You are here

 ਦੁਨੀਆਂ ਦੀ ਸਭ ਤੋਂ ਮਹਿੰਗੀ ਘੋੜੀ ਲੇਲੀ ✍️ ਹਰਨਰਾਇਣ ਸਿੰਘ ਮੱਲੇਆਣਾ  

ਜੋ ਕੋਹਿਨੂਰ ਹੀਰਾ ਇਗਲੈਡ ਦੀ ਮਹਾਰਾਣੀ ਨੇ ਆਪਣੇ ਸਿਰ ਤੇ ਸਜਾਇਆ ਹੈ ਕਿਸੇ ਸਮੇ ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਬਾਹ ਤੋ ਖੋਲ ਆਪਣੀ ਸਭ ਤੋ ਪਿਆਰੀ ਘੋੜੀ ਲੈਲਾ ਦੇ ਗਲ ਵਿਚ ਪਾਇਆ ਸੀ । ਤੇ ਹੋਰ ਵੀ ਬਹੁਤ ਮੌਕਿਆ ਤੇ ਕੋਹਿਨੂਰ ਹੀਰਾ ਲੈਲਾ ਘੋੜੀ ਦੇ ਗਲ ਵਿਚ ਪਾਇਆ ਜਾਦਾ ਸੀ ।

ਬਾਅਦ ਵਿੱਚ ਵੀ ਖ਼ਾਸ ਮੌਕਿਆਂ 'ਤੇ ਅਜਿਹਾ ਹੁੰਦਾ ਰਿਹਾ। ਗਲ ਵਿੱਚ ਅਜਿਹੇ ਛੱਲੇ ਪਹਿਨਾਏ ਗਏ ਜਿਨ੍ਹਾਂ 'ਤੇ ਕੀਮਤੀ ਪੱਥਰ ਜੜੇ ਹੁੰਦੇ ਸਨ। ਉਸਦੀ ਕਾਠੀ ਅਤੇ ਲਗਾਮ ਵੀ ਗਹਿਣਿਆਂ ਨਾਲ ਜਗ-ਮਗ ਕਰਦੀ ਸੀ।

ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋ ਪਿਆਰੀ ਘੋੜੀ ਲੈਲਾ ਜਿਸ ਦੀ ਸਵਾਰੀ ਮਹਾਰਾਜਾ ਰਣਜੀਤ ਸਿੰਘ ਤੋ ਬਗੈਰ ਹੋਰ ਕੋਈ ਨਹੀ ਸੀ ਕਰ ਸਕਦਾ ਕਿਉਕਿ ਹੋਰ ਸਵਾਰੀ ਕਰਨ ਵਾਲੇ ਨੂੰ ਮੌਤ ਦੀ ਸਜਾ ਦਾ ਹੁਕਮ  ਸੀ । ਇਕ ਵਾਰ ਰਣਜੀਤ ਸਿੰਘ ਦੇ ਬੇਟੇ ਸੇਰ ਸਿੰਘ ਨੇ ਗਲਤੀ ਨਾਲ ਲੈਲਾ ਘੋੜੀ ਦੀ ਸਵਾਰੀ ਕਰ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਜਦ ਪਤਾ  ਲਗਾ ਤਾ ਸੇਰ ਸਿੰਘ ਤੇ ਬਹੁਤ ਨਰਾਜ ਹੋਏ ਤੇ ਦਰਬਾਰ ਵਿੱਚ ਸੱਦਿਆ । ਮਹਾਰਾਜਾ ਦਾ ਗੱਸਾ ਦੇਖ ਕੇ ਰਣਜੀਤ ਸਿੰਘ ਦੇ ਖ਼ਾਸ ਵਫ਼ਾਦਾਰ ਫਕੀਰ ਅਜ਼ੀਜ਼ੁਦੀਨ ਨੇ ਸੇਰ ਸਿੰਘ ਨੂੰ ਬਾਹ ਤੋ ਫੜ ਕੇ ਆਖਿਆ ਤੈਨੂੰ ਮੌਤ ਦਾ ਡਰ ਨਹੀ ਤੂੰ ਘੋੜੀ ਤੇ ਚੜ ਗਿਆ ਘੋੜੀ ਤੇਰੇ ਪਿਉ ਦੀ ਸੀ । ਇਹ ਸੁਣ ਕੇ ਮਹਾਰਾਜਾ ਦਾ ਹਾਸਾ ਨਿਕਲ ਗਿਆ ਤੇ ਆਖਿਆ ਘੋੜੀ ਤੇ ਇਸ ਦੇ ਪਿਉ ਦੀ ਹੀ ਹੈ । ਫੇਰ ਫਕੀਰ ਅਜ਼ੀਜ਼ੁਦੀਨ ਨੇ ਆਖਿਆ ਮਹਾਰਾਜ ਜੀ ਫੇਰ ਪਿਉ  ਦੀ ਜਿਆਦਾਦ ਤੇ ਔਲਾਦ ਦਾ ਹੀ ਹਕ ਹੁੰਦਾ ਫੇਰ ਗੁੱਸਾ ਕਿਸ ਗਲ ਦਾ ਜਿਸ ਤੇ ਸੇਰ ਸਿੰਘ ਨੂੰ ਮੁਆਫੀ ਦਿੱਤੀ ਗਈ। 

ਲੈਲਾ ਜਾਂ ਲੈਲੀ ਇੱਕ ਬਹੁਤ ਹੀ ਖੂਬਸੂਰਤ ਜੰਗੀ ਘੋੜੀ ਸੀ ਜੋ ਪੇਸ਼ਾਵਰ ਦੇ ਅਫਗਾਨ ਹਾਕਮ ਯਾਰ ਮੁਹੰਮਦ ਸ਼ਾਹ ਬਾਰਕਜ਼ਈ ਦੀ ਮਲਕੀਅਤ ਸੀ। ਇਹ ਘੋੜੀ ਸੰਸਾਰ ਦਾ ਸਭ ਤੋਂ ਵੱਧ ਕੀਮਤੀ ਘੋੜੀ ਹੈ ਕਿਉਂਕਿ ਇਸ ਨੂੰ ਹਾਸਲ ਕਾਰਨ ਲਈ ਹੋਈਆਂ ਜੰਗਾਂ ਵਿੱਚ 12000 ਖਾਲਸਾ ਸਿਪਾਹੀਆਂ ਅਤੇ ਅਫਸਰਾਂ ਦੀਆ ਜਾਨਾਂ ਗਈਆਂ ਤੇ 60 ਲੱਖ ਰੁਪਏ ਖਰਚਾ ਆਇਆ ਜੋ ਸੋਨੇ ਦੀ ਉਸ ਵੇਲੇ ਦੀ ਕੀਮਤ ਦੇ ਹਿਸਾਬ ਨਾਲ ਅੱਜ ਦਾ ਇੱਕ ਅਰਬ ਪੱਚੀ ਕਰੋੜ ਰੁਪਏ ਬਣਦਾ ਹੈ, ਜਵਾਨਾਂ ਦੀਆਂ ਜਾਨਾਂ ਦੀ ਤਾਂ ਕੋਈ ਕੀਮਤ ਹੀ ਨਹੀਂ ਲਗਾਈ ਜਾ ਸਕਦੀ। ਇਹ ਗੱਲ ਖੁਦ ਮਹਾਰਾਜਾ ਰਣਜੀਤ ਸਿੰਘ ਨੇ ਆਸਟਰੀਅਨ ਯਾਤਰੀ ਕਾਰਲ ਅਲੈਗਜ਼ੈਂਡਰ ਵਾਨ ਹਿਊਗਲ ਨੂੰ ਲੈਲੀ ਦਿਖਾਉਣ ਵੇਲੇ ਦੱਸੀ ਸੀ। ਹਿਊਗਲ ਨੇ ਇਸ ਵਾਰਤਾਲਾਪ ਦਾ ਵਰਨਣ ਆਪਣੀ ਜੀਵਨੀ ਵਿੱਚ ਕੀਤਾ ਹੈ।

ਇਰਾਨ ਦੇ ਬਾਦਸ਼ਾਹ ਫਤਿਹ ਅਲੀ ਸ਼ਾਹ ਨੇ ਲੈਲੀ ਲਈ ਦਸ ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਸੀ, ਪਰ ਯਾਰ ਮੁਹੰਮਦ ਖਾਨ ਨਹੀਂ ਸੀ ਮੰਨਿਆ।

ਯਾਰ ਮੁਹੰਮਦ ਲੈਲੀ ਨੂੰ ਆਪਣੇ ਬੱਚਿਆਂ ਤੋਂ ਵੀ ਵੱਧ ਪਿਆਰ ਕਰਦਾ ਸੀ। ਆਪਣੀ ਖੂਬਸੂਰਤੀ ਅਤੇ ਰੋਮਾਂਟਿਕ ਨਾਮ ਕਾਰਨ ਇਹ ਘੋੜੀ ਸਾਰੇ ਮੱਧ ਏਸ਼ੀਆ ਵਿੱਚ ਮਸ਼ਹੂਰ ਸੀ। ਇਰਾਨੀ ਨਸਲ ਦੇ ਇਸ ਘੋੜੀ ਦਾ ਪੂਰਾ ਨਾਮ ਆਸਪ ਏ ਲੈਲਾ, ਕੱਦ 16 ਹੱਥ (5 ਫੁੱਟ 4 ਇੰਚ) ਅਤੇ ਰੰਗ ਸੂਰਮਈ ਲੱਤਾ ਦਾ ਰੰਗ ਗੂੜ੍ਹਾ ਕਾਲਾ ਸੀ। ਮਹਾਰਾਜਾ ਰਣਜੀਤ ਸਿੰਘ ਵੀ ਘੋੜਿਆਂ ਦਾ ਬਹੁਤ ਵੱਡਾ ਪਾਰਖੂ ਅਤੇ ਸ਼ੁਦਾਅ ਦੀ ਹੱਦ ਤਕ ਸ਼ੌਕੀਨ ਸੀ। ਉਸ ਦੇ ਅਸਤਬਲ ਵਿੱਚ ਇੱਕ ਤੋਂ ਇੱਕ ਵੱਧ ਮਹਿੰਗਾ ਅਤੇ ਖੂਬਸੂਰਤ ਅਰਬੀ, ਥੈਰੋਬਰੈੱਡ ਅਤੇ ਦੇਸੀ ਘੋੜਾ ਮੌਜੂਦ ਸੀ। ਇਨ੍ਹਾਂ ਲਈ ਉਸ ਨੇ ਸ਼ਾਹੀ ਕਿਲੇ, ਹਜ਼ੂਰੀ ਬਾਗ ਅਤੇ ਬਾਦਸ਼ਾਹੀ ਮਸਜਿਦ ਦੇ ਨਜ਼ਦੀਕ ਵੱਡੇ ਅਸਤਬਲ ਤਿਆਰ ਕਰਵਾਏ। ਉਸ ਦੇ ਕਿਸੇ ਵੀ ਘੋੜੇ ਦੀ ਕੀਮਤ 20000 ਰੁਪਏ (ਉਸ ਸਮੇਂ ਦੇ) ਤੋਂ ਘੱਟ ਨਹੀਂ ਸੀ। ਉਸ ਸਮੇਂ ਇੱਕ ਮਖੌਲ ਪ੍ਰਚੱਲਿਤ ਸੀ ਕਿ ਸਾਰੇ ਲਾਹੌਰ ਸ਼ਹਿਰ ਦੀ ਕੀਮਤ ਵੀ ਮਹਾਰਾਜੇ ਦੇ ਘੋੜਿਆਂ ਦੀ ਕੀਮਤ ਤੋਂ ਘੱਟ ਹੈ।

ਹੌਲੀ-ਹੌਲੀ ਇਸ ਘੋੜੀ ਦੀ ਤਾਰੀਫ ਮਹਾਰਾਜੇ ਦੇ ਕੰਨਾਂ ਤਕ ਵੀ ਪਹੁੰਚ ਗਈ। ਮਹਾਰਾਜੇ ਨੇ ਆਪਣੇ ਜਸੂਸ ਇਸ ਘੋੜੀ ਦੀ ਸੂਹ ਕੱਢਣ ਲਈ ਨਿਯੁਕਤ ਕਰ ਦਿੱਤੇ। ਪਰ ਇਸ ਬਾਰੇ ਕੋਈ ਪੱਕਾ ਪਤਾ ਨਾ ਲੱਗ ਸਕਿਆ। ਇੱਕ ਮੁਖਬਰੀ ਇਹ ਮਿਲੀ ਕਿ ਇਹ ਪੇਸ਼ਾਵਰ ਵਿੱਚ ਹੀ ਮੌਜੂਦ ਹੈ ਤੇ ਦੂਸਰੀ ਖ਼ਬਰ ਇਹ ਮਿਲੀ ਕਿ ਮਹਾਰਾਜੇ ਤੋਂ ਡਰਦਿਆਂ ਯਾਰ ਮੁਹੰਮਦ ਨੇ ਘੋੜੀ ਕਾਬਲ ਭੇਜ ਦਿੱਤਾ ਹੈ। ਖਾਲਸਾ ਰਾਜ ਤੇ ਅਫਗਾਨਿਸਤਾਨ ਵਿੱਚ ਜੰਗ ਛਿੜਨ ਦੇ ਕਈ ਕਾਰਨ ਸਨ, ਪਰ ਇਹ ਘੋੜਾ ਵੀ ਇੱਕ ਕਾਰਨ ਬਣਿਆ। ਭਾਰਤ ਵਿੱਚੋਂ ਅਫਗਾਨ ਰਾਜ ਦਾ ਹਮੇਸ਼ਾਂ ਲਈ ਭੋਗ ਪਾਉਣ ਖਾਤਰ ਪੇਸ਼ਾਵਰ 'ਤੇ ਕਬਜ਼ਾ ਕਰਨਾ ਬਹੁਤ ਹੀ ਜ਼ਰੂਰੀ ਸੀ। ਇਸ ਮਕਸਦ ਲਈ ਖਾਲਸਾ ਫੌਜ ਨੂੰ ਕਈ ਹਮਲੇ ਤੇ ਭਾਰੀ ਜੱਦੋ ਜਹਿਦ ਕਰਨੀ ਪਈ।

ਪਹਿਲਾ ਹਮਲਾ 1818 ਈਸਵੀ ਵਿੱਚ ਕੀਤਾ ਗਿਆ। ਇਸ ਜੰਗ ਵਿੱਚ ਯਾਰ ਮੁਹੰਮਦ ਹਾਰ ਗਿਆ, ਪਰ ਉਸ ਨੇ ਖਾਲਸਾ ਰਾਜ ਦੀ ਅਧੀਨਗੀ ਸਵੀਕਾਰ ਕਰ ਲਈ ਅਤੇ ਸਲਾਨਾ ਖਰਾਜ਼ ਦੇਣਾ ਮੰਨਜ਼ੂਰ ਕਰ ਲਿਆ। ਇਸ ਤੋਂ ਬਾਅਦ 1823 (ਕਾਬਲ ਦੇ ਵਜ਼ੀਰ ਆਜ਼ਮ ਖਾਨ ਦਾ ਹਮਲਾ), 1827 (ਸੱਯਦ ਅਹਿਮਦ ਸ਼ਾਹ ਬਰੇਲਵੀ ਦੀ ਬਗਾਵਤ) ਸਮੇਂ ਕਈ ਵਾਰ ਪੇਸ਼ਾਵਰ ਦੇ ਸਵਾਲ 'ਤੇ ਸਿੱਖਾਂ ਅਤੇ ਅਫਗਾਨਾਂ ਵਿੱਚ ਖੂਨ ਡੋਲਵੀਆਂ ਜੰਗਾਂ ਹੋਈਆਂ। ਹਰ ਵਾਰ ਹਾਰ ਕੇ ਯਾਰ ਮੁਹੰਮਦ ਮਾਫ਼ੀ ਮੰਗ ਲੈਂਦਾ ਸੀ ਤੇ ਖਿਰਾਜ਼ ਭਰ ਕੇ ਬਖਸ਼ਣਹਾਰ ਮਹਾਰਾਜੇ ਦੁਆਰਾ ਦੁਬਾਰਾ ਗਵਰਨਰ ਥਾਪ ਦਿੱਤਾ ਜਾਂਦਾ। ਉਹ ਹਰ ਵਾਰ ਕੀਮਤੀ ਤੋਹਫੇ ਭੇਂਟ ਕਰਦਾ ਸੀ ਪਰ ਕਿਸੇ ਨਾ ਕਿਸੇ ਬਹਾਨੇ ਲੈਲੀ ਦੇਣ ਤੋਂ ਟਾਲਾ ਵੱਟ ਜਾਂਦਾ। ਫਕੀਰ ਅਜੀਜ਼ੁਦੀਨ, ਕੁੰਵਰ ਖੜਕ ਸਿੰਘ, ਕੁੰਵਰ ਸ਼ੇਰ ਸਿੰਘ ਤੇ ਹੋਰ ਕਈ ਜਰਨੈਲ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਲੈਲੀ ਹਾਸਲ ਕਰਨ ਵਿੱਚ ਕਾਮਯਾਬ ਨਾ ਹੋਏ। ਮਹਾਰਾਜੇ ਦੇ ਸਬਰ ਦਾ ਪਿਆਲਾ ਭਰਦਾ ਜਾ ਰਿਹਾ ਸੀ।

1827 ਈਸਵੀ ਵਿੱਚ ਯਾਰ ਮੁਹੰਮਦ ਖਾਨ, ਅਹਿਮਦ ਸ਼ਾਹ ਬਰੇਲਵੀ ਦੇ ਜ਼ਹਾਦੀਆਂ ਹੱਥੋਂ ਜੰਗ ਵਿੱਚ ਮਾਰਿਆ ਗਿਆ। ਜਨਰਲ ਵੈਨਤੂਰਾ ਅਤੇ ਕੁੰਵਰ ਸ਼ੇਰ ਸਿੰਘ ਦੀ ਕਮਾਂਡ ਹੇਠ ਖਾਲਸਾ ਫੌਜ ਨੇ ਅਹਿਮਦ ਸ਼ਾਹ ਬਰੇਲਵੀ ਨੂੰ ਜੰਗ ਵਿੱਚ ਮਾਰ ਕੇ ਯਾਰ ਮੁਹੰਮਦ ਦੇ ਭਰਾ ਸੁਲਤਾਨ ਮੁਹੰਮਦ ਨੂੰ ਇਸ ਸ਼ਰਤ 'ਤੇ ਪੇਸ਼ਾਵਰ ਦਾ ਗਵਰਵਰ ਥਾਪਿਆ ਕਿ ਉਹ ਹੋਰ ਖਰਾਜ਼ ਦੇ ਨਾਲ-ਨਾਲ ਲੈਲੀ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਭੇਂਟ ਕਰੇਗਾ। ਜਦੋਂ ਸੁਲਤਾਨ ਮੁਹੰਮਦ ਨੇ ਵੀ ਲੈਲੀ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਮਰ ਚੁੱਕੀ ਹੈ, ਤਾਂ ਵੈਨਤੂਰਾ ਨੇ ਉਸ ਨੂੰ ਕੈਦ ਕਰਨ ਦੀ ਧਮਕੀ ਦਿੱਤੀ। ਇਸ 'ਤੇ ਸੂਬੇਦਾਰ ਡਰ ਗਿਆ ਤੇ ਭਰੇ ਮਨ ਨਾਲ ਲੈਲੀ ਨੂੰ ਵੈਨਤੂਰਾ ਦੇ ਹਵਾਲੇ ਕਰ ਦਿੱਤਾ। ਵੈਨਤੂਰਾ ਨੇ ਇਹ ਵਿਸ਼ਵ ਪ੍ਰਸਿੱਧ ਘੋੜੀ ਉਸੇ ਵੇਲੇ 500 ਸਿਪਾਹੀਆਂ ਦੀ ਰਾਖੀ ਹੇਠ ਇੱਕ ਖਾਸ ਬੱਘੀ ਵਿੱਚ ਲਾਹੌਰ ਵੱਲ ਰਵਾਨਾ ਕਰ ਦਿੱਤਾ। ਇਸ ਨੇ ਸ਼ਾਨੋ ਸ਼ੌਕਤ ਨਾਲ ਅਕਬਰੀ ਗੇਟ ਰਾਹੀਂ ਦਸੰਬਰ 1827 ਈਸਵੀ ਨੂੰ ਲਾਹੌਰ ਸ਼ਹਿਰ ਵਿੱਚ ਪ੍ਰਵੇਸ਼ ਕੀਤਾ। ਇਸ ਦੇ ਸਵਾਗਤ ਲਈ ਸ਼ਹਿਰ ਦੇ ਗਲੀਆਂ ਬਜ਼ਾਰ ਦੋ ਦਿਨ ਤਕ ਪਾਣੀ ਨਾਲ ਧੋ ਕੇ ਲਿਸ਼ਕਾਏ ਗਏ। ਮਹਾਰਾਜਾ ਇਸ ਨੂੰ ਤੱਕ ਕੇ ਗੱਦ ਗੱਦ ਹੋ ਗਿਆ। ਉਸ ਨੇ ਬਚਨ ਕੀਤੇ ਕਿ ਇਸ ਨੂੰ ਪ੍ਰਾਪਤ ਕਰਨ ਲਈ ਮੈਂ ਜੋ ਕਸ਼ਟ ਸਹੇ ਹਨ, ਇਸ ਉਸ ਦੇ ਬਿਲਕੁਲ ਕਾਬਲ ਹੈ। ਉਸ ਸਮੇਂ  ਮਹਾਰਾਜੇ ਨੂੰ ਲੈਲੀ 'ਤੇ ਸਵਾਰ ਕੀਤਾ ਗਿਆ ਤਾਂ ਕਾਠੀ 'ਤੇ ਬੈਠਦੇ ਸਾਰ ਉਹ ਆਪਣੇ ਪੁਰਾਣੇ ਜਾਹੋ ਜਲਾਲ ਵਿੱਚ ਆ ਗਿਆ।

ਇਹ ਘੋੜੀ ਸੰਸਾਰ ਦਾ ਸਭ ਤੋਂ ਵੱਧ ਕੀਮਤੀ ਘੋੜੀ ਹੈ ਕਿਉਂਕਿ ਇਸ ਨੂੰ ਹਾਸਲ ਕਾਰਨ ਲਈ ਹੋਈਆਂ ਜੰਗਾਂ ਵਿੱਚ 60 ਲੱਖ ਰੁਪਏ ਖਰਚਾ ਆਇਆ ਜੋ ਸੋਨੇ ਦੀ ਉਸ ਵੇਲੇ ਦੀ ਕੀਮਤ ਦੇ ਹਿਸਾਬ ਨਾਲ ਅੱਜ ਦਾ ਇੱਕ ਅਰਬ ਪੱਚੀ ਕਰੋੜ ਰੁਪਏ ਬਣਦਾ ਹੈ।

ਲੈਲਾ ਮਜ਼ਬੂਤ ਜਿਸਮ, ਲੰਬੇ ਕੱਦ ਅਤੇ ਫੁਰਤੀਲੀ ਘੋੜੀ ਸੀ। ਹੈਗਲ ਨੇ ਇਹ ਘੋੜੀ ਸ਼ਾਹੀ ਤਬੇਲੇ ਵਿੱਚ ਦੇਖੀ ਸੀ। ਉਹ ਕਹਿੰਦੇ ਹਨ, ''ਇਹ ਮਹਾਰਾਜ ਦੀ ਬਿਹਤਰੀਨ ਘੋੜੀ ਹੈ। ਗੋਡਿਆਂ 'ਤੇ ਗੋਲ-ਗੋਲ ਸੋਨੇ ਦੀਆਂ ਚੂੜੀਆਂ ਹਨ, ਗਹਿਰਾ ਸੁਰਮਈ ਰੰਗ ਹੈ, ਕਾਲੀਆਂ ਲੱਤਾਂ ਹਨ, ਪੂਰੇ ਸੋਲ੍ਹਾ ਹੱਥ ਲੰਬਾ ਕੱਦ ਹੈ।''

ਐਮੀ ਏਡਨ ਦਾ ਕਹਿਣਾ ਹੈ ਕਿ ਮਹਾਰਾਜਾ ਨੂੰ ਲੈਲਾ ਇੰਨੀ ਪਸੰਦ ਸੀ ਕਿ ਕਦੇ-ਕਦੇ ਧੁੱਪ ਵਿੱਚ ਵੀ ਉਸਦੀ ਗਰਦਨ ਸਹਿਲਾਉਂਦੇ ਅਤੇ ਉਸ ਦੀਆਂ ਲੱਤਾਂ ਦਬਾਉਣ ਚਲੇ ਜਾਂਦੇ।

ਲੈਲਾ ਦੇ ਕਿਸੇ ਜੰਗ ਵਿੱਚ ਵਰਤੋਂ ਦਾ ਤਾਂ ਜ਼ਿਕਰ ਨਹੀਂ ਮਿਲਦਾ, ਪਰ ਇਹ ਜ਼ਿਕਰ ਜ਼ਰੂਰ ਮਿਲਦਾ ਹੈ ਕਿ ਮਹਾਰਾਜਾ ਨੇ ਇਹ ਘੋੜੀ ਅਤੇ ਆਪਣੀ ਘੋੜ ਸਵਾਰੀ ਦੇ ਕਮਾਲ 1831 ਵਿੱਚ ਰੋਪੜ ਵਿੱਚ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿੰਕ ਨੂੰ ਦਿਖਾਏ ਸਨ।

ਉਨ੍ਹਾਂ ਨੇ ਬਹੁਤ ਤੇਜ਼ ਰਫ਼ਤਾਰੀ ਨਾਲ ਲੈਲਾ ਨੂੰ ਭਜਾਉਂਦੇ ਹੋਏ ਪੰਜ ਵਾਰ ਆਪਣੇ ਨੇਜੇ ਦੀ ਨੋਕ ਨਾਲ ਪਿੱਤਲ ਦਾ ਇੱਕ ਬਰਤਨ ਚੁੱਕਿਆ। ਦੇਖਣ ਵਾਲਿਆਂ ਨੇ ਬਹੁਤ ਹੀ ਤਾਰੀਫ਼ ਕੀਤੀ ਤਾਂ ਮਹਾਰਾਜਾ ਨੇ ਅੱਗੇ ਵਧ ਕੇ ਲੈਲਾ ਦਾ ਮੂੰਹ ਚੁੰਮ ਲਿਆ।

ਲੈਲੀ ਹੀ ਸੰਸਾਰ ਦਾ ਇੱਕੋ ਇੱਕ ਖੁਸ਼ਕਿਸਮਤ ਘੋੜੀ ਹੈ ਜਿਸ ਨੂੰ ਕਈ ਖਾਸ ਮੌਕਿਆਂ 'ਤੇ ਕੋਹਿਨੂਰ ਹੀਰਾ ਪਹਿਨਣ ਦਾ ਮਾਣ ਹਾਸਲ ਹੈ। ਮਹਾਰਾਜੇ ਤੋਂ ਇਲਾਵਾ ਹੋਰ ਕਿਸੇ ਨੂੰ ਇਸ 'ਤੇ ਸਵਾਰੀ ਕਰਨ ਦਾ ਹੱਕ ਨਹੀਂ ਸੀ। ਕਹਿੰਦੇ ਹਨ ਕਿ ਇੱਕ ਵਾਰ ਕੁੰਵਰ ਸ਼ੇਰ ਸਿੰਘ ਨੇ ਇਸ 'ਤੇ ਬਿਨਾਂ ਇਜਾਜ਼ਤ ਸਵਾਰੀ ਕੀਤੀ ਤਾਂ ਉਹ ਬਹੁਤ ਮੁਸ਼ਕਲ ਨਾਲ ਫਕੀਰ ਅਜ਼ੀਜ਼ੁਦੀਨ ਦੀ ਸ਼ਿਫਾਰਸ਼ ਕਾਰਨ ਮਹਾਰਾਜੇ ਦੇ ਕਹਿਰ ਤੋਂ ਬਚ ਸਕਿਆ। ਲੈਲੀ ਦਾ ਪੂਰੇ ਕੱਦ ਦਾ ਬੁੱਤ ਲਾਹੌਰ ਮਿਊਜ਼ੀਅਮ ਵਿੱਚ ਰੱਖਿਆ ਹੋਇਆ ਹੈ। ਮਹਾਰਾਜੇ ਦੇ ਦਰਬਾਰੀ ਕਵੀ ਕਾਦਰ ਯਾਰ ਨੇ ਲੈਲੀ ਦੀ ਸ਼ਾਨ ਵਿੱਚ ਇੱਕ ਕਵਿਤਾ ਲਿਖੀ ਸੀ। ਲੈਲੀ ਮਹਾਰਾਜੇ ਦੇ ਜਿਊਂਦੇ ਜੀਅ ਹੀ ਮਰ ਗਈ ਸੀ। ਮਹਾਰਾਜੇ ਨੇ ਬਹੁਤ ਦੁੱਖ ਮਨਾਇਆ ਤੇ ਉਸ ਨੂੰ ਸ਼ਾਹੀ ਸਨਮਾਨਾਂ ਨਾਲ 21 ਤੋਪਾਂ ਦੀ ਸਲਾਮੀ ਦੇ ਕੇ ਦਫਨਾਇਆ। ਅੰਗਰੇਜ਼ ਚਿੱਤਰਕਾਰ ਐਮਲੀ ਈਡਨ ਤੋਂ ਮਹਾਰਾਜੇ ਨੇ ਲੈਲੀ ਦਾ ਸਕੈੱਚ ਤਿਆਰ ਕਰਵਾਇਆ ਸੀ।

ਮਹਾਰਾਜਾ ਰਣਜੀਤ ਸਿੰਘ ਨਾਲ ਉਸ ਇਤਿਹਾਸਕ ਘੋੜੀ ਦੀ ਤਸਵੀਰ ਲਾਹੌਰ ਦੇ ਮਿਊਜ਼ੀਅਮ ਦੀ ਸਿੱਖ ਗੈਲਰੀ ਵਿੱਚ ਮੌਜੂਦ ਹੈ ਅਤੇ ਦੇਖਣ ਵਾਲਿਆਂ ਨੂੰ ਇਨਸਾਨ ਅਤੇ ਜਾਨਵਰ ਦੇ ਪਿਆਰ ਦੀ ਕਹਾਣੀ ਦੱਸਦੀ ਹੈ।