You are here

ਪੰਜਾਬ

DC URGES FOOD PROCESSING UNITS TO TAKE BENEFIT OF PM-FME SCHEME

Ludhiana, February 18-2021 (Jan Shakti News)- 

Deputy Commissioner Varinder Kumar Sharma on Thursday urged the entrepreneurs engaged in the food processing industry to come forward and get full advantage of the Prime Minister Micro Food Processing Enterprises Scheme (PM- FME Scheme) for getting financial, technical, and business support to upgrade their business.

 

Presiding over a meeting at the district administrative complex with representatives of small units and self-help groups in the Food Processing Sector, Deputy Commissioner said that in Ludhiana, bakery /confectionery product has been selected under the 'one district one product'  category which will be promoted in the scheme.

 

He said that the product has been chosen by the executive agency after carefully considering its unique market potential.

 

Sharma added that most of the foods processing units are either informal or unorganized, lack innovation or proper marketing, and by availing the scheme, these units would not only able to produce high-quality and safe products but would also become self-reliant with all kind of support in terms of loaning, branding, skilling, strengthening, etc.

 

Deputy Commissioner said that Punjab Agro Industries Corporation is the executive agency of the scheme and General Manager District Industries Centre will be a nodal officer in the district and anyone can contact the former for applying under the scheme.

 

He said that the existing individual having micro food processing units can avail of credit-linked capital subsidy of 35% of the eligible project cost with a maximum ceiling of Rs 10 lakh per unit besides seed capital and credit-linked grant for capital investment as well as a common infrastructure will also be provided to these units

Attachments area

 

CP issues directives to Gold Loan companies and other financial institutions

Ludhiana, February 18-2021(Jan Shakti News )-

 Commissioner of Police (CP) Rakesh Agrawal on Thursday issued various directives to the gold loan companies and other financial institutions for the maintenance of the law and order in the jurisdiction of commisssionerate police.

Exercising the powers vested under Section 144 of CRPC 1973, Aggarwal ordered the installation of high-quality Day-Night CCTV cameras at various points inside and outside the branches with superior DVR/NVT having remote control recording and storage facilities.

Further, he told them to install burglary alarms in the branches linked to head offices where incall message can be immediately dispatched to Ludhiana Police Commissionerate Control Room (Phone No. 78370-18500, 0161-2414932, 0161-2414933) and text messages can be automatically sent to concerned SHO, ACP, ADCP, Jt. CP and CP in case of any emergency for immediate necessary counteraction.

Moreover, the alarm must be connected to a BSNL landline phone with an autodialer in the branch he said and added that as soon as the alarm goes off, a teleprompter should automatically inform Police Control Room (Phone No. 78370-18500, 0161-2414932, 0161-2414933) regarding the suspicious activity in the branch in a pre-recorded message.

Commissioner of Police also added that the system must be able to give out loud sound alarm/hooter which should be audible to neighbouring area up to 100 meters and operate automatically in case of forceful opening or any damage to vault / strong room/currency chest.

He said that security staff must be deployed through Police verification and they must not be utilized for any other duty. Besides, the management must ensure that the main entrance is provided with shutter gates / collapsible gate/steel barricades with chain and locking arrangements.

He also ordered that important phone numbers of Police Control Room, 112, Local SHO, ACP, and ADCP must be displayed in the branches.

The orders will remain in force for the next two months.

ਖੇਤ ਮਜ਼ਦੂਰ ਕਾਨਫਰੰਸ ਵੱਲੋਂ ਮਜ਼ਦੂਰਾਂ ਨੂੰ ਬਰਨਾਲੇ ਦੀ ਮਹਾਂ ਰੈਲੀ ਵਿੱਚ ਪਹੁੰਚਣ ਦਾ ਸੱਦਾ                     

ਦੇਸੀ-ਵਿਦੇਸ਼ੀ ਕਾਰਪੋਰੇਟਾ ਵਿਰੁੱਧ ਸਾਂਝੇ ਤੇ ਤਿੱਖੇ ਸੰਘਰਸ਼ਾਂ ਦੀ ਲੋੜ                                                             

ਬਰਨਾਲਾ /ਮਹਿਲ ਕਲਾਂ-ਫਰਵਰੀ 2021-(ਗੁਰਸੇਵਕ ਸਿੰਘ ਸੋਹੀ) ਮੋਦੀ ਹਕੂਮਤ ਵੱਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਵਿਰੁੱਧ ਚਲਦੇ ਸੰਘਰਸ਼ ਵਿੱਚ ਖੇਤ ਮਜ਼ਦੂਰਾਂ ਦੀ ਸਮੂਲੀਅਤ ਕਰਵਾਉਣ, ਕਿਸਾਨ ਸੰਘਰਸ਼ ਨੂੰ ਅੱਗੇ ਵਧਾਉਣ ਲਈ ਧਰਮ ਨਿਰਪੱਖਤਾ ਦੀ ਨੀਤੀ ਨੂੰ ਬੁਲੰਦ ਕਰਨ,ਮੋਦੀ ਹਕੂਮਤ ਦੇ ਜਾਬਰ ਕਦਮਾਂ ਤੇ ਫਿਰਕੂ ਚਾਲਾਂ ਨੂੰ ਮਾਤ ਦੇਣ ਅਤੇ ਜੇਲੀ ਡੱਕੇ ਕਿਸਾਨਾਂ ਨੂੰ ਰਿਹਾ ਕਰਵਾਉਣ ਸਮੇਤ ਕਾਲੇ ਕਾਨੂੰਨਾਂ ਦੇ ਮਜ਼ਦੂਰਾਂ ਕਿਸਾਨਾਂ 'ਤੇ ਪੈਣ ਵਾਲੇ ਮਾਰੂ ਅਸਰਾਂ ਦਾ ਸੱਚ ਪੇਸ ਕਰਨ ਅਤੇ ਮਜ਼ਦੂਰਾਂ ਕਿਸਾਨਾਂ ਦੀ ਸਾਂਝ ਨੂੰ ਬੁਲੰਦ ਕਰਨ ਲਈ ਬਰਨਾਲਾ ਵਿਖੇ ਹੋ ਰਹੀ ਮਜਦੁਰ ਕਿਸਾਨ ਏਕਤਾ ਮਹਾਂ ਰੈਲੀ ਵਿੱਚ ਘਰਾਂ ਨੂੰ ਜਿੰਦੇ ਕੁੰਡੇ ਮਾਰਕੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨ ਦੀ ਲੋੜ ਹੈ। ਇਹ ਅਪੀਲ ਅੱਜ ਪਿੰਡ ਭੋਤਨਾ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਕੀਤੀ ਗਈ ਕਾਨਫਰੰਸ ਵਿੱਚ ਸਾਮਲ ਮਜ਼ਦੂਰਾਂ ਨੂੰ ਸਬੋਧਨ ਕਰਦਿਆਂ  ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕੀਤੀ।ਉਨਾਂ ਕਿਹਾ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਮਜ਼ਦੂਰਾਂ ਅਤੇ ਇਨਾਂ ਦੀ ਮਾਰ ਹੇਠ ਆਉਣ ਵਾਲੇ ਸਭਨਾਂ ਤਬਕਿਆਂ ਨੂੰ ਇੱਕਜੁਟ ਹੋਕੇ ਲੜਨ ਨਾਲ ਹੀ ਕਾਰਪੋਰੇਟ ਘਰਾਣਿਆਂ ਤੇ ਵਿਦੇਸੀ-ਦੇਸ਼ੀ ਕੰਪਨੀਆਂ ਦੇ ਹੱਥ ਵਿੱਚ ਦਿੱਤੇ ਇਨਾਂ ਮਾਰੂ ਹਥਿਆਰਾਂ ਨੂੰ ਖਤਮ ਕੀਤਾ ਜਾ ਸਕਦਾ ਹੈ।ਉਨਾਂ ਕਿਹਾ ਕਿ ਇਨਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਮਜ਼ਦੂਰਾਂ ਦਾ ਰੁਜ਼ਗਾਰ ਉਜਾੜਾ,ਜਨਤਕ ਵੰਡ ਪ੍ਰਣਾਲੀ ਦੇ ਖਤਮ ਹੋਣ ਨਾਲ ਮਜ਼ਦੂਰਾਂ ਨੂੰ ਭੁੱਖਮਰੀ ਦੇ ਸ਼ਿਕਾਰ ਹੋਣਾ ਬਿਲਕੁਲ ਤਹਿ ਹੈ। ਇਸ ਤੋਂ ਇਲਾਵਾ ਪੰਚਾਇਤੀ ਜਮੀਨਾਂ ਵਿੱਚੋਂ ਮਜ਼ਦੂਰਾਂ ਨੂੰ ਤੀਜਾ ਹਿੱਸਾ ਰਾਖਵੇਂਕਰਨ ਰਾਹੀਂ ਲੈਣ,ਸਰਕਾਰੀ, ਨਜੂਲ ਅਤੇ ਜਮੀਨੀ ਹੱਦਬੰਦੀ ਤੋਂ ਉਪਰਲੀਆਂ ਜਮੀਨਾ ਨੂੰ ਖੇਤ ਮਜ਼ਦੂਰਾਂ ਤੇ ਬੇਜਮੀਨੇ ਕਿਸਾਨਾਂ ਵਿੱਚ ਵੰਡਾਉਣ ਦੀ ਮੰਗ ਦਾ ਭੋਗ ਵੀ ਪੈ ਜਾਵੇਗਾ।ਉਨਾਂ ਕਿਹਾ ਕਿ ਮੋਦੀ ਹਕੂਮਤ ਵੱਲੋਂ ਲੋਕਾਂ 'ਤੇ ਵਿੱਢੇ ਇਸ ਹਮਲੇ ਨੂੰ ਲਾਗੂ ਕਰਨ ਲਈ ਫਿਰਕੂ ਚਾਲਾਂ ਚੱਲਣ ਅਤੇ ਜਾਬਰ ਕਦਮਾਂ ਰਾਹੀਂ ਦਬਾਉਣ ਦੀਆਂ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ।ਉਨਾਂ ਕਿਹਾ ਕਿ ਮੋਦੀ ਸਰਕਾਰ ਆਪਣੇ ਹਿੰਦੂਤਵੀ ਅਜੰਡੇ ਨੂੰ ਲਾਗੂ ਕਰਨ ਲਈ ਦਲਿਤਾਂ /ਖੇਤ ਮਜ਼ਦੂਰਾਂ 'ਤੇ ਅਣਖ ਮਨੁੱਖੀ ਜਬਰ ਜੁਲਮ ਕਰਕੇ ਮੰਨੂੰ ਸਿਮਰਤੀ ਅਨੁਸਾਰ  ਕਾਨੂੰਨ ਬਣਾਕੇ ਮਜਦੁਰਾਂ ਨੂੰ  ਸਾਰੇ ਹੱਕਾਂ ਤੋਂ ਵਿਰਵੇ ਕਰਨਾ ਚਾਹੁੰਦੀ ਹੈ। ਹੋਰਨਾਂ ਤੋਂ ਇਲਾਵਾ ਮਜਦੁਰ ਆਗੂ ਸੁਖਦੇਵ ਸਿੰਘ ਭੋਤਨਾ,ਨਿੱਕਾ ਸਿੰਘ ਸੰਧੂ ਕਲਾਂ ,ਅਮ੍ਰਿਤ ਪਾਲ ਸਿੰਘ, ਅਵਤਾਰ ਸਿੰਘ, ਹਰਜਿੰਦਰ ਸਿੰਘ ਤੇ ਸਤਨਾਮ ਸਿੰਘ ਅਤੇ ਭਰਾਤਰੀ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੁਰਨਾਮ ਸਿੰਘ ਭੋਤਨਾ ਨੇ ਵਿਚਾਰ ਪੇਸ ਕਰਦਿਆਂ ਕਿਹਾ ਕਿ ਰੁਜ਼ਗਾਰ ਦਾ ਪੱਕਾ ਪ੍ਰਬੰਧ ਤੇ ਮਨਰੇਗਾ ਦਿਹਾੜੀ 600 ਰੁਪਏ ਕਰਵਾਉਣ, ਕਰਜੇ ਤੇ ਦਲਿਤਾਂ 'ਤੇ ਹੁੰਦੇ ਜਬਰ ਨੂੰ ਖਤਮ ਕਰਵਾਉਣ,ਕਿਰਤ ਕਾਨੂੰਨਾਂ ਨੂੰ ਬਹਾਲ ਕਰਨ ਅਤੇ ਬੁੱਧੀਜੀਵੀਆਂ ਨੂੰ ਰਿਹਾ ਕਰਵਾਉਣ ਲਈ ਇਕਜੁੱਟ ਹੋਕੇ ਆਵਾਜ਼ ਬੁਲੰਦ ਕਰਨ ਦੀ  ਲੋੜ ਹੈ। ਕਾਨਫਰੰਸ ਵਿੱਚ ਸਾਮਲ ਲੋਕਾਂ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਇਕਾਈ ਨੇ ਲੰਗਰ ਦਾ ਪ੍ਰਬੰਧ ਕਰਾਕੇ ਭਰਾਤਰੀ ਸਾਂਝ ਦਾ ਸੱਦਾ ਦਿੱਤਾ।  ਜਾਰੀ ਕਰਤਾ---- ਜੋਰਾ ਸਿੰਘ ਨਸਰਾਲੀ 98763 94024

ਬੀਕੇਯੂ ਡਕੌਂਦਾ ਵਲੋਂ ਪਿੰਡ ਟਿੱਬਾ ਵਿਖੇ ਨਵੀਂ ਇਕਾਈ ਦਾ ਗਠਨ  

ਹਰਦੇਵ ਸਿੰਘ ਚੀਮਾ ਨੂੰ ਪ੍ਰਧਾਨ ਤੇ ਮਨਜਿੰਦਰ ਸਿੰਘ ਨੂੰ ਖ਼ਜ਼ਾਨਚੀ ਥਾਪਿਆ  

ਮਹਿਲ ਕਲਾਂ/ਬਰਨਾਲਾ-ਫਰਵਰੀ 2021 (ਗੁਰਸੇਵਕ ਸੋਹੀ)-

ਇੱਥੋਂ ਨੇੜਲੇ ਪਿੰਡ ਟਿੱਬਾ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਮੀਟਿੰਗ ਹੋਈ ।ਜਿਸ ਵਿੱਚ ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਆਗੂ ਮਲਕੀਅਤ ਸਿੰਘ ਇਨ੍ਹਾਂ ਤੇ  ਨੌਜਵਾਨ ਕਿਸਾਨ ਆਗੂ ਜੱਗਾ ਸਿੰਘ ਛਾਪਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ।ਮੀਟਿੰਗ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਚ ਹੁਣ ਦੇਸ਼ ਦੇ ਸਮੁੱਚੇ ਲੋਕ ਜਾਗਰੂਕ ਹੋ ਚੁੱਕੇ ਹਨ ਤੇ ਖ਼ਾਸਕਰ ਨੌਜਵਾਨ ਪੀੜ੍ਹੀ ਹੁਣ ਇੰਨਾ ਕਿਸਾਨੀ ਸੰਘਰਸ਼ਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ ਇਸੇ ਕਾਰਨ ਮੋਦੀ ਸਰਕਾਰ ਬੌਖਲਾ ਚੁੱਕੀ ਹੈ ਤੇ ਕਿਸਾਨੀ ਸੰਘਰਸ਼ ਨੂੰ ਤਾਰੋਪੀਡ ਕਰਨ ਲਈ  ਤਰ੍ਹਾਂ-ਤਰ੍ਹਾਂ ਦੇ ਹਥਕੰਡੇ ਅਪਣਾ ਰਹੀ ਹੈ ।ਪਰ ਹੁਣ ਲੋਕ ਜਿੰਨਾ ਚਿਰ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਪਿੱਛੇ ਨਹੀਂ ਮੁੜਨਗੇ ।ਮੀਟਿੰਗ ਉਪਰੰਤ ਨਵੀਂ ਪਿੰਡ ਇਕਾਈ ਦੀ ਚੋਣ ਕੀਤੀ ਗਈ ਜਿਸ ਵਿਚ ਸੌ ਤੋਂ ਵਧੇਰੇ ਲੋਕਾਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਚੁਣੀ ਗਈ ਕਮੇਟੀ ਵਿੱਚ

ਹਰਦੇਵ ਸਿੰਘ ਚੀਮਾ ਨੂੰ ਕਾਈ ਪ੍ਰਧਾਨ, ਦੀਵਾਨ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ,ਪ੍ਰੀਤਮ ਸਿੰਘ ਨੂੰ ਮੀਤ ਪ੍ਰਧਾਨ, ਮਨਜਿੰਦਰ ਸਿੰਘ ਨੂੰ ਖਜ਼ਾਨਚੀ ,ਦਰਬਾਰਾ ਸਿੰਘ ਨੂੰ ਜਨਰਲ ਸਕੱਤਰ ,ਲਖਵੀਰ ਸਿੰਘ ਨੂੰ ਪ੍ਰੈੱਸ ਸਕੱਤਰ ਅਤੇ ਰਾਜਿੰਦਰ ਸਿੰਘ ਦਵਿੰਦਰ ਸਿੰਘ, ਜੋਗਿੰਦਰ ਸਿੰਘ, ਰਾਜਵਿੰਦਰ ਸਿੰਘ ਨੂੰ ਮੈਂਬਰ ਚੁਣਿਆ ਗਿਆ ।ਇਸ ਮੌਕੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਯੂਨੀਅਨ ਆਗੂਆਂ ਵੱਲੋਂ ਸਿਰੋਪਾਓ ਅਤੇ ਯੂਨੀਅਨ ਦੇ ਬੈਜ ਲਗਾ ਕੇ ਸਨਮਾਨਤ ਕੀਤਾ ਗਿਆ ।ਇਸ ਮੌਕੇ ਨੌਜਵਾਨਾਂ ਨੇ ਆਗੂਆਂ ਨੂੰ ਵਿਸਵਾਸ਼ ਦਿਵਾਇਆ ਕਿ ਉਹ ਉਨ੍ਹਾਂ ਵੱਲੋਂ ਪ੍ਰਗਟਾਏ ਵਿਸ਼ਵਾਸ ਨੂੰ ਠੇਸ ਨਹੀਂ ਪਹੁੰਚਣ ਦੇਣਗੇ ਅਤੇ ਕਿਸਾਨੀ ਸੰਘਰਸ਼ਾਂ ਵਿਚ ਵਧ ਚਡ਼੍ਹ ਕੇ ਹਿੱਸਾ ਲੈਣਗੇ  ।

ਪਿੰਡ ਟਿੱਬਾ ਵਿਖੇ ਬੀਕੇਯੂ ਏਕਤਾ ਡਕੌਂਦਾ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਲਾਮਬੰਦੀ।

ਮਹਿਲ ਕਲਾਂ/ਬਰਨਾਲਾ-ਫਰਵਰੀ 2021  (ਗੁਰਸੇਵਕ ਸਿੰਘ ਸੋਹੀ )-

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪਿੰਡ ਟਿੱਬਾ ਵਿਖੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਚੱਲ ਰਹੇ ਸਾਂਝੇ ਕਿਸਾਨ ਸੰਘਰਸ਼ ਵਿੱਚ ਹੋਰ ਵਧੇਰੇ ਲਾਮਬੰਦੀ ਲਈ ਪ੍ਰੋਗਰਾਮ ਕਰਵਾਇਆ ਗਿਆ।ਇਸ ਸਮੇਂ ਸੰਬੋਧਨ ਕਰਦਿਆਂ ਆਗੂਆਂ ਜਿਲ੍ਹਾ ਜਨਰਲ ਸਕੱਤਰ ਮਲਕੀਤ ਸਿੰਘ ਈਨਾਂ, ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਜੱਗਾ ਸਿੰਘ ਛਾਪਾ, ਗੁਰਮੇਲ ਠੁੱਲੀਵਾਲ, ਪਿਸ਼ੌਰਾ ਸਿੰਘ ਹਮੀਦੀ, ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਵਿਰੋਧੀ ਕਾਨੂੰਨ ਖੇਤੀ ਖੇਤਰ ਸਮੇਤ ਪੇਂਡੂ ਸੱਭਿਅਤਾ ਦੇ ਉਜਾੜੇ ਲਈ ਲਿਆਂਦੇ ਗਏ ਹਨ। ਮੁਲਕ ਦੇ 50 ਕਰੋੜ ਕਿਸਾਨ ਅਤੇ ਪੇਂਡੂ ਖੇਤਰ ਦੀ 60 % ਵਸੋਂ ਖੇਤੀ ਖੇਤਰ ਉੱਪਰ ਨਿਰਭਰ ਹੈ। ਇਸ ਨੂੰ ਉਜਾੜੇ ਦੇ ਮੂੰਹ ਧੱਕ ਦਿੱਤਾ ਜਾਵੇਗਾ । ਇਸ ਦਾ ਫਾਇਦਾ ਚੰਦ ਕੁ ਉੱਚ ਅਮੀਰ ਘਰਾਣਿਆਂ(ਅਡਾਨੀ-ਅੰਬਾਨੀ ਸਮੇਤ ਹੋਰਨਾਂ) ਨੂੰ ਹੋਵੇਗਾ।ਇਹ ਕਾਨੂੰਨ ਮੋਦੀ ਸਰਕਾਰ ਵੱਲੋਂ ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਫੰਡ,ਸੰਸਾਰ ਬੈਂਕ ਜਿਹੀਆਂ ਸਾਮਰਾਜੀ ਲੁਟੇਰੀਆਂ ਸੰਸਥਾਂਵਾਂ ਦੇ ਦਿਸ਼ਾ ਨਿਰਦੇਸ਼ਨਾਂ ਤਹਿਤ ਲਿਆਦੇ ਗਏ ਹਨ। ਇਹ ਸੰਸਥਾਵਾਂ ਅਮੀਰ ਮੁਲਕਾਂ ਦੇ ਹਿੱਤਾਂ ਤੇ ਮੁਨਾਫੇ ਲਈ ਕੰਮ ਕਰਦੀਆਂ ਹਨ। ਰਾਜ ਕਰਨ ਵਾਲੇ ਸਮੇਂ ਸਮੇਂ ਦੇ ਹਾਕਮ ਇਨ੍ਹਾਂ ਸੰਸਥਾਵਾਂ ਇਨ੍ਹਾਂ ਦੀ ਕਠਪੁਤਲੀਆਂ ਬਣ ਇਨ੍ਹਾਂ ਦੇ ਹਿੱਤਾਂ ਲਈ ਕੰਮ ਕਰਦੀਆਂ ਹਨ। ਮੁਲੰਮਾ ਲੋਕ ਹਿੱਤਾਂ ਦਾ ਚਾੜਿਆ ਜਾਂਦਾ ਹੈ। ਇਸ ਲਈ ਸਾਡੀ ਲੜਾਈ ਆਪਣੀ ਹੋਂਦ ਨੂੰ ਬਚਾਉਣ ਦੀ ਲੜਾਈ ਹੈ। ਹੋਰ ਵਧੇਰੇ ਵਿਸ਼ਾਲ ਘੇਰੇ ਅਤੇ ਤਿੱਖੇ ਸੰਘਰਸ਼ਾਂ ਰਾਹੀਂ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਇਆ ਜਾ ਸਕੇਗਾ। ਸਭਨਾਂ ਵਰਗਾਂ (ਕਿਸਾਨਾਂ-ਮਜਦੂਰਾਂ ਸਮੇਤ ਹੋਰਨਾਂ ਮਿਹਨਤਕਸ਼ ਵਰਗਾਂ) ਨੂੰ ਇਸ ਲੜਾਈ ਦਾ ਹਿੱਸਾ ਬਨਣਾ ਹੋਵੇਗਾ।ਅਖੀਰ ਵਿੱਚ ਪੰਜਾਬੀ ਯੂਨੀਵਰਸਿਟੀ ਦੀ ‘ਲੜਾਂਗੇ ਸਾਥੀ’ ਇਨਾਇਤ ਅਲੀ ਦੀ ਅਗਵਾਈ ਹੇਠ ਨਾਟਕ ਟੀਮ ਨੇ ‘ਜੰਗ ਜਾਰੀ ਹੈ’ ਨਾਟਕ ਪੇਸ਼ ਕਰਕੇ ਕਿਸਾਨਾਂਮਜਦੂਰਾਂ ਦੇ ਉਜਾੜੇ ਅਤੇ ਸੰਘਰਸ਼ ਕਰਨ ਲਈ ਪ੍ਰੇਰਨ ਦੀ ਹੂ-ਬ-ਹੂ ਤਸਵੀਰ ਪੇਸ਼ ਕੀਤੀ।ਇਸ ਸਮਾਗਮ ਵਿੱਚ ਨੌਜਵਾਨਾਂ ਅਤੇ ਕਿਸਾਨ ਔਰਤਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।ਇਸ ਮੌਕੇ ਪਿੰਡ ਇਕਾਈ ਪ੍ਰਧਾਨ ਹਰਦੇਵ ਸਿੰਘ ਚੀਮਾ ,ਦੀਵਾਨ ਸਿੰਘ ਸੀਨੀਅਰ ਮੀਤ ਪ੍ਰਧਾਨ ,ਪ੍ਰੀਤਮ ਸਿੰਘ ਮੀਤ ਪ੍ਰਧਾਨ, ਮਨਜਿੰਦਰ ਸਿੰਘ  ਖਜ਼ਾਨਚੀ ,ਦਰਬਾਰਾ ਸਿੰਘ  ਜਨਰਲ ਸਕੱਤਰ ,ਲਖਵੀਰ ਸਿੰਘ ਪ੍ਰੈੱਸ ਸਕੱਤਰ ਅਤੇ ਰਾਜਿੰਦਰ ਸਿੰਘ ਦਵਿੰਦਰ ਸਿੰਘ, ਜੋਗਿੰਦਰ ਸਿੰਘ, ਰਾਜਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।

ਪਿੰਡ ਉੱਗੋਕੇ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। 

ਮਹਿਲ ਕਲਾਂ/ਬਰਨਾਲਾ-ਫਰਵਰੀ 2021 (ਗੁਰਸੇਵਕ ਸਿੰਘ ਸੋਹੀ)- 

ਅੱਜ ਬਲੱਡ ਡੋਨਰ ਸੁਸਾਇਟੀ ਬਰਨਾਲਾ ਪੰਜਾਬ ਵੱਲੋਂ ਪਿੰਡ ਉੱਗੋਕੇ, ਜਗਜੀਤਪੁਰਾ, ਨਾਨਕ ਪੁਰਾ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਸਿੱਧ ਭੋਇ ਗੁਰਦੁਆਰਾ ਸਾਹਿਬ ਉੱਗੋਕੇ ਵਿਖੇ ਲਗਾਇਆ ਗਿਆ । ਇਸ ਕੈਂਪ ਦਾ ਉਦਘਾਟਨ ਸ੍ਰ ਕੈਪਟਨ ਰਘਵੀਰ ਸਿੰਘ ਉੱਗੋਕੇ ਨੇ ਕੀਤਾ ਇਸ ਕੈਂਪ ਵਿੱਚ ਸਰਕਾਰੀ ਹਸਪਤਾਲ ਬਰਨਾਲਾ ਦੀ ਬਲੱਡ ਬੈਂਕ ਦੀ ਟੀਮ ਪਹੁੰਚੀ ਅਤੇ 40 ਯੂਨਿਟਾਂ ਖੂਨਦਾਨ ਕੀਤੀਆਂ ਗਈਆਂ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲੱਡ ਡੋਨਰ ਸੁਸਾਇਟੀ ਬਰਨਾਲਾ ਦੇ ਆਗੂ ਅਤੇ ਜੈ ਜਵਾਨ ਜੈ ਕਿਸਾਨ ਪਾਰਟੀ ਦੇ ਮੀਡੀਆ ਇੰਚਾਰਜ ਪੰਜਾਬ ਨਿਰਮਲ ਝਿੰਜਰ ਨੈਣੇਵਾਲੀਆ ਨੇ ਕਿਹਾ ਕਿ ਖੇਤੀ ਵਿਰੋਧੀ ਚੱਲ ਰਹੇ ਸੰਘਰਸ਼ ਦੇ ਦੋਰਾਨ ਖੂਨਦਾਨ ਕਰਨ ਦੀ ਲੋੜ ਹੈ ਇਸ ਕੰਮ ਲਈ ਨੌਜਵਾਨ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਖੂਨ ਦੀ ਕਮੀਂ ਨੂੰ ਪੂਰਾ ਕੀਤਾ ਜਾ ਸਕੇ ਉਨ੍ਹਾਂ ਕਿਹਾ ਖੂਨਦਾਨ ਕਰਨ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਹੀਂ ਲਗਦੀਆ । ਇਸ ਕੈਂਪ ਵਿੱਚ ਜਥੇਦਾਰ ਨਾਥ ਸਿੰਘ ਸਰਪੰਚ ਹਮੀਦੀ ਨੇ 23ਵੀ ਵਾਰ ਖੂਨ ਦਾਨ ਕੀਤਾ, ਇਸ ਮੌਕੇ ਉਂਕਾਰ ਸਿੰਘ ਬਰਾੜ ਭਦੌੜ, ਗੁਰਤੇਜ ਸਿੰਘ ਸੰਧੂ ਨੈਣੇਵਾਲ ਪ੍ਰਧਾਨ ਸਹਿਕਾਰੀ ਸੁਸਾਇਟੀ, ਬਲਵਿੰਦਰ ਨਿੱਕਾ ਨੈਣੇਵਾਲ, ਗੁਰਤੇਜ ਸਿੰਘ ਉੱਗੋਕੇ ਮੀਤ ਪ੍ਰਧਾਨ ਬਲੱਡ ਡੋਨਰ ਸੁਸਾਇਟੀ ਬਰਨਾਲਾ, ਅਮਨਦੀਪ ਉੱਗੋਕੇ ਜਰਨਲ ਸੈਕਟਰੀ, ਪੱਤਰਕਾਰ ਬਾਜ਼ ਸਿੰਘ ਰਟੋਲ, ਅਮਨਦੀਪ ਸਿੰਘ ਮੈਂਬਰ, ਜਸਟਿਨ  ਨੱਤ, ਪ੍ਰਗਟ ਸਿੰਘ ਭੀਮਾ, ਹਰਜਿੰਦਰ ਸਿੰਘ ਬਿੱਟੂ, ਜਗਸੀਰ ਸਿੰਘ ਸਿੱਧੂ ਆਗੂ ਸ਼੍ਰੋਮਣੀ ਅਕਾਲੀ ਦਲ, ਲਵੀਂ ਉੱਗੋਕੇ, ਪ੍ਰੈਂਸ ਉੱਗੋਕੇ, ਤਾਰੀ ਉੱਗੋਕੇ, ਰਾਮ ਸਿੰਘ ਉੱਗੋਕੇ ਆਦਿ ਹਾਜ਼ਰ ਸਨ।

ਕੈਨੇਡਾ 'ਚ 18,19 ਅਤੇ 20 ਜੂਨ ਹੋਵੇਗੀ ਕੌਮਾਂਤਰੀ ਕਾਨਫ਼ਰੰਸ 

ਜੂਮ ਐਪ 'ਤੇ ਚੇਅਰਮੈਨ ਰੋਸ਼ਨ ਪਾਠਕ ਦੀ ਅਗਵਾਈ ਹੇਠ ਹੋਈ ਮੀਟਿੰਗ 

"ਵਿਸ਼ਵ ਸਾਂਤੀ ਵਿੱਚ ਪੰਜਾਬੀ ਭਾਈਚਾਰੇ ਦਾ ਯੋਗਦਾਨ" ਵਿਸ਼ੇ ਤੇ ਖੋਜ ਪੇਪਰ ਪੜਨਗੇ ਵਿਦਵਾਨ

ਮਹਿਲ ਕਲਾਂ/ਬਰਨਾਲਾ-ਫਰਵਰੀ 2021(ਗੁਰਸੇਵਕ ਸਿੰਘ ਸੋਹੀ)-

ਕੈਨੇਡਾ ਆਧਾਰਤ ਸੰਸਥਾ 'ਕੌਂਸਲ ਆਫ ਹੈਰੀਟੇਜ ਐਂਡ ਇੰਟਰਨੈਸ਼ਨਲ ਪੀਸ' ਵੱਲੋਂ  ਚੇਅਰਮੈਨ ਮਾਣਯੋਗ ਰੋਸ਼ਨ ਪਾਠਕ ਦੀ ਅਗਵਾਈ ਹੇਠ ਜੂਮ ਐਪ 'ਤੇ ਇਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ।ਇਸ ਮੀਟਿੰਗ ਵਿਚ ਵੱਖ ਵੱਖ ਮੁਲਕਾਂ ਤੋਂ ਸੰਸਥਾ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਦੀ ਸ਼ੁਰੂਆਤ ਮਨਪ੍ਰੀਤ ਕੌਰ ਗੌੜ ਨੇ ਸਮੂਹ ਆਗੂਆਂ ਨਾਲ ਜਾਣ ਪਹਿਚਾਣ ਕਰਵਾਈ।ਕੌਂਸਲ ਆਫ ਹੈਰੀਟੇਜ ਐਂਡ ਇੰਟਰਨੈਸ਼ਨਲ ਪੀਸ ਕੈਨੇਡਾ ਦੇ ਚੇਅਰਮੈਨ ਰੋਸ਼ਨ ਪਾਠਕ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਕੈਨੇਡਾ ਸਮੇਤ ਯੂਰਪ ਅਤੇ ਏਸ਼ੀਆ ਦੇ ਹੋਰ ਮੁਲਕਾਂ ਵਿੱਚ ਵਿਸ਼ਵ ਸ਼ਾਂਤੀ ਅਤੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਪ੍ਰਚਾਰ ਪ੍ਰਸਾਰ ਲਈ ਵੱਡੀ ਪੱਧਰ ਤੇ ਕਾਰਜ ਕਰ ਰਹੀ ਹੈ ।ਸੰਸਥਾ ਵੱਲੋਂ ਕੈਨੇਡਾ ਦੇ ਸਹਿਰ ਮਿਸੀਸਾਗਾ ਵਿਚ ਮਿਤੀ 18, 19 ਅਤੇ 20 ਜੂਨ 2021 ਨੂੰ ''ਵਿਸ਼ਵ ਸ਼ਾਂਤੀ ਵਿੱਚ ਪੰਜਾਬੀਆਂ ਦਾ ਯੋਗਦਾਨ'' ਵਿਸ਼ੇ ਤੇ ਕੌਮਾਂਤਰੀ ਕਾਨਫਰੰਸ ਆਯੋਜਿਤ ਕੀਤੀ ਜਾਵੇਗੀ।ਸ੍ਰੀ ਰੋਸ਼ਨ ਪਾਠਕ ਜੀ ਨੇ ਕਿਹਾ ਕਿ ਇਸ ਕਾਨਫਰੰਸ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਚੱਲ ਰਹੀਆਂ ਹਨ ਅਤੇ ਸੰਸਥਾ ਦਾ ਹਰ ਆਗੂ ਆਪਣੀ ਜ਼ਿੰਮੇਵਾਰੀ ਸਮਝ ਕੇ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ।ਉਨ੍ਹਾਂ ਦੱਸਿਆ ਕਿ ਇਸ ਤਿੰਨ ਦਿਨਾ ਕਾਨਫ਼ਰੰਸ ਦੇ 9 ਸੈਸ਼ਨ ਕੀਤੇ ਜਾਣਗੇ,ਜਿਸ ਵਿੱਚ ਵੱਖ ਵੱਖ ਮੁਲਕਾਂ ਤੋਂ ਬੁੱਧੀਜੀਵੀ ਆਪਣੇ ਪੇਪਰ ਪੜ੍ਹਨਗੇ ਹਰ ਸੈਸ਼ਨ ਦੋ ਘੰਟਿਆਂ ਦਾ ਹੋਵੇਗਾ ਅਤੇ ਇਕ ਘੰਟੇ ਲਈ ਸਵਾਲ ਜਵਾਬ ਅਤੇ ਬਹਿਸ ਕੀਤੀ ਜਾਵੇਗੀ ।ਰੋਸ਼ਨ ਪਾਠਕ ਨੇ ਕਿਹਾ ਕਿ ਪੰਜਾਬੀ ਭਾਸ਼ਾ ਸਮੁੱਚੇ ਸੰਸਾਰ ਦੀ ਸਭ ਤੋਂ ਵੱਧ ਮਿੱਠੀ ਭਾਸ਼ਾ ਹੈ ਅਤੇ ਇਸ ਭਾਸ਼ਾ ਵਿੱਚ ਸਿੱਖ ਧਰਮ ਦੇ ਗੁਰੂਆਂ ਸੱਚੀ ਅਤੇ ਮਾਨਵਤਾਵਾਦੀ ਗੁਰਬਾਣੀ ਦੀ ਰਚਨਾ ਕੀਤੀ । ਪੰਜਾਬ ਚੈਪਟਰ ਦੀ ਪ੍ਰਧਾਨ ਡਾ. ਕਮਲਜੀਤ ਸਿੰਘ ਟਿੱਬਾ ਨੇ ਦੱਸਿਆ ਕਿ ਇਸ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਪੰਜਾਬ ਭਰ ਵਿੱਚ ਤਿਆਰੀਆਂ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ ਅਤੇ ਪੰਜਾਬ ਵਿੱਚੋਂ ਵੀ ਵੱਡੀ ਗਿਣਤੀ ਵਿਚ ਡੈਲੀਗੇਟ ਇਸ ਕਾਨਫ਼ਰੰਸ ਵਿੱਚ ਸ਼ਾਮਲ ਹੋਣਗੇ।ਮੀਟਿੰਗ ਦੌਰਾਨ ਸੰਸਥਾ ਦੇ ਮੀਡੀਆ ਸਪੋਕਸਪਰਸਨ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਸੰਸਥਾ ਵਲੋਂ ਆਯੋਜਿਤ ਕੀਤੀ ਜਾ ਰਹੀ ਇਸ ਕਾਨਫਰੰਸ ਵਿੱਚ ਪੰਜਾਬ ਭਰ ਤੋਂ ਉੱਘੀਆਂ ਸ਼ਖ਼ਸੀਅਤਾਂ ਸ਼ਾਮਲ ਹੋਣਗੀਆਂ।ਮੀਟਿੰਗ ਵਿਚ ਨਿਰਵੈਲ ਸਿੰਘ ਅਰੋੜਾ,ਉੱਘੀ ਲੇਖਕਾ ਕੁਲਵੰਤ ਕੌਰ ਚੰਨ ਫਰਾਂਸ,ਗੁਰਮੀਤ ਸਿੰਘ ਗੁਰਦਾਸਪੁਰ, ਨਾਇਬ ਸਿੰਘ ਮੰਡੇਰ, ਅਵਤਾਰ ਸੰਧੂ, ਬੀਨਾ ਰਾਣੀ ਬਟਾਲਾ,ਡਾ. ਮੱਖਣ ਸਿੰਘ ਸੰਗਰੂਰ,ਬਲਜੀਤ ਸਿੰਘ ਸੰਧੂ, ਨਰਿੰਦਰ ਸਿੰਘ,ਪਰਦੀਪ ਸਿੰਘ ਬਟਾਲਾ,ਰਿਸ਼ੀ ਪਾਹਵਾ,ਸਰਬਜੀਤ ਕੌਰ,ਤਿਲਕ ਰਾਜ,ਸੰਤ ਸਿੰਘ ਡਿਪਟੀ ਕਮਾਂਡੈਂਟ,ਕੁਨਾਲ ਸ਼ਰਮਾ ਅਤੇ ਨਰੇਸ਼ ਕੁਮਾਰ ਆਦਿ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਾਨਫ਼ਰੰਸ ਦੀ ਕਾਮਯਾਬੀ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ। 

ਜਨਮ ਦਿਨ ਮੁਬਾਰਕ  

ਗੁਲਾਬ ਸਿੰਘ ਹੇਅਰ ਪਿਤਾ ਲਵਪ੍ਰੀਤ ਸਿੰਘ ਹੇਰ ਮਾਤਾ ਮਨਪ੍ਰੀਤ ਕੌਰ ਹੇਰ ਗੁਲਾਬ ਸਿੰਘ ਹੇਅਰ ਨੂੰ ਜਨਮਦਿਨ ਦੀਆਂ ਲੱਖ ਲੱਖ ਮੁਬਾਰਕਾਂ ਜਨਸ਼ਕਤੀ ਨਿਊਜ਼ ਪੰਜਾਬ

 

ਥਾਣਾ ਮਹਿਲ ਕਲਾਂ ਦੀ ਪੁਲਸ ਨੇ 80 ਕਿੱਲੋ ਭੁੱਕੀ ਬਰਾਮਦ ਕੀਤੀ।  

ਮਹਿਲ ਕਲਾਂ/ਬਰਨਾਲਾ-ਫਰਵਰੀ 2021- (ਗੁਰਸੇਵਕ ਸਿੰਘ ਸੋਹੀ)- 

ਐੱਸਐੱਸਪੀ ਬਰਨਾਲਾ ਸ੍ਰੀ ਸੰਦੀਪ ਕੁਮਾਰ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਥਾਣਾ ਮਹਿਲ ਕਲਾਂ ਦੀ ਪੁਲਸ ਵੱਲੋਂ ਮੁੱਖ ਅਫ਼ਸਰ ਅਮਰੀਕ ਸਿੰਘ ਦੀ ਅਗਵਾਈ ਹੇਠ ਏਐਸਆਈ ਸਤਨਾਮ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ। ਟੋਲ ਪਲਾਜ਼ਾ ਮਹਿਲ ਕਲਾਂ ਕੋਲ  ਸਵਿਫਟ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਕਾਰ ਰੋਕਣ ਦੀ ਬਜਾਏ ਕਾਰ ਭਜਾ ਲਈ ਤੇ ਪੁਲੀਸ ਮੁਲਾਜ਼ਮਾਂ ਨੇ ਪਿੱਛਾ ਕਰਕੇ ਵਿਅਕਤੀਆਂ ਨੂੰ ਕਾਬੂ ਕਰ ਲਿਆ। ਕਾਰ ਦੀ ਤਲਾਸ਼ੀ ਲੈਣ ਤੇ ਉਸ ਵਿੱਚੋਂ 80 ਕਿੱਲੋ ਭੁੱਕੀ (ਚੂਰਾ ਪੋਸਤ) ਬਰਾਮਦ ਕੀਤਾ ਗਿਆ। ਗੱਡੀ ਵਿੱਚ ਵਿਅਕਤੀਆਂ ਤੋਂ ਪੁੱਛ-ਗਿੱਛ ਕੀਤੀ  ਉਨ੍ਹਾਂ ਨੇ ਆਪਣੀ ਪਹਿਚਾਣ ਤੇਜਿੰਦਰ ਸਿੰਘ ਡਿੰਪੀ ਪੁੱਤਰ ਸੁਖਜੀਤ ਸਿੰਘ ਅਤੇ ਦਿਲਬਾਗ ਸਿੰਘ ਸੁਖਦੇਵ ਸਿੰਘ ਵਾਸੀ ਸ਼ਿਮਲਾਪੁਰੀ ਗੁਰੂ ਗੋਬਿੰਦ ਸਿੰਘ ਨਗਰ (ਲੁਧਿਆਣਾ) ਵਜੋਂ ਹੋਈ। ਇਹ ਵਿਅਕਤੀ ਬਾਹਰੋਂ ਭੁੱਕੀ ਲਿਆ ਕੇ ਆਸ-ਪਾਸ ਦੇ ਏਰੀਏ   ਵਿਚ ਵੇਚਦੇ ਸਨ ਉਕਤ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਵਿਰੁੱਧ 25 /6/85/ ਐਨ ਡੀ ਪੀ ਐੱਸ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ

ਆਉਣ ਵਾਲਾ ਸਮਾਂ ਨੌਜਵਾਨਾਂ ਦਾ ਹੋਵੇਗਾ- ਸਰਪੰਚ ਜਸਬੀਰ ਸਿੰਘ ਢਿੱਲੋਂ

ਅਜੀਤਵਾਲ ਫ਼ਰਵਰੀ 2021(,ਬਲਵੀਰ ਸਿੰਘ ਬਾਠ)

ਖੇਤੀ ਆਰਡੀਨੈਂਸ ਬਿਲਾਂ ਦੇ ਖ਼ਿਲਾਫ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਵਿਚ ਵੱਡਾ ਰੋਲ ਅਦਾ ਕੀਤਾ ਨੌਜਵਾਨਾਂ ਨੇ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੌਜਵਾਨ ਸਮਾਜਸੇਵੀ ਆਗੂ ਸਰਪੰਚ ਜਸਬੀਰ ਸਿੰਘ ਢਿੱਲੋਂ ਨੇ ਜਨਸ਼ਕਤੀ ਨਿਊਜ਼ ਨਾਲ ਕੁਝ ਵਿਚਾਰ ਸਾਂਝੇ ਕਰਦੇ ਹੋਏ ਕੀਤਾ  ਸਰਪੰਚ ਢਿੱਲੋਂ ਨੇ ਕਿਹਾ ਕਿ ਆਉਣ ਵਾਲਾ ਸਮਾਂ ਨੌਜਵਾਨਾਂ ਦਾ ਹੋਵੇਗਾ ਕਿਉਂਕਿ ਪੰਜਾਬ ਦਾ ਨੌਜਵਾਨ ਹੁਣ ਜਾਗ ਚੁੱਕਿਆ ਹੈ  ਜਿੱਥੇ ਨੌਜਵਾਨਾਂ ਨੇ ਬੈਰੀਕੇਡ ਤੋੜ ਕੇ ਪਾਣੀ ਦੀਆਂ ਵਾਛੜਾਂ ਨੂੰ ਝੱਲਦੇ ਹੋਏ ਸਰਕਾਰਾਂ  ਨਾਲ ਡਟ ਕੇ ਮੁਕਾਬਲਾ ਕੀਤਾ  ਉੱਥੇ ਕਿਸਾਨੀ ਅੰਦੋਲਨ ਵਿਚ ਵੱਡਾ ਰੋਲ ਵੀ ਅਦਾ ਕੀਤਾ ਹੈ ਨੌਜਵਾਨਾਂ ਨੇ  ਅਸੀਂ ਸੋਚਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਹਾਲਾਤਾਂ ਨੂੰ ਨਵੀਂ ਦਿੱਖ ਦੇਣ ਲਈ ਨੌਜਵਾਨ ਇਕ ਵੱਡਾ ਰੋਲ ਅਦਾ ਕਰੇਗਾ ਜਿਸ ਨਾਲ ਸਿਆਸਤ ਵਿੱਚ  ਸਿਆਸਤ ਵਿੱਚ ਵੀ ਫੇਰਬਦਲ ਹੋ ਸਕਦਾ ਹੈ  ਕਿਉਂਕਿ ਪੰਜਾਬ ਦਾ ਨੌਜਵਾਨ ਅੱਜ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਾਲ ਨਿਭਾਅ ਰਿਹਾ ਹੈ ਅਤੇ ਸੈਂਟਰ ਸਰਕਾਰ ਦੇ ਖਿਲਾਫ ਖੇਤੀ ਆਰਡੀਨੈਂਸ ਬਿਲਾਂ ਨੂੰ ਰੱਦ ਕਰਵਾਉਣ ਲਈ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ

ਸਰ ਛੋਟੂ ਰਾਮ ਅਤੇ ਕੂਕਾ ਲਹਿਰ ਦੇ ਬਾਨੀ ਗਿਆਨੀ ਰਾਮ ਸਿੰਘ ਕਿਸਾਨ ਅੰਦੋਲਨਕਾਰੀਆਂ ਲਈ ਪ੍ਰੇਰਨਾਸਰੋਤ ਹਨ-ਕਿਸਾਨ ਆਗੂ

ਮਹਿਲ ਕਲਾਂ / ਬਰਨਾਲਾ - ਫਰਵਰੀ 2021- ( ਗੁਰਸੇਵਕ ਸਿੰਘ ਸੋਹੀ )   

 ਬਰਨਾਲਾ ਰੇਲਵੇ ਸਟੇਸ਼ਨ ‘ਤੇ ਤੀਹ ਜਥੇਬੰਦੀਆਂ ਦੇ ਸਾਂਝਾ ਕਿਸਾਨ ਮੋਰਚਾ ਵੱਲੋਂ ਲਗਾਤਾਰ ਪਿਛਲੇ 139 ਦਿਨ ਤੋਂ ਚੱਲ ਰਹੇ ਕਿਸਾਨ ਧਰਨੇ ਵਿੱਚ ਅੱਜ ਕਿਸਾਨਾਂ ਦਾ ਮਸੀਹਾ ਕਹੇ ਜਾਣ ਵਾਲੇ ਸਰ ਛੋਟੂ ਰਾਮ ਅਤੇ ਕੂਕਾ ਲਹਿਰ ਦੇ ਬਾਨੀ ਰਾਮ ਸਿੰਘ ਦੀ ਜੈਅੰਤੀ ਮੌਕੇ ਉਨ੍ਹਾਂ ਦੋਵਾਂ ਮਹਾਨ ਹਸਤੀਆਂ ਨੂੰ ਸ਼ਰਧਾਜਲੀ ਭੇਂਟ ਕੀਤੀ ਗਈ। ਸੰਚਾਲਨ ਕਮੇਟੀ ਮੈੰਬਰਾਂ ਦੁਅਰਾ ਦੋਵਾਂ ਸ਼ਖਸੀਅਤਾਂ ਨੂੰ ਸ਼ਰਧਾ-ਸੁਮਨ ਅਰਪਣ ਕਰਨ ਬਾਅਦ ਧਰਨੇ ਦੇ ਕਨਵੀਨਰ ਬਲਵੰਤ ਸਿੰਘ ਉਪਲੀ ਨੇ ਕੂਕਾ ਲਹਿਰ ਰਾਮ ਸਿੰਘ ਦੇ ਜੀਵਨ ਉਪਰ ਵਿਸਥਾਰ ਸਹਿਤ ਚਾਨਣਾ ਪਾਉਂਦੇ ਹੋਏ ਕਿਹਾ ਕਿ ਰਾਮ ਸਿੰਘ ਦਾ ਸਾਡੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਬਹੁਤ ਅਹਿਮ ਯੋਗਦਾਨ ਹੈ। ਉਨ੍ਹਾਂ ਨੇ ਅੰਗਰੇਜ਼ ਬਸਤੀਵਾਦੀਆਂ ਦੇ ਜਬਰ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਦੇਸ਼ਵਾਸੀਆਂ ਨੂੰ ਆਜ਼ਾਦੀ ਦੀ ਲੜਾਈ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ। ਮਾਸਟਰ ਗਿਆਨੀ ਰਾਮ ਸਿੰਘ ਨੇ ਵੀ ਕੂਕਾ ਲਹਿਰ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਇਸ ਲਹਿਰ ਬਾਰੇ ਆਪਣੇ ਨਿੱਜੀ ਤਜ਼ਰਬੇ ਸਾਂਝੇ ਕੀਤੇ। ਸਰ ਛੋਟੂ ਰਾਮ ਬਾਰੇ ਬੋਲਦਿਆਂ ਮੈਡਮ ਅਮਰਜੀਤ ਕੋਰ ਨੇ ਕਿਹਾ ਕਿ ਸਰ ਛੋਟੂ ਰਾਮ ਇੱਕ ਬਹੁਤ ਹੀ ਗਰੀਬ ਪਰਿਵਾਰ ‘ਚ ਪੈਦਾ ਹੋਣ ਦੇ ਬਾਵਜੂਦ ਆਪਣੀ ਮਿਹਨਤ ਤੇ ਲਿਆਕਤ ਨਾਲ ਪੰਜਾਬ ਦੇ ਮਾਲ ਤੇ ਸਿੱਖਿਆ ਮੰਤਰੀ ਬਣੇ। ਉਨ੍ਹਾਂ ਨੇ ਹਿੰਦੂ ਤੇ ਮੁਸਲਿਮ ਧਾਰਮਿਕ ਮੂਲਵਾਦੀਆਂ ਨਾਲ ਟੱਕਰ ਲੈਂਦੇ ਹੋਏ ਯੂਨੀਅਨਿਸਟ ਪਾਰਟੀ ਦੀ ਨੀਂਹ ਰੱਖੀ ਅਤੇ ਸਾਥੀਆਂ ਨਾਲ ਰਲ ਕੇ ਸੱਤਾ ਹਾਸਲ ਕੀਤੀ। ਉਨ੍ਹਾਂ ਕਿਸਾਨਾਂ ਦੀ ਆਰਥਿਕ ਤੇ ਸਮਾਜਿਕ ਦਸ਼ਾ ਸੁਧਾਰਨ ਲਈ ਬਹੁਤ ਹੀ ਅਹਿਮ 22 ਕਾਨੂੰਨ ਬਣਾਏ ਅਤੇ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਕਰਜ਼ੇ ਦੇ ਚੁੰਗਲ ‘ਚੋਂ ਆਜ਼ਾਦ ਕਰਵਾਇਆ। ਕਿਸਾਨਾਂ ਦੀ ਸਾਢੇ ਅੱਠ ਲੱਖ ਏਕੜ ਤੋਂ ਵੱਧ ਜ਼ਮੀਨ ਉਨ੍ਹਾਂ ਨੂੰ ਮੁਫਤ ਵਿਚ ਵਾਪਸ ਕਰਵਾਈ ਅਤੇ ਕਿਸਾਨਾਂ ਦੇ ਸੰਦ-ਸੰਦੇੜੇ, ਪਸ਼ੂ, ਘਰ ਅਤੇ ਗੁਜ਼ਾਰੇ ਜੋਗੀ ਜ਼ਮੀਨ ਦੀ ਕੁਰਕੀ ਨਾ ਹੋਣ ਦਾ ਕਾਨੂੰਨ ਬਣਾਇਆ। ਇਸੇ ਲਈ ਹੀ ਉਨ੍ਹਾਂ ਨੂੰ ਕਿਸਾਨਾਂ ਦਾ ਮਸੀਹਾ ਕਿਹਾ ਜਾਂਦਾ ਹੈ। ਧਰਨੇ ਨੂੰ ਮੇਲਾ ਸਿੰਘ ਕੱਟੂ, ਗੁਰਦਰਸ਼ਨ ਸਿੰਘ, ਨਛੱਤਰ ਸਿੰਘ ਸਹੌਰ, ਨਿਰਭੈ ਸਿੰਘ ਛੀਨੀਵਾਲ, ਬਾਬੂ ਸਿੰਘ ਖੁੱਡੀ ਕਲਾਂ, ਜਗਰਾਜ ਰਾਮਾ ਤੇ ਕਰਨੈਲ ਸਿੰਘ ਗਾਂਧੀ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਖੇਤੀ ਉਤਪਾਦਾਂ ਦੀ ਬੋਲੀ ਰਾਹੀਂ ਵਿਕਰੀ ਅਤੇ ਘੱਟੋ-ਘੱਟ ਸਮਰਥਨ ਮੁੱਲ ਯਾਨੀ ਐਮਐਸਪੀ ਵਾਲੀਆਂ ਸਹੂਲਤਾਂ ਵੀ ਸਰ ਛੋਟੂ ਰਾਮ ਦੀ ਹੀ ਦੇਣ ਹਨ ਅਤੇ ਅਜ ਅਸੀਂ ਇਸੇ ਐਮਐਸਪੀ ਨੂੰ ਕਾਨੂੰਨੀ ਜਾਮਾ ਪਹਿਨਾਉਣ ਲਈ ਸੰਘਰਸ਼ ਕਰ ਰਹੇ ਹਾਂ। ਸਰ ਛੋਟੂ ਰਾਮ ਦੀ ਜ਼ਿੰਦਗੀ ਤੋਂ ਸੇਧ ਲੈਂਦੇ ਹੋਏ  ਸਾਨੂੰ ਆਪਣੇ ਅੰਦੋਲਨ ਨੂੰ ਧਾਰਮਿਕ ਮੂਲਵਾਦੀਆਂ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ ਅਤੇ ਗਿਆਨੀ ਰਾਮ ਸਿੰਘ ਨੂੰ ਆਪਣਾ ਪ੍ਰੇਰਨਾ ਸਰੋਤ ਮੰਨਦੇ ਹੋਏ ਸਬਰ, ਸਿਦਕ ਅਤੇ ਸ਼ਾਤਮਈ ਤਰੀਕੇ ਨਾਲ ਅੰਦੋਲਨ ਦੀ ਰਾਹ ‘ਤੇ ਸਾਬਤ-ਕਦਮੀ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ। ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਕਿਸੇ ਤਰ੍ਹਾਂ ਸਾਡੇ ਅੰਦੋਲਨ ਨੂੰ ਕੁਰਾਹੇ ਪਾਇਆ ਜਾਵੇ ਪਰ ਸਾਨੂੰ ਸਰਕਾਰ ਦੀਆਂ ਇਨ੍ਹਾਂ ਕੋਝੀਆਂ ਚਾਲਾਂ ਤੋਂ ਚੌਕਸ ਰਹਿਣਾ ਚਾਹੀਦਾ ਹੈ। ਬੁਲਾਰਿਆਂ ਨੇ 18 ਫਰਵਰੀ ਦੇ 12 ਵਜੇ ਤੋਂ 4 ਵਜੇ ਤੱਕ ਰੇਲ ਰੋਕੋ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ  ਹਰ ਪਿੰਡ ਵਿਚ ਵੱਧ ਤੋਂ ਵੱਧ ਲਾਮਬੰਦੀ ਕਰਨ ਲਈ ਕਿਹਾ। ਇਸ ਪ੍ਰੋਗਰਾਮ ਲਈ ਸਪੈਸ਼ਲ ਮੁਹਿੰਮਾਂ ਚਲਾਈਆਂ ਜਾਣ ਤਾਂ ਜੁ ਉਸ ਦਿਨ ਰੇਲਵੇ ਟਰੈਕਾਂ ਉਪਰ ਲੋਕਾਂ ਦਾ ਸਲਾਬ ਆ ਜਾਵੇ । ਪਰ ਪ੍ਰੋਗਰਾਮ ਨੂੰ ਹਰ ਹਾਲਤ ਵਿੱਚ ਸ਼ਾਂਤਮਈ ਤੇ ਅਨੁਸ਼ਾਸਿਤ ਰੱਖਣ ਲਈ ਵੀ ਕਿਹਾ ਜਾਵੇ। ਅੱਜ ਜਗਰੂਪ ਸਿੰਘ ਹਮੀਦੀ ਦੇ ਕਵੀਸ਼ਰੀ ਜਥੇ, ਬਿੱਕਰ ਸਿੰਘ ਭੈਣੀ ਮਹਿਰਾਜ, ਭੋਲਾ ਸਿੰਘ ਰਾਏਸਰ ਅਤੇ ਨਰਿੰਦਰਪਾਲ ਸਿੰਗਲਾ ਨੇ ਵਾਰਾਂ/ ਗੀਤ ਤੇ ਕਵਿਤਾਵਾਂ ਸੁਣਾਈਆਂ।

ਪ੍ਰਧਾਨ ਮਨਜੀਤ ਸਿੰਘ ਧਨੇਰ ਦੇ ਜਵਾਈ ਅਤੇ ਪੱਤਰਕਾਰ ਭੁਪਿੰਦਰ ਸਿੰਘ ਧਨੇਰ ਦੇ ਜੀਜਾ ਜੀ ਦੀ ਅਚਨਚੇਤ ਹੋਈ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ-VIDEO

ਗੁਣਤਾਜ ਪ੍ਰੈਸ ਕਲੱਬ ਮਹਿਲ ਕਲਾਂ ਦੀ ਅਹਿਮ ਮੀਟਿੰਗ 

ਆਓ ਦੇਖਦਿਆਂ (ਬਰਨਾਲਾ) ਮਹਿਲ ਕਲਾਂ ਤੋਂ ਪੱਤਰਕਾਰ ਗੁਰਸੇਵਕ ਸਿੰਘ ਸੋਹੀ ਦੀ ਵਿਸ਼ੇਸ਼ ਰਿਪੋਰਟ

ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਮਹਿਲਕਲਾਂ ਟੋਲ ਪਲਾਜ਼ੇ ਤੇ ਧਰਨਾ ਲਗਾਤਾਰ ਜਾਰੀ  -VIDEO

ਮਹਿਲ ਕਲਾਂ ਟੋਲ ਪਲਾਜ਼ਾ ਬੰਦ  ਅਤੇ ਚਲਦੇ ਹਨ ਸੰਗਤਾਂ ਲਈ 24 ਘੰਟੇ ਲੰਗਰ  

ਪੱਤਰਕਾਰ ਗੁਰਸੇਵਕ ਸਿੰਘ ਸੋਹੀ ਦੀ ਵਿਸ਼ੇਸ਼ ਰਿਪੋਰਟ   

ਸ ਸਵਰਨ ਸਿੰਘ ਢੁੱਡੀਕੇ ਨਾਲ ਵਿਸ਼ੇਸ਼ ਗੱਲਬਾਤ  -VIDEO

ਜਦੋਂ ਦਸਵੰਧ ਲੱਗਦਾ ਸਮਾਜ ਦੇ ਚੰਗੇ ਕੰਮਾਂ ਲਈ ; ਫੇਰ ਸਿੱਖ ਨੂੰ ਮਿਲਦੀ ਹੈ ਸੰਤੁਸ਼ਟੀ   

ਆਪਣੀ ਨੇਕ ਕਮਾਈ ਨਾਲ ਪਰਿਵਾਰ ਨੂੰ ਅਤੇ ਦਸਵੰਧ ਨਾਲ ਸਮਾਜ ਨੂੰ ਅੱਗੇ ਲੈ ਕੇ ਜਾਣ ਵਾਲੇ ਇਨਸਾਨ ਸ ਸਵਰਨ ਸਿੰਘ ਢੁੱਡੀਕੇ ਨਾਲ ਵਿਸ਼ੇਸ਼ ਗੱਲਬਾਤ  

ਪੱਤਰਕਾਰ ਬਲਬੀਰ ਸਿੰਘ ਬਾਠ ਅਤੇ ਮਨਜਿੰਦਰ ਗਿੱਲ ਦੀ ਵਿਸ਼ੇਸ਼ ਰਿਪੋਰਟ  (ਐਂਕਰ ਅਮਨਜੀਤ ਸਿੰਘ ਖਹਿਰਾ)  

ਗੁਣਤਾਜ ਪ੍ਰੈਸ ਕਲੱਬ ਮਹਿਲ ਕਲਾਂ ਦੀ  ਮੀਟਿੰਗ ਹੋਈ

ਮਹਿਲ ਕਲਾਂ/ਬਰਨਾਲਾ-ਫਰਵਰੀ 2021  (ਗੁਰਸੇਵਕ ਸਿੰਘ ਸੋਹੀ)-

ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੀ ਜ਼ਰੂਰੀ ਮੀਟਿੰਗ ਕਲੱਬ ਪ੍ਰਧਾਨ  ਡਾ ਮਿੱਠੂ ਮੁਹੰਮਦ ਦੀ ਅਗਵਾਈ ਹੇਠ "ਲੱਕੀ ਸਵੀਟ ਸ਼ਾਪ "ਮਹਿਲ ਕਲਾਂ ਵਿਖੇ ਹੋਈ। ਜਿਸ ਵਿੱਚ ਅਹਿਮ ਵਿਚਾਰਾਂ ਕੀਤੀਆਂ ਗਈਆਂ ਤੇ ਜ਼ਰੂਰੀ ਮਤੇ ਪਾਸ ਕੀਤੇ ਗਏ  । ਮੀਟਿੰਗ ਵਿੱਚ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ  ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਦੇ ਜਵਾਈ ਅਤੇ ਪੱਤਰਕਾਰ ਭੁਪਿੰਦਰ ਸਿੰਘ ਧਨੇਰ ਦੇ ਜੀਜਾ ਜੀ ਦੀ ਅਚਨਚੇਤ ਹੋਈ ਮੌਤ ਤੇ  ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ  । ਮੀਟਿੰਗ ਵਿੱਚ ਮਤੇ ਪਾਸ ਕੀਤੇ ਗਏ ਅਠਾਰਾਂ ਫ਼ਰਵਰੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਰੇਲ ਰੋਕੋ ਪ੍ਰੋਗਰਾਮ ਦੀ ਹਮਾਇਤ ਕਰਨ ਦਾ ਕਲੱਬ ਵੱਲੋਂ ਫੈਸਲਾ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਧਾਨ ਡਾ ਮਿੱਠੂ ਮੁਹੰਮਦ ਤੇ ਮੁੱਖ ਸਲਾਹਕਾਰ ਨਿਰਮਲ ਸਿੰਘ ਪੰਡੋਰੀ ਨੇ ਦੱਸਿਆ ਕਿ 26 ਫਰਵਰੀ ਨੂੰ ਵਪਾਰੀ ਵਰਗ ਵੱਲੋਂ ਦਿੱਤੇ ਬੰਦ ਦੇ ਸੱਦੇ ਵਿੱਚ ਕਲੱਬ ਵੱਲੋਂ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਅਤੇ 25 ਸਤੰਬਰ ਤੋਂ ਲਗਾਤਾਰ ਮਹਿਲ ਕਲਾਂ ਦੇ ਟੋਲ ਟੈਕਸ ਵਿਖੇ ਲੱਗੇ ਕਿਸਾਨੀਂ ਪੱਕੇ ਮੋਰਚੇ ਚ ਸੇਵਾਵਾਂ ਨਿਭਾਉਣ ਵਾਲੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਦਾ ਸਨਮਾਨ ਕਲੱਬ ਵੱਲੋਂ ਕੀਤਾ ਜਾਵੇਗਾ। ਅਖੀਰ ਵਿਚ ਦਿੱਲੀ ਪੁਲੀਸ ਵੱਲੋਂ ਗ੍ਰਿਫਤਾਰ ਕੀਤੀ ਮਜ਼ਦੂਰ ਕਾਰਕੁਨ ਨੌਦੀਪ ਕੌਰ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕੀਤੀ ਅਤੇ  ਉਕਤ ਕਿਸਾਨੀ ਸੰਘਰਸ਼ ਦੌਰਾਨ ਗ੍ਰਿਫਤਾਰ ਕੀਤੇ ਬੁੱਧੀਜੀਵੀ ਪੱਤਰਕਾਰ ਨੌਜਵਾਨ ਅਤੇ ਕਿਸਾਨ ਆਗੂਆਂ ਨੂੰ ਤੁਰੰਤ ਰਿਹਾਅ ਕਰਨ ਤੇ ਉਨ੍ਹਾਂ ਤੇ ਦਰਜ ਸਾਰੇ ਪਰਚੇ ਰੱਦ ਕਰਨ ਦੀ ਵੀ ਮੰਗ  ਕੀਤੀ ।  ਇਸ ਮੌਕੇ ਕਲੱਬ ਚੇਅਰਮੈਨ ਪ੍ਰੇਮ ਕੁਮਾਰ ਪਾਸ਼ੀ ,ਪ੍ਰਧਾਨ ਡਾ ਮਿੱਠੂ ਮੁਹੰਮਦ, ਜਨਰਲ ਸਕੱਤਰ ਗੁਰਵਿੰਦਰ ਸਿੰਘ ਗੁਰੀ, ਪ੍ਰੈੱਸ ਸਕੱਤਰ ਗੁਰਸੇਵਕ ਸਿੰਘ ਸਹੋਤਾ ,ਮੁੱਖ ਸਲਾਹਕਾਰ ਨਿਰਮਲ ਸਿੰਘ ਪੰਡੋਰੀ  ,ਮੀਤ ਪ੍ਰਧਾਨ ਗੁਰਸੇਵਕ ਸਿੰਘ ਸੋਹੀ  ,ਜਗਜੀਤ ਸਿੰਘ ਮਾਹਲ, ਫ਼ਿਰੋਜ਼ ਖ਼ਾਨ ਹਾਜ਼ਰ ਸਨ  ।

ਰੈਨਾ ਟਾਸ ਕੰਪਨੀ ਵੱਲੋਂ ਮਹਿਲਕਲਾਂ ਵਿਖੇ ਸਿਹਤ ਜਾਗਰੂਕਤਾ ਸੈਮੀਨਾਰ ਕਰਵਾਇਆ  

ਮਹਿਲ ਕਲਾਂ/ਬਰਨਾਲਾ-ਫਰਵਰੀ 2021 (ਗੁਰਸੇਵਕ ਸਿੰਘ ਸੋਹੀ)- ਕਸਬਾ ਮਹਿਲ ਕਲਾਂ ਵਿਖੇ  ਵਿਸ਼ਵ ਪ੍ਰਸਿੱਧ ਕੰਪਨੀ ਰੈਨਾਟਾਸ ਕੰਪਨੀ ਵੱਲੋਂ  ਜ਼ਿਲ੍ਹਾ ਪ੍ਰੀਸ਼ਦ ਮੈਂਬਰ ਡਾ ਅਮਰਜੀਤ ਸਿੰਘ ਮਹਿਲ ਕਲਾਂ ਦੀ ਅਗਵਾਈ ਹੇਠ ਇਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ ।ਜਿਸ ਵਿਚ ਕੰਪਨੀ ਦੇ ਸੀਨੀਅਰ ਅਧਿਕਾਰੀ ਨਿਰਭੈ ਸਿੰਘ ਵਸ਼ਿਸ਼ਟ ਸੰਗਰੂਰ ਅਤੇ ਬਲਜਿੰਦਰ ਸਿੰਘ ਖਾਲਸਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ।ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਅਧਿਕਾਰੀਆਂ ਨੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ।ਉਨ੍ਹਾਂ ਕਿਹਾ ਕਿ ਸਾਡੀ ਕੰਪਨੀ ਦਾ ਰੈਨੇਟੋ ਕੰਪਨੀ ਵਾਲਾ ਕੈਪਸੂਲ ਜੋ ਕੇ ਸੈਂਕੜੇ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕਰਦਾ ਹੈ ।ਜਿਸ ਵਿੱਚ ਮੁੱਖ ਤੌਰ ਤੇ ਕੈਂਸਰ ,ਪਿੱਤੇ ਦੀ ਪੱਥਰੀ ,ਸਰੀਰਕ ਕਮਜ਼ੋਰੀ ,ਤੇਜ਼ਾਬ ,ਸ਼ੂਗਰ, ਅੱਖਾਂ ਦੀ ਰੌਸ਼ਨੀ ਸਮੇਤ ਅਨੇਕਾਂ ਬਿਮਾਰੀਆਂ ਸ਼ਾਮਲ ਹਨ । ਉਨ੍ਹਾਂ ਕਿਹਾ ਕਿ ਅਸੀਂ ਇਸ ਕੰਪਨੀ ਦੇ ਨਾਲ ਜੁੜ ਕੇ ਆਪਣੀਆਂ ਬੀਮਾਰੀਆਂ ਨੂੰ ਖਤਮ ਕਰਨ ਦੇ ਨਾਲ ਨਾਲ ਕਮਾਈ ਦਾ ਸਾਧਨ ਵੀ ਬਣਾ ਸਕਦੇ ਹਾਂ ਤੇ ਇਸ ਕੰਪਨੀ ਤੋਂ ਲੋਕ ਲੱਖਾਂ ਰੁਪਏ  ਪ੍ਰਤੀ ਮਹੀਨਾ ਕਮਾ ਰਹੇ ਹਨ ।ਇਸ ਲਈ ਪੁੰਨ ਨਾਲੇ ਫਲੀਆਂ ਵਾਲੀ ਕਹਾਵਤ ਇਸ ਕੰਪਨੀ ਦੇ ਪ੍ਰੋਡਕਟਾਂ ਤੇ ਖ਼ੂਬ ਢੁੱਕਦੀ ਹੈ ਇਸ ਲਈ ਸਾਨੂੰ ਇਕੋ ਵਾਰ ਇਸ ਨੂੰ ਵਰਤ ਕੇ ਜ਼ਰੂਰ ਵੇਖਣਾ ਚਾਹੀਦਾ ਹੈ । ਇਸ ਮੌਕੇ ਜਸਵਿੰਦਰ ਕੌਰ ਖਾਲਸਾ ,ਡਾ ਅਮਰਜੀਤ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ ,ਦਰਸ਼ਨ ਸਿੰਘ ਸ਼ਕਤੀਮਾਨ ,ਕਰਮਜੀਤ ਕੌਰ ਰਾਮਗਡ਼੍ਹ ਸਰਦਾਰਾ,ਰਵਿੰਦਰ ਸ਼ਰਮਾ ,ਗੁਰਮੀਤ ਸਿੰਘ ਸਿੱਧੂ ਬਰਨਾਲਾ ,ਡਾ ਜਰਨੈਲ ਸਿੰਘ ਗਿੱਲ ਸਹੌਰ ,ਡਿਪਟੀ ਚੇਅਰਮੈਨ ਬੱਗਾ ਸਿੰਘ ਮਹਿਲਕਲਾਂ ,ਫੌਜੀ ਸਰਬਜੀਤ ਸਿੰਘ, ਸਾਬਕਾ ਪੰਚ ਦਰਸ਼ਨ ਸਿੰਘ ਮੇਜਰ ਸਿੰਘ ਕਲੇਰ ਸਮੇਤ ਵੱਡੀ ਗਿਣਤੀ ਚ ਔਰਤਾਂ ਹਾਜ਼ਰ ਸਨ  ।

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਫੁਟਬਾਲ ਕਲੱਬ ਵੱਲੋਂ ਟੋਲ ਟੈਕਸ ਮਹਿਲ ਕਲਾਂ ਧਰਨੇ ਚ ਲੱਕੜਾਂ ਦੀਆਂ ਟਰਾਲੀਆਂ ਦਾਨ

ਮਹਿਲ ਕਲਾਂ/ਬਰਨਾਲਾ-ਫਰਵਰੀ 2021(ਗੁਰਸੇਵਕ ਸਿੰਘ ਸੋਹੀ) -ਸ੍ਰੀ ਗੁਰੂ ਹਰਗੋਬਿੰਦ ਸਾਹਿਬ ਫੁਟਬਾਲ ਕਲੱਬ ਮਹਿਲ ਕਲਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ਚ ਲੱਗੇ ਪੱਕੇ ਕਿਸਾਨੀ ਮੋਰਚਿਆਂ ਜਿੱਥੇ ਸ਼ੁਰੂ ਤੋਂ ਹੀ ਤਨ ਮਨ ਧਨ ਨਾਲ ਸੇਵਾ ਕੀਤੀ ਜਾ ਰਹੀ ਏ ਉੱਥੇ ਟੋਲ ਟੈਕਸ ਮਹਿਲ ਕਲਾਂ ਵਿਖੇ ਪਿਛਲੇ 4 ਮਹੀਨੇ ਤੋਂ ਲੱਗੇ ਪੱਕੇ ਮੋਰਚੇ ਲਈ ਕਲੱਬ ਅਹੁਦੇਦਾਰਾਂ ਵੱਲੋਂ ਲੱਕੜਾਂ ਦੀ ਸੇਵਾ ਕੀਤੀ ਗਈ ।ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਲੱਬ ਦੇ ਪ੍ਰੈੱਸ ਸਕੱਤਰ ਮਾਸਟਰ ਬਲਜਿੰਦਰ ਸਿੰਘ ਪ੍ਰਭੂ ਨੇ ਦੱਸਿਆ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਫੁਟਬਾਲ ਕਲੱਬ ਮਹਿਲ ਕਲਾਂ ਦੇ ਐੱਨ ਆਰ ਆਈ ਵੀਰਾਂ ਹਰਪਾਲ ਸਿੰਘ ਸੋਢਾ ਪੋਤਰਾ ਸਰਪੰਚ ਘਮੰਡ ਸਿੰਘ,

ਗੁਰਮੀਤ ਸਿੰਘ ਸੋਢਾ ਪ੍ਰਧਾਨ , ਜੀਵਨ ਸਿੱਧੂ ਕਨੇਡਾ, ਸੋਨੂੰ ਤੱਤਲਾ ਕਨੇਡਾ,  ਰਾਜੂ ਢੀਂਡਸਾ,ਕੇਵਲ ਸਿੰਘ ਦਿਓਲ ਕਨੇਡਾ,ਰਣਜੀਤ ਸਾਂਟੀ ਆਸਟ੍ਰੇਲੀਆ ਆਦਿ ਦੀ ਮਦਦ ਨਾਲ ਪਹਿਲੇ ਦਿਨ ਤੋਂ ਹੀ ਕਲੱਬ ਨਾਲ ਹੈ ਤੇ ਕਿਸਾਨਾਂ ਨਾਲ ਡਟ ਕੇ ਖੜ੍ਹਾ ਹੈ । ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਲੱਬ ਦਿੱਲੀ ਦੇ ਵੱਖ ਵੱਖ ਬਾਰਰਡਾਂ ਤੇ ਜ਼ਰੂਰੀ ਲੋੜਵੰਦ ਵਸਤੂਆਂ ਮੁਹੱਈਆ ਕਰਵਾਉਣ ਸਮੇਤ ਦਿੱਲੀ ਜਾਣ ਵਾਲੀ ਪ੍ਰਤੀ ਟਰੈਕਟਰ ਟਰਾਲੀ ਲਈ 5 ਹਜ਼ਾਰ ਰੁਪਏ ਦੇਣ ਸਮੇਤ   ਮਹਿਲ ਕਲਾਂ ਦੀ ਟੋਲ ਟੈਕਸ ਤੇ ਲੱਗੇ ਧਰਨੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ ।ਇਸ ਮੌਕੇ ਮਾ ਰਜਿੰਦਰ ਸਿੰਗਲਾ ,ਮਾਸਟਰ ਵਰਿੰਦਰ ਪੱਪੂ,ਹਰਪਾਲ ਸਿੰਘ ਪਾਲਾ ਟੋਨੀ  ਸਿੱਧੂ , ਜਗਦੀਪ ਸ਼ਰਮਾ ,ਅਮਰੀਕ ਸਿੰਘ ਮੀਕਾ ,ਸੁੱਖਾ ਭੱਠਲ , ਸੀਪਾ ਧਾਲੀਵਾਲ ,ਕਾਕਾ ਭੱਠਲ, ਸੱਤਾ ਗੁਰਦੀਪ ਸਿੰਘ, ਗੋਲਡੀ ਮਠਾੜੂ ਬਲਵੰਤ ਸਿੰਘ ਫੌਜੀ ਜਗਰੂਪ ਸਿੰਘ ਆਦਿ ਹਾਜ਼ਰ ਸਨ  ।

ਹੁਲਾਸ ਅਤੇ ਖੇੜਿਆਂ ਭਰਪੂਰ ਬਸੰਤ ਰੁੱਤ✍️ਵੀਰਪਾਲ ਕੌਰ ਕਮਲ

ਹਰ ਸਾਲ ਵਿੱਚ ਬਾਰਾਂ ਮਹੀਨੇ ਹੁੰਦੇ ਹਨ। ਛੇ ਰੁੱਤਾਂ ਵਾਰੋ ਵਾਰੀ ਆਉਂਦੀਆਂ ਹਨ ।ਹਰੇਕ ਰੁੱਤ ਦੀ ਆਪਣੀ ਮਹੱਤਤਾ ਹੈ। ਬੇਸ਼ੱਕ ਦੋ ਰੁੱਤਾਂ ਹੀ ਮੁੱਖ ਤੌਰ ਤੇ ਮੰਨੀਆਂ ਗਈਆਂ ਹਨ । ਗਰਮੀ ਦੀ ਰੁੱਤ ਅਤੇ ਸਰਦੀ ਦੀ ਰੁੱਤ। ਪਰ ਸਾਡੇ ਧਾਰਮਿਕ ਗ੍ਰੰਥ , ਪੁਰਾਤਨ, ਗ੍ਰੰਥ ਵੇਦ ਸਾਹਿਤ, ਸੱਭਿਆਚਾਰ, ਲੋਕ ਸਾਹਿਤ ,ਕਿੱਸਾ ਸਾਹਿਤ, ਬਾਰਾਂ ਮਾਹ ਸਹਿਤ, ਸਾਰੇ ਹੀ ਛੇ ਰੁੱਤਾਂ ਦਾ ਵਰਣਨ ਕਰਦੇ ਹਨ ।

ਪੰਜਾਬ ਨੂੰ ਸੱਭਿਆਚਾਰ ਦਾ ਪੰਘੂੜਾ ਕਿਹਾ ਜਾਂਦਾ ਹੈ । ਇੱਥੋਂ ਦੇ ਵਸਨੀਕਾਂ ਨੂੰ ਵੱਖ -ਵੱਖ ਰੁੱਤਾਂ ਦਾ ਅਨੁਭਵ ਪ੍ਰਾਪਤ ਹੁੰਦਾ ਹੈ ।ਦੋ -ਦੋ ਮਹੀਨੇ ਦੀ ਹਰ ਰੁੱਤ ਦੀ ਆਪਣੀ ਹੀ ਵਿਸ਼ੇਸ਼ਤਾ ਹੈ ।ਇਨ੍ਹਾਂ ਰੁੱਤਾਂ ਵਿੱਚੋਂ ਹੀ ਹੈ-- ਬਸੰਤ ਰੁੱਤ । ਇਹ ਚੇਤ ਅਤੇ ਵਿਸਾਖ ਦੇ ਵਿਚਕਾਰ ਆਉਣ ਵਾਲੀ ਰੁੱਤ ਹੈ। ਇਹ ਅੰਗਰੇਜ਼ੀ ਮਹੀਨੇ ਦੇ ਮਾਰਚ, ਅਪ੍ਰੈਲ ਵਿਚਕਾਰ ਆਉਂਦੀ ਹੈ । ਇਸ ਰੁੱਤ ਦੇ ਸਮੇਂ ਦੌਰਾਨ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ ਮੌ।ਸਮ ਬੜਾ ਹੀ ਸੁਹਾਵਣਾ ਹੁੰਦਾ ਹੈ ।

ਬਸੰਤ ਰੁੱਤ ਨੂੰ’ ਰੁੱਤਾਂ ਦੀ ਰਾਣੀ ‘ਕਿਹਾ ਜਾਂਦਾ ਹੈ। ਇਸ ਨੂੰ ਕਾਲਿਕਾ ਪੁਰਾਣ ਵਿੱਚ ਸ਼ਾਵਰਾ ਕਿਹਾ ਗਿਾਆ ਹੈ । ਕਿਸੇ ਸਮੇਂ ‘ਮਦਨ ਉਤਸਵ” ਵੀ ਕਿਹਾ ਜਾਂਦਾ ਸੀ । ਸ੍ਰੀ ਕ੍ਰਿਸ਼ਨ ਜੀ ਨੇ ਗੀਤਾ ਵਿੱਚ ਬਸੰਤ ਰੁੱਤ ਨੂੰ” ਰਿਤੂ ਮੇਂ ਮੈਂ ਬਸੰਤ ਹੂੰ “ ਕਿਹਾ ਸੀ ।

ਇਸ ਤਰ੍ਹਾਂ ਖ਼ੂਬਸੂਰਤ ਵਿਸ਼ੇਸ਼ਣਾਂ ਨਾਲ ਨਿਵਾਜੀ ਹੋਈ ਇਹ ਬਸੰਤ ਰੁੱਤ ਮਸਤੀ ਹੁਲਾਸ ਤੇ ਖੇੜਾ ਲੈ ਕੇ ਆਉਂਦੀ ਹੈ। ਫੁੱਲਾਂ ਅਤੇ ਦਰਖਤਾਂ ਨੂੰ ਇਸ ਸਮੇਂ ਦੌਰਾਨ ਨਵਾਂ ਜੀਵਨ ਮਿਲਦਾ ਹੈ ।ਬਾਗਾਂ ਵਿੱਚ ਫੁੱਲ ਖਿੜਦੇ ਹਨ ,ਕੋਇਲ ਗੀਤ ਗਾਉਂਦੀ ਹੈ, ਭੌਰੇ ਮਸਤੀ ਦੇ ਰਾਗ ਗਾਉਂਦੇ ਹੋਏ ਫੁੱਲਾਂ ਤੇ ਮੰਡਰਾਉਂਦੇ ਹਨ। ਇਸ ਨੂੰ ਵਧਣ- ਫੁੱਲਣ ਦੀ ਰੁੱਤ ਵੀ ਕਿਹਾ ਜਾਂਦਾ ਹੈ। ਕੜਾਕੇ ਦੀ ਠੰਢ ਤੋਂ ਬਾਅਦ ਆਉਣ ਵਾਲਾ ਇਹ ਸਮਾਂ ਹੁਲਾਸ ਭਰਪੂਰ ਹੁੰਦਾ ਹੈ ।

ਇਸ ਰੁੱਤ ਵਿੱਚ ਸੈਰ ਕਰਨ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ ।ਇਸ ਸਮੇਂ ਸੈਰ ਕਰਨ ਨਾਲ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਮਿਲਦੀ ਹੈ । ਇਹ ਸੁਹਾਵਣੀ ਰੁੱਤ ਸਰੀਰ ਨੂੰ ਰਿਸ਼ਟ- ਪੁਸ਼ਟ ਕਰਦੀ ਹੈ ।ਜ਼ਿਆਦਾ ਸਰਦੀ ਜਾਂ ਗਰਮੀ ਹੋਣ ਨਾ ਕਰਕੇ ਸਵੇਰ ਦੇ ਸਮੇਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ ।ਇਸ ਰੁੱਤ ਨੂੰ ਪ੍ਰੇਮ ਮੇਲਣ ਦੀ ਰੋਮਾਂਟਿਕ ਰੁੱਤ ਵੀ ਮੰਨਿਆ ਗਿਆ ਹੈ। ਸੁਹਾਵਣੀ ਰੁੱਤ ਹੋਣ ਕਰਕੇ ਵਾਤਾਵਰਣ ਅਨੁਕੂਲ ਰਹਿੰਦਾ ਹੈ ।ਇਸੇ ਕਰ ਕੇ ਇਸ ਰੁੱਤ ਵਿੱਚ ਖਾਣ ਪੀਣ ਨੂੰ ਵੀ ਮਹੱਤਵਪੂਰਨ ਮੰਨਿਆ ਗਿਆ ਹੈ । ਹੋਲੀ, ਰਾਮ ਨੌਮੀ, ਵਿਸਾਖੀ ਸਾਰੇ ਤਿਉਹਾਰ ਇਸ ਰੁੱਤ ਦੌਰਾਨ ਹੀ ਆਉਂਦੇ ਹਨ। ਪੰਜਾਬੀ ਗੁਰੂ -ਪੀਰਾਂ ,ਫ਼ਕੀਰਾਂ ,ਸੰਤਾਂ ਅਤੇ ਭਗਤਾਂ ਨੇ ਇਸ ਰੁੱਤ ਦਾ ਸਬੰਧ ਕੁਦਰਤ ਨਾਲ ਜੋੜ ਕੇ ਕੁਦਰਤ ਦੀ ਸੁੰਦਰਤਾ ਨੂੰ ਬਿਆਨਿਆ ਅਤੇ ਵਡਿਆਇਆ ਹੈ । ਕੁਦਰਤ ਦਾ ਪ੍ਰਮਾਤਮਾ ਦਾ ਅਤੇ ਆਤਮਾ ਦਾ ਰਹੱਸ ਦੱਸ ਕੇ ਲੋਕਾਂ ਨੂੰ ਕੁਦਰਤ ਦੇ ਨੇੜੇ ਦਾ ਸਬੰਧ ਦੱਸਿਆ ਹੈ । ਗੁਰੂ ਨਾਨਕ ਦੇਵ ਜੀ ਨੇ ਬਾਰਾਂ ਮਾਹ ਤੁਖਾਰੀ ਰਾਗ ਵਿਚ ਇਸ ਤਰ੍ਹਾਂ ਵਰਣਨ ਕੀਤਾ ਹੈ :-

 

ਚੇਤ ਬਸੰਤ ਭਲਾ ਭਵਰ ਸੁਹਾਵੜੇ ਬਲ ਫੂਲੈ ।।।

ਪੰਜ ਬਾਰਿ ਮੈਂ ਪਿਰੁ ਘਰਿ ਬਾਹੁੜੈ ।।

ਪਿਰ ਘਰਿ ਨਹੀਂ ਆਵੈ ਧਨ ਕਿਉਂ ਸੁੱਖ ਪਾਵੇ ।।

ਬਿਰਹਾ ਵਿਰੋਧ ਤਨ ਛੀਜੈ ।।

ਕੋਕਿਲ ਅੰਬ ਸੁਹਵੈ ਬੋਲੈ ਕਿਉਂ ਦੁਖ ਅੰਕ ਸਹੀ ਜੈ ।।

ਭੰਵਰ ਭਾਵ ਤਾ ਭੰਵਤਾ ਫੂਲੀ ਛਾਤੀ ਕਿਉਂ ਜੀਵ ਘਰ ਆਏ ।।

ਨਾਨਕ ਚੇਤ ਸਹਿਜ ਸੁਖ ਪਾਵੈ ।ਜੋ ਹਰਿ ਵਰ ਘਰਿ ਧਨ ਪਾਵੇ ।।

ਪੰਜਾਬ ਦੇ ਇਤਿਹਾਸ ਵਿੱਚ ਬਸੰਤ ਰੁੱਤ ਦਾ ਬਹੁਤ ਮਹੱਤਵ ਹੈ। ਗਿਆਨ ਅਤੇ ਕਲਾ ਦੀ ਦੇਵੀ ਸਰਸਵਤੀ ਦਾ ਜਨਮ ਇਸ ਦਿਨ ਮਨਾਇਆ ਜਾਂਦਾ ਹੈ ।ਪੂਜਾ ਅਰਚਨਾ ਵਰਤ ਕੀਤੇ ਜਾਂਦੇ ਹਨ ।ਰਾਜਿਆਂ -ਮਹਾਰਾਜਿਆਂ ਦੇ ਸਮੇਂ ਇਸ ਦਿਨ ਕਾਮਦੇਵ ਦੀ ਪੂਜਾ ਕੀਤੀ ਜਾਂਦੀ ਸੀ । ਇਸ ਦਿਨ ਦਾ ਸੰਬੰਧ’ ਵੀਰ ਹਕੀਕਤ ਰਾਏ ‘ਦੀ ਸ਼ਹੀਦੀ ਨਾਲ ਵੀ ਹੈ। 1741ਈਸਵੀ ਵਿੱਚ ਵੀਰ ਹਕੀਕਤ ਰਾਏ ਨੂੰ ਸਿਰਫ ਸਤਾਰਾਂ ਸਾਲ ਦੀ ਉਮਰ ਵਿੱਚ ਧਰਮ ਪਰਿਵਰਤਨ ਨਾ ਕਰਨ ਦੇ ਦੋਸ਼ ਵਿੱਚ ਸਜ਼ਾ ਦਿੱਤੀ ਗਈ ਸੀ ।

 

ਜਿੱਥੇ ਇਸ ਦਿਨ ਦਾ ਐਨਾ ਇਤਿਹਾਸਕ ਮਹੱਤਵ ਹੈ। ਉੱਥੇ ਇਹ ਵੀ ਮਨਜ਼ੂਰ ਕਰਨਾ ਪੈਣਾ ਹੈ ਕਿ ਇਸ ਦਾ ਸਮਾਜਿਕ ਮਹੱਤਵ ਵੀ ਓਨਾ ਹੀ ਹੈ ।ਇਹ ਰੁੱਤ ਸੰਪੂਰਣ ਮਨੁੱਖਤਾ ਨੂੰ ਹੁਲਾਸ ਦੇਣ ਸੰਬੰਧ ਬਣਾਉਣ ਖ਼ੁਸ਼ੀਆਂ ਖੇੜਿਆਂ ਨੂੰ ਜਨਮ ਦੇਣ ਦੀ ਰੁੱਤ ਹੈ ।ਪੰਜਾਬ ਵਿੱਚ ਇਸ ਸਮੇਂ ਕਣਕ ਅਤੇ ਸਰ੍ਹੋਂ ਦੀ ਫ਼ਸਲ ਦੀ ਜੋਬਨ ਰੁੱਤ ਹੁੰਦੀ ਹੈ । ਹਰ ਪਾਸੇ ਸਰ੍ਹੋਂ ਦੇ ਪੀਲੇ ਫੁੱਲਾਂ ਦੀ ਭਾਹ ਮਾਰਦੀ ਹੈ । ਇਨ੍ਹਾਂ ਦਿਨਾਂ ਦੌਰਾਨ ਮੁਟਿਆਰਾਂ ਅਤੇ ਗੱਭਰੂ ਪੀਲੇ ਰੰਗ( ਬਸੰਤੀ ਰੰਗ )ਦਾ ਪਹਿਰਾਵਾ ਪਾਉਂਦੇ ਹਨ ।ਇਹੋ ਜਿਹੇ ਵਾਤਾਵਰਣ ਨੂੰ ਲਾਲਾ ਧਨੀ ਰਾਮ ਚਾਤ੍ਰਿਕ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ -:

ਪੰਛੀਆਂ ਨੇ ਗਾਇਆ ਹਿੰਡੋਲ ਤੇ ਬਸੰਤ ਰਾਗ ‘

ਚਿਰਾਂ ਪਿੱਛੋਂ ਰੱਬ ਨੇ ਮੁਰਾਦਾਂ ਨੇ ਵਿਖਾਲੀਆਂ।

ਕੇਸਰੀ ਦੁਪੱਟੇ ਬਸੰਤ ਕੌਰ ਪੈਣ ਜਦੋਂ ,

ਡੋਰੇਦਾਰ ਨੈਣਾਂ ਵਿੱਚ ਸੁੱਟੀਆਂ ਗਲਾਲੀਆਂ ।

ਬਸੰਤ ਰੁੱਤ ਇਤਿਹਾਸਕ ਅਤੇ ਸਮਾਜਿਕ ਵਰਤਾਰੇ ਵਿੱਚ ਖ਼ੂਬ ਸਥਾਨ ਰੱਖਦੀ ਹੈ ।ਆਓ ਅਸੀਂ ਇਸ ਰੁੱਤ ਨੂੰ ਖੁਸ਼ੀਆਂ ਖੇੜਿਆਂ ਨਾਲ ਮਾਣੀਏ ‘ਆਪਣੇ ਗਵਾਚ ਰਹੇ ਵਿਰਸੇ ਨੂੰ ਬਚਾਈਏ ।

ਵੀਰਪਾਲ ਕੌਰ “ਕਮਲ “(8569001590)

Kishan protest ; ਨੌਦੀਪ ਕੌਰ ਤੇ ਦਿਸ਼ਾ ਰਵੀ ਦੀ ਰਿਹਾਈ ਦੀ ਮੰਗ -VIDEO  

ਸੂਬੇ ਭਰ 'ਚ ਮਜ਼ਦੂਰਾਂ ਨੇ ਕੇਂਦਰ ਸਰਕਾਰ ਦੇ ਫੂਕੇ ਪੁਤਲੇ

 

ਚੰਡੀਗੜ੍ਹ,ਫਰਵਰੀ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਸੋਮਵਾਰ ਨੂੰ ਪੰਜਾਬ ਭਰ 'ਚ 7 ਜ਼ਿਲ੍ਹਿਆਂ ਵਿਚ 32 ਥਾਵਾਂ 'ਤੇ ਮਜ਼ਦੂਰ ਦਲਿਤ ਕਾਰਕੁਨ ਨੌਦੀਪ ਗੰਧੜ, ਦਿਸ਼ਾ ਰਵੀ ਦੀ ਬਿਨਾਂ ਸ਼ਰਤ ਰਿਹਾਈ ਅਤੇ ਨੌਦੀਪ 'ਤੇ ਜਬਰ ਕਰਨ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਫਾਸ਼ੀਵਾਦੀ ਕੇਂਦਰ ਤੇ ਹਰਿਆਣਾ ਸਰਕਾਰਾਂ ਦੇ ਪੁਤਲੇ ਫੂਕੇ ਗਏ ਅਤੇ ਮੁਜ਼ਾਹਰੇ ਕੀਤੇ ਗਏ। ਯੂਨੀਅਨ ਨੇ ਪੰਜਾਬ ਭਰ ਵਿਚ 15 ਫਰਵਰੀ ਤੋਂ 22 ਫਰਵਰੀ ਤਕ ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਜ਼ਿਲ੍ਹਾ ਕੇਂਦਰਾਂ 'ਤੇ ਕੀਤੀਆਂ ਜਾ ਰਹੀਆਂ ਕਾਨਫਰੰਸਾਂ ਵਿਚ ਸ਼ਮੂਲੀਅਤ ਕਰਨ ਦਾ ਐਲਾਨ ਵੀ ਕੀਤਾ ਸੀ।

ਯੂਨੀਅਨ ਦੇ ਸੂਬਾਈ ਪ੍ਰਧਾਨ ਤਰਸੇਮ ਪੀਟਰ ਅਤੇ ਸੂਬਾਈ ਪ੍ਰਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਕੇਂਦਰੀ ਸਰਕਾਰ ਹਲਕੇ ਦਰਜੇ ਦੀ ਸਿਆਸਤ 'ਤੇ ਉੱਤਰ ਆਈ ਹੈ। ਇਹ ਹਰ ਉਸ ਆਵਾਜ਼ ਨੂੰ ਝੂਠੇ ਪਰਚਿਆਂ ਰਾਹੀਂ ਦੱਬਣ ਦੀ ਕੋਸ਼ਿਸ਼ 'ਚ ਹੈ, ਜੋ ਇਸ ਦੀ ਹਕੂਮਤ ਦੀਆਂ ਗ਼ਲਤ ਨੀਤੀਆਂ ਖ਼ਿਲਾਫ਼ ਉੱਠ ਰਹੀ ਹੈ ਜਾਂ ਦਿੱਲੀ ਜਨ ਅੰਦੋਲਨ ਦੇ ਹੱਕ ਵਿਚ ਉੱਠ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵਾਤਾਵਰਨ ਨੂੰ ਬਚਾਉਣ ਦੇ ਹੱਕ ਵਿਚ ਬੋਲਣ ਵਾਲੀ ਗਰੇਟਾ ਥਨਵਰਗ 'ਤੇ ਕਿਸਾਨੀ ਅੰਦੋਲਨ ਦੀ ਹਮਾਇਤ ਕਰਨ ਕਰਕੇ ਪਰਚਾ ਦਰਜ ਕਰਨਾ, ਫਿਰ ਨੌਦੀਪ ਕੌਰ ਗੰਧੜ ਤੇ ਹੁਣ ਦਿਸ਼ਾ ਰਵੀ ਦੀ ਗਿ੍ਫ਼ਤਾਰੀ ਵੀ ਇਸੇ ਦਿਸ਼ਾ ਦੀ ਕੜੀ ਹੈ ਤਾਂ ਜੋ ਫਾਸ਼ੀਵਾਦੀ ਹਮਲਿਆਂ ਰਾਹੀਂ ਦਿੱਲੀ ਜਨ ਅੰਦੋਲਨ ਨੂੰ ਆਮ ਲੋਕਾਂ ਦੀ ਮਿਲ ਰਹੀ ਹਮਾਇਤ ਨੂੰ ਦਬਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਕੋਈ ਪਹਿਲੀ ਘਟਨਾ ਨਹੀਂ, ਕੇਂਦਰ ਸਰਕਾਰ ਤੇ ਸਰਕਾਰੀ ਏਜੰਸੀਆਂ ਹਰ ਸੰਘਰਸ਼ ਨੂੰ ਦਬਾਉਣ ਲਈ ਇਸ ਤੋਂ ਦੇਸ਼ ਨੂੰ ਖਤਰਾ ਦੱਸ ਕੇ ਸਾਜ਼ਿਸ਼ੀ ਰੱਚਦੀਆਂ ਹਨ। ਝੂਠੇ ਕੇਸਾਂ 'ਚ ਬੁੱਧੀਜੀਵੀਆਂ, ਲੇਖਕਾਂ, ਸਮਾਜਿਕ ਕਾਰਕੁਨਾਂ, ਪੱਤਰਕਾਰਾਂ, ਦਲਿਤਾਂ, ਲੋਕ ਲੀਡਰਾਂ ਨੂੰ ਫਸਾਉਣ ਦੀਆਂ ਚਾਲਾਂ ਚੱਲਦੀਆਂ ਰਹੀਆਂ ਹਨ। ਭਾਜਪਾ ਦੇ ਮੰਤਰੀਆਂ ਵੱਲੋਂ ਹੀ ਭੜਕਾਊ ਭਾਸ਼ਣ ਦੇ ਕੇ ਭੀੜ ਨੂੰ ਉਕਸਾਉਣਾ ਅਤੇ ਦਰਜਨਾਂ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਦਾ ਕੰਮ ਕੀਤਾ ਜਾ ਰਿਹਾ ਹੈ, ਜੋ ਸ਼ਰ੍ਹੇਆਮ ਘੁੰਮ ਰਹੇ ਹਨ। ਦੂਜੇ ਪਾਸੇ ਲੋਕਾਂ ਦੀ ਆਵਾਜ਼ ਉਠਾਉਣ ਵਾਲੇ ਕਾਰਕੁਨ ਝੂਠੇ ਕੇਸਾਂ 'ਚ ਜੇਲ੍ਹਾਂ 'ਚ ਬੰਦ ਕੀਤੇ ਜਾ ਰਹੇ ਹਨ।

 

ਯਾਰਾਂ ਦੇ ਯਾਰ ਤੇ ਮਿੱਤਰਾਂ ਦੇ ਮਿੱਤਰ ਹਨ -ਸਵਰਨ ਸਿੰਘ ਐਬਟਸਫੋਰਡ

ਅਜੀਤਵਾਲ ,ਫ਼ਰਵਰੀ  2021 (ਬਲਵੀਰ ਸਿੰਘ ਬਾਠ) 

ਕਈ ਇਨਸਾਨ ਇਨਸਾਨੀ ਜਾਮੇ ਵਿੱਚ ਰੱਬ ਦਾ ਰੂਪ ਜਾਪਦੇ ਹਨ ਕੋਈ ਪਤਾ ਨੀ ਆਉਧ ਕਿੰਨੀ ਹੈ ਜਨਮ ਤੋਂ ਲੈ ਕੇ ਅੰਤ ਤਕ ਸਮਾਜ ਸੇਵਾ ਦੇ ਕੰਮ ਆਉਣਾ ਆਪਣੇ ਆਪ ਨੂੰ ਮਨੋਰਥ ਸਮਝਦੇ  ਰੱਬੀ ਰੂਹ ਇਨਸਾਨ ਯਾਰਾਂ ਦੇ ਯਾਰ  ਤੇ ਮਿੱਤਰਾਂ ਦੇ ਮਿੱਤਰ ਹਨ ਸਵਰਨ ਸਿੰਘ ਐਬਟਸਫੋਰਡ  ਇਤਿਹਾਸਕ ਪਿੰਡ ਢੁੱਡੀਕੇ ਦੇ ਜੰਮਪਲ ਜਿਨ੍ਹਾਂ ਦਾ ਜ਼ਿਕਰ ਜਿੰਨਾ ਕੀਤਾ ਜਾਵੇ ਉਨ੍ਹਾਂ ਹੀ ਥੋੜ੍ਹਾ ਜਾਪਦਾ ਹੈ  ਕਿਉਂਕਿ ਅੱਜ ਦੇ ਮਨੋਰਥ ਸੀ ਯੁੱਗ ਵਿੱਚ ਸਮਾਜ ਸੇਵਾ ਧਾਰਮਕ ਅਸਥਾਨਾਂ ਸਕੂਲਾਂ ਕਾਲਜਾਂ ਤੋਂ ਇਲਾਵਾ  ਪਾਰਕਾਂ ਖੇਡ ਗਰਾਊਂਡਾਂ ਯਾਦਗਾਰੀ ਸੰਸਥਾਵਾਂ ਗ਼ਦਰੀ ਬਾਬਿਆਂ ਦੀ ਜਗ੍ਹਾ ਨੂੰ ਸਮਰਪਤ ਸਮਾਜ ਸੇਵੀ ਅਤੇ ਵਿਕਾਸ ਕਾਰਜਾਂ ਵਿਚ ਵੱਡਾ ਯੋਗਦਾਨ ਪਾਉਣਾ  ਕੋਈ ਇਨ੍ਹਾਂ ਤੋਂ ਸਿੱਖੇ  ਆਪਣੇ ਪਿੰਡ ਢੁੱਡੀਕੇ ਤੋਂ ਇਲਾਵਾ ਇਲਾਕੇ ਜ਼ਿਲ੍ਹੇ ਅਤੇ ਦੇਸ਼ ਵਿਦੇਸ਼  ਆਪਣੀ ਇੱਕ ਇਨ੍ਹਾਂ ਦੀ ਵਿਲੱਖਣ ਪਹਿਚਾਣ ਦੇ ਤੌਰ ਤੇ ਜਾਣੇ ਜਾਂਦੇ ਇਨਸਾਨ ਨੂੰ ਲੋਕ ਯਾਰਾਂ ਦਾ ਯਾਰ  ਤੇ ਮਿੱਤਰਾਂ ਦਾ ਮਿੱਤਰ ਦੱਸਦੇ ਹਨ ਕਿਉਂਕਿ ਹਰ ਇਕ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣਾ ਕੋਈ ਇਨ੍ਹਾਂ ਤੋਂ ਸਿੱਖੇ  ਆਪਣੇ ਪਿੰਡ ਵਿਚ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਮਾਜ ਸੇਵਾ ਕੰਮਾਂ ਵਿਚ ਵੱਡਾ ਯੋਗਦਾਨ ਗੁਰਧਾਮਾਂ ਦੀ ਸੇਵਾਪਾਠ ਕਰਨਾ ਕਿਰਤ ਕਰਨਾ ਨਾਮ ਜਪਣਾ ਇਹ ਗੁਣ ਸਵਰਨ ਸਿੰਘ ਵਿੱਚ  ਸਭ ਤੋਂ ਵੱਡੇ ਜਾਪਦੇ ਹਨ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਲੋਕ ਇਨ੍ਹਾਂ ਦੀ ਰੱਬ ਵਾਂਗੂੰ ਪੂਜਾ ਕਰਦੇ ਹਨ  ਐਬਟਸ ਫੋਰਡ ਦੇ ਸਫ਼ਰ ਤੋਂ ਲੈ ਕੇ ਪਿੰਡ ਤਕ ਲੋਕ ਇਨ੍ਹਾਂ ਨੂੰ ਉਡੀਕਦੇ ਵੇਖੇ ਗਏ  ਅਸੀਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਇਨ੍ਹਾਂ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖ਼ਸ਼ੇ ਅਤੇ ਏ  ਮਾਨਜੋਗ ਸ਼ਖ਼ਸੀਅਤ ਹਮੇਸ਼ਾਂ ਹੀ ਸਮਾਜ ਸੇਵਾ ਦੇ ਕੰਮ ਆਉਂਦੀ ਰਹੇ   ਪਰਮਾਤਮਾ ਕਿਰਪਾ ਕਰੇ ਸਵਰਨ ਸਿੰਘ ਹਮੇਸ਼ਾ ਹੀ  ਚੰਨ ਦੀ ਚਾਨਣੀ ਅਤੇ ਗੁਲਾਬ ਦੇ ਫੁੱਲਾਂ  ਵਾਂਗੂੰ ਖ਼ੁਸਬੂ ਵੰਡਦੇ ਰਹਿਣ  ਕਾਮਯਾਬੀ ਇਨ੍ਹਾਂ ਦੇ ਕਦਮ ਚੁੰਮੇ