You are here

ਆਉਣ ਵਾਲੇ ਸਮੇਂ ਚ ਸਵਰਨ ਸਿੰਘ ਐਬਟਸਫੋਰਡ ਕੈਨੇਡਾ ਦਾ ਹੋਵੇਗਾ ਗੋਲਡ ਮੈਡਲ ਨਾਲ ਸਨਮਾਨ ਚੇਅਰਮੈਨ ਢਿੱਲੋਂ

×

Error message

  • Warning: Trying to access array offset on value of type bool in include() (line 144 of /home2/webidecm/janshaktinews.com/sites/all/themes/bootstrap/templates/node/node--article.tpl.php).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).

ਅਜੀਤਵਾਲ ਬਲਵੀਰ ਸਿੰਘ ਬਾਠ  ਪੰਜਾਬ ਦੇ ਜ਼ਿਲ੍ਹੇ ਮੋਗੇ ਦੇ ਮਾਣਮੱਤੀ ਸ਼ਖ਼ਸੀਅਤ ਅਤੇ  ਸਾਫ਼ ਸੁਥਰੇ ਅਤੇ ਬੇਦਾਗ਼ ਸਮਾਜ ਸੇਵੀ ਇਨਸਾਨ ਸਵਰਨ ਸਿੰਘ ਐਬਟਸਫੋਰਡ ਕੈਨੇਡਾ ਦਾ ਸਮਾਜ ਸੇਵੀ ਕੰਮਾਂ ਗੁਰੂ ਧਾਮਾਂ ਦੀ ਕਾਰ ਸੇਵਾ ਖੇਡ ਗਰਾਊਂਡਾਂ ਪਾਰਕ  ਜਾਦਗਾਰੀ ਪਾਰਕਾਂ ਗ਼ਰੀਬ ਲੜਕੀਆਂ ਦੀ ਮੈਰਿਜ਼  ਇਸ ਤੋਂ ਇਲਾਵਾ ਅਨੇਕਾਂ ਹੀ ਸਮਾਜ ਭਲਾਈ ਅਤੇ ਸਮਾਜ ਸੇਵੀ ਕੰਮਾਂ ਬਦਲੇ ਆਉਣ ਵਾਲੇ ਸਮੇਂ ਚ ਗੋਲਡ ਮੈਡਲ ਨਾਲ ਸਨਮਾਨਤ  ਕੀਤੇ ਜਾਣਗੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਚੇਅਰਮੈਨ ਰਣਧੀਰ ਸਿੰਘ ਢਿੱਲੋਂ ਨੇ ਜਨਸ਼ਕਤੀ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਇਹੋ ਜਿਹੇ ਧਾਰਮਿਕ ਵਿਚਾਰਾਂ ਵਾਲੇ ਇਨਸਾਨ ਦੁਨੀਆਂ ਤੇ ਟਾਵੇਂ ਟਾਵੇਂ ਹੀ ਪੈਦਾ ਹੁੰਦੇ ਹਨ  ਮੇਰੇ ਸਾਥੀਆਂ ਨਾਲ ਮੀਟਿੰਗ ਕਰਨ ਉਪਰੰਤ  ਸਾਂਝੀਵਾਲਤਾ  ਅਤੇ ਭਾਈਚਾਰਕ ਸਾਂਝ ਨੂੰ ਮੁੱਖ ਰੱਖਦੇ ਹੋਏ  ਸਾਡੇ ਸਮਾਜ ਨੂੰ ਨਵੀਂ ਸੇਧ ਦਿੰਦੇ ਹੋਏ ਅਸੀਂ ਇਹ ਸਨਮਾਨ ਕਰਨ ਜਾ ਰਹੇ ਹਾਂ  ਅਤੇ ਆਉਣ ਵਾਲੇ ਸਮੇਂ ਵਿੱਚ ਸਮਾਜ ਸੇਵੀ ਸਵਰਨ ਸਿੰਘ ਦਾ ਵੱਡੀ ਪੱਧਰ ਤੇ  ਢੋਲ ਢਮੱਕੇ ਦੀ ਗੂੰਜ ਤੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ  ਤਾਂ ਜੋ ਸਾਡੇ ਸਮਾਜ ਨੂੰ ਸਹੀ ਸੇਧ ਮਿਲ ਸਕੇ ਅਤੇ ਐਨਆਰਆਈ ਵੀਰਾਂ ਵਿਚੋਂ ਸਾਡੇ ਸਮਾਜ ਲਈ ਕੋਈ  ਨਵੇਂ ਦਿੱਖ ਵਾਲਾ ਬੇਰ ਸਮਾਜ ਭਲਾਈ ਅਤੇ ਵਿਕਾਸ ਕਾਰਜਾਂ ਲਈ ਅੱਗੇ ਆਵੇ  ਤਾਂ ਜੋ ਅਸੀਂ ਨਰੋਆ ਅਤੇ ਤਕੜਾ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ