You are here

ਪੰਜਾਬ

ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਵਿਖੇ ਅਧਿਆਪਕਾਂ ,ਵਿਦਿਆਰਥੀਆਂ ਅਤੇ ਮਾਪਿਆ ਵੱਲੋਂ ਸਕੂਲ ਬੰਦ ਰੱਖਣ ਦੇ ਫੈਸਲੇ ਵਿਰੁੱਧ ਰੋਸ ਮੁਜ਼ਾਹਰਾ ਕੀਤਾ  

ਮਹਿਲ ਕਲਾ/ਬਰਨਾਲਾ-ਅਪ੍ਰੈਲ 2021-(ਗੁਰਸੇਵਕ ਸਿੰਘ ਸੋਹੀ)-ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ, ਮਹਿਲ ਕਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਪੰਜਾਬ ਸਰਕਾਰ ਵਲੋਂ ਸਕੂਲ ਦੁਬਾਰਾ ਤੋਂ ਬੰਦ ਰੱਖਣ ਦੇ ਫੈਸਲੇ ਵਿਰੁੱਧ ਰੋਸ ਮੁਜਾਹਿਰਾ ਕੀਤਾ ਗਿਆ I ਉਨ੍ਹਾਂ ਨੇ ਸਕੂਲ ਖੋਲਣ ਦੀ ਇੱਛਾ ਜਾਹਿਰ ਕਰਦਿਆਂ ਬੱਚਿਆਂ  ਦੇ ਖ਼ਰਾਬ ਹੋ ਰਹੇ ਭਵਿੱਖ ਪ੍ਰਤੀ ਡੂੰਘੀ  ਚਿੰਤਾ ਪ੍ਰਗਟ ਕੀਤੀ I ਮਾਪਿਆਂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਦੱਸਿਆ ਕਿ ਲਾਕ ਡਾਊਨ ਦੌਰਾਨ ਸਕੂਲ ਅਧਿਆਪਕਾਂ ਵਲੋਂ ਬਹੁਤ ਹੀ ਵਧੀਆ ਅਤੇ ਸ਼ਲਾਘਾਯੋਗ ਢੰਗ ਨਾਲ ਆਨਲਾਈਨ ਪੜ੍ਹਾਈ ਕਾਰਵਾਈ ਗਈ ,ਪਰੰਤੂ ਫਿਰ ਵੀ ਜੋ ਸਿੱਖਿਆ ਪ੍ਰਾਪਤੀ ਸਕੂਲ ਵਿੱਚ ਇੱਕ ਰੁਟੀਨ ਅਤੇ ਅਨੁਸ਼ਾਸਨਮਈ  ਮਾਹੌਲ ਵਿੱਚ ਰਹਿ ਕੇ ਹੁੰਦੀ ਹੈ, ਉਹ ਆਨਲਾਈਨ ਤਰੀਕੇ ਨਾਲ ਸੰਭਵ ਨਹੀਂ ਹੈ  I
ਮਾਪਿਆਂ ਨੇ ਕਿਹਾ ਕਿ ਜਦ ਰਾਜਨੀਤਿਕ ਰੈਲ਼ੀਆਂ, ਬੱਸਾਂ ਗੱਡੀਆਂ , ਸ਼ਾਪਿੰਗ ਮਾਲ, ਬਾਜ਼ਾਰ , ਵਿਆਹ ਅਤੇ ਧਾਰਮਿਕ ਸਮਾਗਮ ਚੱਲ  ਰਹੇ ਹਨ, ਤਾਂ ਸਕੂਲ ਹੀ ਕਿਉਂ ਬੰਦ ਕੀਤੇ ਗਏ ਹਨ ,ਜਦਕਿ ਕੋਵਿਡ ਨਿਯਮਾਂ ਦੀ ਜਿੰਨ੍ਹੇ ਵਧੀਆ ਤਰੀਕੇ ਨਾਲ ਪਾਲਣਾ ਸਕੂਲਾਂ ਵਿੱਚ ਹੁੰਦੀ ਹੈ, ਉੱਨੀ ਹੋਰ ਕਿਤੇ ਵੀ ਨਹੀਂ ਹੈ I ਮਾਪਿਆਂ ਨੇ ਰੋਸ ਪ੍ਰਗਟ ਕਰਦੇ ਹੋਏ ਅੱਗੇ ਦੱਸਿਆ ਕਿ ਸਾਡੇ ਬੱਚੇ ਹੀ ਸਾਡਾ ਸਹਾਰਾ ,ਭਵਿੱਖ ਅਤੇ ਪੂੰਜੀ ਹਨ , ਜੇ ਸਾਡੇ ਬੱਚੇ ਪੜ੍ਹਨਗੇ ਨਹੀਂ ਤਾਂ ਸਾਡੀ ਤਰੱਕੀ ਨਹੀਂ ਹੋਵੇਗੀ । ਇਸ ਲਈ ਸਾਡੇ ਅਤੇ ਸਾਡੇ ਬੱਚਿਆਂ ਦੇ ਭਵਿੱਖ ਨੂੰ ਸਵਾਰਨ ਲਈ ਬੱਚਿਆਂ ਦਾ ਸਿੱਖਿਅਤ ਹੋਣਾ ਬੇਹੱਦ ਜਰੂਰੀ ਹੈ ਅਤੇ ਉਹ ਕੇਵਲ ਸਕੂਲ ਵਿੱਚ ਅਨੁਸ਼ਾਸਿਤ ਢੰਗ ਨਾਲ ਇੱਕ ਰੁਟੀਨ ਵਿੱਚ ਸਿੱਖਿਆ ਪ੍ਰਾਪਤ ਕਰਕੇ ਹੀ ਸੰਭਵ ਹੈ I ਕਿਉਂਕਿ ਪਿੰਡਾਂ ਦੇ ਜਿਆਦਾਤਰ ਮਾਪੇ ਅਨਪੜ੍ਹ ਹਨ ਇਸ ਲਈ ਉਹ ਆਨਲਾਈਨ ਪੜਾਈ ਵਿੱਚ ਆਪਣੇ ਬੱਚਿਆਂ ਦੀ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਨਹੀਂ ਕਰ ਪਾਉਂਦੇ I
ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਸ਼ੀਲ ਗੋਇਲ ਜੀ ਅਤੇ ਪ੍ਰਿੰਸੀਪਲ ਮੈਡਮ ਮਿਸਿਜ਼ ਨਵਜੋਤ ਕੌਰ  ਨੇ ਦੱਸਿਆ ਕਿ ਨਾ ਤਾਂ ਮਾਪੇ ਅਤੇ ਨਾਂ ਹੀ ਅਧਿਆਪਕ ਸਕੂਲ ਬੰਦ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬੱਚਿਆਂ ਦੇ ਭਵਿੱਖ  ਅਧਿਆਪਕਾਂ ਅਤੇ ਬਾਕੀ ਸਕੂਲ ਦੇ  ਸਟਾਫ ਦੇ ਰੁਜ਼ਗਾਰ ਨੂੰ ਦੇਖਦੇ ਹੋਏ ਸਕੂਲ ਜਲਦ ਤੋਂ ਜਲਦ ਖੋਲ੍ਹੇ ਜਾਣ ਦੀ ਇਜ਼ਾਜ਼ਤ ਦਿੱਤੀ ਜਾਵੇ ਜੀ I

Hola Mohalla 2021 || Sri Anandpur Sahib ਪਹੁੰਚੀ ਹੋਟਲਾਂ ਨੂੰ ਵੀ ਮਾਤ ਪਾਉਂਦੀ ਟਰਾਲੀ

 

ਹੋਲਾ ਮਹੱਲਾ ਸ੍ਰੀ ਆਨੰਦਪੁਰ ਸਾਹਿਬ ਜਿਸ ਵਿਚ ਕੁਝ ਵਿਲੱਖਣ ਚੀਜ਼ਾਂ ਅਸੀਂ ਦਿਖਾਉਂਦੇ ਹਾਂ

ਪੱਤਰਕਾਰ ਜਗਰੂਪ ਸਿੰਘ ਸੁਧਾਰ ਦੀ ਵਿਸ਼ੇਸ਼ ਰਿਪੋਰਟ

Youtube; https://youtu.be/aZrkfeZmzeM

 

DSGMC Election ; ਦਿੱਲੀ ਸਿੱਖ ਗੁਰਦੁਆਰਾ ਚੋਣਾਂ ’ਚ ਅਕਾਲੀ ਦਲ ਨੂੰ ਬਾਲਟੀ ਚੋਣ ਅਲਾਟ

ਨਵੀਂ ਦਿੱਲੀ, ਮਾਰਚ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਦਿੱਲੀ ਦਾ ਸਿਆਸੀ ਢਾਂਚਾ ਸਿੱਖਾਂ ਨਾਲ ਜੁੜੇ ਮਸਲੇ ’ਤੇ ਚੰਦ ਘੰਟਿਆਂ ’ਚ ਪੁੱਠੇ ਪਰਤ ਗਿਆ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੋਣਾਂ ਲਈ ਘੰਟਿਆਂ ਬੱਧੀ ਘਰੇੜ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੂੰ ਬਾਲਟੀ ਚੋਣ ਨਿਸ਼ਾਨ ਅਲਾਟ ਹੋ ਗਿਆ ਹੈ। ਜਿਸ ਦੀ ਜਾਣਕਾਰੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਸੂਤਰਾਂ ਨੇ ਕੀਤੀ ਹੈ। ਇਸ ਤੋਂ ਪਹਿਲਾਂ ਗੁਰਦੁਆਰਾ ਚੋਣ ਡਾਇਰਟੋਰੇਟ ਨੇ 25 ਅਪ੍ਰੈਲ ਨੂੰ ਹੋਣ ਵਾਲੇ ਚੋਣਾਂ ਸਬੰਧੀ ਨੋਟੀਫਿਕੇਸ਼ਨ ’ਚ ਅਕਾਲੀ ਦਲ ਨੂੰ ਚੋਣ ਨਿਸ਼ਾਨ ਅਲਾਟ ਨਹੀਂ ਕੀਤਾ ਸੀ। ਜਦੋਂ ਕਿ ਛੇ ਹੋਰਨਾਂ ਪਾਰਟੀਆਂ ਨੂੰ ਚੋਣ ਲੜਨ ਦੇ ਯੋਗ ਦੱਸਿਆ ਗਿਆ ਸੀ। ਆਖਿਆ ਜਾ ਰਿਹਾ ਸਿੱਖਾਂ ਦੀਆਂ ਧਾਰਮਿਕ ਸਫ਼ਾਂ ਨਾਲ ਜੁੜਿਆ ਮਸਲਾ ਮੀਡੀਆ ’ਤੇ ਭਖਣ ਕਰਕੇ ਦਿੱਲੀ ਸਰਕਾਰ ਨੂੰ ਬੈਕਫੁੱਟ ’ਤੇ ਆਉਣਾ ਪਿਆ। ਚੋਣ ਨਿਸ਼ਾਨ ਅਲਾਟ ਨਾ ਹੋਣ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਮਿਸ਼ਨ ਵੱਲੋਂ ਪਾਰਟੀ ਨੂੰ ਚੋਣ

ਜ਼ਿਲ੍ਹਾ ਬਰਨਾਲਾ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਮੈਡਲਾਂ ਨਾਲ ਸਨਮਾਨ

ਮਹਿਲ ਕਲਾਂ/ਬਰਨਾਲਾ-ਮਾਰਚ 2021-(ਗੁਰਸੇਵਕ ਸਿੰਘ ਸੋਹੀ)-

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਜ਼ਿਲ੍ਹਾ ਸੰਗਰੂਰ ਦੇ11ਬਲਾਕਾਂ ਦੇ ਮੈਡੀਕਲ ਪ੍ਰੈਕਟੀਸ਼ਨਰ ਨੂੰ ਸਾਲ 2019-2020 ਦੀਆਂ ਲੋਕ ਭਲਾਈ ਸੇਵਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਲ੍ਹਾ ਬਰਨਾਲਾ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂਅਤੇ ਜ਼ਿਲ੍ਹਾ ਬਰਨਾਲਾ ਦੇ ਆਗੂ ਡਾ ਸੁਰਜੀਤ ਸਿੰਘ ਛਾਪਾ ਦੀ ਅਗਵਾਈ ਹੇਠ ਮੈਡਲਾਂ ਨਾਲ ਸਨਮਾਨ ਕੀਤਾ ਗਿਆ।ਇਸ ਸਮਾਗਮ ਵਿੱਚ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ,ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ,ਸੂਬਾ ਵਿੱਤ ਸਕੱਤਰ ਡਾਕਟਰ ਮਾਘ ਸਿੰਘ ਮਾਣਕੀ,ਸੂਬਾ ਕਮੇਟੀ ਮੈਂਬਰ ਡਾ ਧਰਮਪਾਲ ਸਿੰਘ ਭਵਾਨੀਗਡ਼੍ਹ,ਸੂਬਾ ਮੀਤ ਪ੍ਰਧਾਨ ਡਾ ਅਨਵਰ ਖ਼ਾਨ ਧੂਰੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਸੰਗਰੂਰ ਹਰ ਪੱਖੋਂ ਲੋਕ ਭਲਾਈ ਦੇ ਕੰਮਾਂ ਵਿਚ ਹਮੇਸ਼ਾ ਮੋਹਰੀ ਰਿਹਾ ਹੈ,ਜਿਵੇਂ ਕਿ ਪਿਛਲੇ ਸਮੇਂ ਵਿੱਚ ਹੜ੍ਹ ਪੀੜਤਾਂ ਲਈ ਫਰੀ ਮੈਡੀਕਲ ਕੈਂਪ ਲਾਉਣਾ,ਕੋਵਿੰਡ-19 ਦੌਰਾਨ ਆਪਣੀਆਂ ਜਾਨਾਂ ਜੋਖ਼ਮ ਵਿੱਚ ਪਾ ਕੇ ਲੋਕਾਂ ਦੀ ਸਹਾਇਤਾ ਕਰਨਾ,ਫਰੀ ਮਾਸਕ ਵੰਡਣੇ,25 ਸਤੰਬਰ 2020 ਤੋਂ ਸ਼ੁਰੂ ਹੋਏ ਕਿਸਾਨੀ ਸੰਘਰਸ਼ ਵਿਚ ਪੂਰੇ ਪੰਜਾਬ ਵਿਚ ਅਤੇ ਹੁਣ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਵਿਚ ਫਰੀ ਮੈਡੀਕਲ ਕੈਂਪ ਲਾ ਕੇ ਮੋਹਰੀ ਰੋਲ ਅਦਾ ਕੀਤਾ ਹੈ।ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਡਾ ਅਨਵਰ ਖ਼ਾਨ ਧੂਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਰਨਾਲਾ ਜ਼ਿਲ੍ਹੇ ਵੱਲੋਂ ਜੋ ਸਾਡੇ ਜ਼ਿਲ੍ਹੇ ਨੂੰ ਮਾਣ ਦਿੱਤਾ ਗਿਆ ਹੈ,ਅਸੀਂ ਉਸ ਦੇ ਸਦਾ ਰਿਣੀ ਰਹਾਂਗੇ। ਇਸ ਸਮੇਂ ਬਲਾਕ ਅਹਿਮਦਗੜ੍ਹ ਤੋਂ ਪ੍ਰਧਾਨ ਡਾ ਹਰਦੀਪ ਕੁਮਾਰ ਬਬਲਾ,ਸਕੱਤਰ ਡਾ ਸੁਰਾਜਦੀਨ,ਖਜ਼ਾਨਚੀ ਡਾ ਅਮਰਜੀਤ ਸਿੰਘ,ਜ਼ਿਲ੍ਹਾ ਕਮੇਟੀ ਮੈਂਬਰ ਡਾ ਜਸਵੰਤ ਸਿੰਘ,ਬਲਾਕ ਮਲੇਰਕੋਟਲਾ ਤੋਂ ਪ੍ਰਧਾਨ ਡਾ.ਜੀ ਕੇ ਖੁੱਲ੍ਹਰ,ਸਕੱਤਰ ਡਾ ਇਮਤਿਆਜ਼ ਅਲੀ,ਖਜ਼ਾਨਚੀ ਡਾ ਅਮਨਦੀਪ ਸਿੰਘ,ਜ਼ਿਲ੍ਹਾ ਕਮੇਟੀ ਮੈਂਬਰ ਡਾ ਬਲਜਿੰਦਰ ਸਿੰਘ,ਡਾ ਅਵਤਾਰ ਸਿੰਘ,ਬਲਾਕ ਧੂਰੀ ਤੋਂ ਪ੍ਰਧਾਨ ਡਾ ਅਮਜ਼ਦ ਖਾਨ,ਸਕੱਤਰ ਡਾ ਲਖਵੀਰ ਸਿੰਘ,ਖ਼ਜ਼ਾਨਚੀ ਡਾ ਹਰਵਿੰਦਰ ਸਿੰਘ,ਜ਼ਿਲ੍ਹਾ ਕਮੇਟੀ ਮੈਂਬਰ ਅਨਵਰ ਖਾਨ ਭਸੌੜ,ਡਾ ਜਗਦੇਵ ਸਿੰਘ,ਬਲਾਕ ਸ਼ੇਰਪੁਰ ਤੋਂ ਪ੍ਰਧਾਨ ਡਾ ਗੁਰਦੇਵ ਸਿੰਘ,ਸਕੱਤਰ ਡਾ ਬਲਜੀਤ ਸਿੰਘ,ਜ਼ਿਲ੍ਹਾ ਕਮੇਟੀ ਮੈਂਬਰ ਡਾ ਸਿਕੰਦਰ ਖ਼ਾਨ,ਡਾ ਰਸ਼ੀਦ ਮੁਹੰਮਦ,ਡਾ ਹਰਦੀਪ ਸਿੰਘ,ਡਾ ਗੁਰਦੀਪ ਸਿੰਘ,ਬਲਾਕ ਸੁਨਾਮ ਤੋਂ ਪ੍ਰਧਾਨ ਡਾ ਵਰਿੰਦਰ ਕੁਮਾਰ,ਖਜ਼ਾਨਚੀ ਡਾ ਰਮੇਸ਼ ਕੁਮਾਰ,ਬਲਾਕ ਸੰਗਰੂਰ ਤੋਂ ਪ੍ਰਧਾਨ ਡਾ ਕੇਵਲ ਸਿੰਘ,ਸਕੱਤਰ ਡਾ ਸੁਖਵਿੰਦਰ ਸਿੰਘ,ਖਜ਼ਾਨਚੀ ਡਾ ਬਲਵਿੰਦਰ ਸਿੰਘ,ਜ਼ਿਲ੍ਹਾ ਕਮੇਟੀ ਮੈਂਬਰ ਡਾ ਚਮਕੌਰ ਸਿੰਘ,ਬਲਾਕ ਲੌਂਗੋਵਾਲ ਤੋਂ ਪ੍ਰਧਾਨ ਡਾ ਹਰਜਿੰਦਰ ਸਿੰਘ,ਬਲਾਕ ਮੂਣਕ ਤੋਂ ਡਾ ਪ੍ਰਧਾਨ ਡਾ ਜਸਬੀਰ ਸਿੰਘ,ਸਕੱਤਰ ਡਾ ਮਨੀਸ਼ ਕੁਮਾਰ,ਖਜ਼ਾਨਚੀ ਡਾ ਜਤਿੰਦਰ ਗਿੱਲ,ਜ਼ਿਲ੍ਹਾ ਕਮੇਟੀ ਮੈਂਬਰ ਡਾ ਹਰਮੇਸ ਸਿੰਘ ਕਾਲੀਆ,ਡਾ ਮੁਖਤਿਆਰ ਸਿੰਘ,ਡਾ ਭਗਵਾਨ ਸਿੰਘ ਬਲਾਕ ਭਵਾਨੀਗਡ਼੍ਹ ਤੋਂ ਪ੍ਰਧਾਨ ਡਾ ਆਗਿਆਪਾਲ ਸਿੰਘ,ਖਜ਼ਾਨਚੀ ਡਾ ਬਲਵੰਤ ਸਿੰਘ,ਜ਼ਿਲ੍ਹਾ ਕਮੇਟੀ ਮੈਂਬਰ ਡਾ ਧਰਮਪਾਲ ਸਿੰਘ,ਡਾ ਦਵਿੰਦਰ ਸਿੰਘ,ਬਲਾਕ ਦਿੜ੍ਹਬਾ ਤੋਂ ਪ੍ਰਧਾਨ ਡਾ ਗੁਰਪ੍ਰੀਤ ਸਿੰਘ,ਸਕੱਤਰ ਡਾ ਬਲਵਿੰਦਰ ਸਿੰਘ,ਖਜ਼ਾਨਚੀ ਡਾ ਜਗਤਾਰ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ ਡਾ ਰੁਪਿੰਦਰ ਸਿੰਘ,ਡਾ ਜਸਬੀਰ ਸਿੰਘ,ਬਲਾਕ ਖਨੌਰੀ ਤੋਂ ਪ੍ਰਧਾਨ ਡਾ ਸੁਰਿੰਦਰ ਸਿੰਘ,ਡਾ ਪ੍ਰੇਮ ਸਿੰਘ,ਖਜ਼ਾਨਚੀ ਡਾ ਅਨਿਲ ਕੁਮਾਰ,ਜ਼ਿਲਾ ਕਮੇਟੀ ਮੈਂਬਰ ਡਾ ਜਤਿੰਦਰ ਕੁਮਾਰ,ਡਾ ਮਨੋਜ ਕੁਮਾਰ,ਡਾ ਇੰਦਰਪਾਲ ਸਿੰਘ ਆਦਿ ਸਾਥੀਆਂ ਨੂੰ ਸਨਮਾਨਤ ਕੀਤਾ ਗਿਆ ।

ਪਰਮਿੰਦਰ ਸਿੰਘ ਢੀਂਡਸਾ ਲਹਿਰਾਗਾਗਾ ਤੋਂ ਹੀ ਚੋਣ ਲੜਨਗੇ  

ਮੈਂ ਲਹਿਰਾਗਾਗਾ ਤੋਂ ਹੀ ਚੋਣ ਲੜਾਂਗਾ ਤੇ ਸਾਡੀ ਪਾਰਟੀ ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਨਹੀਂ ਕਰੇਗੀ: ਢੀਂਡਸਾ

ਲਹਿਰਾਗਾਗਾ, ਮਾਰਚ 2021 (ਗੁਰਸੇਵਕ ਸਿੰਘ ਸੋਹੀ)

ਅਕਾਲੀ ਦਲ ਡੈਮੋਕਰੇਟਿਕ ਦੇ ਸੀਨੀਅਰ ਆਗੂ ਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕਿਸੇ ਵੀ ਸਿਆਸੀ ਪਾਰਟੀ ਨਾਲ ਚੋਣ ਸਮਝੌਤਾ ਕਰਕੇ ਸੂਬੇ ਅੰਦਰ ਮਜ਼ਬੂਤ ਤੀਜਾ ਬਦਲ ਸਿਰਜਨ ਲਈ ਗੱਲਬਾਤ ਕਰ ਰਹੀ ਹੈ। ਅੱਜ ਇਥੇ ਅਕਾਲੀ ਦਲ ਡੈਮੋਕਰੇਟਿਕ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬਚੀ ਦੀ ਪ੍ਰਧਾਨਗੀ ’ਚ ਸਰਕਲ ਲਹਿਰਾਗਾਗਾ ਦੇ ਵਰਕਰਾਂ ਦੀ ਮੀਟਿੰਗ ’ਚ ਸ਼ਿਰਕਤ ਕਰਨ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਢੀਂਡਸਾ ਨੇ ਕਿਹਾ ਕਿ ਉਹ ਹਰ ਹੀਲੇ ਲਹਿਰਾਗਾਗਾ ਤੋਂ ਚੋਣ ਲੜਣਗੇ। ਮਹਾਰਾਸ਼ਟਰ ਦੇ ਨਾਂਦੇੜ ’ਚ ਵਾਪਰੀ ਘਟਨਾ ਨੂੰ ਭਾਜਪਾ ਅਤੇ ਆਰਐੱਸਐੱਸ ਦੀ ਦੇਸ਼ ਨੂੰ ਵੰਡਣ ਦੀ ਨੀਤੀ ਦੱਸਿਆ। ਉਨ੍ਹਾਂ ਕਿਹਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਉਮੀਦਵਾਰ ਨਹੀਂ ਲੱਭ ਰਹੇ।

Sachkhand Sri Harmandir Sahib Ji, Amritsar ਤੋਂ ਨਹੀਂ ਮਿਲੇਗਾ ਹੁਣ ਪਤਾਸਿਆਂ ਦਾ ਪ੍ਰਸ਼ਾਦ 

ਗੁਰੂ ਘਰਾਂ ਵਿਚ ਕੜਾਹ ਪ੍ਰਸ਼ਾਦ ਦੀ ਦੇਗ ਦੀ ਮਰਿਯਾਦਾ ਹੈ ਅਤੇ ਕੜਾਹ ਪ੍ਰਸ਼ਾਦਿ ਸੰਗਤਾਂ ਨੂੰ ਵਰਤਾਇਆ ਜਾਣਾ ਚਾਹੀਦਾ ,ਪਤਾਸਿਆਂ ਦਾ ਪ੍ਰਸ਼ਾਦਿ ਮਨਮਤ-ਬੀਬੀ ਜਗੀਰ ਕੌਰ

ਅੰਮ੍ਰਿਤਸਰ,ਮਾਰਚ 2021- (ਜਸਮੇਲ ਗਾਲਿਬ / ਮਨਜਿੰਦਰ ਗਿੱਲ)- 

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਿੱਥੇ ਦੇਸ਼-ਵਿਦੇਸ਼ਾਂ ਦੀਆਂ ਸੰਗਤਾਂ ਦੀ ਆਸਥਾ ਜੁੜੀ ਹੋਈ ਹੈ। ਉਥੇ ਹੀ ਗੁਰੂ ਘਰ ਦੇ ਮਿਲਣ ਵਾਲੇ ਪ੍ਰਸ਼ਾਦ ਦੇ ਨਾਲ ਵੀ ਸੰਗਤਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਪਰ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਲਏ ਫ਼ੈਸਲੇ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪਤਾਸਿਆਂ ਦਾ ਪ੍ਰਸ਼ਾਦ ਜੋ ਕਿ ਸੰਗਤ ਨੂੰ ਅਰਦਾਸ ਕਰਵਾਉਣ ਜਾਂ ਗੁਰੂ ਸਾਹਿਬ ਨੂੰ ਰੁਮਾਲਾ ਸਾਹਿਬ ਭੇਟ ਕਰਨ ਤੇ ਦਿੱਤਾ ਜਾਂਦਾ ਸੀ ਬੰਦ ਕਰ ਦਿੱਤਾ ਹੈ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਮ ਦਿਨਾਂ ਵਿਚ ਇਕ ਕੁਇੰਟਲ ਦੇ ਕਰੀਬ ਪਤਾਸਿਆਂ ਦਾ ਪ੍ਰਸ਼ਾਦ ਸੰਗਤਾਂ ਨੂੰ ਵਰਤਾਇਆ ਜਾਂਦਾ ਸੀ, ਜਦ ਕਿ ਦਿਨ ਦਿਹਾੜ਼ੇ ਦੇ ਦਿਨਾਂ ਵਿੱਚ ਡੇਢ ਕੁਇੰਟਲ ਤੋਂ ਵੀ ਵੱਧ ਪ੍ਰਸ਼ਾਦ ਸੰਗਤਾਂ ਨੂ ਅਰਦਾਸ ਸਕਰਵਾਉਂਣ ਸਮੇਂ ਦਿੱਤਾ ਜਾਂਦਾ ਸੀ, ਜਿਸ ਨੂੰ ਘਰ ਲੈਜਾਣਾ ਬਹੁਤ ਹੀ ਅਸਾਨ ਤੇ ਸੰਭਾਲ ਕਰਨੀ ਵੀ ਸੋਖੀ ਹੁੰਦੀ ਸੀ। ਕੜਾਹ ਪ੍ਰਸ਼ਾਦਿ ਤਿਆਰ ਕਰਨ ਵਾਲੀ ਥਾਂ 'ਤੇ ਹੀ ਪਤਾਸਿਆਂ ਦਾ ਪ੍ਰਸ਼ਾਦਿ ਵੀ ਮਰਿਯਾਦਾ ਅਨੁਸਾਰ ਤਿਆਰ ਕੀਤਾ ਜਾਂਦਾ ਸੀ, ਜਿਸ ਨੂੰ ਬੰਦ ਕਰ ਦਿੱਤਾ ਗਿਆ ਹੈ। ਇੱਥੇ ਦਸਣਯੋਗ ਹੈ ਕਿ ਬੀਬੀ ਜਗੀਰ ਕੌਰ ਜਦੋਂ 2004 ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਬਣੇ ਸਨ, ਉਦੋਂ ਵੀ ਉਨ੍ਹਾਂ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰੋਂ ਪਤਾਸਿਆਂ ਦਾ ਪ੍ਰਸ਼ਾਦ ਅਤੇ ਸਿਰੋਪਾਓ ਦੇਣ ਦੀ ਮਨਾਹੀ ਕੀਤੀ ਸੀ, ਜਿਸ ਨੂੰ ਪਰਿਕਰਮਾ ਵਿਚ ਸਥਿਤ ਇਕ ਕਮਰੇ ਵਿਚ ਕਾਊਂਟਰ ਲਗਾ ਕੇ ਸਿਰੋਪਾਓ ਤੇ ਪ੍ਰਸ਼ਾਦ ਪੰਜ ਸੌ ਰੁਪਏ ਵਿੱਚ ਦੇਣ ਲਈ ਕਿਹਾ ਸੀ। ਜਿਸ ਨੂੰ ਬਾਅਦ ਵਿੱਚ ਮੁੜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਰੂ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪਿਛਲੇ ਸਮੇਂ ਵਿਚ ਸਿਰਪਾਓ ਸੰਗਤ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਦੇਣਾ ਬੰਦ ਕਰ ਦਿੱਤਾ, ਜਿਸ ਦਾ ਕਾਊਂਟਰ ਪਰਿਕਰਮਾਂ ਵਿਚ ਪਿੰਨੀ ਪ੍ਰਸ਼ਾਦ ਦੇ ਨਾਲ ਲਗਾਇਆ ਗਿਆ ਹੈ, ਜਿਸ ਨੂੰ 151 ਰੁਪਏ ਭੇਟਾ ਲੈ ਕੇ ਦਿੱਤਾ ਜਾਂਦਾ ਹੈ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਗੁਰੂ ਘਰਾਂ ਵਿਚ ਕੜਾਹ ਪ੍ਰਸ਼ਾਦ ਦੀ ਦੇਗ ਦੀ ਮਰਿਯਾਦਾ ਹੈ ਅਤੇ ਕੜਾਹ ਪ੍ਰਸ਼ਾਦਿ ਸੰਗਤਾਂ ਨੂੰ ਵਰਤਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਥੇ ਹਰ ਆਉਣ ਵਾਲੀ ਸੰਗਤ ਨੂੰ ਕੜਾਹ ਪ੍ਰਸ਼ਾਦਿ ਦਿੱਤਾ ਜਾਂਦਾ ਹੈ। ਪਤਾਸਿਆਂ ਦਾ ਪ੍ਰਸ਼ਾਦਿ ਮਨਮਤ ਅਤੇ ਇਹ ਕਿਸੇ ਕਿਸੇ ਨੂੰ ਹੀ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸੰਗਤ ਨੂੰ ਪਤਾਤਸਿਆਂ ਦਾ ਪ੍ਰਸ਼ਾਦ ਦਿੱਤਾ ਜਾਂਦਾ ਹੈ ਅਤੇ ਕੁਝ ਸੰਗਤਾਂ ਨੂੰ ਮੰਗ ਕਰਨ 'ਤੇ ਵੀ ਉੱਥੋਂ ਦੇ ਮੌਜੂਦਾ ਅਰਦਾਸੀਏ ਸਿੰਘ ਜਾਂ ਡਿਊਟੀ ਤੇ ਹੋਰ ਸੇਵਾਦਾਰਾਂ ਵੱਲੋਂ ਮਨਾ ਕੀਤਾ ਜਾਂਦਾ ਹੈ ਤਾਂ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪੁੱਜਦੀ ਸੀ। ਉਨ੍ਹਾਂ ਕਿਹਾ ਕਿ ਪ੍ਰਸ਼ਾਦਿ ਦੇ ਰੂਪ ਵਿਚ ਕੜਾਹ ਪ੍ਰਸ਼ਾਦਿ ਹਰੇਕ ਸੰਗਤ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਸਮੇਂ ਵਰਤਾਇਆ ਜਾਂਦਾ ਹੈ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦਾ13ਵਾਂ ਸਲਾਨਾ ਇਜਲਾਸ ਸ਼ਾਨੋ ਸ਼ੌਕਤ ਨਾਲ ਸੰਪੰਨ - ਡਾ ਬਾਲੀ  

ਕਾਂਗਰਸ ਸਮੇਤ ਸਮੇਂ ਦੀਆਂ ਸਰਕਾਰਾਂ ਨੇ ਮੈਡੀਕਲ ਪ੍ਰੈਕਟੀਸਨਰਾਂ ਨਾਲ ਕੀਤਾ ਵਾਅਦਾ ਪੁੁਰਾ ਨਹੀਂ ਕੀਤਾ

ਮਹਿਲ ਕਲਾਂ/ਬਰਨਾਲਾ-ਮਾਰਚ 2021- (ਗੁਰਸੇਵਕ ਸਿੰਘ ਸੋਹੀ)-

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ( ਰਜਿ:295) ਦੇ ਜਿਲ੍ਹਾ ਸੰਗਰੂਰ ਦਾ ਸਾਲਾਨਾ 13 ਵਾਂ ਸਲਾਨਾ ਇਜਲਾਸ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਮਰਪਿਤ ਸੁਖਜਿੰਦਰਾ ਪੈਲੇਸ ਮਲੇਰਕੋਟਲਾ ਰੋਡ ਧੂਰੀ ਵਿਖੇ ਹੋਇਆ,ਜਿਸ ਵਿੱਚ ਮੁੱਖ ਮਹਿਮਾਨ ਡਾ ਸੌਰਵ ਸਿੰਗਲਾ MS ਮਲੇਰਕੋਟਲਾ,ਡਾ ਰਾਜੀਵ ਰਿਸ਼ੀ MD ਧੂਰੀ,ਡਾ ਸੁਰਜੀਤ ਸਿੰਘ ਛਾਪਾ ਸਨ।ਜਿਸ ਇਜਲਾਸ ਵਿਚ ਬਲਾਕ ਅਹਿਮਦਗੜ੍ਹ, ਮਲੇਰਕੋਟਲਾ ,ਧੂਰੀ, ਸ਼ੇਰਪੁਰ ,ਸੁਨਾਮ ,ਸੰਗਰੂਰ ,ਲੌਂਗੋਵਾਲ ਮੂਨਕ ,ਭਵਾਨੀਗੜ੍ਹ ,ਦਿੜ੍ਹਬਾ ਅਤੇ ਖਨੌਰੀ ਆਦਿ ਬਲਾਕਾਂ ਦੇ ਡੈਲੀਗੇਟਾਂ ਨੇ ਭਾਗ ਲਿਆ।ਇਸ ਇਜਲਾਸ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ,ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ,ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ,ਸੂਬਾ ਕਮੇਟੀ ਮੈਂਬਰ ਡਾ ਧਰਮਪਾਲ ਸਿੰਘ ਭਵਾਨੀਗੜ੍ਹ ਆਦਿ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ।
ਇਜਲਾਸ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਨੂੰ  ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਕਿਸਾਨੀ ਅੰਦੋਲਨ ਵਿੱਚ ਸਦਾ ਲਈ ਵਿਛੜ ਚੁੱਕੇ 300 ਦੇ ਕਰੀਬ ਜੁਝਾਰੂ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ । 
ਜ਼ਿਲ੍ਹਾ ਪ੍ਰਧਾਨ ਡਾ ਅਨਵਰ ਖ਼ਾਨ ਭਸੌੜ ਨੇ ਅੱਜ ਤੱਕ ਦੀਆਂ ਹੋਈਆਂ ਮੀਟਿੰਗਾਂ,ਗਤੀਵਿਧੀਆਂ ਅਤੇ ਰੀਵਿਊ ਰਿਪੋਰਟ ਸਬੰਧੀ ਮੈਂਬਰਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਜ਼ਿਲ੍ਹਾ ਸਕੱਤਰ ਡਾ ਹਰਮੇਸ਼ ਸਿੰਘ ਕਾਲੀਆ ਨੇ ਸੈਕਟਰੀ ਰਿਪੋਰਟ ਪਡ਼੍ਹ ਕੇ ਸੁਣਾਈ ।ਜ਼ਿਲ੍ਹਾ ਵਿੱਤ ਸਕੱਤਰ ਡਾ ਜਸਵੰਤ  ਸਿੰਘ ਨੇ ਸਾਲ ਦਾ ਲੇਖਾ ਜੋਖਾ ਪਡ਼੍ਹ ਕੇ ਸੁਣਾਇਆ।ਜੋ ਕਿ ਭਰਪੂਰ ਬਹਿਸ ਦੌਰਾਨ ਸਰਬਸੰਮਤੀ ਨਾਲ ਪਾਸ ਕੀਤਾ ਗਿਆ।ਇਜਲਾਸ ਨੂੰ ਸੰਬੋਧਨ ਕਰਦੇ ਹੋਏ ਡਾ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ  ਮੈਡੀਕਲ ਪ੍ਰੈਕਟੀਸ਼ਨਰ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ ।ਉਨ੍ਹਾਂ ਕਿਹਾ ਕਿ ਇਹ ਸਰਕਾਰਾਂ ਪਿੰਡਾਂ ਅਤੇ ਕਸਬਿਆਂ ਵਿੱਚ ਸਿਹਤ ਸੇਵਾਵਾਂ ਦੇਣ ਤੋਂ ਨਾਕਾਮ ਸਾਬਤ ਹੋਈਆਂ ਹਨ। ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਕੋਰੋਨਾ ਯੋਧਿਆਂ ਵਜੋਂ ਸੰਬੋਧਨ ਕਰਦਿਆਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਐਸੋਸੀਏਸ਼ਨ ਪੰਜਾਬ ਦੇ ਸਾਥੀਆਂ ਨੇ ਕੋਵਿਡ-19 ਦੌਰਾਨ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਇਆ ਹੈ।ਉਨ੍ਹਾਂ ਹੋਰ ਕਿਹਾ ਕਿ 25 ਸਤੰਬਰ 2020 ਤੋਂ ਸ਼ੁਰੂ ਹੋਏ ਕਿਸਾਨੀ ਸੰਘਰਸ ਵਿੱਚ ਪੰਜਾਬ ਵਿੱਚ ਅਤੇ ਦਿੱਲੀ ਵਿੱਚ ਫਰੀ ਮੈਡੀਕਲ ਕੈਂਪ ਲਗਾ ਕੇ ਆਪਣੇ ਕਿਸਾਨ ਮਜ਼ਦੂਰ ਭਰਾਵਾਂ ਨੂੰ ਫਰੀ ਮੈਡੀਕਲ ਸੇਵਾਵਾਂ ਦੇ ਕੇ ਡਾਕਟਰ,ਕਿਸਾਨ,ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਨੂੰ ਬੁਲੰਦ ਕੀਤਾ ।ਡਾ ਅਨਵਰ ਖ਼ਾਨ ਭਸੌੜ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਆਪਣੇ ਡਾ ਸਾਥੀਆਂ ਨਾਲ ਚੱਟਾਨ ਵਾਂਗ ਖਡ਼੍ਹੀ ਹੈ।ਸੂਬਾ ਕਮੇਟੀ ਮੈਂਬਰ ਡਾ ਧਰਮਪਾਲ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ  । 
ਪਹਿਲੀ ਕਮੇਟੀ ਭੰਗ ਕਰਨ ਉਪਰੰਤ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿਚ ਸਰਬਸੰਮਤੀ ਨਾਲ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਡਾ ਅਨਵਰ ਖਾਨ ਭਸੌੜ,ਸੈਕਟਰੀ ਡਾ ਮਾਘ ਸਿੰਘ ਮਾਣਕੀ,ਖਜ਼ਾਨਚੀ ਡਾ ਜਸਵੰਤ ਸਿੰਘ,ਸੀਨੀਅਰ ਮੀਤ ਪ੍ਰਧਾਨ ਡਾ ਬਲਜਿੰਦਰ ਸਿੰਘ ਮਲੇਰਕੋਟਲਾ, ਜੁਆਇੰਟ ਸਕੱਤਰ ਡਾ ਮੁਖਤਿਆਰ ਸਿੰਘ ਮੂਣਕ,ਚੇਅਰਮੈਨ ਡਾ ਹਰਮੇਲ ਸਿੰਘ ਕਾਲੀਆ,ਵਾਈਸ ਚੇਅਰਮੈਨ ਤਰਸੇਮ ਸਿੰਘ ਭਵਾਨੀਗਡ਼੍ਹ,ਸਰਪ੍ਰਸਤ ਡਾ ਧਰਮਪਾਲ ਸਿੰਘ ਭਵਾਨੀਗਡ਼੍ਹ,ਪ੍ਰੈੱਸ ਸਕੱਤਰ  ਸਿਕੰਦਰ ਖਾਨ ਘਨੌਰ,ਸੂਬਾ ਕਮੇਟੀ ਮੈਂਬਰ ਡਾ ਧਰਮਪਾਲ ਸਿੰਘ ਭਵਾਨੀਗਡ਼੍ਹ ਅਤੇ ਰਮੇਸ਼ ਸਿੰਘ ਕਾਲੀਆ ਮੂਣਕ ਸਮੇਤ 23 ਮੈਂਬਰੀ ਜ਼ਿਲ੍ਹਾ ਕਮੇਟੀ  ਚੁਣੀ ਗਈ । ਇਸ ਸਮੇਂ ਚੁਣੀ ਹੋਈ ਜ਼ਿਲ੍ਹਾ ਕਮੇਟੀ ਨੇ ਵਿਸਵਾਸ ਦਿਵਾਇਆ ਕਿ ਜਿਹੜੀ ਉਨ੍ਹਾਂ ਨੂੰ ਡਿਊਟੀ ਸੌਂਪੀ ਹੈ, ਉਹ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣਗੇ ਅਤੇ ਜਥੇਬੰਦੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਅੱਗੇ ਨਾਲੋਂ ਵੱਧ ਮਿਹਨਤ ਕਰਦੇ ਰਹਿਣਗੇ। ਇਸ ਸਮੇਂ ਜਿੱਥੇ ਬਾਹਰੋਂ ਆਏ ਮਹਿਮਾਨਾਂ ਦਾ ਮਾਣ ਸਨਮਾਨ ਕੀਤਾ ਗਿਆ, ਉਥੇ ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਦੇ ਵੱਖ ਵੱਖ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਹੋਣਹਾਰ ਬੱਚਿਆਂ ਨੂੰ ਮੈਡੀਕਲ ਖੇਤਰਾਂ ਵਿੱਚ ਮੱਲਾਂ ਮਾਰਨ ਤੇ ਉਨ੍ਹਾਂ ਨੂੰ ਵੀ ਸਨਮਾਨਤ ਕੀਤਾ ਗਿਆ ਜਿਨ੍ਹਾਂ ਵਿਚ ਡਾ ਇੰਦਰਜੀਤ ਸਿੰਘ(MBBS) ਸਪੁੱਤਰ ਡਾ ਹਰਮੇਸ ਸਿੰਘ ਕਾਲੀਆ ਮੂਣਕ,ਡਾ. ਮੁਹੰਮਦ ਸਿਕੰਦਰ( BAMS) ਸਪੁੱਤਰ ਡਾ ਸੁਰਾਜਦੀਨ ਕੰਗਣਵਾਲ ,ਡਾ.ਗੁਰਵਿੰਦਰ ਕੌਰ(BAMS) ਬੇਟੀ ਡਾ.ਆਗਿਆਪਾਲ ਸਿੰਘ ਲਵਲੀ ,
ਡਾ.ਹਰਦੀਪ ਸਿੰਘ (BAMS) ਬੇਟਾ ਡਾਕਟਰ ਕੇਵਲ ਸਿੰਘ,ਡਾ ਮੁਹੰਮਦ ਸਾਬਰ ਅਲੀ( BDS) ਬੇਟਾ ਡਾ.ਮਿੱਠੂ ਮੁਹੰਮਦ ਮਹਿਲਕਲਾਂ ਆਦਿ ਸਾਮਲ ਸਨ।

LIVE ਮੀਆਂ ਬਸੰਤ ਬਾਬਾ ਜੀ ਦੀ ਤੀਸਰੀ ਬਰਸੀ | Peer Baba Mohkam Din Dargah Jagraon-Video

LIVE ਮੀਆਂ ਬਸੰਤ ਬਾਬਾ ਜੀ ਦੀ ਤੀਸਰੀ ਬਰਸੀ | Peer Baba Mohkam Din Dargah Jagraon

News By JanShaktiNewsPunjab ਪੰਜਾਬੀ ਖਬਰਾਂ II ਖ਼ਬਰ ਚਾਹੇ ਕੋਈ ਵੀ ਹੋਵੇ ਜਿਸ ਦਾ ਆਮ ਆਦਮੀ ਦੇ ਨਾਲ ਹੋਵੇ ਸਰੋਕਾਰ,ਚਾਹੇ ਦੋਸ਼ੀ ਹੋਵੇ PunjabGovernment ਜਾਂ ਕਾਨੂੰਨ ਦੇ ਰਖਵਾਲੇ ਜਾਂ ਹੱਕ ਦੇ ਪਹਿਰੇਦਾਰ ਜਾਂ ਕਾਨੂੰਨ ਨੂੰ ਤੋੜਣ ਵਾਲੇ ਸਾਡਾ ਫਰਜ਼ ਅਤੇ ਜੁਮੇਵਾਰੀ ਉਸ ਦੀ ਸੱਚਾਈ ਤੁਹਾਡੇ ਤੱਕ ਪਹੁੰਚਾਣਾ II ਆਓ ਦੇਖਦੇ ਹਾਂ ਪੱਤਰਕਾਰ Amit Khana & Manjinder Gill ਦੀ ਰਿਪੋਰਟ
Youtube;  https://youtu.be/4tHt7EoXCJI

Facebook; https://fb.watch/4zW58MxPgg/

 

ENSURE 200 VACCINATION CAMPS FROM APRIL 1- DC ORDERS HEALTH DEPARTMENT

NEED TO MAKE COVID IMMUNIZATION PROGRAM A PUBLIC MOVEMENT FOR BREAKING TRANSMISSION CHAIN

LAUNCHES VACCINATION CAMP AT AVON CYCLES

LUDHIANA, March 30-2021 (Iqbal Singh Rasulpur)

In a move to further augment its efforts to rein in the contagion by inoculating a larger section of the population under the 'Vaccination at Doorsteps' drive, Deputy Commissioner Varinder Kumar Sharma on Tuesday directed the health department to organize 200 immunization camps from April 1.

After inaugurating a vaccination camp organised at Avon Cycles by Onkar Singh Pahwa today, Deputy Commissioner said that from April 1, all the citizens above the age of 45, irrespective of co-morbidities, would be eligible for COVID-19 vaccination and at present, only citizens above 60 and those over 45 with co-morbidities are allowed to get the vaccination besides health and frontline workers.

He asked Civil Surgeon Dr Sukhjeevan Kakkar and District Immunization Officer Dr Kiran Gill to convene meetings with the private hospitals, IMA and other health officers in industrial houses and train them for the inoculation and other formalities required for the Covid camp.

He asked them to send him a complete schedule of 200 camps through elaborated planning with all stakeholders, targeting as many eligibles as we can vaccinate quickly through camps.

Sharma said as the 'Vaccination at Doorsteps' drive has received thumbs up from the residents, it would be accelerated to cover the maximum entitled by organizing 200 camps from April 1.

He asserted that we need to make this drive a public movement against the Covid pandemic by ensuring aggressive participation of the eligibles in the camps to get the shot.

Deputy Commissioner emphasized that those entitled must accept and come forward to receive the vaccine, presuming its duty towards the country and should not believe in rumours.

He further said that vaccination is being carried out in government health facilities on all 7 days of the week and it is completely free of cost at these institutions. For private hospitals government has fixed a maximum fee of Rs.250 for each dose of vaccine.

During the camp at Avon Cycles, he took a pledge from vaccinated workers that they would disseminate the information among their families and societies about the importance of the vaccine which is very much safe and effective in reducing infections.

ਹਿੰਮਤਪੁਰਾ ਦੇ ਨੌਜਵਾਨ ਕਿਸਾਨ ਦੀ ਸੜਕ ਹਾਦਸੇ 'ਚ ਮੌਤ, ਪਿੰਡ ਵਿਚ ਸੋਗ ਦੀ ਲਹਿਰ

ਨਿਹਾਲ ਸਿੰਘ ਵਾਲਾ ,ਅਜੀਤਵਾਲ,ਮਾਰਚ 2021-( ਬਲਬੀਰ ਸਿੰਘ ਬਾਠ)

 ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਹਿੰਮਤਪੁਰਾ ਦੇ ਨੌਜਵਾਨ ਕਿਸਾਨ ਜਗਦੀਪ ਸਿੰਘ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਹਿੰਮਤਪੁਰਾ ਦੇ ਦੋ ਸਕੇ ਭਰਾ ਪਿਛਲੇ ਦਿਨੀਂ ਦਿੱਲੀ ਦੇ ਟਿਕਰੀ ਬਾਰਡਰ 'ਤੇ ਕਿਸਾਨੀ ਸੰਘਰਸ਼ ਵਿਚ ਹਿੱਸਾ ਲੈਣ ਗਏ ਹੋਏ ਸਨ। ਬੀਤੇ ਦਿਨੀ ਉਹ ਜਦ ਵਾਪਸ ਆਪਣੇ ਪਿੰਡ ਪਰਤ ਰਹੇ ਸਨ। ਉਨ੍ਹਾਂ ਦਾ ਸੰਗਰੂਰ ਬਾਈਪਾਸ ਨਜ਼ਦੀਕ ਸੜਕ ਹਾਦਸਾ ਹੋਣ ਕਰਕੇ ਉਹ ਜ਼ੇਰੇ ਇਲਾਜ ਸਨ। ਜਿਸ ਦੌਰਾਨ ਜਗਦੀਪ ਸਿੰਘ ਦੀ ਮੌਤ ਹੋ ਗਈ। ਇਸ ਮੌਕੇ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੇ ਸਰਕਾਰ ਪਾਸੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਬਾਬਾ ਕੁਲਦੀਪ ਸਿੰਘ ਮਾਹਲਾ ਦੇ ਮਾਤਾ ਸੁਖਵਿੰਦਰ ਕੌਰ ਦਾ ਦੇਹਾਂਤ ਤੇ ਆਗੂਆਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਅਜੀਤਵਾਲ ਬਲਵੀਰ ਸਿੰਘ ਬਾਠ 

 ਗੁਰੂ ਘਰ ਦੇ ਪ੍ਰਸਿੱਧ ਰਾਗੀ ਅਤੇ ਕਥਾ ਵਾਚਕਾਂ ਬਾਬਾ ਕੁਲਦੀਪ ਸਿੰਘ ਮਾਹਲਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਅਚਾਨਕ ਉਨ੍ਹਾਂ ਦੀ ਮਾਤਾ ਸੁਖਵਿੰਦਰ ਕੌਰ   ਦਾ ਦੇਹਾਂਤ ਹੋ ਗਿਆ  ਮਾਤਾ ਜੀ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ  ਅੱਜ ਬਾਬਾ ਕੁਲਦੀਪ ਸਿੰਘ ਜੀ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ  ਸਾਬਕਾ ਖਾਦੀ ਬੋਰਡ ਡਾਇਰੈਕਟਰ ਰਾਜਵੰਤ ਸਿੰਘ ਮਾਹਲਾਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਚੇਅਰਮੈਨ ਬੀਬੀ ਅਮਰਜੀਤ ਕੌਰ ਸਾਹੋਕੇ  ਚੇਅਰਮੈਨ ਰਣਧੀਰ ਸਿੰਘ ਢਿੱਲੋਂ  ਸਾਬਕਾ ਸਰਪੰਚ ਕੁਲਦੀਪ ਸਿੰਘ ਚੂਹੜਚੱਕ  ਪੱਤਰਕਾਰ  ਬਲਵੀਰ ਸਿੰਘ ਬਾਠ  ਸੁਖਮੰਦਰ ਸਿੰਘ ਕਲੇਰ ਜਸਵਿੰਦਰ ਸਿੰਘ ਡੇਅਰੀ ਵਾਲਾ ਸੁਖਵਿੰਦਰ ਸਿੰਘ ਸੁੱਖੀ ਮਨਜੀਤ ਸਿੰਘ ਢਿੱਲੋਂ  ਆਪ ਆਗੂਆਂ ਨੇ ਬਾਬਾ ਕੁਲਦੀਪ ਸਿੰਘ ਨਾਲ ਮਾਤਾ ਦੇ ਦੇਹਾਂਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਮਾਤਾ ਸੁਖਵਿੰਦਰ ਕੌਰ   ਜੀ ਦੇ ਆਤਮਿਕ ਸ਼ਾਂਤੀ ਲਈ ਰੱਖੇ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਦਿਨ ਸੋਮਵਾਰ ਪਿੰਡ ਮਾਹਲਾ ਕਲਾਂ ਜ਼ਿਲ੍ਹਾ ਮੋਗਾ ਦੇ ਗੁਰਦੁਆਰਾ ਸਾਹਿਬ ਵਿਖੇ ਪਾਏ ਜਾਣਗੇ

ਰੋਇੰਗ ਇਨਡੋਰ ਵਿੱਚ ਵਧੀਆ ਖੇਡ ਪ੍ਰਦਰਸ਼ਨ ਲਈ ਬੀਰਪਾਲ ਕੌਰ ਦਾ ਵਿਸ਼ੇਸ਼ ਸਨਮਾਨ

ਅਜੀਤਵਾਲ ਬਲਵੀਰ ਸਿੰਘ ਬਾਠ

 ਇਤਿਹਾਸਕ ਪਿੰਡ ਢੁੱਡੀਕੇ ਵਿਖੇ ਰੋਇੰਗ ੲਿਨਡੋਰ ਚੈਂਪੀਅਨਸ਼ਿਪ ਟੂਰਨਾਮੈਂਟ ਕਰਵਾਇਆ ਗਿਆ  ਇਸ ਟੂਰਨਾਮੈਂਟ ਦਾ ਉਦਘਾਟਨ ਸੰਤ ਗੁਰਮੀਤ ਸਿੰਘ ਜੀ ਖੋਸੇ ਕੋਟਲੇ ਵਾਲਿਆਂ ਵੱਲੋਂ ਕਰ ਕਮਲਾਂ ਨਾਲ ਕੀਤਾ ਗਿਆ ਜਨ ਸਕਤੀ  ਨਾਲ ਗੱਲਬਾਤ ਕਰਦਿਆਂ ਪ੍ਰਧਾਨ ਜਸਬੀਰ ਸਿੰਘ ਗਿੱਲ ਨੇ ਦੱਸਿਆ ਕਿ ਰੋਇੰਗ ਇਨਡੋਰ ਚੈਂਪੀਅਨਸ਼ਿਪ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ  ਉਨ੍ਹਾਂ ਕਿਹਾ ਕਿ ਇਨਡੋਰ ਰੋਇੰਗ ਇਨਡੋਰ ਵਿੱਚ ਲੜਕੀ ਬੀਰਪਾਲ ਕੌਰ  ਵੱਲੋਂ ਵਧੀਆ ਖੇਡ ਪ੍ਰਦਰਸ਼ਨ ਬਦਲੇ ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ  ਅਤੇ ਰੋਇੰਗ ਇਨਡੋਰ ਮੁੱਖ ਪ੍ਰਬੰਧਕਾਂ ਵੱਲੋਂ ਹੌਸਲਾ ਅਫ਼ਜਾਈ ਕਰਦੇ ਵਿਸੇਸ਼ ਤੌਰ ਤੇ ਸਨਮਾਨਤ ਕੀਤਾ ਗਿਆ  ਇਸ ਸਮੇਂ ਕਰਨਲ ਪੀ ਕੇ ਓਬਰਾਏ ਮੈਡਮ ਮਨਦੀਪ ਕੌਰ ਮਨਜਿੰਦਰ ਕੌਰ  ਮਾਸਟਰ ਗੁਰਚਰਨ ਸਿੰਘ ਗੁਰਮੇਲ ਸਿੰਘ ਇੰਡੀਆ ਗੁਰਮੀਤ ਸਿੰਘ ਹਾਂਸ ਰਾਜੂ ਗਿੱਲ  ਅਤੇ ਖੇਡ ਪ੍ਰਬੰਧਕ ਤੇ ਨਗਰ ਨਿਵਾਸੀ ਹਾਜ਼ਰ ਸਨ

ਕਪੂਰੇ ਟੂਰਨਾਂਮੈਂਟ ਦੇ ਐਮ ਪੀ ਮੁਹੰਮਦ ਸਦੀਕ ਦਾ ਵਿਸ਼ੇਸ਼ ਸਨਮਾਨ

ਅਜੀਤਵਾਲ ਬਲਵੀਰ  ਸਿੰਘ ਬਾਠ  

ਇੱਥੋਂ ਨਜ਼ਦੀਕ ਪਿੰਡ ਕਪੂਰੇ ਵਿਖੇ ਇੱਕ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਇਸ ਟੂਰਨਾਮੈਂਟ ਚ ਇਨਾਮਾਂ ਦੀ ਵੰਡ ਕਰਨ ਪਹੁੰਚੇ ਐੱਮਪੀ ਮੁਹੰਮਦ ਸਦੀਕ ਦਾ  ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਜਨ ਸਕਤੀ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਬੀਬੀ ਪਰਮਜੀਤ ਕੌਰ ਨੇ ਦੱਸਿਆ ਕਿ   ਕਿ ਕੱਬਡੀ ਟੂਰਨਾਮੈਂਟ ਅਮਿਟ ਯਾਦਾਂ ਛੱਡਦਾ ਸਮਾਪਤ ਹੋ ਗਿਆ  ਇਸ ਟੂਰਨਾਮੈਂਟ ਚ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਰਨ ਪਹੁੰਚੇ ਐੱਮਪੀ ਫ਼ਰੀਦਕੋਟ ਮੁਹੰਮਦ ਸਦੀਕ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਸ ਸਮੇਂ ਉਨ੍ਹਾਂ ਨਾਲ ਐੱਮ ਐੱਲ ਏ ਕਾਕਾ ਲੋਹਗੜ੍ਹ ਤੋਂ ਇਲਾਵਾ ਪਿੰਡ ਕਪੂਰੇ ਦੀ ਖੇਡ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀ  ਅਤੇ ਨਗਰ ਨਿਵਾਸੀ ਹਾਜ਼ਰ ਸਨ

Kisan Protest ਬਡਬਰ ਟੋਲ ਪਲਾਜਾ ਬਰਨਾਲਾ ਵਿਖੇ ਭਾਰਤ ਬੰਦ ਦੇ ਸੱਦੇ ਤੇ ਜ਼ੋਰਦਾਰ ਪ੍ਰਦਰਸ਼ਨ -Video

ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਕੋਸਿਆ ਮੋਦੀ ਸਰਕਾਰ ਨੂੰ ਆਓ ਦੇਖਦੇ ਹਾਂ ਪੱਤਰਕਾਰ ਗੁਰਸੇਵਕ ਸੋਹੀ ਦੀ ਵਿਸ਼ੇਸ਼ ਰਿਪੋਰਟ

ਜੋ ਤੁਸੀਂ ਸੁਣਿਆ ਅਤੇ ਹੋਰ ਬਹੁਤ ਕੁਝ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ  

Youtube; https://youtu.be/QEYO64NffHE

 

Facebook ; https://fb.watch/4yZ36KpeM4/

LIVE Punjabi Virsa & Sabhyachar || ਪੰਜਾਬੀ ਵਿਰਸਾ ਅਤੇ ਸੱਭਿਆਚਾਰ

Punjabi Virsa & Sabhyachar ( 26 March 2021) Every Friday 10.30am Punjabi Virsa and Sabhyachar Programme key host Principal Daljeet Kaur ਪੰਜਾਬੀ ਵਿਰਸਾ ਅਤੇ ਸੱਭਿਆਚਾਰ ਪੰਜਾਬੀ ਵਿਰਸਾ ਅਤੇ ਸੱਭਿਆਚਾਰ ਪ੍ਰੋਗਰਾਮ ਤੁਹਾਡੀ ਸੇਵਾ ਵਿੱਚ ਹਰ ਹਫ਼ਤੇ ਸ਼ੁੱਕਰਵਾਰ ਸਮਾਂ 10.30 ਸਵੇਰੇ ਲੈ ਕੇ ਆਉਂਦੇ ਹਨ ਪ੍ਰਿੰਸੀਪਲ ਦਲਜੀਤ ਕੌਰ ਹਠੂਰ

ਜੋ ਤੁਸੀਂ ਸੁਣਿਆ ਅਤੇ ਹੋਰ ਬਹੁਤ ਕੁਝ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ 

Youtube; https://youtu.be/gvZsAOyFHJ4

Facebook;https://fb.watch/4yTfohaweJ/

SGPC ਸ਼੍ਰੋਮਣੀ ਕਮੇਟੀ ਵੱਲੋਂ 912 ਕਰੋੜ 59 ਲੱਖ ਰੁਪਏ ਦਾ ਬਜਟ ਪਾਸ

ਅੰਮ੍ਰਿਤਸਰ, 30 ਮਾਰਚ 2021- (ਜਸਮੇਲ ਗਾਲਿਬ / ਮਨਜਿੰਦਰ ਗਿੱਲ)-

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ(ਅੰਮ੍ਰਿਤਸਰ) ਦੇ ਸਾਲਾਨਾ ਬਜਟ ਇਜਲਾਸ ਵਿੱਚ ਅੱਜ 912 ਕਰੋੜ 59 ਲੱਖ 26 ਹ‍ਜ਼ਾਰ ਰੁਪਏ ਦਾ ਬਜਟ ਪਾਸ ਕੀਤਾ ਗਿਆ। ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਹੇਠ ਇਹ ਬਜਟ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਇਆ। ਬਜਟ 40 ਕਰੋੜ 66 ਲੱਖ ਰੁਪਏ ਘਾਟੇ ਵਾਲਾ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਬਜਟ ਪੇਸ਼ ਕੀਤਾ। ਉਨ੍ਹਾਂ ਇਸ ਵਰ੍ਹੇ ਦੀ ਅਨੁਮਾਨਤ ਆਮਦਨ 871 ਕਰੋੜ 93 ਲੱਖ ਰੁਪਏ ਹੋਵੇਗੀ। ਗੁਰਦੁਆਰਿਆਂ ਦੀ ਆਮਦਨ ’ਤੇ ਇਹ ਪ੍ਰਭਾਵ ਕਰੋਨਾ ਕਾਰਨ ਪਿਆ ਹੈ, ਜਿਸ ਕਾਰਨ ਬਜਟ ਵੀ ਪ੍ਰਭਾਵਿਤ ਹੋਇਆ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਮਤਾ ਪਾਸ ਕਰਕੇ ਯੂਐੱਨਓ ਕੋਲੋਂ ਮੰਗ ਕੀਤੀ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਮਨੁੱਖੀ ਅਧਿਕਾਰ ਦਿਵਸ ਵਜੋਂ ਮਾਨਤਾ ਦਿੱਤੀ ਜਾਵੇ। ਇਜਲਾਸ ਵੱਲੋਂ ਮਤਾ ਪਾਸ ਕਰਕੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ ਤੇ ਸੰਘਰਸ਼ ਦੌਰਾਨ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਜਲਾਸ ਵਲੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ ਹੈ।ਬਜਟ ਇਜਲਾਸ ਵਿੱਚ ਬਰਗਾੜੀ ਕਾਂਡ ਦੀ ਨਿੰਦਾ ਕਰਦਿਆਂ ਪਰਮਾਤਮਾ ਅੱਗੇ ਦੋਸ਼ੀਆ ਖ਼ਿਲਾਫ਼ ਕਾਰਵਾਈ ਦੀ ਅਰਜੋਈ ਕੀਤੀ ਗਈ।

 

ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ

ਦਿਵੰਸ਼ਿਕਾ ਘਾਰੂ  ਨੂੰ ਜਨਮ  ਦਿਨ  ਦੀਆਂ ਲੱਖ ਲੱਖ ਮੁਬਾਰਕਾਂ

ਢੁੱਡੀਕੇ ਵਿਖੇ ਹੋਈ ਪਹਿਲੀ ਰੋਇੰਗ ਚੈਂਪੀਅਨਸ਼ਿਪ  

ਅਜੀਤਵਾਲ,ਮਾਰਚ  2021 ( ਬਲਵੀਰ ਸਿੰਘ ਬਾਠ) 

ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਵਿਖੇ ਫਾਸਟ ਗਰੋਇੰਗ ਇਨਡੋਰ ਪੰਜਾਬ ਸਟੇਟ ਚੈਂਪੀਅਨਸ਼ਿਪ ਕਰਵਾਈ ਗਈ  ਜਿਸ ਦਾ ਉਦਘਾਟਨ ਸੰਤ ਬਾਬਾ ਗੁਰਮੀਤ ਸਿੰਘ ਦੀ ਖੋਸੇ ਕੋਟਲੇ ਵਾਲਿਆਂ ਨੇ ਕੀਤਾ  ਇਸ ਟੂਰਨਾਮੈਂਟ ਚ ਜੂਨੀਅਰ ਤੇ ਸੀਨੀਅਰ ਲੜਕੀਆਂ ਤੇ ਲੜਕਿਆਂ ਦੇ ਮੁਕਾਬਲੇ ਕਰਵਾਏ ਗਏ  ਜੇਤੂ ਬੱਚਿਆਂ ਨੂੰ ਸੰਦੀਪ ਸਿੰਘ ਬਰਾੜ ਓਐੱਸਡੀ ਮੁੱਖ ਮੰਤਰੀ ਪੰਜਾਬ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ  ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਪੀ ਕੇ ਓਬਰਾਏ ਅਰਜੁਨਾ ਐਵਾਰਡੀ ਤੇ ਮਨਦੀਪ ਕੌਰ ਵਿਰਕ ਪ੍ਰਧਾਨ ਪੰਜਾਬ ਐਮਚਿਓਰ ਰੋਇੰਗ ਐਸੋਸੀਏਸ਼ਨ  ਮੈਂ ਇਸ ਟੂਰਨਾਮੈਂਟ ਚ ਵਿਸ਼ੇਸ਼ ਤੌਰ ਤੇ ਪਹੁੰਚੇ ਉਨ੍ਹਾਂ ਖਿਡਾਰੀਆਂ ਨੂੰ ਅਸ਼ੀਰਵਾਦ ਵੀ ਦਿੱਤਾ  ਇਸ ਟੂਰਨਾਮੈਂਟ ਬਾਰੇ ਜਾਣ ਸਕਦੇ ਨਿਊਜ਼ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਜਸਬੀਰ ਸਿੰਘ ਗਿੱਲ ਨੇ ਦੱਸਿਆ ਕਿ   ਰੋਇੰਗ ਇਨਡੋਰ ਟੂਰਨਾਮੈਂਟ ਕਰਵਾਉਣ ਦਾ ਮੇਨ ਮਕਸਦ ਬੱਚਿਆਂ ਨੂੰ ਚੰਗੀ ਸੇਧ ਦੇਣ ਦਾ ਅਤੇ ਕੁਰੀਤੀਆਂ ਤੋਂ ਬਚਣ ਲਈ ਬਹੁਤ ਵੱਡਾ ਉਪਰਾਲਾ  ਉਨ੍ਹਾਂ ਕਿਹਾ ਕਿ ਸਾਨੂੰ ਸੰਦੀਪ ਸਿੰਘ ਬਰਾੜ ਓਐੱਸਡੀ ਮੁੱਖ ਮੰਤਰੀ ਪੰਜਾਬ ਵੱਲੋਂ  ਹਰ ਤਰ੍ਹਾਂ ਦੀ ਮਾਲੀ ਮੱਦਦ ਦੇਣ ਦਾ ਵਾਅਦਾ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਵਧੀਆ ਟੂਰਨਾਮੈਂਟ ਕਰਵਾਏ ਜਾਣਗੇ  ਇਸ ਸਮੇਂ ਮੀਤ ਪ੍ਰਧਾਨ ਮਾਸਟਰ ਗੁਰਚਰਨ ਸਿੰਘ  ਅਤੇ ਗੁਰਮੇਲ ਸਿੰਘ ਇੰਡੀਆ ਨੇ ਸਟੇਜ ਦੀ ਕਾਰਵਾਈ ਖੂਬ ਨਿਭਾਈ  ਇਸ ਤੋਂ ਇਲਾਵਾ ਅੱਠ ਅਕੈਡਮੀਆਂ ਦੇ ਕੋਚਾਂ ਨੇ ਵੀ ਆਪਣੇ ਬੱਚਿਆਂ ਨਾਲ ਟੂਰਨਾਮੈਂਟ ਚ ਸ਼ਿਰਕਤ ਕੀਤੀ  ਬੱਚਿਆਂ ਨੂੰ ਹੱਲਾਸ਼ੇਰੀ ਦੇਣ ਚ ਗੁਰਮੀਤ ਸਿੰਘ ਹਾਂਸ ਨੇ ਵੀ ਅਹਿਮ ਰੋਲ ਅਦਾ ਕੀਤਾ  ਇਸ ਸਮੇਂ ਮੋ ਮੋਗਾ ਰੋਇੰਗ ਐਸੋਸੀਏਸ਼ਨ  ਇੰਦਰਪਾਲ ਸਿੰਘ ਢਿੱਲੋਂ ਰਾਜੂ ਗਿੱਲ ਤੋਂ ਇਲਾਵਾ  ਨਗਰ ਪੰਚਾਇਤ ਅਤੇ ਪੁਲਸ ਪ੍ਰਸ਼ਾਸਨ ਨੇ ਵੀ ਆਪਣੀ ਹਾਜ਼ਰੀ ਲਵਾਈ  ਇਹ ਚੈਂਪੀਅਨਸ਼ਿਪ ਅਮਿੱਟ ਯਾਦਾਂ ਛੱਡਦੀ ਸਮਾਪਤ

ਸ੍ਰੀ ਆਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਘਨੱਈਆ ਸੇਵਾ ਸੁਸਾਇਟੀ ਵੱਲੋਂ ਖੂਨਦਾਨ ਕੈਂਪ ਲਾਏ ਗਏ 

ਜਨਸ਼ਕਤੀ ਨਿਊਜ਼ ਪੰਜਾਬ ਦੇ ਪੱਤਰਕਾਰ ਜਗਰੂਪ ਸਿੰਘ ਸੁਧਾਰ ਨੇ ਵੀ ਕੀਤਾ ਖੂਨਦਾਨ  

ਸ੍ਰੀ ਅਨੰਦਪੁਰ ਸਾਹਿਬ,  ਮਾਰਚ 2021( ਜਨ ਸ਼ਕਤੀ ਨਿਊਜ਼ ) 

ਸਿੱਖਾਂ ਦੀ ਇਕ ਬਹੁਤ ਵੱਡੀ ਜਿਹੜੀ ਅਗਾਂਹ ਵਧੂ ਸੋਚ ਉਸ ਦਾ ਪ੍ਰਤੀਕ ਹੈ ਤੁਹਾਨੂੰ ਦੱਸ ਦਈਏ ਕਿ  ਇਨ੍ਹਾਂ ਦਿਨਾਂ ਦੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਿੱਖਾਂ ਦਾ ਧਾਰਮਿਕ ਦਿਨ ਮਨਾਇਆ ਜਾ ਰਿਹਾ ਹੋਲਾ ਮਹੱਲਾ ਸਮੁੱਚੀ ਦੁਨੀਆਂ ਵਿੱਚ ਵੱਸਦੇ ਸਿੱਖ ਇਸ ਹੋਲੇ ਮਹੱਲੇ ਤੇ ਸ੍ਰੀ ਆਨੰਦਪੁਰ ਸਾਹਿਬ ਨਾਲ ਜੁੜਦੇ ਹਨ ਜੇ ਉੱਥੇ ਨਹੀਂ ਪਹੁੰਚ ਸਕਦੇ ਤਾਂ ਕਿਸੇ ਨਾ ਕਿਸੇ  ਤਰੀਕੇ ਨਾਲ ਦੇਖਣਾ ਚਾਹੁੰਦੇ ਹਨ ਇਸ ਹੋਲੇ ਮਹੱਲੇ ਦੇ ਇਨ੍ਹਾਂ ਦਿਨਾਂ ਨੂੰ  ਇਸੇ ਤਰ੍ਹਾਂ ਬਹੁਤ ਵੱਡੇ ਵੱਡੇ ਲੰਗਰ ਚੱਲਦੇ ਹਨ ਕਿਤੇ ਮਣਾਂ ਮੂੰਹੀ ਜਲੇਬੀਆਂ ਪੱਕ ਰਹੀਆਂ ਹਨ ਕਿਤੇ ਮਣਾਂਮੂੰਹੀਆਂ ਪਕੌੜੇ ਪੱਕ ਰਹੇ ਹਨ ਤੇ ਕਿਤੇ ਪ੍ਰਸ਼ਾਦਿ ਦਾ ਲੰਗਰ ਤੇ ਹੋਰ ਮਠਿਆਈਆਂ ਦੇ ਲੰਗਰ ਤੁਸੀਂ ਗੱਲ ਕਰੋਗੇ  ਕਿ ਕਿਹੜੇ ਪਦਾਰਥ ਖਾਣੇ ਨੇ ਉਹ ਪਦਾਰਥ ਤੁਹਾਨੂੰ  ਲੰਗਰਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਜ਼ਰੂਰ ਮੁਹੱਈਆ ਹੁੰਦੇ ਹਨ ਇਸੇ ਤਰ੍ਹਾਂ ਹੁਣ ਇੱਕ ਨਵੀਂ ਪ੍ਰੰਪਰਾ ਜਿਹੜੀ ਚੱਲ ਰਹੀ ਹੈ  ਪਿਛਲੇ ਕਈ ਸਾਲਾਂ ਤੋਂ ਅਸੀਂ ਦੇਖ ਰਹੇ ਸੀ ਕਿ ਦਵਾਈਆਂ ਦੇ ਲੰਗਰ ਲੱਗ ਰਹੇ ਨੇ ਅਤੇ ਇਸ ਵਾਰ ਭਾਈ ਘਨ੍ਹੱਈਆ ਸੇਵਾ ਸੁਸਾਇਟੀ ਵੱਲੋਂ   ਖੂਨਦਾਨ ਜੋ ਕਿ ਇਕ ਵੱਡਮੁੱਲਾ ਦਾਨ ਹੈ ਉਸਦੇ ਵੀ ਕੈਂਪ ਲਗਾਏ ਗਏ । ਸਾਡੇ ਪ੍ਰਤੀਨਿਧ ਜਗਰੂਪ ਸਿੰਘ ਸੁਧਾਰ ਨੇ ਵੀ ਆਪਣੇ ਤੌਰ ਤੇ ਉੱਤੇ ਦਾਨੀ ਬਣ ਕੇ ਖ਼ੂਨਦਾਨ ਕੈਂਪ ਦੇ ਵਿੱਚ ਖ਼ੂਨਦਾਨ ਕੀਤਾ ਤੇ ਉਨ੍ਹਾਂ ਨੇ ਵੀਡੀਓ ਰਾਹੀਂ ਸੁਨੇਹਾ ਵੀ ਦਿੱਤਾ ਕਿ ਕਿੰਨਾ ਜ਼ਰੂਰੀ ਹੈ ਇਸ ਤਰ੍ਹਾਂ ਦੇ ਕੈਂਪਾਂ ਵਿੱਚ ਖੂਨਦਾਨ ਕਰਨਾ ਤੇ ਚੰਗਾ ਵੀ ਲੱਗਿਆ ਉਨ੍ਹਾਂ ਨੇ ਆਖਿਆ  । ਉਸ ਸਮੇਂ ਸੁਖਜੀਤ ਸਿੰਘ ਲੁਧਿਆਣਾ ਹਜ਼ਾਰਾ ਸਿੰਘ ਲਖਵਿੰਦਰ ਸਿੰਘ ਰਿੰਕੀ ਡਾ ਰਘੂਨਾਥ  ਹਸਪਤਾਲ ਦੀ ਟੀਮ ਲੁਧਿਆਣਾ ਤੋਂ ਆਈ ਹੋਈ ਸੀ  । ਡਾ ਆਰ ਕੇ ਬਾਂਸਲ, ਡਾ ਸਾਹਿਲ ਬਾਂਸਲ, ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ ਗਿੱਲ ਤੇ ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ।  

 

ਹੋਲੀ! ✍️ ਸਲੇਮਪੁਰੀ ਦੀ ਚੂੰਢੀ -

      ਹੋਲੀ!
ਸਾਲ ਬਾਅਦ ਨਹੀਂ,
ਇਥੇ ਰੋਜ ਹੋਲਿਕਾ ਜਲਾਈ ਜਾਂਦੀ ਐ,
ਕਦੀ ਮਾਂ ਦੀ ਕੁੱਖ ਵਿੱਚ
ਮੜੀਆਂ ਬਣਾਕੇ!
ਕਦੀ ਖੇਤਾਂ ਵਿਚ ਘਾਹ ਖੋਤਣ,
ਕਦੀ ਬਾਲਣ ਚੁੱਗਣ,
ਕਦੀ ਘਰ ਵਿਚ ਭਾਂਡੇ ਮਾਂਜਣ ਆਈ ਅਬਲਾ ਨਾਲ ਜਬਰ-ਜਿਨਾਹ ਕਰਕੇ!
ਆਖਰ ਕਦ ਤਕ ਜਲਦੀ ਰਹੇਗੀ,
 ਹੋਲਿਕਾ!

-ਸੁਖਦੇਵ ਸਲੇਮਪੁਰੀ
09780620233
29 ਮਾਰਚ 2021