ਜਗਰਾਓਂ /ਸਿੱਧਵਾਂ ਬੇਟ, ਦਸੰਬਰ 2020 - (ਜਸਮੇਲ ਗਾਲਿਬ / ਮਨਜਿੰਦਰ ਗਿੱਲ )-
ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆਂ ਵਿੱਚ ਪੰਜਾਬ ਵਿਚ ਗਏ ਨੌਜਵਾਨਾਂ ਵੱਲੋਂ ਖੇਤੀ ਦੇ ਕਾਲ਼ੇ ਕਨੂੰਨਾਂ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਏਸ ਸਮੇਂ ਕੈਲੇਫੋਰਨੀਆਂ ਤੋਂ ਪੰਜਾਬੀ ਨੌਜਵਾਨਾਂ ਨੇ ਪੱਤਰਕਾਰ ਨਾਲ ਟੈਲੀਫੋਨ ਤੇ ਗੱਲਬਾਤ ਦੌਰਾਨ ਕਿਹਾ ਹੈ ਕਿ ਕਿਸਾਨਾਂ ਵਲੋਂ ਸ਼ਾਂਤਮਈ ਢੰਗ ਨਾਲ ਪਿਛਲੇ ਛੇ ਮਹੀਨਿਆਂ ਤੋਂ ਇਹਨਾਂ ਤਿੰਨਾਂ ਬਿੱਲਾ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਸਰਕਾਰ ਇਨ੍ਹਾਂ ਦੀ ਮੁਸ਼ਕਲ ਸਮਝਣ ਦੀ ਬਜਾਏਸਗੋਂ ਦੇਸ਼ ਦੇ ਅੰਨ ਦਾਤਾ ਕਿਸਾਨ ਨੂੰ ਕਿਸਾਨ ਕਹਿਣ ਤੋਂ ਗੁਰੇਜ਼ ਕਰ ਰਹੀ ਹੈ।ਉਨ੍ਹਾਂ ਕਿਹਾ ਹੈ ਕਿ ਅਸਾਂ ਹੁਣ ਆਪਣਾ ਹੱਕ ਲਏ ਬਗੈਰ ਪਿੱਛੇ ਨਹੀਂ ਹਟੇਗਾ ਇਹ ਸਰਕਾਰ ਅੱਖਾਂ ਤੇ ਕੰਨ ਖੋਲ੍ਹ ਕੇ ਸੁਣ ਲਵੋ।ਉਹਨਾਂ ਕਿਹਾ ਕਿ ਪਿਛਲੇ ਕਰੀਬ 23 ਦਿਨਾ ਤੋ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਬੈਠੇ ਕਿਸਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਜਿੱਥੇ ਭਾਰੀ ਪੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਓਥੇ ਹੀ ਇਨ੍ਹਾਂ ਕਿਸਾਨਾਂ ਨੂੰ ਕਈ ਤਰਾਂ ਦੀਆਂ ਤਕਲੀਫਾਂ ਅਤੇ ਮੁਸ਼ਕਲ ਝੱਲਣੀਆਂ ਪੈ ਰਹੀਆਂ ਹਨ ਪਰ ਇਸ ਦੇ ਬਾਵਜੂਦ ਵੀ ਉਥੇ ਬੈਠੇ ਕਿਸਾਨ ਆਉਣ ਤਾਂ ਬਜ਼ੁਰਗ ਅਤੇ ਬੱਚਿਆਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਧੰਨ ਹਨ ਜੋ ਦਿਨ ਰਾਤ ਸੰਘਰਸ਼ ਕਰਕੇ ਲੜ ਰਹੇ ਹਨ ਸਾਨੂੰ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। ਇਹਨਾਂ ਨੌਜਵਾਨਾਂ ਨੇ ਕਿਹਾ ਹੈ ਹੈ ਮੋਦੀ ਸਰਕਾਰ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ। ਇਸ ਸਮੇਂ ਹਰਵਿੰਦਰ ਸਿੰਘ ਅਮਰੀਕਾ, ਜਸਪਾਲ ਸਿੰਘ ਅਮਰੀਕਾ, ਮੁਖਤਿਆਰ ਸਿੰਘ ਅਮਰੀਕਾ, ਜਸਬੀਰ ਸਿੰਘ ਅਮਰੀਕਾ, ਮੇਜਰ ਸਿੰਘ ਅਮਰੀਕਾ,ਕੋਮਲ ਅਨਾਰ ਆਦਿ ਹਾਜਰ ਸਨ