You are here

ਪੰਜਾਬ

 ਕਿਸਾਨਾਂ ਦੇ ਸਮਰਥਨ ਚ ਪਿੰਡ ਕਿਲੀ ਚਾਹਲਾਂ ਤੋਂ ਤਿੱਨ ਹਜ਼ਾਰ ਡਾਇਰੈਕਟਰ ਦਿੱਲੀ ਲਈ ਰਵਾਨਾ

ਅਜੀਤਵਾਲ  ਜਨਵਰੀ  2020 -(ਬਲਵੀਰ  ਸਿੰਘ ਬਾਠ)

  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਭਿੰਦਰ ਸਿੰਘ ਕੋਕਰੀ ਅਤੇ ਪ੍ਰੈੱਸ ਸਕੱਤਰ ਨਛੱਤਰ ਸਿੰਘ ਹੇਰਾਂ ਦੀ ਯੋਗ ਅਗਵਾਈ   ਚ ਅੱਜ  ਨੇੜਲੇ ਪਿੰਡ ਕਿਲੀ ਚਾਹਲਾਂ ਤੋਂ ਕਰੀਬ  ਤਿੱਨ ਹਜਾਰ ਟਰੈਕਟਰਾਂ ਦਾ ਕਾਫ਼ਲਾ ਡਗਰੂ ਲਈ ਰਵਾਨਾ ਹੋਇਆ  ਇਸ ਕਾਫ਼ਲੇ ਵਿਚ ਬਹੁਤੀ ਗਿਣਤੀ ਨੌਜਵਾਨਾਂ ਦੀ ਸੀ  ਨੌਜਵਾਨਾਂ ਨੇ ਟਰੈਕਟਰ ਦੁਲਹਨ ਵਾਂਗ ਸ਼ਿੰਗਾਰੇ ਹੋਏ ਸਨ  ਇਸ ਕਾਫ਼ਲੇ ਚ ਕਿਸਾਨਾਂ ਨੇ ਹਲ ਵਾਹੁੰਦੇ ਹੋਏ ਇਕ ਵੱਡਾ ਬੁੱਤ ਵੀ ਟਰਾਲੀ ਚ ਰੱਖਿਆ ਹੋਇਆ ਸੀ   ਅਤੇ ਟਰਾਲੀ ਤੇ ਸਵਾਮੀਨਾਥਨ ਦੀ ਰਿਪੋਰਟ ਦੇ ਲਾਗੂ ਕਰੋ ਦੇ ਬੈਨਰ ਵੀ ਲੱਗੇ ਹੋਏ ਸਨ  ਇਸ ਸਮੇਂ ਆਗੂਆਂ ਨੇ ਦੱਸਿਆ ਕਿ ਧੀ ਪਿੰਡਾਂ ਚੋਂ ਕਿਸਾਨ ਆਪੋ ਆਪਣੇ ਪਿੰਡਾਂ ਚ ਮਾਰਚ ਕਰਨ ਉਪਰੰਤ ਇਸ ਟਰੈਕਟਰ ਮਾਰਚ ਚ ਤਿੱਨ ਹਜ਼ਾਰ ਟਰੈਕਟਰਾਂ ਸਮੇਤ ਸ਼ਾਮਲ ਹੋਏ  ਇਹ ਟਰੈਕਟਰ ਮਾਰਚ ਛੱਬੀ ਜਨਵਰੀ ਦੇ ਕਿਸਾਨ ਪਰੇਡ ਦੀ ਤਿਆਰੀ ਵਜੋਂ ਕੀਤਾ ਜਾ ਰਿਹਾ ਹੈ  ਉਨ੍ਹਾਂ ਅੱਗੇ ਕਿਹਾ ਕਿ ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਪਿਛਲੇ ਕਰੀਬ ਛਪੰਜਾ ਦਿਨਾਂ ਤੋਂ ਦਿੱਲੀ ਦੇ ਬਾਰਡਰਾਂ ਤੇ ਬੈਠਾ ਹੈ  ਮੋਦੀ ਨੇ ਕਾਰਪੋਰੇਟ ਘਰਾਣਿਆਂ ਦੇ ਮੁਖੀਆਂ ਨਾਲ ਵਿਦੇਸ਼ੀ ਦੌਰਿਆਂ ਦੌਰਾਨ ਅਠਾਰਾਂ ਸਮਝੌਤੇ ਕੀਤੇ ਹੋਏ ਹਨ ਇਸ ਤੋਂ ਸਾਬਤ ਹੁੰਦਾ ਹੈ ਕਿ ਮੋਦੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੀ ਕਠਪੁਤਲੀ  ਬਣ ਚੁੱਕਿਆ ਹੈ ਤਦੇ ਹੀ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ  ਪਰ ਕਿਸਾਨਾਂ ਵੱਲੋਂ ਕਾਲੇ ਕਾਨੂੰਨ ਰੱਦ ਕਰਵਾਉਣ ਤਕ ਇਹ ਅੰਦੋਲਨ ਜਾਰੀ ਰੱਖਿਆ ਜਾਵੇਗਾ  ਮਿਤੀ ਛੱਬੀ ਜਨਵਰੀ ਦਾ ਟਰੈਕਟਰ ਮਾਰਚ ਮੋਦੀ ਸਰਕਾਰ ਦੇ ਭਰਮ ਭੁਲੇਖੇ ਦੂਰ ਕਰੇਗਾ  ਇਸ ਸਮੇਂ ਟਰੈਕਟਰ ਮਾਰਚ ਚ ਜਗਜੀਤ ਸਿੰਘ ਦੌਧਰ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਪ੍ਰੀਤਮ ਸਿੰਘ ਡਾਲਾ ਜਸਬੀਰ ਸਿੰਘ ਬੁੱਟਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਹਾਜ਼ਰ ਸਨ

 

 

 

 

26ਤਰੀਕ ਨੂੰ ਹੋਣ ਜਾ ਰਿਹਾ ਟਰੈਕਟਰ ਮਾਰਚ ਮੋਦੀ ਸਰਕਾਰ ਦੇ ਭਰਮ ਭੁਲੇਖੇ ਦੂਰ ਕਰੇਗਾ- ਸਰਪੰਚ ਡਿੰਪੀ

 ਅਜੀਤਵਾਲ , ਜਨਵਰੀ  2021 -(ਬਲਵੀਰ ਸਿੰਘ ਬਾਠ)- 

 ਖੇਤੀ ਬਿੱਲਾ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਇਨ੍ਹਾਂ ਕਾਲੇ ਬਿਲਾਂ ਦੇ ਵਿਰੁੱਧ ਮਿਤੀ ਛੱਬੀ ਜਨਵਰੀ ਨੂੰ ਕਿਸਾਨਾਂ ਵੱਲੋਂ ਦਿੱਲੀ ਵਿੱਚ ਟਰੈਕਟਰ  ਰੋਸ ਮਾਰਚ ਕੱਢਿਆ ਜਾਵੇਗਾ ਇਹ ਰੋਸ ਮਾਰਚ ਮੋਦੀ ਸਰਕਾਰ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦੇਵੇਗਾ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੌਜਵਾਨ ਸਮਾਜ ਸੇਵੀ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਨੇ ਜਨ ਸ਼ਕਤੀ  ਨਿਊਜ਼ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਦੇ ਹੋਏ ਕਿਹਾ  ਕੇ ਦਿੱਲੀ ਨੂੰ ਹੋਣ ਵਾਲੀ ਪਰੇਡ ਦੀਆਂ ਸਾਰੀਆਂ ਤਿਆਰੀਆਂ ਕਿਸਾਨਾਂ ਵੱਲੋਂ ਮੁਕੰਮਲ ਹੋ ਚੁੱਕੀਆਂ ਹਨ  ਦੇਸ਼ ਦੇ ਕੋਨੇ ਕੋਨੇ ਵਿਚ ਕਿਸਾਨ ਮਜ਼ਦੂਰ ਆਪੋ ਆਪਣੇ ਟਰੈਕਟਰ ਲੈ ਕੇ ਆਪਣਾ ਬਣਦਾ ਯੋਗਦਾਨ ਪਾਉਣ ਜ਼ਰੂਰ ਪਹੁੰਚਣਗੇ  ਇਹ ਰੋਸ ਕਰਕੇ ਹੀ ਅਸੀਂ ਸੈਂਟਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਬਿੱਲ ਰੱਦ ਕਰਵਾ ਕੇ ਵਾਪਸ ਘਰਾਂ ਨੂੰ ਪਰਤਾਂਗੇ  ਇਹ ਰੋਸ ਮਾਰਚ ਮੋਦੀ ਸਰਕਾਰ ਨੂੰ ਹਲੂਣਾ ਦੇਣ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣ ਕੇ  ਬੈਠਾ ਹੈ ਜਿਸ ਨੂੰ ਕਿਸਾਨ ਮਜ਼ਦੂਰ ਦਿਖਾਈ ਹੀ ਨਹੀਂ ਦਿੰਦੇ  ਕਾਰਪੋਰੇਟ ਘਰਾਣਿਆਂ ਦੇ ਫ਼ਾਇਦੇ ਸੋਚਦੇ ਸੋਚਦੇ ਮੋਦੀ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ  ਉਨ੍ਹਾਂ ਖੇਤੀ ਮਾਰੂ ਤਿੰਨ ਆਰਡੀਨੈਂਸ ਬਿੱਲ ਪਾਸ ਕਰਕੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਹੈ  ਜਿਸ ਨੂੰ ਮੇਰੇ ਦੇਸ਼ ਦੇ ਕਿਸਾਨ ਮਜ਼ਦੂਰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਣਗੇ  ਅਸੀਂ  ਇਨ੍ਹਾਂ ਕਾਲੇ ਬਿਲਾਂ ਦਾ ਡਟ ਕੇ ਵਿਰੋਧ ਕਰਦੇ ਰਹਾਂਗੇ

ਬੱਸ ਤੈਥੋਂ ਹੀ ਆਸ ਹੈ ✍️ ਚੰਦਰ ਪ੍ਰਕਾਸ਼

ਬੱਸ ਤੈਥੋਂ ਹੀ ਆਸ ਹੈ…….

ਮੇਰਿਆ ਰੱਬਾ ਓ ਰੱਬਾ ਮੇਰਿਆ

ਤੇਰੇ ਚਰਨਾਂ ’ਚ ਅਰਦਾਸ ਹੈ

ਬਖਸ਼ ਜਾਨ ਕਿਰਤੀਆਂ ਦੀ

ਬੱਸ ਤੈਥੋਂ ਹੀ ਆਸ ਹੈ

 

 

ਕੁੱਝ ਕਰ ਤੂੰ ,ਕੁੱਝ ਤਾਂ ਕਰ

ਕਿਰਤੀ ਕਾਮਾ ਕਿਸਾਨ ਰਿਹਾ ਮਰ

ਮੁੱਦਾ ਇਹ ਹੱਲ ਹੋਵੇ , ਚੰਗੀ ਕੋਈ ਗੱਲ ਹੋਵੇ

ਤੇਰਾ ਹੀ ਧਰਵਾਸ ਹੈ

ਬੱਸ ਤੈਥੋਂ ਹੀ ਆਸ ਹੈ

 

ਨਾ ਕੋਈ ਅਣਹੋਣੀ ਹੋਵੇ

ਨਾ ਕੋਈ ਮਾਂ ਹੰਝੂਆਂ ਨਾਲ ਪੁੱਤ ਦਾ ਕਫ਼ਨ ਧੋਵੇ

ਨਾ ਕੱਟੇ ਕੋਈ ਕਮਾਊ ਹੱਥਾਂ ਨੂੰ

ਨਾ ਕੋਈ ਤੋੜੇ ਕਾਮਿਆਂ ਦੀਆਂ ਲੱਤਾਂ ਨੂੰ

ਹੋਵੇ ਨੇਕੀ ਦੀ ਜਿੱਤ, ਬਦੀ ਦਾ ਨਾਸ਼ ਹੈ

ਬੱਸ ਤੈਥੋਂ ਹੀ ਆਸ ਹੈ

 

ਮੱਤ ਬਖਸ਼ ਜਿਸ ਨੇ ਖਿੱਚ ਤੀ ਲਕੀਰ

ਮਾੜੀ ਕੀਤੀ ਦਿਹਾੜੀਆਂ ਦੀ ਤਕਦੀਰ

ਬੁਰੀ ਕਰਤੀ ਦੇਸ਼ ਦੀ ਗਤ

ਝੂਠ ਫ਼ਕੀਰ ਉਹ, ਨਹੀਂ ਹੈ ਸਤ

ਹਰ ਰੋਜ਼ ਕਾਮਾ ਹੋਇਆ ਲਾਸ਼ ਹੈ

ਬੱਸ ਤੈਥੋਂ ਹੀ ਆਸ ਹੈ

 

ਖ਼ਤਮ ਹੋਣ ਮੌਤ ਦੇ ਫ਼ੁਰਮਾਨ

ਨਾ ਮਿਟੇ ਕਾਮੇ ਦਾ ਨਾਮੋ ਨਿਸ਼ਾਨ

ਸਭ ਦਾ ਕਲਿਆਣ ਹੋਵੇ

ਲਹਿ ਲਹਿਰਾਉਂਦਾ ਖੇਤ ਖਲਿਆਣ ਹੋਵੇ 

ਨਾ ਹੋਵੇ ਅੱਡ ਹੱਡ ਨਾਲੋਂ ਮਾਸ  ਹੈ

ਬੱਸ ਤੈਥੋਂ ਹੀ ਆਸ ਹੈ

 

 

ਹਿੰਦੁਸਤਾਨ ਦੀ ਹੈ ਸਰਕਾਰ

ਹਿੰਦੁਸਤਾਨ ਦਾ ਕਾਮਾ ਦਿਹਾੜੀਦਾਰ

ਹੋਵੇ ਨਾ ਲੜਾਈ ਆਰ ਪਾਰ

ਗੁਜ਼ਰ ਬਸਰ ਸਭ ਦੀ ਰਲ ਮਿਲ ਹੋਵੇ

ਰਿਸ਼ਤਿਆਂ ਵਿਚ ਨਾ ਕੋਈ ਸਿੱਲ ਹੋਵੇ

ਮਾਂ ਭੋਇੰ ਹੋਈ ਉਦਾਸ ਹੈ

ਬੱਸ ਤੈਥੋਂ ਹੀ ਆਸ ਹੈ

 

ਇਕ ਦਮ ਤੂੰ ਮਸਲੇ ਨਿਬੇੜੇ

ਮੁੜ ਆਉਣ ਸਾਰੇ ਆਪਣੇ ਵਿਹੜੇ

ਖੁਸ਼ੀਆਂ ਲੈਣ ਪਿੜ ਮੱਲ

ਸੁਹਾਣਾ ਹੋਵੇ ਹਰ ਪਲ

ਪਵੇ ਪਿਆਰ ਦਾ ਮੀਂਹ

ਮੁਹੱਬਤ ਦੀ ਹੋਵੇ ਜਲ ਥਲ

ਤੇਰੇ ਤੇ ਹੀ ਵਿਸ਼ਵਾਸ ਹੈ

ਬੱਸ ਤੈਥੋਂ ਹੀ ਆਸ ਹੈ

 

ਗਰਮ ਨਾਅਰੇ ਜੋ ਲਾਉਂਦੇ ਨੇ

ਔਖੇ ਵੇਲੇ ਨਹੀਂ ਥਿਆਉਂਦੇ ਨੇ

ਸਰਕਾਰ ਕਿਰਤੀ ਨੂੰ ਦੁਸ਼ਮਣ ਬਣਾਉਂਦੇ ਨੇ

ਪਹਿਚਾਣ ਇਹ ਤੱਤ

ਖਾਰਜ ਕਰ ਇਨਾਂ ਦੀ ਅੱਤ

ਤੇਰੇ ਚਰਨਾਂ ’ਚ ਨਿਵਾਸ ਹੈ

ਬੱਸ ਤੈਥੋਂ ਹੀ ਆਸ ਹੈ

 

ਮੇਰਿਆ ਰੱਬਾ ਓ ਰੱਬਾ ਮੇਰਿਆ

ਕਿਉਂ ਕਿਰਤੀ ਦੁੱਖਾਂ ਨੇ ਘੇਰਿਆ

ਸੁਣ ਅਰਜੋਈ, ਬਖਸ਼ ਡਾਢੇ ਨੂੰ ਸੁਮੱਤ

ਰੱਖੇ ਕਾਬੂ ਨੀਤ, ਜਿਹੜੀ ਪਿਆਸੀ ਰੱਤ

ਬੰਜਰ ਹੋਈ ਧਰਤ

ਹਲ ਲਿਆ ਆਖ਼ਰੀ ਸਵਾਸ ਹੈ

ਬੱਸ ਤੈਥੋਂ ਹੀ ਆਸ ਹੈ

 

ਕੁੱਝ ਕਰ ਤੂੰ, ਕੁੱਝ ਤਾਂ ਕਰ

ਬਖਸ਼ ਕਾਮੇ ਨੂੰ ਜ਼ਿੰਦਗੀ

ਅਰਜ ਇਹ ਖ਼ਾਸ ਹੈ

ਅਰਜ ਇਹ ਖ਼ਾਸ ਹੈ

ਬੱਸ ਤੈਥੋਂ ਹੀ ਆਸ ਹੈ…….

 

 

 

ਚੰਦਰ ਪ੍ਰਕਾਸ਼

ਬਠਿੰਡਾ

98154-37555, 98762-15150

 

ਜੈ ਹਿੰਦ, ਜੈ ਭਾਰਤ , ਭਾਰਤ ਮਾਤਾ ਦੀ ਜੈ

ਜੈ ਸੰਵਿਧਾਨ ਜੈ ਜਵਾਨ ਜੈ ਕਿਸਾਨ

 

ਇਹ ਕਵਿਤਾ ਰੱਬ ਨੂੰ ਪੁਰਜ਼ੋਰ ਤੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਅਰਦਾਸ ਹੈ ਕਿ ਉਹ ਕਿਰਤੀ ਕਾਮਿਆਂ ਦਿਹਾੜੀਦਾਰਾਂ ਅਤੇ ਹੋਰ ਜੁਝਾਰੂਆਂ, ਜੋ ਦਿੱਲੀ ਦੀਆਂ ਸਰਹੱਦਾਂ ’ਤੇ ਆਪਣੇ ਹੌਂਦ ਲਈ ਕਾਨੂੰਨ ਦੀ ਇੱਜਤ ਕਰਦੇ ਹੋਏ ਆਪਣਾ ਸੰਘਰਸ਼ ਕਰ ਰਹੇ ਹਨ ,ਉਨਾਂ ਦੀ ਜਾਨ ਦੀ ਸਲਾਮਤੀ ਹੋਵੇ। ਰੱਬ ਅੱਗੇ ਅਰਦਾਸ ਹੈ ਕਿ ਉਹ ਸਭ ਨੂੰ ਸੁਮੱਤ ਬਖਸ਼ੇ ਅਤੇ ਮਸਲੇ ਹੱਲ ਹੋਣ ਅਤੇ ਸਾਰੇ ਮੁੜ ਆਪਣੇ ਘਰਾਂ ਨੂੰ ਸਹੀ ਸਲਾਮਤ ਪਰਤ ਜਾਣ।

 

 

ਵਿਸ਼ੇਸ਼ ਸਹਿਯੋਗੀ ਜਰਨਲਿਸਟ ਇਕਬਾਲ ਸਿੰਘ ਰਸੂਲਪੁਰ  

ਕਿਸਾਨੀ ਅੰਦੋਲਨ ਦੀ ਇੱਕ ਝਲਕ

ਦਿੱਲੀ ਦੇ ਕੁੰਡਲੀ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਸਾਂਝੀ ਸੱਥ ਤੇ ਬੱਚਿਆਂ ਦੀ ਪੜ੍ਹਾਈ ਕਰਵਾ ਰਹੇ ਫ਼ਿਲਮੀ ਐਕਟਰ ਜਪੁਜੀ ਖਹਿਰਾ ਦੀ ਮੂੰਹੋਂ ਬੋਲਦੀ ਤਸਵੀਰ  ਪੇਸ਼ਕਸ਼ ਬਲਵੀਰ  ਸਿੰਘ ਬਾਠ ਜਨਸ਼ਕਤੀ ਨਿਊਜ਼ ਪੰਜਾਬ ਕੁੰਡਲੀ ਬਾਰਡਰ ਦਿੱਲੀ

ਢੁੱਡੀਕੇ ਪਿੰਡ ਤੋਂ  ਦਿੱਲੀ  ਟਰੈਕਟਰ ਪਰੇਡ ਲਈ ਜਾਵੇਗਾ ਵੱਡਾ ਕਾਫ਼ਲਾ ਸਾਰੀਆਂ ਤਿਆਰੀਆਂ ਮੁਕੰਮਲ - ਸਰਪੰਚ ਜਸਵੀਰ ਸਿੰਘ ਢਿੱਲੋਂ

ਅਜੀਤਵਾਲ, ਜਨਵਰੀ  2021 -(ਬਲਵੀਰ ਸਿੰਘ ਬਾਠ) 

ਖੇਤੀ ਆਰਡੀਨੈਂਸ ਬਿਲਾਂ ਦੇ ਖ਼ਿਲਾਫ਼ ਦਿੱਲੀ ਵਿਖੇ ਚੱਲ ਰਹੇ ਸ਼ਾਂਤਮਈ ਅੰਦੋਲਨ ਵਿਚ  ਗ਼ਦਰੀ ਬਾਬਿਆਂ ਦੇ ਵਾਰਸਾਂ ਵੱਲੋਂ ਵੱਧ ਚਡ਼੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਨੌਜਵਾਨ ਆਗੂ ਸਰਪੰਚ ਜਸਬੀਰ ਸਿੰਘ ਢਿੱਲੋਂ ਨੇ ਜਨਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਕੁਝ ਵਿਚਾਰਾਂ ਸਾਂਝੀਆਂ ਕੀਤੀਆਂ  ਸਰਪੰਚ ਢਿਲੋਂ ਨੇ ਕਿਹਾ ਕਿ ਛੱਬੀ ਜਨਵਰੀ ਦੇ ਦਿੱਲੀ ਵਿਖੇ ਹੋਣ ਜਾ ਰਹੇ ਟਰੈਕਟਰ ਪਰੇਡ ਲਈ ਢੁੱਡੀਕੇ ਪਿੰਡ ਤੋਂ ਵੱਡੀ ਪੱਧਰ ਤੇ ਜਾਵੇਗਾ ਕਾਫ਼ਲਾ ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ  ਉਨ੍ਹਾਂ ਕਿਹਾ ਕਿ ਮਿਤੀ ਤੇਈ ਜਨਵਰੀ ਨੂੰ ਪਿੰਡ ਢੁੱਡੀਕੇ ਗਦਰੀ ਬਾਬਿਆਂ ਦੀ ਧਰਤੀ ਤਾਂ ਵੱਡੀ ਪੱਧਰ ਤੇ ਟਰੈਕਟਰ ਲੈ ਕੇ ਨੌਜਵਾਨ ਰਵਾਨਾ ਕੀਤੇ ਜਾਣਗੇ  ਜੋ ਕਿ ਛੱਬੀ ਜਨਵਰੀ ਨੂੰ ਟਰੈਕਟਰ ਪਰੇਡ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਗੇ  ਉਨ੍ਹਾਂ ਕਿਹਾ ਕਿ ਅਸੀਂ ਕਾਲੇ ਬਿੱਲ ਰੱਦ ਕਰਵਾ ਕੇ ਹੀ ਵਾਪਸ ਪਿੰਡ ਪਰਤਾਂਗੇ  ਇਸ ਸਮੇਂ ਉਨ੍ਹਾਂ ਨਾਲ ਟਰੱਕ ਯੂਨੀਅਨ ਅਜੀਤਵਾਲ ਦੇ ਪ੍ਰਧਾਨ ਕੁਲਤਾਰ ਸਿੰਘ ਗੋਲਡੀ  ਲਾਲੀ ਪੀਤਾ ਮੌਲਾ ਪੀਪਾ ਰਾਜਾ ਇਸ ਤੋਂ ਇਲਾਵਾ ਵੱਡੇ ਪੱਧਰ ਤੇ ਨੌਜਵਾਨ ਹਾਜ਼ਰ ਸਨ

ਤੀਜੀ ਤੇ ਚੌਥੀ ਜਮਾਤ ਲਈ 27 ਜਨਵਰੀ ਤੋਂ ਅਤੇ ਪਹਿਲੀ ਤੇ ਦੂਜੀ ਜਮਾਤ ਲਈ 1 ਫਰਵਰੀ ਤੋਂ ਖੁੱਲ੍ਹਣਗੇ ਸਕੂਲ

ਪ੍ਰਾਇਮਰੀ ਸਕੂਲ ਖੁੱਲ੍ਹਣ ਦਾ ਸਮਾਂ ਹੋਇਆ ਤੈਅ  

 ਤੀਜੀ ਤੇ ਚੌਥੀ ਕਲਾਸ 27 ਜਨਵਰੀ ਤੋਂ  

ਪਹਿਲੀ ਅਤੇ ਦੂਜੀ ਕਲਾਸ 01 ਫਰਵਰੀ ਤੋਂ  

 

ਚੰਡੀਗੜ੍ਹ , ਜਨਵਰੀ 2021-(ਇਕਬਾਲ ਸਿੰਘ ਰਸੂਲਪੁਰ /ਮਨਜਿੰਦਰ ਗਿੱਲ)-

ਸਕੂਲ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਦੱਸਿਆ ਕਿ ਮਾਪਿਆਂ ਵੱਲੋਂ ਆ ਰਹੀ ਮੰਗ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਪ੍ਰਾਇਮਰੀ ਜਮਾਤਾਂ ਲਈ ਸਰਕਾਰੀ, ਏਡਿਡ ,ਪ੍ਰਾਈਵੇਟ ਸਕੂਲ ਖੋਲ੍ਹਣ ਦੀਆਂ ਸ਼ਰਤਾਂ ਤਹਿਤ ਤੀਜੀ ਅਤੇ ਚੌਥੀ ਜਮਾਤ ਲਈ 27 ਜਨਵਰੀ ਤੋਂ ਅਤੇ ਪਹਿਲੀ ਤੇ ਦੂਜੀ ਲਈ 1 ਫ਼ਰਵਰੀ ਤੋ ਜਮਾਤਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ ।

 

ਨਗਰ ਕੌਂਸਲ ਦੀਆਂ ਚੋਣਾਂ ਅਤੇ ਹੋਰ ਮੁੱਦਿਆਂ ਦੇ ਸਬੰਧ ਵਿੱਚ ਸੁਖਬੀਰ ਸਿੰਘ ਬਾਦਲ ਨਾਲ ਬਰਨਾਲਾ ਜ਼ਿਲ੍ਹੇ ਦੇ ਵਰਕਰਾਂ ਦੀ ਮੀਟਿੰਗ। 

ਮਹਿਲ ਕਲਾਂ/ਬਰਨਾਲਾ-ਜਨਵਰੀ 2021 (ਗੁਰਸੇਵਕ ਸਿੰਘ ਸੋਹੀ)-

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਸਾਬ ਨਾਲ ਪਿੰਡ ਬਾਦਲ ਵਿਖੇ ਜਿਲਾ ਬਰਨਾਲਾ ਦੀਆ ਨਗਰ ਕੌਂਸਲ ਚੋਣਾਂ ਨੂੰ ਮੱਦੇਨਜਰ ਰੱਖਦੇ ਹੋਏ ਮੀਟਿੰਗ ਕੀਤੀ ਗਈ। ਹੋਰ ਵੀ ਬਹੁਤ ਅਹਿਮ ਮੁੱਦਿਆ ਤੇ ਚਰਚਾ ਹੋਈ ਅਤੇ “ਕਿਸਾਨੀ ਸ਼ੰਘਰਸ਼” ਉੱਪਰ ਖ਼ਾਸ ਚਰਚਾ ਕੀਤੀ ਗਈ। ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਜਿਲਾ ਬਰਨਾਲਾ ਖ਼ਾਸ ਕਰ ਬਰਨਾਲਾ ਸ਼ਹਿਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਯਕੀਨੀ ਬਣਾਉਣ ਲਈ ਸਿਰਤੋੜ ਮਿਹਨਤ ਕੀਤੀ ਜਾਵੇਗੀ। ਪ੍ਰਸ਼ਾਸਨ ਨੂੰ ਢਿੱਲ ਵਰਤਣ ਜਾ ਪੱਖਪਾਤ ਦੇ ਰਵੱਈਏ ਤੇ ਘੇਰਿਆਂ ਜਾਵੇਗਾ। ਚੋਣਾਂ ਨਿਰਪੱਖ ਕਰਵਾਉਣਾ ਯਕੀਨੀ ਬਣਾਇਆ ਜਾਵੇਗਾ। ਜੇ ਕੋਈ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਜਾ ਧੜੇਬਾਜ਼ੀ ਦੀ ਕੋਸ਼ਿਸ਼ ਕਰੇਗਾ ਤਾ ਉਸ ਉੱਪਰ ਸਖ਼ਤ ਕਾਰਵਾਈ ਕਰਵਾਉਣ ਲਈ ਹਾਈਕਮਾਡ ਨੂੰ ਦੱਸਿਆ ਜਾਵੇਗਾ ਕਿਉਂਕਿ ਪਾਰਟੀ ਤੋ ਉੱਪਰ ਕੁਝ ਵੀ ਨਹੀ ਹੈ। ਨਾਲ ਹੀ ਬੀਹਲਾ ਨੇ ਦੱਸਿਆ ਕਿ ਉਹ ਕਿਸਾਨੀ ਸ਼ੰਘਰਸ਼ ਵਿੱਚ ਪਹਿਲਾ ਦੀ ਤਰਾ 26 ਤਾਰੀਖ ਤੱਕ ਦਿੱਲੀ ਜਾ ਰਹੇ ਹਨ ਅਤੇ ਕਿਸਾਨੀ ਸ਼ੰਘਰਸ਼ ਵਿੱਚ ਆਪਣਾ ਬਣਦਾ ਯੋਗਦਾਨ ਪਹਿਲਾ ਦੀ ਤਰਾ ਜਾਰੀ ਰੱਖਣਗੇ।

Launching of Potential Linked Credit Plan : NABARD estimates 56000 cr credit estimate of District

Credit Plan launched by ADC

Ludhiana, January 19-2021,(Jan Shakti News)

NABARD has been playing a pivotal role in rural credit planning for more than two and holf decade by way of preparing Potential Linked Credit Plan (PLP) for each district. The PLP prepared by the DDM NABARD along with expertise input of NABARD Regional Office of the State provides a comprehensive assessment of bank credit potential in the district along with infrastructure and other support services considered necessary to realize the same under various sectors. This is a systematic exercise carried out by adopting participative and consultative approach involving all stakeholders in agriculture and rural development so as to provide a meaningful link between the development planning and credit planning process.

The PLP projections for the year 2021-22 has been prepared keeping in view the extent guidelines by RBI / Government of India. Total credit potential under priority sector for 2021-22 has been estimated at Rs. 56,000.00 crores.

DIVISIONAL COMMISSIONER CHANDER GAIND ASKS OFFICIALS TO EXPEDITE CASES DECIDED BY DISTRICT MAGISTRATE UNDER 47A OF STAMP ACT

ALSO DIRECTS OFFICIALS TO EXPEDITE RECOVERIES

HOLDS INSPECTION OF DC LUDHIANA, ADC KHANNA & ADC JAGRAON OFFICES

Ludhiana, January 19-2021, (Jan Shakti News)-

Mr Chander Gaind, IAS, Divisional Commissioner, Patiala Division, have directed the officials to expedite the cases decided by District Magistrate under 47A of Stamp Act, besides expediting the recoveries. For the inspection of records of offices of Deputy Commissioner Ludhiana, ADC Khanna, ADC Jagraon, SDM Khanna and SDM Payal, Mr Chander Gaind visited the DC office Ludhiana yesterday.

Deputy Commissioner Mr Varinder Kumar Sharma, ADC General Mr Amarjit Bains, ADC Khanna Mr Sakatar Singh Bal, ADC Jagraon Mrs Neeru Katyal Gupta, besides several other senior officials were also present on the occasion.

During the inspection of the record, Mr Chander Gaind showed satisfaction over the working and record of these offices. A total of 109 cases of 47A of Stamp Act are pending with the office of ADC (General) Ludhiana and 83 with the office of ADC Jagraon. Mr Gaind directed the officials to expedite these cases and also directed the Circle Revenue officers to make quick recoveries.

He also directed the staff to ensure that all records are completed and the registers are properly maintained.

ਮੋਦੀ ਸਰਕਾਰ ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਵਿਰੋਧੀ 3 ਕਾਲੇ ਕਾਨੂੰਨ ਵਾਪਸ ਨਾ ਕਰਨਾ ਆਪਣੇ ਮਨ ਦੇ ਵਿੱਚੋਂ ਭੁਲੇਖਾ ਕੱਢ ਦੇਵੇ- ਬਿੰਦਰ ਦੁਬਈ       

 ਮਹਿਲ ਕਲਾਂ -ਬਰਨਾਲਾ-ਜਨਵਰੀ 2021- (ਗੁਰਸੇਵਕ ਸਿੰਘ ਸੋਹੀ)-

ਸੈਂਟਰ ਦੀ ਮੋਦੀ ਸਰਕਾਰ ਵੱਲੋਂ 3 ਕਾਲੇ ਕਾਨੂੰਨ ਪਾਸ ਕਰ ਕੇ ਪੰਜਾਬ ਦੇ ਕਿਸਾਨ ਅਤੇ  ਮਜ਼ਦੂਰ ਹਰ ਵਰਗ ਦੀ ਨੀਂਦ ਹਰਾਮ ਕਰ ਕੇ ਰੱਖ ਦਿੱਤੀ ਗਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸਮਾਜ ਸੇਵੀ, ਠੇਕੇਦਾਰ ਬਿੰਦਰ ਸਿੰਘ ਦੁਬਈ ਨੇ ਕਿਹਾ ਹੈ ਕਿ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਕਰਨ ਦੇ ਲਈ ਅਤੇ ਮੋਦੀ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣ ਲਈ ਜਾਤ-ਪਾਤ ਅਤੇ ਹੋਰ ਭਰਮ ਭੁਲੇਖੇ ਕੱਢਕੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਨਾਤੇ ਪੰਜਾਬ ਦੀਆਂ  ਜਥੇਬੰਦੀਆਂ ਦਾ ਸਾਥ ਦੇਣਾ ਅਤਿ ਜ਼ਰੂਰੀ ਹੈ। ਕਿਸਾਨੀ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨ ਦੇ ਲਈ ਪੰਜਾਬ ਦੀਆ ਜਥੇਬੰਦੀਆਂ ਵੱਲੋਂ ਦਿੱਲੀ ਵਿਖੇ ਹੱਡ ਚੀਰਵੀਂ ਠੰਢ ਦੇ ਵਿੱਚ ਸੰਘਰਸ਼ੀ ਝੰਡੇ ਗੱਡੇ ਹੋਏ ਹਨ। ਪੰਜਾਬ ਇਕ ਗੁਰੂਆਂ ਪੀਰਾਂ ਦੀ ਧਰਤੀ ਹੈ। ਕੋਈ ਮੁਸੀਬਤ ਆਉਂਦੀ ਹੈ ਤਾਂ ਪੰਜਾਬ ਵਾਸੀ ਇੱਕ ਜੁੱਟ ਅਤੇ ਹੋਰ ਭਰਮ ਭੁਲੇਖੇ ਕੱਢ ਕੇ ਜਿੱਤ ਪ੍ਰਾਪਤ ਕਰਨਾ ਜਾਣਦੇ ਹਨ ਅਤੇ ਕੇਂਦਰ ਦੀ ਸਰਕਾਰ ਨੂੰ ਸੋਚ ਲੈਣਾ ਚਾਹੀਦਾ ਹੈ ਕਿ 3 ਮਹੀਨਿਆਂ   ਤੋਂ ਬੱਚਿਆਂ ਤੋਂ ਲੈਕੇ ਬੀਬੀਆਂ,ਬਜ਼ੁਰਗ,ਨੌਜਵਾਨਾਂ ਵਲੋਂ ਦਿਨ ਰਾਤ ਇਨ੍ਹਾਂ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਲੜੇ ਜਾ ਰਹੇ ਹਨ। ਸੈਂਟਰ ਸਰਕਾਰ ਵੱਲੋਂ 3 ਕਿਸਾਨ ਵਿਰੋਧੀ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿੱਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕੀਤਾ ਜਾ ਰਿਹਾ ਹੈ। ਕਿਉਂਕਿ ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਐਮਐਸਪੀ ਖਤਮ ਅਤੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਦਿੱਤਾ ਜਾਂ ਰਿਹਾ ਹੈ। ਅਖੀਰ ਦੇ ਵਿੱਚ ਸਮਾਜ ਸੇਵੀ ਬਿੰਦਰ ਸਿੰਘ ਦੁਬਈ ਨੇ ਕਿਹਾ ਕਿ ਖੇਤੀ ਵਿਰੋਧੀ 3 ਕਾਲੇ ਕਾਨੂੰਨ ਪਾਸ ਕਰਕੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਤੇ ਧੱਕੇ ਨਾਲ ਕਬਜ਼ੇ ਕੀਤੇ ਜਾਣਗੇ ਅਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਉਨ੍ਹਾਂ ਸਮੂਹ ਵਰਗ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕਿਸਾਨ ਜਥੇਬੰਦੀਆਂ ਵੱਲੋਂ ਲੜੇ ਜਾ ਰਹੇ ਸੰਘਰਸ਼ ਦਾ ਸਾਥ ਦੇਣ ਦੀ ਅਪੀਲ ਕੀਤੀ।

ਲੁਧਿਆਣਾ ਯੂਨੀਵਰਸਿਟੀ ਚੋਂ ਉੱਘੇ ਐੱਨ.ਆਰ.ਆਈ ਸਰਦਾਰ ਚਰਨ ਸਿੰਘ ਗੁਰਮ ਦੀ ਅਗਵਾਈ ਹੇਠ ਦਿੱਲੀ ਕਿਸਾਨੀ ਸੰਘਰਸ਼ ਲਈ ਕਾਫਲਾ ਰਵਾਨਾ 

 

ਮਹਿਲ ਕਲਾਂ/ਬਰਨਾਲਾ-ਜਨਵਰੀ 2021-(ਗੁਰਸੇਵਕ ਸੋਹੀ)
ਉੱਘੇ ਐੱਨ.ਆਰ.ਆਈ ਅਤੇ ਸੀਨੀਅਰ ਕਾਂਗਰਸੀ ਆਗੂ ਸਰਦਾਰ ਚਰਨ ਸਿੰਘ ਗੁਰਮ ਦੀ ਅਗਵਾਈ ਹੇਠ ਪੰਜਾਬ ਯੂਨੀਵਰਸਿਟੀ ਲੁਧਿਆਣਾ ਤੋਂ ਦਿੱਲੀ ਕਿਸਾਨੀ ਸੰਘਰਸ਼ ਲਈ ਸਿੰਘੂ ਬਾਰਡਰ ਅਤੇ ਕੁੰਡਲੀ ਬਾਰਡਰ ਲਈ ਕਾਫਲਾ ਰਵਾਨਾ ਹੋਇਆ ।ਇਸ ਮੌਕੇ ਗੱਲਬਾਤ ਕਰਦਿਆਂ ਸਰਦਾਰ ਗੁਰਮ ਨੇ ਕਿਹਾ ਕਿ ਸਾਨੂੰ ਸਭਨਾਂ ਨੂੰ ਪਾਰਟੀਆਂ ਤੋਂ ਉੱਪਰ ਉੱਠ ਕੇ ਕਿਸਾਨੀ ਸੰਘਰਸ਼ ਵਿਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਇਸ ਜਨ ਹਿੱਤ ਸੰਘਰਸ਼ ਲਈ ਬਹੁਤ ਫ਼ਿਕਰਮੰਦ ਹਨ। ਉਨ੍ਹਾਂ ਮੋਦੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾਂ ਨਾਲ ਫੇਲ੍ਹ ਹੋ ਚੁੱਕੀ ਹੈ।ਉਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਮੋਦੀ ਜੀ !ਅਜੇ ਵੀ ਤੁਹਾਡੇ ਕੋਲ ਵਕਤ ਹੈ,ਕਾਲੇ ਕਾਨੂੰਨ ਰੱਦ ਕਰ ਦਿਓ ।ਨਹੀਂ ਤਾਂ ਆਉਣ ਵਾਲੇ ਸਮੇਂ ਚ ਲੋਕਾਂ ਨੇ ਤੁਹਾਨੂੰ ਬੁਰੀ ਤਰਾਂ ਰੱਦ ਕਰ ਦੇਣਾ ਹੈ।ਫਿਰ ਬੀਤਿਆ ਵੇਲਾ ਹੱਥ ਨਹੀਂ ਆਉਣਾ। ਉਨ੍ਹਾਂ ਕਿਸਾਨੀ ਸੰਘਰਸ਼ ਲਈ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਆਓ ਆਪਾਂ ਸਾਰੇ ਪਾਰਟੀਆਂ ਨੂੰ ਪਾਸੇ ਰੱਖ ਕੇ, ਆਪਣੀਆਂ ਜ਼ਮੀਨਾਂ ਲਈ,ਆਪਣੇ ਹੱਕਾਂ ਲਈ ਅੱਗੇ ਹੋ ਕੇ ਅਗਵਾਈ ਕਰੀਏ ਅਤੇ ਇਸ ਦਿੱਲੀ ਕਿਸਾਨੀ ਸੰਘਰਸ਼ ਵਿੱਚੋਂ ਜਿੱਤ ਪ੍ਰਾਪਤ ਕਰੀਏ ।
ਇਸ ਸਮੇਂ ਉਨ੍ਹਾਂ ਨਾਲ ਬਲਦੇਵ ਸਿੰਘ ਵਾਲੀਆ,ਗੁਰਇਕਬਾਲ ਸਿੰਘ,ਨਵਨੀਤ ਸਿੰਘ,ਰਾਜਪਾਲ ਵਰਮਾ, ਸ਼ਮਸ਼ੇਰ ਸਿੰਘ,ਸੁਖਵਿੰਦਰ ਸਿੰਘ ਤੇ ਮੋਹਨ ਲਾਲ ਤੋਂ ਇਲਾਵਾ ਹੋਰ ਸਾਥੀ ਸ਼ਾਮਲ ਸਨ ।

ਦਿੱਲੀ ਦੀ ਬਾਹਰੀ ਰਿੰਗ ਰੋਡ ਤੇ ਹੋਵੇਗਾ ਟਰੈਕਟਰ ਮਾਰਚ ਗਣਪਤ ਉਪਰ ਹੋਣ ਵਾਲੀ ਪਰੇਡ ਵਿਚ ਨਹੀਂ ਪਵੇਗਾ ਕੋਈ ਵਿਘਨ  -ਕਿਸਾਨ ਆਗੂ  

ਕਿਸਾਨਾਂ ਨੂੰ ਅਮਨ-ਅਮਾਨ ਨਾਲ ਟਰੈਕਟਰ ਰੈਲੀ ਕੱਢਣ ਦਾ ਸੰਵਿਧਾਨਕ ਹੱਕ’ 

ਦਿੱਲੀ ਪੁਲੀਸ ਨੂੰ ਅਮਨ ਤੇ ਕਾਨੂੰਨ ਬਾਰੇ ਕੋਈ ਦਿੱਕਤ ਹੋਵੇ ਤਾਂ ਸੰਯੁਕਤ ਕਿਸਾਨ ਮੋਰਚੇ ਨਾਲ ਬੈਠ ਕੇ ਬਦਲਵੇਂ ਰੂਟਾਂ ’ਤੇ ਕਰ ਸਕਦੀ ਹੈ ਵਿਚਾਰ

‘ਅਸੀਂ ਕੌਮੀ ਰਾਜਧਾਨੀ ਲੜਨ ਲਈ ਨਹੀਂ ਜਾ ਰਹੇ। ਅਸੀਂ ਗਣਤੰਤਰ ਦਿਵਸ ਦਿੱਲੀ ’ਚ ਮਨਾਵਾਂਗੇ, ਇਸ ਤੋਂ ਪਹਿਲਾਂ ਅਸੀਂ ਖੇਤਾਂ ਤੇ ਪਿੰਡਾਂ ’ਚ ਮਨਾਉਂਦੇ ਸੀ, ਹੁਣ ਅਸੀਂ ਦਿੱਲੀ ’ਚ ਹਾਂ ਤੇ ਇਸ ਲਈ ਇਹ ਦਿਹਾੜਾ ਇਥੇ ਹੀ ਮਨਾਵਾਂਗੇ।’ -  ਟਿਕੈਤ

ਨਵੀਂ ਦਿੱਲੀ, ਜਨਵਰੀ 2021 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  

ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਸ਼ਾਂਤੀਪੂਰਵਕ ਟਰੈਕਟਰ ਰੈਲੀ ਕੱਢਣ ਦਾ ਸੰਵਿਧਾਨਕ ਹੱਕ ਹੈ। ਆਗੂਆਂ ਨੇ ਕਿਹਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਤਜਵੀਜ਼ਤ ਇਸ ਰੈਲੀ ’ਚ ਹਜ਼ਾਰਾਂ ਕਿਸਾਨ ਸ਼ਿਰਕਤ ਕਰਨਗੇ। ਬੀਕੇਯੂ (ਲੱਖੋਵਾਲ) ਪੰਜਾਬ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਨੇ ਕਿਹਾ ਕਿ ਕਿਸਾਨ ਰਾਜਪੱਥ ਸਮੇਤ ਉੱਚ ਸੁਰੱਖਿਆ ਵਾਲੇ ਕਿਸੇ ਵੀ ਖੇਤਰ ਵਿੱਚ ਟਰੈਕਟਰ ਰੈਲੀ ਨਹੀਂ ਕੱਢਣਗੇ। ਕਿਸਾਨ ਆਗੂ ਨੇ ਸਾਫ਼ ਕਰ ਦਿੱਤਾ ਕਿ ਉਹ ਦਿੱਲੀ ਦੇ ਬਾਹਰੀ ਰਿੰਗ ਰੋਡ ’ਤੇ ਹੀ ਟਰੈਕਟਰ ਮਾਰਚ ਕੱਢਣਗੇ ਤੇ ਰਾਜਪੱਥ ’ਤੇ ਹੋਣ ਵਾਲੀ ਕੌਮੀ ਪਰੇਡ ’ਚ ਕੋਈ ਵਿਘਨ ਨਹੀਂ ਪਾਇਆ ਜਾਵੇਗਾ। ਇਕ ਹੋਰ ਕਿਸਾਨ ਆਗੂ ਤੇ ਆਲ ਇੰਡੀਆ ਕਿਸਾਨ ਸਭਾ ਦੇ ਉਪ ਪ੍ਰਧਾਨ (ਪੰਜਾਬ) ਲਖਬੀਰ ਸਿੰਘ ਨੇ ਕਿਹਾ ਕਿ 26 ਜਨਵਰੀ ਨੂੰ ਬਾਹਰੀ ਰਿੰਗ ਰੋਡ ’ਤੇ ਟਰੈਕਟਰ ਮਾਰਚ ਮਗਰੋਂ ਕਿਸਾਨ ਧਰਨੇ ਵਾਲੀਆਂ ਥਾਵਾਂ ’ਤੇ ਮੁੜ ਜਾਣਗੇ। ਉਧਰ ਬੀਕੇਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਅਮਨ ਅਮਾਨ ਨਾਲ ਟਰੈਕਟਰ ਮਾਰਚ ਕੱਢੇ ਜਾਣ ਨੂੰ ਕਿਸਾਨਾਂ ਦਾ ਸੰਵਿਧਾਨਕ ਹੱਕ ਕਰਾਰ ਦਿੱਤਾ। ਉਗਰਾਹਾਂ ਨੇ ਕਿਹਾ ਕਿ ਜੇ ਦਿੱਲੀ ਪੁਲੀਸ ਨੂੰ ਗਣਤੰਤਰ ਦਿਵਸ ਮੌਕੇ ਅਮਨ ਤੇ ਕਾਨੂੰਨ ਨੂੰ ਲੈ ਕੇ ਕੋਈ ਮੁਸ਼ਕਲ ਹੈ ਤਾਂ ਸੰਯੁਕਤ ਕਿਸਾਨ ਮੋਰਚੇ ਨਾਲ ਬੈਠ ਕੇ ਟਰੈਕਟਰ ਰੈਲੀ ਦੇ ਬਦਲਵੇਂ ਰੂਟਾਂ ਬਾਰੇ ਗੱਲਬਾਤ ਕਰ ਸਕਦੀ ਹੈ।

ਉੱਤਰ ਪ੍ਰਦੇਸ਼ ਨਾਲ ਸਬੰਧਤ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸੰਵਿਧਾਨਕ ਸੰਸਥਾਵਾਂ ਜਾਂ ਪੁਲੀਸ ਦੇਸ਼ ਦੇ ਨਾਗਰਿਕਾਂ ਨੂੰ ਗਣਤੰਤਰ ਦਿਵਸ ਮਨਾਉਣ ਤੋਂ ਨਹੀਂ ਰੋਕ ਸਕਦੀਆਂ। ਟਿਕੈਤ ਨੇ ਕਿਹਾ, ‘ਅਸੀਂ ਕੌਮੀ ਰਾਜਧਾਨੀ ਲੜਨ ਲਈ ਨਹੀਂ ਜਾ ਰਹੇ। ਅਸੀਂ ਗਣਤੰਤਰ ਦਿਵਸ ਦਿੱਲੀ ’ਚ ਮਨਾਵਾਂਗੇ, ਇਸ ਤੋਂ ਪਹਿਲਾਂ ਅਸੀਂ ਖੇਤਾਂ ਤੇ ਪਿੰਡਾਂ ’ਚ ਮਨਾਉਂਦੇ ਸੀ, ਹੁਣ ਅਸੀਂ ਦਿੱਲੀ ’ਚ ਹਾਂ ਤੇ ਇਸ ਲਈ ਇਹ ਦਿਹਾੜਾ ਇਥੇ ਹੀ ਮਨਾਵਾਂਗੇ।’

 

ਢੁੱਡੀਕੇ ਵਿਖੇ ਕਿਸਾਨੀ ਸੰਘਰਸ਼ ਔਰਤ ਦਿਵਸ ਮਨਾਇਆ- ਮਾਸਟਰ ਗੁਰਚਰਨ ਸਿੰਘ

 ਅਜੀਤਵਾਲ,ਜਨਵਰੀ 2021   ( ਬਲਬੀਰ ਸਿੰਘ ਬਾਠ)

ਸੰਯੁਕਤ ਕਿਸਾਨ ਮੋਰਚਾ ਦੇ ਦਿਸ਼ਾ ਦੇਸ਼ ਅਨੁਸਾਰ ਇਤਿਹਾਸਕ ਪਿੰਡ ਢੁੱਡੀਕੇ ਵਿਖੇ ਮਨਾਇਆ ਗਿਆ । ਪਹਿਲਾਂ ਕਿਸਾਨ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਨਮਿਤ 2 ਮਿੰਟ ਮੋਨ ਧਾਰਨ ਕਰਕੇ ਸਰਧਾਂਜਲੀ ਦਿਤੀ ਗਈ ।  ਅੱਜ ਦੇ ਦਿਨ ਔਰਤ ਦਿਵਸ ਮਨਾਉਣ ਲਈ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਔਰਤ ਵਿੰਗ ਦੀ ਪਰਧਾਨ ਕਰਮਜੀਤ, ਪ੍ਰੈਸ ਸਕੱਤਰ ਰਮਨਪ੍ਰੀਤ ਕੌਰ ਲੇਖਿਕਾ ਦੀ ਅਗਵਾਈ ਵਿੱਚ 25 ਔਰਤਾ ਦਿੱਲੀ ਗਈਆਂ । ਸਟੇਜ ਦੀ ਕਾਰਵਾਈ ਅਮਨਦੀਪ ਕੌਰ ਮੀਤ ਪਰਧਾਨ ਨੇ ਬਾਖੂਬੀ ਨਿਭਾਈ । ਸੁਰਿੰਦਰ ਕੌਰ ਆਗੂ ਔਰਤ ਵਿੰਗ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਵਿਸਥਾਰ ਨਾਲ ਤਿੰਨੇ ਕਾਲੇ ਕਿਸਾਨੀ ਕਾਨੂੰਨ ਪਾਸ ਹੋਣ ਨਾਲ ਆਪਾਂ ਸਾਰੇ ਕਿਸਾਨ, ਮਜਦੂਰ, ਦੁਕਾਨਦਾਰ, ਹਰੇਕ ਵਰਗਾਂ ਤੇ ਨੁਕਸਾਨ ਦੱਸੇ ਤੈਨੂੰ ਔਰਤਾਂ ਨੂੰ ਇਸ ਸੰਘਰਸ਼ ਵਿੱਚ ਵੱਧ ਤੋਂ ਵੱਧ  ਯੋਗਦਾਨ ਪਾਉਣ ਲਈ ਕਿਹਾ । ਪਵਨਦੀਪ ਕੌਰ ਐਡਵੋਕੇਟ ਨੇ ਔਰਤਾਂ ਨੂੰ ਆਪਣੀ ਤਾਕਤ ਪਛਾਣ ਕੇ ਅੱਗੇ ਆਉਣ ਲਈ ਕਿਹਾ । ਵਿਦਿਆਰਥੀ ਆਗੂ ਹਰਪ੍ਰੀਤ ਸਿੰਘ ਨੇ ਗੁਰੂ ਨਾਨਕ ਜੀ ਦੇ ਕਥਨ ਸੋ ਕਿਉਂ ਮੰਦਾ ਆਖੀਏ, ਜਿਤ ਜੰਮੇ ਰਾਜਾਨ ਦਾ ਹਵਾਲਾ ਦੇ ਕੇ ਔਰਤ ਦੇ ਮਹਾਨ ਯੋਗਦਾਨ ਵਾਰੇ ਬਹੁਤ ਭਾਵਪੂਰਤ ਸ਼ਬਦਾਂ ਰਾਹੀਂ ਬਿਆਨ ਕੀਤਾ। ਵਿਦਿਆਰਥੀ ਆਗੂ ਜਤਿੰਦਰ ਸਿੰਘ ਨੇ ਕਿਹਾ ਕਿ ਘਰ ਵਿੱਚ ਬੱਚੀ ਜੰਮਣ ਤੇ ਸੋਗ ਨਹੀਂ ਮਨਾਉਣਾ ਚਾਹੀਦਾ । ਅੰਤ ਵਿੱਚ ਮਾਸਟਰ ਗੁਰਚਰਨ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ । ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ , ਸਵਰਾਜ ਸਿੰਘ, ਅਮਰਿੰਦਰ ਸਿੰਘ,  ਹਰਮੇਲ ਸਿੰਘ, ਗੁਰਮੀਤ ਸਿੰਘ ਪੰਨੂ, ਤੇ ਬਹੁਤ ਗਿਣਤੀ ਵਿੱਚ ਔਰਤਾਂ ਸਾਮਲ ਸਨ

ਮੱਲ੍ਹੀ ਪਰਿਵਾਰ ਨੂੰ ਸਦਮਾ ਮਾਤਾ ਦਾ ਦੇਹਾਂਤ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਇੱਥੋਂ ਥੋੜ੍ਹੀ ਦੂਰ ਪਿੰਡ ਤਲਵੰਡੀ ਮੱਲੀਆਂ  ਸਰਦਾਰ ਜਗਮੇਲ ਸਿੰਘ ਮੱਲ੍ਹੀ ਨੂੰ ਉਸ ਵੇਲੇ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਮਾਤਾ ਸਰਦਾਰਨੀ ਦਲੀਪ ਕੌਰ ਮੱਲ੍ਹੀ ਸੁਪਤਨੀ ਸਵਰਗੀ ਮਹਿਮਾ ਸਿੰਘ ਮੱਲ੍ਹੀ  ਪਟਵਾਰੀ  ਦਾ ਦੇਹਾਂਤ ਹੋ ਗਿਆ ।ਸਵਰਗੀ ਦਲੀਪ ਕੌਰ ਨੂੰ ਸਮੂਹ ਰਾਜਨੀਤਕ ਪਾਰਟੀਆਂ ਆਗੂਆਂ ਤੇ ਸਮਾਜਸੇਵੀ ਜਥੇਬੰਦੀਆਂ ਤੋਂ ਇਲਾਵਾ ਵੱਡੀ ਗਿਣਤੀ ਚ ਪਿੰਡ  ਤੇ ਇਲਾਕੇ ਦੇ ਲੋਕ ਪੁੱਜੇ ।ਮਾਤਾ ਜੀ ਦਾ ਪਿੰਡ ਦੀ ਸ਼ਮਸ਼ਾਨਘਾਟ ਵਿਚ ਅੰਤਿਮ ਸਸਕਾਰ ਕਰ ਦਿੱਤਾ ਗਿਆ ।ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਜੀ ਦਾ ਭੋਗ  ਮਿਤੀ 21 ਜਨਵਰੀ ਦਿਨ ਵੀਰਵਾਰ ਨੂੰ ਦੁਪਹਿਰੇ 12 ਤੋਂ 1 ਵਜੇ ਤਾਈਂ ਪਿੰਡ ਤਲਵੰਡੀ ਮੱਲੀਆਂ ਦੇ ਗੁਰਦੁਆਰਾ ਸ਼ਾਂਤਸਰ ਸਾਹਿਬ ਵਿਖੇ ਮਾਤਾ ਜੀ ਦੀ ਅੰਤਮ ਅਰਦਾਸ  ਹੋਵੇਗੀ ।

BHARAT BHUSHAN ASHU LAUNCHES SCHEME FOR ALLOTMENT OF FAIR PRICE SHOPS UNDER ‘GHAR GHAR ROZGAR TE KAROBAAR MISSION’ IN DISTRICT LUDHIANA

460 FAIR PRICE SHOPS TO BE ALLOTTED IN DISTRICT LUDHIANA: ASHU

SAYS ALLOTMENT LETTERS HANDED OVER TO 15 PERSONS TODAY

DISTRICT LEVEL FUNCTION HELD AT BACHAT BHAWAN TODAY

Ludhiana, January 16-2021-(Jan Shakti News)

Punjab Food, Civil Supplies & Consumer Affairs Minister Mr Bharat Bhushan Ashu today launched a scheme for allotment of Fair Price Shops (FPS) under Punjab government’s flagship programme ‘Ghar Ghar Rozgar te Karobaar Mission’ in district Ludhiana. He informed that 7,219 FPS would be allotted in the state, out of which 460 would be in district Ludhiana.

A district-level function in this regard was organised at Bachat Bhawan, here today, where Mr Bharat Bhushan Ashu handed over appointment letters to 15 such beneficiaries.

MLAs Mr Surinder Dawar and Mr Sanjay Talwar, Political Secretary to CM Capt Sandeep Singh Sandhu, Punjab Youth Development Board Chairman Mr Sukhwinder Singh Bindra, PMIDB Chairman Mr Amarjit Singh Tikka, Backfinco Vice Chairman Mr Mohd Gulab, Ludhiana Improvement Trust Chairman Mr Raman Balasubramaniam, District Congress Committee Ludhiana (Urban) President Mr Ashwani Sharma, DCC Ludhiana (Rural) President Mr Karanjit Singh Galib, Deputy Commissioner Mr Varinder Kumar Sharma, ADC (D) Mr Sandeep Kumar, besides several others were also present on the occasion.

Mr Bharat Bhushan Ashu said that a total of 460 Fair Price Shops would be allotted in district Ludhiana, out of which 301 would be in rural areas and 159 in urban areas of the district (116 in Ludhiana city alone). He said that this pro-poor initiative would be instrumental in improving the economic lot of people besides further strengthening the public distribution system.

It is pertinent to mention that around 30,000 beneficiaries (average family of four) would be benefited with the allotment of 7,219 Fair Price Shops (FPS) in the state.

During the address of Chief Minister Capt Amarinder Singh through video conferencing from Mohali, he lauded the endeavour of Food, Civil Supplies & Consumer Affairs Minister Mr Bharat Bhushan Ashu for working hard to plug leakages in Public Distribution System with introduction of ePOS machines using biometrics to ensure that ration only goes to the rightful beneficiaries.

Mr Bharat Bhushan Ashu thanked the Chief Minister for allowing an increase in the margin money paid to FPS owners for distribution of food grains from Rs.25 to Rs.50 per quintal retrospectively from April 1, 2016, thereby fulfilling the long pending demand of FPS owners.

He said that the Department of Food, Civil Supplies and Consumer Affairs, Punjab had invited applications for granting 7,219 Fair Price Shop (FPS) Licenses in the State with 987 urban and 6232 rural vacancies. The department has followed a very transparent mechanism in granting these licenses. He also said that the department also provided 17 lakh food kits to all the needy sections of the society during the lockdown period.

ਢੁੱਡੀਕੇ ਪਿੰਡ ਤੋਂ ਬੀਬੀਆਂ ਦਾ 12ਵਾ ਜੱਥਾ ਦਿੱਲੀ ਸੰਘਰਸ਼ ਲਈ ਰਵਾਨਾ - ਮਾਸਟਰ ਗੁਰਚਰਨ ਸਿੰਘ

ਅਜੀਤਵਾਲ, ਜਨਵਰੀ  2021 ( ਬਲਵੀਰ ਸਿੰਘ ਬਾਠ) 

ਮੋਗੇ ਜ਼ਿਲ੍ਹੇ ਦੇ ਇਤਿਹਾਸਕ ਗਦਰੀ ਬਾਬਿਆਂ ਦੀ ਧਰਤੀ ਦੇ ਵਾਰਸਾਂ ਤੋਂ  ਅੱਜ ਫੇਰ  ਔਰਤਾਂ ਦਾ12ਵਾ ਜਥਾ ਪਿੰਡ ਢੁੱਡੀਕੇ ਤੋਂ ਦਿੱਲੀ ਸੰਘਰਸ਼ ਲਈ ਰਵਾਨਾ ਕੀਤਾ ਗਿਆ  ਜਨ ਸਕਤੀ  ਨਿਊਜ਼ ਨਾਲ ਗੱਲਬਾਤ ਕਰਦਿਆਂ ਪ੍ਰੈੱਸ ਸਕੱਤਰ ਰਮਨਦੀਪ ਕੌਰ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਗੁਰਸ਼ਰਨ ਸਿੰਘ ਦੀ ਅਗਵਾਈ ਵਿਚ ਗੁਰਦੁਆਰਾ ਛਾਉਣੀ ਸਾਹਿਬ ਤੋਂ ਔਰਤਾਂ ਦਾ ਜਥਾ ਰਵਾਨਾ ਕੀਤਾ  ਇਸ ਪੱਚੀ ਮੈਂਬਰੀ ਔਰਤਾਂ ਦੇ ਜਥੇ ਵਿੱਚ  ਦਿੱਲੀ ਸੰਘਰਸ਼ ਲਈ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਸੀ  ਇਸ ਸਮੇਂ ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ ਯੂਨੀਅਨ ਦੇ ਅਹੁਦੇਦਾਰ ਗੁਰਮੀਤ ਸਿੰਘ ਪੰਨੂੰ ਰਸਵਿੰਦਰ ਸਿੰਘ ਬਿੱਟੂ ਬਲਰਾਜ ਸਿੰਘ ਬੱਲੂ ਹੀਰਾ ਸਿੰਘ ਕੁਲਦੀਪ ਸਿੰਘ ਰਾਜਾ ਸਿੰਘ  ਔਰਤ ਬੈਂਕ ਦੇ ਪ੍ਰਧਾਨ ਕਰਮਜੀਤ ਕੌਰ ਲੇਖਕਾ ਰਮਨਦੀਪ ਕੌਰ ਅਤੇ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀਬੀਆਂ ਹਾਜ਼ਰ ਸਨ

ਕਿਸਾਨਾਂ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ - ਪਵਿੱਤਰ ਕੌਰ ਮਾਟੀ

 ਅਜੀਤਵਾਲ, ਜਨਵਰੀ  2021 ( ਬਲਵੀਰ ਸਿੰਘ ਬਾਠ)

ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਆਰਡੀਨੈਂਸ ਪਾਸ ਕੀਤੇ ਬਿੱਲਾ ਨੂੰਹ ਰੱਦ ਕਰਵਾਉਣ ਲਈ ਕਿਸਾਨਾਂ ਮਜ਼ਦੂਰਾਂ ਵੱਲੋਂ ਦਿੱਲੀ ਵਿਖੇ ਸ਼ਾਂਤਮਈ ਢੰਗ ਨਾਲ ਕਿਸਾਨੀ ਅੰਦੋਲਨ ਚੱਲ ਰਿਹਾ ਹੈ  ਇਹ ਕਿਸਾਨੀ ਅੰਦੋਲਨ ਵਿਸ਼ਵ ਦਾ ਸਭ ਤੋਂ ਵੱਡਾ ਅੰਦੋਲਨ ਮੰਨਿਆ ਜਾ ਰਿਹਾ ਹੈ  ਕਿਉਂਕਿ ਇਸ ਅੰਦੋਲਨ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਆਪਣਾ ਬਣਦਾ  ਯੋਗਦਾਨ ਪਾਇਆ ਇਸ ਤੋਂ ਇਲਾਵਾ ਛੋਟੇ ਬੱਚੇ ਮਾਤਾਵਾਂ ਭੈਣਾਂ ਬਜ਼ੁਰਗਾਂ ਅਤੇ ਬੀਬੀਆਂ ਨੇ ਵੀ ਆਪਣਾ ਬਾਖੂਬੀ ਰੋਲ ਨਿਭਾਇਆ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਨਸ਼ਕਤੀ ਨਿਊਜ਼ ਨਾਲ ਫੋਨ ਤੇ ਗੱਲਬਾਤ ਕਰਦਿਆਂ ਵਿਦੇਸ਼ ਤੋਂ ਉੱਘੇ ਲੇਖਕ ਅਤੇ ਸਮਾਜ ਸੇਵੀ ਪਵਿੱਤਰ ਕੌਰ ਮਾਟੀ ਨੇ ਕੁੱਝ ਵਿਚਾਰਾਂ ਸਾਂਝੀਆਂ ਕੀਤੀਆਂ  ਮਾਟੀ ਨੇ ਕਿਹਾ ਕਿ ਅਸੀਂ ਬੀਬੀ ਮਾਈ ਭਾਗੋ ਦੇ ਬਾਰਸ ਹਾ ਹਾਰ ਮੰਨਣ ਵਾਲਿਆਂ ਵਿੱਚੋਂ ਨਹੀਂ  ਉਨ੍ਹਾਂ ਕਿਹਾ ਕਿ ਇਕ ਕਿਸਾਨ ਦੀ ਬੇਟੀ ਹੋਣ ਦੇ ਨਾ ਤੇ ਕਿਸਾਨਾਂ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ  ਅਤੇ ਹਰ ਹਾਲ ਵਿਚ ਛੇਤੀ ਆਰਡੀਨੈਂਸ ਬਿੱਲ ਰੱਦ ਕਰਵਾ ਕੇ ਹੀ ਵਾਪਸ ਘਰਾਂ ਨੂੰ ਪਰਤਣਗੇ ਕਿਸਾਨ ਮਜ਼ਦੂਰ  ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਹੁਣ ਆਪਣੀਆਂ ਆਖਰੀ ਬਰੂਹਾਂ ਸਰ ਕਰ ਰਿਹਾ ਹੈ ਅਤੇ ਜਿੱਤ ਵੱਲ ਨੂੰ ਵਧ ਰਿਹਾ ਹੈ  ਉਨ੍ਹਾਂ ਕਿਹਾ ਕਿ ਮੈਨੂੰ ਪੂਰਨ ਤੌਰ ਤੇ ਵਿਸ਼ਵਾਸ ਹੈ ਕਿ  ਬਸ ਕਿਸਾਨੀ ਅੰਦੋਲਨ ਜਿੱਤ ਦੇ ਝੰਡੇ ਬੁਲੰਦ ਕਰੇਗਾ  ਕਿਉਂਕਿ ਇਸ ਅੰਦੋਲਨ ਵਿਚ ਗੁਰੂ ਸਾਹਿਬ ਆਪ ਵੱਸਦੇ ਹਨ ਤਾਂ ਹੀ ਏਨੀ ਏਕੇ ਦੇ ਵਿੱਚ ਬਰਕਤ ਪਾਈ ਜਾ ਰਹੀ ਹੈ  ਅਤੇ ਕਿਸਾਨੀ ਅੰਦੋਲਨ ਵਿਚ ਸਾਰੀ ਸੰਗਤ ਬਹੁਤ ਪਿਆਰ ਅਤੇ ਨਿਮਰਤਾ ਨਾਲ ਆਪਣਾ ਬਾਖੂਬੀ ਰੋਲ  ਨਿਭਾ ਰਹੀ ਹੈ  ਜਿਸ ਦੀ ਤਾਜ਼ਾ ਮਿਸਾਲ ਕਿਸਾਨੀ ਅੰਦੋਲਨ ਵਿਚ ਬਿਨਾਂ ਪੱਖ ਪਾਤ ਬਿਨਾਂ ਭੇਦ ਭਾਵ ਤੋਂ ਦੇਖਣ ਨੂੰ ਮਿਲੀ  ਅਤੇ ਦੇਸ਼ ਦਾ ਬੱਚਾ ਬੱਚਾ ਕਿਸਾਨੀ ਅੰਦੋਲਨ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ

ਕਿਸਾਨੀ ਸੰਘਰਸ਼ ਨਵਾਂ ਪੰਜਾਬ ਸਿਰਜੇਗਾ ਸਰਪੰਚ ਕਿੰਦਾ ਸੱਤਪਾਲ ਢੁੱਡੀਕੇ

 

ਅਜੀਤਵਾਲ,ਜਨਵਰੀ 2021( ਬਲਵੀਰ ਸਿੰਘ ਬਾਠ)-

  ਖ਼ੇਤੀ ਆਰਡੀਨੈਂਸ ਕਾਲੇ ਬਿੱਲ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲਦੇ ਕਿਸਾਨੀ ਅੰਦੋਲਨ  ਆਉਣ ਵਾਲੇ ਸਮੇਂ ਵਿਚ ਨਵਾਂ ਪੰਜਾਬ ਸਿਰਜੇਗਾ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਕਿਦਾ    ਧੂਰਕੋਟ ਰਣਸੀਂਹ  ਅਤੇ ਸਤਪਾਲ ਢੁੱਡੀਕੇ ਨੇ ਜਨਸ਼ਕਤੀ ਨਿੳੂਜ਼ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਦੇ ਹੋਏ ਕੀਤਾ  ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਕਿਸਾਨੀ ਅੰਦੋਲਨ  ਆਪਣੀ ਇੱਕ ਵਿਲੱਖਣ ਛਾਪ ਛੱਡੇਗਾ  ਕਿਉਂਕਿ ਕਿਸਾਨੀ ਅੰਦੋਲਨ ਵਿੱਚ ਨਿਮਰਤਾ  ਪਿਆਰ ਸਦਭਾਵਨਾ ਸਭ ਤੋਂ ਵੱਧ ਕਿਸਾਨੀ ਅੰਦੋਲਨ ਵਿੱਚ ਦੇਖਣ ਨੂੰ ਮਿਲੀ  ਦੁਨੀਆਂ ਦਾ ਇਹ ਸਭ ਤੋਂ ਵੱਡਾ ਅੰਦੋਲਨ  ਜਿਸ ਵਿੱਚ ਦੇਸ਼ ਵਿਦੇਸ਼ ਤੋਂ ਬੱਚੇ ਬੱਚੇ ਨੇ ਆਪਣਾ ਬਣਦਾ ਬਾਖੂਬੀ ਰੋਲ ਅਦਾ ਕੀਤਾ  ਇਸੇ ਕਰਕੇ ਹੀ ਅਸੀਂ ਖੇਤੀ ਆਰਡੀਨੈਂਸ ਕਾਲੇ ਬਿੱਲ ਰੱਦ ਕਰਵਾਉਣ ਵਿਚ ਜ਼ਰੂਰ ਕਾਮਯਾਬ ਹੋਵਾਂਗੇ  ਅਤੇ ਕਾਲੇ ਬਿੱਲ ਰੱਦ ਕਰਵਾ ਕੇ ਹੀ ਵਾਪਸ ਘਰਾਂ ਨੂੰ ਪਰਤਣਗੇ ਲੋਕ  ਕਿਉਂਕਿ ਉਹ ਦਿਨ ਦੂਰ ਨਹੀਂ  ਜਦੋਂ ਮੇਰੇ ਦੇਸ਼ ਦੇ ਕਿਸਾਨ ਕਿਸਾਨੀ  ਅੰਦੋਲਨ ਵਿਚੋਂ ਨਵਾਂ ਪੰਜਾਬ ਸਿਰਜੇਗਾ

ਕਾਲੇ ਕਾਨੂੰਨ ਰੱਦ ਕਰਵਾ ਕੇ ਦਿੱਲੀ ਵਿਖੇ ਕਿਸਾਨੀ ਦੀ ਜਿੱਤ ਵਾਲਾ ਝੰਡਾ ਗੱਡੇਗੇ-ਜੱਗਾ ਛਾਪਾ

ਅੱਜ 18 ਜਨਵਰੀ ਨੂੰ ਮਨਾਇਆ ਜਾਵੇਗਾ 'ਕਿਸਾਨ ਮਹਿਲਾ ਦਿਵਸ"

ਕਿਸਾਨ ਜਥੇਬੰਦੀਆਂ ਕਰਨਗੀਆਂ ਸੈਂਕੜੇ ਟਰੈਕਟਰਾਂ ਦੀ ਮਦਦ ਨਾਲ ਪਿੰਡਾਂ ਚ ਰੋਸ ਮਾਰਚ

ਮਹਿਲ ਕਲਾਂ ਬਰਨਾਲਾ-ਜਨਵਰੀ 2021-(ਗੁਰਸੇਵਕ ਸੋਹੀ)- 

ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਜ਼ਰੂਰੀ ਮੀਟਿੰਗ ਅੱਜ  ਕਸਬਾ ਮਹਿਲ ਕਲਾਂ ਵਿਖੇ ਟੋਲ ਟੈਕਸ ਦੇ ਨਜ਼ਦੀਕ ਹੋਈ। ਜਿਸ ਵਿੱਚ ਯੂਨੀਅਨ ਦੇ ਸੀਨੀਅਰ ਅਹੁਦੇਦਾਰਾਂ ਨੇ ਹਿੱਸਾ ਲਿਆ ।ਮੀਟਿੰਗ ਨੂੰ ਸੰਬੋਧਨ ਕਰਦਿਆਂ ਨੌਜਵਾਨ  ਕਿਸਾਨ ਆਗੂ

ਜੱਗਾ ਸਿੰਘ ਛਾਪਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਕਾਲੇ ਖੇਤੀਬਾਡ਼ੀ ਕਾਨੂੰਨਾਂ ਦੇ ਵਿਰੋਧ ਵਿੱਚ ਦੇਸ਼ ਦੇ ਸਮੁੱਚੇ ਲੋਕ ਸਾਥ ਦੇ ਰਹੇ ਹਨ ।ਉਥੇ ਇਸ ਕਿਸਾਨੀ ਅੰਦੋਲਨ ਨੂੰ ਧਾਰਮਿਕ ਸਮਾਜਕ ਮੁਲਾਜ਼ਮ ਤੇ ਮਜ਼ਦੂਰ ਜਥੇਬੰਦੀਆਂ ਦੀ ਵੀ ਵੱਡੇ ਪੱਧਰ ਤੇ ਹਮਾਇਤ ਪ੍ਰਾਪਤ ਹੈ ਅਤੇ ਮੋਦੀ ਸਰਕਾਰ ਨੇ ਇਹ ਕਾਲ਼ੇ ਖੇਤੀਬਾੜੀ ਕਾਨੂੰਨ ਸਰਮਾਏਦਾਰੀ ਪੱਖੀ ਅੰਬਾਨੀ ਅਡਾਨੀ ਦੇ ਇਸ਼ਾਰਿਆਂ ਤੇ ਨੱਚ ਕੇ ਆਪਣੀ ਯਾਰੀ ਪੁਗਾਈ ਹੈ। ਉਨ੍ਹਾਂ ਕਿਹਾ ਕਿ ਖੇਤੀਬਾਡ਼ੀ ਕਾਨੂੰਨ ਬਣਾਉਣ ਤੋਂ ਪਹਿਲਾਂ ਮੋਦੀ ਸਰਕਾਰ ਨੇ ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ ਮਜ਼ਦੂਰਾਂ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਹੁਣ ਕਿਸਾਨਾਂ ਨੂੰ ਬਣਾੳੁਣ ਦੀ ਕੋਸ਼ਿਸ਼ ਕਰ ਰਹੀ ਹੈ ।ਜਿਸ ਨੂੰ ਦੇਸ਼ ਦਾ ਸਮੁੱਚਾ ਕਿਸਾਨ ਬਰਦਾਸ਼ਤ ਨਹੀਂ ਕਰੇਗਾ ਤੇ ਇਹ ਕਾਲੇ ਕਾਨੂੰਨ ਰੱਦ ਕਰਵਾ ਕੇ ਦਿੱਲੀ ਵਿਖੇ ਕਿਸਾਨੀ ਦੀ ਜਿੱਤ ਵਾਲਾ ਝੰਡਾ ਗੱਡੇਗੇ। ਅਖੀਰ ਵਿਚ ਉਨ੍ਹਾਂ ਕਿਹਾ ਕਿ ਅੱਜ 18 ਜਨਵਰੀ ਨੂੰ ਬਲਾਕ ਮਹਿਲ ਕਲਾਂ ਦੇ ਸਮੂਹ ਕਿਸਾਨ ਸਾਰੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਅਗਵਾਈ ਹੇਠ "ਕਿਸਾਨ ਮਹਿਲਾ ਦਿਵਸ" ਮਨਾਇਆ ਜਾਵੇਗਾ।ਜਿਸ ਵਿੱਚ ਵੱਡੀ ਗਿਣਤੀ ਵਿਚ ਔਰਤ ਵਰਗ ਸ਼ਮੂਲੀਅਤ ਕਰੇਗਾ ਕਿਉਂਕਿ ਜਿੱਥੇ  ਔਰਤਾਂ ਕਿਸਾਨਾਂ ਨਾਲ ਖੇਤੀਬਾੜੀ  ਕਰਨ ਵਿੱਚ ਸਹਿਯੋਗ ਕਰਦੀਆਂ ਹਨ ਉੱਥੇ ਕਿਸਾਨੀ ਘੋਲਾਂ ਵਿੱਚ ਅਹਿਮ ਰੋਲ ਨਿਭਾਅ ਰਹੀਆਂ ਹਨ ਅਤੇ ਸ਼ਹੀਦੀਆਂ ਪ੍ਰਾਪਤ ਕਰ ਚੁੱਕੀਆਂ ਹਨ ।ਇਸ ਮੌਕੇ ਕਿਸਾਨ ਆਗੂ ਮਲਕੀਤ ਸਿੰਘ ਮਹਿਲ ਕਲਾਂ ਨੇ ਕਿਹਾ ਕਿ 26 ਜਨਵਰੀ ਨੂੰ ਦਿੱਲੀ ਦੀ ਪਰੇਡ ਵਿੱਚ ਸ਼ਾਮਲ ਹੋਣ ਵਾਲੇ ਲੱਖਾਂ ਟਰੈਕਟਰਾਂ ਮਾਰਚ ਦੀ ਰਿਹਰਸਲ ਵਜੋਂ ਅੱਜ ਬਲਾਕ ਮਹਿਲ ਕਲਾਂ ਦੇ 40 ਦੇ ਕਰੀਬ ਪਿੰਡਾਂ ਵਿੱਚ ਟਰੈਕਟਰ ਮਾਰਚ ਕੀਤਾ ਜਾਵੇਗਾ । ਉਨ੍ਹਾਂ ਬਲਾਕ ਮਹਿਲ ਕਲਾਂ ਦੇ ਸਮੂਹ ਲੋਕਾਂ ਨੂੰ ਟਰੈਕਟਰਾਂ ਸਮੇਤ ਅੱਜ ਟੋਲ ਟੈਕਸ ਮਹਿਲ ਕਲਾਂ ਵਿਖੇ 9 ਵਜੇ  ਪੁੱਜਣ ਦੀ ਅਪੀਲ ਕੀਤੀ  ।

ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੇਂ ਆਏ ਡੀ ਐੱਸ ਪੀ ਕੁਲਦੀਪ ਸਿੰਘ ਅਤੇ ਐਸ ਐਚ ਓ ਅਮਰੀਕ ਸਿੰਘ ਦਾ ਕੀਤਾ ਵਿਸ਼ੇਸ਼ ਸਨਮਾਨ

ਸਬ ਡਿਵੀਜ਼ਨ ਮਹਿਲ ਕਲਾਂ ਦੇ ਅਧਿਕਾਰ ਖੇਤਰ ਅਧੀਨ ਪੈਦੇ ਪਿੰਡਾਂ ਦੇ ਮੋਹਤਵਰ ਵਿਅਕਤੀਆਂ ਅਤੇ ਆਮ ਲੋਕਾਂ ਨੂੰ ਪੂਰਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ-ਡੀਐੱਸਪੀ ਕੁਲਦੀਪ ਸਿੰਘ                                                                                                                                      

ਮਹਿਲ ਕਲਾਂ/ਬਰਨਾਲਾ-ਜਨਵਰੀ 2021 (ਗੁਰਸੇਵਕ ਸਿੰਘ ਸੋਹੀ)-

ਗੁਰਦੁਆਰਾ ਛੇਵੀਂ ਪਾਤਸ਼ਾਹੀ ਕਸਬਾ ਮਹਿਲ ਕਲਾਂ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ ,ਖਜ਼ਾਨਚੀ ਇਕਬਾਲ ਸਿੰਘ ਮਹਿਲ ਕਲਾਂ ਦੀ ਅਗਵਾਈ ਹੇਠ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਬ ਡਿਵੀਜ਼ਨ ਮਹਿਲ ਕਲਾਂ ਦੇ ਨਵੇਂ ਆਈ,ਪੀ,ਪੀ,ਐਸ ਅਧਿਕਾਰੀ ਡੀ ,ਐੱਸ,ਪੀ ਕੁਲਦੀਪ ਸਿੰਘ ਅਤੇ ਐੱਸ,ਐੱਚ,ਓ ਮਹਿਲ ਕਲਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕਮੇਟੀ ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ ਖਜ਼ਾਨਚੀ ਇਕਬਾਲ ਸਿੰਘ ਮਹਿਲਕਲਾਂ ਸਮਾਜ ਸੇਵੀ ਸਰਬਜੀਤ ਸਿੰਘ ਸੰਭੂ ਨੇ ਨਵੇਂ ਆੲੇ ਡੀ,ਐੱਸ,ਪੀ ਤੇ ਪੀ,ਪੀ,ਐੱਸ ਅਧਿਕਾਰੀ ਕੁਲਦੀਪ ਸਿੰਘ ਦੇ ਸਬ ਡਿਵੀਜ਼ਨ ਮਹਿਲ ਕਲਾਂ ਦੇ ਨਵੇਂ ਡੀ,ਐੱਸ,ਪੀ ਵਜੋਂ ਚਾਰਜ ਸੰਭਾਲਣ ਤੇ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ। ਉਹ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਅਤੇ ਈਮਾਨਦਾਰੀ ਨਾਲ ਨਿਭਾਉਣਗੇ ਅਤੇ ਹਰ ਇਕ ਵਿਅਕਤੀ ਨੂੰ ਬਣਦਾ ਮਾਣ ਸਤਿਕਾਰ ਦੇਣ ਦੇ ਨਾਲ-ਨਾਲ ਪਿੰਡਾਂ ਦੇ ਲੋਕਾਂ ਨੂੰ ਪੂਰਾ ਇਨਸਾਫ ਦੇਣਗੇ ਇਸ ਮੌਕੇ ਨਵੇਂ ਆਏ ਡੀ,ਐੱਸ,ਪੀ,ਪੀ,ਪੀ,ਐੱਸ ਅਧਿਕਾਰੀ ਕੁਲਦੀਪ ਸਿੰਘ ਨੇ ਕਮੇਟੀ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਸਬ ਡਿਵੀਜ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਤੇ ਆਮ ਲੋਕਾਂ ਨੂੰ ਦਫ਼ਤਰ ਅੰਦਰ ਪੂਰਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ਅਤੇ ਕਿਸੇ ਨਾਲ ਵੀ ਕੋਈ ਵਧੀਕੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਹਰ ਇੱਕ ਵਿਅਕਤੀ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ ਉਨ੍ਹਾਂ ਸਮੂਹ ਕਮੇਟੀ ਦਾ ਮਾਣ ਸਨਮਾਨ ਦੇਣ ਬਦਲੇ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਥਾਣਾ ਮਹਿਲ ਕਲਾਂ ਦੇ ਮੁਖੀ ਅਮਰੀਕ ਸਿੰਘ ਸਰਪੰਚ ਰਾਜਵਿੰਦਰ ਕੌਰ ਧਾਲੀਵਾਲ, ਸਮਾਜ ਸੇਵੀ ਸਰਬਜੀਤ ਸਿੰਘ ਸੰਭੂ, ਗਿਆਨੀ ਕਰਮ ਸਿੰਘ ਹਰੀ ਸਿੰਘ ਮਹਿਲ ਕਲਾਂ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।