You are here

ਪੰਜਾਬ

ਆਲ ਇੰਡੀਆ ਮੈਡੀਕਲ ਫੈਡਰੇਸ਼ਨ ਵੱਲੋਂ ਪੰਜਾਬ ਸਮੇਤ  8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ।

ਮਹਿਲ ਕਲਾਂ/ਬਰਨਾਲਾ-ਦਸੰਬਰ  2020 -(ਗੁਰਸੇਵਕ ਸੋਹੀ)

ਆਲ ਇੰਡੀਆ ਮੈਡੀਕਲ ਫੈਡਰੇਸ਼ਨ (ਰਜਿ 49039)ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਵੱਲੋਂ ਸਾਂਝੇ ਤੌਰ ਤੇ ਫੈਸਲਾ ਕੀਤਾ ਗਿਆ ਹੈ ਕਿ ਜਿਸ ਤਰ੍ਹਾਂ ਪਿਛਲੇ ਸਮੇਂ ਤੋਂ ਲਗਾਤਾਰ ਕਿਸਾਨੀ ਸੰਘਰਸ ਵਿੱਚ ਹਰ ਤਰ੍ਹਾਂ ਦਾ ਯੋਗਦਾਨ ਅਤੇ ਹਰ ਤਰ੍ਹਾਂ ਦੇ ਸੰਘਰਸ਼ ਵਿਚ ਭਰਵੇਂ ਇਕੱਠਾਂ ਨਾਲ ਸ਼ਮੂਲੀਅਤ ਕੀਤੀ ਗਈ ਹੈ ,ਉਸੇ ਤਰ੍ਹਾਂ 8 ਦਸੰਬਰ ਨੂੰ ਪੂਰਨ ਭਾਰਤ ਬੰਦ ਦੇ ਸੱਦੇ ਨੂੰ ਸਮਰਥਨ ਦਿੱਤਾ ਜਾਵੇ । 

ਪੰਜਾਬ ਸਟੇਟ ਆਗੂ ਤੇ ਜ਼ਿਲ੍ਹਾ ਪ੍ਰਧਾਨਾਂ ਨੂੰ ਬੇਨਤੀ ਵੀ ਕੀਤੀ ਗਈ ਹੈ ਕਿ ਉਹ ਆਪਣੇ ਆਪਣੇ ਜ਼ਿਲ੍ਹੇ ਅੰਦਰ ਬਲਾਕ ਪੱਧਰ ਤੇ ਕਿਸਾਨੀ ਜਥੇਬੰਦੀਆਂ ਅਤੇ  ਹਮ ਖਿਆਲੀ ਜਥੇਬੰਦੀਆਂ ਨਾਲ ਮਿਲ ਕੇ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ  ਬਣਾਉਣ  ਅਤੇ ਇਸ ਦੀ ਰਿਪੋਰਟ ਸਟੇਟ ਆਗੂਆਂ ਕੋਲ ਪਹੁੰਚਦੀ ਕੀਤੀ ਜਾਵੇ । ਇਹ ਵਿਚਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰਜ਼ ਫ਼ੈਡਰੇਸ਼ਨ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਮੇਸ਼ ਕੁਮਾਰ ਬਾਲੀ ,ਡਾ ਜਸਵਿੰਦਰ ਕਾਲਖ ਜਰਨਲ ਸਕੱਤਰ ਪੰਜਾਬ ਅਤੇ ਆਲ ਇੰਡੀਆ ਫੈਡਰੇਸ਼ਨ ਦੇ ਮੈਂਬਰ ਡਾ ਮਹਿੰਦਰ ਸਿੰਘ ਸੈਦੋਕੇ, ਡਾ ਠਾਕੁਰਜੀਤ ਸਿੰਘ ਡਾ ਜਗਦੀਸ਼  ਲਾਲ ਆਦਿ ਨੇ ਸਾਂਝੇ ਕੀਤੇ  ।

ਸ਼੍ਰੋਮਣੀ ਅਕਾਲੀ ਦਲ ਬਰਨਾਲਾ ਦੇ ਆਗੂ ਐਨ,ਆਰ,ਆਈ ਦਵਿੰਦਰ ਸਿੰਘ ਬੀਹਲਾ ਕੁਝ ਦਿਨਾਂ ਲਈ ਅਮਰੀਕਾ ਗਏ   

ਮਹਿਲ ਕਲਾਂ/ਬਰਨਾਲਾ-ਦਸੰਬਰ 2020  -(ਗੁਰਸੇਵਕ ਸਿੰਘ ਸੋਹੀ)

ਹਲਕਾ ਬਰਨਾਲਾ ਦੇ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਵਿੰਦਰ ਸਿੰਘ ਬੀਹਲਾ ਕਿਸੇ ਖਾਸ ਕੰਮ ਦੇ ਕਾਰਨ 15 ਦਿਨਾਂ ਲਈ ਅਮਰੀਕਾ ਗਏ  ਹਨ ਉਨ੍ਹਾਂ ਨੇ  ਵਾਸ਼ਿੰਗਟਨ ਤੋਂ ਫ਼ੋਨ ਤੇ ਗੱਲ-ਬਾਤ ਕਰਦਿਆਂ ਦੱਸਿਆ ਕਿ ਅੱਜ ਧਰਤੀ ਪੁੱਤਰਾਂ ਦੇ ਅਧਿਕਾਰਾਂ ਲਈ ਵਾਸ਼ਿੰਗਟਨ ਵਿਖੇ ਅਮਰੀਕਾ ਵਿੱਚ ਵੱਸੇ ਪੰਜਾਬੀ ਭਾਈਚਾਰੇ ਦੁਆਰਾ 5000 ਲੋਕਾਂ ਦਾ ਇਕੱਠ ਕਰ ਅਵਾਜ਼ ਬੁਲੰਦ ਕਰਦਿਆਂ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਰੈਲੀ ਕੱਢੀ ਅਤੇ ਕਿਸਾਨ ਭਰਾਵਾਂ  ਦਾ ਸਾਥ ਦਿੰਦਿਆਂ ਮੰਗ ਕੀਤੀ ਕਿ ਕਾਲੇ ਕਾਨੂੰਨ ਖਤਮ ਕੀਤੇ ਜਾਣ ਉੱਥੇ ਖ਼ਾਸ ਗੱਲ ਇਹ ਸੀ ਕਿ ਇਸ ਰੈਲੀ ਨੂੰ ਅਮਰੀਕਾ ਦੇ ਜੰਮਪਲ ਪੰਜਾਬੀ ਨੌਜਵਾਨਾਂ ਦੁਆਰਾ ਪਹਿਲਕਦਮੀ ਕੀਤੀ ਉਹਨਾਂ ਕਿਹਾ ਕਿ ਮੈਨੂੰ ਪੰਜਾਬ ਦੇ ਖ਼ੂਨ ਅਤੇ ਸਾਡੇ ਨੌਜਵਾਨਾਂ ਦੇ ਜਜ਼ਬੇ ਤੇ ਮਾਣ ਹੈ ਜਿੰਨਾਂ ਭਾਰਤ ਸਰਕਾਰ ਦੇ ਤਾਨਾਸ਼ਾਹਾਂ ਦੇ ਵਿਰੋਧ ਚ ਵੱਡਾ ਇਕੱਠ ਕਰ ਆਪਣਾ ਰੋਸ ਜ਼ਾਹਰ ਕੀਤਾ। ਇਸ ਮੌਕੇ ਉਨਾਂ ਵੱਲੋਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਹਾਜ਼ਰੀ ਲਗਵਾਈ ਗਈ। 

ਸ. ਬਹੀਲਾ ਨੇ ਕਿਹਾ ਕਿ ਵਿਦੇਸ਼ਾਂ ਚ ਬੈਠੇ ਪੰਜਾਬੀ ਕਿਸਾਨ ਭਰਾਵਾਂ ਲਈ ਲਾਮਬੰਦ ਹਨ ਅਤੇ ਉਹ ਵਿਦੇਸ਼ੀ ਸਰਕਾਰਾਂ ਤੇ ਦਬਾਅ ਬਣਾ ਰਹੇ ਹਨ ਕਿ ਭਾਰਤ ਸਰਕਾਰ ਜਲਦੀ ਹੀ ਥੋਪੇ ਗਏ ਤਿੰਨ ਕਿਸਾਨੀ ਕਾਨੂੰਨ ਖਤਮ ਕਰੇ। ਦਵਿੰਦਰ ਸਿੰਘ ਬੀਹਲਾ ਨੇ ਇਹ ਵੀ ਕਿਹਾ ਕਿ ਉਹ 15 ਦਿਨਾਂ ਦੀ ਅਮਰੀਕਾ ਫੇਰੀ ਤੋਂ ਬਾਅਦ   ਜਲਦ ਹੀ  ਆਪਣੇ ਬਰਨਾਲਾ  ਹਲਕੇ ਦੇ ਵਿੱਚ ਆ ਰਹੇ ਨੇ ਤੇ ਇਹ 15 ਦਿਨਾਂ ਦੇ ਦਰਮਿਆਨ ਜਿਹੜੀ ਵੀ ਕੋਈ ਗਮੀ ਖੁਸ਼ੀ ਹੈ ਜਾਂ ਫਿਰ ਕੋਈ ਲੋੜਵੰਦ ਹੈ ਜਾਂ ਕਿਸੇ ਸਰਕਾਰੇ ਦਰਬਾਰੇ ਕੋਈ ਲੋੜ ਹੈ ਉਹਦੇ ਲਈ ਉਹ ਆਪਣੀ ਟੀਮ ਦੇ ਹਰਮਨ ਬਾਜਵਾ (ਪ੍ਰਧਾਨ-ਦਵਿੰਦਰ ਫਾਉਂਡੇਸ਼ਨ) ਅਤੇ ਆਪਣੇ ਪੀ.ਏ ਨਾਲ ਸੰਪਰਕ ਵਿੱਚ ਹਨ, ਉਹ ਆਪਣੀ ਟੀਮ ਨਾਲ ਹਰ ਰੋਜ਼ ਦਿਨ ਵਿੱਚ ਦੋ ਵਾਰ ਹਲਕੇ ਦੀ ਗਤੀਵਿਧੀਆਂ ਉੱਤੇ ਗਲਬਾਤ ਕਰਦੇ ਰਹਿੰਦੇ ਹਨ।

ਪੁਲਿਸ ਮੁਲਾਜ਼ਮਾਂ ਨਾਲ ਧੱਕਾ ਮੁੱਕੀ ਕਰਨ ਤੋਂ ਬਾਅਦ ਹਥਿਆਰ ਖੋਹੇ

ਧਰਮਕੋਟ,ਦਸੰਬਰ  2020  -(ਰਾਣਾ ਸੇਖਦੌਲਤ/ਮਨਜਿੰਦਰ ਗਿੱਲ)  

ਬੀਤੀ ਦੇਰ ਰਾਤ ਕੋਈ 12 ਕੁ ਵਜੇ ਦੇ ਕਰੀਬ ਹਲਕਾ ਧਰਮਕੋਟ ਅਧੀਨ ਪੈਂਦੇ ਪਿੰਡ ਜਲਾਲਾਬਾਦ ਵਿਖੇ 112 ਨੰਬਰ 'ਤੇ ਕੀਤੀ ਗਈ ਸ਼ਿਕਾਇਤ 'ਤੇ ਥਾਣਾ ਧਰਮਕੋਟ ਦੇ ਪੁਲਿਸ ਮੁਲਾਜ਼ਮ ਪਹੁੰਚੇ ਤਾਂ ਪਿੰਡ ਦੇ ਕੁੱਝ ਨੌਜਵਾਨਾਂ ਕੋਲੋਂ ਪੁਲਿਸ ਮੁਲਾਜ਼ਮਾਂ ਨੇ ਸ਼ਿਕਾਇਤ ਕਰਤਾ ਦਾ ਘਰ ਪੁੱਛਿਆ ਤਾਂ ਉਕਤ ਨੌਜਵਾਨਾਂ ਨੇ ਪੁਲਿਸ ਮੁਲਾਜ਼ਮਾਂ ਨਾਲ ਮਾੜਾ ਸਲੂਕ ਕੀਤਾ ਤੇ ਗੱਲ ਹੱਥੋਪਾਈ 'ਤੇ ਪਹੁੰਚ ਗਈ। ਇਸ ਦਰਮਿਆਨ ਇਕ ਪੁਲਿਸ ਮੁਲਾਜ਼ਮ ਦੀ ਅਸਾਲਟ ਹੇਠਾਂ ਡਿਗ ਗਈ ਜੋ ਨੌਜਵਾਨ ਅਸਾਲਟ ਲੈ ਕੇ ਫਰਾਰ ਹੋ ਗਏ। ਇਸ ਵਾਰਦਾਤ ਵਿਚ ਕੁੱਝ ਪੁਲਿਸ ਜਵਾਨਾਂ ਦੇ ਸੱਟਾਂ ਲੱਗ ਗਈਆਂ ਹਨ। ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਵੀ ਨਿੱਤਰੀ ਕਿਸਾਨਾਂ ਦੇ ਹੱਕ ਵਿੱਚ

 ਦਿੱਲੀ ਵਿਖੇ ਧਰਨੇ ਦੌਰਾਨ ਖੇਤੀ ਬਿੱਲਾਂ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਕਿਸਾਨਾਂ ਨੂੰ ਜਾਗਰੂਕ

ਚੰਡੀਗੜ੍ਹ, ਦਸੰਬਰ  2020  -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕਾਂ ਨੇ ਅੱਜ ਦਿੱਲੀ ਵਿਖੇ ਸਾਂਝੇ ਕਿਸਾਨ ਮੋਰਚੇ ਵਿੱਚ ਸ਼ਮੂਲੀਅਤ ਕੀਤੀ। ਵਫ਼ਦ ਦੀ ਅਗਵਾਈ ਡਾ. ਐਚ ਐਸ ਕਿੰਗਰਾ, ਪਾਉਟਾ (ਪੰਜਾਬ ਖੇਤੀਬਾੜੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ) ਦੇ ਪ੍ਰਧਾਨ ਨੇ ਕੀਤੀ। ਵਫਦ ਵਿੱਚ ਯੂਨੀਵਰਸਿਟੀ ਦੇ ਕਈ ਅਧਿਆਪਕ ਵੀ ਹਾਜ਼ਰ ਸਨ।ਦੱਸਣਯੋਗ ਹੈ ਕਿ ਜਦੋਂ ਤੋਂ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ ਹੈ, ਉਦੋਂ ਤੋਂ ਹੀ ਪਾਉਟਾ ਕਿਸਾਨੀ ਹਿੱਤਾਂ ਦਾ ਸਮਰਥਨ ਕਰ ਰਿਹਾ ਹੈ। ਯੂਨੀਵਰਸਿਟੀ ਦੇ ਅਧਿਆਪਕ ਇਨਾਂ ਖੇਤੀ ਕਾਨੂੰਨਾਂ ਦੀ ਬਾਰੀਕ ਸੂਝ-ਬੂਝ ਨੂੰ ਸਾਹਮਣੇ ਲਿਆਉਣ ਵਾਲੇ ਲੇਖ ਲਿਖ ਰਹੇ ਹਨ।ਇਨਾਂ ਕਾਨੂੰਨਾਂ ਦਾ ਖੇਤੀ ਅਰਥਚਾਰੇ 'ਤੇ ਪੈਣ ਵਾਲੇ ਮਾੜੇ ਪ੍ਰਭਾਵ ਨੂੰ ਡਾਕਟਰ ਐਚ ਐਸ ਕਿੰਗਰਾ ਨੇ ਅੱਜ ਦਿੱਲੀ ਵਿਖੇ ਧਰਨੇ ਵਾਲੀ ਥਾਂ 'ਤੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਾਂਝਾ ਕੀਤਾ। ਉਨ•ਾਂ ਦੱਸਿਆ ਕਿ ਅਤਿ ਦੀ ਠੰਢ ਦੇ ਮੌਸਮ ਵਿੱਚ ਕਿਸਾਨਾਂ ਵੱਲੋਂ ਆਪਣੇ ਪਰਿਵਾਰ ਨੂੰ ਛੱਡ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਬਹੁਤ ਵੱਡੀ ਮਿਸਾਲ ਹੈ।ਡਾ ਐਚ ਐਸ ਕਿੰਗਰਾ ਨੇ 8 ਦਸੰਬਰ ਦੇ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਦਿੱਤਾ ਅਤੇ ਭਰੋਸਾ ਦਿੱਤਾ ਕਿ ਇਸ ਦਿਨ ਯੂਨੀਵਰਸਿਟੀ ਦੇ ਅਧਿਆਪਕ, ਨਾਨ ਟੀਚਿੰਗ ਸਟਾਫ ਅਤੇ ਵਿਦਿਆਰਥੀ ਪੀ.ਏ.ਯੂ. ਕੈਂਪਸ ਵਿਖੇ ਇਕਜੁਟਤਾ ਮਾਰਚ ਕੱਢਣਗੇ ਤਾਂ ਜੋ ਇਹਨਾਂ ਦੀਆਂ ਮੁਸ਼ਕਿਲਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ।

ਡਾ. ਕਿੰਗਰਾ ਨੇ ਪਾਉਟਾ ਵੱਲੋਂ ਸਮਾਜ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸਾਨਾਂ ਦੀ ਹਮਾਇਤ ਕਰਨ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਅੜਚਣ ਦੇ ਹੱਲ ਲਈ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰੇ।

ਰਾਸ਼ਟਰੀ ਜਨ ਸ਼ਕਤੀ ਮੰਚ ਵੱਲੋਂ ਨਸ਼ੇ ਅਤੇ ਅਪਰਾਧ ਨੂੰ ਰੋਕਣ ਲਈ ਸੈਮੀਨਾਰ ਕਰਵਾਇਆ

ਪੰਜਾਬ/ਹਰਿਆਣਾ,ਦਸੰਬਰ  2020( ਵਕੀਲ ਹਰਜੀਵਨ ਸਿੰਘ ਸਿੱਧੂ)

ਰਾਸ਼ਟਰੀ ਜਨ ਸ਼ਕਤੀ ਮੰਚ ਹਰਿਆਣਾ ਨੇ ਨਸ਼ਾ ਅਤੇ ਅਪਰਾਧ ਵਿਸ਼ੇ ਤੇ ਸੈਮੀਨਾਰ ਕਰਵਾਇਆ ਅਤੇ ਮੁੱਖ ਮਹਿਮਾਨ ਸ੍ਰੀ ਬਾਬਾ ਅਦਬੇਦ ਅੰਬੇਦਕਰ ਜੀ ਦੀ 65 ਵੀਂ ਵਰੇਗੰਡ ਤੇ ਪ੍ਰੋਗਰਾਮ ਦਾ ਆਯੋਜਨ ਕੀਤਾ, ਮੁੱਖ ਮਹਿਮਾਨ ਸ਼੍ਰੀ ਆਦਿੱਤਿਆ ਕੌਸ਼ਿਕ, ਡਿਪਟੀ ਡਾਇਰੈਕਟਰ, ਸਮਾਜਿਕ ਨਿਆਂ ਅਧਿਕਾਰਤਾ ਵਿਭਾਗ, ਹਰਿਆਣਾ ਸਰਕਾਰ ਨੇ ਆਪਣੇ ਵਿਚਾਰ ਦਿੰਦੇ ਹੋਏ ਦੱਸਿਆ ਕਿ ਸਾਡੇ ਦੇਸ਼ ਦੇ ਸੰਤਾਂ  ਬਾਬਾ ਸਾਹਿਬ ਮਹਾਂਪੁਰਸ਼ਾਂ ਦਾ ਦੇਸ਼ ਹੈ, ਹਰ ਰੋਜ ਸਾਨੂੰ ਪ੍ਰੇਰਣਾ ਦਿੰਦਾ ਹੈ, ਸਮਾਜ ਦੁਆਰਾ ਉਭਾਰਨ ਲਈ ਕੀਤੇ ਗਏ ਕਾਰਜਾਂ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਦੱਸਿਆ ਕਿ ਬਾਬਾ ਸਾਹਿਬ ਜੀ ਨੇ ਆਪਣਾ ਪੂਰਾ ਜੀਵਨ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਦੇ ਨਾਲ-ਨਾਲ ਸਮਾਜ ਸੇਵਾ ਅਤੇ ਸਮਾਜਕ ਉੱਨਤੀ ਲਈ ਸਮਰਪਿਤ ਕੀਤਾ।  ਇਹ ਉਜਾਗਰ ਕਰਦਿਆਂ ਕਿ ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਨੂੰ ਖੋਖਲਾ ਕਰ ਰਹੇ ਨਸ਼ਿਆਂ ਨੂੰ ਰੋਕਣ ਲਈ ਪਲੇਟਫਾਰਮ ਨੇ ਉਸ ਵੱਲੋਂ ਚਲਾਈ ਗਈ ਮੁਹਿੰਮ ਦਾ ਪੂਰਨ ਤੌਰ ‘ਤੇ ਸਮਰਥਨ ਕੀਤਾ ਹੈ, ਉਨ੍ਹਾਂ ਨੇ ਫੋਰਮ ਨੂੰ ਭਰੋਸਾ ਦਿੱਤਾ ਕਿ ਉਹ ਹਰ ਸਮੇਂ ਉਨ੍ਹਾਂ ਦੇ ਨਾਲ ਖੜੇ ਹਨ।  ਮੰਚ ਸੰਸਥਾਪਕ ਡਾ: ਸੁਰੇਂਦਰ ਬਾਂਸਲ ਜੀ, ਸੁਖਚੈਨ ਸਿੰਘ ਜੀ, ਅਮਨਦੀਪ ਜੇ.ਈ., ਜੈਪ੍ਰਕਾਸ਼, ਸੁੰਦਰ ਜੀ, ਹਰਜਿੰਦਰ ਸਿੰਘ ਕੰਬੋਜ, ਸੰਜੇ ਕੱਕੜ, ਗੁਰਮੀਤ ਸਿੰਘ ਕੰਬੋਜ਼, ਨਿਰੰਜਨ ਸਿੰਘ, ਕੇਹਰ ਸਿੰਘ ਸਾਬਕਾ ਸਰਪੰਚ, ਨਾਇਬ ਹਰੀਗੜ੍ਹ ਕਿੰਗਨ, ਅਮਰਜੀਤ ਸਾਬਕਾ ਸਰਪੰਚ, ਵਿਪਨ ਜੀ,  ਨੀਲਮ ਗਾਓ  ਲਾ, ਸ਼ੈਲੇਂਦਰ ਵਾਲਮੀਕੀ, ਅਮ੍ਰਿਤ ਲਾਲ ਜੰਗੜਾ, ਸੱਤਿਆਵਾਨ ਮਸਤਗੜ੍ਹ, ਰੀਨਾ ਜੀ ਖੇੜੀ, ਸੁਖਵਿੰਦਰ ਸਿੰਘ ਜੀ, ਸੀਮਾ ਜੀ, ਰਾਜਜੋ ਦੇਵੀ, ਕ੍ਰਿਸ਼ਨ ਐਡਵੋਕੇਟ, ਆਦਿ ਵੱਡੀ ਗਿਣਤੀ ਵਿੱਚ ਸਾਥੀ ਮੌਜੂਦ ਸਨ।

ਢੁੱਡੀਕੇ ਪਿੰਡ ਦੀ ਨੁਹਾਰ ਬਦਲ ਦੇਵਾਂਗੇ ਸਰਪੰਚ ਢਿਲੋਂ ਪ੍ਰਧਾਨ ਗੋਲਡੀ

ਅਜੀਤਵਾਲ , ਦਸੰਬਰ  2020 -(ਬਲਵੀਰ ਸਿੰਘ ਬਾਠ)- 

ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ  ਦੇ ਜੰਮਪਲ   ਪ੍ਰਧਾਨ ਕੁਲਤਾਰ ਸਿੰਘ ਗੋਲਡੀ ਦੀ ਅਗਵਾਈ ਹੇਠ ਨੌਜਵਾਨਾਂ ਜਵਾਨਾਂ ਵੱਲੋਂ ਪਾਰਕਾਂ ਅਤੇ ਛੱਪੜਾਂ ਦੀ ਸਾਫ ਸਫਾਈ ਦੇ ਵਿੱਢੇ ਹੋਏ ਕਾਰਜ ਨਿਰੰਤਰ  ਚੱਲ ਰਹੇ ਹਨ  ਜਨ ਸੰਘ ਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਸਰਪੰਚ ਜਸਬੀਰ ਸਿੰਘ ਢਿੱਲੋਂ ਅਤੇ ਪ੍ਰਧਾਨ ਕਲਤਾਰ ਸਿੰਘ ਗੋਲਡੀ ਨੇ ਕਿਹਾ ਕਿ ਨੌਜਵਾਨਾਂ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਢੁਡੀਕੇ ਪਿੰਡ ਦੇ ਛੱਪੜਾਂ ਅਤੇ ਪਾਰਕਾਂ ਨੂੰ ਨਵੀਂ ਦਿੱਖ ਦੇਣ ਲਈ ਨੌਜਵਾਨ ਵੀਰਾਂ ਵੱਲੋਂ  ਬਿਨਾਂ ਪੱਖਪਾਤ ਤੋਂ  ਤਨ ਮਨ ਨਾਲ ਸੇਵਾ ਕੀਤੀ ਜਾ ਰਹੀ ਹੈ  ਆਉਣ ਵਾਲੇ ਦਿਨਾਂ ਚ ਜਿਸ ਦੇ ਚੰਗੇ ਨਤੀਜੇ ਨਿਕਲਣਗੇ  ਅਤੇ ਢੁੱਡੀਕੇ ਪਿੰਡ ਦੇ ਵਿਕਾਸ ਕਾਰਜ ਬਿਨਾਂ  ਸਰਕਾਰੀ ਪੈਸੇ ਤੋਂ ਸਿਰਫ਼ ਐੱਨਆਰਆਈ ਭਰਾਵਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨੇਪਰੇ ਚਾੜ੍ਹੇ ਜਾਣਗੇ  ਅੱਜ ਨੌਜਵਾਨਾਂ ਵੱਲੋਂ ਛੱਪੜ ਦੇ ਛੱਪੜ ਨੂੰ ਨਵੀਂ ਦਿੱਖ ਦੇਣ ਲਈ ਇਕ ਮੀਟਿੰਗ ਪ੍ਰਧਾਨ ਕੁਲਤਾਰ ਸਿੰਘ ਗੋਲਡੀ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ  ਜਿਸ ਦੇ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ  ਕੇ ਪਿੰਡ ਦੀਆਂ ਬਣਨਗੀਆਂ ਸਾਫ਼ ਸੁਥਰੀਆਂ ਪਾਰਕਾਂ ਅਤੇ ਪਿੰਡਾਂ ਦੇ ਛੱਪੜਾਂ ਨੂੰ ਨਵੀਂ ਦਿੱਖ ਦਿੱਤੀ ਜਾਵੇਗੀ  ਇਸ ਕਾਰਜ ਵਿੱਚ ਨੌਜਵਾਨ ਵਧ ਚੜ੍ਹ ਕੇ ਆਪਣਾ ਯੋਗਦਾਨ ਪਾ ਰਹੇ ਹਨ

ਬੀਹਲਾ ਵਿਖੇ ਵੋਟਾਂ ਦੀ ਸੁਧਾਈ ਲਈ ਵਿਸ਼ੇਸ਼ ਕੈਂਪ ਲਗਾਇਆ

ਮਹਿਲ ਕਲਾਂ/ਬਰਨਾਲਾ-ਦਸੰਬਰ 2020 (ਗੁਰਸੇਵਕ ਸਿੰਘ ਸੋਹੀ)

ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਜ਼ਿਲ੍ਹਾ ਚੋਣਕਾਰ ਅਫ਼ਸਰ ਬਰਨਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਬੀਹਲਾ ਸਰਕਾਰੀ ਹਾਈ ਸਕੂਲ ਵਿੱਚ ਵੋਟਾਂ ਦੀ ਸਰਸਰੀ ਸੁਧਾਈ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ।ਜਿਸ ਵਿੱਚ 1 ਜਨਵਰੀ 2021 ਤੱਕ 18 ਸਾਲ ਉਮਰ ਪੂਰੀ ਕਰਦੇ ਵਿਅਕਤੀਆਂ ਦੀਆਂ ਨਵੀਂਆਂ ਵੋਟਾਂ,ਮੌਤ ਜਾਂ  ਵਿਆਹ ਹੋਣ ਕਾਰਨ ਰੱਦ ਕੀਤੀਆਂ ਵੋਟਾਂ ਅਤੇ ਵੋਟਰ ਕਾਰਡਾਂ ਵਿੱਚ ਹੋਈਆਂ ਗ਼ਲਤੀਆਂ ਦੀ ਸੋਧ ਕੀਤੀ ਗਈ।ਇਸ ਮੌਕੇ ਬੂਥ ਲੈਵਲ ਅਫ਼ਸਰ ਬਲਜੀਤ ਸਿੰਘ ਗੁਰਤੇਜ ਸਿੰਘ ਅਤੇ ਗੁਰਦੀਪ ਸਿੰਘ ਬੜੀ ਗੰਭੀਰਤਾ ਨਾਲ ਡਿਊਟੀ ਨਿਭਾਈ।ਇਸ ਸਮੇਂ ਬੀ.ਐਲ .ਓ ਵੱਲੋਂ ਫ਼ਾਰਮ ਨੂੰ 6.7.8 ਦੀ ਘਾਟ ਨੂੰ ਸੁਪਰਵਾਈਜ਼ਰ ਕੁਲਦੀਪ ਸਿੰਘ ਜੋਗਾ ਦੇ ਧਿਆਨ ਵਿੱਚ ਲਿਆਂਦਾ ਗਿਆ।

ਏਡਜ ਦਿਵਸ ਮਨਾਇਆ

 

ਹਠੂਰ,5,ਦਸੰਬਰ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਦੀ ਅਗਵਾਈ ਹੇਠ ਸਕੂਲ ਵਿਖੇ ਏਡਜ ਦਿਵਸ ਮਨਾਇਆ ਗਿਆ।ਜਿਸ ਦਾ ਉਦਘਾਟਨ ਚੇਅਰਮੈਨ ਜਗਜੀਤ ਸਿੰਘ ਯੂ ਐਸ ਏ ਨੇ ਰੀਬਨ ਕੱਟ ਕੇ ਕੀਤਾ।ਇਸ ਮੌਕੇ ਸਕੂਲੀ ਬੱਚਿਆ ਨੂੰ ਏਡਜ ਪ੍ਰਤੀ ਜਾਣਕਾਰੀ ਦਿੰਦਿਆ ਪ੍ਰਿਸੀਪਲ ਪਰਮਜੀਤ ਕੌਰ ਮੱਲ੍ਹਾ ਨੇ ਦੱਸਿਆ ਕਿ ਏਡਜ ਕੋਈ ਛੂਤ ਦਾ ਰੋਗ ਨਹੀ ਹੈ ਅਤੇ ਇਸ ਤੋ ਬਚਣ ਲਈ ਸਾਨੂੰ ਕਿਸੇ ਦਾ ਵਰਤਿਆ ਹੋਇਆ ਬਲੇਡ ਨਹੀ ਵਰਤਣਾ ਚਾਹੀਦਾ ਅਤੇ ਨਾ ਹੀ ਸਾਨੂੰ ਕਿਸੇ ਦੇ ਲੱਗੀ ਸਰਿੰਜ ਵਾਲੀ ਸੂਈ ਵਰਤੀ ਚਾਹੀਦੀ ਹੈ ਜਿਸ ਕਰਕੇ ਸਿਹਤ ਵਿਭਾਗ ਵੱਲੋ ਸਖਤ ਹਦਾਇਤਾ ਹਨ ਕਿ ਬਲੇਡ, ਸਰਿੰਜ ਅਤੇ ਸੂਈ ਦੀ ਵਰਤੋ ਕਰਕੇ ਉਸ ਨੂੰ ਤੁਰੰਤ ਨਸਟ ਕੀਤਾ ਜਾਵੇ।ਉਨ੍ਹਾ ਕਿਹਾ ਕਿ ਜੇਕਰ ਸਾਨੂੰ ਕਿਸੇ ਸਮੇਂ ਖੂਨ ਲੈਣ ਦੀ ਲੋੜ ਪਵੇ ਤਾਂ ਸਾਨੂੰ ਸਰਕਾਰ ਵੱਲੋ ਮਾਨਤਾ ਪ੍ਰਾਪਤ ਬਲੱਡ ਬੈਕ ਤੋ ਹੀ ਖੂਨ ਲੈਣਾ ਚਾਹੀਦਾ ਹੈ।ਇਸ ਮੌਕੇ ਸਕੂਲੀ ਬੱਚਿਆ ਅਤੇ ਸਕੂਲ ਦੇ ਸਟਾਫ ਨੇ ਆਪਣੇ ਮੋਢਿਆ ਤੇ ਲਾਲ ਰੀਬਨ ਬੰਨ ਕੇ ਐਚ ਆਈ ਵੀ/ਏਡਜ ਨੂੰ ਜੜ੍ਹਾ ਤੋ ਮਿਟਾਉਣ ਅਤੇ ਇਸ ਤੋ ਸੁਚੇਤ ਰਹਿਣ ਦਾ ਪ੍ਰਣ ਲਿਆ।ਇਸ ਮੌਕੇ ਉਨ੍ਹਾ ਨਾਲ ਡਾ:ਚਮਕੌਰ ਸਿੰਘ, ਭਾਈ ਨਿਰਮਲ ਸਿੰਘ ਖਾਲਸਾ ਮੀਨੀਆ,ਹਰਪਾਲ ਸਿੰਘ ਮੱਲ੍ਹਾ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਅਤੇ ਵਿਿਦਆਰਥੀ ਏਡਜ ਦਿਵਸ ਨੂੰ ਜੜ੍ਹਾ ਤੋ ਮਿਟਾਉਣ ਦਾ ਪ੍ਰਣ ਲੈਦੇ ਹੋਏ।

ਹਰਿਆਣਾ ਸਰਕਾਰ ਦੇ ਪੁਤਲੇ ਸਾੜੇ

ਹਠੂਰ,5,ਦਸੰਬਰ-(ਕੌਸ਼ਲ ਮੱਲ੍ਹਾ)-

ਦੇਸ਼ ਦੀਆ 300 ਤੋ ਵੱਧ ਜੱਥੇਬੰਦੀਆ ਵੱਲੋ ਅੱਜ ਦੇਸ ਵਿਚ ਜਗ੍ਹਾ-ਜਗ੍ਹਾ ਰੋਸ ਮੁਜਾਹਰੇ ਕਰਕੇ ਕੇਂਦਰ ਦੀ ਮੋਦੀ ਸਰਕਾਰ ਦੇ ਪੁਤਲੇ ਸਾੜੇ ਗਏ।ਇਸੇ ਲੜੀ ਤਹਿਤ ਅੱਜ ਕੁੱਲ ਹਿੰਦ ਕਿਸਾਨ ਸਭਾ, ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਅਤੇ ਸੀਟੂ ਦੇ ਸਾਝੇ ਸੱਦੇ ਤੇ ਅੱਜ ਕੇਂਦਰ ਸਰਕਾਰ ਖਿਲਾਫ ਰੋਸ ਮਾਰਚ ਕਰਕੇ ਅਰਥੀ ਫੂਕ ਮੁਜਾਹਰੇ ਕੀਤੇ ਗਏ।ਇਸੇ ਲੜੀ ਤਹਿਤ ਸਰਪੰਚ ਵਰਕਪਾਲ ਸਿੰਘ ਲੀਲ੍ਹਾ ਮੇਘ ਸਿੰਘ,ਸੀ ਪੀ ਆਈ (ਐਮ) ਦੇ ਆਗੂ ਬਲਜੀਤ ਸਿੰਘ ਗੋਰਸੀਆਂ ਖਾਨ ਮਹੁੰਮਦ,ਹਲਕਾ ਪ੍ਰਧਾਨ ਕਾਮਰੇਡ ਹਾਕਮ ਸਿੰਘ ਡੱਲਾ ਦੀ ਅਗਵਾਈ ਹੇਠ ਰੋਸ ਮਾਰਚ ਕੱਢਿਆ ਗਿਆ।ਇਹ ਰੋਸ ਮਾਰਚ ਲੀਲਾ ਮੇਘ ਸਿੰਘ ਦੀਆ ਵੱਖ-ਵੱਖ ਗਲੀਆ ਅਤੇ ਪਿੰਡ ਦੇ ਮੁੱਖ ਫਿਰਨੀ ਤੋ ਦੀ ਹੁੰਦਾ ਹੋਇਆ ਪਿੰਡ ਦੇ ਮੇਨ ਬੱਸ ਸਟੈਡ ਤੇ ਪਹੁੰਚਾ।ਇਸ ਰੋਸ ਮਾਰਚ ਨੂੰ ਸੰਬੋਧਨ ਕਰਦਿਆ ਸਰਪੰਚ ਵਰਕਪਾਲ ਸਿੰਘ ਲੀਲ੍ਹਾ, ਕਾਮਰੇਡ ਬਲਜੀਤ ਸਿੰਘ ਗੋਰਸੀਆ ਖਾਨ ਮੁਹੰਮਦ,ਪ੍ਰਧਾਨ ਹਾਕਮ ਸਿੰਘ ਡੱਲਾ,ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ

ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਤਿਆਰ ਕਰਕੇ ਕਿਸਾਨਾ ਦੇ ਮੌਤ ਦੇ ਵਾਰੰਟ ਜਾਰੀ ਕਰ ਦਿੱਤੇ ਹਨ।ਜਿਸ ਤੋ ਸਾਫ ਸਿੱਧ ਹੋ ਚੁੱਕਾ ਹੈ ਕਿ ਕੇਂਦਰ ਸਰਕਾਰ ਕਿਸਾਨ ਅਤੇ ਮਜਦੂਰ ਵਿਰੋਧੀ ਸਰਕਾਰ ਹੈ ਅਤੇ ਆਰ ਐਸ ਐਸ ਦੇ ਇਸਾਰਿਆ ਤੇ ਚੱਲਣ ਵਾਲੀ ਸਰਕਾਰ ਹੈ।ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਹਿੰਦੋਸਤਾਨ ਨੂੰ ਹਿੰਦੂ ਰਾਸਟਰ ਬਣਾਉਣਾ ਚਾਹੁੰਦੀ ਹੈ ਜਿਸ ਦਾ ਅਸੀ ਸਖਤ ਸਬਦਾ ਵਿਚ ਵਿਰੋਧ ਕਰਦੇ ਹਾਂ।ਉਨ੍ਹਾ ਕਿਹਾ ਕਿ ਕਿਸਾਨ ਜੱਥੇਬੰਦੀਆ ਪਿਛਲੇ ਦਸ ਦਿਨਾ ਤੋ ਦਿੱਲੀ ਵਿਖੇ ਰੋਸ ਧਰਨੇ ਤੇ ਬੈਠੀਆ ਹਨ ਪਰ ਕੇਂਦਰ ਦੀ ਅੰਨੀ ਅਤੇ ਬੋਲੀ ਸਰਕਾਰ ਕੁਝ ਵੀ ਬੋਲਣ ਲਈ ਤਿਆਰ ਨਹੀ ਹੈ ਪਰ ਧਰਨਾਕਾਰੀ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਪਰਤਨਗੇ।ਉਨ੍ਹਾ ਕਿਹਾ ਕਿ ਇਹ ਲੜਾਈ ਹੁਣ ਆਰ-ਪਾਰ ਦੀ ਹੈ।ਉਨ੍ਹਾ ਕਿਹਾ ਕਿ ਇਹ ਰੋਸ ਮਾਰਚ ਅਤੇ ਅਰਥੀ ਫੂਕ ਮੁਜਾਹਰੇ ਪੰਜਾਬ ਵਿਚ ਦਸ ਦਸੰਬਰ ਤੱਕ ਜਾਰੀ ਰਹਿਣਗੇ।ਇਸ ਮੌਕੇ ਉਨ੍ਹਾ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਦੇ ਪੁਤਲੇ ਫੂਕੇ ਅਤੇ ਜੰਮ ਕੇ ਨਾਅਰੇਬਾਕੀ ਕੀਤੀ।ਅੰਤ ਸਿੰਘ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਰੋਸ ਧਰਨੇ ਵਿਚ ਪਹੁੰਚੇ ਆਗੂਆ ਅਤੇ ਕਿਸਾਨਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਪੰਚ ਜਗਦੇਵ ਸਿੰਘ, ਪੰਚ ਸਤਪਾਲ ਸਿੰਘ,ਪੰਚ ਜਗਦੇਵ ਸਿੰਘ ਲੀਲਾ,ਪੰਚ ਦਲਜੀਤ ਸਿੰਘ,ਪੰਚ ਦਵਿੰਦਰ ਸਿੰਘ,ਪੰਚ ਅੰਮ੍ਰਿਤਪਾਲ ਕੌਰ,ਪੰਚ ਗੁਰਮੀਤ ਕੌਰ,ਪੰਚ ਮਹਿੰਦਰ ਕੌਰ,ਪੰਚ ਕੁਲਵੰਤ ਕੌਰ,ਕੋਹਿਨੂਰ ਕੌਰ ਧਾਲੀਵਾਲ,ਮਨਮੀਤ ਸਿੰਘ, ਜਗਮੀਤ ਸਿੰਘ, ਪ੍ਰਧਾਨ ਜਗਸੀਰ ਸਿੰਘ,ਨੰਬੜਦਾਰ ਜਸਤੇਜ ਸਿੰਘ,ਤੇਜਿੰਦਰ ਸਿੰਘ,ਨਿੰਦਰ ਸਿੰਘ,ਬਲਰਾਜ ਸਿੰਘ,ਗੁਰਮੀਤ ਸਿੰਘ,ਨਿੱਕਾ ਸਿੰਘ,ਜਗਦੀਪ ਸਿੰਘ ਸੰਧੂ,ਰਾਮ ਤੀਰਥ ਸਿੰਘ,ਜਗਤ ਸਿੰਘ,ਹਾਕਮ ਸਿੰਘ ਧਾਲੀਵਾਲ,ਸਾਬਕਾ ਸਰਪੰਚ ਬਲਜੀਤ ਸਿੰਘ,ਡਾ:ਜਗਜੀਤ ਸਿੰਘ ਡਾਗੀਆਂ ਆਦਿ ਹਾਜ਼ਰ ਸਨ।

ਫੋਟੋ ਕੈਪਸਨ:-ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਦਾ ਪੁਤਲਾ ਸਾੜਦੇ ਹੋਏ ਸਰਪੰਚ ਵਰਕਪਾਲ ਸਿੰਘ ਅਤੇ ਹੋਰ।

ਪਿੰਡ ਡੱਲਾ ‘ਚ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ

ਹਠੂਰ,5,ਦਸੰਬਰ-(ਕੌਸ਼ਲ ਮੱਲ੍ਹਾ)-

ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਕਿਸਾਨਾ ਦੇ ਸੰਘਰਸ ਨੂੰ ਹੋਰ ਤਿੱਖਾ ਕਰਦਿਆ ਅੱਜ ਸਰਪੰਚ ਜਸਵਿੰਦਰ ਕੌਰ ਸਿੱਧ ਅਤੇ ਸਮੂਹ ਗ੍ਰਾਮ ਪੰਚਾਇਤ ਡੱਲਾ ਦੀ ਅਗਵਾਈ ਹੇਠ ਡੱਲਾ ਨਹਿਰ ਦੇ ਪੁੱਲ ਤੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ।ਇਸ ਮੌਕੇ ਪ੍ਰਧਾਨ ਨਿਰਮਲ ਸਿµਘ ਡੱਲਾ ਨੇ ਕਿਹਾ ਕਿ ਅੱਜ ਦੇਸ ਦਾ ਹਰ ਵਰਗ ਕੇਂਦਰ ਸਰਕਾਰ ਖਿਲਾਫ ਸੰਘਰਸ ਕਰ ਰਿਹਾ ਹੈ ਪਰ ਦੇਸ ਦਾ ਪ੍ਰਧਾਨ ਮੰਤਰੀ ਧਰਨਾਕਾਰੀਆ ਨਾਲ ਕੋਈ ਵੀ ਕਿਸਾਨ ਪੱਖੀ ਕੋਈ ਗੱਲ ਕਰਨ ਨੂੰ ਤਿਆਰ ਨਹੀ ਹੈ ਜਿਸ ਤੋ ਸਿੱਧ ਹੈ ਕਿ ਬੀ ਜੇ ਪੀ ਸਰਕਾਰ ਕਿਸਾਨ ਅਤੇ ਮਜਦੂਰ ਵਿਰੋਧੀ ਸਰਕਾਰ ਹੈ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਸਿੰਘ,ਸਰਪੰਚ ਜਸਵਿੰਦਰ ਕੌਰ,ਪ੍ਰਧਾਨ ਸੁਖਦੇਵ ਸਿੰਘ ਡੱਲਾ,ਜਗਤਾਰ ਸਿੰਘ ਚਾਹਿਲ,ਕਾਮਰੇਡ ਹਾਕਮ ਸਿੰਘ ਡੱਲਾ,ਕੁਲਵਿµਦਰ ਸਿµਘ ਕਾਲਾ,ਕਰਮਜੀਤ ਸਿੰਘ,ਕਮਲਜੀਤ ਸਿੰਘ ਜੀ ਓ ਜੀ,ਕੰਮੀ ਡੱਲਾ,ਇਕਬਾਲ ਸਿੰਘ ਖਾਲਸਾ, ਗੁਰਦਿੱਤ ਸਿµਘ,ਜੋਤੀ ਸਿੱਧੂ ਗੁਰਚਰਨ ਸਿੰਘ ਸਰਾਂ,ਬਿੰਦੀ ਡੱਲਾ,ਜੋਰਾ ਸਿੰਘ, ਬਲਵੀਰ ਸਿµਘ ਬੀਰਾ, ਗੁਰਚਰਨ ਸਿµਘ ਚਰਨਾ, ਸੋਨੀ ਚਾਹਿਲ, ਇਕਬਾਲ ਢਿੱਲੋਂ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਨਿਰਮਲ ਸਿੰਘ ਅਤੇ ਹੋਰ।

ਕੇਂਦਰ ਸਰਕਾਰ ਦਾ ਪੁਤਲਾ ਸਾੜਿਆ

ਹਠੂਰ,5,ਦਸੰਬਰ-(ਕੌਸ਼ਲ ਮੱਲ੍ਹਾ)-

ਖੇਤੀ ਕਾਨੂੰਨਾ ਦੇ ਵਿਰੋਧ ਵਿਚ ਸੰਘਰਸ ਕਰ ਰਹੀਆ ਕਿਸਾਨ-ਮਜਦੂਰ ਜੱਥੇਬੰਦੀਆਂ ਦੇ ਸੱਦੇ ਤੇ ਅੱਜ ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ,ਸ਼ਹੀਦ ਭਗਤ ਸਿੰਘ ਕਲੱਬ ਰਸੂਲਪੁਰ ਅਤੇ ਪਿµਡ ਦੇ ਨੌਜਵਾਨਾਂ ਵੱਲੋਂ ਪਿµਡ ਰਸੂਲਪੁਰ ਵਿਖੇ ਰੋਸ ਮੁਜਾਹਰਾ ਕੀਤਾ ਗਿਆ।ਇਸ ਮੌਕੇ ਕਿਸਾਨ ਆਗੂ ਗੁਰਚਰਨ ਸਿੰਘ ਰਸੂਲਪੁਰ,ਮਜਦੂਰ ਆਗੂ ਅਵਤਾਰ ਸਿੰਘ ਰਸੂਲਪੁਰ,ਡਾ:ਜਰਨੈਲ ਸਿੰਘ,ਜਸਮੇਲ ਸਿੰਘ,ਹਰਦੇਵ ਸਿੰਘ,ਸੁਤਿੰਦਰਪਾਲ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਜੱਥੇਬੰਦੀਆ ਦਾ ਸੰਘਰਸ ਦਿਨੋ ਦਿਨ ਤਿੱਖਾ ਹੁੰਦਾ ਜਾ ਰਿਹਾ ਹੈ ਅਤੇ ਪੰਜਾਬ ਦਾ ਹਰ ਵਰਗ ਕੇਂਦਰ ਸਰਕਾਰ ਖਿਲਾਫ ਲੜਾਈ ਲੜ ਰਿਹਾ ਹੈ।ਉਨ੍ਹਾ ਕਿਹਾ ਕਿ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦਾ ਡੱਟ ਕੇ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਕਾਨੂੰਨ ਕਿਸਾਨਾਂ-ਮਜ਼ਦੂਰਾਂ ਲਈ ਮੌਤ ਦੇ ਵਰµਟ ਹਨ,ਜਿਨ੍ਹਾ ਨੂੰ ਰੱਦ ਕਰਵਾਉਣ ਲਈ ਪੰਜਾਬ ਦੀਆ ਇਨਸਾਫਪਸੰਦ ਜੱਥੇਬੰਦੀਆ ਵੱਲੋ ਕੇਂਦਰ ਸਰਕਾਰ ਖਿਲਾਫ ਦਸ ਦਿਨਾ ਤੋ ਦਿੱਲੀ ਵਿਖੇ ਰੋਸ ਪ੍ਰਦਰਸਨ ਕਰ ਰਹੀਆ ਹਨ।ਉਨ੍ਹਾ ਇਲਾਕਾ ਨਿਵਾਸੀਆ ਨੂੰ ਬੇਨਤੀ ਕੀਤੀ ਕਿ ਪਾਰਟੀਬਾਜੀ ਤੋ ਉੱੋਪਰ ਉੱਠ ਕੇ ਦਿੱਲੀ ਦੇ ਰੋਸ ਪ੍ਰਦਰਸਨ ਵਿਚ ਪਹੁੰਚਣ।ਇਸ ਮੌਕੇ ਉਨ੍ਹਾ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਅਤੇ ਜੰਮ ਕੇ ਨਾਅਰੇਬਾਜੀ ਕੀਤੀ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਸੀਬਾ ਰਸੂਲਪੁਰ,ਮੋਰ ਰਸੂਲਪੁਰ,ਕੇਵਲ ਸਿੰਘ,ਗਿਆਨੀ ਗੁਰਜੰਟ ਸਿੰਘ ਖਾਲਾਸਾ,ਜਗਰਾਜ ਸਿੰਘ,ਗੁਰਪ੍ਰੀਤ ਸਿµਘ, ਪੰਚ ਮੇਲਾ ਰਸੂਲਪੁਰ,ਸ਼ਾਮ ਲਾਲ, ਗੁਰਪ੍ਰੀਤ ਸਿµਘ ਗੋਪੀ, ਗੁਰਮੇਲ ਸਿµਘ, ਸਰਬਜੀਤ ਸਿµਘ, ਰਾਜਬਿµਦਰ ਸਿµਘ,ਵਰਿµਦਰ ਸਿµਘ, ਕੁਲਦੀਪ ਸਿµਘ, ਪ੍ਰਭਜੀਤ ਸਿµਘ, ਰੁਪਿµਦਰ ਸਿµਘ ਪਿµਦੂ, ਅµਗਰੇਜ ਸਿµਘ, ਸੁਖਦੇਵ ਸਿµਘ, ਦਲਜੀਤ ਸਿµਘ, ਰਾਮ ਸਿµਘ,ਗੁਰਮੀਤ ਸਿµਘ, ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਹੋਏ ਕਿਸਾਨ ਅਤੇ ਨੌਜਵਾਨ।

ਢੁੱਡੀਕੇ ਪਿੰਡ ਚ ਫੂਕਿਆ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਪੁਤਲਾ

 ਹਲ ਛੱਡ ਕੇ ਪਾ ਲਿਆ ਜੇ ਕਿਤੇ ਹੱਥ ਹਥਿਆਰਾਂ ਨੂੰ ਫਿਰ ਵਕਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ  -ਕੁਲਤਾਰ ਸਿੰਘ ਗੋਲਡੀ

 ਅਜੀਤਵਾਲ  ,ਦਸੰਬਰ  2020 -(ਬਲਵੀਰ ਬਾਠ  )- ਇਤਿਹਾਸਕ ਪਿੰਡ ਢੁੱਡੀਕੇ ਜੋ ਗਦਰੀ ਬਾਬਿਆਂ ਦੇ ਨਾਮ ਨਾਲ ਪ੍ਰਸਿੱਧ ਹੈ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਅਗਵਾਈ ਵਿੱਚ ਪਿੰਡ ਵਿੱਚ ਪਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ ਗਿਆ । ਪਹਿਲਾਂ ਸਾਰੇ ਪਿੰਡ ਵਿੱਚ ਅਰਥੀ ਨਾਲ ਲੈਕੇ ਰੋਹ ਭਰੀ ਰੈਲੀ ਕੱਢੀ ਗਈ । ਮੇਨ ਸੜਕ ਅਜੀਤਵਾਲ ਦੇ ਚੌਕ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵਲੋਂ ਪਿੱਟ ਸਿਆਪਾ ਕੀਤਾ ਗਿਆ । ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਇਹ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ । ਔਰਤ ਮੁਕਤੀ ਮੰਚ ਦੇ ਸੂਬਾ ਆਗੂ ਸੁਰਿੰਦਰ ਕੌਰ ਜੀ ਨੇ ਲੋਕਾਂ ਨੂੰ ਹੋਰ ਤੱਕੜੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ,  ਉਹਨਾਂ ਨੇ ਕਿਹਾ ਢੁੱਡੀਕੇ ਵਾਸੀਆਂ ਨੇ ਪਾਰਟੀਆਂ ਨੂੰ ਪਿੱਛੇ ਛੱਡ ਕੇ ਇਕ ਮੁੱਠ ਹੋ ਕੇ ਲੜ ਰਹੇ ਨੇ। ਦੇਸ਼ ਭਗਤ ਗਦਰੀ ਬਾਬੇ ਯਾਦਗਾਰ ਕਮੇਟੀ ਦੇ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਢੁੱਡੀਕੇ ਨੇ ਨੌਜਵਾਨਾਂ, ਮਾਤਾਵਾਂ, ਭੈਣਾਂ, ਬਜ਼ੁਰਗਾਂ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਗਦਰੀ ਬਾਬਿਆਂ ਦਾ ਮੇਲਾ 8 ਦਸੰਬਰ ਨੂੰ ਮੌਜੂਦਾ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੋਵੇਗਾ । ਕਵੀਸ਼ਰੀ, ਨਾਟਕ ਤੇ ਬੁਲਾਰੇ ਵੀ ਕਿਸਾਨ ਜਥੇਬੰਦੀਆਂ ਵਿਚੋਂ ਹੀ ਹੋਣਗੇ। ਯੂਨੀਅਨ ਦੇ ਪ੍ਰਧਾਨ ਗੁਰਸ਼ਰਨ ਸਿੰਘ, ਸਰਪੰਚ ਜਸਵੀਰ ਸਿੰਘ ਢਿੱਲੋਂ, ਸਾਬਕਾ ਸਰਪੰਚ ਜਸਦੀਪ ਸਿੰਘ ਗੈਰੀ ਦਿੱਲੀ ਧਰਨੇ ਵਿੱਚ ਪਹਿਲੇ ਦਿਨ ਤੋਂ ਹੋਰ ਸਾਥੀਆਂ ਨਾਲ ਡਟੇ ਹੋਏ ਨੇ। ਅਰਥੀ ਫੂਕ ਮੁਜ਼ਾਹਰੇ ਵਿੱਚ ਯੂਨੀਅਨ ਦੇ ਅਹੁਦੇਦਾਰ ਗੁਰਮੀਤ ਸਿੰਘ ਪੰਨੂ, ਸਤਨਾਮ ਬਾਬਾ, ਦਵਿੰਦਰ ਸਿੰਘ ਮਧੋਲਾ, ਮੇਜਰ ਸਿੰਘ, ਦਰਸ਼ਪਰੀਤ, ਚਮਕੌਰ ਚੰਨੀ, ਧਰਮਿੰਦਰ, ਕੁਲਦੀਪ, ਹੀਰਾ, ਮਾਸਟਰ ਹਰੀ ਸਿੰਘ, ਮਾਸਟਰ ਜੈਕਬ, ਮਾਸਟਰ ਗੋਪਾਲ ਸਿੰਘ ਤੇ ਬਹੁਤ ਗਿਣਤੀ ਵਿੱਚ ਨੌਜਵਾਨ ਸ਼ਾਮਲ ਸਨ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ 5 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਫੂਕੇਗੀ ਮੋਦੀ ਦਾ ਪੁਤਲਾ।

ਮਹਿਲ ਕਲਾਂ/ ਬਰਨਾਲਾ - ਦਸੰਬਰ  2020  (ਗੁਰਸੇਵਕ ਸਿੰਘ ਸੋਹੀ )

ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰ ਫੈੱਡਰੇਸ਼ਨ (ਰਜਿ:49039) ਦੇ ਚੇਅਰਮੈਨ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ( ਰਜਿ:295) ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਅਤੇ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਕਾਲਖ ਦੀ ਅਗਵਾਈ ਹੇਠ ਪੂਰੇ ਭਾਰਤ ਵਿਚ ਅਤੇ ਖਾਸਕਰ ਪੰਜਾਬ ਪੱਧਰ ਤੇ ਮੋਦੀ ਦੇ ਪੁਤਲੇ ਅਤੇ ਖੇਤੀ ਵਿਰੁੱਧ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਦੀਆਂ ਕਾਪੀਆਂ 2 ਦਸੰਬਰ ਤੋਂ ਲੈ ਕੇ 6 ਦਸੰਬਰ ਤੱਕ ਸਾੜੀਆਂ ਜਾ ਰਹੀਆਂ ਹਨ।  

ਇਸੇ ਲੜੀ ਤਹਿਤ ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਵਿੱਚ ਟੋਲ ਪਲਾਜ਼ਾ ਮਹਿਲ ਕਲਾਂ ਵਿਖੇ 5 ਦਸੰਬਰ ਦਿਨ ਸ਼ਨੀਵਾਰ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਦੀ ਅਗਵਾਈ ਹੇਠ ਭਰਾਤਰੀ ਜਥੇਬੰਦੀਆਂ ਅਤੇ ਕਿਸਾਨ ਯੂਨੀਅਨਾਂ ਦੇ ਸਹਿਯੋਗ ਨਾਲ ਸਾਂਝੇ ਤੌਰ ਤੇ ਮੋਦੀ ਦਾ ਪੁਤਲਾ ਫੂਕਿਆ ਜਾਵੇਗਾ ਅਤੇ  ਅਤੇ ਪਾਸ ਕੀਤੇ ਤਿੰਨੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ । 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰਜ਼ ਫ਼ੈਡਰੇਸ਼ਨ ਦੇ ਵੱਖ ਵੱਖ ਸੂਬਿਆਂ ਚੋਂ ਡਾ ਸਾਹਿਬਾਨ ਫਰੀ ਮੈਡੀਕਲ ਕੈਂਪ ਲਾ ਕੇ ਦਿੱਲੀ ਵਿੱਚ ਆਪਣੇ ਜਨ ਸੰਘਰਸ਼ ਕਿਸਾਨੀ ਅੰਦੋਲਨ ਵਿਚ ਦਿਨ ਰਾਤ ਸੇਵਾ ਨਿਭਾਅ ਰਹੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਵੀ

ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਅਤੇ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਕਾਲਖ ਅਤੇ ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ ਦੀਆਂ ਹਦਾਇਤਾਂ ਅਨੁਸਾਰ ਦਿੱਲੀ ਦੇ ਕਿਸਾਨੀ ਸੰਘਰਸ਼ ਲਈ ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਫਰੀ ਮੈਡੀਕਲ ਕੈਂਪਾਂ ਵਾਸਤੇ ਡਾਕਟਰਾਂ ਦੀਆਂ ਜ਼ਿਲ੍ਹਾ ਵਾਈਜ਼ 'ਡੇਅ ਵਾਈ ਡੇਅ' ਡਿਊਟੀਆਂ ਲੱਗ ਰਹੀਆਂ ਹਨ ।

ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਮਿਤੀ 3 ਦਸੰਬਰ ਨੂੰ ਮਲੇਰਕੋਟਲਾ ਦੀ ਧਰਤੀ 'ਜੋ ਕਿ ਸ਼ੁਰੂ ਤੋਂ ਹੀ ਜਾਲਮ ਸਰਕਾਰਾਂ ਖ਼ਿਲਾਫ਼ ਆਪਣੀ ਲੋਕਾਂ ਦੇ ਹੱਕ ਵਿਚ 'ਹਾਅ ਦਾ ਨਾਅਰਾ' ਮਾਰਨ ਵਾਲੀ ਧਰਤੀ ਹੈ' ਤੋਂ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰਾ ਦਿੱਲੀ ਲਈ ਰਵਾਨਾ ਹੋਇਆ। ਜਿਸ ਵਿੱਚ ਸੈਂਕੜਿਆਂ ਦੀ ਤਦਾਦ ਵਿੱਚ ਮੁਸਲਿਮ ਭਾਈਚਾਰੇ ਦੇ  ਲੋਕਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਵੱਲੋਂ  ਦੋ ਟਰੱਕ ਰਾਸਨ ਦੇ, ਇਕ ਟਰੱਕ ਬਾਲਣ ਲਈ ਲੱਕੜ ਦਾ, ਇੱਕ ਟਰੱਕ ਸਬਜ਼ੀ ਦਾ ਸਿੰਘੂ ਬਾਡਰ ਦਿੱਲੀ ਲਈ ਰਵਾਨਾ ਕੀਤਾ। ਇਸ ਸਮੇਂ ਉਨ੍ਹਾਂ ਨਾਲ ਡਾ ਕੇਸਰ ਖ਼ਾਨ ਮਾਂਗੇਵਾਲ, ਡਾ ਜਗਜੀਤ ਸਿੰਘ ਕਾਲਸਾਂ, ਡਾ ਸ਼ਕੀਲ ਮੁਹੰਮਦ, ਡਾ ਸੁਖਵਿੰਦਰ ਸਿੰਘ ਬਾਪਲਾ, ਡਾ ਸੁਰਜੀਤ ਸਿੰਘ ਛਾਪਾ,ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ ,ਡਾ ਧਰਵਿੰਦਰ ਸਿੰਘ ,ਡਾ ਜਸਵੰਤ ਸਿੰਘ ਛਾਪਾ,ਡਾ ਮੁਕਲ ਸ਼ਰਮਾ ,ਡਾ ਨਾਹਰ ਸਿੰਘ, ਡਾ ਬਲਦੇਵ ਸਿੰਘ ਲੋਹਗੜ , ਡਾ ਹਰਕੰਵਲ ਸਿੰਘ, ਡਾ ਜਸਬੀਰ ਸਿੰਘ, ਡਾ ਪਰਮਿੰਦਰ ਸਿੰਘ, ਡਾ ਸੁਖਪਾਲ ਸਿੰਘ, ਡਾ ਸੁਖਵਿੰਦਰ ਸਿੰਘ ਠੁੱਲੀਵਾਲ ,ਡਾ ਸੁਰਿੰਦਰਪਾਲ ਸਿੰਘ , ਡਾ ਹਰਚਰਨ ਸਿੰਘ ,ਡਾ ਗੁਰਭਿੰਦਰ ਸਿੰਘ ਗੁਰੀ,ਹਾਜੀ ਵਾਕਿਬ ਅਲੀ ਆਦਿ ਹਾਜ਼ਰ ਸਨ।

ਦਿਹਾੜੀਦਾਰ ਬੀਬੀਆਂ ਨਹੀਂ ਸਾਡੀਆਂ ਮਾਤਾਵਾਂ ਭੈਣਾਂ ਕਿਸਾਨੀ ਸੰਘਰਸ਼ ਦਾ ਧੁਰਾ ਹਨ

ਕੰਗਨਾ ਰਨੌਤ ਸਿੱਖਾਂ ਦਾ ਇਤਿਹਾਸ ਪੜ੍ਹ ਕੇ ਦੇਖ ਲਵੇ ਬੀਬੀਆਂ ਦਾ ਕੀ ਯੋਗਦਾਨ ਹੈ - ਸਰਪੰਚ ਜਸਬੀਰ ਸਿੰਘ ਢਿੱਲੋਂ

ਦਿੱਲੀ ,ਦਸੰਬਰ  2020 -(ਬਲਵੀਰ ਸਿੰਘ ਬਾਠ)- 

ਅੱਜ ਦਿੱਲੀ ਦੇ ਕੁੰਡਲੀ ਬਾਰਡਰ ਤੇ ਪਿਛਲੇ ਪੰਜ ਦਿਨਾਂ ਤੋਂ ਪਿੰਡ ਢੁੱਡੀਕੇ ਦੇ ਨੌਜਵਾਨਾਂ ਵੱਲੋਂ ਸੰਗਤ ਨੂੰ ਲੰਗਰ ਵਰਤਾਉਣ ਦੀ ਸੇਵਾ  ਨਿਰੰਤਰ ਜਾਰੀ ਹੈ ਜਨ ਸਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਸਰਪੰਚ ਜਸਬੀਰ ਸਿੰਘ ਢਿੱਲੋਂ ਨੇ ਕਿਹਾ ਕਿ  ਇਕਬਾਲ ਸੈਂਟਰ ਸਰਕਾਰ ਨੇ ਖੇਤੀ ਆਰਡੀਨੈਂਸ ਬਿੱਲ ਪਾਸ ਕਰਕੇ ਪਹਿਲਾਂ ਹੀ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਹੈ ਉਥੇ ਦੂਜੇ ਪਾਸੇ ਹਰਿਆਣਾ ਦੀ ਖੱਟਰ ਸਰਕਾਰ ਨੇ  ਕਿਸਾਨਾਂ ਨੂੰ ਰਸਤੇ ਵਿਚ ਰੋਕ ਕੇ  ਅੱਥਰੂ ਗੈਸ ਦੇ ਗੋਲੇ ਪਾਣੀ ਦੀਆਂ ਬੁਛਾੜਾਂ ਆਦਿ ਸਿੱਟ ਕੇ ਕਿਸਾਨਾਂ ਨਾਲ ਜ਼ੁਲਮ ਕਮਾਰ ਹੈ ਸਰਕਾਰੀ ਲੀਡਰ ਇਹ ਜਾਣ ਲੈਣ ਕਿ ਕਿਸਾਨ ਸਰਕਾਰ ਬਣਾ ਵੀ ਸਕਦੇ ਨੇ ਤੇ ਸਰਕਾਰ ਡੇਗ ਵੀ ਸਕਦੇ ਹਨ  ਇਸ ਸਮੇਂ ਉਨ੍ਹਾਂ ਮੋਦੀ ਭਗਤ ਕੰਗਨਾ ਰਣੌਤ ਨੂੰ ਤਾੜਨਾ ਕਰਦੇ ਹੋਏ ਕਿਹਾ  ਕਿਹਾ ਕਿ ਪਹਿਲਾਂ ਸਿੱਖਾਂ ਦਾ ਇਤਿਹਾਸ ਪੜ੍ਹੇ ਫੇਰ ਪਤਾ ਲੱਗੂ ਸਿੱਖ ਇਤਿਹਾਸ ਵਿੱਚ ਬੀਬੀਆਂ ਮਾਤਾਵਾਂ ਭੈਣਾਂ ਦਾ ਕੀ ਯੋਗਦਾਨ ਹੈ  ਜਿਹੜੀਆਂ ਬੀਬੀਆਂ ਨੂੰ ਦਿਹਾੜੀਦਾਰ ਕਿਹਾ ਉਹ ਬੀਬੀਆਂ ਕਿਸਾਨ ਸੰਘਰਸ਼ ਦਾ ਧੁਰਾ ਹਨ  ਕੰਗਨਾ ਰਣੌਤ ਨੂੰ ਕਿਹਾ ਕਿ ਸਾਡੀਆਂ ਮਾਵਾਂ ਤੋਂ ਮੁਆਫ਼ੀ ਮੰਗ ਲਵੇਕਿਉਂਕਿ ਖੇਤੀ ਆਰਡੀਨੈਂਸ ਬਿੱਲਾਂ ਦਾ ਵਿਰੋਧ ਕਰ ਰਹੇ ਕਿਸਾਨ ਸ਼ਾਂਤਮਈ ਢੰਗ ਨਾਲ ਆਪਣਾ ਸੰਘਰਸ਼ ਕਰ ਰਹੇ ਹਨ  ਜੋ ਕਿਸੇ ਬਾਰੇ ਕੋਈ ਗਲਤ ਟਿੱਪਣੀ ਨਹੀਂ ਕਰਦੇ ਮੋਦੀ ਭਗਤ ਏ ਜਾਂਨ ਲੈਣ ਕੀ ਪੰਜਾਬ ਦੇ ਲੋਕ ਖੇਤੀ ਆਰਡੀਨੈਂਸ ਬਿੱਲ ਕਰਵਾਏ ਤੋਂ ਬਗੈਰ ਪੰਜਾਬ ਨਹੀਂ ਜਾਣਗੇ ਇਸ ਸਮੇਂ ਲੰਗਰ ਦੀ ਸੇਵਾ ਕਰ ਰਹੇ ਅਵਤਾਰ ਸਿੰਘ ਤਾਰੀ ਗੁਰਜੀਤ ਸਿੰਘ ਦੁੰਬਾ ਹਰਪ੍ਰੀਤ ਸਿੰਘ ਪ੍ਰਧਾਨ ਗੁਰਸ਼ਰਨ ਸਿੰਘ ਤਜਿੰਦਰ ਸਿੰਘ ਤਿਤਲੀ ਸੁਖਵਿੰਦਰ ਸਿੰਘ ਸੁੱਖੀ ਦਲਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਚ ਨੌਜਵਾਨ ਹਾਜ਼ਰ ਸਨ

ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮੀਟਿੰਗ ਹੋਈ।

ਮਹਿਲ ਕਲਾਂ/ ਬਰਨਾਲਾ - ਦਸੰਬਰ  2020 - (ਗੁਰਸੇਵਕ ਸਿੰਘ ਸੋਹੀ)- ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ  ਗੁਰਦੁਆਰਾ ਭਾਈ ਭਗਤੂਆਣਾ ਸਾਹਿਬ ਗਹਿਲ ਵਿਖੇ ਸ਼੍ਰੋਮਣੀ ਕਮੇਟੀ ਅੰਤਿੰਗ ਮੈਂਬਰ ਸਰਦਾਰ ਬਲਦੇਵ ਸਿੰਘ ਚੂੰਘਾਂ ,ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ (ਬਾਦਲ) ਸੰਤ ਬਲਬੀਰ ਸਿੰਘ ਘੁੰਨਸ,ਅਤੇ ਮੈਨੇਜਰ ਅਮਰੀਕ ਸਿੰਘ ਦੀ ਅਗਵਾਈ ਹੇਠ 50 ਮੈਂਬਰੀ ਕਮੇਟੀ ਦਾ ਇਕੱਠ ਕੀਤਾ ਗਿਆ। ਜਿਸ ਵਿਚ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਦੇ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪਿੰਡ ਗਹਿਲਾਂ ਦੇ ਪਤਵੰਤੇ ਸੱਜਣ ਅਤੇ ਸਮੂਹ ਕਮੇਟੀਆਂ ਤੇ ਪੰਚਾਇਤਾਂ ਇਕੱਤਰਤਾ ਤੇ ਸਹਿਮਤੀ ਨਾਲ ਕਾਰਵਾਈ ਹੋਈ। ਇਸ ਮੀਟਿੰਗ ਵਿੱਚ ਸ਼ਾਮਲ ਸਰਦਾਰ ਜਗਰੂਪ ਸਿੰਘ ਸਿੱਧੂ ਬਿੱਟੂ ਯੂਐਸਏ ਸਰਪ੍ਰਸਤ,ਸਰਦਾਰ ਸੁਰਜੀਤ ਸਿੰਘ ਸਿੱਧੂ ਉਪ ਚੇਅਰਮੈਨ, ਸਰਦਾਰ ਨਿਸਾਨ ਸਿੰਘ ਭੋਲਾ ਸਾਬਕਾ ਸਰਪੰਚ ਪ੍ਰਧਾਨ,ਸਰਦਾਰ ਜਗਜੀਤ ਸਿੰਘ ਨੰਬਰਦਾਰ ਉੱਪ ਪ੍ਰਧਾਨ, ਸਰਦਾਰ ਬਲਬੀਰ ਆਡ਼੍ਹਤੀਆ ਖਜ਼ਾਨਚੀ,ਸਰਦਾਰ ਜਗਦੇਵ ਸਿੰਘ ਧਾਲੀਵਾਲ ਖਜ਼ਾਨਚੀ,ਸਰਦਾਰ ਦਲਜੀਤ ਸਿੰਘ ਸ/ਖਜ਼ਾਨਚੀ,ਸਰਦਾਰ ਸੁਖਮੰਦਰ ਸਿੰਘ ਨੰਬਰਦਾਰ ਸਕੱਤਰ,ਸਰਦਾਰ ਬੇਅੰਤ ਸਿੰਘ ਸੰਧੂ  ਸ/ਸਕੱਤਰ,ਸਰਦਾਰ ਗੁਰਜੀਤ ਸਿੰਘ ਮਾਨ ਸ/ਸਕੱਤਰ,ਸਰਦਾਰ ਦਵਿੰਦਰ ਸਿੰਘ ਬੀਹਲਾ ਯੂਐਸਏ ਪ੍ਰੈੱਸ ਸਕੱਤਰ ਆਦਿ ਨਿਯੁਕਤ ਕੀਤੇ ਗਏ।

ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ 3 ਕਾਲੇ ਕਾਨੂੰਨ ਵਾਪਸ ਲੈਣ ਵਿੱਚ ਹੀ ਭਲਾਈ ਹੈ।ਅਸ਼ੋਕ ਅਗਰਵਾਲ 

ਮਹਿਲ ਕਲਾਂ/ਬਰਨਾਲਾ-ਦਸੰਬਰ  2020 - (ਗੁਰਸੇਵਕ ਸਿੰਘ ਸੋਹੀ)- ਮੋਦੀ ਸਰਕਾਰ ਨੇ ਕਿਸਾਨ ਮਾਰੂ 3 ਕਾਨੂੰਨ ਪਾਸ ਕਰ ਕੇ ਆਪਣੇ ਆਪ ਨੂੰ ਧੋਖਾ ਦਿੱਤਾ। ਭਾਰਤੀ ਕਿਸਾਨ ਯੂਨੀਅਨਾਂ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਕਰ ਕੇ ਹੀ ਦਮ ਲੈਣਗੀਆਂ।ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਾਂਗਰਸੀ ਆਗੂ ਅਸ਼ੋਕ ਅਗਰਵਾਲ ਅਤੇ ਸਮਾਜ ਸੇਵੀ ਕਾਂਗਰਸੀ ਆਗੂ ਜਸਵਿੰਦਰ ਸਿੰਘ ਮਾਂਗਟ ਨੇ ਕਿਹਾ ਕਿ ਕਾਲੇ ਕਾਨੂੰਨਾਂ ਨੂੰ ਵਾਪਸ ਕਰਨ ਦੇ ਲਈ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 2 ਮਹੀਨਿਆਂ ਤੋਂ ਲਗਾਤਾਰ ਕਰੋ ਜਾਂ ਮਰੋ ਦੇ ਤਹਿਤ ਰੇਲਵੇ ਸਟੇਸ਼ਨ ਵੱਡੇ ਮੌਲ ਅਤੇ ਰਿਲਾਇੰਸ ਦੇ ਪਟਰੌਲ ਪੰਪਾਂ ਤੇ ਦਿਨ ਰਾਤ ਕਿਸਾਨਾਂ ਅਤੇ ਔਰਤਾਂ,ਬੱਚੇ ਬਜ਼ੁਰਗਾਂ ਵੱਲੋਂ ਜ਼ੋਰਦਾਰ ਅਤੇ ਤਿੱਖਾ ਸਘੰਰਸ ਕੀਤਾ ਜਾ ਰਿਹਾ ਹੈ। ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਦੀ ਸਲਾਹ ਲਏ ਬਿਨਾਂ ਹੀ 3 ਕਿਸਾਨ ਵਿਰੋਧੀ ਕਾਲੇ ਕਾਨੂੰਨ ਪਾਸ ਕੀਤੇ ਹਨ ਜੋ ਕਿ  ਕਿਸਾਨ ਵਿਰੋਧੀ ਅਤੇ ਨਿੰਦਣਯੋਗ ਹਨ। ਇਸ ਫੈਸਲਿਆਂ ਦੇ ਖ਼ਿਲਾਫ਼ ਕੀਤੇ ਜਾ ਰਹੇ ਅੰਦੋਲਨ ਦੀ ਤਾਕਤ ਬਣਨ ਦੇ ਲਈ ਸੂਬੇ ਦੇ ਹਰ ਵਰਗ ਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨ ਅੰਦੋਲਨ ਵਿੱਚ ਜਥੇਬੰਦੀਆਂ ਦਾ ਸਾਥ ਡਟ ਕੇ ਦੇਣਾਂ ਚਾਹੀਦਾ ਹੈ। ਅਸ਼ੋਕ ਅਤੇ ਜਸਵਿੰਦਰ ਜੀ ਨੇ ਕਿਹਾ ਸੈਂਟਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨਾ ਚਾਹੁੰਦੀ ਹੈ। ਇਸ ਲਈ ਆਰਡੀਨੈਂਸ ਕਿਸਾਨ ਖੇਤੀ ਵਿਰੋਧੀ ਹੋਣ ਕਰਕੇ ਅਤੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਦਿੱਤਾ ਜਾ ਰਿਹਾ ਹੈ ਅਤੇ ਅਜਿਹੇ ਫ਼ੈਸਲੇ ਲਾਗੂ ਹੋਣ ਨਾਲ ਕਿਸਾਨਾਂ ਦੇ ਖੇਤੀਬਾੜੀ ਧੰਦੇ ਖਤਮ ਹੋ ਜਾਣਗੇ। ਕਿਸਾਨਾਂ ਦੇ ਟਿਊਬਲਾਂ ਨੂੰ ਮਿਲਦੀ ਮੁਫ਼ਤ ਬਿਜਲੀ ਪਾਣੀ ਦੀ ਸਹੂਲਤ ਨੂੰ ਖ਼ਤਮ ਹੋ ਜਾਵੇਗੀ । ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤੇ ਜਾਣਗੇ।

ਰੇਲ ਗੱਡੀਆਂ ਦੀ ਲੁਧਾਈ ਘੱਲਕਲਾਂ ਰੇਲਵੇ ਸਟੇਸ਼ਨ ਤੇ ਸ਼ਿਫਟ ਕਰਨ ਲਈ ਸਾਬਕਾ ਮੰਤਰੀ ਡਾਕਟਰ ਮਾਲਤੀ ਥਾਪਰ ਵੱਲੋਂ ਡਿਪਟੀ ਕਮਿਸ਼ਨਰ ਮੋਗਾ ਨੂੰ ਦਿੱਤਾ ਮੰਗ ਪੱਤਰ

ਸਿੱਧਵਾਂ ਬੇਟ (ਜਸਮੇਲ ਗਾਲਿਬ)

ਸਾਬਕਾ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਡਾਕਟਰ ਮਾਲਤੀ ਥਾਪਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਡਿਪਟੀ ਕਮਿਸ਼ਨਰ ਮੋਗਾ ਨੂੰ ਇਕ ਨੂੰ ਮੰਗ ਪੱਤਰ ਦਿੱਤਾ ਗਿਆ।ਮੰਗ ਪੱਤਰ ਅਨੁਸਾਰ ਡਾਕਟਰ ਮਾਲਤੀ ਥਾਪਰ ਨੇ ਰੇਲ ਵਿਭਾਗ ਤੋਂ ਇਹ ਮੰਗ ਕੀਤੀ ਕਿ ਮੋਗਾ ਪੰਜਾਬ ਵਿੱਚ ਸਭ ਤੋ ਵੱਡੀ ਦਾਣਾ ਮੰਡੀ ਹੈ ਤੇ ਕਰੀਬ 120 ਟੇਰਨਾ ਚੌਲਾਂ ਤੇ ਕਣਕ ਨਾਲ ਮੋਗਾ ਤੋਂ ਦੂਸਰੀ ਸਟੇਸ਼ਨਾ ਵਲ ਜਾਂਦੀਆਂ ਹਨ।ਇਸ ਦੇ ਨਾਲ ਹੀ 30 ਦੇ ਕਰੀਬ ਖਾਧੀ ਸਮੱਗਰੀ ਲੈ ਕੇ ਝੇਲਨਾ ਮੋਗਾ ਵਿਖੇ ਪਹੁੰਚਦੀਆਂ ਹਨ ਜਿਨ੍ਹਾਂ ਨੂੰ ਟਰੱਕਾ ਤੇ ਟਰੈਕਟਰ ਟਰਾਲੀਆਂ ਰਾਹੀਂ ਵੱਖ-ਵੱਖ ਖੇਤਰਾਂ ਚ ਪਹੁੰਚਾਇਆ ਜਾਂਦਾ ਹੈ ਤੇ ਅਕਸਰ ਹੀ ਗਾਧੀ ਰੋਡ ਸਥਿਤ ਮਾਲ ਦੀ ਲੁਦਾਈ ਤੱਕ ਟਰੈਕਟਰ-ਟਰਾਲੀਆਂ ਤੇ ਟਰੱਕਾਂ ਦਾ ਜਾਂਮ ਬਣਿਆ ਰਹਿੰਦਾ ਹੈ ਜਿਸ ਨਾਲ ਆਏ ਦਿਨ ਹਾਦਸੇ ਵਾਪਰਦੇ ਹਨ।ਇਸ ਲਈ ਇਸ ਲਦਾਈ ਨੂੰ ਸ਼ਹਿਰ ਤੋਂ ਬਾਹਰ ਘੱਲ ਕਲਾ ਦੇ ਰੇਲਵੇ ਸਟੇਸ਼ਨ ਤੇ ਸ਼ਿਫਟ ਕੀਤਾ ਜਾਵੇ ਨਾਲ ਹੀ ਰੇਲਵੇ ਵਿਭਾਗ ਗਾਂਧੀ ਰੋਡ ਤੇ ਟ੍ਰੈਫਿਕ ਸਮੱਸਿਆ ਨੂੰ ਖਤਮ ਕਰਨ ਲਈ ਇਕ ਰੇਲਵੇ ਬ੍ਰਿਜ ਦੀ ਤਿਆਰ ਕਰਵਾਏ ਤਾਂ ਕੀ ਹਾਦਸਿਆਂ ਨੂੰ ਰੋਕਿਆ ਜਾਵੇ।ਜ਼ਿਕਰਯੋਗ ਹੈ ਕਿ ਬੀਤੇ ਦਿਨ 45 ਸਾਲਾ ਔਰਤ ਦੀ ਰੇਲਵੇ ਫਾਟਕਾਂ ਤੇ ਇਕ ਟਰੱਕ ਦੀ ਲਪੇਟ ਚ ਆਉਣ ਤੇ ਮੌਤ ਹੋ ਗਈ ਸੀ ਅਜਿਹੇ ਹਾਸੇ ਅਸਲੀ ਟਰਾਲੀਆਂ ਕਾਰਨ ਵਾਪਰਦੇ ਰਹਿੰਦੇ ਹਨ। ਹੈ ਇਸ ਲਈ ਮਾਲ ਦੀ ਢੋਆ-ਢੁਆਈ ਮੋਗਾ ਰੇਲਵੇ ਸਟੇਸ਼ਨ ਤੇ ਸਿਫ਼ਟ  ਕਰਨੀ ਬੇਹੱਦ ਲਾਜ਼ਮੀ ਹੈ।

ਕਿਸਾਨੀ ਸੰਘਰਸ਼ ਨੂੰ ਖ਼ਾਲਿਸਤਾਨ ਨਾਲ ਜੋਡ਼ ਕੇ ਬਦਨਾਮ ਕਰਨਾ ਅਤਿ ਨਿੰਦਣਯੋਗ -  ਸਰਪੰਚ ਗੁਰਿੰਦਰਪਾਲ ਡਿੰਪੀ

ਕੰਗਨਾ ਰਨੌਤ ਵੱਲੋਂ ਮਾਤਾ ਨੂੰ ਬੋਲੀ ਭੱਦੀ ਸ਼ਬਦਾਬਲੀ ਅਤੀ ਨਿੰਦਣਯੋਗ

ਅਜੀਤਵਾਲ, ਦਸੰਬਰ 2020  ( ਬਲਵੀਰ ਸਿੰਘ ਬਾਠ) 

ਕਿਸਾਨ ਸਰਕਾਰ ਬਣਾਉਣਾ ਵੀ ਜਾਣਦੇ ਹਨ  ਤੇ ਹਰਾਉਣਾ ਵੀ ਜਾਣਦੇ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੌਜਵਾਨ ਕਿਸਾਨ ਆਗੂ ਗੁਰਿੰਦਰਪਾਲ ਸਿੰਘ ਡਿੰਪੀ ਨੇ ਜਨ ਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ   ਕਿ ਹਰਿਆਣਾ ਸਰਕਾਰ ਨੇ ਜੋ ਕਿਸਾਨਾਂ ਤੇ ਲਾਠੀਚਾਰਜ ਅਤੇ ਪਾਣੀ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲੇ ਛੱਡੇ ਹਨ ਉਹ ਬਹੁਤ ਹੀ ਨਿੰਦਣਯੋਗ ਹਨ  ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਦੇਸ਼ ਦੇ ਅੰਨਦਾਤੇ ਨੂੰ ਇਸ ਤਰ੍ਹਾਂ ਦਲੀਲ ਨਹੀਂ ਸੀ ਕਰਨਾ ਚਾਹੀਦਾ ਖੱਟਰ ਸਰਕਾਰ ਨੇ ਸ਼ਾਂਤਮਈ ਢੰਗ ਨਾਲ ਆਪਣੇ ਹੱਕੀ ਮੰਗਾਂ ਲਈ ਰੋਸ ਪ੍ਰਦਰਸ਼ਨ ਕਰਨ ਜਾ ਰਹੇ  ਜਾ ਰਹੇ ਕਿਸਾਨਾਂ ਨੂੰ ਬੈਰੀਕੇਡ ਤੇ ਕੰਡਿਆਲੀ ਤਾਰ ਲਾ ਕੇ ਰੋਕਣਾ ਚਾਹਿਆ ਜੋ ਪੂਰੇ ਦੇਸ਼ ਦਾ ਢਿੱਡ ਭਰਦਾ ਹੈ  ਸਰਪੰਚ ਡਿੰਪੀ ਨੇ ਕਿਹਾ ਕਿ ਮੋਦੀ ਭਗਤ ਫਿਲਮੀ ਅਦਾਕਾਰਾ ਕੰਗਨਾ ਰਾਵਤ ਨੂੰ ਉਹ ਦੱਸਣਾ ਚਾਹੁੰਦੇ ਹਨ ਕਿ ਉਹ ਸਿੱਖਾਂ ਦਾ ਇਤਿਹਾਸ ਪੜ੍ਹ ਕੇ ਦੇਖੇ ਉਸ ਨੂੰ ਪਤਾ ਲੱਗ ਜਾਵੇਗਾ ਕਿ ਸਿੱਖ ਇਤਿਹਾਸ ਵਿੱਚ ਬੀਵੀਆਂ ਮਾਤਾਵਾਂ ਦਾ ਕੀ ਮਹੱਤਵ ਹੈ  ਜਿਹੜੀਆਂ ਬੀਬੀਆਂ ਨੂੰ ਦਿਹਾੜੀਦਾਰ ਕਿਹਾ ਗਿਆ ਉਹ ਕਿਸਾਨ ਸੰਘਰਸ਼ ਦਾ ਧੁਰਾ ਹਨ  ਡਿੰਪੀ   ਨੇ ਕਿਹਾ ਕਿ ਕੰਗਨਾ ਰਣੌਤ ਨੂੰ ਸਾਡੀਆਂ ਮਾਵਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ  ਉਨ੍ਹਾਂ ਕਿਹਾ ਕਿ ਖੇਤੀ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਿੱਚ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਜ਼ਾਹਰ ਕਰ ਰਹੇ ਕਿਸਾਨੀ ਸੰਘਰਸ਼ ਨੂੰ  ਗੋਦੀ ਮੀਡੀਆ ਵੱਲੋਂ ਮੋਦੀ ਭਗਤਾਂ ਵਲੋ ਖ਼ਾਲਿਸਤਾਨ ਨਾਲ  ਜੋੜ ਕੇ ਬਦਨਾਮ ਕਰਨਾ ਅਤੀ ਨਿੰਦਣਯੋਗ ਹੈ  ਸਰਪੰਚ ਡੈਂਪੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਆਗੂਆਂ ਨਾਲ ਮੀਟਿੰਗ ਕਰ ਕੇ ਉਕਤ ਕਾਨੂੰਨਾਂ ਨੂੰ ਰੱਦ ਕਰੇ ਨਹੀਂ ਇਹ ਸੰਘਰਸ਼ ਨੂੰ ਹਰ ਰੋਜ਼ ਹੋਰ ਤੇਜ਼ ਕਰ ਕੇ ਦੇਸ਼ ਪੱਧਰੀ ਬਣ ਜਾਵੇਗਾ

 ਪੁਰਾਣੇ  ਵਾਲਾਂ ਦੇ ਵਿਕਾਸ ਕਾਰਜਾਂ ਲਈ ਬੀਬੀ ਭਾਗੀਕੇ ਨੇ ਦਿੱਤੀ ਦੋ ਲੱਖ ਚਹੱਤਰ ਹਜ਼ਾਰ ਦੀ ਗਰਾਂਟ- ਸਰਪੰਚ ਚਰਨਜੀਤ ਕੌਰ

ਅਜੀਤਵਾਲ , ਦਸੰਬਰ  2020 (ਬਲਬੀਰ ਸਿੰਘ ਬਾਠ)

ਮੋਗੇ ਜ਼ਿਲ੍ਹੇ ਦੇ ਹਲਕਾ ਨਿਹਾਲ ਸਿੰਘ ਵਾਲੇ ਦੇ ਪੈਂਦੇ ਪਿੰਡ ਪੁਰਾਣੇ ਵਾਲਾ  ਦੇ ਵਿਕਾਸ ਕਾਰਜਾਂ ਲਈ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਵੱਲੋਂ ਦੋ ਲੱਖ ਚਹੱਤਰ ਹਜ਼ਾਰ ਦੀ ਗਰਾਂਟ ਦੇ ਕੇ  ਪਿੰਡ ਨੂੰ ਬਹੁਤ ਵੱਡਾ ਮਾਣ ਬਖਸ਼ਿਆ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਰਪੰਚ ਬੀਬੀ ਚਰਨਜੀਤ ਕੌਰ ਨੇ ਜਨ ਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਕਾਰਜ ਸਿਰਫ ਕਾਂਗਰਸ ਸਰਕਾਰ ਦੀ ਹੀ ਦੇਣ ਹੈ  ਪਿੰਡ ਪੁਰਾਣੇ ਵਾਲਾ ਦੇ ਵਿਕਾਸ ਕਾਰਜਾਂ ਲਈ ਬੀਬੀ ਭਾਗੀਕੇ ਵੱਲੋਂ ਦਿੱਤੇ ਗਏ ਦੋ ਲੱਖ ਚਹੱਤਰ ਹਜ਼ਾਰ ਦੀ ਗਰਾਂਟ  ਦੇ ਚੈੱਕ ਨੇ ਅੱਜ ਪੰਚਾਇਤ ਅਤੇ ਪਿੰਡ ਦਾ ਮਾਣ ਵਧਾਇਆ ਹੈ  ਜਿਸ ਨਾਲ ਅਸੀਂ ਪਿੰਡ ਦੇ ਵਿਕਾਸ ਕਾਰਜ ਨੇਪਰੇ ਚਾੜ੍ਹਨਗੇ  ਅਤੇ ਆਉਣ ਵਾਲੇ ਸਮੇਂ ਵਿੱਚ ਪਿੰਡ ਪੁਰਾਣੇ ਵਾਲਾ ਨਵੇਂ ਨਮੂਨੇ ਦਾ ਪਿੰਡ ਬਣਾਉਣ ਲਈ ਯਤਨਸ਼ੀਲ ਰਹਾਂਗੇ  ਅਤੇ ਬਿਨਾਂ ਪੱਖਪਾਤ ਤੇ ਭੇਦਭਾਵ ਤੋਂ ਪਿੰਡ ਦੇ ਵਿਕਾਸ ਕਾਰਜ ਇਮਾਨਦਾਰੀ ਨਾਲ ਕੀਤੇ ਜਾਣਗੇ  ਉਨ੍ਹਾਂ ਇੱਕ ਵਾਰ ਫੇਰ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਦਾ ਤਹਿ ਦਿਲੋਂ ਧੰਨਵਾਦ ਕੀਤਾ  ਇਸ ਸਮੇਂ ਉਨ੍ਹਾਂ ਨਾਲ ਜਗਰੂਪ ਸਿੰਘ ਕਮਲਦੀਪ ਸਿੰਘ ਪਰਮਜੀਤ ਕੌਰ ਤੋਂ ਇਲਾਵਾ ਪੰਚਾਇਤ ਮੈਂਬਰ ਹਾਜ਼ਰ ਸਨ

 

 

After the death of her husband, the wife is stumbling in various places for justice

 Chandigarh/Jagraon, (B.S sharma)

In Punjab, cases of harassment of daughters or dowry are often pending in the esteemed courts.  In the nearby village of Sheikh Daulat, a girl named Pooja accused her in-laws of evicting her after the death of her husband.  According to information, Pooja Kaur was married to Jagroop Singh of village Sheikh Daulat.  After marriage a child was born.  Jagroop Singh was often addicted to alcohol.  Due to this Jagroop Singh died a few days ago.  After her death, the in-laws started harassing her.  I picked up my luggage and went to Moga on my own and my in-laws locked my house in my absence.  When I found out, I returned in the evening with my luggage and opened the door at night with the help of Ghalib Kalan, the post in-charge from my in-laws.  Talking to the Chowki in-charge, he said that Pooja Kaur would be given her due rights and her belongings have also been kept inside.