You are here

ਪੰਜਾਬ

ਸੰਯੁਕਤ ਕਿਸਾਨ ਮੋਰਚਾ ਵੱਲੋਂ ਸ਼ਹੀਦ ਪ੍ਰੀਵਾਰਾਂ ਦੇ ਪ੍ਰੀਵਾਰਾਂ ਮੁਆਵਜਾ ਅਦਾ ਨਾਂ ਕਰਨ ਵਿਰੁੱਧ ਡੀਸੀ ਦਫਤਰ ਦਾ ਘਿਰਾਓ

ਬਰਨਾਲਾ/ਮਹਿਲ ਕਲਾਂ-ਫ਼ਰਵਰੀ 2021-(ਗੁਰਸੇਵਕ ਸੋਹੀ)-
ਸਾਂਝੇ ਕਿਸਾਨ ਮੋਰਚੇ ਵਿੱਚ ਸ਼ਹੀਦ ਕਿਸਾਨ ਪ੍ਰੀਵਾਰਾਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਬਣਦਾ ਮੁਆਵਜਾ ਅਦਾ ਨਾਂ ਕੀਤੇ ਜਾਣ ਖਿਲਾਫ ਡੀਸੀ ਦਫਤਰ ਬਰਨਾਲਾ ਦਾ ਮੁਕੰਮਲ ਘਿਰਾਉ ਕੀਤਾ ਗਿਆ। ਜਥੇਬੰਦੀਆਂ ਦੇ ਬੁਲਾਰੇ ਆਗੂਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਸਾਹਿਬ ਸਿੰਘ ਬਡਬਰ, ਪਰਮਿੰਦਰ ਸਿੰਘ ਹੰਢਿਆਇਆ, ਭੋਲਾ ਸਿੰਘ ਛੰਨਾਂ, ਕਰਨੈਲ ਸਿੰਘ ਗਾਂਧੀ, ਸੋਹਣ ਸਿੰਘ ਚੀਮਾ, ਗੁਰਮੇੁਲ ਸਿੰਘ , ਨਛੱਤਰ ਸਿੰਘ ਸਹੌਰ , ਗੁਰਮੇਲ ਰਾਮ ਸ਼ਰਮਾ, ਗੁਰਚਰਨ ਸਿੰਘ ਅੇਡਵੋਕੇਟ, ਅਮਰਜੀਤ ਕੌਰ ਅਤੇ ਦਰਸ਼ਨ ਸਿੰਘ ਮਹਿਤਾ ਨੇ ਕਿਹਾ ਕਿ ਪਿੰਡ ਸੰਘੇੜਾ ਦੇ ਕਿਸਾਨ ਕੁਲਵਿੰਦਰ ਸਿੰਘ, ਅਤਰ ਸਿੰਘ ਵਾਲਾ ਦੇ ਕਿਸਾਨ ਗੁਰਦੇਵ ਸਿੰਘ ਅਤੇ 8 ਫਰਬਰੀ ਨੂੰ ਸ਼ਹੀਦ ਹੋਏ ਕਿਸਾਨ ਆਗੂ ਬਲਵੀਰ ਸਿੰਘ ਭਦੌੜ ਨੂੰ ਪੰਜਾਬ ਸਰਕਾਰ ਵੱਲੋਂ ਐਲਾਨੀ ਮੁਆਵਜਾ ਰਾਸ਼ੀ ਪੰਜ ਲੱਖ ਰੁ. ਅਦਾ ਕਰਨ ਤੋਂ ਜਿਲ੍ਹਾ ਪ੍ਰਸ਼ਾਸ਼ਨ ਲਗਤਾਰ ਆਨਾਕਾਨੀ ਕਰ ਰਿਹਾ ਹੈ।ਬੁਲਾਰਿਆਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਕਿਸਾਨੀ ਸੰਘਰਸ਼ ਨਾਲ ਹੇਜ ਜਿਤਾਉਣ ਦਾ ਖੇਖਣ ਕਰ ਰਹੀ ਹੈ।ਦੂਜੇ ਪਾਸੇ ਕਿਸਾਨੀ ਸੰਘਰਸ਼ ਦੌਰਾਨ ਜਾਨਾਂ ਗੰਵਾਉਣ ਵਾਲੇ ਪ੍ਰੀਵਾਰਾਂ ਪ੍ਰਤੀ ਰਤੀ ਭਰ ਵੀ ਗੰਭੀਰ ਨਹੀਂ ਹੈ। ਮੁਆਵਜਾ ਹਾਸਲ ਕਰਨ ਲਈ ਵੀ ਧਰਨੇ/ਮੁਜਾਹਰੇ ਕਰਨੇ ਪੈ ਰਹੇ ਹਨ। ਅਜਿਹਾ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਕਿਹਾ ਕਿ ਡੀਸੀ ਦਫਤਰ ਬਰਨਾਲਾ ਦਾ ਘਿਰਾਓ ਅਣਮਿਥੇ ਸਮੇਂ ਲਈ ,ਜਦ ਤੱਕ ਤਿੰਨੇ ਪ੍ਰੀਵਾਰਾਂ ਨੂੰ ਮੁਆਵਜਾ ਰਾਸ਼ੀ ਦੇ ਚੈੱਕ ਨਹੀਂ ਮਿਲ ਜਾਂਦੇ ਲਗਾਤਾਰ ਜਾਰੀ ਰਹੇਗਾ।ਸਾਂਝਾ ਕਿਸਾਨ ਮੋਰਚਾ ਵੱਲੋਂ 132 ਦਿਨਾਂ ਤੋਂ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਚੱਲ ਰਹੇ ਲਗਾਤਾਰ ਸੰਘਰਸ਼ ਨੂੰ ਵੀ ਡੀਸੀ ਦਫਤਰ ਬਰਨਾਲਾ ਅੱਗੇ ਤਬਦੀਲ ਕਰ ਦਿੱਤਾ ਹੈ।ਯਾਦ ਰਹੇ ਕਿਸਾਨ ਆਗੂ ਬਲਵੀਰ ਸਿੰਘ ਭਦੌੜ ਦੀ ਲਾਸ਼ ਦਾ ਸਸਕਾਰ ਅੱਜ ਤੀ*ਜੇ ਦਿਨ ਵੀ ਜਿਲ੍ਹਾ ਪ੍ਰਸ਼ਾਸ਼ਨ ਦੇ ਸ਼ਹੀਦ ਪ੍ਰੀਵਾਰਾਂ ਪ੍ਰਤੀ ਨਾਂਪੱਖੀ ਵਤੀਰੇ ਕਾਰਨ ਨਹੀਂ ਹੋ ਸਕਿਆ।ਆਗੂਆਂ ਕਿਹਾ ਕਿ ਡੀਸੀ ਬਰਨਾਲਾ ਅਤੇ ਸ਼ਹੀਦ ਕਿਸਾਨ ਬਲਵੀਰ ਸਿੰਘ ਦਾ ਸਸਕਾਰ ਤਿੰਨੇ ਸ਼ਹੀਦ ਪ੍ਰੀਵਾਰਾਂ ਲਈ ਮਾਆਵਜੇ ਦੇ ਚੈੱਕ, ਸਰਕਾਰੀ ਨੌਕਰੀ ਅਤੇ ਕਰਜਾ ਖਤਮ ਤੋਂ ਬਾਅਦ ਹੀ ਕੀਤਾ ਜਾਵੇਗਾ। ਬੁਲਾਰਿਆਂ ਪੰਜਾਬ ਦੀ ਕੈਪਟਨ ਹਕੂਮਤ ਦੀ ਵੀ ਮੋਦੀ ਸਰਕਾਰ ਦੇ ਸਨਮਾਨ ਹੀ ਤੁਲਨਾ ਕਰਦਿਆਂ ਕਿਹਾ ਕਿ ਇੱਕ ਪਾਸੇ ਵਿਧਾਨ ਸਭਾ ਅੰਦਰ ਖੇਤੀ ਵਿਰੋਧੀ ਤਿੰਨੇ ਬਿਲਾਂ ਨੂੰ ਰੱਦ ਕਰਨ ਲਈ ਮਤਾ ਅਤੇ ਸਰਬਪਾਰਟੀ ਮੀਟਿੰਗਾਂ ਦਾ ਢਕੌਂਜ ਰਚਿਆ ਹਾ ਰਿਹਾ ਹੈ। ਦੂਜੇ ਜਿਲ੍ਹਾ ਪ੍ਰਸ਼ਾਸ਼ਨ ਬਰਨਾਲਾ ਦਾ ਕਹਿਣਾ ਕਿ ਸ਼ਹੀਦਾਂ ਦੇ ਪ੍ਰੀਵਾਰਾਂ ਨੂੰ ਮੁਆਵਜਾ ਦੇਣ ਲਈ ਬਜਟ ਓਵਰਡਰਾਫਟ ਹੋਣ ਕਰਦੇ ਅਦਾਇਗੀ ਨਹੀਂ ਕੀਤੀ ਜਾ ਸਕਦੀ। ਬੁਲਾਰਿਆਂ ਸਵਾਲ ਕੀਤਾ ਕਿ ਜੇਕਰ ਸਰਕਾਰ ਸ਼ਹੀਦਾਂ ਦੇ ਪ੍ਰੀਵਾਰਾਂ ਲਈ ਮੁਆਵਜਾ ਰਾਸ਼ੀ ਅਦਾ ਕਰਨ ਵਾਸਤੇ ਪੈਸਾ ਨਹੀਂ ਤਾਂ ਲੋਕਾਂ ਦਾ ਟੈਕਸਾਂ ਦਾ ਪੈਸਾ ਜਾਂਦਾ ਕਿੱਥੇ ਹੈ।ਇਹੋ ਗੱਲ ਮੋਦੀ ਹਕੂਮਤ ਆਖਦੀ ਹੈ ਕਿ ਐਮਐਸਪੀ ਲਾਗੂ ਕਰਨ ਲਈ ਪੈਸਾ ਨਹੀਂ ,ਪਰ ਉੱਚ ਅਮੀਰ ਘਰਾਣਿਆਂ ਨੂੰ ਅਰਬਾਂ,ਖਰਬਾਂ ਰੁ.ਦੀਆਂ ਛੋਟਾਂ ਅਤੇ ੳੇਨ੍ਹਾਂ ਦਾ ਕਰਜਾ ਵੱਟੇ ਖਾਤੇ ਪਾੳੇਣ ਵੇਲੇ ਖਜਾਨੇ ਨੱਕੋ-ਨੱਕ ਭਰਿਆ ਰਹਿੰਦਾ ਹੈ।ਇਸ ਸਮੇਂ ਕਰਮਜੀਤ ਸਿੰਘ ਭਦੌੜ, ਲਖਵੀਰ ਸਿੰਘ ਦੁੱਲਮਸਰ, ਨੇਕਦਰਸ਼ਨ ਸਿੰਘ ਸਹਿਜੜਾ,ਬਿੱਕਰ ਸਿੰਘ ਅੋਲਖ,ਹਰਚਰਨ ਸਿੰਘ ਚੰਨਾ, ਮੇਲਾ ਸਿੰਘ ਕੱਟੂ,ਬਲਵੰਤ ਸਿੰਘ ਚੀਮਾ ਨੇ ਵੀ ਵਿਚਾਰ ਪੇਸ਼ ਕੀਤੇ। ਨਰਿੰਦਰਪਾਲ ਸਿੰਗਲਾ,ਜਗਦੇਵ ਸਿੰਘ ਭੁਪਾਲ ਅਤੇ ਹੇਮ ਰਾਜ ਠੁੱਲੀਵਾਲ ਨੇ ਇਨਕਲਾਬੀ ਗੀਤ ਪੇਸ਼ ਕੀਤੇ।ਆਖਰੀ ਖਬਰਾਂ ਲਿਖੇ ਜਾਣ ਤੱਕ ਡੀ ਸੀ ਦਫਤਰ ਦਾ ਮੁਕੰਮਲ ਘਿਰਾਓ ਜਾਰੀ ਸੀ।

ਸੇਵਾ ਕੇਂਦਰਾਂ ਰਾਹੀਂ ਮਿਲਣ ਵਾਲੀਆਂ ਸੇਵਾਵਾਂ ਵਿੱਚ ਵਾਧਾ -ਡਿਪਟੀ ਕਮਿਸ਼ਨਰ

56 ਹੋਰ ਨਵੀਆਂ ਸੇਵਾਵਾਂ ਦੀ ਅੱਜ ਤੋਂ ਕੀਤੀ ਗਈ ਸ਼ੁਰੂਆਤ

ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਦੀ ਭਲਾਈ ਹਿੱਤ ਲਿਆ ਫੈਸਲਾ

ਕਪੂਰਥਲਾ ਫਰਵਰੀ, 2021  (ਹਰਜੀਤ ਸਿੰਘ ਵਿਰਕ) ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅੱਜ ਤੋਂ ਸੇਵਾ ਕੇਂਦਰਾਂ ਵਿੱਚ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 56 ਨਵੀਆਂ ਸੇਵਾਵਾਂ ਦੀ ਸ਼ੁਰੂਆਤ ਸੇਵਾ ਕੇਂਦਰਾਂ ਵਿੱਚ ਕਰ ਦਿੱਤੀ ਗਈ ਹੈ ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਨ੍ਹਾਂ ਸੇਵਾਵਾਂ ਦੀ ਆਨਲਾਇਨ ਸ਼ੁਰੂਆਤ ਕਰਨ ਸਬੰਧੀ ਹੋਏ ਸਮਾਗਮ ਵਿਚ ਵਰਚੁਅਲ ਤਰੀਕੇ ਰਾਹੀਂ ਭਾਗ ਲੈਣ ਪਿਛੋਂ ਡਿਪਟੀ ਕਮਿਸ਼ਨਰ ਵਲੋਂ ਕਪੂਰਥਲਾ ਜਿਲੇ ਵਿਚ ਇਨ੍ਹਾਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ । ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 20 ਸੇਵਾ ਕੇਂਦਰ ਚੱਲ ਰਹੇ ਹਨ, ਜਿਸ ਵਿੱਚ ਫਗਵਾੜਾ ਦੇ 4 ਅਤੇ ਸੁਲਤਾਨਪੁਰ ਲੋਧੀ ਦੇ 5, ਭੁਲੱਥ ਦੇ 4 ਅਤੇ ਕਪੂਰਥਲਾ ਦੇ 7 ਸੇਵਾ ਕੇਂਦਰਾਂ ਹਨ, ਜਿਹਨਾਂ ਵਿੱਚ ਇਹ ਸਾਰੀਆਂ 56 ਸੇਵਾਵਾਂ ਦਾ ਲਾਭ ਆਮ ਜਨਤਾ ਨੂੰ ਮਿਲੇਗਾ, ਜਿਸ ਵਿੱਚ ਟਰਾਂਸਪੋਰਟ ਵਿਭਾਗ ਨਾਲ ਸਬੰਧਤ 35 ਸੇਵਾਵਾਂ, ਸਾਂਝ ਕੇਂਦਰਾਂ ਨਾਲ ਸਬੰਧਤ 20 ਸੇਵਾਵਾਂ ਅਤੇ ਰੈਵੀਨਿਊ ਨਾਲ ਸਬੰਧਤ 1 ਸੇਵਾ ਆਮ ਜਨਤਾ ਦੀ ਸਹੂਲਤ ਲਈ ਲਾਹੇਵੰਦ ਹੋਵੇਗੀ । ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਸੂਬੇ ਦੇ ਨਾਗਰਿਕਾਂ ਦੀ ਭਲਾਈ ਅਤੇ ਇਹਨਾਂ ਸੇਵਾਵਾਂ ਨੂੰ ਸਰਲ ਬਣਾਉਣ ਹਿੱਤ ਇਹ ਫੈਸਲਾ ਲਿਆ ਗਿਆ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਕੁੱਝ ਲਾਭਪਾਤਰੀਆਂ ਨੂੰ ਅੱਜ ਹੀ ਆਨਲਾਈਨ ਸ਼ੁਰੂ ਕੀਤੀਆਂ ਗਈਆਂ ਸੇਵਾਵਾਂ ਰਾਂਹੀ ਮਿਲੇ ਸਰਟੀਫਿਕੇਟ ਵੀ ਦਿੱਤੇ ਗਏ ।ਲਾਭਪਾਰਤੀਆਂ ਵੱਲੋਂ ਵੀ ਸਰਕਾਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਹੈ । ਉਹਨਾਂ ਦੱਸਿਆ ਕਿ ਇਹ ਸੇਵਾਵਾਂ ਈ-ਸੇਵਾ ਪੰਜਾਬ ਪੋਰਟਲ 'ਤੇ ਵੀ ਉਪਲੱਬਧ ਹਨ, ਜੋ ਪ੍ਰਸ਼ਾਸ਼ਕੀ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਅਧੀਨ ਪੰਜਾਬ ਸਟੇਟ ਈ-ਗਵਰਨੈਂਸ ਸੋਸਾਇਟੀ ਵੱਲੋ ਵਿਕਸਤ ਕੀਤਾ ਗਿਆ ਹੈ। ਉਹਨਾਂ ਜਿਲ੍ਹੇ ਦੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਲ੍ਹੇ ਵਿੱਚ ਈ-ਸੇਵਾ ਪੋਰਟਲ 'ਤੇ ਆਮ ਨਾਗਰਿਕਾਂ ਵੱਲੋ ਦਰਜ ਪ੍ਰਤੀ ਬੇਨਤੀਆਂ ਦਾ ਤੈਅ ਸਮਾਂ-ਸੀਮਾਂ ਅੰਦਰ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਰਾਹੁਲ ਚਾਬਾ, ਮੈਡਮ ਕੰਨਿਕਾ ਜ਼ਿਲ੍ਹਾ ਟੈਕਨੀਕਲ ਕੋਆਰਡੀਨੇਟਰ, ਸ਼੍ਰੀ ਚਾਨਕਿਆ ਆਨੰਦ ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਆਦਿ ਹਾਜ਼ਰ ਸਨ ।

ਸ੍ਰੋਮਣੀ ਅਕਾਲੀ ਦਲ (ਅ) ਨੇ ਪਿੰਡਾ ਵਿਚ ਕੀਤੀਆ ਮੀਟਿੰਗਾ

ਹਠੂਰ,ਫਰਵਰੀ- 2021  (ਕੌਸ਼ਲ ਮੱਲ੍ਹਾ)-ਸ੍ਰੋਮਣੀ ਅਕਾਲੀ ਦਲ (ਅ)ਦੇ ਸੀਨੀਅਰ ਆਗੂ ਜਥੇਦਾਰ ਸੁਰਜੀਤ ਸਿੰਘ ਤਲਵੰਡੀ ਵੱਲੋ ਮੰਗਲਵਾਰ ਨੂੰ ਪਿੰਡ ਡੱਲਾ,ਮੱਲ੍ਹਾ,ਨਵਾਂ ਡੱਲਾ,ਭੰਮੀਪੁਰਾ ਅਤੇ ਚੀਮਾ ਦੇ ਵਰਕਰਾ ਨਾਲ ਮੀਟਿੰਗਾ ਕੀਤੀਆ ਗਈਆ।ਇਸ ਮੌਕੇ ਉਨ੍ਹਾ ਕਿਹਾ ਕਿ ਸ੍ਰੋਮਣੀ ਅਕਾਲੀ ਦਲ (ਅ)ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦਾ 74 ਵਾਂ ਜਨਮ ਦਿਨ 12 ਫਰਵਰੀ ਦਿਨ ਸੁੱਕਰਵਾਰ ਨੂੰ ਸ਼੍ਰੀ ਫਤਿਹਗੜ ਸਾਹਿਬ ਵਿਖੇ ਭਾਰੀ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ ਅਤੇ ਹਲਕੇ ਦੇ ਪਿੰਡਾ ਵਿਚੋ ਸੰਗਤਾ ਧਾਰਮਿਕ ਸਮਾਗਮ ਵਿਚ ਸਮੂਲੀਅਤ ਕਰਨਗੀਆ।ਉਨ੍ਹਾ ਕਿਹਾ ਕਿ ਇਸ ਧਾਰਮਿਕ ਸਮਾਗਮ ਵਿਚ ਪਾਰਟੀ ਦੇ ਪ੍ਰਮੁੱਖ ਬੁਲਾਰੇ ਆਪੋ-ਆਪਣੇ ਵਿਚਾਰ ਪੇਸ ਕਰਨਗੇ।ਇਸ ਮੌਕੇ ਜਨਰਲ ਸਕੱਤਰ ਗੁਰਨਾਮ ਸਿੰਘ ਡੱਲਾ,ਪ੍ਰਧਾਨ ਧੀਰਾ ਸਿੰਘ ਡੱਲਾ,ਗੁਰਦੀਪ ਸਿੰਘ ਮੱਲ੍ਹਾ,ਰਣਜੀਤ ਸਿੰਘ ਡੱਲਾ,ਪਰਮਜੀਤ ਸਿੰਘ ਡੱਲਾ,ਗੁਰਚਰਨ ਸਿੰਘ ਮਾਣੂੰਕੇ,ਬੰਤ ਸਿੰਘ ਡੱਲਾ,ਜਸਵੰਤ ਸਿੰਘ,ਮਹਿੰਦਰ ਸਿੰਘ ਭੰਮੀਪੁਰਾ, ਲਖਵੀਰ ਸਿੰਘ ਦਿਓਲ,ਬਲਵੀਰ ਸਿੰਘ ਦਿਓਲ ਆਦਿ ਹਾਜ਼ਰ ਸਨ।
 

ਨੌਜਵਾਨ ਭਾਰਤ ਸਭਾ ਦੀ ਮੀਟਿੰਗ ਹੋਈ

ਹਠੂਰ,ਫਰਵਰੀ 2021 -(ਕੌਸ਼ਲ ਮੱਲ੍ਹਾ)-ਨੌਜਵਾਨ ਭਾਰਤ ਸਭਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੀ ਜਿਲ੍ਹਾ ਪੱਧਰੀ ਮੀਟਿੰਗ ਹਲਕਾ ਪ੍ਰਧਾਨ ਗੁਰਜੰਟ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਰਸੂਲਪੁਰ ਵਿਖੇ ਹੋਈ।ਇਸ ਮੀਟਿੰਗ ਨੂੰ ਸµਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਜਨਰਲ ਸਕੱਤਰ ਕਰਮਜੀਤ ਸਿੰਘ ਮਾਣੂੰਕੇ ਅਤੇ ਯੂਥ ਵਿੰਗ ਦੇ ਆਗੂ ਮਨੋਹਰ ਸਿµਘ ਝੋਰੜਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋ ਲਿਆਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦੀਆਂ ਸਮੂਹ ਇਨਸਾਫ ਪਸੰਦ ਜੱਥੇਬੰਦੀਆ ਪਿਛਲੇ 75 ਦਿਨਾ ਤੋ ਦਿੱਲੀ ਦੀਆਂ ਵੱਖ-ਵੱਖ ਸਰਹੱਦਾ ਤੇ ਸਾਤਮਈ ਤਰੀਕੇ ਨਾਲ ਰੋਸ ਪ੍ਰਦਰਸਨ ਕਰ ਰਹੀਆ ਹਨ।ਉਨ੍ਹਾ ਦਾ ਸਾਥ ਦੇਣ ਲਈ ਨੌਜਵਾਨ ਭਾਰਤ ਸਭਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਵੱਲੋ ਪਿੰਡਾ ਅਤੇ ਸਹਿਰਾ ਵਿਚ ਇਕਾਈਆ ਦਾ ਗਠਨ ਕੀਤਾ ਜਾ ਰਿਹਾ ਹੈ ਤਾਂ ਜੋ ਹਰ ਪਿੰਡ ਅਤੇ ਸਹਿਰ ਵਿਚੋ ਨੌਜਵਾਨਾ ਨੂੰ ਦਿੱਲੀ ਦੇ ਕਿਸਾਨੀ ਸੰਘਰਸ ਵਿਚ ਭੇਜਿਆ ਜਾਵੇ।ਉਨ੍ਹਾ ਕਿਹਾ ਕਿ ਬੀ ਜੇ ਪੀ ਦੇ ਆਈ ਟੀ ਸੈੱਲ ਵੱਲੋ ਕਿਸਾਨ ਆਗੂਆਂ ਨੂੰ ਬਦਨਾਮ ਕਰਨ ਲਈ ਗਲਤ ਆਈਡੀ ਬਣਾ ਕੇ ਸੰਘਰਸ ਦੀ ਪਿੱਠ ਵਿਚ ਛੁੱਰਾ ਮਾਰਿਆ ਜਾ ਰਿਹਾ ਹੈ ਜਿਸ ਦੀ ਅਸੀ ਸਖਤ ਸਬਦਾ ਵਿਚ ਨਿਖੇਧੀ ਕਰਦੇ ਹਾਂ ਅਤੇ ਨੌਜਵਾਨਾ ਨੂੰ ਅਜਿਹੀ ਝੂਠੀਆ ਅਫਵਾਹਾ ਤੋ ਸੁਚੇਤ ਰਹਿਣ ਦੀ ਅਪੀਲ ਕੀਤੀ।ਇਸ ਮੌਕੇ ਉਨ੍ਹਾ ਨਾਲ ਗੁਰਚਰਨ ਸਿੰਘ ਰਸੂਲਪੁਰ,ਸੁਖਦੇਵ ਸਿੰਘ,ਸੁਲਤਾਨ ਸਿੰਘ,ਮਨਪ੍ਰੀਤ ਸਿੰਘ,ਰਾਜਦੀਪ ਸਿੰਘ,ਅਵਤਾਰ ਸਿੰਘ,ਹਰਮਨ ਸਿੰਘ,ਰਮਨਜੀਤ ਸਿੰਘ ਝੋਰੜਾ,ਸੁਖਜੀਤ ਸਿੰਘ ਝੋਰੜਾ,ਗੁਰਵਿੰਦਰ ਸਿੰਘ ਝੋਰੜਾ,ਸੁਖਵਿੰਦਰ ਸਿੰਘ ਅੱਚਰਵਾਲ,ਜਗਰੂਪ ਸਿµਘ ਝੋਰੜਾ, ਮਨਪ੍ਰੀਤ ਸਿµਘ,ਜਿµਦਰ ਸਿµਘ ਮਾਣੂµਕੇ, ਨਿਰਮਲ ਸਿµਘ, ਪ੍ਰਮੋਦ ਕੁਮਾਰ ਨੀਲਾ ਹਾਜ਼ਰ ਸਨ।

ਪਿੰਡ ਰਸੂਲਪੁਰ ਤੋ ਦਿੱਲੀ ਲਈ ਕਾਫਲਾ ਰਵਾਨਾ

ਹਠੂਰ,ਫਰਵਰੀ 2021-(ਕੌਸ਼ਲ ਮੱਲ੍ਹਾ)-ਦੇਸ ਦੀਆ ਵੱਖ-ਵੱਖ ਕਿਸਾਨ ਜੱਥੇਬੰਦੀਆ ਵੱਲੋ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸਨ ਵਿਚ ਸਾਮਲ ਹੋਣ ਲਈ ਅੱਜ ਪਿੰਡ ਰਸੂਲਪੁਰ ਤੋ ਪੇਂਡੂ ਮਜਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ,ਨੌਜਵਾਨ ਭਾਰਤ ਸਭਾ ਦੇ ਪ੍ਰਧਾਨ ਗੁਰਜੰਟ ਸਿੰਘ ਅਤੇ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਇੱਕ ਨੌਜਵਾਨਾ ਦਾ ਵੱਡਾ ਕਾਫਲਾ ਦਿੱਲੀ ਰਵਾਨਾ ਹੋਇਆ।ਇਸ ਮੌਕੇ ਉਨ੍ਹਾ ਕਿਹਾ ਕਿ ਕਿਸਾਨੀ ਸੰਘਰਸ ਹੁਣ ਲੋਕ ਸੰਘਰਸ ਬਣ ਚੁੱਕਾ ਹੈ ਕਿਉਕਿ ਖੇਤੀ ਹੀ ਸਾਰੇ ਵਰਗਾ ਦਾ ਆਰਥਿਕ ਅਧਾਰ ਹੈ।ਉਨ੍ਹਾ ਕਿਹਾ ਕਿ ਕੇਂਦਰ ਦੀ ਫਿਰਕੂ ਫਾਸੀ ਮੋਦੀ ਹਕੂਮਤ ਇਸ ਕਿਸਾਨੀ ਸੰਘਰਸ ਤੋ ਨੈਤਿਕ ਤੌਰ ਤੇ ਬੁਰੀ ਤਰ੍ਹਾਂ ਹਾਰ ਚੁੱਕੀ ਹੈ।ਇਸ ਮੌਕੇ ਉਨ੍ਹਾ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਗੁਰਚਰਨ ਸਿੰਘ ਰਸੂਲਪੁਰ,ਸੁਖਮੰਦਰ ਸਿੰਘ,ਦਾਰਾ ਸਿੰਘ,ਕਰਤਾਰ ਸਿੰਘ,ਅਜੈਬ ਸਿੰਘ, ਮਨੋਹਰ ਸਿੰਘ,ਗੁਰਬਿੰਦਰ ਸਰਮਾਂ,ਰਮਨਜੀਤ ਸਿੰਘ,ਮਨਦੀਪ ਸਿੰਘ,ਪ੍ਰਧਾਨ ਗੁਰਜੰਟ ਸਿੰਘ, ਸੁਖਦੇਵ ਸਿੰਘ,ਬੂਟਾ ਸਿੰਘ,ਕੁਲਵੰਤ ਸਿੰਘ,ਕਰਤਾਰ ਸਿੰਘ ਆਦਿ ਹਾਜ਼ਰ ਸਨ।

ਤਖਾਣਬੱਧ ਸੁਸਾਇਟੀ ਦੀ ਚੋਣ ਸਰਬਸੰਮਤੀ ਨਾਲ ਹੋਈ

ਅਜੀਤਵਾਲ, ਫ਼ਰਵਰੀ 2021 (  ਬਲਵੀਰ  ਸਿੰਘ ਬਾਠ ) ਤਖਾਣਬੱਧ ਕੋਆਪੋਰੇਟਿਵ ਸੁਸਾਇਟੀ ਦੀ ਚੋਣ ਸਰਬਸੰਮਤੀ ਨਾਲ ਹੋਈ ਇਸ ਤੋਂ ਪਹਿਲਾਂ ਆਮ ਕਰਕੇ ਪਿੰਡ ਦੇ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ਵਿੱਚ ਸਾਰੇ ਪਿੰਡ ਨੇ  ਇੱਕ ਮੁੱਠ ਹੋ ਕੇ ਪਿੰਡ ਦੇ ਹੀ ਸੂਝਵਾਨਾਂ ਵਿੱਚੋਂ ਸੁਸਾਇਟੀ ਮੈਂਬਰਾਂ ਦੀ ਚੋਣ ਕੀਤੀ ਗਈ ਇਸ ਸਮੇਂ ਸਰਪੰਚ ਰਵੀ ਸ਼ਰਮਾ ਨੇ ਜਨ ਸਖ਼ਤੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ  ਪੰਚਾਇਤ ਦੀ ਹਾਜ਼ਰੀ ਵਿੱਚ ਮੈਂਬਰਾਂ ਦੀ ਚੋਣ ਕੀਤੀ ਗਈ  ਉਨ੍ਹਾਂ ਕਿਹਾ ਕਿ ਇਹ ਇਕ ਲਡ਼ਕੇ ਨੂੰ ਸੇਧ ਦੇਣ ਵਾਲੀ ਗੱਲ ਹੈ ਕਿ ਸੁਸਾਇਟੀ ਦੀ ਚੋਣ ਸਰਬਸੰਮਤੀ ਨਾਲ ਹੋਣੀ ਆਪਣੇ ਆਪ ਨੂੰ ਇੱਕ ਮਿਸਾਲ ਪੈਦਾ ਕਰਦੀ ਹੈ  ਇਸ ਸਮੇਂ ਸਰਪੰਚ ਤਖਾਣਬੱਧ ਕਲਾਂ ਕੁਲਵੰਤ ਸਿੰਘ ਬਲਾਕ ਸੰਮਤੀ ਮੈਂਬਰ ਦਰਸ਼ਨ ਸਿੰਘ ਜਗਰਾਜ ਸਿੰਘ ਜਰਨੈਲ ਸਿੰਘ ਸੁਰਜੀਤ ਸਿੰਘ ਕੁਲਦੀਪ ਸਿੰਘ ਤੇਜਿੰਦਰ ਸਿੰਘ ਗੁਰਪ੍ਰੇਮ ਸਿੰਘ ਜਗਰਾਜ ਸਿੰਘ ਜਸਪਾਲ ਸਿੰਘ ਹਰਜੀਤ ਕੌਰ  ਕਮਲਜੀਤ ਕੌਰ ਰਾਮ ਚੰਦ  ਤੋਂ ਇਲਾਵਾ ਸੁਸਾਇਟੀ ਮੈਂਬਰ ਅਤੇ ਨਗਰ ਨਿਵਾਸੀ ਹਾਜ਼ਰ ਸਨ

 

 

 

 ਸੁਸਾਇਟੀ ਦੀ ਚੋਣ ਅੰਦਰਖਾਤੇ ਕਰਵਾਉਣ ਖ਼ਿਲਾਫ਼ ਧਰਨਾ

ਅਜੀਤਵਾਲ , ਫ਼ਰਵਰੀ 2021 (  ਬਲਵੀਰ ਸਿੰਘ ਬਾਠ)   ਪਿੰਡ ਚੂਹੜਚੱਕ ਵਿੱਚ ਸੁਸਾਇਟੀ ਦੀ ਚੋਣ ਅੰਦਰਖਾਤੇ ਸਰਬਸੰਮਤੀ ਨਾਲ ਕਰਨ ਤੇ ਪਿੰਡ ਵਾਸੀਆਂ ਨੇ ਸੁਸਾਇਟੀ ਸਾਹਮਣੇ ਨਾਅਰੇਬਾਜ਼ੀ ਕੀਤੀ ਪਿੰਡ ਵਾਸੀਆਂ ਨੇ ਕਿਹਾ ਕਿ ਕੁਝ ਕਾਂਗਰਸੀਆਂ ਵੱਲੋਂ ਆਪ ਸਰਬਸੰਮਤੀ ਨਾਲ ਕਮੇਟੀ ਬਣਾ ਲਈ ਗਈ ਪਰ ਇਹ ਫੈਸਲਾ ਮਨਜ਼ੂਰ ਨਹੀਂ ਸਗੋਂ ਪਿੰਡ ਦਾ ਇਕੱਠ ਕਰਕੇ ਸਰਬਸੰਮਤੀ ਕੀਤੀ ਜਾਵੇ ਕਿਸਾਨ ਆਗੂ ਬਿੱਕਰ ਸਿੰਘ ਨੇ ਕਿਹਾ ਕਿ ਫੈਸਲਾ ਕਿਸਾਨ ਵਿਰੋਧੀ ਹੈ ਲੋਕਾਂ ਦੀ ਨੁਮਾਇੰਦਗੀ  ਕਰਨ ਵਾਲੇ ਅਦਾਰੇ ਦੀ ਚੋਣ ਖੁੱਲ੍ਹੇ ਤੌਰ ਤੇ ਹੋਣੀ ਚਾਹੀਦੀ ਹੈ ਇਹ ਲੋਕਾਂ ਦੇ ਜਮਹੂਰੀ ਹੱਕ ਤੇ ਛਾਪਾ ਹੈ ਸਾਬਕਾ ਸਰਪੰਚ ਕੁਲਦੀਪ ਸਿੰਘ ਨੇ ਕਿਹਾ ਕਿ ਇਹ ਚੋਣ ਗ਼ਲਤ ਢੰਗ ਨਾਲ ਕੀਤੀ ਗਈ ਹੈ ਸਾਬਕਾ ਚੇਅਰਮੈਨ ਰਣਧੀਰ ਸਿੰਘ ਢਿੱਲੋਂ ਨੇ ਕਿਹਾ  ਕਿ ਇਨ੍ਹਾਂ ਨੇ ਸਾਡੇ ਵੋਟ ਦੇ ਅਧਿਕਾਰ ਤੇ ਡਾਕਾ ਮਾਰਿਆ ਹੈ ਇਸ ਲਈ  ਇੱਕ ਅੱਠ ਨੌੰ ਸੰਦੀਪ ਸਿੰਘ ਗੁਰਪ੍ਰੀਤ ਸਿੰਘ ਭਜੀ ਨੇ ਵੀ ਸੰਬੋਧਨ ਕੀਤਾ ਨਵੇਂ ਨਿਯੁਕਤ ਸੈਟੀ ਪ੍ਰਧਾਨ ਬਲਜਿੰਦਰ ਸਿੰਘ ਨੇ ਕਿਹਾ ਕਿ ਇਹ ਚੋਣ ਪਾਰਦਰਸ਼ੀ ਢੰਗ ਨਾਲ ਕਰਵਾਈ ਗਈ ਹੈ ਇਸ ਚੋਣ ਲਈ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਸਾਬਕਾ  ਸਾਬਕਾ ਸਰਪੰਚ  ਸਾਬਕਾ ਸਿਟੀ ਪ੍ਰਧਾਨ ਦੋਨੋਂ ਪਿੰਡਾਂ ਦੇ ਮੈਂਬਰ ਪੰਚਾਇਤ ਹਾਜ਼ਰ ਸਨ ਇਸ ਚੋਣ ਵਿਚ ਪੰਚਾਇਤ ਸੈਕਟਰੀ ਵੱਲੋਂ ਤਰੀਕ ਲੈ ਕੇ ਦਿੱਤੀ ਗਈ ਸੀ ਇਸ ਸੰਬੰਧੀ ਚਰਨਜੀਤ ਸਿੰਘ ਸੋਹੀ ਏਅਰ ਸੁਸਾਇਟੀ ਮੋਗਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋ ਫਰਵਰੀ ਨੂੰ ਇਹ ਚੋਣ ਕਰਵਾਉਣ ਲਈ ਪ੍ਰੋਗਰਾਮ ਦਿੱਤਾ ਗਿਆ ਸੀ ਅਤੇ ਆਮ ਇਜਲਾਸ ਸੱਦਿਆ ਗਿਆ ਸੀ ਇਸ ਲਈ ਇਹ ਚੋਣ ਸਰਬਸੰਮਤੀ ਨਾਲ  ਕੀਤੀ ਗਈ ਹੈ

 

LIFTING OF GARBAGE GOING ON SMOOTHLY, ALL OFFICIALS IN FIELD: MAYOR BALKAR SINGH SANDHU

SAYS A2Z COMPANY WAS INTRODUCED BY AKALI-BJP GOVT & HAD MISERABLY FAILED TO ACHIEVE ITS TARGET OF CLEAN LUDHIANA

SAYS ACTION TAKEN AFTER ISSUING SEVERAL NOTICES TO THE COMPANY

THEIR BANK GUARANTEE WOULD BE FORFEITED: SANDHU

Ludhiana, February 9-2021, (Jan Shakti News)

Ludhiana Mayor Mr Balkar Singh Sandhu today assured the residents that all is well in terms of lifting of garbage and management of solid waste in all areas falling under the jurisdiction of Municipal Corporation Ludhiana. He said that ever since the contract of A2Z company, which was earlier involved in the solid waste management of Ludhiana, was terminated, all senior MC officials have been in the field and looking after the solid waste management so that people do not suffer.

Accompanied by MC Commissioner Mr Pardeep Kumar Sabharwal and other senior officials, Mayor Mr Balkar Singh Sandhu today took a round of several areas of the city and supervised the ongoing lifting of garbage from the secondary collection points.

In a press statement issued here today, Mr Balkar Singh Sandhu said that even the National Green Tribunal (NGT) had given the instructions to make audit of the legacy waste that they had created and make the recoveries from them to remediate that legacy waste. The Punjab Pollution Control Board (PPCB) too, at various occasions, had passed strictures against A2Z for not complying with the solid waste management rules of 2016. The Municipal Corporation Ludhiana (MCL) too had been regularly issuing them notices for such non compliance.

He said that since A2Z company, which was given a contract for solid waste management by the Shiromani Akali Dal-Bharatiya Janta Party combine in the year 2011, was not working as per the agreed agreement, their contract was terminated in the interest of the residents. He said that they cannot let A2Z company to “loot” hard earned money from the public exchequer for their misadventures. He said that the bank guarantee of A2Z company would also be forfeited by the MCL.

The Mayor also directed the MC staff to ensure that there is timely lifting of solid waste from all collection points. He also said that for effective management of solid waste in the city, 40 compactors are also being installed in different parts of the city.

He said that fresh tenders for solid waste management of Ludhiana would also be floated shortly and assured the residents that the new company would be hired in a transparent manner.

ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਵੱਲੋਂ 11ਫ਼ਰਵਰੀ ਦਿਨ ਵੀਰਵਾਰ ਨੂੰ ਦਾਣਾ ਮੰਡੀ ਜਗਰਾਉਂ ਵਿਖੇ ਪਹੁੰਚਣ ਦੀ ਅਪੀਲ

ਬਰਨਾਲਾ/ਮਹਿਲ ਕਲਾਂ -ਫ਼ਰਵਰੀ 2021-  (ਗੁਰਸੇਵਕ ਸਿੰਘ ਸੋਹੀ)- 

ਤਿੰਨ  ਆਰਡੀਨੈਂਸ ਵਾਪਸ ਕਰਵਾਉਣ ਦੇ ਲਈ ਲਗਾਤਾਰ 4 ਮਹੀਨਿਆਂ ਤੋਂ ਸ਼ੈਟਰ ਸਰਕਾਰ ਦੇ ਵਿਰੁੱਧ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ। ਇਸ ਗੂੰਗੀ ਬੋਲੀ ਸਰਕਾਰ ਨੂੰ ਜਗਾਉਣ ਦੇ ਲਈ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਸੰਬੰਧ ਵਿਚ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ (ਬਰਨਾਲਾ)ਦੇ ਪ੍ਰਧਾਨ ਨਿਰਭੈ ਸਿੰਘ ਗਿਆਨੀ ਨੇ ਕਿਹਾ ਕਿ  11ਫਰਵਰੀ ਦਿਨ ਵੀਰਵਾਰ ਨੂੰ ਦਾਣਾ ਮੰਡੀ ਜਗਰਾਉਂ ਵਿਖੇ ਸਵੇਰੇ 10 ਪਹੁੰਚਣ ਦੀ ਅਪੀਲ ਕੀਤੀ ਹੈ ਜਿਸ ਵਿੱਚ ਸਰਦਾਰ ਬਲਬੀਰ ਸਿੰਘ ਰਾਜੇਵਾਲ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਸਹਿਬਾਨ ਪਹੁੰਚ ਰਹੇ ਹਨ। ਇਸ ਰੈਲੀ ਨੂੰ ਸਫਲ ਬਣਾਓ ਅਤੇ ਕਿਸਾਨ ਆਗੂ ਸਾਹਿਬਾਨਾਂ ਦੇ ਵਿਚਾਰ ਸੁਣੋ ਇਸ ਰੈਲੀ ਨੂੰ ਸਫ਼ਲ ਬਣਾਉਣ ਦੇ ਲਈ ਮਾਵਾਂ ,ਭੈਣਾਂ, ਬਜ਼ੁਰਗ, ਨੌਜਵਾਨਾ ਨੂੰ ਸੰਯੁਕਤ ਮੋਰਚੇ ਦੀ ਅਪੀਲ ਹੈ ਇਸ ਲਈ ਵੱਧ ਤੋਂ ਵੱਧ ਇਸ ਰੈਲੀ ਨੂੰ ਸਫਲ ਬਣਾਉਣ ਲਈ ਆਪ ਸਭ ਦੀ ਹਾਜ਼ਰੀ ਜ਼ਰੂਰੀ ਹੈ ਉਨ੍ਹਾਂ ਕਿਹਾ ਕਿ ਜਾਤ-ਪਾਤ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹੋਰ ਭਰਮ ਭੁਲੇਖੇ ਕੱਢ ਕੇ ਇੱਕਜੁਟਤਾ ਦਾ ਸਬੂਤ ਦਿੰਦੇ ਹੋਏ ਪੰਜਾਬ ਅਤੇ ਦੇਸ਼ ਨੂੰ ਬਚਾਉਣ ਲਈ ਇਸ ਰੈਲੀ ਵਿਚ ਜ਼ਰੂਰ ਸ਼ਾਮਲ ਹੋਣਾ ਅਤੇ ਹਾਜ਼ਰੀ ਲਵਾਉਣ ਲਈ ਜ਼ਰੂਰ ਪਹੁੰਚਣਾ ਜੀ ।

*ਪੱਥਰ ਲਗਾਉਣ ਵਿੱਚ ਵਿਸ਼ਵਾਸ ਮੈਂ ਨਹੀਂ ਰੱਖਦਾ ਹਾਂ, ਮੈਂ ਕੰਮ ਕਰਨ ਵਿੱਚ ਵਿਸ਼ਵਾਸ ਰੱਖਦਾ ਹਾਂ

*ਪੱਥਰ ਲਗਾਉਣ ਵਿੱਚ ਵਿਸ਼ਵਾਸ ਮੈਂ ਨਹੀਂ ਰੱਖਦਾ ਹਾਂ, ਮੈਂ ਕੰਮ ਕਰਨ ਵਿੱਚ ਵਿਸ਼ਵਾਸ ਰੱਖਦਾ ਹਾਂ*, ਮੇਰੇ ਸ਼ਹਿਰ  ਬਰਨਾਲਾ ਵਿੱਚ ਅੱਜ ਹਲਕਾ ਬਰਨਾਲਾ ਦੇ ਇੰਚਾਰਜ ਸਾਬਕਾ ਵਿਧਾਇਕ ਅਤੇ ਕਾਂਗਰਸ ਪਾਰਟੀ  ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਕੇਵਲ ਸਿੰਘ ਢਿੱਲੋਂ ਜੀ ਨੇ ਕਾਂਗਰਸ ਪਾਰਟੀ ਦੇ ਕੈਂਡੀਡੇਟਾ ਵਾਸਤੇ 14 ਫਰਵਰੀ 2021 ਨੂੰ ਹੋਣ ਜਾ ਰਹੀਆਂ ਨਗਰਪਾਲਿਕਾ ਬਰਨਾਲਾ ਦੀਆਂ ਚੌਣਾਂ ਵਿੱਚ ਵੋਟਾ ਮੰਗਦੇ ਸਮੇਂ ਪਬਲਿਕ ਜਲਸਿਆਂ ਨੂੰ ਸਬੋਧਨ ਕਰਦੇ ਹੋਏ ਇਹ ਸ਼ਬਦ ਕਹੇ ਹਨ, ਉਹਨਾਂ ਅਪਣੇ ਕਿਤੇ ਹੋਏ ਕੰਮਾਂ ਨੂੰ ਵਿਸਥਾਰ ਨਾਲ ਲੋਕਾਂ ਨੂੰ ਦਸਿਆ, ਉਹਨਾਂ ਦਸਿਆ 2006 ਵਿੱਚ ਗੱਲੀਂ ਨੰਬਰ 6 ਵਿਚੋਂ ਹਾਈ ਵੋਲਟਜ ਦੀਆਂ ਤਾਰਾਂ ਨੂੰ ਹਟਵਾਇਆ ਜਿਨ੍ਹਾਂ ਨਾਲ ਜਾਨੀ ਨੁਕਸਾਨ ਹੁੰਦਾ ਸੀ, 2006 ਵਿੱਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਤੋਂ  ਬਰਨਾਲਾ ਨੂੰ ਜ਼ਿਲਾ ਬਹਾਲ ਕਰਵਾਕੇ ਜ਼ਿਲਾ ਬਨਵਾਈਆਂ, ਬਰਨਾਲਾ ਰਾਏਕੋਟ ਸੜਕ ਰੋਡ ਨੂੰ ਬਨਵਾਈਆਂ, ਹੁਣ ਬਰਨਾਲਾ ਸ਼ਹਿਰ ਦੀਆਂ 249 ਗੱਲੀਆ ਵਿੱਚ ਇੰਟਰਲੋਕ ਟਾਈਲਾਂ ਲਗਵਾਈਆਂ, ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਦੀਆਂ ਸਹੁਲਤਾਂ ਲਈ ਆਧੁਨਿਕ ਮਸ਼ੀਨਾਂ ਲਗਾਈਆਂ, ਬਰਨਾਲਾ ਸ਼ਹਿਰ ਵਿੱਚ  ਫਲਾਈ ਓਵਰ ਪੁਲ ਬਨਵਾਏ, ਅੰਡਰ ਗਰਾਊਂਡ ਪੁਲ ਬਨਵਾਈਆਂ, ਸ਼ਹਿਰ ਬਰਨਾਲਾ ਵਿੱਚ ਲੋਕਾਂ ਦੇ ਵਾਸਤੇ ਬਡਾ ਪਾਰਕ ਬਨਵਾਏਆ, ਸੁੰਦਰ ਵਡੀਆਂ ਲਾਈਟਾਂ ਲਗਵਾਈਆਂ ਤੋਂ ਇਲਾਵਾ ਹੋਰ ਵੀ ਆਦਿ ਆਦਿ ਜੋ ਕੰਮ ਉਹਨਾਂ ਨੇ ਕਰਵਾਏ ਹਨ ਉਹਨਾ ਕੰਮਾਂ ਵਾਰੇ ਲੋਕਾਂ ਨੂੰ ਦਸਿਆ, ਇਸ ਲਈ ਵਿਕਾਸ ਦੇ ਨਾਂਅ ਤੇ ਵੋਟਾਂ ਮੰਗਦੇ ਹੋਏ ਲੋਕਾਂ ਨਾਲ ਉਹਨਾਂ ਅਪਣਾ ਦਿਲ ਸਾਂਝਾਂ ਕਿਤਾ, ਸ਼ਹਿਰ ਬਰਨਾਲਾ ਦੀ ਨਗਰਪਾਲਿਕਾ ਦੀਆਂ 14 ਫਰਵਰੀ 2021 ਨੂੰ ਹੋਣ ਜਾ ਰਹਿਆਂ ਚੌਣਾਂ ਵਿੱਚ ਅੱਜ ਫੇਰ ਵੀਰ ਕੇਵਲ ਸਿੰਘ ਢਿੱਲੋਂ ਜੀ ਦੇ ਬਰਨਾਲਾ ਆਉਣ ਨਾਲ  ਸ਼ਹਿਰ ਵਿੱਚ  ਸਰਗਰਮੀਆਂ ਵੱਧ ਗਈਆਂ ਹਨ,

 ਦਾਸ,:-  ਰਮੇਸ਼ ਕੁਮਾਰ ਭਟਾਰਾ ਬਰਨਾਲਾ ਜੱਥੇਬੰਦ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, 9815318924

ਹਿੰਦੋਸਤਾਨ ਦੀ ਪਾਰਲੀਮੈਂਟ ਦੇ ਬੱਡੇ ਸਦਨ ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਬੋਲ✍️ਪੰਡਿਤ ਰਮੇਸ਼ ਕੁਮਾਰ ਭਟਾਰਾ

ਸ਼ਾਦੀ ਮੇ ਤੋਂ ਫੁੱਫੀ ਭੀ ਨਰਾਜ਼ ਹੋ ਜਾਤੀ ਹੈ,ਕਿ, ਮੇਰੀ ਕੋਈ ਮਾਨਤਾ ਨਹੀਂ, ਮੇਰੀ ਕੋਈ ਸੁਨਤਾ ਨਹੀ

ਇਹ ਸ਼ਬਦਾਂ ਦੇ ਬੋਲ ਹਨ, ਹਿੰਦੋਸਤਾਨ ਦੀ ਪਾਰਲੀਮੈਂਟ ਦੇ ਬੱਡੇ ਸਦਨ ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ,  ਸੋਸ਼ਲ ਮੀਡੀਆ ਤੇ ਮੇਰੇ ਨਾਲ ਜੁੜੇ ਹੋ ਮੇਰੇ ਸਤਿਕਾਰਯੋਗ ਭੈਣੋ ਭਰਾਵੋ, ਮੇਰੇ ਅਜੀਜ ਨੋਜਵਾਣੋ, ਜੈ ਹਿੰਦ, ਰਾਮ ਰਾਮ ਜੀ,ਸਤਿ ਸ਼੍ਰੀ ਆਕਾਲ ਜੀ, ਕੁੱਝ ਦਿਨਾਂ ਤੋਂ ਮੇਰਾ ਚਿੱਤ ਬੁੱਧੀ ਚਿੰਤਿਤ ਹੋਣ ਕਰਕੇ ਮੇਰਾ ਜਾਦਾ ਤੋਰਾ ਫੇਰਾ ਰਹਿਣ ਨਾਲ ਠੰਡ ਕਰਕੇ ਵੀ ਮੇਰੇ ਤੰਨ ਮੰਨ ਧੰਨ ਸ਼ਰੀਰ ਤੇ ਭੈੜਾ ਅਸਰ ਪਿਆ ਹੈ, ਇਸ ਲਈ ਮੈਂ ਕੁੱਝ ਦਿਨਾਂ ਤੋਂ ਸ਼ੋਸ਼ਲ ਮੀਡੀਆ ਵਿੱਚ ਨਹੀਂ ਆਇਆ ਸੀ, ਮੈਂ ਕਿਸਾਨ ਅੰਦੋਲਨ ਨਾਲ ਅਪਣੀ ਲੇਖਣੀ ਨਾਲ ਜੁੜਿਆ ਹੋਇਆ ਹਾਂ, ਲੇਕਿਨ, ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਬੋਲੀ ਹੋਈ ਸ਼ਬਦਾਵਲੀ  ਨੂੰ  ਸੁਣਕੇ ਮੈਂ ਹੈਰਾਨ ਰਹਿ ਗਿਆ,  ਦੇਸ਼ ਵਿੱਚ ਚਲ ਰਹੇ ਕਿਸਾਨ ਅੰਦੋਲਨ ਵਾਰੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਇਹ ਵਿਚਾਰ ਸ਼ਬਦਾਵਲੀ ਨੂੰ ਬੋਲਦੀਆਂ ਸੁਣਕੇ ਮੈਂਨੂੰ ਵੀ ਕਰੋੜਾਂ ਲੋਕਾਂ ਦੀ ਤਰ੍ਹਾਂ ਬਹੁਤ ਦੁੱਖ ਹੋਇਆ ਹੈ, ਕਿ, *ਸ਼ਾਦੀ ਮੈਂ ਤੋਂ ਫੁੱਫੀ ਭੀ ਨਰਾਜ਼ ਹੋ ਜਾਤੀ ਹੈ ਕਿ, ਮੇਰੀ ਕੋਈ ਸੁਨਤਾ ਨਹੀ ਮੇਰੀ ਕੋਈ ਮਾਨਤਾ ਨਹੀਂ, ਅਤੇ ਇਹ ਵੀ ਕਿਹਾ ਕਿ, ਪਹਿਲੇ ਬੁੱਧੀ ਜੀਵੀ ਹੋਤੇ ਥੇ ਅਭ ਅੰਦੋਲਨ ਜੀਵੀ ਵੀ ਹੋ ਗਏ ਹੈ,* ਮੈਂ ਪਹਿਲਾਂ ਦੋ ਤਿੰਨ ਵਾਰ ਸੋਸ਼ਲ ਮੀਡੀਆ ਤੇ ਲਿਖਿਆ ਸੀ ਪੋਸਟਾਂ ਪਾਈਆਂ ਸਨ, ਕਿ, *ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਨਹੀਂ ਮੰਨਣਾ ਹੈ,*  ਮੇਰੇ ਮਿੱਤਰੋਂ, ਮੈਂ ਅਪਣੇ ਜੀਵਨ ਵਿੱਚ ਮੇਰੀ ਕਾਂਗਰਸ ਪਾਰਟੀ ਦੇ ਨਾਲ ਨਾਲ ਸਾਰਿਆਂ ਰਾਜਨੀਤਕ ਪਾਰਟੀਆਂ ਦੇ ਛੋਟੇ ਬਡੇ ਲੀਡਰਾਂ ਨਾਲ ਦੁਨੀਆਂ ਦੇ ਦਿਗਜ ਨੇਤਾਵਾਂ ਨਾਲ ਜੁੜਿਆ ਹੋਇਆ ਹਾਂ, ਮੇਰਾ ਭਾਜਪਾ ਪਾਰਟੀ ਦੇ ਕੁੱਝ ਚੋਟੀ ਦੇ  ਨੀਤੀਗਤ ਨੇਤਾਵਾ ਨਾਲ ਵੀ ਜਾਤੀ ਤੋਰ ਤੇ ਸਹਿਚਾਰ ਹੈ, ਮੈਂ ਵੀ ਹਿੰਦੋਸਤਾਨ ਦੀ 137ਕਰੋੜ ਜਨਤਾ ਵਿੱਚੋਂ ਇੱਕ ਭਾਰਤਵਾਸੀ ਹਾਂ, ਮੇਰੇ ਦੇਸ਼ ਵਾਸੀਓ ਕਿਸਾਨ ਵੀਰੋ, ਅੰਦੋਲਨ ਕਾਰੀ ਕਿਸਾਨਾਂ ਨੇਤਾਵੋ, ਰੁਕੋ, ਸਬੰਲੋ, ਸੋਚ ਵਿਚਾਰ ਕਰੋ, ਹੁਣ ਕਿ, ਕਰਨਾ ਹੈ, ਹੁਣ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਤਾਂ ਕਿਸਾਨ ਅੰਦੋਲਨ ਕਰ ਰਹੇ ਲੱਖਾਂ ਕਰੋੜਾਂ ਕਿਸਾਨਾਂ ਨੂੰ ਸਾਰਿਆਂ ਕੜਕਦੀਆਂ ਧੁੱਪਾਂ ਅਤੇ ਹੁਣ ਕੜਕਦੀਆਂ ਠੰਡੀਆਂ ਕਾਲੀਆਂ ਬੋਲੀਆਂ ਡਰਾਉਣੀਆਂ ਰਾਤ ਨੂੰ ਸਹਾਰਦੇ ਹੋਏ ਅਤੇ 200 ਦੇ ਲੱਗਭਗ ਕਿਸਾਨਾ ਦੀ ਸ਼ਹਾਦਤ ਹੋਈ ਨੂੰ ਨਜ਼ਰਅੰਦਾਜ਼ ਕਰਕੇ, ਅੰਨ ਦਾਤਾ ਕਿਸਾਨ ਅੰਦੋਲਨ ਕਾਰੀਆਂ ਨੂੰ ਕੋੜਾ ਅਤੇ ਕੋਰਾ ਜਵਾਬ ਦੇ ਦਿੱਤਾ ਹੈ, ਕਿ, ਕਿਸਾਨਾਂ ਦੇ ਇਹ ਤਿੰਨੇ ਬਿਲ ਵਾਪਸ ਨਹੀਂ ਹੋਣਗੇ, ਲੇਕਿਨ ਸੁਜਾ ਮੰਨੇ ਜਾ ਸਕਦੇ ਹਨ, *ਇਹ ਸੁਣਕੇ ਬਹੁਤ ਦੁੱਖ ਹੋਇਆ ਹੈ, ਅੰਦੋਲਨਕਾਰੀ ਕਿਸਾਨਾਂ ਨੂੰ ਫੁੱਫੀ "ਭੁਆ" ਦਾ ਖਿਤਾਬ ਦਿੱਤਾ ਹੈ ਅਤੇ ਅੰਨਦੋਲਨ ਜੀਵੀ ਹੋਣ ਦਾ,*

ਦਾਸ--ਕਿਸਾਨ ਅੰਦੋਲਨ ਹਿਤੈਸ਼ੀ, ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਪੰਜਾਬ 9815318924

ਮਹਾਪੁਰਸ਼ ਬਾਬਾ ਅਗੰਧ ਜੀ ਦੀ ਯਾਦ ਵਿੱਚ ਧਾਰਮਕ ਦੀਵਾਨ ਸਜਾਏ ਗਏ-VIDEO

ਬਰਨਾਲਾ/ਮਹਿਲ ਕਲਾਂ-ਫਰਵਰੀ 2021- (ਗੁਰਸੇਵਕ ਸਿੰਘ ਸੋਹੀ)-

ਅੱਜ ਬਰਨਾਲਾ ਜ਼ਿਲ੍ਹੇ ਦੇ ਪਿੰਡ ਦੀਵਾਨਾ ਵਿਖੇ ਹਰ ਸਾਲ ਦੀ ਤਰ੍ਹਾਂ ਮਹਾਪੁਰਸ਼ ਬਾਬਾ ਅਗੰਧ ਜੀ ਦੇ ਅਸਥਾਨ ਤੇ 3 ਫਰਵਰੀ ਤੋਂ ਲੈਕੇ 9 ਫਰਵਰੀ ਤਕ 36 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ।ਇਸ ਸਮੇਂ ਕਵੀਸ਼ਰੀ ਜੱਥਾ ਗੁਰਪ੍ਰੀਤ ਸਿੰਘ ਨਰਮਾਣਾ,ਗੁਰਸੇਵਕ ਸਿੰਘ ਅਹਿਮਦਪੁਰ,ਲਖਵੀਰ ਸਿੰਘ ਤਖਤੂਪੁਰਾ ਸਾਹਿਬ,ਅਤੇ ਦੂਜਾ ਜੱਥਾ ਸਵ: ਕਵੀ ਕੇਵਲ ਚੰਦ ਕਵੀਸ਼ਰ ਜੀ ਮਾਝੀ ਵਾਲੇ ਦੇ ਸਪੁੱਤਰ ਪੰਡਤ ਓਮਕਾਰ ਕਵੀਸ਼ਰ ਮਾਝੀ ਵਾਲਿਆਂ ਵੱਲੋਂ ਗੁਰੂ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਬਿੱਕਰ ਸਿੰਘ ਦੀਵਾਨਾ ਅਤੇ ਖਜ਼ਾਨਚੀ ਚੰਦ ਸਿੰਘ ਦੀਵਾਨਾ ਨੇ ਕਿਹਾ ਕਿ ਮਹਾਪੁਰਸ਼ ਬਾਬਾ ਅਗੰਧ ਜੀ ਦੀ ਮਹਾਨ ਕਿਰਪਾ ਹੋਈ ਇਸ ਨਗਰ ਤੇ  ਬਾਜਵੇ ਨਗਰ ਤੋਂ ਆ ਕੇ ਪਿੰਡ ਦੀਵਾਨਾ ਵਿੱਚ ਬਹੁੜੀ ਗੱਡੀ, ਘੋੜਾ ਫੇਰਿਆ ਅਤੇ ਪਿੰਡ ਦੀਵਾਨਾ ਨਗਰ ਵਸਾਇਆ। ਉਨ੍ਹਾਂ ਕਿਹਾ ਕਿ ਇਸ ਅਸਥਾਨ ਦੀ ਸਾਡੇ ਵੱਡੇ ਬਜ਼ੁਰਗ ਸੇਵਾ ਕਰਦੇ ਆ ਰਹੇ ਹਨ। ਅੰਮ੍ਰਿਤ ਵੇਲੇ ਸਾਰੀ ਗੁਰੂ ਸੰਗਤ ਗੁਰਦੁਆਰਾ ਸਾਹਿਬ ਨਤਮਸਤਕ ਹੁੰਦਿਆਂ ਹੋਇਆਂ ਮਹਾਪੁਰਸ਼ ਬਾਬਾ ਅਗੰਧ ਜੀ ਦੇ ਸਥਾਨ ਤੇ ਵੀ ਨਤਮਸਤਕ ਹੋ ਕੇ ਜਾਂਦੀਆਂ ਹਨ। ਉਨ੍ਹਾਂ ਦੀ ਯਾਦ ਵਿੱਚ ਹਰ ਸਾਲ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਖੰਡ ਪਾਠ ਅਰੰਭ ਕਰਵਾਏ ਜਾਂਦੇ ਹਨ ਅਤੇ ਦੀਵਾਨ ਸਜਾਏ ਜਾਦੇ ਹਨ। ਇਸ ਅਸਥਾਨ ਤੇ ਪੰਜਾਬ ਦੇ ਕੋਨੇ-ਕੋਨੇ ਚੋਂ ਸੰਗਤਾਂ ਬੜੀ ਵੱਡੀ ਤਾਦਾਰ ਵਿਚ ਆਉਂਦੀਆਂ ਅਤੇ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸ ਮੌਕੇ ਮੈਂਬਰ ਬਲੌਰ ਸਿੰਘ ਮੈਂਬਰ ,ਸਵਰਨ ਸਿੰਘ ਮੈਂਬਰ, ਹਰਨੇਕ ਸਿੰਘ ਸੇਵਾਦਾਰਾਂ ਵਿਚ ਜਬਰ ਸਿੰਘ, ਹਰਪਾਲ ਸਿੰਘ ਪਾਲੀ ਫੌਜੀ, ਗੁਰਮੇਲ ਸਿੰਘ ਫੌਜੀ, ਗੁਰਜੰਟ ਸਿੰਘ, ਹੈਪੀ, ਹਰਮਨ, ਜਾਨੀ,ਤਰਸੇਮ ਸਿੰਘ ਮੈਂਬਰ, ਜਗਦੇਵ ਸਿੰਘ ਢਿੱਲੋਂ, ਸਰਪੰਚ ਰਣਧੀਰ ਸਿੰਘ ਦੀਵਾਨਾ, ਧਰਮਪਾਲ ਪਾਲੀ, ਵਰਿੰਦਰ ਮਹੰਤ, ਕਰਨੈਲ ਸਿੰਘ, ਅਮਰ ਸਿੰਘ, ਮਿਸਤਰੀ ਸੁਦਾਗਰ ਸਿੰਘ ਆਦਿ ਹਾਜ਼ਰ ਸਨ।

ਲੁਧਿਆਣਾ ਤੋਂ ਆ ਕੇ ਬਿਰਧ ਆਸ਼ਰਮ ਮਹਿਲ ਕਲਾਂ ਵਿਖੇ ਮਨਾਇਆ ਆਪਣੀ ਪੰਜ ਸਾਲਾ ਬੱਚੀ ਦਾ ਜਨਮ ਦਿਨ...

ਮਹਿਲ ਕਲਾਂ/ਬਰਨਾਲਾ-ਫਰਵਰੀ 2021-(ਗੁਰਸੇਵਕ ਸਿੰਘ ਸੋਹੀ)-

ਅਸੀਂ ਆਪਣਾ ਅਤੇ ਆਪਣੇ ਬੱਚਿਆਂ ਦੇ ਜਨਮ ਦਿਨ ਆਪਣੇ ਘਰ ਜਾਂ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾ ਲ ਮਨਾਉਂਦੇ ਹਾਂ ।ਪਰ ਲੁਧਿਆਣਾ ਦੇ ਵਸਨੀਕ ਸਰਦਾਰ ਭੁਪਿੰਦਰਪਾਲ ਸਿੰਘ ਲੁਧਿਆਣਾ ਅਤੇ ਉਨ੍ਹਾਂ ਦੀ ਧਰਮ ਪਤਨੀ ਮੈਡਮ ਜਸਪ੍ਰੀਤ ਕੌਰ ਨੇ ਆਪਣੀ ਬੱਚੀ ਸਾਹਿਬਾ ਕੌਰ ਦਾ ਪੰਜਵਾਂ ਜਨਮ ਦਿਨ ਬਿਰਧ ਆਸ਼ਰਮ ਮਹਿਲ ਕਲਾਂ ਵਿਖੇ ਪ੍ਰਬੰਧਕੀ ਕਮੇਟੀ ਅਤੇ ਦਾਖ਼ਲ ਬਜ਼ੁਰਗਾਂ ਨਾਲ ਮਨਾਇਆ । ਇਸ ਸਮੇਂ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਛੋਟੀ ਬੱਚੀ ਇਸਮੇਹਰ ਕੌਰ (3 ਸਾਲ) ਆਪਣੀ ਭੈਣ ਸਾਹਿਬ ਕੌਰ (5 ਸਾਲ) ਨਾਲ ਬਹੁਤ ਖੁਸ਼ ਨਜ਼ਰ ਆ ਰਹੀ ਸੀ ।ਬੱਚੀ  ਸਾਹਿਬਾ ਕੌਰ ਦੇ ਪਿਤਾ ਸਰਦਾਰ ਭੁਪਿੰਦਰਪਾਲ ਸਿੰਘ ਲੁਧਿਆਣਾ ਨੇ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਮੈਂ ਬਹੁਤ ਖੁਸ਼ ਹਾਂ ਕਿ ਸਾਡੀ  ਬੇਟੀ ਦਾ ਜਨਮ ਦਿਨ ਬਿਰਧ ਆਸ਼ਰਮ ਮਹਿਲਕਲਾਂ ਵਿੱਚ ਦਾਖ਼ਲ ਬਜ਼ੁਰਗਾਂ ਅਤੇ ਪ੍ਰਬੰਧਕੀ ਕਮੇਟੀ  ਮੈਂਬਰਾਂ ਨਾਲ ਰਲ ਕੇ ਮਨਾਇਆ । ਇਸ ਸਮੇਂ ਉਨ੍ਹਾਂ ਨੇ ਫਲ-ਫਰੂਟ ਅਤੇ ਇੱਕ ਮਹੀਨੇ ਦਾ ਸੁੱਕਾ ਰਾਸ਼ਨ ਬਿਰਧ ਆਸ਼ਰਮ ਲਈ ਦਿੱਤਾ।

ਇਸ ਸਮੇਂ ਬਿਰਧ ਆਸ਼ਰਮ ਮਹਿਲ ਕਲਾਂ ਵਿਖੇ ਪ੍ਰਬੰਧਕੀ ਕਮੇਟੀ ਵੱਲੋਂ ਬੱਚੀ ਸਾਹਿਬਾ ਕੌਰ ਅਤੇ ਬੱਚੀ ਇਸਮੇਹਰ ਕੌਰ ਅਤੇ ਉਨ੍ਹਾਂ ਦੇ ਪਿਤਾ ਸਰਦਾਰ ਭੁਪਿੰਦਰਪਾਲ ਸਿੰਘ ਲੁਧਿਆਣਾ ,ਮਾਤਾ ਜਸਪ੍ਰੀਤ ਕੌਰ ਨੂੰ  ਸਨਮਾਨਤ ਕੀਤਾ ਗਿਆ ।

ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਮਿੱਠੂ ਮੁਹੰਮਦ ਮਹਿਲਕਲਾਂ,ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ,ਡਾ ਗੁਰਭਿੰਦਰ ਗੁਰੀ,ਡਾ ਨਾਹਰ ਸਿੰਘ,ਪੱਤਰਕਾਰ ਗੁਰਮੁੱਖ ਸਿੰਘ ਹਮੀਦੀ,ਬਲਵਿੰਦਰ ਸਿੰਘ,ਅਮਨਦੀਪ ਸਿੰਘ,ਬੂਟਾ ਸਿੰਘ ਪਾਲ ਹਮੀਦੀ,ਕੋਰਾ ਸਿੰਘ,ਬਾਬਾ ਸੁਖਵਿੰਦਰ ਸਿੰਘ ਸੇਵਾਦਾਰ,ਗੱਬਰ ਸਿੰਘ,ਗੁਰਦੇਵ ਸਿੰਘ ਢਿੱਲੋਂ ਅਤੇ ਮੁੱਖ ਪ੍ਰਬੰਧਕ ਸਰਦਾਰ ਲਖਵੀਰ ਸਿੰਘ  ਹਾਜ਼ਰ ਸਨ ।

ਸੈਂਟਰ ਦੀ ਮੋਦੀ ਸਰਕਾਰ ਕਿਸਾਨਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਨਾ ਬੰਦ ਕਰੇ -ਸਰਪੰਚ ਰਾਜਵਿੰਦਰ ਕੌਰ       

ਕਿਸਾਨ ਵਿਰੋਧੀ ਤਿੰਨ ਆਰਡੀਨੈਂਸ ਤੁਰੰਤ ਵਾਪਸ ਲਵੇ   

ਮਹਿਲ ਕਲਾਂ/ਬਰਨਾਲਾ ,ਫ਼ਰਵਰੀ  2021-(ਗੁਰਸੇਵਕ ਸਿੰਘ ਸੋਹੀ)-

ਸੈਂਟਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਤਿੰਨ ਆਰਡੀਨੈਂਸ ਪਾਸ ਕਰਕੇ ਕਿਸਾਨਾਂ ਨੂੰ ਸਮੇਤ ਬੀਬੀਆਂ, ਬੱਚਿਆਂ ,ਬਜ਼ੁਰਗਾਂ ਲਗਾਤਾਰ ਚਾਰ ਮਹੀਨਿਆਂ ਤੋਂ ਕੜਾਕੇ ਦੀ ਠੰਢ ਵਿੱਚ ਜੀ.ਟੀ ਰੋੜ, ਰੇਲਵੇ ਸਟੇਸ਼ਨਾਂ ਅਤੇ ਦੋ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਉੱਪਰ ਰੋਲਿਆ ਜਾ ਰਿਹਾ ਹੈ। ਸੈਂਟਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ ਕਿਸਾਨ ਲਗਾਤਾਰ ਦਿਨੋਂ ਦਿਨ ਸ਼ਹੀਦੀਆਂ ਪਾਈ ਜਾ ਰਹੇ ਹਨ।ਦਿੱਲੀ ਵਿਖੇ ਚੱਲ ਰਹੇ ਸਾਂਤਮਈ ਢੰਗ ਨਾਲ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਲਈ ਗੁੰਡਾਗਰਦੀ ਦਾ ਨਾਚ ਕਰ ਰਹੇ ਗੁੰਡਿਆਂ ਤੇ ਤੁਰੰਤ 302 ਦੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾਵੇ ।ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਸਰਪੰਚ ਬੀਬੀ ਰਾਜਵਿੰਦਰ ਕੌਰ ਮਹਿਲ ਕਲਾਂ ਨੇ ਕਿਹਾ ਕਿ ਆਪਾਂ ਸਭ ਨੂੰ ਪਾਰਟੀ ਬਾਜ਼ੀ,ਰਾਜਨੀਤੀ,ਜਾਤ-ਪਾਤ ਅਤੇ ਹੋਰ ਭਰਮ ਭੁਲੇਖੇ ਕੱਢ ਕੇ ਸੈਂਟਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਆਰਡੀਨੈਂਸ ਖੇਤੀਬਾਡ਼ੀ ਕਾਨੂੰਨਾਂ ਦੇ ਵਿਰੋਧ ਵਿੱਚ ਦੇਸ਼ ਦੇ ਸਮੁੱਚੇ ਲੋਕ ਸਾਥ ਦੇ ਰਹੇ ਹਨ ਅਤੇ ਕਿਸਾਨੀ ਅੰਦੋਲਨ ਨੂੰ ਧਾਰਮਿਕ,ਸਮਾਜਿਕ,ਮੁਲਾਜ਼ਮ ਤੇ ਮਜ਼ਦੂਰ ਜਥੇਬੰਦੀਆਂ ਦੀ ਵੀ ਵੱਡੇ ਪੱਧਰ ਤੇ ਹਮਾਇਤ ਪ੍ਰਾਪਤ ਹੈ। ਸੈਂਟਰ   ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ ਲਾਗੂ ਕਰ ਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਮਰਾਏਦਾਰ ਪੱਖੀ ਕਾਨੂੰਨ ਬਣਾ ਕੇ ਅੰਬਾਨੀ ਅਡਾਨੀ ਦੇ ਇਸ਼ਾਰਿਆਂ ਤੇ ਨੱਚ ਕੇ ਆਪਣੀ ਯਾਰੀ ਪੁਗਾਈ ਹੈ। ਉਨ੍ਹਾਂ ਕਿਹਾ ਖੇਤੀਬਾਡ਼ੀ ਕਾਨੂੰਨ ਬਣਾਉਣ ਤੋਂ ਪਹਿਲਾਂ ਮੋਦੀ ਸਰਕਾਰ ਨੇ ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ ਮਜ਼ਦੂਰਾਂ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।ਜਿਸ ਨੂੰ ਦੇਸ਼ ਦਾ ਸਮੁੱਚਾ ਕਿਸਾਨ ਬਰਦਾਸ਼ਤ ਨਹੀਂ ਕਰੇਗਾ। ਅਖੀਰ ਵਿਚ ਸਰਪੰਚ ਰਾਜਵਿੰਦਰ ਕੌਰ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਇਸ ਜਨ ਹਿੱਤ ਸੰਘਰਸ਼ ਲਈ ਬਹੁਤ ਫ਼ਿਕਰਮੰਦ ਹਨ। ਉਨ੍ਹਾਂ ਮੋਦੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾਂ ਨਾਲ ਫੇਲ੍ਹ ਹੋ ਚੁੱਕੀ ਹੈ ਉਨ੍ਹਾਂ ਆਰਡੀਨੈਂਸਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਮੋਦੀ ਜੀ ! ਅਜੇ ਵੀ ਤੁਹਾਡੇ ਕੋਲ ਵਕਤ ਹੈ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰ ਦਿਓ ਨਹੀਂ ਤਾਂ ਆਉਣ ਵਾਲੇ ਸਮੇਂ ਚ ਲੋਕਾਂ ਨੇ ਤੁਹਾਨੂੰ ਬੁਰੀ ਤਰ੍ਹਾਂ ਰੱਦ ਕਰ ਦੇਣਾ ਹੈ। ਇਹ ਕਿਸਾਨੀ ਸੰਘਰਸ਼ ਇਕ ਇਤਿਹਾਸਕ ਸੰਘਰਸ਼ ਬਣ ਗਿਆ ਹੈ ਉਨ੍ਹਾਂ ਕਿਸਾਨੀ ਸੰਘਰਸ਼ ਵਿਚ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਆਓ ਆਪਾਂ ਸਾਰੇ ਭਾਰਤੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੀਆਂ ਜ਼ਮੀਨਾਂ ਲਈ ਅਤੇ ਹੱਕਾਂ ਲਈ ਅੱਗੇ ਹੋ ਕੇ ਅਗਵਾਈ ਕਰੀਏ ਅਤੇ ਇਸ ਦਿੱਲੀ ਕਿਸਾਨੀ ਸੰਘਰਸ਼ ਵਿੱਚ ਜਿੱਤ ਪ੍ਰਾਪਤ ਕਰੀਏ ਕਿਉਂਕਿ ਜਿੱਥੇ ਔਰਤਾਂ ਬੱਚੇ ਬਜ਼ੁਰਗ ਮਾਤਾ ਭੈਣਾਂ ਕਿਸਾਨਾਂ ਨਾਲ ਖੇਤੀਬਾੜੀ ਕਰਨ ਵਿੱਚ ਸਹਿਯੋਗ ਕਰਦੀਆਂ ਹਨ ਉੱਥੇ ਕਿਸਾਨੀ ਘੋਲਾਂ ਵਿੱਚ ਅਹਿਮ ਰੋਲ ਨਿਭਾਅ ਰਹੀਆਂ ਹਨ ਅਤੇ ਸ਼ਹੀਦੀਆਂ ਪ੍ਰਾਪਤ ਕਰ ਚੁੱਕੀਆਂ ਹਨ ।ਉਨ੍ਹਾਂ ਸਮੂਹ ਵਰਗ ਦੇ ਲੋਕਾਂ ਨੂੰ ਦਿੱਲੀ ਪੁੱਜਣ ਦੀ ਅਪੀਲ ਕੀਤੀ ।

MPAP ਦੀ ਬਲਾਕ ਮਹਿਲ ਕਲਾਂ ਦੀ ਮਹੀਨਾਵਾਰ ਮੀਟਿੰਗ ਹੋਈ 

ਮਹਿਲ ਕਲਾਂ/ਬਲਨਾਲਾ-ਫਰਵਰੀ 2021-(ਗੁਰਸੇਵਕ ਸਿੰਘ ਸੋਹੀ)-

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਤੇ ਬਲਾਕ ਮਹਿਲ ਕਲਾਂ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ. ਬਲਿਹਾਰ ਸਿੰਘ ਗੋਬਿੰਦਗਡ਼੍ਹ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਈ। ਜਿਸ ਵਿਚ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ.ਮਿੱਠੂ ਮੁਹੰਮਦ ਅਤੇ ਜ਼ਿਲ੍ਹਾ ਆਗੂ ਡਾ.ਕੇਸਰ ਖ਼ਾਨ ਮਾਂਗੇਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ।ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਨੇ ਸੂਬਾ ਕਮੇਟੀ ਦੀਆਂ ਹੋਈਆਂ ਗਤੀਵਿਧੀਆਂ ਦੀ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਹੋਰ ਕਿਹਾ ਕਿ ਕਿਸਾਨੀ ਸੰਘਰਸ਼ ਦੀ ਹਮਾਇਤ ਵਿਚ 25 ਸਤੰਬਰ 2020 ਤੋਂ ਲੈ ਕੇ ਹੁਣ ਤੱਕ ,ਜਥੇਬੰਦੀ ਦੇ ਡਾਕਟਰ ਸਹਿਬਾਨਾਂ ਵੱਲੋਂ ਦਿੱਤੀ ਹਮਾਇਤ ਦਾ ਧੰਨਵਾਦ ਕਰਦੇ ਹਾਂ ,ਜਿਨ੍ਹਾਂ ਨੇ ਟੋਲ ਪਲਾਜ਼ਾ ਮਹਿਲ ਕਲਾਂ ,ਸੰਘੇੜਾ, ਬਰਨਾਲਾ ਅਤੇ ਦਿੱਲੀ ਵਿਖੇ ਭਰਵੀਂ ਸ਼ਮੂਲੀਅਤ ਕੀਤੀ ਅਤੇ ਫਰੀ ਮੈਡੀਕਲ ਕੈਂਪਾਂ ਵਿੱਚ ਵੀ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਇਆ । ਜ਼ਿਲ੍ਹਾ ਆਗੂ ਡਾ ਕੇਸਰ ਖ਼ਾਨ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਨ੍ਹਾਂ ਟਾਇਮ ਕਿਸਾਨੀ ਸੰਘਰਸ਼ ਚੱਲੇਗਾ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਮਹਿਲ ਕਲਾਂ  ਦੇ ਡਾਕਟਰ ਆਪਣੀਆਂ ਸੇਵਾਵਾਂ ਲਗਾਤਾਰ ਜਾਰੀ ਰੱਖਣਗੇ ।

ਬਲਾਕ ਪ੍ਰਧਾਨ ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ ਅਤੇ ਬਲਾਕ ਸਕੱਤਰ ਡਾ ਸੁਰਜੀਤ ਸਿੰਘ ਛਾਪਾ ਨੇ ਕਿਹਾ ਕਿ ਮੋਦੀ, ਅਮਿਤ ਸ਼ਾਹ ਅਤੇ ਤੋਮਰ ਦੇ ਪੁਤਲੇ ਫੂਕਣ ਸਮੇਂ ਅਤੇ ਭਾਰਤ ਬੰਦ ਦੇ ਸੱਦੇ ਤੇ ਕਿਸਾਨੀ ਸੰਘਰਸ਼ ਵਿਚ ਜਥੇਬੰਦੀ ਦੇ ਬੈਨਰ ਹੇਠ ਡਾਕਟਰ ਸਹਿਬਾਨਾਂ ਵੱਲੋਂ ਕੀਤੀ ਸ਼ਮੂਲੀਅਤ ਕਾਬਲੇ ਤਾਰੀਫ਼ ਸੀ।

ਬਲਾਕ ਸੀਨੀਅਰ ਮੀਤ ਪ੍ਰਧਾਨ ਡਾ ਸੁਖਵਿੰਦਰ ਸਿੰਘ ਠੁੱਲੀਵਾਲ ਅਤੇ ਡਾ.ਸੁਰਿੰਦਰਪਾਲ ਲੋਹਗੜ ਨੇ ਜਥੇਬੰਦੀ ਵੱਲੋਂ ਕੀਤੇ ਕਾਰਜਾਂ ਦਾ ਵਿਸ਼ਲੇਸ਼ਣ ਕੀਤਾ ।

ਇਸ ਉਪਰੰਤ ਪਹੁੰਚੇ ਸਾਰੇ ਮੈਂਬਰ ਸਹਿਬਾਨਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਅਤੇ ਮੈਂਬਰਾਂ ਨੂੰ ਹੌਂਸਲਾ ਅਫਜ਼ਾਈ ਦੀ ਵਿਚਾਰ ਚਰਚਾ ਕੀਤੀ ਗਈ ਅਤੇ ਜਥੇਬੰਦੀ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਪੂਰੇ ਹਾਊਸ ਵਿੱਚ ਖੁੱਲ੍ਹ ਕੇ ਬਹਿਸ ਕੀਤੀ ਗਈ ।ਇਸ ਸਮੇਂ ਜਥੇਬੰਦੀ ਵਿੱਚ ਸ਼ਾਮਲ ਹੋਏ ਡਾ ਅਬਰਾਰ ਹਸਨ ਅਤੇ ਡਾ ਪ੍ਰਿੰਸ ਰਿਸ਼ੀ ਦਾ ਹਾਰ ਪਾ ਕੇ ਸਨਮਾਨ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਪਰਮਿੰਦਰ ਕੁਮਾਰ, ਡਾ ਪ੍ਰਿੰਸ ਰਿਸ਼ੀ ,ਡਾ ਸੁਖਪਾਲ ਸਿੰਘ, ਡਾ ਨਾਹਰ ਸਿੰਘ, ਡਾ ਸੁਖਵਿੰਦਰ ਸਿੰਘ ਬਾਪਲਾ ,ਡਾ ਗੁਰਭਿੰਦਰ ਸਿੰਘ, ਡਾ  ਬਲਦੇਵ ਸਿੰਘ ਲੋਹਗਡ਼, ਡਾ ਮੁਕਲ ਸ਼ਰਮਾ, ਡਾ ਅਬਰਾਰ ਹਸਨ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਡਾ. ਸਾਹਿਬਾਨ ਹਾਜ਼ਰ ਸਨ ।

ALL OFFICIALS TO ENSURE TIMELY SUBMISSION OF UTILISATION CERTIFICATES RELATED TO DEVELOPMENT PROJECTS: DEPUTY COMMISSIONER

HOLDS MONTHLY MEETING OF DEVELOPMENT WORKS TODAY

REVIEWS PROGRESS OF DIFFERENT GOVT DEPARTMENTS

Ludhiana, February 8,2021 -(Jan Shakti News)

Deputy Commissioner Mr Varinder Kumar Sharma today directed all the Executive Officers (EOs) of all Municipal Councils/Committees, Municipal Corporation Ludhiana officials and other staff of local bodies department to ensure that Utilisation Certificates (UCs) of all completed development works should be submitted on time so that they can be submitted with the state government.

The Deputy Commissioner said this while chairing a monthly review meeting of development works being carried out by all government departments at Bachat Bhawan, here today. Additional Deputy Commissioner (Development) Mr Sandeep Kumar, besides several other senior officials were also present on the occasion.

Mr Varinder Kumar Sharma urged the officials to ensure that every single penny allocated to them for development should be spent for the welfare of the common man. He said that officials should achieve their targets of development works on time and that funds meant for development should not lapse at any cost.

He also directed the officials to ensure that maximum number of people are benefited from the government welfare schemes, and for this purpose, awareness camps should be organised in the district.

Mr Varinder Kumar Sharma warned the officials that any lapse on their part would not be tolerated and there should be optimum use of public money.

ਸ ਬੂਟਾ ਸਿੰਘ ਚਕਰ ਵੱਲੋਂ ਆਪਣੇ ਪਿੰਡ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੋਂ ਫੰਡਾਂ ਦੀ ਸਹੀ ਵੰਡ ਕਰਨ ਦੀ ਕੀਤੀ ਮੰਗ  

ਦਿੱਲੀ ਸਿੰਘੂ ਬਾਰਡਰ, ਫ਼ਰਵਰੀ  2021 -(ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )-     

ਪਿੰਡ ਚਕਰ ਦੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਧਿਆਨ ਹਿਤ ਮੈਂ ਬੂਟਾ ਸਿੰਘ ਚਕਰ ਜਿਲਾ ਪਰਧਾਨ ਪੰਜਾਬ ਕਿਸਾਨ  ਯੂਨੀਅਨ ਲੁਧਿਆਣਾ ਪਿੰਡ ਚਕਰ ਦੇ ਸਾਰੇ ਇਨਸਾਫਪਸੰਦ ਲੋਕਾਤੇ ਹੋਰਾ ਲੋਕਾਂਂ ਦੇ ਧਿਆਨ ਚ ਲਿਆਉੁਣਾ ਚਾਹੁੰਦਾ ਹਾਂ ਕਿ ਸਾਡਾ ਪਿੰਡ ਵੱਡਾ ਹੈ ਇਕ ਹੀ ਗੁਰਦੁਆਰਾ ਸਾਹਿਬ ਹੈ ਪ੍ਰਬੰਧਕ  ਕਮੇਟੀ ਜੋ ਵੀ ਹੈ ਨੇ 51000 ਹਜਾਰ ਰੁਪਏ ਕਿਸਾਨ ਅੰਦੋਲਨ ਜੋ ਦਿੱਲੀ ਦੇ ਬਾਰਡਰਾਂ ਤੇ ਚਲਦਾ ਉਨਾਂ ਲਈ ਦਿਤੇ, ਪੰਜਾਬ ਕਿਸਾਨ ਯੂਨੀਅਨ ਦੀ 432 ਮੈਬਰਸਿਪ ਹੈ, 17 ਮੈਬਰੀ ਚਕਰ ਦੀ ਕਮੇਟੀ ਹੈ ,ਪਰ ਪ੍ਰਬੰਧਕ ਕਮੇਟੀ ਨੇ ਸਾਰੇ ਰੁਪਏ ਯੂਨੀਅਨ ਤੋਂ ਬਿੰਨਾਂ ਹੀ ਵੰਡ ਦਿੱਤੇ,ਸਿਆਸੀ ਤੌਰ ਤੇ ਇਹ ਰੁਪਏ ਪਿੰਡ ਦੇ ਲੋਕਾਂ ਦੇ ਹਨ ,ਪੰਜਾਬ ਕਿਸਾਨ ਯੂਨੀਅਨ  ਦਿਲੀ ਚਲ ਰਹੇ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਹੈ ਮੈਂ 26 ਨਵੰਬਰ ਤੋਂ ਦਿੱਲੀ ਦੇ ਸ਼ਿੰਘੂ ਬਾਰਡਰ ਤੇ ਹਾਂ,ਪਰ ਗੁਰਦੁਆਰਾ ਪਰਬੰਧਕ ਕਮੇਟੀ ਨੇ ਪੱਖਪਾਤ ਕਿਉਂ ਕੀਤਾ । ਸਾਡੇ ਪਿੰਡ ਨੌਜਵਾਨਾਂ ਨੇ ਕਿਸਾਨ ਮਜਦੂਰ ਨੌਜਵਾਨ ਏਕਤਾ ਕਲੱਬ ਬਣਾਈ ਹੈ  ਚੰਗੀ ਗੱਲ ਹੈ , ਪਰ ਕਿਸਾਨ ਯੂਨੀਅਨ ਨੂੰ ਹਿੱਸੇ ਬਣਦਾ ਫੰਡ ਕਿਉਂ ਨਹੀਂ ਦਿਤਾ ,ਕਮੇਟੀ ਲੋਕ ਕਚਹਿਰੀ ਚ ਜਵਾਬ ਦੇਵੇ ,ਜਾਂ ਦਿੰਦੇ ਹੀ ਨਾਂ ਮੇਰੀ ਆਪਣੇ ਪਿੰਡ ਦੀ PKU ਕਮੇਟੀ ਮੈਬਰਾਂ,ਮੈਬਰਾਂ ਤੇ ਹੋਰ ਸਾਰੇ ਇਨਸਾਫਪਸ਼ੰਦ ਲੋਕਾਂ ਨੂੰ ਬੇਨਤੀ ਹੈ ਕਿ 51000 ਰੁਪਏ ਦੀ ਸਹੀ ਵੰਡ ਕਰਵਾਈ ਜਾਵੇ। ਸਰਦਾਰ ਬੂਟਾ ਸਿੰਘ ਚਕਰ ਨੇ ਆਪਣੇ ਮਿੱਤਰਾਂ ਦੀ ਰਾਇ ਜਾਨਣ ਲਈ ਵੀ ਬੇਨਤੀ ਕੀਤੀ ਅਤੇ ੳੁਨ੍ਹਾਂ ਆਖਿਆ  ਮਿਤਰ ਵੀ ਆਪਣੀ ਰਾਇ ਦੇਣ ਗੱਲ ਇਨਸਾਫ ਦੀ ਹੈ ਰੁਪਏ ਲੈਣ ਦੀ ਨਹੀਂ। ਉਨ੍ਹਾਂ  ਇਹ ਆਪਣਾ ਸੁਨੇਹਾ ਫੇਸਬੁੱਕ ਰਾਹੀਂ ਲੋਕਾਂ ਵਿੱਚ ਸਾਂਝਾ ਕੀਤਾ  

SODIUM HYPOCHLORITE STORAGE UNIT COMING UP AT VILLAGE SAMASPUR

UNIT TO BENEFIT RESIDENTS AS NOW LARGE QUANTITY OF SODIUM HYPOCHLORITE CAN BE STORED AT ONE PLACE

Ludhiana, February 7,2021 (Jan Shakti News )

For the effective cleaning of water supplied by the Water Supply and Sanitation department in different villages of district Ludhiana, the department would be constructing a dedicated Sodium Hypochlorite storage unit in village Samaspur near Samrala of the district. Here, the department can store more than 10,000 litres of sodium hypochlorite, which is sufficient for the demand of entire district at any given time.

Mr Sahil Anand, Executive Engineer, Water Supply & Sanitation, Ludhiana, informed that earlier, sodium hypochlorite was procured and stored by different divisions of the department themselves, but now with the setting up of this storage unit, it could be stored in large quantities, which means there can never be shortage of it and the residents would continue to get potable drinking water.

Sodium hypochlorite is a compound that can be effectively used for water purification. It is used on a large scale for surface purification, bleaching, odor removal and water disinfection.

It is pertinent to mention that Chief Minister Capt Amarinder Singh had launched ‘Har Ghar Pani, Har Ghar Safai’ mission as part of Punjab government’s campaign to accomplish the goal of 100% potable water supply and maintaining cleanliness in all the rural households and schools of the state by March next year, thus making Punjab the first state in the country to achieve this distinction.

This unit is being set up with a cost of Rs 8.40 lakh and with the funding by the World Bank. Mr Sahil Anand informed that the tenders for the construction of this Sodium Hypochlorite storage unit would be floated shortly.

PUNJAB CM CONDOLES DEATH OF SENIOR ADVOCATE RAMESH CHAND LAKHANPAL

Ludhiana, February 7-2021 (Jan Shakti News)

Punjab Chief Minister Captain Amarinder Singh on Sunday mourned the sad demise of Ex- member Punjab Pradesh Congress Committee Ramesh Chand Lakhanpal(76), father of Mr Rajneesh Lakhanpal, legal correspondent, The Tribune, Ludhiana, who passed away yesterday following a cardiac arrest in a private hospital at Ludhiana.

In his condolence message, the Chief Minister said that the outstanding services of Lakhanpal as Senior advocate in the legal cell of the Congress Party would be ever remembered by its rank and file.

Expressing heartfelt sympathies with the members of the bereaved family, relatives and friends, the Chief Minister prayed to the Almighty to give strength to bear this irreparable loss in this hour of grief and grant eternal peace to the departed soul.

Notably, Ramesh Chand Lakhanpal served as the former elected member Punjab Pradesh Congres Committee with Captain Amarinder Singh. He also remained Ex member of Telephone Advisory Committee and Sales Tax Advisory Committee.

Presently, he was also the Standing Counsel of Municipal Corporation and Improvement Trust,Ludhiana GLADA and PSPCL.

His cremation took place at the cremation ground behind KVM School, here today. It was attended by Cabinet Minister Bharat Bhushan Ashu, MLA Rakesh Pandey, MLA Surinder Dawar, DCC President Ashwani Sharma, Press Secretary to CM Vimal Sumbly, DBA Ludhiana President Gukirpal Singh Gill, Vice President Parvinder Singh Pari, Secretary Gagandeep Singh Saini, Harish Rai Dhanda, former Bar Association President KR Sikri, Naval Kishore Chhibar, Parupkar Singh Ghuman, Senior Deputy Mayor Sham Sunder Malhotra, besides a large number of people from different sections of society.

ARSENIC REMOVAL PLANT TO COME UP AT VILLAGE GHAZIPUR

ARSENIC REMOVAL PLANT TO BE SET UP BY EXPERTS FROM IIT MADRAS

WORK ALREADY STARTED, TO BE COMPLETED BY MARCH 31

Ludhiana, February 6-2021 (Jan Shakti News)

With an aim to provide potable drinking water to the residents of Ghazipur village near Khanna of district Ludhiana, work on setting up of an arsenic removal plant has already started. Mr Sahil Anand, Executive Engineer, Water Supply, Ludhiana, informed that this plant is being set up by a team of experts from IIT Madras and would be completed by March 31, 2021.

It is pertinent to mention that Chief Minister Capt Amarinder Singh had launched ‘Har Ghar Pani, Har Ghar Safai’ mission as part of Punjab government’s campaign to accomplish the goal of 100% potable water supply and maintaining cleanliness in all the rural households and schools of the state by March next year, thus making Punjab the first state in the country to achieve this distinction.

He informed that the Punjab government has prepared a comprehensive plan under which arsenic removal plants would be set up in all villages of the state that have problem of arsenic in underground water. He said that this plant would prove very beneficial for all the residents of village Ghazipur.

Health experts say that long-term exposure to arsenic from drinking water and food can cause cancer and skin lesions. It has also been associated with developmental effects, cardiovascular disease, neurotoxicity and diabetes.

He further stated that this Arsenic Removal Plant is being constructed with a cost of Rs 18 lakh by experts from Indian Institute of Technology, Madras as this purification unit is based on the technology developed by them