ਅਜੀਤਵਾਲ, ਦਸੰਬਰ 2020 -( ਬਲਵੀਰ ਸਿੰਘ ਬਾਠ)- ਕੇਂਦਰ ਦੀ ਸਰਕਾਰ ਵੱਲੋਂ ਤਿੱਨ ਖੇਤੀ ਆਰਡੀਨੈਂਸ ਬਿੱਲ ਪਾਸ ਕਰਕੇ ਕਿਸਾਨਾਂ ਮਜ਼ਦੂਰਾਂ ਨਾਲ ਵੱਡਾ ਧ੍ਰੋਹ ਕਮਾਇਆ ਗਿਆ ਇਨ੍ਹਾਂ ਬਿਲਾਂ ਦੇ ਵਿਰੋਧ ਚ ਕਿਸਾਨਾਂ ਮਜ਼ਦੂਰਾਂ ਵੱਲੋਂ ਦਿੱਲੀ ਵਿਖੇ ਕਿਸਾਨੀ ਸੰਘਰਸ਼ ਵਿੰਡਿਆ ਗਿਆ ਜੋ ਲਗਾਤਾਰ ਜਾਰੀ ਹੈ ਜਿੰਨਾ ਚਿਰ ਜਿੱਤ ਕੇ ਘਰਾਂ ਨੂੰ ਨਹੀਂ ਮੁੜਦੇ ਕਿਸਾਨ ਅਤੇ ਮਜ਼ਦੂਰ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਕੁਲਦੀਪ ਸਿੰਘ ਚੂਹੜਚੱਕ ਨੇ ਜਨਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਵਿਸ਼ਵ ਦਾ ਸਭ ਤੋਂ ਵੱਡਾ ਕਿਸਾਨੀ ਸੰਘਰਸ ਮੰਨਿਆ ਜਾ ਰਿਹਾ ਹੈ ਇਸ ਸੰਘਰਸ਼ ਵਿਚ ਹਰ ਇਕ ਇਨਸਾਨ ਨੇ ਆਪਣਾ ਬਣਦਾ ਯੋਗਦਾਨ ਜ਼ਰੂਰ ਪਾੲਿਅਾ ਉਨ੍ਹਾਂ ਕਿਹਾ ਕਿ ਅੱਜ ਪਿੰਡ ਚੂਹੜਚੱਕ ਦੇ ਐੱਨਆਰਆਈ ਭਰਾਵਾਂ ਵੱਲੋਂ ਕਿਸਾਨੀ ਸੰਘਰਸ਼ ਵਿੱਚ ਯੋਗਦਾਨ ਪਾ ਰਹੇ ਸੰਗਤਾਂ ਦੀ ਸਹੂਲਤ ਵਾਸਤੇ ਮਾਇਆ ਦਾਨ ਕੀਤੀ ਗਈ ਇਸ ਤੋਂ ਇਲਾਵਾ ਦਿੱਲੀ ਸੰਘਰਸ਼ ਵਾਸਤੇ ਜਾਣ ਲਈ ਸਭ ਸੰਗਤਾਂ ਲਈ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਅਾਂ ਗੲੀਅਾਂ ਜਿਵੇਂ ਟਰਾਂਸਪੋਰਟ ਗੱਡੀਆਂ ਦੇ ਵਿੱਚ ਤੇਲ ਪ੍ਰਸ਼ਾਦੇ ਦੀ ਦਵਾਈ ਦੀ ਹਰ ਤਰ੍ਹਾਂ ਦੀ ਸਹੂਲਤ ਕਿਸਾਨਾਂ ਲਈ ਮੁਹੱਈਆ ਕਰਵਾਈ ਗਈ ਉਨ੍ਹਾਂ ਕਿਹਾ ਕਿ ਮੈਂ ਦਿਲੋਂ ਰਿਣੀ ਹਾਂ ਆਪਣੇ ਕਿਸਾਨ ਅਤੇ ਮਜ਼ਦੂਰ ਭਰਾਵਾਂ ਦੇ ਜੋ ਏਨੀ ਠੰਢ ਦੇ ਬਾਵਜੂਦ ਵੀ ਦਿੱਲੀ ਵਿਖੇ ਕਿਸਾਨੀ ਸੰਘਰਸ਼ ਵਿਚ ਡਟੇ ਹੋਏ ਹਨ ਅਤੇ ਦੂਸਰੇ ਪਾਸੇ ਮੈਂ ਧੰਨਵਾਦ ਕਰਦਾ ਹਾਂ ਆਪਣੇ ਪਿੰਡ ਚੂਹੜਚੱਕ ਦੇ ਐੱਨਆਰਆਈ ਭਰਾਵਾਂ ਦਾ ਜਿਨ੍ਹਾਂ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਚੂਹੜਚੱਕ ਦਾ ਮਾਣ ਵਧਾਇਆ ਜਿਨ੍ਹਾਂ ਦੀ ਬਦੌਲਤ ਅਨੇਕਾਂ ਹੀ ਕਿਸਾਨ ਮਜ਼ਦੂਰ ਦਿੱਲੀ ਸੰਘਰਸ਼ ਵਿਚ ਆਪਣੀਆਂ ਹਾਜ਼ਰੀਆਂ ਲਵਾ ਰਹੇ ਹਨ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਜਿੱਤ ਕੇ ਘਰਾਂ ਨੂੰ ਆਵਾਂਗੇ