You are here

ਪੰਜਾਬ

Delhi Kisan Protest ;ਟਰੈਕਟਰ ਮਾਰਚ ਕਰਕੇ ਕਿਸਾਨ ਨੇ ਦਿਖਾਈ ਆਪਣੀ ਤਾਕਤ  

ਕਿਸਾਨਾਂ ਨੇ ਸਰਕਾਰ ਨੂੰ ਦਿਖਾਈ 26 ਜਨਵਰੀ ਨੂੰ ਕੀਤੀ ਜਾਣ ਵਾਲੀ ‘ਪਰੇਡ’ ਦੀ ਝਲਕ

 ਕਈ ਮੀਲ ਲੰਬੇ ਕਾਫਲੇ ਨੇ  ਕੁੰਡਲੀ-ਮਾਨੇਸਰ-ਪਲਵਲ ਮਾਰਗ ਦੁਆਲੇ ਦਿੱਤਾ ਗੇੜਾ 

ਸਿੰਘੂ, ਟਿਕਰੀ, ਗਾਜ਼ੀਪੁਰ ਅਤੇ ਪਲਵਲ ਬਾਰਡਰਾਂ ਤੋਂ ਚੱਲੇ ਟਰੈਕਟਰਾਂ ਦੇ ਕਾਫ਼ਲੇ ਦੁਨੀਆਂ ਨੂੰ ਦੱਸ ਦਿੱਤਾ ਕਿਸਾਨਾਂ ਦਾ ਦੁੱਖ   

 ਮਾਰਚ ’ਚ ਤਕਰੀਬਨ 10 ਹਜ਼ਾਰ  ਟਰੈਕਟਰ ਸ਼ਾਮਲ ਹੋਣ ਦਾ ਦਾਅਵਾ 

ਸਾਂਝੀ ਵਾਲਤਾ ਦਾ ਸੁਨੇਹਾ ਦਿੰਦੇ ਨੌਜਵਾਨਾਂ ਨੇ ਕੇਸਰੀ ਝੰਡਿਆਂ ਦੇ ਨਾਲ ਤਿਰੰਗੇ ਵੀ ਲਹਿਰਾਏ  

ਟਰੈਕਟਰ ਮਾਰਚ ਵਿਚ ਆਪਸੀ ਪਿਆਰ ਅਤੇ ਸਦਭਾਵਨਾ ਸਭ ਤੋਂ ਵੱਡਾ ਸੁਨੇਹਾ ਰਿਹਾ  

ਨਵੀਂ ਦਿੱਲੀ, ਜਨਵਰੀ 2021 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਸਰਕਾਰ ਨਾਲ ਭਲਕੇ ਵਾਰਤਾ ਦੇ ਅਗਲੇ ਗੇੜ ਤੋਂ ਇਕ ਦਿਨ ਪਹਿਲਾਂ ਅੱਜ ਹਜ਼ਾਰਾਂ ਕਿਸਾਨਾਂ ਨੇ ਸਿੰਘੂ, ਟਿਕਰੀ, ਗਾਜ਼ੀਪੁਰ ਅਤੇ ਪਲਵਲ ਬਾਰਡਰਾਂ ਤੇ ਹਰਿਆਣਾ ਦੇ ਰੇਵਾਸਨ ਤੋਂ ਦਿੱਲੀ ਦੇ ਚੁਫੇਰੇ ਟਰੈਕਟਰ ਪਰੇਡ ਮਾਰਚ ਕੱਢਿਆ ਅਤੇ ਖੇਤੀ ਕਾਨੂੰਨ ਵਾਪਸ ਲੈਣ ਲਈ ਦਬਾਅ ਬਣਾਇਆ। ਕਿਸਾਨ ਜਥੇਬੰਦੀਆਂ ਮੁਤਾਬਕ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 26 ਜਨਵਰੀ ਨੂੰ ਪੰਜਾਬ, ਹਰਿਆਣਾ, ਯੂਪੀ ਅਤੇ ਹੋਰ ਸੂਬਿਆਂ ਦੇ ਕਿਸਾਨ ਦਿੱਲੀ ’ਚ ਰਾਜਪਥ ’ਤੇ ਟਰੈਕਟਰਾਂ ਨਾਲ ਪਰੇਡ ਕਰਨਗੇ। ਉਨ੍ਹਾਂ ਕਿਹਾ ਕਿ ਇਹ ਤਾਂ ਝਲਕ ਮਾਤਰ ਹੈ ਅਤੇ ਸਰਕਾਰ ਨੂੰ ਤਿਆਰ ਰਹਿਣਾ ਚਾਹੀਦਾ ਹੈ। 

 Image preview

ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨਾਂ ਨੇ ਕੁੰਡਲੀ-ਮਾਨੇਸਰ-ਪਲਵਲ ਮਾਰਗ ਉਪਰ ਅੱਜ ਹਜ਼ਾਰਾਂ ਟਰੈਕਟਰਾਂ ਨਾਲ ਮਾਰਚ ਕੱਢ ਕੇ ਦਮ-ਖ਼ਮ ਦਿਖਾਇਆ। ਨੌਜਵਾਨਾਂ ਨੇ ਟਰੈਕਟਰ ਮਾਰਚ ’ਚ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਕੇ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਜ਼ੋਰ-ਸ਼ੋਰ ਨਾਲ ਉਠਾਈ।  

ਟਰੈਕਟਰਾਂ ਦੀਆਂ ਆਵਾਜ਼ਾਂ ਨੌਜਵਾਨਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਕੀਤੀ ਗਈ ਨਾਅਰੇਬਾਜ਼ੀ ਨੂੰ ਦੇਖਣ ਲਈ ਰਾਹਗੀਰ ਮਾਰਗ ਦੇ ਕਿਨਾਰਿਆਂ ’ਤੇ ਖੜ੍ਹੇ ਹੋ ਗਏ। ਆਗੂਆਂ ਨੇ ਮਾਰਚ ਵਿੱਚ 10 ਹਜ਼ਾਰ ਤੋਂ ਵੱਧ ਟਰੈਕਟਰਾਂ ਦੇ ਹਿੱਸਾ ਲੈਣ ਦਾ ਦਾਅਵਾ ਕੀਤਾ। ਹਰੇਕ ਟਰੈਕਟਰ ’ਤੇ 3 ਤੋਂ 5 ਵਿਅਕਤੀ ਬੈਠੇ ਹੋਏ ਸਨ। ਟਰੈਕਟਰਾਂ ਉਪਰ ਕਿਸਾਨ ਯੂਨੀਅਨਾਂ ਦੇ ਝੰਡਿਆਂ ਸਮੇਤ ਕੌਮੀ ਤਿਰੰਗੇ ਝੰਡੇ ਅਤੇ ਕੇਸਰੀ ਝੰਡੇ ਵੀ ਦੇਖੇ ਗਏ। ਕਾਰਾਂ ਅਤੇ ਹੋਰ ਵਾਹਨਾਂ ਵਿੱਚ ਵੀ ਔਰਤਾਂ ਤੇ ਮਰਦ ਸਵਾਰ ਹੋ ਟਰੈਕਟਰ ਮਾਰਚ ਦਾ ਹਿੱਸਾ ਬਣੇ। ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਕਿਹਾ,‘‘ਰਿਹਰਸਲ ਪਰੇਡ ਨੇ ਵੱਡਾ ਪ੍ਰਭਾਵ ਪਾਇਆ ਹੈ ਤੇ 10 ਹਜ਼ਾਰ ਦੇ ਕਰੀਬ  ਟਰੈਕਟਰ ਦੋਵੇਂ ਸੜਕਾਂ ’ਤੇ ਉੱਤਰੇ। ਜੇਕਰ ਕੇਂਦਰ ਸਰਕਾਰ ਨਾ ਜਾਗੀ ਤਾਂ 26 ਜਨਵਰੀ ਨੂੰ ਇਸ ਤੋਂ ਕਿਤੇ ਵੱਡੀ ਟਰੈਕਟਰ ਪਰੇਡ ਮਾਰਚ ਦਿੱਲੀ ਦੇ ਅੰਦਰ ਕੱਢਿਆ ਜਾਵੇਗਾ, ਅੱਜ ਤਾਂ ਮਾਤਰ ਝਲਕ ਸੀ।’’ ਉਨ੍ਹਾਂ ਕਿਹਾ ਕਿ ਅਡਾਨੀ, ਅੰਬਾਨੀ ਵਰਗੇ ਵੱਡੇ ਕਾਰਪੋਰੇਟ ਸਮੂਹਾਂ ਖ਼ਿਲਾਫ਼ ਨੌਜਵਾਨਾਂ ਵਿੱਚ ਰੋਹ ਹੈ। ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਕੇਂਦਰ ਨੇ ਖੇਤੀ ਕਾਨੂੰਨ ਗ਼ੈਰ-ਜਮਹੂਰੀ ਤਰੀਕੇ ਨਾਲ ਕਿਸਾਨਾਂ ’ਤੇ ਥੋਪੇ ਹਨ, ਉਨ੍ਹਾਂ ਖ਼ਿਲਾਫ਼ ਦੇਸ਼ ਦੇ ਕਿਸਾਨ ਜਾਗ ਪਏ ਹਨ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਟਰੈਕਟਰ ਮਾਰਚ ਵਿੱਚ ਪੰਜਾਬ ਦੇ ਨਾਲ ਨਾਲ ਹਰਿਆਣਾ ਦੇ ਕਿਸਾਨਾਂ ਨੇ ਵੀ ਆਪਣੇ ਟਰੈਕਟਰਾਂ ਸਮੇਤ ਭਰਵੀਂ ਹਾਜ਼ਰੀ ਲਵਾਈ। ਉਨ੍ਹਾਂ ਕਿਹਾ ਕਿ ਸੀਤ ਹਵਾਵਾਂ ਦਾ ਟਾਕਰਾ ਕਰਦੇ ਹੋਏ ਨੌਜਵਾਨ ਆਪਣੀਆਂ ਮੰਜ਼ਲਾਂ ਤੱਕ ਪਹੁੰਚੇ। ਕਿਸਾਨ ਆਗੂ ਨੇ ਕਿਹਾ ਕਿ ਦਿੱਲੀ ਦੇ ਚਾਰਾਂ ਧਰਨੇ ਵਾਲੀਆਂ ਥਾਵਾਂ ਸਿੰਘੂ, ਟਿਕਰੀ, ਗਾਜ਼ੀਪੁਰ ਤੇ ਪਲਵਲ ਤੋਂ ਕੇਂਦਰ ਸਰਕਾਰ ਨੂੰ ਆਪਣੀਆਂ ਹੱਕੀ ਮੰਗਾਂ ਤੋਂ ਜਾਣੂ ਕਰਵਾਉੁਣ ਲਈ ਇਹ ਅਨੋਖਾ ਪ੍ਰਦਰਸ਼ਨ ਉਲੀਕਿਆ ਗਿਆ ਜਿਸ ਵਿੱਚ ਕਿਸਾਨਾਂ ਦਾ ਉਤਸ਼ਾਹ ਦੇਖਣ ਵਾਲਾ ਰਿਹਾ। ਸਿੰਘੂ ਤੋਂ ਟਿਕਰੀ ਵੱਲ ਚੱਲੇ ਟਰੈਕਟਰ ਕਾਫ਼ਲੇ ਦਾ ਹਿੱਸਾ ਕਿਸਾਨ ਆਗੂ ਜਗਮੋਹਨ ਸਿੰਘ, ਬਲਬੀਰ ਸਿੰਘ ਰਾਜੇਵਾਲ ਅਤੇ ਹੋਰ ਵੀ ਬਣੇ।  

Image preview

ਟਿਕਰੀ ਤੋਂ ਸਿੰਘੂ ਬਾਰਡਰ ਲਈ ਚੱਲੇ ਕਾਫ਼ਲੇ ਦੀ ਅਗਵਾਈ ਜੋਗਿੰਦਰ ਸਿੰਘ ਉਗਰਾਹਾਂ ਤੇ ਹੋਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕੀਤੀ। ਉਨ੍ਹਾਂ ਦੱਸਿਆ ਕਿ ਹਰਿਆਣਵੀ ਕਿਸਾਨਾਂ ਦੇ ਟਰੈਕਟਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਕਰਕੇ ਕਾਫ਼ਲੇ ਕਈ ਕਿਲੋਮੀਟਰ ਲੰਬੇ ਹੋ ਗਏ।

ਬਲਦੇਵ ਸਿੰਘ ਸਿਰਸਾ ਮੁਤਾਬਕ ਜਦੋਂ ਹਜ਼ਾਰਾਂ ਟਰੈਕਟਰ ਆਪਣੀਆਂ ਮੰਜ਼ਿਲਾਂ ਵੱਲ ਵਧੇ ਤਾਂ ਦੋਵੇਂ ਸੜਕਾਂ ’ਤੇ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’, ‘ਕਾਲੇ ਕਾਨੂੰਨ ਵਾਪਸ ਲਓ’, ‘ਮੋਦੀ ਸਰਕਾਰ ਮੁਰਦਾਬਾਦ’ ਆਦਿ ਜਿਹੇ ਨਾਅਰੇ ਗੂੰਜ ਉੱਠੇ। 

ਟਿਕਰੀ ਬਾਰਡਰ ਤੋਂ ਜਗਰਾਉਂ ਇਲਾਕੇ ਦੇ ਕਿਸਾਨਾਂ ਦਾ ਇਕ ਵੱਡਾ ਟਰੈਕਟਰ ਕਾਫਲਾ ਮਾਰਚ ਵਿੱਚ ਸ਼ਾਮਲ ਹੋਇਆ ਉਸ ਸਮੇਂ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ  ਨੇ ਕਿਹਾ ਕਿ ਕੇਂਦਰ ਸਰਕਾਰ ਬੈਠਕ-ਦਰ-ਬੈਠਕ ਕਰਕੇ ਕਿਸਾਨਾਂ ਦਾ ਸਬਰ ਪਰਖ ਰਹੀ ਹੈ ਤੇ ਹੁਣ ਕਿਸਾਨਾਂ ਨੇ ਹਜ਼ਾਰਾਂ ਟਰੈਕਟਰ ਦਿੱਲੀ ਦੇ ਚੁਫੇਰਿਉਂ ਘੁੰਮਾ ਕੇ ਇਹ ਦਰਸਾ ਦਿੱਤਾ ਹੈ ਕਿ ਇਹ ਤਾਂ ਰਿਹਰਸਲ ਹੈ। ‘ਮੰਗਾਂ ਨਾ ਮੰਨੀਆਂ ਗਈਆਂ ਤਾਂ 26 ਜਨਵਰੀ ਦੀ ਟਰੈਕਟਰ ਪਰੇਡ ਮਾਰਚ ਬਹੁਤ ਤਾਕਤਵਰ ਹੋ ਸਕਦੀ ਹੈ।’

Image preview

ਟਿਕਰੀ ਬਾਰਡਰ ’ਤੇ ਕਈ ਕਿਲੋਮੀਟਰ ਲੰਬਾ ਜਾਮ ਐਂਟਰੀ ਪੁਆਇੰੰਟ ’ਤੇ ਲੱਗ ਗਿਆ। ਕਿਸਾਨਾਂ ਨੂੰ ਟਰੈਕਟਰ ਵਾਪਸ ਮੋੜਨ ਲਈ ਵੀ ਕਾਫੀ ਸਮਾਂ ਲੱਗਾ। ਗਾਜ਼ੀਪੁਰ ਤੋਂ ਦਸਨਾ ਦੇ ਰਾਹ ਪਲਵਲ ਲਈ ਗਏ ਕਾਫ਼ਲੇ ਵਿੱਚ ਦੋ ਹਜ਼ਾਰ ਦੇ ਕਰੀਬ ਟਰੈਕਟਰ ਸ਼ਾਮਲ ਹੋਣ ਬਾਰੇ ਕਿਸਾਨ ਆਗੂ ਦੱਸ ਰਹੇ ਹਨ। ਇੱਥੋਂ ਹਾਪੁੜ, ਬਾਗਪਤ, ਗਾਜ਼ੀਆਬਾਦ ਤੇ ਬੁਲੰਦਸ਼ਹਿਰ ਦੇ ਇਲਾਕਿਆਂ ਦੇ ਟਰੈਕਟਰ ਕਾਫ਼ਲੇ ਦਾ ਹਿੱਸਾ ਬਣੇ। 

 

 ਗੋਰਾਇਆ ਚ ਵੱਡੀ ਵਾਰਦਾਤ ਲਿਫਟ ਦੇਣ ਦੇ ਬਹਾਨੇ 14 ਸਾਲਾਂ ਦੀ ਕੁੜੀ ਨਾਲ ਕੀਤਾ ਜ਼ਬਰ ਜਿਨਾਹ

ਜਲੰਧਰ,ਜਨਵਰੀ 2021,(ਰਾਣਾ ਸ਼ੇਖਦੌਲਤ,ਜੱਜ ਮਸੀਤਾਂ)

ਥਾਣਾ ਗੋਰਾਇਆ ਅਧੀਨ ਪੈਂਦੇ ਇਕ ਪਿੰਡ ’ਚ ਰਹਿਣ ਵਾਲੀ 14 ਸਾਲਾ ਨਾਬਾਲਗ ਕੁੜੀ ਨੂੰ ਲਿਫ਼ਟ ਦੇਣ ਦੇ ਬਹਾਨੇ ਕਰੀਬ 30 ਸਾਲਾ ਨੌਜਵਾਨ ਧੋਖੇ ਨਾਲ ਆਪਣੇ ਨਾਲ ਲੈ ਗਿਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਕੁੜੀ ਨੂੰ ਉਸ ਦੇ ਪਰਿਵਾਰਕ ਮੈਂਬਰ ਥਾਣਾ ਗੋਰਾਇਆ ਲੈ ਗਏ ਪਰ ਗੋਰਾਇਆ ਪੁਲਸ ਨੇ ਉਸ ਦਾ ਮੈਡੀਕਲ ਕਰਵਾਉਣ ਲਈ ਉਸ ਨੂੰ ਪਰਿਵਾਰਕ ਮੈਂਬਰਾਂ ਨਾਲ ਗੋਰਾਇਆ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ, ਜਦਕਿ ਖੁਦ ਪੁਲਸ ਹਸਪਤਾਲ ’ਚ ਨਹੀਂ ਗਈ। ਸਰਕਾਰੀ ਹਸਪਤਾਲ ਨੇ ਨਾਬਾਲਗਾ ਨੂੰ ਜਲੰਧਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਅਤੇ ਐਮਰਜੈਂਸੀ ਵਾਰਡ ’ਚ ਡਿਊਟੀ ’ਤੇ ਤਾਇਨਾਤ ਡਾ. ਕਾਮਰਾਜ ਨੇ  ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਜਾਣਕਾਰੀ ਦਿੰਦੇ ਹੋਏ ਨਾਬਾਲਿਗਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਸਵੇਰੇ ਸਕੂਲ ਲਈ ਘਰ ਤੋਂ ਰਵਾਨਾ ਹੋਈ ਸੀ। ਬੱਸ ਨਿਕਲ ਗਈ ਅਤੇ ਪਿੰਡ ਦੇ ਹੀ ਰਹਿਣ ਵਾਲੇ ਨੌਜਵਾਨ ਨੇ ਗੱਡੀ ’ਚ ਨਾਬਾਲਗ ਕੁੜੀ ਨੂੰ ਇਹ ਕਹਿ ਕੇ ਬਿਠਾ ਲਿਆ ਕਿ ਉਹ ਉਸ ਨੂੰ ਸਕੂਲ ਛੱਡ ਦੇਵੇਗਾ। ਸਕੂਲ ਛੱਡਣ ਦੀ ਬਜਾਏ ਉਹ ਉਸ ਨੂੰ ਜਲੰਧਰ ਦੇ ਇਕ ਹੋਟਲ ’ਚ ਲੈ ਗਿਆ ਅਤੇ ਉਸ ਨੂੰ ਧਮਕੀਆਂ ਦੇਣ ਲੱਗਾ ਕਿ ਉਹ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਵੇਗਾ। ਡਰਾ-ਧਮਕਾ ਕੇ ਉਸ ਨੇ ਨਾਬਾਲਗ ਕੁੜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਅਤੇ ਬਾਅਦ ਵਿਚ ਉਸ ਨੂੰ ਘਰ ਦੇ ਨੇੜੇ ਛੱਡ ਗਿਆ। ਥਾਣਾ ਗੋਰਾਇਆ ਦੀ ਪੁਲਸ ਦਾ ਕਹਿਣਾ ਸੀ ਕਿ ਉਹ ਨਾਬਾਲਗਾ ਦੇ ਬਿਆਨ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਕਰੇਗੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਸ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਉਸ ਦੀ ਗੱਡੀ ਵੀ ਥਾਣੇ ਖੜ੍ਹੀ ਹੈ।

ਲੁੱਟ ਦਾ ਡਰਾਮਾ ਰਚਣ ਵਾਲਾ ਖੁਦ ਹੀ ਫਸਿਆ ਜਾਲ ਚ ਪੁਲਸ ਕੇ ਕੀਤਾ ਕਾਬੂ

ਮੋਗਾ,ਜਨਵਰੀ 2021  ( ਰਾਣਾ ਸ਼ੇਖਦੌਲਤ,ਜੱਜ ਮਸੀਤਾਂ) :

ਜਿਊਲਰ ਨੂੰ ਪੈਸੇ ਨਾ ਦੇਣ ਅਤੇ ਲੁੱਟ ਦਾ ਡਰਾਮਾ ਰਚਣ ਵਾਲਾ ਖੁਦ ਹੀ ਆਪਣੇ ਜਾਲ ’ਚ ਫਸ ਗਿਆ, ਜਿਸ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਧਰਮਕੋਟ ਸੁਬੈਗ ਸਿੰਘ ਨੇ ਦੱਸਿਆ ਕਿ ਕੋਟ ਈਸੇ ਖਾਂ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਗੁਰਬਚਨ ਸਿੰਘ ਨਿਵਾਸੀ ਪਿੰਡ ਵੱਡਾ ਘਰ (ਬਾਘਾ ਪੁਰਾਣਾ) ਨੇ ਕਿਹਾ ਕਿ ਉਹ ਮਸਾਲਾ ਫੈਕਟਰੀ ਪਿੰਡ ਖੋਸਾ ਪਾਂਡੋ ਵਿਚ ਕੰਮ ਕਰਦਾ ਹੈ। ਬੀਤੇ ਦਿਨ ਜਦ ਉਹ ਆਪਣੇ ਮੋਟਰਸਾਈਕਲ ’ਤੇ ਜ਼ੀਰਾ ਜਾ ਰਿਹਾ ਸੀ ਤਾਂ ਰਸਤੇ ਵਿਚ ਬਾਰਿਸ਼ ਹੋਣ ਕਾਰਣ ਉਹ ਪਿੰਡ ਖੋਸਾ ਪਾਂਡੋ ਦੇ ਬੱਸ ਸਟੈਂਡ ’ਤੇ ਰੁਕ ਗਿਆ ਅਤੇ ਇਸ ਦੌਰਾਨ ਉਥੇ ਕਾਰ ਸਵਾਰ ਚਾਰ ਲੜਕੇ ਆ ਧਮਕੇ, ਜਿਨ੍ਹਾਂ ਨੇ ਮੈਂਨੂੰ ਫੜ ਲਿਆ ਅਤੇ ਪਿਸਤੌਲ ਦੀ ਨੋਕ ਤੇ 55 ਹਜ਼ਾਰ ਰੁਪਏ ਖੋਹ ਲਏ ਅਤੇ ਮੇਰਾ ਮੋਟਰ ਸਾਈਕਲ ਦਾ ਪਲੱਗ ਕੱਢ ਕੇ ਦੂਰ ਸੁੱਟ ਦਿੱਤਾ।ਉਕਤ ਨੇ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਰੌਲਾ ਪਾਇਆ ਤਾਂ ਗੋਲੀ ਮਾਰ ਦੇਣਗੇ ਅਤੇ ਗੱਡੀ ਵਿਚ ਬੈਠ ਕੇ ਉਥੋਂ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਥਾਣਾ ਕੋਟ ਈਸੇ ਖਾਂ ਦੇ ਇੰਚਾਰਜ ਇੰਸਪੈਕਟਰ ਲਖਵਿੰਦਰ ਸਿੰਘ ਨੇ ਜਦ ਡੂੰਘਾਈ ਨਾਲ ਉਕਤ ਮਾਮਲੇ ਦੀ ਜਾਂਚ ਕੀਤੀ ਅਤੇ ਗੁਰਬਚਨ ਸਿੰਘ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਹ 55 ਹਜ਼ਾਰ ਰੁਪਏ ਪਿੰਡ ਵੱਡਾ ਘਰ ਨਿਵਾਸੀ ਬਲਦੇਵ ਸਿੰਘ ਤੋਂ ਲੈ ਕੇ ਆਇਆ ਸੀ, ਜਦ ਪੁਲਸ ਨੇ ਉਕਤ ਵਿਅਕਤੀ ਤੋਂ ਜਾ ਕੇ ਪੁੱਛਿਆ ਤਾਂ ਉਸਨੇ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਪੁਲਸ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਮਸਾਲਾ ਫੈਕਟਰੀ ਵਿਚ ਵੀ ਜਾ ਕੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਲਗਭਗ ਡੇਢ ਸਾਲ ਤੋਂ ਫੈਕਟਰੀ ਵਿਚ ਨਹੀਂ ਆ ਰਿਹਾ !ਪੁਲਸ ਵੱਲੋਂ ਸਖ਼ਤੀ ਨਾਲ ਕੀਤੀ ਗਈ ਪੁੱਛਗਿੱਛ ਸਮੇਂ ਗੁਰਬਚਨ ਸਿੰਘ ਨੇ ਕਿਹਾ ਕਿ ਉਸਨੇ ਜ਼ੀਰਾ ਨਿਵਾਸੀ ਜੈਨ ਜਿਊਲਰ ਦੇ ਪੈਸੇ ਦੇਣੇ ਸਨ, ਜੋ ਮੈਂਨੂੰ ਕਰੀਬ ਦੋ ਸਾਲ ਪਹਿਲਾਂ ਮੇਰੇ ਮਾਮੇ ਨੇ ਉਧਾਰ ਲੈ ਕੇ ਦਿੱਤੇ ਸਨ। ਹੁਣ ਜਿਊਲਰ ਮੈਂਨੂੰ ਪੈਸੇ ਦੇਣ ਲਈ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਅਤੇ ਮੈਂ ਕਰਜ਼ਾਈ ਹੋਣ ਕਾਰਣ ਪੈਸੇ ਵਾਪਸ ਨਹੀਂ ਕਰ ਸਕਿਆ, ਜਿਸ ਕਾਰਣ ਮੈਂ ਇਹ ਲੁੱਟ ਦਾ ਡਰਾਮਾ ਰਚਿਆ ਤਾਂ ਕਿ ਕਰਜ਼ਾ ਲੈਣ ਵਾਲੇ ਮੈਂਨੂੰ ਪ੍ਰੇਸ਼ਾਨ ਨਾ ਕਰਨ, ਮੇਰੇ ਕੋਲ ਕੋਈ ਪੈਸਾ ਨਹੀਂ ਸੀ। ਇਸ ਸਬੰਧੀ ਜਦੋਂ ਥਾਣਾ ਮੁਖੀ ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਈਬਰ ਕਰਾਈਮ ਸੈੱਲ ਵੱਲੋਂ ਕਥਿਤ ਦੋਸ਼ੀ ਦੇ ਮੋਬਾਇਲ ਲੋਕੋਸ਼ਨ ਵੀ ਚੈੱਕ ਕੀਤਾ ਗਿਆ ਤਾਂ ਉਹ ਵੀ ਉਸਦੇ ਪਿੰਡ ਦੀ ਹੀ ਆ ਰਹੀ ਸੀ। ਇਸੇ ਤਰ੍ਹਾਂ ਕਥਿਤ ਮੁਲਜ਼ਮ ਆਪਣੇ ਜਾਲ ਵਿਚ ਖੁਦ ਹੀ ਫਸ ਗਿਆ ਅਤੇ ਉਸ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ, ਜਿਸ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Delhi Kisan Protest ਵਿਚ ਕੋਈ ਵੀ ਸੂਬੇ ਤੋਂ ਕੋਈ ਵੀ ਜਾਤ ਜਾਂ ਧਰਮ ਪਿੱਛੇ ਨਹੀਂ-VIDEO

ਹਰਿਆਣੇ ਤੋਂ ਸਾਧੂ ਬਿਰਤੀ ਵਾਲੇ ਤੇ ਮੱਧ ਪ੍ਰਦੇਸ਼ ਤੋਂ ਇਕ ਹੋਰ ਪੜ੍ਹੇ ਲਿਖੇ ਕਿਰਤੀ ਕਿਸਾਨ ਨਾਲ ਕਰਦੇ ਹਾਂ ਗੱਲਬਾਤ ਅਮਨਜੀਤ ਸਿੰਘ ਖਹਿਰਾ ਤੇ ਵਿਸ਼ਾਲ ਗਿੱਲ  
 

Congress Party ਵੱਲੋਂ ਦੀਵੇ ਸੜਕ ਤੇ ਰੱਖ ਕੇ Government of India ਵਿਰੁੱਧ ਕੀਤਾ ਗਿਆ ਪ੍ਰੋਟੈਸਟ-VIDEO

 

ਜਲਦੀ ਤੋਂ ਜਲਦੀ ਆਰਡੀਨੈਂਸ ਵਾਪਸ ਲੈਣ ਦੀ ਕੀਤੀ ਬੇਨਤੀ

ਪੱਤਰਕਾਰ ਸਤਪਾਲ ਸਿੰਘ ਦੇਹਡ਼ਕਾ ਅਤੇ ਇਕਬਾਲ ਸਿੰਘ ਰਸੂਲਪੁਰ ਦੀ ਵਿਸ਼ੇਸ਼ ਰਿਪੋਰਟ  

Village Sharpur Kalan ਦਾ ਨੌਜਵਾਨ ਕੁੱਤਿਆਂ ਦੇ ਵਪਾਰ ਤੋਂ ਪਾਲ ਰਿਹਾ ਹੈ ਆਪਣੇ ਪਰਿਵਾਰ ਨੂੰ-VIDEO

 ਮੈਂ ਇਨ੍ਹਾਂ ਜਾਨਵਰਾਂ ਨੂੰ ਸਮਝ ਰਿਹਾ ਹਾਂ ਆਪਣੇ ਪਰਿਵਾਰ ਦੇ ਮੈਂਬਰ

ਪੱਤਰਕਾਰ ਜਸਮੇਲ ਗ਼ਾਲਿਬ ਦੀ ਰਿਪੋਰਟ

Delhi Kisan Protest ; ਪਿੰਡ ਹਠੂਰ ਤੋਂ 11ਵਾ ਜਥਾ ਦਿੱਲੀ ਨੂੰ ਰਵਾਨਾ-VIDEO

ਭਾਰਤੀ ਏਕਤਾ ਕਿਸਾਨ ਯੂਨੀਅਨਾਂ ਡਕੌਂਦਾ ਦੇ ਵੱਲੋਂ ਮੌਜੂਦ ਸਰਪੰਚ ਮਲਕੀਤ ਸਿੰਘ ਦੀ ਅਗਵਾਹੀ ਵਿੱਚ 11ਵਾ ਜਥਾ ਦਿੱਲੀ ਨੂੰ ਰਵਾਨਾ

ਆਓ ਦੇਖਦਿਆਂ ਹਠੂਰ ਤੋਂ ਪੱਤਰਕਾਰ ਗੁਰਸੇਵਕ ਸਿੰਘ ਸੋਹੀ ਦੀ ਵਿਸ਼ੇਸ਼ ਰਿਪੋਰਟ  

Pind KokriKalan Moga ਵਾਸੀ ਅਤੇ ਕਾਂਗਰਸੀ ਆਹਮੋ ਸਾਹਮਣੇ -VIDEO

ਲੋਕਾਂ ਦਾ ਕਹਿਣਾ ਕਿ ਸਿਆਸੀ ਸ਼ਹਿ ਤੇ ਕਰਵਾਈ ਗਈ ਚੋਣ

ਪਿੰਡ ਵਿੱਚ ਚੋਣਾਂ ਨੂੰ ਲੈ ਕੇ ਸਥਿਤੀ ਤਣਾਅਪੂਰਨ

ਪਿੰਡ ਵਾਸੀ ਅਤੇ ਕਾਂਗਰਸੀ ਆਹਮੋ ਸਾਹਮਣੇ

ਪੱਤਰਕਾਰ ਬਲਬੀਰ ਸਿੰਘ ਬਾਠ ਦੀ ਵਿਸ਼ੇਸ਼ ਰਿਪੋਰਟ  

ਅੰਨਦਾਤਾ ਮੁੜ ਮੋਡ਼ਿਆ ਆਜ਼ਾਦੀ ਤੋਂ ਗੁਲਾਮੀ ਵੱਲ✍️ ਹਰਨਰਾਇਣ ਸਿੰਘ ਮੱਲੇਆਣਾ  

ਭਾਰਤ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋਇਆ ਦੇਸ਼ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਸੀ । ਦੇਸ਼ ਦੇ 75% ਲੋਕ ਇਸ ਧੰਦੇ ਨਾਲ ਜੁੜੇ ਹੋਏ ਸਨ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਸਰਕਾਰ ਦੇ ਚੁਣੇ ਹੋਏ ਵਿਅਕਤੀਆਂ ਨੇ ਕਿਸਾਨਾਂ ਨੂੰ ਗੁਲਾਮ ਕਰਨ ਦੀਆਂ ਵਿਉਂਤਾਂ ਘੜੀਆਂ ਸ਼ੁਰੂ ਕਰ ਦਿੱਤੀਆਂ।

26 ਜਨਵਰੀ 1950 ਨੂੰ ਸਾਡਾ ਸੰਵਿਧਾਨ ਲਾਗੂ ਹੋਇਆ ਜਿਸ ਵਿੱਚ ਕੇਵਲ 8 ਅੱਧੇਆਏ ਸਨ ਅਤੇ ਜਿਸ ਨੂੰ ਲਗਪਗ 300 ਦੇ ਕਰੀਬ ਸੰਵਿਧਾਨ ਕਮੇਟੀ ਦੇ ਮੈਂਬਰਾਂ ਨੇ ਬਣਾਇਆ ਸੀ । ਪਰ ਦੇਸ਼ ਦੇ ਹਾਕਮਾਂ ਨੇ 18 ਜੂਨ  1951 ਨੂੰ ਅਨੁਛੇਦ 31 ਵਿੱਚ ਸੋਧ ਕਰਕੇ ਇਕ ਨਵਾਂ ਅਧਿਆਏ ਜੋੜ ਦਿੱਤਾ ਅਤੇ ਨਿਸ਼ਚਤ ਕੀਤਾ ਗਿਆ ਜੋ ਕਾਨੂੰਨ ਇਸ ਅੰਦਰ   ਸ਼ਾਮਲ ਹੋਣਗੇ ਉਨ੍ਹਾਂ ਵਿਰੁੱਧ ਅਦਾਲਤ ਵਿੱਚ ਨਹੀਂ ਜਾਇਆ ਜਾ ਸਕੇਗਾ। ਇਸ ਅਧਿਆਏ ਵਿਚ ਲਗਪਗ 250 ਕਾਨੂੰਨ ਕਿਸਾਨ ਵਿਰੋਧੀ ਸ਼ਾਮਲ ਕਰ ਦਿੱਤੇ ਗਏ  । ਸਭ ਤੋਂ ਪਹਿਲਾਂ 22 ਫਰਵਰੀ 1955 ਨੂੰ ਸੋਧ ਕਰਕੇ ਖੇਤੀ ਰਾਜ ਦੇ ਅਧਿਕਾਰ ਵਿੱਚੋਂ ਕੱਢ ਕੇ ਕੇਂਦਰ ਦੇ ਅਧਿਕਾਰ ਅੰਦਰ ਕਰ ਦਿੱਤੀ ਗਈ ।ਇਸ ਤੋਂ ਬਾਅਦ ਅਪ੍ਰੈਲ 1955 ਵਿੱਚ ਹੋਰ ਜ਼ਰੂਰੀ ਵਸਤਾਂ ਐਕਟ ਬਣਾਇਆ ਗਿਆ ਅਤੇ ਇਕ ਕਾਨੂੰਨ ਨਵੇਂ ਅਧਿਆਇ ਵਿੱਚ ਸ਼ਾਮਲ ਕਰਕੇ ਦੇਸ਼ ਦੇ ਲਗਪਗ 75%  ਆਬਾਦੀ ਕਿਸਾਨਾਂ ਦਾ ਫਸਲ ਦੇ ਭਾਅ ਮੰਗਣ ਲਈ ਅਦਾਲਤ ਜਾਣ ਦਾ ਰਸਤਾ ਲਗਪਗ ਹਮੇਸ਼ਾਂ ਲਈ ਬੰਦ ਕਰ ਦਿੱਤਾ ਗਿਆ  ।ਇਹ ਸੋਧਾਂ ਕਿਸਾਨਾਂ ਦੀ ਮਾੜੇ ਹਾਲਾਤ ਲਈ ਜ਼ਿੰਮੇਵਾਰ ਹਨ  ।  ਕਦੇ ਖੇਤੀ ਨੂੰ ਉੱਤਮ ਖੇਤੀ ਕਿਹਾ ਜਾਂਦਾ ਸੀ ਤੇ ਮੱਧਮ ਵਪਾਰ ਕਹਿ ਲੋਕ ਵਡਿਆਈ ਕਰਦੇ ਸਨ। ਸਾਨੂੰ ਬੁੱਧੀਜੀਵੀ ਨੇਤਾਵਾਂ ਤੇ ਪੜ੍ਹੇ ਲਿਖੇ ਸੂਝਵਾਨ ਇਮਾਨਦਾਰ ਵਿਅਕਤੀਆਂ ਨੂੰ  ਚੁਣ ਕੇ ਸੰਸਦ ਚ ਭੇਜਣਾ ਹੋਵੇਗਾ ਤਾਂ ਜੋ ਕਿਸਾਨ ਮਜ਼ਦੂਰ ਅਤੇ ਮੁਲਾਜ਼ਮ ਦੇ ਹਿੱਤ ਸੁਰੱਖਿਅਤ ਰੱਖੇ ਜਾ ਸਕਣ  ।

 

ਹਰਨਰਾਇਣ ਸਿੰਘ ਮੱਲੇਆਣਾ

 ਸੀਨੀਅਰ ਮੀਤ ਪ੍ਰਧਾਨ ਡੈਮੋਕ੍ਰੇਟਿਕ ਟੀਚਰ ਫਰੰਟ 

ਬਲਾਕ ਜਗਰਾਉਂ ਲੁਧਿਆਣਾ  

ਨਰਿੰਦਰ ਮੋਦੀ ਕਟਾਕੇ ਦੀ ਠੰਢ ਵਿੱਚ ਕਿਸਾਨਾਂ ਦਾ ਇਮਤਿਹਾਨ ਲੈਣਾ ਛੱਡ ਦੇਵੇ। ਗੁਰਮੇਲ ਮੌੜ                                                                                                                   

ਕਾਲੇ ਕਾਨੂੰਨ ਤਾਂ ਵਾਪਸ ਲੈਣੇ ਹੀ ਪੈਣਗੇ  

ਮਹਿਲ ਕਲਾਂ /ਬਰਨਾਲਾ -ਜਨਵਰੀ 2021 -(ਗੁਰਸੇਵਕ ਸਿੰਘ ਸੋਹੀ)-

ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਅਤੇ ਹਰ ਵਰਗ ਦੇ ਵੱਲੋਂ ਲਗਾਤਾਰ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਹੱਡ ਚੀਰਵੀਂ ਠੰਢ ਦੇ ਵਿੱਚ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਅਖੀਰ ਦੇ ਵਿੱਚ ਮੋਦੀ ਸਰਕਾਰ ਨੂੰ ਕਿਸਾਨਾਂ ਅੱਗੇ ਝੁਕਣਾ ਹੀ ਪਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ  ਕਾਂਗਰਸ ਦੇ ਜ਼ਿਲ੍ਹਾ ਜਰਨਲ ਸਕੱਤਰ ਅਤੇ ਹਲਕਾ ਮਹਿਲ ਕਲਾਂ ਦੇ ਸੇਵਾਦਾਰ ਗੁਰਮੇਲ ਸਿੰਘ ਮੌੜ ਨੇ ਕਿਹਾ ਕਿ ਕਿਸਾਨ ਵਿਰੋਧੀ 3 ਕਾਲੇ ਕਾਨੂੰਨ ਪਾਸ ਕਰਕੇ ਮੋਦੀ ਸਰਕਾਰ ਨੂੰ ਬਹੁਤ ਪਛਤਾਉਣਾ ਪਵੇਗਾ ਅਤੇ ਇਹ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿਖੇ ਪੰਜਾਬ ਤੋਂ ਲੱਖਾਂ ਕਿਸਾਨ ਟਰੈਕਟਰ-ਟਰਾਲੀਆਂ ਲੈਕੇ ਪੱਕਾ ਮੋਰਚਾ ਲਾਕੇ ਬੈਠ ਗਏ ਹਨ।  ਕੁਰਬਾਨੀਆਂ ਦੇਣ ਵਾਲੀ ਕੌਮ ਹੱਡ ਚੀਰਵੀਂ ਠੰਢ ਦੇ ਵਿੱਚ ਠੰਢੇ ਬੁਰਜ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਨਾ ਹੀ ਕੋਈ ਠੰਡ ਦੀ ਪ੍ਰਵਾਹ ਕਰਦੇ ਹਨ। ਦਿੱਲੀ ਵਿਖੇ ਪੱਕੇ ਮੋਰਚੇ ਲਾ ਦਿੱਤੇ ਹਨ ਤੇ ਸੂਬੇ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਕਰੋ ਜਾ ਮਰੋ ਦੇ ਤਹਿਤ ਦਿਨ-ਰਾਤ ਸੜਕਾਂ ਤੇ ਤਿੱਖਾ ਅਤੇ ਜੋਰਦਾਰ ਸਘੰਰਸ਼ ਕੀਤਾ ਜਾ ਰਿਹਾ ਹੈ। ਇਸ ਸਘੰਰਸ਼ ਨੂੰ ਦੇਸਾਂ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੀ ਹੁੰਗਾਰਾ ਮਿਲਿਆ।ਪਰ ਸੈਂਟਰ ਦੀ ਮੋਦੀ ਸਰਕਾਰ ਇਸ ਸੰਘਰਸ਼ ਨੂੰ ਅਣਗੌਲਿਆ ਕਰ ਰਹੀ ਹੈ ਸੈਂਟਰ ਵਿਚ ਪਾਸ ਕੀਤੇ ਹੋਏ ਬਿੱਲਾਂ ਨੂੰ ਵਾਪਸ ਲੈਣ ਦੇ ਲਈ ਸਰਕਾਰ ਟਾਲ ਮਟੋਲ ਕਰ ਰਹੀ ਹੈ। ਅਖੀਰ ਦੇ ਵਿੱਚ ਗੁਰਮੇਲ ਮੌੜ ਨੇ ਕਿਹਾ ਇਤਿਹਾਸ ਗਵਾਹ ਹੈ ਜਦੋਂ ਵੀ ਕੋਈ ਪੰਜਾਬ ਤੇ ਮੁਸੀਬਤ ਆਉਂਦੀ ਹੈ ਤਾਂ ਇੱਕਜੁਟਤਾ ਦਾ ਸਬੂਤ ਸਾਹਮਣੇ ਆਉਂਦਾ ਹੈ। ਪਹਿਲਾਂ ਵੀ ਅਨੇਕਾਂ ਤੱਤੀਆਂ ਹਵਾਵਾਂ ਵਗੀਆਂ ਹਨ ਪੰਜਾਬ ਵਾਸੀਆਂ ਵੱਲੋਂ ਆਪਣੇ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ ਤੇ ਸ਼ਾਂਤਮਈ ਧਰਨੇ ਲਾਏ ਜਾ ਰਹੇ ਹਨ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ ।ਇਸ ਲਈ ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਜਾ ਸਕੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸੇ ਨਾਮਵਾਰ ਦਿਮਾਗੀ ਡਾ. ਤੋਂ ਆਪਣੇ ਦਿਮਾਗ ਦੀ ਸਕੈਨ ਕਰਵਾ ਲੈਣੀ ਚਾਹੀਦੀ ਹੈ । ਜਗਮੀਤ ਜੱਗਾ   

ਕਿਸਾਨ ਸ਼ਹੀਦੀਆਂ ਦੇ ਰਹੇ ਹਨ ਪਰ ਮੋਦੀ ਦੇ ਕੰਨ ਤੇ ਜੂੰ ਨਹੀਂ ਸਰਕਦੀ  

ਸ੍ਰੀ ਮੁਕਤਸਰ ਸਾਹਿਬ-ਜਨਵਰੀ 2021- (ਗੁਰਸੇਵਕ ਸਿੰਘ ਸੋਹੀ)-

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਜੋ 3 ਆਰਡੀਨੈਂਸ ਪਾਸ ਕੀਤੇ ਹਨ ਉਨ੍ਹਾਂ ਨੂੰ ਵਾਪਸ ਕਰਨ ਦੇ ਲਈ ਅੱਜ 100 ਦਿਨਾਂ ਤੋਂ ਕਿਸਾਨ ਰੋੜਾਂ ਉੱਪਰ ਰੁਲ ਰਹੇ ਹਨ। ਅੱਜ ਦਿੱਲੀ ਦੇ ਵਿੱਚ ਕੜਾਕੇ ਦੀ ਹੱਡ ਚੀਰਵੀਂ ਠੰਢ ਵਿੱਚ ਸ਼ਹੀਦ ਹੋ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਨਸਾਫ ਟੀਮ ਦੇ ਪ੍ਰਧਾਨ ਸ੍ਰੀ ਜਗਮੀਤ ਸਿੰਘ ਜੱਗਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸੇ ਚੰਗੇ ਡਾਕਟਰ ਤੋਂ ਆਪਣੇ ਦਿਮਾਗ ਦੀ ਸਕੈਨ ਕਰਵਾ ਲੈਣੀ ਚਾਹੀਦੀ ਹੈ।  ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਦੀਆਂ 30 ਜਥੇਬੰਦੀਆਂ ਕਿਸਾਨ ਅਤੇ ਮਜ਼ਦੂਰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਦਿਨ ਰਾਤ ਸੜਕਾਂ ਉੱਪਰ ਤਿੱਖਾ ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਗਮੀਤ ਜੱਗਾ ਜੀ ਨੇ ਕਿਹਾ ਹੈ ਕਿ ਹਰ ਵਰਗ ਦੇ ਕਿਸਾਨ ਮਜ਼ਦੂਰ ਨੂੰ ਦਿੱਲੀ ਜਾਣਾ ਚਾਹੀਦਾ ਹੈ ਤਾਂ ਹੀ ਅਸੀਂ ਇਨ੍ਹਾਂ ਕਾਨੂੰਨਾਂ ਦੇ ਖ਼ਿਲਾਫ਼ ਜਿੱਤ ਪ੍ਰਾਪਤ ਕਰ ਸਕਾਂਗੇ। ਸੂਬੇ ਦੇ ਕਿਸਾਨ ,ਮਾਤਾ ,ਭੈਣਾਂ ਬਜ਼ੁਰਗਾਂ ਵੱਲੋਂ ਲਗਾਤਾਰ ਦਿੱਲੀ ਵਿਖੇ ਕੜਾਕੇ ਦੀ ਠੰਢ ਵਿੱਚ ਜ਼ੋਰਦਾਰ ਤਿੱਖਾ ਸੰਘਰਸ਼ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਦੇ 3 ਕਿਸਾਨ ਵਿਰੋਧੀ ਫੈਸਲਿਆਂ ਖ਼ਿਲਾਫ਼ ਦਿੱਲੀ ਜਾ ਕੇ ਸੰਘਰਸ਼ ਕਰਨਾ ਹਰ ਵਰਗ ਦੇ ਲਈ ਸਮੇਂ ਦੀ ਮੁੱਖ ਲੋਡ਼ ਹੈ ਅਤੇ ਹਰ ਇਨਸਾਨ ਨੂੰ ਜਾਤ-ਪਾਤ,ਭਰਮ ਭੁਲੇਖੇ ਕੱਢਕੇ ਅੰਦੋਲਨ ਵਿੱਚ ਜਥੇਬੰਦੀਆਂ ਦਾ ਸਾਥ ਦੇਣਾਂ ਚਾਹੀਦਾ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਬਿੱਲ ਪਾਸ ਕੀਤੇ ਹਨ ਉਨ੍ਹਾਂ ਨੂੰ ਫੇਲ੍ਹ ਕਰਨ ਦੇ ਲਈ ਇਸ ਅੰਦੋਲਨ ਦੇ ਨਾਲ ਆਰ-ਪਾਰ ਦੀ ਲੜੀ ਜਾ ਰਹੀ ਲੜਾਈ ਦੇ ਵਿੱਚ ਕਾਫ਼ਲੇ ਬੰਨ੍ਹ ਕੇ ਦਿੱਲੀ ਜਾਣ ਲਈ ਪੁਰ ਜ਼ੋਰ ਅਪੀਲ ਕੀਤੀ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ। ਇਸ ਲਈ ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਦਿੱਤਾ ਜਾ ਰਿਹਾ ਹੈ।

ਨਵੇ ਸਾਲ ‘ਤੇ ਬਾਲਮੀਕੀ ਭਾਈਚਾਰੇ ਵੱਲੋ ਲਗਾਏ ਲੰਗਰਾਂ ਵਿੱਚ ਯੋਗਦਾਨ ਪਾਇਆ-ਦਵਿੰਦਰ ਸਿੰਘ ਬੀਹਲਾ। 

ਮਹਿਲ ਕਲਾਂ /ਬਰਨਾਲਾ-ਜਨਵਰੀ 2021 (ਗੁਰਸੇਵਕ ਸਿੰਘ ਸੋਹੀ)-

ਦਵਿੰਦਰ ਫਾਊਡੇਸ਼ਨ ਦੇ ਪ੍ਰਧਾਂਨ ਹਰਮਨ ਸਿੰਘ ਬਾਜਵਾ ਵੱਲੋ ਬਾਲਮੀਕੀ ਭਾਈਚਾਰੇ ਵੱਲੋ ਹਰ ਸਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲਗਾਏ ਜਾਂਦੇ ਲੰਗਰਾਂ ਵਿੱਚ ਯੋਗਦਾਨ ਪਾਇਆ ਅਤੇ ਦਵਿੰਦਰ ਸਿੰਘ ਬੀਹਲਾ,ਦਵਿੰਦਰ ਫਾਊਡੇਸ਼ਨ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਿਧੱੜਕ ਆਗੂ ਵੱਲੋ ਹਾਜ਼ਰੀ ਲਗਵਾਈ। ਲੋੜਵੰਦਾ ਦੀ ਸੇਵਾ ਹੀ ਸਾਡਾ ਮੁੱਖ ਮਕਸਦ ਹੈ। ਦਵਿੰਦਰ ਫਾਊਡੇਸ਼ਨ ਵੱਲੋ ਬੇ-ਘਰ ਇਨਸਾਨਾਂ ਲਈ ਰੈਣ-ਬਸੇਰਾ ਵੀ ਮੁਕੰਮਲ ਹੋਣ ਤੇ ਹੈ,ਬੱਚਿਆ ਦੀ ਪੜਾਈ, ਭੈਣਾ ਦਾ ਵਿਆਹ, ਮਰੀਜ਼ਾਂ ਦਾ ਇਲਾਜ ਸਾਡੀਆਂ ਮੁੱਖ ਪ੍ਰਾਥਮਿਕਤਾਵਾਂ ਹਨ। ਆਪਾ ਰਲਕੇ ਲੋੜਵੰਦਾ ਦੀ ਬਾਂਹ ਫੜੀਏ, ਰਾਜਨੀਤੀ ਤੋ ਉੱਪਰ ਉੱਠ ਇਨਸਾਨੀਅਤ ਲਈ ਜਰੂਰਤਮੰਦਾ ਦਾ ਸਾਥ ਦੇਈਏ।

ਜ਼ਿਲ੍ਹਾਂ ਟਾਸਕ ਫੋਰਸ ਦੀ ਟੀਮ ਨੇ ਵੱਖ-ਵੱਖ ਕਾਰਖਾਨਿਆਂ 'ਚ ਛਾਪੇਮਾਰੀ ਕਰਕੇ 11 ਬੰਧੂਆ ਬਾਲ ਮਜ਼ਦੂਰਾਂ ਨੂੰ ਛੁਡਵਾਇਆ

ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)- 

ਜ਼ਿਲ੍ਹਾ ਟਾਸਕ ਫੋਰਸ ਦੀ ਟੀਮ ਵਲੋਂ ਅੱਜ ਬਚਪਨ ਬਚਾਓ ਅੰਦੋਲਨ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਵੱਖ-ਵੱਖ ਕਾਰਖਾਨਿਆਂ ਵਿਚ ਛਾਪੇਮਾਰੀ ਕੀਤੀ ਗਈ । ਛਾਪੇਮਾਰੀ ਦੌਰਾਨ ਟੀਮ ਨੇ 11 ਬੰਧੂਆ ਬਾਲ ਮਜ਼ਦੂਰਾਂ ਨੂੰ ਛੁਡਵਾਇਆ ਹੈ । ਜ਼ਿਲ੍ਹਾ ਟਾਸਕ ਫੋਰਸ ਦੀ ਟੀਮ ਵਿਚ ਰੁਪਿੰਦਰ ਕੌਰ ਸਰਾਂ ਏ.ਡੀ.ਸੀ. 4 ਲੁਧਿਆਣਾ, ਏ.ਸੀ.ਪੀ. ਉੱਤਰੀ ਜੰਗ ਬਹਾਦਰ, ਤਹਿਸੀਲਦਾਰ ਰੇਸ਼ਮ ਸਿੰਘ, ਡਿਪਟੀ ਡਾਇਰੈਕਟਰ ਫੈਕਟਰੀ ਸੁਖਵਿੰਦਰ ਸਿੰਘ ਭੱਟੀ, ਸਿਹਤ ਵਿਭਾਗ ਦੇ ਡਾਕਟਰ ਹਰੀ ਓਮ ਗੁਪਤਾ, ਸਿੱਖਿਆ ਵਿਭਾਗ ਦੇ ਦਲਜੀਤ ਸਿੰਘ, ਕਿਰਤ ਵਿਭਾਗ ਦੇ ਇੰਸਪੈਕਟਰ ਇੰਦਰਪ੍ਰੀਤ ਕੌਰ, ਹਰਪ੍ਰੀਤ ਕੌਰ, ਜ਼ਿਲ੍ਹਾ ਬਾਲ ਸੁਰੱਖਿਆ ਇਕਾਈ ਦੇ ਸੰਦੀਪ ਪੰਨੂੰ, ਸਪੈਸ਼ਲ ਵਿੰਗ ਦੇ ਇੰਸਪੈਕਟਰ ਬੇਅੰਤ ਜੁਨੇਜਾ, ਹਿਮਊਮੈਨ ਟ੍ਰੈਫ਼ੀਕਿੰਗ ਵਿੰਗ ਦਿਰਦੋਸ਼ ਕੌਰ, ਬਚਪਨ ਬਚਾਓ ਅੰਦੋਲਨ ਦੇ ਦਿਨੇਸ਼ ਕੁਮਾਰ ਨੇ ਬਸਤੀ ਜੋਧੇਵਾਲ ਸਥਿਤ ਸਰਕਾਰ ਨਗਰ ਵਿਚ ਮੈਸਰਜ਼ ਆਰ.ਪੀ. ਗਾਰਮੈਂਟਸ ਅਤੇ ਮੈਸਰਜ਼ ਤੋਸ਼ਿਫ਼ ਕੁਲੈਕਸ਼ਨ ਵਿਖੇ ਛਾਪੇਮਾਰੀ ਕੀਤੀ । ਛਾਪੇਮਾਰੀ ਦੌਰਾਨ ਆਰ.ਪੀ. ਗਾਰਮੈਂਟਸ ਤੋਂ 3 ਅਤੇ ਤੋਸ਼ਿਫ਼ ਕੁੂਲੈਕਸ਼ਨ ਤੋਂ 8 ਬੰਧੂਆ ਬਾਲ ਮਜ਼ਦੂਰਾਂ ਨੂੰ ਛੁਡਵਾਇਆ ਹੈ । ਬਚਪਨ ਬਚਾਓ ਅੰਦੋਲਨ ਦੇ ਕਾਰਕੁੰਨ ਦਿਨੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਤੰਬਰ ਮਹੀਨੇ ਵਿਚ ਸੂਚਨਾ ਮਿਲੀ ਸੀ ਕਿ ਬਿਹਾਰ ਤੋਂ ਕੁੱਝ ਤਸਕਰ ਉਥੋਂ ਦੇ ਪਿੰਡਾਂ ਵਿਚੋਂ ਬੱਚਿਆਂ ਨੂੰ ਲਿਆ ਕੇ ਲੁਧਿਆਣਾ ਦੀ ਬਸਤੀ ਜੋਧੇਵਾਲ ਦੇ ਸਰਕਾਰ ਨਗਰ ਵਿਖੇ ਲਿਆਏ ਹਨ ਤੇ ਬੱਚਿਆਂ ਤੋਂ ਕਈ ਘੰਟੇ ਕੰਮ ਕਰਵਾਇਆ ਜਾ ਰਿਹਾ ਹੈ । ਉਨ੍ਹਾਂ ਨੇ ਇਸ ਸਬੰਧੀ ਤੁਰੰਤ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੂੰ ਛਾਪੇਮਾਰੀ ਕਰਨ ਲਈ ਸ਼ਿਕਾਇਤ ਦਿੱਤੀ, ਪਰ ਉਸ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਹੋਈ । ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ, ਜਿੰਨ੍ਹਾਂ ਨੇ ਤੁਰੰਤ ਕਾਰਵਾਈ ਕਰਵਾਉਂਦ ਹੋਏ ਟੀਮ ਨੂੰ ਭੇਜ ਕੇ 11 ਬੰਧੂਆ ਮਜ਼ੂਦਰਾਂ ਨੂੰ ਛੁਡਵਾਇਆ ਹੈ । 11 ਬਾਲ ਮਜ਼ਦੂਰਾਂ ਦਾ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਡਾਕਟਰੀ ਮੁਆਇਨਾ ਕਰਵਾਇਆ ਗਿਆ ਅਤੇ ਡਾਕਟਰੀ ਮੁਆਇਨੇ ਤੋਂ ਬਾਅਦ ਬੱਚਿਆਂ ਨੂੰ ਜ਼ਿਲ੍ਹਾ ਬਾਲ ਭਲਾਈ ਕਮੇਟੀ ਅੱਗੇ ਪੇਸ਼ ਕੀਤਾ ਗਿਆ, ਜਿੱਥੇ ਕਮੇਟੀ ਨੇ ਬੱਚਿਆ ਨੂੰ ਬਾਲ ਘਰ ਦੋਰਾਹਾ ਵਿਖੇ ਭੇਜ ਦਿੱਤਾ ਹੈ ।

ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਐੱਸ.ਸੀ.ਵਿੰਗ ਦੇ ਨੌਜਵਾਨ ਆਗੂ ਮੋਹਿਤ ਕੁਮਾਰ ਮੇਸੀ ਅਕਾਲੀ ਦਲ ਵਿੱਚ ਸ਼ਾਮਲ।   

ਭਦੌੜ/ਬਰਨਾਲਾ-ਜਨਵਰੀ 2021 (ਗੁਰਸੇਵਕ ਸਿੰਘ ਸੋਹੀ)-

ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ ਦੀ ਲੀਡਰਸ਼ਿਪ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਭਦੌੜ ਦੇ ਨਾਮਵਾਰ ਪਰਿਵਾਰ ਤਿੰਨ ਦਹਾਕਿਆਂ ਤੋਂ ਕਾਂਗਰਸ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਵਾਲੇ ਟਕਸਾਲੀ ਕਾਂਗਰਸੀ ਐਸ.ਸੀ.ਵਿੰਗ ਦੇ ਨੌਜਵਾਨ ਆਗੂ ਮੋਹਿਤ ਕੁਮਾਰ ਮੇਸ਼ੀ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ,ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ,ਜ਼ਿਲਾ ਦਿਹਾਤੀ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ,ਜ਼ਿਲਾ ਪ੍ਰਧਾਨ ਸ਼ਹਿਰੀ ਬਿੱਟੂ ਦੀਵਾਨਾ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਸ਼ਾਮਲ ਹੋ ਗਿਆ। ਮੀਟਿੰਗ ਵਿਚ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਵਿਚਾਰ ਵਟਾਂਦਰੇ ਕੀਤੇ ਗਏ। ਕਾਂਗਰਸ ਤੋ ਅਕਾਲੀ ਦਲ ਵਿਚ ਸ਼ਾਮਲ ਹੋਏ ਮੋਹਿਤ ਮੇਸੀ ਨੇ ਦੱਸਿਆ ਕਿ ਮੈਂ ਅਤੇ ਮੇਰਾ ਪਰਿਵਾਰ ਪਿਛਲੇ ਤਿੰਨ ਦਹਾਕਿਆ ਤੋ ਕਾਂਗਰਸ ਪਾਰਟੀ ਦੀ ਸੇਵਾ ਕਰਦੇ ਆ ਰਹੇ ਹਾਂ। ਅਤੇ ਸਾਨੂੰ ਵੋਟਾਂ ਵੇਲੇ ਹੀ ਵਰਤਿਆ ਝੂਠੇ ਲਾਰਿਆਂ ਤੋਂ ਸਿਵਾਏ ਕੁਝ ਵੀ ਨਹੀਂ ਦਿੱਤਾ। ਹੁਣ ਸਾਡਾ ਇਸ ਪਾਰਟੀ ਵਿੱਚ ਵਿੱਚ ਦਮ ਘੁਟਣ ਲੱਗ ਪਿਆ ਹੈ। ਮੋਹਿਤ ਮੇਸੀ ਨੇ ਅਕਾਲੀ ਦਲ ਦੀ ਲੀਡਰਸ਼ਿਪ ਨੂੰਹ ਵਿਸਵਾਸ਼ ਦਿੰਦੇ   ਹੋਏ ਕਿਹਾ ਕਿ ਜੋ ਵੀ ਪਾਰਟੀ ਵੱਲੋਂ  ਸੇਵਾ ਮੈਨੂੰ ਦਿੱਤੀ ਜਾਵੇਗੀ ਉਸ ਨੂੰ ਮੈਂ ਤਨਦੇਹੀ ਨਾਲ ਨਿਭਾਵਾਂਗਾ। ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਮੋਹਤਬਾਰਾਂ ਨੇ ਮੋਹਿਤ ਮੇਸ਼ੀ ਨੂੰ ਸਿਰਪਾਓ ਪਾ ਕੇ ਕੀਤਾ ਸਨਮਾਨਤ ਕੀਤਾ ਉਨ੍ਹਾਂ ਵਿਸ਼ਵਾਸ ਦਿਵਾਇਆ ਹੈ ਕੇ ਪਾਰਟੀ ਵਿਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ਅਤੇ ਪਾਰਟੀ ਹਮੇਸ਼ਾ ਤੇਰੇ ਨਾਲ ਚੱਟਾਨ ਵਾਂਗ ਖਡ਼੍ਹੀ ਰਹੇਗੀ।  ਇਸ ਸਮੇਂ ਸਾਬਕਾ ਨਗਰ ਕੋਸਲ ਪ੍ਰਧਾਨ ਤਰਲੋਚਨ ਬਾਂਸਲ,ਸਹਿਰੀ ਪ੍ਰਧਾਨ ਉਗਰ ਸੈਨ ਮੋੜ, ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਸੁਰੇਸ਼ ਸ਼ੇਸ਼ੀ ਪੱਖੋ ਅਕਾਲੀ ਆਗੂ ਹਾਜ਼ਰ ਸਨ ।

ਹੰਕਾਰੀ ਰਾਜਿਆ ਦਾ ਅੰਤ ਮਾੜਾ ਹੁੰਦਾ ✍️ਮਾਸਟਰ  ਹਰਨਰਾਇਣ ਸਿੰਘ ਮੱਲੇਆਣਾ  

ਹੰਕਾਰੀ ਰਾਜਿਆ ਦਾ 

            ਅੰਤ ਮਾੜਾ ਹੁੰਦਾ 

              “”””””””””

ਹੰਕਾਰੀ ਰਾਜੇ ਹਰਣਾਖਸ ਨੂੰ ਪਾਂਧੇ ਨੇ ਕਿਹਾ ਰਾਜਨ ਤੇਰਾ ਪੁੱਤ ਪ੍ਰਹਿਲਾਦ ਬਾਗ਼ੀ ਹੋ ਗਿਆ , ਅਪਣੇ ਸਾਥੀਆਂ ਨੂੰ ਭੜਕਾ ਕੇ ਬਗ਼ਾਵਤ ਕਰਵਾ ਰਿਹਾ , 

ਹੰਕਾਰੀ ਰਾਜੇ ਨੇ ਹੁਕਮ ਕਰ ਦਿੱਤਾ ਪਾਣੀ ਚ ਡੋਬ ਦਿਓ ਅੱਗ ਵਿੱਚ ਸਾੜ ਦਿਓ ਪਹਾੜਾ ਤੋ ਰੋੜ ਕੇ ਮਾਰ ਦਿਓ ,

 

ਅਦਿੱਖ ਸ਼ਕਤੀ ਵਾਹਿਗੁਰੂ ਦਾ ਕਰਿਸ਼ਮਾ ਵਰਤਿਆ 

 

ਜਲ ਅਗਨੀ ਵਿਚਿ ਘਤਿਆ 

ਜਲੈ ਨ ਡੂਬੈ ਦੁਰ ਪਰਸਾਦਿ 

 

ਅਖੀਰ ਹੰਕਾਰੀ ਹਰਨਾਖਸ਼ ਨੂੰ ਕੀਤੇ ਬਜਰ ਪਾਪ ਨੇ ਖਤਮ ਕਰ ਦਿੱਤਾ 

 

ਖਿਨ ਮਹਿ ਭੈਆਨ ਰੂਪੁ ਨਿਕਸਿਆ 

ਥੰਮੑ ਉਪਾੜਿ 

ਹਰਣਾਖਸੁ ਨਖੀ ਬਿਦਾਰਿਆ 

ਪ੍ਰਹਲਾਦੁ ਲੀਆ ਉਬਾਰਿ 

।।।

ਹੰਕਾਰੀ ਰਾਵਣ

।।।

 ਨੂੰ ਬਹੁਤ ਸਮਝਾਇਆ ਏਹਦੇ ਘਰਆਲੀ ਨੇ ਤੇ ਭਰਾ ਭਭੀਸ਼ਣ ਨੇ  ਹੰਕਾਰੀ ਨੇ ਇਕ ਨਾ ਮੰਨੀ  ਹਸ਼ਰ ਕੀ ਹੋਇਆ 

 

ਰੋਵੈ ਦਹਸਿਰੁ ਲੰਕ ਗਵਾਇ 

ਜਿਨਿ ਸੀਤਾ ਆਦੀ ਡਉਰੂ ਵਾਇ 

 

ਭੂਲੋ ਰਾਵਣੁ ਮੁਗਧੁ ਅਚੇਤਿ

ਲੂਟੀ ਲੰਕਾ ਸੀਸ ਸਮੇਤਿ

।।।

ਹੰਕਾਰੀ ਦੁਰਯੋਧਨ 

 

ਛਲ ਕਪਟ ਨਾਲ ਜੂਆ ਖੇਡ ਕੇ ਪਾਂਡਵਾ ਤੋ ਰਾਜ ਜਿੱਤ ਗਿਆ 

ਤੇ ਔਰਤ ਵੀ ਜਿੱਤ ਲਈ 

ਹੰਕਾਰੇ ਹੋਏ ਨੇ ਹੁਕਮ ਕਰ ਦਿੱਤਾ ਦਰੋਪਤੀ ਨੂੰ ਭਰੀ ਸਭਾ ਵਿੱਚ ਬਸਤਰਹੀਣ ਬੇਪਰਦ ਕਰ ਦਿਓ 

ਅੰਤ ਨੂੰ ਏਹਦਾ ਹੰਕਾਰ ਇਹਦੀ ਮੌਤ ਦਾ ਕਾਰਣ ਬਣਿਆ 

ਇਸਦੀ ਦੇਹ ਨੂੰ ਕਾਂਵਾ ਇੱਲਾਂ ਨੇ ਖਾਧਾ 

ਗੁਰਬਾਣੀ ਦੱਸ ਰਹੀ ਹੈ

 

ਮੇਰੀ ਮੇਰੀ ਕੈਰਉ ਕਰਤੇ 

ਦੁਰਜੋਧਨ ਸੇ ਭਾਈ

ਬਾਰਹ ਜੋਜਨ ਛਤ੍ਰੁ ਚਲੈ ਥਾ

ਦੇਹੀ ਗਿਰਝਨ ਖਾਈ 

।।।

ਹੰਕਾਰੀ ਕੰਸ 

।।।

ਦਸਿਆ ਇਸਨੂੰ ਸਿਆਣਿਆ ਕਿ ਤੇਰੀ ਮੌਤ ਤੇਰੇ ਭਾਣਜੇ ਹੱਥੋ ਹੋਣੀ ਹੈ

ਕਹਿੰਦਾ ਏ ਕਿਵੇ ਹੋ ਸਕਦਾ 

ਭੈਣ ਨੂੰ ਬੰਦੀ ਬਣਾ ਦਿੱਤਾ 

ਭਾਣਜੇ ਭਾਣਜੀਆਂ ਵੀ ਮਾਰ ਦਿੱਤੇ 

ਪਰ ਅਦਿੱਖ ਸ਼ਕਤੀ ਤੋ ਬੇਖ਼ਬਰ ਕੰਸ  ਨੂੰ ਭਾਣਜੇ ਨੇ ਹੀ ਮਾਰਿਆ 

 

ਕਰਿ ਬਾਲਕ ਰੂਪ ਉਪਾਉਂਦਾ ਪਿਆਰਾ

ਚੰਡੂਰੁ ਕੰਸੁ ਕੇਸੁ ਮਾਰਾਹਾ 

।।।

ਹੰਕਾਰੀ ਔਰੰਗਜੇਬ 

—-

ਸਵਾ ਮਣ ਜਨੇਊ ਲਾਹਕੇ ਰੋਟੀ ਖਾਣ ਵਾਲਾ ਕਹਿੰਦਾ ਏ ਗੁਰੂ ਕੌਣ ਹੈ ਜੋ ਤਿਲਕ ਜੰਝੂ ਨੂੰ ਬਚਾਏਗਾ

ਗੁਰੂ ਗੋਬਿੰਦ ਸਿੰਘ ਕੌਣ ਹੈ ਏਹਦੇ ਬੱਚੇ ਸ਼ਹੀਦ ਕਰ ਦਿਓ 

ਅਖੀਰ ਨੂੰ ਪਛਤਾਉਂਦਾ ਹੋਇਆ ਕੁੱਤੇ ਦੀ ਮੌਤ ਮਰਿਆ 

।।।

ਹੰਕਾਰੀ ਜਰਨਲ ਡਾਇਰ 

—-

ਏ ਲੋਕ ਕੌਣ ਹੁੰਦੇ ਨੇ ਹੁਕਮ ਅਦੂਲੀ ਕਰਨ ਵਾਲੇ ਜਲਿਆ ਵਾਲੇ ਬਾਗ਼ ਵਿੱਚ ਇਕੱਠ ਕਰ ਰਹੇ ਨੇ 

ਗੋਲੀਆਂ ਨਾਲ ਭੁੰਨ ਦਿਓ 

ਕਤਲੇਆਮ ਕਰਕੇ ਵਲੈਤ ਜਾ ਵੜਿਆ

ਅਦਿੱਖ ਸ਼ਕਤੀ ਦਾ ਧਰਮੀ ਦੂਤ  ਉੱਧਮ ਸਿੰਘ ਮੌਤ ਬਣਕੇ ਮਗਰੇ ਚਲਿਆ ਗਿਆ ਇਕ ਗੋਲੀ ਇਹਦੇ ਹਿੱਸੇ ਆਈ 

।।।

ਹੰਕਾਰੀ ਇੰਦਰਾ 

—-

ਸ੍ਰੀ ਹਰਿਮੰਦਰ ਸਾਹਿਬ ਜੀ ਤੇ ਗੋਲੀਆ ਮਾਰੀਆ 

ਸ੍ਰੀ ਅਕਾਲ ਤੱਖਤ ਸਾਹਿਬ ਦੀ ਇਮਾਰਤ ਢਾਹ ਦਿੱਤੀ 

ਪਰ ਥੋੜਾ ਸਮਾ ਹੀ ਲੰਘਿਆ 

ਜਦੋਂ ਅਦਿੱਖ ਸ਼ਕਤੀ ਦੀ ਪ੍ਰੇਰਨਾ ਲੈਕੇ ਮੌਤ ਨੇ ਆ ਢਾਹਿਆ 

—-

ਹੰਕਾਰੀ ਬੇਅੰਤਾ ਬੁੱਚੜ 

।।।

ਗੁਰੂਆ ਨਾਲ ਤੁਲਨਾ ਕਰਵਾਉਣ ਲੱਗ ਪਿਆ ਸੀ ਵੱਡਾ ਬਣਦਾ ਸੀ ਸ਼ਾਂਤੀ ਦਾ ਮਸੀਹਾ 

—-

ਅਦਿੱਖ ਸ਼ਕਤੀ ਦੇ ਅਣਿਆਲੇ ਤੀਰ ਬੱਬਰਾਂ ਨੇ ਖਿੱਦੋ ਵਾਂਗੂ ਖਿਲਾਰਤਾ ਸੀ

—-

ਏ ਅਚੰਭਾ ਨੀ ਇਤਹਾਸ ਪੜਕੇ ਦੇਖ ਲੈਣਾ ਵੱਡੇ ਵੱਡੇ ਹੰਕਾਰੀ ਰਾਜੇ ਤੇ ਕਰਿੰਦੇ  ਅਖੀਰ ਇਉ ਹੀ ਮਰੇ 

—-

ਗੁਰੂ ਜੀ ਫ਼ੁਰਮਾਉਂਦੇ ਹਨ 

।।।

ਮਾਣਸਾ ਕਿਅਹੁ ਦੀਬਾਣਹੁ

ਕੋਈ ਨਸਿ ਭਜਿ ਨਿਕਲੈ

ਹਰਿ ਦੀਬਾਣਹੁ ਕੋਈ ਕਿਥੈ ਜਾਇਆ 

।।।

ਹਰਿ ਜੀਉ ਅਹੰਕਾਰੁ ਨ ਭਾਵਈ 

ਵੇਦ ਕੂਕਿ ਸੁਣਾਵਹਿ 

—-

ਗ਼ਰੀਬਾ ਉਪਰਿ ਜਿ ਖਿੰਜੈ ਦਾੜੀ 

ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ 

—-

ਹਸ਼ਰ ਹੁਣ ਵਾਲਿਆ ਦਾ ਵੀ ਇਹੀ ਹੋਣਾ 

ਜਿਸੁ ਸਿਕਦਾਰੀ ਤਿਸਹਿ ਖੁਆਰੀ ..

ਮੋਦੀ ਸਰਕਾਰ ਕਾਲੇ ਕਾਨੂੰਨ ਪਾਸ ਕਰਕੇ ਆਪਣਾ ਹੋਸ਼ ਗੁਆ ਬੈਠੀ।ਅਮਰਜੀਤ ਗਹਿਲ       

ਕਾਲੇ ਕਾਨੂੰਨ ਵਾਪਸ ਕਰਵਾਕੇ ਹੀ ਦਮ ਲਵਾਂਗੇ  

ਮਹਿਲ ਕਲਾਂ/ਬਰਨਾਲਾ-ਜਨਵਰੀ 2021- (ਗੁਰਸੇਵਕ ਸਿੰਘ ਸੋਹੀ)-

ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਅਤੇ ਹਰ ਵਰਗ ਦੇ ਵੱਲੋਂ ਲਗਾਤਾਰ 99 ਦਿਨਾਂ ਤੋਂ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਹੱਡ ਚੀਰਵੀਂ ਠੰਢ ਦੇ ਵਿੱਚ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਅਖੀਰ ਦੇ ਵਿੱਚ ਮੋਦੀ ਸਰਕਾਰ ਨੂੰ ਕਿਸਾਨਾਂ ਪ੍ਰਤੀ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਸਰਪੰਚ ਅਮਰਜੀਤ ਸਿੰਘ ਗਹਿਲ ਨੇ ਕਿਹਾ ਕਿ ਕਿਸਾਨ ਵਿਰੋਧੀ 3 ਕਾਲੇ ਕਾਨੂੰਨ ਪਾਸ ਕਰਕੇ ਮੋਦੀ ਸਰਕਾਰ ਆਪਣਾ ਹੋਸ਼ ਗੁਆ ਬੈਠੀ ਹੈ ਅਤੇ ਕਾਲੇ ਕਾਨੂੰਨਾਂ ਨੂੰ ਲਾਹੇਵੰਦ ਦੱਸ ਰਹੀ ਹੈ।  ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿਖੇ ਪੰਜਾਬ ਤੋਂ ਲੱਖਾਂ ਕਿਸਾਨ ਟਰੈਕਟਰ ਟਰਾਲੀਆਂ ਲੈਕੇ ਪੱਕਾ ਮੋਰਚਾ ਲਾ ਕੇ ਬੈਠ ਗਏ ਹਨ। ਕੁਰਬਾਨੀਆਂ ਦੇਣ ਵਾਲੀ ਕੌਮ ਪੋਹ ਦੇ ਮਹੀਨੇ ਵਿੱਚ ਠੰਢੇ ਬੁਰਜ ਨੂੰ ਯਾਦ ਕਰਦਿਆਂ ਨਾ ਹੀ ਕੋਈ ਠੰਡ ਦੀ ਪ੍ਰਵਾਹ ਕਰਦੇ ਹਨ। ਦਿੱਲੀ ਨੂੰ ਚਾਰੇ ਪਾਸਿਓਂ ਘੇਰ ਕੇ ਸੂਬੇ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਕਰੋ ਜਾ ਮਰੋ ਦੇ ਤਹਿਤ ਦਿਨ-ਰਾਤ ਸੜਕਾਂ ਤੇ ਤਿੱਖਾ ਅਤੇ ਜੋਰਦਾਰ ਸਘੰਰਸ਼ ਕੀਤਾ ਜਾ ਰਿਹਾ ਹੈ। ਇਸ ਸਘੰਰਸ਼ ਨੂੰ ਦੇਸਾਂ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਿਆ ਹੈ।ਪਰ ਸੈਂਟਰ ਦੀ ਮੋਦੀ ਸਰਕਾਰ ਇਸ ਸੰਘਰਸ਼ ਨੂੰ ਅਣਗੌਲਿਆ ਕਰ ਰਹੀ ਹੈ ਸੈਂਟਰ ਵਿਚ ਪਾਸ ਕੀਤੇ ਹੋਏ ਬਿੱਲਾਂ ਨੂੰ ਵਾਪਸ ਲੈਣ ਦੇ ਲਈ ਕੁੰਭਕਰਨੀ ਨੀਂਦ 'ਚ ਸੁੱਤੀ ਪਈ ਹੈ। ਅਖੀਰ ਦੇ ਵਿੱਚ ਸਰਪੰਚ ਅਮਰਜੀਤ ਨੇ ਕਿਹਾ ਕੇ ਇਤਿਹਾਸ ਗਵਾਹ ਹੈ ਜਦੋਂ ਵੀ ਕੋਈ ਪੰਜਾਬ ਤੇ ਮੁਸੀਬਤ ਆਉਂਦੀ ਹੈ ਤਾਂ ਇੱਕਜੁਟਤਾ ਦਾ ਸਬੂਤ ਸਾਹਮਣੇ ਆਉਂਦਾ ਹੈ। ਆਓ ਆਪਾਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅਤੇ ਹੋਰ ਭਰਮ ਭੁਲੇਖੇ ਕੱਢ ਕੇ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰੀਏ।ਪਹਿਲਾਂ ਵੀ ਅਨੇਕਾਂ ਤੱਤੀਆਂ ਹਵਾਵਾਂ ਵਗੀਆਂ ਪੰਜਾਬ ਗੁਰੂਆਂ ਪੀਰਾਂ ਯੋਧਿਆਂ ਦੀ ਧਰਤੀ ਹੈ ਪੰਜਾਬ ਵਾਸੀਆਂ ਵੱਲੋਂ ਇੱਕ ਜੁੱਟ ਹੋਕੇ ਆਪਣਾ ਅਤੇ ਆਪਣੇ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ ਤੇ ਸ਼ਾਂਤਮਈ ਧਰਨੇ ਲਾਏ ਜਾ ਰਹੇ ਹਨ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਮਹਿਲ ਕਲਾਂ ਦਾ ਸਾਲਾਨਾ ਇਜਲਾਸ ਹੋਇਆ।

ਕਸਮੀਰ ਸਿੰਘ ਦੁਆਬਾ ਦੀ ਹੋਈ ਅਚਾਨਕ ਮੌਤ ਤੇ ਕੀਤਾ ਗਿਆ ਦੁੱਖ ਦਾ ਪ੍ਰਗਟਾਵਾ।

  ਮਹਿਲ ਕਲਾਂ-ਬਰਨਾਲਾ-ਜਨਵਰੀ 2021-(ਗੁਰਸੇਵਕ ਸਿੰਘ ਸੋਹੀ)-    

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ :295)ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀਆਂ ਹਦਾਇਤਾਂ ਮੁਤਾਬਕ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਅਤੇ ਬਲਾਕਾਂ ਦੇ ਸਾਲਾਨਾ ਇਜਲਾਸ ਹੋ ਰਹੇ ਹਨ।

ਇਸੇ ਤਹਿਤ ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਬਲਾਕ ਮਹਿਲ ਕਲਾਂ ਦਾ ਸਾਲਾਨਾ ਇਜਲਾਸ ਹੋਇਆ,ਜਿਸ ਵਿਚ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ,ਜ਼ਿਲ੍ਹਾ ਆਗੂ ਡਾ ਕੇਸਰ ਖ਼ਾਨ ਮਾਂਗੇਵਾਲ,ਬਲਾਕ ਮਹਿਲ ਕਲਾਂ ਦੇ ਪ੍ਰਧਾਨ ਡਾ ਜਗਜੀਤ ਸਿੰਘ ਦੀ ਦੇਖ ਰੇਖ ਹੇਠ ਹੋਇਆ। ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੇ ਭਰਾ ਛੋਟੇ ਕਸ਼ਮੀਰ ਸਿੰਘ ਦੁਆਬਾ ਦੀ ਅਚਾਨਕ ਮੌਤ ਤੇ ਅਤੇ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।

ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਨੇ ਸੂਬਾ ਕਮੇਟੀ ਦੀਆਂ ਅੱਜ ਤੱਕ ਹੋਈਆਂ ਸੂਬਾ ਕਮੇਟੀ ਦੀਆਂ ਮੀਟਿੰਗਾਂ ਅਤੇ ਸੂਬਾ ਕਮੇਟੀ ਵੱਲੋਂ ਲਾਗੂ ਕੀਤੇ ਗਏ ਨਿਯਮਾਂ ਨੂੰ ਵਿਸਥਾਰਪੂਰਬਕ ਪੜ੍ਹ ਕੇ ਸੁਣਾਇਆ। ਜਨਰਲ ਸਕੱਤਰ ਡਾ.ਸੁਰਜੀਤ ਸਿੰਘ ਨੇ ਸੈਕਟਰੀ ਰਿਪੋਰਟ ਪਡ਼੍ਹ ਕੇ ਸੁਣਾਈ। ਜਿਸ ਨੂੰ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕੀਤਾ। ਪ੍ਰਧਾਨ ਡਾ.ਜਗਜੀਤ ਸਿੰਘ ਨੇ ਰੀਵਿਊ ਰਿਪੋਰਟ ਪਡ਼੍ਹ ਕੇ ਸੁਣਾਈ । ਵਿੱਤ ਸਕੱਤਰ ਡਾ.ਸੁਖਵਿੰਦਰ ਸਿੰਘ ਬਾਪਲਾ ਨੇ ਸਾਲ ਦਾ ਲੇਖਾ ਜੋਖਾ ਪੜ੍ਹ ਕੇ ਮੈਂਬਰਾਂ ਨੂੰ ਸੁਣਾਇਆ, ਜਿਸ ਉਪਰੰਤ ਸਾਰੇ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਪਾਸ ਕੀਤਾ। ਇਸ ਉਪਰੰਤ ਪਹੁੰਚੇ ਸਾਰੇ ਮੈਂਬਰ ਸਹਿਬਾਨਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਅਤੇ ਮੈਂਬਰਾਂ ਨੂੰ ਹੌਸਲਾ ਅਫਜ਼ਾਈ ਲਈ ਵਿਚਾਰ ਚਰਚਾ ਕੀਤੀ ਗਈ ਅਤੇ ਜਥੇਬੰਦੀ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਪੂਰੇ ਹਾਊਸ ਵਿਚ ਖੁੱਲ੍ਹ ਕੇ ਬਹਿਸ ਕੀਤੀ ਗਈ ।

ਜ਼ਿਲ੍ਹਾ ਆਗੂ ਡਾਕਟਰ ਕੇਸਰ ਖ਼ਾਨ ਮਾਂਗੇਵਾਲ ਨੇ ਜਥੇਬੰਦੀ ਦੀਆਂ ਪ੍ਰਾਪਤੀਆਂ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ ।

ਜਥੇਬੰਦੀ ਨੇ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ਾਂ ਵਿੱਚ ਫਰੀ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਵਾਲੇ ਬਲਾਕ ਮਹਿਲ ਕਲਾਂ ਦੇ ਡਾਕਟਰਾਂ ਦਾ ਪ੍ਰਬੰਧਕੀ ਕਮੇਟੀ ਵੱਲੋਂ ਸਨਮਾਨ-ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ ।

ਪਹਿਲੀ ਕਮੇਟੀ ਨੂੰ ਭੰਗ ਕਰਨ ਉਪਰੰਤ ਨਵੀਂ ਦਾ ਗਠਨ ਕੀਤਾ ਗਿਆ। ਜਿਸ ਵਿਚ ਸਰਬਸੰਮਤੀ ਨਾਲ ਡਾ ਜਗਜੀਤ ਸਿੰਘ ਕਾਲਸਾਂ ਨੂੰ ਚੇਅਰਮੈਨ,ਡਾ.ਬਲਿਹਾਰ ਸਿੰਘ ਗੋਬਿੰਦਗਡ਼੍ਹ  ਨੂੰ ਪ੍ਰਧਾਨ, ਡਾ.ਸੁਰਜੀਤ ਸਿੰਘ ਛਾਪਾ ਨੂੰ ਸਕੱਤਰ,ਡਾ.ਸੁਖਵਿੰਦਰ ਸਿੰਘ ਬਾਪਲਾ ਨੂੰ ਖਜ਼ਾਨਚੀ,ਡਾ.ਸੁਖਵਿੰਦਰ ਸਿੰਘ ਠੁੱਲੀਵਾਲ ਨੂੰ ਸੀਨੀਅਰ ਮੀਤ ਪ੍ਰਧਾਨ,ਡਾ.ਨਾਹਰ ਸਿੰਘ ਅਤੇ ਡਾ.ਸੁਰਿੰਦਰਪਾਲ ਸਿੰਘ ਨੂੰ ਮੀਤ ਪ੍ਰਧਾਨ,ਡਾ ਪਰਵਿੰਦਰ ਕੁਮਾਰ ਨੂੰ ਬਲਾਕ ਪ੍ਰੈੱਸ ਸਕੱਤਰ,ਜ਼ਿਲ੍ਹਾ ਕਮੇਟੀ ਮੈਂਬਰ ਡਾ.ਕੇਸਰ ਖ਼ਾਨ ਮਾਂਗੇਵਾਲ ਅਤੇ ਡਾ ਸੁਬੇਗ ਮੁਹੰਮਦ,ਸਹਾਇਕ ਖਜ਼ਾਨਚੀ ਡਾ ਮੁਕੁਲ ਸ਼ਰਮਾ,ਸਹਾਇਕ ਸੈਕਟਰੀ ਡਾ.ਬਲਦੇਵ ਸਿੰਘ,ਜ਼ਿਲ੍ਹਾ ਪ੍ਰੈੱਸ ਸਕੱਤਰ ਡਾ ਕੁਲਦੀਪ ਸਿੰਘ,ਅਗਜੈਕਟਿਵ ਮੈਂਬਰ ਬਸ਼ੀਰ ਖ਼ਾਨ,ਧਰਵਿੰਦਰ ਸਿੰਘ,ਬਾਕਿਬ ਅਲੀ,ਜਸਬੀਰ ਸਿੰਘ,ਡਾ ਸੁਖਪਾਲ ਸਿੰਘ,ਜਸਵੰਤ ਸਿੰਘ ਚੁਣੇ ਗਏ। 

ਬਲਾਕ ਮਹਿਲ ਕਲਾਂ ਦੀ ਚੁਣੀ ਹੋਈ ਕਮੇਟੀ ਨੇ ਵਿਸ਼ਵਾਸ ਦਿਵਾਇਆ ਕਿ ਜਿਹੜੀ ਉਨ੍ਹਾਂ ਨੂੰ ਡਿਊਟੀ ਸੌਂਪੀ ਹੈ, ਉਹ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣਗੇ ਅਤੇ ਜਥੇਬੰਦੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਦਿਨ ਰਾਤ ਮਿਹਨਤ ਕਰਦੇ ਰਹਿਣਗੇ।  

ਅਖੀਰ ਵਿੱਚ ਪ੍ਰਧਾਨ ਡਾ.ਬਲਿਹਾਰ ਸਿੰਘ ਗੋਬਿੰਦਗਡ਼੍ਹ,ਸਕੱਤਰ ਡਾ ਸੁਰਜੀਤ ਸਿੰਘ ਛਾਪਾ,ਵਿੱਤ ਸਕੱਤਰ ਡਾ ਸੁਖਵਿੰਦਰ ਸਿੰਘ ਬਾਪਲਾ ਨੇ ਆਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ।

 ਕਿਸਾਨੀ ਅੰਦੋਲਨ ਸਭ ਧਰਮਾਂ ਦਾ ਸਾਂਝਾ ਅੰਦੋਲਨ ਹੈ     ਸੱਤਪਾਲ ਢੁੱਡੀਕੇ

ਅਜੀਤਵਾਲ,ਜਨਵਰੀ  2021( ਬਲਵੀਰ ਸਿੰਘ ਬਾਠ) -

ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਬਿੱਲ ਪਾਸ ਕਰਕੇ ਜਿੱਥੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਗਿਆ  ਉੱਥੇ ਹੀ ਬਿੱਲ ਰੱਦ ਕਰਵਾਉਣ ਲਈ ਬਿਲਾਂ ਦੇ ਵਿਰੋਧ ਵਿੱਚ ਕਿਸਾਨ ਭਰਾਵਾਂ ਅਤੇ ਮਜ਼ਦੂਰਾਂ ਵੱਲੋਂ ਦਿੱਲੀ ਵਿਖੇ ਸ਼ਾਂਤਮਈ ਢੰਗ ਨਾਲ ਕਿਸਾਨੀ ਅੰਦੋਲਨ  ਚੱਲ ਰਿਹਾ ਹੈ ਇਸ ਅੰਦੋਲਨ ਵਿੱਚ ਆਪਣਾ ਯੋਗਦਾਨ ਪਾਉਣ ਲਈ ਦੁਨੀਆ ਭਰ ਤੋਂ  ਕਿਸਾਨ ਅਤੇ ਹਰ ਧਰਮ ਦਾ ਬੰਦਾ ਪਹੁੰਚ ਚੁੱਕਿਆ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜਸੇਵੀ ਆਗੂ ਸਤਪਾਲ ਢੁੱਡੀਕੇ ਨੇ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੀਤਾ   ਉਨ੍ਹਾਂ ਕਿਹਾ ਕਿ ਇਹ ਕਿਸਾਨੀ ਅੰਦੋਲਨ ਕੱਲੇ ਪੰਜਾਬ ਦਾ ਨਹੀਂ ਸਗੋਂ ਵਿਸ਼ਵ ਦਾ ਅੰਦੋਲਨ ਬਣ ਚੁੱਕਾ ਹੈ  ਇਸ ਅੰਦੋਲਨ ਵਿਚ ਛੋਟੇ ਬੱਚੇ ਤੋਂ ਲੈ ਕੇ ਬੀਵੀਆਂ ਮਾਤਾਵਾਂ ਬਜ਼ੁਰਗ ਅਤੇ ਨੌਜਵਾਨ ਵੀਰਾਂ ਨੇ ਵੱਧ ਚਡ਼੍ਹ ਕੇ ਆਪਣਾ ਯੋਗਦਾਨ ਪਾਇਆ  ਇਸ ਅੰਦੋਲਨ ਨੂੰ ਕਾਮਯਾਬ ਕਰਨ ਲਈ ਏਨੀ ਠੰਢ ਦੇ ਬਾਵਜੂਦ ਵੀ ਕਿਸਾਨ ਮਜ਼ਦੂਰ  ਆਪਣਾ ਬਾਖੂਬੀ ਰੋਲ ਅਦਾ ਕਰ ਰਹੇ ਹਨ  ਕਿਉਂਕਿ ਇਹ ਖੇਤੀ ਆਰਡੀਨੈਂਸ ਕਾਲੇ ਕਾਨੂੰਨ ਹਰ ਹਾਲ ਵਿੱਚ ਰੱਦ ਕਰਵਾ ਕੇ ਹੀ ਲੋਕ ਵਾਪਸ ਘਰਾਂ ਨੂੰ ਮੋਡ਼ਨਗੇ  ਉਨ੍ਹਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੁਰਜ਼ੋਰ ਬੇਨਤੀ ਕੀਤੀ ਕਿ ਛੇਤੀ ਤੋਂ ਛੇਤੀ ਇਹ ਕਾਲੇ ਕਾਨੂੰਨ ਰੱਦ ਕੀਤੇ ਜਾਣ ਤਾਂ ਜੋ ਇਨਸਾਨੀਅਤ ਦਾ ਘਾਣ ਹੋਣੋਂ ਬਚ ਸਕੇ

ਢੁੱਡੀਕੇ ਪਿੰਡ ਤੋਂ ਸੱਤ ਗੱਡੀਆਂ ਦਾ ਕਾਫ਼ਲਾ ਕਿਸਾਨੀ ਸੰਘਰਸ਼ ਲਈ ਰਵਾਨਾ

ਇਤਿਹਾਸਕ ਪਿੰਡ ਢੁੱਡੀਕੇ ਤੋਂ ਸੰਤ ਗਿਆਨੀ ਹਰਭਜਨ ਸਿੰਘ ਜੀ ਦੀ ਅਗਵਾਈ ਹੇਠ  ਇਕ ਟਰੱਕ ਰਾਸ਼ਨ ਦਾ ਅਤੇ ਸੱਤ ਗੱਡੀਆਂ ਦਾ ਕਾਫ਼ਲਾ ਦਿੱਲੀ ਕਿਸਾਨੀ ਸੰਘਰਸ਼ ਵਿਚ ਰਵਾਨਾ ਹੋਣ ਸਮੇਂ ਦੀ ਮੂੰਹੋਂ ਬੋਲਦੀ ਤਸਵੀਰ  ਪੇਸ਼ਕਸ਼ ਬਲਵੀਰ ਸਿੰਘ ਬਾਠ ਜਨਸ਼ਕਤੀ ਨਿਊਜ਼ ਪੰਜਾਬ ਅਜੀਤਵਾਲ

ਪੰਜਾਬ ਨੇ 47 ਦੇਖੀ, 84 ਦੇਖੀ ਹੁਣ 2021 ਦੁਨੀਆ ਦੇਖੇਗੀ-VIDEO

ਹੰਕਾਰ ਦਾ ਅਤੇ ਦਾਰੂ ਦੇ ਨਸ਼ੇ ਦਾ ਬੰਦੇ ਨੂੰ ਖੁਦ ਨਹੀਂ ਪਤਾ ਲੱਗਦਾ ਸਾਡਾ ਹਾਕਮ ਹੰਕਾਰੀ ਹੈ

ਅੰਨਦਾਤਾ ਨਹੀਂ ਹਾਰ ਸਕਦਾ ਦਿੱਲੀ ਹਾਰੇਗੀ - ਗਾਦੂ

ਪੱਤਰਕਾਰ ਸਤਪਾਲ ਸਿੰਘ ਦੇਹਡ਼ਕਾ ਅਤੇ ਮਨਜਿੰਦਰ ਗਿੱਲ ਦੀ ਵਿਸ਼ੇਸ਼ ਰਿਪੋਰਟ