ਅਜੌਕੇ ਸਮੇਂ ਵਿੱਚ ਬੇਸ਼ੱਕ ਅਸੀਂ ਧੀਆਂ ਅਤੇ ਪੁੱਤਾਂ ਵਿੱਚ ਫ਼ਰਕ ਨਹੀਂ ਸਮਝਦੇ ਪਰ ਕਿਤੇ ਨਾ ਕਿਤੇ ਜਾ ਕੇ ਜਦੋਂ ਸਾਡੀਆਂ ਧੀਆਂ ਬਾਲਗ ਹੋਣ ਲੱਗਦੀਆਂ ਹਨ ਉਦੋਂ ਅਸੀਂ ਜਾਣੇ ਅਣਜਾਣੇ ਵਿੱਚ ਧੀਆਂ ਨਾਲ਼ ਫ਼ਰਕ ਕਰ ਜਾਂਦੇ ਹਾਂ।ਜਿਹੜਾ ਕਿ ਸਾਡੇ ਸਮਾਜ ਲਈ ਮਾਰੂ ਸਾਬਤ ਹੋ ਰਿਹਾ ਹੈ ਇਸ ਸਮੇਂ ਸਾਡੀਆਂ ਧੀਆਂ ਨਾਲ਼ ਪਿਤਾ ਦੀ ਕੲੀ ਗੱਲਾਂ ਤੇ Discussion ਹੋਣੀ ਬੰਦ ਹੋ ਜਾਂਦੀ ਹੈ, ਜਦਕਿ ਉਸ ਸਮੇਂ ਮਾਂ ਬਾਪ ਦੋਹਾਂ ਨੂੰ ਹੀ ਧੀਆਂ ਦੇ ਨੇੜਲੇ ਦੋਸਤ ਹੋਣਾ ਚਾਹੀਦਾ ਹੈ
ਇਹੀ ਕਾਰਨ ਹੈ ਕਿ ਜਦੋਂ ਬੱਚੀਆਂ ਨਾਲ਼ ਬਾਹਰ ਕੋਈ ਸਿਰਫਿਰਾ ਸ਼ਰਾਰਤ ਕਰਦਾ ਹੈ ਤਾਂ ਉਹ ਮਾਂ ਬਾਪ ਨੂੰ ਦੱਸਣ ਦੀ ਬਜਾਏ ਅੰਦਰੋਂ ਅੰਦਰੀਂ ਘੁੱਟ ਕੇ ਰਹਿ ਜਾਂਦੀਆਂ ਹਨ। ਇਸ ਨਾਲ਼ ਗਲਤ ਅਨਸਰਾਂ ਦਾ ਹੌਸਲਾ ਵੱਧਦਾ ਹੈ ਤੇ ਇਹ ਹੌਲੀ-ਹੌਲੀ ਬਲਾਤਕਾਰ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਨਾਲ ਫੁੱਲਾਂ ਵਰਗੀਆਂ ਕੋਮਲ ਬੱਚੀਆਂ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ। ਜਦਕਿ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਬਲਾਤਕਾਰ ਸਿਰਫ਼ ਸਰੀਰਕ ਤੌਰ ਤੇ ਹੀ ਨਹੀਂ ਹੁੰਦਾ ਸਗੋਂ ਬੌਧਿਕ ਅਤੇ ਆਤਮਿਕ ਤੌਰ ਤੇ ਵੀ ਹੁੰਦਾ ਹੈ ਜਿਸ ਨਾਲ ਬੱਚੀਆਂ ਦਾ Confidence ਖ਼ਤਮ ਹੋ ਜਾਂਦਾ ਹੈ।
ਸੋ ਇਹਨਾਂ ਬੁਰਾਈਆਂ ਤੋਂ ਨਿਜਾਤ ਪਾਉਣ ਲਈ ਮਾਂ ਬਾਪ ਨੂੰ ਬੱਚੀਆਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਉਮਰ ਵਿੱਚ ਮਾਤਾ ਪਿਤਾ ਦੀ ਨੇੜਤਾ ਬੱਚੀਆਂ ਨਾਲ਼ ਇੱਕ ਦੋਸਤ ਦੇ ਰੂਪ ਵਿੱਚ ਹੋਣੀ ਚਾਹੀਦੀ ਹੈ ਤਾਂ ਕਿ ਉਹ ਬੇਝਿਜਕ ਤੁਹਾਡੇ ਨਾਲ ਹਰ ਗੱਲ ਸ਼ੇਅਰ ਕਰ ਸਕਣ। ਇਸ ਤਰ੍ਹਾਂ ਕਰਨ ਨਾਲ ਸਾਡਾ ਸਮਾਜ ਰਿਸ਼ਟਪੁਸ਼ਟ ਹੋਵੇਗਾ ਅਤੇ ਗਲਤ ਅਨਸਰਾਂ ਨੂੰ ਨੱਥ ਪਵੇਗੀ।
ਖਿਮਾ ਦੀ ਜਾਚਕ
ਗੁਰਜਿੰਦਰ ਕੌਰ ਅਮਨ ਮੁੰਡੀ