You are here

ਪੰਜਾਬ

ਸਰਦਾਰਾਂ ਵਾਲਾ ਚ ਦਲਿਤਾਂ ਉੱਤੇ ਅੱਤਿਆਚਾਰ-VIDEO

ਪੁਲੀਸ ਵੱਲੋਂ ਵੀ ਧੱਕੇਸ਼ਾਹੀ ,ਕਿਸੇ ਨੂੰ ਵੀ ਨਹੀਂ ਕੀਤਾ ਗ੍ਰਿਫ਼ਤਾਰ

ਪੱਤਰਕਾਰ ਗੁਰਵਿੰਦਰ ਕਪੂਰਥਲਾ ਦੀ ਵਿਸ਼ੇਸ਼ ਰਿਪੋਰਟ

 ਗ਼ਦਰੀ ਬਾਬਿਆਂ ਦੀ ਧਰਤੀ ਤੋਂ ਮਾਤਾ ਸੁਰਿੰਦਰ ਕੌਰ ਸੂਬਾ ਆਗੂ ਮੁਕਤੀ ਮੋਰਚਾ ਮੰਚ ਦਿੱਲੀ ਨੂੰ ਰਵਾਨਾ ਹੋਣ ਸਮੇਂ

 ਅਜੀਤਵਾਲ , (ਬਲਬੀਰ ਸਿੰਘ ਬਾਠ )

ਗ਼ਦਰੀ ਬਾਬਿਆਂ ਦੀ ਧਰਤੀ  ਇਤਿਹਾਸਕ ਪਿੰਡ ਢੁੱਡੀਕੇ  ਤਾਂ ਹਮੇਸ਼ਾ ਹੀ ਚਲਦੀਆਂ ਲਹਿਰਾਂ ਗ਼ਦਰ ਲਹਿਰ ਜੈਤੋ ਕਿ ਬਾਗ਼ ਦਾ ਮੋਰਚਾ ਆਜ਼ਾਦ ਹਿੰਦ ਫ਼ੌਜ ਵਿੱਚ ਵਧ ਚੜ੍ਹ ਕੇਮਾਤਾ ਸੁਰਿੰਦਰ ਕੌਰ   ਹਿੱਸਾ ਲੈਣਾ ਇਸ ਤੋਂ ਇਲਾਵਾ ਅੱਜ  ਮਾਤਾ ਸੁਰਿੰਦਰ ਕੌਰ ਮੁਕਤੀ ਮੋਰਚਾ ਮੰਚ ਕਿਸਾਨਾਂ ਦਾ ਜਥਾ ਲੈ ਕੇ ਦਿੱਲੀ ਨੂੰ ਰਵਾਨਾ ਹੋਏ  ਜਨਸੰਘ ਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਅੱਜ ਕਿਸਾਨੀ ਸੰਘਰਸ਼  ਦੇ ਦਿੱਲੀ ਵੱਲ ਕੂਚ ਕਰਨ ਸਮੇਂ ਗੁਰਸ਼ਰਨ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਅਗਵਾਈ ਵਿੱਚ ਕਿਸਾਨਾਂ ਦੀ ਟਰਾਲੀ ਨੂੰ ਮਹਾਨ ਸ਼ਹੀਦ ਗਦਰੀ ਬਾਬਾ ਈਸ਼ਰ ਸਿੰਘ ਦੇ ਪੋਤਰੇ  ਅਮਰਜੀਤ ਸਿੰਘ ਨੇ ਗ਼ਦਰ ਲਹਿਰ ਦਾ ਝੰਡਾ ਲਹਿਰਾ ਕੇ ਤੋਰਿਆ  ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਬਿੱਲ ਲਾਗੂ ਕਰਕੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਹੈ  ਇਸ ਬਿੱਲ ਨੂੰ ਵਾਪਸ ਕਰਵਾਉਣ ਲਈ ਸਾਰੀਆਂ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਭਰਾ  ਛੱਬੀ ਤੇ ਸਤਾਈ ਤਰੀਕ ਨੂੰ ਸ਼ਾਂਤਮਈ ਢੰਗ ਨਾਲ ਦਿੱਲੀ ਦੀ ਸਰਕਾਰ ਦੀਆਂ ਅੱਖਾਂ ਖੋਲ੍ਹਣ ਵਾਸਤੇ ਧਰਨਾ ਦੇਣਗੇ  ਇਸ ਧਰਨੇ ਵਿੱਚ ਹਮੇਸ਼ਾ ਹੀ ਢੁੱਡੀਕੇ ਪਿੰਡ ਵੱਲੋਂ ਵੱਡੇ ਪੱਧਰ ਤੇ ਕਿਸਾਨ ਸੰਘਰਸ਼ ਵਿੱਚ ਹਿੱਸਾ ਲੈਂਦੇ ਰਹਿੰਦੇ ਹਨ  ਉਨ੍ਹਾਂ ਕਿਹਾ ਇਸ ਸਮੇਂ ਮਾਤਾ ਸੁਰਿੰਦਰ ਕੌਰ ਪ੍ਰਧਾਨ ਔਰਤ ਮੁਕਤੀ ਮੋਰਚਾ ਯੂਨੀਅਨ ਟਰੱਕ ਯੂਨੀਅਨ ਅਜੀਤਵਾਲ ਦੇ ਪ੍ਰਧਾਨ ਕੁਲਤਾਰ ਸਿੰਘ ਗੋਲਡੀ ਸਾਬਕਾ  ਸਰਪੰਚ ਜਗਤਾਰ ਸਿੰਘ ਧਾਲੀਵਾਲ ਸਾਬਕਾ ਸਰਪੰਚ ਜਸਦੀਪ ਸਿੰਘ ਗੈਰੀ ਤੋਂ ਇਲਾਵਾ ਕਿਸਾਨ ਆਗੂ ਹਾਜ਼ਰ ਸਨ

ਕਨਵਰ ਗਰੇਵਾਲ ਨਾਲ ਵਿਸ਼ੇਸ਼ ਗੱਲ ਬਾਤ-VIDEO

ਕਿਸਾਨੀ ਦੇ ਹੱਕਾਂ ਲਾਇ ਲੜਾਈ ਰਹੇਗੀ ਜਾਰੀ 

ਕਨਵਰ ਗਰੇਵਾਲ ਨਾਲ ਵਿਸ਼ੇਸ਼ ਗੱਲ ਬਾਤ

ਪੱਤਰਕਾਰ ਜਸਮੇਲ ਗਾਲਬ ਦੀ ਵਿਸ਼ੇਸ਼ ਰਿਪੋਰਟ

ਪੰਥਕ ਅਕਾਲੀ ਲਹਿਰ ਦੇ ਸਿੱਖਾਂ ਨੇ ਗੁਰਦੀਪ ਸਿੰਘ ਰਾਣੋ ਦਾ ਕੀਤਾ ਵਿਰੋਧ -VIDEO

ਸਿੱਖ ਸੰਗਤਾਂ ਨੂੰ ਸਿੱਖੀ ਦਾ ਪ੍ਰਚਾਰ ਕਰਨ ਲਈ ਕੀਤੀ ਅਪੀਲ

ਅਕਾਲੀ ਦਲ ਅਤੇ ਗੁਰਦੀਪ ਸਿੰਘ ਰਾਣੋ ਵਰਗੇ ਸਮੱਗਲਰਾਂ ਤੋਂ ਬਚੋ

ਪੱਤਰਕਾਰ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ

ਪਿੰਡ ਸਰਾਭਾ ਵਿਖੇ ਲੱਖਾ ਸਿਧਾਣਾ ,ਸੁਖਪ੍ਰੀਤ ਸਿੰਘ ਉਦੋਕੇ,ਕਨਵਰ ਗਰੇਵਾਲ ਕਿਸਾਨਾਂ ਦੇ ਹੱਕ ਵਿੱਚ ਪਹੁੰਚੇ -VIDEO

ਸੁੱਖ ਜਗਰਾਓਂ, ਠਾਣੇਦਾਰ ਅਤੇ ਹੋਰ ਬਹੁਤ ਸਾਰੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਸੰਬੋਧਨ ਕੀਤਾ

ਪੱਤਰਕਾਰ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ

ਦਿੱਲੀ ਫਤਹਿ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਤਿਆਰੀਆਂ ਜ਼ੋਰਾਂ -VIDEO

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਧਰਮਕੋਟ ਵਿਖੇ ਹੰਗਾਮੀ ਮੀਟਿੰਗ

ਪੱਤਰਕਾਰ ਜਸਵੀਰ ਨਸੀਰੇਵਾਲੀਆ ਦੀ ਰਿਪੋਰਟ  

ਕਿਸਾਨਾਂ ਦਾ ਕਹਿਣਾ ਹੁਣ ਦਿੱਲੀ ਜਿੱਤ ਕੇ ਹੀ ਵਾਪਸ ਆਵਾਂਗੇ-VIDEO

ਨਰਾਇਣਗੜ੍ਹ ਸੋਹੀਆ ਅਤੇ ਦੀਵਾਨੇ ਦੇ ਕਿਸਾਨ ਅਤੇ ਮਜ਼ਦੂਰ ਦਿੱਲੀ ਜਾਣ ਲਈ ਪੂਰੀ ਤਰ੍ਹਾਂ ਤਿਆਰ

 ਮੋਦੀ ਸਰਕਾਰ ਨੇ ਜੋ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਪਾਸ ਕੀਤੇ ਹਨ ਉਸ ਦੇ ਸਬੰਧ ਵਿੱਚ ਅੱਜ (ਬਰਨਾਲਾ) ਜਿਲੇ ਦੇ ਪਿੰਡ ਨਰੈਣਗੜ ਸੋਹੀਆ ਅਤੇ ਦੀਵਾਨਾ ਵਿਖੇ 30 ਜਥੇਬੰਦੀਆਂ ਦੇ ਕਹਿਣ ਤੇ ਗਲੀ ਮਹੱਲੇ ਜਾਕੇ ਹਰ ਵਰਗ ਨੂੰ ਜਾਗਰੂਕ ਕੀਤਾ ਕੇ 26-27 ਤਰੀਕ ਨੂੰ ਦਿੱਲੀ ਜਾਕੇ ਸੈਂਟਰ ਸਰਕਾਰ ਵਿਰੁੱਧ ਜੋਰਦਾਰ ਸਘੰਰਸ਼ ਕੀਤਾ ਜਾਵੇਗਾ।

ਪੱਤਰਕਾਰ ਗੁਰਸੇਵਕ ਸੋਹੀ ਦੀ ਵਿਸ਼ੇਸ਼ ਰਿਪੋਰਟ

 

ਲੁਟਾਂ ਖੋਹਾਂ ਕਰਨ ਵਾਲਾ ਗਿਰੋਹ ਕਾਬੂ

ਰਾਇਕੋਟ ,ਨਵੰਬਰ  2020 -(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ )  ਸ, ਦਿਲਬਾਗ ਸਿੰਘ ਪੀ ਪੀ ਐੱਸ,ਡੀ ਅੈਸ ਪੀ (ਡੀ) ਲੁਧਿਆਣਾ ਦਿਹਾਤੀ ਦੇ  ਦਿਸ਼ਾ ਨਿਰਦੇਸ਼ਾਂ ਤੇ ਇੰਸਪੈਕਟਰ ਸਿਮਰਜੀਤ ਸਿੰਘ,ਇੰਜਾਰਜ ਸੀ ਆਈ ਏ ਸਟਾਫ ਜਗਰਾਉਂ ਦੀ ਪੁਲਿਸ ਪਾਰਟੀ ਵਲੋਂ ਲੁੱਟ ਖੋਹ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ, ਥਾਣਾ ਸਦਰ ਰਾਏਕੋਟ ਦੇ ਲੁਟਾਂ ਖੋਹਾਂ ਕਰਨ ਵਾਲੇ ਗੈਂਗ ਦੇ ਦੋਸ਼ੀ ਸਾਈਂ ਦਾਸ ਪੁਤਰ ਗੁਰਮੇਲ ਸਿੰਘ ਵਾਸੀ ਬੇਗੂਆਣਾ, ਅਮਰਜੀਤ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਭਾਮੀਆਂ ਕਲਾ, ਗੁਰਵਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਉਟਾਲਾ,ਸੰਜੇ ਸਿੰਘ ਪੁੱਤਰ ਕਿਸਨ ਸਿੰਘ ਵਾਸੀ ਦੁਰਗਾ ਮਟੇਨੀਆ ਜਿਲਾ ਗੋਪਾਲ ਪੁਰ ਬਿਹਾਰ, ਅਤੇ ਗੁਰਪ੍ਰੀਤ ਸਿੰਘ ਨੂੰ ਗਿ੍ਰਫਤਾਰ ਕਰ ਕੇ ਉਨ੍ਹਾਂ ਪਾਸੋਂ ਹੇਠ ਲਿਖੀਆਂ ਅਸਲਾ ਬਰਾਮਦ ਕੀਤਾ ਗਿਆ। ਦੇਸੀ ਪਿਸਤੌਲ 32ਬੋਰ ਸਮੇਤ 1ਮੈਗਜੀਨ ਅਤੇ 7ਜਿੰਦਾ ਕਾਰਤੂਸ,1ਪਿਸਤੋਲ 25ਬੋਰ ਸਮੇਤ 1ਮੈਗਜੀਨ ਤੇ 4ਰੌਦ 1ਬਰਛਾ ਲੋਹਾ ਦਾਹ ਲੋਹਾ। ਇਨਾ ਦੋਸ਼ੀ ਆ ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ

ਅਸੀਂ ਵਖ਼ਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ ਸਰਪੰਚ ਢਿੱਲੋਂ ਪ੍ਰਧਾਨ ਗੋਲਡੀ

ਹਰਿਆਣਾ ਦੀ ਖੱਟਰ ਸਰਕਾਰ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾ ਰਹੀ ਹੈ                 
ਕਿਸਾਨਾਂ ਨੂੰ ਬਾਰਡਰ ਤੇ ਰੋਕਣਾ ਬਹੁਤ ਮੰਦਭਾਗਾ- ਸਰਪੰਚ ਜਸਬੀਰ,  ਪ੍ਰਧਾਨ ਗੋਲਡੀ                     

ਅਜੀਤਵਾਲ, ਨਵੰਬਰ 2020 -( ਬਲਬੀਰ ਸਿੰਘ ਬਾਠ)-  ਪੂਰੇ ਪੰਜਾਬ ਦੇ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਮਿਤੀ 26 ਤੇ  27 ਨੂੰ ਦਿੱਲੀ ਵਿਖੇ  ਸ਼ਾਂਤਮਈ ਢੰਗ ਨਾਲ ਖੇਤੀ ਆਰਡੀਨੈਂਸਾਂ ਬਿਲਾਂ ਦੇ ਖ਼ਿਲਾਫ਼ ਰੋਸ ਮਾਰਚ ਕਰਨ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਦੇ  ਬਾਡਰਾਂ ਤੇ ਰੋਕਣਾ ਬਹੁਤ ਹੀ ਮੰਦਭਾਗਾ ਹੈ ਭਾਜਪਾ ਦੇ ਹਰਿਆਣਾ ਦੀ ਖੱਟਰ ਸਰਕਾਰ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾ ਰਹੀ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਨ ਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਸਰਪੰਚ ਜਸਬੀਰ ਸਿੰਘ ਢਿੱਲੋਂ ਟਰੱਕ ਯੂਨੀਅਨ ਪ੍ਰਧਾਨ ਕੁਲਤਾਰ ਸਿੰਘ  ਗੋਲਡੀ ਨੇ ਸਾਂਝੇ ਤੌਰ ਤੇ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਇਹ ਸਮਾਂ ਕਿਸਾਨਾਂ ਦੇ ਨਾਲ ਖੜਨ ਦਾ ਹੈ ਨਾ ਕਿ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਤੰਗ ਪਰੇਸ਼ਾਨ ਕਰਨ ਦਾ  ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਤਾਂ ਪਹਿਲਾਂ ਹੀ ਸੰਤਾਪ ਭੋਗ ਚੁੱਕੇ ਹਨ  ਪਰ ਸੈਂਟਰ ਦੀ ਸਰਕਾਰ ਨੇ ਖੇਤੀ ਆਰਡੀਨੈਂਸ ਬਿੱਲ ਪਾਸ ਕਰਕੇ  ਕਿਰਸਾਨੀ ਨੂੰ ਖਤਮ ਕਰਨ ਦੀ ਪੂਰੀ ਯੋਜਨਾ ਬਣਾ ਰੱਖੀ ਹੈ  ਪਰ ਇਹ ਯੋਜਨਾ ਕਿਸਾਨ ਜਥੇਬੰਦੀਆਂ ਖੇਤੀ ਕਰਨ ਵਾਲਾ ਕਿਸਾਨ ਮਜ਼ਦੂਰ ਆੜ੍ਹਤੀਆ ਕਿਸੇ ਵੀ ਕੀਮਤ ਤੇ  ਸਫਲ ਨਹੀਂ ਹੋਣ ਦੇਵੇਗਾ ਪੰਜਾਬ ਦਾ ਕਿਸਾਨ ਹਰ ਕੁਰਬਾਨੀ ਦੇਣ ਲਈ ਤਿਆਰ ਬੈਠਾ ਹੈ  ਉਨ੍ਹਾਂ ਸੈਂਟਰ ਸਰਕਾਰ ਨੂੰ ਬੇਨਤੀ ਕੀਤੀ ਕਿ ਕਿਸਾਨਾਂ ਦੇ ਹੱਥਾਂ ਵਿੱਚ ਟਰੈਕਟਰਾਂ ਦੇ ਸਟੇਅਰਿੰਗ ਅਤੇ ਖੁਰਪੇ ਦਾਤੀਆਂ ਹੀ ਸੋਹਣੇ ਲੱਗਦੇ ਹਨ ਕਿਸਾਨਾਂ ਨੂੰ  ਇਨ੍ਹਾਂ ਤੰਗ ਪਰੇਸ਼ਾਨ ਕਰਕੇ ਮਜਬੂਰ ਨਾ ਕਰੋ ਕੇ ਕਿਸਾਨਾਂ ਨੂੰ ਹਥਿਆਰ ਚੁੱਕਣੇ ਪੈ ਜਾਣ ਨਹੀਂ ਤਾਂ ਅਸੀਂ ਵਕਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ  ਕਿਸਾਨ ਆਪਣੀ ਮਾਂ ਜ਼ਮੀਨ ਨੂੰ ਕਿਸੇ ਵੀ ਕੀਮਤ ਤੇ  ਉਜਾੜਾ ਨਹੀਂ ਵੇਖਣਗੇ ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ  ਕਿਸਾਨਾਂ ਦੇ ਨਾਲ ਖੜ੍ਹੀ ਹੈ  ਅਤੇ ਕਿਸਾਨ ਜਥੇਬੰਦੀਆਂ ਨੂੰ ਪੂਰਨ ਤੌਰ  ਤੇ ਸਹਿਯੋਗ ਦਿੰਦੇ ਹੋਏ  ਪੰਜਾਬ ਵਿੱਚ ਖੇਤੀ ਆਰਡੀਨੈਂਸ ਬਿੱਲ ਕਿਸੇ ਵੀ ਕੀਮਤ ਤੇ ਪਾਸ ਨਹੀਂ ਹੋਣ ਦੇਵੇਗੀ  ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਦੇ ਨਾਲ ਛੱਬੀ ਅਤੇ ਸਤਾਈ ਤਰੀਕ ਨੂੰ ਦਿੱਲੀ ਵਿਖੇ ਸ਼ਾਂਤਮਈ ਹੋਣ ਜਾ ਰਹੇ ਧਰਨੇ ਵਿਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਇਸ ਸਮੇਂ ਉਨ੍ਹਾਂ ਨਾਲ ਪਿੰਡ ਢੁੱਡੀਕੇ ਦੇ ਵੱਡੀ ਪੱਧਰ ਤੇ ਕਿਸਾਨ ਮਜ਼ਦੂਰ ਆੜ੍ਹਤੀਏ ਤੋਂ ਇਲਾਵਾ ਨਗਰ ਨਿਵਾਸੀ ਹਾਜ਼ਰ ਸਨ

ਮਾਮਲਾ: ਸਰਦਾਰਵਾਲਾ ਚ ਦਲਿਤਾਂ ਉੱਤੇ ਹਮਲਾ ਕਰਨ ਵਾਲਿਆਂ ਦੀ ਗਿ੍ਫ਼ਤਾਰੀ ਦਾ

ਪੇਂਡੂ ਮਜ਼ਦੂਰ ਯੂਨੀਅਨ ਵਲੋਂ ਡੀਐੱਸਪੀ ਦਫ਼ਤਰ ਦਾ ਘਿਰਾਓ

ਸ਼ਾਹਕੋਟ,ਨਵੰਬਰ 2020(  ਕਸ਼ਮੀਰ ਸਿੰਘ ਘੁੱਗਸ਼ੋਰ/ਗੁਰਵਿੰਦਰ ਸਿੰਘ ਕਪੂਰਥਲਾ  )- ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਰਿਹਾਇਸ਼ੀ ਪਲਾਟਾਂ ਦੇ ਹੱਕ ਲਈ ਪੰਚਾਇਤੀ ਜ਼ਮੀਨ ਵਿੱਚ ਮੋਰਚਾ ਲਗਾ ਕੇ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਦਲਿਤ ਪਰਿਵਾਰਾਂ ਅਤੇ ਸੰਘਰਸ਼ ਦੀ ਅਗਵਾਈ ਕਰਨ ਵਾਲੇ ਪੇਂਡੂ ਮਜ਼ਦੂਰ ਆਗੂ ਉੱਤੇ ਸਾਜ਼ਿਸ਼ੀ ਢੰਗ ਨਾਲ ਹਮਲਾ ਕਰਨ ਵਾਲੇ ਮਨੂੰਵਾਦੀ ਲੋਕਾਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਡੀ ਐੱਸ ਪੀ ਦਫ਼ਤਰ ਸ਼ਾਹਕੋਟ ਦਾ ਘੇਰਾਓ ਕੀਤਾ ਗਿਆ।ਐੱਸ ਡੀ ਐੱਮ, ਡੀਐੱਸਪੀ ਸ਼ਾਹਕੋਟ ਤੇ ਐੱਸ ਐੱਸ ਪੀ ਦਫ਼ਤਰ ਵਲੋਂ ਡੀਐੱਸਪੀ ਸੁਰਿੰਦਰਪਾਲ ਸਿੰਘ ਵਲੋਂ ਦੋ ਦੌਰ ਦੀ ਮੀਟਿੰਗ ਕਰਕੇ ਇੱਕ ਹਫ਼ਤੇ ਦੇ ਵਿੱਚ ਵਿੱਚ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਤਾਂ ਘੇਰਾਓ ਖ਼ਤਮ ਕੀਤਾ ਗਿਆ।

ਇਸ ਮੌਕੇ ਯੂਨੀਅਨ ਦੇ ਸੂਬਾਈ ਪ੍ਰਧਾਨ ਤਰਸੇਮ ਪੀਟਰ, ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਸੂਬਾ ਆਗੂ ਤੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ ਨੇ ਸੰਬੋਧਨ ਕਰਦਿਆਂ ਕਿਹਾ  ਕਿ ਪੇਂਡੂ ਚੌਧਰੀਆਂ, ਅਫ਼ਸਰਸ਼ਾਹੀ ਅਤੇ ਹਾਕਮ ਧਿਰਾਂ ਦੇ ਸਿਆਸਤਦਾਨਾਂ ਨੇ ਆਪਸੀ ਗੱਠਜੋੜ ਬਣਾਇਆ ਹੋਇਆ ਹੈ।ਇਹ ਮਜ਼ਦੂਰ ਵਿਰੋਧੀ ਗੱਠਜੋੜ ਮਜ਼ਦੂਰਾਂ ਨੂੰ ਮਿਲਣ ਵਾਲੇ ਹੱਕਾਂ ਅਧਿਕਾਰਾਂ ਵਿੱਚ ਰੋਕਾਂ ਖੜੀਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹੀ ਕੁੱਝ ਪਿੰਡ ਸਰਦਾਰਵਾਲਾ ਵਿਖੇ ਹੋਇਆ। ਉਨ੍ਹਾਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਰਿਹਾਇਸ਼ੀ ਪਲਾਟਾਂ ਦਾ ਆਪਣਾ ਹੱਕ ਲੈਣ ਲਈ ਸਰਦਾਰਵਾਲਾ ਵਿਖੇ ਸੰਘਰਸ਼ ਕਰ ਰਹੇ ਪੇਂਡੂ ਮਜ਼ਦੂਰਾਂ ਅਤੇ ਮਜ਼ਦੂਰ ਆਗੂ ਉੱਤੇ 25 ਅਕਤੂਬਰ ਨੂੰ ਸਾਜ਼ਿਸ਼ੀ ਢੰਗ ਨਾਲ ਹਮਲਾ ਕਰਨ ਵਾਲੇ ਸਿਆਸੀ ਰਸੂਖ਼ ਪ੍ਰਾਪਤ ਮਨੂੰਵਾਦੀ ਲੋਕ ਸ਼ਰੇਆਮ ਘੁੰਮ ਰਹੇ ਹਨ ਲੇਕਿਨ ਸਿਆਸੀ ਦਬਾਅ ਹੋਣ ਕਰਕੇ ਪੁਲਿਸ ਉਹਨਾਂ ਨੂੰ ਗਿਰਫ਼ਤਾਰ ਨਹੀਂ ਕਰ ਰਹੀ ਅਤੇ 16-17 ਅਕਤੂਬਰ ਨੂੰ ਦਲਿਤ ਔਰਤਾਂ ਤੇ ਨਾਬਾਲਗ ਬੱਚੇ ਦੀ ਕੁੱਟਮਾਰ ਕਰਨ ਤੇ ਧੱਕੇਸ਼ਾਹੀ ਕਰਨ ਵਾਲਿਆਂ ਵਿਰੁੱਧ ਸਬ ਡਵੀਜ਼ਨ ਸ਼ਾਹਕੋਟ ਅਧੀਨ ਪੁਲਿਸ ਥਾਣਾ ਲੋਹੀਆਂ ਖਾਸ ਵਲੋਂ ਅੱਜ ਤੱਕ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ।ਜਿਸ ਕਰਕੇ ਧੱਕੇਸ਼ਾਹੀ ਕਰਨ ਵਾਲਿਆਂ ਦੇ ਹੌਂਸਲੇ ਵਧੇ ਹੋਏ ਹਨ।ਉਨ੍ਹਾਂ ਅੱਗੇ ਕਿਹਾ ਕਿ ਗੋਰੇ ਅੰਗਰੇਜਾਂ ਦੇ ਜਾਣ ਤੋਂ ਬਾਅਦ ਆਜ਼ਾਦੀ ਬੁੱਢੀ ਹੋ ਗਈ ਲੇਕਿਨ ਸਰਕਾਰਾਂ ਲੋਕਾਂ ਦੇ ਰੋਟੀ,ਕੱਪੜਾ ਅਤੇ ਮਕਾਨ ਵਰਗੀਆਂ ਬੁਨਿਆਦੀ ਲੋੜਾਂ ਤੱਕ ਪੂਰੀਆਂ ਨਹੀਂ ਕਰ ਸਕੀਆਂ।ਇਹ ਸਰਕਾਰਾਂ ਕਾਰਪੋਰੇਟ ਘਰਾਣਿਆਂ ਅਤੇ ਜਗੀਰਦਾਰਾਂ ਪੱਖੀ ਨੀਤੀਆਂ ਲਾਗੂ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਿਹਾਇਸ਼ੀ ਪਲਾਟ, ਰੁਜ਼ਗਾਰ, ਬਿਜਲੀ,ਪਾਣੀ ਦਾ ਅਧਿਕਾਰ ਤੁਰੰਤ ਲੋਕਾਂ ਨੂੰ ਦਿੱਤਾ ਜਾਵੇ।

ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਸਿਆਸੀ ਦਬਾਅ ਹੇਠ ਕੰਮ ਕਰ ਰਿਹਾ ਹੈ।ਇਸ ਕਰਕੇ ਹੀ ਸਰਦਾਰਵਾਲਾ ਵਿਖੇ ਦਲਿਤ ਪਰਿਵਾਰਾਂ ਨਾਲ ਧੱਕੇਸ਼ਾਹੀ ਕਰਨ ਪਰਚਾ ਦਰਜ ਹੋਣ ਦੇ ਬਾਵਜੂਦ ਉਹ ਸ਼ਰੇਆਮ ਮਜ਼ਦੂਰਾਂ ਦੇ ਬਰਾਬਰ ਧਰਨਾ ਲਗਾ ਕੇ ਲਲਕਾਰ ਰਹੇ ਹਨ ਅਤੇ ਸਰਕਾਰ ਦੇ ਨੋਟੀਫਿਕੇਸ਼ਨ ਤੇ ਗ੍ਰਾਮ ਸਭਾ ਦੇ ਅਜਲਾਸ ਮੁਤਾਬਕ ਲੋੜਵੰਦ ਕਿਰਤੀ ਲੋਕਾਂ ਨੂੰ ਰਿਹਾਇਸ਼ੀ ਪਲਾਟ ਅਲਾਟ ਨਹੀਂ ਕੀਤੇ ਜਾ ਰਹੇ। ਪ੍ਰਸ਼ਾਸਨ ਦੇ ਲਾਰੇ ਹਵਾਈ ਗੋਲੇ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਅੰਦਰ ਮਗਨਰੇਗਾ ਦਾ ਰੁਜ਼ਗਾਰ ਸਿਆਸਤ ਤੇ ਭਿ੍ਸ਼ਟਾਚਾਰ ਦੀ ਭੇਂਟ ਚੜ੍ਹ ਚੁੱਕਾ ਹੈ।

ਇਸ ਮੌਕੇ ਯੂਨੀਅਨ ਵਲੋਂ ਇੱਕ ਮਤਾ ਪਾਸ ਕਰਕੇ ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਰੱਦ ਕਰਵਾਉਣ ਲਈ 26 ਨਵੰਬਰ ਦੀ ਦੇਸ਼ ਪੱਧਰੀ ਹੜਤਾਲ ਅਤੇ 26-27 ਨਵੰਬਰ ਨੂੰ ਖੇਤੀ ਕਾਨੂੰਨ ਰੱਦ ਕਰਾਉਣ ਤੇ ਬਿਜਲੀ ਐਕਟ 2020 ਰੱਦ ਕਰਵਾਉਣ ਲਈ ਦਿੱਲੀ-ਚੱਲੋ ਅੰਦੋਲਨ ਦੀ ਡੱਟ ਕੇ ਹਮਾਇਤ ਕਰਨ ਦਾ ਐਲਾਨ ਵੀ ਕੀਤਾ ਗਿਆ।

ਇਸ ਮੌਕੇ ਯੂਨੀਅਨ ਨੇ ਇੱਕ ਹਫ਼ਤੇ ਵਿੱਚ ਇਨਸਾਫ਼ ਨਾ ਮਿਲਣ ਦੀ ਸੂਰਤ ਵਿੱਚ ਅਗਲੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।

ਇਸ ਮੌਕੇ ਯੂਨੀਅਨ ਦੀ ਜ਼ਿਲ੍ਹਾ ਆਗੂ ਗੁਰਬਖਸ਼ ਕੌਰ ਸਾਦਿਕਪੁਰ, ਬਲਵਿੰਦਰ ਕੌਰ ਦਿਆਲਪੁਰ,ਚੰਨਣ ਸਿੰਘ ਬੁੱਟਰ, ਜਸਵਿੰਦਰ ਫਰਾਲਾ, ਗੁਰਪ੍ਰੀਤ ਸਿੰਘ ਚੀਦਾ, ਸੋਨੂੰ ਅਰੋੜਾ ਲੋਹੀਆਂ, ਇਸਤਰੀ ਜਾਗ੍ਰਿਤੀ ਮੰਚ ਦੀ ਅਨੀਤਾ ਸੰਧੂ ਆਦਿ ਨੇ ਸੰਬੋਧਨ ਕੀਤਾ।

 

ਹਰ ਵਰਗ ਦੇ ਕਿਸਾਨ ਮਜ਼ਦੂਰ ਨੂੰ ਦਿੱਲੀ ਪਹੁੰਚਣਾ ਚਾਹੀਦਾ ਹੈ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਨੂੰਨ ਸਫ਼ਲ ਨਹੀਂ ਹੋਣ ਦਿੱਤੇ ਜਾਣਗੇ - ਕੀਤੂ,ਬਿੱਟੂ

ਪੰਜਾਬ ਪ੍ਰਤੀ ਕਾਨੂੰਨ ਵਾਪਸ ਕਰਨ ਦੇ ਲਈ ਸੰਘਰਸ਼ ਕਰਨਾ ਜ਼ਰੂਰੀ  

ਮਹਿਲ ਕਲਾਂ/ਬਰਨਾਲਾ-ਨਵੰਬਰ 2020- (ਗੁਰਸੇਵਕ ਸਿੰਘ ਸੋਹੀ)-ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਜੋ 3 ਆਰਡੀਨੈਂਸ ਪਾਸ ਕੀਤੇ ਹਨ ਉਨ੍ਹਾਂ ਨੂੰ ਵਾਪਸ ਕਰਨ ਦੇ ਲਈ ਹਰ ਵਰਗ ਦੇ ਕਿਸਾਨ ਮਜ਼ਦੂਰ ਨੂੰ ਦਿੱਲੀ ਜਾਣਾ ਚਾਹੀਦਾ ਹੈ ਤਾਂ ਹੀ ਅਸੀਂ ਇਨ੍ਹਾਂ ਕਾਨੂੰਨਾਂ ਦੇ ਖ਼ਿਲਾਫ਼ ਜਿੱਤ ਪ੍ਰਾਪਤ ਕਰ ਸਕਾਂਗੇ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਸੇਵਾਦਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਬਰਨਾਲਾ ਕੁਲਵੰਤ ਸਿੰਘ ਕੀਤੂ ਅਤੇ ਐਮ ਸੀ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਕਿਹਾ ਹੈ ਕਿ ਸੂਬੇ ਦੀਆਂ 30 ਜਥੇਬੰਦੀਆਂ ਵੱਲੋਂ ਲਗਾਤਾਰ ਤਕਰੀਬਨ ਦੋ ਮਹੀਨਿਆਂ ਤੋਂ ਦਿਨ ਰਾਤ ਰੇਲਵੇ ਸਟੇਸ਼ਨ,ਵੱਡੇ ਮੌਲ ਅਤੇ ਪਟਰੌਲ ਪੰਪਾਂ ਤੇ ਕਿਸਾਨਾਂ ਅਤੇ ਔਰਤਾਂ ਵਲੋਂ ਜ਼ੋਰਦਾਰ ਤਿੱਖਾ ਸਘੰਰਸ ਕੀਤਾ ਜਾ ਰਿਹਾ ਹੈ।ਮੋਦੀ ਸਰਕਾਰ ਦੇ 3 ਕਿਸਾਨ ਵਿਰੋਧੀ ਫੈਸਲਿਆਂ ਖ਼ਿਲਾਫ਼ ਦਿੱਲੀ ਜਾ ਕੇ ਸੰਘਰਸ਼ ਕਰਨਾ ਸਮੇਂ ਦੀ ਮੁੱਖ ਲੋਡ਼ ਹੈ ।ਹਰ ਇਨਸਾਨ ਨੂੰ ਜਾਤ-ਪਾਤ,ਭਰਮ ਭੁਲੇਖੇ ਕੱਢਕੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅੰਦੋਲਨ ਵਿੱਚ ਜਥੇਬੰਦੀਆਂ ਦਾ ਸਾਥ ਦੇਣਾਂ ਚਾਹੀਦਾ ਹੈ। ਉਨ੍ਹਾਂ ਕਿਹਾ 26-27 ਨਵੰਬਰ ਨੂੰ ਦਿੱਲੀ ਵਿਖੇ ਕੇਂਦਰ ਦੀ ਮੋਦੀ ਸਰਕਾਰ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਬਿੱਲ ਪਾਸ ਕੀਤੇ ਨੇ ਉਨ੍ਹਾਂ ਨੂੰ ਫੇਲ੍ਹ ਕਰਨ ਦੇ ਲਈ  ਅੰਦੋਲਨ ਵਿੱਢ ਕੇ ਆਰ-ਪਾਰ ਦੀ ਲੜੀ ਜਾ ਰਹੀ ਲੜਾਈ ਦੇ ਵਿੱਚ  ਕਾਫ਼ਲੇ ਬੰਨ੍ਹ ਕੇ ਦਿੱਲੀ ਜਾਨ ਲਈ ਪੁਰ ਜ਼ੋਰ ਅਪੀਲ ਕੀਤੀ। ਕੁਲਵੰਤ ਸਿੰਘ ਕੀਤੂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ। ਇਸ ਲਈ ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਐਮਐਸਪੀ ਖਤਮ ਅਤੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਜਾ ਸਕੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਤੇ ਧੱਕੇ ਨਾ ਕਬਜ਼ੇ ਕੀਤੇ ਜਾ ਸਕਣ। ਯਾਦਵਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਅਜਿਹੇ ਫ਼ੈਸਲੇ ਲਾਗੂ ਹੋਣ ਨਾਲ ਕਿਸਾਨਾਂ ਦੇ ਖੇਤੀਬਾੜੀ ਧੰਦੇ ਖਤਮ ਹੋਣ ਦੇ ਨਾਲ- ਨਾਲ ਕਿਸਾਨਾਂ ਦੇ ਟਿਊਬਲਾਂ ਨੂੰ ਮਿਲਦੀ ਮੁਫ਼ਤ ਬਿਜਲੀ ਪਾਣੀ ਦੀ ਸਹੂਲਤ ਨੂੰ ਖ਼ਤਮ ਕਰਕੇ ਬਿੱਲ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪੰਜਾਬ ਦੇ ਕਿਸਾਨ ਮੋਦੀ ਦੀਆਂ ਘਿਨਾਉਣੀਆਂ ਹਰਕਤਾਂ ਨੂੰ ਸਮਝ ਗਏ ਹਨ ਖੇਤੀ ਵਿਰੋਧੀ ਜੋ ਕੁਨੂੰਨ ਪਾਸ ਕੀਤੇ ਨੇ ਉਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਪਾਸ ਨਹੀਂ ਹੋਣ ਦਿੱਤੇ ਜਾਣਗੇ।

ਕੋਕਰੀ ਕਲਾਂ ਨੂੰ 24 ਲੱਖ ਦੀ ਗਰਾਂਟ ਦੇਣ ਤੇ ਬੀਬੀ ਰਾਜਵਿੰਦਰ ਕੌਰ ਭਾਗੀਕੇ ਦਾ ਕੀਤਾ ਧੰਨਵਾਦ- ਸਰਪੰਚ 

ਅਜੀਤਵਾਲ , ਨਵੰਬਰ  2020 -( ਬਲਬੀਰ ਸਿੰਘ ਬਾਠ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਦੀ  ਦੂਰ ਅੰਦੇਸ਼ੀ ਸੋਚ ਸਦਕਾ ਪੰਜਾਬ ਤਰੱਕੀ ਦੀਆਂ ਲੀਹਾਂ ਤੇ ਜਾ ਰਿਹਾ ਹੈ ਜਿਸ ਦੇ  ਵਿਕਾਸ ਕਾਰਜਾਂ ਲਈ  ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ  ਜਿਸ ਦੀ ਤਾਜ਼ਾ ਮਿਸਾਲ ਅੱਜ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਬੀਬੀ ਰਾਜਵਿੰਦਰ ਕੌਰ ਭਾਗੀਕੇ ਹਲਕਾ ਨਿਹਾਲ ਸਿੰਘ ਵਾਲਾ ਦੇ ਯਤਨਾਂ ਸਦਕਾ ਪਿੰਡ ਕੋਕਰੀ ਕਲਾਂ ਦੇ ਵਿਕਾਸ ਕਾਰਜਾਂ ਲਈ ਚੌਵੀ ਲੱਖ ਬਵੰਜਾ ਹਜਾਰ  ਇੱਕ ਸੌ ਬਹੱਤਰ ਰੁਪਏ ਦੀ ਗਰਾਂਟ ਦਾ ਚੈੱਕ ਨੂੰ ਦਿੱਤਾ ਗਿਆ  ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸਰਪੰਚ  ਰਾਜਵੰਤ ਕੌਰ ਕੋਕਰੀ ਨੇ ਕਿਹਾ ਕਿ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀ ਯੋਗ ਅਗਵਾਈ ਹੇਠ  ਹਲਕੇ ਦੇ ਪਿੰਡਾਂ ਨੂੰ ਸ਼ਹਿਰਾਂ ਵਰਗੀ ਦਿੱਖ ਦੇਣ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਨਾਲ ਪਿੰਡਾਂ ਦੀ ਨੁਹਾਰ ਬਦਲੀ ਜਾਏਗੀ  ਉਨ੍ਹਾਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਿੰਡ ਕੋਕਰੀ ਕਲਾਂ ਦੇ ਵਿਕਾਸ ਕਾਰਜ ਵੱਡੇ ਪੱਧਰ ਤੇ ਜਾਰੀ ਕੀਤੇ ਜਾ ਰਹੇ ਹਨ  ਪਿੰਡ ਕੋਕਰੀ ਕਲਾਂ ਨੂੰ ਨਮੂਨੇ ਦਾ ਪਿੰਡ ਬਣਾਉਣ ਲਈ ਵਿਕਾਸ ਕਾਰਜ ਆਰੰਭ ਕਰ ਦਿੱਤੇ ਗਏ ਹਨ ਜਿਸ ਦਾ ਸਾਰਾ ਸਿਹਰਾ ਬੀਬੀ ਰਾਜਵਿੰਦਰ ਕੌਰ ਭਾਗੀਕੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਨੂੰ ਜਾਂਦਾ ਹੈ  ਇਸ ਸਮੇਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਇਕੋ ਇਕ ਕਾਂਗਰਸ ਦੀ ਸਰਕਾਰ ਵੇਲੇ ਪੰਜਾਬ ਦੇ ਪਿੰਡਾਂ ਦਾ ਵਿਕਾਸ ਸ਼ਹਿਰਾਂ ਵਰਗਾ  ਹੋਣ ਜਾ ਰਿਹਾ ਹੈ ਇਸ ਤੋਂ ਇਲਾਵਾ ਅਨੇਕਾਂ ਹੀ ਸਮਾਜ ਤੇ ਵਿਕਾਸ ਭਲਾਈ ਕਾਰਜਾਂ ਦੀਆਂ ਸਕੀਮਾਂ ਨਿਰੰਤਰ ਚਾਲੂ ਕੀਤੀਆਂ ਗਈਆਂ ਹਨ  ਜਿਸ ਨਾਲ ਪੰਜਾਬ ਜਲਦੀ ਹੀ ਤਰੱਕੀ ਦੀਆਂ ਲੀਹਾਂ ਤੇ ਜਾਂਦਾ ਨਜ਼ਰ ਆਵੇਗਾ ਇਸ ਸਮੇਂ ਚੇਅਰਮੈਨ ਲਖਬੀਰ ਸਿੰਘ  ਲੱਖਾਂ  ਬੀਡੀਪੀਓ ਸੁਖਵਿੰਦਰ ਸਿੰਘ ਸਿੱਧੂ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਜਗਮੋਹਨ ਸਿੰਘ ਬੈਂਸ ਚੇਅਰਮੈਨ ਸਰਪੰਚ ਰਾਜਵੰਤ ਕੌਰ ਪਤਨੀ ਗੋਰਾ ਸਿੰਘ ਕੋਕਰੀ ਕਲਾਂ ਤੋਂ ਇਲਾਵਾ  ਪੰਚਾਇਤ ਮੈਂਬਰ ਹਾਜ਼ਰ ਸਨ

ਕਿੱਲੀ ਚਾਹਲਾਂ ਦੀ ਪੰਚਾਇਤ ਨੇ ਬੀਬੀ ਰਾਜਵਿੰਦਰ ਕੌਰ ਭਾਗੀਕੇ ਦਾ ਕੀਤਾ ਧੰਨਵਾਦ ਮਿਲੀ ਚਾਰ ਲੱਖ ਅੱਠ ਹਜਾਰ ਨੌੰ ਸੌ ਪੰਜ ਰੁਪਏ ਦੀ ਗਰਾਂਟ

ਅਜੀਤਵਾਲ,ਨਵੰਬਰ 2020 -(ਬਲਬੀਰ ਸਿੰਘ ਬਾਠ)-  ਮੋਗੇ ਜ਼ਿਲ੍ਹੇ ਦੇ ਹਲਕਾ ਨਿਹਾਲ ਸਿੰਘ ਵਾਲਾ ਚ ਪੈਂਦੇ ਪਿੰਡ ਕਿਲੀ ਚਾਹਲਾਂ ਦੀ ਪੰਚਾਇਤ ਨੇ ਬੀਬੀ ਰਾਜਵਿੰਦਰ ਕੌਰ ਭਾਗੀਕੇ ਦਾ ਧੰਨਵਾਦ ਕੀਤਾ  ਜਨ ਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਸਰਪੰਚ ਰਜਿੰਦਰ ਕੌਰ ਦੇ ਪਤੀ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਪਿੰਡ ਕਿਲੀ ਚਾਹਲਾਂ ਨੂੰ ਚਾਰ ਲੱਖ ਅੱਠ ਹਜਾਰ ਨੌੰ ਸੌ ਪੰਜ ਰੁਪਏ ਦੀ ਗਰਾਂਟ  ਮਿਲਣ ਤੇ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਦਾ ਧੰਨਵਾਦ ਕੀਤਾ  ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਯਤਨਾਂ ਸਦਕਾ ਹੀ ਪੰਜਾਬ ਦੇ ਪਿੰਡਾਂ ਦਾ ਸ਼ਹਿਰਾਂ ਵਰਗਾ  ਵਿਕਾਸ ਹੋ ਰਿਹਾ ਹੈ ਗਲੀਆਂ ਨਾਲੀਆਂ ਤੋਂ ਇਲਾਵਾ ਨਵੀਂ ਦਿੱਖ ਦੇਣ ਲਈ ਪਾਰਕਾਂ ਬਣਾੲੀਅਾਂ ਜਾ ਰਹੀਅਾਂ ਹਨ  ਇਸ ਤੋਂ ਇਲਾਵਾ ਅਨੇਕਾਂ ਹੀ ਸਮਾਜ ਭਲਾਈ ਕਾਰਜਾਂ ਦੀਆਂ ਸਕੀਮਾਂ ਨਿਰੰਤਰ ਜਾਰੀ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਪੰਜਾਬ ਤਰੱਕੀ ਦੀਆਂ ਲੀਹਾਂ ਵੱਲ  ਵਹੀਰਾਂ ਘੱਤ ਰਿਹਾ ਹੈ  ਕੁਲਦੀਪ ਸਿੰਘ ਨੇ ਦੱਸਿਆ ਕਿ ਪਿੰਡ ਕਿਲੀ ਚਾਹਲਾਂ ਦੇ ਪੰਚੈਤ ਨੇ ਬੀਬੀ ਰਾਜਵਿੰਦਰ ਕੌਰ ਭਾਗੀਕੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਦੀ ਰਹਿਨੁਮਾਈ ਹੇਠ ਹਲਕੇ  ਹਲਕੇ ਦੇ ਪਿੰਡਾਂ ਨੂੰ ਲੱਖਾਂ ਰੁਪਏ ਦੀ ਗਰਾਂਟ ਦੇ ਕੇ ਮਾਣ ਬਖ਼ਸ਼ਿਆ ਹੈ ਉਨ੍ਹਾਂ ਕਿਹਾ ਕਿ ਅਸੀਂ ਬੀਬੀ ਰਾਜਵਿੰਦਰ ਕੌਰ ਭਾਗੀਕੇ ਦਾ ਕੋਟਨਿ ਕੋਟਿ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਬਦੌਲਤ ਪਿੰਡ ਕਿਲੀ ਚਾਹਲਾਂ ਵਿਚ ਵਿਕਾਸ ਕਾਰਜ ਆਰੰਭ ਕਰ ਦਿੱਤੇ ਗਏ ਹਨ  ਪਿੰਡ ਕਿਲੀ ਚਾਹਲਾਂ ਨੂੰ ਨਵੀਂ ਦਿੱਖ ਦੇਣ ਲਈ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ  ਆਉਣ ਵਾਲੇ ਸਮੇਂ ਵਿੱਚ ਨਮੂਨੇ ਦਾ ਪਿੰਡ ਬਣਾ ਕੇ ਮਾਣ ਹਾਸਲ ਕਰਾਂਗੇ  ਇਸ ਸਮੇਂ ਉਨ੍ਹਾਂ ਨਾਲ ਪੰਚਾਇਤ ਮੈਂਬਰ ਗੁਰਜੰਟ ਸਿੰਘ ਮੈਂਬਰ ਨਿਰਮਲ ਸਿੰਘ ਮੈਂਬਰ ਪਰਮਜੀਤ ਕੌਰ ਮੈਂਬਰ ਮਲਕੀਤ ਕੌਰ ਮੈਂਬਰ ਸੁਖਜੀਤ ਸਿੰਘ ਮੈਂਬਰ ਹਰਜੀਤ ਸਿੰਘ ਮੈਂਬਰ ਗੁਰਮੀਤ ਕੌਰ  ਤੋਂ ਇਲਾਵਾ ਨਗਰ ਨਿਵਾਸੀ ਹਾਜ਼ਰ ਸਨ

ਬੀਬੀ ਭਾਗੀਕੇ ਨੇ ਮਟਵਾਣੀ ਪਿੰਡ ਨੂੰ ਵਿਕਾਸ ਕਾਰਜਾਂ ਲਈ ਦਿੱਤੇ 3ਲੱਖ 98 ਹਜ਼ਾਰ ਰੁਪਏ ਦੀ ਗਰਾਂਟ

ਅਜੀਤਵਾਲ , ਨਵੰਬਰ  2020 -(ਬਲਬੀਰ ਸਿੰਘ ਬਾਠ)-

ਹਲਕਾ ਨਿਹਾਲ ਸਿੰਘ ਵਾਲੇ ਦੇ ਪੈਂਦੇ ਪਿੰਡ ਮਟਵਾਣੀ ਨੂੰ ਵਿਕਾਸ ਕਾਰਜਾਂ ਲਈ ਬੀਬੀ ਰਾਜਵਿੰਦਰ ਕੌਰ ਭਾਗੀਕੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਨੇ  ਪਿੰਡ ਦੇ ਵਿਕਾਸ ਕਾਰਜਾਂ ਲਈ ਤਿੱਨ ਲੱਖ ਅਠੱਨਵੇ ਹਜ਼ਾਰ ਰੁਪਏ ਦਾ ਚੈੱਕ ਦਿੱਤਾ  ਜਨਸੰਘ ਤੇ ਨਿਊਜ਼ ਨਾਲ ਗੱਲਬਾਤ ਕਰਦਿਆਂ ਮੋਹਤਬਰ ਆਗੂ ਹਰਵਿੰਦਰ ਸਿੰਘ ਕਾਕਾ ਨੇ ਦੱਸਿਆ ਕਿ  ਅਸੀਂ ਧੰਨਵਾਦੀ ਹਾਂ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਜਿਨ੍ਹਾਂ ਦੀ ਬਦੌਲਤ ਪਿੰਡ ਮਟਵਾਣੀ ਦੇ ਵਿਕਾਸ ਕਾਰਜ  ਤਿੱਨ ਲੱਖ ਅਠੱਨਵੇ ਹਜ਼ਾਰ ਦੀ ਗ੍ਰਾਂਟ ਦੇ ਕੇ  ਸਾਡੇ ਪਿੰਡ ਨੂੰ ਮਾਣ ਬਖ਼ਸ਼ਿਆ ਹੈ  ਉਨ੍ਹਾਂ ਅੱਗੇ ਕਿਹਾ ਕਿ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਸਿਰਫ ਕਾਂਗਰਸ ਦੀ ਸਰਕਾਰ ਵੇਲੇ ਹੀ  ਵੱਡੀ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਇਸ ਤੋਂ ਇਲਾਵਾ ਅਨੇਕਾਂ ਹੀ ਸਮਾਜ ਭਲਾਈ ਕਾਰਜਾਂ ਦੀਆਂ ਸਕੀਮਾਂ ਵੀ ਜਾਰੀ ਕੀਤੀਆਂ ਗਈਆਂ ਹਨ ਜੋ ਨਿਰੰਤਰ  ਚੱਲ ਰਹੀਆਂ ਹਨ ਜਿਵੇਂ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ  ਸ਼ਗਨ ਸਕੀਮ ਤੋਂ ਇਲਾਵਾ ਅਨੇਕਾਂ ਹੀ ਸਮਾਜ ਭਲਾਈ ਕਾਰਜਾਂ ਦੀਆਂ ਸਕੀਮਾਂ  ਪੰਜਾਬ ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਜਾਰੀ ਕੀਤੀਆਂ ਗਈਆਂ ਹਨ  ਉਨ੍ਹਾਂ ਇੱਕ ਵਾਰ ਫੇਰ ਤੋਂ ਬੀਬੀ ਰਾਜਵਿੰਦਰ ਕੌਰ ਭਾਗੀਕੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਹਲਕੇ ਦੇ ਸਰਬਪੱਖੀ ਵਿਕਾਸ ਲਈ ਬੀਬੀ ਰਾਜਵਿੰਦਰ ਕੌਰ ਭਾਗੀਕੇ ਦਿਨ ਰਾਤ ਮਿਹਨਤ ਕਰ ਰਹੇ ਹਨ  ਹਲਕੇ ਦੇ ਪਿੰਡਾਂ ਨੂੰ ਲੱਖਾਂ ਰੁਪਏ ਦੀਆਂ ਗਰਾਂਟਾਂ ਦੇ ਕੇ ਪਿੰਡਾਂ ਨੂੰ ਸ਼ਹਿਰਾਂ ਵਰਗੀ ਦਿੱਖ ਦੇਣ ਲਈ ਵਚਨਬੱਧ ਹਨ  ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹੋਰ ਵੀ ਗਰਾਂਟਾਂ ਦਿੱਤੀਆਂ ਜਾਣਗੀਆਂ  ਜਿਸ ਦੇ ਨਾਲ ਪਿੰਡ ਮਟਵਾਣੀ ਦਾ ਸਰਬਪੱਖੀ ਵਿਕਾਸ ਕਾਰਜ ਚਾਲੂ ਕੀਤੇ ਜਾਣਗੇ  ਇਸ ਸਮੇਂ ਸਰਪੰਚ ਜਸਵਿੰਦਰ ਸਿੰਘ ਗੁਰਪ੍ਰੀਤ ਸਿੰਘ ਗੁਰੂਤਾ ਗੱਗੀ ਲੰਬੜਦਾਰ ਮੋਹਨ  ਸਿੰਘ ਬਚਿੱਤਰ ਸਿੰਘ ਸਰਬਨ ਸਿੰਘ ਸੁਰਜੀਤ ਸਿੰਘ  ਇਸ ਤੋਂ ਇਲਾਵਾ ਵੱਡੀ ਪੱਧਰ ਤੇ ਨਗਰ ਨਿਵਾਸੀ ਹਾਜ਼ਰ ਸਨ

ਆਉਣ ਵਾਲੇ ਦਿਨਾਂ ਚ ਹੋਵੇਗਾ ਗ਼ਦਰੀ ਬਾਬਿਆਂ ਦੀ ਯਾਦ ਵਿੱਚ ਮੇਲਾ

 ਦੇਸ਼ ਭਗਤ ਗ਼ਦਰੀ ਬਾਬੇ ਪ੍ਰਬੰਧਕ ਕਮੇਟੀ ਢੁੱਡੀਕੇ ਦੀ ਮੀਟਿੰਗ ਕੀਤੀ ਗਈ

ਅਜੀਤਵਾਲ,ਨਵੰਬਰ  2020 -( ਬਲਬੀਰ ਸਿੰਘ ਬਾਠ)-

ਪੰਜਾਬ ਦੇ ਇਤਿਹਾਸਕ ਨਗਰ  ਗ਼ਦਰੀ ਯੋਧਿਆਂ ਦੀ ਧਰਤੀ ਗ਼ਦਰੀ ਬਾਬੇ ਯਾਦਗਾਰ ਪ੍ਰਬੰਧਕ ਕਮੇਟੀ ਢੁੱਡੀਕੇ ਵਿਖੇ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੀਟਿੰਗ ਵਿੱਚ  ਕਈ ਅਹਿਮ ਮਤੇ ਵੀ ਪਾਸ ਕੀਤੇ ਗਏ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ  ਮਾਸਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਇਹ ਮੀਟਿੰਗ ਪ੍ਰਧਾਨ ਮਾਸਟਰ ਜੈਕਬ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ  ਮੀਟਿੰਗ ਵਿੱਚ ਅੱਜ ਦੀ ਕਮੇਟੀ ਦੀ ਚੋਣ ਵੀ ਕੀਤੀ ਗਈ  ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਗ਼ਦਰੀ ਬਾਬਿਆਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਮੇਲਾ ਕਰਵਾਇਆ ਜਾਵੇਗਾ  ਇਸ ਸਮੇਂ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਜਨਰਲ ਸਕੱਤਰ ਸਰਬਜੀਤ ਸਿੰਘ ਮੀਤ ਪ੍ਰਧਾਨ ਕੁਲਤਾਰ ਸਿੰਘ ਗੋਲਡੀ ਬੇਅੰਤ ਸਿੰਘ ਜਸਬੀਰ ਸਿੰਘ ਜੋਗਿੰਦਰ ਸਿੰਘ  ਬਿਜਲੀ ਵਾਲਾ ਸੀਨੀਅਰ ਮੀਤ ਪ੍ਰਧਾਨ ਨਛੱਤਰ ਸਿੰਘ ਸੱਤੀ ਖਜ਼ਾਨਚੀ ਮਨਜੀਤ ਸਿੰਘ ਮਾਸਟਰ ਗੁਰਪਾਲ ਸਿੰਘ ਐਡੀਟਰ  ਜੁਆਇੰਟ ਸਕੱਤਰ ਮਾਸਟਰ ਜੈ ਕਿਸ਼ਨ ਜੀ ਸਕੱਤਰ ਦਵਿੰਦਰ ਸਿੰਘ ਮਠੌਲਾ ਮੇਜਰ ਸਿੰਘ  ਪ੍ਰੈੱਸ ਸਕੱਤਰ ਮਾਸਟਰ ਹਰੀ ਸਿੰਘ ਤਰਸੇਮ ਸਿੰਘ ਸਰਪ੍ਰਸਤ ਕਾਮਰੇਡ ਪਿਆਰਾ ਸਿੰਘ  ਸਲਾਹਕਾਰ ਅਜੀਤ ਸਿੰਘ ਸਰਾਂ ਸਰਪੰਚ ਜਸਬੀਰ ਸਿੰਘ ਢਿੱਲੋਂ ਕਾਰਜਕਾਰੀ ਮੈਂਬਰ ਚਮਕੌਰ ਸਿੰਘ ਫੌਜੀ ਤਰਨਜੀਤ ਸਿੰਘ ਬੇਅੰਤ ਸਿੰਘ ਗੁਰਪ੍ਰੀਤ ਸਿੰਘ ਚਮਕੌਰ ਸਿੰਘ ਹਰਜਿੰਦਰ ਸਿੰਘ ਬੱਗਾ  ਇਹ ਨਵੀਂ ਕਮੇਟੀ ਬਣਾਈ ਗਈ ਹੈ ਨਵੀਂ ਕਮੇਟੀ ਦੇ ਬਣਦਿਆਂ ਅੱਜ ਸਟੇਜ ਦੇ ਜਗ੍ਹਾ ਕਾਰਨਰ ਤੇ ਲਿਜਾਣ ਬਦਲੇ ਮਤਾ ਪਾਸ ਕੀਤਾ ਗਿਆ

ਜਰਨਲਿਸਟ ਪ੍ਰੈਸ ਕਲੱਬ ਰਜਿਸਟਰ ਪੰਜਾਬ ਦੀ ਡੇਹਲੋਂ ਵਿੱਚ ਹੋਈ ਹੰਗਾਮੀ ਮੀਟਿੰਗ   

 ਲੁਧਿਆਣ, ਨਵੰਬਰ 2020 ( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )-

ਜਰਨਲਿਸਟ ਪ੍ਰੈਸ ਕਲੱਬ ਰਜਿ: ਪੰਜਾਬ ਦੀ ਲੁਧਿਆਣਾ ਟੀਮ ਦੀ ਅਹਿਮ ਮੀਟਿੰਗ ਜ਼ਿਲ੍ਹਾ ਲੁਧਿਆਣਾ ਦੇ ਵਾਈਸ ਚੇਅਰਮੈਨ ਅਸ਼ੋਕ ਪੁਰੀ ਦੀ ਅਗਵਾਈ ਹੇਠ ਅੱਜ ਡੇਹਲੋਂ ਵਿਖੇ ਬਲਾਕ ਡੇਹਲੋਂ ਦੇ ਪ੍ਰਧਾਨ ਅਮਰਜੀਤ ਸਿੰਘ ਸੰਧੂ ਦੀ ਦੇਖ-ਰੇਖ ਹੇਠ ਮੀਟਿੰਗ ਹੋਈ ਜਿਸ ਵਿਚ ਵਿਸ਼ੇਸ਼ ਤੌਰ ਤੇ ਅੱਜ ਮਹਿਲਾ ਵਿੰਗ ਦੀ ਸਥਾਪਨਾ ਕੀਤੀ ਗਈ  ਜਿਸ  ਵਿੱਚ  ਜਸਵਿੰਦਰ ਸਿੰਘ ਜਿਲਾ  ਚੇਅਰਮੈਨ ਤੇ ਪ੍ਰਮੋਦ ਚੌਟਾਲਾ ਜਿਲਾ ਪ੍ਰਧਾਨ ਵਾਇਸ ਚੇਅਰਮੈਨ  ਵਿਵੇਕ ਬਖਸ਼ੀ ਜੀ  ਜਰਨਲ ਸਕੱਤਰ ਸਰਬਜੀਤ ਸਿੰਘ ਬੱਬੀ ਅਸੋਕ ਪੁਰੀ ਪੀ ਆਰ ਓ ਪ੍ਰਦੀਪ ਸ਼ਰਮਾ ਵਿਨੋਦ ਕੁਮਾਰ  ਬਲਾਕ ਡੇਹਲੋ ਦੇ ਪ੍ਰਧਾਨ ਅਮਰਜੀਤ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ ਵਿਕਰਮ ਵਰਮਾ ਮੀਤ ਪ੍ਰਧਾਨ  ਕੁਲਵੰਤ ਸਿੰਘ ਮੀਤ ਪ੍ਰਧਾਨ  ਹਿਮਾਸ਼ੂ ਮਿੱਤਲ ਮੀਤ ਪ੍ਰਧਾਨ  ਰਵਿੰਦਰ ਜਿੰਮੀ ਕੈਸ਼ੀਅਰ ਅਮਰੀਕ ਸਿੰਘ ਸਕੱਤਰ ਹਰਿੰਦਰਪਾਲ ਸਿੰਘ ਸੈਕਟਰੀ ਹਰਜਿੰਦਰ ਸਿੰਘ ਗਰੇਵਾਲ ਸੈਕਟਰੀ ਨਿਤਿਨ ਮਲਹੋਤਰਾ ਸਕੱਤਰ ਸਤੀਸ਼ ਕੁਮਾਰ ਸਕੱਤਰ ਅਵਤਾਰ ਸਿੰਘ ਵਰਮਾ ਸਕੱਤਰ ਕਰਮਜੀਤ ਸਿੰਘ ਖੇਲਾ  ਸਰਪ੍ਰਸਤ  ਅੰਮ੍ਰਿਤਪਾਲ ਸਿੰਘ ਕੈਲੇ ਡਾ ਸਰਪ੍ਰਸਤ ਡਾ ਪ੍ਰਦੀਪ ਸ਼ਰਮਾ ਜਨਰਲ ਸੈਕਟਰੀ ਰਣਬੀਰ ਸਿੰਘ ਮਹਿਮੀ ਸੈਕਟਰੀ ਗੁਰਪ੍ਰੀਤ ਸਿੰਘ ਸੈਕਟਰੀ  ਪੀਆਰਓ ਸੁਰਜੀਤ ਸਿੰਘ ਮੀਡੀਆ ਐਡਵਾਈਜ਼ਰ ਅਭਿਨਯ  ਕੁਮਾਰ  ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਜਿਸ ਵਿੱਚ ਜਰਨਲਿਸਟ ਪ੍ਰੈਸ ਕਲੱਬ ਵੱਲੋਂ ਮਹਿਲਾ ਵਿੰਗ ਦਾ ਗਠਨ ਕੀਤਾ ਗਿਆ ਜਿਸ ਵਿਚ  ਚੇਅਰਮੈਨ ਪਰਮਜੀਤ ਕੌਰ ਬੱਬੂ  ਵਾਈਸ ਚੇਅਰਮੈਨ ਬਲਜੀਤ ਕੌਰ ਮਾਲੜਾ ਪ੍ਰਧਾਨ ਪਰਮਜੀਤ ਕੌਰ ਸਾਇਆ ਮੀਤ ਪ੍ਰਧਾਨ ਬਲਜੀਤ ਕੌਰ ਧਾਲੀਵਾਲ ਸੈਕਟਰੀ ਜਸਵਿੰਦਰ ਕੌਰ ਖਜ਼ਾਨਚੀ ਚਰਨਜੀਤ ਕੌਰ ਅੰਮ੍ਰਿਤਪਾਲ ਕੌਰ ਮੀਤ ਪ੍ਰਧਾਨ ਪਵਨਦੀਪ ਕੌਰ ਮੀਤ ਪ੍ਰਧਾਨ ਮੀਡੀਆ ਐਡਵਾਈਜ਼ਰ ਕਰਮਜੀਤ ਕੌਰ ਨੂੰ ਵਿਸ਼ੇਸ਼ ਤੌਰ ਤੇ ਜਰਨਲਿਸਟ ਪ੍ਰੈਸ ਕਲੱਬ ਵੱਲੋਂ ਸਾਰਿਆਂ ਨੂੰ ਉਨ੍ਹਾਂ ਦੀ ਡਿਊਟੀ ਤੇ ਨਿਯੁਕਤ ਪੱਤਰ ਦਿੱਤੇ ਗਏ ਇਸ ਮੌਕੇ ਕਲੱਬ ਦੇ ਜ਼ਿਲ੍ਹਾ ਪ੍ਰਧਾਨ ਪ੍ਰਮੋਦ ਚੌਟਾਲਾ ਜੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਸ ਤਰ੍ਹਾਂ ਸਮਾਜ ਅੰਦਰ ਅੌਰਤਾਂ ਤੇ ਅੱਤਿਆਚਾਰ ਹੋ ਰਹੇ ਹਨ ਉਹਨਾਂ ਨਾਲ਼ ਨਜਿੱਠਣ ਲਈ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਦੇ ਪ੍ਰਧਾਨ ਮਨਜੀਤ ਸਿੰਘ ਮਾਨ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਮਹਿਲਾ ਵਿੰਗ ਦਾ ਗਠਨ ਕੀਤਾ ਗਿਆ ਹੈ ਜੋ ਅੌਰਤਾਂ ਤੇ ਹੋ ਰਹੇ ਅੱਤਾਆਚਾਰਾਂ ਖ਼ਿਲਾਫ਼ ਜੰਗ ਲੜੇਗੀ ਜਿਸਨੂੰ ਨੂੰ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਪੂਰਾ ਸਹਿਯੋਗ ਦੇਵੇਗੀ ਇਸ ਮੌਕੇ  ਵਿਸ਼ੇਸ਼ ਤੌਰ ਤੇ ਲੁਧਿਆਣਾ ਟੀਮ ਦਾ ਅਮਰਜੀਤ ਸੰਧੂ ਵੱਲੋਂ ਸਵਾਗਤ ਕੀਤਾ ਗਿਆ

ਤਿੰਨ ਮੈਂਬਰੀ ਵਫ਼ਦ ਪਹੁੰਚਿਆ ਕੇਰਲਾ ਦੀ ਰਾਜਧਾਨੀ ਤ੍ਰਿਵੇਂਦਰਮ ਵਿਖੇ।  

ਮਹਿਲ ਕਲਾਂ /ਬਰਨਾਲਾ-ਨਵੰਬਰ 2020 -(ਗੁਰਸੇਵਕ ਸਿੰਘ ਸੋਹੀ)-

ਮੈਡੀਕਲ ਪਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295 ) ਇਕ ਸੰਘਰਸ਼ਸ਼ੀਲ ਜਥੇਬੰਦੀ ਹੈ ,ਜਿਸ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਲਈ ਬਹੁਤ ਹੀ ਤਿੱਖੀਆਂ ਲੜਾਈਆਂ ਲੜੀਆਂ ਹਨ। ਜਿਸ ਚ ਵਿਧਾਨ ਸਭਾ ਦਾ ਘਿਰਾਓ,ਮੰਤਰੀਆਂ ਦੇ ਘਿਰਾਓ ,ਜਿੱਦੀ ਅਤੇ ਸਿਰਫਿਰੇ ਆਲ੍ਹਾ ਅਫ਼ਸਰਾਂ ਦਾ ਘਿਰਾਓ ,ਆਪਣੇ ਹੱਕਾਂ ਲਈ ਸੜਕਾਂ ਜਾਮ ਕਰਨਾ ਸ਼ਾਮਿਲ ਹੈ।

ਇਸੇ ਸੰਘਰਸ਼ ਨੂੰ ਜਿੱਤ ਵੱਲ ਲੈ ਜਾਣ ਲਈ ਇਕ ਹੋਰ ਕਦਮ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਕਾਨੂੰਨੀ ਪੱਖ ਮਜ਼ਬੂਤ ਕਰਨ ਤਿੰਨ ਮੈਂਬਰੀ ਵਫ਼ਦ, ਜਿਸ ਵਿਚ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ,ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਕਾਲਖ ,ਸੂਬਾ ਜੁਆਇੰਟ ਸਕੱਤਰ ਡਾ ਰਿੰਕੂ ਕੁਮਾਰ ਕੇਰਲਾ ਦੀ ਰਾਜਧਾਨੀ ਤ੍ਰਿਵੇਂਦਰਮ ਵਿਖੇ ਪਹੁੰਚ ਕੇ  ਜਾਣਕਾਰੀ ਪ੍ਰਾਪਤ ਕਰਨ ਲਈ  ਸਰਕਾਰੀ ਅਦਾਰਿਆਂ,ਅਰਧ ਸਰਕਾਰੀ ਅਦਾਰਿਆਂ ਅਤੇ ਨਿੱਜੀ ਅਦਾਰਿਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ। 

ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਦੱਸਿਆ ਕਿ ਸਿਹਤ ਮਹਿਕਮਾ ,ਪੁਲਸ ਮਹਿਕਮਾ ,ਅਰਧ ਸਰਕਾਰੀ ਮਹਿਕਮਾ ,ਇਸ ਗੱਲ ਲਈ ਪੰਜਾਬ ਦੀ ਤਰ੍ਹਾਂ ਬਜ਼ਿੱਦ ਹੈ ਕਿ ਇਸ ਕਿੱਤੇ ਦਾ ਬੰਦ ਹੋਣਾ ਹੀ ਜ਼ਰੂਰੀ ਹੈ । ਜਦ ਕਿ ਹਕੀਕਤ ਇਸ ਦੇ ਬਿਲਕੁਲ ਉਲਟ ਹੈ ।

ਡਾ.ਬਾਲੀ ਨੇ ਕਿਹਾ ਕਿ ਦੁਨੀਆਂ ਦੇ ਛੋਟੇ ਅਤੇ ਵੱਡੇ ਦੇਸਾਂ ਦੇ ਘੜੰਮ ਚੌਧਰੀਆਂ ਨੇ ਕੋਰੋਨਾ ਦੀ ਦਹਿਸ਼ਤ ਫੈਲਾ ਕੇ ਜੋ ਨੁਕਸਾਨ ਲੋਕਾਂ ਦਾ ਕੀਤਾ, ਉਸ ਦੀ ਮਿਸਾਲ ਇਤਿਹਾਸ ਵਿਚ ਕਿਤੇ ਵੀ ਨਹੀਂ ਮਿਲਦੀ ।

ਇਸ ਦੇ ਨਾਲ ਹੀ ਡਾ.ਬਾਲੀ ਨੇ ਕਿਹਾ ਕਿ ਭਾਰਤ ਦੇ ਇਤਿਹਾਸ ਵਿੱਚ ਇਹ ਵੀ ਇਕ ਮਿਸ਼ਾਲ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਪੈਦਾ ਕੀਤੀ ਹੈ ਕਿ  ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਰਿਪੋਰਟ ਅਨੁਸਾਰ ਭਾਰਤ ਵਿਚ 57% ਡਾਕਟਰ ਬਿਨਾਂ ਡਿਗਰੀਆਂ ਡਿਪਲੋਮਾ ਤੋਂ ਹਨ। 45% ਡਾਕਟਰ  ਅਕੈਡਮਿਕ ਯੋਗਤਾ ਵਾਲੇ ਹਨ। ਡਾ ਬਾਲੀ ਨੇ ਕਿਹਾ ਕਿ ਇਨ੍ਹਾਂ ਵਿੱਚੋਂ 30% ਡਾਕਟਰ ਤਾਂ ਆਪਣੀਆਂ ਨਿੱਜੀ ਨਰਸਿੰਗ ਹੋਮਾਂ ਤੇ ਕਲੀਨਿਕਾਂ ਬੰਦ ਕਰ ਕੇ ਆਪਣੇ ਫ਼ਰਜ਼ ਤੂੰ ਦੂਰ ਭੱਜ ਗਏ ਸਨ। ਫਿਰ ਅਗਰ 57% ਨੂੰ  ਜਿਹੜੀਆਂ ਸਰਕਾਰਾਂ ਬਿਨਾਂ ਡਿਗਰੀਆਂ ਡਿਪਲੋਮੇ ਗਰਦਾਰ ਰਹੀ ਹੈ, ਉਨ੍ਹਾਂ ਨੇ ਹੀ ਸਾਡੇ ਲੋਕਾਂ ਨੂੰ  ਕੋਰੋਨਾ ਦੀ ਦਹਿਸ਼ਤ ਤੋਂ ਬਚਾਇਆ ਹੈ  

ਸੂਬਾ ਜਰਨਲ ਸਕੱਤਰ ਡਾ ਜਸਵਿੰਦਰ ਕਾਲਖ ਨੇ ਕਿਹਾ ਕਿ ਅਸੀਂ ਹਮੇਸ਼ਾਂ ਹੀ ਸੰਘਰਸ਼ ਚੋਂ ਅੱਗੇ ਆਏ ਹਾਂ। ਸੰਘਰਸ਼ੀ ਲੋਕਾਂ ਲਈ ਸੰਘਰਸ਼ ਹੀ ਜਿੱਤ ਪ੍ਰਾਪਤ ਕਰਨ ਦਾ ਰਸਤਾ ਹੈ। ਜੋ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿ:295 ਨੇ ਪਿਛਲੇ 25 ਸਾਲਾਂ ਦੇ ਲੰਬੇ ਤਜਰਬੇ ਤੋਂ ਅਪਣਾ ਕੇ ਜਿੱਤਾਂ ਪ੍ਰਾਪਤ ਕੀਤੀਆਂ ਹਨ ।

ਡਾਕਟਰ ਕਾਲਖ ਨੇ ਕਿਹਾ ਸੰਘਰਸ਼ ਜਿੱਤ ਵੱਲ ਜਾ ਰਿਹਾ ਹੈ। ਇਸ ਸਬੰਧੀ ਕਿੱਤਾ ਬਚਾਉਣ ਵਾਲੀਆਂ ਹੋਰ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਸੰਘਰਸ਼ ਦੀ ਵਿਉਂਤਬੰਦੀ ਨੂੰ ਅਮਲੀ ਰੂਪ ਦਿੱਤਾ ਜਾਵੇਗਾ।

ਸੂਬਾ ਜੁਆਇੰਟ ਸਕੱਤਰ ਡਾ ਰਿੰਕੂ ਕੁਮਾਰ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿ:295 ਦੀ ਅਗਵਾਈ ਕਰਨ ਵਾਲੇ ਆਗੂ ਬਹੁਤ ਅਹਿਮ ਰੋਲ ਅਦਾ ਕਰ ਰਹੇ ਹਨ। ਦੂਸਰੇ ਸੂਬਿਆਂ ਵਿਚ  ਆ ਰਹੀਆਂ ਮੁਸ਼ਕਲਾਂ ਜਿਵੇਂ ਕਿ ਭਾਸ਼ਾ ਬੋਲਣਾ ਨੂੰ ਵੀ ਸੰਜੀਦਗੀ ਨਾਲ ਹੱਲ ਕਰ ਰਹੇ ਹਨ ।

ਪ੍ਰੈੱਸ ਨੂੰ ਇਹ ਜਾਣਕਾਰੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਡਾ ਮੁਹੰਮਦ ਮਹਿਲ ਕਲਾਂ ਨੇ ਦਿੱਤੀ।

ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ   ਪਾਸ ਕਰਕੇ ਮੋਦੀ ਸਰਕਾਰ ਨੇ ਆਪਣੇ ਆਪ ਨੂੰ ਧੋਖਾ ਦਿੱਤਾ । ਮਾਂਗਟ 

  ਬਿੱਲ ਵਾਪਸ ਕਰਵਾਏ ਬਿਨਾਂ ਕਿਸਾਨ ਜਥੇਬੰਦੀਆਂ ਸੁੱਖ ਦਾ ਸਾਹ ਨਹੀਂ ਲੈਣਗੀਆਂ।                                                                                                  

ਮਹਿਲ ਕਲਾਂ/ਬਰਨਾਲਾ-ਨਵੰਬਰ 2020- (ਗੁਰਸੇਵਕ ਸਿੰਘ ਸੋਹੀ)-

ਸੈਂਟਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਤਿੰਨ ਆਰਡੀਨੈਂਸ ਪਾਸ ਕਰ ਕੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਗਿਆ।ਭਾਰਤੀ ਕਿਸਾਨ ਯੂਨੀਅਨਾਂ ਇਨ੍ਹਾਂ ਆਰਡੀਨੈੱਸਾਂ ਨੂੰ ਵਾਪਸ ਕਰ ਕੇ ਹੀ ਦਮ ਲੈਣਗੀਆਂ। ਸੈਂਟਰ ਦੀ ਸਰਕਾਰ ਵੱਲੋਂ ਜਾਰੀ ਕੀਤੇ ਕਿਸਾਨ ਮਾਰੂ 3 ਆਰਡੀਨੈਂਸ ਪਾਸ ਕੀਤੇ ਗਏ ਹਨ।ਉਨ੍ਹਾਂ ਨੂੰ ਵਾਪਸ ਕਰਨ ਦੇ ਲਈ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 151-ਦਿਨਾਂ ਤੋਂ ਲਗਾਤਾਰ ਕਰੋ ਜਾਂ ਮਰੋ ਦੇ ਤਹਿਤ ਰੇਲਵੇ,-ਵੱਡੇ ਮੌਲ ਅਤੇ ਰਿਲਾਇੰਸ ਦੇ ਪਟਰੌਲ ਪੰਪਾਂ ਤੇ ਦਿਨ ਰਾਤ ਕਿਸਾਨਾਂ ਅਤੇ ਔਰਤਾਂ,ਬੱਚੇ ਬਜ਼ੁਰਗਾਂ ਵੱਲੋਂ ਜ਼ੋਰਦਾਰ ਅਤੇ ਤਿੱਖਾ ਸਘੰਰਸ ਕੀਤਾ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਮਾਜਸੇਵੀ ਜਸਵਿੰਦਰ ਸਿੰਘ ਮਾਂਗਟ ਹਮੀਦੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਦੀ ਸਲਾਹ ਲਏ ਬਿਨਾਂ ਹੀ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨ ਪਾਸ ਕਰ ਕੇ ਜੋ ਕਿ ਕਿਸਾਨਾਂ ਪ੍ਰਤੀ ਅਤਿ ਨਿੰਦਣਯੋਗ ਹਨ।ਇਸ ਫੈਸਲਿਆਂ ਦੇ ਖ਼ਿਲਾਫ਼ ਕੀਤੇ ਜਾ ਰਹੇ ਅੰਦੋਲਨ ਦੀ ਤਾਕਤ ਬਣਨ ਦੇ ਲਈ ਸੂਬੇ ਦੇ ਹਰ ਵਰਗ ਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ 26-27 ਤਰੀਕ ਨੂੰ ਅੰਦੋਲਨ ਵਿੱਚ ਜਥੇਬੰਦੀਆਂ ਦਾ ਸਾਥ ਡਟ ਕੇ ਦੇਣਾਂ ਚਾਹੀਦਾ ਹੈ। ਕੇਂਦਰ ਦੀ ਸੈਂਟਰ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕੀਤਾ ਜਾਵੇਗਾ। ਇਸ ਲਈ ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਅਤੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਦਿੱਤਾ ਜਾ ਰਿਹਾ ਹੈ ਅਤੇ ਜ਼ਮੀਨਾਂ ਤੇ ਧੱਕੇ ਨਾ ਕਬਜ਼ੇ ਕੀਤੇ ਜਾ ਸਕਣ। ਅਜਿਹੇ ਫ਼ੈਸਲੇ ਲਾਗੂ ਹੋਣ ਨਾਲ ਕਿਸਾਨਾਂ ਦੇ ਖੇਤੀਬਾੜੀ ਧੰਦੇ ਖਤਮ ਹੋ ਜਾਣਗੇ।   ਕਿਸਾਨਾਂ ਦੇ ਟਿਊਬਲਾਂ ਨੂੰ ਮਿਲਦੀ ਮੁਫ਼ਤ ਬਿਜਲੀ ਪਾਣੀ ਦੀ ਸਹੂਲਤ ਨੂੰ ਖ਼ਤਮ ਹੋ ਜਾਵੇਗੀ । ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤੇ ਜਾਣਗੇ।

ਪਿੰਡ ਹਲਵਾਰਾ ਵਿਖੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੀ ਅਹਿਮ ਮੀਟਿੰਗ ਹੋਈ

  ਰਾਏਕੋਟ- ਲੁਧਿਆਣਾ -ਨਵੰਬਰ 2020  (ਗੁਰਸੇਵਕ ਸਿੰਘ ਸੋਹੀ)-

ਅੱਜ ਹਲਕਾ ਰਾਏਕੋਟ ਦੇ ਪਿੰਡ ਹਲਵਾਰਾ ਵਿਖੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਵਰਕਰਾਂ ਵੱਲੋਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਦੇਖ- ਰੇਖ ਹੇਠ ਇਕ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ ਮਨਜੀਤ ਸਿੰਘ ਰਾਏਕੋਟ ਕੌਮੀ ਕੋਆਡੀ ਨੇਸ਼ਨ ਮੈਂਬਰ ਅਤੇ ਮਨਪ੍ਰੀਤ ਸਿੰਘ ਤਲਵੰਡੀ ਕੌਮੀ ਕੋਆਡੀ ਨੇਸ਼ਨ ਮੈਂਬਰ ਯੂਥ ਅਕਾਲੀ ਦਲ ਦੀ ਅਗਵਾਹੀ ਵਿਚ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਬੰਧੀ ਗੱਲਬਾਤ ਕੀਤੀ ਗਈ ਪ੍ਰੈੱਸ ਮਿਲਣੀ ਦੌਰਾਨ ਉਨ੍ਹਾਂ ਤਿੱਖੇ ਸ਼ਬਦਾਂ ਵਿੱਚ ਉਨ੍ਹਾਂ ਕਿਹਾ ਹੈ ਕਿ ਨੌਜਵਾਨ ਪੀੜ੍ਹੀ ਸਮਝ ਚੁੱਕੀ ਹੈ ਕੀ ਇਸ ਵਾਰ ਵੋਟਾਂ ਕਿੱਥੇ ਪਾਉਣੀਆਂ ਚਾਹੀਦੀਆਂ ਹਨ ਉਨ੍ਹਾਂ ਦਾਅਵਾ ਕੀਤਾ ਹੈ ਕਿ ਸਾਰੀਆਂ ਸ਼ੀਟਾਂ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਪਾਰਟੀ ਦੀ ਝੋਲੀ 'ਚ ਪਾਵਾਂਗੇ।ਅਖੀਰ ਵਿਚ ਉਨ੍ਹਾਂ ਨੇ ਕਿਹਾ ਕਿ ਜੋ ਮੋਦੀ ਸਰਕਾਰ ਨੇ ਕਿਸਾਨਾਂ ਵਿਰੁਧ ਤਿੰਨ ਆਰਡੀਨੈਂਸ ਪਾਸ ਕੀਤੇ ਹਨ ਉਨ੍ਹਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਹਰ ਵਰਗ ਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ 26-27 ਤਰੀਕ ਨੂੰ ਦਿੱਲੀ ਜਾਣਾ ਚਾਹੀਦਾ ਹੈ ਇਸ ਮੌਕੇ ਉਨ੍ਹਾਂ ਨਾਲ ਤਲਵਿੰਦਰ ਸਿੰਘ ਹਲਵਾਰਾ ਸਾਬਕਾ ਹਲਕਾ ਪ੍ਰਧਾਨ ਐਸਓਆਈ ਸਾਬਕਾ ਮੀਤ ਪ੍ਰਧਾਨ, ਬੂਟਾ ਸਿੰਘ, ਗੁਰਦੀਪ ਸਿੰਘ ਮੈਬਰ ਕੋ ਸੋਸਾਇਟੀ, ਦਰਸ਼ਨ ਸਿੰਘ ਧਾਲੀਵਾਲ, ਦਲਵੀਰ ਸਿੰਘ ਨੀਲਾ, ਕਿਰਨਦੀਪ ਸਿੰਘ ਯੂਐਏ, ਮਨੀ ਪੱਖੋਵਾਲ, ਗੁਰਪ੍ਰੀਤ ਸਿੰਘ, ਲਾਲੀ ਖਹਿਰਾ, ਕਰਨ ਨੱਤ ਆਦਿ ਹਾਜ਼ਰ ਸਨ।

ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਤਿੰਨ ਮੈਂਬਰੀ ਵਫ਼ਦ ਪਹੁੰਚਿਆ ਤਾਮਿਲਨਾਡੂ

ਮਹਿਲ ਕਲਾਂ-ਬਰਨਾਲਾ-ਨਵੰਬਰ 2020 - (ਗੁਰਸੇਵਕ ਸੋਹੀ)-

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ  ਪੰਜਾਬ (ਰਜਿ:295) ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਵਿੱਚ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ  ਅਤੇ ਸੂਬਾ ਜੁਆਇੰਟ ਸਕੱਤਰ ਡਾ ਰਿੰਕੂ ਕੁਮਾਰ ਤਾਮਿਲਨਾਡੂ ਪਹੁੰਚੇ ।

ਤਾਮਿਲਨਾਡੂ ਸੂਬੇ ਵਿਚ ਸਰਕਾਰੀ ਹਸਪਤਾਲ,ਸਿਹਤ ਵਿਭਾਗ ਅਤੇ ਅਰਧ ਸਰਕਾਰੀ ਅਦਾਰਿਆਂ ਨਾਲ ਪੂਰਾ ਦਿਨ ਗੱਲਬਾਤ ਕੀਤੀ ਗਈ । ਗੱਲਬਾਤ ਦੌਰਾਨ ਤਾਮਿਲਨਾਡੂ ਸੂਬੇ ਦੀਆਂ ਨੀਤੀਆਂ ਕੀ ਹਨ। ਤੇ ਸਿਹਤ ਮਹਿਕਮਾ ਕਿਸ ਕਿਸਮ ਦੀਆਂ ਨੀਤੀਆਂ ਲਾਗੂ ਕਰ ਰਿਹਾ ਹੈ। ਕਿਸ ਕਿਸਮ ਦੇ ਕੋਰਸ ਸ਼ੁਰੂ ਕੀਤੇ ਗਏ ਹਨ ਅਤੇ ਸੂੁਬਾ ਕਿਹੜੇ ਹੋਰ ਕੋਰਸ ਸ਼ੁਰੂ ਕਰਨ ਜਾ ਰਿਹਾ ਹੈ। ਪੇਂਡੂ ਡਾਕਟਰਾਂ ਦੀਆਂ ਕੀ ਨੀਤੀ ਪ੍ਰੈਕਟਿਸ ਹਨ ਤੇ ਸਰਕਾਰ ਕੀ ਕਰ ਰਹੀ ਹੈ। ਇਸ ਸੰਬੰਧੀ ਪੂਰਨ ਜਾਣਕਾਰੀ ਪ੍ਰਾਪਤ ਕੀਤੀ ਗਈ  ।

ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਵੱਖ ਵੱਖ ਸੂਬਿਆਂ ਦੀ ਜਾਣਕਾਰੀ ਅਨੁਸਾਰ ਤੇ ਭਾਰਤ ਦੇ ਸੰਵਿਧਾਨ ਅਨੁਸਾਰ ਸੂਬਿਆਂ ਦੀਆਂ ਵੱਖ ਵੱਖ ਨੀਤੀਆਂ ਹਨ। ਜਿਹੋ ਜਿਹਾ ਵੀ ਸੂਬਾ ਦੀ ਭੂਗੋਲਕ ,ਆਰਥਿਕ, ਸੱਭਿਆਚਾਰਕ ਸਥਿਤੀ ਹੈ,ਉਸੇ ਤਰ੍ਹਾਂ ਦੀਆਂ ਨੀਤੀਆਂ ਦੀ ਜ਼ਰੂਰਤ ਹੈ। ਜੋ ਸਰਕਾਰਾਂ ਕਦਾਚਿਤ ਅਖ਼ਤਿਆਰ ਨਹੀਂ ਕਰ ਰਹੀਆਂ' ।

ਡਾ ਬਾਲੀ ਨੇ ਕਿਹਾ ਕਿ ਸੂਬਾ ਸਰਕਾਰਾਂ ਦੀ ਸਰਕਾਰ ,ਸਿਹਤ ਅਧਿਕਾਰੀ ,ਸੂਬਾ ਪੁਲਿਸ,ਸੰਵਿਧਾਨ ਦੀਆਂ ਕਸਮਾਂ ਖਾਣ ਵਾਲੇ ਵੀ ਸੁਵਿਧਾਨ ਦੀ ਉਲੰਘਣਾ ਕਰਕੇ ਮੈਡੀਕਲ ਪ੍ਰੈਕਟੀਸ਼ਨਰਾਂ ਤੇ ਜ਼ੁਲਮ ਕਰ ਰਹੇ ਹਨ।

ਭਾਰਤ ਦੇ ਸੰਵਿਧਾਨ ਅਨੁਸਾਰ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਗਏ ਹਨ ਤਾਂ ਸੂਬਾ ਸਰਕਾਰਾਂ ਵੀ ਇਸ ਵੱਲ ਕੋਈ ਤਵੱਜੋਂ ਨਹੀਂ ਦੇ ਰਹੀਆਂ। ਸਗੋਂ ਭਾਰਤੀ ਸੰਵਿਧਾਨ ਦੀ ਉਲੰਘਣਾ ਕਰਕੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਸਦੇ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਕਿੱਤੇ ਨੂੰ ਉਜਾੜਨ ਲਈ ਨੀਤੀਆਂ ਘੜ ਰਹੀਆਂ ਹਨ ।

ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਕਾਲਖ ਅਤੇ ਜੁਆਇੰਟ ਸਕੱਤਰ ਡਾ ਰਿੰਕੂ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਕਿੱਤਾ ਉਜਾੜੂ ਹਨ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ :295) ਦੀਆਂ ਨੀਤੀਆਂ ''ਕਿੱਤਾ ਬਚਾਓ,ਜ਼ਿੰਦਗੀ ਬਚਾਓ' ਵਾਲੀਆਂ ਹਨ ।

ਡਾ ਕਾਲਖ ਅਤੇ ਡਾ ਰਿੰਕੂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਪੰਜਾਬ ਵਿੱਚ ਜਲਦੀ ਹੀ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਕਿੱਤੇ ਦਾ ਹੱਲ ਕਰ ਲਿਆ ਜਾਵੇਗਾ। ਉਮੀਦ ਹੈ ਕਿ ਸਰਕਾਰ ਨੂੰ ਸਾਡੇ ਸੰਘਰਸ਼ ਮੂਹਰੇ ਝੁਕਣਾ ਪਵੇਗਾ। 

ਇਸ ਲਈ ਕਾਨੂੰਨੀ ਪੱਖ ਨੂੰ ਵਿਸਥਾਰ ਵਿੱਚ ਜਾਣਨ ਲਈ ਇਹ ਸੂਬਾ ਪੱਧਰੀ  ਵਫਦ ਵੱਖ ਵੱਖ ਸੂਬਿਆਂ ਤੋਂ ਜਾਣਕਾਰੀ ਪ੍ਰਾਪਤ ਕਰ ਰਿਹਾ ਹੈ ।