You are here

ਪੰਜਾਬ

Punjabi Virsa & Sabhyachar-ਪੰਜਾਬੀ ਵਿਰਸਾ ਅਤੇ ਸੱਭਿਆਚਾਰ-Video

Punjabi Virsa & Sabhyachar​ ( 09 April 2021) Every Friday 10.30am Punjabi Virsa and Sabhyachar​ Programme key host Principal Daljeet Kaur

ਪੰਜਾਬੀ ਵਿਰਸਾ ਅਤੇ ਸੱਭਿਆਚਾਰ ਪੰਜਾਬੀ ਵਿਰਸਾ ਅਤੇ ਸੱਭਿਆਚਾਰ ਪ੍ਰੋਗਰਾਮ ਤੁਹਾਡੀ ਸੇਵਾ ਵਿੱਚ ਹਰ ਹਫ਼ਤੇ ਸ਼ੁੱਕਰਵਾਰ ਸਮਾਂ 10.30 ਸਵੇਰੇ ਲੈ ਕੇ ਆਉਂਦੇ ਹਨ ਪ੍ਰਿੰਸੀਪਲ ਦਲਜੀਤ ਕੌਰ ਹਠੂਰ

Facebook Link ; https://fb.watch/4Mgd6Un0jz/

 

ਜਦੋਂ ਤਕ ਪੰਜਾਬ ਦੇ ਅੰਨਦਾਤੇ ਦਾ ਕਾਲੇ ਕਾਨੂੰਨਾਂ ਸੰਬੰਧੀ ਮਸਲਾ ਹੱਲ ਨਹੀਂ ਹੁੰਦਾ ਰੈਲੀਆਂ ਨਹੀਂ ਕਰਨੀਆਂ ਚਾਹੀਦੀਆਂ। ਪਰਮਿੰਦਰ ਸਿੰਘ ਢੀਂਡਸਾ

  ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ) -

ਰੋਜ਼ਾਨਾ ਮਾਵਾਂ ਦੇ ਪੁੱਤ ਸ਼ਹੀਦ ਹੋ ਰਹੇ ਹਨ ਅਤੇ ਜਦੋਂ ਤੱਕ ਕਾਲੇ ਕਾਨੂੰਨਾਂ ਦਾ ਮਸਲਾ ਹੱਲ ਨਹੀਂ ਕੀਤਾ ਜਾਂਦਾ ਉਦੋਂ ਤਕ ਕਿਸੇ ਵੀ ਸਿਆਸੀ ਪਾਰਟੀ ਨੂੰ ਸਿਆਸੀ ਰੈਲੀਆਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਕਿਸਾਨ ਅੰਦੋਲਨ ਤੇ ਬਹੁਤ ਮਾੜਾ ਅਸਰ ਪੈਂਦਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਤੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਕ ਪਾਸੇ ਤਾਂ ਸ਼ਹੀਦਾਂ ਦੇ ਸਿਵੇ ਬਲਦੇ ਹਨ ਦੂਜੇ ਪਾਸੇ ਅਸੀਂ ਰੈਲੀਆਂ ਕਰਦੇ ਹਾਂ ਸਾਨੂੰ ਸੋਭਾ ਨਹੀਂ ਦਿੰਦੀਆਂ। ਆੜ੍ਹਤੀਏ ਪਵਨ ਕੁਮਾਰ ਮਹਿਲ ਕਲਾਂ ਵਿਖੇ ਉਨ੍ਹਾਂ ਕਿਹਾ ਕਿ ਇਕ ਪਾਸੇ ਤਾ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਤਿੰਨ ਲਿਆਂਦੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਕਿਸਾਨ ਅੰਦੋਲਨ ਲੜਿਆ ਜਾ ਰਿਹਾ ਪਰ ਦੂਜੇ ਪਾਸੇ ਕੁਝ ਸਿਆਸੀ ਪਾਰਟੀਆਂ ਵੱਲੋਂ ਕੁਰਸੀ ਪ੍ਰਾਪਤ ਕਰ ਲਈ ਕੇਂਦਰ ਨਾਲ ਮਿਲ ਕੇ ਪੰਜਾਬ ਅੰਦਰ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਹਰ ਤਰ੍ਹਾਂ ਦਾ ਹੱਥਕੰਡਾ ਵਰਤਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜਦੋਂ ਤਕ ਖੇਤੀ ਕਾਨੂੰਨਾਂ ਦੇ ਮਸਲੇ ਹੱਲ ਨਹੀਂ ਹੁੰਦੇ ਉਦੋਂ ਤਕ ਕਿਸੇ ਵੀ ਸਿਆਸੀ ਪਾਰਟੀ ਨੂੰ ਸਿਆਸੀ ਰੈਲੀਆਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਪੁੱਛੇ ਜਾਣ ਤੇ  ਉਨ੍ਹਾਂ ਅੱਗੋ ਜਵਾਬ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਵੱਲੋਂ ਆਉਂਦੀਆਂ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਕਾਂਗਰਸ, ਬੀਜੇਪੀ ਅਤੇ ਅਕਾਲੀ ਦਲ (ਬਾਦਲ)ਨੂੰ ਛੱਡ ਕੇ ਪੰਜਾਬ ਨੂੰ ਭਜਾਉਣ ਵਾਲੀਆਂ ਹਮਖਿਆਲੀ ਪਾਰਟੀਆਂ ਨਾਲ ਗੱਠਜੋੜ ਕਰਕੇ ਲੜੀਆਂ ਜਾਣਗੀਆਂ। ਜਦੋਂ ਢੀਂਡਸਾ ਦਾ ਧਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਸੰਬੰਧੀ ਦਿਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਅੱਜ ਅਕਾਲੀ ਦਲ ਬਾਦਲ ਐਸ,ਜੀ,ਪੀ,ਸੀ ਚੋਣਾਂ ਕਰਾਉਣ ਤੋਂ ਭੱਜ ਰਿਹਾ ਹੈ ਕਿਉਂਕਿ ਕੇਂਦਰ ਵੱਲੋਂ ਗੁਰਦੁਅਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਮਿਸ਼ਨ ਦੀ ਨਿਯੁਕਤੀ ਕੀਤੇ ਜਾਣ ਤੋ ਬਾਅਦ ਪੰਜਾਬ ਸਰਕਾਰ ਇਲੈਕਸ਼ਨ ਕਮਿਸ਼ਨ ਨੂੰ ਦਫਤਰ ਖੋਲ੍ਹਣ ਲਈ ਕੋਈ ਜਗ੍ਹਾ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਕੈਪਟਨ ਤੇ ਬਾਦਲਾਂ ਮਿਲੇ ਹੋਣ ਕਾਰਨ ਐਸਜੀਪੀਸੀ ਦੀਆਂ ਚੋਣਾਂ ਨਹੀਂ ਹੋਣ ਦਿੱਤੀਆਂ ਜਾ ਰਹੀਆਂ ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਵਿਚ ਐਸ,ਜੀ,ਪੀ,ਸੀ ਚੋਣਾਂ ਲਗਾਤਾਰ 2013, 2017,2021 ਵਿੱਚ ਕਰਵਾਈਆਂ ਜਾ ਸਕਦੀਆਂ ਤਾਂ ਪੰਜਾਬ ਵਿੱਚ ਕਿਉਂ ਨਹੀਂ ਕਰਵਾਈਆਂ ਜਾਂਦੀਆਂ ।ਉਨ੍ਹਾਂ ਕਿਹਾ ਕਿ ਕੈਪਟਨ ਬਾਦਲ ਕੇਂਦਰ ਨਾਲ ਮਿਲ ਕੇ ਕੰਮ ਕਰਦੇ ਆ ਰਹੇ ਹਨ ਇਨ੍ਹਾਂ ਤੋਂ ਪੰਜਾਬ ਦੇ ਲੋਕਾਂ ਨੂੰ ਹੁਣ ਕੁਝ ਭਲੇ ਦੀ ਆਸ ਨਹੀਂ ਰੱਖਣੀ ਚਾਹੀਦੀ ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਕੌਮੀ ਪ੍ਰਧਾਨ ਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਵੱਲੋਂ ਪੰਜਾਬ ਨੂੰ ਬਚਾਉਣ ਲਈ ਤੀਜੇ ਫਰੰਟ ਦੀ ਸਥਾਪਨਾ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ।ਕੈਪਟਨ ਸਰਕਾਰ ਵੱਲੋਂ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦਿੱਤੇ ਜਾਣ ਬਾਰੇ ਪੁੱਛੇ ਜਾਣ ਤੇ ਢੀਂਡਸਾ ਨੇ ਕਿਹਾ ਕਿ ਅਜਿਹੀ ਸਹੂਲਤ ਪ੍ਰਾਈਵੇਟ ਬੱਸਾਂ ਵਿੱਚ ਵੀ ਹੋਣੇ ਜ਼ਰੂਰੀ ਸੀ ,ਕਿਉਂਕਿ ਪ੍ਰਾੲੀਵੇਟ ਦੀ ਸਬਸਿਡੀ ਸਰਕਾਰ ਨੂੰ ਖ਼ੁਦ ਪ੍ਰਾਈਵੇਟ ਮਾਲਕਾਂ ਨੂੰ ਦੇਣੀ ਚਾਹੀਦੀ ਸੀ ।ਉਨ੍ਹਾਂ ਸਮੂਹ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਬਣਨ ਜਾ ਰਹੇ ਤੀਜੇ ਫਰੰਟ ਦੀ ਮਜ਼ਬੂਤੀ ਲਈ ਕੰਮ ਕਰਨ ਦੀ ਅਪੀਲ ਕੀਤੀ। ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਾਬਕਾ ਡਿਪਟੀ ਚੇਅਰਮੈਨ ਰੂਬਲ ਗਿੱਲ ਕੈਨੇਡਾ ,ਸੁਰਿੰਦਰ ਸਿੰਘ ਆਹਲੂਵਾਲੀਆ,ਰਵਿੰਦਰ ਸਿੰਘ ਰੰਮੀ ਢਿੱਲੋਂ ,ਜਗਸੀਰ ਸਿੰਘ ਭੋਲਾ ਛੀਨੀਵਾਲ ਕਲਾਂ ,ਸਰਪੰਚ ਹਰਪ੍ਰੀਤ ਸਿੰਘ ਹਰਦਾਸਪੁਰਾ,ਆੜ੍ਹਤੀਆਂ ਪਵਨ ਕੁਮਾਰ ਬਾਂਸਲ,ਸਰਪੰਚ ਬਲਦੀਪ ਸਿੰਘ ਮਹਿਲ ਕਲਾਂ, ਗੁਰਪ੍ਰੀਤ ਸਿੰਘ ਚੀਨਾ, ਨਿਰਭੈ ਸਿੰਘ 
ਵਜੀਦਕੇ,ਗਗਨ ਬਾਂਸਲ, ਹਰੀ ਸਿੰਘ ਕਟਾਰੀਆ ਹਾਜਰ ਸਨ।

ਹਲਕਾ ਮਹਿਲ ਕਲਾਂ ਦੇ ਪਿੰਡ ਕੁਰੜ ਵਿਖੇ ਕਰਜ਼ੇ ਤੋਂ ਤੰਗ ਆ ਕੇ ਨੌਜਵਾਨ ਵੱਲੋਂ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਕੁਲਵੰਤ ਸਿੰਘ ਟਿੱਬਾ ਨੇ ਕੀਤਾ ਪਰਿਵਾਰ ਦੇ ਨਾਲ ਦੁੱਖ ਸਾਂਝਾ  

ਮਹਿਲ ਕਲਾਂ/ਬਰਨਾਲਾ -ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)-

ਬੀਤੀ ਦਿਨੀਂ ਇੱਥੋਂ ਨੇੜਲੇ ਪਿੰਡ ਕੁਰੜ ਵਿਖੇ ਕਰਜ਼ੇ ਤੋਂ ਪਰੇਸ਼ਾਨ ਫਾਹਾ ਲੈ ਕੇ ਖੁਦਕਸ਼ੀ ਕਰਨ ਵਾਲੇ ਕਿਸਾਨ ਪਰਿਵਾਰ ਨਾਲ ਸੰਬੰਧਤ ਨੌਜਵਾਨ ਗੁਰਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਹੋਪ ਫ਼ਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਪਿੰਡ ਕੁਰੜ ਵਿਖੇ ਪੀਡ਼ਤ ਪਰਿਵਾਰ ਦੇ ਘਰ ਪੁੱਜ ਕੇ ਦੁੱਖ ਸਾਂਝਾ ਕੀਤਾ। ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਸ਼ਿੰਗਾਰਾ ਸਿੰਘ ਨਾਲ ਦੁੱਖ ਸਾਂਝਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਕਿਸਾਨਾਂ ਦੀ ਕਰਜ਼ਾ ਮੁਆਫੀ ਦਾ ਢੰਡੋਰਾ ਪਿੱਟ ਰਹੀ ਹੈ ਜਦਕਿ ਦੂਜੇ ਪਾਸੇ ਆਏ ਦਿਨ ਕਿਸਾਨ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀਆਂ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਬੇਸ਼ੱਕ ਖ਼ੁਦਕਸ਼ੀ ਕੋਈ ਹੱਲ ਨਹੀਂ ਹੈ ਪਰ ਸਰਕਾਰਾਂ ਨੂੰ ਵੀ ਇਸ ਮਾਮਲੇ ਵਿਚ ਪਹਿਲ ਦੇ ਆਧਾਰ ਤੇ ਕਰਜ਼ ਮੁਆਫ਼ੀ ਦਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਦਿਨੋਂ ਦਿਨ ਕਿਸਾਨ ਪਰਿਵਾਰਾਂ ਦੀ ਘਟ ਰਹੀ ਜ਼ਮੀਨ ਅਤੇ ਅਮਰਵੇਲ ਵਾਂਗ ਵਧ ਰਹੇ ਕਰਜ਼ੇ ਕਾਰਨ ਖ਼ੁਦਕੁਸ਼ੀਆਂ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ।ਕੁਲਵੰਤ ਸਿੰਘ ਟਿੱਬਾ ਨੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਤੋਂ ਮੰਗ ਕੀਤੀ ਕਿ ਪੀਡ਼ਤ ਪਰਿਵਾਰ ਨੂੰ ਮੁਆਵਜ਼ਾ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਕੁਰੜ, ਮਲਕੀਤ ਸਿੰਘ ਮੱਲ੍ਹਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲਾ ਵਿੱਤ ਸਕੱਤਰ ਕਰਨੈਲ ਸਿੰਘ ਕੁਰੜ ਆਦਿ ਆਗੂ ਵੀ ਹਾਜ਼ਰ ਸਨ।

ਹੁਣ ਵੇਲਾ ਬੱਚਿਆਂ ਨੂੰ ਸਮਝਾਉਣ ਦਾ ਅਤੇ ਖ਼ੁਦ ਨੂੰ ਸਮਝਣ ਦਾ। ਮਨੇਜਰ ਅਮਰੀਕ ਸਿੰਘ

  ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)- ਸ਼ਾਮ ਨੂੰ ਟਿਉਸ਼ਨ ਆਲੇ ਬੱਚੇ ਇਹ ਆਦਤ ਬਣਾ ਚੁੱਕੇ ਨੇ ਕਿ ਓਹਨਾ ਨੇ ਦੋਸਤਾ ਮਿੱਤਰਾ ਨਾਲ ਮਿਲ ਕੇ ਰੋਜ਼ਾਨਾ ਫਾਸਟ ਫੂਡ,ਕੁਲਚੇ ਆਦਿ ਖਾਣੇ ਨੇ, ਇਕ ਹੱਥ ਕੋਕ ਦੀ ਬੋਤਲ ਫੜ ਕੇ ਦੂਜੇ ਹੱਥ ਸੌਸ ਦੀ ਬੋਤਲ ਨੂੰ ਫਾਸਟ ਫ਼ੂਡ ਉੱਤੇ ਬੇਹਿਸਾਬ ਨਾਲ ਲਾਕੇ ਕੇ ਖਾਣਾ ਇਹ ਬੱਚਿਆਂ ਦੀਆਂ ਆਦਤਾਂ 'ਚ ਸ਼ੁਮਾਰ ਹੋ ਚੁਕਿਆ ਹੈ ।ਮੈ ਆਸ ਪਾਸ ਦੇਖਦਾ ਕਿ ਮਾਪੇ ਖ਼ੁਦ ਬੱਚਿਆਂ ਨੂੰ ਇਸ ਸਭ ਦੇ ਲਈ ਪੈਸੇ ਦਿੰਦੇ ਨੇ ਨਤੀਜੇ ਵੱਜੋ ਛੋਟੀ ਉਮਰੇ ਬੱਚਿਆਂ ਨੂੰ ਗੰਭੀਰ ਬੀਮਾਰੀਆਂ ਹੋਣ ਲੱਗ ਜਾਂਦੀਆਂ ਹਨ  ।ਅਜੀਨੋਮੋਟੋ ਬਹੁਤ ਲੋਕ ਵਰਤਦੇ ਹਨ ਜਿਵੇਂ ਕਿ ਕਈ ਢਾਬੇ, ਫਾਸਟਫੂਡ ਵਾਲ਼ੇ ਵਰਤ ਰਹੇ ਹਨ ।ਸਮਾਂ ਰਹਿੰਦੇ ਬੱਚਿਆਂ ਨੂੰ ਆਦਤ ਪਾਓ ਕਿ ਓਹ ਤੁਹਾਡੇ ਨਾਲ ਬੈਠ ਕੇ ਰਾਤ ਦੀ ਰੋਟੀ ਖਾਣ, ਸਲਾਦ ਅਤੇ ਫਲ ਖਾਣ। ਬਹੁਤ  ਕਹਿਣਾ ਸੌਖਾ ਹੈ ਕਿ ਬੱਚੇ ਕਹਿਣਾ ਨਹੀਂ ਮੰਨਦੇ ,ਪਰ ਯਾਦ ਇਹ ਵੀ ਰੱਖੋ ਕਿ ਡਾਕਟਰਾਂ ਕੋਲ ਗੇੜੇ ਮਾਰਨੇ ਵੀ ਸੌਖੇ ਨਹੀਂ ਫੇਰ ਪਛਤਾਵੇ ਤੋ ਇਲਾਵਾ ਕੁਝ ਨਹੀਂ ਪੱਲੇ ਰਹਿੰਦਾ ।ਗਰਮੀ ਦਾ ਮੌਸਮ ਆ ਗਿਆ ਹੈ ਗੰਨੇ ਦੇ ਜੂਸ ਵਾਲੀਆਂ ਰੇਹੜੀਆਂ ਉਪਰ ਲਾਈਨਾਂ ਲੱਗੀਆਂ ਹੋਈਆਂ ਹਨ ਕਿਸੇ ਆਦਮੀ ਨੂੰ ਖੰਘ ,ਬੁਖਾਰ, ਜ਼ੁਕਾਮ ਟੀ ਵੀ ਅਨੇਕਾਂ ਬੀਮਾਰੀਆਂ ਲੱਗੀਆਂ ਹੁੰਦੀਆਂ ਹਨ ਦੇਖਿਆ ਜਾਵੇ ਕਿ ਜੂਸ ਵਾਲਾ ਸਰਫ਼ ਨਾਲ ਬਰਤਨ ਸਾਫ ਕਰਦਾ ਹੈ ਜਾਂ ਇੱਕੋ ਬਾਲਟੀ ਵਿਚ ਸਾਫ ਕਰ ਕੇ ਤੁਹਾਨੂੰ ਜੂਸ ਪਿਆਈ ਜਾ ਰਿਹਾ ਹੈ। ਬਹੁਤ ਹੀ ਧਿਆਨ ਦੇਣ ਦੀ ਜ਼ਰੂਰਤ ਹੈ। ਬਜ਼ਾਰਾਂ ਕਈ ਰੇਹੜੀ ਤੇ ਗੰਦੇ/ਨਕਲੀ ਤੇਲ ਨਾਲ ਫਾਸਟ ਫੂਡ ਅਤੇ ਭਟੂਰੇ ਆਦਿ ਬਣਾਏ ਹਨ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੈਨੇਜਰ ਅਮਰੀਕ ਸਿੰਘ ਗੁਰਦੁਆਰਾ ਸਾਹਿਬ ਭਦੌੜ ਨੇ ਅਪੀਲ ਕੀਤੀ ਹੈ ਕਿ ਸਿਹਤ ਵਿਭਾਗ ਖਾਣ ਵਾਲੀਆਂ ਵਸਤੂਆਂ ਵੱਲ ਜ਼ਿਆਦਾਤਰ ਧਿਆਨ ਦੇਵੇ ਤਾਂ ਜੋ ਮਨੁੱਖੀ ਜੀਵਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਉਸ ਨੂੰ ਰੋਕਿਆ ਜਾ ਸਕੇ। ਬੱਚਿਆਂ ਦੇ ਮਾਪਿਆਂ ਨੂੰ ਬਦਲਣ ਦੀ ਲੋੜ ਹੈ,ਬੱਚਿਆਂ ਦੀਆਂ ਖਾਣ ਪੀਣ ਵਾਲੀਆਂ ਆਦਤਾਂ ਵੱਲ ਜ਼ਰੂਰ ਧਿਆਨ ਦਵੋ। ਛੋਟੇ ਬੱਚਿਆੰ ਨੂੰ ਕਈ ਘਟੀਆ ਕਿਸਮ ਦੇ ਲੇਜ, ਕੁਰਕੁਰੇ,ਕਰੈਕਸ,ਸਸਤੇ ਘਟਿਆ ਬਿਸਕੁਟ ਖਵਾਉਣ ਨਾਲ਼ੋਂ ਚੰਗਾ ਬਿਸਕੁਟ ਬਣਵਾ ਕੇ ਖਵਾਓ। ਅਖ਼ੀਰ ਦੇ ਵਿਚ ਅਮਰੀਕ ਸਿੰਘ ਨੇ ਕਿਹਾ ਕਿ ਜ਼ਿਆਦਾਤਰ ਆਪਣੇ ਦੇਸ਼ ਵਿੱਚ ਖਾਣ ਪੀਣ ਦੀਆਂ ਵਸਤੂਆਂ ਬਹੁਤ ਨਕਲੀ ਹਨ ,ਬੱਚਿਆੰ ਨੂੰ ਬਚਾਓ,ਸਮਝਾਓ ਅਤੇ ਬਾਹਰਲੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਤੋਂ ਗੁਰੇਜ਼ ਕਰੋ ਧੰਨਵਾਦ ਜੀ ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਘਰ 11 ਸਾਲ ਬਾਅਦ 2 ਸਪੁੱਤਰੀਆਂ ਦੀ ਦਾਤ  

ਅੰਮ੍ਰਿਤਸਰ  , ਅਪ੍ਰੈਲ  2021 (ਗੁਰਦੇਵ ਗ਼ਾਲਿਬ  / ਮਨਜਿੰਦਰ ਗਿੱਲ )   

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਨੂੰ 11 ਸਾਲ ਬਾਅਦ 2 ਸਪੁੱਤਰੀਆਂ ਦੀ ਦਾਤ ਪ੍ਰਾਪਤ ਹੋਈ ਹੈ। ਸਾਡੇ ਪ੍ਰਤੀਨਿਧ ਨਾਲ ਫੋਨ ਤੇ ਗੱਲਬਾਤ ਕਰਦੇ ਹੋਏ ਇੰਗਲੈਂਡ ਤੋਂ ਗਿਆਨੀ ਅਮਰੀਕ ਸਿੰਘ ਰਾਠੌਰ ਨੇ ਜਿਥੇ ਗਿਆਨੀ ਅਮਰਜੀਤ ਸਿੰਘ ਨੂੰ  ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਉਥੇ ਧੰਨ ਧੰਨ ਸਾਹਿਬ ਗੁਰੂ ਰਾਮਦਾਸ ਜੀ ਦਾ ਕੋਟਨ ਕੋਟ ਸ਼ੁਕਰਾਨਾ ਵੀ ਕੀਤਾ  ।

ਸਮਾਜਸੇਵੀ ਪੰਚ ਜਸਵਿੰਦਰ ਸਿੰਘ ਮਾਂਗਟ ਹਮੀਦੀ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪ੍ਰਧਾਨ ਬਣੇ   

ਪਾਰਟੀ ਵਰਕਰਾਂ ਤੇ ਆਗੂਆਂ ਵੱਲੋਂ ਮਾਂਗਟ ਦੀ ਨਿਯੁਕਤੀ ਬਦਲੇ ਬੀਬੀ ਘਨੌਰੀ ਦਾ ਕੀਤਾ ਧੰਨਵਾਦ                                                                                                                   

ਮਹਿਲਕਲਾਂ/ਬਰਨਾਲਾ- ਅਪ੍ਰੈਲ 2021- (ਗੁਰਸੇਵਕ ਸੋਹੀ)-                                           

ਆਲ ਇੰਡੀਆ ਕਾਂਗਰਸ ਦੀ ਮੈਂਬਰ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਸਾਬਕਾ ਬੀਬੀ ਹਰਚੰਦ ਕੌਰ ਘਨੌਰੀ ਵਲੋਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਨਾਲ ਸਬੰਧਤ ਪਾਰਟੀ ਵਰਕਰਾਂ ਆਗੂਆਂ ਅਹੁਦੇਦਾਰਾਂ ਅਤੇ ਸਰਪੰਚਾਂ ਪੰਚਾਂ ਦੀ ਪੁਰਜ਼ੋਰ ਮੰਗ ਤੇ ਉੱਘੇ ਸਮਾਜਸੇਵੀ ਪੰਚ ਜਸਵਿੰਦਰ ਸਿੰਘ ਮਾਂਗਟ ਹਮੀਦੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿਧਾਨ ਸਭਾ ਹਲਕਾ ਮਹਿਲ ਕਲਾਂ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਨਿਯੁਕਤੀ ਤੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਡਿਪਟੀ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਮਹਿਲ ਖੁਰਦ ਸੁਖਦੇਵ ਸਿੰਘ ਧਨੇਰ ਪੰਚ ਜਸਵਿੰਦਰ ਸਿੰਘ ਮਾਂਗਟ ਪੰਚ ਪਰਮਿੰਦਰ ਸਿੰਘ ਸੰਮੀ ਠੁੱਲੀਵਾਲ ਮਨੋਜ ਕੁਮਾਰ ਨਾਈਵਾਲਾ ਪਰਮਜੀਤ ਕੌਰ ਕੁਰਡ਼ ਹਰਮਿੰਦਰ ਸਿੰਘ ਛੀਨੀਵਾਲ ਖੁਰਦ ਸਰਪੰਚ ਪਲਵਿੰਦਰ ਸਿੰਘ ਕਲਾਲ ਮਾਜਰਾ ਸਰਪੰਚ ਪਰਮਿੰਦਰ ਸਿੰਘ ਸੱਦੋਵਾਲ ਅੰਮ੍ਰਿਤਪਾਲ ਸਿੰਘ ਭੱਠਲ ਸਰਪੰਚ ਜੋਗਿੰਦਰ ਸਿੰਘ ਚੁਹਾਣਕੇ ਕਲਾਂ ਸਰਪੰਚ ਕਰਮ ਸਿੰਘ ਵਜੀਦਕੇ ਖੁਰਦ ਸਾਬਕਾ ਬਲਾਕ ਸੰਮਤੀ ਮੈਂਬਰ ਜਰਨੈਲ ਸਿੰਘ ਭੁੱਲਾ ਠੁੱਲੀਵਾਲ   ਨੰਬਰਦਾਰ ਮਨਜਿੰਦਰ ਸਿੰਘ ਬਿੱਟੂ ਮਨਾਲ ਨੰਬਰਦਾਰ ਕੋਮਲਜੀਤ ਸਿੰਘ ਚੌਹਾਨਕੇ ਖੁਰਦ ਸਰਪੰਚ ਵੀਰਪਾਲ ਕੌਰ ਧਨੇਰ ਜਰਨੈਲ ਸਿੰਘ ਭੋਲਾ ਠੁੱਲੀਵਾਲ  ਰਫੀਕ ਮੁਹੰਮਦ ਮਹਿਲ ਖੁਰਦ ਬਲਜਿੰਦਰ ਸਿੰਘ ਮਿਸ਼ਰਾ ਵਜੀਦਕੇ ਕਲਾਂ ਸਾਬਕਾ ਸਰਪੰਚ ਸ਼ਿੰਗਾਰਾ ਸਿੰਘ ਵਜੀਦਕੇ ਕਲਾਂ  ਰੀਠਾ ਸਿੰਘ ਛੀਨੀਵਾਲ ਖੁਰਦ ਏਕਮ ਸਿੰਘ ਦਿਓਲ ਪੰਚ ਅਮਰ ਸਿੰਘ ਚੋਪੜਾ ਹਮੀਦੀ ਗੁਰਮੀਤ ਸਿੰਘ ਪਾਲ ਲੱਖਾ ਸਿੰਘ ਬੀਹਲਾ ਸੰਮਤੀ ਮੈਂਬਰ ਗੁਰਪ੍ਰੀਤ ਸਿੰਘ ਕਲਾਲਮਾਜਰਾ ਸੰਮਤੀ ਮੈਂਬਰ ਹਰਪ੍ਰੀਤ ਸਿੰਘ ਮੂੰਮ ਸਰਪੰਚ ਬੂਟਾ ਸਿੰਘ ਚੰਨਣਵਾਲ ਗੋਪਾਲ ਸ਼ਰਮਾ ਚੰਨਣਵਾਲ ਸੁਖਦੇਵ ਸਿੰਘ ਬਿੱਕਰ ਸਿੰਘ ਕਰਮ ਸਿੰਘ ਕਲਾਲਾ ਗੁਰਜੰਟ ਸਿੰਘ ਕੁਤਬਾ ਸਵਰਨ ਸਿੰਘ ਕੁਤਬਾ ਬੂਟਾ ਸਿੰਘ ਬਾਹਮਣੀਆਂ ਸੰਤੋਖ ਸਿੰਘ ਹਰਦਾਸਪੁਰਾ ਗੁਰਪ੍ਰੀਤ ਸਿੰਘ ਗਿੱਲ ਬਲਵੰਤ ਸ਼ਰਮਾ ਹਮੀਦੀ ਪੰਚ ਅਮਰ ਸਿੰਘ ਚੋਪੜਾ ਸਰਪੰਚ ਜਗਤਾਰ ਸਿੰਘ ਚੀਮਾ ਪਰਮਜੀਤ ਕੌਰ ਧੌਲਾ ਰਾਣੀ ਕੌਰ ਠੀਕਰੀਵਾਲ ਜਸਬੀਰ ਸਿੰਘ ਖਿਆਲੀ ਜਗਦੇਵ ਸਿੰਘ ਸਹੌਰ ਲਾਭ ਸਿੰਘ ਬੇਅੰਤ ਸਿੰਘ ਮਹਿਲ ਖੁਰਦ ਅਰਸ਼ਦੀਪ ਸਿੰਘ ਵਜੀਦਕੇ ਖੁਰਦ ਰਾਜੂ ਖਾਨ ਠੁੱਲੀਵਾਲ ਜਸਵਿੰਦਰ ਜੱਸਾ ਖਿਆਲੀ ਰਾਜਬੀਰ ਸਿੰਘ ਰਾਣੂ ਹਮੀਦੀ ਆਦਿ ਨੇ ਉੱਘੇ ਸਮਾਜਸੇਵੀ ਪੰਚ ਜਸਵਿੰਦਰ ਸਿੰਘ ਮਾਂਗਟ ਹਮੀਦੀ ਨੂੰ ਵਿਧਾਨ ਸਭਾ ਹਲਕਾ ਮਹਿਲ ਕਲਾਂ ਦਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਹਲਕਾ ਪ੍ਰਧਾਨ ਨਿਯੁਕਤ ਕੀਤੇ ਜਾਣ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਇਸ ਨਿਯੁਕਤੀ ਬਦਲੇ ਆਲ ਇੰਡੀਆ ਕਾਂਗਰਸ ਦੀ ਮੈਂਬਰ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਮਾਂਗਟ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਮਹਿਲ ਕਲਾਂ ਅੰਦਰ ਆਉਣੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਹੋਰ ਵਧੇਰੇ ਮਜ਼ਬੂਤ ਹੋਵੇਗੀ

ਸਕੂਲ ਵਿੱਚ ਪੜਕੇ,ਖੇਡਕੇ ਗਏ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਦੇ ਪੋਸਟਰ ਲਾਉਂਦੇ ਹੋਏ ਮਾਸਟਰ  

ਸਰਕਾਰੀ ਹਾਈ ਸਮਾਰਟ ਸਕੂਲ ਦਿਵਾਨਾ ਵਿਖੇ ਦਾਖਲਾ ਸ਼ੁਰੂ  

ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021 - (ਗੁਰਸੇਵਕ ਸਿੰਘ ਸੋਹੀ) -

ਹਲਕਾ ਮਹਿਲ ਕਲਾਂ ਪਿੰਡ ਦੀਵਾਨੇ ਦੇ ਸਰਕਾਰੀ ਹਾਈ ਸਮਾਰਟ ਸਕੂਲ ਦੇ ਅਧਿਆਪਕ ਆਲੇ ਦੁਆਲੇ ਪਿੰਡਾਂ ਦੇ ਵਿਚ ਬੱਚਿਆਂ ਦੇ ਚੰਗੇ ਭਵਿੱਖ ਦੇ ਲਈ ਪੋਸਟਰ ਲਾਉਂਦੇ ਹੋਏ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹੈੱਡ ਟੀਚਰ ਅਮਰਜੀਤ ਸਿੰਘ ਦੀਵਾਨਾ ਨੇ ਕਿਹਾ ਕਿ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਮਾਪਿਆਂ ਵੱਲੋਂ ਸਕੂਲ ਦਾ ਦੌਰਾ ਜ਼ਰੂਰ ਕੀਤਾ ਜਾਵੇ।1 ਕਲਾਸ ਤੋਂ 10 ਵੀਂ ਕਲਾਸ ਤੱਕ ਸਰਕਾਰੀ ਸਕੂਲ ਦੀਵਾਨਾ ਵਿੱਚ ਦਾਖਲਾ ਸ਼ੁਰੂ ਹੈ। ਆਪਣੇ ਬੱਚਿਆਂ ਨੂੰ ਦਾਖ਼ਲ ਕਰਵਾਉ। ਮੁਫ਼ਤ ਕਿਤਾਬਾਂ ਕਾਪੀਆਂ  ਅਤੇ ਪਹਿਲੀ ਤੋਂ ਅੱਠਵੀਂ ਕਲਾਸ ਤੱਕ  ਵਰਦੀਆਂ ਦੀ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਕੂਲ ਤੋਂ ਪੜ੍ਹ ਕੇ ਅਤੇ ਕੋਚਿੰਗ ਲੈ ਕੇ ਸਪੋਰਟਸ ਅਕੈਡਮੀ ਜਲੰਧਰ ਵਿਖੇ ਜਸਮੀਨ ਕੌਰ ਸਪੁੱਤਰੀ ਬਿੰਦਰ ਸਿੰਘ ਪਿੰਡ ਨਰੈਣਗੜ੍ਹ ਸੋਹੀਆਂ ਗੋਲਡ ਮੈਡਲਿਸਟ ਹਾਕੀ ਦੀ ਪਲੇਅਰ ਅਤੇ ਹੁਸਨਪ੍ਰੀਤ ਦੀਵਾਨਾ ਹਾਕੀ ਖਿਡਾਰਨ ਸਪੋਰਟਸ ਅਕੈਡਮੀ ਜਲੰਧਰ, ਜੀਵਨਜੋਤ ਕੌਰ ਸੋਹੀ ਲੁਧਿਆਣਾ ਸਪੋਰਟਸ ਅਕੈਡਮੀ, ਮਨਦੀਪ ਕੌਰ ਸੋਹੀ ਲੁਧਿਆਣਾ ਸਪੋਰਟਸ ਅਕੈਡਮੀ,ਨਵਜੋਤ ਜਯੋਤੀ ਅੰਤਰਰਾਸ਼ਟਰੀ ਹਾਕੀ ਖਿਡਾਰਨਾਂ ਨੇ ਮੱਲਾਂ ਮਾਰੀਆਂ, ਅਤੇ ਜਸਪ੍ਰੀਤ ਕਨੇਡਾ ਹਰਜਿੰਦਰ ਕੌਰ,ਜੀਵਨਜੋਤ ਕੌਰ ਸੋਹੀ -B.Sc(nutrion&Dietetics) ਮਨਵੀਰ ਕੌਰ 6.0 ਬੈਂਡ, ਕਰਮਵੀਰ ਕੌਰ 6.5 ਬੈਂਡ, ਕੁਲਵਿੰਦਰ ਸਿੰਘ ਕਨੇਡਾ 6.0 ਬੈਂਡ, ਪੂਜਾ ਰਾਣੀ ਕੈਨੇਡਾ 6.5 ਬੈਂਡ,ਅਰਸ਼ਦੀਪ ਸਿੰਘ ਆਰਮੀ ਸਿੱਖ ਰੈਜੀਮੈਂਟ,ਇੰਦਰਪਾਲ ਕੌਰ ਮੋਰੋਟੋਰੀਸ ਸਕੂਲ ਵਿਦਿਆਰਥਣ,   ਮਨਵੀਰ ਕਨੇਡਾ 6.0 ਬੈਂਡ ਉਨ੍ਹਾਂ ਕਿਹਾ ਕਿ ਥੋੜ੍ਹੇ ਹੀ ਸਾਲਾਂ ਵਿੱਚ ਬੱਚਿਆਂ ਵੱਲੋਂ ਬਹੁਤ ਵੱਡੀਆਂ ਤਰੱਕੀਆਂ ਕੀਤੀਆਂ ਗਈਆਂ। ਇਸ ਟੀਚਰ ਗੁਰਪ੍ਰੀਤ ਸਿੰਘ, ਬੀਰੇਂਦਰ ਸਿੰਘ ,ਟੀਚਰ ਹਰਪਾਲ ਸਿੰਘ ਆਦਿ ਹਾਜ਼ਰ ਸਨ।

ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ✍️  ਹਰਨਰਾਇਣ ਸਿੰਘ ਮੱਲੇਆਣਾ  

ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਛੇਵੇਂ ਪਾਤਸ਼ਾਹ ਸ੍ਰੀ ਗੁਰ ਹਰਿਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਵਿਖੇ  ਗੁਰੂ ਕੇ ਮਹਿਲ ਸਨ 1621 ਈਸਵੀ ਦਿਨ ਸ਼ੁੱਕਰਵਾਰ ਨੂੰ ਹੋਇਆ । ਪੰਜਵੇਂ ਬੇਟੇ ਦੇ ਜਨਮ ਸਮੇਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਵਿਚ ਬਿਰਾਜਮਾਨ ਸਨ, ਤੇ ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਰਹੇ ਸਨ  ।ਦੀਵਾਨ ਦੀ ਸਮਾਪਤੀ ਉਪਰੰਤ ਬੱਚੇ ਨੂੰ ਅਸੀਸ ਦੇਣ ਲਈ ਪਹੁੰਚੇ ਪਰ ਹਰਿਗੋਬਿੰਦ ਸਾਹਿਬ ਜੀ ਨੇ ਬੱਚੇ ਨੂੰ ਨਮਸਕਾਰ ਕੀਤੀ ਅਤੇ ਫਰਮਾਇਆ ਆਪਣੇ ਦਾਦੇ ਗੁਰੂ ਅਰਜਨ ਦੇਵ ਵਾਂਗ ਮਹਾਨ ਕੁਰਬਾਨੀ ਦੇਵੇਗਾ ਅਤੇ ਧਰਮ ਅਤੇ ਦੀਨ ਦੁਨੀਆਂ ਦੀ ਰੱਖਿਆ ਕਰੇਗਾ ।ਬੱਚੇ ਦੇ ਜਨਮ ਸਮੇਂ ਬਹੁਤ ਦਾਨ ਪੁੰਨ ਕੀਤਾ ਗਿਆ। ਮਾਤਾ ਨਾਨਕੀ ਜੀ ਨੇ ਬੜੇ ਚਾਅ ਮਲ੍ਹਾਰਾਂ ਨਾਲ ਬੱਚੇ ਦਾ ਪਾਲਣ ਪੋਸ਼ਣ ਕੀਤਾ ਅਤੇ ਮਨ ਵਿੱਚ ਆਸ਼ਾ ਉਮੀਦਾਂ ਦਾ ਸੰਸਾਰ ਉਪਜਦੇ , ਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਖੇਡਾਂ ਵਿੱਚ ਬਹੁਤੀ ਦਿਲਚਸਪੀ ਨਹੀ  ਸੀ ।ਆਪ ਇਕਾਂਤ ਵਿਚ ਰਹਿਣਾ ਪਸੰਦ ਕਰਦੇ ਸਨ।  ਬਾਲਪਨ ਵਿਚੋਂ ਲੰਘਦਿਆਂ ਹੀ ਆਪ ਜੀ ਦਾ ਸ਼ੁੱਭ ਵਿਆਹ ਭਾਈ ਲਾਲ ਚੰਦ ਜੀ ਦੀ ਸਪੁੱਤਰੀ ਗੁਜਰੀ ਨਾਲ ਕਰ ਦਿੱਤਾ ਗਿਆ।  ਤੇਗ ਬਹਾਦਰ ਜੀ ਦੀ ਉਮਰ ਤੇਈ ਸਾਲ ਦੀ ਸੀ। ਜਦ ਉਨ੍ਹਾਂ ਦੇ ਪਿਤਾ ਜੋਤੀ ਜੋਤ ਸਮਾ ਗਏ  ।ਪਿਤਾ ਜੀ ਦੇ ਹੁਕਮ ਅਨੁਸਾਰ ਆਪ ਕੀਰਤਪੁਰ ਤੋਂ ਮਾਤਾ ਨਾਨਕੀ ਦੇ ਨਾਲ ਆਪਣੇ ਨਾਨਕੇ ਪਿੰਡ ਬਾਬੇ ਬਕਾਲੇ ਆ ਗਤੇ ਇੱਥੇ 26ਸਾਲ ਤੋਂ ਵੱਧ ਸਮਾਂ ਭਗਤੀ ਕੀਤੀ ।ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਗੱਦੀ ਆਪਣੇ ਪੋਤਰੇ ਸ੍ਰੀ ਗੁਰੂ ਹਰਿ ਰਾਏ ਜੀ ਨੂੰ ਦੇ ਦਿੱਤੀ  । ਸ੍ਰੀ ਗੁਰੂ ਹਰਿ ਰਾਇ ਜੀ  ਤੀਹ ਸਾਲ ਦੀ ਉਮਰ ਵਿਚ ਜੋਤੀ ਜੋਤ ਸਮਾ ਗਏ ਅਤੇ ਗੁਰਗੱਦੀ ਆਪਣੇ ਛੋਟੇ ਸਾਹਿਬਜ਼ਾਦੇ ਗੁਰੂ ਹਰਕ੍ਰਿਸ਼ਨ ਜੀ  ਨੂੰ ਦੇ ਗਏ। ਸ੍ਰੀ ਗੁਰੂ ਹਰਕ੍ਰਿਸ਼ਨ ਜੀ ਕੇਵਲ ਅੱਠ ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ ਅਤੇ ਸੰਗਤਾਂ ਦੇ ਪੁੱਛਣ ਤੇ ਨਵੇਂ ਸਤਿਗੁਰੂ ਦਾ ਬਾਬੇ ਬਕਾਲੇ ਹੋਣ ਦਾ ਸੁਨੇਹਾ ਦੇ ਗਏ ।ਉਨ੍ਹਾਂ ਦੇ ਕਹਿਣ ਤੋਂ ਭਾਵ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰ ਗੱਦੀ ਦੇ ਵਾਰਸ ਹੋਣਗੇ  ।

ਅੱਠਵੇ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਲਾਲਚ ਵਿੱਚ ਗ੍ਰਸਤ ਸੋਢੀਆਂ ਨੇ ਆਪਣੇ ਆਪ ਨੂੰ ਗੁਰੂ ਕਹਾਉਣਾ ਸ਼ੁਰੂ ਕਰ ਦਿੱਤਾ। ਸੱਚੇ ਗੁਰੂ ਦੀ ਤਲਾਸ਼ ਵਿਚ ਸੰਗਤਾਂ ਬੇਚੈਨ ਰਹਿਣ ਲੱਗੀਆਂ ।ਕੁਝ ਦਿਨਾਂ ਬਾਅਦ ਮੱਖਣ ਸ਼ਾਹ ਲੁਬਾਣਾ ਜੋ ਇੱਕ ਅਮੀਰ ਸੌਦਾਗਰ ਸੀ। ਜਿਸਦਾ ਜਹਾਜ਼ ਤੂਫ਼ਾਨ  ਦੀਆਂ ਘੁੰਮਣ ਘੇਰੀਆਂ ਵਿੱਚ ਫਸ ਗਿਆ ਸੀ। ਉਸ ਨੇ ਜਹਾਜ਼ ਨੂੰ ਮੰਜ਼ਿਲ  ਤੱਕ ਪਹੁੰਚਾਉਣ ਲਈ ਅਰਦਾਸ ਕੀਤੀ ਅਤੇ ਪੰਜ ਸੌ ਮੋਹਰਾਂ  ਦੇਣ ਦਾ ਵਾਅਦਾ ਕੀਤਾ ।ਅਰਦਾਸ ਪੂਰੀ ਹੋਈ ਜਹਾਜ਼ ਸਹੀ ਸਲਾਮਤ ਆਪਣੀ ਮੰਜ਼ਿਲ ਤੇ ਪੁੱਜ ਗਿਆ। ਮੱਖਣ ਸ਼ਾਹ ਲੁਬਾਣਾ ਬਾਬੇ ਬਕਾਲੇ ਪਹੁੰਚਿਆ ।ਬਾਬੇ ਬਕਾਲੇ ਬਾਈ ਗੁਰੂ  ਆਪੋ ਆਪਣੇ ਸਥਾਨ ਤੇ ਬੈਠੇ ਸਨ ।ਸੱਚੇ ਗੁਰੂ ਦੀ ਤਲਾਸ਼ ਵਿੱਚ ਇੱਕ ਫੁਰਨਾ ਫੁਰਿਆ ਕਿ ਬਾਈ ਗੁਰਾਂ ਦੀ ਸੇਵਾ ਵਿਚ ਹਾਜ਼ਰ ਹੋਵਾਂਗਾ ਮੋਹਰਾਂ ਹਰ ਅੱਗੇ  ਭੇਂਟ ਕਰੇਗਾ ਜਿਹੜਾ ਉਨ੍ਹਾਂ ਵਿਚੋਂ ਸੱਚਾ ਗੁਰੂ ਹੋਵੇਗਾ ਮਨ ਦੀ ਜਾਣ ਲਵੇਗਾ ਅਤੇ ਸੁੱਖਣਾ ਯਾਦ ਕਰਵਾ ਦੇਵੇਗਾ ।ਅਗਲੀ ਸਵੇਰ ਮੱਖਣ ਸ਼ਾਹ ਵੱਖ ਵੱਖ ਗੁਰੂਆਂ ਅੱਗੇ  ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹੋਇਆ ਪੰਜ ਪੰਜ ਮੋਹਰਾਂ ਸਭ ਨੂੰ ਭੇਂਟ ਕੀਤੀਆਂ ।ਜਦ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਮਣੇ ਪੰਜ ਮੋਹਰਾਂ ਭੇਟ ਕੀਤੀਆਂ ਤਾਂ ਗੁਰੂ ਸਾਹਿਬ ਨੇ ਮੁਸਕਰਾ ਕੇ ਕਿਹਾ  ਅਰਦਾਸ ਤਾਂ ਪੰਜ ਸੌ ਮੁਹਰਾ ਦੀ ਕੀਤੀ ਸੀ ।ਬਾਕੀ ਦੀਆ ਮੁਹਰਾ ਯਾਦ ਕਰਵਾ ਦਿੱਤੀਆਂ ।ਖ਼ੁਸ਼ੀ ਵਿੱਚ ਬੇਸੁੱਧ ਹੋਏ ਮੱਖਣ ਸ਼ਾਹ ਨੇ ਮੁਹਰਾਂ ਵਾਲੀ ਥੈਲੀ ਹਾਜ਼ਰ ਕਰ ਦਿੱਤੀ ਅਤੇ ਛੱਤ ਤੇ ਜਾ ਪਹੁੰਚਿਆ ਉੱਚੀ ਉੱਚੀ ਕੂਕਣ ਲੱਗਿਆ "ਗੁਰੂ ਲਾਧੋ ਰੇ ,ਗੁਰੂ ਲਾਧੋ ਰੇ,।

 ਸੋਢੀ ਸ਼ਰੀਕੇ ਵਿੱਚ ਈਰਖਾ ਪੈਦਾ ਹੋਣ ਲੱਗੀ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ  ਦੀ ਮਾਤਾ ਕ੍ਰਿਸ਼ਨ ਕੌਰ ਜੀ ਦੇ ਸੱਦੇ ਤੇ ਸ੍ਰੀ  ਗੁਰੂ ਤੇਗ਼ ਬਹਾਦਰ ਜੀ ਕੀਰਤਪੁਰ ਸਾਹਿਬ ਵਿਖੇ ਚਲੇ ਗਏ ਅਤੇ ਨਵਾਂ ਨਗਰ ਵਸਾਉਣ ਦਾ ਫ਼ੈਸਲਾ ਲੈ ਲਿਆ । ਇਸ ਉਦੇਸ਼ ਦੀ ਪੂਰਤੀ ਲਈ ਬਿਲਾਸਪੁਰ ਦੇ ਰਾਜੇ ਤੋਂ ਪਿੰਡ ਮਾਖੋਵਾਲ ਦੀ ਜ਼ਮੀਨ ਮੁੱਲ ਖਰੀਦ ਕੇ ਇਕ ਨਵਾਂ ਪਿੰਡ ਵਸਾਇਆ ਜਿਸਦਾ ਨਾਂ ਚੱਕ ਨਾਨਕੀ  ਰੱਖਿਆ ।ਇਸ ਤੋਂ ਬਾਅਦ ਇਸ ਨਗਰ ਦਾ ਨਾਂ ਆਨੰਦਪੁਰ ਸਾਹਿਬ ਪੈ ਗਿਆ ।ਔਰੰਗਜ਼ੇਬ ਜਿਸ ਦੇ ਅੱਖਰੀ ਅਰਥ ਤਖ਼ਤ ਦਾ ਸ਼ਿੰਗਾਰ  ਦੇ ਮਨ ਦਾ ਫੁਰਨਾ ਸੀ ਕਿ ਵੱਧ ਤੋਂ ਵੱਧ ਜਨਤਾ ਨੂੰ ਮੁਸਲਮਾਨ ਬਣਾਇਆ ਜਾਵੇ  ।ਇਸ ਹੁਕਮ ਦਾ ਜਦੋਂ ਕਸ਼ਮੀਰ ਦੇ ਸੂਬੇਦਾਰ ਸ਼ੇਰ ਅਫ਼ਗਾਨ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਇਨ੍ਹਾਂ ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ।ਜਿਹੜਾ  ਹਿੰਦੂ ਮੁਸਲਮਾਨ ਨਾ ਬਣਦਾ ਉਸ ਨੂੰ ਕਤਲ ਕਰ ਦਿੱਤਾ ਜਾਂਦਾ ਅਤੇ ਇਸ ਫੈਸਲੇ ਬਾਰੇ ਕਸ਼ਮੀਰੀ ਪੰਡਤਾਂ ਨੂੰ ਸੂਚਨਾ ਦਿੱਤੀ ਗਈ ।ਕਸ਼ਮੀਰੀ ਪੰਡਤਾਂ ਨੇ  ਕੁਝ ਸਮਾਂ ਲੈ ਕੇ ਇਕ ਬਹੁਤ ਵੱਡਾ ਇਕੱਠ ਕੀਤਾ ਕਾਫ਼ੀ ਹਵਨ ਯੱਗ ਅਤੇ ਆਪਸੀ ਸੋਚ ਵਿਚਾਰ ਤੋਂ ਬਾਅਦ ਆਨੰਦਪੁਰ ਦਾ  ਰਾਹ ਹੀ ਇੱਕ  ਬਚਾਅ ਦਾ ਹੱਲ ਨਿਕਲਿਆ । ਉਨ੍ਹਾਂ ਆਨੰਦਪੁਰ ਸਾਹਿਬ ਗੁਰੂ ਦਰਬਾਰ ਪਹੁੰਚ ਤੇ ਕਿਹਾ ਕਿ ਸਾਡੀ ਬੇਨਤੀ ਹੈ ਕਿ ਸਾਡੀ ਅਤੇ ਸਾਡੇ ਧਰਮ ਦੀ ਰੱਖਿਆ ਕਰੋ ਅਤੇ ਪਵਿੱਤਰ ਆਤਮਾ ਦੀ  ਕੁਰਬਾਨੀ ਦੀ ਲੋੜ ਹੈ।  ਸਾਰੀ ਸੰਗਤ ਵਿਚ ਨਮੋਸ਼ੀ ਛਾ ਗਈ ਬਾਲ ਗੋਬਿੰਦ ਰਾਏ (ਸ੍ਰੀ ਗੁਰੂ ਗੋਬਿੰਦ ਸਿੰਘ ਜੀ  )ਨੇ ਪਿਤਾ ਜੀ ਦੀ ਖਾਮੋਸ਼ੀ ਦਾ ਕਾਰਨ ਪੁੱਛਿਆ ਅਤੇ ਝੱਟ ਬੋਲ ਪਏ ਪਿਤਾ ਜੀ ਇਸ ਵਿਚ ਚਿੰਤਾ ਵਾਲੀ ਕੀ ਗੱਲ ਹੈ  ?ਆਪ ਤੋਂ ਵੱਧ ਪਵਿੱਤਰ ਆਤਮਾ ਇਸ ਸੰਸਾਰ ਵਿੱਚ ਕਿੱਥੇ ਮਿਲੇਗੀ? ਹਾੜ੍ਹ ਦੀ ਸੰਗਰਾਂਦ ਵਾਲੇ ਦਿਨ ਗੁਰੂ ਜੀ ਨੇ ਆਪਣੇ ਪਰਿਵਾਰ ਅਤੇ ਅਨੰਦਪੁਰ  ਦੀ ਸੰਗਤ ਤੋਂ ਦਿੱਲੀ ਜਾਣ ਦੀ  ਆਗਿਆ ਲਈ ਅਤੇ ਆਪਣੇ ਨਾਲ ਪੰਜ ਸਿੱਖ ਲੈ ਕੇ ਜਾਣ ਦਾ ਫ਼ੈਸਲਾ ਕੀਤਾ। ਗੁਰੂ ਜੀ ਨੂੰ ਆਗਰੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਗੁਰੂ ਜੀ ਨੂੰ  ਆਗਰੇ ਤੋਂ ਦਿੱਲੀ ਲਿਆਂਦਾ ਗਿਆ ।ਔਰੰਗਜ਼ੇਬ ਨੇ ਗੁਰੂ ਜੀ ਨੂੰ ਕਈ ਡਰਾਵੇ  ਅਤੇ ਤਸੀਹੇ ਦਿੱਤੇ ਅਤੇ ਮੁਸਲਮਾਨ ਧਰਮ ਕਬੂਲ ਕਰਨ ਲਈ ਕਿਹਾ ਗਿਆ । ਗੁਰੂ ਜੀ ਨੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਗਿਆ ।ਗੁਰੂ ਜੀ ਨਾਲ  ਗਏ ਸਿੰਘਾਂ ਵਿੱਚੋਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ   । ਉਸ ਤੋਂ ਬਾਅਦ ਭਾਈ ਦਿਆਲਾ ਜੀ ਨੂੰ ਉਬਲਦੇ  ਪਾਣੀ  ਨਾਲ  ਸ਼ਹੀਦ ਕੀਤਾ ਗਿਆ   । ਇਸ ਤੋਂ ਬਾਅਦ ਭਾਈ ਮਤੀ ਦਾਸ ਨੂੰ ਰੂੰ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ  । ਅੰਤ ਸਨ1675 ਈਸਵੀ ਮੁਤਾਬਕ ਸੰਮਤ 1732ਬਿਕਰਮੀ ਦੇ ਮੱਘਰ ਦੀ ਪੰਚਮੀ ਦਾ ਅਭਾਗਾ ਦਿਨ ਚੜ੍ਹਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਪਿੰਜਰੇ ਵਿੱਚੋਂ ਕੱਢਿਆ ਗਿਆ  । ਕਾਜ਼ੀ  ਨੇ ਬੇਅੰਤ ਲੋਕਾਂ ਦੇ ਇਕੱਠ ਵਿੱਚ ਇਹ ਫਤਵਾ ਪੜ੍ਹ ਕੇ ਸੁਣਾਇਆ "ਇਸਲਾਮ ਕਬੂਲ ਕਰੋ ਜਾਂ ਮੌਤ ਕਬੂਲ ਕਰੋ ।"ਤਲਵਾਰ ਨਾਲ ਸਿਰ ਧੜ ਤੋਂ ਅਲੱਗ ਹੁੰਦਿਆਂ ਹੀ  ਜਨਤਾ ਵਿਚ ਗੁੱਸੇ ਦੀ ਲਹਿਰ ਦੌੜ ਗਈ ਅਤੇ ਭਾਈ ਜੀਵਨ ਸਿੰਘ ਜੀ ਨੇ ਸੀਸ ਸਤਿਕਾਰ ਨਾਲ ਚੁੱਕਿਆ ਅਤੇ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ  ।ਇਸ ਹਨ੍ਹੇਰੀ ਵਿੱਚ ਹੀ ਸ਼ਾਹੀ ਸਾਮਾਨ ਦਾ ਕਾਫਲਾ ਲਾਲ ਕਿਲੇ ਤੋਂ ਪਾਸੇ ਹੋ ਜਾਓ ਪਾਸੇ ਹੋ ਜਾੁਵੋ ਹੁਕਮ ਦਿੰਦਾ ਜਾ ਰਿਹਾ ਸੀ ਇਸ ਕਾਫ਼ਲੇ ਵਿਚ  ਭਾਈ ਲੱਖੀ ਅਤੇ ਉਸ ਦਾ ਪੁੱਤਰ ਭਾਈ ਨਗਾਹੀਆ ਸ਼ਾਹੀ ਸ਼ਾਨ ਪਿੰਡ ਰਾਏਸੀਨਾ ਸ਼ਾਹੀ ਸਾਮਾਨ ਲਿਜਾ ਰਹੇ ਸਨ।  ਪਿਓ ਪੁੱਤ ਦਾ ਗੱਡਾ ਉਥੋਂ ਲੰਘਿਆ ਤਾਂ ਉਨ੍ਹਾਂ ਦੀ ਨਜ਼ਰ ਮਹਾ ਰਾਜਾ ਦੇ ਸਰੀਰ ਤੇ ਪਈ ਉਨ੍ਹਾਂ ਨੇ ਸਰੀਰ ਗੱਡੇ ਤੇ ਰੱਖ ਲਿਆ ਅਤੇ ਰਾਏਸੀਨਾ ਪਹੁੰਚ ਗਏ  ਅਤੇ ਘਰ ਨੂੰ ਬਾਹਰੋਂ ਅੱਗ ਲਗਾ ਦਿੱਤੀ ਉਨ੍ਹਾਂ ਦਾ ਘਰ ਸੜ ਕੇ ਸਵਾਹ ਹੋ ਗਿਆ ਪਰ ਸਰੀਰ ਦਾ ਸਸਕਾਰ ਹੋ ਗਿਆ ਇਸ ਥਾਂ ਤੇ ਗੁਰਦੁਆਰਾ ਰਕਾਬ ਗੰਜ ਸੁਸ਼ੋਭਿਤ ਹੈ ।

ਦਿਨ ਰਾਤ ਮੰਜ਼ਿਲਾਂ ਤੈਅ ਕਰਦੇ ਹੋਏ ਭਾਈ ਜੀਵਨ ਸਿੰਘ ਸੀਸ ਲੈ ਕੇ ਸ੍ਰੀ ਗੁਰੂ ਗੋਬਿੰਦ ਜੀ ਦੇ ਚਰਨਾਂ ਵਿਚ ਆਨੰਦਪੁਰ ਸਾਹਿਬ ਪੁੱਜ ਗਏ ਉਨ੍ਹਾਂ ਨੇ ਪਿਤਾ ਜੀ ਦੇ  ਪਵਿੱਤਰ ਸੀਸ ਨੂੰ ਸਤਿਕਾਰ ਨਾਲ ਪ੍ਰਾਪਤ ਕੀਤਾ ਅਤੇ ਭਾਈ ਜੀਵਨ ਸਿੰਘ ਜੀ ਨੂੰ ਸੀਨੇ ਨਾਲ ਲਾਇਆ ਅਤੇ ਵੱਰ ਦਿੱਤਾ" ਰੰਗਰੇਟੇ ਗੁਰੂ ਕੇ ਬੇਟੇ  "ਸੰਗਤਾਂ ਦੇ ਦਰਸ਼ਨ ਕਰਨ ਤੋਂ ਬਾਅਦ ਬੜੇ ਸਤਿਕਾਰ ਨਾਲ ਚੰਦਨ ਦੀ ਚਿਖਾ ਚਿਨ ਕੇ ਸੀਸ ਦਾ ਸਸਕਾਰ ਕਰ ਦਿੱਤਾ ਗਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਾਡੇ ਵਿੱਚ ਜ਼ੁਲਮ ਅਤੇ ਬੇਇਨਸਾਫ਼ੀ  ਵਿਰੁੱਧ ਲੜਨ ਦਾ ਪ੍ਰਬਲ ਜਜ਼ਬਾ ਪੈਦਾ ਕਰਦੀ ਹੈ। ਔਰੰਗਜ਼ੇਬ ਦੀ ਨੀਤੀ ਢਾਹੂ ਅਤੇ ਕੁਦਰਤ ਦੇ ਵਿਰੋਧ ਵਿੱਚ ਸੀ ।ਇਸ ਲਈ ਉਹ ਅਸਫ਼ਲ ਹੋਇਆ ਗੁਰੂ ਜੀ ਦੀ ਸੱਚ ਦੇ ਖੋਜੀ ਸਨ  ਤੇ ਰੱਬ ਦੇ ਹੁਕਮ ਵਿੱਚ  ਚੱਲ ਰਹੇ ਸਨ ।ਸ੍ਰੀ ਗੁਰੂ ਤੇਗ ਬਹਾਦਰ ਜੀ  ਨੌਵੇਂ ਪਾਤਸ਼ਾਹ ਸਫਲ ਹੋਏ ਤੇ ਇਕ ਅਜਿਹੀ ਕੌਮ ਹੋਂਦ ਵਿੱਚ ਆ ਗਈ ਜਿਸ ਦਾ ਹਰੇਕ ਜੀਅ ਜਬਰ ਵਿਰੁੱਧ ਲੜਨ ਲਈ ਤਿਆਰ ਰਹਿੰਦਾ ਹੈ ।

ਹਵਾਲਾ ਪੁਸਤਕਾਂ : ਇਤ ਜਿਨਿ ਕਰੀ ,ਡਾ ਸਤਿਬੀਰ ਸਿੰਘ .  ਜੀਵਨ ਦਸ ਪਾਤਸ਼ਾਹੀਆਂ  ਲੇਖਕ ਮੁਖਤਿਆਰ ਸਿੰਘ ਗੁਰਾਇਆ  ।

ਖਿਮਾ ਦੇ ਜਾਚਕ  ਹਰਨਰਾਇਣ ਸਿੰਘ ਮੱਲੇਆਣਾ  

ਕਿਸਾਨੀ ਅੰਦੋਲਨ ਚ ਸਾਰੇ ਧਰਮ ਪਾ ਰਹੇ ਨੇ ਆਪਣਾ ਬਣਦਾ ਯੋਗਦਾਨ ਸਵਰਨ ਸਿੰਘ ਗਿੱਲ

ਅਜੀਤਵਾਲ ਬਲਵੀਰ  ਸਿੰਘ ਬਾਠ  ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਦੇ ਜੰਮਪਲ  ਐਬਰਟਸ ਫੋਰਡ ਕਨੇਡਾ ਦੇ ਸਿਟੀਜ਼ਨ  ਸਵਰਨ ਸਿੰਘ ਗਿੱਲ ਨੇ ਜਨ ਸ਼ਕਤੀ ਨਿਊਜ਼ ਨਾਲ ਫੋਨ ਤੇ ਕੁੱਝ ਕਿਸਾਨੀ ਅੰਦੋਲਨ  ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ ਉਨ੍ਹਾਂ ਕਿਹਾ ਕਿ ਅੱਜ ਕਿਸਾਨੀ ਅੰਦੋਲਨ ਪੂਰੇ ਸਿਖਰਾਂ ਤੇ  ਪਹੁੰਚ ਚੁੱਕਿਆ ਹੈ ਅਤੇ ਦੇਸ਼ ਦੇ ਸਾਰੇ ਧਰਮਾਂ ਦੇ ਲੋਕ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ  ਉਨ੍ਹਾਂ ਕਿਹਾ ਕਿ ਮੇਰੇ ਦੇਸ਼ ਦੇ ਕਿਸਾਨ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਵਾਪਸ ਘਰਾਂ ਨੂੰ ਪਰਤਣਗੇ  ਨਹੀਂ ਤਾਂ ਉਨ੍ਹਾਂ ਚਿਹਰਾ ਦਿੱਲੀ ਦੇ ਵੱਖ ਵੱਖ ਬਾਡਰਾਂ ਤੇ ਸ਼ਾਂਤਮਈ ਢੰਗ ਨਾਲ ਕਿਸਾਨੀ ਅੰਦੋਲਨ ਜਾਰੀ ਰਹੇਗਾ  ਸਵਰਨ ਸਿੰਘ ਗਿੱਲ ਨੇ ਕਿਸਾਨ ਮਜ਼ਦੂਰ ਆੜ੍ਹਤੀਏ ਅਤੇ ਵੱਖ ਵੱਖ ਧਰਮਾਂ ਦੇ ਲੋਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ  ਮੈਂ ਤੇ ਮੇਰਾ ਪਰਿਵਾਰ ਕਿਸਾਨੀ ਅੰਦੋਲਨ ਲਈ ਹਰ ਮਦਦ ਦੇਣ ਨੂੰ ਤਿਆਰ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਕਿਸਾਨੀ ਅੰਦੋਲਨ ਜਿੱਤ ਪ੍ਰਾਪਤ ਕਰਕੇ  ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ  ਫਿਰ ਆਪਣੇ ਘਰਾਂ ਨੂੰ ਪਰਤਣਗੇ ਅੰਦੋਲਨਕਾਰੀ ਕਿਸਾਨ ਵੀਰ  ਉਨ੍ਹਾਂ ਦੇਸ਼ ਦੇ ਕਿਸਾਨ ਮਜ਼ਦੂਰ ਆਡ਼੍ਹਤੀਏ ਅਤੇ ਹਰ ਵਰਗ ਦੇ ਭਰਾਵਾਂ ਨੂੰ ਬੇਨਤੀ ਕੀਤੀ ਕਿ ਅੱਜ ਲੋੜ ਹੈ ਕਿਸਾਨਾਂ ਦੇ ਨਾਲ ਖੜਨ ਦੀ  ਤਾਂ ਹੀ ਅਸੀਂ ਇਕ ਮੁੱਠ ਹੋ ਕੇ ਕੇਂਦਰ ਸਰਕਾਰ ਦੀਆਂ ਘਟੀਆ ਨੀਤੀਆਂ ਦੇ ਨਾਲ ਟਾਕਰਾ ਲੈ ਕੇ ਕਾਲੇ ਕਾਨੂੰਨ ਰੱਦ ਕਰਵਾਉਣ ਵਿੱਚ ਕਾਮਯਾਬ ਹੋਵਾਂਗੇ

Coronavirus ; ਪੰਜਾਬ 'ਚ ਕੋਰੋਨਾ ਕਾਰਨ 24 ਘੰਟਿਆਂ 'ਚ 72 ਲੋਕਾਂ ਦੀ ਮੌਤ

ਚੰਡੀਗੜ੍ਹ ,ਅਪ੍ਰੈਲ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਪੰਜਾਬ 'ਚ ਕੋਰੋਨਾ ਕਾਰਨ ਮੌਤਾਂ ਦੇ ਮਾਮਲਿਆਂ 'ਚ ਇਕ ਵਾਰੀ ਮੁੜ ਉਛਾਲ ਆਇਆ ਹੈ। 24 ਘੰਟਿਆਂ 'ਚ ਸੂਬੇ 'ਚ 72 ਲੋਕਾਂ ਦੀ ਮੌਤ ਹੋ ਗਈ। ਸੂਬੇ 'ਚ ਕੋਰੋਨਾ ਨਾਲ ਕੁੱਲ 7155 ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੂਜੇ ਪਾਸੇ ਇਨਫੈਕਸਨ ਦੇ 2714 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 25419 ਹੋ ਗਈ ਹੈ। ਇਨ੍ਹਾਂ 'ਚੋਂ 367 ਆਕਸੀਜਨ ਤੇ 26 ਵੈਂਟੀਲੇਟਰ ਸਹਾਰੇ ਹਨ।

ਸੋਮਵਾਰ ਨੂੰ ਸਭ ਤੋਂ ਜ਼ਿਆਦਾ 11 ਮੌਤਾਂ ਹੁਸ਼ਿਆਰਪੁਰ 'ਚ ਹੋਈਆਂ, ਜਦਕਿ ਗੁਰਦਾਸਪੁਰ ਤੇ ਲੁਧਿਆਣੇ 'ਚ ਅੱਠ-ਅਠ, ਜਲੰਧਰ ਤੇ ਕਪੂਰਥਲਾ 'ਚ ਸੱਤ-ਸੱਤ, ਨਵਾਂਸ਼ਹਿਰ 'ਚ ਛੇ, ਅੰਮਿ੍ਤਸਰ ਤੇ ਮੋਹਾਲੀ 'ਚ ਪੰਜ-ਪੰਜ, ਪਟਿਆਲਾ ਤੇ ਫਿਰੋਜ਼ਪੁਰ 'ਚ ਚਾਰ-ਚਾਰ ਫ਼ਤਹਿਗੜ੍ਹ ਸਾਹਿਬ 'ਚ ਦੋ ਤੇ ਬਰਨਾਲਾ, ਮੁਕਤਸਰ, ਪਠਾਨਕੋਟ, ਸੰਗਰੂਰ ਤੇ ਤਰਨਤਾਰਨ 'ਚ ਇਕ-ਇਕ ਕੋਰੋਨਾ ਮਰੀਜ਼ ਦੀ ਮੌਤ ਹੋਈ। ਏਸੇ ਤਰ੍ਹਾਂ ਮੋਹਾਲੀ 'ਚ 452, ਲੁਧਿਆਣਾ 'ਚ 390, ਜਲੰਧਰ 'ਚ 370, ਅੰਮਿ੍ਤਸਰ 'ਚ 202, ਹੁਸ਼ਿਆਰਪੁਰ 'ਚ 195, ਪਟਿਆਲਾ 'ਚ 177, ਕਪੂਰਥਲਾ 'ਚ 142 ਤੇ ਬਠਿੰਡਾ 'ਚ 112 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ।

ਮੋਦੀ ਸਰਕਾਰ ਆਪਣੇ ਹੰਕਾਰ ਨੂੰ ਛੱਡ ਕੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਭਲਾਈ ਵੱਲ ਧਿਆਨ ਦੇਵੇ । ਪ੍ਰਧਾਨ ਬਿੱਟੂ ਦੀਵਾਨਾ   

ਇਹ ਸੰਘਰਸ਼ ਇਕ ਇਤਿਹਾਸਕ ਸੰਘਰਸ਼ ਬਣ ਚੁੱਕਾ ਹੈ.....  

ਮਹਿਲ ਕਲਾਂ/ਬਰਨਾਲਾ-ਅਪ੍ਰੈਲ- (ਗੁਰਸੇਵਕ ਸਿੰਘ ਸੋਹੀ)- 30 ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਨੇ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ 1ਅਕਤੂਬਰ 2020 ਤੋਂ ਲੱਗਿਆ ਧਰਨਾ ਲਗਾਤਾਰ ਚੱਲ ਰਿਹਾ ਹੈ। ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰ ਅਤੇ ਜ਼ਿਲ੍ਹਾ  ਸ਼ਹਿਰੀ ਪ੍ਰਧਾਨ (ਬਰਨਾਲਾ)  ਯਾਦਵਿੰਦਰ ਸਿੰਘ ਬਿੱਟੂ ਨੇ ਕਿਹਾ ਕਿ 6 ਮਹੀਨੇ ਹੋ ਗਏ ਹਨ ਪਰ ਧਰਨਾਕਾਰੀਆਂ ਦੇ ਇਰਾਦੇ ਹੋਰ ਦ੍ਰਿੜ ਹੋਏ ਹਨ, ਵਿਚਾਰਾਂ ਵਿੱਚ ਵਧੇਰੇ ਪ੍ਰਪੱਕਤਾ ਆਈ ਹੈ ਅਤੇ ਕਾਨੂੰਨਾਂ ਦੇ ਦੁਰਪ੍ਰਭਾਵਾਂ ਬਾਰੇ ਸਮਝ ਵਧੇਰੇ ਸਪਸ਼ਟ ਹੋਈ ਹੈ। ਹਰ ਅੰਦੋਲਨਕਾਰੀ ਦੀ ਜੁਬਾਨ `ਤੇ ਬਸ ਇਕੋ ਗੱਲ ਹੈ, ਕਾਲੇ ਕਾਨੂੰਨ ਰੱਦ ਕਰਵਾਏ ਬਗੈਰ ਘਰ ਵਾਪਸ ਨਹੀਂ ਜਾਣਾ। 3 ਕਾਲੇ ਕਾਨੂੰਨਾਂ ਦਾ ਵਿਰੋਧ ਪੰਜਾਬ ਅਤੇ ਰਾਜਸਥਾਨ ਹੋਰ ਸਟੇਟਾਂ ਦੇ ਵਿਚ ਸਾਰੀਆਂ ਬੈਂਕ, ਮੁਲਾਜ਼ਮ, ਮਜਦੂਰ, ਵਪਾਰੀ ਤੇ ਹੋਰ ਤਬਕਿਆਂ ਨਾਲ ਸਬੰਧਤ ਜਥੇਬੰਦੀਆਂ ਰੋਸ ਮਾਰਚ ਕਰਦੇ ਆ ਰਹੇ ਹਨ । ਉਨ੍ਹਾਂ ਨੇ ਅੱਗੇ ਕਿਹਾ ਕਿ ਅੰਦੋਲਨ ਮੁਲਕ ਭਰ ਵਿੱਚ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਫੈਲ ਚੁੱਕਾ ਹੈ। ਬੰਗਾਲ ਵਿੱਚ ਬੀਜੇਪੀ ਵਿਰੁੱਧ ਪ੍ਰਚਾਰ ਕਰਨ ਅਤੇ ਖੇਤੀ ਕਾਨੂੰਨਾਂ ਦੇ ਸਮੁੱਚੇ ਮੁਲਕ ਦੇ ਕਿਸਾਨਾਂ ਤੇ ਪੈਣ ਵਾਲੇ ਮਾਰੂ ਅਸਰਾਂ ਬਾਰੇ ਜਾਗਰੂਕ ਕਰਨ ਲਈ ਪਹੁੰਚੇ ਕਿਸਾਨ ਆਗੂਆਂ ਨੂੰ ਬਹੁਤ ਭਾਰੀ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੀ ਜਾ ਰਹੀ ਹੈ। ਉਥੇ ਲੋਕਾਂ ਨੂੰ ਕਾਲੇ ਕਾਨੂੰਨਾਂ ਦੀਆਂ ਬਾਰੀਕੀਆਂ ਉਨ੍ਹਾਂ ਦੀ ਸਥਾਨਕ ਭਾਸ਼ਾ ਵਿੱਚ ਸਮਝਾਈਆਂ ਜਾ ਰਹੀਆਂ ਹਨ । ਇਸ ਤੋਂ ਪਹਿਲਾਂ ਕਰਨਾਟਕਾ ਵਿੱਚ ਗਏ ਕਿਸਾਨ ਆਗੂਆ ਨੂੰ ਵੀ ਭਰਪੂਰ ਸਮਰਥਨ ਮਿਲਿਆ ਸੀ। ਬਰਤਾਨੀਆ ਦੀ ਸੰਸਦ ਵਿਚ ਭਾਰਤੀ ਖੇਤੀ ਕਾਨੂੰਨਾਂ ਤੇ ਕਿਸਾਨ ਅੰਦੋਲਨ ਬਾਰੇ ਹੋਈ ਬਹਿਸ ਨੇ ਕਿਸਾਨ ਅੰਦੋਲਨ ਨੂੰ ਦੁਨੀਆਂ ਪੱਧਰ ਦਾ ਬਿਰਤਾਂਤ ਬਣਾ ਦਿੱਤਾ ਹੈ।ਕਾਰਪੋਰੇਟਾਂ ਤੇ ਸਾਮਰਾਜੀ ਕੰਪਨੀਆਂ ਦੇ ਦਬਾਅ ਹੇਠ ਆਈ ਸਰਕਾਰ ਨੂੰ ਬਾਹਰ ਨਿੱਕਲਣ ਦਾ ਰਸਤਾ ਨਹੀਂ ਲੱਭ ਰਿਹਾ। ਪਰ ਲੋਕਾਂ ਦੀ ਤਾਕਤ ਮੂਹਰੇ ਸਰਕਾਰ ਨੂੰ ਝੁਕਣਾ ਹੀ ਪੈਣਾ ਹੈ ਤੇ ਇਹ ਕਾਲੇ ਕਾਨੂੰਨ ਰੱਦ ਕਰਨੇ ਹੀ ਪੈਣੇ ਹਨ। ਧਰਨੇ ਦੇ ਦਿਨਾਂ ਦੀ ਗਿਣਤੀ ਕਿਸਾਨਾਂ,ਮਜ਼ਦੂਰਾਂ ਲਈ ਹੁਣ ਕੋਈ ਮਾਅਨੇ ਨਹੀਂ ਰੱਖਦੀ। ਅਖੀਰ ਦੇ ਵਿਚ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਕਿਹਾ ਕਿ ਬੀਬੀਆਂ ਦਾ ਇਸ ਕਿਸਾਨੀ ਸੰਘਰਸ ਵਿੱਚ ਬਹੁਤ ਵੱਡਾ ਯੋਗਦਾਨ ਹੈ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਹੈ ਸਾਡੇ ਕਿਸਾਨ, ਮਜ਼ਦੂਰਾਂ ਦਾ ਕਹਿਣਾ ਹੈ ਕਿ ਚਾਹੇ ਜਿੰਨਾ ਮਰਜੀ ਸਮਾਂ ਲੱਗੇ, ਅਸੀਂ ਮੰਗਾਂ ਮੰਨਵਾ ਕੇ ਹੀ ਰਹਾਂਗੇ। 

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਅਤੇ ਪੱਤਰਕਾਰ ਭਾਈਚਾਰੇ ਨੇ ਕੀਤੀ ਕਿਸਾਨੀ ਮੋਰਚੇ ਚ ਭਰਵੀੰ ਸ਼ਮੂਲੀਅਤ.....  

ਮਹਿਲ ਕਲਾਂ/ਬਰਨਾਲਾ-ਅਪ੍ਰੈਲ- (ਗੁਰਸੇਵਕ ਸੋਹੀ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਬਲਾਕ ਮਹਿਲ ਕਲਾਂ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ. ਬਲਿਹਾਰ ਸਿੰਘ ਗੋਬਿੰਦਗਡ਼੍ਹ ਦੀ ਅਗਵਾਈ ਹੇਠ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਈ। ਜਿਸ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ.ਮਿੱਠੂ ਮੁਹੰਮਦ ਅਤੇ ਜ਼ਿਲ੍ਹਾ ਆਗੂ ਡਾਕਟਰ ਕੇਸਰ ਖਾਨ ਮਾਂਗੇਵਾਲ ਵਿਸੇਸ਼ ਤੌਰ ਤੇ ਸ਼ਾਮਲ ਹੋਏ  
ਮੀਟਿੰਗ ਦੀ ਸ਼ੁਰੂ ਵਿਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਡਾ ਸੂਰਜੀਤ ਸਿੰਘ ਬਠਿੰਡਾ ਦੇ ਬੇਟੇ ਦੇ ਅਕਾਲ ਚਲਾਣੇ ਅਤੇ ਕਿਸਾਨੀ ਸੰਘਰਸ ਵਿੱਚ 350 ਵੱਧ ਸ਼ਹੀਦ ਹੋਏ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਆਗੂ ਡਾਕਟਰ ਕੇਸਰ ਖਾਨ ਮਾਂਗੇਵਾਲ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੇ ਸਮੂਹ ਮੈਡੀਕਲ  ਪ੍ਰੈਕਟੀਸ਼ਨਰ ਡਾ ਸੁਰਜੀਤ ਸਿੰਘ ਬਠਿੰਡਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਹਮੇਸ਼ਾਂ ਉਨ੍ਹਾਂ ਦੇ ਨਾਲ ਖਡ਼੍ਹੇ ਹਨ ।
ਬਲਾਕ ਪ੍ਰਧਾਨ ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਇਕੱਤਰ ਹੋਏ ਡਾ. ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਸੀਂ ਰੱਬ ਦਾ ਦੂਸਰਾ ਰੂਪ ਹੋ। ਤੁਹਾਨੂੰ ਆਪਣੀ ਪੈ੍ਕਟਿਸ ਸਾਫ਼ ਸੁਥਰੀ ਕਰਨੀ ਚਾਹੀਦੀ ਹੈ। 
ਸੂਬਾ ਸੀਨੀਅਰ ਮੀਤ ਪ੍ਰਧਾਨ ਡਾ. ਮਿੱਠੂ ਮੁਹੰਮਦ ਮਹਿਲ ਕਲਾਂ ਨੇ ਸੂਬੇ ਦੀਆਂ ਅਤੇ ਜ਼ਿਲ੍ਹੇ ਦੀਆਂ ਹੁਣ ਤੱਕ ਦੀਆਂ ਹੋਈਆਂ ਮੀਟਿੰਗਾਂ ਅਤੇ ਗਤੀਵਿਧੀਆਂ ਸਬੰਧੀ  ਵਿਸਥਾਰ ਪੂਰਵਕ ਚਾਨਣਾ ਪਾਇਆ ।
ਜਥੇਬੰਦੀ ਵਿੱਚ ਸ਼ਾਮਲ ਹੋਏ ਨਵੇਂ ਮੈਂਬਰ ਡਾ. ਸੁਖਵਿੰਦਰ ਸਿੰਘ ਘਨੌਰ  ਨੂੰ ਜੀ ਆਇਆਂ ਕਿਹਾ ਗਿਆ।
ਮੀਟਿੰਗ ਤੋਂ ਬਾਅਦ ਇਕੱਤਰ ਹੋਏ ਡਾ. ਸਾਥੀ ਮਹਿਲ ਕਲਾਂ ਦੇ ਚੋਣਵੇਂ   ਪੱਤਰਕਾਰ ਅਵਤਾਰ ਸਿੰਘ ਅਣਖੀ, ਪ੍ਰੀਤਮ ਸਿੰਘ ਦਰਦੀ,ਬਲਵਿੰਦਰ ਸਿੰਘ ਵਜੀਦਕੇ ,ਪ੍ਰਿੰਸੀਪਲ ਬਲਜਿੰਦਰ ਸਿੰਘ ਢਿੱਲੋਂ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਦੀ ਅਗਵਾਈ ਹੇਠ ਟੋਲ ਪਲਾਜ਼ਾ ਮਹਿਲ ਕਲਾਂ ਵਿਖੇ 6 ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੋਏ ।
ਪੱਤਰਕਾਰ ਭਾਈਚਾਰੇ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਦੇ ਡਾਕਟਰ ਸਾਥੀਆਂ ਵੱਲੋਂ ਕੀਤੀ ਗਈ ਸ਼ਮੂਲੀਅਤ ਦਾ ਕਿਸਾਨ ਆਗੂਆਂ ਨੇ ਭਰਵਾਂ ਸਵਾਗਤ ਕਰਦੇ ਹੋਏ ਇਸ ਸੰਘਰਸ਼ ਦਾ ਹਿੱਸਾ ਬਣਨ ਤੇ ਵਿਸੇਸ ਧੰਨਵਾਦ ਕੀਤਾ ।
ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪਿਛਲੇ 25 ਸਤੰਬਰ 2020 ਤੋਂ ਸ਼ੁਰੂ ਹੋਏ ਇਸ ਕਿਸਾਨੀ ਸੰਘਰਸ਼ ਵਿਚ ਹਰ ਵਰਗ ਦਾ ਅਹਿਮ ਰੋਲ ਰਿਹਾ ਹੈ, ਜਿਸ ਵਿਚ ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਆਗੂ ਅਤੇ ਪੱਤਰਕਾਰ ਭਾਈਚਾਰੇ ਨੇ ਵੀ ਸ਼ਮੂਲੀਅਤ ਕੀਤੀ ਹੈ ।ਪੱਤਰਕਾਰ ਭਾਈਚਾਰੇ ਦੇ ਆਗੂਆਂ,ਮੈਡੀਕਲ ਪ੍ਰੈਕਟੀਸ਼ਨਰ ਦੇ ਆਗੂਆਂ ਅਤੇ ਕਿਸਾਨ ਆਗੂਆਂ ਨੇ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨੇ ਕਾਨੂੰਨਾਂ ਦੀ ਜੰਮ ਕੇ ਨਿਖੇਧੀ ਕੀਤੀ ਅਤੇ ਕਿਹਾ ਕਿ ਜਿੰਨਾ ਚਿਰ ਇਹ ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ,ਪੰਜਾਬ ਸਮੇਤ ਪੂਰੇ ਭਾਰਤ ਦੇਸ਼ ਦੇ ਜੁਝਾਰੂ ਲੋਕ ਇਸ ਜ਼ਾਲਮ ਸਰਕਾਰ ਦੀਆਂ ਆਪ ਹੁਦਰੀਆਂ ਨਹੀਂ ਚੱਲਣ ਦੇਣਗੇ । 
ਇਸ ਸਮੇਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਡਾ ਮਿੱਠੂ ਮੁਹੰਮਦ, ਡਾ ਜਗਜੀਤ ਸਿੰਘ ਕਾਲਸਾਂ,ਡਾ ਸੁਖਵਿੰਦਰ ਸਿੰਘ ਬਾਪਲਾ,ਡਾਕਟਰ ਕੇਸਰ ਖ਼ਾਨ ਮਾਂਗੇਵਾਲ, ਡਾ ਸੁਖਪਾਲ ਸਿੰਘ ਛੀਨੀਵਾਲ,ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ,ਡਾ ਜਸਬੀਰ ਸਿੰਘ ਜੱਸੀ ,ਡਾ ਪ੍ਰਿੰਸ ਰਿਸ਼ੀ,ਡਾ ਸੁਖਵਿੰਦਰ ਸਿੰਘ ਘਨੌਰ,ਡਾ ਨਾਹਰ ਸਿੰਘ,ਡਾ ਬਸ਼ੀਰ ਮੁਹੰਮਦ ਰੂੜੇਕੇ  ਆਦਿ ਆਗੂਆਂ ਨੇ ਸੰਬੋਧਨ ਕੀਤਾ  । 
ਪੱਤਰਕਾਰ ਭਾਈਚਾਰੇ ਵੱਲੋਂ ਪ੍ਰੀਤਮ ਸਿੰਘ ਦਰਦੀ,ਅਵਤਾਰ ਸਿੰਘ ਅਣਖੀ,ਬਲਵਿੰਦਰ ਸਿੰਘ ਵਜੀਦਕੇ, ਡਾ ਰਾਜੂ ਗਿੱਲ,ਬਲਜਿੰਦਰ ਸਿੰਘ ਢਿੱਲੋਂ ,ਸੋਨੀ ਮਾਂਗੇਵਾਲ ,ਜਗਸੀਰ ਸਿੰਘ ਸਹਿਜੜਾ, ਜਸਬੀਰ ਸਿੰਘ ਜਗਦੇ,ਰਮਨਦੀਪ ਸਿੰਘ ਧਾਲੀਵਾਲ ,ਜਗਰਾਜ ਮੂੰਮ,ਪਰਦੀਪ ਲੋਹਗੜ੍ਹ ਆਦਿ ਨੇ ਵੀ ਸੰਬੋਧਨ ਕੀਤਾ।

ਪੱਤਰਕਾਰਾਂ ਨੇ ਕਾਲੇ ਬਿੱਲੇ ਲਾ ਕੇ ਕੇਂਦਰ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

ਮਹਿਲ ਕਲਾ/ ਬਰਨਾਲਾ-ਅਪ੍ਰੈਲ-(ਗੁਰਸੇਵਕ ਸਿੰਘ ਸੋਹੀ)- ਸੰਯੁਕਤ ਸੰਘਰਸ਼ ਕਮੇਟੀ ਦੀ ਸੁਚੱਜੀ ਅਗਵਾਈ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਸਮੁੱਚੇ ਮਿਹਨਤਕਸ਼ ਵਰਗ ਦੀਆਂ ਔਰਤਾਂ, ਨੌਜਵਾਨਾਂ,ਮਜ਼ਦੂਰਾਂ,ਬੁੱਧੀਜੀਵੀਆਂ, ਸੇਵਾ ਮੁਕਤ ਅਫਸਰਾਂ ਅਤੇ ਦੁਕਾਨਦਾਰਾਂ,ਪੇਂਡੂ ਅਤੇ ਸ਼ਹਿਰੀ  ਡਾਕਟਰਾਂ ਵਲੋ ਵੱਡੀ ਪੱਧਰ ਤੇ ਕੀਤੀ ਜਾ ਰਹੀ ਸ਼ਮੂਲੀਅਤ ਇਸ ਘੋਲ ਦੀ ਸ਼ਾਨਾਮੱਤੀ ਪ੍ਰਾਪਤੀ ਅਤੇ ਜਿੱਤ ਦੀ ਗਰੰਟੀ ਹੈ। ਇਨਾਂ ਵਿਚਾਰਾਂ ਦਾ ਪ੍ਰਗਾਟਾਵਾ ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਦੇ ਸਰਪ੍ਰਸਤ ਪ੍ਰੀਤਮ ਸਿੰਘ ਦਰਦੀ ਨੇ ਟੋਲ ਪਲਾਜ਼ਾ ਉੱਪਰ ਮਹਿਲ ਕਲਾਂ ਉੱਪਰ ਕਿਸਾਨ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਕਿਹਾ ਕਿ ਕੇਂਦਰ ਦੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਖਿਲਾਫ ਚੱਲ ਰਹੇ ਇਸ ਸੰਘਰਸ਼ ਦਾ ਘੇਰਾ ਹੋਰ ਵਿਸ਼ਾਲ ਕਰਕੇ ਸੰਘਰਸ਼ ਨੂੰ ਤਿੱਖਾ ਕਰਨਾ ਸਮੇਂ ਦੀ ਮੁੱਖ ਲੋੜ ਹੈ। ਅੱਜ ਦੇ ਕਿਸਾਨ ਧਰਨੇ ਵਿੱਚ ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ,ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ (ਰਜਿ:295) ਦੇ ਵਲੰਟੀਅਰਾਂ ਨੇ ਕਾਲੇ ਬਿੱਲੇ ਲਾ ਕੇ ਕੇਂਦਰ ਸਰਕਾਰ ਖਿਲਾਫ ਰੋਸ ਦਾ ਪ੍ਰਗਟਾਵਾ ਕਰਦਿਆਂ ਕਿਸਾਨ ਧਰਨੇ ਵਿੱਚ ਸ਼ਮੂਲੀਅਤ ਕੀਤੀ। ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰੈਣ ਦੱਤ,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ :295) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ,ਡਕੌਦਾ ਦੇ ਗੁਰਦੇਵ ਸਿੰਘ ਮਾਂਗੇਵਾਲ, ਮਲਕੀਤ ਸਿੰਘ ਈਨਾ, ਅਮਰਜੀਤ ਸਿੰਘ ਠੁੱਲੀਵਾਲ,ਡਾ  ਕੇਸ਼ਰ ਖਾਂ ਮਾਗੇਵਾਲ, ਗੁਰਮੇਲ ਸਿੰਘ ਠੁੱਲੀਵਾਲ, ਮਾ: ਸੋਹਣ ਸਿੰਘ ਸਿੱਧੂ, ਗੋਬਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਸੰਘਰਸ਼ ਦੀ ਅਗਲੀ ਕੜੀ ਵਜੋ 5 ਅਪ੍ਰੈਲ ਨੂੰ ਕਿਸਾਨ ਵਿਰੋਧੀ ਨੀਤੀਆਂ ਖਿਲਾਫ ਐਫ ਸੀ ਆਈ ਮਹਿਲ ਕਲਾਂ ਦੇ ਗੋਦਾਮਾਂ ਦਾ ਘਿਰਾਉ ਕੀਤਾ ਜਾਵੇਗਾ, ਉਨਾਂ ਸਮੂਹ ਲੋਕਾਂ ਨੂੰ ਵੱਡੀ ਗਿਣਤੀ ਚ ਪਹੁੰਚਣ ਦੀ ਅਪੀਲ ਕੀਤੀ। ਪੱਤਰਕਾਰ ਭਾਈਚਾਰੇ ਵਲੋ ਬਲਜਿੰਦਰ ਸਿੰਘ ਢਿੱਲੋ, ਮੇਘ ਰਾਜ ਜੋਸ਼ੀ, ਡਾ: ਜਗਰਾਜ ਸਿੰਘ ਮੂੰਮ, ਬਲਵੰਤ ਸਿੰਘ ਚੁਹਾਣਕੇ, ਪ੍ਰਧਾਨ ਬਲਵਿੰਦਰ ਸਿੰਘ ਵਜੀਦਕੇ ਆਦਿ ਨੇ ਕਿਸਾਨ ਸੰਘਰਸ਼ ਨੂੰ ਜਿੱਤ ਦੀ ਪ੍ਰਾਪਤੀ ਤੱਕ ਡਟਵੀਂ ਹਮਾਇਤ ਦਾ ਐਲਾਨ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਸੋਨੀ,ਰਮਨਦੀਪ ਸਿੰਘ ਧਾਲੀਵਾਲ, ਅਵਤਾਰ ਸਿੰਘ ਅਣਖੀ,ਸੁਖਵੀਰ ਜਗਦੇ,ਜਗਸੀਰ ਸਿੰਘ ਧਾਲੀਵਾਲ, ਪ੍ਰਦੀਪ ਸਿੰਘ ਲੋਹਗੜ੍ਹ, ਡਾ: ਰਾਜੂ ਗਿੱਲ,ਪਰਮਜੀਤ ਸਿੰਘ ਗਾਂਧੀ, ਬਲਿਹਾਰ ਗੋਬਿੰਦਗੜੀਆਂ, ਸੁਖਵਿੰਦਰ ਸਿੰਘ ਬਾਪਲਾ,ਬਲਜੀਤ ਸਿੰਘ ਸੋਢਾ,ਜਸਬੀਰ ਸਿੰਘ, ਜਗਜੀਤ ਸਿੰਘ ਕਾਲਸਾਂ,ਢਾਡੀ ਪਰਮਜੀਤ ਸਿੰਘ ਪੰਮਾ,ਨਾਹਰ ਸਿੰਘ, ਸੁਖਵਿੰਦਰ ਸਿੰਘ ਘਨੌਰ,ਸਾਧੂ ਸਿੰਘ ਕ੍ਰਿਪਾਲੇ ਵਾਲ ਤੋ ਇਲਾਵਾ ਵੱਡੀ ਗਿਣਤੀ ਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਸਮੇਂ ਮੱਖਣ ਸ਼ਹਿਣਾ, ਜੱਗਾ ਜੌਹਲ,ਨੰਨ੍ਹਾਂ ਬੱਚਾ ਕਪਤਾਨ ਸਿੰਘ ਨੇ ਕਿਸਾਨੀ ਸੰਘਰਸ਼ ਨਾਲ ਸਬੰਧਤ ਗੀਤ ਪੇਸ਼ ਕਰਕੇ ਰੰਗ ਬੰਨ੍ਹਿਆ।

Chandigarh Youth Congress State President Elections.

(B.s sharma & Rana Shek Dulat) 
This time for the Chandigarh Youth Congress state president, online voting was conducted, in which the names of the three leaders with the highest votes have been selected. Now these three leaders will be interviewed by the party high command, after which the name of the new youth president will be announced. This time, three youths of the city were contesting in online voting, for which 21 thousand 790 youths voted. Manoj Lubana, who worked in the student organization NSUI, got 7 thousand 380 votes in this election, Luv Kumar got 7 thousand 47 and Parikshit Rana got 5 thousand 818 votes. Manoj Lubana has got the most votes, but the final decision will be after the interview, the remaining two candidates will be given the command of the vice president.

ਸਹਾਇਕ ਮੈਨੇਜਰ ਨੂੰ ਦਿੱਤੀ ਵਿਦਾਇਗੀ ਪਾਰਟੀ

ਹਠੂਰ,4,ਅਪ੍ਰੈਲ2021-(ਕੌਸ਼ਲ ਮੱਲ੍ਹਾ)-

ਪਿਛਲੇ ਲੰਮੇ ਸਮੇਂ ਤੋ ਦੀ ਲੁਧਿਆਣਾ ਸੈਂਟਰਲ ਕੋਆਪ੍ਰੇਟਿਵ ਬੈਕ ਬਰਾਚ ਕਾਉਕੇ ਕਲਾਂ ਵਿਖੇ ਸੇਵਾ ਨਿਭਾ ਰਹੇ ਸਹਾਇਕ ਮੈਨੇਜਰ ਬਲਵੀਰ ਸਿੰਘ ਬਿਲਾਸਪੁਰ ਨੂੰ ਸੇਵਾ ਮੁਕਤੀ ਤੇ ਵਿਦਾਇਗੀ ਪਾਰਟੀ ਦਿੱਤੀ ਗਈ।ਇਸ ਵਿਦਾਇਗੀ ਪਾਰਟੀ ਮੌਕੇ ਪਹੁੰਚੇ ਜਿਲ੍ਹਾ ਮੈਨੇਜਰ ਪਰਮਜੀਤ ਕੌਰ,ਰਿਕਵਰੀ ਅਫਸਰ ਬਲਵੀਰ ਸਿੰਘ,ਪਰਵਿੰਦਰ ਸਿੰਘ ਆਦਿ ਨੇ ਸਹਾਇਕ ਮੈਨੇਜਰ ਬਲਵੀਰ ਸਿੰਘ ਬਿਲਾਸਪੁਰ ਦੇ ਜੀਵਨ ਤੇ ਚਾਨਣਾ ਪਾਉਦਿਆ ਕਿਹਾਕਿ ਬਲਵੀਰ ਸਿੰਘ ਨੇ ਇਮਾਨਦਾਰੀ ਅਤੇ ਵਫਾਦਾਰੀ ਨਾਲ ਡਿਊਟੀ ਨਿਭਾਈ ਹੈ ਅਤੇ ਜਿਸ ਦਿਨ ਬਲਵੀਰ ਸਿੰਘ ਨੇ ਇਸ ਬਰਾਚ ਵਿਚ ਡਿਊਟੀ ਸੁਰੂ ਕੀਤੀ ਸੀ ਤਾਂ ਉਸ ਦਿਨ ਇਹ ਬਰਾਚ 11ਕਰੋੜ ਰੁਪਏ ਦੇ ਘਾਟੇ ਵਿਚ ਚੱਲ ਰਹੀ ਸੀ ਪਰ ਅੱਜ ਖੁਸੀ ਦੀ ਗੱਲ ਹੈ ਕਿ ਬਲਵੀਰ ਸਿੰਘ ਦੀ ਅਣਥੱਕ ਮਿਹਨਤ ਸਦਕਾ ਇਹ ਬਰਾਚ 24 ਕਰੋੜ 94 ਲੱਖ ਮੁਨਾਫੇ ਵਿਚ ਜਾ ਰਹੀ ਹੈ।ਉਨ੍ਹਾ ਕਿਹਾ ਕਿ ਜਦੋ ਵੀ ਜਿਲ੍ਹਾ ਲੁਧਿਆਣਾ ਦੇ ਮਿਹਨਤੀ ਅਫਸਰਾ ਦੀ ਗੱਲ ਚੱਲੇਗੀ ਤਾਂ ਬਲਵੀਰ ਸਿੰਘ ਦਾ ਨਾਮ ਬੜੇ ਮਾਣ-ਸਨਮਾਨ ਨਾਲ ਲਿਆ ਜਾਵੇਗਾ।ਜਿਨ੍ਹਾ ਨੇ ਆਪਣੀ ਡਿਊਟੀ ਦੌਰਾਨ ਕਦੇ ਕੋਈ ਛੁੱਟੀ ਨਹੀ ਕੀਤੀ ਅਤੇ ਹਮੇਸਾbਖਪਤਕਾਰਾ ਨਾਲ ਇੱਕ ਪਰਿਵਾਰਕ ਮੈਬਰਾ ਦੀ ਤਰ੍ਹਾ ਵਿਚਰਦੇ ਰਹੇ ਹਨ।ਇਸ ਮੌਕੇ ਵੱਖ- ਵੱਖ ਸਹਿਕਾਰੀ ਸਭਾ ਦੇ ਮੈਬਰਾ,ਆਹੁਦੇਦਾਰਾ,ਗ੍ਰਾਮ ਪੰਚਾਇਤਾ,ਰਿਸਤੇਦਾਰਾ ਅਤੇ ਸਮਾਜ ਸੇਵੀ ਕਲੱਬਾ ਵੱਲੋ ਸਹਾਇਕ ਮੈਨੇਜਰ ਬਲਵੀਰ ਸਿੰਘ ਬਿਲਾਸਪੁਰ ਨੂੰ ਵੱਖ-ਵੱਖ ਤਰ੍ਹਾ ਦੇ ਗਿਫਟ ਭੇਂਟ ਕਰਕੇ ਸਮਨਾਨਿਤ ਕੀਤਾ ਅਤੇ ਵਧਾਈ ਦਿੱਤੀ।ਅੰਤ ਵਿਚ ਸੇਵਾ ਮੁਕਤ ਸਹਾਇਕ ਮੈਨੇਜਰ ਲਵੀਰ ਸਿੰਘ ਬਿਲਾਸਪੁਰ ਨੇ ਕਿਹਾ ਕਿ ਮੈਨੂੰ 38 ਸਾਲਾ ਦੀ ਡਿਊਟੀ ਦੌਰਾਨ ਜੋ ਪਿਆਰ ਕਿਸਾਨ ਵੀਰਾ ਅਤੇ ਆਮ ਲੋਕਾ ਤੋ ਮਿਿਲਆ ਹੈ ਮੈ ਇਸ ਦਾ ਸਦਾ ਰਿਣੀ ਰਹਾਗਾ ਅਤੇ ਆਉਣ ਵਾਲੇ ਸਮੇਂ ਵਿਚ ਜਦੋ ਵੀ ਮੇਰੀ ਜਰੂਰਤ ਕਿਸੇ ਬਰਾਚ ਦੇ ਅਧਿਕਾਰੀ ਜਾਂ ਕਿਸਾਨ ਵੀਰਾ ਨੂੰ ਹੋਵੇਗੀ ਮੈ ਹਮੇਸਾ ਤੁਹਾਡਾ ਸਾਥ ਦੇਵਾਗਾ।ਇਸ ਮੌਕੇ ਉਨ੍ਹਾ ਨਾਲ ਸਰਪੰਚ ਜਗਜੀਤ ਸਿੰਘ ਕਾਉਕੇ,ਪ੍ਰਧਾਨ ਨਿਰਮਲ ਸਿੰਘ ਡੱਲਾ,ਪ੍ਰਧਾਨ ਜੋਰਾ ਸਿੰਘ ਡੱਲਾ,ਪ੍ਰਧਾਨ ਧੀਰਾ ਸਿੰਘ ਡੱਲਾ,ਸਰਪੰਚ ਬਿੱਲੂ ਸਿੰਘ,ਜਸਪ੍ਰੀਤ ਸਿੰਘ,ਸੇਰ ਸਿੰਘ,ਗੁਰਮੇਲ ਸਿੰਘ ਧਾਲੀਵਾਲ,ਰਣਜੀਤ ਸਿੰਘ ਪੱਪੂ,ਲਖਵੀਰ ਸਿੰਘ ਲੱਖਾ,ਅਵਤਾਰ ਸਿੰਘ,ਹਾਕਮ ਸਿੰਘ,ਗੁਰਮੇਲ ਸਿੰਘ ਮੱਲ੍ਹਾ,ਜਗਦੀਸ ਸਿੰਘ,ਹਰਜਿੰਦਰ ਸਿੰਘ,ਸਿੰਦਰ ਸਿੰਘ,ਕਾਬਲ ਸਿੰਘ ਡੱਲਾ,ਕਮਲਜੀਤ ਸਿੰਘ ਡੱਲਾ,ਜਗਦੀਪ ਸਿੰਘ,ਜੋਗਿੰਦਰ ਸਿੰਘ,ਨਰਿੰਦਰ ਸਿੰਘ,ਜਸਵੀਰ ਸਿੰਘ,ਹਰਭਜਨ ਸਿੰਘ,ਸਾਧੂ ਸਿੰਘ,ਰਾਮ ਸਿੰਘ,ਚੰਦ ਸਿੰਘ,ਜਗਵੀਰ ਸਿੰਘ,ਨੰਬਰਦਾਰ ਜਗਜੀਤ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਸਹਾਇਕ ਮੈਨੇਜਰ ਬਲਵੀਰ ਸਿੰਘ ਬਿਲਾਸਪੁਰ ਨੂੰ ਵੱਖ-ਵੱਖ ਸਹਿਕਾਰੀ ਸਭਾਵਾ
ਦੇ ਆਗੂ ਸਨਮਾਨਿਤ ਕਰਦੇ ਹੋਏ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਵਾਂ ਪ੍ਰਕਾਸ਼ ਪੁਰਬ ਧੋਬੜੀ ਸਾਹਿਬ ਮਨਾਇਆ ਜਾ ਰਿਹਾ ਹੈ ਪ੍ਰਧਾਨ ਮੋਹਣੀ

24 ਅਪ੍ਰੈਲ ਨੂੰ ਸਜਣ ਗਏ ਨਗਰ ਕੀਰਤਨ

ਆਸਾਮ ਬਲਵੀਰ ਸਿੰਘ ਬਾਠ  

ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੋਬੜੀ ਸਾਹਿਬ ਜ਼ਿਲਾ ਧੋਬੜੀ ਆਸਾਮ ਵਿਖੇ ਸਮੁੱਚੀ ਸ੍ਰਿਸ਼ਟੀ ਅਤੇ ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ 400ਮਾਂ ਪ੍ਰਕਾਸ ਪੁਰਬ ਮਿਤੀ ਤੇਈ ਚੌਵੀ ਅਤੇ ਪੱਚੀ ਅਪ੍ਰੈਲ ਦਿਨ ਸ਼ੁੱਕਰਵਾਰ ਸ਼ਨੀਵਾਰ ਅਤੇ ਐਤਵਾਰ ਨੂੰ ਸ਼ਰਧਾਪੂਰਬਕ  ਮਨਾਇਆ ਜਾ ਰਿਹਾ ਹੈ  ਜਨ ਸੰਘ ਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮਨਜੀਤ ਸਿੰਘ ਮੋਹਣੀ ਨੇ ਦੱਸਿਆ ਕਿ  ਮਿਤੀ 23ਅਪ੍ਰੈਲ ਤੋਂ   24 25ਅਪ੍ਰੈਲ ਤਕ  ਦਿਨ ਰਾਤ ਦੇ ਧਾਰਮਿਕ ਦੀਵਾਨ ਸਜਾਏ ਜਾਣਗੇ  ਮਿਤੀ 24ਅਪ੍ਰੈਲ ਨੂੰ ਧੋਬੜੀ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਰਹਿਨੁਮਾਈ ਹੇਠ ਸਜਾਏ ਜਾਣਗੇ ਨਗਰ ਕੀਰਤਨ  ਅਤੇ ਮਿਤੀ ਚੌਵੀ ਅਪ੍ਰੈਲ ਨੂੰ ਤਾਕਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪੰਜ ਪਿਆਰੇ ਸਹਿਬਾਨ ਵੱਲੋਂ ਸਜਾਏ ਜਾਣਗੇ ਅੰਮ੍ਰਿਤ ਦੇ  ਬਾਟੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਕਕਾਰਾਂ ਦੀ ਸੇਵਾ ਕੀਤੀ ਜਾਵੇਗੀ  ਇਸ ਸਮੇਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵਿਸੇਸ ਹਾਜ਼ਰੀਆਂ ਭਰਨਗੇ  ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੀ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਰਾਹੀਂ ਨਿਹਾਲ ਕਰਨਗੇ  ਇਸ ਤੋਂ ਇਲਾਵਾ ਸੰਗਤਾਂ ਦੀ ਸਹੂਲਤ ਵਾਸਤੇ ਫ੍ਰੀ ਮੈਡੀਕਲ ਚੈੱਕਅਪ  ਅਤੇ ਖੂਨਦਾਨ ਕੈਂਪ ਲਾਏ ਜਾਣਗੇ  ਇਸ ਤੋਂ ਇਲਾਵਾ ਧੋਬੜੀ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਵਾਸਤੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਅਤੇ ਖੂਨਦਾਨ ਕੈਂਪ ਲਾਏ ਜਾਣਗੇ  ਇਸ ਤੋਂ ਇਲਾਵਾ ਕੀਰਤਨੀ ਜਥੇ ਅਤੇ ਰਾਗੀ ਢਾਡੀ ਸੰਗਤਾਂ ਨੂੰ ਗੁਰਬਾਣੀ ਜਸ ਸਰਵਨ ਕਰਵਾਉਣਗੇ ਇਸ ਤੋਂ ਇਲਾਵਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੀਆਂ  ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ

ਨਿਹੰਗ ਸਿੰਘ ਖ਼ਾਲਸੇ ਦੀ ਲਾਡਲੀ ਫੌਜ  ✍️ ਸਰਦਾਰ ਹਰਨਰਾਇਣ ਸਿੰਘ ਮੱਲੇਆਣਾ 

ਨਿਹੰਗ ਸਿੰਘ ਖ਼ਾਲਸੇ ਦੀ ਲਾਡਲੀ ਫੌਜ   

ਨਿਹੰਗ ਸਿੰਘਾਂ ਨਾਲ ਸਬੰਧਿਤ ਕੋਈ ਖਬਰ ਆਈ ਨਹੀਂ ਕਿ ਸਾਡੇ ਆਵਦੇ ਹੀ ਨਿਹੰਗ ਸਿੰਘਾਂ ਬਾਰੇ ਗਲਤ ਮਲਤ ਬੋਲਣਾ ਸ਼ੁਰੂ ਕਰ ਦਿੰਦੇ ਨੇ ।ਭੰਗ ਪੀਣੇ , ਨਸ਼ੇੜੀ ਤੇ ਹੋਰ ਪਤਾ ਨੀ ਕੀ ਕੀ ਖਿਤਾਬ ਬਖਸ਼ ਦਿੰਦੇ ਨੇ  ।  ਸਾਡਾ ਸ਼ਿਕਵਾ ਰਿਹਾ ਹੈ ਕਿ ਪੰਜਾਬ ਦੇ ਮਸਲੇ ਹੋਣ ਜਾਂ ਖਾਲਸਾ ਰਾਜ ਦੀ ਗੱਲ ਹੋਵੇ , ਨਿਹੰਗ ਸਿੰਘ ਚੁੱਪ ਰਹਿੰਦੇ ਨੇ , ਕੋਈ ਦਿਲਚਸਪੀ ਨਹੀ ਲੈਂਦੇ । ਦਿਲਚਸਪੀ ਤਾਂ ਲੈਣ ਜੇ ਕਿਤੇ ਉਹਨਾਂ ਨੇ ਆਪਣੇ ਆਪ ਨੂੰ ਕਿਸੇ ਦਾ ਗੁਲਾਮ ਸਮਝਿਆ ਹੋਵੇ । ਨਿਹੰਗ ਸਿੰਘ ਆਪਣੇ ਆਪ ਨੂੰ ਸਿਰਫ ਅਕਾਲ ਪੁਰਖ ਦਾ ਗੁਲਾਮ ਮੰਨਦੇ ਨੇ ਨਾ ਕਿ ਕਿਸੇ ਸਰਕਾਰ ਜਾ ਸਟੇਟ ਦਾ । ਤੁਸੀਂ ਵੇਖਿਆ ਹੋਣਾ ਜਿੱਥੇ ਕਿਤੇ ਦਿਲ ਕਰਦਾ ਆਪਣੇ ਤੰਬੂ ਗੱਡ ਲੈਂਦੇ ਨੇ , ਘੋੜੇ ਬੰਨ ਲੈਂਦੇ ਨੇ , ਕਿਸੇ ਦੀ ਕੀ ਮਜਾਲ ਕਿ ਕੋਈ ਇਹਨਾ ਨੂੰ ਰੋਕ ਜਾਵੇ ।   ਰਹੀ ਨਕਲੀ ਬੰਦਿਆਂ ਦੀ ਗੱਲ ਤਾਂ ਦੱਸੋ ਨਕਲੀ ਬੰਦੇ ਕਿਹੜੇ ਦੇਸ, ਧਰਮ ਜਾਂ ਕੌਮ ਚ ਨਹੀ ਹਨ ।ਕੀ ਸਿੱਖ ਧਰਮ ਚ ਠੱਗਾਂ ਤੇ ਮਤਲਬਖੋਰਾਂ ਦੀ ਕੋਈ ਘਾਟ ਹੈ ? ਕੀ ਅਜਿਹੇ ਠੱਗਾਂ ਮਤਲਬਖੋਰਾਂ ਦੀ ਵਜਾ ਨਾਲ ਸਿੱਖ ਧਰਮ ਨੂੰ ਹੀ ਗਲਤ ਆਖਾਂਗੇ ? ਦਰਅਸਲ ਅਸੀਂ ਨਿਹੰਗ ਸਿੰਘਾਂ ਨੂੰ ਸਮਝ ਹੀ ਨਹੀਂ ਸਕੇ ਤੇ ਉਹਨਾਂ ਨੂੰ ਸਮਝਣਾ ਸਾਡੇ ਵੱਸ ਦਾ ਕੰਮ ਵੀ ਨਹੀਂ ਹੈ । ਨਿਹੰਗ ਸਿੰਘਾਂ ਨੂੰ ਸਮਝਣ ਲਈ ਕੋਈ ਮਹਾਰਾਜਾ ਰਣਜੀਤ ਸਿੰਘ ਚਾਹੀਦਾ ਹੈ  । ਨਿਹੰਗ ਸਿੰਘਾਂ ਤੋਂ ਸੇਵਾ ਲਈ ਜਾ ਸਕਦੀ ਹੈ ਪਰ ਕਿਸ ਤਰਾਂ ਇਹ ਮਹਾਰਾਜਾ ਰਣਜੀਤ ਸਿੰਘ ਜੀ ਹੀ ਜਾਣਦੇ ਸਨ । ਤੁਸੀਂ ਪੜਿਆ ਸੁਣਿਆ ਹੋਵੇਗਾ ਕਿ ਬਾਬਾ ਅਕਾਲੀ ਫੂਲਾ ਸਿੰਘ ਜੀ ਆਪਣੇ ਜੱਥੇ ਸਮੇਤ ਅਜਾਦ ਵਿਚਰਦੇ ਸਨ । ਉਹ ਮਹਾਰਾਜਾ ਰਣਜੀਤ ਸਿੰਘ ਦੀ ਨੌਕਰੀ ਨਹੀ ਸਨ ਕਰਦੇ । ਪਰ ਫਿਰ ਵੀ ਜਦ ਵੀ ਮਹਾਰਾਜਾ ਜੀ ਨੂੰ ਲੋੜ ਪੈਂਦੀ ਸੀ ਤਾਂ ਮਹਾਰਾਜੇ ਦੀ ਬੇਨਤੀ ਤੇ ਜਦੇ ਹੀ ਬਾਬਾ ਅਕਾਲੀ ਫੂਲਾ ਸਿੰਘ ਜੀ ਬਿਨਾਂ ਕਿਸੇ ਸ਼ਰਤ , ਆਪਣੇ ਜੱਥੇ ਸਮੇਤ ਉਸਦੀ ਮੱਦਦ ਲਈ ਪਹੁੰਚ ਜਾਂਦੇ ਸਨ । ਕਦੇ  ਸੋਚਿਆਂ ਕਿਉਂ ? ਕਿਉਂਕਿ ਮਹਾਰਾਜੇ ਨੂੰ ਸੇਵਾ ਲੈਣੀ ਆਉਂਦੀ ਸੀ । ਉਸਨੂੰ ਪਤਾ ਸੀ ਕਿ ਨਿਹੰਗ ਸਿੰਘ ਕੌਣ ਹਨ ਤੇ ਇਹਨਾ ਨਾਲ ਕਿਵੇਂ ਵਿਚਰਿਆ ਜਾ ਸਕਦਾ ਹੈ । ਨਿਹੰਗ ਸਿੰਘਾਂ ਤੇ ਮਹਾਰਾਜਾ ਰਣਜੀਤ ਸਿੰਘ ਜੀ ਵਿਚਕਾਰ ਹੋਈਆਂ ਕੁਝ ਦਿਲਚਸਪ ਘਟਨਾਵਾਂ ਚੋ ਦੋ ਕੁ ਘਟਨਾਵਾਂ ਬਾਰੇ ਲਿਖ ਰਿਹਾ ਹਾਂ । ਪੜ ਕੇ ਵੇਖ ਲੈਣਾ ਕਿ ਨਿਹੰਗ ਸਿੰਘਾਂ ਤੇ ਮਹਾਰਾਜਾ ਰਣਜੀਤ ਸਿੰਘ ਜੀ ਵਿਚਕਾਰ ਕੀ ਫਰਕ ਸੀ ।

ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਮਨਪਸੰਦ ਘੋੜੇ ਤੇ ਬੈਠ ਕੇ ਕਿਤੇ ਜਾ ਰਹੇ ਸਨ । ਰਸਤੇ ਚ ਅਚਾਨਕ ਕੁਝ ਨਿਹੰਗ ਸਿੰਘਾਂ ਨੇ ਮਹਾਰਾਜੇ ਦਾ ਰਾਹ ਰੋਕ ਲਿਆ । ਕਹਿੰਦੇ -  ਆਹ ਘੋੜਾ ਬੜਾ ਸੋਹਣਾ , ਉਤਰ ਇਹਦੇ ਤੋਂ । ਫੌਜਾਂ ਨੂੰ ਚਾਹੀਦਾ । ਹੁਣ ਮੂਹਰੋ ਵੀ ਮਹਾਰਾਜਾ ਰਣਜੀਤ ਸਿੰਘ ਜੀ ਸਨ । ਕੋਈ ਰਾਜਿਆਂ ਵਾਲੀ ਧਾਂਕ ਨੀ ਵਿਖਾਈ । ਘੋੜੇ ਤੇ ਬੈਠੇ ਹੀ ਹੱਥ ਜੋੜ ਕੇ ਕਹਿੰਦੇ “ ਫੌਜੋ ਇਹ ਘੋੜਾ ਵੀ ਤੁਹਾਡਾ, ਇਹ ਰਾਜ ਵੀ ਤੁਹਾਡਾ ਤੇ ਰਾਜਾ ਵੀ ਤੁਹਾਡਾ । ਤੁਸੀਂ ਮੈਨੂੰ ਰਾਜਾ ਬਣਾਇਆ । ਜੇ ਤੁਹਾਨੂੰ ਆਪਣਾ ਬਣਾਇਆ ਰਾਜਾ ਘੋੜੇ ਤੇ ਬੈਠਾ ਸੋਹਣਾ ਨਹੀ ਲੱਗਦਾ ਤਾਂ ਇਹ ਘੋੜਾ ਤੁਸੀਂ ਲੈ ਜਾਉ । ਮਹਾਰਾਜੇ ਦਾ ਜਵਾਬ ਸੁਣ ਕੇ ਨਿਹੰਗ ਸਿੰਘ ਹੱਸਦੇ ਹੋਏ ਚਲੇ ਗਏ । 

ਇਸਦੇ ਨਾਲ ਹੀ ਇਕ ਹੋਰ ਬੜੀ ਦਿਲਚਸਪ ਵਾਰਤਾ ਹੈ । ਅੰਗਰੇਜਾਂ ਤੇ ਮਹਾਰਾਜਾ ਰਣਜੀਤ ਸਿੰਘ ਜੀ ਵਿਚਕਾਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੰਧੀ ਬਾਰੇ ਗੱਲਬਾਤ ਚੱਲ ਰਹੀ ਸੀ । ਮਹਾਰਾਜੇ ਲਈ ਇਹ ਬੜੀ ਕਠਿਨ ਸਥਿਤੀ ਸੀ ।ਆਖਰ ਆਪਣੇ ਦਰਬਾਰੀਆਂ ਨਾਲ ਕਾਫੀ ਲੰਮੀ ਸੋਚ ਵਿਚਾਰ ਮਗਰੋਂ  ਮਹਾਰਾਜਾ ਜੀ ਚਾਹੁੰਦੇ ਸਨ ਕਿ ਅੰਗਰੇਜਾਂ ਨਾਲ ਸੰਧੀ ਕਰ ਲਈ ਜਾਵੇ ਤਾਂ ਜੋ ਅੰਗਰੇਜਾਂ ਵੱਲੋਂ ਨਿਸਚਿੰਤ ਹੋ ਕੇ ਉੱਤਰ ਪੱਛਮ ਵੱਲ ਪਠਾਣਾਂ ਨਾਲ ਮੱਥਾ ਲਾਇਆ ਜਾ ਸਕੇ ।ਸਤਲੁਜ ਨੂੰ ਹੱਦ ਮਿੱਥ ਕੇ ਅੰਗਰੇਜਾਂ ਨੂੰ ਮਹਾਰਾਜੇ ਦਾ ਖਤਰਾ ਹਮੇਸ਼ਾਂ ਲਈ ਟਲਦਾ ਸੀ ਤੇ ਮਹਾਰਾਜੇ ਨੂੰ ਅੰਗਰੇਜਾਂ ਦਾ ।  ਪਰ ਬਾਬਾ ਅਕਾਲੀ ਫੂਲਾ ਸਿੰਘ ਜੀ ਦਾ ਕੋਈ ਹਿੱਤ ਨਹੀ ਸੀ, ਉਹ ਅੰਗਰੇਜਾਂ ਨਾਲ ਜੰਗ ਕਰਨ ਲਈ ਅੜੇ ਹੋਏ ਸਨ । ਬਾਬਾ ਜੀ ਦਾ ਕਹਿਣਾ ਸੀ ਕਿ ਇਹ ਰਾਜ ਉਹਨਾਂ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਮਿਲਿਆ ਹੈ ਅਤੇ ਖਾਲਸਾ ਰਾਜ ਦੀਆਂ ਹੱਦਾ ਵੀ ਖਾਲਸਾ ਹੀ ਤਹਿ ਕਰੇਗਾ । ਅੰਗਰੇਜ ਕੌਣ ਹੁੰਦੇ ਨੇ ਖਾਲਸਾ ਰਾਜ ਦੀਆਂ ਹੱਦਾ ਤਹਿ ਕਰਨ ਵਾਲੇ । ਮਹਾਰਾਜੇ ਲਈ ਹੁਣ ਸੰਧੀ ਤੋਂ ਵੱਧ ਜੇ ਕੋਈ ਮੁਸ਼ਕਿਲ ਸੀ ਤਾਂ ਉਹ ਸੀ ਬਾਬਾ ਅਕਾਲੀ ਫੂਲਾ ਸਿੰਘ ਜੀ ਨੂੰ ਸਮਝਾਉਣਾ । ਆਖਰ ਮਹਾਰਾਜਾ ਰਣਜੀਤ ਸਿੰਘ ਨੇ ਇਸਦਾ ਰਾਹ ਕੱਢ ਹੀ ਲਿਆ । ਮਹਾਰਾਜੇ ਨੇ ਬਾਬਾ ਅਕਾਲੀ ਫੂਲਾ ਸਿੰਘ ਜੀ ਨੂੰ ਬੇਨਤੀ ਕੀਤੀ ਕਿ “ ਖਾਲਾਸਾ ਰਾਜ ਦੀਆਂ ਹੱਦਾਂ ਖਾਲਸੇ ਨੇ ਹੀ ਤਹਿ ਕਰਨੀਆਂ ਹਨ । ਮੈਂ ਵੀ ਖਾਲਸੇ ਦਾ ਹਿੱਸਾ ਹਾਂ । ਇਸ ਲਈ ਤੁਸੀ ਸਤਲੁਜ ਵਾਲੇ  ਪਾਸੇ ਹੱਦ ਤਹਿ ਕਰਨ ਦਾ ਅਧਿਕਾਰ ਰਣਜੀਤ ਸਿੰਘ ਨੂੰ ਦੇ ਦਿਉ । ਅਤੇ ਉੱਤਰ ਪੱਛਮ ਵੱਲ ਖਾਲਸਾ ਰਾਜ ਦੀਆਂ ਹੱਦਾਂ ਤਹਿ ਕਰਨ ਦਾ ਅਧਿਕਾਰ ਅਸੀਂ ਅਕਾਲੀ ਜੀ ਨੂੰ ਦਿੰਦੇ ਹਾਂ । ਇਸ ਤਰਾਂ ਇਹ ਮਾਮਲਾ ਨਿਬੇੜ ਲਿਆ ਗਿਆ । ਇਸ ਛੋਟੀ ਜਿਹੀ ਵਾਰਤਾਲਾਪ ਤੋਂ ਮਹਾਰਾਜੇ ਦੀ ਦੂਰ ਦ੍ਰਿਸ਼ਟੀ ਦੀ ਝਲਕ ਸਾਫ ਨਜਰੀਂ ਪੈਂਦੀ ਹੈ । ਕਿ ਉਹ ਆਪਣੀ ਗੱਲ ਮਨਵਾਉਣ ਤੋਂ ਪਹਿਲਾਂ ਖਾਲਸੇ ਦੀ ਮੰਨਦੇ ਸਨ ।ਸਾਨੂੰ ਅੱਜ ਆਪਣੇ ਫ਼ਰਜ਼ ਨੂੰ ਪਛਾਣਨਾ ਚਾਹੀਦਾ ਹੈ ਇਕ ਸਿੱਖ ਹੋਣ ਦੇ ਨਾਤੇ ਸਾਡੇ ਵਿਚ ਨਿਹੰਗ ਸਿੰਘਾਂ ਪ੍ਰਤੀ ਸਤਿਕਾਰ ਦੀ ਭਾਵਨਾ ਅਤੇ ਉਨ੍ਹਾਂ ਦੇ ਹੁਕਮ ਦੀ ਪਾਲਣਾ ਕਰਨ ਦਾ ਜਜ਼ਬਾ ਜ਼ਰੂਰ ਹੋਣਾ ਚਾਹੀਦਾ ਹੈ 

ਸਰਦਾਰ ਹਰਨਰਾਇਣ ਸਿੰਘ ਮੱਲੇਆਣਾ 

                     

ਵਾਹ ਬਸੰਤ ਰੁੱਤ ਲੰਮੀ ਹੋਈ ✍️  ਸਲੇਮਪੁਰੀ ਦਾ ਮੌਸਮਨਾਮਾ

ਵਾਹ ਬਸੰਤ ਰੁੱਤ ਲੰਮੀ ਹੋਈ 
- ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 5,6,7 ਅਤੇ 8 ਅਪ੍ਰੈਲ ਨੂੰ ਇੱਕ ਪੱਛਮੀ ਸਿਸਟਮ ਪੰਜਾਬ ਨੂੰ ਕਰੇਗਾ ਪ੍ਰਭਾਵਿਤ ਜਦਕਿ 6 ਅਤੇ 7 ਅਪ੍ਰੈਲ ਪੰਜਾਬ 'ਚ ਬਰਸਾਤੀ ਕਾਰਵਾਈ ਦੀ ਸੰਭਾਵਨਾ ਹੈ।ਮੌਜੂਦਾ ਸਮੇਂ ਆਪਾਂ  ਲੰਮੀ ਬਸੰਤ ਰੁੱਤ ਦਾ ਅਨੰਦ ਮਾਣ ਰਹੇ ਹਾਂ ਅਤੇ  ਅਪ੍ਰੈਲ ਅੱਧ ਤੱਕ ਕੋਈ ਖਾਸ ਗਰਮੀ ਦੀ ਆਸ ਨਹੀਂ, ਇਸ ਲਈ ਮੁੱਖ ਤੌਰ' ਤੇ ਮੌਸਮ ਸੁਹਾਵਣਾ ਹੀ ਰਹੇਗਾ, ਪਾਰਾ ਔਸਤ ਤੋਂ ਥੱਲੇ ਬਣਿਆ ਰਹੇਗਾ।ਜਾਣਕਾਰੀ ਅਨੁਸਾਰ ਪੱਛਮੀ ਸਿਸਟਮ ਕਾਰਨ ਅੱਜ ਤੋਂ ਹੀ ਪਹਾੜਾਂ 'ਚ ਹਲਕੀ ਹਲਚਲ ਪੁੱਜ ਜਾਵੇਗੀ ਜਦਕਿ 5 ਤੋੰ 8 ਅਪ੍ਰੈਲ ਦੌਰਾਨ ਹਵਾ ਦਾ ਰੁਖ਼ ਬਦਲਣ ਨਾਲ ਰਾਤ ਦਾ ਪਾਰਾ ਵਧੇਗਾ, ਪਰ ਇਸ ਦੌਰਾਨ ਮੀਂਹ ਅਤੇ ਬੱਦਲਵਾਹੀ ਵਾਲੇ ਖੇਤਰਾਂ 'ਚ ਦਿਨ ਦਾ ਪਾਰਾ ਹੁਣ 30-32 ਨਾਲੋਂ ਘਟ ਕੇ 25 ਡਿਗਰੀ ਲਾਗੇ ਦਰਜ਼ ਹੋਣ ਨਾਲ ਠੰਡਕ ਮਹਿਸੂਸ ਹੋ ਸਕਦੀ ਹੈ।ਬੀਤੇ ਦਿਨ ਰਿਕਾਰਡਤੋੜ ਠੰਡੀ ਸਵੇਰ ਰਹੀ ਜਦਕਿ ਭਾਦਸੋਂ(ਪਟਿਆਲਾ) 6.1°ਸੈਂਟੀਗ੍ਰੇਡ ਅਤੇ ਮੋਗਾ 7.5° ਸੈਂਟੀਗ੍ਰੇਡ ਘੱਟੋ-ਘੱਟ ਪਾਰੇ ਨਾਲ ਸਭ ਤੋਂ ਠੰਡਾ ਰਹੇ।
ਧੰਨਵਾਦ ਸਹਿਤ। 
ਪੇਸ਼ਕਸ਼ - 
ਸੁਖਦੇਵ ਸਲੇਮਪੁਰੀ 
09780620233 
4 ਅਪ੍ਰੈਲ, 2021.

ਬਲਵੀਰ ਸਿੰਘ ਰਾਜੇਵਾਲ ਨੇ ਲਿਆ ਨਾਨਕਸਰ ਸੰਪਰਦਾਇ ਤੋਂ ਅਸ਼ੀਰਵਾਦ

ਬਲਬੀਰ ਸਿੰਘ ਰਾਜੇਵਾਲ ਨੇ ਕੀਤੀਆਂ ਨਾਨਕਸਰ ਸੰਪਰਦਾਇ ਦੇ ਮਹਾਂਪੁਰਸ਼ਾਂ ਨਾਲ ਡੂੰਘੀਆਂ ਵਿਚਾਰਾਂ

ਨਾਨਕਸਰ ਬਲਵੀਰ ਸਿੰਘ ਬਾਠ  

ਪੂਰੀ ਦੁਨੀਆਂ ਵਿੱਚ ਪ੍ਰਸਿੱਧ ਧਾਰਮਿਕ ਸੰਸਥਾ ਸ੍ਰੀ ਨਾਨਕਸਰ ਕਲੇਰਾਂ ਨਤਮਸਤਕ ਹੋਣ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਨਾਨਕਸਰ ਸੰਪਰਦਾਇ ਦੇ ਮਹਾਂ ਪੁਰਸ਼ਾਂ ਨਾਲ  ਸੈਂਟਰ ਸਰਕਾਰ ਵੱਲੋਂ ਪੇਸ਼ ਕੀਤੇ ਕਾਲੇ ਬਿਲਾਂ ਅਤੇ ਦਿੱਲੀ ਦੇ ਵੱਖ ਵੱਖ ਬਾਡਰਾਂ ਤੇ ਚੱਲ ਰਿਹਾ ਕਿਸਾਨੀ ਅੰਦੋਲਨ   ਬਾਰੇ ਕੀਤੀਆਂ ਡੂੰਘੀਆਂ ਵਿਚਾਰਾਂ  ਉਨ੍ਹਾਂ ਕਿਹਾ ਚ ਕਿਸਾਨੀ ਅੰਦੋਲਨ ਹਮੇਸ਼ਾਂ ਜਿੱਤ ਦੇ ਝੰਡੇ ਬੁਲੰਦ ਕਰਕੇ ਹੀ ਖ਼ਤਮ ਹੋਵੇਗਾ ਅਸੀਂ ਸੈਂਟਰ ਸਰਕਾਰਾਂ ਤੋਂ ਡਰਨ ਜਾਂ ਝੁਕਣ ਵਾਲੇ ਨਹੀਂ ਹਾਂ  ਇਸ ਸਮੇਂ ਨਾਨਕਸਰ ਦੇ ਮਹਾਪੁਰਸ਼ ਸੰਤ ਬਾਬਾ ਆਗਿਆ ਪਾਲ ਸਿੰਘ ਜੀ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਤ ਕੀਤਾ ਗਿਆ  ਅਤੇ ਵਿਸਵਾਸ ਦਿਵਾਇਆ ਗਿਆ ਕਿ ਨਾਨਕਸਰ ਸੰਪਰਦਾਇ ਕਿਸਾਨੀ ਅੰਦੋਲਨ  ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ

ਬਲਵੀਰ ਸਿੰਘ ਰਾਜੇਵਾਲ ਨੇ ਲਿਆ ਨਾਨਕਸਰ ਸੰਪਰਦਾਇ ਤੋਂ ਅਸ਼ੀਰਵਾਦ

ਬਲਬੀਰ ਸਿੰਘ ਰਾਜੇਵਾਲ ਨੇ ਕੀਤੀਆਂ ਨਾਨਕਸਰ ਸੰਪਰਦਾਇ ਦੇ ਮਹਾਂਪੁਰਸ਼ਾਂ ਨਾਲ ਡੂੰਘੀਆਂ ਵਿਚਾਰਾਂ

ਨਾਨਕਸਰ ਬਲਵੀਰ ਸਿੰਘ ਬਾਠ  

ਪੂਰੀ ਦੁਨੀਆਂ ਵਿੱਚ ਪ੍ਰਸਿੱਧ ਧਾਰਮਿਕ ਸੰਸਥਾ ਸ੍ਰੀ ਨਾਨਕਸਰ ਕਲੇਰਾਂ ਨਤਮਸਤਕ ਹੋਣ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਨਾਨਕਸਰ ਸੰਪਰਦਾਇ ਦੇ ਮਹਾਂ ਪੁਰਸ਼ਾਂ ਨਾਲ  ਸੈਂਟਰ ਸਰਕਾਰ ਵੱਲੋਂ ਪੇਸ਼ ਕੀਤੇ ਕਾਲੇ ਬਿਲਾਂ ਅਤੇ ਦਿੱਲੀ ਦੇ ਵੱਖ ਵੱਖ ਬਾਡਰਾਂ ਤੇ ਚੱਲ ਰਿਹਾ ਕਿਸਾਨੀ ਅੰਦੋਲਨ   ਬਾਰੇ ਕੀਤੀਆਂ ਡੂੰਘੀਆਂ ਵਿਚਾਰਾਂ  ਉਨ੍ਹਾਂ ਕਿਹਾ ਚ ਕਿਸਾਨੀ ਅੰਦੋਲਨ ਹਮੇਸ਼ਾਂ ਜਿੱਤ ਦੇ ਝੰਡੇ ਬੁਲੰਦ ਕਰਕੇ ਹੀ ਖ਼ਤਮ ਹੋਵੇਗਾ ਅਸੀਂ ਸੈਂਟਰ ਸਰਕਾਰਾਂ ਤੋਂ ਡਰਨ ਜਾਂ ਝੁਕਣ ਵਾਲੇ ਨਹੀਂ ਹਾਂ  ਇਸ ਸਮੇਂ ਨਾਨਕਸਰ ਦੇ ਮਹਾਪੁਰਸ਼ ਸੰਤ ਬਾਬਾ ਆਗਿਆ ਪਾਲ ਸਿੰਘ ਜੀ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਤ ਕੀਤਾ ਗਿਆ  ਅਤੇ ਵਿਸਵਾਸ ਦਿਵਾਇਆ ਗਿਆ ਕਿ ਨਾਨਕਸਰ ਸੰਪਰਦਾਇ ਕਿਸਾਨੀ ਅੰਦੋਲਨ  ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ