You are here

ਬਿਜਲੀ ਵਾਲੀਆਂ ਤਾਰਾਂ ਦਾ ਕਹਿਰ , 13 ਕਿੱਲੇ ਕਿਸਾਨ ਦੀ ਫਸਲ ਸਡ਼ ਕੇ ਸਵਾਹ -Video

ਬਿਜਲੀ ਵਾਲੀਆਂ ਤਾਰਾਂ ਦਾ ਕਹਿਰ , 13 ਕਿੱਲੇ ਕਿਸਾਨ ਦੀ ਫਸਲ ਸਡ਼ ਕੇ ਸਵਾਹ 

ਮੌਕੇ ਤੇ ਪਹੁੰਚੇ ਸੁੱਖ ਜਗਰਾਓਂ

ਪੱਤਰਕਾਰ ਮਨਜਿੰਦਰ ਗਿੱਲ ਦੀ ਵਿਸ਼ੇਸ਼ ਰਿਪੋਰਟ

Facebook Link : https://fb.watch/4UfsL9kbNf/

ਜਗਰਾਓਂ ਦੇ ਰਾਏਕੋਟ ਰੋਡ 'ਤੇ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਨਾਲ ਡਿੱਗੀ ਅੱਗ ਦੀ ਚੰਗਿਆੜੀ ਨੇ ਮਿੰਟੋ ਮਿੰਟੀ 13 ਏਕੜ ਕਣਕ ਦੀ ਫਸਲ ਨੂੰ ਲਪੇਟ ਵਿਚ ਲੈ ਲਿਆ। ਤੇਜ਼ ਹਵਾਵਾਂ ਨਾਲ ਵੱਧ ਰਹੀ ਅੱਗ ਦੇ ਭਿਆਨਕ ਰੂਪ ਨੂੰ ਦੇਖਦਿਆਂ ਲੋਕਾਂ ਨੇ ਮਿਹਨਤ, ਮੁਸ਼ੱਕਤ ਨਾਲ ਜਿੱਥੇ ਅੱਗ 'ਤੇ ਕਾਬੂ ਪਾਇਆ, ਉਥੇ ਸੈਂਕੜੇ ਏਕੜ ਫਸਲ ਨੂੰ ਬਚਾ ਲਿਆ। ਪ੍ਰਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਦੁਪਹਿਰ ਜਗਰਾਓਂ-ਰਾਏਕੋਟ ਰੋਡ 'ਤੇ ਕਿਸਾਨ ਕੁਲਵਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਦੇ ਖੇਤਾਂ ਵਿਚ ਦੀਆਂ ਲੰਘ ਰਹੀਆਂ ਹਾਈਵੋਲਟੇਜ ਤਾਰਾਂ ਦੇ ਤੇਜ਼ ਹਵਾਵਾਂ ਨਾਲ ਸਪਾਰਕਿੰਗ ਕਰਨ 'ਤੇ ਉਸ 'ਚੋਂ ਨਿਕਲੀ ਚੰਗਿਆੜੀ ਪੂਰੀ ਤਰ੍ਹਾਂ ਪਕ ਕੇ ਤਿਆਰ ਕਣਕ ਦੀ ਫਸਲ 'ਤੇ ਕੀ ਡਿੱਗੀ ਕਿ ਅਚਾਨਕ ਪੂਰਾ ਖੇਤ ਅੱਗ ਦੇ ਭਾਂਬੜਾਂ ਨਾਲ ਿਘਰ ਗਿਆ। ਤੇਜ਼ ਹਵਾਵਾਂ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲਣ ਲੱਗੀ, ਜਿਸ ਨੂੰ ਦੇਖ ਕੇ ਇਲਾਕੇ ਦੇ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਅਤੇ ਉਨ੍ਹਾਂ ਅੱਗ ਦੇਖ ਕੇ ਟ੍ਰੈਕਟਰ, ਦਰਖੱਤਾਂ ਦੀਆਂ ਟਾਹਣੀਆਂ ਅਤੇ ਹੋਰ ਤਰੀਕਿਆਂ ਨਾਲ ਅੱਗ ਨੂੰ ਅੱਗੇ ਵੱਧਣ ਤੋਂ ਰੋਕਣ ਦੇ ਯਤਨਾਂ ਵਿਚ ਲੱਗ ਗਏ। ਲੋਕਾਂ ਦੀ ਮਿਹਨਤ ਰੰਗ ਵੀ ਲਿਆਈ ਅਤੇ ਕਾਫੀ ਜੱਦੋਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਤਾਂ ਪਾ ਲਿਆ ਪਰ ਕਿਸਾਨ ਕੁਲਵਿੰਦਰ ਸਿੰਘ ਦੀ 13 ਏਕੜ 'ਚ ਕਣਕ ਦੀ ਫਸਲ ਅੱਗ ਦੀ ਭੇਟ ਚੜ੍ਹ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਸੁੱਖ ਜਗਰਾਓਂ ਵੀ ਮੌਕੇ 'ਤੇ ਪਹੁੰਚੇ। ਇਸ ਮੌਕੇ ਪੀੜਤ ਕਿਸਾਨ ਸਮੇਤ ਇਕੱਠ ਨੇ ਅੱਜ ਦੀ ਘਟਨਾ ਲਈ ਪਾਵਰਕਾਮ ਦੀ ਅਣਗਹਿਲੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦੱਸਿਆ ਕਿ ਖੇਤਾਂ ਵਿਚ ਲੰਮੀ ਹਾਈਵੋਲਟੇਜ ਤਾਰਾਂ ਲੰਘਦੀਆਂ ਹਨ। ਇਨ੍ਹਾਂ ਤਾਰਾਂ ਨੂੰ ਆਪਸ ਵਿਚ ਖਿਸੜਣ ਤੋਂ ਰੋਕਣ ਲਈ ਰਸਤੇ ਵਿਚ ਕਿਸੇ ਤਰ੍ਹਾਂ ਖੰਭੇ ਆਦਿ ਨਾ ਲਗਾਉਣ ਕਾਰਨ ਅੱਜ ਦੀ ਘਟਨਾ ਵਾਪਰੀ। ਉਨ੍ਹਾਂ ਮੰਗ ਕੀਤੀ ਕਿ ਪਾਵਰਕਾਮ ਵਿਭਾਗ ਖਿਲਾਫ ਕਾਰਵਾਈ ਹੋਵੇ ਅਤੇ ਪੀੜਤ ਕਿਸਾਨ ਨੂੰ ਸਾਰੇ ਨੁਕਸਾਨ ਦੀ ਪਾਵਰਕਾਮ ਭਰਪਾਈ ਕਰੇ।