You are here

ਪੰਜਾਬ

ਗ਼ਦਰੀ ਬਾਬਿਆਂ ਦੀ ਧਰਤੀ ਤੋਂ ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ

ਅਜੀਤਵਾਲ ਬਲਵੀਰ ਸਿੰਘ ਬਾਠ

 ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਅਤੇ ਗਦਰੀ ਬਾਬਿਆਂ ਦੀ ਧਰਤੀ ਪਿੰਡ ਢੁੱਡੀਕੇ ਤੋਂ ਕਿਸਾਨਾਂ ਦਾ ਜਥਾ ਵੱਡੀ ਪੱਧਰ ਤੇ ਦਿੱਲੀ ਲਈ ਰਵਾਨਾ ਹੋਇਆ  ਜਨ ਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਿਹਾ ਸ਼ਾਂਤਮਈ ਢੰਗ ਨਾਲ ਕਿਸਾਨੀ ਅੰਦੋਲਨ ਵਿਚ  ਜਿਵੇਂ ਵੱਖ ਵੱਖ ਵਰਗਾਂ ਦੇ ਲੋਕਾਂ ਨੇ ਆਪਣਾ ਯੋਗਦਾਨ ਪਾਇਆ ਇਸੇ ਤਰ੍ਹਾਂ ਪਿੰਡ ਢੁੱਡੀਕੇ ਤੋਂ ਵੱਡੀ ਪੱਧਰ ਤੇ ਕਿਸਾਨਾਂ ਮਜ਼ਦੂਰਾਂ ਵੱਲੋਂ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਕਿਸਾਨੀ ਅੰਦੋਲਨ ਨੂੰ ਕਾਮਯਾਬ ਕਰਨ ਲਈ ਅੱਜ ਪਿੰਡ ਢੁੱਡੀਕੇ ਤੋਂ ਵੱਡੀ ਪੱਧਰ ਤੇ ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ ਕੀਤਾ ਗਿਆ  ਉਨ੍ਹਾਂ ਕਿਹਾ ਕਿ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਨ੍ਹਾਂ ਚਿਰ  ਪਿੰਡ ਢੁੱਡੀਕੇ ਤੋਂ ਕਿਸਾਨੀ ਅੰਦੋਲਨ ਨੂੰ ਪੂਰੀ ਪੂਰੀ ਹਮਾਇਤ ਦਿੱਤੀ ਜਾ ਰਹੀ ਹੈ  ਅਤੇ ਕਿਸਾਨਾਂ ਨੂੰ ਲੋੜਾਂ ਅਨੁਸਾਰ ਸਾਮਾਨ ਸਮੱਗਰੀ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ  ਉਨ੍ਹਾਂ ਅੱਗੇ ਕਿਹਾ ਕਿ ਪਿੰਡ ਢੁੱਡੀਕੇ ਤੋਂ ਦਸ ਦਿਨਾਂਤੋਂ ਬਾਅਦ ਦੂਜੀ ਦੂਜਾ ਜਥਾ ਵੀ ਰਵਾਨਾ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿਚ ਕਾਲੇ ਬਿੱਲ ਰੱਦ ਕਰਵਾ ਕੇ ਹੀ  ਕਿਸਾਨ ਆਗੂ ਘਰਾਂ ਨੂੰ ਵਾਪਸ ਮੋੜਨਗੇ ਇਸ ਸਮੇਂ ਉਨ੍ਹਾਂ ਨਾਲ ਪ੍ਰਧਾਨ ਗੁਰਸ਼ਰਨ ਸਿੰਘ ਜਗਤਾਰ ਸਿੰਘ ਧਾਲੀਵਾਲ  ਹਰਪ੍ਰੀਤ ਸਿੰਘ ਹੈਪੀ ਆਤਮਾ ਸਿੰਘ ਗੁਰਮੀਤ ਸਿੰਘ ਕੁਲਦੀਪ ਸਿੰਘ ਹੀਰਾ ਸਿੰਘ ਸਤਨਾਮ ਸਿੰਘ ਜਗਰੂਪ ਸਿੰਘ ਗੁਰਮੇਲ ਸਿੰਘ ਮੈਂਬਰ ਤੋਂ ਇਲਾਵਾ ਵੱਡੇ ਪੱਧਰ ਤੇ ਕਿਸਾਨ ਆਗੂ ਦਿੱਲੀ ਲਈ  ਰਵਾਨਾ ਹੋਏ

ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਕਾਨੂੰਨਾਂ ਨੂੰ ਕਾਲੇ ਕਿਉਂ ਕਿਹਾ ਜਾਂਦਾ ਹੈ ! ਜਾਨਣਾ ਚਾਹੁੰਦੇ ਹੋ ਸੁਣੋ-VIDEO

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਕੀਤੀ ਪਿੰਡ ਜਗਾ ਰਾਮ ਤੀਰਥ ਵਿਖੇ ਵਿਸ਼ਾਲ ਕਾਨਫਰੰਸ 

ਤਲਵੰਡੀ ਸਾਬੋ, ਮਾਰਚ 2021 (ਸਤਪਾਲ ਸਿੰਘ ਦੇਹਡ਼ਕਾ ਮਨਜਿੰਦਰ ਗਿੱਲ )

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪਿੰਡ ਜਗ੍ਹਾ ਰਾਮ ਤੀਰਥ ਵਿਖੇ 'ਮਿੱਟੀ ਦੇ ਪੁੱਤਾਂ ਦਾ ਸੰਮੇਲਨ' ਬੈਨਰ ਹੇਠ ਇਕ ਵਿਸ਼ਾਲ ਕਾਨਫਰੰਸ ਕੀਤੀ ਗਈ, ਜਿਸ ਨੂੰ ਪੰਜਾਬ ਪੱਧਰ ਤੋਂ ਵੱਡੀ ਕਾਨਫ਼ਰੰਸ ਦਾ ਰੂਪ ਦਿੱਤਾ ਗਿਆ ਅੱਜ ਦੀ ਇਹ ਕਾਨਫ਼ਰੰਸ ਦਿੱਲੀ ਕਿਸਾਨ ਮੋਰਚੇ 'ਚੋਂ ਪ੍ਰਰਾਪਤ ਹੋਈ ਜਾਣਕਾਰੀ ਅਨੁਸਾਰ ਜੇਲਾਂ੍ਹ ਤੋਂ ਰਿਹਾਅ ਹੋ ਕੇ ਆਏ ਕਿਸਾਨਾਂ ਨੂੰ ਸਨਮਾਨਤ ਕਰਨ ਲਈ ਵੱਖ ਵੱਖ ਥਾਵਾਂ 'ਤੇ ਪੋ੍ਗਰਾਮ ਉਲੀਕਣ ਸਬੰਧੀ ਕਰਵਾਏ ਜਾ ਰਹੇ ਪੋ੍ਗਰਾਮਾਂ ਦੇ ਹਿੱਸੇ ਵਜੋਂ ਕਰਵਾਈ ਗਈ ਅੱਜ ਦੀ ਇਸ ਕਾਨਫ਼ਰੰਸ ਵਿਚ ਜਿੱਥੇ ਬਹੁਤ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਉੱਥੇ ਅੌਰਤਾਂ ਵੀ ਪਿੰਡਾਂ ਵਿਚੋਂ ਬਹੁਤ ਵੱਡੀ ਗਿਣਤੀ ਵਿਚ ਟਰਾਲੀਆਂ, ਜੀਪਾਂ, ਗੱਡੀਆਂ ਅਤੇ ਮੋਟਰਸਾਈਕਲਾਂ ਰਾਹੀਂ ਪਹੁੰਚੀਆਂ ਇਸ ਕਾਨਫਰੰਸ ਵਿਚ ਇੱਥੇ ਦਿੱਲੀ ਤੋਂ ਰਿਹਾਅ ਹੋ ਕੇ ਆਏ ਕਿਸਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਆਪਣਾ ਦੁੱਗਣਾ ਹੌਂਸਲਾ ਕੈਮਰਿਆਂ ਸਾਹਮਣੇ ਪੇਸ਼ ਕੀਤਾ ਅੱਜ ਦੇ ਇਸ ਪੋ੍ਗਰਾਮ ਵਿਚ ਯੋਗਰਾਜ ਸਿੰਘ, ਪੋ੍. ਸਾਹਿਬ ਸਿੰਘ, ਪੇ੍ਮ ਸਿੰਘ ਸਿੱਧੂ ਨਿਰਦੇਸ਼ਕ ਿਫ਼ਲਮ ਇੰਡਸਟਰੀ, ਭੁਪਿੰਦਰ ਸਿੰਘ ਪਾਲੀ ਅਤੇ ਮੁੱਖ ਮਹਿਮਾਨ ਜਗਜੀਤ ਸਿੰਘ ਡੱਲੇਵਾਲ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਜਗਜੀਤ ਸਿੰਘ ਡੱਲੇਵਾਲ ਵੱਲੋਂ ਦਿੱਲੀ ਤੋਂ ਰਿਹਾਅ ਹੋ ਕੇ ਆਏ ਕਿਸਾਨ ਜਸਕਰਨ ਸਿੰਘ ਪੁੱਤਰ ਬਲਦੇਵ ਸਿੰਘ ਕੋਟਸ਼ਮੀਰ, ਪੰਥਪ੍ਰਰੀਤ ਸਿੰਘ ਪੁੱਤਰ ਹਰਚਰਨ ਸਿੰਘ ਪਿੰਡ ਤਿਉਣਾ ਮੁਲਤਾਨੀਆਂ ਬਠਿੰਡਾ, ਹਰਮਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਪਿੰਡ ਹਜੂਰਾ ਕਪੂਰਾ ਬਸਤੀ ਬਠਿੰਡਾ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ ਹਜ਼ਾਰਾਂ ਦੀ ਗਿਣਤੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਸਾਨੀ ਵੱਲੋਂ ਵਿੱਢੇ ਸੰਘਰਸ਼ ਦੀ ਸ਼ਲਾਘਾ ਕੀਤੀ, ਜਿਸ ਕਰਕੇ ਪੰਡਾਲ ਦੇ ਵਿਚੋਂ ਜੈਕਾਰੇ ਨਾਅਰੇ ਲੱਗੇ ਤਾਂ ਮਾਹੌਲ ਕੁਝ ਗ਼ਮਗੀਨ ਹੋ ਗਿਆ ਜਗਜੀਤ ਸਿੰਘ ਡੱਲੇਵਾਲ ਨੇ ਪੱਤਰਕਾਰਾਂ ਨਾਲ਼ ਗਲਬਾਤ ਕਰਦਿਆਂ ਕਿਹਾ ਕਿ ਅਜਿਹੇ ਇਕੱਠ ਇਕ ਦਿਨ ਬੀਜੇਪੀ ਦੀਆਂ ਜੜਾਂ ਹਿਲਾ ਦੇਣਗੇ ਬੀਜੇਪੀ ਦੇ ਕੁਝ ਲੀਡਰਾਂ ਵਲੋਂ ਕਿਸਾਨੀ ਸੰਘਰਸ਼ ਨੂੰ ਲੈ ਕੇ ਸ਼ੋਮਣੀ ਕਮੇਟੀ ਪ੍ਰਤੀ ਕੀਤੀ ਜਾ ਰਹੀ ਬਿਆਨਬਾਜੀ ਬਾਰੇ ਉਨਾਂ੍ਹ ਕਿਹਾ ਕਿ ਇਹ ਬੇਤੁਕੀ ਗੱਲ ਹੈ ਅਤੇ ਅਜਿਹੀ ਘਟੀਆ ਬਿਆਨਬਾਜ਼ੀ ਕਰਨਾ ਹਾਰੇ ਹੋਏ ਲੀਡਰਾਂ ਦੀ ਨਿਸ਼ਾਨੀ ਹੈ ਅੱਜ ਦੀ ਇਹ ਕਾਨਫ਼ਰੰਸ ਇਕ ਉਤਸ਼ਾਹ ਭਰਿਆ ਸੁਨੇਹਾ ਦੇ ਕੇ ਕਿਸਾਨਾਂ ਨੂੰ ਹੋਰ ਵੀ ਜੋਸ਼ ਭਰਦੀ ਗਈ, ਜਿਸ ਵਿਚ ਹਰ ਤਰਾਂ੍ਹ ਦੇ ਪ੍ਰਬੰਧ ਨਗਰ ਦੀਆਂ ਤਿੰਨੇ ਪੰਚਾਇਤਾਂ ਪਿੰਡ ਦੇ ਨੌਜਵਾਨ, ਪਿੰਡ ਦੀਆਂ ਅੌਰਤਾਂ ਵੱਲੋਂ ਕੀਤੇ ਗਏ

ਭਾਰਤੀ ਕਿਸਾਨ ਯੂਨੀਅਨ  ਸਿੱਧੂਪੁਰ ਨੇ ਕੀਤੀ ਪਿੰਡ ਜਗਾ ਰਾਮ ਤੀਰਥ ਵਿਖੇ ਵਿਸ਼ਾਲ ਕਾਨਫਰੰਸ-VIDEO

ਤਲਵੰਡੀ  ਸਾਬੋ, ਮਾਰਚ 2021 (ਸਤਪਾਲ ਸਿੰਘ ਦੇਹਡ਼ਕਾ ਮਨਜਿੰਦਰ ਗਿੱਲ )

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪਿੰਡ ਜਗ੍ਹਾ ਰਾਮ ਤੀਰਥ ਵਿਖੇ 'ਮਿੱਟੀ ਦੇ ਪੁੱਤਾਂ ਦਾ ਸੰਮੇਲਨ' ਬੈਨਰ ਹੇਠ ਇਕ ਵਿਸ਼ਾਲ ਕਾਨਫਰੰਸ ਕੀਤੀ ਗਈ, ਜਿਸ ਨੂੰ ਪੰਜਾਬ ਪੱਧਰ ਤੋਂ ਵੱਡੀ ਕਾਨਫ਼ਰੰਸ ਦਾ ਰੂਪ ਦਿੱਤਾ ਗਿਆ ਅੱਜ ਦੀ ਇਹ ਕਾਨਫ਼ਰੰਸ ਦਿੱਲੀ ਕਿਸਾਨ ਮੋਰਚੇ 'ਚੋਂ ਪ੍ਰਰਾਪਤ ਹੋਈ ਜਾਣਕਾਰੀ ਅਨੁਸਾਰ ਜੇਲਾਂ੍ਹ ਤੋਂ ਰਿਹਾਅ ਹੋ ਕੇ ਆਏ ਕਿਸਾਨਾਂ ਨੂੰ ਸਨਮਾਨਤ ਕਰਨ ਲਈ ਵੱਖ ਵੱਖ ਥਾਵਾਂ 'ਤੇ ਪੋ੍ਗਰਾਮ ਉਲੀਕਣ ਸਬੰਧੀ ਕਰਵਾਏ ਜਾ ਰਹੇ ਪੋ੍ਗਰਾਮਾਂ ਦੇ ਹਿੱਸੇ ਵਜੋਂ ਕਰਵਾਈ ਗਈ ਅੱਜ ਦੀ ਇਸ ਕਾਨਫ਼ਰੰਸ ਵਿਚ ਜਿੱਥੇ ਬਹੁਤ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਉੱਥੇ ਅੌਰਤਾਂ ਵੀ ਪਿੰਡਾਂ ਵਿਚੋਂ ਬਹੁਤ ਵੱਡੀ ਗਿਣਤੀ ਵਿਚ ਟਰਾਲੀਆਂ, ਜੀਪਾਂ, ਗੱਡੀਆਂ ਅਤੇ ਮੋਟਰਸਾਈਕਲਾਂ ਰਾਹੀਂ ਪਹੁੰਚੀਆਂ ਇਸ ਕਾਨਫਰੰਸ ਵਿਚ ਇੱਥੇ ਦਿੱਲੀ ਤੋਂ ਰਿਹਾਅ ਹੋ ਕੇ ਆਏ ਕਿਸਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਆਪਣਾ ਦੁੱਗਣਾ ਹੌਂਸਲਾ ਕੈਮਰਿਆਂ ਸਾਹਮਣੇ ਪੇਸ਼ ਕੀਤਾ ਅੱਜ ਦੇ ਇਸ ਪੋ੍ਗਰਾਮ ਵਿਚ ਯੋਗਰਾਜ ਸਿੰਘ, ਪੋ੍. ਸਾਹਿਬ ਸਿੰਘ, ਪੇ੍ਮ ਸਿੰਘ ਸਿੱਧੂ ਨਿਰਦੇਸ਼ਕ ਿਫ਼ਲਮ ਇੰਡਸਟਰੀ, ਭੁਪਿੰਦਰ ਸਿੰਘ ਪਾਲੀ ਅਤੇ ਮੁੱਖ ਮਹਿਮਾਨ ਜਗਜੀਤ ਸਿੰਘ ਡੱਲੇਵਾਲ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਜਗਜੀਤ ਸਿੰਘ ਡੱਲੇਵਾਲ ਵੱਲੋਂ ਦਿੱਲੀ ਤੋਂ ਰਿਹਾਅ ਹੋ ਕੇ ਆਏ ਕਿਸਾਨ ਜਸਕਰਨ ਸਿੰਘ ਪੁੱਤਰ ਬਲਦੇਵ ਸਿੰਘ ਕੋਟਸ਼ਮੀਰ, ਪੰਥਪ੍ਰਰੀਤ ਸਿੰਘ ਪੁੱਤਰ ਹਰਚਰਨ ਸਿੰਘ ਪਿੰਡ ਤਿਉਣਾ ਮੁਲਤਾਨੀਆਂ ਬਠਿੰਡਾ, ਹਰਮਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਪਿੰਡ ਹਜੂਰਾ ਕਪੂਰਾ ਬਸਤੀ ਬਠਿੰਡਾ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ ਹਜ਼ਾਰਾਂ ਦੀ ਗਿਣਤੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਸਾਨੀ ਵੱਲੋਂ ਵਿੱਢੇ ਸੰਘਰਸ਼ ਦੀ ਸ਼ਲਾਘਾ ਕੀਤੀ, ਜਿਸ ਕਰਕੇ ਪੰਡਾਲ ਦੇ ਵਿਚੋਂ ਜੈਕਾਰੇ ਨਾਅਰੇ ਲੱਗੇ ਤਾਂ ਮਾਹੌਲ ਕੁਝ ਗ਼ਮਗੀਨ ਹੋ ਗਿਆ

ਜਗਜੀਤ ਸਿੰਘ ਡੱਲੇਵਾਲ ਨੇ ਪੱਤਰਕਾਰਾਂ ਨਾਲ਼ ਗਲਬਾਤ ਕਰਦਿਆਂ ਕਿਹਾ ਕਿ ਅਜਿਹੇ ਇਕੱਠ ਇਕ ਦਿਨ ਬੀਜੇਪੀ ਦੀਆਂ ਜੜਾਂ ਹਿਲਾ ਦੇਣਗੇ ਬੀਜੇਪੀ ਦੇ ਕੁਝ ਲੀਡਰਾਂ ਵਲੋਂ ਕਿਸਾਨੀ ਸੰਘਰਸ਼ ਨੂੰ ਲੈ ਕੇ ਸ਼ੋਮਣੀ ਕਮੇਟੀ ਪ੍ਰਤੀ ਕੀਤੀ ਜਾ ਰਹੀ ਬਿਆਨਬਾਜੀ ਬਾਰੇ ਉਨਾਂ੍ਹ ਕਿਹਾ ਕਿ ਇਹ ਬੇਤੁਕੀ ਗੱਲ ਹੈ ਅਤੇ ਅਜਿਹੀ ਘਟੀਆ ਬਿਆਨਬਾਜ਼ੀ ਕਰਨਾ ਹਾਰੇ ਹੋਏ ਲੀਡਰਾਂ ਦੀ ਨਿਸ਼ਾਨੀ ਹੈ ਅੱਜ ਦੀ ਇਹ ਕਾਨਫ਼ਰੰਸ ਇਕ ਉਤਸ਼ਾਹ ਭਰਿਆ ਸੁਨੇਹਾ ਦੇ ਕੇ ਕਿਸਾਨਾਂ ਨੂੰ ਹੋਰ ਵੀ ਜੋਸ਼ ਭਰਦੀ ਗਈ, ਜਿਸ ਵਿਚ ਹਰ ਤਰਾਂ੍ਹ ਦੇ ਪ੍ਰਬੰਧ ਨਗਰ ਦੀਆਂ ਤਿੰਨੇ ਪੰਚਾਇਤਾਂ ਪਿੰਡ ਦੇ ਨੌਜਵਾਨ, ਪਿੰਡ ਦੀਆਂ ਅੌਰਤਾਂ ਵੱਲੋਂ ਕੀਤੇ ਗਏ

News Analysis ਅਖ਼ਬਾਰਾਂ ਦੀਆਂ ਅਹਿਮ ਸੁਰਖੀਆਂ ( 14 March 2021)-Video

News Analysis ( 14 March 2021) Every Sunday morning 8 am from Jan Shakti News Punjab studio Jagraon News Analysis Represented journalist Iqbal Singh Rasulpur and key word from Dr Baldev Singh ex Deputy Director Punjab Government Education Department ਅਖ਼ਬਾਰਾਂ ਦੀਆਂ ਅਹਿਮ ਸੁਰਖੀਆਂ ਹਰ ਐਤਵਾਰ ਸਵੇਰੇ 8 ਵਜੇ ਜਨ ਸ਼ਕਤੀ ਨਿੳੂਜ਼ ਪੰਜਾਹ ਤੇ ਸਟੂਡੀਓ ਜਗਰਾਉਂ ਤੋਂ ਇਹ ਖ਼ਾਸ ਪ੍ਰੋਗਰਾਮ ਅਖ਼ਬਾਰਾਂ ਦੀਆਂ ਅਹਿਮ ਸੁਰਖੀਆਂ ਤੇ ਵਿਚਾਰ ਚਰਚਾ ਪੇਸ਼ਕਸ਼ ਜਰਨਲਿਸਟ ਇਕਬਾਲ ਸਿੰਘ ਰਸੂਲਪੁਰ ਅਤੇ ਉਨ੍ਹਾਂ ਦੇ ਨਾਲ ਡਾ ਬਲਦੇਵ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਪੰਜਾਬ ਸਰਕਾਰ ਸਿੱਖਿਆ ਵਿਭਾਗ ਜਿਨ੍ਹਾਂ ਦੀ ਇੱਕ ਇੱਕ ਗੱਲ ਸਰੋਕਾਰ ਰੱਖਦੀ ਹੈ ਸਾਡੇ ਸਮਾਜ ਵਿੱਚ ਸਾਡੇ ਪਰਿਵਾਰ ਵਿਚ ਤੇ ਸਾਡੇ ਲਈ

ਗੁਰਸੇਵਕ ਨਗਰ ਵਿਖੇ ਗੁਰੂ ਰਵਿਦਾਸ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਬਰਨਾਲਾ/ਧਨੌਲਾ-ਮਾਰਚ 2021- (ਗੁਰਸੇਵਕ ਸਿੰਘ ਸੋਹੀ)- ਸਥਾਨਕ ਗੁਰਸੇਵਕ ਨਗਰ ਧਨੌਲਾ ਰੋਡ ’ਤੇ ਗੌਰਮਿੰਟ ਪ੍ਰਾਇਮਰੀ ਸਕੂਲ ਵਿਖੇ ਸਮੂਹ ਨਗਰ ਨਿਵਾਸੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮੇਂ ਬਾਬਾ ਪ੍ਰੀਤਮ ਸਿੰਘ ਕਾਲੀ ਕੰਬਲੀ ਵਾਲੇ ਅਤੇ ਹਰਜਿੰਦਰ ਸਿੰਘ ਦੇ ਜਥੇ ਵਲੋਂ ਕੀਰਤਨ ਕਰਨ ਉਪਰੰਤ ਸ੍ਰੀ ਆਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਗਿਆ। ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਪ੍ਰਸਿੱਧ ਫੌਜਦਾਰੀ ਵਕੀਲ ਸ੍ਰ. ਰਾਜਦੇਵ ਸਿੰਘ ਖ਼ਾਲਸਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਸ੍ਰ. ਰਾਜਦੇਵ ਸਿੰਘ ਖ਼ਾਲਸਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਵਲੋਂ ਵਿਖਾਏ ਮਾਰਗ ’ਤੇ ਸਾਨੂੰ ਸਭ ਨੂੰ ਚੱਲਣ ਦੀ ਲੋੜ ਹੈ ਅਤੇ ਉਨਾਂ ਦੀਆਂ ਸਿੱਖਿਆਵਾਂ ਤਹਿਤ ਸਮਾਜ ਵਿਚ ਸੁਧਾਰ ਕਰਨ ਦੀ ਵੀ ਜ਼ਰੂਰਤ ਹੈ। ਉਨਾਂ ਕਿਹਾ ਕਿ ਭਗਤ ਰਵਿਦਾਸ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਪਾਵਨ ਬਾਣੀ ਮਾਨਵਤਾ ਦਾ ਸੁਚੱਜਾ ਮਾਰਗ ਦਰਸ਼ਨ ਕਰਦੀ ਹੈ। ਉਨਾਂ ਸੰਗਤ ਨੂੰ ਗੁਰਬਾਣੀ ਦੀਆਂ ਮੁੱਲਵਾਨ ਸਿੱਖਿਆਵਾਂ ’ਤੇ ਚੱਲਣ ਦੀ ਪ੍ਰੇਰਣਾ ਕੀਤੀ। ਇਸ ਸਮੇਂ ਦੀਪ ਸੰਘੇੜਾ ਸਿਆਸੀ ਸਕੱਤਰ ਕੇਵਲ ਸਿੰਘ ਢਿੱਲੋਂ, ਹੈਪੀ ਢਿੱਲੋਂ, ਕੌਂਸਲਰ ਗੁਰਜੀਤ ਸਿੰਘ, ਗੁਰੂ ਰਵਿਦਾਸ ਕਮੇਟੀ ਪ੍ਰਧਾਨ ਮਲਕੀਤ ਸਿੰਘ ਸੰਧੂ, ਸੱਤਪਾਲ ਸਿੰਘ, ਕੁਲਦੀਪ ਸਿੰਘ, ਗੁਰਸੇਵਕ ਸਿੰਘ, ਸੁੱਖਾ ਢਿੱਲੋਂ, ਅਵਤਾਰ ਸਿੰਘ ਸੰਧੂ ਪੀ.ਏ ਟੂ ਖ਼ਾਲਸਾ, ਨਰਸਿੰਗ ਕਾਲਜ ਦੇ ਚੇਅਰਮੈਨ ਮਾਸਟਰ ਸੁਦਾਗਰ ਸਿੰਘ, ਜੰਗੀਰ ਸਿੰਘ ਸੂਚ, ਕਰਮਜੀਤ ਸਿੰਘ, ਜੱਗੂ ਸਿੰਘ, ਡਾ ਰਾਜੀਆ, ਕਰਮਾ ਸਿੰਘ ਫਰਵਾਹੀ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।

ਪਿੰਡ ਵਜੀਦਕੇ ਕਲਾਂ ਨੇੜੇ ਹੋਏ ਭਿਆਨਕ ਸੜਕ ਹਾਦਸੇ ਵਿੱਚ 3 ਜਣਿਆਂ ਦੀ ਮੌਤ, ਲੜਕੀ ਗੰਭੀਰ ਜਖਮੀ  ਟਰਾਲਾ ਚਾਲਕ ਮੌਕੇ ਤੋਂ ਫਰਾਰ

ਮਹਿਲ ਕਲਾਂ/ਬਰਨਾਲਾ-ਮਾਰਚ 2021 (ਗੁਰਸੇਵਕ ਸਿੰਘ ਸੋਹੀ)-

ਅੱਜ ਸਵੇਰ ਤੜਕਸਾਰ 7 ਵਜੇ ਦੇ ਕਰੀਬ ਲੁਧਿਆਣਾ-ਬਰਨਾਲਾ ਮੁੱਖ ਮਾਰਗ 'ਤੇ ਪਿੰਡ ਵਜੀਦਕੇ ਕਲਾਂ ਅਤੇ ਭੱਦਲਵੱਢ ਵਿਚਕਾਰ ਆਹਲੂਵਾਲੀਆ ਪੈਟਰੋਲ ਪੰਪ ਦੇ ਸਾਹਮਣੇ ਇੱਕ ਕਾਰ ਤੇ ਟਰਾਲੇ ਵਿਚਕਾਰ ਹੋਏ ਭਿਆਨਕ ਸੜਕ ਹਾਦਸੇ ਚ ਚਾਰ ਕਾਰ ਸਵਾਰ ਵਿਅਕਤੀਆਂ ਵਿੱਚੋਂ ਦੋ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਤੀਸਰਾ ਵਿਅਕਤੀ ਦੀ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਜਾਣ ਸਮੇਂ ਰਸਤੇ ਵਿੱਚ ਦਮ ਤੋੜ ਗਿਆ ।ਜਦਕਿ ਕਾਰ ਚ ਸਵਾਰ ਇਕ ਲੜਕੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ ਜਿਸ ਦੀ ਹਾਲਤ ਨੂੰ ਦੇਖਦਿਆਂ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਰਿਵਾਰ ਉਕਤ ਮੰਡੀ ਕਾਲਾਂਵਾਲੀ (ਹਰਿਆਣਾ) ਦਾ ਰਹਿਣ ਵਾਲਾ ਹੈ। ਜਾਣਕਾਰੀ ਅਨੁਸਾਰ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਤੇ ਚੌਥਾ ਉਨ੍ਹਾਂ ਦਾ ਡਰਾਈਵਰ ਸਮੇਤ ਮਾਤਾ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਘਰ ਪਰਤ ਰਹੇ ਸਨ। ਜਦੋਂ ਉਹ ਵਜੀਦਕੇ ਕਲਾਂ ਨੇੜੇ ਇਨ੍ਹਾਂ ਦੀ ਗੱਡੀ ਟਰਾਲੇ  ਦੇ ਪਿਛਲੀ ਪਾਸੇ ਥੱਲੇ ਜਾ ਵੜੀ । ਜਿਸ ਨਾਲ ਮੌਕੇ 'ਤੇ ਹੀ ਦੋ ਮੈਂਬਰਾਂ ਦੀ ਮੌਤ ਹੋ ਗਈ। ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਪੁੱਜਣ 'ਤੇ ਕਾਰ ਚਾਲਕ ਵੀ ਦਮ ਤੋੜ ਗਿਆ। ਜਦ ਕਿ ਪ੍ਰਿਆ ਨਾਮਕ ਲੜਕੀ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਚੰਡੀਗੜ੍ਹ ਪੀਜੀਆਈ ਵਿਖੇ ਰੈਫ਼ਰ ਕਰ ਦਿੱਤਾ ਗਿਆ। ਹਾਦਸੇ ਚ ਮਰਨ ਵਾਲੇ ਵਿਅਕਤੀਆਂ ਦੇ ਨਾਮ ਕਮਲਦੀਪ ਪੁੱਤਰ ਜਗਨਨਾਥ ਕਾਲਾਂਵਾਲੀ ਮੰਡੀ (ਹਰਿਆਣਾ) ਸੰਜੇ ਸਿੰਗਲਾ ਦੀਵਾਨ ਪੁੱਤਰ ਸਿੰਗਲਾ ਵਾਸੀ ਮਲੋਟ, ਡਾ. ਰਮੇਸ਼ ਪੁੱਤਰ ਬਨਾਰਸੀ ਦਾਸ ਮੰਡੀ ਕਾਲਾਂਵਾਲੀ (ਹਰਿਆਣਾ) ਹਨ।ਹਾਦਸੇ ਦਾ ਪਤਾ ਲੱਗਦਿਆਂ 108 ਐਬੂਲੈਂਸ ਰਾਹੀਂ ਮਿ੍ਤਕਾਂ ਤੇ ਜਖਮੀਆਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਜਾਇਆ ਗਿਆ। ਇਸ ਮੌਕੇ ਥਾਣਾ ਠੁੱਲੀਵਾਲ ਦੇ ਮੁੱਖ ਅਫਸਰ ਗੁਰਤਾਰ ਸਿੰਘ ਨੇ ਦੱਸਿਆ ਕਿ ਟਰਾਲੇ ਦਾ ਮੌਕੇ ਤੋਂ ਫਰਾਰ ਹੋ ਗਿਆ ਹੈ ਤੇ ਪੀੜਤ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮ ਬੰਦ ਕਰ ਅਗਲੀ ਵਿਭਾਗੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ। ਜਿਕਰਯੋਗ ਹੈ ਕਿ ਬਰਨਾਲਾ ਰਾਏਕੋਟ ਰੋਡ ਜੋ ਕਿ ਲੁਧਿਆਣਾ ਨੂੰ ਮੁੱਖ ਰਸਤਾ ਹੋਣ ਕਾਰਨ ਟਰੈਫਿਕ ਜਿਆਦਾ ਹੋਣ ਕਾਰਨ ਅਕਸਰ ਹੀ ਹਾਦਸੇ ਵਾਪਰਦੇ ਰਹਿੰਦੇ ਹਨ। ਜਿਸ ਕਾਰਨ ਰੋਜਾਨਾ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ।

ਮਹਿਲ ਕਲਾਂ ਸਾਂਝਾ ਕਿਸਾਨ ਮੋਰਚਾ:  ਧਰਨੇ ਦੇ165ਵੇਂ ਦਿਨ ਵੀ ਪਹਿਲੇ ਦਿਨ ਵਾਲਾ ਜੋਸ਼ ਤੇ ਹੋਸ ਬਰਕਰਾਰ ।

ਸੋਮਵਾਰ ਨੂੰ ਨਿੱਜੀਕਰਨ ਵਿਰੋਧੀ ਦਿਵਸ ਮਨਾਇਆ ਜਾਵੇਗਾ। 

ਮਹਿਲ ਕਲਾਂ/ਬਰਨਾਲਾ-ਮਾਰਚ 2021 (ਗੁਰਸੇਵਕ ਸਿੰਘ ਸੋਹੀ)-

ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਜ਼ਾਮਨੀ ਦੇਣ ਵਾਲਾ ਕਾਨੂੰਨ ਬਣਾਉਣ ਲਈ ਟੋਲ ਟੈਕਸ ਮਹਿਲ ਕਲਾਂ ਤੇ ਚੱਲ ਰਿਹਾ ਧਰਨਾ ਅੱਜ 165 ਵੇਂ ਦਿਨ ਵੀ ਆਪਣੇ ਰਵਾਇਤੀ ਜੋਸ਼ ਤੇ ਹੋਸ਼ ਨਾਲ ਜਾਰੀ ਰਿਹਾ। ਅੱਜ ਧਰਨੇ ਨੂੰ ਮਲਕੀਤ ਸਿੰਘ ਈਨਾਂ, ਜਗਤਾਰ ਸਿੰਘ ਛੀਨੀਵਾਲ, ਖੁਸੀ ਗੰਗੋਹਰ, ਫੌਜੀ ਦਰਸਨ ਸਿੰਘ, ਗੋਬਿੰਦਰ ਸਿੰਘ ਸਿੱਧੂ, ਮਨਜੀਤ ਸਿੰਘ ਧਨੇਰ ਦੇ ਪਰਿਵਾਰ ਚੋ ਪ੍ਰਦੀਪ ਕੌਰ ਧਨੇਰ, ਮਾ ਮਲਕੀਤ ਸਿੰਘ ਠੁੱਲੀਵਾਲ ਅਤੇ ਮਾ ਪਿਸੌਰਾ ਸਿੰਘ ਹਮੀਦੀ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਨੇ ਖੇਤੀ ਖੇਤਰ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਲਈ ਇਹ ਤਿੰਨ ਕਾਲੇ ਕਾਨੂੰਨ ਬਣਾਏ ਹਨ ਉਸੇ ਤਰ੍ਹਾਂ ਪਬਲਿਕ ਸੈਕਟਰ ਦੇ ਅਦਾਰਿਆਂ ਦਾ ਨਿੱਜੀਕਰਨ ਕਰਕੇ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਲੋਕਾਂ ਦੇ ਟੈਕਸਾਂ ਨਾਲ ਖੜ੍ਹੇ ਕੀਤੇ ਅਤੇ ਜਨਤਕ ਅਦਾਰੇ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਲੋਕਾਂ ਦੇ ਦਬਾਅ ਹੇਠ ਸੰਨ 1969 ਵਿੱਚ 14 ਅਤੇ 1980 ਵਿੱਚ 6 ਪਰਾਈਵੇਟ ਬੈਂਕਾਂ ਦਾ ਕੌਮੀਕਰਨ ਕੀਤਾ ਗਿਆ ਸੀ ਜਿਸ ਕਾਰਨ ਬੈਂਕ ਸੇਵਾਵਾਂ ਦਾ ਲਾਭ ਆਮ ਲੋਕਾਂ ਨੂੰ ਮਿਲਣਾ ਸ਼ੁਰੂ ਹੋਇਆ ਸੀ। ਪਰ ਹੁਣ ਇਨ੍ਹਾਂ ਜਨਤਕ ਬੈਂਕਾਂ ਦਾ ਫਿਰ ਨਿੱਜੀਕਰਨ ਕੀਤਾ ਜਾ ਰਿਹਾ ਹੈ। ਰੇਲਵੇ ਸਟੇਸ਼ਨਾਂ ਤੇ ਹਵਾਈ ਅੱਡਿਆਂ ਨੂੰ ਆਡਾਨੀ ਅੰਬਾਨੀ ਵਰਗੇ ਕਾਰਪੋਰੇਟਾਂ ਨੂੰ ਵੇਚਿਆ ਜਾ ਰਿਹਾ ਹੈ। ਪਰਾਈਵੇਟ ਬੈਂਕ ਸਿਰਫ ਕੁਝ ਗਿਣੇ-ਚੁਣੇ ਘਰਾਣਿਆਂ ਨੂੰ ਕਰਜੇ ਦੇ ਕੇ ਇਜਾਰੇਦਾਰੀਆਂ ਕਾਇਮ ਕਰਨਗੇ ਅਤੇ ਲੋਕਾਂ ਦੀਆਂ ਬੱਚਤਾਂ ਖਤਰੇ ਵਿੱਚ ਪੈ ਜਾਣਗੀਆਂ।ਸਰਕਾਰ ਦੁਆਰਾ ਥੋਕ ਵਿੱਚ ਕੀਤੇ ਜਾ ਰਹੇ ਇਸ ਨਿੱਜੀਕਰਨ ਵਿਰੁੱਧ ਕੱਲ੍ਹ 15 ਮਾਰਚ ਨੂੰ ਦੇਸ਼ ਦੀਆਂ 10 ਕੇਂਦਰੀ ਟਰੇਡ ਯੂਨੀਅਨਾਂ ਨੇ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ। ਸੰਯਕੁਤ ਕਿਸਾਨ ਮੋਰਚੇ ਨੇ ਟਰੇਡ ਯੂਨੀਅਨਾਂ ਦੇ ਇਸ ਸੱਦੇ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ। ਬਰਨਾਲਾ ਵਿਖੇ ਵੀ ਇਹ ਦਿਨ ਸੰਯੁਕਤ ਕਿਸਾਨ ਮੋਰਚਾ ਮੁਲਾਜਮਾਂ, ਬੈਂਕਾਂ, ਮਜਦੂਰਾਂ,ਵਪਾਰੀਆਂ ਤੇ ਹੋਰ ਤਬਕਿਆਂ ਦੀਆਂ ਟ੍ਰੇਡ ਯੂਨੀਅਨਾਂ ਨਾਲ ਮਿਲ ਕੇ ਮਨਾਇਆ ਜਾਵੇਗਾ। ਕੱਲ੍ਹ 11 ਵਜੇ ਸਾਰੀਆਂ ਜਥੇਬੰਦੀਆਂ ਬਰਨਾਲਾ ਦੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਇਕੱਤਰ ਹੋਣਗੀਆਂ ਅਤੇ ਨਿੱਜੀਕਰਨ ਵਿਰੋਧੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਅਸੀਂ ਜਿਲ੍ਹੇ ਦੀਆਂ ਸਮੂਹ ਜਨਤਕ, ਜਮਹੂਰੀ ਜਥੇਬੰਦੀਆਂ ਤੇ ਇਨਸਾਫ ਪਸੰਦ ਲੋਕਾਂ ਨੂੰ 15 ਮਾਰਚ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦੇ ਹਾਂ।ਇਸ।ਮੌਕੇ ਛਿੰਦਾ ਵਜੀਦਕੇ, ਗੁਰਦੀਪ ਸਿੰਘ ਟਿਵਾਣਾ, ਅਮਨਪ੍ਰੀਤ ਸਿੰਘ ਸਿੱਧੂ ਮਹਿਲ ਕਲਾਂ, ਬਲਜੀਤ ਸਿੰਘ ਸੋਢਾ, ਨੰਬਰਦਾਰ ਗੁਰਜੰਟ ਸਿੰਘ ਧਾਲੀਵਾਲ, ਜਗਤਾਰ ਸਿੰਘ ਕਲਾਲ ਮਾਜਰਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ। 

Kisan Protest Pind Lodhiwala ਦਾ ਨੌਜਵਾਨ ਦਿੱਲੀ ਧਰਨੇ ਲਈ ਰਾਸ਼ਨ ਲੈਕੇ ਜਾਂਦਾ ਸਡ਼ਕ ਹਾਦਸੇ ਚ ਗੰਭੀਰ ਜ਼ਖ਼ਮੀ  

 ਬੇਹੋਸ਼ੀ ਦੀ ਹਾਲਤ ਵਿੱਚ ਪਾਣੀਪਤ ਹਸਪਤਾਲ ਵਿੱਚ ਦਾਖ਼ਲ  

ਸਿੱਧਵਾਂਬੇਟ  /ਲੁਧਿਆਣਾ , ਮਾਰਚ  2021 - (ਜਸਮੇਲ ਗ਼ਾਲਿਬ   ਮਨਜਿੰਦਰ ਗਿੱਲ)

ਕਿਸਾਨਾਂ ਵੱਲੋਂ ਦਿੱਲੀ ਦੇ ਸਿੰਘੂ ਬਾਰਡਰ ਵਿਖੇ ਲਗਾਏ ਗਏ ਧਰਨੇ ਵਿੱਚ ਰਾਸ਼ਨ ਸਮੱਗਰੀ ਲੈ ਕੇ ਜਾ ਰਿਹਾ ਪਿੰਡ ਲੋਧੀਵਾਲਾ ਦਾ ਨੌਜਵਾਨ ਰਸਤੇ ਵਿੱਚ ਟਰੈਕਟਰ ਤੋਂ ਡਿੱਗ ਕੇ ਟਰਾਲੀ ਥੱਲੇ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਵਿਚ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ । ਜਿਸ ਨੂੰ ਫੌਰੀ ਤੌਰ ਤੇ  ਪਾਣੀਪਤ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਬਲਕਰਨ ਸਿੰਘ (22) ਪੁੱਤਰ ਪਵਿੱਤਰ ਸਿੰਘ ਵਾਸੀ ਲੋਧੀਵਾਲਾ ਦਿੱਲੀ ਧਰਨੇ ਤੇ ਬੈਠੇ ਕਿਸਾਨਾਂ ਲਈ ਸਾਥੀਆਂ ਸਮੇਤ ਆਪਣੇ ਟਰੈਕਟਰ ਟਰਾਲੀ ਤੇ 70 ਕੁਇੰਟਲ ਬਾਲਣ, 10 ਕੁਇੰਟਲ ਆਟਾ,10 ਕੁਇੰਟਲ ਆਲੂ ਸਮੇਤ ਹੋਰ ਰਾਸ਼ਨ ਸਮੱਗਰੀ ਲੈ ਕੇ ਜਾ ਰਿਹਾ ਸੀ। ਜਦ ਉਹ ਪਾਣੀਪਤ ਨਜ਼ਦੀਕ ਪੁੱਜੇ ਤਾਂ ਬਲਕਰਨ ਸਿੰਘ ਅਚਾਨਕ ਟਰੈਕਟਰ ਤੋਂ ਥੱਲੇ ਡਿੱਗ ਪਿਆ ਅਤੇ ਸਾਮਾਨ ਨਾਲ ਭਰੀ ਹੋਈ ਟਰਾਲੀ ਦੇ ਟਾਇਰ ਥੱਲੇ ਆ ਗਿਆ  । ਜਾਣਕਾਰੀ ਲਈ ਦੱਸ ਦਈਏ ਕਿ ਬਲਕਰਨ ਸਿੰਘ ਦਾ ਪਰਿਵਾਰ ਪਹਿਲੇ ਦਿਨ ਤੋਂ   ਕਿਸਾਨ ਸੰਘਰਸ਼ ਦੇ ਨਾਲ ਜੁਡ਼ਿਆ ਹੋਇਆ ਹੈ ਉਸ ਦਾ ਪਿਤਾ ਪਵਿੱਤਰ ਸਿੰਘ (ਮਾਣੂੰਕਿਆਂ ਵਾਲੇ  ) ਲਗਾਤਾਰ 43 ਦਿਨ ਦਿੱਲੀ ਧਰਨੇ ਵਿੱਚ ਸ਼ਾਮਲ ਹੋਣ ਤੋਂ ਬਾਅਦ  ਲਗਾਤਾਰ ਕਿਸਾਨ ਸੰਘਰਸ਼ ਵਿੱਚ ਹਾਜ਼ਰੀ ਲਗਵਾ ਰਿਹਾ ਹੈ । ਇਸੇ ਤਰ੍ਹਾਂ ਕੁਝ ਸਮਾਂ ਪਹਿਲਾਂ ਵੀ ਬਲਕਰਨ ਸਿੰਘ ਇਕ ਰਾਸ਼ਨ ਦੀ ਟਰਾਲੀ ਸਿੰਘੂ ਬਾਰਡਰ ਤੇ ਪੁਚਾ ਕੇ ਆਇਆ ਸੀ। ਮਿਲੀ ਜਾਣਕਾਰੀ ਅਨੁਸਾਰ ਬਲਕਰਨ ਸਿੰਘ ਦੀ ਖੂਨ ਦੀ ਕਮੀ ਪੂਰੀ ਕਰਨ ਤੋਂ ਬਾਅਦ ਉਸ ਦਾ ਤੁਰੰਤ ਆਪ੍ਰੇਸ਼ਨ ਹੋਵੇਗਾ। 

ਦਿਹਾਤੀ ਮਜ਼ਦੂਰ ਸਭਾ ਵੱਲੋਂ 19 ਮਾਰਚ ਨੂੰ ਜ਼ਿਲ੍ਹਾ ਹੈੱਡਕੁਆਰਟਰ ਬਰਨਾਲਾ ਦੇ ਡੀਸੀ ਦਫ਼ਤਰ ਧਰਨੇ ਸਬੰਧੀ

14 ਮਾਰਚ ਤੋਂ ਪਿੰਡ ਪੱਧਰ ਤੇ ਮੀਟਿੰਗਾਂ ਕਰਕੇ ਮਜ਼ਦੂਰਾਂ ਨੂੰ ਲਾਮਬੰਦ ਕੀਤਾ ਜਾਵੇਗਾ- ਕਾਮਰੇਡ ਨੰਦਗਡ਼੍, ਕਲਾਲਮਾਜਰਾ                                                                                                                                                                       

ਮਹਿਲ ਕਲਾਂ/ਬਰਨਾਲਾ-ਮਾਰਚ 2021 (ਗੁਰਸੇਵਕ ਸਿੰਘ ਸੋਹੀ)-

ਦਿਹਾਤੀ ਮਜ਼ਦੂਰ ਸਭਾ ਦੀ ਜ਼ਿਲ੍ਹਾ ਬਰਨਾਲਾ ਇਕਾਈ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਦੀ ਜ਼ਿਲ੍ਹਾ ਪੱਧਰੀ ਇਕ ਅਹਿਮ ਮੀਟਿੰਗ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਸੱਦੋਵਾਲ ਦੀ ਪ੍ਰਧਾਨਗੀ ਹੇਠ ਕਸਬਾ ਮਹਿਲ ਕਲਾਂ ਵਿਖੇ ਹੋਈ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਪ੍ਰਕਾਸ਼ ਨੰਦਗਡ਼੍ਹ ,ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ,ਸਰਪ੍ਰਸਤ ਕਾਮਰੇਡ ਭਾਨ ਸਿੰਘ ਸੰਘੇੜਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਉਕਤ ਆਗੂਆਂ ਨੇ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਆਪਣੇ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਤੋਂ ਪੂਰੀ ਤਰ੍ਹਾਂ ਭੱਜ ਚੁੱਕੀਆਂ ਹਨ। ਪਰ ਵਾਅਦੇ ਪੂਰੇ ਕਰਨ ਦੀ ਬਜਾਏ ਸੰਵਿਧਾਨ ਨਾਲ ਛੇੜਛਾੜ ਕਰਕੇ ਮਜ਼ਦੂਰ ਪੱਖੀ ਬਣਾਏ ਕਿਰਤ ਕਾਨੂੰਨਾਂ ਨੂੰ ਤੋੜ ਕੇ ਮਜ਼ਦੂਰਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਕੇ ਉਨ੍ਹਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਦਿਹਾਤੀ ਮਜ਼ਦੂਰ ਸਭਾ ਵੱਲੋਂ ਸੂਬਾ ਕਮੇਟੀ ਦੇ ਸੱਦੇ ਉੱਪਰ 23 ਮਾਰਚ ਤੋਂ 30 ਮਾਰਚ ਤੱਕ ਬਲਾਕ ਅਤੇ ਤਹਿਸੀਲ ਪੱਧਰ ਤੇ ਪੂਰੇ ਪੰਜਾਬ ਅੰਦਰ ਕਾਨਫ਼ਰੰਸਾਂ ਅਤੇ 19 ਮਾਰਚ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਤੇ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਕੇਂਦਰ ਤੇ ਰਾਜ ਸਰਕਾਰਾਂ ਦੇ ਖ਼ਿਲਾਫ਼ ਧਰਨੇ ਦੇਣ ਦੇ ਲਿਖੇ ਗਏ ਪ੍ਰੋਗਰਾਮ ਤਹਿਤ 19 ਮਾਰਚ ਨੂੰ ਜ਼ਿਲ੍ਹਾ ਹੈੱਡਕੁਆਰਟਰ ਬਰਨਾਲਾ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਮਜ਼ਦੂਰਾਂ ਦੇ ਸਹਿਯੋਗ ਨਾਲ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਇਸ ਮੌਕੇ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਲਗਾਉਂਦਿਆਂ ਜ਼ਿਲ੍ਹਾ ਬਰਨਾਲਾ ਅੰਦਰ ਬਲਾਕ ਪੱਧਰ ਤਹਿਸੀਲ ਪੱਧਰ ਦੀਆਂ ਕਾਨਫ਼ਰੰਸਾਂ ਦੀਆਂ ਤਿਆਰੀਆਂ 14 ਮਾਰਚ ਤੋਂ ਆਰੰਭ ਕਰਕੇ ਤੇਜ਼ੀ ਨਾਲ ਮੁਕੰਮਲ ਕਰਨ ਅਤੇ 19 ਮਾਰਚ ਨੂੰ ਬਰਨਾਲਾ ਦੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਦਿੱਤੇ ਜਾ ਰਹੇ ਧਰਨੇ ਵਿੱਚ ਕਾਫ਼ਲੇ ਬੰਨ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪਿੰਡ ਪੱਧਰ ਬਲਾਕ ਪੱਧਰ ਤਹਿਸੀਲ ਪੱਧਰ ਤੇ ਜ਼ਿਲ੍ਹਾ ਪੱਧਰ ਤਕ ਜਥੇਬੰਦੀ ਵੱਲੋਂ ਮਜ਼ਦੂਰਾਂ ਨਾਲ ਮੀਟਿੰਗਾਂ ਕਰਕੇ ਲਗਾਤਾਰ ਉਨ੍ਹਾਂ ਨੂੰ ਲਾਮਬੰਦ ਕੀਤਾ ਜਾਵੇਗਾ । ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਮੀਤ ਕਾਮਰੇਡ ਸਾਧੂ ਸਿੰਘ ਛੀਨੀਵਾਲ ਕਲਾਂ ਅਤੇ ਕੇਵਲ ਸਿੰਘ ਕੁਰੜ ਨੇ ਜਥੇਬੰਦੀ ਦੇ ਆਗੂਆਂ ਨੂੰ ਵਿਸਵਾਸ਼ ਦਿਵਾਇਆ ਕਿ ਜਥੇਬੰਦੀ ਵੱਲੋਂ ਬਲਾਕ ਅਤੇ ਤਹਿਸੀਲ ਪੱਧਰ ਤੇ ਕੀਤੀਆਂ ਜਾ ਰਹੀਆਂ ਕਾਨਫ਼ਰੰਸਾਂ ਅਤੇ 19 ਮਾਰਚ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਅੱਗੇ ਦਿੱਤੇ ਜਾ ਰਹੇ ਧਰਨੇ ਵਿੱਚ ਮਜ਼ਦੂਰਾਂ ਦੇ ਕਾਫ਼ਲਿਆਂ ਸਮੇਤ ਸ਼ਮੂਲੀਅਤ ਕਰਵਾਈ ਜਾਵੇਗੀ।

ਮਹਿਲ ਕਲਾਂ ਦੇ ਪੱਕੇ ਕਿਸਾਨੀ ਮੋਰਚੇ ਦੇ 164 ਵੇਂ ਦਿਨ ਕਿਸਾਨ ਆਗੂ ਸਰਕਾਰ ਖਿਲਾਫ ਗਰਜੇ

ਮਹਿਲ ਕਲਾਂ/ਬਰਨਾਲਾ-ਮਾਰਚ 2021 (ਗੁਰਸੇਵਕ ਸਿੰਘ ਸੋਹੀ)-

30 ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਨੇ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਮਹਿਲ ਕਲਾਂ ਦੇ ਟੋਲ ਟੈਕਸ ਉੱਪਰ 1ਅਕਤੂਬਰ 2020 ਤੋਂ ਲੱਗਿਆ ਧਰਨਾ ਲਗਾਤਾਰ ਚੱਲ ਰਿਹਾ ਹੈ। ਇਸ ਮੌਕੇ 

ਬੀਕੇਯੂ ਡਕੌਂਦਾ ਦੇ ਜਿਲ੍ਹਾ ਆਗੂ ਮਲਕੀਤ ਸਿੰਘ ਈਨਾਂ, ਮਾ ਗੁਰਮੇਲ ਸਿੰਘ ਠੁੱਲੀਵਾਲ, ਬੀਕੇਯੂ ਕਾਦੀਆਂ ਦੇ ਸਿੰਗਾਰਾ ਸਿੰਘ ਛੀਨੀਵਾਲ, ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਮਾ ਪਿਸੌਰਾ ਸਿੰਘ ਹਮੀਦੀ,ਜਗਤਾਰ ਸਿੰਘ ਛੀਨੀਵਾਲ, ਜੱਗਾ ਸਿੰਘ  ਛਾਪਾ ਨੇ ਕਿਹਾ ਕਿ ਸਾਢੇ ਪੰਜ ਮਹੀਨੇ ਹੋ ਗਏ ਹਨ ਪਰ ਧਰਨਾਕਾਰੀਆਂ ਦੇ ਇਰਾਦੇ ਹੋਰ ਦ੍ਰਿੜ ਹੋਏ ਹਨ, ਵਿਚਾਰਾਂ ਵਿੱਚ ਵਧੇਰੇ ਪ੍ਰਪੱਕਤਾ ਆਈ ਹੈ ਅਤੇ ਕਾਨੂੰਨਾਂ ਦੇ ਦੁਰਪ੍ਰਭਾਵਾਂ ਬਾਰੇ ਸਮਝ ਵਧੇਰੇ ਸਪਸ਼ਟ ਹੋਈ ਹੈ। ਹਰ ਅੰਦੋਲਨਕਾਰੀ ਦੀ ਜੁਬਾਨ `ਤੇ ਬਸ ਇਕੋ ਗੱਲ ਹੈ, ਕਾਲੇ ਕਾਨੂੰਨ ਰੱਦ ਕਰਵਾਏ ਬਗੈਰ ਘਰ ਵਾਪਸ ਨਹੀਂ ਜਾਣਾ। ਆਗੂਆਂ ਨੇ ਬਰਨਾਲੇ ਜਿਲ੍ਹੇ ਦੀਆਂ ਸਾਰੀਆਂ ਬੈਂਕ, ਮੁਲਾਜ਼ਮ, ਮਜਦੂਰ, ਵਪਾਰੀ ਤੇ ਹੋਰ ਤਬਕਿਆਂ ਨਾਲ ਸਬੰਧਤ ਜਥੇਬੰਦੀਆਂ ਨੂੰ 15 ਮਾਰਚ ਵਾਲਾ ਨਿੱਜੀਕਰਨ ਵਿਰੋਧੀ ਦਿਵਸ ਮਨਾਉਣ ਲਈ ਰੇਲਵੇ ਸਟੇਸ਼ਨ `ਤੇ ਇਕੱਠੇ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡਾ ਅੰਦੋਲਨ ਮੁਲਕ ਭਰ ਵਿੱਚ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਫੈਲ ਚੁੱਕਾ ਹੈ। ਬੰਗਾਲ ਵਿੱਚ ਬੀਜੇਪੀ ਵਿਰੁੱਧ ਪ੍ਰਚਾਰ ਕਰਨ ਅਤੇ ਖੇਤੀ ਕਾਨੂੰਨਾਂ ਦੇ ਸਮੁੱਚੇ ਮੁਲਕ ਦੇ ਕਿਸਾਨਾਂ ਤੇ ਪੈਣ ਵਾਲੇ ਮਾਰੂ ਅਸਰਾਂ ਬਾਰੇ ਜਾਗਰੂਕ ਕਰਨ ਲਈ ਪਹੁੰਚੇ ਕਿਸਾਨ ਆਗੂਆਂ ਨੂੰ ਬਹੁਤ ਭਾਰੀ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੀ ਜਾ ਰਹੀ ਹੈ। ਉਥੇ ਲੋਕਾਂ ਨੂੰ ਕਾਲੇ ਕਾਨੂੰਨਾਂ ਦੀਆਂ ਬਾਰੀਕੀਆਂ ਉਨ੍ਹਾਂ ਦੀ ਸਥਾਨਕ ਭਾਸ਼ਾ ਵਿੱਚ ਸਮਝਾਈਆਂ ਜਾ ਰਹੀਆਂ ਹਨ । ਇਸ ਤੋਂ ਪਹਿਲਾਂ ਕਰਨਾਟਕਾ ਵਿੱਚ ਗਏ ਕਿਸਾਨ ਆਗੂਆ ਨੂੰ ਵੀ ਭਰਪੂਰ ਸਮਰਥਨ ਮਿਲਿਆ ਸੀ। ਬਰਤਾਨੀਆ ਦੀ ਸੰਸਦ ਵਿਚ ਭਾਰਤੀ ਖੇਤੀ ਕਾਨੂੰਨਾਂ ਤੇ ਕਿਸਾਨ ਅੰਦੋਲਨ ਬਾਰੇ ਹੋਈ ਬਹਿਸ ਨੇ ਸਾਡੇ ਅੰਦੋਲਨ ਨੂੰ ਦੁਨੀਆਂ ਪੱਧਰ ਦਾ ਬਿਰਤਾਂਤ ਬਣਾ ਦਿੱਤਾ ਹੈ।ਕਾਰਪੋਰੇਟਾਂ ਤੇ ਸਾਮਰਾਜੀ ਕੰਪਨੀਆਂ ਦੇ ਦਬਾਅ ਹੇਠ ਆਈ ਸਰਕਾਰ ਨੂੰ ਬਾਹਰ ਨਿੱਕਲਣ ਦਾ ਰਸਤਾ ਨਹੀਂ ਲੱਭ ਰਿਹਾ। ਪਰ ਲੋਕਾਂ ਦੀ ਤਾਕਤ ਮੂਹਰੇ ਸਰਕਾਰ ਨੂੰ ਝੁਕਣਾ ਹੀ ਪੈਣਾ ਹੈ ਤੇ ਇਹ ਕਾਲੇ ਕਾਨੂੰਨ ਰੱਦ ਕਰਨੇ ਹੀ ਪੈਣੇ ਹਨ। ਧਰਨੇ ਦੇ ਦਿਨਾਂ ਦੀ ਗਿਣਤੀ ਸਾਡੇ ਲਈ ਹੁਣ ਕੋਈ ਮਾਅਨੇ ਨਹੀਂ ਰੱਖਦੀ। ਚਾਹੇ ਜਿੰਨਾ ਮਰਜੀ ਸਮਾਂ ਲੱਗੇ, ਅਸੀਂ ਮੰਗਾਂ ਮੰਨਵਾ ਕੇ ਹੀ ਰਹਾਂਗੇ। ਇਸ ਮੌਕੇ ਗੋਬਿੰਦਰ ਸਿੰਘ ਸਿੱਧੂ, ਛਿੰਦਾ ਵਜੀਦਕੇ,ਜਗਤਾਰ ਸਿੰਘ ਛੀਨੀਵਾਲ, ਨਛੱਤਰ ਸਿੰਘ ਕਲਕੱਤਾ, ਅਮਨਦੀਪ ਸਿੰਘ ਅਮਨੀ ,ਬਲਜੀਤ ਸਿੰਘ ਸੋਢਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।

ਫਸਟ ਚੁਆਇਸ਼ ਇਮੀਗ੍ਰੇਸ਼ਨ ਅਤੇ ਆਇਲਟਸ ਇੰਸਟੀਚਿਊਟ ਮਹਿਲ ਕਲਾਂ ਦੀ ਵਿਦਿਆਰਥਣ ਨੇ ਪ੍ਰਾਪਤ ਕੀਤੇ 6.5 ਬੈਂਡ  

ਮਹਿਲ ਕਲਾਂ/ਬਰਨਾਲਾ-ਮਾਰਚ 2021(ਗੁਰਸੇਵਕ ਸਿੰਘ ਸੋਹੀ) -

ਇਲਾਕੇ ਦੀ ਨਾਮਵਰ ਇੰਮੀਗ੍ਰੇਸ਼ਨ ਅਤੇ ਆਈਲੈਟਸ ਸੰਸਥਾ ਫਸਟ ਚੁਆਇਸ ਇਮੀਗ੍ਰੇਸ਼ਨ ਅਤੇ ਆਈਲੈਟਸ ਤੇ ਪੀਟੀਈ ਇੰਸਟੀਚਿਊਟ   ਮਹਿਲਕਲਾਂ ਜ਼ਿਲ੍ਹਾ ਬਰਨਾਲਾ ਦੀ ਵਿਦਿਆਰਥਣ ਗੁਰਸ਼ਰਨ ਕੌਰ ਧਾਲੀਵਾਲ ਪਿੰਡ ਛੀਨੀਵਾਲ ਕਲਾਂ ਨੇ ਕੁੱਝ ਮਹੀਨਿਆਂ ਦੀ ਕੋਚਿੰਗ ਤੋਂ ਬਾਅਦ ਹੀ ਆਈਲੈੱਟਸ ਵਿੱਚੋਂ  ਸ਼ਾਨਦਾਰ ਸਕੋਰ ਪ੍ਰਾਪਤ ਕੀਤਾ।ਸੰਸਥਾ ਦੇ ਡਾਇਰੈਕਟਰ ਸਰਦਾਰ ਜਗਜੀਤ ਸਿੰਘ ਮਾਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰਸ਼ਰਨ ਕੌਰ ਧਾਲੀਵਾਲ ਨੇ ਸਿਰਫ ਦੋ ਮਹੀਨਿਆਂ ਦੀ ਕੋਚਿੰਗ ਲੈਣ ਤੋਂ ਬਾਅਦ 6.5ਬੈਂਡ ਪ੍ਰਾਪਤ ਕਰਕੇ ਆਪਣੀ ਕੈਨੇਡਾ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਪਹਿਲਾ ਸਟੈੱਪ ਕਲੀਅਰ ਕਰ ਲਿਆ ਹੈ। ਗੁਰਸ਼ਰਨ ਕੌਰ ਧਾਲੀਵਾਲ  ਨਿੱਬੜੇ ਹੀ ਖ਼ੁਸ਼ੀ ਭਰੇ ਲਹਿਜੇ ਵਿੱਚ ਕਿਹਾ ਕਿ ਫਸਟ ਚੁਆਇਸ   ਇਮੀਗਰੇਸ਼ਨ ਦੁਆਰਾ ਮੁਹੱਈਆ ਕਰਵਾਈ ਜਾ ਰਹੀ ਆਧੁਨਿਕ ਤਰੀਕੇ ਨਾਲ ਆਈਲੈੱਟਸ ਦੀ ਕੋਚਿੰਗ ਅਤੇ ਮਿਹਨਤੀ ਸਟਾਫ ਦੇ ਸਦਕਾ ਮੈਂ ਇਸ ਸ਼ਾਨਦਾਰ ਸਕੋਰ ਪ੍ਰਾਪਤ ਕੀਤਾ ਹੈ ਅਤੇ ਮੈਂ ਹਮੇਸ਼ਾਂ ਹੀ ਫਰਸਟ ਚੁਆਇਸ ਇਮੀਗ੍ਰੇਸ਼ਨ ਦੀ ਰਿਣੀ ਰਹਾਂਗੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਸੰਸਥਾ ਪਿਛਲੇ ਲੰਮੇ ਸਮੇਂ ਤੋਂ ਕੈਨੇਡੀਅਨ ਵਕੀਲ ਸਰਦਾਰ ਮਨਜੀਤ ਸਿੰਘ ਮਾਹਲ ਦੀ ਅਗਵਾਈ ਵਿੱਚ ਇਲਾਕੇ ਦੇ ਲੋਕਾਂ ਲਈ ਕੈਨੇਡਾ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਸਹਾਇਕ ਹੋ ਰਹੀ ਹੈ। ਇਸ ਮੌਕੇ ਸਟਾਫ ਮੈਂਬਰ ਮਨਦੀਪ ਕੌਰ ਸੋਡਾ ,ਅਰਸ਼ਦੀਪ ਕੌਰ, ਰਿੰਮੀ ਸ਼ਰਮਾ, ਸਰਬਜੀਤ ਕੌਰ, ਸੁਖਪ੍ਰੀਤ ਕੌਰ, ਸੰਦੀਪ ਕੌਰ ਅਤੇ ਖੁਸ਼ਬੀਰ ਸਿੰਘ ਹਾਜ਼ਰ ਸਨ।

ਪਿੰਡ ਕੋਕਰੀ ਕਲਾਂ ਚ ਵਿਕਾਸ ਕਾਰਜਾਂ ਦੀ ਹਨੇਰੀ ਲਿਆ ਦਿਆਂਗੇ ਸਰਪੰਚ ਗੋਰਾ

ਅਜੀਤਵਾਲ ਬਲਵੀਰ ਸਿੰਘ ਬਾਠ  ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਕੋਕਰੀ ਕਲਾਂ ਵਿਖੇ ਚੱਲ ਰਹੇ ਵਿਕਾਸ ਕਾਰਜ  ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀ ਦੇਣ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਗੁਰਪ੍ਰੀਤ ਸਿੰਘ ਗੋਰਾ ਨੇ ਜਨਸ਼ਕਤੀ ਨਿੳੂਜ਼ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਦੇ ਹੋਏ ਕੀਤਾ  ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਿੰਡ ਕੋਕਰੀ ਕਲਾਂ ਚ ਵਿਕਾਸ ਕਾਰਜਾਂ ਦੀ ਹਨੇਰੀ ਲਿਆ ਦਿਆਂਗੇ  ਉਨ੍ਹਾਂ ਅੱਗੇ ਕਿਹਾ ਕਿ ਪਿੰਡ ਵਿਚ ਵਿਕਾਸ ਕਾਰਜ ਵੱਡੀ ਪੱਧਰ ਤੇ ਜਾਰੀ ਹਨ ਜਿਵੇਂ ਕਿ ਰਸਤਿਆਂ ਵਿੱਚ ਇੰਟਰਲੌਕ ਟਾਈਲਾਂ ਲਗਾਈਆਂ ਜਾ ਰਹੀਆਂ ਹਨ  ਇਸ ਤੋਂ ਇਲਾਵਾ ਗਲੀਆਂ ਨਾਲੀਆਂ ਸਕੂਲਾਂ ਧਰਮਸ਼ਾਲਾ ਸ਼ਮਸ਼ਾਨਘਾਟ ਆਦਿ ਤੋਂ ਬਿਨਾਂ ਅਨੇਕਾਂ ਹੀ  ਵਿਕਾਸ ਕਾਰਜ ਚੱਲ ਰਹੇ ਹਨ  ਥੋੜ੍ਹੇ ਸਮੇਂ ਚ ਹੀ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਇਆ ਜਾਵੇਗਾ

21 ਵਾਂ ਸਾਲਾਨਾ ਕੱਵਾਲੀ ਸਮਾਗਮ ਅਤੇ ਭੰਡਾਰਾ ਪੂਰਨ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ।

ਸਾਰੇ ਧਰਮਾਂ ਦੇ ਲੋਕਾਂ ਨੇ ਕੀਤੀ ਸ਼ਮੂਲੀਅਤ 

ਮਹਿਲ ਕਲਾਂ/ਬਰਨਾਲਾ-ਮਾਰਚ 2021- (ਗੁਰਸੇਵਕ ਸਿੰਘ ਸੋਹੀ)-

ਸਥਾਨਕ ਬਾਗਵਾਲਾ ਪੀਰਖਾਨਾ ਵਿਖੇ ਅਮਨ ਮੁਸਲਮ ਵੈੱਲਫੇਅਰ ਕਮੇਟੀ (ਰਜਿ:) ਦੇ ਪ੍ਰਧਾਨ ਅਤੇ ਮੁੱਖ ਪ੍ਰਬੰਧਕ ਡਾ ਮਿੱਠੂ ਮੁਹੰਮਦ ਦੀ ਨਿਗਰਾਨੀ ਹੇਠ 21 ਵਾਂ ਕੱਵਾਲੀ ਸਮਾਗਮ ਅਤੇ ਭੰਡਾਰਾ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਇਲਾਕੇ ਦੇ ਸੰਤਾਂ-ਮਹਾਂਪੁਰਸ਼ਾਂ ਅਤੇ ਖ਼ਲੀਫ਼ਾ ਸਹਿਬਾਨਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।

ਇਸ ਸਾਲਾਨਾ ਸਮਾਗਮ ਦੀ ਲਾਈਵ ਕਵਰੇਜ (ਜਨ ਸ਼ਕਤੀ ਨਿਊਜ਼ ਪੰਜਾਬ, UK) ਡੇਲੀ ਪੰਜਾਬ ਨਿਊਜ਼ 24 ਅਤੇ KSG ਨਿਊਜ਼ ਸਮੇਤ ਕਈ ਹੋਰ ਚੈਨਲਾਂ ਵੱਲੋਂ ਕੀਤੀ ਗਈ ਜੋ ਕਿ ਭਾਰਤ ਸਮੇਤ ਸੰਸਾਰ ਦੇ ਵੱਖ ਵੱਖ ਮੁਲਕਾਂ ਵਿਚ ਦਿਖਾਈ ਗਈ ।ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕੱਵਾਲ ਦਿਲਸ਼ਾਦ ਜਮਾਲਪੁਰੀ ਐਂਡ ਪਾਰਟੀ ਮਲੇਰਕੋਟਲੇ ਵਾਲਿਆਂ ਨੇ ਸੂਫੀਆਨਾ ਕਲਾਮ ਗਾ ਕੇ ਖੂਬ ਰੰਗ ਬੰਨ੍ਹਿਆ ।ਇਸ ਤੋਂ ਬਾਅਦ ਰਫੀ+ਫੈਜ ਅਲੀ ਐਂਡ ਪਾਰਟੀ ਬਰਕਤਪੁਰ ਵਾਲੇ ਅਤੇ ਰਫੀ ਜਾਫਰ ਅਲੀ ਐਂਡ ਪਾਰਟੀ ਹਿੰਮਤਪੁਰੇ ਵਾਲਿਆਂ ਨੇ ਵੀ ਆਪਣੀ ਹਾਜ਼ਰੀ ਲਵਾਈ ਅਤੇ ਦਰਸਕਾਂ ਤੋਂ ਖੂਬ ਵਾਹ ਵਾਹ ਖੱਟੀ । ਇਸ ਸਮੇਂ ਬਾਬਾ ਕਾਲੇ ਸ਼ਾਹ ਜੀ ਬਰਨਾਲਾ ,ਬਾਬਾ ਰਫੀਕ ਮੁਹੰਮਦ ਜੀ ਨੱਥੋਵਾਲ ,ਗੁਲਜ਼ਾਰ ਖਾਨ ਕਲਿਆਣ, ਸਾਬਰੀ ਇਰਫ਼ਾਨ ਸਾਹਿਬ ਸ਼ਾਜਾਪੁਰ, ਬਾਬਾ ਮੁਹੱਬਤ ਸ਼ਾਹ, ਬਾਬਾ ਇੱਜ਼ਤ ਸਾਹ ,ਬਾਬਾ ਜੰਗ ਸਿੰਘ ਦੀਵਾਨਾ ਭੌਪੂ ਖਾਨ ਜੌਹਲਾਂ, ਭੋਲਾ ਖਾਂ ਜੌਹਲਾਂ, ਸੋਨੀ ਖਾਨ ਜੌਹਲਾਂ,ਹੁਸੈਨ ਜਲਾਲ ,ਮਿੰਟੂ ਬਈਏਵਾਲ ਆਦਿ ਸੁਸ਼ੋਭਿਤ ਸਨ। ਇਸ ਸਮਾਗਮ ਵਿਚ ਝੰਡਾ ਛੁਡਾਉਣ ਅਤੇ ਚਾਦਰ ਚੜ੍ਹਾਉਣ ਦੀ ਰਸਮ ਵੀ ਅਦਾ ਕੀਤੀ ਗਈ ਅਤੇ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਦੀ ਜਿੱਤ ਲਈ ਵਿਸ਼ੇਸ਼ ਦੁਆ (ਅਰਦਾਸ) ਕੀਤੀ ਗਈ ।ਸਟੇਜ ਦੀ ਕਾਰਵਾਈ ਉੱਘੇ ਸੰਚਾਲਕ ਸਮਰਾਟ ਰਾਏਕੋਟੀ ਵੱਲੋਂ ਨਿਭਾਈ ਗਈ ।ਇਸ ਸਮਾਗਮ ਵਿਚ ਪੱਤਰਕਾਰ ਭਾਈਚਾਰੇ ਵੱਲੋੰ ਪੱਤਰਕਾਰ ਨਿਰਮਲ ਸਿੰਘ ਪੰਡੋਰੀ, ਗੁਰਸੇਵਕ ਸਿੰਘ ਸੋਹੀ , ਫ਼ਿਰੋਜ਼ ਖ਼ਾਨ, ਜਗਜੀਤ ਸਿੰਘ ਕੁਤਬਾ ,ਗੁਰਸੇਵਕ ਸਿੰਘ ਸਹੋਤਾ, ਗੁਰਪ੍ਰੀਤ ਸਿੰਘ ਬਿੱਟੂ, ਡਾ ਕੁਲਦੀਪ ਬਿਲਾਸਪੁਰੀ, ਮਿੰਟੂ ਖੁਰਮੀ ਹਿੰਮਤਪੁਰਾ ਪ੍ਰੇਮ ਕੁਮਾਰ ਪਾਸੀ, (ਮਨਜਿੰਦਰ ਗਿੱਲ ਮੈਨੇਜਰ ਜਨ ਸ਼ਕਤੀ ਨਿਊਜ਼ ਪੰਜਾਬ )ਅਤੇ ਡਾਕਟਰੀ ਟੀਮ ਵਜੋਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਸਰਪ੍ਰਸਤ ਡਾ ਮਹਿੰਦਰ ਸਿੰਘ ਗਿੱਲ, ਜ਼ਿਲ੍ਹਾ ਆਗੂ ਡਾਕਟਰ ਕੇਸਰ ਖ਼ਾਨ ਮਾਂਗੇਵਾਲ, ਡਾ ਇਬਰਾਰ ਹਸਨ ,ਡਾ ਮੁਕਲ ਸ਼ਰਮਾ, ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ ,ਡਾ ਸੁਖਵਿੰਦਰ ਸਿੰਘ ਬਾਪਲਾ ,ਡਾ ਨਾਹਰ ਸਿੰਘ ,ਡਾ ਜਸਬੀਰ ਸਿੰਘ ਜੱਸੀ ,ਡਾ ਸਲੀਮ ਖਾਨ ਜਲਾਲ,ਡਾ ਮੁਹੰਮਦ ਦਿਲਸ਼ਾਦ ਅਲੀ ,ਡਾ਼ ਕਾਕਾ ਖਾਨ ,ਅਨਫਾਲ ਅਲੀ ਆਦਿ ਤੋਂ ਇਲਾਵਾ ਸਰਪੰਚ ਰਾਜਵਿੰਦਰ ਕੌਰ, ਸਰਪੰਚ ਬਲਦੀਪ ਸਿੰਘ ਮਹਿਲ ਖੁਰਦ ,ਸਮਾਜ ਸੇਵਕ ਸਰਬਜੀਤ ਸਿੰਘ ਸ਼ੰਭੂ,ਬਲਬੀਰ ਸਿੰਘ ਜੀ (ਬਾਬਾ ਘੋਨਾ) ਤੋਂ ਇਲਾਵਾ ਸੈਂਕੜਿਆਂ ਦੀ ਤਦਾਦ ਵਿਚ ਸਾਰੇ ਧਰਮਾਂ ਦੇ ਲੋਕ ਹਾਜ਼ਰ ਸਨ ।

ਅਖੀਰ ਵਿੱਚ ਮੁੱਖ ਸੰਚਾਲਕ ਡਾ ਮਿੱਠੂ ਮੁਹੰਮਦ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਇਸ ਸਮਾਗਮ ਵਿਚ ਪਹੁੰਚੇ ਸੰਤਾਂ ਮਹਾਂਪੁਰਸ਼ਾਂ ਨੂੰ ਮੈਡਲ ਅਤੇ ਹਰੇ ਰੰਗ ਦੀਆਂ ਕਿਸਾਨੀ ਪੱਗਾਂ ਨਾਲ ਸਨਮਾਨਤ ਕੀਤਾ ਗਿਆ । ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਹਾਜ਼ਰ ਹੋਏ ਪੱਤਰਕਾਰ ਵੀਰਾਂ ਅਤੇ ਡਾਕਟਰ ਵੀਰਾਂ ਦਾ ਮੈਡਲਾਂ ਨਾਲ ਸਨਮਾਨ ਕੀਤਾ ਗਿਆ ।

ਪਿੰਡ ਸਹਿਜੜਾ ਵਿਖੇ ਮਹਾਂ ਸ਼ਿਵਰਾਤਰੀ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ  

ਮਹਿਲ ਕਲਾਂ/ਬਰਨਾਲਾ-ਮਾਰਚ 2021- (ਗੁਰਸੇਵਕ ਸੋਹੀ )- 
ਅੱਜ ਪਿੰਡ ਸਹਿਜੜਾ ਵਿਖੇ ਮਹਾਂ ਸ਼ਿਵਰਾਤਰੀ ਦਾ ਦਿਹਾੜਾ ਸ਼ਿਵ ਮੰਦਿਰ ਕਮੇਟੀ ਸਹਿਜੜਾ ਅਤੇ ਪਿੰਡ ਬਾਪਲਾ ਤੇ ਸਹਿਜੜਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਡ਼ੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ  ।ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਸਮੇਤ ਸੰਤਾਂ ਮਹਾਂਪੁਰਸ਼ਾਂ ਸਮੇਤ ਸਮਾਜ ਸੇਵੀ ਜਥੇਬੰਦੀਆਂ ਅਤੇ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਭਰਵੀਂ ਸ਼ਿਰਕਤ ਕੀਤੀ ਗਈ ।ਇਸ ਮੌਕੇ ਸ੍ਰੀ ਪੁਰਾਣ ਦੇ ਭੋਗ ਪਾਉਣ ਉਪਰੰਤ ਖੀਰ, ਪੂੜੇ ਅਤੇ ਲੰਗਰ ਦਾ ਸਾਰਾ ਦਿਨ ਪ੍ਰਵਾਹ ਚਲਾਇਆ ਗਿਆ  ।ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ, ਨਿਰਮਲ ਬਾਪਲਾ ,ਸੈਕਟਰੀ ਗੁਰਮੀਤ ਗਿਰ ਨੇ ਸੰਗਤਾਂ ਨੂੰ ਮਹਾਸ਼ਿਵਰਾਤਰੀ ਦੀਆਂ ਵਧਾਈਆਂ ਦਿੱਤੀਆਂ ।ਉਨ੍ਹਾਂ ਕਿਹਾ ਕਿ ਅੱਜ ਦੇ ਮਤਲਬੀ ਦੌਰ ਵਿੱਚ ਇਸ ਤਰ੍ਹਾਂ ਦੇ ਦਿਹਾਡ਼ੇ ਮਨਾਉਣਾ ਸਮੇਂ ਦੀ ਮੁੱਖ ਲੋਡ਼ ਹੈ ਕਿਉਂਕਿ ਮਨੁੱਖ ਆਪਣੀ ਨਿੱਜ ਸਵਾਰਥ ਦੀ ਖਾਤਰ ਸਭ ਰਿਸ਼ਤੇ ਨਾਤੇ ਖ਼ਤਮ ਕਰ ਰਿਹਾ ਹੈ ।ਇਸ ਲਈ ਸਾਨੂੰ ਸਭ ਨੂੰ ਰਲ ਮਿਲ ਕੇ ਦਿਹਾੜੇ ਮਨਾਉਣੇ ਚਾਹੀਦੇ ਹਨ ।ਉਨ੍ਹਾਂ ਕਿਹਾ ਕਿ ਸ਼ਿਵਰਾਤਰੀ ਵਾਲੇ ਦਿਨ ਭਗਵਾਨ ਸ਼ਿਵ ਤੇ ਮਾਤਾ ਪਾਰਵਤੀ ਦੀ ਪੂਜਾ ਕਰਨ ਨਾਲ ਮਨੁੱਖ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਦਿਨ ਵਰਤ ਤੇ ਪੂਜਾ ਕਰਨ ਨਾਲ ਵਿਅਕਤੀ ਨੂੰ ਮਨ ਚਾਹੇ ਵਰ ਦੀ ਪ੍ਰਾਪਤੀ ਵੀ ਹੁੰਦੀ ਹੈ ।ਸਮਾਗਮ ਦੇ ਅਖੀਰ ਵਿਚ ਸ਼ਿਵ ਮੰਦਿਰ ਸਹਿਜੜਾ ਦੇ ਗੱਦੀ ਨਸੀਨ ਦਰਬਾਰ ਗਿਰ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਮੰਦਰ ਦੀ ਜ਼ਿੰਮੇਵਾਰੀ ਸੰਗਤਾਂ ਦੇ ਨਾਲ ਵਿਚਾਰ ਕਰਨ ਤੋਂ ਬਾਅਦ ਸਹਿਮਤੀ ਨਾਲ ਹੱਥ ਖਡ਼੍ਹੇ ਕਰਨ ਉਪਰੰਤ  ਨਿਰਮਲ ਗਿਰ ਬਾਪਲਾ ਨੂੰ ਸੌਂਪੀ ਗਈ ।ਅਖੀਰ ਵਿੱਚ ਕਮੇਟੀ ਦੇ ਆਗੂ ਗੁਰਮੀਤ ਗਿਰ ਭੋਲਾ  ਵੱਲੋਂ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ  ।ਇਸ ਮੌਕੇ ਹਰਬੰਸ ਗਿਰ ਲਹਿਰਾਗਾਗਾ, ਸੰਤ ਮੁਨੀ ਦਾਸ ਜੀ ਮਿੱਠੇਵਾਲ ,ਰਾਮ ਗੋਪਾਲ ਸਹਿਜੜਾ ,ਪ੍ਰੇਮਜੀਤ ਸਿੰਘ ਸਹਿਜੜਾ,ਸੰਮਤੀ ਮੈਂਬਰ ਜਗਜੀਤ ਕੌਰ ਸਹਿਜੜਾ, ਸਰਪੰਚ ਸੁਖਦੇਵ  ਸਿੰਘ ਸਹਿਜੜਾ ,ਪੰਚ ਗੁਰਚੇਤ ਸਿੰਘ, ਜਗਸੀਰ ਸਿੰਘ ਧਾਲੀਵਾਲ ,ਸਾਬਕਾ ਸਰਪੰਚ ਜਸਵਿੰਦਰ ਸਿੰਘ, ਰਣਜੀਤ ਸਿੰਘ ਬਾਪਲਾ ,ਸਰਪੰਚ ਗੁਰਚਰਨ ਸਿੰਘ ਬਾਪਲਾ ,ਬਸੰਤ ਗਿਰ ਸਹਿਜੜਾ, ਦਰਸਨ ਗਿਰ, ਸੁਖਦੇਵ ਗਿਰ ,ਟੇਕ ਗਿਰ,ਭਿੰਦਰ ਗਿਰ, ਜਸਵੀਰ ਗਿਰ ਬਾਪਲਾ, ਹਰਬੰਸ ਗਿਰ ਬਾਪਲਾ, ਤਰਨਜੀਤ ਸਿੰਘ ਬਾਪਲਾ  ਸਮੇਤ ਇਲਾਕੇ ਦੇ ਪੰਚ ਸਰਪੰਚ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਸਮੇਤ ਸੰਗਤ ਵੱਡੀ ਗਿਣਤੀ ਚ ਹਾਜ਼ਰ ਸਨ।

ਭਲਾਈ ਟਰੱਸਟ ਕਲੱਬ ਚੰਨਣਵਾਲ ਵੱਲੋਂ ਪੜ੍ਹਾਈ ਵਿੱਚ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਦਾ ਕੀਤਾ ਸਨਮਾਨਤ       

ਮਹਿਲ ਕਲਾਂ/ਬਰਨਾਲਾ-ਮਾਰਚ 2021- (ਗੁਰਸੇਵਕ ਸਿੰਘ ਸੋਹੀ) -

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨਣਵਾਲ ਵਿਖੇ ਵਿਦਿਆਰਥੀ ਭਲਾਈ ਟਰੱਸਟ ਚੰਨਣਵਾਲ ਵੱਲੋਂ ਸਲਾਨਾ ਸਮਾਗਮ ਦੌਰਾਨ ਸੈਸ਼ਨ 2019-20 ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ (ਕਲਾਸ ਪਹਿਲੀ ਤੋਂ ਬਾਰਵੀਂ ਤੱਕ) ਨੂੰ ਇਨਾਮ ਵੰਡੇ ਗਏ। ਵਿਦਿਆਰਥੀਆਂ ਨੂੰ ਨਕਦ ਰਾਸ਼ੀ ਅਤੇੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਨਾਲ ਹੀ ਟਰੱਸਟ ਵੱਲੋਂ ਪਹਿਲੀ ਤੋਂ ਬਾਰਵੀਂ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਕਾਪੀਆਂ ਵੀ ਵੰਡੀਆਂ ਗਈਆਂ। ਇਸ ਸਮਾਗਮ ਦੌਰਾਨ ਜਗਦੇਵ ਸਿੰਘ ਗਿੱਲ, ਗੁਰਬੰਤ ਸਿੰਘ ਗਿੱਲ, ਬਲਵੀਰ ਸਿੰਘ ਸਿੱਧੂ, ਮਨੋਹਰ ਸਿੰਘ ਸੰਧੂ, ਜਸਵਿੰਦਰ ਸਿੰਘ ਗਿੱਲ, ਬਲਜੀਤ ਸਿੰਘ ਨੰਬਰਦਾਰ, ਜਸਪਾਲ ਸਿੰਘ ਚੀਮਾ, ਹਰਦੀਪ ਸਿੰਘ ਸਿੱਧੂ, ਬਲਵਿੰਦਰ ਸਿੰਘ ਸਿੱਧੂ, ਮਾਸਟਰ ਰਾਜ ਸਿੰਘ, ਕੁਲਵੀਰ ਸਿੰਘ ਗਿੱਲ, ਸੁਖਦੇਵ ਸਿੰਘ ਮੈਂਬਰ, ਜਸਵੀਰ ਸਿੰਘ ਮੈਂਬਰ, ਸਤਿਨਾਮ ਸਿੰਘ ਮੈਂਬਰ, ਬਲੀ ਖਾਨ ਮੈਂਬਰ, ਚਰਨਜੀਤ ਸਿੰਘ ਫ਼ੌਜੀ, ਕੁਲਵਿੰਦਰ ਸਿੰਘ ਬਾਠ, ਹਰਭਜਨ ਸਿੰਘ ਜਟਾਣਾ, ਪਲਵਿੰਦਰ ਸਿੰਘ ਜਟਾਣਾ, ਪ੍ਰਦੀਪ ਸਿੰਘ ਸਿੱਧੂ, ਗੁਰਸੇਵਕ ਸਿੰਘ ਲਾਡੀ, ਗੁਰਜੀਤ ਸਿੰਘ ਮੰਡੇਰ ਆਦਿ ਅਤੇ ਸਕੂਲ ਸਟਾਫ਼ ਹਾਜ਼ਰ ਸਨ। ਸਟੇਜ ਸੰਚਾਲਨ ਦੀ ਕਾਰਵਾਈ ਮਾਸਟਰ ਜਸਵਿੰਦਰ ਸਿੰਘ ਜੀ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਈ ਅਤੇ ਧੰਨਵਾਦ ਪ੍ਰਿੰਸੀਪਲ ਜਗਤਾਰ ਸਿੰਘ ਨੇ ਕੀਤਾ।

ਪਿੰਡ ਲੋਹਗਡ਼੍ਹ ਨਾਲ ਸਬੰਧਤ ਔਰਤ ਦਾ ਸਿਹਤ ਵਿਭਾਗ ਦੀ ਟੀਮ ਵੱਲੋਂ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਅੰਤਮ ਸੰਸਕਾਰ ਕਰ ਦਿੱਤਾ ਗਿਆ   

ਮਹਿਲ ਕਲਾਂ/ਬਰਨਾਲਾ-ਮਾਰਚ 2021- (ਗੁਰਸੇਵਕ ਸਿੰਘ ਸੋਹੀ)- 

ਪਿੰਡ ਲੋਹਗਡ਼੍ਹ ਨਾਲ ਸਬੰਧਤ ਇਕ ਔਰਤ ਪਿਛਲੇ ਦਿਨਾਂ ਤੋਂ ਬਿਮਾਰ ਹੋਣ ਕਾਰਨ ਚੰਡੀਮੰਦਰ ਹਰਿਆਣਾ ਦੇ ਮਿਲਟਰੀ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਜਾਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਵੱਲੋਂ ਉਸ ਦੀ ਜਾਂਚ ਰਿਪੋਰਟ ਦੀ ਕੋਰੋਨਾ ਪੋਜ਼ੀਟਿਵ ਪੁਸਟੀ ਵਜੋ ਕੀਤੇ ਜਾਣ ਤੇ ਮਿ੍ਤਕ ਔਰਤ ਦੀ ਲਾਸ ਨੂੰ ਜਿੱਥੇ ਪਿੰਡ ਲੋਹਗੜ੍ਹ ਵਿਖੇ ਲਿਆਂਦਾ ਗਿਆ ਉਥੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ ਹਰਿੰਦਰ ਸਿੰਘ ਸੂਦ ਦੀ ਨਿਗਰਾਨੀ ਸਿਹਤ ਵਿਭਾਗ ਦੀ ਟੀਮ ਵੱਲੋ ਪਰਿਵਾਰਕ ਮੈਂਬਰਾਂ ਅਤੇ ਸਮੂਹ ਨਗਰ ਵਾਸੀਆਂ ਦੀ ਹਾਜ਼ਰੀ ਵਿੱਚ ਅੰਤਮ ਸਸਕਾਰ ਕਰ ਦਿੱਤਾ ਗਿਆ ਇਸ ਮੌਕੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ ਹਰਿੰਦਰ ਸੰਘ ਸੂਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਔਰਤ ਪਿਛਲੇ ਸਮੇਂ ਤੋਂ ਕੈਂਸਰ ਦੀ ਮਰੀਜ਼ ਚਲੀ ਆ ਰਹੀ ਸੀ ਜਿਸ ਦੀ ਹਸਪਤਾਲ ਚ ਇਲਾਜ ਦੌਰਾਨ ਮੌਤ ਹੋ ਗਈ ਅਤੇ ਉਸ ਦੀ ਰਿਪੋਰਟ ਕੋਰੋਨਾ ਪੋਜੇਟਿਵ ਆਈ ਹੈ ਉਨ੍ਹਾਂ ਕਿਹਾ ਕਿ ਮ੍ਰਿਤਕ ਔਰਤ ਦੀ ਲਾਸ਼ ਨੂੰ ਹਸਪਤਾਲ ਤੋਂ ਉਨ੍ਹਾਂ ਦੇ ਜੱਦੀ ਪਿੰਡ ਲੋਹਗੜ੍ਹ ਵਿਖੇ ਲਿਆਂਦਾ ਗਿਆ ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਔਰਤ ਦਾ ਅੰਤਮ ਸਸਕਾਰ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਅੰਤਮ ਸਸਕਾਰ ਕਰਵਾ ਦਿੱਤਾ ਗਿਆ ਇਸ ਮੌਕ ਸਿਹਤ ਵਿਭਾਗ ਦੇ ਡਾ ਸੰਜੇ ਕੁਮਾਰ ਐੱਸ ਐੱਚ ਸੁਖਵਿੰਦਰ ਕੁਮਾਰ  ਹੈਲਥ ਵਰਕ ਮਹਿੰਦਰ ਸਿੰਘ  ਪਰਮਜੀਤ ਕੌਰ ਏ ਐਮ ਦੀ ਟੀਮ ਇਸ ਮੌਕੇ ਤੇ ਸਰਪੰਚ ਦਿਲਬਾਗ ਸਿੰਘ, ਪ੍ਰਦੀਪ ਸਿੰਘ ਲੋਹਗੜ੍ਹ, ਕੁਲਵੰਤ ਸਿੰਘ ਤੋਂ ਇਲਾਵਾ ਹੋਰ ਪਿੰਡ ਦੇ ਪਤਵੰਤੇ ਤੇ ਪਿੰਡ ਵਾਸੀ ਵੀ ਹਾਜ਼ਰ ਸਨ

ਕਿਸਾਨੀ ਸੰਘਰਸ਼ ਚ ਮੋਹਰੀ ਰੋਲ ਅਦਾ ਕਰਨ ਵਾਲੇ ਨੌਜਵਾਨ ਜੱਗਾ ਸਿੰਘ ਛਾਪਾ ਨੂੰ ਹਰਨੇਕ ਸਿੰਘ ਦਿਓਲ ਦੇ ਪਰਿਵਾਰ ਨੇ ਏਸੰਟ ਗੱਡੀ ਕੀਤੀ ਦਾਨ  

ਮਹਿਲ ਕਲਾਂ ਦੀ ਟੋਲ ਟੈਕਸ ਤੇ ਲੱਗੇ ਪੱਕੇ ਕਿਸਾਨੀ ਮੋਰਚੇ ਸੌਂਪੀਆਂ ਕਾਰ ਦੀਆਂ ਚਾਬੀਆਂ    

ਮਹਿਲ ਕਲਾਂ/ਬਰਨਾਲਾ-ਮਾਰਚ 2021 (ਗੁਰਸੇਵਕ ਸਿੰਘ ਸੋਹੀ)-

ਅੱਜ ਕਸਬਾ ਮਹਿਲ ਕਲਾਂ ਦੇ ਟੋਲ ਟੈਕਸ ਤੇ ਲੱਗੇ ਪੱਕੇ ਕਿਸਾਨੀ ਮੋਰਚੇ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਗਤੀਸ਼ੀਲ ਨੌਜਵਾਨ ਜੱਗਾ ਸਿੰਘ ਛਾਪਾ ਦੀਆਂ ਯੂਨੀਅਨ ਪ੍ਰਤੀ ਅਤੇ ਕਿਸਾਨੀ ਸੰਘਰਸ਼ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਕੈਨੇਡਾ ਰਹਿੰਦੇ ਜੈਲਦਾਰ ਹਰਨੇਕ ਸਿੰਘ ਤੇ ਉਨ੍ਹਾਂ ਦੇ ਸਪੁੱਤਰ ਹਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਦਿਓਲ ਵੱਲੋਂ ਹੁੰਡਈ ਕੰਪਨੀ ਦੀ ਏਸੈਂਟ ਕਾਰ ਹਰਜਿੰਦਰ ਸਿੰਘ ਉਰਫ ਨਾਜਰ ਦੇ ਰਾਹੀਂ ਦੀਆਂ ਚਾਬੀਆਂ ਕਿਸਾਨ ਆਗੂ ਜੱਗਾ ਸਿੰਘ ਛਾਪਾ ਨੂੰ ਸੌਂਪੀਆਂ ਗਈਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਜਿੰਦਰ ਸਿੰਘ ਉਰਫ਼ ਨਾਜਰ ਸਿੰਘ ਛਾਪਾ ਨੇ ਦੱਸਿਆ ਕਿ ਨੌਜਵਾਨ ਜੱਗਾ ਸਿੰਘ ਛਾਪਾ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਕਿਸਾਨੀ ਸੰਘਰਸ਼ ਦੇ ਵਿੱਚ ਆਪਣੇ  ਘਰ ਅਤੇ ਪਰਿਵਾਰ ਦਾ ਫ਼ਿਕਰ ਨਾ ਕਰਦੇ ਹੋਏ ਸਾਡੇ ਕਿਸਾਨੀ ਸੰਘਰਸ਼ ਵਿੱਚ ਆਪਣੀ ਕਰਾਏ ਤੇ ਲਾਉਣ ਵਾਲੀ ਇਨੋਵਾ ਗੱਡੀ ਨੂੰ ਲੈ ਕੇ ਜਾ ਰਿਹਾ ਸੀ ।ਅਤੇ ਉਸ ਦੇ ਘਰ ਦਾ ਗੁਜ਼ਾਰਾ ਚੱਲਣਾ ਔਖਾ ਹੋ ਗਿਆ ਸੀ ਜਿਸ ਨੂੰ ਦੇਖਦੇ ਹੋਏ ਸਾਡੇ ਪਰਿਵਾਰ ਵੱਲੋਂ ਉਸ ਨੂੰ ਇਹ ਏਸੈਂਟ ਕਾਰ ਯੂਨੀਅਨ ਦੇ ਕੰਮਾਂ ਲਈ ਅੱਜ ਭੇਂਟ ਕਰ ਕੇ ਖੁਸ਼ੀ ਮਹਿਸੂਸ ਹੋ ਰਹੀ ਹੈ ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਆਗੂ ਮਲਕੀਤ ਸਿੰਘ ਈਨਾ ਅਤੇ ਜੱਗਾ ਸਿੰਘ ਛਾਪਾ ਨੇ ਕਿਹਾ ਕਿ ਸੀ ਸਮੁੱਚੇ ਦਿਓਲ ਪਰਿਵਾਰ ਦਾ ਧੰਨਵਾਦ ਕਰਦਿਆਂ ਜਿਨ੍ਹਾਂ ਨੇ ਗੱਡੀ ਸਾਨੂੰ ਕਿਸਾਨੀ ਸੰਘਰਸ਼ ਦੇ ਕੰਮਾਂ ਲਈ ਦਾਨ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਦਾਨੀ ਸੱਜਣਾਂ ਕਾਰਨ ਹੀ ਕਿਸਾਨ ਜਥੇਬੰਦੀਆਂ ਦੇ ਹੌਂਸਲੇ ਬੁਲੰਦ ਹਨ ਤੇ ਉਹ ਲੋਕਾਂ ਦੀਆਂ ਉਮੀਦਾਂ ਤੇ ਖਰੇ ਉੱਤਰ ਕੇ ਇਹ ਕਿਸਾਨੀ ਮੋਰਚਾ ਜਿੱਤ ਕੇ ਹੀ ਵਾਪਸ ਘਰ ਪਰਤਣਗੇ ।ਇਸ ਮੌਕੇ ਵੀਰਪ੍ਰਤਾਪ ਸਿੰਘ ਛਾਪਾ ,ਬੱਬੂ ਛਾਪਾ ,ਗੁਰਪ੍ਰੀਤ ਸਿੰਘ ਘੋਗਾ, ਪਰਮਜੀਤ ਸਿੰਘ ਦਿਓਲ ,ਕਾਕਾ ਛਾਪਾ ,ਬਾਵਾ ਛਾਪਾ, ਗੁਰਮੇਲ ਸਿੰਘ ਗੇਲੂ ,ਹਾਕਮ ਸਿੰਘ, ਬਲਜੀਤ ਸਿੰਘ ਸੋਢਾ, ਅਮਨਦੀਪ ਸਿੰਘ ਮਹਿਲ ਕਲਾਂ, ਹਾਕਮ ਸਿੰਘ ਛਾਪਾ ,ਇੰਦਰ ਸਿੰਘ ਦਿਓਲ, ਕੁਲਦੀਪ ਸਿੰਘ ਅਤੇ ਮਨਪ੍ਰੀਤ ਸਿੰਘ  ਮਾ ਮਲਕੀਤ ਸਿੰਘ ਠੁੱਲੀਵਾਲ ਹਾਜ਼ਰ ਸਨ  ।

Punjabi Virsa & Sabhyachar​ ; ਪੰਜਾਬੀ ਵਿਰਸਾ ਅਤੇ ਪੰਜਾਬੀ ਸੱਭਿਆਚਾਰ ਉੱਪਰ ਵਿਸ਼ੇਸ਼ ਗੱਲਬਾਤ-VIDEO

Punjabi Virsa & Sabhyachar​ ( 12 March 2021) Every Friday 10.30am Punjabi Virsa and Sabhyachar​ Programme key host Principal Daljeet Kaur With Teacher Harbans Singh Akhara and Pr : Karam Singh Sandhu From Jan Shakti News Punjab studio Jagraon.

ਪੰਜਾਬੀ ਵਿਰਸਾ ਅਤੇ ਸੱਭਿਆਚਾਰ ਪੰਜਾਬੀ ਵਿਰਸਾ ਅਤੇ ਸੱਭਿਆਚਾਰ ਪ੍ਰੋਗਰਾਮ ਤੁਹਾਡੀ ਸੇਵਾ ਵਿੱਚ ਹਰ ਹਫ਼ਤੇ ਸ਼ੁੱਕਰਵਾਰ ਸਮਾਂ 10.30 ਸਵੇਰੇ ਲੈ ਕੇ ਆਉਂਦੇ ਹਨ ਪ੍ਰਿੰਸੀਪਲ ਦਲਜੀਤ ਕੌਰ ਹਠੂਰ ਅਤੇ ਉਨ੍ਹਾਂ ਦੇ ਨਾਲ ਸਾਹਿਤਕਾਰ ਮਾਸਟਰ ਹਰਬੰਸ ਸਿੰਘ ਅਖਾੜਾ ਅਤੇ ਪ੍ਰੋਫੈਸਰ ਕਰਮ ਸਿੰਘ ਸੰਧੂ

 

ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਏਕਾ ਅਤੇ ਭਾਈਚਾਰਕ ਸਾਂਝ ਦੀ ਮੁੱਖ ਲੋੜ ਸਰਪੰਚ ਜਸਵੀਰ ਸਿੰਘ ਢਿੱਲੋਂ

ਅਜੀਤਵਾਲ (ਬਲਵੀਰ ਸਿੰਘ ਬਾਠ )  

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਛੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਸ਼ਾਂਤਮਈ ਢੰਗ ਨਾਲ ਚਲਣ ਹੈ ਕਿਸਾਨੀ ਅੰਦੋਲਨਾਂ ਚ ਜਿੱਥੇ ਸਾਰੇ ਵਰਗਾਂ ਦਾ ਵੱਡਾ ਯੋਗਦਾਨ  ਉੱਥੇ ਹੀ ਸਾਨੂੰ ਏਕਾ ਅਤੇ ਭਾਈਚਾਰਕ ਸਾਂਝ ਬਣਾਉਣ ਦੀ ਮੁੱਖ ਲੋਡ਼ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਨ ਸ਼ਕਤੀ ਨਿਊਜ਼ ਨਾਲ ਕਰਦਿਆਂ ਨੌਜਵਾਨ ਸਮਾਜਸੇਵੀ ਆਗੂ  ਸਰਪੰਚ ਜਸਬੀਰ ਜਸਬੀਰ ਸਿੰਘ ਢਿੱਲੋਂ ਨੇ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਦਿੱਲੀ ਦੇ ਬਾਰਡਰਾਂ ਤੇ ਮੇਰੇ ਦੇਸ਼ ਦੇ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਕਿਸਾਨੀ ਅੰਦੋਲਨ ਪੂਰੇ ਸਿਖਰਾਂ ਤੇ ਤੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ  ਸਾਨੂੰ ਸਾਰਿਆਂ ਨੂੰ ਵਹੀਰਾਂ ਘੱਤ ਕੇ ਆਪਣੀ ਬਣਦੀ ਡਿਊਟੀ ਦੇ ਅਧੀਨ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਕਿਸਾਨੀ ਅੰਦੋਲਨ ਕਿਸੇ ਗੱਲੋਂ ਕਮਜ਼ੋਰ ਸਾਬਤ ਨਾ ਹੋਵੇ  ਕਿਉਂਕਿ ਕਿਸਾਨੀ ਅੰਦੋਲਨ ਚ ਬੈਠੇ ਕਿਸਾਨ ਭਰਾਵਾਂ ਨੂੰ ਹੱਲਾਸ਼ੇਰੀ ਅਤੇ  ਲੋੜਾਂ ਅਨੁਸਾਰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ ਤਾਂ ਹੀ ਅਸੀਂ ਕੇਂਦਰ ਦੀ ਅੰਨ੍ਹੀ ਤੇ ਬੋਲੀ ਸਰਕਾਰ ਨੂੰ ਜਗ੍ਹਾ  ਸਕਦੇ ਹਾਂ  ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਦੇ ਛੋਟੇ ਜਿਹੇ ਸੁਨੇਹੇ ਤੇ ਸਾਨੂੰ ਸਾਰਿਆਂ ਨੂੰ ਡਟ ਕੇ ਪਹਿਰਾ ਦੇਣ ਦੀ ਲੋੜ ਹੈ  ਜਿਵੇਂ ਸਾਡੇ ਕਿਸਾਨ ਆਗੂ ਹੁਕਮ ਕਰਦੇ ਹਨ ਸਾਡੇ ਪੰਜਾਬ ਵਾਸੀਆਂ ਨੂੰ ਉਨ੍ਹਾਂ ਹੁਕਮਾਂ ਤੇ ਫੁੱਲ ਚੜ੍ਹਾਉਣ ਦੀ ਮੁੱਖ ਲੋੜ ਹੈ  ਤਾਂ ਹੀ ਅਸੀਂ ਜਿੱਤ ਪ੍ਰਾਪਤ ਕਰ ਕੇ ਕੇਂਦਰ ਤੋਂ ਕਾਲੇ ਕਾਨੂੰਨ ਵਾਪਸ ਕਰਵਾਉਣ ਵਿੱਚ ਕਾਮਯਾਬ ਹੋਵਾਂਗੇ ਅਤੇ ਕਿਸਾਨੀ ਅੰਦੋਲਨ ਜਿੱਤ ਕੇ ਵਾਪਸ ਘਰਾਂ ਨੂੰ ਪਰਤਾਂਗੇ  ਉਨ੍ਹਾਂ ਇੱਕ ਵਾਰ ਫੇਰ ਸਾਰੇ ਪੰਜਾਬ ਵਾਸੀਆਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਆਉ ਸਾਰੇ ਵਰਗ ਰਲ ਮਿਲ ਕੇ ਕਿਸਾਨੀ ਅੰਦੋਲਨ ਦਾ ਹਿੱਸਾ ਬਣੀਏ ਅਤੇ ਆਪਣੀ ਡਿਊਟੀ ਨਿਭਾਉਂਦੇ ਹੋਏ  ਕਿਸਾਨ ਆਗੂਆਂ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਉਨ੍ਹਾਂ ਦੀ ਹਮਾਇਤ ਲਈ ਅੱਗੇ ਆਈਏ

ਕੇਂਦਰ ਦੀ ਮੋਦੀ ਸਰਕਾਰ ਅੜੀਅਲ ਵਤੀਰਾ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨੇ :ਹਰਵਿੰਦਰ ਸਿੰਘ ਖੇਲਾ ਅਮਰੀਕਾ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਸਰਕਾਰ ਦਾ ਕਿਸਾਨਾਂ ਪ੍ਰਤੀ ਵਤੀਰਾ ਮਾੜਾ ਹੈ ਇਨ੍ਹਾਂ ਗਲਤ ਅਤੇ ਅੜੀਅਲ ਨੀਤੀਆਂ ਕਾਰਨ ਦੇਸ਼ ਨੂੰ  ਤਬਾਹ  ਕਰਨ ਵਾਲੇ ਪਾਸੇ ਲਿਜਾਇਆ ਜਾ ਰਿਹਾ ਹੈ  ਇਨ੍ਹਾਂ ਸ਼ਬਦਾਂ ਦਾ ਹਰਵਿੰਦਰ ਸਿੰਘ ਖੇਲਾ ਅਮਰੀਕਾ ਨੇ ਅਮਰੀਕਾ ਤੋਂ ਟੈਲੀਫੋਨ ਰਾਹੀਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ  ਉਨ੍ਹਾਂ ਕਿਹਾ ਹੈ ਕਿ ਸਰਕਾਰ ਨੂੰ ਹੱਠਧਰਮੀ ਛੱਡ ਕੇ ਕਿਸਾਨਾਂ ਦੀ ਮੰਗ ਤੇ ਪੂਰੀ ਇਮਾਨਦਾਰੀ ਤੇ ਹਮਦਰਦੀ ਨਾਲ ਵਿਚਾਰ ਕਰਨ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਖੇਤਾਂ ਨੂੰ ਬਚਾਉਣ ਲਈ ਯਤਨਸ਼ੀਲ ਹੈ  ਜਮੂਹਰੀਅਤ ਹੱਕਾਂ ਲਈ ਅੰਦੋਲਨ ਕਰਨ ਦੀ ਇਜਾਜ਼ਤ ਦਿੰਦੀ ਹੈ ਪਰ ਸਰਕਾਰ ਆਪਣੀ ਪਾਰਟੀ ਕਾਰਕੁਨਾਂ ਨੂੰ ਕਿਸਾਨੀ ਮੋਰਚੇ ਨੂੰ ਦਬਾਉਣ ਤੇ ਲਾਈ ਹੋਈ ਹੈ ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਹਿੱਤਾਂ ਲਈ ਹਮੇਸ਼ਾ ਇਨਸਾਫ ਮੰਗਦੀ ਆਈ ਅਤੇ ਸੰਘਰਸ਼ ਕਰਦੀ ਆਈ ਹੈ ਕਿਸਾਨ ਮੰਗਾਂ ਦੀ ਪੂਰਤੀ ਲਈ ਸਮੁੱਚੀ ਜਥੇਬੰਦੀ ਕਿਸਾਨਾਂ ਨਾਲ ਚੱਟਾਨ ਵਾਂਗ ਖਡ਼੍ਹੀ ਹੈ ਕਿਸਾਨਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਉਨ੍ਹਾਂ ਕਿਸਾਨਾਂ ਨੂੰ ਸਾਂਝੀ ਜੂਝ ਰਹਿ ਕੇ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕੀਤੀ ਹੈ ਉਨ੍ਹਾਂ ਹਰ ਦੇਸ਼ਵਾਸੀ ਨੂੰ ਦੇਸ਼ ਦੇ ਅੰਨਦਾਤੇ ਦਾ ਸਾਥ ਦੇਣ ਦੀ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਹੋਂਦ ਅਤੇ ਨਜ਼ਰ ਆ ਰਹੀ ਹੈ ਹੋਣੀ ਖ਼ਿਲਾਫ਼ ਲੜਾਈ ਲੜ ਰਹੇ ਹਨ ਖੇਲਾ ਨੇ ਮੋਦੀ ਸਰਕਾਰ ਤੇ ਪੂੰਜੀਵਾਦੀਆਂ ਦੇ ਹੱਥਾਂ ਚ ਕਠਪੁਤਲੀ ਬਣਾ ਕੇ ਕਿਸਾਨਾਂ ਹਿੱਤਾਂ ਦੀ ਅਣਦੇਖੀ ਕਰਨ ਦਾ ਦੋਸ਼ ਲਾਇਆ ਅਤੇ ਸੌ ਦਿਨ ਤੋਂ ਵੀ ਵੱਧ ਸਮੇਂ ਤੋਂ ਅੰਦੋਲਨ ਚ ਬੈਠੇ ਕਿਸਾਨਾਂ ਦੀ ਮੰਗਾਂ ਤੁਰੰਤ ਪੂਰੀ ਕਰਨ ਲਈ ਕਿਹਾ  ਇਸੇ ਤਰ੍ਹਾਂ ਅੰਤ ਖੇਤੀ ਦੇ ਕਾਲੇ ਕਾਨੂੰਨ ਮੋਦੀ ਸਰਕਾਰ ਰੱਦ ਕਰੇ