You are here

ਕੈਨੇਡਾ 'ਚ ਹੋਣ ਵਾਲੀ ਕੌਮਾਂਤਰੀ ਕਾਨਫ਼ਰੰਸ ਲਈ ਤਿਆਰੀਆਂ ਜ਼ੋਰਾਂ 'ਤੇ 

*ਜੂਮ ਐਪ 'ਤੇ ਚੇਅਰਮੈਨ ਰੋਸ਼ਨ ਪਾਠਕ ਦੀ ਅਗਵਾਈ ਹੇਠ ਹੋਈ ਮੀਟਿੰਗ

ਮਹਿਲ ਕਲਾਂ/ਬਰਨਾਲਾ-ਜਨਵਰੀ 2021 -(ਗੁਰਸੇਵਕ ਸਿੰਘ ਸੋਹੀ)

ਕੈਨੇਡਾ ਆਧਾਰਤ ਸੰਸਥਾ 'ਕੌਂਸਲ ਆਫ ਹੈਰੀਟੇਜ ਐਂਡ ਇੰਟਰਨੈਸ਼ਨਲ ਪੀਸ' ਵੱਲੋਂ  ਚੇਅਰਮੈਨ ਮਾਣਯੋਗ ਰੋਸ਼ਨ ਪਾਠਕ ਦੀ ਅਗਵਾਈ ਹੇਠ ਜੂਮ ਐਪ 'ਤੇ ਇਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ।ਇਸ ਮੀਟਿੰਗ ਵਿਚ ਵੱਖ ਵੱਖ ਮੁਲਕਾਂ ਤੋਂ ਸੰਸਥਾ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਦੀ ਸ਼ੁਰੂਆਤ ਫਰਾਂਸ ਤੋਂ ਉੱਘੀ ਲੇਖਕਾ ਕੁਲਵੰਤ ਕੌਰ ਚੰਨ ਨੇ ਇੱਕ ਗੀਤ ਪੇਸ਼ ਕਰਕੇ ਕੀਤੀ ਅਤੇ ਮਨਪ੍ਰੀਤ ਕੌਰ ਗੌੜ ਨੇ ਸਮੂਹ ਆਗੂਆਂ ਨਾਲ ਜਾਣ ਪਹਿਚਾਣ ਕਰਵਾਈ।ਕੌਂਸਲ ਆਫ ਹੈਰੀਟੇਜ ਐਂਡ ਇੰਟਰਨੈਸ਼ਨਲ ਪੀਸ ਕੈਨੇਡਾ ਦੇ ਚੇਅਰਮੈਨ ਰੋਸ਼ਨ ਪਾਠਕ ਨੇ ਦੱਸਿਆ ਕਿ ਸੰਸਥਾ ਵੱਲੋਂ ਕੈਨੇਡਾ ਦੇ ਸਹਿਰ ਮਿਸੀਸਾਗਾ ਵਿਚ ਮਿਤੀ 18, 19 ਅਤੇ 20 ਜੂਨ 2021 ਨੂੰ ''ਵਿਸ਼ਵ ਸ਼ਾਂਤੀ ਵਿੱਚ ਪੰਜਾਬੀਆਂ ਦਾ ਯੋਗਦਾਨ'' ਵਿਸ਼ੇ ਤੇ ਕੌਮਾਂਤਰੀ ਕਾਨਫਰੰਸ ਆਯੋਜਿਤ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਇਸ ਤਿੰਨ ਦਿਨਾ ਕਾਨਫ਼ਰੰਸ ਦੇ 9 ਸੈਸ਼ਨ ਕੀਤੇ ਜਾਣਗੇ,ਜਿਸ ਵਿੱਚ ਵੱਖ ਵੱਖ ਮੁਲਕਾਂ ਤੋਂ ਬੁੱਧੀਜੀਵੀ ਆਪਣੇ ਪੇਪਰ ਪੜ੍ਹਨਗੇ। ਪੰਜਾਬ ਚੈਪਟਰ ਦੀ ਪ੍ਰਧਾਨ ਡਾ. ਕਮਲਜੀਤ ਸਿੰਘ ਟਿੱਬਾ ਨੇ ਦੱਸਿਆ ਕਿ  ਇਸ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਪੰਜਾਬ ਭਰ ਵਿੱਚ ਤਿਆਰੀਆਂ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ ਅਤੇ ਪੰਜਾਬ ਵਿੱਚੋਂ ਵੀ ਵੱਡੀ ਗਿਣਤੀ ਵਿਚ ਡੈਲੀਗੇਟ ਇਸ ਕਾਨਫ਼ਰੰਸ ਵਿੱਚ ਸ਼ਾਮਲ ਹੋਣਗੇ।ਮੀਟਿੰਗ ਦੌਰਾਨ ਸੰਸਥਾ ਦੇ ਮੀਡੀਆ ਸਪੋਕਸਪਰਸਨ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਸੰਸਥਾ ਵਲੋਂ ਆਯੋਜਿਤ ਕੀਤੀ ਜਾ ਰਹੀ ਇਸ ਕਾਨਫਰੰਸ ਵਿੱਚ ਪੰਜਾਬ ਭਰ ਤੋਂ ਉੱਘੀਆਂ ਸ਼ਖ਼ਸੀਅਤਾਂ ਸ਼ਾਮਲ ਹੋਣਗੀਆਂ।ਇਸ ਤੋਂ ਇਲਾਵਾ ਮਾਨਵਿੰਦਰ ਸਿੰਘ , ਗੁਰਮੀਤ ਸਿੰਘ ਗੁਰਦਾਸਪੁਰ, ਦੀਪ ਰੱਤੀ, ਹਰਵੀਰ ਬਤਰਾ, ਨਾਇਬ ਸਿੰਘ ਮੰਡੇਰ, ਡਾ ਸਵਰਨ ਸਿੰਘ, ਡਾ ਅਮਨਦੀਪ ਕੌਰ, ਰਵਿੰਦਰ ਠੱਕਰ, ਬੀਰ ਬੱਤਰਾ, ਅਵਤਾਰ ਸੰਧੂ, ਬੌਬੀ ਵਾਲੀਆ, ਬੀਨਾ ਰਾਣੀ ਬਟਾਲਾ, ਅਵਤਾਰ ਸੰਧੂ, ਕੁਲਦੀਪ ਕੁਮਾਰ ਰੱਤੀ, ਜਸਵੰਤ ਸਿੰਘ ਧਾਲੀਵਾਲ,ਅਵਤਾਰ ਸਿੰਘ ਸੰਧੂ ਅਤੇ ਨਰੇਸ਼ ਕੁਮਾਰ ਆਦਿ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਾਨਫ਼ਰੰਸ ਦੀ ਕਾਮਯਾਬੀ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ।