ਦਿੱਲੀ, ਦਸੰਬਰ 2020 (ਬਲਵੀਰ ਸਿੰਘ ਬਾਠ ) ਕੇਂਦਰ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਬਿੱਲ ਪਾਸ ਕਰਕੇ ਜਿੱਥੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਗਿਆ ਇਸ ਬਿਲ ਦੇ ਵਿਰੋਧ ਵਿੱਚ ਕਿਸਾਨ ਭਰਾਵਾਂ ਅਤੇ ਮਜ਼ਦੂਰ ਭਰਾਵਾਂ ਵੱਲੋਂ ਦਿੱਲੀ ਵਿਖੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਇਸ ਅੰਦੋਲਨ ਵਿਚ ਆਪਣਾ ਯੋਗਦਾਨ ਪਾਉਣ ਲਈ ਦੁਨੀਆਂ ਭਰ ਤਾਂ ਕਿਸਾਨ ਆਗੂ ਅਤੇ ਹਰ ਧਰਮ ਦਾ ਬੰਦਾ ਪਹੁੰਚ ਚੁੱਕਿਆ ਹੈ ਉੱਥੇ ਹੀ ਅੱਜ ਕਲਕੱਤਾ ਪੱਛਮੀ ਬੰਗਾਲ ਤੋਂ ਇਕ ਕਿਸਾਨਾਂ ਦਾ ਜਥਾ ਪ੍ਰਧਾਨ ਮਨਜੀਤ ਸਿੰਘ ਮੋਹਣੀ ਦੀ ਅਗਵਾਈ ਹੇਠ ਦਿੱਲੀ ਪਹੁੰਚਿਆ ਜਨ ਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੋਹਣੀ ਨੇ ਕਿਹਾ ਕਿ ਕਿ ਅੱਜ ਪੱਛਮੀ ਬੰਗਾਲ ਤੋਂ ਸੱਤ ਗੱਡੀਆਂ ਲੈ ਕੇ ਸਿੱਖ ਸੰਗਤਾਂ ਕਿਸਾਨੀ ਅੰਦੋਲਨ ਵਿਚ ਆਪਣਾ ਯੋਗਦਾਨ ਪਾਉਣ ਲਈ ਆਈਆਂ ਹਨ ਅਸੀਂ ਕਿਸਾਨਾਂ ਲਈ ਹਰ ਮਦਦ ਲਈ ਤਿਆਰ ਹਾਂ ਅਤੇਜੇ ਲੋੜ ਪਵੇ ਤਾਂ ਕਿਸਾਨਾਂ ਲਈ ਹਰ ਕੁਰਬਾਨੀ ਦੇਣ ਨੂੰ ਵੀ ਤਿਆਰ ਹਾਂ ਉਨ੍ਹਾਂ ਕਿਹਾ ਕਿ ਅਸੀਂ ਇਹ ਖੇਤੀ ਆਰਡੀਨੈਂਸ ਕਾਲੇ ਕਾਨੂੰਨ ਹਰ ਹਾਲ ਵਿੱਚ ਰੱਦ ਕਰਵਾ ਕੇ ਹੀ ਵਾਪਸ ਪੰਜਾਬ ਨੂੰ ਮੁੜਾਂਗੇ ਇਸ ਸਮੇਂ ਉਨ੍ਹਾਂ ਨਾਲ ਪਿਆਰਾ ਸਿੰਘ ਗੁਰਿੰਦਰ ਸਿੰਘ ਪ੍ਰਭਜਿੰਦਰ ਸਿੰਘ ਮਾਨ ਮਾਸਾ ਸਿੰਘ ਸਤਵੰਤ ਸਿੰਘ ਸੋਨੂੰ ਪਰਵਿੰਦਰ ਸਿੰਘ ਗੋਪੀ ਗੁਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀਬੀਆਂ ਅਤੇ ਬੱਚੇ ਵੀ ਸ਼ਾਮਲ ਸਨ