ਮਹਿਲ ਕਲਾਂ/ਬਰਨਾਲਾ-ਫਰਵਰੀ 2021-(ਗੁਰਸੇਵਕ ਸਿੰਘ ਸੋਹੀ)-
ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਗਹਿਲ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਕਵੀਸ਼ਰੀ ਜਥਾ ਪੰਡਤ ਸੋਮ ਨਾਥ ਅਤੇ ਬਰਸਾਲਾ ਵਾਲੀਆਂ ਬੀਬੀਆਂ ਦਾ ਪੰਥ ਪ੍ਰਸਿੱਧ ਢਾਡੀ ਜਥਾ ਬੀਬੀ ਪਰਵਿੰਦਰ ਕੌਰ ਖ਼ਾਲਸਾ ਦੇ ਜਥੇ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਸਟੇਜ ਸੈਕਟਰੀ ਦੀ ਭੂਮਿਕਾ ਸਤਨਾਮ ਸਿੰਘ ਕਥਾ ਵਾਚਕ ਗੁਰਦੁਆਰਾ ਪਾਤਸ਼ਾਹੀ ਦਸਵੀਂ ਭਦੌਡ਼ ਵੱਲੋਂ ਨਿਭਾਈ ਗਈ। ਗੱਤਕਾ ਪਾਰਟੀ ਗੁਰੂ ਹਰਗੋਬਿੰਦ ਪਾਤਸ਼ਾਹੀ ਗੱਤਕਾ ਦਲ ਵੱਲੋਂ ਵੱਖ-ਵੱਖ ਜੌਹਰ ਦਿਖਾਏ ਗਏ। ਨਗਰ ਕੀਰਤਨ ਦਾ ਪਿੰਡ ਵਾਸੀਆਂ ਵੱਲੋਂ ਵੱਖ-ਵੱਖ ਪੜਾਵਾਂ ਤੇ ਲੰਗਰ ਲਾਏ ਗਏ ਅਤੇ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਨੌਜਵਾਨਾਂ ਵੱਲੋਂ ਨਗਰ ਕੀਰਤਨ ਅੱਗੇ-ਅੱਗੇ ਸਫ਼ਾਈ ਕਰ ਕੇ ਕਲੀ ਪਾਈ ਗਈ ਅਤੇ ਸੰਗਤਾਂ ਉੱਤੇ ਇਤਰ (ਪਰਫਿਊਮ) ਦੀ ਵਰਖਾ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਤੇਜ ਸਿੰਘ ਅਤੇ ਖਜ਼ਾਨਚੀ ਮੇਜਰ ਸਿੰਘ ਨੇ ਕਿਹਾ ਕਿ ਸਾਨੂੰ ਕਰਮ ਕਾਂਡਾ ਨੂੰ ਛੱਡ ਕੇ ਸਿੱਖ ਕੌਮ ਦਾ ਫ਼ਰਜ਼ ਬਣਦਾ ਹੈ ਕਿ ਸਾਡੇ ਗੁਰੂਆਂ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਅਤੇ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ। ਇਸ ਮੌਕੇ ਗ੍ਰੰਥੀ ਸਿਮਰਜੀਤ ਸਿੰਘ ਗੁਰਦੁਆਰਾ ਭਗਤ ਰਵੀਦਾਸ ,ਕਮੇਟੀ ਮੈਂਬਰ ਬੇਅੰਤ ਸਿੰਘ, ਦਲਵਾਰ ਸਿੰਘ, ਗੁਰਪ੍ਰੀਤ ਸਿੰਘ, ਕਰਤਾਰ ਸਿੰਘ, ਦਰਸਨ ਸਿੰਘ, ਜਗਸੀਰ ਸਿੰਘ, ਗਿਆਨੀ ਬਲਵੀਰ ਸਿੰਘ, ਕੇਵਲ ਸਿੰਘ,ਜੀਓਜੀ ਬਹਾਦਰ ਸਿੰਘ, ਅਤੇ ਵੱਡੀ ਗਿਣਤੀ ਵਿਚ ਸੇਵਾਦਾਰਾਂ ਵੱਲੋਂ ਸਾਰਾ ਦਿਨ ਸੇਵਾ ਨਿਭਾਈ ਗਈ।