You are here

ਪੰਜਾਬ

ਪਿੰਡ ਤਲਵੰਡੀ ਮੱਲੀਆਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਨੂੰ ਸਮਰਪਿਤ ਨਗਰ ਕੀਰਤਨ 6 ਦਸੰਬਰ ਨੂੰ ਅਤੇ ਧਾਰਮਕ ਸਮਾਗਮ 7 ਦਸੰਬਰ ਨੂੰ ਕਰਵਾਇਆ ਜਾ ਰਿਹਾ 

ਸਿਧਵਾਂ ਬੇਟ (ਜਸਮੇਲ ਗਾਲਿਬ)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ 6 ਸਤੰਬਰ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ ਜਿਸ ਵਿੱਚ ਇੰਟਰਨੈਸ਼ਨਲ ਅਤੇ ਭਾਈ ਜਸਵਿੰਦਰ ਸਿੰਘ ਬਾਗੀ ਸੰਗਤਾਂ ਨੂੰ ਨਿਹਾਲ ਕਰਨਗੇ। 7 ਦਸੰਬਰ ਨੂੰ ਪੰਥ ਪ੍ਰਸਿੱਧ ਵਿਦਵਾਨ ਡਾਕਟਰ ਸੁਖਪ੍ਰੀਤ ਸਿੰਘ ਉੱਦੋਕੇ ਗੁਰੂ ਨਾਨਕ ਪਾਤਸ਼ਾਹ ਦੀ ਜੀਵਨੀ ਤੋਂ ਜਾਣੂ ਕਰਵਾਉਣਗੇ ਅਤੇ ਕਵੀਸ਼ਰੀ ਜਥਾ ਭਾਈ ਮਹਿਲ ਸਿੰਘ ਚੰਡੀਗੜ੍ਹ ਵਾਲਿਆਂ ਦਾ ਜੱਥਾ  ਸੰਗਤਾਂ ਨੂੰ ਵਾਰਾਂ ਨਾਲ ਨਿਹਾਲ ਕਰਨਗੇ। ਇਸ ਮੌਕੇ ਸਰਪੰਚ ਜੰਗ ਸਿੰਘ ਹਰਜੀਤ ਸਿੰਘ ਗਿੱਲ ਹਰਕਮਲਪ੍ਰੀਤ ਸਿੰਘ ਸੀ.ਆਈ.ਡੀ,ਨਾਜਰ ਸਿੰਘ ਬਲਾਕ ਸੰਮਤੀ ਮੈਂਬਰ, ਹਰਜੀਤ ਸਿੰਘ ਤਲਵੰਡੀ, ਪ੍ਰੀਤਮ ਸਿੰਘ,ਬਲਜੀਤ ਸਿੰਘ ਤਲਵੰਡੀ ,ਪ੍ਰੀਤਮ ਸਿੰਘ ਆਦਿ ਹਾਜ਼ਰ ਸਨ।

8 ਦਸੰਬਰ ਨੂੰ ਹੋਵੇਗਾ ਗ਼ਦਰੀ ਬਾਬਿਆਂ ਦੀ ਯਾਦ ਚ ਮੇਲਾ  ਪ੍ਰਧਾਨ ਗੁਰਚਰਨ ਸਿੰਘ

ਅਜੀਤਵਾਲ,ਦਸੰਬਰ  2020 -( ਬਲਬੀਰ ਸਿੰਘ ਬਾਠ) ਇਤਿਹਾਸਕ ਪਿੰਡ ਢੁੱਡੀਕੇ ਗ਼ਦਰੀ ਬਾਬਿਆਂ ਦੀ ਯਾਦ ਚ ਮੇਲਾ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੋਵੇਗਾ

ਇਤਿਹਾਸਕ ਪਿੰਡ ਢੁੱਡੀਕੇ ਜੋ ਗਦਰੀ ਬਾਬਿਆਂ ਦੇ ਨਾਮ ਨਾਲ ਪ੍ਰਸਿੱਧ ਹੈ,ਦੇ ਗਦਰੀ ਬਾਬਿਆਂ ਦੀ ਯਾਦ  ਵਿੱਚ    ਮੇਲਾ 8 ਦਸੰਬਰ ਨੂੰ ਮੌਜੂਦਾ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੋਵੇਗਾ । ਗਦਰੀ ਬਾਬਿਆਂ ਦਾ ਮੇਲਾ ਦੇਸ਼ ਭਗਤ ਗਦਰੀ ਬਾਬੇ ਯਾਦਗਾਰ ਕਮੇਟੀ ਵਲੋਂ ਉਹਨਾਂ ਦੀ ਯਾਦਗਾਰ ਨੇੜੇ ਬਾਜਾ ਪੱਤੀ ਧਰਮਸ਼ਾਲਾ ਵਿਖੇ ਮਨਾਇਆ ਜਾਵੇਗਾ । ਇਸ ਵਿੱਚ ਰਸੂਲਪੁਰ ਦੇ ਢਾਡੀ ਜੱਥੇ ਵਲੋਂ ਗਦਰ ਇਤਿਹਾਸ ਨਾਲ ਵਾਰਾਂ ਪੇਸ਼ ਕੀਤੀਆਂ ਜਾਣਗੀਆਂ ਤੇ ਗਦਰ ਮੰਚ ਮੱਦੋਕੇ ਦੇ ਨਿਰਦੇਸ਼ਕ ਤੀਰਥ ਸਿੰਘ ਮੌਜੂਦਾ ਕਿਸਾਨੀ ਸੰਘਰਸ਼ ਦੇ ਨਾਟਕ ਤੇ ਕੋਰੀਓਗ੍ਰਾਫੀ ਪੇਸ਼ ਕੀਤੀ ਜਾਵੇਗੀ । ਮੁਖ ਬੁਲਾਰੇ ਦੇਸ਼ ਭਗਤ ਗਦਰੀ ਯਾਦਗਾਰ ਜਲੰਧਰ ਤੇ ਕਿਸਾਨ ਜਥੇਬੰਦੀਆਂ ਵਿਚੋਂ ਹੋਣਗੇ । ਇਹ ਜਾਣਕਾਰੀ ਕਮੇਟੀ ਦੇ ਪਰਧਾਨ ਮਾਸਟਰ ਗੁਰਚਰਨ ਸਿੰਘ ਢੁੱਡੀਕੇ ਤੇ ਜਨਰਲ ਸਕੱਤਰ ਸਰਬਜੀਤ ਸਿੰਘ ਨੇ ਦਿੱਤੀ । ਮੀਟਿੰਗ ਮੌਕੇ ਸੀਨੀਅਰ ਮੀਤ ਪ੍ਰਧਾਨ ਨਛੱਤਰ ਸਿੰਘ ਛੱਤੀ,  ਮੀਤ ਪ੍ਰਧਾਨ ਜਸਵੀਰ ਸਿੰਘ,  ਮਾਸਟਰ ਜੈਕਬ, ਬੇਅੰਤ ਸਿੰਘ,,ਖਜਾਨਚੀ ਮਾਸਟਰ ਗੋਪਾਲ ਸਿੰਘ, ਮਾਸਟਰ ਹਰੀ ਸਿੰਘ ਢੁੱਡੀਕੇ, ਤਰਨਜੀਤ ਸਿੰਘ ਲਵਲੀ ਹਾਜਰ ਸਨ। ਕਮੇਟੀ ਦੇ ਕਈ ਮੈਂਬਰ ਦਿੱਲੀ ਕਿਸਾਨਾਂ ਦੇ ਧਰਨੇ ਤੇ ਗਏ ਹਨ। ਬਾਕੀ ਵੀ ਜਾਣਗੇ। ਗਦਰੀ ਬਾਬਿਆਂ ਦੀ ਯਾਦ ਵਿੱਚ ਬਣੀ ਕਮੇਟੀ ਵਲੋਂ ਗਦਰੀ ਬਾਬਿਆਂ ਦੀ ਕੁਰਬਾਨੀ ਨੂੰ  ਮੂਹਰੇ ਰੱਖ ਕੇ  ਕਿਸਾਨਾਂ ਦੇ ਹੱਕੀ ਸੰਘਰਸ਼ ਵਿੱਚ ਪੂਰਾ ਯੋਗਦਾਨ ਪਾਇਆ ਜਾਇਆ ਜਾ ਰਿਹਾ ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ।

ਮਹਿਲ ਕਲਾਂ/ਬਰਨਾਲਾ-ਨਵੰਬਰ- (ਗੁਰਸੇਵਕ ਸਿੰਘ ਸੋਹੀ)-ਗੁਰਦੁਆਰਾ ਸਿੰਘ ਸਭਾ ਸਾਹਿਬ ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਜਿਸ ਵਿਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ 3 ਦਿਨਾਂ ਤੋਂ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਅਰੰਭ ਕੀਤੇ ਗਏ ਸਨ 3 ਦਿਨ ਹੀ ਗੁਰੂ ਕੇ ਲੰਗਰ ਚਲਾਏ ਗਏ। ਸੇਵਾਦਾਰਾਂ ਨੇ ਬੜੀ ਲਗਨ ਨਾਲ ਦਿਨ ਰਾਤ ਸੇਵਾ ਕੀਤੀ। ਸੋਹੀਆ ਪਿੰਡ ਦੀ ਵੱਡੀ ਸਿਫ਼ਤ ਇੱਥੇ ਇਕ ਹੀ ਗੁਰੂ ਘਰ ਹੈ ਅਤੇ ਕੋਈ ਵੀ ਮੱਤਭੇਦ ਨਹੀਂ ਹੈ। ਜਦੋਂ ਵੀ ਕੋਈ ਗੁਰ ਪੁਰਬ ਆਉਂਦਾ ਹੈ ਤਾਂ ਸਾਰਾ ਪਿੰਡ ਰਲ ਮਿਲ ਕੇ ਮਨਾਉਂਦਾ ਹੈ। 2 ਦਿਨ ਸਾਰੀਆਂ ਹੀ ਸੰਗਤਾਂ ਨੇ ਰਲ ਮਿਲ ਕੇ ਸਾਰੇ ਪਿੰਡ ਵਿੱਚ ਪ੍ਰਭਾਤ ਫੇਰੀ ਕੀਤੀ।  ਗ੍ਰੰਥੀ ਸਿੰਘਾਂ ਨੇ ਪਾਠ ਕਰਕੇ ਸੰਗਤਾਂ ਨੂੰ ਗੁਰੂ ਲੜ ਲਾਇਆ। ਇਸ ਸਮੇਂ ਗੁਰੂ ਘਰ ਦੇ ਪ੍ਰਧਾਨ ਸਤਨਾਮ ਸਿੰਘ ਨੇ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਅਾ ਦਿੱਤੀਅਾ।ਇਸ ਸਮੇਂ ਸੇਵਾਦਾਰਾ ਵਿੱਚ ਜਰਨੈਲ ਸਿੰਘ, ਅੱਛਰੂ ਸਿੰਘ ,ਕਰਨੈਲ ਸਿੰਘ ,ਸਾਬਕਾ ਸਰਪੰਚ ਮੋਹਨ ਸਿੰਘ, ਅਕਾਲੀ ਆਗੂ ਅਜੀਤ ਸਿੰਘ ਸੋਹੀ, ਨਛੱਤਰ ਸਿੰਘ,ਗਿਆਨੀ ਬੂਟਾ ਸਿੰਘ, ਗੁਰਨਾਮ ਸਿੰਘ, ਮੱਖਣ ਸਿੰਘ ਆਸਟ੍ਰੇਲੀਆ ,ਅਕਾਲੀ ਆਗੂ ਗੁਰਤੇਜ ਸਿੰਘ ਤੇਜਾ,ਅਕਾਲੀ ਆਗੂ, ਅਜੀਤ ਸਿੰਘ, ਪ੍ਰਧਾਨ ਮਲਕੀਤ ਸਿੰਘ ਬਿੱਲੂ, ਸੁਰਿੰਦਰ ਸਿੰਘ ਮੰਡੀਲਾ ਵਾਲੇ, ਬੀਬੀਆਂ ਵਿਚ ਹਰਭਜਨ ਕੌਰ,ਬੀਬੀ ਗਿਆਨ ਕੌਰ ਮੰਡੀਲਾ ਵਾਲੇ, ਸ਼ਿੰਦਰ ਕੌਰ, ਬੀਬੀ ਜੀਤੋ ਕੌਰ, ਬੀਬੀ ਜੀਤ ਕੌਰ,ਬੀਬੀ ਮਹਿੰਦਰ ਕੌਰ,ਬੇਅੰਤ ਕੌਰ, ਕਰਮਜੀਤ ਕੌਰ ਆਦਿ ਹਾਜ਼ਰ ਸਨ

ਆ ਕਾਮੇ ਤੇਰੀ ਹਿੱਕ 'ਤੇ ਖੜੇ ✍️ ਚੰਦਰ ਪ੍ਰਕਾਸ਼

ਆ ਕਾਮੇ ਤੇਰੀ ਹਿੱਕ 'ਤੇ ਖੜੇ 

ਕਿੱਤਾ ਸਵਰ ਬਥੇਰਾ

ਪਾ ਲਿਆ ਦਿੱਲੀ ਨੂੰ ਹੁਣ ਘੇਰਾ

ਚੜ ਗਿਆ ਨਵਾਂ ਸਵੇਰਾ

ਆ ਕਾਮੇ ਤੇਰੀ ਹਿੱਕ 'ਤੇ ਖੜੇ

ਵੇਖ ਦਿੱਲੀਏ ਨੀਂ ਨਵਾਂ ਨਜ਼ਾਰਾ

ਵਿਹੜੇ ਢੁੱਕਿਆ ਕਿਰਤੀ ਸਾਰਾ

ਕਿਹਾ ਸੀ ਤੈਨੂੰ ਨਾ ਛੇੜ ਛੱਤਾ ਭਰਿੰਡਾਂ

ਫੁਲਾਦੀ ਇਰਾਦੇ, ਸਾਡਾ ਲੋਹੇ ਦਾ ਪਿੰਡਾ

ਲਿਆ ਕਿਰਪਾਣ, ਕਰ ਸਰ ਕਲਮ

ਸਾਹਮਣੇ ਤੇਰੇ ਲੱਖਾਂ ਸੀਸ਼ ਖੜੇ

ਵੇਖ ਦਿੱਲੀਏ ਨੀਂ ਨਵਾਂ ਨਜ਼ਾਰਾ

ਵਿਹੜੇ ਢੁੱਕਿਆ ਕਿਰਤੀ ਸਾਰਾ

ਲਾਈਆਂ ਬੇਹਿਸਾਬ ਰੋਕਾਂ

ਰਾਹ ਨਹੀਂ ਸੀ ਸੋਖਾ

ਪੁਲਿਸ ਮਾਰੀਆਂ ਸਰੀਰੀ ਟੋਕਾਂ

ਖ਼ੂਨ ਚੂਸਿਆ ਵਾਂਗ ਜੋਕਾਂ

ਚਲਾ ਗੋਲੀਆਂ ਆਖ ਸੰਗੀਨਾਂ ਨੂੰ

ਸਾਡੇ ਹੌਂਸਲੇ ਨਾਲ ਲੜੇ

ਵੇਖ ਦਿੱਲੀਏ ਨੀਂ ਨਵਾਂ ਨਜ਼ਾਰਾ

ਵਿਹੜੇ ਢੁੱਕਿਆ ਕਿਰਤੀ ਸਾਰਾ

ਆਖਿਆ ਅੱਤਵਾਦੀ, ਆਖਿਆ ਖਾਲਿਸਤਾਨੀ

ਅਸਾਂ ਦੇਸ਼ ਦੇ ਰਾਖੇ, ਤੇਰੀ ਜ਼ਮੀਰ ਹੈ ਫ਼ਾਨੀ

ਸ਼ਹਾਦਤਾਂ ਸਾਡੀਆਂ ਗੂੰਜ਼ਣ ਵਿੱਚ ਜ਼ਲਿਆਂਵਾਲੇ, ਕਾਲੇ ਪਾਣੀ

ਸ਼ਰਮ ਨਾ ਆਈ ਤੈਨੂੰ, ਝੂਠੇ ਦੋਸ਼ ਮੜੇ

ਵੇਖ ਦਿੱਲੀਏ ਨੀਂ ਨਵਾਂ ਨਜ਼ਾਰਾ

ਵਿਹੜੇ ਢੁੱਕਿਆ ਕਿਰਤੀ ਸਾਰਾ

ਸ਼ੌਂਕ ਨਹੀਂ ਸਾਨੂੰ ਠੰਢੀਆਂ ਪੌਣਾਂ ਦਾ

ਲੈ ਨਾਪ ਸਾਡੀਆਂ ਲੰਮੀਆਂ ਧੌਣਾਂ ਦਾ

ਵੱਟ ਕੱਸ ਕੇ ਰੱਸੀਆਂ, ਕਰ ਤਕੜਾ ਫੰਦਾ

ਜਾਵੇ ਕਿਤੇ ਨਾ ਗਲੋਟੇ ਵਾਂਗ ਉੱਧੜੇ

ਵੇਖ ਦਿੱਲੀਏ ਨੀਂ ਨਵਾਂ ਨਜ਼ਾਰਾ

ਵਿਹੜੇ ਢੁੱਕਿਆ ਕਿਰਤੀ ਸਾਰਾ

ਜੇ ਫ਼ਿਰੰਗੀ ਹੁਕਮਰਾਨ ਤੂੰ

ਅਸੀਂ ਸੁਖਦੇਵ, ਰਾਜਗੁਰੂ , ਸਿੰਘ ਭਗਤ

ਮਾਤ ਹੀ ਦੇਵਾਂਗੇ ਤੇਰੀ ਤਸ਼ੱਦਦ ਨੂੰ

ਪੀੜਾਂ ਦੀ ਭੱਠੀ ਵਿਚ ਹਾਂ ਰੜੇ

ਵੇਖ ਦਿੱਲੀਏ ਨੀਂ ਨਵਾਂ ਨਜ਼ਾਰਾ

ਵਿਹੜੇ ਢੁੱਕਿਆ ਕਿਰਤੀ ਸਾਰਾ

ਜ਼ੁਲਮ ਤੇਰਾ ਸਹਿਣ ਨੂੰ

ਮੁਕਾਉਣ ਕਾਲੀ ਰੈਣ ਨੂੰ

ਮੌਤ ਆਪਣੀ ਨਾਲ ਖਹਿਣ ਨੂੰ

ਆਣ ਤੇਰੇ ਬੂਹੇ ਖੜੇ

ਅਬਦਾਲੀ ਮਸਾ ਰੰਘੜ, ਦੋਵੇਂ ਨੇ ਰਗੜੇ

ਚੰਦਰ ਪ੍ਰਕਾਸ਼

ਸਾਬਕਾ ਸੂਚਨਾ ਕਮਿਸ਼ਨਰ, ਪੰਜਾਬ

ਬਠਿੰਡਾ

98762-15150, 98154-37555

ਕੀ ਨਾਨਕ ਨਾਮਲੇਵਾ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਦ-ਚਿੰਨ੍ਹਾਂ 'ਤੇ ਚੱਲ ਰਹੇ ਹਨ? ✍️ ਅਮਨਜੀਤ ਸਿੰਘ ਖਹਿਰਾ

ਅੱਜ ਤੋਂ 551 ਸਾਲ ਪਹਿਲਾਂ ਪੰਜਾਬ ਅਤੇ ਪੰਜਾਬੀ ਦੇ ਪਹਿਲੇ ਇਨਕਲਾਬੀ ਸ਼ਾਇਰ ਅਤੇ ਸਿੱਖ ਧਰਮ ਦੇ ਬਾਨੀ, ਸ੍ਰੀਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਸੀ। ਪੰਜ ਸਦੀਆਂ ਪਹਿਲਾਂ ਜਦੋਂ ਮੁਗ਼ਲ ਸਮਰਾਟ ਬਾਬਰ ਨੇ ਪੰਜ ਦਰਿਆਵਾਂ ਨਾਲ ਸਿੰਜੀ ਪੰਜਾਬ ਦੀ ਜਰਖ਼ੇਜ਼ ਧਰਤੀ ਨੂੰ ਲਹੂ-ਲੁਹਾਣ ਕੀਤਾ ਤਾਂ ਧਰਤੀ ਦਾ ਲਾਲ, ਲਾਲ-ਪੀਲਾ ਹੋ ਗਿਆ ਤੇ ਕਲਮ ਨੂੰ ਕਟਾਰ ਵਾਂਗ ਚਲਾਉਣ ਲੱਗਾ।

ਬਾਬਰ ਦੇ ਵਹਿਸ਼ੀਆਨਾ ਹਮਲੇ ਦੇ ਗੁਰੂ ਜੀ ਚਸ਼ਮਦੀਦ ਗਵਾਹ ਸਨ ਅਤੇ ਉਨ੍ਹਾਂ ਨੇ ਅੱਖੀਂ ਡਿੱਠੇ ਜ਼ੁਲਮ ਨੂੰ ਅੱਖਰਾਂ ਦਾ ਜਾਮਾ ਪਹਿਨਾ ਦਿੱਤਾ। ਕਿਸੇ ਵਿਦੇਸ਼ੀ ਹਮਲੇ ਦੀ ਸ਼ਾਇਰੀ ਵਿਚ ਇਹ ਪਹਿਲੀ ਤਵਾਰੀਖ਼ੀ 'ਰਿਪੋਰਟਿੰਗ' ਸੀ। ਕਿਸ ਤਰ੍ਹਾਂ ਬਾਬਰ ਦੇ ਬੁਰਛਿਆਂ ਨੇ ਐਮਨਾਬਾਦ ਨੂੰ ਮਾਸਪੁਰੀ ਬਣਾ ਦਿੱਤਾ, ਇਸ ਦਾ ਵਰਣਨ ਬਾਬਰਵਾਣੀ ਵਿਚ ਅੰਕਿਤ ਹੈ। ਬਾਬਰਵਾਣੀ ਵਿਚ ਚਾਰ ਸ਼ਬਦ ਦਰਜ ਹਨ ਜੋ ਐਮਨਾਬਾਦ 'ਤੇ ਬਾਬਰ ਦੇ ਹਮਲੇ ਦਾ ਕਰੁਣਾਮਈ ਵਰਣਨ ਹੈ।

ਸ਼ਾਇਰ ਦੀਆਂ ਅੱਖਾਂ 'ਚੋਂ ਲਹੂ ਚੋਣਾ ਸ਼ੁਰੂ ਹੋ ਜਾਵੇ ਤਾਂ ਇਹ ਅੱਖਰਾਂ ਵਿਚ ਸਮਾ ਜਾਂਦਾ ਹੈ। ਜ਼ਮੀਨ ਨਾਲ ਜੁੜਿਆ ਸ਼ਾਇਰ ਹਮੇਸ਼ਾ ਲੋਕਾਂ ਦੀ ਬਾਤ ਪਾਉਂਦਾ ਹੈ। ਬਾਣੀ ਰਚਦਿਆਂ ਬਾਬੇ ਨਾਨਕ ਜੀ ਨੇ ਕਦੇ ਨਫ਼ੇ-ਨੁਕਸਾਨ ਬਾਰੇ ਨਹੀਂ ਸੋਚਿਆ। ਚਾਨਣ ਦਾ ਵਣਜ ਕਰਨ ਵਾਲੇ ਦੇ ਦੋਹਾਂ ਛਾਬਿਆਂ ਵਿਚ 'ਤੇਰਾ-ਤੇਰਾ' ਹੀ ਤੁਲਦਾ ਹੈ। ਵਣਜ ਲਈ ਪਿਤਾ ਵੱਲੋਂ ਮਿਲੇ ਵੀਹ ਰੁਪਿਆਂ ਦਾ ਉਹ ਭੁੱਖੇ ਸਾਧੂਆਂ ਲਈ ਲੰਗਰ ਲਾਉਂਦਾ ਹੈ।

ਸੁੱਚੇ ਵਣਜ ਵਿਚ ਇੰਨੀ ਬਰਕਤ ਸੀ ਕਿ 'ਗੁਰੂ ਕਾ ਲੰਗਰ' ਅੱਜ ਵੀ ਅਤੁੱਟ ਵਰਤਦਾ ਹੈ।

'ਗੁਰੂ ਕੀ ਗੋਲਕ' ਗ਼ਰੀਬ-ਗੁਰਬੇ ਦਾ ਮੂੰਹ ਬਣ ਗਈ। ਮੋਦੀਖਾਨੇ ਦੀਆਂ ਸ਼ਾਖਾਵਾਂ ਅੱਜ ਵੀ ਖੁੱਲ੍ਹ ਰਹੀਆਂ ਹਨ। 'ਸੱਚੇ ਸੌਦੇ' ਵਿਚ ਘਾਟਾ ਨਹੀਂ ਸਗੋਂ ਵਾਧਾ ਹੀ ਹੁੰਦਾ ਗਿਆ। ਬਾਬਾ ਨਾਨਕ ਦਰਅਸਲ ਸਦੀਆਂ ਲੰਬੀ ਸਰਦ ਰਾਤ ਅਤੇ ਪ੍ਰਭਾਤ ਦਰਮਿਆਨ ਖੜ੍ਹਾ ਹੈ। ਨੀਂਦ-ਵਿਗੁੱਤੀ ਲੋਕਾਈ ਲਈ ਬਾਬਾ ਚੜ੍ਹਦਾ ਸੂਰਜ ਬਣਿਆ।

ਘੁੱਪ ਹਨੇਰਿਆਂ ਦਾ ਸਿਲਸਿਲਾ ਤੋੜਨ ਲਈ ਪੁੰਨਿਆ ਦਾ ਚੰਨ ਬਣ ਕੇ ਅੰਬਾਰ 'ਤੇ ਚੜ੍ਹਿਆ। ਪਵਣ ਚਵਰ ਕਰਦੀ। ਉਸ ਦੀ ਕਲਮ ਚਾਨਣ ਦੇ ਹਰਫ਼ ਪਾਉਂਦੀ। ਤਾਰੇ ਉਸ ਦੀ ਪਰਦੱਖਣਾ ਕਰਦੇ। ਜੱਗ ਤਾਰਨ ਲਈ ਬਾਬਾ ਘਰ ਦੀਆਂ ਸੁੱਖ-ਸਹੂਲਤਾਂ ਦਾ ਤਿਆਗ ਕਰਦਾ ਹੈ।

ਬ੍ਰਹਿਮੰਡੀ ਨਾਗਰਿਕ ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖ ਵੱਲੋਂ ਬਣਾਈਆਂ ਹੱਦਾਂ-ਸਰਹੱਦਾਂ ਨੂੰ ਬੇਮਾਅਨੇ ਸਮਝਦਾ ਹੈ। ਸਮਾਜ ਦੀ ਪ੍ਰਚਲਿਤ ਵਰਣ-ਵੰਡ ਦੀਆਂ ਧੱਜੀਆਂ ਉਡਾਉਂਦਾ ਹੈ। ਜਿੱਧਰੋਂ ਵੀ ਵਿਚਰਦਾ, ਹਨੇਰੇ ਵਿਚ ਗੁਆਚੇ ਰੁੱਖਾਂ ਦੀਆਂ ਛਾਵਾਂ ਪ੍ਰਗਟ ਹੋ ਜਾਂਦੀਆਂ। ਬ੍ਰਹਿਮੰਡੀ ਨਾਗਰਿਕ ਹੱਦਾਂ ਦੇ ਉਰਵਾਰ ਤੇ ਦਿਸਹੱਦਿਆਂ ਤੋਂ ਪਾਰ ਵੀ ਵੇਖਦਾ। ਧਰਤੀ ਦਾ ਕਣ-ਕਣ ਉਸ ਦੀਆਂ ਪੈੜਾਂ ਨਾਲ ਚਮਕ ਉੱਠਦਾ।

ਛਾਈ ਹੋਈ ਮੁਰਦੇਹਾਨੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨਵੀਂ ਰੂਹ ਫੂਕਦੇ  । ਮਰਦਾਨੇ ਦੀ ਰਬਾਬ ਦੀਆਂ ਤਰਬਾਂ ਚਾਨਣ ਨੂੰ ਖਰਬਾਂ ਜਰਬਾਂ ਦਿੰਦੀਆਂ। ਉਸ ਦੇ ਦੀਦਾਰ ਕਰ ਕੇ ਮਨ-ਮਸਤਕ 'ਚ ਦੀਵੇ ਬਲਦੇ।

ਕੈਲਾਸ਼/ਸੁਮੇਰ ਪਰਬਤ ਚੜ੍ਹਦਾ ਤਾਂ ਅੰਬਰ ਨੀਵਾਂ ਹੋ ਕੇ ਸਿਜਦਾ ਕਰਦਾ। ਇੱਤਰਾਂ ਦੇ ਚੋਅ ਉਸ ਦੇ ਚਰਨ-ਕੰਵਲ ਧੋਂਦੇ। ਮੱਕੇ-ਮਦੀਨੇ ਦੀ ਜ਼ਿਆਰਤ ਵੇਲੇ ਸਾਗਰ 'ਤੇ ਜਿਵੇਂ ਬੇੜੀਆਂ ਦਾ ਪੁਲ ਉਸਰ ਜਾਂਦਾ।

ਬਿਖਮ ਰਾਹਾਂ ਤੇ ਬਿਖੜੇ ਸਮਿਆਂ ਦੇ ਪਾਂਧੀ ਲਈ ਸੰਘਣਾ ਜੰਗਲ ਵੀ ਸ਼ਾਹ-ਮਾਰਗ ਬਣ ਜਾਂਦਾ। ਬਾਬਾ ਕਰਾਮਾਤ ਵਿਚ ਨਹੀਂ ਬਲਕਿ ਕਰਮ 'ਤੇ ਟੇਕ ਰੱਖਦਾ। ਤਰਕ ਨਾਲ ਉਹ ਕਿਸੇ ਦਾ ਵੀ ਦਿਲ ਜਿੱਤ ਲੈਂਦਾ। ਅਖੰਡ ਜ਼ਮੀਰ ਵਾਲੇ ਲਈ ਧਰਤੀ ਅਖੰਡ ਹੁੰਦੀ ਹੈ। ਉਹ ਵੰਡੀਆਂ ਨੂੰ ਤੱਜਦਾ।

ਅਲਬੇਲਾ ਕਾਫ਼ਰ ਹਾਜੀਆਂ ਨੂੰ ਵੀ ਅੱਲਾਹ ਦਾ ਦੀਦਾਰ ਕਰਵਾ ਆਉਂਦਾ। ਪਿਤਰਾਂ ਨੂੰ ਪਾਣੀ ਕਰਤਾਰਪੁਰ ਦੇ ਖਾਲਾਂ ਥੀਂ ਚੜ੍ਹਦਾ।

ਹਜ਼ਾਰਾਂ ਮੀਲ ਧਰਤੀ ਗਾਹੁਣ ਵਾਲੇ ਨੂੰ ਇਲਮ ਸੀ ਕਿ ਬਾਰਾਂ ਕੋਹ ਬਾਅਦ ਬੋਲੀ ਬਦਲ ਜਾਂਦੀ ਹੈ। ਉਸ ਦੀ ਸੰਗਤ ਵਿਚ ਮਿਕਨਾਤੀਸੀ ਸਤਰੰਗੀ ਰੰਗਤ ਮਹਿਸੂਸ ਹੁੰਦੀ। ਉਸ ਦੇ ਅੰਗ-ਸੰਗ ਰਹਿਣ ਵਾਲੇ ਉਸ ਦੀ ਇਲਾਹੀ ਸੰਗਤ ਵਿਚ ਗੜੁੱਚ ਹੋ ਜਾਂਦੇ। ਸ੍ਰੀ ਗੁਰੂ ਨਾਨਕ ਦੇਵ ਜੀ ਹਮੇਸ਼ਾ ਲੋਕ ਮੁਹਾਵਰੇ ਵਿਚ ਸੰਵਾਦ ਰਚਾਉਂਦਾ। ਸਿੱਧਾਂ, ਨਾਥਾਂ ਤੇ ਜੋਗੀਆਂ, ਹਾਜੀਆਂ ਤੇ ਗਾਜੀਆਂ ਨਾਲ ਗੋਸ਼ਟ ਰਚਾਉਂਦਿਆਂ ਉਨ੍ਹਾਂ ਦੀ ਬੋਲੀ ਬੋਲਦੇ  ।

ਬੋਲ, ਬਾਣੀ ਤੇ ਬਾਣੇ 'ਚੋਂ ਸਭ ਨੂੰ ਉਹ ਆਪਣਾ-ਆਪਣਾ ਲੱਗਦਾ।

'ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ' ਦੇ ਮਹਾਵਾਕ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ   ਵਿਚਾਰਧਾਰਕ ਵਿੱਥਾਂ ਮਿਟਾ ਕੇ ਬੇਗਾਨਿਆਂ ਨੂੰ ਵੀ ਆਪਣਾ ਬਣਾ ਲੈਂਦੇ। ਬੋਲਾਂ ਦੀ ਸਾਂਝ ਤੋਂ ਬਾਅਦ ਸਭ ਲਈ ਬਾਬਾ ਰਹਿਬਰ ਬਣ ਜਾਂਦਾ। ਆਪਣੇ ਅਤੇ ਬੇਗਾਨੇ ਦਾ ਫਰਕ ਮਿਟ ਜਾਂਦਾ। ਨਾਨਕ ਜਿੱਧਰ ਵੀ ਜਾਂਦਾ, ਕਾਫ਼ਲਾ ਉਸ ਮਗਰ ਹੋ ਤੁਰਦਾ।

ਬੋਲੀਆਂ ਦੀ ਸੁਵੰਨਤਾ ਚਾਰੋਂ ਦਿਸ਼ਾਵਾਂ ਵਿਚ ਕੀਤੀਆਂ ਉਦਾਸੀਆਂ ਦਾ ਹੀ ਹਾਸਲ ਹੈ। ਫਾਸਲੇ ਤੇ ਕਾਫ਼ਲੇ ਨਾਲ-ਨਾਲ ਨਹੀਂ ਚੱਲਦੇ। ਬਾਬੇ ਦੀ ਸੰਗਤ ਵਿਚ ਹਰ ਫ਼ਾਸਲਾ ਸਿਮਟ ਕੇ ਰਹਿ ਜਾਂਦਾ। ਸਿਵਿਆਂ ਵਾਂਗ ਬਲ ਰਹੇ ਜਿਸਮ ਨੂਰ-ਨੂਰ ਹੋ ਜਾਂਦੇ। ਸਤਿਗੁਰੂ ਦਾ ਪ੍ਰਗਟਾਅ ਧੁਆਂਖੀਆਂ ਧੁੰਦਾਂ ਨੂੰ ਲੋਪ ਕਰਦਾ। ਉਸ ਦੀ ਇਕ ਨਦਰ ਨਾਲ ਵਿਹੁੰ ਨਾਲ ਭਰੀਆਂ ਨਦੀਆਂ ਵਿਚ ਮਾਖਿਓਂ ਘੁਲ ਜਾਂਦਾ।

ਘਟ-ਘਟ ਅੰਦਰ ਵੱਸਿਆ ਸ੍ਰੀ ਗੁਰੂ ਨਾਨਕ ਦੇਵ ਜੀ   ਅਗਿਆਨਤਾ ਦੀ ਧੁੰਦ ਮਿਟਾਉਣ ਵਾਲਾ ਜਗਤ ਗੁਰੂ ਹੈ। ਸ੍ਰੀ  ਗੁਰੂ ਨਾਨਕ ਦੇਵ ਜੀ ਦੀ ਝਲਕ ਉਨ੍ਹਾਂ ਵੱਲੋਂ ਰਚੀ ਬਾਣੀ ਜਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚੋਂ ਆਤਮਸਾਤ ਕੀਤੀ ਜਾ ਸਕਦੀ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਥਨ ਅਨੁਸਾਰ ਭਾਈ ਗੁਰਦਾਸ ਦੀ ਕਲਮ ਨਾਲ ਰਚੇ ਕਬਿਤ, ਸਵੱਯੇ ਅਤੇ ਵਾਰਾਂ ਸ੍ਰੀ  ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹਨ। ਭਾਈ ਸਾਹਿਬ ਰਚਿਤ ਕਾਵਿ ਦਰਅਸਲ ਪੰਜਾਬੀ ਵਿਚ ਲਿਖੀ ਗਈ ਪਹਿਲੀ ਜੀਵਨੀ ਹੈ। ਉਨ੍ਹਾਂ ਵੱਲੋਂ ਦਿੱਤਾ ਗਿਆ ਬਿਰਤਾਂਤ/ਦ੍ਰਿਸ਼ਟਾਂਤ ਨਿਸਚੇ ਹੀ ਗੁਰੂ ਜੀ ਦੇ ਦਰਸ਼ਨ-ਦੀਦਾਰੇ ਕਰਵਾਉਂਦਾ ਹੈ।

ਭਾਈ ਸਾਹਿਬ ਦਾ ਜਨਮ ਭਾਵੇਂ ਗੁਰੂ ਸਾਹਿਬ ਦੇ ਜੋਤੀ-ਜੋਤ ਸਮਾਉਣ ਤੋਂ ਥੋੜ੍ਹਾ ਚਿਰ ਪਿੱਛੋਂ ਹੋਇਆ ਪਰ ਗੁਰੂ-ਘਰ ਨਾਲ ਖ਼ੂਨ ਦਾ ਨਾਤਾ ਹੋਣ ਕਰਕੇ ਉਨ੍ਹਾਂ ਨੇ ਆਪਣੇ ਵਡੇਰਿਆਂ ਦੇ ਮੁਖਾਰਬਿੰਦ ਤੋਂ ਕਈ ਸਾਖੀਆਂ ਸਰਵਣ ਕੀਤੀਆਂ ਸਨ। ਦੇਸ਼-ਦੇਸ਼ਾਂਤਰ ਦੀ ਅਧਿਆਤਮਕ ਯਾਤਰਾ ਤੋਂ ਬਾਅਦ ਗੁਰੂ ਜੀ ਨੂੰ ਆਪਣੀ ਮਿੱਟੀ ਆਵਾਜ਼ਾਂ ਮਾਰਦੀ ਹੈ।

ਉਦਾਸੀਆਂ ਦਾ ਕਾਲ ਸਮਾਪਤ ਹੋਣ ਉਪਰੰਤ ਉਨ੍ਹਾਂ ਨੇ ਉਦਾਸੀ ਭੇਖ ਲਾਹ ਦਿੱਤਾ ਅਤੇ ਸੰਸਾਰੀਆਂ ਵਾਲੇ ਕੱਪੜੇ ਪਾ ਕੇ ਰਾਵੀ ਦੇ ਕੰਢੇ ਆਪਣੇ ਆਬਾਦ ਕੀਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਖੇਤਾਂ ਵਿਚ ਆਪਣੇ ਹੱਥੀਂ ਰਾਹਲਾਂ ਤੇ ਸਿਆੜ ਕੱਢੇ। ਉਦਾਸੀਆਂ ਦੌਰਾਨ ਇਕੱਠਾ ਕੀਤਾ ਬਾਣੀ ਦਾ ਸਤਨਾਜਾ ਉਨ੍ਹਾਂ ਨੇ ਰਾਵੀ ਕੰਢੇ ਬੀਜ ਦਿੱਤਾ। ਭਾਈ ਗੁਰਦਾਸ ਫ਼ਰਮਾਉਂਦੇ ਹਨ, ''ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ।'' ਅੱਜ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਨਾਨਕ ਨਾਮਲੇਵਾ ਉਨ੍ਹਾਂ ਦੇ ਪਦ-ਚਿੰਨ੍ਹਾਂ 'ਤੇ ਚੱਲ ਰਹੇ ਹਨ? 

Government jobs not for every martyr’s family - family of a martyr

Jagraon 29 November ( Manjinder Gill )-

Police Department observes 21 october every year as commemoration day and claim to help the families of martyred police cops but on the ground level, the many families have been struggling for years to get the jobs promised by the government. Telling more about this, Iqbal Singh Rasulpur, General Secretary of Human Rights Organization and Advocate Satinderpal Singh Dhaliwal, legal advisor said that the Organization has been actively helping the families affected during the ‘black days’ of Punjab. Under this series, the association has initiated helping families of martyred police cops during the time of terrorism in state. They further stated that every year, police department conducts a program on 21 october in order to pay tribute to the martyrs and promises every possible help to their families but when association visited some of the poor families of martyred police they found out they still struggle to get a job from government. According to the association, the family said that 3 members from the family of another martyred were given government jobs but not even one member from their family has been given any job by government. The association said that the family of matryr has visited SSP office and DGP office many times but in vain. Showing different police records, Rasulpur said that during the reign of DGP Sumedh Saini, rich families of martyrs were given more than 1 job in same family but the needy families are still struggling to find a way to earn money. Rasulpur added that after legal fight for 4 years the association has been successful in getting jobs for some of the needy families. When association initiated to get a job for these families in police department, DGP office denied saying that they already have a job with them and it is not possible to provide them with another job.

The official records say:-

As an answer to a question, Adv. Dhaliwal stated that in 7 years long struggle for right, the Organization had to write more than 2500 RTIs applications and had to make mulitiple visits to Governmental offices including DGP office, Ludhiana Rural Police, Commission police Ludhiana, Police District Bathinda, Pathankot, Jalandhar Rural, Gurdaspur, Hoshiarpur, Fatehgarh, Fazilka, Sangrur, Taran taran, Faridkot, Amritsar and others and according to the records obtained from nearly 16 Police Departments of different District, the Organization found out there are 282 marytr police cops and 165 family members from their families were given 2-2 or 3-3 jobs while the remaining 117 families are those who were given only 1-1 job by the DGP police.

He also talked about a family and said that 4 women from this family are struggling to get a job and the pension since 1991 that is nearly 27 years. They have not been given any facility by the Government or the Police Department. Similarly, the families of martyr Homeguard Nirmal Singh and Homeguard Balvir Singh are struggling to get a second job.

The facilities promised to families of martyrs : 

Advocate Satinder Pal Dhaliwal talking about the facilities promised by the Department said that as per the information gathered from the rehabilitation centre and Government Revenue office, the families of cops and civil administrations who were killed during the ‘black days’ of the state are given 5000 rupees as pension, job to an able family member, free travelling in Government buses, expenses of education of children and 2% reservation in government schemes and other facilities.

The efforts made by association:-

Advocate Dhaliwal said that in order to help the family of martyr get its right the Organization stood firm with the family for 7 years. The volunteers met SSP Jagraon, DGP Suresh Arora, ADGP MK Tiwari, ADGP Arpit Shukla while they approached the then CM Prakash Singh Badal for help and on the instructions of present CM Captain Amrinder Singh they visited Addl. Chief Secretary Amrit Kaur Gill with all records but the situation is still the same. They further said that looking at government’s partial conduct towards the poor family, the Organization has filed complaints in the office of Punjab S C  Commission and the Commission has asked the government to submit their answer. The Organization also mentioned that they are ready to fiel a petition regarding this in High Court if the situation demands.

ਮਾਮਲਾ ਕਾਲ਼ੇ ਦੌਰ ‘ਚ ਫੌਤ ਹੋਏ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਤਰਸ ਅਧਾਰਤ ਨੌਕਰੀਆਂ ਦੇਣ ਦਾ-VIDEO

ਕਈਆਂ ਨੂੰ ਦਿੱਤੀਆਂ 02-02 ਜਾਂ 03-03 ਨੌਕਰੀਆਂ ਅਤੇ ਕਈਆਂ ਨੂੰ ਦੂਜੀ ਨੌਕਰੀ ਦੇਣ ਤੋਂ ਇੰਨਕਾਰ! ਤੇ ਕਈਆਂ ਨੂੰ ਇਕ ਵੀ ਨਹੀਂ?

ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਕੀਤੀ ਜਵਾਬ ਤਲ਼ਬੀ

ਲੋੜ ਪਈ ਤਾਂ ਹਾਈਕੋਰਟ ਦਾ ਦਰਵਾਜ਼ਾ ਖੜ੍ਹਕਾਵਾਂਗੇ-ਐਡਵੋਕੇਟ ਧਾਲੀਵਾਲ

ਚੰਡੀਗੜ੍ਹ  ,ਨਵੰਬਰ 2020 ( ਮਨਜਿੰਦਰ ਗਿੱਲ )

ਪੰਜਾਬ ਸਰਕਾਰ ਦਾ ਪੁਲਿਸ ਮਹਿਕਮਾ ਭਾਵੇਂ ਹਰ ਸਾਲ 21 ਅਕਤੂਬਰ ਨੂੰ ਰਾਜ ਦੇ ਕਾਲ਼ੇ ਦੌਰ ਦੁਰਾਨ ਫੌਤ ਹੋ ਗਏ ਪੰਜਾਬ ਪੁਲਿਸ ਦੇ ਕਰਮਚਾਰੀਆਂ ਦੇ ਪਰਿਵਾਰਾਂ ਦੇ ਦੁੱਖ-ਸੁਖ ਵਿਚ ਨਾਲ ਖੜ੍ਹਨ ਦਾ ਦਾਅਵਾ ਕਰਦਾ ਹੋਇਆ ਲੱਖ ਨੇੜਤਾ ਦਿਖਾਉਂਦਾ ਏ ਪਰ ਜੇਕਰ ਜ਼ਮੀਨੀ ਹਕੀਕਤ ਨੂੰ ਵਾਚਿਆ ਜਾਵੇ ਤਾਂ ਕਈ ਸ਼ਹੀਦ ਪੁਲਿਸ ਪਰਿਵਾਰ ਸਾਲ਼ਾਂ ਤੋਂ ਤਰਸ ਦੇ ਅਧਾਰ ‘ਤੇ ਨੌਕਰੀ ਲਈ ਦਰ-ਦਰ ਠੋਕਰਾਂ ਖਾਣ ਲਈ ਮਜ਼ਬੂਰ ਹਨ। ਇਹ ਕਹਿਣਾ ਹੈ ਪੰਜਾਬ ਦੇ ਕਾਲ਼ੇ ਦੌਰ ਦੁਰਾਨ ਮਾਰੇ ਗਏ ਆਮ ਲੋਕਾਂ ਦੇ ਪਰਿਵਾਰਾਂ ਨੂੰ ਵੱਖ-ਵੱਖ ਸਰਕਾਰੀ ਸਹੂਲਤਾਂ ਦਿਵਾਉਣ ਵਾਲੀ ਮਨੁੱਖੀ ਅਧਿਕਾਰ ਸੰਸਥਾ ਦੇ ਜਨਰਲ਼ ਸਕੱਤਰ ਇਕਬਾਲ ਸਿੰਘ ਰਸੂਲਪੁਰ ਅਤੇ ਸੰਸਥਾ ਦੇ ਕਾਨੂੰਨੀ ਸਲਾਹਕਾਰ ਸਤਿੰਦਰਪਾਲ ਸਿੰਘ ਧਾਲੀਵਾਲ ਐਡਵੋਕੇਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ। ਉਨਾਂ ਪੀੜ੍ਹਤ ਪਰਿਵਾਰਾਂ ਦੀ ਹਾਜ਼ਰੀ ’ਚ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਕ ਪਾਸੇ ਪੁਲਿਸ ਮਹਿਕਮਾ ਹਰ ਸਾਲ 21 ਅਕਤੂਬਰ ਨੂੰ ਕਾਲ਼ੇ ਦੌਰ ਦੁਰਾਨ ਮਾਰੇ ਗਏ ਪੁਲਿਸ ਕਰਮਚਾਰੀਆਂ ਨੂੰ ਯਾਦ ਕਰਦਿਆਂ ਕਾਲ਼ੇ ਦੌਰ ਦੁਰਾਨ ਫੌਤ ਹੋ ਗਏ ਪੁਲਿਸ ਕਰਮਚਾਰੀਆਂ ਨੂੰ ਸ਼ਹੀਦ ਕਰਾਰ ਦਿੰਦਾ ਹੋਇਆ ਉਨਾਂ ਦੀ ਕੁਰਬਾਨੀ ਨੂੰ ਅਦੁੱਤੀ ਕਹਿੰਦਾ ਨਹੀਂ ਥੱਕਦਾ ਅਤੇ ਲੱਖਾਂ ਰੁਪਏ ਖਰਚ ਕੇ ਹਰ ਪੁਲਿਸ ਜਿਲੇ ਵਿਚ ਕਰਾਏ ਜਾਂਦੇ ਸਮਾਗਮ ’ਚ ਸ਼ਹੀਦਾਂ ਦੇ ਹਰ ਮਸਲ਼ੇ ਨੂੰ ਪਹਿਲ਼ ਦੇ ਅਧਾਰ ‘ਤੇ ਹੱਲ਼ ਕਰਨ ਦਾ ਦਾਅਵਾ ਵੀ ਕਰਦਾ ਹੈ ਪਰ ਜਦੋਂ ਸੰਸਥਾ ਵਲੋਂ ਗਰੀਬ ਸ਼ਹੀਦ ਪੁਲਿਸ ਪਰਿਵਾਰਾਂ ਨੂੰ ਜ਼ਮੀਨੀ ਪੱਧਰ ’ਤੇ ਵਾਚਿਆ ਤਾਂ ਇਕ ਸਚਾਈ ਇਹ ਸਾਹਮਣੇ੍ਹ ਆਈ ਹੈ ਕਿ ਜਿਥੇ ਮਹਿਕਮੇ ਨੇ ਇਕ ਸ਼ਹੀਦ ਹੋਏ ਪੁਲਿਸ ਕਰਮਚਾਰੀ ਦੇ ਬਦਲ਼ੇ ਉਸ ਦੇ ਸਰਦੇ-ਬਰਦੇ ਰਸੂਖਦਾਰ ਪਰਿਵਾਰਾਂ ਦੇ 03-03 ਵਾਰਸਾਂ ਨੂੰ ਨੌਕਰੀਆਂ ਦਿੱਤੀਆਂ ਹਨ, ਉਥੇ ਕਈ ਗਰੀਬ ਸ਼ਹੀਦ ਪਰਿਵਾਰਾਂ ਦੇ ਵਾਰਸ ਅੱਜ 01-01 ਜਾਂ ਦੂਜੀ ਨੌਕਰੀ ਨੂੰ ਪ੍ਰਾਪਤ ਕਰਨ ਲਈ ਸਾਲ਼ਾਂ ਤੋਂ ਐਸ.ਐਸ.ਪੀ. ਜਾਂ ਡੀ.ਜੀ.ਪੀ. ਦਫਤਰ ਦੇ ਧੱਕੇ ਖਾ੍ਹ ਰਹੇ ਹਨ। ਵੱਖ-ਵੱਖ ਪੁਲਿਸ ਦਫਤਰਾਂ ਤੋਂ ਪ੍ਰਾਪਤ ਕੀਤੇ ਦਫਤਰੀ ਰਿਕਾਰਡ ਦਿਖਾਉਂਦਿਆ ਰਸੂਲਪੁਰ ਨੇ ਦੱਸਿਆ ਕਿ ਇਕ ਪਾਸੇ ਤਾਂ ਪੰਜਾਬ ਪੁਲਿਸ ਦੇ ਰਹਿ ਚੁੱਕੇ ਚਰਚਿਤ ਡੀਜੀਪੀ ਸੁਮੇਧ ਸੈਣੀ ਦੇ ਮੌਕੇ ਕਈ ਅਮੀਰ/ਰਸੂਖਵਾਨ ਸ਼ਹੀਦ ਪਰਿਵਾਰਾਂ ਦੇ ਰਿਸ਼ਤੇ ‘ਚ ਲਗਦੇ ਭਤੀਜ਼ਿਆਂ, ਭੈਣਾਂ, ਭਰਾਵਾਂ, ਪੋਤਿਆਂ, ਲੜਕੇ ਤੇ ਲੜਕੀਆਂ ਨੂੰ 03-03 ਜਾਂ 02-02 ਨੌਕਰੀਆਂ ਨਾਲ ਨਿਵਾਜ਼ਿਆ ਗਿਆ ਹੈ ਉਥੇ ਦੂਜੇ ਪਾਸੇ ਗਰੀਬ ਪਰਿਵਾਰਾਂ ਨੂੰ ਪੁਲਿਸ ਮਹਿਕਮੇ ਨੇ 01-01 ਨੌਕਰੀ ਜਾਂ ਕੋਈਹੋਰ ਸਹੂਲਤ ਦੇਣ ਤੋਂ ਵੀ ਪਾਸਾ ਵੱਟ ਲਿਆ ਲਗਦਾ ਹੈ। ਉਨਾਂ ਕਿਹਾ ਕਿ ਇਹ ਵੱਖਰੀ ਗੱਲ਼ ਹੈ ਕਿ ਸੰਸਥਾ ਨੇ ਕਰੀਬ 04 ਸਾਲ਼ ਲੰਬੀ ਕਾਗਜ਼ੀ ਲੜ੍ਹਾਈ ਲੜ੍ਹ ਕੇ ਕੁੱਝ ਗਰੀਬ ਪਰਿਵਾਰਾਂ ਨੂੰ ਮਾਲ਼, ਪੁਨਰਵਾਸ ਤੇ ਮੁੜ ਵਸੇਵਾ ਵਿਭਾਗ ਰਾਹੀ ਤਰਸ ਦੇ ਅਧਾਰ ‘ਤੇ ਦਰਜਾ ਚਾਰ ਦੀ 01-01 ਨੌਕਰੀ, 5000-5000 ਹਜ਼ਾਰ ਰੁਪਏ ਗੁਜ਼ਾਰੇ ਭੱਤੇ ਸਮੇਤ ਸ਼ਹੀਦ ਦੇ ਬੱਚਿਆਂ ਦੀਪੜ੍ਹਾਈ ਖਰਚ ਦਿਵਾਉਣ ;ਚ ਤਾਂ ਕਾਮਯਾਬੀ ਹਾਸਲ਼ ਕੀਤੀ ਹੈ ਜਦੋ ਕਿ ਬਾਕੀਆਂ ਦੀ ਤਰਜ਼ ‘ਤੇ ਪੁਲਿਸ ਮਹਿਕਮੇ ‘ਚ ਇਕ-ਇਕ ਹੋਰ ਨੌਕਰੀ ਦਿਵਾਉਣ ਲਈ ਪਿਛਲੇ 07 ਸਾਲਾਂ ਤੋਂ ਨਿਯਮਾਂ ਅਨੁਸਾਰ ਯਤਨ ਕੀਤੇ ਗਏ ਤਾਂ ਡੀ.ਜੀ.ਪੀ. ਦਫਤਰ ਇਹ ਕਹਿੰਦਿਆਂ ਜਵਾਬ ਦੇ ਦਿੱਤਾ ਕਿ ਪਰਿਵਾਰ ਨੂੰ ਦਰਜਾ-ਚਾਰ ਦੀ ਇਕ-ਇਕ ਨੌਕਰੀ ਮਿਲ ਚੱੁਕੀ ਹੈ ਦੂਜੀ ਨੌਕਰੀ ਨਹੀਂ ਮਿਲ ਸਕਦੀ।

ਦਫਤਰੀ ਰਿਕਾਰਡ ‘ਚ ਖੁਲਾਸਾ- ਇਕ ਸਵਾਲ ਦੇ ਜਵਾਬ ‘ਚ ਐਡਵੋਕੇਟ ਧਾਲੀਵਾਲ ਨੇ ਦੱਸਿਆ ਕਿ ਲੋੜਵੰਦ ਪਰਿਵਾਰਾਂ ਨੂੰ ਬਣਦੀਆਂ ਸਹੂਲ਼ਤਾਂ ਦਿਵਾਉਣ ਲਈ ਲੰਘੇ 07 ਸਾਲਾਂ ਦੁਰਾਨ ਜਿਥੇ 2500 ਤੋਂ ਵਧੇਰੇ ਆਰਟੀਆਈਆਂ ਅਤੇ ਬੇਨਤੀਆਂ ਲ਼ਿਖਣੀਆਂ ਪਈਆਂ ਉਥੇ ਡੀਜੀਪੀ ਦਫਤਰ ਸਮੇਤ ਕਰਮਵਾਰ ਪੁਲਿਸ ਜਿਲਾ ਲੁਧਿਆਣਾ ਦਿਹਾਤੀ, ਕਮਿਸ਼ਨ ਪੁਲਿਸ ਲੁਧਿਆਣਾ, ਪੁਲਿਸ ਜਿਲਾ ਬਠਿਡਾ, ਪਠਾਣਕੋਟ, ਜਲੰਧਰ ਦਿਹਾਤੀ, ਗੁਰਦਾਸਪੁਰ, ਕਪੂਰਥਲਾ, ਫਿਰੋਜ਼ਪੁਰ, ਹੁਸ਼ਿਆਰਪੁਰ, ਫਤਿਹਗੜ੍ਹ, ਫਾਜਿਲਕਾ, ਸੰਗਰੂਰ, ਤਰਨਤਾਰਨ, ਫਰੀਦਕੋਟ ਸਮੇਤ ਅਮ੍ਰਿੰਤਸਰ ਲੱਗਭੱਗ 16 ਪੁਲਿਸ ਜਿਿਲਆਂ ਤੋਂ ਪ੍ਰਾਪਤ ਕੀਤੇ ਰਿਕਾਰਡ ਅਨੁਸਾਰ ਸ਼ਹੀਦ ਹੋਏ 282 ਪੁਲਿਸ ਕਰਮਚਾਰੀਆਂ ਦੇ ਕਰੀਬ 165 ਵਾਰਸ 2-2 ਅਤੇ 3-3 ਨੌਕਰੀਆਂ ਪ੍ਰਾਪਤ ਕਰਨ ਵਾਲੇ ਜਦ ਕਿ

ਬਾਕੀ 117 ਸਿਰਫ ਇਕ-ਇਕ ਨੌਕਰੀ ਲੈਣ ਵਾਲੇ ਪਰਿਵਾਰ ਸਾਹਮਣੇ ਆਏ ਹਨ। ਉਨਾਂ ਦੱਸਿਆ ਕਿ ਦੂਜੇ ਪਾਸੇ ਆਪਣੇ ਪਰਿਵਾਰ ਦੇ ਤਿੰਨ ਜੀਅ ਮਾਂ ਭਾਨ ਕੌਰ, ਬਾਪ ਅਮਰ ਸਿੰਘ ਅਤੇ ਹੋਮਗਾਰਡ ਭਰਾ ਸੁਖਦੇਵ ਸਿੰਘ ਬੈਲਟ ਨੰਬਰ…ਨੂੰ ਗੁਆ ਚੁੱਕੇ ਇਥੋਂ ਨੇੜਲੇ ਇਕ ਪਿੰਡ ਦੇ ਇਕ ਪਰਿਵਾਰ ਦੀਆਂ ਚਾਰ ਭੈਣਾਂ ਪਿਛਲੇ 29 ਸਾਲਾਂ ਤੋਂ ਹੀ ਤਰਸ ਦੇ ਅਧਾਰ ‘ਤੇ ਮਿਲਦੀ ਇਕ ਨੌਕਰੀ ਜਾਂ ਪੈਨਸ਼ਨ ਨੂੰ ਹੀ ਤਰਸ ਰਿਹਾ ਹੈ ਜਦ ਕਿ 1991 ਤੋਂ ਅੱਜ ਤੱਕ ਉਨਾਂ ਨੂੰ ਫੁਟੀ ਕੌਡੀ ਵੀ ਨਹੀਂ ਮਿਲੀ। ਇਸੇ ਤਰਾਂ੍ਹ ਲੁਧਿਆਣੇ ਜਿਲ੍ਹੇ ਦੇ ਹੀ ਵੱਖ-ਵੱਖ ਦੋ ਹੋਰ ਪਿੰਡਾਂ ਦੇ ਸ਼ਹੀਦ ਹੋਏ ਹੋਮਗਾਰਡ ਜਵਾਨ ਨਿਰਮਲ਼ ਸਿੰਘ ਬੈਲਟ ਨੰਬਰ 62/ਪੀ ਅਤੇ ਹੋਮਗਾਰਡ ਬਲਵੀਰ ਸਿੰਘ ਬੈਲਟ ਨੰਬਰ 29691 ਦਾ ਪਰਿਵਾਰ ਦੂਜੀ ਨੌਕਰੀ ਲਈ ਪੁਲਿਸ ਦਫਤਰਾਂ ਦੇ ਧੱਕੇ ਖਾ ਰਹੇ ਹਨ।

ਕੀ-ਕੀ ਮਿਲਦੀਆਂ ਨੇ ਸਹੂਲਤਾਂ- ਐਡਵੋਕੇਟ ਧਾਲੀਵਾਲ ਨੇ ਪੰਜਾਬ ਸਰਕਾਰ ਦੇ ਮਾਲ, ਪੁਨਰਵਾਸ ਤੇ ਮੁੜ ਵਸੇਵਾ ਵਿਭਾਗ ਤੋਂ ਪ੍ਰਾਪਤ ਵੇਰਵੇ ਅਨੁਸਾਰ ਜਾਣਕਾਰੀ ਦਿੰਦਿਆ ਦੱਸਿਆ ਕਿ ਕਾਲ਼ੇ ਦੌਰ ‘ਚ ਮਾਰੇ ਗਏ ਸਰਕਾਰੀ ਮੁਲਾਜ਼ਮ ਜਾਂ ਸਿਵਲ ਵਿੱਅਕਤੀ ਦੇ ਪਰਿਵਾਰ ਨੰੁ ਅੱਜ ਕੱਲ਼ 5000 ਰੁਪਏ ਗੁਜ਼ਾਰੇ ਭੱਤੇ ਦੇ ਰੂਪ ਵਿਚ ਪੈਨਸ਼ਨ, ਪਰਿਵਾਰ ਦੇ ਇਕ ਯੋਗ ਮੈਂਬਰ ਨੂੰ ਯੋਗਤਾ ਅਨੁਸਾਰ ਤਰਸ ਦੇ ਅਧਾਰ ‘ਤੇ ਨੌਕਰੀ, ਸਰਕਾਰੀ ਬੱਸ ‘ਚ ਮੁਫਤ ਸਫਰ ਦੀ ਸਹੂਲ਼ਤ, ਬੱਚਿਆਂ ਦੀ ਪੜ੍ਹਾਈ ਦੇ ਖਰਚੇ ਸਮੇਤ ਵੱਖ-ਵੱਖ ਸਰਕਾਰੀ ਸਕੀਮਾਂ ਅਧੀਨ 02 ਪ੍ਰਤੀਸ਼ਤ ਰਾਖਵਾਂਕਰਨ ਆਦਿ ਦੀਆਂ ਸਹੂਲ਼ਤਾਂ ਹਨ।

ਸੰਸਥਾ ਨੇ ਹੁਣ ਤੱਕ ਕੀ-ਕੀ ਯਤਨ ਕੀਤੇ- ਐਡਵੋਕੇਟ ਧਾਲੀਵਾਲ ਅਨੁਸਾਰ ਪੀੜਤ ਪਰਿਵਾਰ ਅਤੇ ਸੰਸਥਾ ਦੇ ਨੁਮਾਇੰਦੇ ਲੰਘੇ 07 ਸਾਲ਼ਾਂ ;ਚ ਜਿਥੇ ਅਨੇਕਾਂ ਵਾਰ ਐਸਐਸਪੀ ਜਗਰਾਓ ਸਮੇਤ ਡੀਜੀਪੀ ਸੁਰੇਸ਼ ਅਰੋੜਾ, ਵਧੀਕ ਡੀਜੀਪੀ ਐਮਕੇ ਤਿਵਾੜੀ, ਵਧੀਕ ਡੀਜੀਪੀ ਅਰਪਿਤ ਸ਼ੁਕਲਾ ਮਿਲ ਚੁੱਕੇ ਹਨ, ਉਥੇ 02 ਵਾਰ ਵਿਸ਼ੇਸ਼ ਤੌਰ ‘ਤੇ ਤੱਤਕਾਲੀਨ ਮੱੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤੇ ਹਾਲ਼ੀਆ ਵਧੀਕ ਪ੍ਰਮੁੱਖ ਸਕੱਤਰ ਅਮਿੰ੍ਰਤ ਕੌਰ ਗਿੱਲ਼ ਨੂੰ ਵੀ ਰਿਕਾਰਡ ਸਮੇਤ ਮਿਲ ਚੁੱਕੇ ਹਨ ਪਰ ਪ੍ਰਨਾਲਾ ਉਥੇ ਦਾ ਉਥੇ ਹੀ ਹੈ। ਰਸੂਖਵਾਨਾਂ ‘ਤੇ ਸਰਕਾਰੀ ਮੇਹਰਬਾਨੀ ਅਤੇ ਗਰੀਬਾਂ ਪ੍ਰਤੀ ਬੇ-ਰੁਖੀ ਦੇ ਇਸ ਗੰਭੀਰ ਮਾਮਲੇ ਸਬੰਧੀ ਅੰਤਮ ਕਾਰਵਾਈ ਦੀ ਗੱਲ਼ ਕਰਦਿਆਂ ਉਨਾਂ ਦੱਸਿਆਂ ਕਿ ਗਰੀਬ ਪਰਿਵਾਰਾਂ ਨਾਲ ਹੋ ਰਹੇ ਇਸ ਧੱਕੇ ਖਿਲਾਫ ਹੁਣ ਅਨੁਸੂਚਿਤ ਜਾਤੀਆਂ ਕਮਿਸ਼ਨ ਪਾਸ ਕਰਮਵਾਰ ਸ਼ਿਕਾਇਤ ਨੰਬਰ ਦਾਇਰ ਕਰਾਈਆਂ ਗਈਆਂ ਹਨ। ਮਾਣਯੋਗ ਕਮਿਸ਼ਨ ਨੇ ਸਰਕਾਰ ਤੋਂ ਜਵਾਬ ਮੰਗ ਲਿਆ ਹੈ। ਉਨਾਂ ਕਿਹਾ ਕਿ ਲੋੜ ਪਈ ਤਾਂ ਅੱਗੇ ਸੰਸਥਾ ਵਲੋਂ ਸਵਿਧਾਨਿਕ ਨਿਯਮਾਂ ਅਧੀਨ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਜਾਵੇਗੀ

ਦੇਸ਼ ਕਿਸਾਨ ਅੰਦੋਲਨ ਦੇ ਨਾਲ  ✍️ ਪੰਡਿਤ ਰਮੇਸ਼ ਕੁਮਾਰ ਭਟਾਰਾ

ਮੇਰੇ ਦੇਸ਼ ਵਾਸੳ, ਅੱਜ ਸਾਰਾ ਹਿੰਦੋਸਤਾਨ ਕਿਸਾਨ ਅੰਦੋਲਨ ਦੇ ਨਾਲ ਖੜਾ ਹੈ, ਅਪਣੇ ਪ੍ਰਧਾਨ ਮੰਤਰੀ ਸ਼੍ਰੀ ਨਾਰਿੰਦਰ ਮੋਦੀ ਜੀ ਅਪਣੀ ਅੜੀ ਫੜੀ ਬੈਠੇ ਹਨ,ਮੈਂ ਤੁਹਾਡੀ ਸਾਰੀਆਂ ਦੀ ਜਾਣਕਾਰੀ ਲਈ ਦਸਦਾ ਹਾਂ, ਕਿ, ਕਿਸਾਨਾਂ ਨੂੰ ਦਿੱਲੀ ਸ਼ਹਿਰ ਦੇ ਬਾਹਰ ਕਰਨਾਲ ਵਾਈਪਾਸ ਤੋਂ ਆਈ ਐਸ ਬੀ ਟੀ, ਅੰਤਰ ਰਾਸ਼ਟਰੀ ਬੱਸ ਅੱਡਾ ਦੇ ਦਰਮਿਆਨ ਅਤੇ ਸ਼੍ਰੀ ਗੁਰੂ ਘਰ,  ਗੁਰਦੁਆਰਾ ਮਜਨੂੰ  ਦਾ ਟਿੱਲਾ ਤੋੰ ਪਹਿਲਾਂ ਦਿਲੀ ਸ਼ਹਿਰ ਵੱਲ ਜਾਂਦੀਆਂ ਨੂੰ ਖੱਬੇ ਪਾਸੇ ਨਹਿਰ ਜਿਨੀ ਖੁਲੀ ਡਰੇਨ ਆਉਂਦੀ ਹੈ ਇਸ ਡਰੇਨ ਉਪਰ ਬਨਿਆ ਪੁਲ ਨੂੰ ਪਾਰ ਕਰਕੇ ਇੱਕ ਪਿੰਡ ਬੁਰੜੀ ਆਉਂਦਾ ਹੈ, ਮੈਂ ਇਸ ਪਿੰਡ ਬੁਰਾੜੀ ਵਿੱਚ ਅਪਣੇ ਦੋਸਤ ਬੈਂਕ ਮਨੈਜਰ ਨੂੰ ਮਿਲਣ ਲਈ ਜਾਂਦਾ ਹੁੰਦਾ ਸੀ, ਅਤੇ ਸਜੇ ਪਾਸੇ ਬਹੁਤ ਬਡੀ ਖੁਲੀ ਲੰਮੀ ਚੋੜੀ ਜਗਾਹ ਹੈ, ਜਿਸ ਨੂੰ ਨਿੰਰਕਾਰੀ ਕਾਲੋਨੀ ਕਿਹਾ ਜਾਂਦਾ ਹੈ, ਇਸ ਨਿੰਰਕਾਰੀ ਕਾਲੋਨੀ ਵਿੱਚ ਲੱਖਾ ਲੋਕ ਬੈਠ ਸਕਦੇ ਹਨ, ਇਸ ਨਿੰਰਕਾਰੀ ਕਲੋਨੀ ਵਿੱਚ ਨਿੰਰਕਾਰੀ ਪੰਥ ਦੇ ਲੋਕਾਂ ਦਾ ਇਤਿਹਾਸਕ ਸਮੇਲਨ ਹੁੰਦਾ ਹੈ ਜੋ ਕਈ ਮਹੀਨੇ ਚਲਦਾ ਰਹਿੰਦਾ ਹੈ, ਇਸ ਵਿੱਚ ਲੱਖਾਂ ਲੋਕਾਂ ਵਾਸਤੇ ਪੱਕੀਆਂ ਅਤੇ ਆਰਜੀ ਸਹੂਲਤਾਂ ਦਾ ਪ੍ਰਬੰਧ ਕਿਤਾ ਜਾਂਦਾ ਹੈ, ਅਤੇ ਦਿੱਲੀ ਸ਼ਹਿਰ ਵੱਲ ਲੋਕਾਂ ਨੂੰ ਜਾਣ ਆਉਣ ਦੀ ਕਿਸੇ ਨੂੰ ਕੋਈ  ਦਿੱਕਤ ਨਹੀਂ ਆਉਂਦੀ ਹੈ, ਇਸ ਲਈ ਇਸ ਬੁਰਾੜੀ ਦੇ ਖੁਲੇ ਮੈਦਾਨ ਵਿੱਚ ਮੋਦੀ ਸਰਕਾਰ ਚਾਹੁੰਦੀ ਹੈ, ਕਿ, ਕਿਸਾਨ ਇਸ ਵਿੱਚ ਬੈਠਕੇ ਅਪਣਾ ਮੁਜਾਹਰਾ ਕਰ ਸਕਦੇ ਹਨ, ਤਾਂਕਿ ਬਾਕੀ ਦੇ ਸਾਰੇ ਕੰਮਕਾਜ ਠੀਕ ਢੰਗ ਨਾਲ ਚਲਦੇ ਰਹਿਣ,,,,, ਮੈਂ ਇਹ  ਸਮਝਦਾ ਕਿ, ਇਸ ਤਰਹਾ  ਮੋਦੀ ਸਰਕਾਰ ਕਿਸਾਨਾਂ ਨੂੰ ਬੁਰਾੜੀ ਦੇ ਖੁਲ੍ਹੇ ਮੈਦਾਨ ਨਿੰਰਕਾਰੀ ਕਾਲੋਨੀ ਵਿੱਚ ਸ਼ਿਫਟ ਕਰਕੇ ਭੇਜਕੇ, ਫਿਰ  ਖੁਲਕੇ  ਖਜਲਖੂਆਰ ਕਰੇਗੀ, ਅਤੇ ਇਸ ਸਦੀ ਦੇ ਇਸ ਇਤਿਹਾਸਕ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਕੇ ਖਤਮ ਕਰਕੇ ਆਪਣੀ ਹੈਂਕੜੀ ਨੂੰ ਸੰਸਾਰ ਦੇ ਸਾਹਮਣੇ ਸਹੀ ਸਾਬਤ ਕਰੇਗੀ, ਇਸ ਵਕਤ ਭਾਰਤ ਦੀ ਭਾਜਪਾ ਨਾਰਿੰਦਰ ਮੋਦੀ ਸਰਕਾਰ ਅਪਣੇ ਅੜੀਅਲ ਰੁੱਖ ਨਾਲ ਹੰਕਾਰ ਦੇ ਪੁਰੇ ਜੋਵਨ ਵਿੱਚ ਹੈ, ਇਸ ਦਾ ਸਬੂਤ ਸਾਰੇ ਸੰਸਾਰ ਦੇ ਸਾਹਮਣੇ ਹੈ, ਇਸ ਲਈ ਪੰਜਾਬ ਦੇ ਅਪਣੇ ਕਿਸਾਨਾਂ ਦੇ ਵਾਸਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦਾ ਦੁੱਖ ਦਰਦ ਨਾਲ ਭਰਿਆ ਹੋਇਆ ਕ੍ਰੋਧ ਪ੍ਰਗਟ ਹੋਇਆ ਹੈ, ਫਿਰ ਵੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਭਾਰਤ ਸਰਕਾਰ ਵਲੋਂ ਕਿਸਾਨਾਂ ਨੂੰ ਦਿਲੀ ਦੇ ਬੁਰਾੜੀ ਮੈਦਾਨ ਵਿੱਚ ਜਾਣ ਲਈ ਕਿਹਕੇ ਕਿਸਾਨਾਂ ਨੂੰ ਬੇਨਤੀ ਕਿਤੀ ਹੈ,,, ਇਸਤੋ ਬਦ ਮੈਂ ਕੁੱਝ ਨਹੀਂ ਕਹਿਣਾ ਹੈ, 

ਮੈਂ ਹਾਂ, ਕਿਸਾਨ ਹਿਤੈਸ਼ੀ, ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਪੰਜਾਬ 9815318924

ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵਾਰਸ ਨੇ ਪੰਜਾਬ ਦੇ ਕਿਸਾਨ ਕੇਂਦਰ ਦੀ ਮੋਦੀ ਸਰਕਾਰ ਇਨ੍ਹਾਂ ਦੇ ਸੰਘਰਸ਼ ਨੂੰ ਅਣ ਦੇਖਾ ਨਾ ਕਰੇ- ਕਰਨੈਲ ਸਿੰਘ ਡੋਡ 

ਮਹਿਲ ਕਲਾਂ/ਬਰਨਾਲਾ-ਨਵੰਬਰ 2020- (ਗੁਰਸੇਵਕ ਸਿੰਘ ਸੋਹੀ)-

ਪੰਜਾਬ ਦੀਆਂ 30 ਜਥੇਬੰਦੀਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਲਗਾਤਾਰ 2 ਮਹੀਨੇ ਦੇ ਕਰੀਬ ਸੜਕਾਂ ,ਪਟਰੋਲ ਪੰਪ,ਰੇਲਵੇ ਸਟੇਸ਼ਨਾਂ ਉੱਪਰ ਬੈਠ ਕੇ ਸੰਘਰਸ਼ ਕੀਤਾ ਜਾ ਰਿਹਾ ਅਤੇ ਕਿਸਾਨ ਵਿਰੋਧੀ 3 ਬਿੱਲ ਪਾਸ ਕਰਕੇ ਸੈਂਟਰ ਸਰਕਾਰ ਆਪਣਾ ਹੋਸ਼ ਗੁਆ ਬੈਠੀ। ਸੰਪਰਕ ਕਰਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਨ,ਆਰ,ਆਈ ਅਤੇ ਸਮਾਜ ਸੇਵੀ ਕਰਨੈਲ ਸਿੰਘ ਡੋਡ ਗਹਿਲ ਨੇ ਕਿਹਾ ਕੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿਖੇ ਪੰਜਾਬ ਤੋਂ ਲੱਖਾਂ ਕਿਸਾਨ ਟਰੈਕਟਰ ਟਰਾਲੀਆਂ ਲੈਕੇ ਪੱਕਾ ਮੋਰਚਾ ਲਾ ਦਿੱਤਾ। ਇਤਰਾਜ਼ਯੋਗ ਗੱਲ ਇਹ ਹੈ ਕਿ ਮੋਦੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ ਪਰ ਇਹ ਭੁੱਲ ਗਿਆ ਹੈ ਕਿ ਕੁਰਬਾਨੀਆਂ ਦੇਣ ਵਾਲੀ ਕੌਮ ਪਾਣੀ ਦੀਆਂ ਬੁਛਾੜਾਂ, ਤੋਪਾਂ ,ਗੋਲਿਆਂ ਤੋਂ ਨਹੀਂ ਡਰਦੇ ਅਤੇ ਠੰਢੇ ਬੁਰਜ ਨੂੰ ਯਾਦ ਕਰਦਿਆਂ ਨਾ ਹੀ ਕੋਈ ਠੰਡ ਦੀ ਪ੍ਰਵਾਹ ਕਰਦੇ ਹਨ। ਦਿੱਲੀ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ ਸੂਬੇ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਕਰੋ ਜਾ ਮਰੋ ਦੇ ਤਹਿਤ ਦਿਨ-ਰਾਤ ਸੜਕਾਂ ਤੇ ਤਿੱਖਾ ਅਤੇ ਜੋਰਦਾਰ ਸਘੰਰਸ਼ ਕੀਤਾ ਜਾ ਰਿਹਾ ਹੈ। ਇਸ ਸਘੰਰਸ਼ ਨੂੰ ਦੇਸਾਂ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੀ ਹੁੰਗਾਰਾ ਮਿਲਿਆ।ਪਰ ਸੈਂਟਰ ਦੀ ਮੋਦੀ ਸਰਕਾਰ ਇਸ ਸੰਘਰਸ਼ ਨੂੰ ਅਣਗੌਲਿਆ ਕਰ ਰਹੀ ਹੈ ਸੈਂਟਰ ਵਿਚ ਪਾਸ ਕੀਤੇ ਹੋਏ ਬਿੱਲਾਂ ਨੂੰ ਵਾਪਸ ਲੈਣ ਦੇ ਲਈ ਕੁੰਭਕਰਨੀ ਨੀਂਦ 'ਚ ਸੁੱਤੀ ਪਈ ਹੈ ਇਸ ਨੂੰ ਜਗਾਉਣ ਦੇ ਲਈ ਸਾਡੀਆਂ ਜੱਥੇਬੰਦੀਆਂ ਕਿਸਾਨਾਂ ਅਤੇ ਔਰਤਾਂ ਵਲੋਂ ਸੰਘਰਸ ਕੀਤਾ ਜਾ ਰਿਹਾ ਹੈ।ਕਰਨੈਲ ਸਿੰਘ ਨੇ ਕਿਹਾ ਕਿਸਾਨ ਮਾਰੂ ਬਿੱਲਾ ਨੂੰ ਵਾਪਸ ਕਰਨ ਦੇ ਲਈ ਮੋਦੀ ਸਰਕਾਰ ਦੇ ਖਿਲਾਫ਼ ਇਸ ਜੰਗ ਵਿੱਚ ਜਿੱਤ ਕਿਸਾਨਾਂ ਦੀ ਹੋਵੇਗੀ। ਇਤਿਹਾਸ ਗਵਾਹ ਹੈ ਜਦੋਂ ਵੀ ਕੋਈ ਪੰਜਾਬ ਤੇ ਮੁਸੀਬਤ ਆਉਂਦੀ ਹੈ ਤਾਂ ਇੱਕਜੁਟਤਾ ਦਾ ਸਬੂਤ ਸਾਹਮਣੇ ਆਉਂਦਾ ਹੈ। ਪਹਿਲਾਂ ਵੀ ਅਨੇਕਾਂ ਤੱਤੀਆਂ ਹਵਾਵਾਂ ਵਗੀਆਂ ਹਨ ਅਤੇ ਗੁਰੂਆਂ,ਪੀਰਾਂ,ਯੋਧਿਆਂ ਦੀ ਧਰਤੀ ਹੈਂ  ਪੰਜਾਬ ਨੌਜਵਾਨ,ਬਜੁਰਗ,ਬੀਬੀਆਂ ਵੱਲੋਂ ਇੱਕ ਜੁੱਟ ਹੋਕੇ ਆਪਣਾ ਅਤੇ ਆਪਣੇ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ ਤੇ ਸ਼ਾਂਤਮਈ ਧਰਨੇ ਲਾਏ ਜਾ ਰਹੇ ਹਨ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ ।ਇਸ ਲਈ ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਜਾ ਸਕੇ।ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਤੇ ਧੱਕੇ ਨਾ ਕਬਜ਼ੇ ਕੀਤੇ ਜਾ ਸਕਣ।ਅਖੀਰ ਵਿੱਚ ਉਨ੍ਹਾਂ ਕਿਸਾਨਾਂ ,ਬੀਬੀਆਂ ,ਭੈਣਾਂ ਅਤੇ 30 ਜਥੇਬੰਦੀਆਂ ਨੂੰ ਦਿਲੋਂ ਸਲਾਮ ਕੀਤਾ।

ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵਾਰਸ ਨੇ ਪੰਜਾਬ ਦੇ ਕਿਸਾਨ ਕੇਂਦਰ ਦੀ ਮੋਦੀ ਸਰਕਾਰ ਇਨ੍ਹਾਂ ਦੇ ਸੰਘਰਸ਼ ਨੂੰ ਅਣ ਦੇਖਾ ਨਾ ਕਰੇ- ਕਰਨੈਲ ਸਿੰਘ ਡੋਡ 

ਮਹਿਲ ਕਲਾਂ/ਬਰਨਾਲਾ-ਨਵੰਬਰ 2020- (ਗੁਰਸੇਵਕ ਸਿੰਘ ਸੋਹੀ)-

ਪੰਜਾਬ ਦੀਆਂ 30 ਜਥੇਬੰਦੀਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਲਗਾਤਾਰ 2 ਮਹੀਨੇ ਦੇ ਕਰੀਬ ਸੜਕਾਂ ,ਪਟਰੋਲ ਪੰਪ,ਰੇਲਵੇ ਸਟੇਸ਼ਨਾਂ ਉੱਪਰ ਬੈਠ ਕੇ ਸੰਘਰਸ਼ ਕੀਤਾ ਜਾ ਰਿਹਾ ਅਤੇ ਕਿਸਾਨ ਵਿਰੋਧੀ 3 ਬਿੱਲ ਪਾਸ ਕਰਕੇ ਸੈਂਟਰ ਸਰਕਾਰ ਆਪਣਾ ਹੋਸ਼ ਗੁਆ ਬੈਠੀ। ਸੰਪਰਕ ਕਰਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਨ,ਆਰ,ਆਈ ਅਤੇ ਸਮਾਜ ਸੇਵੀ ਕਰਨੈਲ ਸਿੰਘ ਡੋਡ ਗਹਿਲ ਨੇ ਕਿਹਾ ਕੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿਖੇ ਪੰਜਾਬ ਤੋਂ ਲੱਖਾਂ ਕਿਸਾਨ ਟਰੈਕਟਰ ਟਰਾਲੀਆਂ ਲੈਕੇ ਪੱਕਾ ਮੋਰਚਾ ਲਾ ਦਿੱਤਾ। ਇਤਰਾਜ਼ਯੋਗ ਗੱਲ ਇਹ ਹੈ ਕਿ ਮੋਦੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ ਪਰ ਇਹ ਭੁੱਲ ਗਿਆ ਹੈ ਕਿ ਕੁਰਬਾਨੀਆਂ ਦੇਣ ਵਾਲੀ ਕੌਮ ਪਾਣੀ ਦੀਆਂ ਬੁਛਾੜਾਂ, ਤੋਪਾਂ ,ਗੋਲਿਆਂ ਤੋਂ ਨਹੀਂ ਡਰਦੇ ਅਤੇ ਠੰਢੇ ਬੁਰਜ ਨੂੰ ਯਾਦ ਕਰਦਿਆਂ ਨਾ ਹੀ ਕੋਈ ਠੰਡ ਦੀ ਪ੍ਰਵਾਹ ਕਰਦੇ ਹਨ। ਦਿੱਲੀ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ ਸੂਬੇ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਕਰੋ ਜਾ ਮਰੋ ਦੇ ਤਹਿਤ ਦਿਨ-ਰਾਤ ਸੜਕਾਂ ਤੇ ਤਿੱਖਾ ਅਤੇ ਜੋਰਦਾਰ ਸਘੰਰਸ਼ ਕੀਤਾ ਜਾ ਰਿਹਾ ਹੈ। ਇਸ ਸਘੰਰਸ਼ ਨੂੰ ਦੇਸਾਂ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੀ ਹੁੰਗਾਰਾ ਮਿਲਿਆ।ਪਰ ਸੈਂਟਰ ਦੀ ਮੋਦੀ ਸਰਕਾਰ ਇਸ ਸੰਘਰਸ਼ ਨੂੰ ਅਣਗੌਲਿਆ ਕਰ ਰਹੀ ਹੈ ਸੈਂਟਰ ਵਿਚ ਪਾਸ ਕੀਤੇ ਹੋਏ ਬਿੱਲਾਂ ਨੂੰ ਵਾਪਸ ਲੈਣ ਦੇ ਲਈ ਕੁੰਭਕਰਨੀ ਨੀਂਦ 'ਚ ਸੁੱਤੀ ਪਈ ਹੈ ਇਸ ਨੂੰ ਜਗਾਉਣ ਦੇ ਲਈ ਸਾਡੀਆਂ ਜੱਥੇਬੰਦੀਆਂ ਕਿਸਾਨਾਂ ਅਤੇ ਔਰਤਾਂ ਵਲੋਂ ਸੰਘਰਸ ਕੀਤਾ ਜਾ ਰਿਹਾ ਹੈ।ਕਰਨੈਲ ਸਿੰਘ ਨੇ ਕਿਹਾ ਕਿਸਾਨ ਮਾਰੂ ਬਿੱਲਾ ਨੂੰ ਵਾਪਸ ਕਰਨ ਦੇ ਲਈ ਮੋਦੀ ਸਰਕਾਰ ਦੇ ਖਿਲਾਫ਼ ਇਸ ਜੰਗ ਵਿੱਚ ਜਿੱਤ ਕਿਸਾਨਾਂ ਦੀ ਹੋਵੇਗੀ। ਇਤਿਹਾਸ ਗਵਾਹ ਹੈ ਜਦੋਂ ਵੀ ਕੋਈ ਪੰਜਾਬ ਤੇ ਮੁਸੀਬਤ ਆਉਂਦੀ ਹੈ ਤਾਂ ਇੱਕਜੁਟਤਾ ਦਾ ਸਬੂਤ ਸਾਹਮਣੇ ਆਉਂਦਾ ਹੈ। ਪਹਿਲਾਂ ਵੀ ਅਨੇਕਾਂ ਤੱਤੀਆਂ ਹਵਾਵਾਂ ਵਗੀਆਂ ਹਨ ਅਤੇ ਗੁਰੂਆਂ,ਪੀਰਾਂ,ਯੋਧਿਆਂ ਦੀ ਧਰਤੀ ਹੈਂ  ਪੰਜਾਬ ਨੌਜਵਾਨ,ਬਜੁਰਗ,ਬੀਬੀਆਂ ਵੱਲੋਂ ਇੱਕ ਜੁੱਟ ਹੋਕੇ ਆਪਣਾ ਅਤੇ ਆਪਣੇ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ ਤੇ ਸ਼ਾਂਤਮਈ ਧਰਨੇ ਲਾਏ ਜਾ ਰਹੇ ਹਨ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ ।ਇਸ ਲਈ ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਜਾ ਸਕੇ।ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਤੇ ਧੱਕੇ ਨਾ ਕਬਜ਼ੇ ਕੀਤੇ ਜਾ ਸਕਣ।ਅਖੀਰ ਵਿੱਚ ਉਨ੍ਹਾਂ ਕਿਸਾਨਾਂ ,ਬੀਬੀਆਂ ,ਭੈਣਾਂ ਅਤੇ 30 ਜਥੇਬੰਦੀਆਂ ਨੂੰ ਦਿਲੋਂ ਸਲਾਮ ਕੀਤਾ।

ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਦਿਹਾੜਾ 

 CM ਬੋਲੇ- ਧਾਰਮਿਕ ਏਕਤਾ ਜ਼ਰੂਰੀ

ਕਪੂਰਥਲਾ, ਨਵੰਬਰ   2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-  

 ਕੈਪਟਨ ਅਮਰਿੰਦਰ ਸੁਲਤਾਨਪੁਰ ਲੋਧੀ 'ਚ ਗੁਰਦੁਆਰਾ ਸ੍ਰੀ ਬੇਰ ਸਾਹਿਬ 'ਚ ਨਤਮਸਤਕ ਹੋਏ ਤੇ ਇਸ ਤੋਂ ਬਾਅਦ ਡੇਰਾ ਬਾਬਾ ਨਾਨਕ ਲਈ ਰਵਾਨਾ ਹੋਏ। ਸ੍ਰੀ ਬੇਰ ਸਾਹਿਬ 'ਚ ਸਵੇਰ ਤੋਂ ਹੀ ਸ਼ਰਧਾਲੂ ਭਾਰੀ ਗਿਣਤੀ 'ਚ ਉਮੜ ਰਹੇ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੁਲਤਾਨਪੁਰ ਲੋਧੀ 'ਚ ਗੁਰਦੁਆਰਾ ਬੇਰ ਸਾਹਿਬ ਪਹੁੰਚੇ ਤੇ ਦਰਸ਼ਨ ਕਰ ਨਤਮਸਤਕ ਹੋਏ। ਇਸ ਮੌਕੇ 'ਤੇ ਉਨ੍ਹਾਂ ਕਿਹਾ, 'ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਸਾਰੀਆਂ ਕੌਮਾਂ ਨੂੰ ਇਕੱਠਾ ਕਰਨ ਦੀ ਲੋੜ ਹੈ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੂਰਬ ਤੇ ਕੌਮ ਨੂੰ ਵਧਾਈ ਦਿੰਦਿਆਂ ਗੁਰੂ ਨਾਨਕ ਦੇਵ ਜੀ ਦੇ ਸਰਬਤ ਦੇ ਭਲੇ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਦਾ ਸੱਦਾ ਦਿੱਤਾ।

 

ਉਨ੍ਹਾਂ ਨਾਲ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਦੀ ਪਤਨੀ ਸੰਸਦ ਮੈਂਬਰ ਪਰਨੀਤ ਕੌਰ ਵੀ ਸੀ। ਇਸ ਮੌਕੇ 'ਤੇ ਗੁਰੂ ਵੱਲ਼ੋਂ ਬੇਰ ਸਾਹਿਬ 'ਚ ਦਰਬਾਰ ਸਾਹਿਬ ਨੂੰ ਬੇਹੱਦ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਹੈ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਬਾਬਾ ਡੇਰਾ ਨਾਨਕ ਸਾਹਿਬ ਰਵਾਨਾ ਹੋਏ। ਉੱਥੇ ਉਹ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਦਿਹਾੜੇ ਦੇ ਸੰਪੂਰਣਤਾ ਦਿਵਸ ਦੇ ਮੌਕੇ ਮਨਾਏ ਜਾ ਰਹੇ ਸੂਬਾ ਪੱਧਰੀ ਸਮਾਗਮ 'ਚ ਸ਼ਾਮਲ ਹੋ ਰਹੇ ਹਨ।  

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ  

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਪੁਰਬ ਨੂੰ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ।

ਵੱਲੋਂ ਸਮੂਹ ਪੱਤਰਕਾਰ ਅਤੇ ਮੈਨੇਜ਼ਿੰਗ ਸਟਾਫ ਜਨਸ਼ਕਤੀ ਅਦਾਰਾ       

ਸਾਬਕਾ ਸਰਪੰਚ ਜਗਰੂਪ ਸਿੰਘ ਸਿੰਧੂ ਬੀਹਲਾ ਨੂੰ ਸਦਮਾ ਭਰਾ ਜਸਵੀਰ ਸਿੰਘ ਸਿੱਧੂ ਦਾ ਦਿਹਾਂਤ 

ਮਹਿਲ ਕਲਾਂ/ਬਰਨਾਲਾ- ਨਵੰਬਰ 2020 - (ਗੁਰਸੇਵਕ ਸਿੰਘ ਸੋਹੀ)-

ਪਿੰਡ ਬੀਹਲਾ ਦੇ ਸਮਾਜ ਸੇਵੀ ਸਾਬਕਾ ਸਰਪੰਚ ਜਗਰੂਪ ਸਿੰਘ ਸਿੱਧੂ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਭਰਾ ਸਮਾਜ ਛੇਵੀ ਅਤੇ ਬਹੁਤ ਹੀ ਨੇਕ ਸੁਭਾਅ ਦੇ ਐਨ,ਆਰ,ਆਈ ਜਸਵੀਰ ਸਿੰਘ ਸਿੱਧੂ ਬੀਹਲਾ % ਹਾਕਮ ਸਿੰਘ ਸਿੱਧੂ 6-10-2020 ਦਿਨ ਮੰਗਲਵਾਰ ਇੰਗਲੈਂਡ 'ਚ ਕਿਸੇ ਸੰਖੇਪ ਬਿਮਾਰੀ ਤੇ ਚੱਲਦਿਆਂ ਦੇਹਾਂਤ ਹੋ ਗਿਆ। ਸਿੱਧੂ ਸਾਹਿਬ 55 ਸਾਲ ਦੀ ਉਮਰ ਵਿੱਚ ਹਮੇਸ਼ਾ ਲਈ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਅਤੇ ਗੁਰੂ ਚਰਨਾਂ ਵਿਚ ਜਾ ਬਿਰਾਜੇ।ਜਸਵੀਰ ਸਿੰਘ ਪੰਜਾਬ ਨਾਲ ਬਹੁਤ ਪਿਆਰ ਰੱਖਦੇ ਸਨ ਇਸ ਲਈ ਉਹਨਾਂ ਆਪਣੀ ਰਿਹਾਇਸ਼ ਪਿੰਡ ਬੀਹਲਾ 'ਤੇ ਬਰਨਾਲਾ 'ਚ ਬਣਾਈ ਹੋਈ ਸੀ। ਇੰਗਲੈਂਡ ਦੇ ਪੱਕੇ ਵਸਨੀਕ ਸਨ। ਪਰ ਪੰਜਾਬ ਨਾਲ ਉਨ੍ਹਾਂ ਦਾ ਬਹੁਤ ਗੂੜ੍ਹਾ ਪਿਆਰ ਸੀ। ਉਹ ਹਮੇਸ਼ਾਂ ਹੀ ਲੋੜਵੰਦ ਲੋਕਾਂ ਦੇ ਨਾਲ ਖੜਦੇ ਸਨ। ਪਿੰਡ ਦੇ ਵਿਕਾਸ ਕਰਵਾਉਣ ਅਤੇ ਲੋਕ ਭਲਾਈ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਸਨ। ਹਰ ਇੱਕ ਦੇ ਦੁੱਖ ਸੁੱਖ ਦੇ ਸਾਂਝੀ ਹੋਣ ਕਰਕੇ ਹਰ ਵਿਅਕਤੀ ਉਹਨਾਂ ਦਾ ਪੂਰਾ ਸਤਿਕਾਰ ਕਰਦਾ ਸੀ। ਜਸਵੀਰ ਸਿੰਘ ਸਿੱਧੂ ਆਪਣੇ ਪਿੱਛੇ ਪਤਨੀ ਹਰਬੰਸ ਕੌਰ, ਮੁੰਡਾ ਬਲਰਾਜ ਸਿੰਘ, ਪੋਤਾ ਏਕਮ ਸਿੰਘ, ਭਰਾ ਬਹਾਦਰ ਸਿੰਘ, ਜਗਰੂਪ ਸਿੰਘ, ਰਘਬੀਰ ਸਿੰਘ, ਕੁੜੀ ਅਮਰਜੀਤ ਕੌਰ, ਕਮਲਜੀਤ ਕੌਰ, ਜਸਵਿੰਦਰ ਕੌਰ, ਅਮਨਦੀਪ ਕੌਰ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਿਆ। ਉਨ੍ਹਾਂ ਦੀ ਆਤਮਕ ਸ਼ਾਂਤੀ ਲਈ ਬਾਬਾ ਬੁੱਢਾ ਜੀ ਜੰਡਸਰ ਗੁਰਦੁਆਰਾ ਸਾਹਿਬ ਪਿੰਡ ਬੀਹਲਾ (ਬਰਨਾਲਾ) ਮਿਤੀ 2 ਦਸੰਬਰ ਦਿਨ ਬੁੱਧਵਾਰ ਨੂੰ ਭੋਗ ਪਵੇਗਾ।

ਰਾਸਟਰੀ ਅਵਿਸ਼ਕਾਰ ਅਭਿਆਨ ਮੁਕਾਬਲੇ ਵਿੱਚ ਹਰਨੂਰ ਕੌਰ ਬੀਹਲਾ ਫਸਟ  

ਮਹਿਲ ਕਲਾਂ/ਬਰਨਾਲਾ-ਨਵੰਬਰ 2020 (ਗੁਰਸੇਵਕ ਸਿੰਘ ਸੋਹੀ)-

ਜ਼ਿਲ੍ਹਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਹਰਕੰਵਲਜੀਤ ਕੌਰ ਦੀ ਯੋਗ ਰਹਿਨੁਮਾਈ ਅਧੀਨ ਜ਼ਿਲ੍ਹਾ ਪੱਧਰੀ ਵਰਚੂਅਲੀ ਸਾਇੰਸ ਮੇਲਾ ਰਾਸ਼ਟਰੀ  ਅਵਿਸ਼ਕਾਰ ਅਭਿਆਨ ਕਰਵਾਇਆ ਗਿਆ। ਇਸ ਜ਼ਿਲ੍ਹਾ ਪੱਧਰੀ ਮੇਲੇ ਵਿੱਚ ਗਰੁੱਪ 9-10 ਦੇ 115 ਵਿਦਿਆਰਥੀਆਂ ਨੇ ਭਾਗ ਲਿਆ ਸਰਕਾਰੀ ਹਾਈ ਸਕੂਲ ਬੀਹਲਾ ਨੌਵੀਂ ਕਲਾਸ ਦੀ ਵਿਦਿਆਰਥਣ ਗੁਰਨੂਰ ਕੌਰ ਪੁੱਤਰੀ ਸਰਦਾਰ ਅਮਰਜੀਤ ਸਿੰਘ ਨੇ ਬਲਾਕ ਪੱਧਰ ਤੇ ਪਹਿਲਾਂ ਅਤੇ ਜ਼ਿਲ੍ਹਾ ਪੱਧਰ ਤੇ ਤੀਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਪਿੰਡ ਦਾ ਨਾਂ ਰੌਸ਼ਨ ਕੀਤਾ। ਡੀ.ਐਮ ਸ਼ਿਵ ਕੁਮਾਰ ਅਤੇ ਗਾਈਡ ਅਧਿਆਪਕ ਰਾਜਵਿੰਦਰ ਕੌਰ ਨੇ ਗਤੀਸ਼ੀਲ ਅਗਵਾਈ ਕੀਤੀ। ਸ੍ਰੀ ਹਰੀਸ਼ ਬਾਂਸਲ ਜ਼ਿਲ੍ਹਾ ਸਾਇੰਸ ਸੈਂਟਰ ਗੁਰਨੂਰ ਕੌਰ ਨੂੰ ਸਕੂਲ ਵਿੱਚ ਸਨਮਾਨਿਤ ਕੀਤਾ ਤੇ ਜਿੱਤ ਲਈ ਵਧਾਈ ਦਿੱਤੀ।ਇਸ ਮੌਕੇ ਸਰਦਾਰ ਸੁਖਪ੍ਰੀਤ ਸਿੰਘ ਮੁੱਖ ਅਧਿਆਪਕ ,ਕਮਲਜੀਤ ਕੌਰ, ਰਾਜਿੰਦਰ ਕੁਮਾਰ, ਬੂਟਾ ਸਿੰਘ, ਮਨਪ੍ਰੀਤ ਕੌਰ, ਮੈਡਮ ਕਿੰਮੀ ਅਤੇ ਗੁਰਦੀਪ ਸਿੰਘ ਹਾਜ਼ਰ ਸਨ।

ਪੰਜਾਬੀਆਂ ਨੇ ਅਣਖ ਅਤੇ ਗੈਰਤ ਦਾ ਝੰਡਾ ਹਮੇਸ਼ਾਂ ਬੁਲੰਦ ਰੱਖਿਆ

ਸਾਡੀ ਇਸੇ ਕਰਕੇ ਤੇਰੇ ਨਾਲ ਕਦੇ ਬਣਦੀ ਨਹੀਂ ਸਰਕਾਰੇ - ਸਰਪੰਚ ਜਸਬੀਰ ਸਿੰਘ ਢਿੱਲੋਂ

 ਦਿੱਲੀ, ਨਵੰਬਰ  2020 -( ਬਲਵੀਰ ਸਿੰਘ ਬਾਠ)-

   ਪੰਜਾਬ ਦਾ ਇਤਿਹਾਸਕ ਪਿੰਡ ਗ਼ਦਰੀ ਬਾਬੇ ਅਤੇ ਸੂਰਬੀਰਾਂ ਦੀ ਧਰਤੀ ਪਿੰਡ ਢੁੱਡੀਕੇ  ਤੋਂ ਮੌਜੂਦਾ ਨੌਂ ਨੌਜਵਾਨ ਸਰਪੰਚ ਜਸਬੀਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਵੱਡੀ ਪੱਧਰ ਤੇ ਟਰੈਕਟਰ ਤੇ ਟਰਾਲੀਆਂ ਲੈ ਕੇ ਦਿੱਲੀ  ਪਹੁੰਚੇ ਕਿਸਾਨਾਂ ਨੇ ਸ਼ਾਂਤਮਈ ਢੰਗ ਨਾਲ ਖੇਤੀ ਆਰਡੀਨੈਂਸ ਬਿਲਾਂ ਦਾ ਰੋਸ ਪ੍ਰਗਟਾਵਾ ਕੀਤਾ  ਜਨ ਸਖ਼ਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਸਰਪੰਚ ਜਸਬੀਰ ਸਿੰਘ ਢਿੱਲੋਂ ਨੇ ਕਿਹਾ ਕਿ  ਦਿੱਲੀ ਸੈਂਟਰ ਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਪੰਜਾਬ ਵਾਸੀਆਂ ਨਾਲ ਵੱਡਾ ਧ੍ਰੋਹ ਕਮਾਇਆ ਹੈ ਇਸੇ ਕਰਕੇ ਸਾਡੀ ਬਣਦੀ ਨੀ ਸਰਕਾਰੇ ਨੀ  ਕਿਉਂਕਿ ਪੰਜਾਬ ਵਾਸੀਆਂ ਨੂੰ ਹਮੇਸ਼ਾ ਆਪਣੇ ਹੱਕਾਂ ਲਈ ਲੜਨਾ ਪਿਆ ਪਰ ਸਮੇਂ ਦੀਆਂ ਹਕੂਮਤਾਂ ਨੇ ਜ਼ਿਆਦਾ ਪੰਜਾਬ ਨਾਲ ਵੱਡੇ ਵੱਡੇ ਵਿਤਕਰੇ ਕਰਕੇ ਪੰਜਾਬ ਵਿੱਚ ਵਸਦੀ ਸਿੱਖ ਬਹੁਗਿਣਤੀ ਨੂੰ ਜਾਬਰ ਜ਼ੁਲਮ ਰਾਹੀਂ ਦੁਨੀਆਂ ਪੱਧਰ ਤੇ ਬਦਨਾਮ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਇਸੇ ਕਰਕੇ ਹੀ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਦੀ ਕਹਾਵਤ ਮਸ਼ਹੂਰ ਹੈ ਸਿੱਖ ਕੌਮ ਦੇ ਬੱਚਿਆਂ ਤੋਂ ਬਜ਼ੁਰਗਾਂ ਅਤੇ ਬੀਬੀਆਂ ਤੋਂ ਮਾਤਾਵਾਂ ਤੱਕ ਨੇ ਅਣਖ ਤੇ ਗੈਰਤ ਦਾ ਝੰਡਾ ਬੁਲੰਦ ਰੱਖਦੇ  ਹੇ ਹਰ ਕੁਰਬਾਨੀ ਦੇਣ ਲਈ ਪਹਿਲਕਦਮੀ ਕੀਤੀ ਭਾਰਤੀ ਫ਼ੌਜਾਂ ਤੇ ਪੁਲੀਸ ਦੇ ਭੂਤਾਂ ਅਫਸਰਾਂ ਨੂੰ ਸਖਤ ਮੁਕਾਬਲੇ ਕਰਕੇ ਹਾਰ ਨਾ ਮੰਨਣ ਦੇ ਬਹੁਤ ਸਾਰੇ ਸਬੂਤ ਮੌਜੂਦ ਹਨ ਹੁਣ ਜਦੋਂ  ਮੋਦੀ ਹਕੂਮਤ ਨੇ ਕਿਸਾਨ ਵਿਰੋਧੀ ਘਾਤਕ ਬਿੱਲ ਪਾਸ ਕਰਕੇ ਪੰਜਾਬ ਅਤੇ ਸਿੱਖ ਕੌਮ ਦੀ ਮਾਲੀ ਹਾਲਤ ਨੂੰ ਕਮਜ਼ੋਰ ਕਰਨ ਦੀ ਠਾਣ ਲਈ ਹੈ ਇਸ ਦੇ ਖ਼ਿਲਾਫ਼ ਉੱਠੇ ਕਿਸਾਨ ਅੰਦੋਲਨ ਨੇ ਇਹ ਸਾਬਤ ਕੀਤਾ ਕਿ ਪੰਜਾਬ ਦੇ ਅਣਖੀਲੇ ਤੇ  ਤੇ ਜੁਝਾਰੂ ਯੋਧੇ ਕਦੇ ਵੀ ਕਿਸੇ ਬਿਗਾਨੀ ਕੌਮ ਦੀ ਅਧੀਨਗੀ ਨਹੀਂ ਕਬੂਲਦੇ ਇਸ ਲਈ ਅਸੀਂ ਦਿੱਲੀ ਖੇਤੀ ਆਰਡੀਨੈਂਸ ਬਿੱਲ ਰੱਦ ਕਰਵਾਉਣ ਆਏ ਹਾਂ ਉਹ ਅਸੀਂ ਹਰ ਹਾਲਤ ਵਿੱਚ ਕਰਵਾ ਕੇ ਵਾਪਸ ਮੁੜਾਂਗੇ  ਜਿੱਤ ਸਾਡੀ ਪੱਕੀ ਆਂ ਐਲਾਨ ਹੋਣਾ ਬਾਕੀ ਹੈ

 

ਨੱਥੂਵਾਲਾ ਸਕੂਲ ਨੂੰ ਮਿਲਿਆ ਸਮਾਰਟ ਸਕੂਲ ਦਾ ਦਰਜਾ

 ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਕੈਪਟਨ ਸਰਕਾਰ ਬਚਨਬੱਧ ਸਰਪੰਚ ਦਵਿੰਦਰ ਸਿੰਘ

 ਅਜੀਤਵਾਲ, ਨਵੰਬਰ 2020 -(  ਬਲਬੀਰ ਸਿੰਘ ਬਾਠ)- 

ਮੋਗੇ ਜ਼ਿਲ੍ਹੇ ਦਾ ਪਿੰਡ ਨੱਥੂਵਾਲਾ ਜਦੀਦ ਨੂੰ ਮਿਲਿਆ ਸਮਾਰਟ ਸਕੂਲ ਦਾ ਦਰਜਾ  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਆਨਲਾਈਨ ਉਦਘਾਟਨ  ਅਤੇ ਸਰਪੰਚ ਦਵਿੰਦਰ ਸਿੰਘ ਨੇ ਨੀਂਹ ਪੱਥਰ ਤੋਂ ਪਰਦਾ ਹਟਾਉਣ ਦੀ ਰਸਮ ਕਰਨ ਉਪਰੰਤ ਜਨਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਕੈਪਟਨ  ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਉੱਚੀ ਸੁੱਚੀ ਸੋਚ ਸਦਕਾ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ  ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਵਰਗਾ ਬਣਾਉਣ ਲਈ ਵਚਨਬੱਧ ਹੈ ਅਤੇ ਅੱਜ ਸਾਡੇ ਪਿੰਡ ਨੱਥੂਵਾਲਾ ਜਦੀਦ ਵਿਖੇ ਸਮਾਰਟ ਸਕੂਲ ਦਾ ਆਨਲਾਈਨ ਉਦਘਾਟਨ ਕੀਤਾ ਗਿਆ  ਸਰਪੰਚ ਦਵਿੰਦਰ ਸਿੰਘ ਨੇ ਸਕੂਲੀ ਸਟਾਫ ਅਤੇ ਵਿਦਿਆਰਥੀਆਂ ਤੇ ਪਿੰਡ ਵਾਸੀਆਂ ਨੂੰ ਦਿੱਤੀਆਂ ਲੱਖ ਲੱਖ ਮੁਬਾਰਕਾਂ  ਇਸ ਤੋਂ ਇਲਾਵਾ ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਬੀਬੀ ਰਾਜਵਿੰਦਰ ਕੌਰ ਭਾਗੀਕੇ ਹਲਕਾ ਨਿਹਾਲ ਸਿੰਘ ਵਾਲਾ ਜਿਨ੍ਹਾਂ ਦੇ ਯਤਨਾਂ ਸਦਕਾ ਅੱਜ ਸਕੂਲ ਨੂੰ ਸਮਾਰਟ ਸਕੂਲ ਦਾ ਦਰਜਾ ਮਿਲਿਆ ਹੈ  ਸਕੂਲ ਵਿੱਚ ਸਖ਼ਤ ਮਿਹਨਤ ਕਰਨ ਵਾਲੇ ਪ੍ਰਿੰਸੀਪਲ ਗੁਰਦਿਆਲ ਸਿੰਘ ਮਠਾੜੂ ਸੁਖਦਰਸ਼ਨ ਸਿੰਘ ਪੰਚਾਇਤ ਮੈਂਬਰ ਜਰਨੈਲ ਸਿੰਘ ਮੇਜਰ ਸਿੰਘ ਬਲਜਿੰਦਰ ਸਿੰਘ ਤਰਸੇਮ ਸਿੰਘ ਨਰਿੰਦਰ ਕੌਰ ਸਰਬਜੀਤ ਕੌਰ ਚਰਨਜੀਤ ਕੌਰ ਹਰਮੀਤ ਕੌਰ ਆਦਿ ਨੱਥੂਵਾਲਾ ਸਕੂਲ ਦਾ ਸਟਾਫ ਹਾਜ਼ਰ ਸੀ

ਗ਼ਦਰੀ ਬਾਬਿਆਂ ਦੇ ਵਾਰਸਾਂ ਨੇ ਦਿੱਲੀ ਚ ਜਾ ਕੇ ਮੋਦੀ ਦਾ ਫੂਕਿਆ ਪੁਤਲਾ ਤੇ ਕੀਤਾ ਸਸਕਾਰ

ਬਿੱਲੀ ਮਾਰਨ ਦੇ ਬਰਾਬਰ ਹੈ ਸਾਨੂੰ ਦਿੱਲੀ ਮਾਰਨੀ   - ਸਰਪੰਚ ਜਸਬੀਰ ਸਿੰਘ ਢੁੱਡੀਕੇ
 ਦਿੱਲੀ, ਨਵੰਬਰ 2020- (  ਬਲਬੀਰ ਸਿੰਘ ਬਾਠ)

 ਗ਼ਦਰੀ ਬਾਬਿਆਂ  ਦੇ ਜਨਮ ਧਰਤੀ ਪਿੰਡ ਢੁੱਡੀਕੇ ਦੇ ਵਾਰਸਾਂ ਨੇ ਦਿੱਲੀ ਚ ਫਤਹਿ ਕਰਦੇ ਹੋਏ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪੁਤਲਾ ਫੂਕ ਕੇ ਕੀਤਾ  ਸਸਕਾਰ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਨੌਜਵਾਨ ਕਿਸਾਨ ਆਗੂ ਸਰਪੰਚ ਜਸਬੀਰ ਸਿੰਘ ਢਿੱਲੋਂ ਨੇ  ਆਪਣੇ ਨੌਜਵਾਨ ਸਾਥੀਆਂ ਨਾਲ  ਦਿੱਲੀ ਪਹੁੰਚ ਕੇ ਬਿੱਲੀ ਮਾਰਨ ਦੇ ਬਰਾਬਰ ਹੈ ਸਾਨੂੰ ਦਿੱਲੀ ਮਾਰਨੇ ਕਹਿਣੀ ਤੇ ਕਥਨੀ ਉਸ ਸਮੇਂ ਸੱਚ ਕਰ ਦਿੱਤੇ ਜਦੋਂ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪੁਤਲਾ ਫੂਕ ਕੇ  ਸੱਚ ਕਰ ਦਿੱਤਾ ਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਰਕਾਰ ਨੇ  ਉੱਚ ਪੱਧਰੇ ਟ੍ਰਾਈਡੈਂਟ ਘਰਾਣਿਆਂ ਨੂੰ ਸਹੂਲਤਾਂ ਪ੍ਰਦਾਨ ਕਰਦੇ ਹੋਏ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ  ਸੈਂਟਰ ਨੇ ਜਿਹੜੇ ਵੀ ਖੇਤੀ ਆਰਡੀਨੈਂਸ ਬਿੱਲ ਪਾਸ ਕੀਤੇ ਹਨ ਅਸੀਂ ਪੰਜਾਬ ਵਾਸੀ ਸਾਰੇ ਕਿਸਾਨ ਇਨ੍ਹਾਂ ਬਿੱਲਾਂ ਦਾ ਵਿਰੋਧ ਕਰਦੇ ਹਾਂ  ਇਹ ਬੇਲਰ ਕਿਸੇ ਵੀ ਕੀਮਤ ਤੇ ਪੰਜਾਬ ਵਿੱਚ ਲਾਗੂ ਨਹੀਂ ਹੋਣ ਦੇਵਾਂਗੇ ਪੰਜਾਬ ਦਾ ਹਰ ਇੱਕ ਘਰ ਦਾ ਕਿਸਾਨ ਅੱਜ ਦਿੱਲੀ ਵੱਲ ਨੂੰ ਕੂਚ ਕਰ ਰਿਹਾ ਹੈ  ਅਸੀਂ ਪੰਜਾਬ ਵਾਸੀ ਸਾਰੇ ਕਿਸਾਨ ਦਿੱਲੀ ਜਿੱਤ ਕੇ ਹੀ ਵਾਪਸ ਮੁੜਾਂਗੇ  ਸਾਡੇ ਤਾਂ ਗੁਰੂ ਸਾਹਿਬਾਨਾਂ ਨੇ ਵੀ ਕਿਹਾ ਸੀ ਕਿ ਜ਼ੁਲਮ ਕਰਨਾ ਵੀ ਮਾੜਾ ਤੇ ਜ਼ੁਲਮ ਸਹਿਣਾ ਵੀ ਮਾੜਾ  ਗੁਰੂ ਸਾਹਿਬਾਨਾਂ ਦੇ ਉਦੇਸ਼ਾਂ ਤੇ ਪਹਿਰਾ ਦਿੰਦੇ ਹੋਏ ਸਾਰੇ ਕਿਸਾਨ ਕਿਸਾਨ ਜਥੇਬੰਦੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਨ ਇਹ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਢਿੱਲੋਂ ਨੇ ਅੱਗੇ ਕਿਹਾ ਕਿ ਜ਼ਮੀਨ ਕਿਸਾਨ ਦੀ ਮਾਂ ਹੈ ਅਸੀਂ ਮਾਂ ਦੀ ਬੇਟੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨ ਦੇਵਾਂਗੇ ਆਪਣੀ ਜ਼ਮੀਨ ਦੇ ਵਿੱਚ ਕਿਸੇ ਨੂੰ ਪੈਰ ਪਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ  ਅਸੀਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਿ ਸੈਂਟਰ ਸਰਕਾਰ ਦੇ ਕੰਨ ਖੋਲ੍ਹਣ ਲਈ ਪੰਜਾਬ ਦੇ ਕਿਸਾਨ ਵੱਲ ਨੂੰ ਕੂਚ ਕਰ ਚੁੱਕੇ ਹਨ  ਜੇ ਸੈਂਟਰ ਨੇ ਕੋਈ ਕਿਸਾਨਾਂ ਦੇ ਹੱਕ ਵਿੱਚ ਫ਼ੈਸਲਾ ਨਾ ਲਿਆ ਤਾਂ ਆਉਣ ਵਾਲੇ ਸਮੇਂ ਵਿਚ ਵੱਡੇ ਖਮਿਆਜ਼ੇ ਭੁਗਤਣੇ ਪੈ ਸਕਦੇ ਹਨ  ਇਸ ਸਮੇਂ ਪਿੰਡ ਢੁੱਡੀਕੇ ਤੋਂ ਟਰੱਕ ਯੂਨੀਅਨ ਪ੍ਰਧਾਨ ਅਜੀਤਵਾਲ ਕੁਲਤਾਰ ਸਿੰਘ ਗੋਲਡੀ ਅਵਤਾਰ ਸਿੰਘ ਤਾਰੀ ਜਗਤਾਰ ਸਿੰਘ ਸੁਰਜੀਤ ਸਿੰਘ ਤੋਂ ਇਲਾਵਾ  ਵੱਡੀ ਗਿਣਤੀ ਵਿਚ ਗਦਰੀ ਬਾਬਿਆਂ ਦੀ ਧਰਤੀ ਢੁੱਡੀਕੇ ਤੋਂ ਕਿਸਾਨ ਆਗੂ ਤੇ ਕਿਸਾਨ ਭਰਾ  ਹਾਜ਼ਰ ਸਨ

ਪੰਜਾਬ ਦੇ ਪਿੰਡਾਂ ਦਾ ਵਿਕਾਸ ਸਿਰਫ ਕਾਂਗਰਸ ਸਰਕਾਰ ਵੇਲੇ ਹੀ ਹੋਇਆ -ਸਰਪੰਚ ਦਵਿੰਦਰ ਸਿੰਘ ਨੱਥੂਆਣਾ ਜ਼ਦੀਦ

ਬੀਬੀ ਭਾਗੀਕੇ ਦੇ ਯਤਨਾ ਸਦਕਾ  ਨੱਥੂਆਣਾ ਜਦੀਦ ਨੂੰ ਮਿਲੇ ਪੰਜ ਲੱਖ ਛਿਆਹਠ ਹਜ਼ਾਰ ਦੀ ਗਰਾਂਟ

ਅਜੀਤਵਾਲ, (ਬਲਬੀਰ ਸਿੰਘ ਬਾਠ)

  ਹਲਕਾ ਨਿਹਾਲ ਸਿੰਘ ਵਾਲਾ ਚ ਪੈਂਦੇ ਪਿੰਡ ਨੱਥੂਆਣਾ   ਜਦੀਦ ਨੂੰ ਮਿਲੇ ਪੰਜ ਲੱਖ ਛਿਆਹਠ ਹਜ਼ਾਰ ਦੀ ਗਰਾਂਟ  ਬੀਬੀ ਰਾਜਵਿੰਦਰ ਕੌਰ ਭਾਗੀਕੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਦੇ ਯਤਨਾਂ ਸਦਕਾ ਹੀ ਸੰਭਵ ਹੋ ਸਕਿਆ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਰਪੰਚ ਦਵਿੰਦਰ ਸਿੰਘ ਨੱਥੂਆਣਾ ਜਦੀਦ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਦਾ ਵਿਕਾਸ ਸਿਰਫ ਕਾਂਗਰਸ ਦੀ ਕੈਪਟਨ ਸਰਕਾਰ ਵੇਲੇ ਹੀ ਹੋਇਆ ਹੈ  ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਦਾ ਧੰਨਵਾਦ ਕਰਦਿਆਂ ਕਿਹਾ ਕਿ  ਸਾਡੇ ਪਿੰਡ ਨੱਥੂਵਾਲਾ ਜਦੀਦ ਨੂੰ ਪੰਜ ਲੱਖ ਛਿਆਹਠ ਹਜ਼ਾਰ ਦੀ ਗਰਾਂਟ ਦੇ ਕੇ ਬਹੁਤ ਵੱਡਾ ਮਾਣ  ਬਖ਼ਸ਼ਿਆ ਹੈ ਜਿਸ ਨਾਲ ਅਸੀਂ ਪਿੰਡ ਦੇ ਵਿਕਾਸ ਕਾਰਜ ਆਰੰਭ ਕਰ ਦਿੱਤੇ ਗਏ ਹਨ  ਆਉਣ ਵਾਲੇ ਸਮੇਂ ਵਿੱਚ ਪਿੰਡ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾ ਕੇ ਨਮੂਨੇ ਦਾ ਪਿੰਡ ਬਣਾਵਾਂਗੇ

ਨੱਥੂਆਣਾ ਜਦੀਦ ਦੇ ਵਿਕਾਸ ਕਾਰਜ ਬਿਨਾਂ ਪੱਖਪਾਤਾਂ ਕੀਤੇ ਜਾਣਗੇ  ਸਰਪੰਚ ਦਵਿੰਦਰ ਸਿੰਘ ਨੇ ਇੱਕ ਵਾਰ ਫੇਰ ਤੋਂ ਬੀਬੀ ਰਾਜਵਿੰਦਰ ਕੌਰ ਭਾਗੀਕੇ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕੀਤਾ  ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਦੇ  ਈਮਾਨਦਾਰ ਮਾਰਕਰ ਸਿਪਾਹੀ ਹਾਂ ਪਾਰਟੀ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ  ਅਤੇ ਆਉਣ ਵਾਲੇ ਸਮੇਂ ਵਿੱਚ ਦੋ ਹਜਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਨੱਥੂਆਣਾ ਜਦੀਦ ਕਾਂਗਰਸ ਪਾਰਟੀ ਨਾਲ ਹਮੇਸ਼ਾਂ ਹੀ ਚੱਟਾਨ ਵਾਂਗ ਖਡ਼੍ਹਾ ਹੋਵੇਗਾ  ਇਸ ਸਮੇਂ ਉਨ੍ਹਾਂ ਨਾਲ ਪੰਚਾਇਤ ਮੈਂਬਰ ਸੁਖਦਰਸਨ ਸਿੰਘ ਪੰਚਾਇਤ ਮੈਂਬਰ ਜਰਨੈਲ ਸਿੰਘ ਪੰਚਾਇਤ ਮੈਂਬਰ ਮੇਜਰ ਸਿੰਘ ਪੰਚਾਇਤ ਮੈਂਬਰ ਤਰਸੇਮ ਸਿੰਘ ਪੰਚਾਇਤ ਮੈਂਬਰ ਨਰਿੰਦਰ ਕੌਰ ਪੰਚਾਇਤ ਮੈਂਬਰ ਸਰਬਜੀਤ ਕੌਰ ਪੰਚਾਇਤ ਮੈਂਬਰ ਚਰਨਜੀਤ ਕੌਰ ਪੰਚਾਇਤ ਮੈਂਬਰ ਹਰਮੀਤ ਕੌਰ ਤੋਂ ਇਲਾਵਾ  ਨਗਰ ਨਿਵਾਸੀ ਹਾਜ਼ਰ ਸਨ

ਕਿਸਾਨ ਅੰਦੋਲਨ ਲਈ ਦਿੱਲੀ ਪਹੁੰਚਣ ਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਦਿੱਲੀ ਪੁਲੀਸ ਗ੍ਰਿਫ਼ਤਾਰ ਕਰਦੀ ਹੋਈ।       

ਮਹਿਲ ਕਲਾਂ/ਬਰਨਾਲਾ-ਨਵੰਬਰ 2020 - (ਗੁਰਸੇਵਕ ਸਿੰਘ ਸੋਹੀ)-

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਜੋ 3 ਆਰਡੀਨੈਂਸ ਪਾਸ ਕੀਤੇ ਹਨ ਉਨ੍ਹਾਂ ਦਾ ਵਿਰੋਧ ਕਰਨ ਦੇ ਲਈ 30 ਜਥੇਬੰਦੀਆਂ ਦੇ ਕਾਫ਼ਲੇ ਤੇ ਨਾਲ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਿੱਲੀ ਗਏ ਉੱਥੋਂ ਦੀ ਪੁਲੀਸ ਗ੍ਰਿਫ਼ਤਾਰ ਕਰਦੀ ਹੋਈ ਅਤੇ ਥਾਣੇ ਲਿਜਾ ਕੇ ਉਨ੍ਹਾਂ ਨੂੰ ਕੁਝ ਘੰਟਿਆਂ ਬਾਅਦ ਰਿਹਾਅ ਕਰ ਦਿੱਤਾ ਗਿਆ।ਪੰਜਾਬ ਦੇ ਹਰ ਕਿਸਾਨ ਦਾ ਕਹਿਣਾ ਹੈ ਕਿ ਸੈਂਟਰ ਦੀ ਮੋਦੀ ਸਰਕਾਰ ਨੇ ਜੋ 3 ਕਾਲੇ ਕਾਨੂੰਨ ਪਾਸ ਕੀਤੇ ਹਨ ਉਨ੍ਹਾਂ ਨੂੰ ਵਾਪਸ ਕਰਕੇ ਹੀ ਘਰ ਆਵਾਂਗੇ ਅਤੇ ਸਾਨੂੰ ਰੋਕਣ ਦੇ ਲਈ ਜੋ ਵੀ ਪਾਣੀ ਦੀਆਂ ਬੁਛਾੜਾਂ ਅਤੇ ਹੋਰ ਉਪਰਾਲੇ ਕੀਤੇ ਗਏ ਹਨ ਉਨ੍ਹਾਂ ਨੂੰ ਨਾਕਾਮ ਕਰਕੇ  ਕਿਸਾਨ ਏਕਤਾ ਦਾ ਨਾਅਰਾ ਲਾਉਂਦੇ ਹੋਏ ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸਾਂ ਨੂੰ ਚੀਰਦੇ ਹੋਏ ਅੱਗੇ ਲੰਘ ਗਏ ਹਨ । ਪੁਲਿਸ ਨੇ  ਉਸ ਨੇ ਭਾਰ ਨਾਲ ਲੱਦੇ ਵਾਹਨ ਖਡ਼੍ਹੇ ਕਰ ਕੇ ਕਿਸਾਨਾਂ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ  ਕਿਸਾਨਾਂ ਦਾ ਜ਼ੋਰ ਅਤੇ ਜਜ਼ਬਾ ਦੇਖਦੇ ਹੋਏ ਪੁਲਸ ਬੇਵੱਸ ਹੋ ਗਈ।

ਡੀ ਏ ਵੀ ਸੀ ਪਬਲਿਕ ਸਕੂਲ  ਵਿਖੇ ਗੁਰਪੁਰਬ ਮੌਕੇ ਪਾਠ ਕੀਤਾ

ਜਗਰਾਉਂ,ਨਵੰਬਰ  2020  (ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)

ਸ਼ੀ੍ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਡੀ ਏ ਵੀ ਸੀ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਸ੍ਰੀ ਬ੍ਰਿਜ ਮੋਹਨ ਬੱਬਰ ਦੀ ਅਗਵਾਈ ਹੇਠ ਜਪੁਜੀ ਸਾਹਿਬ, ਆਨੰਦ ਸਾਹਿਬ, ਚੋਪਈ ਸਾਹਿਬ ਦੇ ਪਾਠ ਅਤੇ ਸ਼ਬਦ ਕੀਰਤਨ ਕੀਤੇ ਗਏ। ਬਚਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿਖਾਏ ਰਸਤੇ ਤੇ ਚੱਲਣ ਲਈ ਪ੍ਰੇਰਦੇ ਹੋਏ, ਗੁਰੂ ਮਹਾਰਾਜ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ, ਜਿਸ ਵਿਚ ਕਰੋਨਾ ਮਹਾਮਾਰੀ ਦੇ ਪ੍ਰਕੋਪ ਤੋਂ ਇਸ ਸੰਸਾਰ ਨੂੰ ਬਚਾਇਆ ਜਾਵੇ। ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ। ਅਤੇ ਸਭ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਵਧਾਈ ਦਿਤੀ। ਅਧਿਆਪਕ ਅਤੇ ਸਕੂਲ ਸਟਾਫ ਨੇਂ ਮਿਲ਼ ਕੇ ਬਚਿਆਂ ਦੀ ਤੰਦਰੁਸਤੀ ਲਈ ਵੀ  ਅਰਦਾਸ ਕੀਤੀ।