ਬਰਨਾਲਾ /ਮਹਿਲ ਕਲਾਂ-ਫਰਵਰੀ 2021-(ਗੁਰਸੇਵਕ ਸਿੰਘ ਸੋਹੀ) ਮੋਦੀ ਹਕੂਮਤ ਵੱਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਵਿਰੁੱਧ 21ਫਰਵਰੀ ਨੂੰ ਬਰਨਾਲਾ ਅਨਾਜ ਮੰਡੀ ਵਿਖੇ ਮਹਾਂ ਰੈਲੀ ਕੀਤੀ ਜਾ ਰਹੀ ਹੈ ਇਸ ਰੈਲੀ ਦਾ ਮਕਸਦ ਕਿਸਾਨ ਮਜ਼ਦੂਰਾਂ ਪ੍ਰਤੀ ਕਾਲੇ ਕਾਨੂੰਨ ਵਾਪਸ ਕਰਵਾਉਣ ਦੇ ਲਈ ਅਤੇ ਮੋਦੀ ਹਕੂਮਤ ਦੇ ਜਾਬਰ ਕਦਮਾਂ ਤੇ ਫਿਰਕੂ ਚਾਲਾਂ ਨੂੰ ਮਾਤ ਦੇਣ ਅਤੇ ਜੇਲੀ ਡੱਕੇ ਕਿਸਾਨਾਂ ਨੂੰ ਰਿਹਾ ਕਰਵਾਉਣ ਸਮੇਤ ਕਾਲੇ ਕਾਨੂੰਨਾਂ ਦੇ ਮਜ਼ਦੂਰਾਂ ਕਿਸਾਨਾਂ 'ਤੇ ਪੈਣ ਵਾਲੇ ਮਾਰੂ ਅਸਰਾਂ ਦਾ ਸੱਚ ਪੇਸ ਕਰਨ ਮਹਾਂ ਰੈਲੀ ਕੀਤੀ ਜਾ ਰਹੀ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ (ਬਰਨਾਲਾ) ਦੇ ਪ੍ਰਧਾਨ ਨਿਰਭੈ ਸਿੰਘ ਗਿਆਨੀ ਨੇ ਕਿਹਾ ਹੈ ਕਿ ਇਸ ਮਹਾਂ ਰੈਲੀ ਨੂੰ ਸੰਬੋਧਨ ਕਰਨ ਦੇ ਲਈ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਪਹੁੰਚਣਗੇ। ਉਨ੍ਹਾਂ ਕਿਸਾਨ ਮਜ਼ਦੂਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮਹਾਂ ਰੈਲੀ ਨੂੰ ਸਫ਼ਲ ਬਣਾਉਣ ਲਈ ਇੱਕ ਵੱਡੀ ਤਾਦਾਦ ਵਿਚ ਜ਼ਰੂਰ ਪਹੁੰਚਣ ਅਤੇ ਮਜ਼ਦੂਰਾਂ ਕਿਸਾਨਾਂ ਦੀ ਸਾਂਝ ਨੂੰ ਬੁਲੰਦ ਕਰਨ ਲਈ ਬਰਨਾਲਾ ਵਿਖੇ ਹੋ ਰਹੀ ਮਜਦੁਰ ਕਿਸਾਨ ਮਹਾਂ ਰੈਲੀ ਵਿੱਚ ਘਰਾਂ ਨੂੰ ਜਿੰਦੇ ਕੁੰਡੇ ਮਾਰਕੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਮਜ਼ਦੂਰਾਂ ਅਤੇ ਇਨਾਂ ਦੀ ਮਾਰ ਹੇਠ ਆਉਣ ਵਾਲੇ ਸਭਨਾਂ ਤਬਕਿਆਂ ਨੂੰ ਇੱਕਜੁਟ ਹੋਕੇ ਲੜਨ ਨਾਲ ਹੀ ਕਾਰਪੋਰੇਟ ਘਰਾਣਿਆਂ ਤੇ ਵਿਦੇਸੀ-ਦੇਸ਼ੀ ਕੰਪਨੀਆਂ ਦੇ ਹੱਥ ਵਿੱਚ ਦਿੱਤੀਆਂ ਇਨਾਂ ਤਾਕਤਾਂ ਨੂੰ ਖਤਮ ਕੀਤਾ ਜਾ ਸਕਦਾ ਹੈ।ਇਸ ਸਮੇਂ ਉਨ੍ਹਾਂ ਨਾਲ ਸਾਧੂ ਸਿੰਘ, ਤਰਸੇਮ ਸਿੰਘ, ਨਿਰਭੈ ਸਿੰਘ, ਨਾਜਰ ਸਿੰਘ, ਅਜੈਬ ਸਿੰਘ, ਬਲਵਿੰਦਰ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।