You are here

ਪੰਜਾਬ

ਸੁਖਬੀਰ ਨੂੰ ਐੱਸਜੀਪੀਸੀ ਲਈ ਇਕ ਵੀ ਸਾਫ਼ ਅਕਸ ਵਾਲਾ ਵਿਅਕਤੀ ਨਹੀਂ ਮਿਲਿਆ - ਖਹਿਰਾ

ਚੰਡੀਗੜ੍ਹ, ਨਵੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  

'ਆਪ' ਦੇ ਬਾਗੀ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਬੀਬੀ ਜਗੀਰ ਕੌਰ ਨੂੰ ਐੱਸਜੀਪੀਸੀ ਦਾ ਪ੍ਰਧਾਨ ਬਣਾਉਣ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਹਮਲਾ ਬੋਲਿਆ ਹੈ।

ਉਨ੍ਹਾਂ ਕਿਹਾ ਕਿ ਐੱਸਜੀਪੀਸੀ 'ਚ ਇਕ ਵੀ ਸਾਫ ਅਕਸ ਵਾਲਾ ਵਿਅਕਤੀ ਨਹੀਂ ਹੈ, ਜੋ ਦਾਗੀ ਚਿਹਰਿਆਂ ਨੂੰ ਸਿੱਖਾਂ ਦੀ ਸਰਵਉੱਚ ਸੰਸਥਾ ਦਾ ਪ੍ਰਧਾਨ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਪਹਿਲੀ ਅਜਿਹੀ ਐੱਸਜੀਪੀਸੀ ਪ੍ਰਧਾਨ ਹੋਵੇਗੀ, ਜਿਨ੍ਹਾਂ ਖ਼ਿਲਾਫ਼ ਸੁਪਰੀਮ ਕੋਰਟ ਤੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਹੈ।
ਉਨ੍ਹਾਂ ਕਿਹਾ ਕਿ ਹਰਪ੍ਰੀਤ ਹੱਤਿਆਕਾਂਡ 'ਚ ਸੀਬੀਆਈ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਭਾਵੇਂ ਹੀ ਹਾਈ ਕੋਰਟ ਨੇ ਖ਼ਤਮ ਕਰ ਦਿੱਤੀ ਹੋਵੇ ਪਰ ਇਸ ਕੇਸ 'ਚ ਪਟੀਸ਼ਨਕਰਤਾ ਨੇ ਇਸ ਮਾਮਲੇ 'ਚ ਸੁਪਰੀਮ ਕੋਰਟ 'ਚ ਪਟੀਸ਼ਨ ਪਾਈ ਹੋਈ ਹੈ। ਇਸੇ ਤਰ੍ਹਾਂ ਬੇਗੋਵਾਲ 'ਚ 23 ਏਕੜ ਸਰਕਾਰੀ ਜ਼ਮੀਨ ਨੂੰ ਹੁੜਦੰਗ ਦੇ ਮਾਮਲੇ 'ਚ ਹਾਈ ਕੋਰਟ 'ਚ ਪਟੀਸ਼ਨ ਹੈ। ਉਨ੍ਹਾਂ ਕਿਹਾ ਕਿ ਕੁਦਰਤ ਨੇ ਇਕ ਵਾਰ ਫਿਰ ਸੁਖਬੀਰ ਬਾਦਲ ਕੋਲੋਂ ਗ਼ਲਤੀ ਕਰਵਾਈ ਹੈ।

ਸਰਪੰਚ ਇਕਬਾਲ ਸਿੰਘ ਝੰਡਿਆਣਾ ਸ਼ਰਕੀ ਨੇ ਕੀਤਾ ਬੀਬੀ ਰਾਜਵਿੰਦਰ ਕੌਰ ਭਾਗੀਕੇ ਦਾ ਧੰਨਵਾਦ

ਪਿੰਡ ਨੂੰ ਮਿਲੇ 6 ਲੱਖ 7 ਹਜ਼ਾਰ ਦੀ ਗਰਾਂਟ

ਅਜੀਤਵਾਲ, ਨਵੰਬਰ  2020 -) ਬਲਬੀਰ ਸਿੰਘ ਬਾਠ  )

ਮੋਗੇ ਜ਼ਿਲ੍ਹੇ ਦੇ ਪਿੰਡ ਝੰਡੇਆਣਾ ਸਰਕੀ  ਸਮੂਹ ਪੰਚਾਇਤ ਦੇ ਸਰਪੰਚ ਇਕਬਾਲ ਸਿੰਘ ਝੰਡੇਆਣਾ ਨੇ ਬੀਬੀ ਰਾਜਵਿੰਦਰ ਕੌਰ ਭਾਗੀਕੇ  ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ  ਉਨ੍ਹਾਂ ਜਨ ਸਕਤੀ  ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਬੀ ਭਾਗੀਕੇ ਦੇ ਸਖ਼ਤ ਮਿਹਨਤ ਦੀ ਬਦੌਲਤ  ਸਦਕਾ ਹੀ ਪਿੰਡ ਝੰਡਿਆਣਾ ਸ਼ਰਕੀ ਨੂੰ ਮਿਲੀ ਛੇ ਲੱਖ ਸੱਤ ਹਜ਼ਾਰ ਦੀ ਗਰਾਂਟ  ਜਿਸ ਨਾਲ ਪਿੰਡ ਦੇ ਵਿਕਾਸ ਕਾਰਜ ਵੱਡੀ ਪੱਧਰ ਤੇ ਕਰਵਾਏ ਜਾਣਗੇ  ਸਰਪੰਚ ਇਕਬਾਲ ਸਿੰਘ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ  ਦੀ ਦੂਰਅੰਦੇਸ਼ੀ ਸੋਚ ਸਦਕਾ ਹੀ ਪੰਜਾਬ ਤਰੱਕੀ ਦੀਆਂ ਲੀਹਾਂ ਵੱਲ ਨੂੰ ਜਾ ਰਿਹਾ ਹੈ  ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਕਾਰਜ ਵੱਡੀ ਪੱਧਰ ਤੇ ਜਾਰੀ ਕੀਤੇ ਜਾ ਰਹੇ ਹਨ  ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜ ਸਿਰਫ਼ ਕਾਂਗਰਸ ਦੀ ਕੈਪਟਨ ਦੀ ਸਰਕਾਰ ਵੇਲੇ ਹੀ ਹੋਇਆ ਹੈ  ਇੱਕ ਵਾਰ ਫੇਰ ਤੋਂ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਅਤੇ ਬੀਬੀ ਰਾਜਵਿੰਦਰ ਕੌਰ ਭਾਗੀਕੇ ਦਾ ਦਿਲੋਂ ਧੰਨਵਾਦ ਕੀਤਾ  ਇਸ ਸਮੇਂ ਉਨ੍ਹਾਂ ਨਾਲ ਪੰਚਾਇਤ ਮੈਂਬਰ ਜਗਰੂਪ ਸਿੰਘ ਪੰਚਾਇਤ ਮੈਂਬਰ ਜਸਵੰਤ ਸਿੰਘ ਪੰਚਾਇਤ ਮੈਂਬਰ ਬਿੰਦਰ ਸਿੰਘ ਪੰਚਾਇਤ ਮੈਂਬਰ ਜਗਦੀਪ ਸਿੰਘ ਪੰਚਾਇਤ ਮੈਂਬਰ ਰਣਜੀਤ ਸਿੰਘ ਪੰਚਾਇਤ ਮੈਂਬਰ ਸੁਖਦੇਵ ਸਿੰਘ  ਪੰਚਾਇਤ ਮੈਂਬਰ ਕਰਨੈਲ ਸਿੰਘ ਪੰਚਾਇਤ ਮੈਂਬਰ ਜਗਰਾਜ ਸਿੰਘ ਪੰਚਾਇਤ ਮੈਂਬਰ ਰਣਜੀਤ ਸਿੰਘ ਰਾਜਾ ਸੂਬੇਦਾਰ ਚਰਨ ਸਿੰਘ ਦਰਸ਼ਨ ਸਿੰਘ ਬਲਾਕ ਸੰਮਤੀ ਮੈਂਬਰ ਤੋਂ ਇਲਾਵਾ ਨਗਰ ਨਿਵਾਸੀ ਹਾਜ਼ਰ ਸਨ

ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਤੇ ਲੱਖ ਲੱਖ ਮੁਬਾਰਕਾਂ  - ਚੇਅਰਮੈਨ ਰਣਧੀਰ ਸਿੰਘ ਢਿੱਲੋਂ

ਪਾਰਟੀ ਹਾਈ ਕਮਾਂਡ ਦਾ ਵਿਸ਼ੇਸ਼ ਤੌਰ ਤੇ ਧੰਨਵਾਦ

 ਅਜੀਤਵਾਲ, - ( ਬਲਬੀਰ ਸਿੰਘ ਬਾਠ )-

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਬਾਬਾ ਬੋਹਡ਼ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ  ਤੇ ਸ਼੍ਰੋਮਣੀ ਅਕਾਲੀ ਦਲ ਹਾਈ ਕਮਾਂਡ ਦਾ ਵਿਸ਼ੇਸ਼  ਧੰਨਵਾਦ ਕਰਦਿਆਂ ਸਾਬਕਾ ਚੇਅਰਮੈਨ ਰਣਧੀਰ ਸਿੰਘ ਢਿੱਲੋਂ ਨੇ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ਤੇ ਲੱਖ ਲੱਖ ਵਧਾਈ ਦਿੰਦਿਆਂ ਕਿਹਾ ਕਿ ਹਾਈਕਮਾਂਡ ਦਾ ਫ਼ੈਸਲਾ ਸ਼ਲਾਘਾਯੋਗ ਹੈ ਚੇਅਰਮੈਨ ਢਿੱਲੋਂ  ਕਿ ਇਸ ਨਾਲ ਇਸਤਰੀ ਅਕਾਲੀ ਦਲ ਦਾ ਵੀ ਮਾਣ ਵਧਾਇਆ ਹੈ  ਉਨ੍ਹਾਂ ਜਨ ਸਖ਼ਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ਤੇ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ  ਜੋ ਸੂਝਵਾਨ ਲੀਡਰ ਹਨ ਆਪਣਾ ਕੰਮਕਾਜ ਬਹੁਤ ਹੀ ਈਮਾਨਦਾਰੀ ਨਾਲ ਨਿਭਾਉਣਗੇ  ਅਤੇ ਆ ਰਹੀਆਂ ਸਿੱਖਾਂ ਦੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਆਪਣੀ ਡਿਉਟੀ ਤੇ ਡਟ ਕੇ ਪਹਿਰਾ ਦਿੰਦੇ ਰਹਿਣਗੇ  ਉਨ੍ਹਾਂ ਇੱਕ ਵਾਰ ਫੇਰ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ  ਕਿ ਇਸ ਨਾਲ ਇਸਤਰੀ ਅਕਾਲੀ ਦਲ ਦਾ ਵੀ ਮਾਣ ਵਧਿਆ ਹੈ  ਇਸ ਸਮੇਂ ਉਨ੍ਹਾਂ ਨਾਲ ਭਰਵਾਂ ਮਾਸਟਰ ਮਲਕੀਤ ਸਿੰਘ ਢਿੱਲੋਂ ਸੁਖਵੰਤ ਸਿੰਘ ਸੁੱਖੀ ਜਸਵਿੰਦਰ ਸਿੰਘ ਡੇਅਰੀ ਵਾਲਾ ਹਰਿਮੰਦਰ ਸਿੰਘ ਕਲੇਰ ਸਤਨਾਮ  ਸਿੰਘ ਬਹਾਦਰ ਸਿੰਘ ਜਤਿੰਦਰ ਸਿੰਘ ਗੋਰਾ ਸਿੰਘ ਤੋਂ ਇਲਾਵਾ ਵੱਡੀ ਪੱਧਰ ਤੇ ਪਾਰਟੀ ਵਰਕਰ ਹਾਜ਼ਰ ਸਨ

ਉੱਘੇ ਸਮਾਜ ਸੇਵੀ ਮਨਜੋਤ ਬਾਗੜੀ ਦਾ ਪਿੰਡ ਮਲੂਕਾ ਵਿਖੇ ਅਮਨ ਸਾਈ ਪ੍ਰੈੱਸ ਵੱਲੋਂ ਵਿਸ਼ੇਸ਼ ਸਨਮਾਨ ਕੀਤਾ।  

ਰਾਮਪੁਰਾ /ਬਠਿੰਡਾ -ਨਵੰਬਰ 2020 -  (ਗੁਰਸੇਵਕ ਸਿੰਘ ਸੋਹੀ) -

ਪੰਜਾਬ ਸਾਡੇ ਗੁਰੂਆਂ ਪੀਰਾਂ ਅਤੇ ਯੋਧਿਆਂ ਸਮਾਜ ਸੇਵੀਆਂ ਦੀ ਧਰਤੀ ਹੈ। ਜਦੋਂ ਕੋਈ ਟੂਰਨਾਮੈਂਟ ਹੋਵੇ ਜਾਂ ਕੋਈ ਲੋੜਵੰਦ ਪਰਿਵਾਰ ਹੋਵੇ ਸਾਡੇ ਸਮਾਜ ਸੇਵੀ ਵਧ ਚਡ਼੍ਹ ਕੇ ਹਿੱਸਾ ਪਾਉਂਦੇ ਹਨ। ਅੱਜ ਪਿੰਡ ਮਲੂਕਾ ਵਿਖੇ ਸ਼ਾਨਦਾਰ ਟੂਰਨਾਮੈਂਟ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਨਿੱਘੇ ਅਤੇ ਨੇਕ ਸੁਭਾਅ ਦਾ ਸਮਾਜ ਸੇਵੀ ਮਨਜੋਤ ਬਾਗੜੀ ਦਾ ਅਮਨ ਸਾਈਪ੍ਰੈਸ ਵੱਲੋਂ ਵਿਸ਼ੇਸ਼ ਸਨਮਾਨਤ ਕੀਤਾ ਗਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟੂਰਨਾਮੈਂਟ ਕਮੇਟੀ ਦੇ ਆਗੂਆਂ   ਨੇ ਕਿਹਾ ਕਿ ਸਾਡੇ ਗੁਰੂਆਂ ਪੀਰਾਂ ਦਾ ਕਹਿਣਾ ਹੈ ਕਿ ਸੇਵਾ ਹਰ ਕਿਸੇ ਦੇ ਹਿੱਸੇ ਵਿਚ ਨਹੀਂ ਆਉਂਦੀ ਸੇਵਾ ਕਰਨ ਦੇ ਲਈ ਵੱਡੇ ਦਿਲ ਦਾ ਹੋਣਾ ਜ਼ਰੂਰੀ ਹੈ। ਇਸ ਸਮੇਂ ਉਨ੍ਹਾਂ ਨਾਲ ਜਸਬੀਰ ਬਾਗੜੀ, ਹਰਪ੍ਰੀਤ ਢਿੱਲੋਂ, ਸੁਖਪ੍ਰੀਤ, ਰਾਜੂ ਸਮਾਧ, ਲਾਡੀ ਮਹਿਰਾਜ, ਗੁਰਪ੍ਰੀਤ ਸਿੰਘ, ਕਾਲਾ ਮਲੂਕਾ ਅਤੇ ਸੁਖਪ੍ਰੀਤ ਸਿੱਧੂ ਆਦਿ ਹਾਜ਼ਰ ਸਨ।

ਅੱਜ ਪਿੰਡ ਮੂੰਮ ਤੋਂ ਕਿਸਾਨ ਯੂਨੀਅਨ ਡਕੌਂਦਾ ਦੇ ਆਗੂਆਂ ਵਲੋਂ ਮੋਦੀ ਸਰਕਾਰ ਦੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਨੂੰ ਚਾਲੇ ਪਾਉਂਦੇ ਹੋਏ । 

ਮਹਿਲ ਕਲਾਂ  ਬਰਨਾਲਾ- ਨਵੰਬਰ 2020 (ਗੁਰਸੇਵਕ ਸਿੰਘ ਸੋਹੀ)-

ਅੱਜ ਹਲਕਾ ਮਹਿਲ ਕਲਾਂ ਦੇ ਪਿੰਡ ਮੂੰਮ ਵਿਖੇ 30 ਜਥੇਬੰਦੀਆਂ ਦੇ ਸੱਦੇ ਤੇ ਸੈਂਟਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਕਾਫ਼ਲਾ ਲੈ ਕੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਦੇ ਲਈ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਮੀਤ ਪ੍ਰਧਾਨ ਜਗਤਾਰ ਸਿੰਘ ਮੂੰਮ ਦੀ ਅਗਵਾਈ ਹੇਠ ਦਿੱਲੀ ਵੱਲ ਚਾਲੇ ਪਾਏ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਕਾਲੇ ਕਾਨੂੰਨ ਵਾਪਸ ਨਾ ਕੀਤੇ ਤਾਂ ਅਸੀਂ ਉੱਥੇ ਹੀ ਤਿੱਖਾ ਸੰਘਰਸ਼ ਕਰਾਂਗੇ ਚਾਹੇ ਸਾਨੂੰ ਕਿੰਨੇ ਹੀ ਮਹੀਨੇ ਕਿਉਂ ਨਾ ਲੱਗ ਜਾਣ ਅਤੇ ਸੈਂਟਰ ਸਰਕਾਰ ਨੇ 3 ਕਿਸਾਨ ਵਿਰੋਧੀ ਕਾਨੂੰਨ ਪਾਸ ਕੀਤੇ ਨੇ ਉਸ ਦੇ ਖ਼ਿਲਾਫ਼ ਅਸੀਂ ਸ਼ਾਂਤਮਈ ਨਾਲ ਧਰਨਾ ਲਾਉਣ ਜਾ ਰਹੇ ਹਾਂ ਤਾਂ ਜੋ ਇਹ ਕਨੂੰਨ ਰੱਦ ਹੋ ਸਕਣ । ਇਸ ਸਮੇਂ ਉਨ੍ਹਾਂ ਨਾਲ ਭਿੰਦਰ ਸਿੰਘ ਮੂੰਮ,  ਬੋਰਾ ਸਿੰਘ ਮੂੰਮ, ਗੁਰਮੇਲ ਸਿੰਘ ਮੂੰਮ, ਦੇਵ ਸਿੰਘ ਮੂੰਮ, ਕਾਕਾ ਸਿੰਘ ਮੂੰਮ, ਮੋਹਨ ਤੋ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਆਗੂ ਹਾਜ਼ਰ ਸਨ

ਬੱਚੇ ਦੇ ਜਨਮ ਦਿਨ ਦੀਆਂ ਮੁਬਾਰਕਾਂ

ਹਠੂਰ , ਨਵੰਬਰ 2020 - (ਕੌਸ਼ਲ ਮੱਲਾ  )

ਪਿੰਡ ਭੰਮੀਪੁਰਾ ਕਲਾਂ ਨਿਵਾਸੀ ਬੇਟੀ  ਭਵਨਜੀਤ ਕੌਰ ਮਾਤਾ ਕੁਲਜੀਤ ਕੌਰ ਪਿਤਾ  ਕਰਮਜੀਤ ਸਿੰਘ ਦੇ  ਸਮੂਹ ਪਰਿਵਾਰ ਨੂੰ ਬੇਟੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ  ।

ਸੀ ਪੀ ਆਈ (ਐਮ) ਦਾ ਕਾਫਲਾ ਦਿੱਲੀ ਲਈ ਰਵਾਨਾ

(ਫੋਟੋ ਕੈਪਸਨ:- ਦਿੱਲੀ ਲਈ ਰਵਾਨਾ ਹੋਣ ਸਮੇਂ ਸੀ ਪੀ ਆਈ (ਐਮ) ਦੇ ਆਗੂ)

ਹਠੂਰ,26,ਨਵਬਰ 2020  (ਕੌਸ਼ਲ ਮੱਲ੍ਹਾ)-

ਸੀ ਪੀ ਆਈ (ਐਮ) ਦੇ ਸੀਨੀਅਰ ਆਗੂ ਬਲਜੀਤ ਸਿੰਘ ਗੋਰਸੀਆ ਖਾਨ ਮੁਹੰਮਦ ਦੀ ਅਗਵਾਈ ਹੇਠ
ਇੱਕ ਕਾਫਲਾ ਦਿੱਲੀ ਲਈ ਰਵਾਨਾ ਹੋਇਆ।ਇਸ ਮੌਕੇ ਬਲਜੀਤ ਸਿੰਘ ਗੋਰਸੀਆ ਨੇ ਦੱਸਿਆ ਕਿ ਅੱਜ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ
ਸੁਖਵਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਸੂਬੇ ਵਿਚੋ ਕੇਂਦਰ ਦੀ ਸੁੱਤੀ ਪਈ ਮੋਦੀ ਸਰਕਾਰ ਨੂੰ ਜਗਾਉਣ ਅਤੇ ਕਾਲੇ ਕਾਨੂੰਨਾ
ਨੂੰ ਰੱਦ ਕਰਵਾਉਣ ਲਈ ਸੀ ਪੀ ਆਈ (ਐਮ) ਦੇ ਕਾਫਲਾ ਦਿੱਲੀ ਲਈ ਰਵਾਨਾ ਹੋ ਰਹੇ ਹਨ।ਇਸੇ ਲੜੀ ਤਹਿਤ ਅੱਜ ਹਠੂਰ,ਜਗਰਾਓ,ਸਿੱਧਵਾ
ਬੇਟ,ਭੂੰਦੜੀ ਅਤੇ ਚੌਕੀਮਾਨ ਤੋ ਕਿਸਾਨ-ਮਜਦੂਰਾ ਦੇ ਵੱਡੇ ਕਾਫਲੇ ਰਵਾਨਾ ਕੀਤੇ ਗਏ ਹਨ।ਉਨ੍ਹਾ ਕਿਹਾ ਕਿ ਅਸੀ ਕੇਂਦਰ ਸਰਕਾਰ
ਖਿਲਾਫ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਹਰ ਸੰਘਰਸ ਕਰਨ ਲਈ ਤਿਆਰ
ਹਾਂ ਕਿਉਕਿ ਹੁਣ ਕੇਂਦਰ ਸਰਕਾਰ ਖਿਲਾਫ ਆਰ-ਪਾਰ ਦੀ ਲੜਾਈ ਸੁਰੂ ਹੋ ਚੁੱਕੀ ਹੈ ਜਿਸ ਦੀ ਜਿੱਤ ਹੁਣ ਬਹੁਤ ਨੇੜੇ ਹੈ ਅਤੇ ਮੋਦੀ ਸਰਕਾਰ
ਨੂੰ ਪੰਜਾਬ ਦੇ ਮਿਹਨਤਕਸ ਲੋਕਾ ਦੇ ਸੰਘਰਸ ਅੱਗੇ ਝੁੱਕਣਾ ਹੀ ਪਵੇਗਾ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਹਾਕਮ ਸਿੰਘ ਡੱਲਾ,ਜਗਜੀਤ
ਸਿੰਘ ਡਾਗੀਆ,ਨਿਰਮਲ ਸਿੰਘ ਧਾਲੀਵਾਲ,ਪਾਲ ਸਿੰਘ ਭੰਮੀਪੁਰਾ,ਜਗਤਾਰ ਸਿੰਘ ਆਦਿ ਹਾਜ਼ਰ ਸਨ।
 

ਪੰਜਾਬ ਦੇ ਜਾਇਆਂ ਲਈ ਪਾਣੀ ਦੀਆਂ ਬੁਛਾੜਾਂ ਕੁਛ ਨਹੀਂ  ✍️ ਪੰਡਿਤ ਰਮੇਸ਼ ਕੁਮਾਰ ਭਟਾਰਾ

ਕੜਕਦੀ ਸਰਦੀ ਦੀਆਂ ਕਾਲੀਆਂ ਬੋਲਿਆ ਸੰਨਾਟੇ ਭਰੀਆਂ ਕਾਲੀਆਂ ਰਾਤਾਂ ਨੂੰ ਅਪਣੇ ਖੇਤਾ  ਨੂੰ ਪਾਣੀ ਲਗਾਉਣ ਵਾਲੇ ਇਹ ਮਹਾਤਮਾਂ ਗਾਂਧੀ, ਵਿਨੋਵਾ ਭਾਵੇਂ, ਕਰਾਂਤੀਕਾਰੀ ਲਾਲਾ ਲਾਜਪਤ ਰਾਏ, ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ, ਪੰਡਿਤ ਚੰਦਰ ਸ਼ੇਖਰ ਆਜ਼ਾਦ ਦੇ ਵਾਰਿਸ ਇਹ ਪੰਜਾਬ ਪ੍ਰਦੇਸ਼ ਹਰਿਆਣਾ ਸਮੇਤ ਭਾਰਤ ਦੇ ਕਿਸਾਨ ਤੇਰੀਆਂ ਪਾਣੀਆਂ ਦੀਆਂ ਬੌਛਾਰਾਂ ਲਾਠੀ ਚਾਰਜ ਤੋਂ ਨਹੀਂ ਡਰਦੇ ਭਾਜਪਾ ਪਾਰਟੀ ਹਰਿਆਣਾ ਦੀ ਖੱਟਰ ਅਤੇ ਦਿੱਲੀ ਦੀ ਨਾਰਿੰਦਰ ਮੋਦੀ ਸਰਕਾਰੇਂ, ਪੰਜਾਬ ਅਤੇ ਭਾਰਤ ਦੇ ਹਾਲਾਤ ਅਪਣੀ ਹੈਂਕੜ ਕਰਕੇ ਖਰਾਬ ਨਾ ਕਰੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ,ਮੈਂ ਹਾਂ ਸਾਰੀਆਂ ਦਾ ਭਲਾ ਮੰਗਣ ਵਾਲਾ,,, ਪੰਡਿਤ ਰਮੇਸ਼ ਕੁਮਾਰ ਕੁਮਾਰ ਭਟਾਰਾ ਬਰਨਾਲਾ ਪੰਜਾਬ 9815318924*

551ਵੇਂ ਗੁਰਪੁਰਬ ਮੌਕੇ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਤੋਂ ਹੋਵੇਗਾ ਸਿੱਧਾ ਪ੍ਰਸਾਰਣ

 

30 ਦੇਸ਼ਾਂ 'ਚ ਦਿਖਾਇਆ ਜਾਵੇਗਾ

ਚੰਡੀਗੜ੍ਹ, ਨਵੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-   

 ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਗੁਰਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ ਤੇ ਸ੍ਰੀ ਕਰਤਾਰਪੁਰ ਸਾਹਿਬ ਤੋਂ ਸੰਸਾਰ ਭਰ ਵਿਚ ਸਿੱਧਾ ਪ੍ਰਸਾਰਣ ਹੋਵੇਗਾ। ਇਹ ਵਡਮੁੱਲੀ ਜਾਣਕਾਰੀ ਅਦਾਰਾ 'ਪਰਵਾਸੀ' ਦੇ ਮੁਖੀ ਰਜਿੰਦਰ ਸੈਣੀ ਹੋਰਾਂ ਨੇ ਦਿੱਤੀ। ਕੈਨੇਡਾ ਵਿਚ ਸਭ ਤੋਂ ਵੱਡਾ ਨਾਮ ਰੱਖਣ ਵਾਲੇ ਅਦਾਰਾ ਪਰਵਾਸੀ ਦੇ ਮੁਖੀ ਰਜਿੰਦਰ ਸੈਣੀ ਹੋਰਾਂ ਨੇ ਵਿਸਥਾਰਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਤੇ ਸ੍ਰੀ ਪੰਜਾ ਸਾਹਿਬ, ਪਾਕਿਸਤਾਨ ਤੋਂ 551ਵੇਂ ਗੁਰਪੁਰਬ ਮੌਕੇ ਤਿੰਨ ਦਿਨਾਂ ਦਾ ਸਿੱਧਾ ਪ੍ਰਸਾਰਣ ਕੈਨੇਡਾ, ਅਮਰੀਕਾ, ਯੂਕੇ, ਆਸਟਰੇਲੀਆ, ਨਿਊਜ਼ੀਲੈਂਡ ਤੇ ਭਾਰਤ ਸਮੇਤ ਦੁਨੀਆ ਦੇ ਉਨ੍ਹਾਂ 30 ਮੁਲਕਾਂ ਵਿਚ ਉਪਲਬਧ ਹੋਵੇਗਾ, ਜਿੱਥੇ ਪੰਜਾਬੀ ਭਾਈਚਾਰਾ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਵਸਦੀ ਹੈ।

ਰਜਿੰਦਰ ਸੈਣੀ ਹੋਰਾਂ ਨੇ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਇਹ ਗੱਲ ਸਾਂਝੀ ਕੀਤੀ ਕਿ ਪਿਛਲੇ ਸਾਲ ਜਦੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਸਮੇਂ ਉਹ ਪਾਕਿਸਤਾਨ ਗਏ ਸਨ ਤਾਂ ਉਹ ਉੱਥੇ ਗੁਰੂ ਸਾਹਿਬ ਦੇ ਚਰਨਾਂ ਵਿਚ ਇਹ ਅਰਦਾਸ ਕਰਕੇ ਆਏ ਸਨ ਕਿ ਅਗਲੇ ਸਾਲ ਦਾ ਗੁਰਪੁਰਬ ਦਾ ਸਮਾਗਮ ਉਹ ਸੰਸਾਰ ਭਰ ਵਿਚ ਵਸਦੇ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰਾਂ ਤਕ ਜ਼ਰੂਰ ਪਹੁੰਚਾਉਣਗੇ। ਉਨ੍ਹਾਂ ਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪਾਰ ਕਰਨ ਤੋਂ ਬਾਅਦ ਹੁਣ ਉਹ ਇਹ ਗੱਲ ਬਹੁਤ ਮਾਣ ਨਾਲ ਦੱਸਣਾ ਚਾਹੁੰਦੇ ਹਨ ਕਿ ਇਸ ਵਾਰ ਗੁਰਪੁਰਬ ਦੇ ਸਾਰੇ ਸਮਾਗਮ ਲਗਾਤਾਰ ਤਿੰਨ ਦਿਨ ਪਰਵਾਸੀ ਟੈਲੀਵਿਜ਼ਨ ਚੈਨਲ 'ਤੇ ਦਿਖਾਏ ਜਾਣਗੇ। ਇਸ ਤੋਂ ਇਲਾਵਾ ਪਰਵਾਸੀ ਟੀਵੀ ਦੀ ਵੈਬਸਾਈਟ ਅਤੇ ਫੋਨ ਐਂਡਰਾਇਡ ਜਾਂ ਆਈਫੋਨ 'ਤੇ ਪਰਵਾਸੀ ਮੀਡੀਆ ਐਪ ਡਾਊਨਲੋਡ ਕਰਕੇ ਵੀ ਇਹ ਸਿੱਧਾ ਪ੍ਰਸਾਰਣ ਦੇਖਿਆ ਜਾ ਸਕਦਾ ਹੈ। ਰਜਿੰਦਰ ਸੈਣੀ ਹੋਰਾਂ ਨੇ ਕਿਹਾ ਕਿ ਇਸ ਵਾਰ ਜਦੋਂ ਕੋਵਿਡ 19 ਦੇ ਚੱਲਦਿਆਂ ਸੰਗਤਾਂ ਇਨ੍ਹਾਂ ਪਵਿੱਤਰ ਅਸਥਾਨਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਨਹੀਂ ਜਾ ਸਕਣਗੀਆਂ, ਉਸ ਸਮੇਂ ਉਹ ਆਪਣੇ ਘਰਾਂ ਵਿਚ ਬੈਠ ਕੇ ਇਨ੍ਹਾਂ ਗੁਰਧਾਮਾਂ ਅਤੇ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰ ਸਕਣਗੀਆਂ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਲਗਭਗ 10 ਲੱਖ ਦੇ ਕਰੀਬ, ਅਮਰੀਕਾ ਵਿਚ 8 ਲੱਖ ਦੇ ਕਰੀਬ ਅਤੇ ਇਸ ਤਰ੍ਹਾਂ ਯੂਕੇ, ਆਸਟਰੇਲੀਆ ਤੇ ਨਿਊਜ਼ੀਲੈਂਡ ਮੁਲਕਾਂ ਵਿਚ ਵੀ ਲੱਖਾਂ ਪਰਵਾਸੀ ਵਸਦੇ ਹਨ, ਜੋ ਇਹ ਖਬਰ ਸੁਣ ਕੇ ਅਤਿਅੰਤ ਪ੍ਰਸੰਨ ਹਨ। ਰਜਿੰਦਰ ਸੈਣੀ ਹੋਰਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਵਧੇਰੇ ਖੁਸ਼ੀ ਹੈ ਕਿ ਪਰਵਾਸੀ ਐਪ ਅਤੇ ਪਰਵਾਸੀ ਟੀਵੀ ਦੀ ਵੈਬਸਾਈਟ ਕਾਰਨ ਲੱਖਾਂ ਲੋਕ ਭਾਰਤ ਵਿਚ ਵੀ ਸਿੱਧਾ ਪ੍ਰਸਾਰਣ ਦੇਖ ਸਕਣਗੇ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦਾ ਭਾਰਤ ਸਥਿਤ ਯਪ (Yupp) ਟੀਵੀ, ਜਿਸਦਾ ਕਿ ਸਾਰੇ ਸੰਸਾਰ ਵਿਚ ਪਸਾਰਾ ਹੈ, ਨਾਲ ਵੀ ਸਮਝੌਤਾ ਹੋ ਚੁੱਕਾ ਹੈ, ਜਿਸ ਰਾਹੀਂ ਲੋਕ ਯਪ ਟੀਵੀ ਦੇ ਐਪ 'ਤੇ ਵੀ ਪਰਵਾਸੀ ਟੀਵੀ ਦੇਖ ਸਕਦੇ ਹਨ। ਇਹ ਵੀ ਜ਼ਿਕਰਯੋਗ ਹੈ ਕਿ ਕਿਉਂਕਿ ਯਪ ਟੀਵੀ ਐਪ ਵੋਡਾਫੋਨ ਦੇ ਪਲੇਟਫਾਰਮ 'ਤੇ ਉਪਲਬਧ ਹੈ। ਇੰਝ ਭਾਰਤ ਵਿਚ ਰਹਿੰਦੇ ਕਰੋੜਾਂ ਲੋਕ ਜੋ ਵੋਡਾਫੋਨ ਦੇ ਸਕਸਕਰਾਈਬਰ ਹਨ, ਉਹ ਵੀ ਇਸ ਸਿੱਧੇ ਪ੍ਰਸਾਰਣ ਨੂੰ ਆਪਣੇ ਫੋਨ ਦੇ ਉਤੇ ਮੁਫਤ ਦੇਖ ਸਕਣਗੇ।

ਭਾਈ ਗੁਰਚਰਨ ਸਿੰਘ ਗਰੇਵਾਲ ਨੇ  ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ 

 ਲੁਧਿਆਣਾ ,  ਨਵੰਬਰ 2020-( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-    

 ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਅਸਤੀਫਾ ਦੇਣ ਦਾ ਕਾਰਨ, ਜਥੇਬੰਦੀ 'ਚ ਬਿਹਤਰ ਕੰਮ ਕਰ ਰਹੇ ਆਗੂਆਂ ਨੂੰ ਸੇਵਾ ਦਾ ਮੌਕਾ ਮਿਲੇ, ਦੱਸਿਆ। ਫੈੱਡਰੇਸ਼ਨ ਦੀ ਕਾਰਜਕਾਰਨੀ ਨੂੰ ਭੇਜੇ ਅਸਤੀਫ਼ੇ 'ਚ ਭਾਈ ਗਰੇਵਾਲ ਨੇ ਕਿਹਾ ਕਿ ਗੁਰੂ ਜੀ ਦੀ ਕ੍ਰਿਪਾ ਅਤੇ ਆਪਣੇ ਸਾਥੀਆਂ ਦੇ ਵੱਡੇ ਸਹਿਯੋਗ ਨਾਲ ਪੰਥ ਅਤੇ ਪੰਜਾਬ ਲਈ ਸੇਵਾ ਕਰਨ ਦਾ ਸਮਾਂ ਮਿਲਿਆ। ਗੁਰੂ ਦੇ ਭੈਅ 'ਚ ਰਹਿੰਦਿਆਂ ਤਨ, ਮਨ ਅਤੇ ਧਨ ਨਾਲ ਹਰ ਕੋਸ਼ਿਸ਼ ਕੀਤੀ ਹੈ ਕਿ ਇਕ ਸੇਵਾਦਾਰ ਦੇ ਤੌਰ 'ਤੇ ਸੇਵਾ ਨਿਭਾ ਸਕਾਂ। ਇਸ ਸਫ਼ਰ 'ਚ ਬਹੁਤ ਕੁਝ ਅਜਿਹਾ ਵੀ ਹੋਇਆ ਹੋਵੇਗਾ, ਜੋ ਇਸ ਅਹੁਦੇ ਦੀ ਮਾਣ ਮਰਿਯਾਦਾ ਦੇ ਅਨਕੂਲ ਜਾਂ ਪੂਰਾ ਨਾ ਉਤਰ ਸਕਿਆ ਹੋਵਾਂ, ਉਸ ਲਈ ਮੈਂ ਪੰਥ ਦੀ ਕਚਹਿਰੀ 'ਚ ਦੋ ਹੱਥ ਜੋੜ ਕੇ ਹਾਜ਼ਰ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਨ ਦੀ ਭਾਵਨਾ ਅਤੇ ਅਰਦਾਸ ਹੈ ਕਿ ਆਖਰੀ ਸਾਹ ਤਕ ਪੰਥ ਦੀ ਚੜ੍ਹਦੀ ਕਲਾਂ, ਪੰਜਾਬ ਦੇ ਚੰਗੇ ਭਵਿੱਖ ਅਤੇ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੀ ਚੜ੍ਹਦੀ ਕਲਾਂ ਲਈ ਸੇਵਾਦਾਰ ਬਣ ਕੇ ਸੇਵਾ ਕਰਦਾ ਰਹਾਂ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਹੋਰ ਕਾਬਲ ਸਾਥੀ ਇਸ ਦੀ ਅਗਵਾਈ ਕਰਨ ਤਾਂ ਜੋ ਫੈੱਡਰੇਸ਼ਨ ਆਪਣੇ ਸ਼ਹੀਦ ਭਾਈ ਅਮਰੀਕ ਸਿੰਘ ਦੇ ਸੁਪਨਿਆਂ ਦੀ ਪੂਰਤੀ ਕਰਦੀ ਹੋਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਇਤਿਹਾਸਕ ਸੇਵਾਵਾਂ ਨਿਭਾਉਂਦੀ ਰਹੇ।  

ਇਸ ਸਮੇਂ ਪੰਜ ਮੈਂਬਰੀ ਪ੍ਰਧਾਨਗੀ ਮੰਡਲ ਦਾ ਵੀ ਐਲਾਨ ਕੀਤਾ ਗਿਆ ਹੈ, ਜੋ ਅਗਲੇ ਸਮੇਂ ਅੰਦਰ ਪਾਰਟੀ ਦੀ ਅਗਵਾਈ, ਜਥੇਬੰਦਕ ਫ਼ੈਸਲੇ ਅਤੇ ਸਰਗਰਮੀਆਂ ਨੂੰ ਤਰਤੀਬ ਦੇਵੇਗਾ। ਇਸ ਪ੍ਰਧਾਨਗੀ ਮੰਡਲ 'ਚ ਜਥੇਦਾਰ ਗੁਰਬਖਸ਼ ਸਿੰਘ ਖ਼ਾਲਸਾ ਮੀਤ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਰਮਜੀਤ ਸਿੰਘ ਧਰਮ ਸਿੰਘਵਾਲਾ, ਗੁਰਜੀਤ ਸਿੰਘ ਗੱਗੀ, ਦਿਲਬਾਗ ਸਿੰਘ ਵਿਰਕ ਤੇ ਮਨਪ੍ਰਰੀਤ ਸਿੰਘ ਬੰਟੀ ਨੂੰ ਸ਼ਾਮਲ ਹੈ  

ਪਿੰਡ ਮਲਕ ਵਿਖੇ ਤਿੰਨ ਅਨਮੋਲ ਹੀਰਿਆਂ ਦੀ ਯਾਦ ਨੂੰ ਸਮਰਪਿਤ ਜਿਮ ਤੇ ਸਟੇਡੀਅਮ ਦਾ ਉਦਘਾਟਨ ਕੀਤਾ ਗਿਆ -VIDEO

ਪਿੰਡ ਮਲਕ ਵਿਖੇ ਤਿੰਨ ਅਨਮੋਲ ਹੀਰਿਆਂ ਦੀ ਯਾਦ ਨੂੰ ਸਮਰਪਿਤ ਜਿਮ ਤੇ ਸਟੇਡੀਅਮ ਦਾ ਉਦਘਾਟਨ ਕੀਤਾ

ਜਿਨ੍ਹਾਂ ਨੇ ਸਟੇਡੀਅਮ ਤੇ ਜਿਮ ਵਿਚ ਯੋਗਦਾਨ ਪਾਇਆ ਓਨਾ ਦਾ ਨਗਰ ਨਿਵਾਸੀਆਂ ਵਲੋਂ ਧੰਨਵਾਦ ਕੀਤਾ

ਪੱਤਰਕਾਰ ਜਸਮੇਲ ਗਾਲਬ ਦੀ ਵਿਸ਼ੇਸ ਰਿਪੋਰਟ

ਸਰਦਾਰਾਂ ਵਾਲਾ ਚ ਦਲਿਤਾਂ ਉੱਤੇ ਅੱਤਿਆਚਾਰ-VIDEO

ਪੁਲੀਸ ਵੱਲੋਂ ਵੀ ਧੱਕੇਸ਼ਾਹੀ ,ਕਿਸੇ ਨੂੰ ਵੀ ਨਹੀਂ ਕੀਤਾ ਗ੍ਰਿਫ਼ਤਾਰ

ਪੱਤਰਕਾਰ ਗੁਰਵਿੰਦਰ ਕਪੂਰਥਲਾ ਦੀ ਵਿਸ਼ੇਸ਼ ਰਿਪੋਰਟ

 ਗ਼ਦਰੀ ਬਾਬਿਆਂ ਦੀ ਧਰਤੀ ਤੋਂ ਮਾਤਾ ਸੁਰਿੰਦਰ ਕੌਰ ਸੂਬਾ ਆਗੂ ਮੁਕਤੀ ਮੋਰਚਾ ਮੰਚ ਦਿੱਲੀ ਨੂੰ ਰਵਾਨਾ ਹੋਣ ਸਮੇਂ

 ਅਜੀਤਵਾਲ , (ਬਲਬੀਰ ਸਿੰਘ ਬਾਠ )

ਗ਼ਦਰੀ ਬਾਬਿਆਂ ਦੀ ਧਰਤੀ  ਇਤਿਹਾਸਕ ਪਿੰਡ ਢੁੱਡੀਕੇ  ਤਾਂ ਹਮੇਸ਼ਾ ਹੀ ਚਲਦੀਆਂ ਲਹਿਰਾਂ ਗ਼ਦਰ ਲਹਿਰ ਜੈਤੋ ਕਿ ਬਾਗ਼ ਦਾ ਮੋਰਚਾ ਆਜ਼ਾਦ ਹਿੰਦ ਫ਼ੌਜ ਵਿੱਚ ਵਧ ਚੜ੍ਹ ਕੇਮਾਤਾ ਸੁਰਿੰਦਰ ਕੌਰ   ਹਿੱਸਾ ਲੈਣਾ ਇਸ ਤੋਂ ਇਲਾਵਾ ਅੱਜ  ਮਾਤਾ ਸੁਰਿੰਦਰ ਕੌਰ ਮੁਕਤੀ ਮੋਰਚਾ ਮੰਚ ਕਿਸਾਨਾਂ ਦਾ ਜਥਾ ਲੈ ਕੇ ਦਿੱਲੀ ਨੂੰ ਰਵਾਨਾ ਹੋਏ  ਜਨਸੰਘ ਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਅੱਜ ਕਿਸਾਨੀ ਸੰਘਰਸ਼  ਦੇ ਦਿੱਲੀ ਵੱਲ ਕੂਚ ਕਰਨ ਸਮੇਂ ਗੁਰਸ਼ਰਨ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਅਗਵਾਈ ਵਿੱਚ ਕਿਸਾਨਾਂ ਦੀ ਟਰਾਲੀ ਨੂੰ ਮਹਾਨ ਸ਼ਹੀਦ ਗਦਰੀ ਬਾਬਾ ਈਸ਼ਰ ਸਿੰਘ ਦੇ ਪੋਤਰੇ  ਅਮਰਜੀਤ ਸਿੰਘ ਨੇ ਗ਼ਦਰ ਲਹਿਰ ਦਾ ਝੰਡਾ ਲਹਿਰਾ ਕੇ ਤੋਰਿਆ  ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਬਿੱਲ ਲਾਗੂ ਕਰਕੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਹੈ  ਇਸ ਬਿੱਲ ਨੂੰ ਵਾਪਸ ਕਰਵਾਉਣ ਲਈ ਸਾਰੀਆਂ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਭਰਾ  ਛੱਬੀ ਤੇ ਸਤਾਈ ਤਰੀਕ ਨੂੰ ਸ਼ਾਂਤਮਈ ਢੰਗ ਨਾਲ ਦਿੱਲੀ ਦੀ ਸਰਕਾਰ ਦੀਆਂ ਅੱਖਾਂ ਖੋਲ੍ਹਣ ਵਾਸਤੇ ਧਰਨਾ ਦੇਣਗੇ  ਇਸ ਧਰਨੇ ਵਿੱਚ ਹਮੇਸ਼ਾ ਹੀ ਢੁੱਡੀਕੇ ਪਿੰਡ ਵੱਲੋਂ ਵੱਡੇ ਪੱਧਰ ਤੇ ਕਿਸਾਨ ਸੰਘਰਸ਼ ਵਿੱਚ ਹਿੱਸਾ ਲੈਂਦੇ ਰਹਿੰਦੇ ਹਨ  ਉਨ੍ਹਾਂ ਕਿਹਾ ਇਸ ਸਮੇਂ ਮਾਤਾ ਸੁਰਿੰਦਰ ਕੌਰ ਪ੍ਰਧਾਨ ਔਰਤ ਮੁਕਤੀ ਮੋਰਚਾ ਯੂਨੀਅਨ ਟਰੱਕ ਯੂਨੀਅਨ ਅਜੀਤਵਾਲ ਦੇ ਪ੍ਰਧਾਨ ਕੁਲਤਾਰ ਸਿੰਘ ਗੋਲਡੀ ਸਾਬਕਾ  ਸਰਪੰਚ ਜਗਤਾਰ ਸਿੰਘ ਧਾਲੀਵਾਲ ਸਾਬਕਾ ਸਰਪੰਚ ਜਸਦੀਪ ਸਿੰਘ ਗੈਰੀ ਤੋਂ ਇਲਾਵਾ ਕਿਸਾਨ ਆਗੂ ਹਾਜ਼ਰ ਸਨ

ਕਨਵਰ ਗਰੇਵਾਲ ਨਾਲ ਵਿਸ਼ੇਸ਼ ਗੱਲ ਬਾਤ-VIDEO

ਕਿਸਾਨੀ ਦੇ ਹੱਕਾਂ ਲਾਇ ਲੜਾਈ ਰਹੇਗੀ ਜਾਰੀ 

ਕਨਵਰ ਗਰੇਵਾਲ ਨਾਲ ਵਿਸ਼ੇਸ਼ ਗੱਲ ਬਾਤ

ਪੱਤਰਕਾਰ ਜਸਮੇਲ ਗਾਲਬ ਦੀ ਵਿਸ਼ੇਸ਼ ਰਿਪੋਰਟ

ਪੰਥਕ ਅਕਾਲੀ ਲਹਿਰ ਦੇ ਸਿੱਖਾਂ ਨੇ ਗੁਰਦੀਪ ਸਿੰਘ ਰਾਣੋ ਦਾ ਕੀਤਾ ਵਿਰੋਧ -VIDEO

ਸਿੱਖ ਸੰਗਤਾਂ ਨੂੰ ਸਿੱਖੀ ਦਾ ਪ੍ਰਚਾਰ ਕਰਨ ਲਈ ਕੀਤੀ ਅਪੀਲ

ਅਕਾਲੀ ਦਲ ਅਤੇ ਗੁਰਦੀਪ ਸਿੰਘ ਰਾਣੋ ਵਰਗੇ ਸਮੱਗਲਰਾਂ ਤੋਂ ਬਚੋ

ਪੱਤਰਕਾਰ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ

ਪਿੰਡ ਸਰਾਭਾ ਵਿਖੇ ਲੱਖਾ ਸਿਧਾਣਾ ,ਸੁਖਪ੍ਰੀਤ ਸਿੰਘ ਉਦੋਕੇ,ਕਨਵਰ ਗਰੇਵਾਲ ਕਿਸਾਨਾਂ ਦੇ ਹੱਕ ਵਿੱਚ ਪਹੁੰਚੇ -VIDEO

ਸੁੱਖ ਜਗਰਾਓਂ, ਠਾਣੇਦਾਰ ਅਤੇ ਹੋਰ ਬਹੁਤ ਸਾਰੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਸੰਬੋਧਨ ਕੀਤਾ

ਪੱਤਰਕਾਰ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ

ਦਿੱਲੀ ਫਤਹਿ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਤਿਆਰੀਆਂ ਜ਼ੋਰਾਂ -VIDEO

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਧਰਮਕੋਟ ਵਿਖੇ ਹੰਗਾਮੀ ਮੀਟਿੰਗ

ਪੱਤਰਕਾਰ ਜਸਵੀਰ ਨਸੀਰੇਵਾਲੀਆ ਦੀ ਰਿਪੋਰਟ  

ਕਿਸਾਨਾਂ ਦਾ ਕਹਿਣਾ ਹੁਣ ਦਿੱਲੀ ਜਿੱਤ ਕੇ ਹੀ ਵਾਪਸ ਆਵਾਂਗੇ-VIDEO

ਨਰਾਇਣਗੜ੍ਹ ਸੋਹੀਆ ਅਤੇ ਦੀਵਾਨੇ ਦੇ ਕਿਸਾਨ ਅਤੇ ਮਜ਼ਦੂਰ ਦਿੱਲੀ ਜਾਣ ਲਈ ਪੂਰੀ ਤਰ੍ਹਾਂ ਤਿਆਰ

 ਮੋਦੀ ਸਰਕਾਰ ਨੇ ਜੋ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਪਾਸ ਕੀਤੇ ਹਨ ਉਸ ਦੇ ਸਬੰਧ ਵਿੱਚ ਅੱਜ (ਬਰਨਾਲਾ) ਜਿਲੇ ਦੇ ਪਿੰਡ ਨਰੈਣਗੜ ਸੋਹੀਆ ਅਤੇ ਦੀਵਾਨਾ ਵਿਖੇ 30 ਜਥੇਬੰਦੀਆਂ ਦੇ ਕਹਿਣ ਤੇ ਗਲੀ ਮਹੱਲੇ ਜਾਕੇ ਹਰ ਵਰਗ ਨੂੰ ਜਾਗਰੂਕ ਕੀਤਾ ਕੇ 26-27 ਤਰੀਕ ਨੂੰ ਦਿੱਲੀ ਜਾਕੇ ਸੈਂਟਰ ਸਰਕਾਰ ਵਿਰੁੱਧ ਜੋਰਦਾਰ ਸਘੰਰਸ਼ ਕੀਤਾ ਜਾਵੇਗਾ।

ਪੱਤਰਕਾਰ ਗੁਰਸੇਵਕ ਸੋਹੀ ਦੀ ਵਿਸ਼ੇਸ਼ ਰਿਪੋਰਟ

 

ਲੁਟਾਂ ਖੋਹਾਂ ਕਰਨ ਵਾਲਾ ਗਿਰੋਹ ਕਾਬੂ

ਰਾਇਕੋਟ ,ਨਵੰਬਰ  2020 -(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ )  ਸ, ਦਿਲਬਾਗ ਸਿੰਘ ਪੀ ਪੀ ਐੱਸ,ਡੀ ਅੈਸ ਪੀ (ਡੀ) ਲੁਧਿਆਣਾ ਦਿਹਾਤੀ ਦੇ  ਦਿਸ਼ਾ ਨਿਰਦੇਸ਼ਾਂ ਤੇ ਇੰਸਪੈਕਟਰ ਸਿਮਰਜੀਤ ਸਿੰਘ,ਇੰਜਾਰਜ ਸੀ ਆਈ ਏ ਸਟਾਫ ਜਗਰਾਉਂ ਦੀ ਪੁਲਿਸ ਪਾਰਟੀ ਵਲੋਂ ਲੁੱਟ ਖੋਹ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ, ਥਾਣਾ ਸਦਰ ਰਾਏਕੋਟ ਦੇ ਲੁਟਾਂ ਖੋਹਾਂ ਕਰਨ ਵਾਲੇ ਗੈਂਗ ਦੇ ਦੋਸ਼ੀ ਸਾਈਂ ਦਾਸ ਪੁਤਰ ਗੁਰਮੇਲ ਸਿੰਘ ਵਾਸੀ ਬੇਗੂਆਣਾ, ਅਮਰਜੀਤ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਭਾਮੀਆਂ ਕਲਾ, ਗੁਰਵਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਉਟਾਲਾ,ਸੰਜੇ ਸਿੰਘ ਪੁੱਤਰ ਕਿਸਨ ਸਿੰਘ ਵਾਸੀ ਦੁਰਗਾ ਮਟੇਨੀਆ ਜਿਲਾ ਗੋਪਾਲ ਪੁਰ ਬਿਹਾਰ, ਅਤੇ ਗੁਰਪ੍ਰੀਤ ਸਿੰਘ ਨੂੰ ਗਿ੍ਰਫਤਾਰ ਕਰ ਕੇ ਉਨ੍ਹਾਂ ਪਾਸੋਂ ਹੇਠ ਲਿਖੀਆਂ ਅਸਲਾ ਬਰਾਮਦ ਕੀਤਾ ਗਿਆ। ਦੇਸੀ ਪਿਸਤੌਲ 32ਬੋਰ ਸਮੇਤ 1ਮੈਗਜੀਨ ਅਤੇ 7ਜਿੰਦਾ ਕਾਰਤੂਸ,1ਪਿਸਤੋਲ 25ਬੋਰ ਸਮੇਤ 1ਮੈਗਜੀਨ ਤੇ 4ਰੌਦ 1ਬਰਛਾ ਲੋਹਾ ਦਾਹ ਲੋਹਾ। ਇਨਾ ਦੋਸ਼ੀ ਆ ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ

ਅਸੀਂ ਵਖ਼ਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ ਸਰਪੰਚ ਢਿੱਲੋਂ ਪ੍ਰਧਾਨ ਗੋਲਡੀ

ਹਰਿਆਣਾ ਦੀ ਖੱਟਰ ਸਰਕਾਰ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾ ਰਹੀ ਹੈ                 
ਕਿਸਾਨਾਂ ਨੂੰ ਬਾਰਡਰ ਤੇ ਰੋਕਣਾ ਬਹੁਤ ਮੰਦਭਾਗਾ- ਸਰਪੰਚ ਜਸਬੀਰ,  ਪ੍ਰਧਾਨ ਗੋਲਡੀ                     

ਅਜੀਤਵਾਲ, ਨਵੰਬਰ 2020 -( ਬਲਬੀਰ ਸਿੰਘ ਬਾਠ)-  ਪੂਰੇ ਪੰਜਾਬ ਦੇ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਮਿਤੀ 26 ਤੇ  27 ਨੂੰ ਦਿੱਲੀ ਵਿਖੇ  ਸ਼ਾਂਤਮਈ ਢੰਗ ਨਾਲ ਖੇਤੀ ਆਰਡੀਨੈਂਸਾਂ ਬਿਲਾਂ ਦੇ ਖ਼ਿਲਾਫ਼ ਰੋਸ ਮਾਰਚ ਕਰਨ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਦੇ  ਬਾਡਰਾਂ ਤੇ ਰੋਕਣਾ ਬਹੁਤ ਹੀ ਮੰਦਭਾਗਾ ਹੈ ਭਾਜਪਾ ਦੇ ਹਰਿਆਣਾ ਦੀ ਖੱਟਰ ਸਰਕਾਰ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾ ਰਹੀ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਨ ਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਸਰਪੰਚ ਜਸਬੀਰ ਸਿੰਘ ਢਿੱਲੋਂ ਟਰੱਕ ਯੂਨੀਅਨ ਪ੍ਰਧਾਨ ਕੁਲਤਾਰ ਸਿੰਘ  ਗੋਲਡੀ ਨੇ ਸਾਂਝੇ ਤੌਰ ਤੇ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਇਹ ਸਮਾਂ ਕਿਸਾਨਾਂ ਦੇ ਨਾਲ ਖੜਨ ਦਾ ਹੈ ਨਾ ਕਿ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਤੰਗ ਪਰੇਸ਼ਾਨ ਕਰਨ ਦਾ  ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਤਾਂ ਪਹਿਲਾਂ ਹੀ ਸੰਤਾਪ ਭੋਗ ਚੁੱਕੇ ਹਨ  ਪਰ ਸੈਂਟਰ ਦੀ ਸਰਕਾਰ ਨੇ ਖੇਤੀ ਆਰਡੀਨੈਂਸ ਬਿੱਲ ਪਾਸ ਕਰਕੇ  ਕਿਰਸਾਨੀ ਨੂੰ ਖਤਮ ਕਰਨ ਦੀ ਪੂਰੀ ਯੋਜਨਾ ਬਣਾ ਰੱਖੀ ਹੈ  ਪਰ ਇਹ ਯੋਜਨਾ ਕਿਸਾਨ ਜਥੇਬੰਦੀਆਂ ਖੇਤੀ ਕਰਨ ਵਾਲਾ ਕਿਸਾਨ ਮਜ਼ਦੂਰ ਆੜ੍ਹਤੀਆ ਕਿਸੇ ਵੀ ਕੀਮਤ ਤੇ  ਸਫਲ ਨਹੀਂ ਹੋਣ ਦੇਵੇਗਾ ਪੰਜਾਬ ਦਾ ਕਿਸਾਨ ਹਰ ਕੁਰਬਾਨੀ ਦੇਣ ਲਈ ਤਿਆਰ ਬੈਠਾ ਹੈ  ਉਨ੍ਹਾਂ ਸੈਂਟਰ ਸਰਕਾਰ ਨੂੰ ਬੇਨਤੀ ਕੀਤੀ ਕਿ ਕਿਸਾਨਾਂ ਦੇ ਹੱਥਾਂ ਵਿੱਚ ਟਰੈਕਟਰਾਂ ਦੇ ਸਟੇਅਰਿੰਗ ਅਤੇ ਖੁਰਪੇ ਦਾਤੀਆਂ ਹੀ ਸੋਹਣੇ ਲੱਗਦੇ ਹਨ ਕਿਸਾਨਾਂ ਨੂੰ  ਇਨ੍ਹਾਂ ਤੰਗ ਪਰੇਸ਼ਾਨ ਕਰਕੇ ਮਜਬੂਰ ਨਾ ਕਰੋ ਕੇ ਕਿਸਾਨਾਂ ਨੂੰ ਹਥਿਆਰ ਚੁੱਕਣੇ ਪੈ ਜਾਣ ਨਹੀਂ ਤਾਂ ਅਸੀਂ ਵਕਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ  ਕਿਸਾਨ ਆਪਣੀ ਮਾਂ ਜ਼ਮੀਨ ਨੂੰ ਕਿਸੇ ਵੀ ਕੀਮਤ ਤੇ  ਉਜਾੜਾ ਨਹੀਂ ਵੇਖਣਗੇ ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ  ਕਿਸਾਨਾਂ ਦੇ ਨਾਲ ਖੜ੍ਹੀ ਹੈ  ਅਤੇ ਕਿਸਾਨ ਜਥੇਬੰਦੀਆਂ ਨੂੰ ਪੂਰਨ ਤੌਰ  ਤੇ ਸਹਿਯੋਗ ਦਿੰਦੇ ਹੋਏ  ਪੰਜਾਬ ਵਿੱਚ ਖੇਤੀ ਆਰਡੀਨੈਂਸ ਬਿੱਲ ਕਿਸੇ ਵੀ ਕੀਮਤ ਤੇ ਪਾਸ ਨਹੀਂ ਹੋਣ ਦੇਵੇਗੀ  ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਦੇ ਨਾਲ ਛੱਬੀ ਅਤੇ ਸਤਾਈ ਤਰੀਕ ਨੂੰ ਦਿੱਲੀ ਵਿਖੇ ਸ਼ਾਂਤਮਈ ਹੋਣ ਜਾ ਰਹੇ ਧਰਨੇ ਵਿਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਇਸ ਸਮੇਂ ਉਨ੍ਹਾਂ ਨਾਲ ਪਿੰਡ ਢੁੱਡੀਕੇ ਦੇ ਵੱਡੀ ਪੱਧਰ ਤੇ ਕਿਸਾਨ ਮਜ਼ਦੂਰ ਆੜ੍ਹਤੀਏ ਤੋਂ ਇਲਾਵਾ ਨਗਰ ਨਿਵਾਸੀ ਹਾਜ਼ਰ ਸਨ