You are here

ਪੰਜਾਬ

ਕਿਸਾਨੀ ਸੰਘਰਸ਼ ਚ ਬੀਬੀਆਂ ਦਾ ਜਥਾ ਰਵਾਨਾ ਕਰਨ ਸਮੇਂ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਢੁੱਡੀਕੇ

ਪਿੰਡ ਢੁੱਡੀਕੇ ਤੋਂ  ਔਰਤਾਂ ਦਾ ਜੱਥਾ ਦਿੱਲੀ ਧਰਨੇ ਲਈ ਰਵਾਨਾ । 

ਅਜੀਤਵਾਲ ਦਸੰਬਰ 2020  (ਬਲਬੀਰ ਸਿੰਘ ਬਾਠ )ਇਤਿਹਾਸਕ ਪਿੰਡ ਢੁੱਡੀਕੇ ਜੋ ਗਦਰੀ ਬਾਬਿਆਂ ਦੇ ਨਾਮ ਨਾਲ ਪ੍ਰਸਿੱਧ ਹੈ ਤੇ ਹਰੇਕ ਸੰਘਰਸ਼ਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ ਰਿਹਾ ਇਸ ਕਿਸਾਨੀ ਸੰਘਰਸ਼ ਵਿੱਚ ਯੋਗਦਾਨ ਪਾ ਰਿਹਾ । ਅੱਜ ਸ਼ਾਮੀ ਇਕ ਔਰਤਾ ਦਾ ਜੱਥਾ ਉਚਾ ਡੇਰਾ ਢੁੱਡੀਕੇ ਤੋ ਰਵਾਨਾ ਕੀਤਾ ਗਿਆ । ਇਹ ਜੱਥਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਢੁੱਡੀਕੇ ਯੂਨਿਟ ਦੇ ਪਰਧਾਨ ਗੁਰਸ਼ਰਨ ਸਿੰਘ ਨੇ ਰਵਾਨਾ ਕਰਨ ਸਮੇਂ ਇਸ ਸੰਘਰਸ਼ ਵਾਰੇ ਦੱਸਿਆ । ਇਸ ਸਮੇਂ ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ, ਸਾਬਕਾ ਸਰਪੰਚ ਜਸਦੀਪ ਸਿੰਘ ਗੈਰੀ, ਮਾਸਟਰ ਗੁਰਚਰਨ ਸਿੰਘ,  ਯੂਨੀਅਨ ਦੇ ਅਹੁਦੇਦਾਰਾਂ ਗੁਰਮੀਤ ਪੰਨੂ, ਬਲਰਾਜ ਬੱਲੂ, ਸਤਨਾਮ ਬਾਬਾ, ਬੇਅੰਤ, ਮੇਜਰ ਸਿੰਘ, ਰੁਪਿੰਦਰ ਸਿੰਘ, ਰਾਜੂ ਫੋਟੋ ਸਟੂਡੀਓ  ਤੇ ਹੋਰ ਮੈਂਬਰ ਸਾਮਲ ਸਨ। ਜੱਥੇ ਵਿੱਚ 

ਪਿੰਡ ਤਲਵੰਡੀ ਭੰਗੇਰੀਆਂ ਦੇ ਸਰਪੰਚ ਰੁਪਿੰਦਰ ਸਿੰਘ ਧਾਲੀਵਾਲ ਨੇ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਵੱਲੋਂ ਭੇਜੀ ਗ੍ਰਾਂਟ ਤਹਿਤ ਪਿੰਡ ਦੇ ਵਿਕਾਸ ਕਾਰਜਾਂ ਸ਼ੁਰੂ ਕਰਵਾਏ

ਜਗਰਾਂਓ (ਜਸਮੇਲ ਗਾਲਿਬ)

ਇੱਥੋਂ ਥੋੜ੍ਹੀ ਦੂਰ ਪਿੰਡ ਤਲਵੰਡੀ ਭੰਗੇਰੀਆਂ ਵਿਖੇ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦੇ ਯਤਨ ਸਦਕਾ ਪੰਜਾਬ ਸਰਕਾਰ ਵੱਲੋਂ ਜਾਰੀ  ਹੋਈ ਗਰਾਂਟ ਦਾ ਤਹਿਤ ਅੰਗਰੇਜ਼ਾਂ ਨਾਲ ਲੋਹਾ ਲੈਣ ਦੇ ਸਰਪੰਚ ਰੁਪਿੰਦਰ ਸਿੰਘ ਧਾਲੀਵਾਲ ਨੇ ਅੱਜ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।ਸਰਪੰਚ ਰੁਪਿੰਦਰ ਸਿੰਘ ਧਾਲੀਵਾਲ ਵੱਲੋਂ ਪਿੰਡ ਦੀਆ ਨਾਲੀਆ ਦੀ ਮੁਰੰਮਤ ਦੇ ਨਾਲ-ਨਾਲ ਗਲੀਆਂ ਵਿੱਚ ਇੰਟਰਲੌਕ ਟਾਇਲਾਂ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਰੁਪਿੰਦਰ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ ਦੀ ਅਗਵਾਈ ਹੇਠ ਪਿੰਡ ਦੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਵਾ ਕੇ ਪਿੰਡ ਤਲਵੰਡੀ ਭੰਗੇਰੀਆਂ ਨੂੰ ਸੁੰਦਰ ਬਣਾਇਆ ਜਾਵੇਗਾ। ਉਸ ਸਮੇਂ ਸਰਪੰਚ ਰੁਪਿੰਦਰ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪਿੰਡ ਦੇ ਵੱਡੀ ਪੱਧਰ ਤੇ ਵਿਕਾਸ ਕਾਰਜਾਂ ਕੀਤੇ ਜਾਣਗੇ। ਸਰਪੰਚ ਨੇ ਕਿਹਾ ਹੈ ਕਿ ਪਿੰਡ ਦੇ ਵਿਕਾਸ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ।

ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੂੰ ਵੱਖ ਵੱਖ ਸ਼ਖ਼ਸੀਅਤਾਂ ਵੱਲੋਂ ਕੀਤਾ ਗਿਆ ਸਨਮਾਨਤ....

ਮਹਿਲ ਕਲਾਂ/ਬਰਨਾਲਾ-ਦਸੰਬਰ 2020-  (ਗੁਰਸੇਵਕ ਸਿੰਘ ਸੋਹੀ )-
ਪੰਜਾਬੀ ਅਖ਼ਬਾਰ ਲੋਕ ਭਲਾਈ ਦਾ ਸੁਨੇਹਾ ਦੀ ਦਸਵੀਂ ਵਰ੍ਹੇਗੰਢ ਮੁੱਖ ਸੰਪਾਦਕ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚੋਂ ਇਕੱਤਰ ਹੋਏ ਪੱਤਰਕਾਰ ਸਹਿਬਾਨਾਂ ਅਤੇ ਪੰਜਾਬ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਰਲ ਕੇ ਮਨਾਈ ।ਜਿਸ ਵਿੱਚ ਮੁੱਖ ਸੰਪਾਦਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਪੂਰੇ ਪੰਜਾਬ ਦੇ ਜ਼ਿਲ੍ਹਾ ਇੰਚਾਰਜ ਅਤੇ ਪੱਤਰਕਾਰ ,ਫ਼ਿਲਮੀ ਅਦਾਕਾਰ  ਸਰਦਾਰ ਸੋਹੀ ,,ਗਾਇਕ ਕਲਾ ਮੰਚ ਦੇ ਪ੍ਰਧਾਨ ਤੇ ਉੱਘੇ ਗਾਇਕ ਹਾਕਮ ਬਖਤੜੀਵਾਲਾ,ਗਾਇਕ ਅਸ਼ੋਕ ਮਸਤੀ ਗਾਇਕ ਦਲਵਿੰਦਰ ਦਿਆਲਪੁਰੀ ਐੱਸ ਐੱਸ ਪੀ ਸਰਦਾਰ ਗੁਰਮੀਤ ਸਿੰਘ ਸੰਗਰੂਰ,ਆਦਿ ਨਾਮਵਰ ਹਸਤੀਆਂ ਮੌਜੂਦ ਸਨ  ।  
ਸੈਂਕੜਿਆਂ ਦੀ ਤਦਾਦ ਵਿਚ ਖਚਾ-ਖਚ ਭਰੇ ਹੋਏ ਪੰਡਾਲ ਵਿੱਚ ਅਖ਼ਬਾਰ ਦੀ "ਦਸਵੀਂ ਵਰ੍ਹੇਗੰਢ "ਤੇ ਵੱਖ ਵੱਖ ਉੱਘੀਆਂ ਸ਼ਖਸੀਅਤਾਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਤ ਕੀਤਾ ਗਿਆ ।
ਜਿਸ ਵਿਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਗੁਣਤਾਜ ਪ੍ਰੈੱਸ ਕਲੱਬ ਦੇ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੂੰ ਸਮਾਜ ਸੇਵੀ ਸੇਵਾਵਾਂ,ਡਾਕਟਰੀ ਸੇਵਾਵਾਂ ਅਤੇ ਪੱਤਰਕਾਰੀ ਵਿਚ ਅਹਿਮ ਰੋਲ ਅਦਾ ਕਰਨ ਤੇ  ਵਿਸ਼ੇਸ਼ ਸਨਮਾਨਤ ਕੀਤਾ ਗਿਆ । 
ਇਲਾਕਾ ਮਹਿਲ ਕਲਾਂ ਦੀਆਂ ਵੱਖ ਵੱਖ ਸ਼ਖ਼ਸੀਅਤਾਂ ਨੇ ਡਾ ਮਿੱਠੂ ਮੁਹੰਮਦ ਨੂੰ ਮਿਲੇ ਇਸ ਮਾਣ ਸਨਮਾਨ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ,ਜਿਨ੍ਹਾਂ ਵਿਚ ਉੱਘੇ ਸਮਾਜ ਸੇਵੀ ਸਰਬਜੀਤ ਸਿੰਘ ਸ਼ੰਭੂ ,ਕੁਲਵੰਤ ਟਿੱਬਾ, ਹਰਜੀਤ ਕਾਤਲ, ਪੱਤਰਕਾਰ ਪ੍ਰੇਮ ਕੁਮਾਰ ਪਾਸੀ, ਭੁਪਿੰਦਰ  ਧਨੇਰ, ਜਗਜੀਤ ਮਾਹਲ ,ਗੁਰਸੇਵਕ ਸਹੋਤਾ ,ਅਜੈ ਟੱਲੇਆਲ,ਅਵਤਾਰ ਬੱਬੀ,ਨਰਿੰਦਰ ਢੀਂਡਸਾ ,ਫ਼ਿਰੋਜ਼ਦੀਨ,ਗੁਰਭਿੰਦਰ ਸਿੰਘ ਗੁਰੀ, ਗੁਰਸੇਵਕ  ਸੋਹੀ ,ਜਗਜੀਤ ਕੁਤਬਾ, ਲਕਸ਼ਦੀਪ ਗਿੱਲ ,ਸੰਦੀਪ ਗਿੱਲ, ਨਿਰਮਲ ਪੰਡੋਰੀ ,ਰਵੀ ਵਜੀਦਕੇ, ਤੁਸ਼ਾਰ ਸਰਮਾਂ,ਅਵਤਾਰ ਕੁਰੜ ਅਤੇ ਡਾ ਜਗਜੀਤ ਸਿੰਘ ਕਾਲਸਾਂ ,ਡਾ ਮੁਹੰਮਦ ਸ਼ਕੀਲ ਬਾਪਲਾ, ਡਾ ਸੁਖਵਿੰਦਰ ਸਿੰਘ ਬਾਪਲਾ',ਡਾ ਧਰਮਿੰਦਰ ਸਿੰਘ, ਡਾ ਜਸਵੰਤ ਸਿੰਘ ਛਾਪਾ, ਡਾਕਟਰ ਕੇਸਰ ਖ਼ਾਨ ਮਾਂਗੇਵਾਲ ,ਡਾ ਮੁਕਲ ਸ਼ਰਮਾ,ਡਾ ਨਾਹਰ ਸਿੰਘ, ਡਾ ਬਲਦੇਵ ਸਿੰਘ ਲੋਹਗਡ਼, ਡਾ  ਹਰਕਮਲ ਵਜੀਦਕੇ, ਡਾ ਪਰਮਿੰਦਰ ਸਿੰਘ, ਡਾ ਸੁਖਪਾਲ ਸਿੰਘ ,ਡਾ ਸੁਖਵਿੰਦਰ ਸਿੰਘ ਸਹੌਰ ,ਡਾ ਸੁਰਿੰਦਰ ਲੋਹਗੜ ,ਡਾ ਹਰਚਰਨ ਸਿੰਘ, ਵੈਦ ਬਾਕਿਬ ਅਲੀ ,ਡਾ ਸੁਰਜੀਤ ਸਿੰਘ ਛਾਪਾ, ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ, ਡਾ ਗਗਨਦੀਪ ਸ਼ਰਮਾ,' ਡਾ ਮੁਹੰਮਦ ਬਸ਼ੀਰ ਰੂੜੇਕੇ , ਡਾ ਸ਼ੁਬੇਗ ਮੁਹੰਮਦ,ਡਾ ਸੁਖਦੀਪ ਸਿੰਘ ,ਡਾ ਪਰਮੇਸ਼ਵਰ ਸਿੰਘ ਆਦਿ ਹਾਜ਼ਰ ਸਨ  ।

ਸਵ: ਸਰਬੀ ਗਰੇਵਾਲ ਦੀ ਦੂਸਰੀ ਬਰਸੀ ਦੀ ਯਾਦ ਵਿੱਚ ਲਗਾੲਿਅਾ ਗਿਅਾ ਖੂਨਦਾਨ ਕੈਂਪ

ਦਿੱਲੀ 16 ਦਸਬੰਰ 2020 - (ਗੁਰਕੀਰਤ ਸਿੰਘ/ਮਨਜਿੰਦਰ ਗਿੱਲ)

ਅੱਜ ਜਿੱਥੇ ਕਿਸਾਨੀ ਸਘੰਰਸ਼ ਸਿਖਰਾਂ ਤੇ ਹੈ। ਪੰਜਾਬ ਹੀ ਨਹੀ ਬਲਕਿ ਵੱਖ-ਵੱਖ ਰਾਜਾਂ ਤੋ ਕਿਸਾਨ ਦਿੱਲੀ ਵਿੱਖੇ ਧਰਨੇ ਵਿੱਚ ਸ਼ਾਮਿਲ ਹੌ ਰਹੇ ਹਨ। ੲਿਹਨਾਂ ਦੇ ਨਾਲ ਨਾਲ ੲਿਸ ਰਾਜਨਿਤਕ ਪਾਰਟੀਅਾਂ ਵੀ ੲਿਸ ਸਘੰਰਸ਼ ਦਾ ਹਿੱਸਾ ਬਣ ਰਹੀਅਾਂ ਹਨ।ੲਿਸ ਤਰਾਂ ਦੀ ਹੀ ੲਿਕ ਸ਼ਖਸ਼ਿਅਤ ਸ. ਪ੍ਭਜੋਤ ਸਿੰਘ ਧਾਲੀਵਾਲ ਜਿੰਨਾ ਵਲੋਂ ਅੱਜ ਅਪਣੇ ਪਰਮ ਮਿੱਤਰ ਸਵ: ਸਰਬੀ ਗਰੇਵਾਲ ਦੀ ਯਾਦ ਵਿੱਚ ਕੱਲ ਦਿੱਲੀ ਦੇ ਕੁੰਡਲੀ ਬਾਰਡਰ ਵਿੱਖੇ ਖੂਨਦਾਨ ਕੈਂਪ ਲਗਾੲਿਅਾ ਗਿਅਾ।
ਧਾਲੀਵਾਲ ਨੇ ਕਿਹਾ ਕਿ ਓੁਹ ਹਰ ਸਾਲ ਅਪਣੇ ਪਰਮ ਮਿੱਤਰ ਸਵ: ਸਰਬੀ ਗਰੇਵਾਲ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਵਾਓੁਦੇ ਹਨ।
ਓਹਨਾ ਕਿਹਾ ਕਿ ੲਿਸ ਵਾਰ ਦਿੱਲੀ ਕਿਸਾਨੀ ਸਘੰਰਸ਼ ਵਿੱਚ ਸ਼ਾਮਿਲ ਹੌਣ ਕਾਰਨ ਓਹਨਾਂ ਵਲੋਂ ੲਿਹ ਖੂਨਦਾਨ ਕੈਂਪ ਦਿੱਲੀ ਵਿੱਚ ਹੀ ਲਗਾ ਗਿਅਾ ਹੈ।
ਓਹਨਾ ਕਿਹਾ ਕਿ ਸਵ: ਸਰਬੀ ਗਰੇਵਾਲ ਕਦੇ ਨਾ ਭੁੱਲਣ ਵਾਲੀ ਸ਼ਖਸ਼ਿਅਤ ਹੈ। ਓੁਹ ਹਮੇਸ਼ਾ ੳੁਹਨਾ ਦੇ ਸੁੱਖ ਤੇ ਦੁੱਖ ਵਿੱਚ ਹਮੇਸ਼ਾ ਸਾਥ ਰਹੇ ਸਨ। 
ੲਿਸ ਮੌਕੇ ੳਹਨਾਂ ਨਾਲ ਯੂਥ ਅਕਾਲੀਦਲ ਦੀ ਟੀਮ ਅਤੇ ਕੁੱਝ ਪੁਰਾਣੇ ਸਾਥੀ ਹਾਜ਼ਿਰ ਸਨ।

ਸੁਪਰੀਮ ਕੋਰਟ ਵੱਲੋਂ ਕੇਂਦਰ, ਪੰਜਾਬ ਤੇ ਹਰਿਆਣਾ ਸਰਕਾਰ  ਨੂੰ ਨੋਟਿਸ

ਦੁਬਾਰਾ ਵੀਰਵਾਰ ਨੂੰ ਹੋਵੇਗੀ ਸੁਣਵਾਈ  

ਨਵੀਂ ਦਿੱਲੀ/ ਜਗਰਾਉਂ , ਦਸੰਬਰ 2020 -(  ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ)-  

ਸੁਪਰੀਮ ਕੋਰਟ ਨੇ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਅੱਜ ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਕੇਂਦਰ, ਪੰਜਾਬ ਤੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਕੱਲ੍ਹ ਤੱਕ ਜੁਆਬ ਮੰਗਿਆ ਹੈ। ਇਸ ਮਾਮਲੇ ’ਤੇ 17 ਦਸੰਬਰ ਨੂੰ ਮੁੜ ਸੁਣਵਾਈ ਹੋਵੇਗੀ। ਅਦਾਲਤ ਨੇ ਸੰਕੇਤ ਦਿੱਤਾ ਕਿ ਉਹ ਇਸ ਮਾਮਲੇ ਵਿੱਚ ਕਮੇਟੀ ਬਣਾਏਗੀ ਤੇ ਉਹ ਮਾਮਲਾ ਸੁਝਾਏਗੀ।

  ਇਸ ਕਮੇਟੀ ਵਿੱਚ ਸਰਕਾਰ ਤੇ ਦੇਸ਼ ਭਰ ਦੀਆਂ ਕਿਸਾਨ ਜਥੇੰਬਦੀਆਂ ਦੇ ਨੁਮਾਇੰਦੇ ਸ਼ਾਮਲ ਕੀਤੇ ਜਾਣਗੇ। ਇਹ ਪਟੀਸ਼ਨਾਂ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਤੋਂ ਹਟਾਉਣ ਲਈ ਪਾਈਆਂ ਗਈਆਂ ਹਨ। ਅਦਾਲਤ ਨੇ ਪਟੀਸ਼ਨਰਾਂ ਨੂੰ, ਪ੍ਰਦਰਸ਼ਨਕਾਰੀ ਕਿਸਾਨ ਯੂਨੀਅਨਾਂ ਨੂੰ ਧਿਰ ਬਣਾਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਸਰਵਉੱਚ ਅਦਾਲਤ ਨੇ ਕੇਂਦਰ ਨੂੰ ਕਿਹਾ ਕਿ ਸਰਕਾਰ ਕਿਸਾਨ ਹਿੱਤਾਂ ਦੇ ਖ਼ਿਲਾਫ਼ ਕੁੱਝ ਨਹੀਂ ਕਰੇਗੀ। ਅਦਾਲਤ ਨੇ ਕੇਂਦਰ ਨੂੰ ਕਿਹਾ ਕਿ ਹੁਣ ਤੱਕ ਸਰਕਾਰ ਦੀ ਕਿਸਾਨਾਂ ਵਿਚਾਲੇ ਹੋਈ ਗੱਲਬਾਤ ਦਾ ਸਪਸ਼ਟ ਕੋਈ ਹੋਰ ਲਾਭ ਨਹੀਂ ਹੋਇਆ।

ਭਵਸਾਗਰ ਗ੍ਰੰਥ ਛਾਪਣ ਬਾਰੇ ਪੰਜਾਬ ਸਰਕਾਰ ਨੂੰ ਚਿਤਾਵਨੀ

ਸ੍ਰੀ ਆਨੰਦਪੁਰ ਸਾਹਿਬ,ਦਸੰਬਰ  2020 -(ਗੁਰਵਿੰਦਰ ਸਿੰਘ/ਮਨਜਿੰਦਰ ਗਿੱਲ )-
ਤਖ਼ਤ ਸ੍ਰੀ  ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਅੱਜ ਪੰਜਾਬ ਸਰਕਾਰ ਨੂੰ ਸਖ਼ਤ ਸ਼ਬਦਾਂ ਵਿੱਚ ਚਿਤਾਵਨੀ ਦਿੰਦੇ ਹੋਏ ਕਿਹਾ  ਕਿ ਪਿਆਰਾ ਸਿੰਘ ਭਨਿਆਰਾਂਵਾਲੇ ਦੇ ਗੱਦੀ ਨਸ਼ੀਨ ਸਤਨਾਮ ਸਿੰਘ ਭਨਿਆਰਾਂਵਾਲੇ ਦੀ ਅਰਜ਼ੀ ਉੱਤੇ ਭਵਸਾਗਰ ਗ੍ਰੰਥ ਨੂੰ ਛਾਪਣ ਦੀ ਪ੍ਰਵਾਨਗੀ ਦੇਣ ਬਾਰੇ ਸੋਚ ਰਹੀ ਸਰਕਾਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਭਨਿਆਰਾਂਵਾਲਾ ਜਿਥੇ ਸ੍ਰੀ   ਅਕਾਲ ਤਖ਼ਤ ਸਾਹਿਬ  ਵੱਲੋਂ ਛੇਕਿਆ ਹੋਇਆ ਹੈ ਉੱਥੇ ਹੀ ਉਸ ਦੇ ਗਰੰਥ ਨੂੰ ਛਾਪਣ ਦੀ ਪ੍ਰਵਾਨਗੀ ਦੇਣ ਦੇ ਨਾਲ ਪੰਥ ਅਤੇ ਪੰਜਾਬ ਦੀ ਸ਼ਾਂਤ ਫ਼ਿਜ਼ਾ ਨੂੰ ਲਾਂਬੂ ਲੱਗ ਸਕਦਾ ਹੈ ਤੇ ਇਸ ਦੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਸੂਬਾ ਸਰਕਾਰ ਹੀ ਹੋਵੇਗੀ। ਇਸ ਨੂੰ ਸਰਕਾਰ ਤੁਰੰਤ ਬੰਦ ਕਰੇ ਤਾਂ ਚੰਗਾ ਹੋਵੇਗਾ ।  

ਕੇਦਰ ਸਰਕਾਰ ਨੂੰ ਕਿਸਾਨਾਂ ਅੱਗੇ ਝੁਕਦਿਆਂ ਕਾਲੇ ਵਾਪਸ ਲੈਣੇ ਪੈਣਗੇ ਇੰਟਰਨੈਸ਼ਨਲ ਪੰਥਕ ਦਲ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਪਾਲ ਸਿੰਘ ਹਵਾਸ 

ਲੁਧਿਆਣਾ, ਦਸੰਬਰ 2020 -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  ਦਿੱਲੀ ਵਿੱਚ ਕੇਦਰ ਸਰਕਾਰ ਖਿਲਾਫ ਪਿਛਲੇ ਕਈ ਦਿਨਾਂ ਤੋਂ ਬਾਰਡਰ ਤੇ ਬੈਠੇ ਕਿਸਾਨ ਮਜਦੂਰ ਤੇ ਵਪਾਰੀ ਵਰਗ ਦੇ ਲੋਕ ਤਿੰਨ ਖੇਤੀ ਕਾਨੂਨਾ ਨੂੰ ਰੱਦ ਕਰਵਾਉਣ ਲਈ ਸਾਤਮਈ ਸੰਘਰਸ਼ ਕਰ ਰਹੇ ਹਨ ਪਰ ਮੋਦੀ ਸਰਕਾਰ ਤਰੀਕ ਤੇ ਤਰੀਕ ਦੇ ਰਹੀ ਐ ਤੇ ਕਿਸਾਨਾਂ ਦੇ ਇਸ ਮਾਮਲੇ ਵੱਲ ਅੱਖਾ ਬੰਦ ਕਰੀ ਬੈਠੀ ਐ ਜਿਸ ਕਰਕੇ ਕਿਸਾਨਾਂ ਵਿੱਚ ਬਹੁਤ ਰੋਸ ਬਹੁਤ  ਵੱਧਦਾ ਜਾ ਰਿਹਾ ਹੈ  ਮੋਦੀ ਸਰਕਾਰ ਖਿਲਾਫ ਸੰਘਰਸ਼ ਬਹੁਤ ਤੇਜ਼ ਕਰਨ ਲਈ  ਹੋਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਇੰਟਰਨੈਸ਼ਨਲ ਪੰਥਕ ਦਲ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਪਾਲ ਸਿੰਘ ਹਵਾਸ  ਨੇ ਕਿਹਾ ਅਖੀਰ ਕੇਂਦਰ ਨੂੰ  ਕਿਸਾਨਾਂ ਅੱਗੇ ਝੁਕਦਿਆਂ ਕਾਲੇ  ਕਾਨੂੰਨ ਵਾਪਸ ਲੈਣੇ ਪੈਣਗੇ ਕੇਦਰ ਸਰਕਾਰ ਕਿਸਾਨਾਂ ਤੇ ਜਬਰੀ ਖੇਤੀ ਕਾਨੂੰਨ ਥੋਪ ਕੇ ਅਡਾਨੀ ਤੇ ਅੰਬਾਨੀ  ਕਾਰਪੋਰੇਟ ਘਰਾਣਿਆਂ ਨੂੰ ਹੋਰ ਅਮੀਰ ਕਰਨ ਜਾ  ਰਹੀ ਹੈ ਸਮੁਚੀਆ ਸੰਗਤਾਂ ਨੂੰ ਤੇ  ਗੁਰੂ ਘਰਾਂ ਦਿਆ ਵਜੀਰਾ ਦਾਸ ਵਲੋਂ  ਅਪੀਲ ਹੈ  ਕਿ ਇਹ  ਦਿੱਲੀ ਮੋਰਚਾ ਇਕੱਲੇ  ਕਿਸਾਨਾਂ  ਨਹੀਂ  ਰਹਿਆ ਇਹ ਸਿੱਖ  ਧਰਮ  ਦੀ ਅਣੱਖ ਦਾ ਮੋਰਚਾ  ਬਣ ਚੁੱਕਾ ਹੈ ਸਮੁੱਚੇ ਭਾਰਤ ਦੇ ਕਿਸਾਨ ਮਜਦੂਰਾ ਦੁਕਾਨਦਾਰਾਂ  ਸਿੱਖ ਧਰਮ ਦੀਆਂ  ਜੱਥੇਬੰਦੀਆਂ ਨੂੰ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ

ਜਵਾਨੀ ਜੜ੍ਹਾਂ ਪੁੱਟਣ ਨੂੰ ਕਾਲੀ ਜ਼ਾਲਮ ਸਰਕਾਰ ਦੀਆਂ  ਢਿੱਲੋਂ

ਦਿੱਲੀ , ਦਸੰਬਰ  2020 -(ਬਲਵੀਰ ਸਿੰਘ ਬਾਠ)  ਪਿਛਲੇ ਦਿਨਾਂ ਤੋਂ ਖੇਤੀ ਆਰਡੀਨੈਂਸ ਬਿਲ ਦੇ ਵਿਰੋਧ ਚ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਹੇ   ਨੈਸ਼ਨਲ  ਐਵਾਰਡੀ ਸਾਬਕਾ ਚੇਅਰਮੈਨ ਰਣਧੀਰ ਸਿੰਘ ਢਿੱਲੋਂ ਨੇ ਪਿੰਡ ਦੇ ਨੌਜਵਾਨਾਂ ਦਾ ਲੰਗਰ ਦੀ ਸੇਵਾ ਕਰਦਿਆਂ  ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਜਨ ਸਕਤੀ  ਨਿੳੂਜ਼ ਨਾਲ ਗੱਲਬਾਤ ਕਰਦਿਆਂ ਕਿਹਾ  ਕਿਹਾ ਕਿ ਇਹ ਖੇਤੀ ਆਰਡੀਨੈਂਸ ਬਿਲ ਅਸੀਂ ਹਰ ਹਾਲਤ ਵਿੱਚ ਵਾਪਸ ਕਰਵਾ ਕੇ ਹੀ ਪੰਜਾਬ  ਪੰਜਾਬ ਨੂੰ ਮੁੜਾਂਗੇ  ਉਨ੍ਹਾਂ ਕਿਹਾ ਕਿ ਇਹ ਕਿਸਾਨੀ ਸੰਘਰਸ਼  ਪੂਰੇ ਦੇਸ਼ ਦੇ ਵਿਚ ਦੁਨੀਆਂ ਦਾ ਸਭ ਤੋਂ ਵੱਡਾ ਸੰਘਰਸ਼ ਮੰਨਿਆ ਜਾ ਰਿਹਾ ਹੈ  ਇਸ ਸੰਘਰਸ਼ ਵਿੱਚ ਛੋਟੇ ਬੱਚੇ ਤੋਂ ਲੈ ਕੇ ਮਾਤਾਵਾਂ ਭੈਣਾਂ ਬਜ਼ੁਰਗਾਂ ਆਦਿ ਨੌਜਵਾਨਾਂ ਨੇ ਆਪਣਾ ਫਰਜ਼ ਸਮਝਦੇ ਹੋਏ ਸਭ ਤੋਂ ਵੱਡਾ ਯੋਗਦਾਨ ਪਾਇਆ  ਉਨ੍ਹਾਂ ਸੈਂਟਰ ਸਰਕਾਰ ਨੂੰ ਅਪੀਲ ਵੀ ਕੀਤੀ ਕਿ ਜਲਦੀ ਤੋਂ ਜ਼ਲਦੀ ਇਹ ਖੇਤੀ ਆਰਡੀਨੈਂਸ ਕਾਲੇ ਬਿੱਲ ਰੱਦ ਕੀਤੇ ਜਾਣ ਉਨ੍ਹਾਂ ਗੁੱਸੇ ਦੇ ਲਹਿਜੇ ਭਰਦਿਆਂ ਕਿਹਾ ਕਿ ਜਵਾਨੀ ਜੜ੍ਹਾਂ ਪੁੱਟਣ ਨੂੰ ਕਾਲੀ ਜ਼ਾਲਮ ਸਰਕਾਰ ਦੀਆਂ  ਇਸ ਸਮੇਂ ਉਨ੍ਹਾਂ ਸੈਂਟਰ ਦੀ ਭਾਜਪਾ ਸਰਕਾਰ ਨੂੰ ਸਭ ਤੋਂ ਮਾੜੀ ਸਰਕਾਰ ਦੱਸਿਆ  ਕਿਉਂਕਿ ਭਾਜਪਾ ਸਰਕਾਰ ਨੇ ਖੇਤੀ ਆਰਡੀਨੈਂਸ ਜੋ ਬਿੱਲ ਪਾਸ ਕੀਤੇ ਹਨ ਉਨ੍ਹਾਂ ਦਾ ਵਿਰੋਧ ਕਾਰਨ ਹੀ ਕਿਸਾਨੀ ਸੰਘਰਸ਼ ਆਪਣੀਆਂ ਜਿੱਤ ਦੀਆਂ ਬਰੂਹਾਂ ਵੱਲ ਨੂੰ ਜਾ ਰਿਹਾ ਹੈ  ਇਸ ਸਮੇਂ ਉਨ੍ਹਾਂ ਨਾਲ ਸਾਬਕਾ ਪੰਚਾਇਤ ਮੈਂਬਰ ਬਲਜਿੰਦਰ ਸਿੰਘ ਮਨਜੀਤ ਸਿੰਘ ਢਿੱਲੋਂ ਜਿੰਦਰ   ਸਿੰਘ ਡੇਅਰੀ ਵਾਲਾ ਸੁਖਵੰਤ ਸਿੰਘ ਸੁੱਖੀ  ਬਾਬਾ ਕੁਲਦੀਪ ਸਿੰਘ ਮਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਚੂਹੜਚੱਕ ਦੇ ਨੌਜਵਾਨ ਹਾਜ਼ਰ ਸਨ

ਕਿਸਾਨੀ ਸੰਘਰਸ਼ ਚ ਜਿੱਤ ਸਾਡੀ ਪੱਕੀ ,ਪਰ ਐਲਾਨ ਹੋਣਾ ਬਾਕੀ 

ਮੋਦੀ ਕਹਿੰਦਾ ਅੱਛੇ ਦਿਨ ਆਉਣ ਵਾਲੇ ਨੇ ਪਰ ਕਿਸਾਨ ਸੜਕਾਂ ਤੇ ਰੁਲ ਰਿਹਾ  -ਸੱਤਪਾਲ ਢੁੱਡੀਕੇ

ਅਜੀਤਵਾਲ, ਦਸੰਬਰ  2020-( ਬਲਵੀਰ ਸਿੰਘ ਬਾਠ)-  ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ  ਹਰ ਬੰਦਾ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ ਉੱਥੇ ਹੀ ਆਪਣੀ ਹਾਜ਼ਰੀ ਲਵਾ ਕੇ ਬਣਦਾ ਯੋਗਦਾਨ ਪਾ ਕੇ ਵਾਪਿਸ ਆਏ ਪਿੰਡ ਢੁੱਡੀਕੇ ਦੇ ਸਮਾਜਸੇਵੀ ਆਗੂ ਸਤਪਾਲ ਢੁੱਡੀਕੇ ਨੇ ਜਨਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਹਿੰਦਾ ਸੀ ਅੱਛੇ ਦਿਨ ਆਉਣ ਵਾਲੇ ਨੇ ਪਰ ਕਿਸਾਨ ਸੜਕਾਂ ਤੇ ਰੁਲ ਰਿਹਾ  ਜਿਸ ਦੀ ਵਜ੍ਹਾ ਇਹ ਖੇਤੀ ਆਰਡੀਨੈਂਸ ਬਿੱਲ ਹਨ ਜਿਨ੍ਹਾਂ ਨੂੰ ਸੈਂਟਰ ਸਰਕਾਰ ਨੇ ਕਿਸਾਨਾਂ ਦੀ ਮਨਜ਼ੂਰੀ ਤੋਂ  ਬਿਨਾਂ ਹੀ  ਪ੍ਰਵਾਨਗੀ ਦੇ ਦਿੱਤੀ ਗਈ ਇਨ੍ਹਾਂ ਕਾਲ਼ੇ ਬਿਲਾਂ ਨੂੰ ਮੇਰੇ ਦੇਸ਼ ਦੇ ਕਿਸਾਨ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਣਗੇ  ਇਨ੍ਹਾਂ ਬਿੱਲਾਂ ਨੂੰ ਰੱਦ ਕਰਵਾਉਣ ਵਾਸਤੇ ਹੀ ਦਿੱਲੀ ਵਿਖੇ ਕਿਸਾਨੀ ਸੰਘਰਸ਼ ਚੱਲ ਰਿਹਾ ਹੈ  ਅਸੀਂ ਹਰ ਹਾਲਤ ਦੇ ਵਿੱਚ ਜਿੱਤ ਦੇ ਝੰਡੇ ਬੁਲੰਦ ਕਰਕੇ ਹੀ ਪੰਜਾਬ ਨੂੰ ਵਾਪਸ ਮੁੜਾਂਗੇ

ਦਿੱਲੀ ਦੀਆਂ ਸਰਕਾਰਾਂ ਨੇ  ਹਮੇਸ਼ਾਂ ਹੀ  ਪੰਜਾਬ ਨਾਲ ਮਤਰੇਈ  ਮਾਂ ਵਾਲਾ ਸਲੂਕ ਕੀਤਾ-  ਕੈਪਟਨ ਜਸਬੀਰ ਸਿੰਘ ਗਿੱਲ

ਅਜੀਤਵਾਲ,ਦਸੰਬਰ  2020 -( ਬਲਵੀਰ ਸਿੰਘ ਬਾਠ )- ਅਸੀਂ ਮੁੱਢ ਕਦੀਮੀ ਤੋਂ ਜਾਣਦੇ ਆਏ ਹਾਂ ਕਿ ਦਿੱਲੀ ਦੀਆਂ ਸੈਂਟਰ ਸਰਕਾਰਾਂ ਨੇ ਹਮੇਸ਼ਾ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਪਟਨ ਜਸਬੀਰ ਸਿੰਘ ਗਿੱਲ ਢੁੱਡੀਕੇ ਨੇ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਖੇਤੀ ਆਰਡੀਨੈਂਸ ਬਿੱਲ ਪਾਸ ਕਰਕੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨਾਲ ਵੱਡਾ ਧ੍ਰੋਹ ਕਮਾਇਆ ਹੈ  ਇਨ੍ਹਾਂ ਬਿਲਾਂ ਨੂੰ ਦੇਸ਼ ਦੇ ਕਿਸਾਨ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਣਗੇ  ਇਸੇ ਕਰਕੇ ਹੀ ਬਿੱਲ ਰੱਦ ਕਰਵਾਉਣ ਲਈ ਮੇਰੇ ਦੇਸ਼ ਦੇ ਕਿਸਾਨਾਂ ਵੱਲੋਂ  ਦਿੱਲੀ ਵਿਖੇ ਕਿਸਾਨੀ ਸੰਘਰਸ਼ ਅੰਦੋਲਨ ਚੱਲ ਰਿਹਾ ਹੈ  ਸਾਨੂੰ ਸਭ ਨੂੰ ਕਿਸਾਨੀ ਅੰਦੋਲਨ ਦਾ ਹਿੱਸਾ ਬਣਕੇ  ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ  ਉਨ੍ਹਾਂ ਅੱਗੇ ਕਿਹਾ ਕਿ ਇਕ ਬਿਲ ਦੇ ਅਧੀਨ ਸੈਂਟਰ ਨੇ ਸਾਬਕਾ ਫੌਜੀਆਂ ਦੀਆਂ ਪੈਨਸ਼ਨਾਂ ਦੀ ਕਟੌਤੀ ਕਰਕੇ ਵੱਡਾ ਧਰੋਹ ਕਮਾਇਆ ਗਿਆ  ਇਸ ਬਿੱਲ ਨੂੰ ਸੈਨਿਕ ਕਿਸੇ ਵੀ ਕੀਮਤ ਉੱਤੇ ਲਾਗੂ ਨਹੀਂ ਹੋਣ ਦੇਣਗੇ ਆਉਣ ਵਾਲੇ ਦਿਨਾਂ ਵਿਚ ਸਾਰੇ ਸਾਬਕਾ ਸੈਨਿਕ ਦਿੱਲੀ ਨੂੰ ਕੂਚ ਕਰਨਗੇ

 

ਥਾਣਾ ਫੱਤੂਢੀਂਗਾ ਕਪੂਰਥਲਾ ਪੁਲੀਸ ਵੱਲੋਂ ਤੇਜ਼ਧਾਰ  ਹਥਿਆਰਾਂ ਨਾਲ ਲੈਸ ਗੈਂਗ ਗ੍ਰਿਫਤਾਰ -VIDEO 

ਇਹ ਗੈਂਗ ਪਿੰਡਾਂ ਵਿੱਚ ਵੱਡੇ ਪੱਧਰ ਤੇ ਦੇ ਰਿਹਾ ਸੀ ਲੁੱਟਾਂ ਖੋਹਾਂ ਨੂੰ ਅੰਜਾਮ  

ਕਪੂਰਥਲਾ , ਦਸੰਬਰ  2020 -( ਗੁਰਵਿੰਦਰ ਸਿੰਘ ਬਿੱਟੂ)-

 ਕਪੂਰਥਲਾ ਦੇ ਕਸਬਾ ਫੱਤੂਢੀਗਾ ਥਾਣਾ ਵਿਖੇ ਨਵਨਿਯੁਕਤ ਐਸ ਐਂਚ ਓ ਅਮਨਦੀਪ ਨਾਹਰ ਨੇ ਕਿਹਾ ਕਿ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਕਪੂਰਥਲਾ ਸ਼ਹਿਰ ਤੇ ਲਾਗਲੇ ਪਿੰਡਾਂ ਵਿੱਚ ਲੁੱਟਾਂ ਖੋਹਾਂ ਕਰਨ ਵਾਲਾ ਗਿਰੋਹ ਕਾਬੂ ਕੀਤਾ ਗਿਆ ਇਸ ਗਿਰੋਹ ਕੋਲੋ ਚੋਰੀ ਦੇ ਮੋਬਾਇਲ ਬਰਾਮਦ ਕੀਤੇ ਗਏ ਇਸ ਮੌਕੇ ਥਾਣਾ ਮੁਖੀ ਨੇ ਕਿਹਾ ਕਿ ਇੰਨਾ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਜੁਡੀਸ਼ਲ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ

ਸਿੰਘੂ,ਟਿਕਰੀ ਅਤੇ ਕੁੰਡਲੀ  ਬਾਰਡਰ ਸਮੇਤ ਵੱਖ ਵੱਖ ਬਾਡਰਾਂ ਤੇ ਸੰਭਾਲੀ ਮੈਡੀਕਲ ਕੈਂਪਾਂ ਦੀ ਵਾਂਗਡੋਰ।ਡਾ ਮਿੱਠੂ ਮੁਹੰਮਦ

ਦਿੱਲੀ ,ਇਟਰੀ ਬਾਰਡਰ ,ਦਸੰਬਰ  2020 ( ਗੁਰਸੇਵਕ ਸਿੰਘ ਸੋਹੀ )  

 ਆਲ ਇੰਡੀਆ ਮੈਡੀਕਲ ਫੈਡਰੇਸ਼ਨ( ਰਜਿ:49039)ਦੇ ਸੱਦੇ ਤੇ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਜ਼ਿਲ੍ਹਿਆਂ ਵਿੱਚੋਂ ਵੱਖ-ਵੱਖ ਡਾਕਟਰਾਂ ਦੀਆਂ ਟੀਮਾਂ ਦਿੱਲੀ ਕਿਸਾਨੀ  ਧਰਨੇ ਤੇ ਬੈਠੇ ਆਪਣੇ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਹਨ। 

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ,ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਕਾਲਖ,ਸੂਬਾ ਵਿੱਤ ਸਕੱਤਰ ਡਾ  ਮਾਘ ਸਿੰਘ ਮਾਣਕੀ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਵਿੱਚੋਂ ਵੀ ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਜ਼ਿਲ੍ਹਾ ਵਾਈਜ਼ ਡਿਊਟੀਆਂ, ਦਿੱਲੀ ਧਰਨੇ ਲਈ ਲੱਗ ਰਹੀਆਂ ਹਨ ।ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਡਾ ਮਿੱਠੂ ਮੁਹੰਮਦ ਦੀ ਅਗਵਾਈ ਹੇਠ ਬਲਾਕ ਮਹਿਲ ਕਲਾਂ ਦੇ ਡਾਕਟਰ  ਸਾਹਿਬਾਨਾਂ ਦੀ ਟੀਮ ਨੇ ਦਿੱਲੀ ਕਿਸਾਨ-ਮਜ਼ਦੂਰ ਧਰਨਿਆਂ ਦੀ ਵਾਂਗਡੋਰ ਸੰਭਾਲੀ ।ਜਿਸ ਵਿੱਚ ਸੀਨੀਅਰ ਮੀਤ ਪ੍ਰਧਾਨ ਡਾ ਸੁਖਵਿੰਦਰ ਸਿੰਘ ਠੁੱਲੀਵਾਲ, ਸਕੱਤਰ ਡਾ ਸੁਰਜੀਤ ਸਿੰਘ ਛਾਪਾ,ਵਿੱਤ ਸਕੱਤਰ ਡਾ ਸੁਖਵਿੰਦਰ ਸਿੰਘ ਬਾਪਲਾ ,ਸੀਨੀਅਰ ਮੈਂਬਰ ਡਾ ਸੁਰਿੰਦਰ ਪਾਲ ਸਿੰਘ ਅਤੇ ਡਾ ਪਰਮਿੰਦਰ ਕੁਮਾਰ ਆਦਿ ਮੈਡੀਕਲ ਪ੍ਰੈਕਟੀਸ਼ਨਰ ਡਾਕਟਰਾਂ ਨੇ ਹਿੱਸਾ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ  ਨੇ ਦੱਸਿਆ ਕਿ ਜਦੋਂ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਸੂਬਾ ਪ੍ਰਧਾਨ  ਡਾ ਰਮੇਸ਼ ਕੁਮਾਰ ਬਾਲੀ ਦੀਆਂ ਹਦਾਇਤਾਂ ਮੁਤਾਬਕ ਪੂਰੇ ਪੰਜਾਬ ਦੇ ਵੱਖ ਵੱਖ ਥਾਵਾਂ ਤੇ ਲੱਗੇ ਧਰਨਿਆਂ ਵਿਚ ਫਰੀ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ । ਅੱਜ ਸਾਡੇ ਜ਼ਿਲ੍ਹੇ ਦੀ ਦਿੱਲੀ ਧਰਨਿਆਂ ਚ ਵੱਖ ਵੱਖ ਬਾਡਰਾਂ ਤੇ ਫਰੀ ਮੈਡੀਕਲ ਸੇਵਾਵਾਂ ਦੇਣ ਦੀ ਵਾਰੀ ਆਈ ਹੈ । ਅਸੀਂ ਆਪਣੀ ਟੀਮ ਸਮੇਤ ਦਿੱਲੀ ਦੇ "ਫਰੀ ਮੈਡੀਕਲ ਕੈਂਪਾਂ ਵਿੱਚ ਆ ਕੇ  ਆਪਣੇ ਲੋਕਾਂ ਨੂੰ ਫ੍ਰੀ ਦਵਾਈਆਂ ਵੰਡ ਰਹੇ ਹਾਂ।ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ਵਿੱਚੋਂ "ਡੇ ਵਾਈ ਡੇਅ "ਜ਼ਿਲ੍ਹਿਆਂ ਦੀਆਂ ਡਿਊਟੀਆਂ ਲੱਗ ਰਹੀਆਂ ਹਨ ।ਪੰਜਾਬ ਦਾ ਹਰ ਜ਼ਿਲ੍ਹਾ ਆਪਣੀ ਡਿਊਟੀ ਨੂੰ ਬਾਖੂਬੀ ਨਿਭਾ ਰਿਹਾ ਹੈ । ਕੱਲ੍ਹ ਨੂੰ ਜ਼ਿਲ੍ਹਾ ਨਵਾਂਸ਼ਹਿਰ  ਅਤੇ ਜ਼ਿਲ੍ਹਾ ਮੋਗਾ ਦੇ ਡਾਕਟਰ ਸਹਿਬਾਨਾਂ ਦੀ ਵਾਰੀ ਹੈ ,ਉਹ ਵੀ ਸਾਡੇ ਕੋਲ ਆ ਰਹੇ ਹਨ ।

ਟਿਕਰੀ ਬਾਰਡਰ ਤੇ ਲੱਗੀ ਸਟੇਜ ਤੇ ਸੁਪਰੀਮ ਕੋਰਟ ਦੇ ਵਕੀਲਾਂ ਅਤੇ  ਸੰਯੁਕਤ ਕਿਸਾਨ ਮੋਰਚਾ ਦਿੱਲੀ (ਭਾਰਤ)ਵੱਲੋਂ ਵੱਖ ਵੱਖ ਸੂਬਿਆਂ ਦੇ ਅਹੁਦੇਦਾਰ ਸਨਮਾਨਤ  .....

ਦਿੱਲੀ /ਟਿਕਰੀ ਬਾਰਡਰ - ਦਸੰਬਰ  2020 (ਗੁਰਸੇਵਕ ਸਿੰਘ ਸੋਹੀ)- 

ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ ਵਿੱਚ ਦਿੱਲੀ ਦੇ ਵੱਖ-ਵੱਖ ਵਾਰਡਾਂ ਤੇ ਪਹੁੰਚੇ ਭਾਰਤ ਦੇ ਵੱਖ ਵੱਖ ਸੂਬਿਆਂ ਚੋਂ ਲੱਖਾਂ ਬਜ਼ੁਰਗ, ਨੌਜਵਾਨ, ਔਰਤਾਂ ਅਤੇ ਬੱਚਿਆਂ ਵੱਲੋਂ ਬਾਰਡਰ ਸੀਲ ਕੀਤੇ ਗਏ ਹਨ ।ਦਿੱਲੀ ਦੇ ਅਲੱਗ ਅਲੱਗ ਬਾਰਡਰਾਂ ਤੇ ਵੱਡੀਆਂ ਸਟੇਜਾਂ ਲਾ ਕੇ ਸਵੇਰ ਤੋਂ ਸ਼ਾਮ ਤਕ ਭਾਰਤ ਦੇ ਸੂਬਿਆਂ ਵਿਚੋਂ ਵੱਖ ਵੱਖ ਜਥੇਬੰਦੀਆਂ ਦੇ ਆਗੂ ਜਨਹਿੱਤ ਵਿੱਚ ਸ਼ੁਰੂ ਹੋਏ  ਇਸ ਜਨ ਅੰਦੋਲਨ ਲਈ ਆਪੋ ਆਪਣੇ ਵਿਚਾਰ ਪੇਸ਼ ਕਰ ਰਹੇ ਹਨ ।

ਭਾਰਤ ਦੇ ਕੋਨੇ ਕੋਨੇ ਚੋਂ ਪਹੁੰਚੇ ਆਪਣੇ ਆਗੂਆਂ ਦੇ ਵਿਚਾਰ ਸੁਣਨ ਲਈ ਲੱਖਾਂ ਦੀ ਤਦਾਦ ਵਿਚ ਇਨ੍ਹਾਂ ਸਟੇਜਾਂ ਤੇ ਸਵੇਰ ਤੋਂ ਲੈ ਕੇ ਸ਼ਾਮ ਤਕ ਲੋਕ ਇਕੱਠੇ ਹੁੰਦੇ ਹਨ ।ਸੰਯੁਕਤ ਕਿਸਾਨ ਮੋਰਚਾ ਦਿੱਲੀ ਵੱਲੋਂ ਆਪਣੇ ਆਗੂਆਂ ਨੂੰ ਸਮੇਂ ਸਮੇਂ ਤੇ ਸਨਮਾਨਤ ਕੀਤਾ ਜਾਂਦਾ ਹੈ। ਇਨ੍ਹਾਂ ਤੋਂ ਇਲਾਵਾ ਹੋਰ ਵੀ ਜਥੇਬੰਦੀਆਂ ਅਤੇ ਸੁਪਰੀਮ ਕੋਰਟ ਦੇ ਵਕੀਲਾਂ ਵੱਲੋਂ ਵੀ ਪਹੁੰਚੇ ਆਗੂਆਂ ਦਾ ਸਨਮਾਨ ਕੀਤਾ ਜਾਂਦਾ ਹੈ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਨੂੰ ਵੀ ਇਸ ਸਟੇਜ ਤੋਂ  ਸਨਮਾਨਤ ਕੀਤਾ ਗਿਆ । ਜਿਸ ਤੇ ਪੰਜਾਬ ਸੂਬੇ ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨਵਾਂਸ਼ਹਿਰ, ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਕਾਲਖ ਲੁਧਿਆਣਾ ,ਸੂਬਾ ਚੇਅਰਮੈਨ ਡਾ ਠਾਕੁਰਜੀਤ ਮੁਹਾਲੀ, ਸੂਬਾ ਵਿੱਤ ਸਕੱਤਰ ਮਾਘ ਸਿੰਘ ਮਾਣਕੀ,ਡਾ ਦੀਦਾਰ ਸਿੰਘ ਮੁਕਤਸਰ, ਡਾ ਬਲਵੀਰ ਸਿੰਘ ਮੁਹਾਲੀ ,ਡਾ ਮਹਿੰਦਰ ਸਿੰਘ ਗਿੱਲ ਮੋਗਾ,ਡਾ ਰਿੰਕੂ ਕੁਮਾਰ ਫਤਿਹਗਡ਼੍ਹ ਸਾਹਿਬ,ਡਾ ਸੁਰਿੰਦਰਪਾਲ ਜੈਨਪੁਰੀ ਲੁਧਿਆਣਾ ,ਡਾ ਸੁਰਜੀਤ ਸਿੰਘ ਬਠਿੰਡਾ ,ਡਾ ਰਣਜੀਤ ਸਿੰਘ ਰਾਣਾ ਅੰਮ੍ਰਿਤਸਰ ,ਡਾ ਅਨਵਰ ਖਾਨ ਸੰਗਰੂਰ,ਡਾ ਕਰਨੈਲ ਸਿੰਘ ਜੋਗਾਨੰਦ ਬਠਿੰਡਾ ,ਡਾ ਗੁਰਮੀਤ ਸਿੰਘ ਰੋਪਡ਼ ਆਦਿ ਸੂਬਾ ਆਗੂਆਂ ਨੇ ਮਿਲੇ ਇਸ ਸਨਮਾਨ ਤੇ ਡਾ ਮਿੱਠੂ ਮੁਹੰਮਦ ਮਹਿਲ ਕਲਾਂ (ਬਰਨਾਲਾ) ਨੂੰ ਮੁਬਾਰਕਬਾਦ ਪੇਸ਼ ਕੀਤੀ ।

ਇਸ ਦੌਰਾਨ ਸੰਗਠਨ ਦੁਆਰਾ ਬਲਦੇਵ ਸਿੰਘ ਭਾਰਤੀ ਕਿਸਾਨ ਯੂਨੀਅਨ ਹਿੰਦੀ ,ਜਸਬੀਰ ਕੌਰ ਪੰਜਾਬ ਕਿਸਾਨ ਯੂਨੀਅਨ', ਪੁਰਸ਼ੋਤਮ ਸਿੰਘ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਮੰਗਲ ਸਿੰਘ ਰਾਈਵਾਲ, ਮੰਗਤ ਰਾਮ ਲੌਂਗੋਵਾਲ ਆਲ ਇੰਡੀਆ ਕਿਸਾਨ ਫੈੱਡਰੇਸ਼ਨ, ਸਰਬਜੀਤ ਸਿੰਘ ਪ੍ਰੀਤੀ ਕਿਸਾਨ ਯੂਨੀਅਨ',ਸਰਬਜੀਤ ਸਿੰਘ ,ਜਗਦੇਵ ਸਿੰਘ ਸ਼ਨੀ ਹਿੰਦ ਕਿਸਾਨ ਸਭਾ ,ਧਰਮਪਾਲ ,ਅਮਰੀਕ ਸਿੰਘ ਜਮਹੂਰੀ ਕਿਸਾਨ ਸਭਾ ਪੰਜਾਬ ,ਕੁਲਵੰਤ ਸਿੰਘ ਮੌਲਵੀਵਾਲਾ  ਹਿੰਦ ਕਿਸਾਨ ਸਭਾ,ਮੇਜਰ ਸਿੰਘ ਰੰਧਾਵਾ ਭਾਰਤੀ ਕਿਸਾਨ ਯੂਨੀਅਨ ਮਾਨਸਾ,ਬਲਦੇਵ ਸਿੰਘ ਸੰਧੂ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ,ਗੁਲਾਬ ਸਿੰਘ ਐਕਸ ਸਰਪੰਚ,ਜੋਗਿੰਦਰ  ਰਾਮ ਨੈਨ, ਵਿਕਾਸ ਸਰ ,ਕੁਲਦੀਪ ਝੰਡਾ ,ਧਰਮਿੰਦਰ ਹੁੱਡਾ,ਮਿਲਕਮਾਨ ਸੰਜੀਤ ਪਹਿਰੇਦਾਰ ,ਮੈਡਮ ਸੁਮਨ ਹੁੱਡਾ ਰੋਹਤਕ ,ਓਜ਼ਮਾ ਤੋਂ ਚਿਕਿਤਸਕ ਸਿਵਿਰ ਸੰਚਾਲਨ ਕਰ ਰਹੇ ਸੁਧੀਰ ਕਲਕਲ ,,ਸੁਦੀਪ  ਬੈਨੀਪਾਲ, ਸੁਰੇਸ਼ ਬੇਨੀਪਾਲ , 

ਕਮਾਂਡੈਂਟ ਰਾਜਿੰਦਰ ਝਾਂਗੜਾ, ਦੁਪਿੰਦਰ ਤਿਵਾੜੀ ,ਅਜੇ ,ਸੰਜੀਤ ਪ੍ਰਮੋਦ ,ਰਾਬਤ ਸਵਤੰਤਰ ,ਜਸਪਾਲ ਸਿੰਘ ਕਲਾਲ ਮਾਜਰਾ ਅਤੇ ਪੰਜਾਬ ਦੇ ਉੱਘੇ ਗਾਇਕ ਸਾਈਂ ਸੁਲਤਾਨ ਆਦਿ ਦਾ ਵੀ ਸਨਮਾਨ ਕੀਤਾ ਗਿਆ ।

ਇਸ ਸਮੇਂ ਸੁਪਰੀਮ ਕੋਰਟ ਦੇ  ਸੀਨੀਅਰ ਐਡਵੋਕੇਟ ਸੁਰਿੰਦਰ ਦੇਸਪਾਲ ਜੀ ਆਪਣੀ ਪੂਰੀ ਟੀਮ ਸਮੇਤ ਹਾਜ਼ਰ ਸਨ  ।

ਡੀਸੀ ਦਫ਼ਤਰ ਦੇ ਅਧਿਕਾਰੀ ਨੇ ਕਿਸਾਨ ਕਾਨੂੰਨਾਂ ਖ਼ਿਲਾਫ਼ ਅੰਨ ਤਿਆਗਿਆ

ਪਟਿਆਲ਼ਾ  ਦਸੰਬਰ  2020  -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-   

ਇਥੇ ਡੀਸੀ ਦਫਤਰ ਪਟਿਆਲ਼ਾ ਦੇ ਅਧਿਕਾਰੀ ਹਮੀਰ ਸਿੰਘ ਸੰਗਤੀਵਾਲਾ ਨੇ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਅੱਜ ਅੰਨ ਤਿਆਗ (ਵਰਤ ਰੱਖ) ਕੇ ਰੋਸ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਖ਼ਿਲਾਫ਼ ਲਿਆਂਦੇ ਇਹ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ, ਉਦੋਂ ਤੱਕ ਉਹ ਹਰ ਹਫ਼ਤੇ ਇਸੇ ਤਰ੍ਹਾਂ ਅੰਨ ਤਿਆਗ ਕੇ ਰੋਸ ਪ੍ਰਗਟਾਵਾ ਕਰਦੇ ਰਹਿਣਗੇ। ਰੇਵਿਨਿਊ ਸੁਪਰਡੈਂਟ ਹਮੀਰ ਸਿੰਘ ਸੰਗਤੀਵਾਲਾ ਨੂੰ ਇਮਾਨਦਾਰ, ਮਿਹਨਤੀ ਤੇ ਹੋਣਹਾਰ ਅਧਿਕਾਰੀ ਵਜੋਂ ਮੁੱਖ ਮੰਤਰੀ ਵੀ ਵਿਸ਼ੇਸ਼ ਐਵਾਰਡ ਦੇ ਕੇ ਸਨਮਾਨਿਤ ਕਰ ਚੁੱਕੇ ਹਨ। ਉਹ ਡੀਸੀ ਦਫਤਰ ਦੀ ਮੁਲਾਜ਼ਮ ਜਥੇਬੰਦੀ ਦੇ ਸਿਰਕੱਢ ਆਗੂ ਹਨ।

ਦਿੱਲੀ ਚ ਕਿਸਾਨ ਅੰਦੋਲਨ ਤੋਂ ਵਾਪਸ ਆ ਰਹੀਆਂ ਟਰੈਕਟਰ ਟਰਾਲੀਆਂ ਨਾਲ ਹਾਦਸਿਆਂ 'ਚ ਦੋ ਕਿਸਾਨਾਂ ਦੀ ਹੋਈ ਮੌਤ

ਅੰਬਾਲਾ, ਦਸੰਬਰ 2020 ( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )-   

ਮੋਦੀ ਸਰਕਾਰ ਵੱਲੋਂ ਬਣਾਏ ਗਏ 3 ਖੇਤੀ ਕਾਨੂੰਨਾਂ ਖ਼ਿਲਾਫ਼ ਸਿੰਘੂ ਬਾਰਡਰ ਦਿਲੀ ਵਿਖੇ ਚਲ ਰਹੇ ਕਿਸਾਨ ਸੰਘਰਸ਼ ਵਿਚ ਹਿੱਸਾ ਲੈ ਕੇ ਪੰਜਾਬ ਵਾਪਸ ਪਰਤ ਰਹੇ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਨਾਲ ਜਰਨੈਲੀ ਸੜਕ 'ਤੇ ਹੋਏ ਵੱਖ ਵੱਖ ਦੋ ਹਾਦਸਿਆਂ ਦੌਰਾਨ 2 ਕਿਸਾਨਾਂ ਦੀ ਮੌਤ ਹੋ ਗਈ ਜਦਕਿ ਕਈ ਜ਼ਖਮੀ ਹੋ ਗਏ। ਨੀਲੋਖੇੜੀ ਨੇੜੇ ਜਰਨੈਲੀ ਸੜਕ ਤੇ ਹਰਿਆਣਾ ਰੋਡਵੇਜ਼ ਡਿਪੂ ਅੰਬਾਲਾ ਦੀ ਬੱਸ ਅਤੇ ਪੰਜਾਬ ਪਰਤ ਰਹੇ ਕਿਸਾਨ ਅੰਦੋਲਨਕਾਰੀਆਂ ਦੀ ਟਰੈਕਟਰ ਟਰਾਲੀ ਵਿਚ ਹੋਈ ਟੱਕਰ ਤੋ ਬਾਅਦ ਕੁੱਝ ਕਿਸਾਨ ਜ਼ਖਮੀ ਹੋ ਗਏ ਜਿਸ ਤੋ ਬਾਅਦ ਕਿਸਾਨਾਂ ਵੱਲੋਂ ਮੌਕੇ ਤੇ ਹੀ ਟਰੈਕਟਰ ਟਰਾਲੀ ਨੂੰ ਸੜਕ ਵਿਚ ਖੜਾ ਕਰਕੇ ਜਾਮ ਲਗਾ ਦਿਤਾ ਗਿਆ ਜਿਸ ਤੋ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਬੱਸ ਡਰਾਈਵਰ ਅਤੇ ਕਿਸਾਨ ਅੰਦੋਲਨਕਾਰੀਆਂ ਵਿਚ ਸਮਝੌਤਾ ਕਰਵਾ ਦਿਤਾ ਜਿਸ ਤੋ ਕਰੀਬ ਅੱਧੇ ਘੰਟੇ ਬਾਅਦ ਜਾਮ ਖੋਲਿਆ ਗਿਆ।  

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਦੀ ਸਰਪ੍ਰਸਤੀ ਹੇਠ ਰਾਜ ਪੱਧਰੀ ਏਡਜ਼ ਦਿਵਸ ਸਮਾਰੋਹ ਆਯੋਜਿਤ

ਪੰਜਾਬ ਵਿੱਚ ਹਾਲਾਤ ਠੀਕ, ਪਰ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ - ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ

ਲੁਧਿਆਣਾ , ਦਸੰਬਰ  2020  -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਸਰਪ੍ਰਸਤੀ ਹੇਠ ਵਿਸ਼ਵ ਏਡਜ਼ ਦਿਵਸ ਮਨਾਉਣ ਲਈ ਰਾਜ ਪੱਧਰੀ ਸਮਾਗਮ ਆਯੋਜਿਤ ਕੀਤਾ ਗਿਆ। ਪੰਜਾਬ ਵਿਚ ਏਡਜ਼ ਦੀ ਸਥਿਤੀ ਨੂੰ ਵੇਖਣ ਲਈ ਵਿਸ਼ੇਸ਼ ਤੌਰ ਕੰਮ ਕਰ ਰਹੀ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਈਟੀ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਲੁਧਿਆਣਾ ਦੇ ਸਹਿਯੋਗ ਨਾਲ ਇਹ ਸਮਾਗਮ ਲੁਧਿਆਣਾ ਵਿਖੇ ਕਰਵਾਇਆ। ਵਿਸ਼ਵ ਏਡਜ਼ ਦਿਵਸ ਹਰ ਸਾਲ ਵਿਸ਼ਵ-ਵਿਆਪੀ ਮਨਾਇਆ ਜਾਂਦਾ ਹੈ ਤਾਂ ਜੋ ਹੁਣ ਤੱਕ ਇਸ ਦੀ ਰੋਕਥਾਮ ਲਈ ਕੀਤੇ ਉਪਰਾਲੇ ਅਤੇ ਇਸ ਬਿਮਾਰੀ ਦੇ ਹੋਰ ਫੈਲਣ ਨਾਲ ਨਜਿੱਠਣ ਲਈ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਦੀ ਸਮੀਖਿਆ ਕੀਤੀ ਜਾ ਸਕੇ।ਪੰਜਾਬ ਸੂਬੇ ਵਿੱਚ, ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਈਟੀ ਵੱਲੋਂ ਇਹ ਦਿਨ ਜਾਗਰੂਕਤਾ ਪੈਦਾ ਕਰਨ, ਇਸ ਬਿਮਾਰੀ ਬਾਰੇ ਸਮਝ, ਜਾਣਕਾਰੀ ਅਤੇ ਤਜ਼ਰਬਿਆਂ ਦਾ ਆਦਾਨ-ਪ੍ਰਦਾਨ ਕਰਨ ਲਈ ਮਨਾਇਆ ਜਾਂਦਾ ਹੈ, ਜਿਸ ਨਾਲ ਐਚ.ਆਈ.ਵੀ. ਅਤੇ ਏਡਜ਼ ਨਾਲ ਪੀੜਤ ਲੋਕਾਂ ਲਈ ਸਮਰਥਨ ਜ਼ਾਹਰ ਹੁੰਦਾ ਹੈ। ਇਸ ਸਾਲ ਵਿਸ਼ਵ ਏਡਜ਼ ਦਿਵਸ "ਵਿਸ਼ਵ ਪੱਧਰੀ ਏਕਤਾ, ਸਾਂਝੀ ਜ਼ਿੰਮੇਵਾਰੀ" ਦੇ ਥੀਮ ਨਾਲ ਮਨਾਇਆ ਜਾ ਰਿਹਾ ਹੈ।ਇਸ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਏਡਜ਼ ਦੇ ਪਹਿਲੇ ਕੇਸ ਦਾ ਪਤਾ ਲੱਗਣ ਤੋਂ ਹੁਣ 39 ਸਾਲਾਂ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ। ਉਸ ਸਮੇਂ, ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਸੀ ਕਿ ਇਹ ਲਾਗ ਅਸਾਧਾਰਣ ਗੁੰਜਾਇਸ਼ਾਂ ਅਤੇ ਬੇਮਿਸਾਲ ਰੁਕਾਵਟਾਂ ਦੀ ਇੱਕ ਵਿਸ਼ਵਵਿਆਪੀ ਸਮੱਸਿਆ ਬਣ ਜਾਵੇਗੀ। ਇੱਕ ਦਹਾਕੇ ਪਹਿਲਾਂ ਵੀ, ਐੱਚਆਈਵੀ ਅਤੇ ਏਡਜ਼ ਮੁੱਖ ਤੌਰ ਤੇ ਇੱਕ ਗੰਭੀਰ ਸੰਕਟ ਵਜੋਂ ਮੰਨੇ ਜਾਂਦੇ ਸਨ। ਅੱਜ, ਇਹ ਸਪੱਸ਼ਟ ਹੈ ਕਿ ਏਡਜ਼ ਇੱਕ ਵਿਕਾਸ ਦੀ ਬਿਪਤਾ ਬਣ ਗਈ ਹੈ ਅਤੇ ਹੁਣ ਇਹ ਦਰਸਾਉਣ ਵਾਲੇ ਸਬੂਤ ਹਨ ਕਿ, ਜੇ ਰੁਝਾਨ ਨਹੀਂ ਰੋਕਿਆ ਗਿਆ, ਤਾਂ ਹੁਣ ਤੱਕ ਦੇ ਵਿਕਾਸ ਦੇ ਪ੍ਰਾਪਤ ਕੀਤੇ ਲਾਭਾਂ ਨੂੰ ਖਤਮ ਕਰ ਦੇਵੇਗਾ. ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੇ ਬਾਕੀ ਹਿੱਸੇ ਦੇ ਮੁਕਾਬਲੇ ਪੰਜਾਬ ਵਿੱਚ ਹਾਲਾਤ ਕਾਫੀ ਹੱਦ ਤੱਕ ਠੀਕ ਹਨ, ਕਿਉਂਕਿ ਇੱਥੇ ਬਹੁਗਿਣਤੀ ਸੁਰੱਖਿਅਤ ਹੈ।

ਇਸ ਮੌਕੇ ਸ੍ਰੀ ਅਮਿਤ ਕੁਮਾਰ ਵਿਸ਼ੇਸ਼ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ-ਕਮ-ਪ੍ਰੋਜੈਕਟ ਡਾਇਰੈਕਟਰ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਈਟੀ ਨੇ ਕਿਹਾ ਕਿ ਪੰਜਾਬ ਰਾਜ ਵਿੱਚ ਨਸ਼ਿਆਂ ਅਤੇ ਨਸ਼ਿਆਂ ਨਾਲ ਸਬੰਧਤ ਐਚ.ਆਈ.ਵੀ. ਦੀਆਂ ਵੱਧ ਰਹੀਆਂ ਘਟਨਾਵਾਂ ਬਹੁਤ ਚਿੰਤਾ ਦਾ ਵਿਸ਼ਾ ਹਨ। ਉਨ੍ਹਾ ਕਿਹਾ ਕਿ ਇਹ ਸਮੱਸਿਆ ਗੰਭੀਰ ਹੈ ਕਿਉਂਕਿ ਨੌਜਵਾਨਾਂ ਦੀ ਵੱਧ ਰਹੀ ਗਿਣਤੀ, ਨਸ਼ਿਆਂ ਦੀ ਖ਼ਾਸਕਰ ਇੰਜੈਕਸ਼ਨ ਰਾਹੀਂ ਦਵਾਈਆਂ ਦੀ ਵਰਤੋਂ ਦੀ ਆਦਤ ਵਿਚ ਆ ਰਹੀ ਹੈ। ਇਹ ਦੇਖਿਆ ਗਿਆ ਹੈ ਕਿ ਪਿਛਲੇ 4-5 ਸਾਲਾਂ ਦੇ ਸਮੇਂ ਦੌਰਾਨ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦਾ ਤਰੀਕਾ ਬਦਲਿਆ ਗਿਆ ਹੈ ਅਤੇ ਨਸ਼ਾ ਕਰਨ ਵਾਲੇ ਜ਼ੁਬਾਨੀ ਗੋਲੀ ਤੋਂ ਟੀਕੇ ਲਗਾਉਣ ਦੇ ਢੰਗ ਅਪਣਾ ਰਹੇ ਹਨ। ਇਸ ਦੇ ਨਤੀਜੇ ਵਜੋਂ ਰਾਜ ਵਿੱਚ ਨਸ਼ਿਆਂ ਦੀ ਵਰਤੋਂ ਅਤੇ ਸਬੰਧਤ ਐਚ.ਆਈ.ਵੀ. ਦੇ ਟੀਕੇ ਲਗਾਉਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਇਸ ਸਮੇਂ ਰਾਜ ਦੇ 18 ਜ਼ਿਲ੍ਹਿਆਂ ਵਿੱਚ 35 ਓਪੀਓਡ ਸਬਸਟਿਟਿਊਸ਼ਨ ਥੈਰੇਪੀ (ਓ.ਐਸ.ਟੀ.) ਕੇਂਦਰ ਕੰਮ ਕਰ ਰਹੇ ਹਨ। ਇਸ ਨੇ ਆਈ.ਡੀ.ਯ{ਜ. ਨੂੰ ਉਨ੍ਹਾਂ ਦੇ ਟੀਕੇ ਲਗਾਉਣ ਦੀ ਆਦਤ 'ਤੇ ਕਾਬੂ ਪਾਉਣ ਵਿਚ ਸਹਾਇਤਾ ਕੀਤੀ ਹੈ। ਆਈ.ਡੀ.ਯੂ. ਜੋ ਨਿਯਮਿਤ ਤੌਰ ਤੇ ਇਲਾਜ਼ ਕਰਵਾ ਰਹੇ ਹਨ ਉਹ ਸਥਿਰ ਹੋਣ ਦੇ ਸੰਕੇਤ ਦਿਖਾ ਰਹੇ ਹਨ। ਪੰਜਾਬ ਦਾ ਸਿਹਤ ਵਿਭਾਗ ਅਤੇ ਸੁਸਾਇਟੀ ਨਸ਼ਾਖੋਰੀ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਸਾਰੇ ਉਪਰਾਲੇ ਕਰ ਰਿਹਾ ਹੈ ਤਾਂ ਜੋ ਨਸ਼ਿਆਂ ਦੀ ਵਰਤੋਂ ਦੇ ਟੀਕੇ ਤੇ ਖਾਸ ਧਿਆਨ ਦਿੱਤਾ ਜਾ ਸਕੇ ਅਤੇ ਇਸਨੂੰ ਰੋਕਿਆ ਜਾ ਸਕੇ।

ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਕਿਹਾ ਕਿ ਮਾਂ ਤੋਂ ਬੱਚੇ ਦੇ ਸੰਚਾਰਣ ਵੀ ਰੋਕਿਆ ਜਾ ਸਕਦਾ ਹੈ, ਇਸ ਲਈ ਸਾਨੂੰ ਗਰਭਵਤੀ ਮਾਵਾਂ ਨੂੰ ਐੱਚ.ਆਈ.ਵੀ. ਟੈਸਟਿੰਗ ਯਕੀਨੀ ਬਣਾਉਣਾ ਚਾਹੀਦਾ ਹੈ ਅਤੇ ਮਾਂ ਤੋਂ ਬੱਚੇ ਤੱਕ ਸੰਚਾਰ ਨੂੰ ਖਤਮ ਕਰਨ ਲਈ ਐਂਟੀ-ਰੀਟਰੋਵਾਇਰਲ ਇਲਾਜ ਕਰਵਾਉਣਾ ਚਾਹੀਦਾ ਹੈ।ਵਧੇਰੇ ਜਾਣਕਾਰੀ ਦਿੰਦਿਆਂ ਮਨਪ੍ਰੀਤ ਛਤਵਾਲ ਅਸਿਸਟੈਂਟ ਪ੍ਰੋਜੈਕਟ ਡਾਇਰੈਕਟਰ ਨੇ ਦੱਸਿਆ ਕਿ 915 ਇੰਟੀਗ੍ਰੇਟਡ ਕਾਊਂਸਲਿੰਗ ਅਤੇ ਟੈਸਟਿੰਗ ਸੈਂਟਰ (ਆਈ.ਸੀ.ਟੀ.ਸੀ.) ਸਾਰੇ ਮੈਡੀਕਲ ਕਾਲਜਾਂ, ਜ਼ਿਲ੍ਹਿਆਂ ਦੇ ਹਸਪਤਾਲਾਂ ਅਤੇ ਸਬ ਡਵੀਜ਼ਨਲ ਹਸਪਤਾਲਾਂ / ਸੀਐਚਸੀ / ਪੀ.ਐਚ.ਸੀ.ਐਸ, ਅਤੇ ਕੇਂਦਰੀ ਜੇਲ੍ਹਾਂ ਵਿੱਚ ਚੱਲ ਰਹੇ ਹਨ। ਸਿਖਲਾਈ ਪ੍ਰਾਪਤ ਸਟਾਫ ਦੁਆਰਾ ਲੋਕਾਂ ਨੂੰ ਉਹਨਾਂ ਦੀ ਆਪਣੀ ਮਰਜ਼ੀ 'ਤੇ ਜਾਂ ਡਾਕਟਰੀ ਪ੍ਰਦਾਤਾ ਦੁਆਰਾ ਦਿੱਤੀ ਸਲਾਹ ਅਨੁਸਾਰ ਮੁਫਤ ਐਚ.ਆਈ.ਵੀ. ਦੀ ਸਲਾਹ ਅਤੇ ਜਾਂਚ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਪੰਜਾਬ ਵਿੱਚ, ਜ਼ਿਲ੍ਹੇ/ਉਪ-ਜ਼ਿਲ੍ਹਿਆਂ ਦੇ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ 31 ਐਸ.ਟੀ.ਆਈ./ਆਰ.ਟੀ.ਆਈ. ਕਲੀਨਿਕਾਂ (ਡੀ.ਐੱਸ.ਆਰ.ਸੀ.) ਸਥਾਪਤ ਹਨ।

ਵਿਸ਼ਵ ਏਡਜ਼ ਦਿਵਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਇਹ ਵੀ ਕਿਹਾ, ਂਆਓ ਅਸੀਂ ਸਾਰੇ ਇਨ੍ਹਾਂ ਗੱਲਾਂ ਨੂੰ ਅਮਲ ਵਿੱਚ ਲਿਆਉਣ ਦਾ ਵਾਅਦਾ ਕਰੀਏ, ਆਓ ਸੰਕਲਪ ਕਰੀਏ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਲਈ ਪੰਜਾਬ ਨੂੰ ਏਡਜ਼ ਮੁਕਤ ਬਣਾਉਣ ਲਈ ਹਮੇਸ਼ਾਂ ਯਤਨਸ਼ੀਲ ਰਹਾਂਗੇ।

ਦੁਨੀਆਂ ਦੀ ਸਭ ਤੋਂ ਖੂਬਸੂਰਤ ਤਸਵੀਰ

ਦਿੱਲੀ ਦੇ ਕੁੰਡਲੀ ਬਾਰਡਰ ਤੇ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾਉਣ ਆਏ  ਇਕ ਬਜ਼ੁਰਗ ਦੀ ਪ੍ਰਸ਼ਾਦਾ ਛਕਦੇ ਹੋਏ ਦੀ ਅੱਜ ਦੀ ਇਹ ਸਭ ਤਾਂ ਮੂੰਹੋਂ ਬੋਲਦੀ ਖੂਬਸੂਰਤ ਤਸਵੀਰ ਪੇਸ਼ਕਸ਼ ਬਲਬੀਰ ਸਿੰਘ ਬਾਠ ਜਨਸ਼ਕਤੀ ਨਿੳੂਜ਼ ਪੰਜਾਬ ਕੁੰਡਲੀ ਬਾਰਡਰ ਦਿੱਲੀ

ਧੁਬੜੀ ਸਾਹਿਬ ਜਾਣ ਵਾਲੀ ਸੰਗਤਾਂ ਦੇ ਜਥੇ ਨੂੰ ਰਵਾਨਾ ਕਰਨ ਸਮੇਂ ਮਨਜੀਤ ਸਿੰਘ ਮੋਹਣੀ

ਅਜੀਤਵਾਲ ਦਸੰਬਰ 2020  (ਬਲਵੀਰ ਸਿੰਘ ਬਾਠ)   ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਧੁਬੜੀ  ਸਾਹਿਬ  ਜੀ ਦੇ ਦਰਸ਼ਨ ਕਰਨ ਵਾਲੀ ਸੰਗਤਾਂ ਦੇ ਜਥੇ ਨੂੰ ਅੱਜ ਜੰਗੀਪੁਰ ਸੇਵਾਦਾਰ ਮਨਜੀਤ ਸਿੰਘ ਮੋਹਣੀ ਨੇ ਆਪਣੇ ਹੋਟਲ ਤੋਂ ਰਵਾਨਾ ਕੀਤਾ ਮੋਹਣੀ ਨੇ  ਜਨ ਸਕਤੀ  ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿਹਰ ਸਾਲ ਦੀ ਤਰ੍ਹਾਂ ਇਥੋਂ ਸੰਗਤਾਂ ਦਾ ਜਥਾ ਸ੍ਰੀ ਧੂਬੜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ  ਦਿਨ ਮਨਾਉਣ ਵਾਸਤੇ ਬੜੀ ਨਿਮਰਤਾ ਅਤੇ ਸ਼ਰਧਾ ਭਾਵਨਾ ਨਾਲ ਇਥੋਂ ਰੂਕ ਚਲਦਾ ਹੈ ਧੁਬੜੀ ਸਾਹਿਬ ਇੱਕ ਬਹੁਤ ਪਵਿੱਤਰ ਅਤੇ ਸ਼ਕਤੀਸ਼ਾਲੀ ਧਾਰਮਕ ਅਸਥਾਨ ਹੈ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭਗਤੀ ਕੀਤੀ ਹੈ  ਉਨ੍ਹਾਂ ਕਿਹਾ ਕਿ ਅੱਜ ਜੰਗੀਪੁਰ ਹੋਟਲ ਤੋਂ ਸਾਰੀ ਸੰਗਤ ਨੂੰ ਜੀ ਆਇਆਂ ਆਖਦੇ ਹੋਏ ਇੱਥੇ ਸ਼ਰਧਾ ਭਾਵਨਾ ਨਾਲ ਰਵਾਨਾ ਕੀਤਾ ਗਿਆ  ਉਨ੍ਹਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਗੁਰੂ ਸਾਹਿਬਾਨ ਜੀ ਦੇ ਜਨਮ ਦਿਹਾਡ਼ੇ ਅਤੇ ਗੁਰਪਰਬ ਸ਼ਰਧਾਪੂਰਵਕ ਮਨਾਉਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਪੀਡ਼੍ਹੀ ਨੂੰ ਸਹੀ ਸੇਧ ਮਿਲ ਸਕੇ  ਇਸ ਸਮੇਂ ਉਨ੍ਹਾਂ ਨਾਲ ਜਾਣ ਵਾਲੀਆਂ ਸੰਗਤਾਂ ਦਾ ਵੱਡੇ ਪੱਧਰ ਤੇ ਜਥਾ ਹਾਜ਼ਰ ਸੀ

ਸਾਬਕਾ ਸੈਨਿਕਾਂ ਨੇ ਵੀ ਕੀਤਾ ਦਿੱਲੀ ਵੱਲ ਕੂਚ

 ਦਿੱਲੀ ਦੇ ਸਾਰੇ ਬਾਰਡਰਾਂ ਤੇ ਕੀਤਾ ਜਾਵੇਗਾ ਫਲਾਇੰਗ ਮਾਰਚ

ਜਗਰਾਉਂ , ਦਸੰਬਰ  2020 (ਰਾਣਾ ਸ਼ੇਖਦੌਲਤ) ਕੇਦਰ ਦੀ ਸਰਕਾਰ ਦੇ ਵਿਰੁੱਧ ਕਿਸਾਨਾਂ ਦਾ ਕਿਸਾਨੀ ਸੰਘਰਸ਼ ਜੋਰਾਂ ਤੇ ਚੱਲ ਰਿਹਾ ਹੈ ਪਰ ਹੁਣ ਸਾਬਕਾ ਸੈਨਿਕਾਂ ਨੇ ਵੀ ਦਿੱਲੀ ਵੱਲ ਕੂਚ ਕਰ ਦਿੱਤਾ ਕਿਉਂਕਿ ਜਰਨਲ ਵਿਪਿਨ ਰਾਵਤ ਨੇ ਸਾਬਕਾ ਸੈਨਿਕਾਂ  ਦੀਆਂ ਪੈਨਸਨਾਂ ਵਿਚੋਂ ਕਟੌਤੀ ਕਰਨ ਵਾਲਾ ਕਾਨੂੰਨ ਪਾਸ ਕਰਕੇ ਸਾਬਕਾ ਸੈਨਿਕਾਂ ਨਾਲ ਧੋਖਾ ਕੀਤਾ ਹੈ ਕੈਪਟਨ ਕੁਲਵੰਤ ਸਿੰਘ ਬਾੜੇਵਾਲ ਨੇ ਇਸ ਸੰਘਰਸ਼ ਨੂੰ ਤਿੱਖਾ ਕਰਨ ਲਈ ਸਾਰੇ ਸੈਨਿਕਾਂ ਨੂੰ ਅਪੀਲ ਕੀਤੀ ਹੈ ਕਿ 16 ਦੰਸਬਰ ਨੂੰ ਦਿੱਲੀ ਦੇ ਸਾਰੇ ਬਾਰਡਰਾਂ ਤੇ ਪੈਦਲ ਫਲੈਗ ਮਾਰਚ ਕੱਢਿਆ ਜਾਵੇਗਾ