ਮਹਿਲ ਕਲਾਂ/ਬਰਨਾਲਾ-ਦਸੰਬਰ 2020 (ਗੁਰਸੇਵਕ ਸਿੰਘ ਸੋਹੀ)
ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਜ਼ਿਲ੍ਹਾ ਚੋਣਕਾਰ ਅਫ਼ਸਰ ਬਰਨਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਬੀਹਲਾ ਸਰਕਾਰੀ ਹਾਈ ਸਕੂਲ ਵਿੱਚ ਵੋਟਾਂ ਦੀ ਸਰਸਰੀ ਸੁਧਾਈ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ।ਜਿਸ ਵਿੱਚ 1 ਜਨਵਰੀ 2021 ਤੱਕ 18 ਸਾਲ ਉਮਰ ਪੂਰੀ ਕਰਦੇ ਵਿਅਕਤੀਆਂ ਦੀਆਂ ਨਵੀਂਆਂ ਵੋਟਾਂ,ਮੌਤ ਜਾਂ ਵਿਆਹ ਹੋਣ ਕਾਰਨ ਰੱਦ ਕੀਤੀਆਂ ਵੋਟਾਂ ਅਤੇ ਵੋਟਰ ਕਾਰਡਾਂ ਵਿੱਚ ਹੋਈਆਂ ਗ਼ਲਤੀਆਂ ਦੀ ਸੋਧ ਕੀਤੀ ਗਈ।ਇਸ ਮੌਕੇ ਬੂਥ ਲੈਵਲ ਅਫ਼ਸਰ ਬਲਜੀਤ ਸਿੰਘ ਗੁਰਤੇਜ ਸਿੰਘ ਅਤੇ ਗੁਰਦੀਪ ਸਿੰਘ ਬੜੀ ਗੰਭੀਰਤਾ ਨਾਲ ਡਿਊਟੀ ਨਿਭਾਈ।ਇਸ ਸਮੇਂ ਬੀ.ਐਲ .ਓ ਵੱਲੋਂ ਫ਼ਾਰਮ ਨੂੰ 6.7.8 ਦੀ ਘਾਟ ਨੂੰ ਸੁਪਰਵਾਈਜ਼ਰ ਕੁਲਦੀਪ ਸਿੰਘ ਜੋਗਾ ਦੇ ਧਿਆਨ ਵਿੱਚ ਲਿਆਂਦਾ ਗਿਆ।