You are here

ਪੰਜਾਬ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ✍️ ਗੁਰਜਿੰਦਰ ਕੌਰ ਅਮਨ ਮੁੰਡੀ

  ਉੱਤਮ ਖੇਤੀ, ਮੱਧਮ ਵਪਾਰ,ਨਿੱਖਿਧ ਚਾਕਰੀ, ਭੀਖ਼ ਖੁਆਰ ਦੇ ਮਹਾਂ ਵਾਕ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸਾਨੀ ਨੂੰ ਸਭ ਕਿੱਤਿਆਂ ਤੋਂ ਜ਼ਿਆਦਾ ਮਹੱਤਤਾ ਦਿੱਤੀ ਹੈ,ਆਓ ਇਸਦੇ ਕਾਰਨ ਘੋਖੀਏ,,,,,,,,,,,,,,,

 ਕਿਸਾਨੀ ਹੀ ਇੱਕ ਅਜਿਹਾ ਕਿੱਤਾ ਹੈ ਜੋ ਖ਼ੁਦਮੁਖਤਿਆਰੀ ਦੀਆਂ ਜੜ੍ਹਾਂ ਲਾਉਂਦਾ ਹੈ। ਇਹ ਸਵ੍ਹੇਮਾਣ ਅਤੇ ਇੱਜ਼ਤ ਵਾਲਾ ਕਿੱਤਾ ਹੈ। ਇਸ ਕਿੱਤੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਵੀ ਬੇਈਮਾਨੀ ਨਹੀਂ ਹੋ ਸਕਦੀ ਅਤੇ ਇਹ ਕਿੱਤਾ ਜ਼ਿਆਦਾਤਰ ਕੁਦਰਤ ਤੇ ਨਿਰਭਰ ਹੈ।

 ਜੇਕਰ ਕੋਈ ਵੀ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਸਾਰਾ ਸਮਾਜ ਕਿਸਾਨੀ ਭੰਡਾਰਾਂ ਤੇ ਹੀ ਨਿਰਭਰ ਕਰਦਾ ਹੈ ਜੋ ਕਿ ਕਰੋਨਾ ਕਾਲ ਦੌਰਾਨ ਅਸੀਂ ਸਭ ਨੇ ਦੇਖ ਹੀ ਲਿਆ ਹੈ। ਏਸੇ ਤਰ੍ਹਾਂ ਜੇਕਰ ਕੋਈ ਜਾਬਰ ਹਕੂਮਤ ਆਪਣੀ ਪਰਜਾ ਤੇ ਜ਼ੁਲਮ ਢਹਾਉਂਦੀ ਹੈ ਤਾਂ ਇੱਕ ਕਿਸਾਨ ਹੀ ਹੈ ਤਾਂ ਇੱਕ ਕਿਸਾਨ ਹੀ ਹੈ ਜੋ ਕਿ ਇਸ ਜਬਰ ਦਾ ਮੁਕਾਬਲਾ ਕਰਨ ਦੇ ਸਮਰੱਥ ਹੁੰਦਾ ਹੈ। ਕਿਉਂ ਕਿ ਵਪਾਰੀ ਵਰਗ, ਨੌਕਰੀਪੇਸ਼ਾ ਵਰਗ ਦੀਆਂ ਬਹੁਤ ਮਜਬੂਰੀਆਂ ਹੁੰਦੀਆਂ ਹਨ। ਜਿਸ ਤਰ੍ਹਾਂ ਅਸੀਂ ਮੌਜੂਦਾ ਦਿੱਲੀ ਸੰਘਰਸ਼ ਵਿੱਚ ਦੇਖ ਰਹੇ ਹਾਂ ਕਿਉਂਕਿ ਕਿਸਾਨ ਕੋਲ ਅਸੀਮਤ ਸਾਧਨ ਅਤੇ ਸਮਾਂ ਹੁੰਦਾ ਹੈ ਜੋ ਕਿ ਸੰਘਰਸ਼ ਨੂੰ ਤੋੜ ਤੱਕ ਨਿਭਾਉਂਦਾ ਹੈ।ਜਿੰਨੇ ਵੀ ਕਿਸਾਨੀ ਵਾਲੇ ਰੈਵੂਲੇਸ਼ਨ ਹੋਏ ਨੇ ਉਹਨਾਂ ਦੀ ਬਦੌਲਤ ਇੱਕ ਨਵਾਂ ਸਮਾਜ ਸਿਰਜਿਆ ਗਿਆ ਹੈ ਜਿਵੇਂ ਕਿ ਯੂ. ਐੱਸ. ਐੱਸ. ਆਰ । ਮੌਜੂਦਾ ਦਿੱਲੀ ਸੰਘਰਸ਼ ਵੀ ਭੂਗੋਲਿਕ ਪ੍ਰਸਿਥਤੀਆਂ ਬਦਲ ਦੇਵੇਗਾ।

                  ਖਿਮਾ ਦੀ ਜਾਚਕ

         

ਮਹਿਲਾ ਪੱਤਰਕਾਰ ਚਰਨਪ੍ਰੀਤ ਨਾਲ ਡਿੰਪਾ ਵੱਲੋਂ ਕੀਤੀ ਬਦਸਲੂਕੀ ਅਤਿ ਨਿੰਦਣਯੋਗ।ਡਾ ਮਿੱਠੂ ਮੁਹੰਮਦ       

ਮਹਿਲ ਕਲਾਂ/ਬਰਨਾਲਾ-ਦਸੰਬਰ 2020 -  (ਗੁਰਸੇਵਕ ਸਿੰਘ ਸੋਹੀ)-

ਸੈਂਟਰ ਦੀ ਮੋਦੀ ਸਰਕਾਰ ਵੱਲੋਂ ਕਾਲੇ ਕਾਨੂੰਨਾਂ ਦੇ  ਵਿਰੋਧ ਕਰਨ ਦੇ ਬਾਵਜੂਦ ਵੀ ਕੇਂਦਰ ਨੇ ਤੈਨੂੰ ਪਾਸ ਕਰ ਦਿੱਤੇ ਸਨ ਜਿਸ ਕਰਕੇ ਕਿਸਾਨ ਮਜਦੂਰ ਗੁੱਸੇ ਦੀ ਲਹਿਰ ਫੈਲ ਗਈ ਸੀ। ਜਿਸ ਕਰਕੇ ਕਿਸਾਨਾਂ ਦਾ ਗੁੱਸਾ ਹੋਰ ਭੜਕ ਗਿਆ ਅਤੇ ਦਿੱਲੀ ਜਾ ਕੇ ਆਰ-ਪਾਰ ਲੜਾਈ ਲੜਨ ਦਾ ਐਲਾਨ ਕਰ ਦਿੱਤਾ ਇਸ ਕਿਸਾਨ ਔਦੰਲਨ ਨੂੰ ਲੈ ਕੇ ਇਕ ਨਿੱਜੀ ਚੈਨਲ ਦੀ ਪੱਤਰਕਾਰ ਚੰਦਨਪ੍ਰੀਤ ਜੰਤਰ ਮੰਤਰ ਬੈਠੇ ਕਾਂਗਰਸੀ ਆਗੂਆਂ ਨਾਲ ਇਕ ਇੰਟਰਵਿਊ ਕਰ ਰਹੀ ਸੀ ਕੇ ਉਥੇ ਇਕ ਕਾਗਰਸੀ ਐਮ ਪੀ ਜਸਬੀਰ ਸਿੰਘ ਡਿੰਪਾ ਨੇ ਜਿਥੇ ਪਹਿਲਾ ਪੱਤਰਕਾਰ ਨਾਲ ਬਦਸਲੂਕੀ ਕੀਤੀ ਉਥੇ ਉਸ ਦਾ ਮਾਇਕ ਤੇ ਕੈਮਰਾ ਤੋੜਨ ਦੀ ਕੋਸ਼ਿਸ਼ ਕੀਤੀ ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਹਿਲ ਕਲਾਂ ਦੇ ਗੁਣਤਾਜ ਪ੍ਰੈੱਸ ਕਲੱਬ ਦੇ ਪ੍ਰਧਾਨ ਡਾ ਮਿੱਠੂ ਮੁਹੰਮਦ ਨੇ ਵਿਸ਼ੇਸ਼ ਪ੍ਰੈਸ ਮਿਲਣੀ ਦੌਰਾਨ ਕੀਤੇ।ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨਾਲ ਗਿਆ ਪੰਜਾਬ ਦੇ ਮੀਡੀਆ ਆਪਣਾ ਸਹੀ ਫ਼ਰਜ਼ ਨਿਭਾ ਰਿਹਾ ਹੈ ਜਿਸਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਉਨੀ ਘੱਟ ਹੈ ਉਨ੍ਹਾਂ ਮੰਗ ਕੀਤੀ ਕਿ ਜਸਬੀਰ ਸਿੰਘ ਡਿੰਪਾ ਦੇ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਵੱਡੀ ਗਿਣਤੀ ਚ ਪੱਤਰਕਾਰ ਭਾਈਚਾਰਾ ਤੇ ਹੋਰ ਜਥੇਬੰਦੀਆਂ ਨੂੰ ਲੈ ਕੇ ਸੰਘਰਸ਼ ਕੀਤਾ ਜਾਵੇਗਾ।ਏਸ ਸਮੇਂ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਰਨਲਿਸਟ ਪ੍ਰੈੱਸ ਕਲੱਬ ਕਿਸਾਨ-ਮਜ਼ਦੂਰ ਦੀ ਪੂਰਨ ਹਮਾਇਤ ਕਰਦੀ ਹੈ ਤੇ ਆਉਣ ਵਾਲੇ ਦਿਨਾਂ ਚ ਜਲਦੀ ਹੀ ਕਲੱਬ ਵੱਡੀ ਗਿਣਤੀ ਚ ਸਾਥੀਆਂ ਸਮੇਤ ਦਿੱਲੀ ਨੂੰ ਕੂਚ ਕਰੇਗੀ।

ਦਿੱਲੀ ਕਿਸਾਨੀ ਅੰਦੋਲਨ ਵਿਖੇ ਸ਼ਹੀਦ ਮੇਵਾ ਸਿੰਘ ਖੋਟੇ ਦੇ  ਪਰਿਵਾਰ ਨਾਲ ਦੁੱਖ ਸਾਂਝਾ

ਅਜੀਤਵਾਲ , ਦਸੰਬਰ 2020 -( ਬਲਵੀਰ ਸਿੰਘ ਬਾਠ )-

ਖੇਤੀ ਆਰਡੀਨੈਂਸ ਬਿਲ ਦੇ ਵਿਰੋਧ ਵਿੱਚ ਦਿੱਲੀ ਵਿਖੇ ਕਿਸਾਨੀ ਸੰਘਰਸ਼ ਦੌਰਾਨ  ਸ਼ਹੀਦ ਹੋਏ ਸਵਰਗੀ ਮੇਵਾ ਸਿੰਘ ਦੇ ਬੇਟੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ  ਕਰਦੇ ਹੋਏ ਤੀਰਥ ਸਿੰਘ ਮਾਹਲਾ ਜ਼ਿਲ੍ਹਾ ਪ੍ਰਧਾਨ ਮੋਗਾ  ਨਿਹਾਲ ਸਿੰਘ ਵਾਲਾ ਦੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ  ਚੇਅਰਮੈਨ ਖਣਮੁੱਖ ਭਾਰਤੀ ਸਰਕਲ ਪ੍ਰਧਾਨ ਗੁਰਚਰਨ ਸਿੰਘ ਭੁੱਟੋ  ਸਰਪੰਚ ਬਲਦੇਵ ਸਿੰਘ ਖੋਟੇ ਸਰਕਲ ਪ੍ਰਧਾਨ ਜਸਵਿੰਦਰ ਸਿੰਘ ਖੋਟੇ ਜਰਨੈਲ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਧਾਨ ਆਤਮਾ ਸਿੰਘ ਜਰਨੈਲ ਸਿੰਘ ਖੋਟੇ ਹਰਜਿੰਦਰ ਸਿੰਘ ਪੰਚ  ਮਨਜੀਤ ਸਿੰਘ ਨੰਬਰਦਾਰ ਕੇਵਲ ਸਿੰਘ ਖੋਟੇ ਅਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ

ਮੰਨ ਜਾ ਦਿੱਲੀਏ ਮੰਨ ਜਾ ਨੀ ਪੜ੍ਹਨੇ ਪਾ ਕੇ ਜਾਵਾਂਗੇ -ਸਤਪਾਲ ਢੁੱਡੀਕੇ

ਅਜੀਤਵਾਲ ,ਦਸੰਬਰ  2020 -( ਬਲਵੀਰ ਸਿੰਘ ਬਾਠ) 

ਖੇਤੀ ਆਰਡੀਨੈਂਸ ਬਿਲਾਂ ਨੂੰ ਰੱਦ ਕਰਵਾਉਣ ਵਾਸਤੇ  ਦੇਸ਼ ਦੇ ਕਿਸਾਨਾਂ ਵੱਲੋਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼  ਚ ਆਪਣਾ ਯੋਗਦਾਨ ਪਾ ਕੇ ਵਾਪਸ ਇਤਿਹਾਸਕ  ਪਿੰਡ ਢੁੱਡੀਕੇ ਦੇ ਸਮਾਜ ਸੇਵੀ ਆਗੂ  ਸੱਤਪਾਲ ਸਿੰਘ ਢੁੱਡੀਕੇ ਨੇ  ਇੱਕ ਮੀਟਿੰਗ ਦੌਰਾਨ ਜਨ ਸ਼ਕਤੀ ਨਿਊਜ਼  ਨਾਲ ਗੱਲਬਾਤ ਕਰਦਿਆਂ ਕੁਝ ਵਿਚਾਰਾਂ ਸਾਂਝੀਆਂ ਕੀਤੀਆਂ  ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਹੀ ਕਿਸਾਨੀ ਸੰਘਰਸ਼ ਵਿੱਢਿਆ ਹੋਇਆ ਹੈ  ਜੋ ਨਿਰੰਤਰ ਜਾਰੀ ਹੈ  ਅਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ  ਧਰਨਾ ਦਿੰਦੇ ਹੋਏ  ਗੁੱਸੇ ਦੇ ਲਹਿਜੇ ਵਿੱਚ ਕਿਹਾ  ਕੇ ਮਨ ਜਾਂ ਦਿੱਲੀਏ ਮਨ ਜਾਨੀ ਪੜ੍ਹਨੇ ਪਾ ਕੇ ਜਾਵਾਂਗੇ  ਕਿਉਂਕਿ ਅਸੀਂ ਝੁਕਣ ਵਾਲੇ ਨਹੀਂ ਹਰ ਹਾਲਤ ਵਿੱਚ  ਖੇਤੀ ਆਰਡੀਨੈਂਸ ਕਾਲੇ ਕਾਨੂੰਨ  ਰੱਦ ਕਰਵਾ ਕੇ ਹੀ ਵਾਪਸ ਮੁੜਾਂਗੇ ਉਨ੍ਹਾਂ ਅੱਗੇ ਕਿਹਾ  ਕਿ ਮੇਰੇ ਦੇਸ਼ ਦੇ  ਕਿਸਾਨਾਂ ਅੰਦਰ ਇੱਕ ਜਨੂੰਨ ਭਰਿਆ ਹੋਇਆ ਹੈ  ਇਸ ਜਨੂਨ ਦੀ ਬਦੌਲਤ ਹੀ ਏਨੀ ਠੰਢ ਦੇ ਵਿੱਚ  ਆਪਣੇ ਹੱਕ ਲੈਣ ਲਈ ਕਿਸਾਨ ਸੜਕਾਂ ਤੇ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਿਹਾ ਹੈ  ਇਸ ਲਈ  ਸੈਂਟਰ ਸਰਕਾਰ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਖੇਤੀ ਆਰਡੀਨੈਂਸ ਪਾਸ ਕੀਤੇ ਬਿੱਲ ਰੱਦ ਕੀਤੇ ਜਾਣ ਤਾਂ ਕਿ  ਦੇਸ਼ ਭਰ ਦੇ ਕਿਸਾਨਾਂ ਨੂੰ ਰਾਹਤ ਦੇ ਕੇ ਆਪਣੇ ਹੱਕ ਮਿਲ ਜਾਣ  ਅਤੇ ਆਉਣ ਵਾਲੇ ਸਮੇਂ ਵਿੱਚ ਦੇਸ਼ ਦੀ ਤਰੱਕੀ ਵੱਲ ਨੂੰ ਆਪਣਾ ਬਣਦਾ ਯੋਗਦਾਨ ਪਾ ਸਕਣ

7 ਦਸੰਬਰ ਨੂੰ 15 ਮਿੰਟ ਨਾਮ ਸਿਮਰਨ ਕਰੇ ਸਿੱਖ ਸੰਗਤ-ਜਥੇਦਾਰ ਅਕਾਲ ਤਖ਼ਤ

ਤਲਵੰਡੀ ਸਾਬੋ,ਦਸੰਬਰ  2020  (ਗੁਰਸੇਵਕ ਸੋਹੀ) 

ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਦਮਦਮਾ ਸਾਹਿਬ ਵਿਚਲੀ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੌਮ ਦੇ ਨਾਂ ਜਾਰੀ ਸੰਦੇਸ਼ ਵਿਚ 27 ਦਸੰਬਰ ਨੂੰ ਨਾਮ ਸਿਮਰਨ ਕਰਨ ਦੀ ਅਪੀਲ ਕੀਤੀ ਹੈ। ਸਿੰਘ ਸਾਹਿਬ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਸ਼ਹੀਦ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜ਼ਰ ਕੌਰ ਦੀ ਯਾਦ ਵਿਚ ਸਮੁੱਚੀ ਕੌਮ 27 ਦਸੰਬਰ ਨੂੰ ਸਵੇਰੇ 10 ਤੋਂ ਸਵਾ 10 ਵਜੇ ਤੱਕ 15 ਮਿੰਟ ਲਈ ਮੂਲ ਮੰਤਰ ਅਤੇ ਗੁਰਮੰਤਰ ਦਾ ਜਾਪ ਕਰੇ।  

ਪੰਜਾਬ ਦੇ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਕੀਤੀ ਅਪੀਲ

ਆਮ ਜਨਤਾ ਤੇ ਟੈਲੀਕਾਮ ਸੇਵਾਵਾਂ ਨੂੰ ਪ੍ਰਭਾਵਿਤ ਨਾ ਕਰਨ 

ਚੰਡੀਗੜ੍ਹ, ਦਸੰਬਰ  2020  -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-   

 25 ਦਸੰਬਰ- ਰਾਜ ਭਰ ਦੇ ਵੱਖ-ਵੱਖ ਮੋਬਾਈਲ ਟਾਵਰਾਂ ਨੂੰ ਬਿਜਲੀ ਸਪਲਾਈ ਬੰਦ ਕਰਨ ਦੀਆਂ ਖਬਰਾਂ ਦੇ ਵਿਚਕਾਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਕਾਰਵਾਈਆਂ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀ ਨਾ ਕਰਨ ਬਲਕਿ ਉਸੇ ਤਰ੍ਹਾਂ ਦੇ ਸੰਜਮ ਨੂੰ ਜਾਰੀ ਰੱਖਣ ਜੋ ਉਹ ਸਿੰਘੂ ਬਾਰਡਰ 'ਤੇ ਦਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਵਿਚਕਾਰ ਲੋਕਾਂ ਲਈ ਦੂਰਸੰਚਾਰ ਸੰਪਰਕ ਹੋਰ ਵੀ ਗੰਭੀਰ ਹੋ ਗਿਆ ਹੈ, ਮੁੱਖ ਮੰਤਰੀ ਨੇ ਕਿਸਾਨਾਂ ਨੂੰ ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦਿਖਾਉਣ ਦੀ ਅਪੀਲ ਕੀਤੀ ਹੈ।  

ਦਿੱਲੀ ਸੰਘਰਸ਼ ਦੇ  ਲਈ ਢੁੱਡੀਕੇ ਤੋਂ ਗਿਆਰ੍ਹਵਾਂ ਜਥਾ ਰਵਾਨਾ  -ਪ੍ਰਧਾਨ ਮਾਸਟਰ ਗੁਰਚਰਨ ਸਿੰਘ

ਅਜੀਤਵਾਲ , ਦਸੰਬਰ  2020 -(ਬਲਵੀਰ ਸਿੰਘ ਬਾਠ)-

ਇਤਿਹਾਸਕ ਪਿੰਡ ਢੁੱਡੀਕੇ ਦੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਗੁਰਸ਼ਰਨ ਸਿੰਘ ਦੀ ਅਗਵਾਈ ਵਿੱਚ ਜਥੇਬੰਦੀ ਵਲੋਂ 11 ਵਾਂ ਜੱਥਾ ਦਿੱਲੀ ਧਰਨੇ ਲਈ ਰਵਾਨਾ ਕੀਤਾ ਗਿਆ । ਇਤਿਹਾਸਕ ਪਿੰਡ ਢੁੱਡੀਕੇ ਵਲੋਂ ਦਿੱਲੀ ਵਿੱਚ ਲੱਗੇ ਕਿਸਾਨ ਅੰਦੋਲਨ ਵਿੱਚ ਆਪਣਾ ਹਿੱਸਾ ਪਾਉਂਦੇ ਹੋਏ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਗੁਰਸ਼ਰਨ ਸਿੰਘ ਦੀ ਅਗਵਾਈ ਵਿੱਚ 11 ਵਾਂ ਜੱਥਾ ਰੰਘਰੇਟੇ ਗੁਰੂ ਕੇ ਬੇਟੇ ਦਿਆਂ ਜੱਥਾ ਸ਼ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ  ਜੀ ਦੇ ਗੁਰੂਦਵਾਰਾ ਵਿੱਚ ਅਰਦਾਸ ਕਰਕੇ ਤੋਰਿਆ ਗਿਆ । ਕਿਸਾਨ ਮਜਦੂਰ ਏਕਤਾ ਦੇ ਨਾਅਰੇ ਲਾਏ ਗਏ । ਜੱਥੇ ਵਿੱਚ ਹਾਕਮ ਸਿੰਘ, ਪ੍ਰੀਤਮ ਸਿੰਘ, ਬੂਟਾ ਸਿੰਘ, ਪਾਲ ਸਿੰਘ, ਚਮਕੌਰ ਸਿੰਘ, ਮੰਦਰ ਸਿੰਘ, ਹਰਬੰਸ ਸਿੰਘ, ਤੇ ਨਿਰਮਲ ਸਿੰਘ ਹਨ। ਇਸ ਮੌਕੇ ਮਾਸਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਇਹ ਜੰਗ ਇਕੱਲੇ ਕਿਸਾਨਾਂ ਦੀ ਨਹੀਂ, ਮਜ਼ਦੂਰਾਂ ਦੀ ਵੀ ਹੈ ਤੇ ਸਾਰੇ ਕੰਮਕਾਰੀ ਤਬਕਿਆਂ ਦੀ ਹੈ। ਯੂਨੀਅਨ ਦੇ ਖਜਾਨਚੀ ਗੁਰਮੀਤ ਪੰਨੂ, ਤੀਰਥ ਧਨੋਆ,ਦਲਜੀਤ ,ਕਰਮਜੀਤ ਵਿੱਕੀ, ਰਸ਼ਵਿੰਦਰ ਸਿੰਘ ਬਿੱਟੂ, ਹੀਰਾ ਸਿੰਘ ਅਤੇ ਹੋਰ ਪਿੰਡ ਵਾਸੀ ਹਾਜਰ ਸਨ।

 

ਬਾਬਾ ਬੰਧਨੀ ਸਾਹ ਜੀ ਗਊਸ਼ਾਲਾ ਦੀਆਂ  ਗਊਆਂ ਵਾਸਤੇ ਸ਼ੈੱਡ ਦੀ ਕਾਰ ਸੇਵਾ ਸ਼ੁਰੂ   ਪ੍ਰਧਾਨ ਫੌਜੀ ਸਰੂਪ ਸਿੰਘ

ਦਾਨੀ ਸੱਜਣ ਵੱਧ ਤੋਂ ਵੱਧ ਦੇਣ ਸਹਿਯੋਗ

ਅਜੀਤਵਾਲ, ਦਸੰਬਰ  2020 ( ਬਲਵੀਰ ਸਿੰਘ ਬਾਠ) 

ਜਗਰਾਉਂ ਦੇ ਪੈਂਦੇ ਬਾਬਾ ਬੰਧਨੀ ਸ਼ਾਹ ਦੀ ਦਰਗਾਹ ਨੇੜੇ ਰੂਪ ਵਾਟਿਕਾ ਸਕੂਲ ਜਗਰਾਉਂ  ਅਵਾਰਾ ਗਊਆਂ ਵਾਸਤੇ ਨਵੇਂ ਬਣ ਰਹੇ ਸ਼ੈੱਡ ਦੀ  ਕਾਰ ਸੇਵਾ ਸ਼ੁਰੂ ਹੋ ਚੁੱਕੀ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਸਰੂਪ ਸਿੰਘ ਫੌਜੀ ਨੇ ਦੱਸਿਆ ਕਿ  ਗਊ ਮਾਤਾ ਦੇ ਸਾਂਭ ਸੰਭਾਲ ਵਾਸਤੇ ਜੋ ਕੰਮ ਨਿਰੰਤਰ ਚੱਲ ਰਿਹਾ ਸੀ ਹੁਣ ਸਰਦੀ ਦਾ ਮੌਸਮ ਹੋਣ ਕਰਕੇ ਕੁਝ ਗਊਆਂ ਬਿਮਾਰ ਹੋ ਜਾਂਦੀਆਂ ਹਨ  ਕਿਉਂਕਿ ਗਊਆਂ ਦੇ ਰਾਤ ਨੂੰ ਸਿਰ ਉੱਪਰ ਕੋਈ ਤੰਬੂ ਜਾਂ ਸ਼ੈੱਡ ਨਹੀਂ ਸੀ  ਇਸ ਲਈ ਸੰਗਤਾਂ ਦੇ ਸਹਿਯੋਗ ਨਾਲ ਗਊਸ਼ਾਲਾ ਦੀਅਾਂ ਗਊਅਾਂ ਵਾਸਤੇ ਨਵੇਂ ਇਮਾਰਤ ਸ਼ੈੱਡ ਪਾਇਆ ਜਾ ਰਿਹਾ ਹੈ  ਅਸੀਂ ਸਾਰੇ ਹੀ ਗਊ ਮਾਤਾ ਦੇ ਭਗਤਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕੇ ਆਪਣਾ ਵੱਧ ਤੋਂ ਵੱਧ ਦਸਵੰਧ ਕੱਢ ਕੇ ਗਊਸ਼ਾਲਾ ਦੇ ਸ਼ੈੱਡ ਵਾਸਤੇ ਸਾਡੀ ਮਦਦ ਕੀਤੀ ਜਾਵੇ  ਤਾਂ ਜੋ ਅਵਾਰਾ ਗਊ ਮਾਤਾ ਦੇ ਠੰਡ ਤੋਂ  ਬਚਾਅ ਲਈ ਕੁਝ ਰਾਹਤ ਹੋ ਸਕੇ  ਉਨ੍ਹਾਂ ਕਿਹਾ ਕਿ ਜੋ ਵੀ ਦਾਨੀ ਸੱਜਣਾਂ ਨੇ ਆਪਣਾ ਦਸਵੰਧ ਪਾਉਣਾ ਹੋਵੇ ਕਨੈਕਟ ਨੰਬਰ  9888705949 ਤੇ ਸੰਪਰਕ ਕਰ ਸਕਦੇ ਹਨ  ਜਾਂ ਅਕਾਉਂਟ  ਵਿੱਚ ਵੀ ਮਦਦ ਭੇਜ ਸਕਦੇ ਹਨ  ਬੈਂਕ ਅਕਾਉਂਟ ਨੰਬਰ  30450100003997ਤੇਰੀ ਮਾਲੀ ਮਦਦ ਭੇਜ ਸਕਦੇ ਹਨ  ਇਸ ਸਮੇਂ ਉਨ੍ਹਾਂ ਨਾਲ ਅਵਤਾਰ ਸਿੰਘ ਜਸਬੀਰ ਸਿੰਘ  ਬਾਬਾ ਦਿਆਲਾ ਸਿੰਘ ਆਦਿ ਪ੍ਰਬੰਧਕ ਹਾਜ਼ਰ ਸਨ

ਮੋਦੀ ਦੀ 26 ਤਰੀਕ ਨੂੰ ਮਨ ਕੀ ਬਾਤ ਸੁਣਨ ਦੀ ਬਜਾਏ ਥਾਲੀਆਂ ਖੜਕਾਉਣਗੇ ਪੰਜਾਬ ਦੇ ਕਿਸਾਨ ।ਜੱਜ ਗਹਿਲ     

ਮਹਿਲ ਕਲਾਂ /ਬਰਨਾਲਾ -ਦਸੰਬਰ 2020 -(ਗੁਰਸੇਵਕ ਸਿੰਘ ਸੋਹੀ)-

ਮੋਦੀ ਸਰਕਾਰ ਵੱਲੋਂ 26 ਤਰੀਕ ਨੂੰ ਮਨ ਕੀ ਬਾਤ ਸੁਣਾਉਣਗੇ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 26 ਤਰੀਕ ਨੂੰ ਥਾਲੀਆਂ ਵਜਾਉਣ ਦਾ ਅਤੇ ਖੜਕਾਉਣ ਦਾ ਸਮੂਹ ਭਾਰਤ ਦੇ ਹਰ ਇੱਕ ਨਾਗਰਿਕ ਨੂੰ ਅਪੀਲ ਕੀਤੀ ਗਈ ਹੈ। 26 ਦਸੰਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਮਨ ਕੀ ਬਾਤ ਕਰਨਗੇ ਉਸ ਦਿਨ ਜਿੰਨਾ ਚਿਰ ਮਨ ਕੀ ਬਾਤ ਕਹਿਣਗੇ ਉਨ੍ਹਾਂ ਚਿਰ ਕਿਸਾਨ ਥਾਲੀਆਂ ਵਜਾਉਣਗੇ ਕਿਉਂਕਿ ਇਹ ਗੂੰਗੀ ਬੋਲੀ ਸਰਕਾਰ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਇਹ ਮਨ ਕੀ ਬਾਤ ਕੋਈ ਵੀ ਨੀ ਸੁਣਨਾ ਚਾਹੁੰਦਾ। ਜਦੋਂ ਕਿ ਭਾਰਤ ਦਾ ਅੰਨਦਾਤਾ ਇੰਨੀ ਹੱਡ ਚੀਰਵੀਂ ਸਰਦੀ ਦੇ ਵਿੱਚ ਦਿੱਲੀ ਦੀਆਂ ਸਰਹੱਦਾਂ ਤੇ ਠੰਢ ਨਾਲ ਮਰ ਰਿਹਾ ਹੈ। ਇਸ ਨੂੰ ਮਨ ਕੀ ਬਾਤ ਸੱਜ ਰਹੀ ਹੈ ਪ੍ਰਧਾਨ ਮੰਤਰੀ ਵੱਲੋਂ ਕਰੋਨੇ ਵੇਲੇ ਲੋਕਾਂ ਨੂੰ ਕਦੇ ਥਾਲੀਆਂ ਵਜਾਉਣ ਲਈ ਕਿਹਾ ਗਿਆ ਕਦੇ ਟਾਰਚਾਂ ਚਲਾਉਣ ਲਈ ਕਦੇ ਮੋਮਬੱਤੀਆਂ ਜਲਾਉਣ ਲਈ ਕਿਹਾ ਗਿਆ ਲੋਕਾਂ ਨੂੰ ਤਾੜੀਆਂ ਵਜਾਉਣ ਲਈ ਕਿਹਾ ਗਿਆ ਜਦੋਂ ਕਿ ਹੁਣ ਇਕ ਅੰਨਦਾਤਾ ਦਿੱਲੀ ਦੇ ਬਾਰਡਰ ਉੱਤੇ ਏਨੀ ਮੁਸ਼ਕਿਲ ਦੇ ਵਿੱਚ ਬੈਠਾ ਹੈ ਉਸ ਦੀ ਉਹ ਕੋਈ ਗੱਲ ਨਹੀਂ ਸੁਣ ਰਿਹਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀ.ਕੇ.ਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਵੀ ਪੈਸੇ ਸਟੇਜ ਉਪਰ ਇਕੱਠੇ ਹੋ ਰਹੇ ਹਨ। ਉਹ ਇਸ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸਰਕਾਰ ਵੱਲੋਂ ਵੱਧ ਤੋਂ ਵੱਧ ਸਹੂਲਤਾਂ ਲੈਣ ਲਈ ਜਿੱਤ ਪ੍ਰਾਪਤ ਹੋਣ ਤੋਂ ਬਾਅਦ ਜਥੇਬੰਦੀਆਂ ਵੱਲੋਂ ਸੈਂਟਰ ਅਤੇ ਪੰਜਾਬ ਸਰਕਾਰ ਨੂੰ ਕਿਹਾ ਜਾਵੇਗਾ। ਘੱਟੋ ਘੱਟ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਿੱਤੇ ਜਾਣ ਅਤੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਇਨ੍ਹਾਂ ਦੇ ਕਰਜ਼ੇ ਬਿਲਕੁਲ ਮੁਆਫ਼ ਕੀਤੇ ਜਾਣ।

ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਵੱਲੋਂ ਤੀਸਰੀ ਵਾਰ ਟਿਕਰੀ, ਕੁੰਡਲੀ ਅਤੇ ਸਿੰਘੂ ਬਾਰਡਰ ਤੇ ਫਰੀ ਡਾਕਟਰੀ ਸੇਵਾਵਾਂ ਨਿਰੰਤਰ ਜਾਰੀ

ਮਹਿਲ ਕਲਾਂ/ਬਰਨਾਲਾ-ਦਸੰਬਰ 2020 -(ਗੁਰਸੇਵਕ ਸਿੰਘ ਸੋਹੀ)-

ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰ ਫੈਡਰੇਸ਼ਨ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਦੇ ਡਾਕਟਰ ਸਾਹਿਬਾਨ ਹਰੇਕ ਜ਼ਿਲ੍ਹੇ ਵਿੱਚੋਂ ਦਿੱਲੀ ਕਿਸਾਨੀ ਸੰਘਰਸ਼ ਵਿੱਚ ਹਰੇਕ ਬਾਰਡਰ ਤੇ ਦਿਨ ਰਾਤ ਮੈਡੀਕਲ ਸੇਵਾਵਾਂ ਦੇ ਰਹੇ ਹਨ।

ਪੰਜਾਬ ਦੇ ਜ਼ਿਲ੍ਹਾ ਬਰਨਾਲਾ ਵਿਚੋਂ ਹੁਣ ਤੱਕ ਬਲਾਕ ਮਹਿਲਕਲਾਂ ਲਗਾਤਾਰ ਤਿੰਨ ਵਾਰੀ ,ਤਿੰਨ ਟੀਮਾਂ ਨਾਲ ਆਪਣੀਆਂ ਫਰੀ ਡਾਕਟਰੀ ਸੇਵਾਵਾਂ ਨਿਭਾ ਚੁੱਕਿਆ ਹੈ

ਪਹਿਲੀ ਡਾਕਟਰੀ ਟੀਮ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਦੀ ਅਗਵਾਈ ਹੇਠ ਜਿਸ ਵਿਚ ਡਾ ਸੁਖਵਿੰਦਰ ਸਿੰਘ ਠੁੱਲੀਵਾਲ, ਡਾ ਸੁਰਜੀਤ ਸਿੰਘ ਛਾਪਾ, ਡਾ ਪਰਮਿੰਦਰ ਸਿੰਘ ਨਿਹਾਲੂਵਾਲ ,ਡਾ ਸੁਖਵਿੰਦਰ ਸਿੰਘ ਬਾਪਲਾ ਅਤੇ ਡਾ ਸੁਰਿੰਦਰਪਾਲ ਸਿੰਘ ਲੋਹਗੜ ਆਪਣੀ ਟੀਮ ਨਾਲ ਸੇਵਾ ਨਿਭਾਅ ਚੁੱਕੇ ਹਨ । ਦੂਸਰੀ ਟੀਮ ਵਿੱਚ ਬਲਾਕ ਪ੍ਰਧਾਨ ਡਾ ਜਗਜੀਤ ਸਿੰਘ ਦੀ ਅਗਵਾਈ ਹੇਠ ਡਾਕਟਰੀ ਟੀਮ ਵੱਲੋਂ ਫਰੀ ਮੈਡੀਕਲ ਕੈਂਪਾਂ ਵਿਚ ਸੇਵਾ ਨਿਭਾਈ । ਹੁਣ ਤੀਸਰੀ ਡਾਕਟਰੀ ਟੀਮ ਡਾ ਸੁਖਵਿੰਦਰ ਸਿੰਘ ਬਾਪਲਾ ਦੀ ਅਗਵਾਈ ਹੇਠ ਪਰਮਜੀਤ ਸਿੰਘ,ਜਸਵਿੰਦਰ ਸਿੰਘ, ਜਗਤਾਰ ਸਿੰਘ ਟਿਕਰੀ ਬਾਰਡਰ ਸਿੰਧੂ ਬਾਰਡਰ ਅਤੇ ਕੁੰਡਲੀ ਬਾਰਡਰ ਵਿਖੇ ਆਪਣੀਆਂ ਸੇਵਾਵਾਂ ਦਿਨ-ਰਾਤ ਨਿਭਾ ਰਹੇ ਹਨ।ਸਾਡੀਆਂ ਡਾਕਟਰੀ ਟੀਮਾਂ ਨਾਲ ਮਾਨਸਾ ਜ਼ਿਲ੍ਹੇ ਦੇ ਤਹਿਸੀਲ ਬੁਢਲਾਡਾ ਦੇ ਪਿੰਡ ਸਤੀਕੇ ਦੇ ਨੌਜਵਾਨ ਸਰਪੰਚ ਕੁਲਵੀਰ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ ।ਸਾਡੇ ਇਸ ਫਰੀ ਮੈਡੀਕਲ ਕੈਂਪ ਵਿੱਚ ਟਿਕਰੀ ਬਾਰਡਰ ਤੇ ਪੰਜਾਬੀ ਉੱਘੇ ਗਾਇਕ ਲਾਭ ਹੀਰਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ।

ਜਗਰਾਓ ਰੇਲਵੇ ਸਟੇਸ਼ਨ ਤੇ ਧਰਨਾ 85 ਵੇਂ ਦਿਨ ਵਿੱਚ ਪਹੁੰਚਿਆ  

ਕਿਸਾਨੀ ਸੰਘਰਸ਼ ਨੂੰ ਹੋਰ ਵਰਗਾਂ ਵੱਲੋਂ ਸਾਥ ਮਿਲਣਾ ਜਿੱਤ ਦੀ ਗਾਰੰਟੀ -ਮਨਜੀਤ ਧਨੇਰ  

ਜਗਰਾਉਂ , ਦਸੰਬਰ 2020 -(ਇਕਬਾਲ ਸਿੰਘ ਰਸੂਲਪੁਰ /ਮਨਜਿੰਦਰ ਗਿੱਲ  )-  

ਸਥਾਨਕ ਰੇਲ ਪਾਰਕ ਚ 85ਵੇਂ ਦਿਨ ਚ ਸ਼ਾਮਲ ਹੋਇਆ। ਇਸ ਸਮੇਂ ਭੁੱਖ ਹੜਤਾਲ ਚ ਸ਼ਾਮਲ ਹੋਏ ਬਲਬੀਰ ਸਿੰਘ ਅਗਵਾੜ ਲੋਪੋ, ਗਿੰਦਰ ਸਿੰਘ ਜਗਰਾਂਓ, ਭੋਲਾ ਸਿੰਘ, ਚਰਨ ਸਿੰਘ, ਗੁਰਚਰਨ ਸਿੰਘ ਕਾਉਂਕੇ ।ਅੱਜ ਦੇ ਇਸ ਸਘੰਰਸ਼ ਚ ਦਿੱਲੀ ਸਘੰਰਸ਼ ਤੋਂ ਪਰਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋੰਦਾ ਦੇ ਸੂਬਾਈ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ  ਨੇ ਵਿਸੇਸ਼ ਤੋਰ ਤੇ ਪਹੁੰਚੇ ਸਨ, ਨੇ ਅਪਣੇ ਸੰਬੋਧਨ ਚ ਕਿਹਾ ਕਿ ਮਹਿਲਕਲਾਂ ਸੰਘਰਸ਼ ਚ ਪਰਖੇ ਸਾਂਝੇ ਕਿਸਾਨ ਸੰਘਰਸ਼ ਦੇ ਰਾਹ ਨੇ ਦਿੱਲੀ ਸਘੰਰਸ਼ ਦਾ ਮੁੱਢ ਬੱਝਿਆ ਹੈ।ਉਨਾਂ ਕਿਹਾ ਕਿ  ਕਿਂਸਾਨ ਸੰਘਰਸ਼ ਚ ਹੋਰ ਵਰਗਾਂ ਦਾ ਸਾਥ ਦੀ ਜਿੱਤ ਦੀ ਗਰੰਟੀ ਬਣੇਗਾ। ਇਸ ਸਮੇ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ  ਹਰਦੀਪ ਸਿੰਘ  ਗਾਲਬ ਨੇ ਕਿਹਾ ਕਿ ਹਰ ਪਰਿਵਾਰ ਨੂੰ ਪੱਕੇ ਤੋਰ ਤੇ ਦਿੱਲੀ ਸਘੰਰਸ਼ ਨਾਲ ਜੂੜਨਾ ਹੋਵੇਗਾ ।ਹਰ ਪਰਿਵਾਰ ਚੋਂ ਬੀਬੀਆਂ ਭੈਣਾਂ ਨੂੰ ਵੀ ਦਿੱਲੀ ਸੰਘਰਸ਼ ਦਾ ਹਿੱਸਾ ਬਣਨਾ ਹੋਵੈਗਾ।ਸਾਬਕਾ ਅਧਿਆਪਕ ਆਗੂ ਧਰਮ ਸਿੰਘ ਸੂਜਾਪੁਰ ਨੇ ਕਿਹਾ ਕਿ ਡੀ ਟੀ ਐਫ ਜਥੇਬੰਦੀ ਕਿਸਾਨ ਸੰਘਰਸ਼ ਨਾਲ ਹਰ ਪੱਧਰ ਤੇ ਜੂੜੀ  ਹੋਈ ਹੈ। ਇਸ ਸਮੇਂ ਚਮਕੌਰ ਸਿੰਘ ਦੌਧਰ, ਕਿਂਸਾਨ ਆਗੂ ਇੰਦਰਜੀਤ ਸਿੰਘ ਧਾਲੀਵਾਲ, ਡਾ ਸਾਧੂ ਸਿੰਘ, ਸਰਬਜੀਤ ਰੂਮੀ ,ਸ਼ਿੰਗਾਰਾ ਸਿੰਘ ਢੋਲਣ, ਮਦਨ ਸਿੰਘ, ਜਤਿੰਦਰ ਸਿੰਘ ਮਲਕ ,ਸਰਬਜੀਤ ਸਿੰਘ ਧੂੜਕੋਟ, ਸਮਸ਼ੇਰ ਸਿੰਘ ਮਲਕ,ਰਣਧੀਰ ਸਿੰਘ ਬੱਸੀਆਂ,ਜਸਵੰਤ ਸਿੰਘ ਚੂਹੜਚੱਕ,ਜਸਵੰਤ ਸਿੰਘ ਨੇ ਵੀ ਸੰਬੋਧਨ ਕੀਤਾ।ਇਸ ਸਮੇਂ ਰੂਮੀ ਪਿੰਡ ਤੋਂ ਧੀਆਂ ਹਰਮਨ ਅਤੇ ਜੈਸਮੀਨ ਨੇ , ਛੋਟੇ  ਬੱਚੇ ਸੁਰਜੀਤ ਸਿੰਘ ,ਲਖਵੀਰ ਸਿੰਘ ਸਿੱਧੂ,ਸਤਪਾਲ, ਮੱਘਰ ਸਿੰਘ ਢੋਲਣ ਨੇ ਗੀਤ ਸੰਗੀਤ ਪੇਸ਼ ਕੀਤੇ।ਇਸ ਸਮੇ ਅਨੇਕਾਂ ਪਿੰਡਾਂ ਕਾਉਂਕੇ ,ਬੱਸੂਵਾਲ, ਬੱਸੀਆਂ,ਜਗਰਾਂਓ ਤੋਂ ਵੱਡੀ ਮਾਤਰਾ ਚ ਰਾਸ਼ਨ ਦੀ ਸੇਵਾ ਭੇਜੀ।

ਮੋਦੀ ਸਰਕਾਰ ਹੱਡ ਚੀਰਵੀਂ ਠੰਢ ਦੇ ਵਿੱਚ ਕਿਸਾਨਾਂ ਨਾਲ ਬਹੁਤ ਹੀ ਮਾੜਾ ਸਲੂਕ ਕਰ ਰਹੀ ਹੈ। ਜਸਵੰਤ ਦੀਵਾਨਾ          

3 ਆਰਡੀਨੈਂਸ ਵਾਪਸ ਕਰਵਾ ਕੇ ਹੀ ਦਮ ਲੈਣਗੇ ਕਿਸਾਨ    

ਮਹਿਲ ਕਲਾਂ /ਬਰਨਾਲਾ -ਦਸੰਬਰ- (ਗੁਰਸੇਵਕ ਸਿੰਘ ਸੋਹੀ)- ਸੈਂਟਰ ਸਰਕਾਰ ਵੱਲੋਂ ਕਿਸਾਨ ਵਿਰੋਧੀ 3 ਆਰਡੀਨੈਂਸ ਪਾਸ ਕੀਤੇ ਹਨ। ਉਨ੍ਹਾਂ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਅਤੇ ਹਰ ਵਰਗ ਦੇ ਵੱਲੋਂ ਲਗਾਤਾਰ 85 ਦਿਨਾਂ ਤੋਂ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਹੱਡ ਚੀਰਵੀਂ ਠੰਢ ਦੇ ਵਿੱਚ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਅਖੀਰ ਦੇ ਵਿੱਚ ਮੋਦੀ ਸਰਕਾਰ ਨੂੰ ਕਿਸਾਨਾਂ ਅੱਗੇ ਝੁਕਣਾ ਹੀ ਪਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅੰਤਰਰਾਸ਼ਟਰੀ ਢਾਡੀ ਸਾਬਕਾ ਸਰਪੰਚ ਜਸਵੰਤ ਸਿੰਘ ਦੀਵਾਨਾ ਨੇ ਕਿਹਾ ਕਿ ਕਿਸਾਨ ਵਿਰੋਧੀ ਕਾਲੇ ਕਾਨੂੰਨ ਪਾਸ ਕਰਕੇ ਮੋਦੀ ਸਰਕਾਰ ਆਪਣਾ ਹੋਸ਼ ਗੁਆ ਬੈਠੀ ਹੈ ਅਤੇ ਇਹ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿਖੇ ਪੰਜਾਬ ਤੋਂ ਲੱਖਾਂ ਕਿਸਾਨ ਟਰੈਕਟਰ ਟਰਾਲੀਆਂ ਅਤੇ ਆਪਣੇ ਸਾਧਨ ਲੈਕੇ ਪੱਕਾ ਮੋਰਚਾ ਲਾਕੇ ਬੈਠ ਗਏ ਹਨ। ਕੁਰਬਾਨੀਆਂ ਦੇਣ ਵਾਲੀ ਕੌਮ ਪਾਣੀ ਦੀਆਂ ਬੁਛਾੜਾਂ, ਤੋਪਾਂ ,ਗੋਲਿਆਂ ਤੋਂ ਨਹੀਂ ਡਰਦੇ ਅਤੇ ਠੰਢੇ ਬੁਰਜ ਨੂੰ ਯਾਦ ਕਰਦਿਆਂ ਨਾ ਹੀ ਕੋਈ ਠੰਡ ਦੀ ਪ੍ਰਵਾਹ ਕਰਦੇ ਹਨ। ਦਿੱਲੀ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ ਸੂਬੇ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਕਰੋ ਜਾ ਮਰੋ ਦੇ ਤਹਿਤ ਦਿਨ-ਰਾਤ ਸੜਕਾਂ ਤੇ ਤਿੱਖਾ ਅਤੇ ਜੋਰਦਾਰ ਸਘੰਰਸ਼ ਕੀਤਾ ਜਾ ਰਿਹਾ ਹੈ। ਕਿਸਾਨਾਂ ਦੇ ਸਘੰਰਸ਼ ਨੂੰ ਦੇਸਾਂ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਿਆ।ਪਰ ਸੈਂਟਰ ਦੀ ਮੋਦੀ ਸਰਕਾਰ ਇਸ ਸੰਘਰਸ਼ ਨੂੰ ਅਣਦੇਖਾ ਅਤੇ ਅਣਗੌਲਿਆ ਕਰ ਰਹੀ ਹੈ। ਸੈਂਟਰ ਵਿਚ ਪਾਸ ਕੀਤੇ ਹੋਏ 3 ਬਿੱਲਾਂ ਨੂੰ ਪੰਜਾਬ ਦੀਆਂ ਜੱਥੇਬੰਦੀਆਂ ਕਿਸਾਨਾਂ,ਔਰਤਾਂ,ਬਜ਼ੁਰਗ,ਬੱਚਿਆਂ ਵਲੋਂ ਤਿੱਖਾ ਅਤੇ ਜ਼ੋਰਦਾਰ ਸੰਘਰਸ ਕੀਤਾ ਜਾ ਰਿਹਾ ਹੈ। ਅਖੀਰ ਦੇ ਵਿੱਚ ਜਸਵੰਤ ਸਿੰਘ ਦੀਵਾਨਾ ਨੇ ਕਿਹਾ ਇਤਿਹਾਸ ਗਵਾਹ ਹੈ ਜਦੋਂ ਵੀ ਕੋਈ ਪੰਜਾਬ ਤੇ ਮੁਸੀਬਤ ਆਉਂਦੀ ਹੈ ਤਾਂ ਇੱਕਜੁਟਤਾ ਦਾ ਸਬੂਤ ਸਾਹਮਣੇ ਆਉਂਦਾ ਹੈ। ਪਹਿਲਾਂ ਵੀ ਅਨੇਕਾਂ ਤੱਤੀਆਂ ਹਵਾਵਾਂ ਵਗੀਆਂ ਹਨ । ਪੰਜਾਬ ਵਾਸੀਆਂ ਵੱਲੋਂ ਇੱਕ ਜੁੱਟ ਹੋਕੇ ਆਪਣਾ ਅਤੇ ਆਪਣੇ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ ਤੇ ਸ਼ਾਂਤਮਈ ਧਰਨੇ ਲਾਏ ਜਾ ਰਹੇ ਹਨ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ ।ਇਸ ਲਈ ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਜਾ ਸਕੇ।

ਨਸ਼ੇ ਵਾਲੀਆਂ ਗੋਲੀਆਂ ਅਤੇ ਲਾਹਣ ਬਰਾਮਦ 3 ਕਾਬੂ

ਮੋਗਾ,ਦਸੰਬਰ  2020 (ਰਾਣ ਸ਼ੇਖ਼ਦੌਲਤ/  ਜੱਜ ਮਸੀਤਾਂ) ਨਸ਼ੇ ਵਾਲੇ ਪਦਾਰਥਾਂ ਅਤੇ ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ, ਜਦਕਿ ਇਕ ਪੁਲਸ ਦੇ ਕਾਬੂ ਨਹੀਂ ਆ ਸਕਿਆ। ਐਂਟੀ ਨਾਰਕੋਟਿਕ ਡਰੱਗ ਸੈੱਲ ਦੇ ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ ਜਦ ਸਹਾਇਕ ਥਾਣੇਦਾਰ ਦਲਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ’ਚ ਗਸ਼ਤ ਕਰਦੇ ਹੋਏ ਨਿਗਾਹਾ ਰੋਡ ਮੋਗਾ ’ਤੇ ਜਾ ਰਹੇ ਸਨ ਤਾਂ ਗੁਪਤ ਸੂਚਨਾ ਦੇ ਆਧਾਰ ’ਤੇ ਬਿੰਦਰ ਉਰਫ਼ ਝੁਮਾ ਨਿਵਾਸੀ ਪੁਲੀ ਵਾਲਾ ਮੁਹੱਲਾ ਨਿਗਾਹਾ ਰੋਡ ਨੂੰ ਕਾਬੂ ਕਰ ਕੇ 550 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਦੋਸ਼ੀ ਖ਼ਿਲਾਫ਼ ਥਾਣਾ ਸਿਟੀ ਸਾਉਥ ਮੋਗਾ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਥਾਣਾ ਸਿਟੀ ਸਾਉਥ ਦੇ ਸਹਾਇਕ ਥਾਣੇਦਾਰ ਸੰਤੋਖ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਜਦ ਉਹ ਚੁੰਗੀ ਨੰਬਰ 3 ’ਤੇ ਪੁਲਸ ਪਾਰਟੀ ਸਮੇਤ ਜਾ ਰਹੇ ਸੀ ਤਾਂ ਗੁਪਤ ਸੂਚਨਾ ਦੇ ਆਧਾਰ ’ਤੇ ਰਾਕੇਸ਼ ਕੁਮਾਰ ਨਿਵਾਸੀ ਹਾਕਮ ਦਾ ਅਗਵਾੜ ਮੋਗਾ ਨੂੰ ਕਾਬੂ ਕਰ ਕੇ 250 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ। ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।ਇਸੇ ਤਰ੍ਹਾਂ ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਕਰਨੈਲ ਸਿੰਘ ਨੇ ਦੱਸਿਆ ਕਿ ਜਦ ਉਹ ਪਿੰਡ ਠੂਠਗੜ੍ਹ ਕੋਲ ਜਾ ਰਹੇ ਸੀ ਤਾਂ ਗੁਪਤ ਸੂਚਨਾ ਦੇ ਆਧਾਰ ’ਤੇ ਸਤਨਾਮ ਸਿੰਘ ਉਰਫ਼ ਸੱਤਾ ਨਿਵਾਸੀ ਪਿੰਡ ਠੂਠਗੜ੍ਹ ਨੂੰ ਕਾਬੂ ਕਰ ਕੇ 140 ਲੀਟਰ ਲਾਹਣ ਬਰਾਮਦ ਕੀਤੀ ਗਈ। ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਆਬਕਾਰੀ ਵਿਭਾਗ ਦੇ ਇੰਸਪੈਕਟਰ ਬਲਕਰਨ ਸਿੰਘ ਨੇ ਦੱਸਿਆ ਕਿ ਜਦ ਉਹ ਪਿੰਡ ਬਾਘਾ ਪੁਰਾਣਾ ਵਿਚ ਗਸ਼ਤ ਕਰਦੇ ਹੋਏ ਜਾ ਰਹੇ ਸੀ ਤਾਂ ਗੁਪਤ ਸੁੂਚਨਾ ਦੇ ਆਧਾਰ ’ਤੇ ਗੁਰਪ੍ਰੀਤ ਸਿੰਘ ਉਰਫ ਬਾਬੂ ਨਿਵਾਸੀ ਪਿੰਡ ਮਾਹਲਾ ਕਲਾਂ ਦੇ ਛਾਪੇਮਾਰੀ ਕਰ ਕੇ 180 ਲਿਟਰ ਲਾਹਣ ਬਰਾਮਦ ਕੀਤੀ ਗਈ। ਦੋਸ਼ੀ ਪੁਲਸ ਦੇ ਕਾਬੂ ਨਹÄ ਆ ਸਕਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਥਾਣੇਦਾਰ ਨਛੱਤਰ ਸਿੰਘ ਨੇ ਕਿਹਾ ਕਿ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਦੀ ਤਲਾਸ਼ ਜਾਰੀ ਹੈ।

 ਕਿਸਾਨੀ ਸੰਘਰਸ਼ ਦੀ ਸਭ ਤੋਂ ਖੂਬਸੂਰਤ ਤਸਵੀਰ

 ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਦੀ  ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੀ ਤਖ਼ਤੀ ਫੜੀ  ਛੋਟੇ ਬੱਚੇ ਦੀ ਮੂੰਹੋਂ ਬੋਲਦੀ ਤਸਵੀਰ ਪੇਸ਼ਕਸ਼ ਬਲਵੀਰ ਸਿੰਘ ਬਾਠ ਜਨਸ਼ਕਤੀ ਨਿੳੂਜ਼ ਪੰਜਾਬ ਕੁੰਡਲੀ ਬਾਰਡਰ ਦਿੱਲੀ

ਨਸ਼ਿਆ ਖਿਲਾਫ ਲਾਇਆ ਸੈਮੀਨਰ

ਹਠੂਰ,23,ਦਸੰਬਰ-(ਕੌਸ਼ਲ ਮੱਲ੍ਹਾ)-

ਪੰਜਾਬ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ)ਦੇ ਐਸ ਐਸ ਪੀ ਚਰਨਜੀਤ ਸਿੰਘ ਸੋਹਲ ਦੇ ਦਿਸਾ-ਨਿਰਦੇਸਾ ਅਨੁਸਾਰ ਅੱਜ ਪੰਜਾਬ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਰੁਬਨੀਵ ਸਿੰਘ ਦੀ ਅਗਵਾਈ ਹੇਠ ਭਾਈ ਦਾਨ ਸਿੰਘ ਸੀਨੀਅਰ ਸੈਕੰਡਰੀ ਸਕੂਲ ਮਾਣੂੰਕੇ ਵਿਖੇ ਨਸ਼ਿਆ ਖਿਲਾਫ ਸੈਮੀਨਰ ਲਾਇਆ ਗਿਆ।ਇਸ ਮੌਕੇ ਸਕੂਲੀ ਵਿਿਦਆਰਥੀਆ ਨੂੰ ਸੰਬੋਧਨ ਕਰਦਿਆ ਇੰਚਾਰਜ ਰੁਬਨੀਵ ਸਿੰਘ ਨੇ ਕਿਹਾ ਕਿ ਨਸੇ ਜਿਥੇ ਵਿਅਕਤੀ ਦਾ ਸਮਾਜ ਵਿਚੋ ਮਾਣ-ਸਨਮਾਨ ਖਤਮ ਕਰ ਦਿੰਦੇ ਹਨ ਉੱਥੇ ਨਸੇ ਵਿਅਕਤੀ ਨੂੰ ਆਰਥਿਕ ਅਤੇ ਸਰੀਰਕ ਤੌਰ ਤੇ ਵੀ ਖਤਮ ਕਰ ਦਿੰਦੇ ਹਨ।ਉਨ੍ਹਾ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਤੁਹਾਡੇ ਇਲਾਕੇ ਵਿਚ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਤੁਸੀ ਤੁਰੰਤ ਥਾਣਾ ਹਠੂਰ ਨੂੰ ਦੇਵੋ ਅਤੇ ਸੂਚਨਾ ਦੇਣ ਵਾਲੇ ਦਾ ਪਤਾ ਗੁੱਪਤ ਰੱਖਿਆ ਜਾਵੇਗਾ।ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋ ਇੰਚਾਰਜ ਰੁਬਨੀਵ ਸਿੰਘ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਸਰਪੰਚ ਗੁਰਮੁੱਖ ਸਿੰਘ ਸੰਧੂ ਮਾਣੂੰਕੇ,ਸੁਖਦੇਵ ਸਿੰਘ,ਸਕੂਲ ਦਾ ਸਟਾਫ ਅਤੇ ਵਿਿਦਆਰਥੀ ਹਾਜ਼ਰ ਸਨ।

(ਫੋਟੋ ਕੈਪਸਨ:-ਥਾਣਾ ਹਠੂਰ ਦੇ ਇੰਚਾਰਜ ਰੁਬਨੀਵ ਸਿੰਘ ਸੈਮੀਨਰ ਨੂੰ ਸੰਬੋਧਨ ਕਰਦੇ ਹੋਏ)

ਕਿਸਾਨੀ ਸੰਘਰਸ਼ ਦੀ ਝਲਕ

ਦਿੱਲੀ ਵਿਖੇ  ਕੈਨੇਡਾ ਤੋਂ ਦਿੱਲੀ ਦੇ ਕੁੰਡਲੀ ਬਾਰਡਰ ਤੇ ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾਉਣ ਪਹੁੰਚੇ ਬੌਬੀ ਜਗਰਾਉਂ ਦੇ ਨਾਲ  ਪ੍ਰਮੁੱਖ ਸ਼ਖ਼ਸੀਅਤਾਂ ਦੀ ਮੂੰਹੋਂ ਬੋਲਦੀ ਤਸਵੀਰ  ਪੇਸ਼ਕਸ਼  ਬਲਵੀਰ ਸਿੰਘ ਬਾਠ ਜਨ ਸ਼ਕਤੀ ਨਿੳੂਜ਼ ਪੰਜਾਬ ਕੁੰਡਲੀ ਬਾਰਡਰ ਦਿੱਲੀ

ਬੱਚੇ ਦੇ ਜਨਮ ਦਿਨ ਦੀ ਖੁਸ਼ੀ ਚ ਲਾਏ ਬੂਟੇ

ਅਜੀਤਵਾਲ, ਦਸੰਬਰ  2020 ( ਬਲਵੀਰ ਸਿੰਘ ਬਾਠ) 

ਇਤਿਹਾਸਕ ਪਿੰਡ ਚੂੜਚੱਕ ਵਿਖੇ ਸਾਬਕਾ ਸਰਪੰਚ ਕੁਲਦੀਪ ਸਿੰਘ ਦੇ ਗ੍ਰਹਿ ਵਿਖੇ ਅੱਜ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ  ਉਨ੍ਹਾਂ ਦੇ ਘਰ ਦੋਹਤੇ ਨੇ ਜਨਮ ਲਿਆ ਮੁਬਾਰਕਾਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਸਰਪੰਚ ਕੁਲਦੀਪ ਸਿੰਘ ਨੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ ਅੱਜ ਨਵੀਂ ਸ਼ੁਰੂਆਤ ਕਰਦੇ ਹੋਏ  ਅਤੇ ਸਮਾਜ ਨੂੰ ਸੁਨੇਹਾ ਦਿੰਦੇ ਹੋਏ ਅੱਜ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਬੂਟੇ ਲਾ ਕੇ ਮਨਾਇਆ ਗਿਆ ਬੱਚੇ ਦਾ ਜਨਮ ਦਿਨ  ਇਸ ਸਮੇਂ ਪਰਿਵਾਰਕ ਮੈਂਬਰਾ ਵੱਲੋਂ   ਸ਼ਰੀਂਹ ਬੰਨ੍ਹਣ ਦੀ ਰਸਮ ਵੀ ਕੀਤੀ ਗਈ ਇਸ ਰਸਮ ਚ ਪਹੁੰਚੇ ਮੁੱਖ ਮਹਿਮਾਨ   ਕਮਿੱਕਰ ਸਿੰਘ ਜੰਡੀ ਯੂ ਐਸ ਏ ਰਸੂਲਪੁਰ  ਅਵਤਾਰ ਸਿੰਘ ਤਾਰੀ ਸਾਬਕਾ ਸਰਪੰਚ ਸੁਰਿੰਦਰ ਕੌਰ  ਪੰਚਾਇਤ ਮੈਂਬਰ ਪਰਮਜੀਤ ਸਿੰਘ ਨੀਲੂ ਮੈਂਬਰ ਨਸੀਬ ਸਿੰਘ ਮੈਂਬਰ ਮਲਕੀਅਤ ਸਿੰਘ  ਸਾਧੂ ਸਿੰਘ ਲੰਬੜਦਾਰ  ਲਖਬੀਰ ਸਿੰਘ ਲੱਖਾ  ਲਵਪ੍ਰੀਤ ਸਿੰਘ ਲਵੀ ਮਨਪ੍ਰੀਤ ਸਿੰਘ ਮਨੂ ਆਕਾਸ਼ ਸਿੰਘ ਦਿਲਪ੍ਰੀਤ ਸਿੰਘ ਹਿਰਦੇਪਾਲ ਸਿੰਘ  ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ  ਹਾਜ਼ਰ ਸਨ

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਕਾਫਲੇ ਦੇ ਰੂਪ ਵਿਚ 25 ਨੂੰ ਕਿਸਾਨੀ ਦਿੱਲੀ ਮੋਰਚੇ ਵਿੱਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਾਮਲ ਹੋਣ ਦਾ ਐਲਾਨ

ਮਹਿਲ ਕਲਾਂ/ਬਰਨਾਲਾ-ਦਸੰਬਰ 2020 (ਗੁਰਸੇਵਕ ਸਿੰਘ ਸੋਹੀ)

 ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ( ਰਜਿ :295) ਪੰਜਾਬ ਵੱਲੋਂ 25 ਸਤੰਬਰ 2020 ਤੋਂ ਲੈ ਕੇ ਹੁਣ ਤਕ ਚੱਲੇ ਕਿਸਾਨੀ ਅੰਦੋਲਨ ਵਿਚ ਵੱਧ ਚਡ਼੍ਹ ਕੇ ਹਿੱਸਾ ਪਾਇਆ ਗਿਆ। ਹੁਣ 25 ਨਵੰਬਰ 2020 ਤੋਂ ਦਿੱਲੀ ਕਿਸਾਨੀ ਸੰਘਰਸ ਵਿੱਚ ਮੈਡੀਕਲ ਕੈਂਪ ਲਗਾ ਕੇ ਅਤੇ ਲਗਾਤਾਰ ਸੰਘਰਸ਼ਾਂ ਵਿੱਚ ਡਟਵਾਂ ਸਹਿਯੋਗ ਕਰ ਕੇ ਆਪਣੀ ਹਾਜ਼ਰੀ ਯਕੀਨੀ ਬਣਾਈ ਗਈ, ਜੋ ਕਿ ਸ਼ਲਾਘਾਯੋਗ ਕਦਮ ਹੈ । ਸੂਬਾ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਕੋਰ ਕਮੇਟੀ ਵੱਲੋਂ ਸਾਂਝੇ ਤੌਰ ਤੇ ਇਹ ਫੈਸਲਾ ਕੀਤਾ ਹੈ ਕਿ ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਦਿੱਲੀ ਦੇ ਕਿਸਾਨੀ ਸੰਘਰਸ਼ ਵਿਚ ਕਾਫ਼ਲੇ ਦੇ ਰੂਪ ਭਰਵੀਂ ਸ਼ਮੂਲੀਅਤ ਕੀਤੀ ਜਾਵੇ । ਇਸ ਬਾਬਤ ਸਟੇਟ ਕੋਰ ਕਮੇਟੀ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਕਿ ਹਰ ਇਕ ਜ਼ਿਲ੍ਹੇ ਵਿਚੋਂ ਦੋ-ਦੋ,ਤਿੰਨ- ਤਿੰਨ ਗੱਡੀਆਂ ਇਸ ਕਾਫ਼ਲੇ ਵਿਚ  ਸ਼ਾਮਲ ਹੋਣਗੀਆਂ ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਦੇ ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਮੁਹਾਲੀ ,ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ, ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ,ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ', ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ ਦੀ ਅਗਵਾਈ ਹੇਠ ਇਹ ਕਾਫ਼ਲਾ ਸ਼ਹੀਦ ਭਗਤ ਸਿੰਘ ਦੇ ਸਮਾਰਕ ਖਟਕੜ ਕਲਾਂ ਤੋਂ ਸਵੇਰੇ ਸਾਢੇ ਨੌਂ ਵਜੇ ਕਾਫਲੇ ਦੇ ਰੂਪ ਵਿਚ  ਰਵਾਨਾ ਹੋਵੇਗਾ। ਜਿਸ ਵਿਚ ਨੇੜੇ ਦੇ ਜ਼ਿਲ੍ਹੇ ਤਰਨਤਾਰਨ, ਅੰਮ੍ਰਿਤਸਰ ,ਗੁਰਦਾਸਪੁਰ,ਜਲੰਧਰ,ਪਠਾਨਕੋਟ,ਰੋਪੜ,ਮੁਹਾਲੀ, ਕਪੂਰਥਲਾ ਸ਼ਾਮਲ ਹੋਣਗੇ।

 ਦਿਨ ਦੇ 11:30 ਵਜੇ ਇਹ ਕਾਫ਼ਲਾ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿਖੇ ਪਹੁੰਚੇਗਾ। ਕਾਫਲੇ ਦਾ ਸਵਾਗਤ ਉੱਘੇ ਬੁੱਧੀਜੀਵੀ ਪ੍ਰੋ ਜੈਪਾਲ ਸਿੰਘ ਜੀ ਅਤੇ ਸਟੇਟ ਆਗੂ ਤੇ ਸ਼ਾਮਲ ਜ਼ਿਲ੍ਹਾ ਕਮੇਟੀਆਂ ਦੇ ਆਗੂ ਸਾਹਿਬਾਨ ਕਰਨਗੇ। ਪਿੰਡ ਸਰਾਭਾ ਵਿਖੇ ਇਸ ਕਾਫ਼ਲੇ ਵਿਚ ਲੁਧਿਆਣਾ,ਸੰਗਰੂਰ,ਫਤਹਿਗਡ਼੍ਹ ਸਾਹਿਬ,ਪਟਿਆਲਾ,ਸ਼ਾਮਲ ਹੋਣਗੇ ।

ਦੁਪਹਿਰ 12:30 ਵਜੇ ਇਹ ਕਾਫ਼ਲਾ ਟੋਲ ਪਲਾਜ਼ਾ ਮਹਿਲ ਕਲਾਂ ਵਿਖੇ ਪਹੁੰਚੇਗਾ। ਜਿਸ ਦਾ ਸਵਾਗਤ ਡਾ ਮਹਿੰਦਰ ਸਿੰਘ ਗਿੱਲ ਸਰਪ੍ਰਸਤ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਅਤੇ ਉੱਘੇ ਪੱਤਰਕਾਰ ਡਾ ਮਿੱਠੂ ਮੁਹੰਮਦ ਜੀ ਸੀਨੀਅਰ ਮੀਤ ਪ੍ਰਧਾਨ ਪੰਜਾਬ ਕਰਨਗੇ ।ਇਸ ਮੌਕੇ ਮਹਿਲ ਕਲਾਂ ਜ਼ਿਲ੍ਹਾ ਬਰਨਾਲਾ ਵੱਲੋਂ ਦੁਪਹਿਰ ਦੇ ਖਾਣੇ ਦਾ ਅਤੇ ਚਾਹ ਦਾ ਪ੍ਰਬੰਧ ਕੀਤਾ ਗਿਆ ਹੈ  ।

ਠੀਕ 2:30 ਵਜੇ ਇਹ ਕਾਫ਼ਲਾ ਬਰਨਾਲਾ ਪਹੁੰਚੇਗਾ ਅਤੇ 3:30 ਵਜੇ ਇਹ ਕਾਫ਼ਲਾ ਮਾਨਸਾ ਪਹੁੰਚੇਗਾ। ਜਿਸ ਵਿਚ ਡਾ ਦੀਦਾਰ ਸਿੰਘ ਜੀ ਮੁਕਤਸਰ ਆਰਗੇਨਾਈਜ਼ਰ ਸੈਕਟਰੀ ਮੈਡੀਕਲ ਪ੍ਰੈਕਟੀਸ਼ਨਰਜ਼ ਪੰਜਾਬ ਅਤੇ ਡਾ ਸੁਰਜੀਤ ਸਿੰਘ ਬਠਿੰਡਾ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਬਠਿੰਡਾ,ਸੀ੍ ਮੁਕਤਸਰ ਸਾਹਿਬ,ਫਾਜ਼ਿਲਕਾ, ਅਬੋਹਰ ,ਫ਼ਰੀਦਕੋਟ ਦੇ ਸਟੇਟ ਆਗੂ  ਅਤੇ ਜ਼ਿਲ੍ਹਾ ਕਮੇਟੀ ਆਗੂ ਸਹਿਬਾਨ ਇਸ ਕਾਫਲੇ ਦਾ ਸਵਾਗਤ ਕਰਨਗੇ। ਮਾਨਸਾ ਤੋਂ ਦਿੱਲੀ ਪਹੁੰਚਿਆ ਜਾਵੇਗਾ ਅਤੇ ਦਿੱਲੀ ਟਿਕਰੀ ਬਾਰਡਰ, ਕੁੰਡਲੀ ਬਾਰਡਰ ਅਤੇ ਸਿੰਘੂ ਵਾਰਡਰ ਤੇ ਮੈਡੀਕਲ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਨਿਰੰਤਰ ਦਿੱਤੀਆਂ ਜਾਣਗੀਆਂ। ਸਬੰਧਤ ਜ਼ਿਲ੍ਹਿਆਂ ਦੇ ਸਟੇਟ ਕਮੇਟੀ ਮੈਂਬਰ,ਜ਼ਿਲ੍ਹਾ ਕਮੇਟੀ ਮੈਂਬਰ ਅਤੇ ਸਬੰਧਤ ਬਲਾਕਾਂ ਦੇ ਡਾਕਟਰ ਸਾਥੀ ਇਸ ਕਾਫ਼ਲੇ ਵਿਚ ਸ਼ਮੂਲੀਅਤ ਕਰਨਗੇ  ।

ਮਾਛੀਕੇ ਦੀ ਪੰਚਾਇਤ ਵੱਲੋਂ ਵਿਕਾਸ ਦਾ ਕੰਮ ਜ਼ੋਰਾਂ ਤੇ ਪਿੰਡ ਨੂੰ ਅਤਿ ਸੁੰਦਰ ਬਣਾਉਣ ਦਾ ਸੁਪਨਾ- ਸਰਪੰਚ ਕਰਮਜੀਤ ਕੌਰ  

ਨਿਹਾਲ ਸਿੰਘ ਵਾਲਾ/ਮੋਗਾ-ਦਸੰਬਰn2020 (ਗੁਰਸੇਵਕ ਸਿੰਘ ਸੋਹੀ)-

ਗਰਾਮ ਪੰਚਾਇਤ ਮਾਛੀਕੇ ਵੱਲੋਂ ਸਰਪੰਚ ਕਰਮਜੀਤ ਕੌਰ ਪਤਨੀ ਜਸਕਰਨ ਸਿੰਘ ਮੈਂਬਰ ਮਾਰਕੀਟ ਕਮੇਟੀ ਬੱਧਨੀ ਕਲਾਂ ਦੀ ਅਗਵਾਹੀ ਹੇਠ ਪੰਚਾਇਤੀ ਫੰਡ ਦੇ ਵਿੱਚੋਂ ਵਿਕਾਸ ਦਾ ਕੰਮ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ। ਪਿੰਡ ਵਿੱਚ ਗਲੀਆਂ ਪੱਕੀਆਂ ਕਰਵਾਈਆਂ ਜਾ ਰਹੀਆਂ ਹਨ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਸਕਰਨ ਸਿੰਘ ਅਤੇ ਬਲਾਕ ਸੰਮਤੀ ਵਾਈਸ ਚੇਅਰਮੈਨ ਦਰਸ਼ਨ ਸਿੰਘ ਨੇ ਕਿਹਾ ਕਿ ਪਿੰਡ ਵਿਚ ਵਿਕਾਸ ਕਾਰਜ ਲੋਕਾਂ ਦੀ ਸਾਂਝੀ ਰਾਇ ਉਪਰੰਤ ਹੀ ਕੀਤੇ ਜਾ ਰਹੇ ਹਨ ।ਆਉਣ ਵਾਲੇ ਸਮੇਂ ਵਿੱਚ ਪਿੰਡ ਦੇ ਸਰਬਪੱਖੀ ਵਿਕਾਸ ਲਈ ਪਿੰਡ ਵਾਸੀਆਂ ਦੀ ਸਲਾਹ ਨਾਲ ਹੀ ਅਗਲੇ ਕਦਮ ਚੁੱਕੇ ਜਾਣਗੇ। ਇਸ ਸਮੇਂ ਜਸਵਿੰਦਰ ਸਿੰਘ, ਠੇਕੇਦਾਰ ਜੱਸੀ ਸਹੋਤਾ, ਮਿਸਤਰੀ ਰਾਮ ਬਹਾਦਰ, ਹਰਦੀਪ ਸਿੰਘ, ਵੀਰਪਾਲ ਸਿੰਘ, ਗੁਰਸੇਵਕ ਸਿੰਘ, ਧੰਮੀ ਸਿੰਘ, ਸਾਬਕਾ ਮੈਂਬਰ ਜਸਵੀਰ ਸਿੰਘ, ਪ੍ਰਧਾਨ ਕਰਮਜੀਤ ਸਿੰਘ, ਸਾਬਕਾ ਸਰਪੰਚ ਦਰਸ਼ਨ ਸਿੰਘ ਆਦਿ ਹਾਜ਼ਰ ਸਨ।

ਮੋਦੀ ਸਰਕਾਰ ਆਪਣੇ ਭਗਤਾਂ ਦਾ ਧਿਆਨ ਛੱਡ ਕੇ ਕਿਸਾਨੀ ਸੰਘਰਸ਼ ਵੱਲ ਧਿਆਨ ਦੇਵੇ-ਜਸਕਰਨ ਮਾਛੀਕੇ     

 ਅੰਨਦਾਤੇ ਨੂੰ ਸੜਕਾਂ ਤੇ ਰੋਲਣਾ ਮੋਦੀ ਕਿਸੇ ਰਾਖਸ਼ ਨਾਲੋਂ ਘੱਟ ਨਹੀਂ।                                                                                                      

ਨਿਹਾਲ ਸਿੰਘ ਵਾਲਾ/ਮੋਗਾ  -ਦਸੰਬਰ 2020 - (ਗੁਰਸੇਵਕ ਸਿੰਘ ਸੋਹੀ)-

ਸੈਂਟਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ 3 ਕਿਸਾਨ ਵਿਰੋਧੀ ਕਾਨੂੰਨਾਂ ਨੂੰ ਭਾਰਤੀ ਕਿਸਾਨਾਂ ਵੱਲੋਂ ਵਾਪਸ ਕਰਨ ਦੇ ਲਈ ਸੂਬੇ ਦੀਆਂ ਜਥੇਬੰਦੀਆਂ ਵੱਲੋਂ ਲਗਾਤਾਰ ਰੇਲਵੇ ਸਟੇਸ਼ਨ,ਵੱਡੇ-ਵੱਡੇ ਮੌਲ ਅਤੇ ਰਿਲਾਇੰਸ ਦੇ ਪਟਰੌਲ ਪੰਪਾਂ ਤੇ 84 ਦਿਨਾਂ ਤੋਂ ਦਿਨ ਰਾਤ ਕਿਸਾਨਾਂ ਅਤੇ ਔਰਤਾਂ ਵਲੋਂ ਜ਼ੋਰਦਾਰ ਅਤੇ ਤਿੱਖਾ ਸਘੰਰਸ ਕੀਤਾ ਜਾ ਰਿਹਾ ਹੈ। ਪ੍ਰੈੱਸ ਮਿਲਣੀ ਦੌਰਾਨ ਜਸਕਰਨ ਸਿੰਘ ਮਾਛੀਕੇ ਮੈਂਬਰ ਮਾਰਕੀਟ ਕਮੇਟੀ ਬੱਧਨੀ ਕਲਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ 3 ਕਿਸਾਨ ਵਿਰੋਧੀ ਫੈਸਲਿਆਂ ਖ਼ਿਲਾਫ਼ ਕੀਤੇ ਜਾ ਰਹੇ ਅੰਦੋਲਨ ਦੀ ਤਾਕਤ ਬਣਨ ਦੇ ਲਈ ਸੂਬੇ ਦੇ ਹਰ ਵਰਗ ਨੂੰ ਆਪਣੇ ਕੰਮਾਂਕਾਰਾਂ ਤੋਂ ਗੁਰੇਜ਼ ਕਰਕੇ   ਜਾਤ-ਪਾਤ,ਭਰਮ ਭੁਲੇਖੇ ਕੱਢਕੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ  ਅੰਦੋਲਨ ਵਿੱਚ ਜਥੇਬੰਦੀਆਂ ਦਾ ਸਾਥ ਦੇਣਾਂ ਚਾਹੀਦਾ ਹੈ। ਉਨ੍ਹਾਂ ਕਿਹਾ  ਦਿੱਲੀ ਵਿਖੇ ‍ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਵਿੱਢ ਕੇ ਆਰ-ਪਾਰ ਦੀ ਲੜੀ ਜਾ ਰਹੀ ਲੜਾਈ ਦੇ ਵਿੱਚ ਕਾਫ਼ਲੇ ਬੰਨ੍ਹ ਕੇ ਦਿੱਲੀ ਲਈ ਕੂਚ ਕਰਨ ਦੀ ਅਪੀਲ ਕੀਤੀ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ। ਇਸ ਲਈ ਕਾਲੇ ਕਾਨੂੰਨ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਐਮਐਸਪੀ ਖਤਮ ਅਤੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਜਾ ਸਕੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਤੇ ਧੱਕੇ ਨਾ ਕਬਜ਼ੇ ਕੀਤੇ ਜਾ ਸਕਣ। ਅਜਿਹੇ ਫ਼ੈਸਲੇ ਲਾਗੂ ਹੋਣ ਨਾਲ ਕਿਸਾਨਾਂ ਦੇ ਖੇਤੀਬਾੜੀ ਧੰਦੇ ਖਤਮ ਹੋਣ ਦੇ ਨਾਲ- ਨਾਲ ਕਿਸਾਨਾਂ ਦੇ ਟਿਊਬਲਾਂ ਨੂੰ ਮਿਲਦੀ ਮੁਫ਼ਤ ਬਿਜਲੀ ਪਾਣੀ ਦੀ ਸਹੂਲਤ ਨੂੰ ਖ਼ਤਮ ਕਰਕੇ ਬਿੱਲ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ।