲਖ, ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਮੁਹਾਲੀ ,ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮੁਹੰਮਦ ਮਹਿਲਕਲਾਂ ,ਸੁੂਬਾ ਆਰਗੇਨਾਈਜ਼ਰ ਸਕੱਤਰ ਡਾ ਦੀਦਾਰ ਸਿੰਘ ਮੁਕਤਸਰ, ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ, ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਬਲਕਾਰ ਸਿੰਘ ਪਟਿਆਲਾ ਅਤੇ ਸੂਬਾਈ ਆਗੂ ਡਾ ਕਰਨੈਲ ਸਿੰਘ ਜੋਗਾਨੰਦ ਆਦਿ ਸੂਬਾ ਆਗੂਆਂ ਦੀ ਬਠਿੰਡਾ ਵਿਖੇ ਹੋਈ ਮੀਟਿੰਗ ਦੌਰਾਨ ਲਏ ਗਏ ਫ਼ੈਸਲੇ ਅਨੁਸਾਰ ਡਾ. ਭੀਮ ਰਾਓ ਅੰਬੇਦਕਰ ਜੀ ਦਾ 130 ਵਾਂ ਜਨਮ ਦਿਨ ਪੂਰੇ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ, ਭਰਾਤਰੀ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਅਤੇ ਡਾ ਭੀਮ ਰਾਓ ਅੰਬੇਦਕਰ ਸੰਸਥਾਵਾਂ, ਸੁਸਾਇਟੀਆਂ ਨਾਲ ਮਿਲ ਕੇ ਵੱਖ-ਵੱਖ ਥਾਵਾਂ ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਡਾਕਟਰ ਸਾਹਿਬਾਨ ਵੱਲੋਂ ਮਨਾਇਆ ਗਿਆ।ਇਸੇ ਲੜੀ ਤਹਿਤ ਮਹਿਲਕਲਾਂ ਟੋਲ ਪਲਾਜ਼ਾ ਤੇ ਲੱਗੇ ਕਿਸਾਨੀ ਧਰਨੇ ਤੇ ਵੀ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਨ ਮਨਾਇਆ ਗਿਆ ,ਜਿਸ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਆਗੂ ਡਾ ਮਿੱਠੂ ਮੁਹੰਮਦ, ਡਾ ਸੁਰਜੀਤ ਸਿੰਘ ਛਾਪਾ, ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ, ਡਾ ਜਗਜੀਤ ਸਿੰਘ ਕਾਲਸਾਂ, ਡਾ ਪਰਵਿੰਦਰ ਕੁਮਾਰ ਗੋਬਿੰਦਗਡ਼੍ਹ ,ਡਾ ਜਸਬੀਰ ਸਿੰਘ ਜੱਸੀ ,ਡਾ ਨਾਹਰ ਸਿੰਘ ,ਡਾ ਸੁਖਵਿੰਦਰ ਸਿੰਘ ਬਾਪਲਾ ,ਡਾ ਅਬਰਾਰ ਹੁਸੈਨ ,ਡਾ ਬਸ਼ੀਰ ਮੁਹੰਮਦ ਰੂੜੇਕੇ ਕਲਾਂ ,ਡਾ ਸਤਨਾਮ ਸਿੰਘ ਰੂੜੇਕੇ ਕਲਾਂ, ਡਾ ਸੁਬੇਗ ਮੁਹੰਮਦ ਰੂੜੇਕੇ ਕਲਾਂ ,ਡਾ ਮੁਕਲ ਸ਼ਰਮਾ ਆਦਿ ਡਾਕਟਰਾਂ ਸਾਥੀਆਂ ਸਮੇਤ ਵੱਡੀ ਗਿਣਤੀ ਵਿਚ ਔਰਤਾਂ, ਮਰਦਾਂ ਅਤੇ ਬੱਚਿਆਂ ਨੇ ਭਾਗ ਲਿਆ।
ਟੋਲ ਪਲਾਜ਼ਾ ਮਹਿਲ ਕਲਾਂ ਵਿਖੇ ਠਾਠਾਂ ਮਾਰਦੇ ਇਸ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਦੇਸ਼ ਬਚਾਓ-ਸੰਵਿਧਾਨ ਬਚਾਓ ਅਤੇ ਸੰਵਿਧਾਨ ਬਚਾਓ-ਦੇਸ਼ ਬਚਾਓ ਦੇ ਨਾਅਰੇ ਥੱਲੇ ਡਾ ਭੀਮ ਰਾਓ ਅੰਬੇਦਕਰ ਜੀ ਦੁਆਰਾ ਲਿਖੇ ਗਏ ਸੰਵਿਧਾਨ ਨੂੰ ਬਚਾਉਣ ਦੀ ਪ੍ਰਮੁੱਖ ਲੋੜ ਹੈ, ਕਿਉਂਕਿ ਕੁਝ ਕੁ ਕੇਂਦਰੀ ਕੱਟੜਵਾਦੀ ਲੋਕਾਂ ਦੁਆਰਾ ਸਾਡੇ ਘੱਟ ਗਿਣਤੀ ਲੋਕਾਂ ਤੇ ਹਮਲੇ ਕੀਤੇ ਜਾ ਰਹੇ ਹਨ। ਡਾ ਭੀਮ ਰਾਓ ਅੰਬੇਦਕਰ ਜੀ ਦੁਆਰਾ ਲਿਖੇ ਹੋਏ ਸੰਵਿਧਾਨ ਨੂੰ ਕੁਚਲਣ ਅਤੇ ਖ਼ਤਮ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ 25 ਸਤੰਬਰ 2020 ਤੋਂ ਸ਼ੁਰੂ ਹੋਏ ਕਿਸਾਨੀ ਧਰਨੇ ਵਿੱਚ ,ਜਿੱਥੇ ਅਸੀਂ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਾਂ, ਉਥੇ ਨਾਲ ਦੀ ਨਾਲ ਸਾਨੂੰ ਭਾਰਤ ਦੇ ਸੰਵਿਧਾਨ ਨੂੰ ਬਚਾਉਣ ਲਈ ਵੀ ਵੱਡੀ ਪੱਧਰ ਤੇ ਸੰਘਰਸ਼ ਵਿੱਢਣ ਦੀ ਲੋੜ ਹੈ। ਲੋਕ ਆਗੂ ਮਾਸਟਰ ਗੁਰਮੇਲ ਸਿੰਘ ਨੇ ਕਿਹਾ ਕਿ ਕਊਆ ਸਾਵਨ ਮੇਂ ਨਾਚ ਜਾਏ ਤੋ ਮੋਰ ਨਹੀਂ ਹੋਤਾ-ਹਰ ਦਾੜ੍ਹੀ ਵਧਾਉਣ ਵਾਲਾ ਰਵਿੰਦਰ ਨਾਥ ਟੈਗੋਰ ਨਹੀਂ ਹੋਤਾ ।
 ਕਿਸਾਨ ਆਗੂ ਜਗਰਾਜ ਸਿੰਘ ਹਰਦਾਸਪੁਰਾ, ਮਲਕੀਤ ਸਿੰਘ ਈਨਾ, ਜੱਗਾ ਸਿੰਘ ਛਾਪਾ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਅਸੀਂ ਆਪਣੀਆਂ ਹੱਕੀ ਮੰਗਾਂ ਲਈ ਅਤੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ  ਪਿਛਲੇ 6 ਮਹੀਨਿਆਂ ਤੋਂ ਪੰਜਾਬ ਵਿੱਚ ਅਤੇ 4 ਮਹੀਨਿਆਂ ਤੋਂ ਦਿੱਲੀ ਵਿੱਚ ਸੜਕਾਂ ਉੱਪਰ ਬੈਠੇ ਹਾਂ। ਪਰ ਇਸ ਤਾਨਾਸ਼ਾਹੀ ਅਤੇ ਹਿਟਲਰੀ ਮੋਦੀ ਦੀ ਕੇਂਦਰੀ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ ।
ਜਦੋਂ ਕਿ ਇਸ ਹੱਕੀ ਅਤੇ ਸ਼ਾਂਤਮਈ ਅੰਦੋਲਨ ਦੇ ਹੱਕ ਵਿੱਚ ਪੂਰੇ ਸੰਸਾਰ ਦੇ ਲੋਕ ਨਾਲ ਹਨ ।
ਜਥੇਦਾਰ ਅਜਮੇਰ ਸਿੰਘ ਅਤੇ ਸਮਾਜ ਸੇਵੀ ਮੰਗਤ ਸਿੰਘ ਸਿੱਧੂ ਨੇ ਕਿਹਾ ਕਿ 14 ਅਪ੍ਰੈਲ 1891ਈਸਵੀ ਵਿੱਚ ਜਨਮੇ ਡਾ ਭੀਮ ਰਾਓ ਅੰਬੇਦਕਰ ਜੀ ਦੇ ਸੰਵਿਧਾਨ ਨੂੰ ਬਚਾਉਣ ਲਈ ਜ਼ਮੀਨੀ ਪੱਧਰ ਤੇ ਹਰ ਸੰਘਰਸ਼ ਲੜਿਆ ਜਾਵੇਗਾ।ਉਨ੍ਹਾਂ ਹੋਰ ਕਿਹਾ ਕਿ ਕਰੋਨਾ ਦੀ ਬੀਮਾਰੀ ਨੂੰ ਹਊਆ ਬਣਾ ਕੇ ਸਾਡੇ ਸੰਘਰਸ਼ ਨੂੰ ਤਾਰਪੀਡੋ ਕਰਨ ਦੀਆਂ ਕੇਂਦਰ ਦੀਆਂ ਕੋਝੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਕਿਉਂਕਿ ਕੇਂਦਰੀ ਮੰਤਰੀਆਂ ਵੱਲੋਂ ਕੁੰਭ ਦੇ ਮੇਲੇ ਤੇ ਕੀਤਾ ਗਿਆ ਲੱਖਾਂ ਦਾ ਇਕੱਠ ਇਸ ਦਾ ਜਿਊਂਦਾ ਜਾਗਦਾ ਸਬੂਤ ਹੈ। ਕਾਮਰੇਡ ਭੋਲਾ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ ਜਿਵੇਂ ਰਾਵਣ ਨੂੰ ਮਾਰਨ ਲਈ ਉਸ ਦੇ ਸਰੀਰ ਦੇ ਜਿੰਨੇ ਮਰਜ਼ੀ ਟੋਟੇ ਕਰ ਲਏ ਜਾਣ, ਉਹ ਨਹੀਂ ਮਰਦਾ ਸੀ। ਕਿਉਂਕਿ ਉਸ ਦੀ ਜਾਨ ਉਸ ਦੀ ਨਾਭੀ (ਧੁੰਨੀ )ਵਿਚ ਸੀ ।ਇਸੇ ਤਰ੍ਹਾਂ ਕੇਂਦਰ ਸਰਕਾਰ ਦੀ (ਧੁੰਨੀ) E.V.M ਵੋਟਿੰਗ ਮਸ਼ੀਨਾਂ ਹਨ। ਇਹ ਈ.ਵੀ.ਐੱਮ ਵੋਟਿੰਗ ਮਸ਼ੀਨਾਂ ਖ਼ਤਮ ਹੁੰਦਿਆਂ ਹੀ ਮੋਦੀ ਦੀ ਤਾਨਾਸ਼ਾਹ ਸਰਕਾਰ ਵੀ ਖ਼ਤਮ ਹੋ ਜਾਵੇਗੀ ।

ਮਹਿਲ ਕਲਾਂ ਸੋਡੇ ਵਿਖੇ ਸ਼ਰੀਫ਼ ਬਾਬਾ ਪੀਰ ਰੌਸ਼ਨ ਸ਼ਾਹ ਨੂੰ ਜਾਂਦੇ ਕੱਚੇ ਰਸਤੇ ਦਾ ਨੀਂਹ ਪੱਥਰ 15 ਸਾਲ ਤੋਂ ਪੱਥਰ ਹੀ ਰਹਿ ਗਿਆ.

 ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)-

ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 25-10-2006 ਨੂੰ ਦਰਗਾਹ ਸ਼ਰੀਫ਼ ਬਾਬਾ ਪੀਰ ਰੋਸ਼ਨ ਨਾ ਸਾਹ ਦੇ ਦਰਬਾਰ ਦੀ ਸੜਕ ਦਾ ਨੀਂਹ ਪੱਥਰ ਬੀਬੀ ਸੁਰਿੰਦਰ ਕੌਰ ਵਾਲੀਆ ਮੈਂਬਰ ਜ਼ਿਲਾ ਪਲੈਨਿੰਗ ਬੋਰਡ ਨੇ ਆਪਣੇ ਕਰ ਕਮਲਾ ਨਾਲ ਰੱਖਿਆ ਗਿਆ ਸੀ। ਸ਼ਰੀਫ਼ ਬਾਬਾ ਜੀ ਦੇ ਜਾਂਦੇ ਕੱਚੇ ਰਸਤੇ ਮਹਿਲ ਕਲਾਂ ਸੋਡੇ 15 ਸਾਲਾ ਬੀਤ ਜਾਣ ਬਾਅਦ ਇਹ ਇੱਕ ਪੱਥਰ ਬਣ ਕੇ ਹੀ ਖੜ੍ਹਾ ਰਹਿ ਗਿਆ। ਇੱਥੇ ਬੱਸ ਹੁਣ ਇਹੀ ਕਹਿ ਸਕਦੇ ਹਾਂ ਵਾਹ ਨੀ ਸਰਕਾਰੇ ਤੇਰੇ ਰੰਗ ਨਿਆਰੇ ਵੋਟਾਂ ਵੇਲੇ ਨੀਂਹ ਪੱਥਰ ਬਾਅਦ ਵਿਚ ਦੇਖ ਕੇ ਕੱਲਾ ਪੱਥਰ ਦੰਦੀਆਂ ਕੱਢਦੇ ਸਾਰੇ।

ਦੋ ਵੱਡੇ ਪੰਥਕ ਆਗੂਆਂ ਵੱਲੋਂ ਨਵੀਂ ਪਾਰਟੀ ਦਾ ਐਲਾਨ ਜਲਦੀ ਕੀਤਾ ਜਾਵੇਗਾ-Video

ਸ: ਰਣਜੀਤ ਸਿੰਘ ਬ੍ਰਹਮਪੁਰਾ ਪਾਰਟੀ ਦੇ ਸਰਪ੍ਰਸਤ ਸ:ਸੁਖਦੇਵ ਸਿੰਘ ਢੀਂਡਸਾ ਹੋਣਗੇ ਪ੍ਰਧਾਨ

ਬਰਨਾਲਾ/ਮਹਿਲ ਕਲਾਂ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)-

ਦੋ ਵੱਡੇ ਪੰਥਕ ਆਗੂਆਂ ਸ:ਸੁਖਦੇਵ ਸਿੰਘ ਢੀਂਡਸਾ ਅਤੇ ਸ: ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਆਪਣੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਭੰਗ ਕਰਕੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ ।ਛੇਤੀ ਹੀ ਨਵੀਂ ਪਾਰਟੀ ਦੇ ਨਾਮ ਦਾ ਐਲਾਨ ਕੀਤਾ ਜਾਵੇਗਾ। ਸ: ਰਣਜੀਤ ਸਿੰਘ ਬ੍ਰਹਮਪੁਰਾ ਪਾਰਟੀ ਦੇ ਸਰਪ੍ਰਸਤ ਸ:ਸੁਖਦੇਵ ਸਿੰਘ ਢੀਂਡਸਾ ਹੋਣਗੇ ਪ੍ਰਧਾਨ।

Facebook Link ; https://fb.watch/4_ibh33dbB/

ਕਿਸਾਨੀ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਹੰਭਲਾ ਮਾਰਨ ਦੀ ਅਪੀਲ ਸਰਪੰਚ ਢਿੱਲੋਂ

ਅਜੀਤਵਾਲ ਬਲਵੀਰ ਸਿੰਘ ਬਾਠ  ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਬਿਲਾਂ ਨੂੰ ਰੱਦ ਕਰਵਾਉਣ ਲਈ  ਦੇਸ਼ ਦੇ ਕਿਸਾਨਾਂ ਵੱਲੋਂ ਦਿੱਲੀ ਦੇ ਬਾਰਡਰਾਂ ਤੇ ਸ਼ਾਂਤਮਈ ਢੰਗ ਨਾਲ ਕਿਸਾਨੀ ਅੰਦੋਲਨ ਚੱਲ ਰਿਹਾ ਹੈ  ਇਹ ਅੰਦੋਲਨ ਆਪਣੀਆਂ ਜਿੱਤ ਦੀਆਂ ਬਰੂਹਾਂ ਵੱਲ ਨੂੰ ਜਾ ਰਿਹਾ ਹੈ ਪਰ ਅੱਜ ਲੋੜ ਹੈ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਫੇਰ ਹੰਭਲਾ ਮਾਰਨ ਦੀ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੌਜਵਾਨ ਸਮਾਜਸੇਵੀ ਸਰਪੰਚ ਜਸਬੀਰ ਸਿੰਘ ਢਿੱਲੋਂ ਨੇ ਜਨ ਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਜਿਵੇਂ ਮੇਰੇ ਦੇਸ਼ ਭਰ ਦੇ ਲੋਕਾਂ ਨੇ ਕਿਸਾਨੀ ਅੰਦੋਲਨ ਦਾ ਸਾਥ ਦਿੱਤਾ ਸੀ  ਅੱਜ ਇਕ ਵਾਰ ਫਿਰ ਤੋਂ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਅੱਜ ਫਿਰ ਲੋੜ ਹੈ ਸਾਨੂੰ ਇਕਮੁੱਠ ਹੋਣ ਦੀ  ਸਾਰੇ ਗੁੱਸੇ ਗਿਲੇ ਭੁਲਾ ਕੇ ਕਿਸਾਨੀ ਅੰਦੋਲਨ ਦਾ ਸਾਥ ਦਿਓ ਤਾਂ ਹੀ ਅਸੀਂ ਕਾਲੇ ਬਿਲਾਂ ਨੂੰ ਉਹ ਰੱਦ ਕਰਵਾ ਕੇ ਜਿੱਤ ਪ੍ਰਾਪਤ ਕਰ ਸਕਦੇ ਹਾਂ  ਉਨ੍ਹਾਂ ਆਪਣੇ ਆਸ ਪਾਸ ਦੇ ਪਿੰਡਾਂ ਦੇ ਸਰਪੰਚਾਂ ਅਤੇ ਮੋਹਤਬਰ ਵਿਅਕਤੀਆਂ ਨੂੰ ਹੱਥ ਬੰਨ੍ਹ ਕੇ ਅਪੀਲ ਕੀਤੀ ਕਿ ਆਓ ਅੱਜ  ਸਭ ਧਰਮਾਂ ਦੇ ਲੋਕ ਇਕੱਠੇ ਹੋ ਕੇ ਸਾਂਝੇ ਤੌਰ ਤੇ ਕਿਸਾਨੀ ਅੰਦੋਲਨ ਦਾ ਸਾਥ ਦੇਈਏ