You are here

ਪੰਜਾਬ

ਸੈਂਟਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਵੱਡਾ ਧੋਖਾ।ਗਾਇਕ ਜੁਗਰਾਜ ਦੀਵਾਨਾ     

  ਮਹਿਲ ਕਲਾਂ/ਬਰਨਾਲਾ-ਦਸੰਬਰ 2020  - (ਗੁਰਸੇਵਕ ਸਿੰਘ ਸੋਹੀ )-

ਮੋਦੀ ਸਰਕਾਰ ਨੇ ਕਿਸਾਨ ਮਾਰੂ 3 ਕਾਲੇ ਕਾਨੂੰਨ ਪਾਸ ਕਰ ਕੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਹੈ। ਪੰਜਾਬ ਦੇ ਕਿਸਾਨ ਯੂਨੀਅਨਾਂ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਕਰ ਕੇ ਹੀ ਦਮ ਲੈਣਗੀਆਂ। ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਲੋਕ ਗਾਇਕ ਜਗਰਾਜ ਸਿੰਘ ਦੀਵਾਨਾ ਕੈਨੇਡਾ ਨੇ ਕਿਹਾ ਕਿ ਕਾਲੇ ਕਾਨੂੰਨਾਂ ਨੂੰ ਵਾਪਸ ਕਰਨ ਦੇ ਲਈ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 2 ਮਹੀਨਿਆਂ ਤੋਂ ਲਗਾਤਾਰ ਕਰੋ ਜਾਂ ਮਰੋ ਦੇ ਤਹਿਤ ਰੇਲਵੇ ਸਟੇਸ਼ਨ ਵੱਡੇ ਮੌਲ ਅਤੇ ਰਿਲਾਇੰਸ ਦੇ ਪਟਰੌਲ ਪੰਪਾਂ ਤੇ ਦਿਨ ਰਾਤ ਕਿਸਾਨਾਂ ਅਤੇ ਔਰਤਾਂ,ਬੱਚੇ ਬਜ਼ੁਰਗਾਂ ਵੱਲੋਂ ਜ਼ੋਰਦਾਰ ਅਤੇ ਤਿੱਖਾ ਸਘੰਰਸ ਕੀਤਾ ਜਾ ਰਿਹਾ ਹੈ। ਕੇਂਦਰ ਦੀ ਮੋਦੀ ਸਰਕਾਰ ਨੇ  ਕਿਸਾਨ ਜਥੇਬੰਦੀਆਂ ਦੀ ਸਲਾਹ ਲਏ ਬਿਨਾਂ ਹੀ 3 ਕਿਸਾਨ ਵਿਰੋਧੀ ਕਾਲੇ ਕਾਨੂੰਨ ਪਾਸ ਕੀਤੇ ਹਨ ਜੋ ਕਿ ਕਿਸਾਨ ਵਿਰੋਧੀ ਅਤੇ ਨਿੰਦਣਯੋਗ ਹਨ। ਇਸ ਫੈਸਲਿਆਂ ਦੇ ਖ਼ਿਲਾਫ਼ ਕੀਤੇ ਜਾ ਰਹੇ ਅੰਦੋਲਨ ਦੀ ਤਾਕਤ ਬਣਨ ਦੇ ਲਈ ਸੂਬੇ ਦੇ ਹਰ ਵਰਗ ਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨ ਅੰਦੋਲਨ ਵਿੱਚ ਜਥੇਬੰਦੀਆਂ ਦਾ ਸਾਥ ਡਟ ਕੇ ਦੇਣਾਂ ਚਾਹੀਦਾ ਹੈ। ਲੋਕ ਗਾਇਕ ਜਗਰਾਜ ਸਿੰਘ ਜੀ ਨੇ ਪੰਜਾਬ ਵਾਸੀਆਂ ਨੂੰ ਕਿਹਾ ਆਪਣੇ ਕੰਮਾਂਕਾਰਾਂ ਤੋਂ ਗੁਰੇਜ਼ ਕਰ ਕੇ ਸੈਂਟਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਦਾ ਤਿੱਖਾ ਅਤੇ ਡਟ ਕੇ ਵਿਰੋਧ ਕਰਨ ਦੀ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨਾ ਚਾਹੁੰਦੀ ਹੈ। ਇਸ ਲਈ ਆਰਡੀਨੈਂਸ ਕਿਸਾਨ ਖੇਤੀ ਵਿਰੋਧੀ ਹੋਣ ਕਰਕੇ ਅਤੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਦਿੱਤਾ ਜਾ ਰਿਹਾ ਹੈ ਅਤੇ ਅਜਿਹੇ ਫ਼ੈਸਲੇ ਲਾਗੂ ਹੋਣ ਨਾਲ ਕਿਸਾਨਾਂ ਦੇ ਖੇਤੀਬਾੜੀ ਧੰਦੇ ਖਤਮ ਹੋ ਜਾਣਗੇ। ਕਿਸਾਨਾਂ ਦੇ ਟਿਊਬਲਾਂ ਨੂੰ ਮਿਲਦੀ ਮੁਫ਼ਤ ਬਿਜਲੀ ਪਾਣੀ ਦੀ ਸਹੂਲਤ ਨੂੰ ਖ਼ਤਮ ਹੋ ਜਾਵੇਗੀ । ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ  ਵਾਪਸ ਕਰ ਕੇ ਹੀ ਦਮ ਲੈਣਗੇ ।

ਇੰਡੋ +ਕੈਨੇਡੀਅਨ ਪ੍ਰੋਗਰੈਸਿਵ  ਮੰਚ ਦੇ ਫ਼ੈਸਲੇ ਸਲਾਘਾਯੋਗ--ਡਾ. ਕਾਲਖ , ਡਾ.ਬਾਲੀ...

ਮਹਿਲ ਕਲਾਂ/ਬਰਨਾਲਾ - (ਗੁਰਸੇਵਕ ਸੋਹੀ)- 

ਇੰਡੋ ਕੈਨੇਡੀਅਨ ਪ੍ਰੋਗਰੈਸਿਵ ਮੰਚ ਵੱਲੋਂ ਤਨੋਂ-ਮਨੋਂ-ਧਨੋਂ,ਜਿੱਥੇ ਕਾਲੇ ਕਾਨੂੰਨਾਂ ਦੇ ਖਿਲਾਫ ਦੇਸ਼ ਕਿਸਾਨਾਂ- ਮਜ਼ਦੂਰਾਂ ਨੂੰ ਡਟਵੀਂ ਹਮਾਇਤ ਜਾਰੀ ਹੈ, ਉੱਥੇ ਦੇਸ਼ ਦੀਆਂ ਹੋਰ ਵੀ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਪੂਰਨ ਹਮਾਇਤ ਦੇਣ ਦਾ ਜਿਹੜਾ ਫੈਸਲਾ ਮੰਚ ਦੇ ਆਗੂਆਂ ਚੇਅਰਮੈਨ ਡਾ. ਪ੍ਰਦੀਪ ਜੋਧਾਂ ਕੈਨੇਡਾ,ਪ੍ਰਧਾਨ ਜਗਰੂਪ ਸਿੰਘ ਸਰੀ ਕਨੈਡਾ, ਮੀਤ ਪ੍ਰਧਾਨ ਨਵਨੀਤ ਬੱਬੂ ਬਰੈਂਪਟਨ ,ਜ . ਸਕੱਤਰ ਹਰਦੇਵ ਸਿੰਘ ਸਰੀ ਕੈਨੇਡਾ,ਸਕੱਤਰ ਪਰਗਣ ਸਿੰਘ ਮੱਟੂ ਸਰੀ ਕੈਨੇਡਾ,ਖ਼ਜ਼ਾਨਚੀ ਮਨੀ ਸ਼ਰਮਾ ਸਸਕੈੱਚਵਨ,ਕਰਨ ਜੋਧਾਂ,ਜੁਆਇੰਟ ਖ਼ਜ਼ਾਨਚੀ ਤੇ ਹੋਰ ਮੰਚ ਕਮੇਟੀ ਮੈਂਬਰਾਂ ਵੱਲੋਂ ਲਿਆ ਗਿਆ ਹੈ, ਉਸ ਦਾ ਮੈਡੀਕਲ ਪ੍ਰੈਕਟੀਨਰਜ਼ ਐਸੋਸੀਏਸ਼ਨ ਪੰਜਾਬ ਨੇ ਸਵਾਗਤ ਕੀਤਾ ਹੈ।

 ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (ਪੰਜਾਬ ਰਜਿ:) ਦੇ ਆਗੂਆਂ.ਡਾਕਟਰ ਰਮੇਸ਼ ਕੁਮਾਰ ਜੀ ਬਾਲੀ,, ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ , ਡਾਕਟਰ ਮਾਘ ਸਿੰਘ ਜੀ ਸਟੇਟ ਕੈਸ਼ੀਅਰ,' ਡਾਕਟਰ ਠਾਕੁਰਜੀਤ ਸਿੰਘ ਚੇਅਰਮੈਨ ਪੰਜਾਬ, ਡਾਕਟਰ ਸਤਨਾਮ ਸਿੰਘ ਜੀ ਦਿਓ ਵਰਕਿੰਗ ਪ੍ਰਧਾਨ ਪੰਜਾਬ,, ਡਾਕਟਰ ਮਹਿੰਦਰ ਸਿੰਘ ਸੈਦੋਕੇ ਸ੍ਰਪਸਤ, ਡਾਕਟਰ ਮਿੱਠੂ ਮੁਹੰਮਦ ਜੀ ਸੀਨੀਅਰ ਮੀਤ ਪ੍ਰਧਾਨ ਪੰਜਾਬ,, ਡਾਕਟਰ ਰਣਜੀਤ ਸਿੰਘ ਵਾਇਸ ਚੇਅਰਮੈਨ  ਤਰਨਤਾਰਨ, ਡਾਕਟਰ ਰਿੰਕੂ ਕੁਮਾਰ ਜੋਇੰਟ ਸੈਕਟਰੀ, ਡਾਕਟਰ ਭਗਵੰਤ ਸਿੰਘ ਜੀ ਬੜੂੰਦੀ ਜਿਲ੍ਹਾ ਚੇਅਰਮੈਨ ਲੁਧਿਆਣਾ, ਡਾਕਟਰ ਰਾਜੇਸ਼ ਕੁਮਾਰ ਜੀ ਰਾਜੂ ਪ੍ਰੈਸ ਸਕੱਤਰ ਪੰਜਾਬ  ਨੇ ਇੰਡੋ+ ਕੈਨੇਡੀਅਨ ਪ੍ਰੋਗਰੈਸਿਵ ਮੰਚ ਪੰਜਾਬ ਦੀ ਭਰਪੂਰ ਸ਼ਲਾਘਾ ਕੀਤੀ ਹੈ,, ਜਿਹੜੇ  ਦਿੱਲੀ ਬੈਠੇ ਆਪਣੇ ਕਰੋੜਾਂ ਭਾਰਤ ਵਾਸੀਆਂ ਦੀ ਸਹਾਇਤਾ ਲਈ ਅੱਗੇ  ਆਏ ਹਨ । 

 ਆਗੂਆਂ ਨੇ ਦੱਸਿਆ ਕਿ ਇੰਡੋ+ ਕੈਨੇਡੀਅਨ ਪ੍ਰੋਗ੍ਰੈਸਿਵ ਮੰਚ ਦੇਸ਼ ‘ ਚ ਕੋਈ ਵੱਖਰੇ ਧੜੇ ਵਜੋਂ ਲੋਕ ਪੱਖੀ , ਇਨਕਲਾਬੀ ਜਥੇਬੰਦੀਆਂ ਦੇ ਮੁਕਾਬਲੇ ਸਰਗਰਮੀਆਂ ਨਹੀਂ ਕਰੇਗਾ,ਬਲਕਿ ਉਨ੍ਹਾਂ ਦਾ ਪੂਰਾ ਸਹਿਯੋਗ ਕਰੇਗਾ । ਮੰਚ ਵੱਲੋਂ ਲਏ ਗਏ ਫ਼ੈਸਲਿਆਂ ਨਾਲ ਸਮੇਂ ਦੇ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਸੰਘਰਸ਼ ਕਰ ਰਹੀਆਂ ਇਨਕਲਾਬੀ ਜਥੇਬੰਦੀਆਂ ਨੂੰ ਹੋਰ ਬਲ ਮਿਲੇਗਾ ।

ਯਾਦਵਿੰਦਰ ਬਿੱਟੂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ

ਮਹਿਲ ਕਲਾਂ /ਬਰਨਾਲਾ -ਦਸੰਬਰ 2020-   (ਗੁਰਸੇਵਕ ਸਿੰਘ ਸੋਹੀ)-

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਕਰਦਿਆਂ ਅਕਾਲੀ ਦਲ ਆਈ ਟੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਹੇ ਯਾਦਵਿੰਦਰ ਸਿੰਘ ਬਿੱਟੂ ਐਮ ਸੀ ਦੀਵਾਨਾ ਨੂੰ ਜ਼ਿਲ੍ਹਾ ਬਰਨਾਲਾ ਦਾ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਯਾਦਵਿੰਦਰ ਬਿੱਟੂ ਨੇ ਹਾਈ ਕਮਾਂਡ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਤੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਜ਼ਿਲਾ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ, ਸਾਬਕਾ ਸਰਪੰਚ ਮੋਹਣ ਸਿੰਘ ਸੋਹੀ,  ਹਲਕਾ ਮਹਿਲ ਕਲਾਂ ਦੇ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ, ਸੰਸਦੀ ਸਕੱਤਰ ਹਲਕਾ ਇੰਚਾਰਜ ਭਦੌੜ ਤੋਂ ਐਡਵੋਕੇਟ ਸਕੱਤਰ ਸਤਨਾਮ ਸਿੰਘ ਰਾਹੀ, ਬਰਨਾਲਾ ਤੋਂ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ, ਗੋਰਖਾ ਸਿੰਘ   ਸੋਹੀ, ਸਾਬਕਾ ਸਰਪੰਚ ਨਿਸ਼ਾਨ ਸਿੰਘ ਭੋਲਾ ਗਹਿਲ, ਨੰਬਰਦਾਰ ਜਗਜੀਤ ਸਿੰਘ ਗਹਿਲ, ਸੋਨੀ ਜਾਖਲ ,  ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ ,ਅਕਾਲੀ ਆਗੂ ਅਜੀਤ ਸਿੰਘ ਸੋਹੀ ,ਤਰਲੋਚਨ ਬਾਂਸਲ ਸਾਬਕਾ ਪ੍ਰਧਾਨ ਨਗਰ ਕੌਂਸਲ ਤਪਾ ਮੰਡੀ, ਪਰਮਜੀਤ ਸੀਨੀਅਰ ਅਕਾਲੀ ਆਗੂ ਤਾਜੋਕੇ, ਸੰਤ ਦਰਬਾਰਾ ਸਿੰਘ ਛੀਨੀਵਾਲ ਮੈਂਬਰ ਸ਼ੋਮਣੀ ਕਮੇਟੀ, ਆਦਿ ਵਰਕਰਾਂ ਨੇ ਯਾਦਵਿੰਦਰ ਸਿੰਘ ਬਿੱਟੂ ਬਿੱਟੂ ਨੂੰ ਸ਼ਹਿਰੀ ਪ੍ਰਧਾਨ ਬਣਨ ਤੇ ਵਧਾਈ ਦਿੱਤੀ ।

ਕਿਸਾਨ ਸੰਘਰਸ਼ ਬਾਰੇ ਮਸ਼ਹੂਰ ਅਦਾਕਾਰ ਧਰਮਿੰਦਰ ਨੇ ਕਹੀ ਇਹ ਗਲ੍ਹ    

ਪਹਿਲਾਂ ਡਿਲੀਟ ਟਵੀਟ  ਬਹੁਤ ਵੱਡੀ ਚਰਚਾ ਦਾ ਵਿਸ਼ਾ ਬਣਿਆ ਸੀ   

ਕੱਲ੍ਹ ਦੇ ਇਸ ਟਵੀਟ ਨੇ ਫਿਰ ਚਰਚਾ ਛੇੜ ਦਿੱਤੀ ਹੈ  

ਜਗਰਾਓਂ /ਸਿੱਧਵਾਂ ਬੇਟ, ਦਸੰਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )- 

ਬੀਤੇ ਮਹੀਨੇ ਦੀ 26 ਨਵੰਬਰ ਤੋਂ ਕਿਸਾਨਾਂ ਵੱਲੋਂ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿਚ  ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਧਰਨਾ ਲਗਾਇਆ ਗਿਆ ਹੈ। ਇਸ ਰੋਸ ਪ੍ਰਦਰਸ਼ਨ ਦੇ ਵਿਚ ਵੱਖ ਵੱਖ ਰਾਜਾਂ ਦੇ ਕਿਸਾਨ ਇਕੱਠੇ ਹੋ ਕੇ ਇਨ੍ਹਾਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਮੋਰਚੇ ਚ ਬੈਠੇ ਹੋਏ ਹਨ। ਇਨ੍ਹਾਂ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਗਏ ਖੇਤੀ ਅੰਦੋਲਨ ਉਪਰ ਵੱਖ-ਵੱਖ ਵਰਗਾਂ ਦੇ ਵਿਅਕਤੀਆਂ ਵੱਲੋਂ ਹੁਣ ਤੱਕ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਜਾ ਚੁੱਕੀਆਂ ਹਨ।  

ਜਿਸ ਦੇ ਚਲਦੇ ਹੋਏ ਬਾਲੀਵੁੱਡ ਦੇ ਹੀ-ਮੈਨ ਆਖੇ ਜਾਣ ਵਾਲੇ ਧਰਮਿੰਦਰ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੇ ਮਸਲੇ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਇਸ ਅਪੀਲ ਦੇ ਸਬੰਧ ਵਿੱਚ ਧਰਮਿੰਦਰ ਨੇ ਸੋਸ਼ਲ ਮੀਡੀਆ ਟਵਿਟਰ ਉਪਰ ਇਕ ਟਵੀਟ ਵੀ ਕੀਤਾ ਜਿੱਥੇ ਉਨ੍ਹਾਂ ਨੇ ਲਿਖਦੇ ਹੋਏ ਆਖਿਆ ਕਿ ਮੈਂ ਆਪਣੇ ਕਿਸਾਨ ਭਰਾਵਾਂ ਦੇ ਦੁੱਖਾਂ ਨੂੰ ਵੇਖ ਕੇ ਬਹੁਤ ਦੁਖੀ ਹਾਂ, ਸਰਕਾਰ ਨੂੰ ਇਸ ਬਾਰੇ ਜਲਦ ਹੀ ਕੁਝ ਕਰਨਾ ਚਾਹੀਦਾ ਹੈ।  

ਜਾਣਕਾਰੀ ਲਈ ਦੱਸ ਦੇਈਏ ਕੇ ਇਸ ਤੋਂ ਪਹਿਲਾਂ ਵੀ ਬਾਲੀਵੁੱਡ ਹੀਰੋ ਧਰਮਿੰਦਰ ਵੱਲੋਂਂ ਇਸੇ ਖੇਤੀ ਅੰਦੋਲਨ ਦੇ ਸੰਬੰਧ ਵਿਚ ਇਕ ਟਵੀਟ ਕੀਤਾ ਗਿਆ ਸੀ ਜਿਸ ਨੂੰ ਉਨ੍ਹਾਂ ਨੇ ਬਾਅਦ ਵਿੱਚ ਡਲੀਟ ਕਰ ਦਿੱਤਾ ਸੀ। ਇਸ ਡਿਲੀਟ ਕੀਤੇ ਗਏ ਟਵੀਟ ਉੱਪਰ ਬਹੁਤ ਸਾਰੇ ਲੋਕਾਂ ਵੱਲੋਂ ਆਲੋਚਨਾ ਕੀਤੀ ਗਈ ਸੀ। ਇੱਕ ਟਵਿੱਟਰ ਉਪਭੋਗਤਾ ਦੇ ਧਰਮਿੰਦਰ ਵੱਲੋਂ ਟਵੀਟ ਕੀਤੇ ਗਏ ਪੋਸਟ ਦਾ ਸਕ੍ਰੀਨਸ਼ੌਟ ਸਾਂਝਾ ਕਰਦੇ ਹੋਏ ਇਸ ਨੂੰ ਡਲੀਟ ਕਰਨ ਦਾ ਜਵਾਬ ਮੰਗਿਆ ਸੀ।  

ਜਿਸ ਦੇ ਜਵਾਬ ਵਿੱਚ ਧਰਮਿੰਦਰ ਨੇ ਆਖਿਆ ਸੀ ਕਿ ਮੈਂ ਟਵੀਟ ਇਸ ਲਈ ਹਟਾ ਲਿਆ ਕਿਉਂਕਿ ਮੈਂ ਇਸ ਤਰਾਂ ਦੀਆਂ ਟਿੱਪਣੀਆਂ ਤੋਂ ਦੁਖੀ ਹਾਂ। ਤੁਸੀਂ ਮੈਨੂੰ ਦਿਲੋਂ ਗਾ-ਲਾਂ ਕੱਢ ਸਕਦੇ ਹੋ। ਮੈਂ ਖੁਸ਼ ਹਾਂ ਕਿ ਤੁਸੀਂ ਖੁਸ਼ ਹੋ। ਮੈਂ ਆਪਣੇ ਕਿਸਾਨ ਭਰਾਵਾਂ ਲਈ ਦੁਖੀ ਹਾਂ। ਹੋਰ ਬਹੁਤ ਸਾਰੇ ਟਵਿਟਰ ਉਪਯੋਗਤਾਵਾਂ ਨੇ ਇੱਥੋਂ ਤਕ ਆਖ ਦਿੱਤਾ ਸੀ ਕਿ ਇਸ ਪੋਸਟ ਨੂੰ ਡਿਲੀਟ ਧਰਮਿੰਦਰ ਨੇ ਗੁਰਦਾਸ ਪੁਰ ਤੋਂ ਐਮਪੀ ਅਤੇ ਪੁੱਤਰ ਸੰਨੀ ਦਿਓਲ ਦੇ ਕਹਿਣ ਉੱਪਰ ਕੀਤਾ ਸੀ। ਇਸ ਸਬੰਧੀ ਵੀ ਧਰਮਿੰਦਰ ਨੇ ਜਵਾਬ ਦਿੱਤਾ ਸੀ ਕਿ ਮੈਂ ਤੁਹਾਡੀ ਮਾਨਸਿਕਤਾ ਬਾਰੇ ਕੁਝ ਨਹੀਂ ਕਹਾਂਗਾ। ਧਰਮਿੰਦਰ ਇਸ ਸਮੇਂ ਸਰਕਾਰ ਨੂੰ ਇਕੋ ਗੱਲ ਆਖ ਰਿਹਾ ਹੈ ਕਿ ਉਹ ਕਿਸਾਨਾਂ ਦੇ ਸੰਘਰਸ਼ ਦਾ ਹੱਲ ਜਲਦੀ ਕੱਢਣ।  

 ਪੁੰਨਾਂਵਾਲ ਪਿੰਡ ਨੂੰ ਐੱਮ ਐੱਲ ਏ ਗੋਲਡੀ ਖੰਗੂੜਾ ਨੇ ਦਿੱਤੇ 29ਲੱਖ 25ਹਜ਼ਾਰ ਦੀ ਗਰਾਂਟ

ਐਮ ਐਲ ਏ  ਦਲਵੀਰ ਸਿੰਘ ਗੋਲਡੀ ਖੰਗੂੜਾ  ਦੇ ਯਤਨਾ ਸਦਕਾ ਪਿੰਡ ਪੁੰਨਾਵਾਲ ਦੇ ਟਰੀਟਮੈਂਟ ਪਲਾਂਟ ਵਾਸਤੇ  29ਲੱਖ 25ਹਜ਼ਾਰ ਦੀ ਗਰਾਂਟ ਨਾਲ ਅੱਜ  ਐਮ ਐਲ ਏ ਗੋਲਡੀ ਦੀ ਅਗਵਾਈ ਹੇਠ ਵਿਕਾਸ ਕਾਰਜ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ  ਨਿਆਂ ਮੂੰਹੋਂ ਬੋਲਦੀਆਂ ਤਸਵੀਰਾਂ           

 ਪੇਸ਼ਕਸ਼ ਬਲਵੀਰ ਸਿੰਘ ਬਾਠ ਜਨਸ਼ਕਤੀ ਨਿਊਜ਼ ਪੰਜਾਬ

ਕੁੰਡਲੀ ਬਾਰਡਰ ਤੇ ਆਪਣਾ ਸਹਿਯੋਗ ਪਾ ਰਹੀਆਂ ਸਤਿਕਾਰਯੋਗ ਸ਼ਖ਼ਸੀਅਤਾਂ

ਦਿੱਲੀ ਦੇ ਕੁੰਡਲੀ ਬਾਰਡਰ ਤੇ ਕਿਸਾਨੀ ਸੰਘਰਸ਼ ਵਿਚ ਆਪਣਾ ਫ਼ਰਜ਼ ਸਮਝ ਕੇ  ਬਣਦਾ ਯੋਗਦਾਨ ਪਾ ਰਹੇ  ਏਕੇ ਵਿੱਚ ਹੈ  ਬਰਕਤ ਦੇ ਪ੍ਰਤੀਕ ਸਨਮਾਨ ਯੋਗ ਸ਼ਖ਼ਸੀਅਤਾਂ ਦੀਆਂ ਮੂੰਹੋਂ ਬੋਲਦੀਆਂ ਤਸਵੀਰਾਂ ਪੇਸ਼ਕਸ਼ ਬਲਵੀਰ  ਸਿੰਘ ਬਾਠ ਜਨ ਸ਼ਕਤੀ ਨਿਊਜ਼ ਪੰਜਾਬ

ਮੋਦੀ ਸਰਕਾਰ ਆਪਣੇ ਭਗਤਾਂ ਨੂੰ 10 ਦਿਨ ਹੀ ਠੰਢ ਵਿੱਚ ਰੱਖ ਕੇ ਦੇਖੇ ਸੰਘਰਸ਼ ਕੀ ਹੁੰਦਾ।ਜਗਰੂਪ,ਜਗਜੀਤ

ਅੰਨਦਾਤੇ ਨੂੰ ਸੜਕਾਂ ਤੇ ਰੋਲਣਾ ਬਹੁਤ ਪਛਤਾਉਣਾ ਪਵੇਗਾ ਨਰਿੰਦਰ ਮੋਦੀ ਨੂੰ   
 
ਮਹਿਲ ਕਲਾਂ/ਬਰਨਾਲਾ-ਦਸੰਬਰ- (ਗੁਰਸੇਵਕ ਸਿੰਘ ਸੋਹੀ)-ਸੈਂਟਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ 3 ਕਿਸਾਨ ਵਿਰੋਧੀ ਕਾਨੂੰਨਾਂ ਨੂੰ ਭਾਰਤੀ ਕਿਸਾਨਾਂ ਵੱਲੋਂ ਵਾਪਸ ਕਰਨ ਦੇ ਲਈ ਸੂਬੇ ਦੀਆਂ ਜਥੇਬੰਦੀਆਂ ਵੱਲੋਂ ਲਗਾਤਾਰ ਮਹੀਨਿਆਂ ਤੋਂ ਰੇਲਵੇ ਸਟੇਸ਼ਨ,ਵੱਡੇ-ਵੱਡੇ ਮੌਲ ਅਤੇ ਰਿਲਾਇੰਸ ਦੇ ਪਟਰੌਲ ਪੰਪਾਂ ਤੇ ਦਿਨ ਰਾਤ ਕਿਸਾਨਾਂ ਅਤੇ ਔਰਤਾਂ ਵਲੋਂ ਜ਼ੋਰਦਾਰ ਅਤੇ ਤਿੱਖਾ ਸਘੰਰਸ ਕੀਤਾ ਜਾ ਰਿਹਾ ਹੈ।ਪ੍ਰੈੱਸ ਮਿਲਣੀ ਦੌਰਾਨ ਕੱਬਡੀ ਖੇਡ ਪ੍ਰਮੋਟਰ ਜਗਰੂਪ ਸਿੰਘ ਬਿੱਟੂ ਗਹਿਲ ਜਗਜੀਤ ਸਿੰਘ  ਨੰਬਰਦਾਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ 3 ਕਿਸਾਨ ਵਿਰੋਧੀ ਫੈਸਲਿਆਂ ਖ਼ਿਲਾਫ਼ ਕੀਤੇ ਜਾ ਰਹੇ ਅੰਦੋਲਨ ਦੀ ਤਾਕਤ ਬਣਨ ਦੇ ਲਈ ਸੂਬੇ ਦੇ ਹਰ ਵਰਗ ਨੂੰ ਆਪਣੇ ਕੰਮਾਂਕਾਰਾਂ ਤੋਂ ਗੁਰੇਜ਼ ਕਰਕੇ   ਜਾਤ-ਪਾਤ,ਭਰਮ ਭੁਲੇਖੇ ਕੱਢਕੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ  ਅੰਦੋਲਨ ਵਿੱਚ ਜਥੇਬੰਦੀਆਂ ਦਾ ਸਾਥ ਦੇਣਾਂ ਚਾਹੀਦਾ ਹੈ। ਉਨ੍ਹਾਂ ਕਿਹਾ  ਦਿੱਲੀ ਵਿਖੇ ‍ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਵਿੱਢ ਕੇ ਆਰ-ਪਾਰ ਦੀ ਲੜੀ ਜਾ ਰਹੀ ਲੜਾਈ ਦੇ ਵਿੱਚ ਕਾਫ਼ਲੇ ਬੰਨ੍ਹ ਕੇ ਦਿੱਲੀ ਲਈ ਕੂਚ ਕਰਨ ਦੀ ਅਪੀਲ ਕੀਤੀ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ। ਇਸ ਲਈ ਕਾਲੇ ਕਾਨੂੰਨ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਐਮਐਸਪੀ ਖਤਮ ਅਤੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਜਾ ਸਕੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਤੇ ਧੱਕੇ ਨਾ ਕਬਜ਼ੇ ਕੀਤੇ ਜਾ ਸਕਣ। ਅਜਿਹੇ ਫ਼ੈਸਲੇ ਲਾਗੂ ਹੋਣ ਨਾਲ ਕਿਸਾਨਾਂ ਦੇ ਖੇਤੀਬਾੜੀ ਧੰਦੇ ਖਤਮ ਹੋਣ ਦੇ ਨਾਲ- ਨਾਲ ਕਿਸਾਨਾਂ ਦੇ ਟਿਊਬਲਾਂ ਨੂੰ ਮਿਲਦੀ ਮੁਫ਼ਤ ਬਿਜਲੀ ਪਾਣੀ ਦੀ ਸਹੂਲਤ ਨੂੰ ਖ਼ਤਮ ਕਰਕੇ ਬਿੱਲ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ।

ਜਦੋਂ ਭਾਰਤ ਬੰਦ ਸੱਦੇ ਉੱਤੇ ਪਹੁੰਚੇ ਸਰਕਾਰੀ ਤੇ ਪ੍ਰਾਈਵੇਟ ਡਾਕਟਰ ਸਾਹਿਬਾਨ...

ਮਹਿਲ ਕਲਾਂ/ਬਰਨਾਲਾ-ਸਤੰਬਰ-(ਗੁਰਸੇਵਕ ਸੋਹੀ)- 31 ਕਿਸਾਨ ਮਜਦੂਰ ਜਥੇਬੰਦੀਆਂ ਦੇ ਭਾਰਤ ਬੰਦ ਸੱਦੇ ਨੂੰ ਮੁੱਖ ਰੱਖਦਿਆਂ ਟੋਲ ਪਲਾਜ਼ਾ ਮਹਿਲ ਕਲਾਂ ਵਿਖੇ ,ਜਿੱਥੇ ਵੱਖ ਵੱਖ ਜਥੇਬੰਦੀਆਂ ਨੇ ਆਪੋ ਆਪਣੇ ਬੈਨਰਾਂ ਹੇਠ ਸੈਂਕੜਿਆਂ ਦੀ ਤਦਾਦ ਵਿੱਚ ਸ਼ਮੂਲੀਅਤ ਕੀਤੀ ,ਉੱਥੇ ਸਰਕਾਰੀ ਤੇ ਪ੍ਰਾਈਵੇਟ ਡਾਕਟਰਾਂ ਨੇ ਵੀ ਆਪੋ ਆਪਣੀਆਂ ਜਥੇਬੰਦੀਆਂ ਦੇ ਬੈਨਰ ਹੇਠ ਸ਼ਮੂਲੀਅਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਅਸੀਂ ਇਸ ਧਰਤੀ ਤੇ ਰਹਿੰਦੇ ਹੋਏ ਕਿਸਾਨ ਦੁਆਰਾ ਪੈਦਾ ਕੀਤਾ ਹੀ ਅਨਾਜ ਖਾ ਰਹੇ ਹਾਂ । ਕਿਸਾਨੀ ਤੇ ਜਵਾਨੀ ਦੇ ਖ਼ਤਰੇ ਨੂੰ ਭਾਂਪਦਿਆਂ ਉਨ੍ਹਾਂ ਦੱਸਿਆ ਕਿ ਅਸੀਂ ਵੀ ਇਸ ਸੰਘਰਸ਼ ਵਿੱਚ ਸਾਮਲ ਹੋ ਰਹੇ ਹਾਂ।
ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਵਤੀਰਾ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੀ ਧਰਤੀ ਤੋਂ ਜਨ ਹਿੱਤ ਵਿੱਚ ਸ਼ੁਰੂ ਹੋਇਆ ਹੋਇਆ ਇਹ ਜਨ ਅੰਦੋਲਨ ਪੂਰੇ ਭਾਰਤ ਦੇ ਘਰ ਘਰ ਤੱਕ ਪਹੁੰਚ ਗਿਆ ਹੈ , ਜਿਸ ਦਾ ਸਮੱਰਥਨ ਪੂਰੇ ਸੰਸਾਰ ਦੇ ਲੋਕਾਂ ਨੇ ਕੀਤਾ ਹੈ । 
ਇਸ ਸਮੇਂ ਡਾ ਗੁਰਿੰਦਰ ਸਿੰਘ, ਡਾ ਗੁਰਤੇਜ, ਸਿੰਘ ,ਡਾ ਰੁਪਿੰਦਰ ਸਿੰਘ  , ਡਾ ਕੁਲਜੀਤ ਸਿੰਘ, ਸੁਖਪਾਲ ਕੌਰ, ਰਜਨੀ ਰਾਣੀ 'ਰਮਨ ਸ਼ਰਮਾ 'ਬਲਵਿੰਦਰ ਕੌਰ' ਡਾ ਅੰਮ੍ਰਿਤਪਾਲ ਕੌਰ, ਕਿਰਨਜੀਤ ਕੌਰ, ਹਰਮਨਦੀਪ ਕੌਰ ਅਰਸ਼ਦੀਪ ਕੌਰ ,ਬੂਟਾ ਸਿੰਘ ,ਗੁਰਮੇਲ ਸਿੰਘ, ਰਾਜ ਸਿੰਘ, ਸੁਖਵਿੰਦਰ ਸਿੰਘ, ਜਗਰੂਪ ਸਿੰਘ, ਗੁਰਮੀਤ ਕੌਰ, ਕਰਮਜੀਤ ਕੌਰ ,ਵਿਨੋਦ ਰਾਣੀ'
ਅਤੇ  ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਵੱਲੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ, ਡਾ ਜਗਜੀਤ ਸਿੰਘ ਕਾਲਸਾਂ, ਸ਼ਕੀਰ ਮੁਹੰਮਦ, ਡਾ ਸੁਖਵਿੰਦਰ ਸਿੰਘ ਬਾਪਲਾ' ਡਾ ਸੁਰਜੀਤ ਸਿੰਘ ਛਾਪਾ, ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ ,ਡਾ ਧਰਵਿੰਦਰ ਸਿੰਘ 'ਡਾ ਜਸਵੰਤ ਸਿੰਘ ਛਾਪਾ, ਡਾ ਮੁਕਲ ਸ਼ਰਮਾ ,ਡਾ ਨਾਹਰ ਸਿੰਘ, ਡਾ ਬਲਦੇਵ ਸਿੰਘ ਲੋਹਗੜ ,ਡਾ ਹਰਕਮਲ ਸਿੰਘ , ਡਾ ਪਰਮਿੰਦਰ ਸਿੰਘ ,ਸੁਖਪਾਲ ਸਿੰਘ, ਡਾ ਸੁਖਵਿੰਦਰ ਸਿੰਘ, ਡਾ ਸੁਰਿੰਦਰਪਾਲ ਸਿੰਘ ,ਸੁਬੇਗ ਮੁਹੰਮਦ ਰੂਡ਼ੇਕੇ, ਡਾ  ਹਰਚਰਨ ਸਿੰਘ' ਡਾ ਗੁਰਭਿੰਦਰ ਸਿੰਘ ਗੁਰੀ, ਡਾ ਬਸ਼ੀਰ ਖ਼ਾਨ' ਹਾਜੀ ਬਾਕਿਰ ਅਲੀ ਆਦਿ ਹਾਜ਼ਰ ਸਨ  ।

ਮੋਦੀ ਦੀ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਪਾਸ ਕੀਤੇ ਹੋਏ ਕਾਲੇ ਕਾਨੂੰਨ ਵਾਪਸ ਹੀ ਲੈਣੇ ਪੈਣਗੇ। ਨਿਸ਼ਾਨ ਸਿੰਘ ਭੋਲਾ 

ਕਿਸਾਨ ਆਪਣੇ ਹੱਕ ਲੈਣ ਲਈ ਪਿੱਛੇ ਨਹੀਂ ਹਟਣਗੇ....  

ਮਹਿਲ ਕਲਾਂ/ਬਰਨਾਲਾ-ਸਤੰਬਰ -(ਗੁਰਸੇਵਕ ਸਿੰਘ ਸੋਹੀ)- ਸੈਂਟਰ ਦੀ ਮੋਦੀ ਸਰਕਾਰ ਵੱਲੋਂ ਲਗਾਤਾਰ ਸੰਵਿਧਾਨ ਨਾਲ ਛੇੜ-ਛਾੜ ਕੀਤੀ ਜਾ ਰਹੀ ਹੈ। ਕਿਸਾਨ ਵਿਰੋਧੀ ਲੋਕ ਸਭਾ ਅਤੇ ਰਾਜ ਸਭਾ ਵਿੱਚ ਬੈੱਲ ਪਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਲਲਕਾਰਿਆ ਹੈ। ਇਨ੍ਹਾਂ ਫ਼ੈਸਲਿਆਂ ਦੇ ਖਿਲਾਫ਼ ਪੰਜਾਬ ਦੀਆਂ 30  ਜਥੇਬੰਦੀਆਂ ਵੱਲੋਂ  ਡਟ ਕੇ ਵਿਰੋਧ ਕੀਤਾ ਗਿਆ ।ਮੋਦੀ ਸਰਕਾਰ ਨੇ ਅਣਗੌਲਿਆ ਕਰਦੇ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਦਿਨ ਰਾਤ ਲਗਾਤਾਰ ਮਹੀਨਿਆਂ ਤੋਂ ਜੀ ਟੀ ਰੋੜ, ਰੇਲਵੇ ਸਟੇਸ਼ਨਾਂ ਤੇ ਠੰਢੀਆਂ ਰਾਤਾਂ ਵਿੱਚ ਸੰਘਰਸ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਬਦਕਿਸਮਤੀ ਇਹ ਹੈ ਕਿ ਕਿਸਾਨਾਂ ਦੇ ਸੰਘਰਸ਼ ਦੀ ਮੋਦੀ ਸਰਕਾਰ ਨੂੰ ਸਮਝ ਨਹੀਂ ਆਈ ਅਤੇ ਨਾ ਹੀ ਸਮਝਾਉਣ ਲਈ ਬੇਟਾ ਬੇਟੀ ਘਰਵਾਲੀ ਹੈ। ਪੰਜਾਬ ਦੀਆ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਦਾ ਹਰ ਵਰਗ ਜਾਤ-ਪਾਤ ਭਰਮ ਭੁਲੇਖੇ ਅਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਅੱਜ ਦਿੱਲੀ ਵਿਖੇ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਕਰ ਰਿਹਾ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਅਤੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਪ੍ਰਧਾਨ ਨਿਸਾਨ ਸਿੰਘ ਭੋਲਾ ਗਹਿਲ ਨੇ ਕਿਹਾ ਕਿ ਕਿਸਾਨਾਂ ਵਿਰੁੱਧ ਪਾਸ ਕੀਤੇ ਗੲੇ 3 ਕਾਲੇ ਕਾਨੂੰਨ ਕਿਸਾਨ,ਮਜਦੂਰ ਅਤੇ ਮਿਹਨਤਕਸ ਲੋਕਾਂ ਦੇ ਜਮਹੂਰੀ ਅਧੀਕਾਰਾਂ ੳੁਪਰ ਸਰਾਸਰ ਡਾਕਾ ਮਾਰਨ ਵਾਲੀ ਗੱਲ ਹੈ। ਪੰਜਾਬ ਦੇ ਕਿਸਾਨ ੲਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਕਰਨਗੇ ਅਤੇ ਹਰ ਇੱਕ ਪਰਵਾਰ ਅਣਮਿੱਥੇ ਲਈ ਧਰਨਿਆਂ ਵਿੱਚ ਸੜਕਾਂ ਤੇ ਉਤਰ ਆਇਆ ਹੈ। ਪੰਜਾਬ ਗੁਰੂਆਂ ਪੀਰਾਂ ਯੋਧਿਆਂ ਦੀ ਧਰਤੀ ਹੈ ।ਇੱਕਜੁਟਤਾ ਦੇ ਨਾਲ ਹਰ ਮੁਸੀਬਤ ਦਾ ਸਾਹਮਣਾ ਕਰਨਾ ਪੰਜਾਬੀਆਂ ਦੇ ਖ਼ੂਨ ਵਿੱਚ ਹੈ। ਅਖੀਰ ਵਿੱਚ ਸਾਬਕਾ ਸਰਪੰਚ ਨਿਸ਼ਾਨ ਸਿੰਘ ਭੋਲਾ ਨੇ ਕਿਹਾ ਕਿ ਕਿਸਾਨ ਸੰਘਰਸ ਕਮੇਟੀਆ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋੲੇ  ਪੰਜਾਬ ਕਿਸਾਨ ਤੇ ਖੇਤੀ ਨੂੰ ਬਚਾੳੁਣ ਲੲੀ ਜਥੇਬੰਦੀਆਂ ਦੇ ਹਰ ਫੈਸਲੇ ਨਾਲ ਚਟਾਨ ਵਾਂਗ ਖੜੇ ਹਾਂ ।

ਵਿੱਤ ਕਮਿਸ਼ਨ ਦੇ ਚੈੱਕ ਵੰਡਣ ਸਮੇਂ ਸਰਪੰਚ ਜਸਵੀਰ ਕੌਰ ਕੋਕਰੀ ਨੂੰ ਕੀਤਾ ਗਿਆ ਨਜ਼ਰ ਅੰਦਾਜ਼

ਬਲਾਕ 1 ਮੋਗਾ  ਦੀਆਂ ਪੰਚਾਇਤਾਂ ਦੇ ਸਮਾਗਮਾਂ ਚ ਪਹੁੰਚਣ ਦਾ ਕੋਈ ਮੈਸੇਜ ਜਾਂ ਸੱਦਾ ਨਹੀਂ ਦਿੱਤਾ ਜਾਂਦਾ ਸਮਾਗਮ ਸਿਆਸੀ ਰੰਗਤ ਦੇਅਧੀਨ ਕੀਤਾ ਜਾਂਦਾ ਹੋਣਾ ਪੈਂਦਾ ਬੇਰੁਖ਼ੀ ਦਾ ਸ਼ਿਕਾਰ -ਸਰਪੰਚ ਜਸਬੀਰ ਕੌਰ ਕੋਕਰੀ ਹੇਰਾਂ

ਸਾਰੇ ਹੀ ਸਰਪੰਚ ਮਾਨਯੋਗ ਹਨ ਬਲਾਕ ਦੇ ਸਰਕਾਰੀ ਸਮਾਗਮਾਂ ਚ ਸਾਰੇ ਸਰਪੰਚਾਂ ਨੂੰ ਪਹੁੰਚਣ ਲਈ ਸੱਦਾ ਦਿੱਤਾ ਜਾਂਦਾ-ਬੀਡੀਪੀਓ ਮੋਗਾ 1 

ਅਜੀਤਵਾਲ, ਦਸੰਬਰ  2020 -( ਬਲਵੀਰ ਸਿੰਘ ਬਾਠ)- 

ਬਲਾਕ ਮੋਗਾ 1 ਚ ਪੈਂਦੇ ਪਿੰਡ ਕੋਕਰੀ  ਹੇਰਾਂ ਦੇ ਸਰਪੰਚ ਜਸਬੀਰ ਕੌਰ ਨੇ ਇਕ ਪ੍ਰੈਸ ਨੋਟ ਪ੍ਰੈਸ ਨੂੰ ਜਾਰੀ ਕਰਦਿਆਂ ਕਿਹਾ  ਕੇ ਪਿਛਲੇ ਦਿਨੀਂ ਅਜੀਤਵਾਲ ਵਿਖੇ ਬਲਾਕ ਦਾ  ਇਕ ਸਮਾਗਮ ਕੀਤਾ ਗਿਆ ਸੀ ਇਸ ਸਮਾਗਮ ਵਿਚ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ  ਭਾਗੀਕੇ ਨੇ ਦਸ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿੱਤ ਕਮਿਸ਼ਨ ਅਧੀਨ ਗਰਾਂਟਾਂ ਦੇ ਚੈੱਕ ਵੰਡੇ ਸਨ  ਪਰ ਮੌਜੂਦਾ ਸਰਪੰਚ ਜਸਬੀਰ ਕੌਰ ਕੋਕਰੀ ਹੇਰਾਂ ਨੂੰ ਇਸ ਸਮੇਂ  ਨਜ਼ਰ ਅੰਦਾਜ਼ ਕੀਤਾ ਗਿਆ  ਅਤੇ ਵਿੱਤ   ਕਮਿਸ਼ਨ ਅਧੀਨ ਗਰਾਂਟ ਦਾ ਚੈੱਕ ਪਿੰਡ ਦੇ ਮੋਹਤਬਰਾਂ ਨੂੰ ਦਿੱਤਾ ਗਿਆ ਉਨ੍ਹਾਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਲਾਕ ਬੰਨ੍ਹ ਦੇ ਸਮਾਗਮਾਂ ਚ ਵੀ ਸਿਆਸੀ ਰੰਗਤ ਦਿੱਤੀ ਜਾਂਦੀ ਹੈ ਜਿਸ ਨਾਲ ਸਾਨੂੰ ਬੇਰੁਖ਼ੀ ਦਾ ਸ਼ਿਕਾਰ ਹੋਣਾ ਪੈਂਦਾ ਹੈ  ਅਤੇ ਅਸੀਂ ਸਰਕਾਰ ਵੱਲੋਂ ਮਿੱਲ   ਦੀਆਂ ਸਮਾਜਿਕ ਭਲਾਈ ਕਾਰਜ ਸਕੀਮਾਂ ਤੋਂ ਵਾਂਝੇ ਰਹਿ ਜਾਂਦੇ ਹਨ ਜੋ ਕੋਕਰੀ ਹੇਰਾਂ ਦੇ ਵਿਕਾਸ ਕਾਰਜਾਂ ਲਈ ਵੱਡਾ ਅੜਿੱਕਾ  ਸਾਬਤ ਹੋ ਰਿਹਾ ਹੈ  ਅਤੇ ਚੁਣੇ ਹੋਏ ਮੌਜੂਦਾ ਸਰਪੰਚ ਦੇ  ਮਾਨ ਸਨਮਾਨ ਨੂੰ ਵੀ ਠੇਸ ਪੁੱਜਦੀ ਹੈ ਉਨ੍ਹਾਂ ਬਲਾਕ ਬਣਦੇ ਮੁੱਖ ਅਫ਼ਸਰ ਕੋਲੋਂ ਮੰਗ ਕੀਤੀ ਕਿ ਬੇਨਤੀ ਪ੍ਰਵਾਨ ਕੀਤੀ ਜਾਵੇ  ਅਤੇ ਬਲਾਕ ਬੰਨ੍ਹ ਦੇ ਆਮ ਪੰਚਾਇਤਾਂ ਵਾਂਗੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇ

ਬੀਡੀਪੀਓ ਮੋਗਾ 1 ਨੇ ਕਿਹਾ

ਕੀ ਕਹਿਣਾ ਹੈ ਬੀ ਡੀ ਪੀਓ ਸਾਹਿਬ ਮੋਗਾ ਦਾ  ਇਸ ਬਾਰੇ ਗੱਲਬਾਤ ਕਰਦਿਆਂ ਬੀਡੀਪੀਓ ਸਾਹਿਬ ਮੋਗਾ 1 ਨੇ ਕਿਹਾ ਕਿ ਸਾਰੇ ਹੀ ਸਰਪੰਚ ਮਾਨਯੋਗ ਹਨ ਬਲਾਕ ਦੇ ਸਰਕਾਰੀ ਸਮਾਗਮਾਂ ਚ ਸਾਰੇ ਸਰਪੰਚਾਂ ਨੂੰ ਪਹੁੰਚਣ ਲਈ ਸੱਦਾ ਦਿੱਤਾ ਜਾਂਦਾ ਹੈ  ਜੇਕਰ ਕੋਈ ਮਿਸਟੇਕ ਦੇ ਅਧੀਨ ਸਰਪੰਚ ਰਹਿ ਗਿਆ ਹੋਵੇ ਤਾਂ ਖਿਮਾ ਦੇ ਜਾਚਕ ਹਾਂ  ਆਉਣ ਵਾਲੇ ਸਮੇਂ ਚ ਖਾਸ ਧਿਆਨ ਦਿੱਤਾ ਜਾਵੇਗਾ

ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾ ਰਹੀ ਪੰਜਾਬ ਦੀ ਧੀ  

ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾ ਰਹੇ ਦਿੱਲੀ ਦੇ ਕੁੰਡਲੀ ਬਾਰਡਰ ਤੇ  ਮੋਰਚੇ ਦੌਰਾਨ ਪੇਪਰ ਦੇਣ ਦੀ ਤਿਆਰੀ ਕਰਦਿਆਂ ਇਕ ਬੱਚੀ ਦੀ ਮੂੰਹੋਂ ਬੋਲਦੀ ਤਸਵੀਰ      ਪੇਸ਼ਕਸ਼ ਬਲਬੀਰ ਸਿੰਘ ਬਾਠ ਜਨ ਸ਼ਕਤੀ ਨਿਊਜ਼ ਪੰਜਾਬ  ਕੁੰਡਲੀ ਬਾਰਡਰ ਦਿੱਲੀ

ਪੰਜਾਬੀ ਕਲਾਕਾਰਾਂ ਦਾ ਕਿਸਾਨ ਸੰਘਰਸ਼ ਵਿਚ ਯੋਗਦਾਨ  ਬਿਆਨ ਕਰਦੀ ਤਸਵੀਰ  

ਦਿੱਲੀ ਦੀ ਕੁੰਡਲੀ ਬਾਰਡਰ ਤੇ ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾ ਰਹੇ  ਉੱਘੇ ਫਿਲਮੀ ਐਕਟਰ ਅਤੇ ਪੰਜਾਬੀ ਗਾਇਕ ਗੁਰਨਾਮ ਭੁੱਲਰ ਤੇ ਪੰਜਾਬੀ ਕਲਾਕਾਰਾਂ ਦੀ ਪ੍ਰਸ਼ਾਦਾ ਬਣਾਉਣ ਦੀ ਸੇਵਾ ਕਰਦੇ ਹੋਏ ਦੀ ਮੂੰਹ ਬੋਲਦੀ ਤਸਵੀਰ ਪੇਸ਼ਕਸ਼ ਬਲਬੀਰ ਸਿੰਘ ਬਾਠ ਜਨਸ਼ਕਤੀ ਨਿਊਜ਼ ਪੰਜਾਬ ਕੁੰਡਲੀ ਬਾਰਡਰ ਦਿੱਲੀ

ਇੱਕ ਰਾਤ ਕਿਸਾਨਾਂ ਨਾਲ ਗੁਜ਼ਾਰ ਕੇ ਵੇਖੇ ਮੋਦੀ ਜੁੰਡਲੀ - ਸੱਤਪਾਲ ਢੁੱਡੀਕੇ

ਅਜੀਤਵਾਲ , (ਬਲਵੀਰ ਸਿੰਘ ਬਾਠ)

  ਕੇਂਦਰ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ ਖ਼ਿਲਾਫ਼ ਦੇਸ਼ ਦਾ ਅੰਨਦਾਤਾ ਠੰਢ ਦੇ ਮੌਸਮ ਵਿੱਚ ਦਿਨ ਰਾਤ ਦਿੱਲੀ ਦੀਆਂ ਸੜਕਾਂ ਤੇ  ਬੈਠ ਕੇ ਕੇਂਦਰ ਸਰਕਾਰ ਤੋਂ ਆਪਣਾ ਹੱਕ ਮੰਗ ਰਿਹਾ ਹੈ  ਜਿਸ ਦਿਨ ਅਹਿਸਾਸ ਮਹਿਲਾਂ ਵਿੱਚ ਬਹਿ ਕੇ  ਕਿਸਾਨ ਵਿਰੋਧੀ ਕਾਲੇ ਕਾਨੂੰਨ ਬਣਾਉਣ ਵਾਲਿਆਂ ਨੂੰ ਨਹੀਂ ਹੋ ਸਕਦਾ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜਸੇਵੀ ਆਗੂ ਸਤਪਾਲ ਸਿੰਘ ਢੁੱਡੀਕੇ  ਨੇ ਜਨ ਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਦੇਵੋਗੇ ਕੁੰਡਲੀ ਬਾਰਡਰ ਤੇ ਆਪਣੀ ਹਾਜ਼ਰੀ ਲਵਾ ਕੇ ਪਿੰਡ ਵਾਪਸ ਆਏ ਹਾਂ  ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਦਿੱਲੀ ਦੀਆਂ ਸੜਕਾਂ ਤੇ ਦਿਨ ਰਾਤ ਡਟੇ ਹੋਏ ਕਿਸਾਨ ਮਜ਼ਦੂਰ  ਮੁਤਾਬਕ ਬਜ਼ੁਰਗਾਂ  ਮੈਂ ਇੱਕ ਕਿਤਾਬ ਮੋਦੀ ਜੁੰਡਲੀ ਬਾਜ਼ਾਰ ਕੇ ਵੇਖ ਲਵੇ ਫੇਰ ਪਤਾ ਲੱਗੂ ਕਿਸਾਨਾਂ ਪ੍ਰਤੀ ਉਨ੍ਹਾਂ ਦਾ ਕੀ ਨਜ਼ਰੀਆ  ਹੈ ਮੇਲਾ ਵੇਖਦੇ ਰਹਿਣ ਬਣਿਆਂ ਨੂੰ ਕਿਸਾਨਾਂ ਨਾਲ ਰਹਿਣ ਨਾਲ ਉਨ੍ਹਾਂ ਦੀਆਂ ਦੁੱਖ ਤਕਲੀਫਾਂ   ਭੁੱਖ ਪਿਆਸ  ਭੁੱਖ ਪਿਆਸ ਠੰਢ ਗਰਮੀ ਦਾ ਅਹਿਸਾਸ ਹੋ ਜਾਵੇ  ਤੇ ਉਹ ਤੇ ਉਹ ਇਹ ਕਾਲੇ ਕਾਨੂੰਨ ਵਾਪਸ ਕਰ ਲੈਣ  ਸੱਤਪਾਲ ਸਿੰਘ ਢੁੱਡੀਕੇ ਨੇ ਸੈਂਟਰ ਦੀ ਭਾਜਪਾ ਸਰਕਾਰ ਨੂੰ ਅਪੀਲ ਕੀਤੀ ਕਿ ਖੇਤੀ ਆਰਡੀਨੈਂਸ ਬਿਲਾਂ ਕਿਸਾਨਾਂ ਦੇ ਵਿਰੋਧ ਚ ਹਨ  ਇਹ ਬਿੱਲ ਕਿਸੇ ਵੀ ਕੀਮਤ ਤੇ ਕਿਸਾਨ ਪੰਜਾਬ ਵਿੱਚ ਲਾਗੂ ਨਹੀਂ ਹੋਣ ਦੇਣਗੇ  ਸਰਕਾਰਾਂ ਨੂੰ ਬੇਨਤੀ ਹੈ ਕਿ ਕਿਸਾਨੀ ਦਾ ਦਰਦ ਸਮਝਦੇ ਹੋਏ ਇਹ ਬਿੱਲ ਰੱਦ ਕੀਤੇ ਜਾਣ

ਹਰਜਿੰਦਰ ਸਿੰਘ ਧਾਲੀਵਾਲ ਗਹਿਲ,ਚਰਨਜੀਤ ਸਿੰਘ ਧਾਲੀਵਾਲ ਕਨੇਡਾ ਵਿਖੇ ਮੋਦੀ ਸਰਕਾਰ ਦੇ ਖਿਲਾਫ ਰੋਸ ਮਾਰਚ ਕਰਦੇ ਹੋਏ।

ਮਹਿਲ ਕਲਾਂ /ਬਰਨਾਲਾ- ਦਸੰਬਰ 2020 (ਗੁਰਸੇਵਕ ਸਿੰਘ ਸੋਹੀ)- ਸੈਂਟਰ ਦੀ ਮੋਦੀ ਸਰਕਾਰ ਨੇ ਜੋ ਕਾਲੇ ਕਾਨੂੰਨ ਪਾਸ ਕੀਤੇ ਨੇ ਉਨ੍ਹਾਂ ਦੇ ਵਿਰੋਧ ਵਿੱਚ ਕੈਨੇਡਾ ਦੀ ਧਰਤੀ ਤੇ ਪੰਜਾਬੀਆਂ ਵੱਲੋਂ ਕੈਨੇਡਾ ਦੀਆਂ ਸੜਕਾਂ ਤੇ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨਾਲ ਛੋਟੇ ਭਰਾ ਅਤੇ ਵੱਡੇ ਭਰਾ ਵਾਂਗ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹੇ ਹਾਂ ਅਤੇ ਭਾਰਤ ਸਰਕਾਰ ਦੇ ਕਾਲੇ ਕਾਨੂੰਨਾਂ ਦਾ ਡਟ ਕੇ ਵਿਰੋਧ ਕਰਦੇ ਹਾਂ। ਸੰਪਰਕ ਕਰਨ ਤੇ ਹਰਜਿੰਦਰ ਸਿੰਘ ਅਤੇ ਚਰਨਜੀਤ ਸਿੰਘ ਨੇ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਕਾਮਯਾਬ ਕਰਨ ਲਈ ਪੰਜਾਬ ਦੀਆਂ ਜਥੇਬੰਦੀਆਂ ਦਾ ਹਰ ਵਰਗ ਨੂੰ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਠੰਢੀਆਂ ਰਾਤਾਂ ਵਿੱਚ ਸਾਡੇ ਬਜ਼ੁਰਗ, ਮਾਤਾ, ਭੈਣਾਂ ਦਿੱਲੀ ਬਾਰਡਰ ਤੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਜਿਹੜੇ ਸਾਡੇ ਭਰਾ ਬਾਹਰ ਬੈਠੇ ਦੇਸ਼ਾਂ ਪ੍ਰਦੇਸ਼ਾਂ ਤੋਂ ਕਿਸਾਨਾਂ ਦੀ ਮੱਦਦ ਕਰਦੇ ਹਨ ਉਨ੍ਹਾਂ ਦਾ ਤਹਿ ਦਿਲੋਂ ਕਰਦੇ ਹਾਂ ਅਤੇ ਪੰਜਾਬ ਦੇ ਕਿਸਾਨ ਆਪਣੀ ਹੋਂਦ ਬਚਾਉਣ ਦੀ ਲੜਾਈ ਲੜ ਰਹੇ ਹਨ। ਕੇਂਦਰ ਸਰਕਾਰ ਦੀ ਅੜੀਅਲ ਵਿਰੁੱਧ ਡਟੇ ਹੋਏ ਹਨ ਕੋਈ ਵੀ ਤਾਕਤ ਕਿਸਾਨਾਂ ਨੂੰ ਆਪਣੇ ਹੱਕ ਲੈਣ ਤੋਂ ਝੁਕਾਅ ਨਹੀਂ ਸਕਦੀ।ਉਨ੍ਹਾਂ ਕਿਹਾ ਪੰਜਾਬ ਦੇ ਕਿਸਾਨ ਬੇਖ਼ੌਫ਼ ਹੋ ਕੇ ਬੜੇ ਜੋਸ਼ ਜਜ਼ਬੇ ਤੇ ਚੜ੍ਹਦੀ ਕਲਾ ਵਿੱਚ ਰਹਿ ਕੇ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰਨ। ਇਸ ਮੌਕੇ ਚਰਨਜੀਤ ਅਤੇ ਹਰਜਿੰਦਰ ਦੇ ਸਾਥੀਆਂ ਵੱਲੋਂ ਕੈਨੇਡਾ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਪੋਰਟਸ ਕਲੱਬਾਂ ਅਤੇ ਕੰਪਨੀਆਂ ਵੱਲੋਂ ਰੋਡ ਸ਼ੋਅ ਨੂੰ ਕਾਮਯਾਬ ਕਰਨ ਲਈ ਵੱਡਾ ਯੋਗਦਾਨ ਪਾਇਆ।

ਵਿਕਾਸ ਪੁਰਸ਼ ਸਰਦਾਰ ਕੇਵਲ ਸਿੰਘ ਢਿੱਲੋਂ ਅਤੇ ਮੱਖਣ ਸ਼ਰਮਾ ਦੇ ਯਤਨਾਂ ਸਦਕਾ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।  

ਮਹਿਲ ਕਲਾਂ/ਬਰਨਾਲਾ-ਦਸੰਬਰ 2020- (ਗੁਰਸੇਵਕ ਸਿੰਘ ਸੋਹੀ)-ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਜੋ 3 ਆਰਡੀਨੈਂਸ ਪਾਸ ਕੀਤੇ ਹਨ ਉਨ੍ਹਾਂ ਨੂੰ ਵਾਪਸ ਕਰਨ ਦੇ ਲਈ ਅੱਜ ਬਰਨਾਲੇ ਦੇ ਵਿਚ ਵਿਕਾਸ ਪੁਰਸ਼     ਸਰਦਾਰ ਕੇਵਲ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਅਤੇ ਮਜ਼ਦੂਰਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਨਗਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ  ਨੇ ਕਿਹਾ ਹੈ ਕਿ ਹਰ ਵਰਗ ਦੇ ਕਿਸਾਨ ਮਜ਼ਦੂਰ ਨੂੰ ਦਿੱਲੀ ਜਾਣਾ ਚਾਹੀਦਾ ਹੈ ਤਾਂ ਹੀ ਅਸੀਂ ਇਨ੍ਹਾਂ ਕਾਨੂੰਨਾਂ ਦੇ ਖ਼ਿਲਾਫ਼ ਜਿੱਤ ਪ੍ਰਾਪਤ ਕਰ ਸਕਾਂਗੇ। ਸੂਬੇ ਦੇ ਕਿਸਾਨ ,ਮਾਤਾ ,ਭੈਣਾਂ ਬਜ਼ੁਰਗਾਂ ਵੱਲੋਂ ਲਗਾਤਾਰ ਦਿੱਲੀ ਵਿਖੇ  ਕੜਾਕੇ ਦੀ ਠੰਢ ਵਿੱਚ ਦਿਨ-ਰਾਤ  ਜ਼ੋਰਦਾਰ ਤਿੱਖਾ ਸਘੰਰਸ ਕੀਤਾ ਜਾ ਰਿਹਾ ਹੈ।ਮੋਦੀ ਸਰਕਾਰ ਦੇ 3 ਕਿਸਾਨ ਵਿਰੋਧੀ ਫੈਸਲਿਆਂ ਖ਼ਿਲਾਫ਼ ਦਿੱਲੀ ਜਾ ਕੇ ਸੰਘਰਸ਼ ਕਰਨਾ ਹਰ ਵਰਗ ਦੇ ਲਈ ਸਮੇਂ ਦੀ ਮੁੱਖ ਲੋਡ਼ ਹੈ। ਸਮਾਜ ਸੇਵੀ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਮੇਲ ਮੌੜ ਨੇ ਕਿਹਾ ਹੈ ਕਿ ਹਰ ਇਨਸਾਨ ਨੂੰ ਜਾਤ-ਪਾਤ,ਭਰਮ ਭੁਲੇਖੇ ਕੱਢਕੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅੰਦੋਲਨ ਵਿੱਚ ਜਥੇਬੰਦੀਆਂ ਦਾ ਸਾਥ ਦੇਣਾਂ ਚਾਹੀਦਾ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਬਿੱਲ ਪਾਸ ਕੀਤੇ ਨੇ ਉਨ੍ਹਾਂ ਨੂੰ ਫੇਲ੍ਹ ਕਰਨ ਦੇ ਲਈ ਅੰਦੋਲਨ ਵਿੱਢ ਕੇ ਆਰ-ਪਾਰ ਦੀ ਲੜੀ ਜਾ ਰਹੀ ਲੜਾਈ ਦੇ ਵਿੱਚ ਕਾਫ਼ਲੇ ਬੰਨ੍ਹ ਕੇ ਦਿੱਲੀ ਜਾਨ ਲਈ ਪੁਰ ਜ਼ੋਰ ਅਪੀਲ ਕੀਤੀ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ। ਇਸ ਲਈ ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਦਿੱਤਾ ਜਾ ਰਿਹਾ ਹੈ। ਇਸ ਸਮੇਂ ਦੀਪ ਸੰਘੇੜਾ ਪੀਏ ਕੇਵਲ ਢਿੱਲੋਂ, ਹੈਪੀ ਢਿੱਲੋਂ, ਸੁੱਖੀ ਐਮ ਸੀ, ਹਰਿੰਦਰ ਚਹਿਲ, ਸੁਰਜੀਤ ਸ਼ਰਮਾ, ਡਾ ਇਕਬਾਲ ਸਿੰਘ, ਜਸਮੇਲ ਡੇਅਰੀ ਵਾਲਾ, ਭੁਪਿੰਦਰ ਸਿੰਘ ਜਲੂਰ, ਜ਼ਿਲ੍ਹਾ ਕਾਂਗਰਸ ਯੂਥ ਦੇ ਪ੍ਰਧਾਨ ਹਰਦੀਪ ਸਿੰਘ ਸੋਢੀ ਨੇ ਰੋਸ ਪ੍ਰਦਰਸ਼ਨ ਕਰਨ ਵਿੱਚ ਵੱਡਾ ਯੋਗਦਾਨ ਪਾਇਆ

ਮਨੁੱਖੀ ਅਧਿਕਾਰ ਦਿਵਸ – 10 ਦਸੰਬਰ✍️ ਗੋਬਿੰਦਰ ਸਿੰਘ ਢੀਂਡਸਾ

ਨੈਤਿਕਤਾ ਭਰਪੂਰ ਅਤੇ ਆਦਰਸ਼ ਸਮਾਜ ਵਿੱਚ ਮਨੁੱਖੀ ਅਧਿਕਾਰਾਂ ਤੇ ਸਜਗਤਾ ਨਾਲ ਪਹਿਰਾ ਦਿੱਤਾ ਜਾਂਦਾ ਹੈ। ਇਨਸਾਨ
ਹੋਣ ਦੇ ਨਾਤੇ ਸਾਡੇ ਕੁਝ ਅਧਿਕਾਰ ਹਨ ਜਿਹਨਾਂ ਦੀ ਉਲੰਘਣਾ ਕੋਈ ਸਰਕਾਰ ਨਹੀਂ ਕਰ ਸਕਦੀ ਪਰੂੰਤ ਦੁਖਾਂਤ ਇਹ ਹੈ ਕਿ
ਸ਼ਾਸਕਾਂ ਅਤੇ ਸਰਕਾਰਾਂ ਦੁਆਰਾ ਸਮੇਂ ਸਮੇਂ ਤੇ ਇਹਨਾਂ ਦੀ ਉਲੰਘਣਾ ਕੀਤੀ ਜਾਂਦੀ ਰਹੀ ਹੈ ਜਿਸਦੇ ਲਈ ਜ਼ਰੂਰੀ ਹੋ ਜਾਂਦਾ ਹੈ
ਕਿ ਮਨੁੱਖੀ ਅਧਿਕਾਰਾਂ ਦੀ ਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਮੰਨਿਆ ਜਾਂਦਾ ਹੈ ਕਿ ਮਨੁੱਖੀ ਅਧਿਕਾਰਾਂ ਸੰਬੰਧੀ 539 ਈਸਾ ਪੂਰਵ ਵਿੱਚ ਕੰਮ ਕੀਤਾ ਗਿਆ ਜਦ ਸਾਈਰਸ ਮਹਾਨ ਦੀ ਫੌਜ ਨੇ ਬੇਬੀਲੌਨ ਨੂੰ
ਜਿੱਤ ਲਿਆ ਤਾਂ ਸਾਈਰਸ ਨੇ ਗੁਲਾਮਾਂ ਨੂੰ ਆਜ਼ਾਦ ਕਰ ਦਿੱਤਾ। ਉਸਨੇ ਘੋਸ਼ਣਾ ਕੀਤੀ ਕਿ ਸਾਰੇ ਲੋਕਾਂ ਨੂੰ ਆਪਣਾ ਧਰਮ ਚੁਣਨ ਦੀ ਆਜ਼ਾਦੀ ਹੈ
ਅਤੇ ਨਸਲੀ ਸਮਾਨਤਾ ਸਥਾਪਤ ਕੀਤੀ। ਮਾਨਵੀ ਅਧਿਕਾਰਾਂ ਨੂੰ ਪਹਿਚਾਣ ਦੇਣ ਅਤੇ ਵਜੂਦ ਨੂੰ ਯਥਾਰਥਤਾ ਪ੍ਰਦਾਨ ਕਰਨ ਦੀ ਹਰ ਲੜਾਈ ਨੂੰ
ਮਨੁੱਖੀ ਅਧਿਕਾਰ ਦਿਵਸ ਤਾਕਤ ਦਿੰਦਾ ਹੈ।
ਹਰ ਸਾਲ 10 ਦਸੰਬਰ ਨੂੰ ਦੁਨੀਆਂ ਭਰ ਵਿੱਚ ਮਨੁੱਖੀ ਅਧਿਕਾਰ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। 10 ਦਸੰਬਰ 1948 ਨੂੰ ਮਨੁੱਖੀ
ਅਧਿਕਾਰਾਂ ਦੇ ਆਲਮੀ ਐਲਾਨਨਾਮੇ (ਯੂਨੀਵਰਸਲ ਡਿਕਲੇਰੇਸ਼ਨ ਆੱਫ਼ ਹਿਊਮਨ ਰਾਈਟਸ) ਨੂੰ ਸੰਯੁਕਤ ਰਾਸ਼ਟਰ ਦੇ 58 ਮੈਂਬਰ ਦੇਸ਼ਾਂ ਨੇ
ਸਿਧਾਂਤਕ ਰੂਪ ਵਿੱਚ ਅਪਣਾਇਆ ਸੀ। ਮਨੁੱਖੀ ਅਧਿਕਾਰਾਂ ਦੇ ਐਲਾਨਨਾਮੇ ਦੀਆਂ ਕੁੱਲ 30 ਧਾਰਾਵਾਂ ਹਨ ਜੋ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ
ਦੇ ਕਾਨੂੰਨ ਦਾ ਅਹਿਮ ਅੰਗ ਹਨ। ਐਲਾਨਨਾਮੇ ਅਨੁਸਾਰ ਸਾਰੇ ਮਨੁੱਖ ਜਨਮ ਤੋਂ ਬਰਾਬਰ ਪੈਦਾ ਹੁੰਦੇ ਹਨ ਅਤੇ ਮਨੁੱਖੀ ਸਮਾਜ ਦਾ ਮੈਂਬਰ ਹੋਣ ਦੇ
ਨਾਤੇ ਕਿਸੇ ਨਾਲ ਵੀ ਧਰਮ, ਜਾਤ, ਬੋਲੀ, ਭਾਸ਼ਾ, ਲਿੰਗ, ਇਲਾਕਾ, ਰੰਗ, ਨਸਲ ਆਦਿ ਕਿਸੇ ਵੀ ਮਾਮਲੇ ਵਿੱਚ ਭੇਦਭਾਵ ਨਹੀਂ ਹੋਣਾ ਚਾਹੀਦਾ।
ਹਰ ਮਨੁੱਖ ਨੂੰ ਆਦਰ-ਸਤਿਕਾਰ ਨਾਲ ਜੀਵਨ ਜਿਊਣ ਦਾ ਪੂਰਾ ਹੱਕ ਹੈ। ਇਸ ਦਾ ਭਾਵ ਹੈ ਕਿ ਸਾਰੀਆਂ ਪਛਾਣਾਂ ਅਤੇ ਵਖਰੇਵੇਂ ਇਨਸਾਨੀਅਤ
ਦੇ ਸਮੁੱਚੀ ਪਛਾਣ ਦੇ ਦਾਇਰੇ ਵਿਚ ਰੱਖ ਕੇ ਹੀ ਦੇਖੇ ਜਾਣੇ ਚਾਹੀਦੇ ਹਨ। ਅਸਲ ਵਿੱਚ ਐਲਾਨਨਾਮੇ ਦਾ ਮੁੱਢ ਸੰਯੁਕਤ ਰਾਸ਼ਟਰ ਸੰਘ ਦੀ
ਸਥਾਪਨਾ ਸਮੇਂ ਹੀ ਬੰਨ੍ਹਿਆ ਜਾ ਚੁੱਕਾ ਸੀ। 1939 ਤੋਂ 1945 ਦੌਰਾ ਦੂਜਾ ਵਿਸ਼ਵ ਯੁੱਧ ਹੋਇਆ ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਮੌਤਾਂ
ਹੋਈਆਂ। ਜਰਮਨ ਦੇ ਤਾਨਾਸ਼ਾਹ ਅਡੋਲਫ ਹਿਟਲਰ ਨੇ ਲੱਖਾਂ ਹੀ ਲੋਕਾਂ ਨੂੰ ਅਣਮਨੁੱਖੀ ਤਸੀਹੇ ਦੇ ਕੇ ਉਹਨਾਂ ਨੂੰ ਜਿਉਣ ਦੇ ਅਧਿਕਾਰ ਤੋਂ ਵਾਂਝੇ
ਕਰ ਦਿੱਤਾ, ਯਹੂਦੀਆਂ ਦੀ ਵੱਡੀ ਪੱਧਰ ’ਤੇ ਨਸਲਕੁਸ਼ੀ ਹੋਈ ਸੀ। ਜੰਗ ਤੋਂ ਬਾਅਦ ਆਜ਼ਾਦੀ, ਇਨਸਾਫ਼ ਅਤੇ ਸ਼ਾਂਤੀ ਸਥਾਪਤ ਕਰਨ ਲਈ ਹੀ
ਸੰਯੁਕਤ ਰਾਸ਼ਟਰ ਸੰਘ ਕਾਇਮ ਕੀਤਾ ਗਿਆ ਸੀ।
ਪ੍ਰੋਫੈਸਰ ਹੈਨਕਿਨ ਨੂੰ ਮਨੁੱਖੀ ਅਧਿਕਾਰਾਂ ਦਾ ਪਿਤਾ ਕਿਹਾ ਜਾਂਦਾ ਹੈ, ਉਹਨਾਂ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਅੰਤਰਰਾਸ਼ਟਰੀ ਕਾਨੂੰਨ ਨੂੰ ਆਕਾਰ
ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਕੋਲੰਬੀਆ ਯੂਨੀਵਰਸਿਟੀ ਸਕੂਲ ਆੱਫ ਲਾਅ ਵਿੱਚ ਪੰਜ ਦਹਾਕਿਆਂ ਦੇ ਲੰਬੇ ਕਰੀਅਰ ਵਿੱਚ ਉਹਨਾਂ
ਦਾ ਅੰਤਰਰਾਸ਼ਟਰੀ ਕਾਨੂੰਨ ਸੰਬੰਧੀ ਕੰਮ ਸ਼ਲਾਘਾਯੋਗ ਹੈ।
ਭਾਰਤ ਵਿੱਚ ਸੰਵਿਧਾਨ ਮਨੁੱਖੀ ਅਧਿਕਾਰਾਂ ਦੀ ਗਾਰੰਟੀ ਦਿੰਦਾ ਹੈ ਅਤੇ ਦੇਸ਼ ਵਿੱਚ ਸਿੱਖਿਆ ਦਾ ਅਧਿਕਾਰ ਇਸੇ ਗਾਰੰਟੀ ਤਹਿਤ ਹੈ। ਭਾਰਤ ਵਿੱਚ
28 ਸਤੰਬਰ 1993 ਵਿੱਚ ਮਨੁੱਖੀ ਅਧਿਕਾਰ ਕਾਨੂੰਨ ਅਮਲ ਵਿੱਚ ਆਇਆ ਅਤੇ ਸਰਕਾਰ ਦੁਆਰਾ 12 ਅਕਤੂਬਰ ਨੂੰ ਰਾਸ਼ਟਰੀ ਮਨੁੱਖੀ
ਅਧਿਕਾਰ ਆਯੋਗ ਦਾ ਗਠਨ ਕੀਤਾ ਗਿਆ। ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ ਦੇ ਕਾਰਜ ਖੇਤਰ ਵਿੱਚ ਬਾਲ ਵਿਆਹ, ਸਿਹਤ, ਭੋਜਨ, ਬਾਲ
ਮਜ਼ਦੂਰੀ, ਔਰਤ ਦੇ ਅਧਿਕਾਰ, ਹਿਰਾਸਤ ਅਤੇ ਮੁਠਭੇੜ ਵਿੱਚ ਹੋਣ ਵਾਲੀ ਮੌਤ, ਅਲਪ ਸੰਖਿਅਕਾਂ ਅਤੇ ਅਨੁਸੂਚਿਤ ਜਾਤੀ ਅਤੇ ਜਨਜਾਤੀ
ਆਦਿ ਦੇ ਅਧਿਕਾਰ ਆਉਂਦੇ ਹਨ ਪਰੰਤੂ ਇਸਦੇ ਬਾਵਜੂਦ ਵੀ ਦੇਸ ਅੰਦਰ ਵੱਖੋ ਵੱਖਰੇ ਸੂਬਿਆਂ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ
ਦਿਲ ਕੰਬਾਊ ਘਟਨਾਵਾਂ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆ ਹਨ। ਅਜੇ ਵੀ ਆਰਥਿਕ, ਸਿਆਸੀ, ਵਿੱਦਿਅਕ, ਸਿਹਤ ਅਤੇ ਜੀਵਨ ਦੇ ਹੋਰ
ਖੇਤਰਾਂ ਅੰਦਰ ਭੇਦ-ਭਾਵ ਅਤੇ ਵਿਤਕਰੇ ਵੇਖਣ ਨੂੰ ਮਿਲਦੇ ਹਨ।
ਮੌਜੂਦਾ ਦੌਰ ਵਿੱਚ ਸਰਕਾਰ ਨਾਲੋਂ ਵੱਖਰੇ ਵਿਚਾਰ ਰੱਖਣ ਵਾਲਿਆਂ ਉੱਤੇ ਸੱਤੇ ਤੇ ਕਾਬਿਜ਼ ਧਿਰਾਂ ਦੇ ਹਮਾਇਤੀਆਂ, ਸੱਤਾਧਾਰੀਆਂ ਦੁਆਰਾ
ਦੇਸ਼ਧ੍ਰੋਹੀ ਹੋਣ ਦੇ ਠੱਪੇ ਲਗਾਉਣਾ ਆਮ ਗੱਲ ਬਣ ਚੁੱਕੀ ਹੈ ਜੋ ਕਿ ਮਾਨਵੀ ਅਧਿਕਾਰਾਂ ਦਾ ਘੋਰ ਉਲੰਘਣਾ ਹੈ ਅਤੇ ਚਿੰਤਾ ਦਾ ਵਿਸ਼ਾ ਹੈ। ਲੋਕਾਂ
ਵਿੱਚ ਮਾਨਵੀ ਹੱਕਾਂ ਲਈ ਜਾਗਰੂਕਤਾ,ਇਨਸਾਨੀਅਤ ਨੂੱ ਸਰਬਉੱਚਤਾ ਦੀ ਧਾਰਣਾ ਹੀ ਆਦਰਸ਼ ਸਮਾਜ ਦੇ ਸੁਪਨੇ ਨੂੰ ਯਥਾਰਥਤਾ ਦੇ ਸਕਦੀ
ਹੈ। ਵਿਵਸਥਾ, ਸਰਕਾਰਾਂ ਦੀ ਲੋਕਤੰਤਰ ਵਿੱਚ ਦ੍ਰਿੜਤਾ ਅਤੇ ਸੰਵਿਧਾਨ ਪ੍ਰਤੀ ਵਚਨਬੱਧਤਾ ਹੀ ਮਾਨਵੀ ਹਕੂਕਾਂ ਦੀ ਗੱਲ ਨੂੰ ਯਕੀਨੀ ਬਣਾ
ਸਕਦੀ ਹੈ ਅਤੇ ਲਾਜ਼ਮੀ ਹੈ ਕਿ ਉਹ ਮਨੁੱਖੀ ਅਧਿਕਾਰਾਂ ਨੂੰ ਅਮਲੀ ਜਾਮਾ ਪਹਿਣਾਵੇ।
ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ – ਬਰੜ੍ਹਵਾਲ

ਤਹਿਸੀਲ – ਧੂਰੀ (ਸੰਗਰੂਰ)
ਈਮੇਲ - bardwal.gobinder@gmail.com

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ 5 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਫੂਕੇਗੀ ਮੋਦੀ ਦਾ ਪੁਤਲਾ

ਮਹਿਲ ਕਲਾਂ/ ਬਰਨਾਲਾ -ਦਸੰਬਰ  2020  (ਗੁਰਸੇਵਕ ਸਿੰਘ ਸੋਹੀ )

ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰ ਫੈੱਡਰੇਸ਼ਨ (ਰਜਿ:49039) ਦੇ ਚੇਅਰਮੈਨ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ( ਰਜਿ:295) ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਅਤੇ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਕਾਲਖ ਦੀ ਅਗਵਾਈ ਹੇਠ ਪੂਰੇ ਭਾਰਤ ਵਿਚ ਅਤੇ ਖਾਸਕਰ ਪੰਜਾਬ ਪੱਧਰ ਤੇ ਮੋਦੀ ਦੇ ਪੁਤਲੇ ਅਤੇ ਖੇਤੀ ਵਿਰੁੱਧ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਦੀਆਂ ਕਾਪੀਆਂ 2 ਦਸੰਬਰ ਤੋਂ ਲੈ ਕੇ 6 ਦਸੰਬਰ ਤੱਕ ਸਾੜੀਆਂ ਜਾ ਰਹੀਆਂ ਹਨ।  

ਇਸੇ ਲੜੀ ਤਹਿਤ ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਵਿੱਚ ਟੋਲ ਪਲਾਜ਼ਾ ਮਹਿਲ ਕਲਾਂ ਵਿਖੇ 5 ਦਸੰਬਰ ਦਿਨ ਸ਼ਨੀਵਾਰ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਦੀ ਅਗਵਾਈ ਹੇਠ ਭਰਾਤਰੀ ਜਥੇਬੰਦੀਆਂ ਅਤੇ ਕਿਸਾਨ ਯੂਨੀਅਨਾਂ ਦੇ ਸਹਿਯੋਗ ਨਾਲ ਸਾਂਝੇ ਤੌਰ ਤੇ ਮੋਦੀ ਦਾ ਪੁਤਲਾ ਫੂਕਿਆ ਜਾਵੇਗਾ ਅਤੇ  ਅਤੇ ਪਾਸ ਕੀਤੇ ਤਿੰਨੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ । 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰਜ਼ ਫ਼ੈਡਰੇਸ਼ਨ ਦੇ ਵੱਖ ਵੱਖ ਸੂਬਿਆਂ ਚੋਂ ਡਾ ਸਾਹਿਬਾਨ ਫਰੀ ਮੈਡੀਕਲ ਕੈਂਪ ਲਾ ਕੇ ਦਿੱਲੀ ਵਿੱਚ ਆਪਣੇ ਜਨ ਸੰਘਰਸ਼ ਕਿਸਾਨੀ ਅੰਦੋਲਨ ਵਿਚ ਦਿਨ ਰਾਤ ਸੇਵਾ ਨਿਭਾਅ ਰਹੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਵੀ

ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਅਤੇ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਕਾਲਖ ਅਤੇ ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ ਦੀਆਂ ਹਦਾਇਤਾਂ ਅਨੁਸਾਰ ਦਿੱਲੀ ਦੇ ਕਿਸਾਨੀ ਸੰਘਰਸ਼ ਲਈ ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਫਰੀ ਮੈਡੀਕਲ ਕੈਂਪਾਂ ਵਾਸਤੇ ਡਾਕਟਰਾਂ ਦੀਆਂ ਜ਼ਿਲ੍ਹਾ ਵਾਈਜ਼ 'ਡੇਅ ਵਾਈ ਡੇਅ' ਡਿਊਟੀਆਂ ਲੱਗ ਰਹੀਆਂ ਹਨ ।

ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਮਿਤੀ 3 ਦਸੰਬਰ ਨੂੰ ਮਲੇਰਕੋਟਲਾ ਦੀ ਧਰਤੀ 'ਜੋ ਕਿ ਸ਼ੁਰੂ ਤੋਂ ਹੀ ਜਾਲਮ ਸਰਕਾਰਾਂ ਖ਼ਿਲਾਫ਼ ਆਪਣੀ ਲੋਕਾਂ ਦੇ ਹੱਕ ਵਿਚ 'ਹਾਅ ਦਾ ਨਾਅਰਾ' ਮਾਰਨ ਵਾਲੀ ਧਰਤੀ ਹੈ' ਤੋਂ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰਾ ਦਿੱਲੀ ਲਈ ਰਵਾਨਾ ਹੋਇਆ। ਜਿਸ ਵਿੱਚ ਸੈਂਕੜਿਆਂ ਦੀ ਤਦਾਦ ਵਿੱਚ ਮੁਸਲਿਮ ਭਾਈਚਾਰੇ ਦੇ  ਲੋਕਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਵੱਲੋਂ  ਦੋ ਟਰੱਕ ਰਾਸਨ ਦੇ, ਇਕ ਟਰੱਕ ਬਾਲਣ ਲਈ ਲੱਕੜ ਦਾ, ਇੱਕ ਟਰੱਕ ਸਬਜ਼ੀ ਦਾ ਸਿੰਘੂ ਬਾਡਰ ਦਿੱਲੀ ਲਈ ਰਵਾਨਾ ਕੀਤਾ। ਇਸ ਸਮੇਂ ਉਨ੍ਹਾਂ ਨਾਲ ਡਾ ਕੇਸਰ ਖ਼ਾਨ ਮਾਂਗੇਵਾਲ, ਡਾ ਜਗਜੀਤ ਸਿੰਘ ਕਾਲਸਾਂ, ਡਾ ਸ਼ਕੀਲ ਮੁਹੰਮਦ, ਡਾ ਸੁਖਵਿੰਦਰ ਸਿੰਘ ਬਾਪਲਾ, ਡਾ ਸੁਰਜੀਤ ਸਿੰਘ ਛਾਪਾ,ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ ,ਡਾ ਧਰਵਿੰਦਰ ਸਿੰਘ ,ਡਾ ਜਸਵੰਤ ਸਿੰਘ ਛਾਪਾ,ਡਾ ਮੁਕਲ ਸ਼ਰਮਾ ,ਡਾ ਨਾਹਰ ਸਿੰਘ, ਡਾ ਬਲਦੇਵ ਸਿੰਘ ਲੋਹਗੜ , ਡਾ ਹਰਕੰਵਲ ਸਿੰਘ, ਡਾ ਜਸਬੀਰ ਸਿੰਘ, ਡਾ ਪਰਮਿੰਦਰ ਸਿੰਘ, ਡਾ ਸੁਖਪਾਲ ਸਿੰਘ, ਡਾ ਸੁਖਵਿੰਦਰ ਸਿੰਘ ਠੁੱਲੀਵਾਲ ,ਡਾ ਸੁਰਿੰਦਰਪਾਲ ਸਿੰਘ , ਡਾ ਹਰਚਰਨ ਸਿੰਘ ,ਡਾ ਗੁਰਭਿੰਦਰ ਸਿੰਘ ਗੁਰੀ,ਹਾਜੀ ਵਾਕਿਬ ਅਲੀ ਆਦਿ ਹਾਜ਼ਰ ਸਨ।

ਪੇਂਡੂ ਡਾਕਟਰ ਵੀ ਆਏ ਕਿਸਾਨਾਂ ਦੀ ਹਮਾਇਤ ਤੇ ਕੱਢਿਆ ਰੋਸ ਮਾਰਚ

ਹੋਏ ਕਿਸਾਨੀ ਧਰਨੇ ਵਿਚ ਸ਼ਾਮਲ ...

ਮਹਿਲ ਕਲਾਂ/ਬਰਨਾਲਾ-ਦਸੰਬਰ  2020 (ਗੁਰਸੇਵਕ ਸੋਹੀ) 

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਪੱਖੋਵਾਲ ਦੀ ਮੀਟਿੰਗ  ਡਾਕਟਰ ਸੰਤੋਖ ਸਿੰਘ ਜੀ ਦੀ ਪ੍ਰਧਾਨਗੀ ਹੇਠ ਪੱਖੋਵਾਲ ਕੁਟੀਆ ਸਹਿਬ ਵਿਖੇ ਹੋਈ। ਜਿਸ ਵਿੱਚ ਡਾਕਟਰ ਜਸਵਿੰਦਰ ਕਾਲਖ ਜਨਰਲ ਸਕੱਤਰ ਪੰਜਾਬ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਮੀਟਿੰਗ ਵਿੱਚ ਡਾਕਟਰ ਜਸਵਿੰਦਰ ਕਾਲਖ ਜੀ ਨੇ ਕਿਸਾਨਾਂ ਵਿਰੁੱਧ ਬਣਾਏ ਗਏ ਮਾਰੂ ਬਿਲਾਂ ਵਾਰੇ ਵਿਸਥਾਰ ਨਾਲ ਚਾਨਣਾ ਪਇਆ ਅਤੇ ਕਿਸਾਨਾਂ ਦਾ ਵੱਧ ਤੋਂ ਵਧ ਸਾਥ ਦੇਣ ਲਈ ਸਾਨੂੰ ਹਰ ਵਕਤ ਤਿਆਰ ਰਹਿਣਾ ਚਾਹੀਦਾ ਹੈ। ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਪੱਖੋਵਾਲ ਵਲੋਂ ਅਤੇ ਕਿਸਾਨ ਜਮਹੂਰੀ ਜੱਥੇਬੰਦੀਆਂ ਨਾਲ ਮਿਲ ਕੇ ਪਿੰਡ ਜੋਧਾਂ ਜਿਲਾ ਲੁਧਿਆਣਾ ਵਿਖੇ ਰੋਸ ਧਰਨਾ ਲਾਇਆ ਗਿਆ ਅਤੇ ਜੋਧਾਂ ਤੋਂ ਪੱਖੋਵਾਲ ਤੱਕ ਰੋਸ ਮਾਰਚ ਕੱਢਿਆ ਗਿਆ। ਕੁਲਵੰਤ ਹਰਟ ਸੈਟਰ ਵਲੋਂ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਡਾਕਟਰ ਕਮਲ ਸਹਿਗਲ ਜੀ ਨੇ ਦਿਲ ਦੀਆਂ ਥੀਮਾਰੀਆਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਡਾਕਟਰ ਭਗਵੰਤ ਸਿੰਘ ਜਿਲਾ ਕੋ ਚੇਅਰਮੈਨ ਲੁਧਿਆਣਾ ਵਲੋਂ ਆਏ ਹੋਏ ਸਾਰੇ ਡਾਕਟਰ ਸਾਥੀਆਂ ਦਾ ਧੰਨਵਾਦ ਕੀਤਾ। ਮੀਟਿੰਗ ਵਿੱਚ ਡਾਕਟਰ ਅਜੈਬ ਸਿੰਘ ਧੂਲਕੋਟ ਨੇ ਮਹੀਨੇ ਭਰ ਦੀਆਂ ਸਰਗਰਮੀਆਂ ਬਾਰੇ ਚਾਨਣਾਂ ਪਾਇਆ ਗਿਆ। ਮੀਟਿੰਗ ਵਿੱਚ ਡਾਕਟਰ ਅਮਨਪਰੀਤ ਕੌਰ, ਰਮਨਦੀਪ ਕੌਰ, ਮਨਪ੍ਰੀਤ ਕੌਰ, ਸੁਖਪਾਲ ਕੌਰ, ਜਸਵਿੰਦਰ ਕੌਰ ਅਤੇ ਆਤਮਜੀਤ, ਡਾਕਟਰ ਹਰਬੰਸ ਸਿੰਘ, ਡਾਕਟਰ ਬਿਕਰਮ ਦੇਵ, ਡਾ ਜਸਵਿੰਦਰ ਸਿੰਘ ਜੜਤੌਲੀ, ਡਾ ਹਰਦੀਪ ਸਿੰਘ, ਗੁਲਾਮ ਹਸਨ, ਡਾ ਰਾਜੂ

ਖਾਨ, ਡਾ ਪੁਸਪਿੰਦਰ , ਡਾ ਧਰਮਿੰਦਰ, ਡਾ ਰੂਪ ਸਿੰਘ ਡਾਕਟਰ ਕੇਸਰ ਸਿੰਘ ਧਾਂਦਰਾ ਪਰੈਸ ਸਕੱਤਰ ਲੁਧਿਆਣਾ ਅਦਿ ਹਾਜ਼ਰ ਸਨ।

ਨਵ ਵਿਆਹੇ ਜੋੜੇ ਨੂੰ ਵਿਆਹ ਦੀਆਂ ਮੁਬਾਰਕਾਂ  

ਨਵਜੋਤ ਕੌਰ ਪੁੱਤਰੀ ਰੁਲਦਾ ਸਿੰਘ ਪਿੰਡ ਦੁਧਾਲ (ਲੁਧਿਆਣਾ)ਦਾ ਵਿਆਹ  ਪਰਦੀਪ ਸਿੰਘ ਪੁੱਤਰ  ਬੂਟਾ ਸਿੰਘ ਸ਼ਹਿਰ  ਜਗਰਾਉਂ (ਲੁਧਿਆਣਾ)ਨਾਲ ਹੋਇਆ

ਗ਼ਦਰੀ ਬਾਬਿਆਂ ਦੀ ਯਾਦ ਚ ਹੋਣ ਵਾਲਾ ਢੁੱਡੀਕੇ ਦਾ ਮੇਲਾ ਰੱਦ  ਪ੍ਰਧਾਨ ਮਾਸਟਰ ਗੁਰਚਰਨ ਸਿੰਘ

ਅਜੀਤਵਾਲ, ਦਸੰਬਰ  2020 -( ਬਲਵੀਰ ਸਿੰਘ ਬਾਠ) 

ਇਤਿਹਾਸਕ ਪਿੰਡ ਢੁੱਡੀਕੇ ਜੋ ਗਦਰੀ ਬਾਬਿਆਂ ਦੇ ਨਾਮ ਨਾਲ ਪ੍ਰਸਿੱਧ ਹੈ, ਗਦਰੀ ਬਾਬਿਆਂ ਦੀ ਯਾਦ ਵਿੱਚ ਹਰੇਕ ਸਾਲ ਮੇਲਾ ਮਨਾਇਆ ਜਾਂਦਾ ਹੈ।ਇਸ ਸਾਲ ਮੇਲਾ ਮੌਜੂਦਾ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤਾ ਸੀ ਜੋ 8 ਦਸੰਬਰ ਦੇ ਭਾਰਤ ਬੰਦ ਦੀ ਕਾਲ ਤੇ ਰੱਦ ਕੀਤਾ ਗਿਆ । ਗਦਰੀ ਬਾਬਿਆਂ ਦੀ ਯਾਦ ਵਿੱਚ ਬਣੀ ਲਾਟ ਤੇ ਦੇਸ਼ ਭਗਤ ਗਦਰੀ ਬਾਬੇ ਯਾਦਗਾਰ ਕਮੇਟੀ ਵਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ । ਗਦਰ ਲਹਿਰ ਦਾ ਝੰਡਾ ਝੁਲਾਉਣ ਦੀ ਰਸਮ ਗੁਰਦਰਸ਼ਨ ਸਿੰਘ ਪਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੇ ਕਮੇਟੀ ਦੇ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਢੁੱਡੀਕੇ ਵਲੋਂ ਕੀਤੀ ਗਈ । ਇਸ ਮੌਕੇ ਜਗਤਾਰ ਸਿੰਘ ਧਾਲੀਵਾਲ ਸਾਬਕਾ ਸਰਪੰਚ, ਕਮੇਟੀ ਦੇ ਜਨਰਲ ਸਕੱਤਰ ਸਰਬਜੀਤ ਸਿੰਘ, ਮੀਤ ਪ੍ਰਧਾਨ ਮਾਸਟਰ ਜੈਕਬ, ਸਕੱਤਰ ਦਵਿੰਦਰ ਸਿੰਘ ਮਧੋਲਾ, ਮਾਸਟਰ ਗੋਪਾਲ ਸਿੰਘ ਖਜਾਨਚੀ, ਤਰਸੇਮ ਸਿੰਘ ਤੇ ਮਾਸਟਰ ਹਰੀ ਸਿੰਘ ਢੁੱਡੀਕੇ ਪ੍ਰੈਸ ਸਕੱਤਰ, ਹਰਜਿੰਦਰ ਸਿੰਘ ਬੱਗਾ , ਯੂਨੀਅਨ ਦੇ ਆਗੂ ਸਤਨਾਮ ਸਿੰਘ ਬਾਬਾ, ਗੁਰਮੀਤ ਸਿੰਘ ਪੰਨੂ ,ਪਲਵਿੰਦਰ ਸਿੰਘ ਗੋਲੂ ਹਾਜਰ ਸਨ ।