You are here

ਪੰਜਾਬ

ਪਿੰਡ ਰਾਮਗਡ਼੍ਹ ਵਿਖੇ ਧੀਆਂ ਦੀ ਲੋਹੜੀ ਮਨਾਈ

ਮਹਿਲ ਕਲਾਂ/ਬਰਨਾਲਾ-ਜਨਵਰੀ 2021 - (ਗੁਰਸੇਵਕ ਸਿੰਘ ਸੋਹੀ)-

ਕੁੜੀਆਂ ਅਤੇ ਮੁੰਡਿਆਂ ਦਾ ਫ਼ਰਕ ਮਿਟਾਉਣ ਦੇ ਸੁਨੇਹੇ ਵਜੋਂ ਪਿੰਡ ਰਾਮਗੜ੍ਹ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਬੜੀ ਧੂਮ-ਧਾਮ ਦੇ ਨਾਲ ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ।ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਮੈਡਮ ਅਮਨਦੀਪ ਕੌਰ ਥਾਣੇਦਾਰ ਅਤੇ ਸਰਪੰਚ ਰਾਜਵਿੰਦਰ ਸਿੰਘ ਅਤੇ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਸੁਖਜੀਤ ਕੌਰ ਸੁੱਖੀ ਵੱਲੋਂ ਮੂੰਗਫਲੀ ਰਿਓੜੀਆਂ ਅਤੇ ਗੱਚਕ ਤੋਹਫ਼ਿਆਂ ਵੱਲੋਂ ਦਿੱਤੀ।ਇਸ ਤੋਂ ਇਲਾਵਾ ਐੱਸ.ਐੱਚ.ਓ ਜਸਵਿੰਦਰ ਸਿੰਘ ਥਾਣਾ ਟੱਲੇਵਾਲ ਨੇ ਪੜ੍ਹਾਈ ਅਤੇ ਹੋਰ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਧੀਆਂ ਦਾ ਸਨਮਾਨਤ ਕੀਤਾ।

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਸਪੋਰਟਸ ਕਲੱਬ ਦੇ ਵਲੰਟੀਅਰਾਂ ਦਾ ਜੱਥਾ ਟਿੱਕਰੀ ਬਾਰਡਰ ਲਈ ਹੋਇਆ ਰਵਾਨਾ

ਮਹਿਲ ਕਲਾਂ/ ਬਰਨਾਲਾ -ਜਨਵਰੀ 2021  (ਗੁਰਸੇਵਕ ਸਿੰਘ ਸੋਹੀ)-

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਸਪੋਰਟਸ ਕਲੱਬ ਮਹਿਲ ਕਲਾਂ ਕਿਸਾਨ ਸੰਘਰਸ਼ ਲਈ ਸਮੇਂ ਸਮੇਂ ਆਪਣਾ ਯੋਗਦਾਨ ਪਾਉਦਾ ਆ ਰਿਹਾ ਹੈ। ਚਾਹੇ ਟੋਲ ਪਲਾਜ਼ਾ ਤੇ ਪੱਕੇ ਮੋਰਚੇ ਵਿਚ ਲੰਗਰ ਦਾ ਯੋਗਦਾਨ , ਟਿੱਕਰੀ ਬਾਰਡਰ ਤੇ ਲੋੜ ਅਨੁਸਾਰ ਚਾਹ ਪੱਤੀ ਪਾਣੀ ਆਦਿ ਵੰਡਣ ਦੇ ਨਾਲ 27ਵਾਂ ਟੂਰਨਾਮੈਂਟ ਵੀ ਮੁਲਤਵੀ ਕੀਤਾ ਹੈ। ਅੱਜ ਜੀ ਐਸ ਗਲੋਬਲ ਸਪਲਾਇਰ ਅਤੇ ਐਸ ਆਰ ਟੀ ਵੇਅਰਹਾਊਸਿੰਗ ਐਂਡ ਡਿਸਟਰੀਬੂਸਨ ਸਰਵਿਸਿਜ਼ ਅਤੇ ਕਲੱਬ ਦੇ ਐਨ ਆਰ ਆਈ ਵੀਰਾਂ ਵੱਲੋਂ ਭੇਜੇ ਫੰਡ ਨਾਲ ਕਿਸਾਨ ਸੰਘਰਸ਼ ਵਿੱਚ ਲੋੜੀਂਦੀਆਂ ਵਸਤਾਂ ਵੰਡਣ ਲਈ ਜੱਥਾ ਰਵਾਨਾ ਕੀਤਾ। ਇਸ ਜੱਥੇ ਵਿੱਚ ਜਗਦੀਪ ਸਿੰਘ, ਮਨਦੀਪ ਸਿੰਘ ਧਾਲੀਵਾਲ, ਟੋਨੀ ਈਨਾ, ਬਲਵੰਤ ਸਿੰਘ ਡੂਬਾਬਾ, ਸੁਖਦੀਪ ਸੀਪਾ, ਕਰਮਜੀਤ ਮੋਟੂ, ਸ਼ੇਰ ਸਿੰਘ ਚਹਿਲ, ਅਨੂਪ ਸਿੰਘ, ਬਲਜੀਤ ਸਿੰਘ, ਪੰਮਾ ਢੀਂਡਸਾ, ਰਣਜੀਤ ਢੀਂਡਸਾ, ਗੁਰਤੇਜ ਉੱਪਲ ਅਤੇ ਯਾਦੂ ਸ਼ਾਮਲ ਹਨ। ਇਸ ਕਲੱਬ ਨੇ ਪਿੰਡ ਦੀਆਂ ਦੋਵੇਂ ਇਕਾਈਆਂ ਬੀ ਕੇ ਯੂ ਡਕੌਂਦਾ  ਨੂੰ 11000 ਅਤੇ ਬੀ ਕੇ ਯੂ ਕਾਦੀਆਂ 11000  ਨੂੰ ਰੁਪਏ ਦੀ ਆਰਥਿਕ ਸਹਾਇਤਾ ਵੀ ਭੇਂਟ ਕੀਤੀ। ਇਸ ਸਮੇਂ ਮਲਕੀਤ ਸਿੰਘ ਈਨਾ, ਅਮਰਜੀਤ ਸਿੰਘ ਬੱਸੀਆਂ ਵਾਲਾ, ਕੁਲਦੀਪ ਸਿੰਘ ਸਹਿਜੜਾ, ਸੁਖਵਿੰਦਰ ਸਿੰਘ ਗਿੱਲ, ਸੋਹਣ ਸਿੰਘ ਸਿੱਧੂ ਅਤੇ ਗੁਰਮੇਲ ਸਿੰਘ ਠੁੱਲੀਵਾਲ ਹਾਜ਼ਰ ਸਨ।

ਨਵਾਂ ਪੰਜਾਬ ਸਿਰਜੇਗਾ ਕਿਸਾਨੀ ਸੰਘਰਸ਼ ਸਰਪੰਚ ਢਿੱਲੋਂ ਪ੍ਰਧਾਨ ਗੋਲਡੀ

ਅਜੀਤਵਾਲ, ਜਨਵਰੀ 2021,( ਬਲਵੀਰ ਸਿੰਘ ਬਾਠ)  ਖੇਤੀ ਆਰਡੀਨੈਂਸ ਬਿਲਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼  ਚ ਆਪਣਾ ਬਣਦਾ ਯੋਗਦਾਨ ਪਾ ਕੇ ਪਿੰਡ ਵਾਪਸ ਪਰਤੇ ਢੁੱਡੀਕੇ ਦੇ ਨੌਜਵਾਨ  ਅਤੇ ਸਮਾਜਸੇਵੀ ਆਗੂ ਸਰਪੰਚ ਜਸਬੀਰ ਸਿੰਘ ਢਿੱਲੋਂ ਸਾਡੇ ਸਾਥੀ ਟਰੱਕ ਯੂਨੀਅਨ ਅਜੀਤਵਾਲ ਦੇ ਪ੍ਰਧਾਨ ਕੁਲਤਾਰ ਸਿੰਘ ਗੋਲਡੀ  ਨੇ ਜਨ ਸਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੁਝ ਵਿਚਾਰਾਂ ਸਾਂਝੀਆਂ ਕੀਤੀਆਂ  ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼  ਆਖ਼ਰੀ  ਬਰੂਹਾਂ ਤੇ ਚੱਲ ਰਿਹਾ ਹੈ  ਅਤੇ ਆਉਣ ਵਾਲੇ ਸਮੇਂ ਵਿਚ ਨਵਾਂ ਪੰਜਾਬ ਸਿਰਜੇਗਾ ਕਿਸਾਨੀ ਸੰਘਰਸ਼ ਕਿਉਂਕਿ ਇਹ ਪਹਿਲੀ ਵਾਰੀ ਸੀਮਤ ਹੋਇਆ ਹੈ ਕਿ ਇੰਨੇ ਵੱਡੇ ਕਿਸਾਨੀ ਅੰਦੋਲਨ ਵਿੱਚ ਪੰਜਾਬ ਦੀ ਨੌਜਵਾਨੀ ਨੇ ਆਪਣਾ ਬਾਖੂਬੀ ਰੋਲ  ਅਦਾ ਕੀਤਾ  ਉਨ੍ਹਾਂ ਅੱਗੇ ਕਿਹਾ ਕਿ ਇਸ ਕਿਸਾਨੀ ਸੰਘਰਸ਼ ਵਿੱਚ ਹਰੇਕ ਧਰਮਾਂ ਦੇ ਲੋਕਾਂ ਨੇ ਆਪਣਾ ਆਪਣਾ ਬਣਦਾ ਯੋਗਦਾਨ ਪਾਇਆ ਜਿਵੇਂ ਕਿ ਛੋਟੇ ਬੱਚੇ ਤੋਂ ਲੈ ਕੇ ਬੀਬੀਆਂ ਮੁਤਾਬਕ ਬਜ਼ੁਰਗਾਂ ਤੋਂ ਇਲਾਵਾ ਹਰ ਵਰਗ ਦੇ ਲੋਕਾਂ ਨੇ ਆਪਣਾ ਬਣਦਾ  ਯੋਗਦਾਨ ਪਾਇਆ ਹੈ ਖੇਤੀ ਆਰਡੀਨੈਂਸ ਬਿੱਲ ਰੱਦ ਕਰਵਾ ਕੇ ਦੁਨੀਆਂ ਦਾ ਇਹ ਪਹਿਲਾ ਕਿਸਾਨੀ ਸੰਘਰਸ਼ ਜੋ ਕਿ ਆਉਣ ਵਾਲੇ ਸਮੇਂ ਚ ਨਵਾਂ ਇਤਿਹਾਸ ਸਿਰਜੇਗਾ  ਅਤੇ ਖੇਤੀ ਆਰਡੀਨੈਂਸ ਬਿੱਲ ਰੱਦ ਕਰਵਾ ਕੇ ਹੀ ਕਿਸਾਨ ਮਜ਼ਦੂਰ ਆਪਣੇ ਆਪਣੇ ਘਰਾਂ ਨੂੰ ਮੁੜਨਗੇ ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ ਛੱਬੀ ਤਾਰੀਕ ਨੂੰ ਦਿੱਲੀ  ਵਿਖੇ ਟਰੈਕਟਰ ਮਾਰਚ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ  ਇਸ ਸਮੇਂ ਉਨ੍ਹਾਂ ਨਾਲ ਪਿੰਡ ਢੁੱਡੀਕੇ ਦੇ ਨੌਜਵਾਨ ਵੱਡੀ ਪੱਧਰ ਤੇ ਹਾਜ਼ਰ ਸਨ

ਢੁੱਡੀਕੇ ਪਿੰਡ ਵਿੱਚ ਤਿੰਨ ਕਾਲੇ ਕਿਸਾਨੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ

ਅਜੀਤਵਾਲ, ਜਨਵਰੀ 2021, (ਬਲਵੀਰ ਸਿੰਘ ਬਾਠ) ਇਤਿਹਾਸਕ ਪਿੰਡ ਢੁੱਡੀਕੇ ਵਿਖੇ   ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਅਗਵਾਈ ਵਿੱਚ ਤਿੰਨੇ ਕਾਲੇ ਕਿਸਾਨੀ ਕਨੂੰਨ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ  ਇਸ ਸਮੇਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਨੇ ਕਿਹਾ ਕਿ ਹੁਣ ਕਿਸਾਨੀ ਘੋਲ ਸਿਖਰ ਤੇ ਹੈ ਛੱਬੀ ਜਨਵਰੀ ਦੇ ਟਰੈਕਟਰ ਮਾਰਚ ਵਿੱਚ ਵੱਧ ਤੋਂ ਵੱਧ ਸੰਗਤਾਂ ਸ਼ਾਮਲ ਹੋਵਣ ਇਸ ਸਮੇਂ ਜਨਸੰਘ ਦੇ ਨਿਊਜ਼ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਨੇ ਦੱਸਿਆ ਕਿ  ਸਾਰੇ ਧਰਮਾਂ ਦੇ ਲੋਕ ਏਕਾ ਬਣਾ ਕੇ ਇਸ ਸੰਘਰਸ਼ ਵਿੱਚ ਆਪਣੀ ਆਪਣੀ ਹਾਜ਼ਰੀ ਲਵਾਉਣ ਅਤੇ ਬਣਦਾ ਯੋਗਦਾਨ ਪਾਉਣ  ਇਸ ਸਮੇਂ ਉਨ੍ਹਾਂ ਨਾਲ ਮਾਤਾ ਸੁਰਿੰਦਰ ਕੌਰ ਸੂਬਾ ਆਗੂ ਔਰਤ ਮੁਕਤੀ ਮੰਚ ਸਾਬਕਾ ਸਰਪੰਚ ਜਸਦੀਪ ਸਿੰਘ ਗੈਰੀ ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ ਯੂਨੀਅਨ ਦੇ ਅਹੁਦੇਦਾਰ ਬਲਰਾਜ  ਸਿੰਘ ਵੱਲੋਂ ਜੋਗਿੰਦਰ ਸਿੰਘ ਚਮਕੌਰ ਸਿੰਘ ਚੰਨੀ ਸਤਨਾਮ ਸਿੰਘ ਬਾਬਾ ਦਲਜੀਤ ਸਿੰਘ ਤੀਰਥ ਸਿੰਘ ਧਨੋਆ ਕਰਮਜੀਤ ਸਿੰਘ ਮੀਕੇ ਹੀਰਾ ਸਿੰਘ ਕੁਲਦੀਪ ਸਿੰਘ ਰਸਵਿੰਦਰ ਸਿੰਘ ਬਿੱਟੂ ਦਲਜੀਤ ਸਿੰਘ ਕਰਮਜੀਤ ਕੌਰ ਪ੍ਰਧਾਨ ਔਰਤ ਬੈਗ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਰਮਨਜੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਬਜ਼ੁਰਗ ਔਰਤਾਂ ਤੇ ਨੌਜਵਾਨ ਸ਼ਾਮਲ ਸਨ

ਨਸ਼ੇ ਵਾਲੀਆਂ ਗੋਲੀਆਂ ਅਤੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ 4 ਕਾਬੂ ,1 ਫ਼ਰਾਰ

ਮੋਗਾ (ਜੱਜ ਮਸੀਤਾਂ): ਮੋਗਾ ਪੁਲਸ ਨੇ ਨਸ਼ੇ ਵਾਲੀਆਂ ਗੋਲੀਆਂ ਦਾ ਤੇ ਸ਼ਰਾਬ ਦਾ ਧੰਦਾ ਕਰਨ ਵਾਲੇ 4 ਵਿਅਕਤੀਆਂ ਨੂੰ ਕਾਬੁੂ ਕੀਤਾ ਹੈ ਜਦੋਂਕਿ ਇਕ ਪੁਲਸ ਦੇ ਕਾਬੂ ਨਹੀਂ ਆ ਸਕਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ. ਆਈ. ਏ. ਸਟਾਫ਼ ਧਰਮਕੋਟ ਦੇ ਇੰਚਾਰਜ਼ ਇੰਸਪੈਕਟਰ ਕਿੱਕਰ ਸਿੰਘ ਨੇ ਦੱਸਿਆ ਕਿ ਜਦੋਂ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਪੁਲਸ ਪਾਰਟੀ ਨਾਲ ਇਲਾਕੇ ’ਚ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਪਿੰਡ ਜਲਾਲਾਬਾਦ ਪੁਰਬੀ ਨੇੜੇ ਗੁਪਤ ਸੂਚਨਾ ਦੇ ਆਧਾਰ ’ਤੇ ਜਸਵੰਤ ਸਿੰਘ ਨਿਵਾਸੀ ਆਡਲੂ ਲੁਧਿਆਣਾ ਨੂੰ ਕਾਬੂ ਕੀਤਾ ਤੇ ਉਨ੍ਹਾਂ ਕੋਲੋਂ ਨਸ਼ੇ ਦੇ ਤੌਰ ’ਤੇ ਵਰਤੀਆਂ ਜਾਣ ਵਾਲੀਆਂ 2200 ਗੋਲੀਆਂ ਬਰਾਮਦ ਕੀਤੀਆਂ, ਕਥਿਤ ਦੋਸ਼ੀ ਨੂੰ ਪੁੱਛ-ਗਿੱਛ ਮਗਰੋਂ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਇਸੇ ਤਰ੍ਹਾਂ ਥਾਣਾ ਫਤਿਹਗੜ੍ਹ ਪੰਜਤੂਰ ਦੇ ਸਹਾਇਕ ਥਾਣੇਦਾਰ ਭਗਵਾਨ ਸਿੰਘ ਨੇ ਗੁਪਤ ਸੁਚਨਾ ਦੇ ਆਧਾਰ ’ਤੇ ਛਾਪੇਮਾਰੀ ਕਰ ਕੇ ਮਹਿਲ ਸਿੰਘ ਨਿਵਾਸੀ ਬੰਡਾਲਾ ਬੇਟ ਨੂੰ 18 ਬੋਤਲਾਂ ਨਾਜ਼ਾਇਜ਼ ਸ਼ਰਾਬ ਨਾਲ ਕਾਬੂ ਕੀਤਾ ਹੈ। ਇਸੇ ਤਰ੍ਹਾਂ ਥਾਣਾ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਨਛੱਤਰ ਸਿੰਘ ਨੇ ਚਮਕੌਰ ਸਿੰਘ ਕੌਰਾ ਮਾਹਲਾ ਕਲਾਂ ਨੂੰ 20 ਲਿਟਰ ਲਾਹਨ ਸਮੇਤ ਕਾਬੂ ਕੀਤਾ ਹੈ। ਹੌਲਦਾਰ ਮੰਗਲ ਰਾਮ ਨੇ ਮੰਗਲਦੀਪ ਨਿਵਾਸੀ ਮਾਹਲਾ ਕਲਾਂ ਨੂੰ 30 ਲਿਟਰ ਲਾਹਨ ਨਾਲ ਕਾਬੂੁ ਕੀਤਾ ਹੈ। ਥਾਣਾ ਸਦਰ ਦੇ ਸਹਾਇਕ ਥਾਣੇਦਾਰ ਤਰਸੇਮ ਸਿੰਘ ਨੇ ਗਸ਼ਤ ਦੌਰਾਨ ਜਰਨੈਲ ਸਿੰਘ ਨਿਵਾਸੀ ਧੱਲੇਕੇ ਨੂੰ 30 ਬੋਤਲਾਂ ਸ਼ਰਾਬ ਨਾਲ ਕਾਬੂ ਕੀਤਾ ਹੈ। ਕਥਿਤ ਦੋਸ਼ੀਆ ਵਿਰੁੱਧ ਐਕਸਾਇਜ਼ ਐਕਟ ਅਧੀਨ ਮਾਮਲੇ ਦਰਜ ਕੀਤੇ ਹਨ

ਨਸ਼ੇ ਵਾਲੀਆਂ ਗੋਲੀਆਂ ਅਤੇ ਨਾਜਾਇਜ਼ ਸ਼ਰਾਬ ਸਮੇਤ 2 ਕਾਬੂ ,ਇਕ ਫ਼ਰਾਰ

ਮੋਗਾ(ਜੱਜ ਮਸੀਤਾਂ): ਮੋਗਾ ਪੁਲਸ ਨੇ ਭਾਰੀ ਮਾਤਰਾ ਵਿਚ ਨਸ਼ੇ ਵਾਲੀਆਂ ਗੋਲੀਆਂ ਅਤੇ ਨਾਜਾਇਜ਼ ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜਦਕਿ ਇਕ ਫ਼ਰਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ. ਆਈ. ਏ. ਸਟਾਫ਼ ਮੋਗਾ ਦੇ ਇੰਸਪੈਕਟਰ ਤਿ੍ਰਲੋਚਨ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਗੁਪਤ ਸੂਚਨਾ ਦੇ ਆਧਾਰ ’ਤੇ ਥਾਣੇਦਾਰ ਜਗਜੀਤ ਸਿੰਘ ਅਤੇ ਥਾਣੇਦਾਰ ਮਲਕੀਤ ਸਿੰਘ ਨੇ ਬਹੋਨਾ ਚੌਂਕ ਮੋਗਾ ਕੋਲੋਂ ਜਰਨੈਲ ਸਿੰਘ ਉਰਫ਼ ਜੱਜ ਨਿਵਾਸੀ ਪਿੰਡ ਧੰਨਾਢਾਹਾਂ ਵਾਲਾ (ਤਰਨਤਾਰਨ) ਨੂੰ ਕਾਬੂ ਕਰ ਕੇ ਉਸ ਕੋਲੋਂ 17 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ, ਜਿਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਨੂੰ ਪੁੱਛ-ਗਿੱਛ ਦੇ ਬਾਅਦ ਅੱਜ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।ਇਸੇ ਤਰ੍ਹਾਂ ਥਾਣਾ ਫਤਿਹਗੜ੍ਹ ਪੰਜਤੂਰ ਦੇ ਸਹਾਇਕ ਥਾਣੇਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਦਾਣਾ ਮੰਡੀ ਪਿੰਡ ਭੈਣੀ ਕੋਲ ਸੁਖਦੇਵ ਸਿੰਘ ਨਿਵਾਸੀ ਸ਼ੇਰੁਪਰ ਤਾਇਬਾਂ ਨੂੰ ਕਾਬੂ ਕਰ ਕੇ ਸਵਾ 8 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ। ਇਸੇ ਤਰ੍ਹਾਂ ਥਾਣਾ ਸਮਾਲਸਰ ਦੇ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਗਸ਼ਤ ਦੌਰਾਨ ਗੁਪਤ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕਰ ਕੇ ਸੱਤਪਾਲ ਸਿੰਘ ਉਰਫ ਸੱਤੂ ਨਿਵਾਸੀ ਪਿੰਡ ਮੱਲਕੇ ਤੋਂ 25 ਲੀਟਰ ਲਾਹਣ ਬਰਾਮਦ ਕੀਤੀ, ਜਦਕਿ ਦੋਸ਼ੀ ਭੱਜਣ ’ਚ ਸਫ਼ਲ ਹੋ ਗਿਆ। ਦੋਵਾਂ ਦੋਸ਼ੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ।

ਧਰਮਕੋਟ ਵਿਖੇ ਆਮ ਆਦਮੀ ਪਾਰਟੀ ਨੇ ਲੋਹੜੀ ਮੌਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆ

ਧਰਮਕੋਟ (ਜੱਜ ਮਸੀਤਾਂ): ਆਮ ਆਦਮੀ ਪਾਰਟੀ ਵਲੋਂ ਦਿੱਤੇ ਗਏ ਸੱਦੇ ਤਹਿਤ ਅੱਜ ਲੋਹੜੀ ਮੌਕੇ ਧਰਮਕੋਟ ਵਿਖੇ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਜ਼ਿਲ੍ਹਾ ਪ੍ਰਧਾਨ ਹਰਮਨ ਬਰਾੜ ਦੀ ਅਗਵਾਈ ’ਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ’ਤੇ ਜ਼ਿਲ੍ਹਾ ਪ੍ਰਧਾਨ ਹਰਮਨ ਬਰਾੜ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਕਿਸਾਨਾਂ ਪ੍ਰਤੀ ਨੀਅਤ ’ਚ ਖੋਟ ਹੈ। ਕੇਂਦਰ ਦੀ ਹੰਕਾਰੀ ਮੋਦੀ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਨੂੰ ਰਾਜ਼ੀ ਨਹੀਂ ਹੈ ਅਤੇ ਕਿਸਾਨਾਂ ਨੂੰ ਜਾਣ-ਬੁੱਝ ਕੇ ਖੱਜਲ-ਖੁਆਰ ਕਰਨ ਤੇ ਤੁਲੀ ਹੈ। 
ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਸੁਪਰੀਮ ਕੋਰਟ ਵਲੋਂ ਜਿਸ ਕਮੇਟੀ ਦਾ ਗਠਨ ਕੀਤਾ ਗਿਆ ਹੈ ਉਹ ਕਮੇਟੀ ਮੈਂਬਰ ਪਹਿਲਾਂ ਹੀ ਸਰਕਾਰ ਦੇ ਵਲੋਂ ਲਿਆਂਦੇ ਗਏ ਕਾਨੂੰਨਾਂ ਦੇ ਹੱਕ ’ਚ ਹੈ ਅਤੇ ਕਿਸਾਨਾਂ ਦੇ ਵਿਰੋਧ ’ਚ ਹੈ।  ਉਨ੍ਹਾਂ ਕਿਹਾ ਕਿ ਉਹ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਅਸÄ ਮੋਦੀ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਉਹ ਕਿਸਾਨਾਂ ਦੀ ਅਵਾਜ਼ ਸੁਣੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਸ਼ੁਰੂ ਤੋਂ ਹੀ ਕਿਸਾਨਾਂ ਦੇ ਸੰਘਰਸ਼ ’ਚ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ ਤੇ ਇਸ ਸੰਘਰਸ਼ ’ਚ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਹੈ। ਇਸ ਮੌਕੇ ਤੇ ਸੰਜੀਵ ਕੋਛੜ ਆਪ ਆਗੂ ਧਰਮਕੋਟ, ਮੈਡਮ ਕਰਮਜੀਤ ਕੌਰ ਪ੍ਰਧਾਨ ਮਹਿਲਾ ਵਿੰਗ ਬਲਾਕ ਧਰਮਕੋਟ, ਰਵੀ ਫ਼ਤਹਿਗੜ੍ਹ ਕੋਰੋਟਾਨਾ,ਗੁਰਪ੍ਰੀਤ ਸਿੰਘ ਐਡਵੋਕੇਟ,ਅਮਨ ਪੰਡੋਰੀ ਸਰਕਲ ਪ੍ਰਧਾਨ, ਪਵਨ ਕੁਮਾਰ, ਅਜੇ ਸ਼ਰਮਾ, ਸੰਦੀਪ ਸਿੰਘ, ਗੁਰਜੰਟ ਸਿੰਘ, ਲਛਮਣ ਸਿੰਘ ਸਿੱਧੂ ਤੋਂ ਇਲਾਵਾ ਵੱਡੀ ਗਿਣਤੀ ’ਚ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।

ਜੇਲ ਚ ਕੈਦੀ ਨੇ ਕੈਦੀ ਨੂੰ ਮਾਰਿਆ ਚਾਕੂ ,ਹਾਲਤ ਗੰਭੀਰ

ਜਗਰਾਉਂ/ਲੁਧਿਆਣਾ ਜਨਵਰੀ2021, (ਰਾਣਾ ਸ਼ੇਖਦੌਲਤ,ਜੱਜ ਮਸੀਤਾਂ)- ਜੇਲ ਕੰਪਲੈਕਸ ਵਿਚ ਇਕ ਕੈਦੀ ਵੱਲੋਂ ਦੂਜੇ ਕੈਦੀ ’ਤੇ ਹਮਲਾ ਕਰਨ ਦਾ ਕੇਸ ਸਾਹਮਣੇ ਆਇਆ ਹੈ। ਇਹ ਝਗੜਾ ਜੇਲ ਦੀ ਬੀ. ਕੇ. ਯੂ. ਦੀ ਬੈਰਕ ਨੰਬਰ 8 ਵਿਚ ਹੋਇਆ। ਪੀੜਤ ਕੈਦੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਲੰਗਰ ਹਾਲ ਵਿਚ ਸੀ ਤਾਂ ਮੁਲਜ਼ਮ ਕੈਦੀ ਲੱਕੀ ਪੁੱਤਰ ਅੰਗਰੇਜ਼ ਨੇ ਉਸ ਨਾਲ ਬਿਨਾਂ ਕਾਰਣ ਕਿਸੇ ਗੱਲ ਨੂੰ ਲੈ ਕੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਪਹਿਲਾਂ ਉਸ ਨੇ ਅਣਦੇਖਿਆ ਕੀਤਾ ਪਰ ਮੁਲਜ਼ਮ ਗੁੱਸੇ ਵਿਚ ਆ ਗਿਅ ਅਤੇ ਗੁੱਸੇ ਵਿਚ ਆ ਕੇ ਉਸ ਨੇ ਸਬਜ਼ੀ ਕੱਟਣ ਵਾਲਾ ਚਾਕੂ ਚੁੱਕ ਕੇ ਉਸ ਦੇ ਢਿੱਡ ’ਤੇ ਵਾਰ ਕਰ ਦਿੱਤਾ, ਜਿਸ ਨਾਲ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ ਜੇਲ ਅਧਿਕਾਰੀਆਂ ਨੇ ਜ਼ਖਮੀ ਕੈਦੀ ਨੂੰ ਇਲਾਜ ਲਈ ਸਿਵਲ ਹਸਪਤਾਲ ਲੁਧਿਆਣਾ ਵਿਚ ਭੇਜਿਆ ਪਰ ਕੈਦੀ ਦੀ ਗੰਭੀਰ ਹਾਲਤ ਦੇਖ ਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ। ਪੁਲਸ ਜਾਂਚ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਲੱਕੀ ’ਤੇ ਥਾਣਾ ਡਵੀਜ਼ਨ ਨੰ. 7 ਵਿਚ 323, 324 ਆਈ. ਪੀ. ਸੀ. ਦੇ ਤਹਿਤ ਪਰਚਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ। ਦੱਸਿਆ ਜਾਂਦਾ ਹੈ ਕਿ ਕੇਸ ਨਾਲ ਜੁੜੇ ਦੋਵੇਂ ਕੈਦੀ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਸਜ਼ਾ ਕੱਟ ਰਹੇ ਹਨ।

ਪਿੰਡ ਰਾਮਗਡ਼੍ਹ ਵਿਖੇ ਧੀਆਂ ਦੀ ਲੋਹੜੀ ਮਨਾਈ।

ਮਹਿਲ ਕਲਾਂ/ਬਰਨਾਲਾ-ਜਨਵਰੀ 2021 - (ਗੁਰਸੇਵਕ ਸਿੰਘ ਸੋਹੀ)- ਕੁੜੀਆਂ ਅਤੇ ਮੁੰਡਿਆਂ ਦਾ ਫ਼ਰਕ ਮਿਟਾਉਣ ਦੇ ਸੁਨੇਹੇ ਵਜੋਂ ਪਿੰਡ ਰਾਮਗੜ੍ਹ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਬੜੀ ਧੂਮ-ਧਾਮ ਦੇ ਨਾਲ ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ।ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਮੈਡਮ ਅਮਨਦੀਪ ਕੌਰ ਥਾਣੇਦਾਰ ਅਤੇ ਸਰਪੰਚ ਰਾਜਵਿੰਦਰ ਸਿੰਘ ਅਤੇ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਸੁਖਜੀਤ ਕੌਰ ਸੁੱਖੀ ਵੱਲੋਂ ਮੂੰਗਫਲੀ ਰਿਓੜੀਆਂ ਅਤੇ ਗੱਚਕ ਤੋਹਫ਼ਿਆਂ ਵੱਲੋਂ ਦਿੱਤੀ।ਇਸ ਤੋਂ ਇਲਾਵਾ ਐੱਸ.ਐੱਚ.ਓ ਜਸਵਿੰਦਰ ਸਿੰਘ ਥਾਣਾ ਟੱਲੇਵਾਲ ਨੇ ਪੜ੍ਹਾਈ ਅਤੇ ਹੋਰ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਧੀਆਂ ਦਾ ਸਨਮਾਨਤ ਕੀਤਾ।

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਸਪੋਰਟਸ ਕਲੱਬ ਦੇ ਵਲੰਟੀਅਰਾਂ ਦਾ ਜੱਥਾ ਟਿੱਕਰੀ ਬਾਰਡਰ ਲਈ ਹੋਇਆ ਰਵਾਨਾ।

ਮਹਿਲ ਕਲਾਂ/ ਬਰਨਾਲਾ -ਜਨਵਰੀ 2021  (ਗੁਰਸੇਵਕ ਸਿੰਘ ਸੋਹੀ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਸਪੋਰਟਸ ਕਲੱਬ ਮਹਿਲ ਕਲਾਂ ਕਿਸਾਨ ਸੰਘਰਸ਼ ਲਈ ਸਮੇਂ ਸਮੇਂ ਆਪਣਾ ਯੋਗਦਾਨ ਪਾਉਦਾ ਆ ਰਿਹਾ ਹੈ। ਚਾਹੇ ਟੋਲ ਪਲਾਜ਼ਾ ਤੇ ਪੱਕੇ ਮੋਰਚੇ ਵਿਚ ਲੰਗਰ ਦਾ ਯੋਗਦਾਨ , ਟਿੱਕਰੀ ਬਾਰਡਰ ਤੇ ਲੋੜ ਅਨੁਸਾਰ ਚਾਹ ਪੱਤੀ ਪਾਣੀ ਆਦਿ ਵੰਡਣ ਦੇ ਨਾਲ 27ਵਾਂ ਟੂਰਨਾਮੈਂਟ ਵੀ ਮੁਲਤਵੀ ਕੀਤਾ ਹੈ। ਅੱਜ ਜੀ ਐਸ ਗਲੋਬਲ ਸਪਲਾਇਰ ਅਤੇ ਐਸ ਆਰ ਟੀ ਵੇਅਰਹਾਊਸਿੰਗ ਐਂਡ ਡਿਸਟਰੀਬੂਸਨ ਸਰਵਿਸਿਜ਼ ਅਤੇ ਕਲੱਬ ਦੇ ਐਨ ਆਰ ਆਈ ਵੀਰਾਂ ਵੱਲੋਂ ਭੇਜੇ ਫੰਡ ਨਾਲ ਕਿਸਾਨ ਸੰਘਰਸ਼ ਵਿੱਚ ਲੋੜੀਂਦੀਆਂ ਵਸਤਾਂ ਵੰਡਣ ਲਈ ਜੱਥਾ ਰਵਾਨਾ ਕੀਤਾ। ਇਸ ਜੱਥੇ ਵਿੱਚ ਜਗਦੀਪ ਸਿੰਘ, ਮਨਦੀਪ ਸਿੰਘ ਧਾਲੀਵਾਲ, ਟੋਨੀ ਈਨਾ, ਬਲਵੰਤ ਸਿੰਘ ਡੂਬਾਬਾ, ਸੁਖਦੀਪ ਸੀਪਾ, ਕਰਮਜੀਤ ਮੋਟੂ, ਸ਼ੇਰ ਸਿੰਘ ਚਹਿਲ, ਅਨੂਪ ਸਿੰਘ, ਬਲਜੀਤ ਸਿੰਘ, ਪੰਮਾ ਢੀਂਡਸਾ, ਰਣਜੀਤ ਢੀਂਡਸਾ, ਗੁਰਤੇਜ ਉੱਪਲ ਅਤੇ ਯਾਦੂ ਸ਼ਾਮਲ ਹਨ। ਇਸ ਕਲੱਬ ਨੇ ਪਿੰਡ ਦੀਆਂ ਦੋਵੇਂ ਇਕਾਈਆਂ ਬੀ ਕੇ ਯੂ ਡਕੌਂਦਾ  ਨੂੰ 11000 ਅਤੇ ਬੀ ਕੇ ਯੂ ਕਾਦੀਆਂ 11000  ਨੂੰ ਰੁਪਏ ਦੀ ਆਰਥਿਕ ਸਹਾਇਤਾ ਵੀ ਭੇਂਟ ਕੀਤੀ। ਇਸ ਸਮੇਂ ਮਲਕੀਤ ਸਿੰਘ ਈਨਾ, ਅਮਰਜੀਤ ਸਿੰਘ ਬੱਸੀਆਂ ਵਾਲਾ, ਕੁਲਦੀਪ ਸਿੰਘ ਸਹਿਜੜਾ, ਸੁਖਵਿੰਦਰ ਸਿੰਘ ਗਿੱਲ, ਸੋਹਣ ਸਿੰਘ ਸਿੱਧੂ ਅਤੇ ਗੁਰਮੇਲ ਸਿੰਘ ਠੁੱਲੀਵਾਲ ਹਾਜ਼ਰ ਸਨ।

WIDENING WORK OF SIDHWAN CANAL BRIDGE TO BE COMPLETED BY MID FEBRUARY- ASHU

50% OF WORK ALREADY COMPLETED, WORK GOING ON IN FULL SWING: ASHU

FOR WELFARE OF RESIDENTS, ONE OF SIDHWAN CANAL BRIDGES CONNECTING BRS NAGAR & SARABHA NAGAR BEING WIDENED FROM EXISTING 4 METRES TO 9 METRES

ASHU SAYS IT WAS LONG PENDING DEMAND OF RESIDENTS

VISITS SITE & SUPERVISES WORK

Ludhiana, January 13-2021 -(Jan Shakti News)-

Punjab Food, Civil Supplies & Consumer Affairs Minister Mr Bharat Bhushan Ashu today informed that for the welfare of residents, the widening work of the Sidhwan Canal that connects Bhai Randhir Singh Nagar with Sarabha Nagar would be completed by mid February 2021. He said that more than 50% of the work has already been completed and the remaining work is going on in full swing. He informed that the main work of erecting the pillars have already been completed.

 Accompanied by Ludhiana Improvement Trust Chairman Mr Raman Balasubramaniam, MC Councillor Mrs Mamta Ashu and others, Mr Bharat Bhushan Ashu today visited the construction site and issued necessary instructions to the staff. 

He said that this was a long pending demand of the area residents as with the increase in vehicular traffic, there used to be traffic congestion on one of the bridges.

 He further stated that the widening of the Sidhwan Canal bridge connecting Bhai Randhir Singh Nagar with Sarabha Nagar (near MC Zone D office) is being carried out with a cost of Rs 1.40 crore. This project is funded by the Ludhiana Smart City Ltd and is being executed by the Punjab Irrigation Department. He said that this project would be completed by mid February 2021 at every cost.

 Mr Bharat Bhushan Ashu stated that the Sidhwan Canal bridge is being widened from existing 4 metres to 9 metres and would benefit the area residents to a large extent. He urged the residents to take alternate routes while coming towards this side as due to the ongoing construction work, the traffic (to and fro) would be diverted onto the adjoining bridge. He also assured the residents that this widening work would be completed by February 2021.

ਮੈਂ ਵੀ ਖ਼ਾਲਿਸਤਾਨੀ ਹਾਂ-ਸਾਬਕਾ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ

ਪਟਿਆਲਾ, ਜਨਵਰੀ 2021 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਸਾਬਕਾ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਕੇਂਦਰ ਸਰਕਾਰ ਦੇ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ, ‘ਜੇ ਕਿਸਾਨਾਂ ਵਿਚ ਖ਼ਾਲਿਸਤਾਨੀ ਬੈਠੇ ਹਨ ਤਾਂ ਖਾਲਿਸਤਾਨੀਆਂ ਦੀ ਸੂਚੀ ਵਿਚ ਮੇਰਾ ਨਾਮ ਪਹਿਲੇ ਨੰਬਰ ’ਤੇ ਪਾ ਦਿਓ, ਕਿਉਂਕਿ ਮੈਂ ਵੀ ਖ਼ਾਲਿਸਤਾਨੀ ਹਾਂ।’ ਡਾਕਟਰ ਗਾਂਧੀ ਨੇ ਟਵੀਟ ਕਰਦਿਆਂ ਕਹਿ ਹੈ, " ਮਹਿਤਾ, ਜੇ ਤੂੰ ਕਹਿੰਦਾ ਹੈ ਕਿ ਕਿਸਾਨ ਅੰਦੋਲਨ ਵਿੱਚ “ਖਾਲਿਸਤਾਨੀ” ਸ਼ਾਮਿਲ ਹਨ ਤਾਂ ਸੁਣ ਲੈ, ਆਪਣੇ ਹੱਕਾਂ ਅਤੇ ਖੇਤੀ ਕਾਨੂੰਨਾਂ ਖ਼ਿਲਾਫ਼ ਲੜਨ ਵਾਲੇ ਅਸੀਂ ਸਾਰੇ ਖਾਲਿਸਤਾਨੀ ਹਾਂ, ਆਪਣੀ ਖਾਲਿਸਤਾਨੀ ਲਿਸਟ ਵਿੱਚ ਸਭ ਤੋਂ ਪਹਿਲਾਂ ਲਿਖ ਧਰਮਵੀਰ ਗਾਂਧੀ ਦਾ ਨਾਂ"

13 ਜਨਵਰੀ ਦਾ ਇਤਿਹਾਸਕ ਦਿਹਾੜਾ ✍️ ਹਰਨਰਾਇਣ ਸਿੰਘ ਮੱਲੇਆਣਾ

13 ਜਨਵਰੀ ਜਨਮ ਦਿਹਾੜਾ ਸ਼ਹੀਦ ਭਾਈ ਸਾਹਿਬ ਬਾਬਾ ਮਹਾਰਾਜ ਸਿੰਘ ਜੀ ਨੌਰੰਗਾਬਾਦ ਦਾ ਆਉ ਝਾਤ ਮਾਰੀਏ ਭਾਈ ਸਾਹਿਬ ਦੇ ਜੀਵਨ ਕਾਲ ਤੇ ਜੀ  ।

ਸਿੱਖ ਕੌਮ  ਨੂੰ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਦਿਤੀਆਂ 85 % ਕੁਰਬਾਨੀਆਂ ਦਾ ਮਾਣ ਹਾਸਲ ਹੈ ਜਦ ਕਿ ਸਿਖ ਕੌਮ ਦੀ ਗਿਣਤੀ ਭਾਰਤ ਵਿਚ ਸਿਰਫ 2% ਦੇ ਲਗਪਗ ਹੈ । ਮੁਗਲਾਂ ਨੂੰ ਕੱਢਣ ਵਾਸਤੇ ਗੁਰੂ ਸਾਹਿਬਾਨ ਤੇ ਅਨੇਕਾਂ  ਸਿੰਘ  ਇਸ ਦੇਸ਼ ਤੇ ਪੰਜਾਬ ਦੀ ਰੱਖਿਆ ਲਈ ਕੁਰਬਾਨ ਹੋਏ । ਅੰਗਰੇਜ਼ਾਂ ਨੂੰ ਦੇਸ਼ ’ਚੋਂ ਕੱਢਣ ਲਈ ਸਭ ਤੋ ਪਹਿਲੀ ਲੜਾਈ ਸ਼ੁਰੂ ਕਰਨ ਦਾ ਮਾਣ ਸ਼ਹੀਦ ਭਾਈ ਮਹਾਰਾਜ ਸਿੰਘ ਨੌਰੰਗਾਬਾਦ ਵਾਲਿਆਂ ਨੂੰ ਜਾਂਦਾ ਹੈ।  ਉਹ ਅੰਗਰੇਜ਼ਾ  ਦੇ ਖਿਲਾਫ਼ ਪਹਿਲੀ  ਜਦੋ-ਜਹਿਦ ਤੇ ਐਂਗਲੋ-ਸਿੱਖ ਜੰਗ ਤੋਂ ਬਾਅਦ ਅੰਗਰੇਜ਼ਾਂ ਦੇ ਖ਼ਿਲਾਫ਼ ਲੜਨ ਦੀ ਪਹਿਲੀ ਲਹਿਰ ਦੇ ਮੋਹਰੀ ਸਨ।

 ਉਹਨਾਂ ਦਾ ਜਨਮ 13 ਜਨਵਰੀ 1780 ਲੋਹੜੀ ਵਾਲੇ ਦਿਨ, ਸਾਂਝੇ ਪੰਜਾਬ ਦੇ ਪਿੰਡ ਰੱਬੋਂ ਨੀਚੀ , ਜਿਲਾ ਜਲੰਧਰ. ਵਿਖੇ ਹੋਇਆ। ਉਨ੍ਹਾ ਦਾ  ਨਾਂ ਨਿਹਾਲ ਸਿੰਘ ਰਖਿਆ ਗਿਆ । ਬਚਪਨ ਉਨ੍ਹਾ ਦਾ ਨਿਰਮਲੇ ਸੰਤਾ ਦੇ ਡੇਰੇ ਤੇ ਬੀਤਿਆ ਸੀ ਜਿਸ  ਕਰਕੇ  ਸ਼ੁਰੂ ਤੋ ਹੀ ਉਨ੍ਹਾ ਦੀ ਬਿਰਤੀ ਸੰਤ-ਸੁਭਾ  ਵਾਲੀ ਸੀ  । ਥੋੜੇ ਵਡੇ ਹੋਏ ਤੇ  ਨੌਰੰਗਾਬਾਦ ਦੇ ਬਾਬਾ ਬੀਰ ਸਿੰਘ  ਦੀ ਮਹਿਮਾ ਸੁਣੀ ਤਾਂ ਉਹ ਵੀ ਉਹਨਾਂ ਦੇ ਡੇਰੇ ਵਿਚ ਆਕੇ  ਲੰਗਰ-ਖ਼ਾਨੇ ਵਿੱਚ ਸੇਵਾ ਕਰਨ ਲੱਗ ਪਏ । ਆਈ ਹੋਈ ਸੰਗਤ ਦੀ ਪ੍ਰੇਮ ਭਾਵ ਨਾਲ ਸੇਵਾ ਕਰਦੇ ਅਤੇ ਅੰਨ-ਜਲ ਦੇਣ ਸਮੇਂ ‘ਲਓ ਮਹਾਰਾਜ ਜੀ , ਲਓ ਮਹਾਰਾਜ ਜੀ ‘ ਬੋਲਦੇ ਬੋਲਦੇ  ਉਹਨਾਂ ਦਾ ਨਾਂਅ ਮਹਾਰਾਜ ਸਿੰਘ ਪ੍ਰਸਿੱਧ ਹੋ ਗਿਆ ।

ਬਾਬਾ ਬੀਰ ਸਿੰਘ ਜੀ ਦੀ ਸ਼ਹੀਦੀ ਉੱਪਰੰਤ ਸੰਗਤ ਨੇ ਉਹਨਾਂ ਨੂੰ ਨੌਰੰਗਾਬਾਦ ਦੇ ਡੇਰੇ ਦਾ ਮਹੰਤ ਥਾਪ ਦਿੱਤਾ।  ਜਦ ਸਿਖਾਂ ਤੇ ਭੀੜਾ ਬਣੀ ਤਾਂ ਇਹ ਗਦੀ ਆਪਣੇ ਮੁਰੀਦ ਭਾਈ ਵੀਰ ਸਿੰਘ  ਨੂੰ  ਦੇਕੇ ਨੋਰੰਗਾਬਾਦ ਛਡ ਕੇ ਅਮ੍ਰਿਤਸਰ ਆ ਗਏ । ਇਥੇ ਸੰਧੂ ਕਾ ਤਲਾਬ ਆਪਣਾ ਹੇਡਕੁਆਟਰ ਬਣਾਇਆ  ਤੇ ਪੰਜਾਬ ਤੇ ਸਿਖਾਂ ਨੂੰ ਬਚਾਉਣ ਲਈ ਸਰਗਰਮੀਆਂ ਸ਼ੁਰੂ ਕਰ ਦਿਤੀਆਂ । ਪਿੰਡਾਂ ਦੇ ਦੋਰੇ ਸ਼ੁਰੂ ਕੀਤੇ , ਲੋਕ ਜੋ ਉਨ੍ਹਾ ਦੀ ਸੋਚ ਨਾਲ ਮੇਲ ਖਾਂਦੇ ਸੀ ਤੇ ਅੰਗ੍ਰੇਜ਼ੀ ਰਾਜ ਦੇ ਖਿਲਾਫ਼ ਸੀ , ਚਾਹੇ ਉਹ ਹਿੰਦੂ , ਮੁਸਲਮਾਨ ਸਿਖ ਜਾਂ ਫਿਰ ਕਿਸੇ ਮਜਹਬ ਦੇ ਹੋਣ, ਇੱਕਠਿਆਂ ਕੀਤਾ ।

ਉਸ ਵੇਲੇ ਇਹ ਕਾਫੀ ਉਮਰ ਦੇ ਹੋ ਚੁਕੇ ਸਨ  ਸਿਖ ਰਾਜ ਦਾ ਅੰਤ ਹੋ ਚੁਕਾ ਸੀ ਜਿਸ ਨੂੰ ਬਚਾਉਣ ਲਈ ਉਨ੍ਹਾ ਨੇ ਜੀ-ਤੋੜ ਕੋਸ਼ਿਸ਼ਾਂ ਕੀਤੀਆਂ – ਪਰ ਗਦਾਰਾਂ ਦੀਆਂ ਗਦਾਰੀਆਂ ਕਰਕੇ ਕਾਮਯਾਬ ਨਾ ਹੋ ਗਏ।  ਰਾਮਨਗਰ ਅਤੇ ਚਿੱਲੀਆਂ ਵਾਲਾ ਦੀਆਂ ਲੜਾਈਆਂ ਵਿੱਚ ਸਿੱਖ ਫੌਜਾਂ ਦੀ ਡਟ ਕੇ ਹਰ ਪੱਖੋਂ ਸਹਾਇਤਾ ਕੀਤੀ ਜਿਸ ਵਿਚ ਇਨ੍ਹਾ ਨਾਲ ਵਡੀਆਂ ਵਡੀਆਂ ਹਸਤੀਆਂ ਵੀ ਸਨ , ਬਿਕਰਮ ਸਿੰਘ ਬੇਦੀ  , ਸ਼ੇਰ  ਸਿੰਘ, ਰਛਪਾਲ ਸਿੰਘ ਆਦਿ ।

ਇਕ ਸਾਲ ਤੋਂ ਮਹਾਰਾਜਾ ਦਲੀਪ ਸਿੰਘ ਲਾਹੌਰ ਦੇ ਕਿਲੇ ਵਿਚ ਨਜ਼ਰਬੰਦ ਸੀ ਮਹਾਰਾਜਾ ਦਲੀਪ ਸਿੰਘ ਨੂੰ ਕਿਲੇ ਤੋਂ ਕਢ ਕੇ ਉਨ੍ਹਾ ਦੇ ਬਚ-ਬਚਾਵ  ਲਈ ਕਿਸੇ ਹੋਰ ਥਾਂ ਤੇ ਲਿਜਾਣ ਲਈ ਪ੍ਰੇਮਾ ਪਲਾਟ ਰਚਿਆ । ਇਹ ਪਲਾਟ  ਲਾਹੌਰ  ਵਿਖੇ ਬਰਤਾਨਵੀ ਰੈਜ਼ੀਡੈਂਟ ਹੈਨਰੀ ਲਾਰੈਂਸ ਅਤੇ ਅੰਗਰੇਜ਼ ਸਰਕਾਰ ਨਾਲ਼ ਮਿਲੇ ਦਰਬਾਰੀਆਂ ਅਤੇ ਅਧਿਕਾਰੀਆਂ ਨੂੰ ਕਤਲ ਕਰਨ ਦੀ ਯੋਜਨਾ ਨਾਲ ਵੀ ਸਬੰਧਤ ਸੀ । ਮਹਾਰਾਨੀ ਜਿੰਦਾ ਜੋ ਉਸ ਵਕਤ ਅੰਗਰੇਜਾਂ ਦੀ ਕੈਦ ਵਿਚ ਸੀ ਜਦ ਉਸ ਨੂੰ ਪਤਾ ਚਲਿਆ ਤਾਂ ਮਹਾਰਾਨੀ ਨੇ ਇਨ੍ਹਾ ਤਕ ਪਹੁੰਚ ਕੀਤੀ । ਮਹਾਰਾਨੀ ਤਾਂ ਇਸ ਗਲ ਦੀ ਬੜੀ ਬੇਸਬਰੀ ਨਾਲ ਉਡੀਕ ਰਹੀ ਸੀ ਕਦ ਕੋਈ ਐਸਾ ਮੌਕਾ ਆਏ ਉਹ ਆਪਣੇ ਵਿਛੜੇ ਪੁਤ ਨੂੰ ਮਿਲੇ ਤੇ ਉਸਦਾ ਖੁਸਿਆ ਰਾਜ ਭਾਗ ਵੀ ਮੁੜ ਵਾਪਸ ਮਿਲ ਜਾਏ  ਮਹਾਰਾਨੀ ਨੇ ਮੂਲ ਰਾਜ ਨਾਲ ਗਲ ਬਾਤ  ਕੀਤੀ ।

ਭਾਈ ਮਹਾਰਾਜ ਜੀ ਵੀ ਆਪਣੇ  400 ਸ਼ਸ਼ਤ੍ਰਧਾਰੀ ਫੌਜ਼ ਲੈਕੇ ਮੂਲ ਰਾਜ ਨਾਲ ਮਿਲਣ ਵਾਸਤੇ ਗਏ । ਜਦ ਝੰਗ ਪਹੁੰਚੇ ਤੇ ਉਨ੍ਹਾ ਦਾ ਬਹੁਤ ਨਿਘਾ  ਸਵਾਗਤ ਹੋਇਆ ਦੂਰੋਂ ਦੂਰੋਂ ਸੰਗਰਾਂ ਡੇਰੇ ਦੇ ਮੁਖੀ ਭਾਈ ਮਹਾਰਾਜ ਨੂੰ ਮਿਲਣ ਵਾਸਤੇ ਆਈਆਂ । ਝਨਾਬ ਦਰਿਆ ਪਾਰ ਕਰਕੇ ਜਦ ਮੂਲ ਰਾਜ ਨੂੰ ਮਿਲੇ , ਗਲ-ਬਾਤ ਕੀਤੀ ਜਿਸਤੇ ਉਨ੍ਹਾ ਦਾ ਮੱਤ -ਭੇਦ ਹੋ ਗਿਆ । ਇਨ੍ਹਾ ਨੂੰ  ਸਮਝ ਆ ਗਈ ਕੀ ਮੂਲ ਰਾਜ ਸਿਰਫ ਆਪਣੇ ਮੁਲਤਾਨ ਬਾਰੇ ਸੋਚ ਰਿਹਾ ਹੈ । ਪੰਜਾਬ ਦਾ ਉਸ ਨੂੰ ਕੋਈ ਫਿਕਰ ਨਹੀਂ ਜਦ ਕੀ ਇਨ੍ਹਾ ਦੀ ਸੋਚ ਬਹੁਤ ਵਡੇਰੀ ਸੀ, ਪੰਜਾਬ ਤੇ ਪੰਜਾਬੀਅਤ ਨੂੰ ਬਚਾਣ ਤੇ ਸਿਖ ਕੋਮ ਦਾ ਰਾਜ ਮੁੜ ਸਥਾਪਤ ਕਰਨਾ ਸੀ  ਉਥੋਂ ਉਹ ਚੁਪ ਚਾਪ ਮੂਲ ਚੰਦ ਤੋਂ  ਵਿਦਾ ਲੈਕੇ ਅੱਲਗ ਹੋ ਗਏ ।

ਜਦ ਅੰਗਰੇਜ਼ਾ ਨੂੰ  ਪਤਾ ਲਗਾ ਕਿ ਪ੍ਰੇਮਾ ਪਲਾਟ ਨੂੰ ਰਚਣ  ਵਾਲਾ ਮੋਹਰੀ  ਮਹਾਰਾਜ ਸਿੰਘ  ਹਨ ਤਾਂ ਇਨ੍ਹਾ ਨੂੰ ਰਿਜ਼ੇਨ੍ਸੀ ਕੋਂਸਿਲ ਵਿਚ ਪੇਸ਼ ਹੋਣ ਲਈ ਹੁਕਮ ਦਿਤਾ ਗਿਆ ਪਰ ਮਹਾਰਾਜ ਸਿੰਘ ਨੇ  ਪੇਸ਼ ਹੋਣੋ  ਇਨਕਾਰ ਕਰ ਦਿਤਾ । ਅੰਗਰੇਜਾਂ ਨੇ ਇਨ੍ਹਾ  ਉਤੇ  ਨੌਰੰਗਾਬਾਦ ਤੋਂ ਬਾਹਰ ਜਾਣ ਤੇ ਪਾਬੰਦੀ ਲਗਾ ਦਿੱਤੀ  ਤੇ ਇਨ੍ਹਾ ਦੀ ਜਾਇਦਾਤ ਜਬਤ ਕਰ ਲਈ । ਇਸ ਘਟਨਾ ਨਾਲ ਮਹਾਰਾਜ ਸਿੰਘ ਦਾ ਕ੍ਰਾਂਤੀਕਾਰੀ ਸਫ਼ਰ ਸ਼ੁਰੂ ਹੋਇਆ ।

ਉਨ੍ਹਾ  ਨੇ ਰੂਪੋਸ਼ ਹੋ ਕੇ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਕਰਨ ਵਾਲ਼ਿਆਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ।1849 ਵਿਚ ਜਦ  ਸਿੱਖ ਫ਼ੌਜਾਂ ਗੁਜਰਾਤ ਵਿਚ ਆਤਮ ਸਮਰਪਣ ਕਰਨ ਲੱਗੀਆਂ ਤਾਂ  ਉਸੇ ਸਮੇਂ ਉਹ ਗੁਜਰਾਤ  ਪਹੁੰਚ ਗਏ ਤੇ ਪ੍ਰਭਾਵਸ਼ਾਲੀ ਭਾਸ਼ਣ ਦੁਆਰਾ ਆਤਮ ਸਮਰਪਣ ਕਰਨ ਦੀ ਵਿਰੋਧਤਾ ਕੀਤੀ। ਇਹ ਇਕ ਲੜਾਈ ਅੰਗਰੇਜਾਂ ਨਾਲ ਹੋਰ ਲੜਨਾ ਚਾਹੁੰਦੇ ਸੀ ਪਰ ਕਿਓਂਕਿ ਬਹੁਤੇ ਲੀਡਰ ਗਦਾਰਾਂ ਦੇ ਹਿਮਾਇਤੀ ਸਨ, ਸੋ  ਹਥਿਆਰ ਸੁਟਣ ਦਾ ਫੈਸਲਾ ਕਰ ਦਿਤਾ ਗਿਆ । ਫੌਜ਼ ਨੂੰ  ਬੜੇ ਬੇ-ਮਨੇ ,ਦੁਖੀ ਹੋਕੇ, ਅਖਾਂ ਵਿਚ ਅਥਰੂ ਲੈਕੇ ਹਥਿਆਰ ਸੁਟਣੇ ਪਏ   ਉਸ ਵਕਤ ਉਨ੍ਹਾ ਦੇ  ਬੋਲ ਸਨ .” ਅਜ ਰਣਜੀਤ ਸਿੰਘ ਮਰ ਗਿਆ ਹੈ “ ਉਨ੍ਹਾ ਭਾਣੇ ਉਸ ਦਿਨ ਮਹਾਰਾਜੇ ਦੀ ਮੋਤ ਹੋਈ ਸੀ ।

  ਸਿੱਖ ਰਾਜ ਦੀ ਸਮਾਪਤੀ ਤੋਂ ਬਾਅਦ ਉਨ੍ਹਾ  ਨੇ ਇਕੱਲਿਆਂ ਹੀ ਅੰਗਰੇਜ਼ਾਂ ਵਿਰੁੱਧ ਬਗਾਵਤ ਦੀ ਕਾਰਵਾਈ ਜਾਰੀ ਰੱਖਣ ਲਈ ਜੰਮੂ ਦੇ  ਨੇੜੇ, ਦੇਵ ਬਟਾਲਾ ਦੇ ਜਸੋਵਾਲ ਪਿੰਡ ਦੇ ਖੇਤਾਂ  ਵਿਚ ਆਪਣਾ ਗੁਪਤ ਟਿਕਾਣਾ ਬਣਾ ਲਿਆ । ਭਾਈ ਮਹਾਰਾਜ ਸਿੰਘ ਨੇ ਅੰਗਰੇਜ਼ਾਂ ਵਿਰੁੱਧ ਬਗਾਵਤ ਕਰਨ ਅਤੇ ਗਦਰ ਮਚਾਉਣ ਲਈ 1850 ਦਾ 3 ਜਨਵਰੀ ਦਿਨ ਨਿਸ਼ਚਿਤ ਕੀਤਾ। ਇਸ ਮੁਤਾਬਕ ਜਲੰਧਰ ਤੇ ਹੁਸ਼ਿਆਰਪੁਰ ਦੀਆਂ ਛਾਉਣੀਆਂ ਤੋ ਵਿਦਰੋਹ ਸ਼ੁਰੂ ਹੋਣਾ ਸੀ। ਤਿਆਰੀ ਮੁਕੰਮਲ ਹੋ ਚੁੱਕੀ ਸੀ। । ਕਿਸੇ ਵੀ ਜੰਗ ਲੜਨ ਲਈ ਤਿੰਨ  ਚੀਜ਼ਾਂ ਦੀ ਲੋੜ ਹੁੰਦੀ ਹੈ , ਫੌਜ਼ , ਸ਼ਸ਼ਤਰ ਤੇ ਪੈਸਾ  ਜਵਾਨ ਤਾਂ  ਉਨ੍ਹਾ ਦਾ ਸਿਖ ਕੌਮ   ਨਾਲ ਜਜ੍ਬਾ  ਦੇਖ ਕੇ ਆਪਣੇ ਆਪ ਹੀ ਆ ਰਹੇ ਸਨ । ਦੂਸਰਾ ਸ਼ਸ਼ਤਰ ਤੇ ਪੈਸੇ ਲਈ  ਅੰਗਰੇਜਾਂ ਦੇ ਖਜ਼ਾਨੇ ਤੇ  ਛਾਵਨੀਆਂ  ਲੁਟਣੀਆਂ ਸਨ ।

ਛੇ ਦਿਨ ਪਹਿਲਾਂ 28 ਦਸੰਬਰ 1849 ਨੂੰ ਇੱਕ ਜਾਸੂਸ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਸੂਚਨਾ ਦੇ ਕੇ ਆਦਮਪੁਰ ਦੀ ਝਿੜੀ ’ਚੋਂ ਬਾਬਾ ਮਹਾਰਾਜ ਸਿੰਘ ਨੂੰ ਗ੍ਰਿਫਤਾਰ ਕਰਵਾ ਦਿੱਤਾ। ਅੰਗਰੇਜਾਂ ਨੇ ਕੁਝ ਦਿਨ  ਉਨ੍ਹਾ ਨੂੰ ਜਲੰਧਰ ਦੀ ਜੇਲ ਵਿਚ ਰਖਿਆ ਜਿਥੇ ਸੰਗਤਾਂ ਦਾ ਹੜ ਉਨ੍ਹਾ ਨੂੰ ਹਰ ਰੋਜ਼ ਮੱਥਾ ਟੇਕਣ ਲਈ ਆਉਂਦਾ ਤੇ ਜੇਲ ਦੀ ਚਾਰਦੀਵਾਰੀ ਨੂੰ ਮੱਥਾ ਟੇਕ ਕੇ ਵਾਪਸ ਮੁੜ  ਜਾਂਦਾ । ਇਸ ਡਰ ਤੋਂ ਕੀ ਕਦੀ ਕੋਈ  ਬਗਾਵਤ ਨਾ ਹੋ ਜਾਏ ਉਨ੍ਹਾ ਨੂੰ ਕੁਝ ਚਿਰ ਕਲਕੱਤੇ ਦੇ ਵਿਲੀਅਮ ਫੋਰਟ ਕਿਲ੍ਹੇ ਵਿਚ ਕੈਦ ਰੱਖਣ ਮਗਰੋਂ ਹਾਰਬਰ ਪੋਇੰਟ ਸਿੰਘਾਪੁਰ ਭ੍ਹੇਜ ਦਿਤਾ । ਜੇਲ੍ਹ ਦੀ ਅਜਿਹੀ ਕਾਲ ਕੋਠੜੀ ਵਿਚ ਰੱਖਿਆ ਗਿਆ ਜਿਥੇ ਦੋ ਖਿੜਕੀਆਂ ਸਨ ਜੋ  ਇਟਾਂ ਤੇ ਗਾਰਾ ਲਗਵਾਕੇ ਬੰਦ ਕਰਵਾ ਦਿਤੀਆਂ ਗਈਆਂ । ਰੌਸ਼ਨੀ ਦਾ ਬਿਲਕੁਲ ਨਾਮੋ-ਨਿਸ਼ਾਨ ਨਹੀਂ ਸੀ। ਬਹੁਤ ਹੀ ਮਾੜੀਆਂ ਹਾਲਤਾਂ ਤੇ ਕਸ਼ਟਾਂ ਨਾਲ ਨਾਮ ਸਿਮਰਨ ਦੇ ਆਸਰੇ ਉਨ੍ਹਾਂ ਨੇ 6 ਸਾਲ ਇਸ ਕਾਲ ਕੋਠੜੀ ਵਿਚ  ਕੱਟੇ। ਇਥੇ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਅਤੇ ਕੈਂਸਰ ਵਰਗੀ ਭੈੜੀ ਬੀਮਾਰੀ ਦਾ ਸ਼ਿਕਾਰ ਹੋ ਗਏ। ਉਹ ਆਪਣੇ ਮਕਸਦ ਨਾਲੋਂ ਟੁਟੇ, ਆਪਣੇ ਦੇਸ਼, ਆਪਣੀ ਧਰਤੀ  ਨਾਲੋ ਟੁਟੇ, ਆਪਣੇ ਦੇਸ਼ ਦੀ ਹਵਾ -ਪਾਣੀ ਨਾਲੋਂ ਟੁਟੇ ,ਇਤਨੇ ਕਸ਼ਟ ਸਹਿੰਦਿਆਂ ਵੀ ਉਨ੍ਹਾਂ ਨੇ ਅੰਗਰੇਜ਼ਾਂ ਦੀ ਈਨ ਨਹੀਂ  ਮੰਨੀ ।  ਅੰਤ  5 ਜੁਲਾਈ 1856 ਨੂੰ ਸਿੰਘਾਪੁਰ ਦੀ ਜੇਲ੍ਹ ਵਿਚ ਹੀ ਸ਼ਹੀਦ ਹੋ ਗਏ। ਅੰਗਰੇਜ਼ ਇਤਿਹਾਸਕਾਰ ਆਰ-ਨੌਲਡ ਨੇ ਲਿਖਿਆ, ‘‘ਜੇ 28 ਦਸੰਬਰ ਨੂੰ ਭਾਈ ਮਹਾਰਾਜ ਸਿੰਘ ਨਾ ਫੜਿਆ ਜਾਦਾ ਤਾਂ ਪੰਜਾਬ ਸਾਡੇ ਹੱਥੋ ਨਿਕਲ ਜਾਣਾ ਸੀ।’’

ਸਿੰਘਾਪੁਰ ’ਚ ਬਣੀ ਯਾਦਗਾਰ
ਸਿੰਘਾਪੁਰ ਦੀ ਜੇਲ੍ਹ ਵਿਚ ਸ਼ਹੀਦੀ ਪਾਉਣ ਵਾਲੇ ਭਾਈ ਮਹਾਰਾਜ ਸਿੰਘ ਦੀ ਯਾਦ ਵਿਚ ਸਿੰਘਾਪੁਰ ਦੀ ਸਿਲਟ ਰੋਡ ’ਤੇ ਗੁਰਦੁਆਰਾ ਬਣਿਆ ਹੋਇਆ ਹੈ। ਗੁਰਦੁਆਰੇ ਦੇ ਨਾਲ ਸ਼ਹੀਦ ਭਾਈ ਮਹਾਰਾਜ ਸਿੰਘ ਦੀ ਯਾਦਗਾਰ ਬਣੀ ਹੋਈ ਹੈ। ਇਸ ਅਸਥਾਨ ’ਤੇ ਪੰਜਾਬੀਆਂ ਤੋਂ ਇਲਾਵਾ ਹੋਰ ਵਰਗਾਂ ਦੇ ਲੋਕ ਚੀਨੀ, ਤਾਮਿਲ, ਸ੍ਰੀ ਲੰਕਾ, ਮਦਰਾਸੀ ਤੇ ਮਲੇਸ਼ੀਆਂ ਦੇ ਲੋਕ ਵੀ ਨਮਸਤਕ ਹੁੰਦੇ ਹਨ। ਇਹ ਅਸਥਾਨ ਸੈਂਟਰਲ ਸਿੱਖ ਗੁਰਦੁਆਰਾ ਬੋਰਡ ਦੇ ਅਧੀਨ ਹੈ, ਜਿਥੇ ਬਾਬਾ ਜੀ ਦੀ ਯਾਦ ਵਿਚ ਲਾਇਬਰੇਰੀ, ਗੁਰਮਤਿ ਸੰਗੀਤ ਅਕੈਡਮੀ ਤੇ ਸਿੱਖੀ ਦੇ ਪ੍ਰਚਾਰ ਲਈ ਅਕੈਡਮੀ ਚੱਲ ਰਹੀ ਹੈ। ਗੁਰਦੁਆਰਾ ਸਿਲਟ ਰੋਡ ’ਤੇ ਉੱਨਤੀ ਪ੍ਰੋਜੈਕਟ ਦਾ ਨੀਂਹ ਪੱਥਰ 13 ਅਪਰੈਲ 1992 ਨੂੰ ਉਸ ਵੇਲੇ ਦੇ ਕਾਨੂੰਨ ਅਤੇ ਗ੍ਰਹਿ ਮੰਤਰੀ ਪ੍ਰੋਫੈਸਰ ਜਯਾ ਕੁਮਾਰ ਨੇ ਰੱਖਿਆ ਸੀ।

ਸ਼ਹੀਦ ਮਹਾਰਾਜ ਸਿੰਘ ਦੀ ਯਾਦ ਵਿਚ ਉਨ੍ਹਾਂ ਦੇ ਜੱਦੀ ਪਿੰਡ ਰੱਬੋ  ਵਿਚ ਤਪ-ਅਸਥਾਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਅਤੇ ਅੰਤਿਮ ਸਮੇ ਤੱਕ ਨਾਲ ਰਹੇ ਬਾਬਾ ਖੜਕ ਸਿੰਘ ਦੀ ਯਾਦਗਾਰ ਬਣੀ ਹੋਈ ਹੈ। ਇਥੇ ਹਰ ਸਾਲ 13 ਜਨਵਰੀ ਨੂੰ ਜਨਮ ਦਿਵਸ  ਅਤੇ 5 ਜੁਲਾਈ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾਦਾ ਹੈ।

ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ ।

✍️ ਹਰਨਰਾਇਣ ਸਿੰਘ ਮੱਲੇਆਣਾ

 

Farmers Protest; ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਸਹਿਮਤ ਨਹੀਂ ਕਿਸਾਨ, ਅੰਦੋਲਨ ਜਾਰੀ ਰਹੇਗਾ-VIDEO

ਸਿੰਘੂ ਬਾਰਡਰ /ਨਵੀਂ ਦਿੱਲੀ ,ਜਨਵਰੀ 2021  -(ਰਾਣਾ ਸੇਖਦੌਲਤ/ਮਨਜਿੰਦਰ ਗਿੱਲ)

 ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਦੇ ਅਮਲ ’ਤੇ ਅਗਲੇ ਆਦੇਸ਼ ਤਕ ਰੋਕ ਲਾ ਦਿੱਤੀ। ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਗੱਲਬਾਤ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਪਰ ਇਸ ਦੌਰਾਨ ਕਿਸਾਨ ਸੰਗਠਨਾਂ ਨੇ ਕਮੇਟੀ ਨੂੰ ਲੈ ਕੇ ਅਸਹਿਮਤੀ ਪ੍ਰਗਟਾਈ ਹੈ। ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਦੇਸ਼ ਦੇ ਕਿਸਾਨ ਅਦਾਲਤ ਦੇ ਫ਼ੈਸਲੇ ਤੋਂ ਨਿਰਾਸ਼ ਹਨ। ਅਸ਼ੋਕ ਗੁਲਾਟੀ ਦੀ ਪ੍ਰਧਾਨਗੀ ’ਚ ਕਮੇਟੀ ਨੇ ਸਿਫ਼ਾਰਸ਼ ਕੀਤੀ ਸੀ। ਗੁਲਾਟੀ ਨੇ ਹੀ ਖੇਤੀ ਕਾਨੂੰਨਾਂ ਦੀ ਸਿਫ਼ਾਰਸ਼ ਕੀਤੀ ਸੀ।

ਸਾਡਾ ਅੰਦੋਲਨ ਸਰਕਾਰ ਨਾਲ ਚਲਦਾ ਰਹੇਗਾ : ਰਾਜੇਵਾਲ

ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਸਿੰਘੂ ਬਾਰਡਰ ’ਤੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਦਾ ਅਸੀਂ ਕੱਲ੍ਹ ਹੀ ਵਿਰੋਧ ਕਰ ਦਿੱਤਾ ਅਤੇ ਸਾਡਾ ਅੰਦੋਲਨ ਸਰਕਾਰ ਨਾਲ ਚਲਦਾ ਰਹੇਗਾ। ਸਾਰੇ ਕਮੇਟੀ ਮੈਂਬਰ ਸਰਕਾਰ ਦੇ ਪੱਖ ’ਚ ਹਨ। ਲੇਖ ਲਿਖ-ਲਿਖ ਕੇ ਕਮੇਟੀ ਮੈਂਬਰਾਂ ਨੇ ਕਾਨੂੰਨਾਂ ਨੂੰ ਜਸਟੀਫਾਈ ਕੀਤਾ ਹੈ। ਅੱਜ ਅਸੀਂ ਪੰਜਾਬ ਕਿਸਾਨ ਸੰਗਠਨਾਂ ਨਾਲ ਬੈਠਕ ਕੀਤੀ। ਕੱਲ੍ਹ ਅਸੀਂ ਪੂਰੇ ਸਾਂਝੇ ਕਿਸਾਨ ਮੋਰਚੇ ਦੀ ਬੈਠਕ ਕਰਾਂਗੇ।

ਸੋਮਵਾਰ ਨੂੰ ਅਸੀਂ ਪ੍ਰੈੱਸ ਨੋਟ ’ਚ ਦੱਸਿਆ ਸੀ ਕਿ ਜੇਕਰ ਸੁਪਰੀਮ ਕੋਰਟ ਕੋਈ ਕਮੇਟੀ ਬਣਾਏਗਾ ਤਾਂ ਸਾਨੂੰ ਮਨਜ਼ੂਰ ਨਹੀਂ ਹੈ। ਸਾਨੂੰ ਲੱਗਦਾ ਹੈ ਕਿ ਜੋ ਸਰਕਾਰ ਨਹੀਂ ਕਰ ਸਕੀ, ਉਹ ਸੁਪਰੀਮ ਕੋਰਟ ਦੇ ਜ਼ਰੀਏ ਕਰਵਾ ਰਹੀ ਹੈ। ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਦੇ ਮੈਂਬਰ ਸਰਕਾਰ ਨੂੰ ਸਹੀ ਠਹਿਰਾਉਂਦੇ ਰਹੇ ਹਨ। ਇਹ ਲੋਕ ਪ੍ਰੈੱਸ ’ਚ ਲੇਖ ਲਿਖ ਕੇ ਕਾਨੂੰਨਾਂ ਨੂੰ ਸਹੀ ਠਹਿਰਾਉਂਦੇ ਰਹੇ ਹਨ ਤਾਂ ਅਜਿਹੀ ਕਮੇਟੀ ਦੇ ਸਾਹਮਣੇ ਕੀ ਬੋਲੀਏ। ਸਾਡਾ ਇਹ ਅੰਦੋਲਨ ਚਲਦਾ ਰਹੇਗਾ।

ਦਸਵੀਂ ਦੀਆਂ 9 ਅਪ੍ਰੈਲ ਅਤੇ ਬਾਰ੍ਹਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ 22 ਮਾਰਚ ਤੋਂ, ਵਿਭਾਗ ਨੇ ਜਾਰੀ ਕੀਤੀ ਡੇਟਸ਼ੀਟ

ਮੋਹਾਲੀ/ਚੰਡੀਗੜ੍ਹ, ਜਨਵਰੀ 2021  -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਾਲਾਨਾ ਪ੍ਰੀਖਿਆਵਾਂ ਦਾ ਐਲਾਨ ਕਰ ਦਿੱਤਾ ਹੈ।ਅਕਾਦਮਿਕ ਸਾਲ 2020-21 ਨਾਲ ਸਬੰਧਤ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ 22 ਮਾਰਚ 2021 ਜਦ ਕਿ ਦਸਵੀਂ ਜਮਾਤ ਦੀ ਪ੍ਰੀਖਿਆ 9 ਅਪ੍ਰੈਲ ਤੋਂ ਸ਼ੁਰੂ ਹੋਵੇਗੀ।

ਬੋਰਡ ਮੈਨੇਜਮੈਂਟ ਨੇ ਇਸ ਸਬੰਧੀ ਡੇਟ-ਸ਼ੀਟ ਵੀ ਜਾਰੀ ਕਰ ਦਿੱਤੀ ਹੈ ਕੰਟਰੋਲਰ ਪ੍ਰੀਖਿਆਵਾਂ ਜਨਕ ਮਹਿਰੋਕ ਨੇ ਦੱਸਿਆ ਕਿ ਕੰਪਾਰਟਮੈਂਟ/ਰੀਅਪੀਅਰ,ਵਾਧੂ ਵਿਸ਼ਾ,ਕਾਰਗੁਜ਼ਾਰੀ ਵਧਾਉਣ ਵਾਲੇ ਵਿਦਿਆਰਥੀਆ ਤੋਂ ਇਲਾਵਾ ਦਸਵੀ/ਬਾਰ੍ਹਵੀਂ ਦੇ ਉਪਰੋਕਤ ਅਕਾਦਮਿਕ ਸਾਲ ਸਾਲ ਦੇ ਪ੍ਰੀਖਿਆਰਥੀਆਂ ਨੂੰ ਇਨ੍ਹਾਂ ਪ੍ਰੀਖਿਆਵਾਂ ਵਿਚ ਸ਼ਾਮਿਲ ਕੀਤਾ ਗਿਆ ਹੈ।ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਪ੍ਰੀਖਿਆਵਾਂ ਵਿਚ ਦੋਹਾਂ ਜਮਾਤਾਂ ਨਾਲ ਸਬੰਧਤ ਕਰੀਬ 6 ਲੱਖ ਪ੍ਰੀਖਿਆਰਥੀ ਪ੍ਰੀਖਿਆਵਾਂ ਦੇਣਗੇ।

ਕੋਵਿਡ-19 ਕਾਰਨ ਦੂਰੀ ਦੀ ਪਾਲਣਾਂ ਨੂੰ ਯਕੀਨੀ ਬਣਾਉਣ ਲਈ ਸਿੱਖਿਆ ਬੋਰਡ 1 ਹਜ਼ਾਰ ਤੋਂ ਜ਼ਿਆਦਾ ਪ੍ਰੀਖਿਆ ਕੇਂਦਰਾਂ ਦਾ ਵਾਧਾ ਕਰੇਗਾ।ਇਸ ਵਾਰ ਸਾਢੇ 3 ਹਜ਼ਾਰ ਤੋਂ ਜ਼ਿਆਦਾ ਪ੍ਰੀਖਿਆ ਕੇਂਦਰ ਬਣਾਏ ਜਾਣ ਦੀ ਸੂਚਨਾ ਹੈ ਜਦ ਕਿ ਇਸ ਤੋਂ ਪਹਿਲਾਂ ਹੋਈਆਂ ਪ੍ਰੀਖਿਆਵਾਂ 2500 ਦੇ ਆਸ-ਪਾਸ ਹੀ ਕੇਂਦਰ ਬਣਾਏ ਜਾਂਦੇ ਰਹੇ ਹਨ।ਵੇਰਵਿਆਂ ਅਨੁਸਾਰ ਇਨ੍ਹਾਂ ਪ੍ਰੀਖਿਆਵਾਂ ਵਿਚ ਕੋਵਿਡ-19 ਕਾਰਨ 30 ਫ਼ੀਸਦੀ ਪਾਠਕ੍ਰਮ ਵਿਚ ਕਟੌਤੀ ਕੀਤੀ ਗਈ ਹੈ ਜਦ ਕਿ ਵਿਦਿਆਰਥੀਆਂ ਦੇ ਪੜ੍ਹਾਈ ਦੇ ਸੰਭਾਵਿਤ ਨੁਕਸਾਨ ਨੂੰ ਦੇਖਦਿਆਂ ਪੇਪਰ ਦਾ ਪੱਧਰ 40 ਫ਼ੀਸਦੀ ਤਕ ਅਬਜੈਕਟਿਵ (ਵਸਤੂਨਿਸ਼ਠ) ਕੀਤਾ ਗਿਆ ਹੈ।ਇਹੀ ਨਹੀਂ ਵਿਦਿਆਰਥੀਆਂ ਨੂੰ ਭਵਿੱਖ ਦੇ ਚੁਣੌਤੀ ਵਾਲੇ ਇਮਤਿਹਾਨਾਂ ਵਿਚ ਬੈਠਣ ਦੇ ਮੱਦੇਨਜ਼ਰ ਔਖਿਆਈ-ਪੱਧਰ ਵੀ ਬਰਕਾਰ ਰੱਖੇ ਜਾਣ ਦੀ ਸੂਚਨਾਂ ਹੈ।ਇਸ ਬਾਰੇ ਨਮੂਨੇ ਦੇ ਪ੍ਰਸ਼ਨ-ਪੱਤਰ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਹਨ।

ਦਸਵੀਂ ਜਮਾਤ ਦੀ ਪ੍ਰੀਖਿਆ 1 ਮਈ 2021 ਜਦ ਕਿ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ 27 ਅਪ੍ਰੈਲ ਨੂੰ ਸਮਾਪਤ ਹੋਵੇਗੀ। ਦਸਵੀਂ ਜਮਾਤ ਦਾ ਪਹਿਲਾ ਪੇਪਰ ਪੰਜਾਬੀ-ਏ ਵਿਸ਼ੇ ਜਦ ਕਿ ਬਾਰ੍ਹਵੀਂ ਜਮਾਤ ਨਾਲ ਸਬੰਧਤ ਵਿਦਿਆਰਥੀ ਜਨਰਲ ਪੰਜਾਬੀ ਦਾ ਪੇਪਰ ਦੇਣਗੇ।

ਜਾਣਕਾਰੀ ਮਿਲੀ ਹੈ ਕਿ ਪ੍ਰੀਖਿਆ ਕੇਂਦਰ ਵਧਣ ਕਾਰਨ ਇਨ੍ਹਾਂ ਪ੍ਰੀਖਿਆਵਾਂ ਲਈ ਬੋਰਡ ਨੂੰ ਇਸ ਵਾਰ ਉਡਣ-ਦਸਤਿਆਂ ਦੀ ਗਿਣਤੀ ਵਿਚ ਵੀ ਵਾਧਾ ਕਰਨਾ ਪਵੇਗਾ।

ਸ਼ੇਰ-ਏ-ਪੰਜਾਬ ਖਾਲਸਾ ਰਾਜ ਵੱਲੋਂ 14 ਜਨਵਰੀ ਨੂੰ ਝਾਂਸੀ ਰਾਣੀ ਚੌਕ ਵਿਖੇ ਧਰਨਾ

ਜਗਰਾਉਂ, ਜਨਵਰੀ- 2021( ਗੁਰਕੀਰਤ ਜਗਰਾਉਂ/  ਮਨਜਿੰਦਰ ਗਿੱਲ )

ਕੇਂਦਰ ਸਰਕਾਰ ਦੇ ਬਣਾਏ  ਕਾਲ਼ੇ ਕਾਨੂੰਨਾਂ ਖਿਲਾਫ਼ ਖਾਲਸਾ ਰਾਜ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਅਤੇ ਵਿਉਪਾਰੀਆਂ ਦੇ ਅੰਦੋਲਨ ਨੂੰ ਕਮਜ਼ੋਰ ਕਰਕੇ ਖਤਮ ਕਰਨ ਦੀ ਸਾਜ਼ਿਸ਼ ਨੂੰ ਮੁੱਖ ਰੱਖਦਿਆਂ ਸ਼ੇਰੇ ਪੰਜਾਬ ਖਾਲਸਾ ਦਲ ਵਲੋਂ ਮਿਤੀ 14 ਜਨਵਰੀ 2021 ਦਿਨ ਵੀਰਵਾਰ ਨੂੰ ਕਿਸਾਨ ਅੰਦੋਲਨ ਨੂੰ ਸਮਰਪਿਤ ਵਿਸ਼ਾਲ ਧਰਨਾ ਝਾਂਸੀ ਰਾਣੀ ਚੌਕ ਜਗਰਾਉਂ ਵਿੱਚ ਦੁਪਹਿਰੇ ਇੱਕ ਵਜੇ ਅਣਮਿੱਥੇ ਸਮੇਂ ਲਈ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿਚ ਪੂਰੇ ਇਲਾਕੇ ਦੇ ਕਿਸਾਨ ਮਜ਼ਦੂਰ ਅਤੇ ਵਿਉਪਾਰੀ ਵਰਗ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਕਿ ਆਉ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਪੰਜਾਬ ਹਰਿਆਣਾ ਅਤੇ ਦੂਸਰਿਆਂ ਸੂਬਿਆਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਜਨ ਅੰਦੋਲਨ ਬਣਾਉਣ ਵਾਲਿਆਂ ਦਾ ਸਾਥ ਦੇਣ ਲਈ ਹੁੱਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਜੋ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾਉਣ ਲਈ ਹਰ ਪੰਜਾਬੀ ਸਿਆਸੀ ਪਾਰਟੀਆਂ ਤੋਂ ਉੱਪਰ ਉੱਠ ਕੇ ਆਪਣਾ ਆਪਣਾ ਯੋਗਦਾਨ ਪਾ ਸਕੀਏ ਅੱਜ ਮੌਕੇ ਦੀਆਂ ਸਿਆਸੀ ਪਾਰਟੀਆਂ ਨੇ ਕੇਂਦਰ ਸਰਕਾਰ ਦੀ ਵਕਾਲਤ ਕਰਕੇ ਕਾਲ਼ੇ ਕਾਨੂੰਨਾਂ ਨੂੰ ਲਾਗੂ ਕਰਨ ਦੀ ਸਹਿਮਤੀ ਦੇ ਕੇ ਪੰਜਾਬ ਦੇ ਕਿਸਾਨਾਂ ਨਾਲ ਹੀ ਨਹੀਂSC,ST&OBC ਅਤੇ ਆੜਤੀਆਂ ਵਿਉਪਾਰੀਆਂ ਤੇ ਪੂਰੇ ਪੰਜਾਬ ਵਾਸੀਆਂ ਨਾਲ ਧੋਖਾ ਕਰ ਕੇ ਫਿਰ ਵੀ ਆਪੋ-ਆਪਣੀ ਡਫਲੀ ਵਜਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਇਸ ਲਈ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਇਸ ਧਰਨੇ ਵਿੱਚ ਵੱਧ ਤੋਂ ਵੱਧ ਪੁੰਹਚ ਕੇ ਕਿਸਾਨ ਅੰਦੋਲਨ ਦਾ ਹਿੱਸਾ ਬਣੀਏ।

MANPREET SINGH BADAL LAUNCHES ONE TIME SETTLEMENT SCHEME FOR RECOVERY OF OUTSTANDING DUES-2021

 

STEP AIMED TO BENEFIT SMALL AND MEDIUM DEALERS/TRADERS TO CLEAR & SETTLE THEIR PENDING ARREARS AMID COVID-19: BADAL

ALSO MANPREET BADAL LAYS FOUNDATION STONE OF RS 650-CRORE BUDHA NULLAH REJUVENATION PROJECT

BHARAT BHUSHAN ASHU THANKS BADAL FOR SANCTIONING RS 600 CRORE PROJECTS TO ACCELERATE LUDHIANA’S DEVELOPMENT

ASSURES BUDHA NULLAH TO BE TRANSFORMED INTO BUDHA DARIYA IN 2 YEARS

PUNJAB GOVT COMMITTED TO REMOVE RED-TAPISM IN CLEARANCE OF INDUSTRIAL PROJECTS

INDUSTRIALISTS & TRADERS THANK PUNJAB GOVT FOR STARTING BUDHA NULLAH REJUVENATION PROJECT & OTS SCHEME; ASSURE FULL SUPPORT

STATE-LEVEL FUNCTION ORGANISED AT DR MANMOHAN SINGH AUDITORIUM IN PAU TODAY

Ludhiana, January 12-2021 -(Jan Shakti News)-

Punjab Finance Minister Manpreet Singh Badal today launched the One Time Settlement (OTS) scheme for the recovery of outstanding dues 2021, to clear and settle their pending arrears. Manpreet Singh Badal said that the performance of the other ministries reflects that of the Finance Ministry. "Despite the Covid-19 pandemic and centre's stoppage of Punjab's share of GST and RDF, the State has not gone into overdraft" revealed the FM adding that Punjab especially Ludhiana have it in them to further rise up the ladder of economic progress which is due to the hardworking nature of the Punjabi community whose trust reposed in the Chief Minister Captain Amarinder Singh led Government would never be broken.

Manpreet Singh Badal said this while chairing a state-level function organised regarding the OTS Scheme at Dr Manmohan Singh Auditorium at Punjab Agricultural University, here today. He was also accompanied by Food, Civil Supplies & Consumer Affairs Minister Bharat Bhushan Ashu, PWD Minister Vijay Inder Singla, PPCB President Sunil Jakhar, besides several others.

While taking an aim at the Union government, Badal said that the partisan attitude of the Union Government towards Punjab is evident from the fact out of the three food parks to be developed by the UAE in India, none was given to Punjab although the UAE Government had clearly evinced keen interest in setting up the same in the State, revealed the FM.

Coming to the OTS policy, he further added that the 47000 traders would be benefitted by the new OTS policy okayed by the State Government. About Budha Nullah rejuvenation project, to ensure the smooth running of this Rs 650 crore project, the Punjab government has already deposited Rs. 320 crore in the MC bank account to ensure smooth running of project for next 10 years.

While inaugurating the Common Facility Centre by Ludhiana Oil Expellers and Parts Manufacturing Association, Manpreet Singh Badal said that the Ludhiana Oil Expeller & Parts Manufacturers Cluster would also prove to be a game changer for the State, and further exhorted all to contribute as sons of the soil towards the welfare and betterment of Punjab.

President PPCC Sunil Jakhar said that the basic approach of the Chief Minister and the Finance Minister is towards finding the solution to the problems with removing red-tapism in the clearance to the industrial projects which has proved a morale booster to the industry. Taking on the Central Government, he expressed surprise that the agricultural policies are being framed by those who know nothing about agriculture. Nearly 2000 amendments have been made till date in the GST regime which was touted by the Centre as its most shining initiative, revealed PPCC President.

Emphasising on identifying the core strengths and weaknesses of the State's industry, he said that despite the Central Government holding onto Rs. 8000 crore GST share and RDF share more than Rs. 1000 crore, the State Government is committed to further propelling the industrial sector of Punjab towards prosperity.

Food, Civil Supplies and Consumer Affairs Minister and Ludhiana West MLA Bharat Bhushan Ashu said that Ludhiana would be witness to the rapid urban development in keeping with the poll promises as mentioned in the manifesto of the Congress party. He also thanked the Finance Minister for sanctioning Rs. 600 crore projects aimed at the acceleration of Ludhiana on road to prosperity. Vowing to transform the 'Budha Nullah' into 'Budha Darya', he also said that the other gift of the Captain Amarinder Singh Government is the One Time Settlement (OTS) scheme which would give much needed boost to the industrial units of the city who have braved the trying times of Covid-19. "I also indebted to the industry of Ludhiana especially Hosiery and Cycle industries in ensuring the numero uno status of Ludhiana on the scale of progress", said the Minister.

Joining through Video Conferencing from Jalandhar, the Industries and Commerce Minister Sunder Sham Arora apprised that at the time of taking over the reins of the State, the Punjab Government under the leadership of Chief Minister Captain Amarinder Singh, promised to transform Punjab into an industrial powerhouse, which has been largely fulfilled. Divulging more, he said that Rs. 71000 crore new investments have been realised, 270000 people got employment, Rs. 411 crores being spent on cycle valley in Ludhiana, 17 focal points in the entire State developed at the cost of Rs. 146 crore with Rs. 40 crore being spent on Ludhiana alone. Textile industry prepared kits got orders worth Rs. 300 crore to supply masks and kits during Covid pandemic which gave jobs to scores of labourers.

School Education and PWD Minister Vijay Inder Singla said that today is a big occasion for the small businessmen of the State which have always thrived during Congress rule. Chief Minister Captain Amarinder Singh has ensured new investment and relief to the industrial sector. Whether it's big or small, Captain Amarinder Singh led Government would always give priority to development and prosperity to the sector as it is closely connected with the development of Punjab. Lauding PAU, he pointed out that the institution was the progenitor of the Industrial revolution for which the State would always be indebted to the August institution.

General Secretary CICU Pankaj Sharma pointed out that Punjab has seen the ease of doing business and speedy clearances of projects during present dispensation with 60 clearances granted in one go. He also lauded the immense contribution of Bharat Bhushan Ashu in ensuring that the development centric projects concerning Ludhiana are always accorded priority as the city has emerged as the hub of industry on a global scale.

Chairman, Hero Cycle Industries Pankaj Munjal elaborated about cycle business and said that the Covid-19 pandemic led to people becoming aware about their Health concerns which saw a surge in the cycle market. He also disclosed that world over, cycle market accounts for Rs. 4 lakh crore worth share. Out of the 15 million bicycles built in India and 95 percent in Punjab which comes to worth Rs. 10,000 crores. In London too, we have opened our unit.

Noted industrialist Radhey Sham Ahuja expressed gratitude to the Finance Minister for getting the inspection system off the back of small industries through promulgation of OTS scheme. A total of 40000 such units would be benefited by this path breaking step. Similar thoughts were expressed by another famous industrialist Narinder Singh Saggu and Darshan Davar.

Prominent among those present on the occasion included MLAs Surinder Dawar, Sanjeev Talwar, Kuldeep Singh Vaid, Ex Minister Malkit Singh Dakha, Political Secretary to CM Captain Sandeep Singh Sandhu, Mayor Balkar Singh Sandhu, LIT Chairman Raman Balasubramaniam, Vice Chancellor of PAU Baldev Singh Dhillon, Chairman Punjab Youth Development Board Sukhwinder Singh Bindra, Chairman PSIDC Krishan Kumar Bawa, Chairman PMIDB Amarjit Singh Tikka, Chairman Punjab State Safai Karamchari Commission Geja Ram Valmiki, DCC Ludhiana (Urban) President Ashwani Sharma, Zila Parishad chairman Yadwinder Singh Jandiali, Vice Chairman Backfinco Mohd Gulab, Financial Commissioner Taxation A Venu Prasad, Taxation Commissioner Nilkanth S Avhad, Senior Congress leaders Kamaljit Singh Karwal, Satwinder Kaur Bitti, District Youth Congress president Yogesh Handa, Leena Taparia, Director Local Bodies AK Sinha, Deputy Commissioner Varinder Kumar Sharma, Commissioner of Police Rakesh Agrawal, MC Commissioner Pardeep Kumar Sabharwal, besides several others were also present on the occasion.

ਕਿਸਾਨੀ ਅੰਦੋਲਨ ਚ ਸੰਤ ਬਾਬਾ ਅਰਵਿੰਦਰ ਸਿੰਘ ਵੱਲੋਂ ਰਸਦ ਦਾ ਟਰੱਕ ਰਵਾਨਾ ਕਰਨ ਸਮੇਂ

ਨਾਨਕਸਰ ਕਲੇਰਾਂ, ਜਨਵਰੀ  2021 -( ਬਲਵੀਰ ਸਿੰਘ ਬਾਠ )- 

ਪੂਰੀ ਦੁਨੀਆਂ ਵਿੱਚ ਇਤਿਹਾਸਕ ਧਾਰਮਿਕ ਅਸਥਾਨ ਨਾਨਕਸਰ ਕਲੇਰਾਂ ਦੇ ਬਾਨੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਅਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਤੋਂ ਵਰੋਸਾਏ  ਮਾਂ ਪੋਰਸ ਸੰਤ ਬਾਬਾ ਮੈਂਗਲ ਸਿੰਘ ਜੀ  ਤੋਂ ਵਰੋਸਾਏ ਅਤੇ ਉਨ੍ਹਾਂ ਦੇ ਸਪੁੱਤਰ ਸੰਤ ਬਾਬਾ ਅਰਵਿੰਦਰ ਸਿੰਘ ਜੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਵਿੱਚ ਰਸਦ ਦਾ ਟਰੱਕ ਰਵਾਨਾ ਕੀਤਾ ਗਿਆ  ਇਸ ਸਮੇਂ ਜਨਸੰਘ ਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਸੰਤ ਬਾਬਾ ਅਰਵਿੰਦਰ ਸਿੰਘ ਜੀ ਨੇ ਕਿਹਾ ਕਿ  ਦਿੱਲੀ ਦੀ ਭਾਜਪਾ ਸਰਕਾਰ ਵੱਲੋਂ ਤਿੱਨ ਖੇਤੀ ਆਰਡੀਨੈਂਸ ਬਿੱਲ ਪਾਸ ਕਰਕੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਗਿਆ  ਜਿਸ ਨੂੰ ਮੇਰੇ ਦੇਸ਼ ਦੇ ਕਿਸਾਨ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਣਗੇ  ਅੱਜ ਉਨ੍ਹਾਂ ਵੱਡਾ ਫੈਸਲਾ ਲੈਂਦੇ ਹੋਏ ਸੰਗਤਾਂ ਦੇ ਸਹਿਯੋਗ ਨਾਲ ਖੇਤੀ ਆਰਡੀਨੈਂਸ ਬਿੱਲ ਰੱਦ ਕਰਵਾਉਣ ਲਈ ਦਿੱਲੀ ਵਿਖੇ ਸ਼ਾਂਤਮਈ ਢੰਗ ਨਾਲ  ਕਿਸਾਨੀ ਅੰਦੋਲਨ ਕਰ ਰਹੀਆਂ ਸਿੱਖ ਸੰਗਤਾਂ ਵਾਸਤੇ ਰਸਦ ਦਾ ਟਰੱਕ ਨਾਨਕਸਰ ਕਲੇਰਾਂ ਵੱਲੋਂ ਰਵਾਨਾ ਕੀਤਾ ਗਿਆ  ਇਸ ਸਮੇਂ ਭਾਈ ਗੁਰਜੀਤ ਸਿੰਘ ਕੈਲਪੁਰ ਭਾਈ ਦਲੇਰ ਸਿੰਘ ਲੁਧਿਆਣਾ  ਸੁਖਮੰਦਰ ਸਿੰਘ ਡੱਲਾ ਕੁਲਵੀਰ ਸਿੰਘ ਸੁਰਜੀਤ ਸਿੰਘ ਦਲੀਪ ਸਿੰਘ ਤੋਂ ਇਲਾਵਾ ਵੱਡੇ ਪੱਧਰ ਤੇ ਸਿੱਖ ਸੰਗਤਾਂ ਹਾਜ਼ਰ ਸਨ

ਕਿਸਾਨੀ ਅੰਦੋਲਨ  ਇਤਿਹਾਸਕ ਬਣ ਚੁੱਕਾ ਹੈ- ਸਰਪੰਚ  ਜਸਬੀਰ ਕੌਰ ਹੇਰਾ

 ਅਜੀਤਵਾਲ, ਜਨਵਰੀ  2021 -( ਬਲਵੀਰ ਸਿੰਘ ਬਾਠ)-

ਦਿੱਲੀ ਵਿਖੇ ਖੇਤੀ ਆਰਡੀਨੈਂਸ ਬਿੱਲ ਰੱਦ ਕਰਵਾਉਣ ਲਈ ਚੱਲ ਰਿਹਾ ਸ਼ਾਂਤਮਈ ਢੰਗ ਨਾਲ ਕਿਸਾਨੀ ਅੰਦੋਲਨ ਇਤਿਹਾਸਕ ਬਣ ਚੁੱਕਾ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਨਸ਼ਕਤੀ ਨਿਊਜ਼ ਨਾਲ ਕਰਦਿਆਂ ਸਰਪੰਚ ਜਸਬੀਰ ਕੌਰ ਹੈਰਾ ਨੇ ਕਿਹਾ ਕਿ  ਮੇਰੇ ਦੇਸ਼ ਦੇ ਕਿਸਾਨ ਮਜ਼ਦੂਰ ਖੇਤੀ ਆਰਡੀਨੈਂਸ ਬਿੱਲ ਰੱਦ ਕਰਵਾ ਕੇ ਹੀ ਵਾਪਸ ਘਰਾਂ ਨੂੰ ਮੋਡ਼ਨਗੇ  ਕਿਉਂਕਿ ਜੋ ਸੈਂਟਰ ਵੱਲੋਂ ਬਿੱਲ ਪਾਸ ਕੀਤੇ ਗਏ ਹਨ ਇਹ ਬਿੱਲ ਕਿਸਾਨ ਅਤੇ ਮਜ਼ਦੂਰ ਵਿਰੋਧੀ ਹਨ ਜਿਸ ਨੂੰ ਕਿਸੇ ਵੀ ਕੀਮਤ ਤੇ ਪੰਜਾਬ ਦੇ ਕਿਸਾਨ ਲਾਗੂ ਨਹੀਂ ਹੋਣ ਦੇਣਗੇ  ਕਿਉਂਕਿ ਇਹ ਬਿਲ ਕਿਸਾਨੀ ਲਈ ਬਹੁਤ ਘਾਤਕ ਹਨ ਮੇਰੇ ਦੇਸ਼ ਦੇ ਕਿਸਾਨ ਇਨ੍ਹਾਂ ਬਿਲਾਂ ਦਾ ਡਟ ਕੇ ਵਿਰੋਧ ਪ੍ਰਗਟ ਕਰਦੇ ਹਨ  ਅਤੇ ਏਨੀ ਠੰਢ ਦੇ ਬਾਵਜੂਦ ਵੀ ਛੋਟੇ ਬੱਚੇ ਬਜ਼ੁਰਗ ਮਾਤਾਵਾਂ ਭੈਣਾਂ ਤੋਂ ਇਲਾਵਾ ਹਰ ਧਰਮ ਦਾ ਬੱਚਾ ਬੱਚਾ ਕਿਸਾਨੀ ਅੰਦੋਲਨ ਨਾਲ ਜੁੜ ਚੁੱਕਾ ਹੈ  ਤਾਤੇ ਇਹ ਬਿੱਲ ਰੱਦ ਕਰਵਾ ਕੇ ਹੀ ਲੋਕ ਆਪਣੇ ਆਪਣੇ ਘਰਾਂ ਨੂੰ ਮੁੜਨਗੇ  ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨੀ ਹਿੱਤ ਲਈ ਇਹ ਬਿੱਲ ਰੱਦ ਕੀਤੇ ਜਾਣ ਅਤੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇ

ਮਨ ਜਾਂ ਦਿੱਲੀਏ ਮੰਨ ਜਾ ਨੀਂ ਪੜ੍ਹਨੇ ਪਾ ਕੇ ਜਾਵਾਂਗੇ ਸਰਪੰਚ ਜਸਬੀਰ ਸਿੰਘ ਢਿੱਲੋਂ

ਅਜੀਤਵਾਲ, ਜਨਵਰੀ  2021-( ਬਲਵੀਰ ਸਿੰਘ ਬਾਠ)- 

ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਵਿੱਚ ਪ੍ਰਸ਼ਾਦਾ ਵਰਤਾਉਂਦੇ ਸੇਵਾ ਕਰ ਰਹੇ ਨੌਜਵਾਨ ਆਗੂ ਸਰਪੰਚ ਜਸਵੀਰ  ਸਿੰਘ  ਢਿੱਲੋਂ ਨੇ ਜਨਸ਼ਕਤੀ ਨਿੳੂਜ਼ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ  ਮੇਰੇ ਦੇਸ਼ ਦੇ ਕਿਸਾਨ ਮਜ਼ਦੂਰ ਭਰਾ ਇਹ ਖੇਤੀ ਆਰਡੀਨੈਂਸ ਬਿੱਲ ਰੱਦ ਕਰਵਾ ਕੇ ਹੀ ਦਮ ਲੈਣਗੇ  ਉਨ੍ਹਾਂ ਤਾਡ਼ਨਾ ਦਿੰਦੇ ਹੋਏ ਕਿਹਾ ਕਿ ਮਨ ਜਾਂ ਦਿੱਲੀਏ ਮੰਨ ਜਾ ਨੀ ਪੜ੍ਹਨੇ ਪਾ ਕੇ ਜਾਵਾਂਗੇ  ਉਨ੍ਹਾਂ ਕਿਹਾ ਕਿ ਅੱਜ ਦੇਸ਼ ਦਾ ਬੱਚਾ ਬੱਚਾ ਕਿਸਾਨੀ ਅੰਦੋਲਨ ਦਾ ਹਿੱਸਾ ਬਣ ਚੁੱਕਾ ਹੈ  ਅਤੇ ਆਉਣ ਵਾਲੇ ਦਿਨਾਂ ਵਿਚ ਇਹ ਅੰਦੋਲਨ ਵਿਸ਼ਵ ਦਾ ਸਭ ਤੋਂ ਵੱਡਾ ਅੰਦੋਲਨ ਮੰਨਿਆ ਜਾਵੇਗਾ  ਇਸ ਅੰਦੋਲਨ ਅੱਗੇ ਸਰਕਾਰ ਨੂੰ ਝੁਕਣਾ ਹੀ ਪਵੇਗਾ ਅਤੇ ਕਿਸਾਨਾਂ ਮਜ਼ਦੂਰਾਂ ਦਾ ਬਣਦਾ ਹੱਕ ਜ਼ਰੂਰ ਮਿਲੂਗਾ  ਤਾਂ ਹੀ ਇਹ ਅੰਦੋਲਨ ਸਮਾਪਤ ਹੋ ਸਕਦਾ ਹੈ  ਨਹੀਂ ਤਾਂ ਲੰਮੇ ਸਮੇਂ ਲਈ ਬੇ ਅੰਦੋਲਨ ਕਰਨੋਂ ਕਿਸਾਨ ਮਜ਼ਦੂਰ ਭਰਾ ਤੱਤ ਭਰ ਤਿਆਰ ਬੈਠੇ ਹਨ  ਅਤੇ ਸਰਕਾਰ ਦੇ ਜਬਰ ਜ਼ੁਲਮ ਦੇ ਮੁਕਾਬਲੇ ਲਈ ਵੀ ਤਿਆਰ ਹਨ  ਉਨ੍ਹਾਂ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਅਤੇ ਛੋਟੇ ਬੱਚਿਆਂ ਦੇ ਹਿੱਤ ਲਈ ਛੇਤੀ ਤੋਂ ਛੇਤੀ ਇਹ ਬਿੱਲ ਰੱਦ ਕੀਤੇ ਜਾਣ  ਤਦੇ ਹੀ ਲੋਕ ਆਪਣੇ ਆਪਣੇ ਘਰਾਂ ਨੂੰ ਜਾਣਗੇ