You are here

ਪੰਜਾਬ

PUNJAB GOVT COMMITTED TO PROMOTE SPORTS IN STATE: SUKHWINDER SINGH BINDRA

ATTENDS 37th DISTRICT LUDHIANA WEIGHTLIFTING CHAMPIONSHIP (MEN & WOMEN) AS CHIEF GUEST TODAY

Ludhiana, February 6- 2021 9Jan Shakti News)

Punjab Youth Development Board chairman Mr Sukhwinder Singh Bindra today said that the Capt Amarinder Singh led Punjab Government is committed to promote sports and sports culture in the state.

He was the chief guest at the 37th District Ludhiana Weightlifting Championships for Men and Women organised by Ludhiana Weightlifting & Bodybuilding Club, at Rakh Bagh, here today.

While addressing the weightlifters, Chairman Mr Sukhwinder Singh Bindra said that the Punjab Government has always stood with the sportspersons of the State. He said that to ensure that youth stay away from drugs, several initiatives have been started by the Punjab government.

 

ALL GOVT SCHOOLS & AANGANWARIS HAVE POTABLE WATER SUPPLY NOW: ADC (D) SANDEEP KUMAR

PUNJAB GOVT COMMITTED FOR PROVIDING POTABLE DRINKING WATER IN ALL GOVT SCHOOLS

Ludhiana, February 5-2021 (Jan Shakti News)

Under the ‘Har Ghar Pani, Har Ghar Safai’ mission launched by Chief Minister Capt Amarinder Singh, all government schools and Aanganwaris of district Ludhiana now have potable water supply. Just recently, with the installation of potable piped water supply in 18 government schools, now all schools of district Ludhiana are covered.

Additional Deputy Commissioner (Development) Mr Sandeep Kumar informed that along with potable water supply, reverse osmosis (RO) systems have also been installed in 5 government schools. He said that all schools and Aanganwaris now have potable water for drinking, hand washing, toilet use and cooking of mid-day meals.

It is pertinent to mention that Chief Minister Capt Amarinder Singh had launched ‘Har Ghar Pani, Har Ghar Safai’ mission as part of Punjab government’s campaign to accomplish the goal of 100% potable water supply and maintaining cleanliness in all the rural households and schools of the state by March next year, thus making Punjab the first state in the country to achieve this distinction.

The 18 schools where potable drinking water has been provided included Government Primary Schools at village Dholanwal, Garhi Sheru, Hadiwal, Ratangarh, Chakki, Dhulewal, Kaunke, Lakhowal Khurd, Mand Sukhewal, Mehndipur, Rahimabad Kalan, Rahimabad Khurd, Sansowal Kalan, Shitabgarh, Udowal Kalan and Salempura, and Government Middle Schools at Mangli Tanda and Rahimabad Khurd.

Navdeep Singh of village Hadiwal thanked Chief Minister Capt Amarinder Singh for providing potable water supply in the Government Primary School of their village. He said that earlier the students did not have access to clean drinking water, but with the efforts of Punjab government, now they can stay healthy.

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਬਲਾਕ ਧੂਰੀ ਦਾ ਸਾਲਾਨਾ 12 ਵਾਂ ਇਜਲਾਸ

ਮਹਿਲ ਕਲਾਂ/ਬਰਨਾਲਾ -ਫਰਵਰੀ 2021- (ਗੁਰਸੇਵਕ ਸਿੰਘ ਸੋਹੀ)-

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ :295)ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀਆਂ ਹਦਾਇਤਾਂ ਮੁਤਾਬਕ ਪੂਰੇ ਪੰਜਾਬ ਦੇ  ਜ਼ਿਲ੍ਹਿਆਂ ਅਤੇ ਬਲਾਕਾਂ ਦੇ ਸਾਲਾਨਾ ਇਜਲਾਸ ਹੋ ਰਹੇ ਹਨ  ।
ਇਸੇ ਤਹਿਤ ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295)ਦੇ ਬਲਾਕ ਧੂਰੀ ਦਾ 12ਵਾਂ ਸਾਲਾਨਾ ਇਜਲਾਸ ਕੌਲਸੇੜੀ ਭਵਨ ਧੂਰੀ ਵਿਖੇ ਹੋਇਆ, ਜਿਸ ਵਿਚ ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ ,ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਡਾ ਅਨਵਰ ਭਸੌੜ,ਜ਼ਿਲਾ ਖਜ਼ਾਨਚੀ ਡਾ ਜਸਵੰਤ ਸਿੰਘ,ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਡਾ ਬਲਜਿੰਦਰ ਸਿੰਘ ਆਦਿ ਆਗੂ ਸ਼ਾਮਲ ਹੋਏ। ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਡਾ ਅਨਵਰ ਭਸੌੜ ਨੇ ਅੱਜ ਤੱਕ ਹੋਈਆਂ ਸੂਬਾ ਕਮੇਟੀ ਦੀਆਂ ਮੀਟਿੰਗਾਂ ਅਤੇ ਸੂਬਾ ਕਮੇਟੀ ਵੱਲੋਂ ਸਮੇਂ ਸਮੇਂ ਤੇ ਲਾਗੂ ਕੀਤੇ ਗਏ ਨਿਯਮਾਂ ਦੀ 
ਵਿਸਥਾਰਪੂਰਬਕ ਜਾਣਕਾਰੀ ਦਿੱਤੀ । ਜਨਰਲ ਸਕੱਤਰ ਡਾ.ਲਖਵੀਰ ਸਿੰਘ ਨੇ ਸੈਕਟਰੀ ਰਿਪੋਰਟ ਪਡ਼੍ਹ ਕੇ ਸੁਣਾਈ। ਜਿਸ ਨੂੰ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕੀਤਾ । ਬਲਾਕ ਪ੍ਰਧਾਨ ਡਾ.ਅਮਜਦ ਖ਼ਾਨ ਨੇ ਰੀਵਿਊ ਰਿਪੋਰਟ ਪਡ਼੍ਹ ਕੇ ਸੁਣਾਈ । ਵਿੱਤ ਸਕੱਤਰ ਡਾ.ਹਰਵਿੰਦਰ ਸਿੰਘ  ਨੇ ਸਾਲ ਦਾ ਲੇਖਾ ਜੋਖਾ ਪੜ੍ਹ ਕੇ ਮੈਂਬਰਾਂ ਨੂੰ ਸੁਣਾਇਆ, ਜਿਸ ਉਪਰੰਤ ਸਾਰੇ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਪਾਸ ਕੀਤਾ। ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ   ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਜਥੇਬੰਦੀ ਲਈ ਹਮੇਸ਼ਾਂ ਤੱਤਪਰ ਹਨ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਸੰਗਰੂਰ ਦੇ ਬਲਾਕ ਧੂਰੀ ਦੇ ਬਹੁਤ ਰਿਣੀ ਹਨ, ਜਿਨ੍ਹਾਂ ਨੇ ਜਥੇਬੰਦੀ ਲਈ ਅਤੇ ਆਪਣੇ ਇਲਾਕੇ ਦੇ ਲੋਕਾਂ ਲਈ ਸਮਾਜ ਸੇਵੀ ਕੰਮਾਂ ਵਿਚ ਹਮੇਸ਼ਾਂ ਪਹਿਲ ਕੀਤੀ ਹੈ। ਇਸ ਉਪਰੰਤ ਪਹੁੰਚੇ ਸਾਰੇ ਮੈਂਬਰ ਸਹਿਬਾਨਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਅਤੇ ਮੈਂਬਰਾਂ ਨੂੰ ਹੌਸਲਾ ਅਫਜ਼ਾਈ ਲਈ ਵਿਚਾਰ ਚਰਚਾ ਕੀਤੀ ਗਈ ਅਤੇ ਜਥੇਬੰਦੀ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਪੂਰੇ ਹਾਊਸ ਵਿਚ ਖੁੱਲ੍ਹ ਕੇ ਬਹਿਸ ਕੀਤੀ ਗਈ ।
ਜਥੇਬੰਦੀ ਨੇ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ਾਂ ਵਿੱਚ ਫਰੀ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਵਾਲੇ ਅਤੇ ਜਥੇਬੰਦੀ ਲਈ ਕੰਮ ਕਰਨ ਵਾਲੇ ਸੂਬਾ ਆਗੂਆਂ ਦੀ,ਜ਼ਿਲ੍ਹਾ ਆਗੂਆਂ ਦਾ ਅਤੇ ਬਲਾਕ ਬਲਾਕ ਧੂਰੀ ਦੇ ਡਾਕਟਰਾਂ ਦਾ ਪ੍ਰਬੰਧਕੀ ਕਮੇਟੀ ਵੱਲੋਂ ਸਨਮਾਨ-ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ ।
ਪਹਿਲੀ ਕਮੇਟੀ ਨੂੰ ਭੰਗ ਕਰਨ ਉਪਰੰਤ ਨਵੀਂ ਦਾ ਗਠਨ ਕੀਤਾ ਗਿਆ। ਜਿਸ ਵਿਚ ਸਰਬਸੰਮਤੀ ਨਾਲ ਡਾ.ਅਮਜਦ ਖ਼ਾਨ ਨੂੰ ਬਲਾਕ ਪ੍ਰਧਾਨ,ਡਾ ਲਖਵੀਰ ਸਿੰਘ  ਨੂੰ ਬਲਾਕ ਸਕੱਤਰ ,ਡਾ ਹਰਵਿੰਦਰ ਸਿੰਘ ਨੂੰ ਬਲਾਕ ਖਜ਼ਾਨਚੀ,ਡਾ ਮਨੋਹਰ ਸਿੰਘ ਨੂੰ ਸੀਨੀਅਰ ਮੀਤ  ਪ੍ਰਧਾਨ ,ਮੀਤ ਪ੍ਰਧਾਨ ਡਾ ਹਰਭਜਨ ਸਿੰਘ,ਡਾ.ਜਗਦੇਵ ਸਿੰਘ ਨੂੰ  ਜ਼ਿਲ੍ਹਾ ਕਮੇਟੀ ਮੈਂਬਰ,ਡਾ ਅਵਤਾਰ ਖਾਨ,ਡਾ ਸੁਭਾਸ਼,ਡਾ ਸੋਹੀ',ਡਾਕਟਰ ਕੇ ਐਸ ਚੀਮਾ, ਡਾ ਰਮੇਸ਼ ਗਰਗ   ਆਦਿ ਚੁਣੇ ਗਏ । 
 ਬਲਾਕ ਧੂਰੀ ਦੀ ਚੁਣੀ ਹੋਈ ਕਮੇਟੀ ਨੇ ਵਿਸ਼ਵਾਸ ਦਿਵਾਇਆ ਕਿ ਜਿਹੜੀ ਉਨ੍ਹਾਂ ਨੂੰ ਡਿਊਟੀ ਸੌਂਪੀ ਹੈ, ਉਹ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣਗੇ ਅਤੇ ਜਥੇਬੰਦੀ ਨੂੰ ਹੋਰ  ਪ੍ਰਫੁੱਲਤ ਕਰਨ ਲਈ ਅੱਗੇ ਨਾਲੋਂ ਵੀ ਵੱਧ,ਦਿਨ ਰਾਤ ਮਿਹਨਤ ਕਰਦੇ ਰਹਿਣਗੇ। ਇਸ ਸਮੇਂ ਬਲਾਕ ਮਹਿਲ ਕਲਾਂ ਤੋਂ ਡਾ ਕੇਸਰ ਖ਼ਾਨ ਮਾਂਗੇਵਾਲ ਡਾ ਸੁਰਜੀਤ ਸਿੰਘ ਛਾਪਾ,ਅਹਿਮਦਗਡ਼੍ਹ ਬਲਾਕ ਤੋਂ ਡਾ ਸੁਰਾਜਦੀਨ ਕੰਗਣਵਾਲ,ਡਾ ਅਮਰਜੀਤ ਸਿੰਘ,ਡਾਕਟਰ ਹਰਦੀਪ ਕੁਮਾਰ ਬਬਲਾ,ਡਾ ਜਸਵੰਤ ਸਿੰਘ,ਬਲਾਕ ਮਲੇਰਕੋਟਲਾ ਤੋਂ ਡਾ ਬਲਜਿੰਦਰ ਸਿੰਘ ਡਾ ਜੀ ਕੇ ਖੁੱਲਰ, ਡਾ ਮੁਹੰਮਦ ਉਸਮਾਨ,ਡਾ ਮੁਹੰਮਦ ਆਸਿਫ਼ ਅਤੇ ਬਲਾਕ ਸ਼ੇਰਪੁਰ ਤੋਂ ਹਰਦੀਪ ਸਿੰਘ ਰੰਧਾਵਾ,ਡਾ ਗੁਰਦੀਪ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ  ।  
ਇਸ ਇਜਲਾਸ ਵਿਚ ਹੋਰਨਾਂ ਤੋਂ ਇਲਾਵਾ ਡਾ.ਅਮਨਦੀਪ ਸਿੰਘ,ਡਾ ਬੀਰਬਲ ਸਿੰਘ,ਡਾ ਚਮਕੌਰ ਸਿੰਘ,ਡਾ ਕੁਲਦੀਪ ਸਿੰਘ,ਡਾ ਕੁਲਦੀਪ ਖਾਨ,ਡਾ ਜਸਵੰਤ ਸਿੰਘ ,ਡਾ ਦਲਜੀਤ ਸਿੰਘ, ਡਾ ਪ੍ਰਵੀਨ ਖ਼ਾਨ,ਡਾ ਹਰਵਿੰਦਰ ਸਿੰਘ,ਡਾ ਗੁਰਦੇਵ ਸਿੰਘ ਡਾ ਜਸਪਾਲ ਸਿੰਘ ਨੇ ਆਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ।

ਸੰਯੁਕਤ ਕਿਸਾਨ ਮੋਰਚੇ ਵੱਲੋਂ ਡੇਹਲੋ ਵਿਖੇ ਕੀਤਾ ਚੱਕਾ ਜਾਮ 

ਮਹਿਲ ਕਲਾਂ /ਬਰਨਾਲਾ- ਫਰਵਰੀ 2021 (ਗੁਰਸੇਵਕ ਸਿੰਘ ਸੋਹੀ)

ਸੰਯੁਕਤ ਕਿਸਾਨ ਮੋਰਚੇ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਫੈਡਰੇਸ਼ਨ ਵੱਲੋਂ ਦਿੱਤੇ ਗਏ ਦੇਸ਼ ਭਰ ਵਿੱਚ ਚੱਕਾ ਜਾਮ ਦੇ ਸੱਦੇ ਤੇ ਕਸਬਾ ਡੇਹਲੋ ਵਿਖੇ ਲੁਧਿਆਣਾ ਮਲੇਰਕੋਟਲਾ ਹਾਈਵੇ ਤੇ  ਜਾਮ  ਲਗਾਇਆ ਗਿਆ। ਇਸ ਚੱਕਾ ਜਾਮ ਦੀ ਪ੍ਰਧਾਨਗੀ ਡਾ.ਜਸਵੀਰ ਕੌਰ ਜੋਧਾਂ, ਸੁਖਵਿੰਦਰ ਕੌਰ ਰਾਣੀ, ਪਰਮਜੀਤ ਕੌਰ, ਕਰਮਜੀਤ ਕੌਰ, ਭਿਦਰ ਕੌਰ ਗੋਸਲ਼ ਨੇ ਕੀਤੀ। ਇਸ ਮੌਕੇ ਤੇ ਸੰਬੋਧਨ ਕਰਦਿਆਂ ਉਘੇ ਬੁੱਧੀਜੀਵੀ ਪ੍ਰੋਫੈਸਰ ਜੈਪਾਲ ਸਿੰਘ, ਸਾਬਕਾ ਵਿਧਾਇਕ ਤਰਸੇਮ ਜੋਧਾਂ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਿਲ੍ਹਾ ਪ੍ਰਧਾਨ ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਡਾ. ਜਸਵਿੰਦਰ ਸਿੰਘ ਕਾਲਖ ਨੇ ਆਖਿਆ ਕਿ ਸਰਕਾਰ ਕਿਰਤੀ ਕਿਸਾਨ ਦੀ ਗੱਲ ਸੁਣਨ ਦੀ ਥਾਂ ਜਬਰ ਦੇ ਨਾਲ ਇਸ ਅੰਦੋਲਨ ਨੂੰ ਦਬਾਉਣਾ ਚਾਹੁੰਦੀ ਹੈ। ਜਿਸ ਨੂੰ ਦੇਸ਼ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਹਨਾ ਚੱਕਾ ਜਾਮ ਕਰਨ ਵਿੱਚ ਸਹਿਯੋਗ ਕਰਨ ਲਈ ਸੰਮੂਹ ਇਲਾਕਾ ਨਿਵਾਸੀਆਂ ਤੇ ਦੁਕਾਨਦਾਰ ਵੀਰਾ ਦਾ ਧੰਨਵਾਦ ਕੀਤਾ। ਡਾ. ਸੋਮਪਾਲ ਹੀਰਾ ਨੇ ਆਪਣਾ ਨਾਟਕ ਵੀ ਪੇਸ਼ ਕੀਤਾ। ਰਘਵੀਰ ਸਿੰਘ ਬੈਨੀਪਾਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਸੁਖਮਿੰਦਰ ਸਿੰਘ ਮਹਿਮਾ ਸਿੰਘ ਵਾਲਾ, ਸੁਰਜੀਤ ਸਿੰਘ ਸੀਲੋ, ਮਹਿੰਦਰ ਸਿੰਘ, ਚਰਨਜੀਤ ਸਿੰਘ, ਕੁਲਜੀਤ ਕੌਰ ਗਰੇਵਾਲ਼, ਅਮਰਜੀਤ ਸਿੰਘ ਸਾਬਕਾ ਪੰਚ, ਗੁਰਚਰਨ ਸਿੰਘ, ਮਲਕੀਤ ਸਿੰਘ, ਕਰਨੈਲ ਸਿੰਘ, ਬਲਵਿੰਦਰ ਸਿੰਘ ਜੱਗਾਂ, ਹਰਬਿਲਾਸ ਸਿੰਘ, ਅਮਰੀਕ ਸਿੰਘ, ਦਵਿੰਦਰ ਸਿੰਘ,ਡਾ  ਭਗਵੰਤ ਸਿੰਘ ਬੜੂੰਦੀ  ਮਲਕੀਤ ਸਿੰਘ, ਚਤਰ ਸਿੰਘ, ਗੁਲਜ਼ਾਰ ਸਿੰਘ, ਬਾਬਾ ਬਿੰਦਰ ਸਿੰਘ, ਪੰਚ ਸਤਵੰਤ ਸਿੰਘ, ਹਰਵਿੰਦਰ ਸਿੰਘ, ਹਰਜਿੰਦਰ ਸਿੰਘ, ਮੋਹਨ ਸਿੰਘ, ਮਾ. ਗੁਰਨਾਮ ਸਿੰਘ, ਹਰਦੇਵ ਸਿੰਘ, ਕਲੈਕਟਰ ਸਿੰਘ , ਅਮਰਜੀਤ ਸਿੰਘ,, ਰਣਜੀਤ ਸਿੰਘ ਸਾਇਆ, ਡਾਕਟਰ ਜਸਵਿੰਦਰ  ਜੜਤੌਲੀ,ਡਾ ਕੇਸਰ ਧਾਂਦਰਾ ਡਾ ਪਰਮਿੰਦਰ ਸਿੰਘ ਰੰਗੀਆਂ ਡਾਕਟਰ ਹਰਬੰਸ ਸਿੰਘ ਜੀ ਬਸਰਾਓ  ਆਦਿ ਹਾਜ਼ਰ ਸਨ।

ਕਿਸਾਨਾਂ ਤੇ ਝੂਠੇ ਪਾਏ ਪਰਚੇ ਬੰਦ ਦਿੱਲੀ ਸਰਕਾਰ ਰੱਦ ਕਰੇ ਕਟਾਕੇ ਦੀ ਠੰਢ ਵਿੱਚ ਕਿਸਾਨਾਂ ਦੀਆਂ ਜਾਨਾਂ ਲੈਣੀਆਂ ਬੰਦ ਕਰੇ- ਸਰਬਜੀਤ ਸੰਭੂ                 

  ਕਿਸਾਨ ਵਿਰੋਧੀ ਆਰਡੀਨੈਂਸ ਤੁਰੰਤ ਵਾਪਸ ਲਵੇ   

ਬਰਨਾਲਾ/ਮਹਿਲ ਕਲਾਂ-ਫ਼ਰਵਰੀ 2021 -(ਗੁਰਸੇਵਕ ਸਿੰਘ ਸੋਹੀ)- ਸੈਂਟਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ 3 ਆਰਡੀਨੈਂਸਾਂ ਦੇ ਖ਼ਿਲਾਫ਼ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਅਤੇ ਹਰ ਵਰਗ ਦੇ ਵਿਅਕਤੀਆਂ ਵੱਲੋਂ ਲਗਾਤਾਰ 4 ਮਹੀਨਿਆਂ ਤੋਂ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਹੱਡ ਚੀਰਵੀਂ ਠੰਢ ਦੇ ਵਿੱਚ ਆਪਣੀ ਹੋਂਦ ਦੀ ਲੜਾਈ ਲੜ ਰਹੇ ਅਤੇ ਸ਼ਹੀਦੀਆਂ ਪਾ ਰਹੇ ਹਨ। ਅੰਨ ਦਾਤੇ ਨੂੰ ਇਸ ਤਰ੍ਹਾਂ ਸੜਕਾਂ ਤੇ ਰੋਲਣਾ ਮੋਦੀ ਸਰਕਾਰ ਨੂੰ ਬਹੁਤ ਪਛਤਾਉਣਾ ਪਵੇਗਾ ਤੇ ਕਿਸਾਨਾਂ ਪ੍ਰਤੀ ਤਿੰਨੋਂ ਬਿੱਲ ਵਾਪਸ ਲੈਣੇ ਹੀ ਪੈਣਗੇ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਸਰਬਜੀਤ ਸਿੰਘ ਸ਼ੰਭੂ ਮਹਿਲ ਕਲਾਂ ਨੇ ਕਿਹਾ ਕਿ ਕਿਸਾਨ ਵਿਰੋਧੀ 3 ਕਾਨੂੰਨ ਪਾਸ ਕਰਕੇ ਕਿਸਾਨਾਂ ਨੂੰ ਰੋੜਾਂ ਉੱਪਰ ਸ਼ਹੀਦੀਆਂ ਦੇਣ ਲਈ ਮਜਬੂਰ ਕਰ ਦਿੱਤਾ ਅਤੇ ਇਹ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿਖੇ ਪੰਜਾਬ ਤੋਂ ਲੱਖਾਂ ਕਿਸਾਨ,ਬੀਬੀਆਂ, ਭੈਣਾਂ,ਬੱਚੇ ਟਰੈਕਟਰ-ਟਰਾਲੀਆਂ ਲੈਕੇ  ਸ਼ਾਂਤਮਈ ਢੰਗ ਨਾਲ ਪੱਕਾ ਮੋਰਚਾ ਲਾਕੇ ਬੈਠੇ ਹਨ ਫਿਰ ਵੀਹ ਸੈਂਟਰ ਸਰਕਾਰ ਕਿਸਾਨਾਂ ਉੱਤੇ ਤਰ੍ਹਾਂ-ਤਰ੍ਹਾਂ ਦੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਭੇਜ   ਰਹੀ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਕਿਸਾਨ ਆਪਣੇ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ ਤੇ ਸ਼ਾਂਤਮਈ ਢੰਗ ਨਾਲ ਦਿੱਲੀ ਵਿਖੇ ਬੈਠ ਕੇ 3 ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਠੰਢੇ ਬੁਰਜ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਨਾ ਹੀ ਕੋਈ ਠੰਡ ਦੀ ਪ੍ਰਵਾਹ ਕਰਦੇ ਹਨ। ਸੂਬੇ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਕਰੋ ਜਾ ਮਰੋ ਦੇ ਤਹਿਤ ਦਿਨ-ਰਾਤ 4 ਮਹੀਨਿਆਂ ਤੋਂ ਸੜਕਾਂ ਤੇ ਤਿੱਖਾ ਅਤੇ ਜੋਰਦਾਰ ਸਘੰਰਸ਼ ਜਾਰੀ ਹੈ। ਇਸ ਸਘੰਰਸ਼ ਨੂੰ ਦੇਸਾਂ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੀ ਭਰਮਾ ਹੁੰਗਾਰਾ ਮਿਲਿਆ।ਪਰ ਸੈਂਟਰ ਦੀ ਮੋਦੀ ਸਰਕਾਰ ਇਸ ਸੰਘਰਸ਼ ਨੂੰ ਅਣਗੌਲਿਆ ਕਰ ਰਹੀ ਹੈ ਅਤੇ ਪਾਸ ਕੀਤੇ ਹੋਏ ਬਿੱਲਾਂ ਨੂੰ ਵਾਪਸ ਲੈਣ ਦੀ ਬਜਾਏ ਬੇਸਿੱਟਾ ਮੀਟਿੰਗਾਂ ਕਰਕੇ ਟਾਲ ਮਟੋਲ ਕਰ ਰਹੀ ਹੈ। ਅਖੀਰ ਦੇ ਵਿੱਚ ਸਰਦਾਰ ਸਰਬਜੀਤ ਸਿੰਘ ਸ਼ੰਭੂ ਨੇ ਕਿਹਾ ਇਤਿਹਾਸ ਗਵਾਹ ਹੈ ਜਦੋਂ ਵੀ ਕੋਈ ਪੰਜਾਬ ਤੇ ਮੁਸੀਬਤ ਆਉਂਦੀ ਹੈ ਤਾਂ ਇੱਕਜੁਟਤਾ ਦਾ ਸਬੂਤ ਸਾਹਮਣੇ ਆਉਂਦਾ ਹੈ। ਉਨ੍ਹਾਂ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਾਤ-ਪਾਤ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਤੇ ਹੋਰ ਭਰਮ ਭੁਲੇਖੇ ਕੱਢ ਕੇ ਕਿਸਾਨ ਜਥੇਬੰਦੀਆਂ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ । ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ ।ਇਸ ਲਈ ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਜਾ ਸਕੇ। ਇਸ ਲਈ ਕਿਸਾਨਾਂ ਮਜ਼ਦੂਰਾਂ ਨੂੰ ਇਨ੍ਹਾਂ ਘਾਤਕ 3 ਆਰਡੀਨੈਂਸਾਂ ਦਾ ਵਿਰੋਧ ਡੱਟਕੇ ਕਰਨਾ ਚਾਹੀਦਾ ਹੈ।

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਭਾਰਤ ਬੰਦ ਦੀ ਪੂਰਨ ਹਮਾਇਤ..                 

ਬਰਨਾਲਾ/ਮਹਿਲ ਕਲਾਂ-ਫ਼ਰਵਰੀ 2021 -(ਗੁਰਸੇਵਕ ਸਿੰਘ ਸੋਹੀ)-

ਪੂਰੇ ਭਾਰਤ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ 6 ਫਰਵਰੀ ਦੇ ਭਾਰਤ-ਬੰਦ ਦੇ ਸੰਘਰਸ਼ ਵਿਚ ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰ ਫੈਡਰੇਸ਼ਨ( ਰਜਿ:49039)ਪੂਰੇ ਭਾਰਤ ਵਿਚ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਕਿਸਾਨ ਜਥੇਬੰਦੀਆਂ ਦੀ ਹਮਾਇਤ ਵਿਚ ਆਪਣਾ ਬਣਦਾ ਯੋਗਦਾਨ ਪੰਜਾਬ ਪੱਧਰ ਤੇ ਪਾਇਆ ਗਿਆ ।ਆਲ ਇੰਡੀਆ ਫੈਡਰੇਸ਼ਨ ਦੇ ਕੌਮੀ ਚੇਅਰਮੈਨ ਡਾ ਰਮੇਸ਼ ਕੁਮਾਰ ਬਾਲੀ ਪੰਜਾਬ,ਕੌਮੀ ਵਾਈਸ ਪ੍ਰਧਾਨ  ਡਾ ਸੰਧਿਆ ਅਗਰਵਾਲ ਦਿੱਲੀ,ਕੌਮੀ ਜਨਰਲ ਸਕੱਤਰ ਡਾ ਕੁਲਵੰਤ ਸਿੰਘ ਰਾਜਸਥਾਨ, ਕੌਮੀ ਆਰਗੇਨਾਈਜ਼ਰ ਡਾ ਜੀ.ਆਰ ਵਰ੍ਹਮਾ ਰਾਜਸਥਾਨ, ਸੀਨੀਅਰ ਮੀਤ ਪ੍ਰਧਾਨ ਡਾ ਠਾਕੁਰਜੀਤ ਸਿੰਘ ਪੰਜਾਬ,ਕੌਮੀ ਵਿੱਤ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਪੰਜਾਬ,ਕੌਮੀ ਐਗਜ਼ੈਕਟਿਵ ਮੈਂਬਰ ਡਾ ਜਗਦੀਸ਼ ਲਾਲ ਪੰਜਾਬ, ਕੌਮੀ ਐਗਜ਼ੈਕਟਿਵ ਮੈਂਬਰ ਡਾ ਅੰਜੂ ਸ਼ਰਮਾ ਮੱਧ ਪ੍ਰਦੇਸ,ਕੌਮੀ ਅਗਜ਼ੈਕਟਿਵ ਮੈਂਬਰ ਡਾ ਮਹਿੰਦਰ ਸਿੰਘ ਸੈਦੋਕੇ ਪੰਜਾਬ, ਕੌਮੀ ਅਗਜ਼ੈਕਟਿਵ ਮੈਂਬਰ ਡਾ ਅਨਿਲ ਸੈਣੀ ਹਰਿਆਣਾ ਆਦਿ ਦੀ ਅਗਵਾਈ ਹੇਠ ਪੂਰੇ ਭਾਰਤ ਵਿੱਚ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਚੱਕਾ ਜਾਮ ਕੀਤਾ ਗਿਆ। ਸੰਯੁਕਤ ਮੋਰਚੇ ਦੇ ਸੱਦੇ ਉੱਪਰ ਕਿਸਾਨਾਂ ਦੇ ਹੱਕ ਵਿੱਚ ਬਾਰਡਰਾਂ ਤੇ ਬਿਜਲੀ,ਪਾਣੀ ਅਤੇ ਇੰਟਰਨੈੱਟ ਸੇਵਾ ਬਹਾਲ ਕਰਵਾਉਣ ਲਈ ਅਤੇ ਖੇਤੀ ਸੰਬੰਧੀ ਬਣੇ ਲੋਕ ਮਾਰੂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਅੱਜ ਸਵੇਰੇ 12 ਵਜੇ ਤੋਂ ਸਾਂਮ ਦੇ 3 ਵਜੇ ਤੱਕ ਭਾਰਤ-ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਰੋਸ ਪ੍ਰਦਰਸ਼ਨ ਕੀਤੇ ਗਏ ।ਇਸ ਮੌਕੇ ਸੂਬਾ ਆਗੂਆਂ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਵੱਲੋਂ ਪੰਜਾਬ ਦੇ  ਸਾਰੇ ਜ਼ਿਲ੍ਹਿਆਂ ਨੇ ਬਲਾਕ ਪੱਧਰ ਤੇ ਭਰਵੀਂ ਸ਼ਮੂਲੀਅਤ ਕੀਤੀ ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ  ਦਮਨਕਾਰੀ ਨੀਤੀਆਂ ਦੇ ਤਹਿਤ ਨੌਜਵਾਨਾਂ ਤੇ ਕੀਤੇ ਅੰਨ੍ਹੇ ਤਸੱਦਦ ,ਸੱਚ ਦੀ ਅਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰਾਂ ਤੇ ਨਾਜਾਇਜ਼ ਕੇਸ ਪਾ ਕੇ ਗ੍ਰਿਫਤਾਰ ਕਰਨ ਦੇ ਰੋਸ ਅਤੇ ਬਿਨਾ ਸਰਤ ਰਿਹਾਈ ਲਈ ,ਦਿਲੀ ਦੇ ਬਾਡਰਾਂ ਤੇ ਬਿਜਲੀ ,ਪਾਣੀ ਅਤੇ ਇੰਟਰਨੈੱਟ ਸੇਵਾ ਬਹਾਲ ਕਰਵਾਉਣ ਲਈ ਅਤੇ ਖੇਤੀ ਸੰਬੰਧੀ ਬਣੇ ਲੋਕ ਮਾਰੂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਸਫ਼ਲ ਬਣਾਉਣ ਲਈ ਜਥੇਬੰਦੀ ਦੇ ਵਰਕਰਾਂ ਤੋਂ ਇਲਾਵਾ ਕਿਸਾਨਾਂ,ਮਜ਼ਦੂਰਾਂ,ਨੌਜਵਾਨਾਂ ਅਤੇ ਔਰਤਾਂ ਨੇ ਕਾਫ਼ਲੇ ਬੰਨ੍ਹ ਕੇ ਭਰਵੀਂ ਸ਼ਮੂਲੀਅਤ ਕੀਤੀ। ਉਨ੍ਹਾਂ ਹੋਰ ਕਿਹਾ ਕਿ ਡਾਕਟਰ+ ਕਿਸਾਨ+ ਮਜ਼ਦੂਰ ਏਕੇ ਨੂੰ ਹੋਰ ਪੱਕਾ ਕਰਨ ਲਈ ਪੰਜਾਬ ਪੱਧਰ ਤੇ ਲੱਗੇ ਕਿਸਾਨੀ ਧਰਨਿਆਂ ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295)ਨੇ ਇਕੱਤਰ ਹੋ ਕੇ ਏਕੇ ਦਾ ਸਬੂਤ ਦਿੱਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ, ਬਲਾਕ ਪ੍ਰਧਾਨ ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ ,ਬਲਾਕ ਚੇਅਰਮੈਨ ਡਾ ਜਗਜੀਤ ਸਿੰਘ ਕਾਲਸਾਂ,ਬਲਾਕ ਸੀਨੀਅਰ ਮੀਤ ਪ੍ਰਧਾਨ ਡਾ ਸੁਖਵਿੰਦਰ ਸਿੰਘ ਠੁੱਲੀਵਾਲ,ਸੀਨੀਅਰ ਮੈਂਬਰ ਡਾ.ਪਰਮਿੰਦਰ ਕੁਮਾਰ ਨਿਹਾਲੂਵਾਲ ਅਤੇ ਡਾ. ਜਸਬੀਰ ਸਿੰਘ ਜੱਸੀ ਆਦਿ ਹਾਜ਼ਰ ਸਨ ।

ਸਿੰਘੂ ਬਾਰਡਰ ਤੇ ਸ਼ਹੀਦ ਹੋਏ ਜਸਮੇਲ ਸਿੰਘ ਦੀ ਪਰਿਵਾਰ ਨੂੰ ਪੰਜ ਲੱਖ ਦਾ ਚੈੱਕ ਦਿੰਦੇ ਹੋਏ ਕਿਸਾਨ ਆਗੂ 

ਬਰਨਾਲਾ/ਮਹਿਲ ਕਲਾਂ-ਫਰਵਰੀ 2021- (ਗੁਰਸੇਵਕ ਸਿੰਘ ਸੋਹੀ)-

ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਚੰਨਣਵਾਲ ਤੋਂ ਭਾਰਤੀ ਕਿਸਾਨ ਯੂਨੀਅਨ ਇਕਾਈ ਦੇ ਪ੍ਰਧਾਨ ਸਰਦਾਰ ਜਸਮੇਲ ਸਿੰਘ ਦੀ ਸੈਂਟਰ ਸਰਕਾਰ ਦੇ ਖ਼ਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਸਿੰਘੂ ਬਾਰਡਰ ਤੇ ਹਾਰਟ ਅਟੈਕ ਦੇ ਨਾਲ ਸ਼ਹੀਦ ਹੋ ਗਏ । ਬੀਕੇਯੂ ਰਾਜੇਵਾਲ (ਬਰਨਾਲਾ) ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਅਤੇ ਜਥੇਬੰਦੀ ਦੇ ਆਗੂ ਸ਼ਹੀਦ ਜਸਮੇਲ ਸਿੰਘ ਦੇ ਪਰਿਵਾਰ ਨੂੰ ਪੰਜ ਲੱਖ ਦਾ ਚੈੱਕ ਦਿੰਦੇ ਹੋਏ ਅਤੇ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਹੀਦ ਜਸਮੇਲ ਸਿੰਘ ਦੇ ਪਰਿਵਾਰ ਨੂੰ ਦੱਸ ਲੱਖ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਸਮਾਜ ਸੇਵੀ ਜਸਮੇਲ ਸਿੰਘ 48 ਵਾਸੀ ਚੰਨਣਵਾਲ 26 ਨਵੰਬਰ ਤੋਂ ਲਗਾਤਾਰ ਜਥੇਬੰਦੀਆ ਦੇ ਮੋਢੇ ਨਾਲ ਮੋਢਾ ਲਾਕੇ ਅਗਲੀ ਕਤਾਰ ਵਿੱਚ ਲੱਗਕੇ ਕਿਸਾਨ ਅੰਦੋਲਨ ਚ ਸਿੰਘੂ ਬਾਰਡਰ ਤੇ ਸ਼ਮੂਲੀਅਤ ਕਰ ਰਿਹਾ ਸੀ। ਚੱਲ ਰਹੇ ਅੰਦੋਲਨ ਦੀ ਸਟੇਜ ਉਪਰ ਜਾਣ ਸਮੇਂ ਹਾਰਟ ਅਟੈਕ ਨਾਲ ਸ਼ਹੀਦ ਹੋ ਗਏ ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਕਿਸਾਨ ਆਗੂਆਂ ਵੱਲੋਂ ਜਸਮੇਲ ਸਿੰਘ ਚੰਨਣਵਾਲ ਦੀ ਮੌਤ ਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ।

ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ  ਇਹੀ ਸਾਡੀ ਜਿੱਤ ਦੀਆਂ ਨੇ ਆਸਾਂ ✍️  ਚੰਦਰ ਪ੍ਰਕਾਸ਼

ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ 
ਇਹੀ ਸਾਡੀ ਜਿੱਤ ਦੀਆਂ ਨੇ ਆਸਾਂ
ਪਵਿੱਤਰ ਨੀਤ, ਸਾਡੀ ਹੱਕਾਂ ਦੀ ਲੜਾਈ ,
ਕਾਰਜਾਂ ’ਚ ਸਾਡੇ ਰੱਬ ਦਾ ਵਾਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…..
 
ਇਹ ਕਿਹੋ ਜਿਹੇ ਜ਼ੁਲਮੀ ਆਏ,
ਬੇਇੰਤਹਾ ਅੱਤਿਆਚਾਰ ਢਾਹੇ
ਜਾਤ ਪਾਤ ’ਚ ਫ਼ਰਕ ਪਾਏ,
ਭਰਾ ਨਾਲ ਭਰਾ  ਲੜਾਏ
ਬੰਦੂਕ ਤੇ ਹੱਲ ’ਚ ਯੁੱਧ ਕਰਾਏ
ਘਰ ਘਰ ’ਚ ਦੀਵੇ ਬੁਝਾਏ
ਗੱਭਰੂ ਪੁੱਤ ਦੀ ਲਾਸ਼ ’ਤੇ ਮਾਂ ਦੇ ਹੰਝੂ
ਹਾਕਮਾਂ ਦਾ ਹੈ ਹਾਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
 
ਉਗਰੇਗਾ ਉੱਧੜੀ ਚਮੜੀ ’ਚੋਂ ਆਜ਼ਾਦੀ ਦਾ ਬੂਟਾ
ਮਰਾਂਗੇ ਦੇਸ਼ ਲਈ, ਲਵਾਂਗੇ ਸਵਰਗ ਦਾ ਝੂਟਾ
ਕਿਸਮਤ ਮਾੜੀ ਮੁਲਕ ਦੀ, ਡਾਢਾ  ਜੇ ਮਕਾਰ ਤੇ ਝੂਠਾ
ਬਦਲੇਗੀ ਤਕਦੀਰ ਸਾਡੇ ਮਨ ਵਿਚ ਜੋਸ਼ ਖਾਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
 
 
ਬੋਲੇ ਇਕ ਪਾਸੇ ਮਿੱਠੇ ਬੋਲ
ਕਾਲੇ ਮਨ ਨਾਲ ਕਰੇ ਤੋਲ ਮੋਲ
ਮਾਰੇ ਲੱਤ ਢਿੱਡ ਵਿਚ, ਮੂੰਹ ’ਚੋਂ ਖੋਹੇਂ ਨਿਵਾਲਾ
ਸ਼ਹਿਦ ਨਹੀਂ, ਹੈ ਥੂ ਕੌੜੀ ਤੇਰਾ ਚਾਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
 
 
ਪਤਾ ਹੈ ਤੈਨੂੰ ਅਸੀਂ ਹੀ ਹਾਂ ਫੌਜੀ
ਲਾ ਕੇ ਜ਼ਿੰਦਗੀ ਦਾਅ ’ਤੇ ਕਮਾਈਏ ਰੋਟੀ ਰੋਜ਼ੀ
ਕੱਢੀਆਂ ਸਾਡੀਆਂ ਹੀ ਅੱਖਾਂ, ਕੱਟੀਆਂ ਗਰਦਨਾਂ
ਦੁਸ਼ਮਣਾਂ ਮਾਰਿਆ ਗੰਢਾਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
 
ਸਾਡੇ ਦਿਲ ’ਚ ਤਿਰੰਗਾ
ਕਿਰਤ ਸਾਡੀ ਪਾਕ ਵਾਂਗ ਗੰਗਾ
ਨਵੇਂ ਅੰਗਰੇਜ਼ਾਂ ਖੰਝਰ ਛਾਤੀ ਖੋਪਿਆ, ਕੀਤਾ ਦੰਗਾ
ਚੀਥੜੇ ਚੀਥੜੇ ਹੈ ਪਿੰਡਾ
ਦਿੰਦਾ ਕੋਈ ਨਹੀਂ ਦਿਲਾਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
 
ਰੁੱਕੋ, ਠਹਿਰੋ
ਨਾ ਲਾਉ ਲਾਂਬੂ ਮੇਰੀ ਦੇਹ ਨੂੰ
ਖੜ੍ਹਿਆ ਹੈ ਦਿਲ ,ਧੜਕਣਾਂ ਹੈ ਜ਼ਿੰਦਾ
ਕਰਨੀ  ਰਾਖੀ ਹੌਂਦ ਦੀ
ਮਾਰਿਆ ਮੌਤ ਦਾ ਮੁੰਡਾਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
 
ਕਰੇ ਲੱਥਪਥ ਖ਼ੂਨ ਨਾਲ ਹਿੰਦੁਸਤਾਨ ਤੂੰ
ਰੌਂਦ ਤੇ ਪੈਰ ਥੱਲੇ ਜਵਾਨ ਕਿਸਾਨ ਤੂੰ
ਕੈਸਾ ਹੈ ਇਨਸਾਨ ਤੂੰ
ਬੁਝਾਵਾਂਗੇ ਤੇਰੀ ਤ੍ਰੇਹ ਹਰ ਹਾਲ
ਜਿੰਨਾ ਵੀ ਤੂੰ ਖ਼ੂਨ ਦਾ ਪਿਆਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
 
ਨਵੇਂ ਭਾਰਤ ’ਚ ਕੈਸਾ ਮੌਸਮ ਆਇਆ
ਕਿਸ ਨੇ ਮੁਲਕ ਵਿਚ ਹੜਕੰਪ ਮਚਾਇਆ
ਸਾਰੀ  ਲੋਕਾਈ  ਨੂੰ ਵਾਹਨੀਂ ਪਾਇਆ
ਖ਼ਲਕਤ ਨੇ ਆਪਣਾ ਚੈਨ ਗਵਾਇਆ
ਕਿਸੇ ਨਾ ਕੋਈ ਸਕੂਨ ਪਾਇਆ
ਇਨਸਾਫ਼ ਨੇ ਕੀਤਾ ਕਾਨੂੰਨ ਤੋਂ ਪਰਵਾਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
 
ਸੱਚੀ ਸੁੱਚੀਂ ਕਿਰਤ ਕਿਸਾਨੀ
ਅਸੀਂ ਹੀ ਹਾਂ ਦੇਸ਼ ਦੇ ਬਾਨੀ
ਐਸਾ ਤੂੰ ਅਡੰਬਰ ਰਚਾਇਆ
ਕਿਸਾਨੀ ਦੇ ਗਲ ਵਿਚ ਸਾਫ਼ਾ ਪਾਇਆ
ਬਚਾਵਾਂਗੇ ਖੇਤਾਂ ਨੂੰ, ਜਾਂ ਮਿਟਾਂਗੇ ਉਨ੍ਹਾਂ ਲਈ
ਕਰਨਾ ਹੈ ਹੁਣ ਇਕ ਪਾਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
 
ਦੂਰ ਤੱਕ ਹਨੇਰੇ ਦੀ ਵਾਟ ਹੈ
ਪਰ ਬਲਦੀ ਇਕ ਲਾਟ ਹੈ
ਜੁਗਨੂੰ ਬਣੀਆਂ ਹਨ ਕਿਰਤੀ  ਲਾਸ਼ ਦੀਆਂ ਅੱਖਾਂ
ਕਾਇਮ ਹੈ ਸਾਡਾ ਘੋਲ
ਫ਼ਰਕ ਨਹੀਂ ਪੈਂਦਾ ਮਾਸਾ ਪਿਆ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
 
 
ਸੋਚ ਕੁੱਝ ਸਮਝ ਕਰ ਤੂੰ
ਰਵੱਈਆ ਆਪਣਾ ਨਰਮ ਕਰ ਤੂੰ
ਵਾਂਝ ਹੋਈ ਮਾਂ ਦੀ ਕੁੱਖ ਕਿਉਂ
ਆਪਣਿਆਂ ਨੂੰ ਸ਼ਹੀਦ ਕਰਨ ਦੀ ਭੁੱਖ ਕਿਉਂ
ਆਪਣਿਆਂ ਦਾ ਖੋਹਿਆ ਚੈਨ ਸੁੱਖ ਕਿਉਂ
ਆਉਣਾ ਨਹੀਂ ਇਹ ਖੇਲ ਤੈਨੂੰ ਰਾਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
ਇਹੀ ਸਾਡੀ ਜਿੱਤ ਦੀਆਂ ਨੇ ਆਸਾਂ ……..
 
ਚੰਦਰ ਪ੍ਰਕਾਸ਼
ਐਡਵੋਕੇਟ
ਬਠਿੰਡਾ
98154-37555, 98762-15150

 
ਜੈ ਹਿੰਦ ਜੈ ਭਾਰਤ ਭਾਰਤ ਮਾਤਾ ਦੀ ਜੈ
ਜੈ ਜਵਾਨ ਜੈ ਕਿਸਾਨ ਜੈ ਸੰਵਿਧਾਨ
ਚੰਦਰ ਪ੍ਰਕਾਸ਼

ਵਿਸ਼ੇਸ਼ ਸਹਿਯੋਗੀ ਜਰਨਲਿਸਟ ਇਕਬਾਲ ਸਿੰਘ ਰਸੂਲਪੁਰ  

ਮਾਨਸਾ ਜਿਲ੍ਹੇ ਦੀ ਪੁਲਿਸ ਨੇ ਭਰਿਆ 2 ਲੱਖ ਦਾ ਹਰਜਾਨਾ।

ਮਾਮਲਾ ਜੱਥੇਬੰਦਕ ਆਗੂ ਨੂੰ ਪਰੇਸ਼ਾਨ ਕਰਨ ਦਾ

ਮਾਨਸਾ (ਮਨਜਿੰਦਰ ਗਿੱਲ/ਇਕਬਾਲ ਰਸੂਲਪੁਰ)-

ਪੰਜਾਬ ਪੁਲਿਸ ਅਕਸਰ ਹੀ ਮੁਨੱਖੀ ਅਧਿਕਾਰਾ ਦੀ ਉਲੰਘਣਾ ਦੇ ਮਾਮਲੇ ਵਿੱਚ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ।ਜਿਸ ਦੀ ਇੱਕ ਮਿਸਾਲ ਮਨੁੱਖੀ ਅਧਿਕਾਰ ਆਗੂ ਜਬਰ-ਜ਼ੁਲਮ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਰਾਜ ਸਿੰਘ ਟੋਡਰਵਾਲ ਨਾਲ ਮਾਨਸਾ ਜਿਲ੍ਹੇ ਦੀ ਬੁਢਲਾਡਾ ਪੁਲਿਸ ਵੱਲੋਂ ਕੀਤੀ ਵਧੀਕੀ ਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਸਿੰਘ ਟੋਡਰਵਾਲ ਨੇ ਦੱਸਿਆ ਕਿ ਕਰੀਬ 7 ਸਾਲ ਪਹਿਲਾ ਡੀ.ਐੱਸ.ਪੀ. ਦਫਤਰ ਬੁਢਲਾਡਾ (ਮਾਨਸਾ) ਵੱਲੋਂ ਕੁਝ ਪ੍ਰਾਈਵੇਟ ਵਿਅਕਤੀਆਂ ਨਾਲ ਮਿਲ ਕੇ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ। ਜਿਸ ਦੀ ਸ਼ਿਕਾਇਤ ਮੈਂ ਮਾਨਸਾ ਦੇ ਪੁਲਿਸ ਪ੍ਰਸ਼ਾਸਨ ਪਾਸ ਕੀਤੀ ਪਰ ਜਦੋਂ ਮੇਰੀ ਸੁਣਵਾਈ ਨਾ ਹੋਈ ਤਾਂ ਮੈਂ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ, ਨਵੀ ਦਿੱਲੀ ਨੂੰ ਕੀਤੀ, 7 ਸਾਲ ਚੱਲੀ ਪੜਤਾਲ ਮਗਰੋ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਅਣਗਿਹਲੀ ਲਈ ਪੁਲਿਸ ਨੂੰ ਦੋਸ਼ੀ ਪਾਇਆ ਅਤੇ ਮਾਨਸਾ ਪੁਲਿਸ ਨੂੰ ਅਗਸਤ 2020 ਵਿੱਚ ਰਾਜ ਸਿੰਘ ਟੋਡਰਵਾਲ ਨੂੰ 8 ਹਫਤਿਆਂ ਵਿੱਚ 2 ਲੱਖ ਰੁਪਏ ਮੁਆਵਜ਼ੇ ਵਜੋਂ ਅਦਾ ਕਰਨ ਦੇ ਹੁਕਮ ਜਾਰੀ ਕੀਤੇ। ਬੁਢਲਾਡਾ ਪੁਲਿਸ ਵੱਲੋਂ ਰਾਜ ਸਿੰਘ ਟੋਡਰਵਾਲ ਨਾਲ ਪੁਲਿਸ ਵਧੀਕੀ ਕਰਕੇ ਉਸਦੇ ਮਨੁੱਖੀ ਅਧਿਕਾਰਾ ਦੀ ਉਲੰਘਣਾ ਕੀਤੀ ਸੀ ਜੋ ਪੁਲਿਸ ਵੱਲੋਂ 30 ਜਨਵਰੀ ਨੂੰ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੇ ਹਨ। ਰਾਜ ਸਿੰਘ ਟੋਡਰਵਾਲ ਨੇ ਦੋਸ਼ ਲਾਇਆ ਕਿ ਮਾਨਸਾ ਪੁਲਿਸ ਪ੍ਰਸ਼ਾਸ਼ਨ ਵੱਲੋਂ ਮੇਰੇ ਨਾਲ ਵਧੀਕੀ ਕਰਨ ਵਾਲੇ ਬੁਢਲਾਡਾ ਪੁਲਿਸ ਦੇ ਮੁਲਾਜ਼ਮਾ ਖਿਲਾਫ ਲੰਮਾ ਸਮਾਂ ਜਾਣਬੁੱਝ ਕੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਦੋਸ਼ੀ ਮੁਲਾਜ਼ਮਾਂ ਦੀ ਸੇਵਾ ਮੁਕਤੀ ਤੋਂ ਬਾਅਦ ਉਹਨਾਂ ਨੂੰ ਬਚਾਉਣ ਦੀ ਨੀਅਤ ਨਾਲ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਝੂਠੀਆਂ ਰਿਪੋਰਟਾਂ ਭੇਜੀਆਂ ਜਾਂਦੀਆਂ ਰਹੀਆਂ ਪਰੰਤੂ ਕਮਿਸ਼ਨ ਨੇ ਮਾਨਸਾ ਪੁਲਿਸ ਅਧਿਕਾਰੀਆਂ ਦੀਆਂ ਦਲੀਲਾਂ ਨਾਲ ਅਸਿਹਮਤ ਹੁੰਦਿਆਂ ਮੁਲਾਜ਼ਮਾਂ ਨੂੰ ਮਨੁੱਖੀ ਅਧਿਕਾਰਾ ਦੀ ਉਲੰਘਣਾ ਲਈ ਦੋਸ਼ੀ ਕਰਾਰ ਦਿੰਦਿਆਂ ਪੀੜ੍ਹਤ ਨੂੰ 2 ਲੱਖ ਰੁਪਏ ਮੁਆਵਜਾ 8 ਹਫਤਿਆਂ ਵਿੱਚ ਦੇਣ ਦੇ ਹੁਕਮ ਦਿੱਤੇ ਸਨ ਸਿੱਟੇ ਵਜੋਂ ਮਾਨਸਾ ਪਲਿਸ ਅਧਿਕਾਰੀਆਂ ਨੇ ਪੀੜ੍ਹਤ ਨੂੰ 2 ਲੱਖ ਰੁਪਏ ਦੇਣੇ ਪਏ। ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਹਰਜ਼ਾਨਾ ਅਦਾ ਕਰਨ ਨਾਲ ਦੋਸ਼ੀਆਂ ਦਾ ਦੋਸ਼ ਸਾਬਤ ਹੋ ਚੱਕਾ ਹੈ ਅਤੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਫਰੰਟ ਕਾਨੂੰਨੀ ਕਾਰਵਾਈ ਲਈ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਏਗਾ ਜੇਕਰ ਲੋੜ ਪਈ

(ਰਾਜ ਸਿੰਘ ਟੋਡਰਵਾਲ,ਪ੍ਰਧਾਨ ਜਬਰ-ਜ਼ੁਲਮ ਵਿਰੋਧੀ ਫਰੰਟ, ਪੰਜਾਬ)

ਹੋਮਿਓਪੈਥੀ ਦੇ ਇਤਿਹਾਸ ਬਾਰੇ ਇੱਕ ਸੰਖੇਪ ਝਾਤ-✍️ ਸਿਮਰਨਜੀਤ ਕੌਰ

ਨਵੀਂ ਕਿਸਮ ਦੀ ਦਵਾਈ ਦੀ ਸਥਾਪਨਾ ਹੈਨੇਮੈਨ ਦੇ ਕੰਮ ਦੁਆਰਾ ਕੀਤੀ ਗਈ ਸੀ. ਉਸਦੀ ਨਵੀਂ ਪ੍ਰਣਾਲੀ ਨੂੰ ਉਸ ਨੇ “ਹੋਮੀਓਪੈਥੀ” ਕਿਹਾ, ਯੂਨਾਨੀ ਸ਼ਬਦ ਹੋਮੀਓ ਤੋਂ ਜਿਸਦਾ ਅਰਥ ਹੈ “ਸਮਾਨ” ਅਤੇ ਪਥੋਸ ਜਿਸਦਾ ਅਰਥ ਹੈ “ਦੁੱਖ”। ਆਪਣੇ ਜੀਵਨ ਕਾਲ ਦੌਰਾਨ, ਹੈਨੇਮੈਨ ਨੇ ਲਗਭਗ 100 ਉਪਚਾਰ ਸਾਬਤ ਕੀਤੇ। ਹੋਮਿਓਪੈਥ ਦੇ ਅਨੁਸਾਰ, ਚੰਗੀ ਸਿਹਤ ਮਨ ਅਤੇ ਸਰੀਰ ਦੇ ਵਿਚਕਾਰ ਸੰਤੁਲਨ ਤੋਂ ਪ੍ਰਾਪਤ ਕਰਦੀ ਹੈ, ਜਿਸ ਨੂੰ “ਮਹੱਤਵਪੂਰਨ ਸ਼ਕਤੀ” ਦੁਆਰਾ ਬਣਾਈ ਰੱਖਿਆ ਜਾ ਸਕਦਾ ਹੈ ਜੋ ਸਰੀਰ ਦੀਆਂ ਸਵੈ-ਸਮਰੱਥਾਵਾਂ ਨੂੰ ਨਿਯਮਤ ਕਰਦੀ ਹੈ। ਬਹੁਤ ਸਾਰੇ ਪਦਾਰਥ ਬਹੁਤ ਸ਼ਕਤੀਸ਼ਾਲੀ ਜਾਂ ਸੰਭਾਵਿਤ ਤੌਰ ਤੇ ਜ਼ਹਿਰੀਲੇ ਵੀ ਹੁੰਦੇ ਹਨ, ਜੋ ਉਪਚਾਰਾਂ ਵਜੋਂ ਵਰਤੇ ਜਾ ਰਹੇ ਹਨ। ਹੈਨੇਮੈਨ ਦੁਆਰਾ ਉਸਦੀਆਂ ਦਵਾਈਆਂ ਵਿਚ ਸਿਰਫ ਪਦਾਰਥਾਂ ਦੀਆਂ ਥੋੜ੍ਹੀਆਂ ਖੁਰਾਕਾਂ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਫਿਰ ਵੀ ਮਾੜੇ ਪ੍ਰਭਾਵਾਂ ਦਾ ਉਸ ਦੇ ਮਰੀਜ਼ਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਹੈਹਨੇਮੈਨ ਨੇ ਇਕ ਤਕਨੀਕ ਵਿਕਸਿਤ ਕੀਤੀ ਜਿਸ ਵਿਚ ਤਿਆਰੀ ਦੌਰਾਨ ਜ਼ੋਰਾਂ-ਸ਼ੋਰਾਂ ਨਾਲ ਦਵਾਈ ਨੂੰ ਪਤਲਾ ਕਰਨਾ ਅਤੇ ਹਿਲਾਉਣਾ ਸ਼ਾਮਲ ਹੁੰਦਾ ਹੈ, ਜਿਸ ਨੂੰ ਪੋਰਟੇਨਾਈਜ਼ੇਸ਼ਨ ਕਿਹਾ ਜਾਂਦਾ ਹੈ। ਇਸ ਅਸ਼ਾਂਤ ਗਤੀ ਨੂੰ ਹੈਹਨੀਮਾਨ ਦੁਆਰਾ ਉਤਰਾਧਿਕਾਰ ਕਿਹਾ ਜਾਂਦਾ ਹੈ, ਸਪੱਸ਼ਟ ਤੌਰ ਤੇ ਦਵਾਈ ਵਧੇਰੇ ਸ਼ਕਤੀਆਂ ਛੱਡਦੀ ਹੈ। ਹੋਮਿਓਪੈਥੀ ਵਿਚ ਵੀ ਸੰਭਾਵਤ ਤੌਰ ਤੇ ਤਿਆਰ ਕੀਤੇ ਮਿਕਰੋਂਦਿਲੁਸ਼ਨ ਸਟੈਂਡਰਡ ਪੇਤਲੀਕਰਨ ਨਾਲੋਂ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਪ੍ਰਭਾਵ ਪਾ ਰਹੇ ਸਨ, ਇਕ ਕੋਮਲ ਅਤੇ ਤੇਜ਼ ਪ੍ਰਭਾਵ ਪ੍ਰਦਾਨ ਕਰਦੇ ਹਨ ਜੋ ਲੰਬੇ ਸਮੇਂ ਤਕ ਚੱਲਦਾ ਹੈ। ਕਿਰਿਆ ਲੰਬੀ ਹੋਵੇਗੀ, ਪ੍ਰਭਾਵ ਹੋਰ ਡੂੰਘਾ ਹੋਵੇਗਾ। ਇਸਦਾ ਅਰਥ ਇਹ ਹੈ ਕਿ, ਹਾਲਾਂਕਿ ਜੇ ਉਪਚਾਰ ਜ਼ਹਿਰੀਲੇ ਪਦਾਰਥਾਂ 'ਤੇ ਅਧਾਰਤ ਹੈ ਤਾਂ ਉਹ ਬੱਚਿਆਂ ਲਈ ਵੀ ਪੂਰੀ ਤਰ੍ਹਾਂ ਸੁਰੱਖਿਅਤ ਹਨ।

 

ਸਿਮਰਨਜੀਤ ਕੌਰ

ਸਹਾਇਕ ਪ੍ਰੋਫੈਸਰ ਫਾਰਮਾਕੋਲੋਜੀ

ਫੈਕਲਟੀ ਓਫ ਫਾਰਮਸੁਟਿਕਲ ਸਾਇੰਸਜ

ਪੀਸੀਟੀਈ ਗਰੁੱਪ ਆਫ਼ ਇੰਸਟੀਚਿ .ਟਸ, ਲੁਧਿਆਣਾ

simranjstl@gmail.com

6280177913 '

ਕਿਸਾਨੀ  ਅੰਦੋਲਨ ਦੀ ਹਮਾਇਤ ਕਰ ਰਹੀਆਂ ਧੀਆਂ ਤੇ ਪਰਚੇ ਪਾਉਣਾ ਕੇਂਦਰ ਸਰਕਾਰ ਦੀ ਘਟੀਆ ਸੋਚ ਦਾ ਨਤੀਜਾ  -ਪ੍ਰਧਾਨ ਮੋਹਣੀ

ਅਜੀਤਵਾਲ,ਫ਼ਰਵਰੀ  2021( ਬਲਵੀਰ ਸਿੰਘ ਬਾਠ) 

 ਤਿੱਨ ਖੇਤੀ ਆਰਡੀਨੈਂਸ ਕਾਲੇ ਬਿਲਾਂ ਦੇ ਖਿਲਾਫ ਦਿੱਲੀ ਵਿਖੇ ਚੱਲ ਰਹੇ ਸਾਂਤਮਈ ਕਿਸਾਨੀ ਸੰਘਰਸ਼ ਵਿਚ ਆਪਣੀ ਹਮਾਇਤ ਕਰ ਰਹੀਆਂ  ਨੌਜਵਾਨ ਦੇਸ਼ ਦੀਆਂ ਧੀਆਂ ਤੇ ਐੱਫਆਈਆਰ ਦਰਜ ਕਰਕੇ ਪਰਚੇ ਪਾਉਣਾ ਨਿਕੰਮੀ ਸਰਕਾਰ ਦੀ ਘਟੀਆ ਸੋਚ ਨੂੰ ਦਰਸਾਉਂਦੀਆਂ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ  ਜਨ ਸ਼ਕਤੀ ਨਿੳੂਜ਼ ਨਾਲ ਕਰਦਿਆਂ ਪ੍ਰਧਾਨ ਮਨਜੀਤ ਸਿੰਘ ਮੋਹਣੀ ਨੇ  ਜੰਗੀਪੁਰ ਤੋਂ ਫੋਨ ਤੇ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਹਮੇਸ਼ਾਂ ਹੀ ਸ਼ਾਂਤਮਈ ਢੰਗ ਨਾਲ  ਹੱਕ ਮੰਗਣ  ਆਏ ਕਿਸਾਨਾਂ ਨਾਲ ਵਿਤਕਰੇਬਾਜ਼ੀ ਕਰ ਕੇ ਐਫਆਈਆਰ ਦਰਜ ਕੀਤੀ ਗਈ ਅਤੇ ਕੁੱਟਮਾਰ ਕੀਤੀ ਗਈ ਇਹ ਘਟੀਆ ਸੋਚ ਨੂੰ  ਦਰਸਾਉਂਦੀਆਂ ਸਾਜ਼ਿਸ਼ਾਂ ਹਨ  ਪ੍ਰਧਾਨ ਮੋਹੀ ਨੇ ਕਿਹਾ ਕਿ ਬੇਟੀ ਨਵਦੀਪ ਕੌਰ ਜੋ ਕਿ ਹਰਿਆਣਾ ਪੁਲੀਸ ਨੇ ਨਾਜਾਇਜ਼ ਹਿਰਾਸਤ ਵਿਚ ਰੱਖ ਕੇ ਪਰਚਾ ਦੇ ਦਿੱਤਾ ਗਿਆ ਸੀ  ਇਸ ਬੇਟੀ ਨੂੰ ਜਲਦੀ ਤੋਂ ਜਲਦੀ ਰਿਹਾਅ ਕੀਤਾ ਜਾਵੇ  ਉਨ੍ਹਾਂ ਕਿਸਾਨ ਆਗੂਆਂ ਤੋਂ ਇਲਾਵਾ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਧੀਆਂ ਦੀ ਹਿਫ਼ਾਜ਼ਤ ਲਈ ਵੀ ਆਵਾਜ਼ ਬੁਲੰਦ ਕਰੋ  ਤਾਂ ਹੀ ਅਸੀਂ ਦੇਸ਼ ਦੇ ਚੰਗੇ ਨਾਗਰਿਕ ਬਣ ਕੇ ਸਾਬਤ ਹੋ ਸਕਦੇ ਹਾਂ  ਇਸ ਤੋਂ ਇਲਾਵਾ ਉਨ੍ਹਾਂ ਖੇਤੀ ਕਾਲੇ ਕਾਨੂੰਨਾਂ ਦੇ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਕਾਲੇ ਕਾਨੂੰਨ ਹਰ ਹਾਲਤ ਵਿੱਚ ਦੇਸ਼ ਦੇ ਕਿਸਾਨ ਰੱਦ ਕਰਵਾ ਕੇ ਵਾਪਸ ਮੋੜਨਗੇ

ਚੱਕਾ ਜਾਮ ਸੱਦੇ ਤੇ ਅਜੀਤਵਾਲ ਵਿਖੇ ਵੱਖ ਵੱਖ ਯੂਨੀਅਨਾਂ ਵੱਲੋਂ ਮੋਗਾ  ਲੁਧਿਆਣਾ ਹਾਈਵੇਅ ਜਾਮ

ਅਜੀਤਵਾਲ ,ਫ਼ਰਵਰੀ  2021(ਬਲਵੀਰ  ਸਿੰਘ ਬਾਠ) 

ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨੂੰ ਲੈ ਕੇ ਅੱਜ ਚੱਕਾ ਜਾਮ ਦੇ ਸੱਦੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਮੋਗਾ ਲੁਧਿਆਣਾ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਬੰਦ ਕੀਤਾ ਗਿਆ  ਸੜਕ ਤੇ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਧਰਨਾ ਲਾਇਆ ਗਿਆ ਅਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਇਹ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤੱਕ ਸੰਘਰਸ਼ ਹੋਰ ਤਿੱਖਾ  ਹੋਵੇਗਾ  ਉਨ੍ਹਾਂ ਕਿਹਾ ਕਿ ਦਿੱਲੀ ਚ ਕਿਸਾਨ ਜਥੇਬੰਦੀਆਂ ਵੱਲੋਂ ਲਗਾਏ ਗਏ ਧਰਨੇ ਵੀ ਲਗਾਤਾਰ ਜਾਰੀ ਰਹਿਣਗੇ  ਅਤੇ ਕਿਸਾਨ ਕੇਂਦਰ ਸਰਕਾਰ ਤੋਂ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਦਿੱਲੀ ਤੋਂ ਵਾਪਸ ਮੋੜਨਗੇ  ਇਸ ਮੌਕੇ ਤੇ ਧਰਨੇ ਨੂੰ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਅਤੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ  ਉਹ ਕਿਸਾਨਾਂ ਦੇ ਸੰਘਰਸ਼ ਦਾ ਸਹਿਯੋਗ ਕਰਨ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਲੈ ਕੇ ਪੂਰੀ ਦੁਨੀਆ ਭਰ ਵਿਚ ਵਿਰੋਧ ਹੋ ਰਿਹਾ ਹੈ  ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਗੁਰਪ੍ਰੀਤ ਸਿੰਘ ਭਜੀ ਮਾਸਟਰ ਗੁਰਚਰਨ ਸਿੰਘ ਗੁਰਵਿੰਦਰ ਸਿੰਘ ਡਾਲਾ ਸੰਦੀਪ ਸਿੰਘ ਚੂਹੜਚੱਕ ਜਗਤਾਰ ਸਿੰਘ ਧਾਲੀਵਾਲ ਜਸਦੀਪ ਸਿੰਘ ਗੈਰੀ ਸਵਰਾਜ ਢੁੱਡੀਕੇ  ਸਰਬਜੀਤ ਸਿੰਘ ਢੁੱਡੀਕੇ ਹਰਪਰੀਤ ਡਾਲਾ ਗੋਲਡੀ ਢੁੱਡੀਕੇ ਦਰਸ਼ਨ ਸਿੰਘ ਸੁਰਿੰਦਰ ਸਿੰਘ ਢੁੱਡੀਕੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ

Birthday Wish ਜਨਮ ਦਿਨ ਮੁਬਾਰਕ  

Happy Birthday 

Name Veerpal Kaur 

Date of birth 9 Ferbuery 

Father name Chamkaur Singh

Mother name Kuldeep Kaur

vpo Vehal Kalan Barnala Punjab 

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੂਰੇ ਪੰਜਾਬ ਵਿੱਚ 6 ਫਰਵਰੀ ਨੂੰ 12 ਵਜੇ ਤੋਂ ਸ਼ਾਮ 3 ਵਜੇ ਤਕ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਤਤਪਰ - ਡਾ ਬਾਲੀ ,ਡਾ ਕਾਲਖ਼       

  ਮਹਿਲ ਕਲਾਂ/ ਬਰਨਾਲਾ,ਫਰਵਰੀ 2021   (ਗੁਰਸੇਵਕ ਸਿੰਘ ਸੋਹੀ)-

ਪੂਰੇ ਭਾਰਤ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ 6 ਫਰਵਰੀ ਦੇ ਭਾਰਤ-ਬੰਦ ਦੇ ਸੰਘਰਸ਼ ਵਿਚ ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰ ਫੈਡਰੇਸ਼ਨ( ਰਜਿ:49039)ਪੂਰੇ ਭਾਰਤ ਵਿਚ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਕਿਸਾਨ ਜਥੇਬੰਦੀਆਂ ਦੀ ਹਮਾਇਤ ਵਿਚ ਆਪਣਾ ਬਣਦਾ ਯੋਗਦਾਨ ਅਦਾ ਕਰੇਗੀ ।ਪ੍ਰੈੱਸ ਨੋਟ ਜਾਰੀ ਕਰਦਿਆਂ ਫੈਡਰੇਸ਼ਨ ਦੇ ਕੌਮੀ ਚੇਅਰਮੈਨ ਡਾ ਰਮੇਸ਼ ਕੁਮਾਰ ਬਾਲੀ ਪੰਜਾਬ,ਕੌਮੀ ਵਾਈਸ ਪ੍ਰਧਾਨ ਡਾ ਸੰਧਿਆ ਅਗਰਵਾਲ ਦਿੱਲੀ,ਕੌਮੀ ਜਨਰਲ ਸਕੱਤਰ ਡਾ ਕੁਲਵੰਤ ਸਿੰਘ ਰਾਜਸਥਾਨ, ਕੌਮੀ ਆਰਗੇਨਾਈਜ਼ਰ ਡਾ ਜੀ.ਆਰ ਵਰ੍ਹਮਾ ਰਾਜਸਥਾਨ, ਸੀਨੀਅਰ ਮੀਤ ਪ੍ਰਧਾਨ ਡਾ ਠਾਕੁਰਜੀਤ ਸਿੰਘ ਪੰਜਾਬ,ਕੌਮੀ ਵਿੱਤ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਪੰਜਾਬ ,ਕੌਮੀ ਐਗਜ਼ੈਕਟਿਵ ਮੈਂਬਰ ਡਾ ਜਗਦੀਸ਼ ਲਾਲ ਪੰਜਾਬ,ਕੌਮੀ ਐਗਜ਼ੈਕਟਿਵ ਮੈਂਬਰ ਡਾ ਅੰਜੂ ਸ਼ਰਮਾ ਮੱਧ ਪ੍ਰਦੇਸ ,ਕੌਮੀ ਅਗਜ਼ੈਕਟਿਵ ਮੈਂਬਰ ਮੈਂਬਰ ਡਾ ਮਹਿੰਦਰ ਸਿੰਘ ਸੈਦੋਕੇ ਪੰਜਾਬ,ਕੌਮੀ ਅਗਜ਼ੈਕਟਿਵ ਮੈਂਬਰ ਡਾ ਅਨਿਲ ਸੈਣੀ ਹਰਿਆਣਾ ਆਦਿ ਦੀ ਅਗਵਾਈ ਹੇਠ ਪੂਰੇ ਭਾਰਤ ਵਿੱਚ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਚੱਕਾ ਜਾਮ ਕਰਨਗੇ ।ਸੰਯੁਕਤ ਮੋਰਚੇ ਦੇ ਸੱਦੇ ਉੱਪਰ ਕਿਸਾਨਾਂ ਦੇ ਹੱਕ ਵਿੱਚ ਬਾਰਡਰਾ ਤੇ ਬਿਜਲੀ'ਪਾਣੀ ਅਤੇ ਇੰਟਰਨੈੱਟ ਸੇਵਾ ਬਹਾਲ ਕਰਵਾਉਣ ਲਈ ਅਤੇ ਖੇਤੀ ਸੰਬੰਧੀ ਬਣੇ ਲੋਕ ਮਾਰੂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਦੇ ਵਿਰੋਧ ਵਿੱਚ 6 ਫਰਵਰੀ ਨੂੰ ਸਵੇਰੇ 12 ਵਜੇ ਤੋਂ ਸਾਂਮ ਦੇ 3 ਵਜੇ ਤੱਕ ਭਾਰਤ-ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਰੋਸ ਪ੍ਰਦਰਸ਼ਨ ਕੀਤੇ ਜਾਣਗੇ ।ਇਸ ਮੌਕੇ ਜਥੇਬੰਦੀ ਦੇ ਕੇਂਦਰੀ ਅਤੇ ਸੂਬਾ ਆਗੂਆਂ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਬੰਦੀ ਵੱਲੋਂ ਲਗਾਤਾਰ ਜ਼ਿਲ੍ਹਾ ਅਤੇ ਬਲਾਕ ਪੱਧਰ ਤੇ ਮੀਟਿੰਗਾਂ ਕਰਕੇ ਵਰਕਰਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਦਮਨਕਾਰੀ ਨੀਤੀਆਂ  ਦੇ ਤਹਿਤ ਨੌਜਵਾਨਾਂ ਤੇ ਕੀਤੇ ਅੰਨ੍ਹੇ ਤਸੱਦਦ ,ਸੱਚ ਦੀ ਅਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰਾਂ ਪਰ  ਨਾਜਾਇਜ਼ ਕੇਸ ਪਾ ਕੇ ਗ੍ਰਿਫਤਾਰ ਕਰਨ ਦੇ ਰੋਸ ਅਤੇ ਬਿਨਾ ਸਰਤ ਰਿਹਾਈ ਲਈ ,ਦਿਲੀ ਦੇ ਬਾਡਰਾਂ ਤੇ  ਬਿਜਲੀ ,ਪਾਣੀ ਅਤੇ ਇੰਟਰਨੈੱਟ ਸੇਵਾ ਬਹਾਲ ਕਰਵਾਉਣ ਲਈ ਅਤੇ ਖੇਤੀ ਸੰਬੰਧੀ ਬਣੇ ਲੋਕ ਮਾਰੂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜੋ ਕਿਸਾਨ ਸੰਘਰਸ ਕਮੇਟੀ ਵਲੋਂ 6 ਫਰਵਰੀ ਨੂੰ ਸਵੇਰੇ 12 ਵਜੇ ਤੋਂ ਸਾਂਮ ਦੇ 3 ਵਜੇ ਤੱਕ  ਭਾਰਤ ਬੰਦ ਦਾ ਸੱਦਾ ਦਿੱਤੇ ਸੱਦੇ ਨੂੰ ਸਫ਼ਲ ਬਣਾਉਣ ਲਈ ਜਥੇਬੰਦੀ ਦੇ ਵਰਕਰਾਂ ਤੋਂ ਇਲਾਵਾ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਅਤੇ ਔਰਤਾਂ ਨੂੰ ਕਾਫ਼ਲੇ ਬੰਨ੍ਹ ਕੇ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਹੋਰ ਕਿਹਾ ਕਿ ਡਾਕਟਰ ਕਿਸਾਨ ਮਜ਼ਦੂਰ ਏਕੇ ਨੂੰ ਹੋਰ ਪੱਕਾ ਕਰਨ ਲਈ ਪੰਜਾਬ ਪੱਧਰ ਤੇ ਲੱਗੇ ਕਿਸਾਨੀ ਧਰਨਿਆਂ ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295)ਦੇ ਡਾਕਟਰ ਸਾਥੀ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਰਹੇ ਹਨ ।

ਡੇਅਰੀ ਵਿਕਾਸ ਵਿਭਾਗ ਵਲੋਂ ਅਨੁਸੂਚਿਤ ਜਾਤੀ ਦੇ ਨੌਜਵਾਨਾਂ ਲਈ ਦੋ ਹਫਤਿਆਂ ਦਾ ਮੁਫ਼ਤ ਡੇਅਰੀ ਸਿਖ਼ਲਾਈ ਕੋਰਸ 15 ਫਰਵਰੀ ਤੋਂ

9 ਫਰਵਰੀ ਨੂੰ ਕੀਤੀ ਜਾਵੇਗੀ ਯੋਗ ਉਮੀਦਵਾਰਾਂ ਦੀ ਚੋਣ

ਵਧੇਰੇ ਜਾਣਕਾਰੀ ਲਈ ਲੁਧਿਆਣੇ ਦਾ ਹੈਲਪਲਾਈਨ ਨੰਬਰ 0161-2400223 'ਤੇ ਵੀ ਕੀਤਾ ਸੰਪਰਕ

ਲੁਧਿਆਣਾ , ਫਰਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਕੋਵਿਡ-19 ਮਹਾਂਮਾਰੀ ਕਾਰਨ ਜਿੱਥੇ ਦੇਸ ਦੀ ਅਰਥ ਵਿਵਸਥਾ 'ਤੇ ਮਾੜਾ ਅਸਰ ਪਾਇਆ ਹੈ, ਉੱਥੇ ਸਰਕਾਰੀ ਗਤੀਵਿਧੀਆਂ ਵਿੱਚ ਵੀ ਖੜੋਤ ਆਈ ਹੈ। ਸਮਾਜਿਕ ਦੂਰੀ ਅਤੇ ਇੱਕੱਠ ਨਾ ਕਰਨ ਦੇ ਨਿਯਮਾਂ ਸਦਕਾ ਡੇਅਰੀ ਵਿਕਾਸ ਵਿਭਾਗ ਵਲੋਂ ਚਲਾਈਆਂ ਜਾਂਦੀਆਂ ਸਿਖਲਾਈਆਂ ਤੇ ਵੀ ਕਾਫੀ ਅਸਰ ਪਿਆ ਹੈ। ਇਸ ਖੜੋਤ ਨੂੰ ਤੋੜਨ ਲਈ ਭਾਵੇਂ ਆਨਲਾਈਨ ਸਿਖਲਾਈਆਂ ਵਿਭਾਗ ਵਲੋਂ ਸੁਰੂ ਕੀਤੀਆਂ ਗਈਆਂ ਹਨ, ਪ੍ਰੰਤੂ ਹੁਣ ਕੋਵਿਡ-19 ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਐਸ.ਸੀ. ਵਰਗ ਨਾਲ ਸਬੰਧਤ ਲਾਭਪਾਤਰੀਆਂ ਲਈ ਵਿਭਾਗ ਦੇ ਸਾਰੇ ਸਿਖਲਾਈ ਕੇਂਦਰਾਂ 'ਤੇ 2 ਹਫਤੇ ਦਾ ਡੇਅਰੀ ਸਿਖਲਾਈ ਕੋਰਸ ਸੁਰੂ ਕੀਤਾ ਜਾ ਰਿਹਾ ਹੈ।

ਡਿਪਟੀ ਡਾਇਰੈਕਟਰ ਸਰਦਾਰ ਦਿਲਬਾਗ ਸਿੰਘ ਅਤੇ ਸ.ਬਲਵਿੰਦਰ ਸਿੰਘ ਪੰਧੇਰ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵਲੋਂ ਸਿਖਲਾਈ ਲਈ ਕੋਵਿਡ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ, 15 ਫਰਵਰੀ, 2021 ਤੋਂ ਅਗਲਾ ਬੈਚ ਵਿਭਾਗ ਦੇ ਸਾਰੇ ਸਿਖਲਾਈ ਕੇਂਦਰਾਂ ਤੇ ਸੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਨੁਸੂਚਿਤ ਜਾਤੀ ਵਰਗ ਲਈ ਖਾਸ ਤੌਰ ਤੇ ਚਲਾਈ ਜਾਣ ਵਾਲੀ ਇਹ ਸਿਖਲਾਈ ਬਿਲਕੁਲ ਮੁਫਤ ਹੋਵੇਗੀ ਅਤੇ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਮੁਫਤ ਰਿਫਰੈਸਮੈਂਟ, ਖਾਣਾ ਤੋਂ ਇਲਾਵਾ ਵਜੀਫਾ ਵੀ ਦਿੱਤਾ ਜਾਵੇਗਾ।

ਇਸ ਮੌਕੇ ਹਾਜ਼ਰ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਸ.ਕਰਨੈਲ ਸਿੰਘ ਨੇ ਦੱਸਿਆ ਕਿ ਡੇਅਰੀ ਫਾਰਮਿੰਗ ਸੂਰੁ ਕਰਨ ਤੋਂ ਪਹਿਲਾਂ ਕੁੱਝ ਗੱਲਾਂ ਧਿਆਨ ਵਿੱਚ ਰੱਖਣੀਆਂ ਲਾਜ਼ਮੀ ਹਨ ਜਿਵੇਂ ਕਿ ਦੁਧਾਰੂ ਪਸੂਆਂ ਦੀ ਖਰੀਦ ਤੋਂ ਲੈ ਕੇ ਦੁਧਾਰੂ ਪਸੂਆਂ ਦੀਆਂ ਨਸਲਾਂ, ਨਸਲ ਸੁਧਾਰ ਲਈ ਨਸਲਕਸੀ, ਬਨਾਵਟੀ ਗਰਭਾਦਾਨ, ਸਾਰਾ ਸਾਲ ਹਰਾ ਚਾਰਾ ਪੈਦਾ ਕਰਨ ਦੀ ਵਿਉਂਤਬੰਦੀ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਪਸੂਆਂ ਦੀਆਂ ਆਮ ਬੀਮਾਰੀਆਂ ਬਾਰੇ, ਦੁੱਧ ਦੀ ਫੈਟ/ਐਸ਼.ਐਨ਼.ਐਫ. ਬਾਰੇ, ਦੁੱਧ ਤੋਂ ਦੁੱਧ ਪਦਾਰਥ ਤਿਆਰ ਕਰਨ ਬਾਰੇ ਸਿਖਲਾਈ ਦਿੱਤੀ ਜਾਵੇਗੀ ਅਤੇ ਗੰਢੋਇਆਂ ਦੀ ਖਾਦ ਤਿਆਰ ਕਰਨ ਬਾਰੇ, ਸੰਤੂਲਿਤ ਪਸੂ ਖੁਰਾਕ ਤਿਆਰ ਕਰਨ ਅਤੇ ਵਰਤੋਂ, ਸਾਫ ਦੁੱਧ ਪੈਦਾ ਕਰਨ, ਡੇਅਰੀ ਫਾਰਮਿੰਗ ਦੀ ਆਰਥਿਕਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ ਅਤੇ ਸਿਖਿਆਰਥੀਆਂ ਨੂੰ ਵਿਭਾਗੀ ਲਿਟਰੇਚਰ ਵੀ ਮੁਫਤ ਦਿੱਤਾ ਜਾਵੇਗਾ। ਸਫਲਤਾਪੂਰਵਕ ਸਿਖਲਾਈ ਪ੍ਰਾਪਤ ਕਰਨ ਵਾਲੇ ਵਿਭਾਗ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਲਾਭ ਉਠਾ ਸਕਦੇ ਹਨ।

ਡਿਪਟੀ ਡਾਇਰੈਕਟਰ ਡੇਅਰੀ,ਮੋਗਾ ਡਾ ਦਿਲਬਾਗ ਸਿੰਘ ਅਤੇ ਲੁਧਿਆਣਾ ਸ.ਬਲਵਿੰਦਰ ਸਿੰਘ ਪੰਧੇਰ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਅਨੁਸੂਚਿਤ ਵਰਗ ਦੇ ਨੌਜਵਾਨਾਂ ਇਹ ਡੇਅਰੀ ਸਿਖਲਾਈ ਪ੍ਰਾਪਤ ਕਰਕੇ ਡੇਅਰੀ ਧੰਦੇ ਰਾਹੀਂ ਆਪਣਾ ਰੋਜ਼ਗਾਰ ਸਥਾਪਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਵਿਭਾਗ ਦੀਆਂ ਸਕੀਮਾਂ ਦਾ ਪੂਰਨ ਲਾਹਾ ਲੈਂਦਿਆਂ ਆਪਣੇ ਡੇਅਰੀ ਫਾਰਮ ਦੀ ਵਧੀਆ ਦੇਖਭਾਲ, ਮਨਸੂਈ ਗਰਭਦਾਨ ਰਾਹੀਂ ਨਸਲ ਸੁਧਾਰ ਕਰਨ ਦੇ ਨਾਲ-ਨਾਲ ਆਪਣੀ ਆਰਥਿਕਤਾ ਨੂੰ ਵੀ ਮਜਬੂਤ ਕਰਨ ਸਕਣਗੇ।

ਉਨ੍ਹਾਂ ਕਿਹਾ ਇਸ ਸਕੀਮ ਤਹਿਤ ਯੋਗ ਉਮੀਦਵਾਰਾਂ ਦੀ ਚੋਣ 09 ਫਰਵਰੀ, 2021 ਨੂੰ ਦਫਤਰ ਡਿਪਟੀ ਡਾਇਰੈਕਟਰ ਡੇਅਰੀ, 598-ਐਲ, ਮਾਡਲ ਟਾਊਨ, ਲੁਧਿਆਣਾ ਵਿਖੇ ਕੀਤੀ ਜਾਵੇਗੀ। ਪੇਂਡੂ ਪਿਛੋਕੜ ਵਾਲੇ ਅਨੁਸੂਚਿਤ ਜਾਤੀ ਨਾਲ ਸਬੰਧਤ ਘੱਟੋ ਘੱਟ ਪੰਜਵੀ ਪਾਸ ਚਾਹਵਾਨ ਬਿਨੈਕਾਰ ਜਿਹਨਾਂ ਦੀ ਉਮਰ 18 ਤੋਂ 50 ਸਾਲ ਤੱਕ ਹੋਵੇ ਉਹ ਆਪਣਾ ਆਧਾਰ ਕਾਰਡ, ਜਾਤੀ, ਯੋਗਤਾ ਤੇ ਉਮਰ ਸਬੰਧੀ ਅਸਲ ਦਸਤਾਵੇਜ ਸਮੇਤ ਫੋਟੋ ਕਾਪੀ ਅਤੇ 2 ਪਾਸਪੋਰਟ ਸਾਈਜ ਫੋਟੋਆਂ 09 ਫਰਵਰੀ, 2021 ਨੂੰ ਸਵੇਰੇ 9 ਵਜੇ ਆਪਣਾ ਬਿਨੈ ਪੱਤਰ ਦੇ ਸਕਦੇ ਹਨ ਅਤੇ ਚੋਣ ਪ੍ਰੀਕਿਰਆ 11 ਵਜੇ ਸੂਰੂ ਹੋ ਜਾਵੇਗੀ। ਵਧੇਰੇ ਜਾਣਕਾਰੀ ਲਈ ਦਫਤਰ ਦੇ ਹੈਲਪਲਾਈਨ ਨੰਬਰ 0161-2400223 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਮੋਗੇ ਜ਼ਿਲ੍ਹੇ ਨਾਲ ਸਬੰਧਤ ਵਿਅਕਤੀ ਜੋ ਜ਼ਰੂਰਤਮੰਦ ਹੋਣ ਜਨਸ਼ਕਤੀ ਨਿਊਜ਼ ਦੇ ਦਫ਼ਤਰ ਚੋਂ ਉਨ੍ਹਾਂ ਦਾ ਸੰਪਰਕ ਨੰਬਰ ਲੈ ਸਕਦੇ ਹਨ ।

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਮੇਟੀ ਪਾਸੋਂ ਕੀਤੀ ਨਵੀਂ ਕੋਠੀ ਤੇ ਨਵੇਂ ਦਫਤਰ ਦੀ ਮੰਗ

ਰਿਹਾਇਸ਼ ਰਹਿਣ ਦੇ ਲਾਇਕ ਨਹੀਂ ਦਫਤਰ ਬਹਿਣ ਦੇ ਲਾਇਕ ਨਹੀਂ' -ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ 

ਅੰਮ੍ਰਿਤਸਰ ਫ਼ਰਵਰੀ 2021( ਗੁਰਦੇਵ ਸਿੰਘ ਗ਼ਾਲਿਬ  / ਗੁਰਕੀਰਤ ਜਗਰਾਉਂ  )

ਅਕਤੂਬਰ 2018 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੰਮਕਾਜ ਨੂੰ ਦੇਖਣ ਲਈ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਲਗਾਇਆ ਸੀ। ਜਿਸ ਤੋਂ ਬਾਅਦ ਵੀ ਜਥੇਦਾਰ ਨੇ ਅੰਮ੍ਰਿਤਸਰ ਦੀ ਬਜਾਏ ਤਲਵੰਡੀ ਸਾਬੋ ਹੀ ਰਿਹਾਇਸ਼ ਰੱਖੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਜਦੋਂ ਜਥੇਦਾਰ ਨੂੰ ਅੰਮ੍ਰਿਤਸਰ ਸਥਾਈ ਨਿਵਾਸ ਰੱਖਣ ਲਈ ਕਿਹਾ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਵੱਡੀ ਮੰਗ ਸ਼੍ਰੌਮਣੀ ਕਮੇਟੀ ਅੱਗੇ ਰੱਖ ਦਿੱਤੀ ਜਿਸ ਵਿਚ ਜਥੇਦਾਰ ਨੇ ਸਪੱਸ਼ਟ ਕਿਹਾ ਕਿ ਰਿਹਾਇਸ਼ ਰਹਿਣ ਦੇ ਲਾਇਕ ਨਹੀਂ ਦਫਤਰ ਬਹਿਣ ਦੇ ਲਾਇਕ ਨਹੀਂ। ਜਿਸ ਕਾਰਨ ਜਥੇਦਾਰ ਨੂੰ ਸਕੱਤਰੇਤ ਦੇ ਸਾਹਮਣੇ ਖਾਲੀ ਥਾਂ ਉਪਰ ਨਵਾਂ ਸਕੱਤਰੇਤ ਬਣਾਉਣ ਦੀ ਇਜਾਜ਼ਤ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਿੱਤੀ 

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਤਿਆਧੁਨਿਕ ਡਿਜ਼ਾਈਨ ਕੀਤੇ ਦਫਤਰ ਦਾ ਨਕਸ਼ਾ ਕਾਰਸੇਵਾ ਭੂਰੀ ਵਾਲੇ ਬਾਬਾ ਕਸ਼ਮੀਰ ਸਿੰਘ ਨਾਲ ਸਾਂਝਾ ਕੀਤਾ, ਜਿਨ੍ਹਾਂ ਨੇ ਦਫਤਰ ਨੂੰ ਤਿਆਰ ਕਰਨ ਦੀ ਹਾਮੀ ਵੀ ਭਰ ਦਿੱਤੀ ਸੀ, ਜਿਸ ਤੋਂ ਬਾਅਦ ਉਥੇ ਪਹਿਲਾਂ ਹੀ ਦਮਦਮੀ ਟਕਸਾਲ ਵੱਲੋਂ ਚੱਲ ਰਹੀਆਂ ਸੇਵਾਵਾਂ ਲਈ ਆਪਣਾ ਕਾਰ ਸੇਵਾ ਦਾ ਸਮਾਨ ਰੱਖਿਆ ਹੈ, ਜਿਸ ਨੂੰ ਖਾਲੀ ਕਰਵਾਉਣਾ ਮੁਸ਼ਕਿਲ ਹੋ ਰਿਹਾ ਹੈ।

ਦੂਸਰੇ ਪਾਸੇ ਸਕੱਤਰੇਤ ਦੇ ਉੱਪਰ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਰਿਹਾਇਸ਼ ਖਾਲੀ ਕਰਵਾਉਂਣ ਦੀ ਮੰਗ ਰੱਖੀ, ਜਿਸ ਨੂੰ ਗਿਆਨੀ ਗੁਰਬਚਨ ਸਿੰਘ ਨੇ ਦਸੰਬਰ 2020 ਵਿਚ ਖਾਲੀ ਕਰ ਦਿੱਤਾ ਸੀ।

ਸੂਤਰਾਂ ਮੁਤਾਬਿਕ ਜਾਣਕਾਰੀ ਮਿਲੀ ਹੈ ਕਿ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਆਨੇ-ਬਹਾਨੇ ਕਿਹਾ ਕਿ ਰਿਹਾਇਸ਼ ਰਹਿਣ ਦੇ ਲਾਇਕ ਨਹੀਂ ਦਫਤਰ ਬਹਿਣ ਦੇ ਲਾਇਕ ਨਹੀਂ ਮੈਂ ਇਥੇ ਪਰਿਵਾਰ ਦੇ ਨਾਲ ਕਿਸ ਤਰ੍ਹਾਂ ਵਸੇਬਾ ਕਰਾਂ। ਇਥੇ ਇਹ ਵੀ ਦੱਸਣਯੋਗ ਹੈ ਕਿ ਚਰਚਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਪੰਥ ਦਾ ਸਿਰਮੌਰ ਹੈ। ਜਥੇਦਾਰ ਦੇ ਹਰ ਫੁਰਮਾਨ ਨੂੰ ਇਲਾਹੀ ਹੁਕਮ ਦੱਸਿਆ ਜਾਂਦਾ ਹੈ ਤੇ ਜਥੇਦਾਰ ਦੀ ਕਹੀ ਹਰ ਗਲ ਤੇ ਫੁੱਲ ਝੜਾਉਣ ਦੀਆਂ ਕਹਾਣੀਆਂ ਵੀ ਕਹੀਆਂ ਜਾਂਦੀਆਂ ਹਨ, ਪਰ ਸ਼ੋ੍ਮਣੀ ਕਮੇਟੀ ਜਥੇਦਾਰ ਨੂੰ ਮੁਲਾਜ਼ਮ ਤੋਂ ਵਧ ਕੁਝ ਵੀ ਨਹੀਂ ਸਮਝਦੀ।

ਇਸ ਦਾ ਮੂੰਹ ਬੋਲਦਾ ਸਬੂਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਦੀ ਰਿਹਾਇਸ਼ ਤੇ ਦਫਤਰ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕੋਲ ਰਿਹਾਇਸ਼ ਦੇ ਨਾਮ ਤੇ ਇਕ ਦੋ ਕਮਰਿਆਂ ਵਾਲਾ ਘਰ ਹੈ। ਜਿਸ ਦੀਆਂ ਪੋੜੀਆਂ ਵੀ ਲੁਕਵੀਆਂ ਹਨ। ਜਿਨਾਂ ਵਿਚ ਇਕ ਸਮੇ ਕੇਵਲ ਇਕ ਵਿਅਕਤੀ ਹੀ ਲੰਘ ਸਕਦਾ ਹੈ।

ਰਿਹਾਇਸ਼ ਦੇ ਇਕ ਕਮਰੇ ਵਿਚ ਜਥੇਦਾਰ ਵਿਸ਼ਰਾਮ ਕਰਦੇ ਹਨ ਤੇ ਦਫਤਰੀ ਸਮੇਂ ਤੋਂ ਬਾਅਦ ਮਿਲਣ ਲਈ ਆਉਣ ਵਾਲੇ ਅਤਿ ਵਿਸ਼ਸ਼ਟ ਵਿਅਕਤੀਆਂ ਜਾਂ ਜਨ ਸਧਾਰਨ ਨੂੰ ਮਿਲਦੇ ਹਨ ਤੇ ਦੂਜੇ ਕਮਰੇ ਵਿਚ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਰਹਿੰਦੇ ਹਨ। ਇਸ ਦੋ ਕਮਰਿਆਂ ਵਾਲੀ ਰਿਹਾਇਸ਼ ਵਿਚ ਹੀ ਦਫਤਰੀ ਸਮੇਂ ਤੋਂ ਬਾਅਦ ਜਥੇਦਾਰ ਪੰਥ ਦੇ ਮਸਲਿਆਂ ਬਾਰੇ ਵਿਚਾਰ ਚਰਚਾ ਕਰਦੇ ਹਨ। ਜਥੇਦਾਰ ਦਾ ਦਫਤਰ ਵੀ ਇਸੇ ਤਰ੍ਹਾਂ ਦਾ ਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮੌਜੂਦਾ ਜਥੇਦਾਰ ਖੇਤਰੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਾਜਨੀਤੀ ਦਾ ਜਾਣਕਾਰ ਹੈ। ਅਜੋਕੇ ਸਮੇ ਵਿਚ ਵਰਤੇ ਜਾਣ ਵਾਲੇ ਸਾਰੇ ਅਤਿ ਆਧੁਨਿਕ ਉਪਕਰਨ ਵਰਤਣ ਦੀ ਮੁਹਾਰਤ ਰਖਦਾ ਹੈ।

ਇਹ ਪਹਿਲੀ ਵਾਰ ਹੋਇਆ ਹੈ ਕਿ ਜਥੇਦਾਰ ਸੋਸ਼ਲ ਮੀਡੀਆ ਵਿਚ ਵਰਤੀਆਂ ਜਾਣ ਵਾਲੀਆਂ ਐਪਲੀਕੇਸ਼ਨਜ਼ ਜਿਵੇ ਵਟਸ ਐਪ, ਫੇਸਬੁੱਕ, ਟਵਿਟਰ, ਇੰਸਟਾਗ੍ਰਾਮ ਆਦਿ ਦੀ ਵਰਤੋਂ ਕਰਦਾ ਹੋਇਆ ਸਿੱਖਾਂ ਨਾਲ ਜੁੜਿਆ ਹੋਇਆ ਹੈ। ਜਿਸ ਵੱਲੋਂ ਆਪਣੀਆਂ ਮੰਗਾਂ ਨੂੰ ਸ਼ਰੋਮਣੀ ਕਮੇਟੀ ਅੱਗੇ ਰੱਖਿਆ ਗਿਆ ਹੈ।

ਪੰਜਾਬ ਪੁਲਿਸ ਨੇ ਭਰਿਆ 2 ਲੱਖ ਦਾ ਜੁਰਮਾਨਾ

ਜ਼ੁਲਮ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਨੂੰ ਸੱਤ ਸਾਲਾਂ ਦੀ ਲੰਬੀ ਲੜਾਈ ਤੋਂ ਬਾਅਦ ਹੋਈ ਜਿੱਤ ਪ੍ਰਾਪਤ  

ਅਮਰਗੜ੍ਹ, ਫਰਵਰੀ 2021 (ਇਕਬਾਲ ਸਿੰਘ ਰਸੂਲਪੁਰ /ਮਨਜਿੰਦਰ ਗਿੱਲ  )- 

ਪੰਜਾਬ ਪੁਲਿਸ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਏ ਜਬਰ ਜੁਲਮ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਰਾਜ ਸਿੰਘ ਟੋਡਰਵਾਲ ਨੇ ਇਨਸਾਫ ਲੈਣ ਲਈ 7 ਸਾਲ ਦੀ ਲੰਬੀ ਲੜਾਈ ਲੜਦਿਆਂ ਆਖਰਕਾਰ ਜਿੱਤ ਹਾਸਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਸਿੰਘ ਟੋਡਰਵਾਲ ਨੇ ਦੱਸਿਆ ਕਿ ਕਰੀਬੀ 7 ਸਾਲ ਪਹਿਲਾ ਡੀ.ਐੱਸ.ਪੀ. ਦਫਤਰ ਬੁਢਲਾਡਾ (ਮਾਨਸਾ) ਵੱਲੋਂ ਕੁਝ ਪ੍ਰਾਈਵੇਟ ਵਿਅਕਤੀਆਂ ਨਾਲ ਮਿਲ ਕੇ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ। ਜਿਸ ਦੀ ਸ਼ਿਕਾਇਤ ਮੈਂ ਮਾਨਸਾ ਦੇ ਪੁਲਿਸ ਪ੍ਰਸ਼ਾਸਨ ਪਾਸ ਕੀਤੀ ਪਰ ਜਦੋਂ ਮੇਰੀ ਸੁਣਵਾਈ ਨਾ ਹੋਈ ਤਾਂ ਮੈਂ ਮਨੁੱਖੀ ਅਧਿਕਾਰ ਕਮਿਸ਼ਨ ਪਾਸ ਪਹੁੰਚ ਕੀਤੀ, ਲੰਮੀ ਚੱਲੀ ਪੜਤਾਲ ਮਗਰੋ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਾਨੂੰ ਸਹੀ ਠਹਿਰਾਇਆ ਅਤੇ ਮਾਨਸਾ ਪੁਲਿਸ ਨੂੰ ਅਗਸਤ 2020 ਵਿੱਚ ਰਾਜ ਸਿੰਘ ਟੋਡਰਵਾਲ ਨੂੰ 8 ਹਫਤਿਆਂ ਵਿੱਚ 2 ਲੱਖ ਰੁਪਏ ਅਦਾ ਕਰਨ ਦੇ ਹੁਕਮ ਜਾਰੀ ਕੀਤੇ ਜੋ ਪੁਲਿਸ ਵੱਲੋਂ ਮੇਰੇ ਖਾਤੇ ਵਿੱਚ ਪਵਾਏ ਜਾ ਚੁੱਕੇ ਹਨ। ਰਾਜ ਸਿੰਘ ਟੋਡਰਵਾਲ ਨੇ ਦੱਸਿਆ ਕਿ ਪੁਲਿਸ ਅਤੇ ਸਿਵਲ ਅਧਿਕਾਰੀਆਂ ਵੱਲੋਂ ਆਪਣੇ ਮੁਲਾਜ਼ਮਾ ਨੂੰ ਬਚਾਉਣ ਲਈ ਬਹੁਤ ਸਾਰੀਆਂ ਝੂਠੀਆਂ ‘ਤੇ ਗਲਤ ਰਿਪੋਰਟਾਂ ਪੇਸ਼ ਕੀਤੀਆਂ ਗਈਆਂ ਜੋ ਗਰਕਾਰਾਂ ਦੀ ਗਲਤ ਕਾਰਗੁਜ਼ਾਰੀ ‘ਤੇ ਪ੍ਰਸ਼ਨ ਚਿੰਨ੍ਹ ਲਾਉਦੀਆਂ ਹਨ, ਇਸੇ ਕਾਰਨ ਹੀ ਦੱਬੇ ਕੁਚਲੇ ਲੋਕਾਂ ਨੂੰ ਇਨਸਾਫ ਨਹੀਂ ਮਿਲ ਪਾਉਦਾ।

 

ਟਿਕੈਤ ਦੇ ਹੰਝੂਆਂ ਨੇ ਅੰਦੋਲਨ ਪਾ ਦਿੱਤੀ ਜਾਨ  ਪ੍ਰਧਾਨ  ਮੋਹਣੀ

ਅਜੀਤਵਾਲ, ਫ਼ਰਵਰੀ  2021( ਬਲਵੀਰ ਸਿੰਘ ਬਾਠ)

ਖੇਤੀ ਆਰਡੀਨੈਂਸ ਬਿਲ ਦੇ ਖ਼ਿਲਾਫ਼ ਦਿੱਲੀ ਵਿਖੇ ਵੱਖ ਵੱਖ ਵਾਰਡਾਂ ਦੇ ਚੱਲ ਰਹੇ ਕਿਸਾਨੀ ਅੰਦੋਲਨ  ਨੂੰ ਦੁਬਾਰਾ ਬਹੁਤ ਵੱਡਾ ਹੁਲਾਰਾ ਮਿਲ ਗਿਆ ਜਦੋਂ ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਅੰਦੋਲਨ ਵਿੱਚ ਜਾਨ ਪਾ ਕੇ ਨਵੀਂ ਦਿੱਖ ਦੇ ਦਿੱਤੀ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਮਨਜੀਤ ਸਿੰਘ ਮੋਹਣੀ ਨੇ ਜਨਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਸਰਕਾਰ ਆਪਣੀ ਕੋਝੀ ਰਾਜਨੀਤੀ ਤੇ ਉਤਰ ਆਈ ਹੈ ਨੌਜਵਾਨ ਮੁੰਡਿਆਂ ਦੇ ਨਜੈਜ ਐੱਫਆਈਆਰ ਦਰਜ ਕਰਕੇ  ਕਿਸਾਨੀ ਅੰਦੋਲਨ ਨੂੰ ਕਮਜ਼ੋਰ ਬਣਾਉਣਾ ਚਾਹੁੰਦੀ ਹੈ ਪਰ ਮੇਰੇ ਦੇਸ਼ ਦਾ ਕਿਸਾਨ ਸਰਕਾਰ ਦੀਆਂ ਗਿੱਦੜ ਧਮਕੀਆਂ ਤੋਂ ਡਰਨ ਵਾਲਾ ਨਹੀਂ  ਕਿਉਂਕਿ ਗੁਰੂ ਸਾਹਿਬਾਨਾਂ ਦਾ ਫੁਰਮਾਨ ਸੀ ਕਿ ਜ਼ੁਲਮ ਕਰਨਾ ਵੀ ਮਾੜਾ ਤੇ ਜ਼ੁਲਮ ਸਹਿਣਾ ਵੀ ਮਾੜਾ ਇਸ ਸਰਕਾਰ ਦੇ ਜ਼ੁਲਮ ਦਾ ਜਵਾਬ ਦੇਣ ਲਈ  ਕਿਸਾਨੀ ਯੋਧੇ ਹਮੇਸ਼ਾਂ ਤਤਪਰ ਰਹਿੰਦੇ ਹਨ  ਉਨ੍ਹਾਂ ਡੂੰਘੀਆਂ ਵਿਚਾਰਾਂ ਕਰਦੇ ਹੋਏ ਕਿਹਾ ਕਿ ਅੱਜ ਸਾਨੂੰ ਸਭ ਨੂੰ ਲੋੜ ਹੈ ਇਕ ਪਲੇਟਫਾਰਮ ਤੇ ਰਹਿ ਕੇ ਕਿਸਾਨੀ ਅੰਦੋਲਨ ਨੂੰ ਕਾਮਯਾਬ ਕਰਨ ਦੀ  ਆਪਣੇ ਗੁੱਸੇ ਗਿਲੇ ਭੁਲਾ ਕੇ  ਸਭ ਨੂੰ ਕਿਸਾਨੀ ਅੰਦੋਲਨ ਨਾਲ ਜੁੜ ਜਾਣਾ ਚਾਹੀਦਾ ਹੈ  ਫਿਰ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਜਿੱਤ ਦੇ ਝੰਡੇ ਬੁਲੰਦ ਕਰ ਕੇ ਵਾਪਸ ਘਰਾਂ ਨੂੰ ਪਰਤਾਂ ਗੇ

ਪਿੰਡ ਚੰਨਣਵਾਲ ਦੇ ਕਿਸਾਨ ਜਸਮੇਲ ਸਿੰਘ ਨੇ ਸਿੰਘੂ ਬਾਰਡਰ ਤੇ ਦਮ ਤੋੜਿਆ 

ਬਰਨਾਲਾ/ਮਹਿਲ ਕਲਾਂ-ਫਰਵਰੀ 2021- (ਗੁਰਸੇਵਕ ਸਿੰਘ ਸੋਹੀ)-

ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਚੰਨਣਵਾਲ ਤੋਂ ਭਾਰਤੀ ਕਿਸਾਨ ਯੂਨੀਅਨ ਇਕਾਈ ਦੇ ਪ੍ਰਧਾਨ ਸਰਦਾਰ ਜਸਮੇਲ ਸਿੰਘ ਦੀ ਸੈਂਟਰ ਸਰਕਾਰ ਦੇ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ ਸਿੰਘੂ ਬਾਰਡਰ ਤੇ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਬੀਕੇਯੂ ਰਾਜੇਵਾਲ (ਬਰਨਾਲਾ) ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਨੇ ਭਰੇ ਮਨ ਦੇ ਨਾਲ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਪਿੰਡ ਚੰਨਣਵਾਲ ਇਕਾਈ ਦੇ ਪ੍ਰਧਾਨ ਤੇ ਸਮਾਜ ਸੇਵੀ ਜਸਮੇਲ ਸਿੰਘ 48 ਵਾਸੀ ਚੰਨਣਵਾਲ 26 ਨਵੰਬਰ ਤੋਂ ਲਗਾਤਾਰ ਜਥੇਬੰਦੀਆ ਦੇ ਮੋਢੇ ਨਾਲ ਮੋਢਾ ਲਾਕੇ ਅਗਲੀ ਕਤਾਰ ਵਿੱਚ ਲੱਗਕੇ ਕਿਸਾਨ ਅੰਦੋਲਨ ਚ ਸੰਘੂ ਬਾਰਡਰ ਤੇ ਸ਼ਮੂਲੀਅਤ ਕਰ ਰਿਹਾ ਸੀ। ਚੱਲ ਰਹੇ ਅੰਦੋਲਨ ਦੀ ਸਟੇਜ ਉਪਰ ਜਾਣ ਸਮੇਂ ਹਾਰਟ ਅਟੈਕ ਨਾਲ ਮੌਤ ਹੋ ਗਈ ਉਨ੍ਹਾਂ ਜਸਮੇਲ ਸਿੰਘ ਨੂੰ ਸ਼ਹੀਦ ਕਰਾਰ ਦਿੰਦਿਆਂ ਹੋਇਆ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗਈ ਹੈ ਕਿ ਪਰਿਵਾਰ ਨੂੰ 10 ਲੱਖ ਮੁਆਵਜ਼ਾ ਦਿੱਤਾ ਜਾਵੇ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਅਜਮੇਰ ਸਿੰਘ ਹੁੰਦਲ, ਦਰਬਾਰਾ ਸਿੰਘ ਸਾਬਕਾ ਸਰਪੰਚ, ਸਾਧੂ ਸਿੰਘ ਚੰਨਣਵਾਲ, ਡਾ ਜਸਵੰਤ ਸਿੰਘ ਛੀਨੀਵਾਲ ਕਲਾਂ, ਹਾਕਮ ਸਿੰਘ, ਗੌਰਵ, ਬਹਾਲ ਸਿੰਘ ਕੁਰੜ, ਸਰਪੰਚ ਕਿਰਨਜੀਤ ਸਿੰਘ ਮਿੰਟੂ ਬੀਹਲਾ, ਸਾਬਕਾ ਸਰਪੰਚ ਮੋਹਨ ਸਿੰਘ, ਸਮਾਜ ਸੇਵੀ ਸਰਬਜੀਤ ਸਿੰਘ ਸ਼ੰਭੂ ਮਹਿਲ ਕਲਾਂ,ਗੁਣਤਾਜ ਪ੍ਰੈੱਸ ਕਲੱਬ ਦੇ ਪ੍ਰਧਾਨ ਡਾ ਮਿੱਠੂ ਮੁਹੰਮਦ  ਸਮਾਜ ਸੇਵੀ ਜਸਵਿੰਦਰ ਸਿੰਘ ਮਾਂਗਟ ਹਮੀਦੀ,ਜੀਤ ਸਿੰਘ ਸੋਹੀ, ਸਰਪੰਚ ਰਣਧੀਰ ਸਿੰਘ ਦੀਵਾਨਾ ਜੱਜ ਸਿੰਘ ਗਹਿਲ, ਸਾਬਕਾ ਸਰਪੰਚ ਅਮਰਜੀਤ ਸਿੰਘ ਗਹਿਲ ਬੀਬੀ ਸੁਦੇਸ਼ ਰਾਣੀ ਹਮੀਦੀ ਨੇ ਕਿਸਾਨ ਆਗੂ ਜਸਮੇਲ ਸਿੰਘ ਚੰਨਣਵਾਲ ਦੀ ਮੌਤ ਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ।

ਰਣਬੀਰ ਸਿੰਘ ਖੱਟੜਾ ਸਮੇਤ 5 ਆਈਪੀਐੱਸ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਨੇ ਦਿੱਤੀ ਤਰੱਕੀ

ਚੰਡੀਗੜ੍ਹ,ਫਰਵਰੀ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਪੰਜਾਬ ਸਰਕਾਰ ਵਲੋਂ ਅੱਜ 5 ਆਈਪੀਐੱਸ ਅਧਿਕਾਰੀਆਂ ਨੂੰ ਇੰਸਪੈਕਟਰ ਜਨਰਲ ਪੁੁਲਿਸ (ਆਈਜੀਪੀ) ਅਤੇ ਡੀਆਈਜੀ ਵਜੋਂ ਪਦਉੱਨਤ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਪੁੁਲਿਸ ਕਮਿਸ਼ਨਰ (ਸੀ.ਪੀ) ਅੰਮਿ੍ਤਸਰ ਵਜੋਂ ਤਾਇਨਾਤ ਸੁੁਖਚੈਨ ਸਿੰਘ ਗਿੱਲ ਆਈਪੀਐੱਸ, ਐੱਨਆਈਏ ਵਿੱਚ ਡੈਪੂਟੇਸ਼ਨ ’ਤੇ ਸੇਵਾ ਨਿਭਾ ਰਹੇ ਆਸ਼ੀਸ਼ ਚੌਧਰੀ ਅਤੇ ਡੀਆਈਜੀ ਜਲੰਧਰ ਰਣਬੀਰ ਸਿੰਘ ਖੱਟੜਾ ਨੂੰ ਆਈਜੀਪੀ ਵਜੋਂ ਤਰੱਕੀ ਦਿੱਤੀ ਗਈ ਹੈ ।

ਜਦਕਿ ਦੋ ਆਈਪੀਐੱਸ ਅਧਿਕਾਰੀ ਜਿਹਨਾਂ ਵਿੱਚ ਧਨਪ੍ਰੀਤ ਕੌਰ (2006 ਬੈਚ) ਅਤੇ ਪੁੁਲਿਸ ਹੈੱਡਕੁੁਆਰਟਰ ਵਿਖੇ ਤਾਇਨਾਤ ਏਆਈਜੀ ਪ੍ਰਸੋਨਲ ਐਸ ਬੂਪਤੀ (2007 ਬੈਚ) ਨੂੰ ਡੀਆਈਜੀ ਵਜੋਂ ਤਰੱਕੀ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਸਿੱਧੇ ਭਰਤੀ ਹੋਏ ਆਈਪੀਐੱਸ ਅਧਿਕਾਰੀਆਂ ਨੂੰ 18 ਸਾਲ ਦੀ ਸੇਵਾ ਸਫਲਤਾਪੂਰਵਕ ਮੁੁਕੰਮਲ ਹੋਣ ਤੋਂ ਬਾਅਦ ਆਈਜੀਪੀ ਵਜੋਂ ਤਰੱਕੀ ਦਿੱਤੀ ਜਾਂਦੀ ਹੈ ਜਦੋਂ ਕਿ 14 ਸਾਲ ਦੀ ਸੇਵਾ ਪੂਰੀ ਕਰਨ ਉਪਰੰਤ ਆਈਪੀਐੱਸ ਅਧਿਕਾਰੀ ਨੂੰ ਡੀਆਈਜੀ ਵਜੋਂ ਪਦਉੱਨਤ ਕੀਤਾ ਜਾਂਦਾ ਹੈ।