ਤਲਵੰਡੀ ਸਾਬੋ, ਮਾਰਚ 2021 (ਸਤਪਾਲ ਸਿੰਘ ਦੇਹਡ਼ਕਾ ਮਨਜਿੰਦਰ ਗਿੱਲ )
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪਿੰਡ ਜਗ੍ਹਾ ਰਾਮ ਤੀਰਥ ਵਿਖੇ 'ਮਿੱਟੀ ਦੇ ਪੁੱਤਾਂ ਦਾ ਸੰਮੇਲਨ' ਬੈਨਰ ਹੇਠ ਇਕ ਵਿਸ਼ਾਲ ਕਾਨਫਰੰਸ ਕੀਤੀ ਗਈ, ਜਿਸ ਨੂੰ ਪੰਜਾਬ ਪੱਧਰ ਤੋਂ ਵੱਡੀ ਕਾਨਫ਼ਰੰਸ ਦਾ ਰੂਪ ਦਿੱਤਾ ਗਿਆ ਅੱਜ ਦੀ ਇਹ ਕਾਨਫ਼ਰੰਸ ਦਿੱਲੀ ਕਿਸਾਨ ਮੋਰਚੇ 'ਚੋਂ ਪ੍ਰਰਾਪਤ ਹੋਈ ਜਾਣਕਾਰੀ ਅਨੁਸਾਰ ਜੇਲਾਂ੍ਹ ਤੋਂ ਰਿਹਾਅ ਹੋ ਕੇ ਆਏ ਕਿਸਾਨਾਂ ਨੂੰ ਸਨਮਾਨਤ ਕਰਨ ਲਈ ਵੱਖ ਵੱਖ ਥਾਵਾਂ 'ਤੇ ਪੋ੍ਗਰਾਮ ਉਲੀਕਣ ਸਬੰਧੀ ਕਰਵਾਏ ਜਾ ਰਹੇ ਪੋ੍ਗਰਾਮਾਂ ਦੇ ਹਿੱਸੇ ਵਜੋਂ ਕਰਵਾਈ ਗਈ ਅੱਜ ਦੀ ਇਸ ਕਾਨਫ਼ਰੰਸ ਵਿਚ ਜਿੱਥੇ ਬਹੁਤ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਉੱਥੇ ਅੌਰਤਾਂ ਵੀ ਪਿੰਡਾਂ ਵਿਚੋਂ ਬਹੁਤ ਵੱਡੀ ਗਿਣਤੀ ਵਿਚ ਟਰਾਲੀਆਂ, ਜੀਪਾਂ, ਗੱਡੀਆਂ ਅਤੇ ਮੋਟਰਸਾਈਕਲਾਂ ਰਾਹੀਂ ਪਹੁੰਚੀਆਂ ਇਸ ਕਾਨਫਰੰਸ ਵਿਚ ਇੱਥੇ ਦਿੱਲੀ ਤੋਂ ਰਿਹਾਅ ਹੋ ਕੇ ਆਏ ਕਿਸਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਆਪਣਾ ਦੁੱਗਣਾ ਹੌਂਸਲਾ ਕੈਮਰਿਆਂ ਸਾਹਮਣੇ ਪੇਸ਼ ਕੀਤਾ ਅੱਜ ਦੇ ਇਸ ਪੋ੍ਗਰਾਮ ਵਿਚ ਯੋਗਰਾਜ ਸਿੰਘ, ਪੋ੍. ਸਾਹਿਬ ਸਿੰਘ, ਪੇ੍ਮ ਸਿੰਘ ਸਿੱਧੂ ਨਿਰਦੇਸ਼ਕ ਿਫ਼ਲਮ ਇੰਡਸਟਰੀ, ਭੁਪਿੰਦਰ ਸਿੰਘ ਪਾਲੀ ਅਤੇ ਮੁੱਖ ਮਹਿਮਾਨ ਜਗਜੀਤ ਸਿੰਘ ਡੱਲੇਵਾਲ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਜਗਜੀਤ ਸਿੰਘ ਡੱਲੇਵਾਲ ਵੱਲੋਂ ਦਿੱਲੀ ਤੋਂ ਰਿਹਾਅ ਹੋ ਕੇ ਆਏ ਕਿਸਾਨ ਜਸਕਰਨ ਸਿੰਘ ਪੁੱਤਰ ਬਲਦੇਵ ਸਿੰਘ ਕੋਟਸ਼ਮੀਰ, ਪੰਥਪ੍ਰਰੀਤ ਸਿੰਘ ਪੁੱਤਰ ਹਰਚਰਨ ਸਿੰਘ ਪਿੰਡ ਤਿਉਣਾ ਮੁਲਤਾਨੀਆਂ ਬਠਿੰਡਾ, ਹਰਮਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਪਿੰਡ ਹਜੂਰਾ ਕਪੂਰਾ ਬਸਤੀ ਬਠਿੰਡਾ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ ਹਜ਼ਾਰਾਂ ਦੀ ਗਿਣਤੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਸਾਨੀ ਵੱਲੋਂ ਵਿੱਢੇ ਸੰਘਰਸ਼ ਦੀ ਸ਼ਲਾਘਾ ਕੀਤੀ, ਜਿਸ ਕਰਕੇ ਪੰਡਾਲ ਦੇ ਵਿਚੋਂ ਜੈਕਾਰੇ ਨਾਅਰੇ ਲੱਗੇ ਤਾਂ ਮਾਹੌਲ ਕੁਝ ਗ਼ਮਗੀਨ ਹੋ ਗਿਆ
ਜਗਜੀਤ ਸਿੰਘ ਡੱਲੇਵਾਲ ਨੇ ਪੱਤਰਕਾਰਾਂ ਨਾਲ਼ ਗਲਬਾਤ ਕਰਦਿਆਂ ਕਿਹਾ ਕਿ ਅਜਿਹੇ ਇਕੱਠ ਇਕ ਦਿਨ ਬੀਜੇਪੀ ਦੀਆਂ ਜੜਾਂ ਹਿਲਾ ਦੇਣਗੇ ਬੀਜੇਪੀ ਦੇ ਕੁਝ ਲੀਡਰਾਂ ਵਲੋਂ ਕਿਸਾਨੀ ਸੰਘਰਸ਼ ਨੂੰ ਲੈ ਕੇ ਸ਼ੋਮਣੀ ਕਮੇਟੀ ਪ੍ਰਤੀ ਕੀਤੀ ਜਾ ਰਹੀ ਬਿਆਨਬਾਜੀ ਬਾਰੇ ਉਨਾਂ੍ਹ ਕਿਹਾ ਕਿ ਇਹ ਬੇਤੁਕੀ ਗੱਲ ਹੈ ਅਤੇ ਅਜਿਹੀ ਘਟੀਆ ਬਿਆਨਬਾਜ਼ੀ ਕਰਨਾ ਹਾਰੇ ਹੋਏ ਲੀਡਰਾਂ ਦੀ ਨਿਸ਼ਾਨੀ ਹੈ ਅੱਜ ਦੀ ਇਹ ਕਾਨਫ਼ਰੰਸ ਇਕ ਉਤਸ਼ਾਹ ਭਰਿਆ ਸੁਨੇਹਾ ਦੇ ਕੇ ਕਿਸਾਨਾਂ ਨੂੰ ਹੋਰ ਵੀ ਜੋਸ਼ ਭਰਦੀ ਗਈ, ਜਿਸ ਵਿਚ ਹਰ ਤਰਾਂ੍ਹ ਦੇ ਪ੍ਰਬੰਧ ਨਗਰ ਦੀਆਂ ਤਿੰਨੇ ਪੰਚਾਇਤਾਂ ਪਿੰਡ ਦੇ ਨੌਜਵਾਨ, ਪਿੰਡ ਦੀਆਂ ਅੌਰਤਾਂ ਵੱਲੋਂ ਕੀਤੇ ਗਏ