ਸਰਦੂਲਗੜ੍ਹ, ਅਪ੍ਰੈਲ 2021 ( ਗੁਰਸੇਵਕ ਸਿੰਘ ਸੋਹੀ)
ਕੇੰਦਰ ਦੀ ਤਾਨਾਸ਼ਾਹ ਹਕੂਮਤ ਦੇ ਇਸ਼ਾਰੇ ਤੇ ਕਿਸਾਨੀ ਮੰਗਾਂ ਨੂੰ ਮੰਨਣ ਦੀ ਬਜਾਏ ਅਪਰੇਸ਼ਨ ਕਲੀਨ ਰਾਹੀੰ ਦਿੱਲੀ ਮੋਰਚੇ ਚ ਡਟੇ ਹੋਏ ਕਿਸਾਨਾਂ ਨੂੰ ਜਬਰੀੰ ਉਠਾਉਣ ਦੇ ਦਿੱਤੇ ਜਾ ਰਹੇ ਡਰਾਵੇ ਅਤੇ ਗੋਦੀ ਮੀਡੀਆ ਦੁਆਰਾ ਮੋਰਚੇ ਚ ਕਿਸਾਨਾਂ ਦੀ ਗਿਣਤੀ ਘਟਣ ਦੇ ਕੂੜ ਪ੍ਰਚਾਰ ਨੂੰ ਕਾਟ ਕਰਨ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋੰ ਸਰਦੂਲਗੜ੍ਹ ਖਨੌਰੀ ਤੇ ਡੱਬਵਾਲੀ ਰਸਤਿਓੰ ਵੱਡੀ ਗਿਣਤੀ ਚ ਕਿਸਾਨ ਨੌਜਵਾਨ ਤੇ ਅੌਰਤਾਂ ਦੇ ਕਾਫ਼ਲੇ ਨਾਅਰਿਆਂ ਤੇ ਜੈਕਾਰਿਆਂ ਦੀ ਗੂੰਜ ਨਾਲ ਵਾਇਆ ਹਰਿਆਣਾਂ ਦਿੱਲੀ ਮੋਰਚੇ ਲਈ ਰਵਾਨਾਂ ਕੀਤੇ ਗਏ।ਇਸੇ ਤਹਿਤ ਸਰਦੂਲਗੜ੍ਹ ਵਿਖੇ ਵੀ ਮਾਨਸਾ ਤੇ ਬਠਿੰਡਾ ਜਿਲੇ ਚੋੰ ਵੱਡਾ ਕਾਫ਼ਲਾ ਇਕੱਤਰ ਹੋਇਆ ਸਥਾਨਕ ਸ਼ਹਿਰ ਦੇ ਦੁਸਹਿਰਾ ਗਰਾਊਂਡ ਚ ਇਕੱਤਰ ਹੋਇਆ।ਕਾਫ਼ਲੇ ਨੂੰ ਰਵਾਨਾਂ ਕਰਨ ਤੋੰ ਪਹਿਲਾਂ ਜੁਟੇ ਇਕੱਠ ਨੂੰ ਸੰਬੋਧਨ ਕਰਦਿਆਂ ਜਿਲਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਸਾਮਰਾਜਵਾਦ ਦੀਆਂ ਨੀਤੀਆਂ ਤਹਿਤ ਭਾਰਤ ਦੀ ਲੁਟੇਰੀ ਹਕੂਮਤ ਵੱਲੋੰ ਨਿੱਜੀਕਰਨ ਦਾ ਹੜ ਦੇਸ਼ ਦੇ ਕੁੱਲ ਤਬਕਿਆਂ ਨੂੰ ਇੱਕ ਇੱਕ ਕਰਕੇ ਨਿਗਲ ਰਿਹਾ ਹੈ ਤੇ ਹੁਣ ਇਹਨਾਂ ਸਾਮਰਾਜੀ ਨੀਤੀਆਂ ਦੇ ਹੜ ਨੇ ਲੋਕ ਵਿਰੋਧੀ ਕਾਲੇ ਦੇ ਰੂਪ ਚ ਸਮਾਜ ਦੇ ਵੱਡੇ ਹਿੱਸੇ ਨੂੰ ਆਪਣੇ ਕਲਾਵੇ ਚ ਲੈਣਾਂ ਹੈ ਪ੍ੰਤੂ ਦਿੱਲੀ ਮੋਰਚੇ ਚ ਬੈਠੇ ਜਿੰਦਾਦਿਲ ਦੇਸ਼ ਵਾਸੀਆਂ ਨੇ ਇਸ ਲੋਕ ਮਾਰੂ ਨੀਤੀਆਂ ਦੇ ਹੜ ਨੂੰ ਬੰਨ ਮਾਰ ਲਿਆ ਹੈ ਅਤੇ ਇਸ ਬੰਨ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਚ ਵੱਡੇ ਕਾਫ਼ਲੇ ਦਿੱਲੀ ਲਈ ਰਵਾਨਾਂ ਹੋ ਰਹੇ ਹਨ।ਇਸ ਮੌਕੇ ਬਠਿੰਡਾ ਜਿਲੇ ਦੇ ਆਗੂ ਜੱਗਾ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।ਸਰਦੂਲਗੜ੍ਹ ਪਹੁੰਚਣ ਤੇ ਸਰਦੂਲਗੜ੍ਹ ਬਲਾਕ ਦੀ ਟੀਮ ਜੱਗਾ ਸਿੰਘ ਜਟਾਣਾਂ,ਗੁਰਤੇਜ ਸਿੰਘ ਜਟਾਣਾਂ,ਰਮਨਦੀਪ ਸਿੰਘ ਕੁਸਲਾ,ਬਿੰਦਰ ਸਿੰਘ ਝੰਡਾ ਕਲਾਂ,ਸਰਦੂਲਗੜ੍ਹ ਸ਼ਹਿਰ ਦੇ ਪ੍ਰਧਾਨ ਬਲਵਿੰਦਰ ਬਿੰਦੂ,ਜਗਜੀਤ ਸੱਭਾ ਤੇ ਗੁਰਪ੍ਰੀਤ ਸਿੰਘ ਆਦਿ ਨੇ ਜੁਟੀ ਹੋਈ ਸੰਗਤ ਲਈ ਚਾਹ ਪਾਣੀ ਦੇ ਲੰਗਰ ਦਾ ਪ੍ਰਬੰਧ ਕੀਤਾ।