You are here

ਪੰਜਾਬ

ਠੰਡ ਅਤੇ ਧੁੰਦ ✍️ ਸਲੇਮਪੁਰੀ ਦਾ ਮੌਸਮਨਾਮਾ-

ਠੰਡ ਅਤੇ ਧੁੰਦ! 
ਮੌਸਮ ਵਿਭਾਗ ਅਨੁਸਾਰ ਅਗਲੇ 2-3 ਦਿਨ ਖਿੱਤੇ ਪੰਜਾਬ 'ਚ ਮੁੱਖ ਤੌਰ 'ਤੇ ਮੌਸਮ ਸਾਫ਼ ਅਤੇ ਘੱਟੋ-ਘੱਟ ਪਾਰਾ 1°c ਤੋੰ 6°c ਦਰਮਿਆਨ ਰਹੇਗਾ। ਬੀਤੇ ਦਿਨਾਂ ਦੇ ਮੁਕਾਬਲੇ ਅਗਲੇ ਦਿਨੀਂ ਠੰਡ 'ਚ ਮੁੜ ਵਾਧਾ ਵੇਖਿਆ ਜਾਵੇਗਾ, ਹਵਾਵਾਂ ਦਾ ਵਹਾਅ ਹੌਲੀ ਰਹੇਗਾ, ਜਿਸ ਕਾਰਨ ਧੁੰਦ ਬਣਨ ਲਈ ਮੌਸਮ ਮੁਫ਼ੀਦ ਰਹੇਗਾ।
 ਪੰਜਾਬ ਦੇ ਕਈ ਜਿਲ੍ਹਿਆਂ 'ਚ ਵੱਡੇ ਪੱਧਰ 'ਤੇ ਸੰਘਣੀ ਧੁੰਦ ਪੈਣ ਦੀ ਉਮੀਦ ਹੈ, ਖਾਸਕਰ ਮਾਝੇ-ਦੁਆਬੇ' ਚ ਜੋਕਿ 26 ਦਸੰਬਰ ਸਵੇਰ ਤੱਕ ਜਾਰੀ ਰਹਿ ਸਕਦੀ ਹੈ। ਇਸ ਦੌਰਾਨ ਪੰਜਾਬ 'ਚ ਫਿਰ ਧੁੰਦ ਅਤੇ ਧੁੰਦ ਦੇ ਬੱਦਲਾਂ ਕਾਰਨ 1-2 ਕੋਲਡ ਡੇਅ ਲੱਗ ਸਕਦੇ ਹਨ।
26 ਦਸੰਬਰ ਸ਼ਾਮ ਤੋਂ ਪੱਛਮੀ ਸਿਸਟਮ ਦਾ ਹਲਕਾ ਅਸਰ ਸ਼ੁਰੂ ਹੋ ਜਾਵੇਗਾ 27 ਅਤੇ 28 ਦਸੰਬਰ ਨੂੰ ਪੰਜਾਬ 'ਚ ਹਲਕੀ/ਦਰਮਿਆਨੀ ਬਾਰਿਸ਼ ਦੀ ਆਸ ਬੱਝ ਰਹੀ ਹੈ, ਜਿਸ ਦਾ ਮੁੱਖ ਅਸਰ ਓੁੱਤਰ-ਪੂਰਬੀ ਜਿਲ੍ਹਿਆਂ 'ਚ ਰਹਿੰਦਾ ਜਾਪ ਰਿਹਾ ਹੈ। ਮੀਂਹ ਦੇ ਨਾਲ ਸ਼ੀਤ ਲਹਿਰ ਵਾਪਸੀ ਕਰ ਸਕਦੀ ਹੈ ਅਤੇ ਦਸੰਬਰ ਅੰਤ ਵਿਚ ਚੰਗੀ ਠੰਡ ਹੋਣ ਦੀ ਸੰਭਾਵਨਾ ਬੱਝ ਰਹੀ ਹੈ।
ਫ਼ਤਹਿਗੜ੍ਹ ਸਾਹਿਬ,ਚਮਕੌਰ ਸਾਹਿਬ ਅਤੇ ਦਿੱਲੀ ਵੱਲ ਵੀ ਕੁਝ ਇਹੋ ਜਿਹੇ ਹੀ ਹਾਲਾਤ ਰਹਿਣਗੇ।
ਧੰਨਵਾਦ ਸਹਿਤ। 
ਪੇਸ਼ਕਸ਼ -
 ਸੁਖਦੇਵ ਸਲੇਮਪੁਰੀ 
23 ਦਸੰਬਰ, 2020

ਕਿਸਾਨ ਜਥੇਬੰਦੀਆਂ ਵੱਲੋਂ ਪੰਜ ਮੈਂਬਰੀ ਕਮੇਟੀ ਦਾ ਗਠਨ  

ਕਿਸਾਨ ਆਗੂਆਂ ਵਲੋਂ 24 ਤਰੀਕ ਨੂੰ ਵੈਬੀਨਾਰ ਹੋਵੇਗਾ ਅਯੋਜਿਤ

ਕਗਨਾ ਰਣੌਤ ਤੇ ਮੁਕੇਸ਼ ਖੰਨਾ ਨੂੰ ਸ਼ਾਮਲ ਹੋਣ ਦਾ ਦਿੱਤਾ ਸੱਦਾ

ਸਿੰਘੂ ਬਾਰਡਰ/ਨਵੀਂ ਦਿੱਲੀ ,ਦਸੰਬਰ  2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਲੰਬੀ ਮੀਟਿੰਗ ਮਗਰੋਂ ਕਿਸਾਨ ਜਥੇਬੰਦੀਆਂ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਇਸ ਦੌਰਾਨ ਦੱਸਿਆ ਗਿਆ ਕਿ ਕਿਸਾਨ ਜਥੇਬੰਦੀਆਂ ਨੇ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਪੰਜ ਮੈਂਬਰੀ ਕਮੇਟੀ ਬਾਕੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰੇਗੀ। ਇਸ ਕਮੇਟੀ ਵਿਚ ਕੁਲਵੰਤ ਸਿੰਘ, ਦਰਸ਼ਨਪਾਲ, ਬਲਬੀਰ ਸਿੰਘ ਰਾਜੇਵਾਲ, ਸਵਰਨ ਸਿੰਘ ਭੰਗੂ ਤੇ ਅਜਿੰਦਰ ਸਿੰਘ ਕਮੇਟੀ ਵਿਚ ਸ਼ਾਮਲ ਹਨ। ਇਸ ਤੋਂ ਇਲਾਵਾ ਕਿਸਾਨ ਆਗੂਆਂ ਵਲੋਂ 24 ਦਸੰਬਰ ਨੂੰ ਵੈਬੀਨਾਰ ਅਯੋਜਿਤ ਕੀਤਾ ਜਾਵੇਗਾ। ਜੋ 12 ਵਜੇ ਅਯੋਜਿਤ ਹੋਵੇਗਾ। ਇਸ ਵੈਬੀਨਾਰ ਵਿਚ ਕੰਗਨਾ ਰਣੌਤ, ਮੁਕੇਸ਼ ਖੰਨਾ ਸਮੇਤ ਹੋਰ ਸੈਲੀਬਿ੍ਰਟੀਜ ਨੂੰ ਸੱਦਾ ਭੇਜਿਆ ਗਿਆ ਹੈ।

 

ਕਿਸਾਨੀ ਅੰਦੋਲਨ ਅਤੇ ਪੇਂਡੂ ਡਾਕਟਰ......

ਮਹਿਲ ਕਲਾਂ/ ਬਰਨਾਲਾ -ਦਸੰਬਰ 2020- (ਗੁਰਸੇਵਕ ਸਿੰਘ ਸੋਹੀ)-

  ਕਿਸਾਨੀ ਅੰਦੋਲਨ ਪਿਛਲੇ ਲੰਮੇ ਸਮੇਂ ਤੋਂ ਕੇਂਦਰ ਵਲੋਂ ਪਾਸ ਕੀਤੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚਲ ਰਿਹਾ ਹੈ। ਇਸ ਅੰਦੋਲਨ ਬਾਰੇ ਕਿਸੇ ਨੂੰ ਵੀ ਇਹ ਕਿਫ਼ਾਇਤੀ ਨਹੀਂ ਸੀ ਕਿ ਇਹ ਇੱਕ ਦਿਨ ਵਿਆਪਕ ਰੂਪ ਧਾਰਨ ਕਰ ਜਾਵੇਗਾ। ਕਿਸਾਨੀ ਅੰਦੋਲਨ ਕਿਸਾਨਾਂ ਤੋਂ ਲੈ ਕੇ ਮਜਦੂਰਾਂ, ਕਿਸਾਨਾਂ ,ਡਾਕਟਰਾਂ ਤੇ ਮੁਲਾਜ਼ਮਾਂ ਦਾ "ਆਵਾਮੀ "ਬਣ ਗਿਆ ਹੈ। ਇਹ "ਇੱਕ ਨਵੀਂ ਲੋਅ ਦੀ ਕਿਰਨ" ਨਜ਼ਰ ਆ ਰਹੀ ਹੈ । ਇਸ ਸੰਬੰਧੀ ਤੁਸੀਂ ਘਰ ਦੇ ਇਰਦ ਗਿਰਦ, ਬਿਨਾਂ ਕਿਸੇ ਮੀਡੀਏ ਤੋਂ ਵੀ "ਪੇਂਡੂ ਖਬਰੀਆਂ" ਤੋਂ  ਪੂਰੀਆਂ ਖਬਰਾਂ ਸੁਣ ਸਕਦੇ ਹੋ। ਕਿਉਂਕਿ ਪਿੰਡਾਂ ਦੀਆਂ ਸੱਥਾਂ ਵਿੱਚ, ਪਿੱਪਲਾਂ ,ਚੌਕਾਂ ਤੇ ਚੌਂਤਰਿਆਂ ਚ ਹੋਰ ਕੋਈ ਚਰਚਾ ਹੀ ਨਹੀਂ ਹੈ। ਕਿਸੇ ਨਾ ਕਿਸੇ ਪਾਸਿਓਂ ਆਉਂਦੀਆਂ ਜਾਂਦੀਆਂ ਟਰਾਲੀਆਂ, ਟਰੱਕ, ਗੱਡੀਆਂ,ਮੋਟਰ,ਕਾਰਾਂ ਤੇ ਤੁਸੀਂ ਬੈਨਰ ਲੱਗੇ ਦਿਨ ਰਾਤ ਦੇਖ ਸਕਦੇ ਹੋ। 

"ਪੰਜਾਬ ਦੇ ਲੋਕਾਂ ਦਾ" ਹਮੇਸ਼ਾ ਭਾਰਤ ਵਿੱਚ ਨਵਾਂ ਹੀ ਇਤਿਹਾਸ ਰਿਹਾ ਹੈ। ਜਿਹੜੇ ਵੀ ਸਾਸਕਾਂ ਨੇ ਮਾੜੀ ਅੱਖ ਨਾਲ ਤੱਕਣ ਦੀ ਕੋਸ਼ਿਸ਼ ਕੀਤੀ, ਉਸ ਨੂੰ ਮੂੰਹ ਦੀ ਹੀ ਖਾਣੀ ਪਈ।

ਦਿੱਲੀ ਦੀਆਂ ਸੜਕਾਂ ਨੂੰ ਦੋਹਾਂ ਪਾਸਿਆਂ ਤੋਂ ਰੋਕੀ ਬੈਠੇ ਲੋਕਾਂ ਨੂੰ ਜ਼ਿਆਦਾਤਰ ਇਹ ਜਾਣਕਾਰੀ ਹੋ ਚੁੱਕੀ ਹੈ ਕਿ ਕਿਸਾਨਾਂ ਤੇ ਜ਼ਬਰਦਸਤੀ ਥੋਪੇ ਕਾਲੇ ਕਾਨੂੰਨ ,ਕਿਸਾਨਾਂ ਦੇ ਜ਼ਮੀਨੀ ਅਤੇ ਨਿੱਜੀ ਅਧਿਕਾਰ ਖ਼ਤਮ ਕਰਨ ਵਾਲੇ ਤੇ ਜ਼ਮੀਨਾਂ ਨੂੰ ਖੋਹਣ ਵਾਲੇ ਹਨ।

ਭਾਰਤੀ ਸੰਵਿਧਾਨ ਚ 1961 ਅਨੁਸਾਰ ਕੇਂਦਰ ਸਰਕਾਰ ਕਿਸਾਨਾਂ ਦੇ ਖੇਤੀ ਸਬੰਧੀ ਮਸਲੇ ਵਿਚ ਸੂਬੇ ਨਾਲ ਸਬੰਧਤ ਕੋਈ ਕਾਨੂੰਨ ਨਹੀਂ ਬਣਾ ਸਕਦੀ ।ਇਹ ਸ਼ਿਰਫ ਕਾਰਪੋਰੇਟ ਘਰਾਣਿਆਂ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਹਥਿਆਉਣ ਦੀ ਤਿਆਰੀ ਹੈ। ਅਮਰੀਕਾ ਵਿੱਚ ਸਿਰਫ਼ ਦੋ ਪ੍ਰਤੀਸ਼ਤ ਕਿਸਾਨ ਹੀ ਖੇਤੀ ਵਿਚ ਹਨ ਅਤੇ ਅਤੇ ਪੂਰੇ ਯੂਰਪ ਵਿਚ ਹਰ ਦਿਨ ਅਨੇਕਾਂ ਹੀ ਕਿਸਾਨ ਖੇਤੀ ਚੋਂ ਬਾਹਰ ਹੋ ਰਹੇ ਹਨ। ਜਦੋਂ ਲੋਕਾਂ ਨੂੰ ਕੋਈ ਵਿਰੋਧੀ ਕਾਰਵਾਈ ਜਚ ਗਈ ਹੋਵੇ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਲੋਕ ਹਾਰਨ ਦੀਆਂ ਹੱਦਾਂ ਬੰਨ੍ਹੇ ਟੱਪ ਚੁੱਕੇ ਹਨ। ਇਹ ਗੱਲ ਉਸ ਸਮੇਂ ਵੀ ਨਸ਼ਰ ਹੋ ਗਈ ਸੀ,ਜਦੋਂ ਬੈਰੀਗੇਡਾਂ ਨੂੰ ਤੋੜ ਕੇ,ਤੇ ਪੁਲੀਸ ਦੀਆਂ ਰੋਕਾਂ ਨੂੰ ਧੱਕ ਕੇ ,ਹਿੱਕ ਦੇ ਜ਼ੋਰ ਨਾਲ ਅੱਗੇ ਵਧਦੇ ਗਏ ਅਤੇ ਹਾਕਮ ਦੀ ਧਰਤ ਤੇ ਪੈਰ ਧਰ ਲਿਆ ਸੀ ।ਕਿਸਾਨੀ ਦਾ ਪਿੰਡਾਂ ਵਿਚ ਮੂਲ ਆਧਾਰ ਹੈ ।ਉਸ ਦੇ ਨਾਲ ਮਜ਼ਦੂਰ ਵੀ ਪਿੱਛੇ ਨਹੀਂ ਰਿਹਾ। ਪੰਜਾਬ ਵਿਚ ਮਜ਼ਦੂਰਾਂ ਦੇ ਸੰਗਠਨਾਂ ਤੇ ਮੁਲਾਜ਼ਮਾਂ ਦਾ ਵੀ ਅਹਿਮ ਰੋਲ ਹੈ  ।

ਜ਼ਿੰਦਗੀ ਵਿੱਚ ਬਹੁਤ ਸਾਰੇ ਘੋਲ ਅੱਖੀਂ ਦੇਖੇ,ਪਿੰਡੇ ਹੰਢਾਏ ।ਜਿਨ੍ਹਾਂ ਵਿੱਚ ਖ਼ਾਸ ਕਰਕੇ 1984 ਦੇ ਦੌਰ ਵਿੱਚ ਲੋਕਾਂ ਵੱਲੋਂ ਦਹਿਸ਼ਤਗਰਦੀ ਦਾ ਵਿਰੋਧ ਕੀਤਾ ਗਿਆ ਸੀ ।

ਬਹੁਤ ਸਾਰੇ ਹੱਕੀ ਅਤੇ ਸੰਘਰਸ਼ੀ ਘੋਲਾਂ ਵਿੱਚ ਹੋਰ ਵੀ ਬਹੁਤ ਕੁਝ ਦੇਖਣ ਨੂੰ ਮਿਲਿਆ । 

ਪਿਛਲੇ ਸਾਲ 2019 ਦੇ ਬਰਨਾਲਾ ਘੋਲ ਨੂੰ ਬਹੁਤ ਨੇੜਤਾ ਅਤੇ ਗੰਭੀਰਤਾ ਨਾਲ ਲਿਆ ਜੋ ਕਿਸਾਨ ਸਾਥੀਆਂ ਸਬੰਧੀ ਬੇ-ਇਨਸਾਫ ਸਬੰਧੀ ਘੋਲ ਸੀ, ਜੋ ਜ਼ਿਲ੍ਹਾ ਬਰਨਾਲਾ ਨਾਲ ਸਬੰਧਤ ਸੀ।

 ਜਦੋਂ ਠਾਠਾਂ ਮਾਰਦੇ ਇਕੱਠ ਵਿਚ ਸ਼ਮੂਲੀਅਤ ਕੀਤੀ ।ਜੇਲ੍ਹ ਦੇ ਸਾਹਮਣੇ ਹਾਈਵੇ ਰੋਕੀ ਬੈਠੇ ਲੋਕਾਂ ਵਿੱਚ ਬੇਮਿਸਾਲ ਇਕੱਠ ਵਿਚ ਬੀਬੀਆਂ  ਦੇ ਸਿਰਾਂ ਤੇ ਕੇਸਰੀ ਚੁੰਨੀਆਂ ਦੇਖਣ ਵਿਚ ਪਹਿਲਾ ਮੌਕਾ ਮਿਲਿਆ ਸੀ। ਬੀਬੀਆਂ ਨੂੰ ਦੇਖ ਕੇ ਆਪਣੇ ਸੁਨੇਹੇ ਚ ਇਕ ਸੁਨੇਹਾ ਦਿੱਤਾ ਸੀ

 ਜ਼ਾਲਮ ਜ਼ੁਲਮ ਵਧਾ ਰਿਹਾ ਹੈ- ਸ਼ੇਰਨੀਆਂ ਬਣ ਕੇ ਆਓ ਨੀ ਧੀਓ ""

"ਹੱਥਾਂ ਵਿੱਚ ਫੜ ਕੇ ਖੰਡਾ ਤਿੱਖਾ -ਆਬਰੂਆਂ ਖ਼ੁਦ ਬਚਾਓ ਨੀ ਧੀਓ"

  10 ਜਨਵਰੀ 2019 ਦਾ ਘੋਲ ਇੱਕ ਦਿਨ ਇਤਿਹਾਸਕ ਹੋ ਨਿਬੜਿਆ। ਜਦੋਂ ਕੁਝ ਹੀ ਦਿਨਾਂ ਬਾਅਦ ਕਿਸਾਨ ਆਗੂ ਦੀ ਉਮਰ ਕੈਦ ਦੀ ਸਜ਼ਾ ਅਵਾਮ ਨੇ ਮਾਫ ਕਰਵਾ ਕੇ ਹੀ ਸਾਹ ਲਿਆ ਸੀ।ਉਦੋਂ ਇਵੇਂ ਯਕੀਨਨ ਲੱਗਿਆ ਕਿ ਜਿੱਤਾਂ ਦੇ ਯੁੱਗ ਦੀ ਸ਼ੁਰੂਆਤ ਹੋਈ ਹੈ ।

 ਕਰੋਨਾ ਮਹਾਂਮਾਰੀ ਦੀ ਪੈਦਾਇਸ਼ ਵੀ ਆਰਥਿਕਵਾਦ,ਰਾਜਨੀਤਕਵਾਦ,, ਨਸਲਵਾਦ ,ਧਰਮਵਾਦ ਅਤੇ ਜਾਤੀਵਾਦ ਹੀ ਹੈ ।ਕਰੋਨਾ ਦੀ ਦਹਿਸ਼ਤ ਵੀ ਇਸੇ ਕਰਕੇ ਹੀ ਪੈਦਾ ਕੀਤੀ ਗਈ ਸੀ ਕਿ ਘੱਟ ਗਿਣਤੀ ਲੋਕਾਂ ਤੇ ਹਮਲੇ ਕੀਤੇ ਜਾਣ ,ਲੋਕਾਂ ਨੂੰ ਡਰਾ ਧਮਕਾ ਕੇ ਰੱਖਿਆ ਜਾਵੇ,ਮੂੰਹ ਬੰਦ ਕਰਵਾਏ ਗਏ,ਅੰਦਰੋਂ ਅੰਦਰੀਂ ਹੁਕਮ ਦਿੱਤਾ ਗਿਆ ਤਾਂ ਜੋ ਨਵੇਂ ਕਿਸਾਨ ਵਿਰੋਧੀ ਕਾਨੂੰਨ ਬਣਾ ਕੇ ਲਾਗੂ ਕੀਤੇ ਜਾਣ। ਇਹ ਕਿਸਾਨ ਵਿਰੋਧੀ ਕਾਨੂੰਨ ਵੀ ਇਸੇ ਕੜੀ ਦਾ ਹੀ ਇਕ ਅਹਿਮ ਹਿੱਸਾ ਹੈ ।ਪਰ ਲੋਕਾਂ ਨੇ ਹਾਕਮ ਜਮਾਤਾਂ ਵੱਲੋਂ ਪਾਈ ਇਸ ਦਹਿਸ਼ਤ ਨੂੰ ਦਿਮਾਗਾਂ ਵਿੱਚੋਂ ਕੱਢ ਪਰ੍ਹਾਂ ਵਗਾਹ ਮਾਰਿਆ। ਉਸ ਸਮੇਂ ਜਦੋਂ ਕੋਰੋਨਾ ਮਹਾਮਾਰੀ ਇਨ੍ਹਾਂ ਹਾਕਮ ਜਮਾਤਾਂ ਵੱਲੋਂ ਫੈਲਾਈ ਗਈ ਸੀ ਤਾਂ  ਪ੍ਰਾਈਵੇਟ ਨਰਸਿੰਗ ਹੋਮਾਂ ਵਾਲੇ  ਡਾਕਟਰਾਂ ਨੇ ਆਪਣੇ ਹਸਪਤਾਲਾਂ ਵਿੱਚ ਮਰੀਜ਼ ਦੇਖਣੇ ਬੰਦ ਤਾਂ ਕੀਤੇ ਹੀ ਤੇ ਅੰਦਰੋਂ ਅੰਦਰੀ ਜਿੰਦਰੇ ਲਾ ਕੇ ਲੋਕਾਂ ਦੀਆਂ ਜਾਨਾਂ ਨੂੰ ਬਚਾਉਣ ਦੀ ਖਾਤਰ ਲੋਕਾਂ ਨੂੰ ਰੱਬ ਆਸਰੇ ਛੱਡ ਦਿੱਤਾ ਗਿਆ। ਉਸ ਸਮੇਂ ਇਹ ਸਾਡੇ  ਪੇਂਡੂ ਡਾਕਟਰ ਆਪਣੀਆਂ ਜਾਨਾਂ ਜੋਖ਼ਮ ਵਿੱਚ ਪਾ ਕੇ ਲੋਕਾਂ ਦੇ ਮਸੀਹਾ ਬਣ ਕੇ ਆਪਣੇ ਲੋਕਾਂ ਦੀ ਦਿਨ ਰਾਤ ਨਿਰਸੁਆਰਥ ਸੇਵਾ ਕਰਦੇ ਰਹੇ । ਉਸ ਸਮੇਂ ਸਰਕਾਰਾਂ ਨੇ ਵੀ ਪੇਂਡੂ ਡਾਕਟਰਾਂ ਨੂੰ ਯੋਗ ਨਾ ਸਮਝਿਆ। ਸਿਹਤ ਵਿਭਾਗ ਨੇ ਵੀ ਲੋਕਾਂ ਦੀ ਸੇਵਾ ਕਰਨ ਪ੍ਰਤੀ ਚੰਗਾ ਤਾਂ ਕੀ ਕਹਿਣਾ ਸੀ ਸਗੋਂ ਕੋਰੋਨਾ ਫੈਲਾਉਣ ਦਾ ਹਊਆ ਫੈਲਾਅ ਦਿੱਤਾ। ਹਕੀਕਤ ਇਹ ਹੈ ਕਿ ਪਿੰਡਾਂ ਦੇ ਲੋਕ ਜਾਣਦੇ ਹਨ ਕਿ ਪਿੰਡਾਂ ਤੇ ਸ਼ਹਿਰਾਂ ਦੀਆਂ ਬਸਤੀਆਂ ਵਿਚ ਦਿਨ ਰਾਤ ਇਨ੍ਹਾਂ ਪਿੰਡਾਂ ਵਿੱਚ ਕੰਮ ਕਰਨ ਵਾਲੇ ਡਾਕਟਰਾਂ ਨੇ ਦਿਨ ਰਾਤ ਸੇਵਾ ਕੀਤੀ ਹੈ।

25 ਸਤੰਬਰ 2020 ਦੇ ਕਿਸਾਨੀ ਅੰਦੋਲਨ ਦੇ ਸ਼ੁਰੂ ਦੇ ਦੌਰ ਵਿੱਚ ਪੇਂਡੂ ਡਾਕਟਰਾਂ ਦੀ ਜਥੇਬੰਦੀ ਨੇ ਮੋਢੇ ਨਾਲ ਮੋਢਾ ਲਾ ਕੇ ਇਹ ਸਾਬਤ ਕਰ ਦਿੱਤਾ ਕਿ ਪਿੰਡਾਂ ਦੇ ਲੋਕਾਂ ਤੇ ਡਾਕਟਰਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ ।ਟੌਲ ਪਲਾਜ਼ਿਆਂ,ਪੈਟਰੋਲ ਪੰਪਾਂ,ਰੇਲਵੇ ਸਟੇਸ਼ਨਾਂ ਆਦਿ ਤੇ ਲੱਗੇ ਕਿਸਾਨੀ ਧਰਨਿਆਂ ਵਿਚ ਫਰੀ ਮੈਡੀਕਲ ਕੈਂਪ ਲਾਏ ਅਤੇ ਸੰਘਰਸ਼ ਵਿੱਚ ਰੇਲਾਂ ਰੋਕਣ ਵਰਗੇ ਫ਼ੈਸਲਿਆਂ ਨਾਲ ਖਡ਼੍ਹੇ,। ਇਸ ਅੰਦੋਲਨ ਦਾ ਦਿੱਲੀ ਵੱਲ ਕੂਚ ਕਰ ਜਾਣ ਤੇ ਲੋਕਾਂ ਦੇ ਹੜ੍ਹ ਨਾਲ ਮੇਲੇ ਦਾ ਰੂਪ ਧਾਰ ਕਰ ਜਾਣਾ,ਇਹ ਕਿਸੇ ਦੇ  ਚਿੱਤ ਚੇਤੇ ਵੀ ਨਹੀਂ ਸੀ ਕਿ ਪਹਿਲੇ ਦਿਨ ਤੋਂ ਹੀ ਦਿੱਲੀ ਹਾਕਮਾਂ ਦਾ ਅੜੀਅਲ ਵਤੀਰਾ ਵਿਰੋਧੀ ਲੀਹ ਅਖਤਿਆਰ ਕਰਦਾ ਤੇ ਕਿਸਾਨਾਂ ਦਾ ਸ਼ਾਂਤਮਈ ਸੰਘਰਸ਼ ਤੇ ਸੰਜੀਦਗੀ ਵੀ ਹਾਕਮ ਦੇ ਉੱਪਰ ਦੀ ਜੇਤੂ ਲੀਹ ਅਖਤਿਆਰ ਕਰਦੀ ਹੈ ।

ਇਸ ਸਮੇਂ ਜਦੋਂ ਪੁਲੀਸ ਦਾ ਖੌਫ਼ ਤੇ ਪੈਰਾ ਮਿਲਟਰੀ ਦਾ ਖੌਫ਼ ਹੋਵੇ,ਉਸ ਸਮੇਂ ਪੇਂਡੂ ਡਾਕਟਰਾਂ ਦੀ ਇਕ ਖਾੜਕੂ ਜਥੇਬੰਦੀ (ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿ:295) ਜੋ ਪੱਚੀ ਸਾਲਾਂ ਤੋਂ ਵੀ ਵੱਧ ਅਰਸੇ ਤੋਂ ਆਪਣੀਆਂ ਮੰਗਾਂ ਪ੍ਰਤੀ ਤੇ ਸਰਕਾਰ ਦੇ ਹਰ ਕਿਸਮ ਦੇ ਜ਼ੁਲਮ ਵਿਰੁੱਧ  ਸੰਘਰਸ਼ ਕਰਦੀ ਆ ਰਹੀ ਹੈ ।ਜਿਸ  ਨੇ ਪੰਜਾਬ ਵਿਚ ਮੰਤਰੀਆਂ ਤੇ ਮੁੱਖ ਮੰਤਰੀਆਂ ਦੇ ਘਿਰਾਓ ਕਰਕੇ ਅਤੇ ਵਿਧਾਨ ਸਭਾ ਦੇ ਘਿਰਾਓ ਕਰਕੇ ਗ੍ਰਿਫ਼ਤਾਰੀਆਂ ਦਿੱਤੀਆਂ ਅਤੇ ਹੁਣ ਦਿੱਲੀ ਬਾਰਡਰਾਂ ਤੇ ਵੀ ਪਹਿਲੇ ਦਿਨ ਤੋਂ ਹੀ ਮੈਡੀਕਲ ਕੈਂਪ ਲਗਾਈ ਬੈਠੇ ਹਨ ।ਜਿੱਥੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਆਪਣੇ ਤਰੀਕੇ ਨਾਲ ਸੇਵਾ ਨਿਭਾਅ ਰਹੀਆਂ ਹਨ। ਪੇਂਡੂ ਡਾਕਟਰਾਂ ਦਾ ਪੇਂਡੂ ਲੋਕਾਂ ਤੇ ਸ਼ਹਿਰੀ ਗ਼ਰੀਬ ਲੋਕਾਂ ਦਾ ਨਹੁੰ ਮਾਸ ਦਾ ਰਿਸ਼ਤਾ ਨਿਭਾਇਆ ਹੈ। ਪਿੰਡਾਂ ਦੇ ਡਾਕਟਰ ਕਿਸਾਨਾਂ ,ਮਜ਼ਦੂਰਾਂ ,ਮੁਲਾਜ਼ਮਾਂ ਦੀ ਹੀ ਔਲਾਦ ਹਨ। ਜਿਸ ਕਰਕੇ ਉਹ ਕਿਸਾਨਾਂ ਦੇ ਹੀ ਧੀਆਂ ਪੁੱਤਰ ਹਨ ।ਇਸ ਕਰਕੇ ਇਹ ਡਾਕਟਰ ਲੋਕ ਇਸ ਘੋਲ ਨੂੰ  ਜਿੱਤ ਦੀ ਆਸ ਵਿੱਚ ਹਰ ਕਿਸਮ ਦਾ ਫਰਜ਼ ਅਦਾ ਕਰ ਰਹੇ ਹਨ ।

ਇੰਡੀਆ ਪੱਧਰ ਤੇ ਬਣੀ ਮੈਡੀਕਲ ਪ੍ਰੈਕਟੀਸ਼ਨਰਜ਼ ਫ਼ੈਡਰੇਸ਼ਨ ਵੱਲੋਂ ਵੱਖ ਵੱਖ ਸੂਬਿਆਂ ਚੋਂ ਡਾ ਸਾਹਿਬਾਨ ਦਿਨ- ਰਾਤ ਆਪੋ ਆਪਣੀ ਡਿਊਟੀ ਨਿਭਾ ਰਹੇ ਹਨ। ਪੂਰੇ ਪੰਜਾਬ ਵਿੱਚੋਂ ਵੀ ਜ਼ਿਲ੍ਹਾ ਵਾਈਜ਼ ਦਿੱਲੀ ਦੇ ਬਾਰਡਰਾਂ ਤੇ ਫਰੀ ਮੈਡੀਕਲ ਕੈਂਪਾਂ ਵਿੱਚ ਡਿਊਟੀਆਂ ਲਗਾ ਕੇ ਇਹ ਪੇਂਡੂ ਡਾਕਟਰ ਦਿਨ ਰਾਤ ਸੇਵਾ ਕਰ ਰਹੇ ਹਨ।

ਜੋ ਕਿ ਅਜੋਕੇ ਸਮੇਂ ਦੀ ਇਕ ਮਿਸਾਲ ਬਣ ਚੁੱਕੀ ਹੈ । ਇਸ ਦਾ ਇਤਿਹਾਸ ਸੁਨਹਿਰੀ ਪੰਨਿਆਂ ਚ ਲਿਖਿਆ ਜਾਵੇਗਾ।.

 

ਲੇਖਕ:- ਡਾ ਰਮੇਸ਼ ਕੁਮਾਰ ਬਾਲੀ

.........                   ਸੂਬਾ ਪ੍ਰਧਾਨ 

 

ਅਨੁਵਾਦ:- ਡਾ ਮਿੱਠੂ ਮੁਹੰਮਦ

 ਸੂਬਾ ਸੀਨੀਅਰ ਮੀਤ ਪ੍ਰਧਾਨ

 

 ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ  (ਰਜਿ:295)

ਧੁੰਦ ਦੇ ਮੌਸਮ ਦੌਰਾਨ ਐਕਸੀਡੈਂਟ ਤੋਂ ਬਚਾਅ ਲਈ ਰਿਫਲੈਕਟਰ ਜੈਕਟਾਂ ਵੰਡੀਆਂ.... 

ਮਹਿਲ ਕਲਾਂ/ਬਰਨਾਲਾ-ਦਸੰਬਰ 2020- (ਗੁਰਸੇਵਕ ਸਿੰਘ ਸੋਹੀ)-

ਐਸ ਐਸ ਪੀ ਸ੍ਰੀ ਸੰਦੀਪ ਗੋਇਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਜਗਵਿੰਦਰ ਸਿੰਘ ਚੀਮਾ ਐਸ ਪੀ ਬਰਨਾਲਾ ਅਤੇ ਡਾ ਪ੍ਰਗਿਆ ਜੈਨ ਆਈ ਪੀ ਇਸ ਸਹਾਇਕ ਪੁਲੀਸ ਕਪਤਾਨ ਮਹਿਲ ਕਲਾਂ ਵੱਲੋਂ ਰੋਜ਼ਾਨਾ ਸਾਈਕਲ ਅਤੇ ਮੋਟਰਸਾਈਕਲਾਂ ਪਰ ਆਪਣੇ ਕੰਮਾਂ ਤੇ ਜਾਂਦੇ ਲੇਬਰ ਵਰਕਰਾਂ ਨੂੰ ਧੁੰਦ ਦੇ ਮੌਸਮ ਦੌਰਾਨ ਐਕਸੀਡੈਂਟ ਤੋਂ ਬਚਾਅ ਲਈ ਰਿਫਲੈਕਟਰ ਜਾਕਟਾਂ ਅਤੇ ਮਾਸਕ ਗੁਦਾਮ ਸਹਿਜੜਾ ਵਿਖੇ ਵੰਡੇ ਗਏ। ਇਸ ਸਮੇਂ ਇੰਸਪੈਕਟਰ ਜਸਵਿੰਦਰ ਕੌਰ ਮੁੱਖ ਅਫ਼ਸਰ ਥਾਣਾ ਮਹਿਲ ਕਲਾਂ ਅਤੇ ਥਾਣੇਦਾਰ ਜਸਵਿੰਦਰ ਸਿੰਘ ਮੁੱਖ ਅਫਸਰ ਥਾਣਾ ਟੱਲੇਵਾਲ ,ਡੀ.ਐੱਸ.ਪੀ.ਡਿਪਟੀ ਰੀਡਰ ਗੁਰਦੀਪ ਸਿੰਘ,ਪੁਲੀਸ  ਮੁਲਾਜ਼ਮ ਰਫੀ ਮੁਹੰਮਦ ਸਮੇਤ ਹੋਰ ਪੁਲਸ ਮੁਲਾਜ਼ਮ ਅਤੇ ਲੇਬਰ ਆਗੂ ਨਾਜਰ ਸਿੰਘ ਅਤੇ ਲੇਬਰ ਵਰਕਰ ਹਾਜ਼ਰ ਸਨ ।

ਫੇਰ ਵਕਤ ਪਾ ਦਿਆਂਗੇ ਇਹ ਜ਼ਾਲਮ ਸਰਕਾਰਾਂ ਨੂੰ -ਪ੍ਰਧਾਨ ਮੋਹਣੀ

ਦਿੱਲੀ, ਦਸੰਬਰ  2020 ( ਬਲਵੀਰ ਸਿੰਘ ਬਾਠ) 

 ਕੇਂਦਰ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਪਾਸ ਕਰ ਕੇ ਜੋ ਕਾਲੇ ਕਾਨੂੰਨ ਲਾਗੂ ਕੀਤੇ ਹਨ  ਇਹ ਕਾਲੇ ਬਿੱਲ ਕਿਸਾਨਾਂ ਅਤੇ ਮਜ਼ਦੂਰਾਂ ਲਈ ਘਾਤਕ ਨੇ ਦਿਨਾਂ ਨੂੰ ਪੰਜਾਬ ਤੇ ਦੇਸ਼ ਦੇ ਕਿਸਾਨ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਣਗੇ  ਇਨ੍ਹਾਂ ਬਿੱਲਾਂ ਦੇ ਵਿਰੋਧ ਵਿੱਚ ਹੀ ਦੇਸ਼ ਭਰ ਦੇ ਕਿਸਾਨਾਂ ਵੱਲੋਂ ਦਿੱਲੀ ਵਿਖੇ ਸ਼ਾਂਤਮਈ ਢੰਗ ਨਾਲ ਕਿਸਾਨੀ ਸੰਘਰਸ਼ ਵਿੱਢਿਆ ਹੋਇਆ ਹੈ  ਜਿੰਨਾ ਚਿਰ ਇਹ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਓਨਾ ਚਿਰ ਇਹ ਸੰਘਰਸ਼ ਆਪਣੀਆਂ ਬਰੂਹਾਂ ਵੱਲ ਤੇਜ਼ੀ ਨਾਲ ਵਧ ਰਿਹਾ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਮਨਜੀਤ ਸਿੰਘ ਮੋਹਣੀ ਨੇ ਅੱਜ ਆਪਣੇ ਕਾਫਲੇ ਨਾਲ ਜੰਗੀ ਪਰ ਹੋਟਲ ਤੋਂ ਦਿੱਲੀ ਦਿੱਲੀ ਵੱਲ ਕੂਚ ਕਰਦਿਆਂ ਜਨ ਸਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬ ਦੀ ਸਿੱਖਿਆ ਅਤੇ ਪ੍ਰਮਾਣ ਸੀ ਕਿ ਜ਼ੁਲਮ ਕਰਨਾ ਵੀ ਪਾਪ ਤੇ ਜ਼ੁਲਮ ਸਹਿਣਾ ਵੀ ਪਾਪ  ਸਾਡੇ ਕਿਸਾਨ ਭਰਾ ਤਾਂ ਅੱਜ ਤਕ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਨੇ ਪਰ ਜੇ ਆਪਣੀ ਆਈ ਤੇ ਆ ਗਏ ਤਾਂ ਫਿਰ ਵਕਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ  ਉਨ੍ਹਾਂ ਤਿੱਖੇ ਸ਼ਬਦਾਂ ਨਾਲ ਕੇਂਦਰ ਦੀ ਭਾਜਪਾ ਸਰਕਾਰ ਨੂੰ ਤਾੜਨਾ ਕੀਤੀ  ਪ੍ਰਧਾਨ ਮੋਹੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕੋਲ ਹਾਲੇ ਵੀ ਟੈਮ ਹੈ  ਸਹੀ ਸਮੇਂ ਤੇ ਇਹ ਬਿੱਲ ਰੱਦ ਕਰਕੇ ਕਿਸਾਨਾਂ ਦਾ ਬਣਦਾ ਮਾਣ ਸਨਮਾਨ ਦੇ ਦਿੱਤਾ ਜਾਵੇ ਕਿਉਂਕਿ ਏਨੀ ਠੰਢ ਦੇ ਬਾਵਜੂਦ ਵੀ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਕਿਸਾਨੀ ਸੰਘਰਸ਼ ਵਿਚ ਡਟੇ ਹੋਏ ਹਨ

 ਕਿਸਾਨੀ ਸੰਘਰਸ਼ ਦੀ ਇੱਕ ਝਲਕ

ਕਿਸਾਨੀ ਸੰਘਰਸ਼ ਚ ਆਪਣਾ ਯੋਗਦਾਨ ਪਾ ਰਹੇ ਹਰਿਆਣੇ ਅਤੇ ਪੰਜਾਬ ਦੇ ਕਿਸਾਨਾਂ ਦੀ ਅਖ਼ਬਾਰ ਤੇ ਖ਼ਬਰਾਂ ਪੜ੍ਹਨ ਦੀ  ਖੂਬਸੂਰਤ ਤਸਵੀਰ ਪੇਸ਼ਕਸ਼ ਬਲਵੀਰ ਸਿੰਘ ਬਾਠ ਜਨਸ਼ਕਤੀ ਨਿਊਜ਼ ਪੰਜਾਬ ਕੁੰਡਲੀ ਬਾਰਡਰ ਦਿੱਲੀ

 

 

 

ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਨਮਿਤ ਅਰਦਾਸ ਤੇ ਸਰਧਾਜਲੀਆਂ ਭੇਂਟ 

ਅਜੀਤਵਾਲ ,ਦਸੰਬਰ  2020 -(ਬਲਵੀਰ  ਸਿੰਘ ਬਾਠ)

 ਕਿਸਾਨ ਜਥੇਬੰਦੀਆਂ ਦੀ ਸਾਂਝੀ ਕਮੇਟੀ ਵਲੋਂ ਦੇਸ਼ ਭਰ ਵਿੱਚ ਦਿੱਤੇ ਸੱਦੇ ਅਨੁਸਾਰ ਪਿੰਡ ਢੁੱਡੀਕੇ ਵਿੱਚ ਉੱਚਾ ਡੇਰਾ ਢੁੱਡੀਕੇ ਵਿਖੇ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਨਮਿਤ ਅਰਦਾਸ ਕੀਤੀ ਗਈ । ਉਪਰੰਤ ਸਰਧਾਂਜਲੀ ਸਮਾਗਮ ਵਿੱਚ ਮਾਤਾ ਸੁਰਿੰਦਰ ਕੌਰ ਸੂਬਾ ਆਗੂ ਔਰਤ ਮੁਕਤੀ ਮੰਚ, ਸਾਬਕਾ ਸਰਪੰਚ ਜਸਦੀਪ ਸਿੰਘ ਗੈਰੀ, ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ, ਮਾਸਟਰ ਗੁਰਚਰਨ ਸਿੰਘ ਨੇ ਕਿਹਾ ਕਿ ਇੰਨਾ 29 ਸ਼ਹੀਦਾਂ ਦੀਆਂ ਸ਼ਹੀਦੀਆਂ ਅਜਾਈਂ ਨਹੀਂ ਜਾਣਗੀਆਂ । ਕਿਸਾਨ ਇਸ ਘੋਲ ਵਿੱਚੋਂ ਜੇਤੂ ਹੋ ਕੇ ਨਿਕਲਣਗੇ । ਪਿੰਡ ਢੁੱਡੀਕੇ ਦੇ ਐਨ ਆਰ ਆਈ ਵੀਰਾਂ ਦੀ ਸਹਾਇਤਾ ਨਾਲ

ਯੂ ਕੇ ਤੋਂ ਆਏ 264 ਯਾਤਰੀਆਂ ਦੇ ਆਰ.ਟੀ.ਪੀ.ਸੀ.ਆਰ ਟੈਸਟ ਕੀਤੇ - ਸੋਨੀ 8 ਯਾਤਰੀ ਦੀ ਰਿਪੋਰਟ ਆਈ ਪਾਜ਼ੀਟਿਵ ਯਾਤਰੀਆਂ ਅਤੇ ਡਾਕਟਰੀ ਅਮਲੇ ਨੇ ਸਾਰੀ ਰਾਤ ਜਾਗ ਕੇ ਕੱਟੀ 

 ਅੰਮ੍ਰਿਤਸਰ ਦਸੰਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-      

ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ ਪੀ ਸੋਨੀ ਨੇ ਦੱਸਿਆ ਕਿ ਲੰਦਨ ਤੋਂ ਬੀਤੀ ਰਾਤ ਅੰਮ੍ਰਿਤਸਰ ਲਈ ਆਈ ਉਡਾਣ ਵਿਚ ਆਏ 264 ਯਾਤਰੀਆਂ ਦੇ ਆਰ ਟੀ ਪੀ ਸੀ ਆਰ ਟੈਸਟ ਕੀਤੇ ਗਏ ਹਨ, ਜਿਸ ਵਿਚੋਂ 8 ਯਾਤਰੀ ਪਾਜ਼ੀਟਿਵ ਪਾਏ ਗਏ ਹਨ। ਜਿੰਨਾਂ ਵਿੱਚੋਂ 6 ਪੁਰਸ਼ ਅਤੇ 2 ਮਹਿਲਾਵਾ ਹਨ। ਇਨ੍ਹਾਂ ਪਾਜ਼ੀਟਿਵ ਪਾਏ ਗਏ ਯਾਤਰੀਆਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇੰਸਟੀਟਿਊਸ਼ਨਲ ਕੁਆਰਟੀਨ ਕੀਤਾ ਜਾਵੇਗਾ। ਜਾਣਕਾਰੀ ਲਈ ਦੱਸ ਦੇਈਏ ਕਿ ਕਰੋਨਾ ਵਾਇਰਸ  ਦੇ ਹਾਲਾਤਾਂ ਨੂੰ ਦੇਖਦੇ ਹੋਏ ਯੂ ਕੇ ਅਤੇ ਇੰਡੀਆ ਵਿਚਕਾਰ ਫਲਾਈਟਾਂ ਸਸਪੈਂਡ ਕਰ ਦਿੱਤੀਅਾਂ ਗੲੀਅਾਂ ਹਨ  । ਜਿਸ ਨਾਲ ਲੋਕਾਂ ਵਿੱਚ ਖਾਸੀ ਮਾਯੂਸੀ ਪਾਈ ਜਾ ਰਹੀ ਹੈ  ।

ਟਰਾਂਸਫਾਰਮਰ ਚੋਰ ਗਰੋਹ ਦੇ 5 ਵਿਅਕਤੀ ਗ੍ਰਿਫ਼ਤਾਰ 

ਮਹਿਲ ਕਲਾਂ/ਬਰਨਾਲਾ-ਦਸੰਬਰ  2020 (ਗੁਰਸੇਵਕ ਸਿੰਘ ਸੋਹੀ)

 ਸ੍ਰੀ ਸੰਦੀਪ ਗੋਇਲP.P.S ਸੀਨੀਅਰ ਪੁਲੀਸ ਕਪਤਾਨ ਬਰਨਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਪ੍ਰਿਗਿਆ ਜੈਨ I.P.S  ਸਹਾਇਕ ਕਪਤਾਨ ਪੁਲਸ ਸਬ ਡਿਵੀਜ਼ਨ ਮਹਿਲਕਲਾਂ ਦੀ ਸੁਪਰਵੀਜ਼ਨ ਅਧੀਨ ਸਬ ਡਿਵੀਜ਼ਨ ਮਹਿਲਕਲਾਂ ਦੇ ਏਰੀਏ ਵਿਚ ਸ਼ੱਕੀ ਵਿਅਕਤੀਆਂ ਦੀ ਕੀਤੀ ਜਾ ਰਹੀ ਚੈਕਿੰਗ ਸਬੰਧੀ ਨਾਕਾਬੰਦੀਆਂ ਦੌਰਾਨ ਮਿਤੀ 19-12-2020 ਨੂੰ ਪੁਲਸ ਪਾਰਟੀ ਵੱਲੋਂ ਚੱਕ ਦਾ ਪੁਲ ਮੂੰਮ ਵਿਖੇ ਸ਼ੱਕੀ ਵਿਅਕਤੀ ਸਾਜਨ ਉਰਫਕਪਤਾਨ ਪੁੱਤਰ ਓਮ ਪ੍ਰਕਾਸ਼,ਬਾਦਲ ਪੁੱਤਰ ਓਮ ਪ੍ਰਕਾਸ਼ ਵਾਸੀਆਨ ਮਿਰਚ ਮੰਡੀ ਰਾਜਪੁਰਾ,ਸ਼ਿਆਮਾਨੰਦ ਪੁੱਤਰ ਓਮ ਪ੍ਰਕਾਸ਼ ਵਾਸੀ ਖੰਨਾ,ਸਨੀ ਪੁੱਤਰ ਬਾਣੀਆ 'ਬਾਣੀਆ ਪੁੱਤਰ ਜੀਤ ਰਾਮ ਵਾਸੀਅਨ ਬਗੀਚੀ ਬਸਤੀ ਰਾਏਕੋਟ ਨੂੰ ਚੈੱਕ ਕੀਤਾ ਗਿਆ ਜੋ ਕਿ ਇਕ ਟੈਂਪੂ ਵਿਚ ਸ਼ੱਕੀ ਹਾਲਤ ਵਿੱਚ ਘੁੰਮ ਰਹੇ ਸਨ। ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਦੌਰਾਨੇ ਤਫਤੀਸ਼ ਇਨ੍ਹਾਂ ਦੇ ਕਬਜ਼ੇ ਵਿੱਚੋਂ 8.5 ਕਿੱਲੋ ਟਰਾਂਸਫਾਰਮ ਵਿੱਚੋਂ ਚੋਰੀ ਕੀਤਾ  ਤਾਂਬਾ ਬਰਾਮਦ ਕੀਤਾ ਗਿਆ ਅਤੇ ਇਨ੍ਹਾਂ ਦਾ ਪਿਛੋਕੜ ਚੈੱਕ ਕਰਨ ਤੇ ਕ੍ਰਿਮੀਨਲ ਹੋਣਾ ਪਾਇਆ ਗਿਆ। ਜਿਨ੍ਹਾਂ ਵਿਚੋਂ ਸ਼ਿਆਮ ਨੰਦ ਉਕਤ ਦੇ ਖਿਲਾਫ ਥਾਣਾ ਮਲੌਦ ਵਿਖੇ ਟਰਾਂਸਫਾਰਮਰ ਚੋਰੀ ਦੇ 3 ਮੁਕੱਦਮੇ ਅਤੇ ਸਾਜਨ ਦੇ ਖਿਲਾਫ ਥਾਣਾ ਪਾਇਲ ਅਤੇ ਰਾਜਪੁਰਾ ਵਿਖੇ 4 ਮੁਕੱਦਮੇ ਚੋਰੀ ਤੇ ਅਤੇ ਬਾਦਲ ਦੇ ਖਿਲਾਫ 2 ਮੁਕੱਦਮੇ ਥਾਣਾ ਰਾਜਪੁਰਾ ਵਿਖੇ ਦਰਜ ਰਜਿਸਟਰਡ ਹੋਏ ਪਾਏ ਗਏ ਹਨ । ਇਹ ਚੋਰ ਗਰੋਹ ਮਹਿਲਕਲਾਂ ਦੇ ਏਰੀਏ ਵਿਚ ਟਰਾਂਸਫਾਰਮ ਅਤੇ ਚੋਰੀਆਂ ਕਰਨ ਦੀ ਤਾਕ ਵਿੱਚ ਸੀ ।ਡਾ ਪ੍ਰਿਗਿਆ ਜੈਨ I.P.S ਵੱਲੋਂ ਦੱਸਿਆ ਗਿਆ ਕਿ ਸਬ ਡਿਵੀਜ਼ਨ ਮਹਿਲਕਲਾਂ ਦੇ ਏਰੀਏ ਵਿਚ  ਕਰਾਈਮ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਪੈਸ਼ਲ ਨਾਕਾਬੰਦੀ ਅਤੇ ਰਾਤ ਸਮੇਂ ਸਪੈਸ਼ਲ ਟੀਮਾਂ ਰਾਹੀਂ ਗਸ਼ਤਾਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਆਮ ਪਬਲਿਕ  ਅਤੇ ਪੰਚਾਇਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪਿੰਡਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਾਉਣ ਅਤੇ ਪੁਲੀਸ ਨਾਲ ਹਰੇਕ ਪ੍ਰਕਾਰ ਦੀ  ਜਾਣਕਾਰੀ ਸਾਂਝੀ ਕਰਕੇ ਪੁਲਸ ਦਾ ਸਹਿਯੋਗ ਦੇਣ ਤਾਂ ਜੋ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ  ।

ਚੂਹੜ ਚੱਕ ਵਾਸੀਆਂ ਵੱਲੋਂ ਸ਼੍ਰੋਮਣੀ ਸ਼ਹੀਦ ਭਾਈ ਜੈਤਾ ਜੀ ਦਾ ਮਨਾਇਆ ਗਿਆ ਸ਼ਹੀਦੀ ਪੁਰਬ  

ਅਜੀਤਵਾਲ ,ਦਸੰਬਰ 2020 -( ਬਲਬੀਰ ਸਿੰਘ ਬਾਠ /ਮਨਜਿੰਦਰ ਗਿੱਲ) ਸ਼੍ਰੋਮਣੀ ਸ਼ਹੀਦ ਭਾਈ ਜੈਤਾ ਜੀ ਨੂੰ ਯਾਦ ਕਰਦਿਆਂ ਅੱਜ ਚੂਹੜਚੱਕ ਵਾਸੀਆਂ ਨੇ ਇਕੱਠੇ ਹੋ ਕੇ ਸ਼ਹੀਦੀ ਪੁਰਬ ਮਨਾਇਆ  ਹੋਰ ਜਾਣਕਾਰੀ ਲਈ ਦੇਖੋ ਵੀਡੀਓ    

ਪੰਜਾਬ ਪੁਲੀਸ ਵੱਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਮਾਮਲਾ ਆਇਆ ਸਾਹਮਣੇ -VIDEO

 ਮਾਨਸਾ ,ਦਸੰਬਰ 2020 -(ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ  )

ਮਾਨਸਾ ਦੀ ਪੁਲੀਸ ਵੱਲੋਂ ਕੀਤੀ ਗਈ ਸੀ ਕਾਨੂੰਨਾਂ ਦੀ ਉਲੰਘਣਾ ਰਾਸ਼ਟਰੀ ਅਧਿਕਾਰ ਕਮਿਸ਼ਨ ਨੇ ਪੁਲੀਸ ਨੂੰ ਕੀਤਾ ਦੋ ਲੱਖ ਰੁਪਏ ਦਾ ਜੁਰਮਾਨਾ ਪੂਰੀ ਜਾਣਕਾਰੀ ਲਈ  ਦੇਖੋ ਵੀਡੀਓ 

ਕੇਂਦਰ ਦੀਆਂ ਨਵੀਆਂ ਤਜਵੀਜ਼ਾਂ ਕਿਸਾਨਾਂ ਕੀਤੀਆਂ ਰੱਦ, ਲੜੀਵਾਰ ਭੁੱਖ ਹੜਤਾਲ ਸ਼ੁਰੂ

 ਨਵੀਂ ਦਿੱਲੀ ,ਦਸੰਬਰ  2020  -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  

  ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦਾ ਫ਼ਿਲਹਾਲ ਹੱਲ ਨਿਕਲਦਾ ਨਹੀਂ ਦਿਖ ਰਿਹਾ ਹੈ। ਐਤਵਾਰ ਦੀ ਰਾਤ ਸਰਕਾਰ ਵੱਲੋਂ ਗੱਲਬਾਤ ਲਈ ਭੇਜੀ ਗਈ ਤਜਵੀਜ਼ ਨੂੰ ਕਿਸਾਨਾਂ ਨੇ ਖਾਰਜ ਕਰ ਦਿੱਤਾ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸ ਵਿਚ ਨਵਾਂ ਕੁਝ ਵੀ ਨਹੀਂ ਹੈ। ਸੰਯੁਕਤ ਕਿਸਾਨ ਮੋਰਚੇ ਦੀ 40 ਮੈਂਬਰੀ ਕਮੇਟੀ ’ਚ ਸ਼ਾਮਲ ਕਿਸਾਨ ਨੇਤਾ ਬਖਸ਼ੀਸ਼ ਸਿੰਘ ਨੇ ਕਿਹਾ ਕਿ ਇਹ ਉਹੀ ਤਜਵੀਜ਼ ਹੈ, ਜਿਸ ’ਤੇ ਅਕਤੂਬਰ ਤੋਂ ਹਾਲੇ ਤਕ ਗੱਲਬਾਤ ਹੋਈ ਹੈ। ਸਰਕਾਰ ਜੇਕਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕਾਨੂੰਨ ਰੱਦ ਕਰਨ ਦੇ ਸਬੰਧ ’ਚ ਕੋਈ ਠੋਸ ਤਜਵੀਜ਼ ਦੇਵੇ।

ਬਖਸ਼ੀਸ਼ ਸਿੰਘ ਨੇ ਕਿਹਾ ਕਿ ਐਤਵਾਰ ਰਾਤ ਨੂੰ ਸਰਕਾਰ ਵੱਲੋਂ ਗੱਲਬਾਤ ਲਈ ਭੇਜੀ ਗਈ ਪੰਜ ਸਫਿਆਂ ਦੀ ਤਜਵੀਜ਼ ਮਿਲੀ, ਪਰ ਇਸ ਵਿਚ ਸਾਰੀਆਂ ਪੁਰਾਣੀਆਂ ਹੀ ਗੱਲਾਂ ਹਨ। ਇਸਦੇ ਆਧਾਰ ’ਤੇ ਸਰਕਾਰ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੁਹਰਾਇਆ ਕਿ ਜੇਕਰ ਸਰਕਾਰ ਗੱਲਬਾਤ ਲਈ ਤਿਆਰ ਹੈ ਤਾਂ ਕਿਸਾਨ ਵੀ ਤਿਆਰ ਹਨ, ਪਰ ਪਹਿਲਾਂ ਗੱਲਬਾਤ ਦਾ ਏਜੰਡਾ ਸਪਸ਼ਟ ਹੋਵੇ ਤੇ ਇਹ ਮੰਗ ਧਿਆਨ ਵਿਚ ਰੱਖੀ ਜਾਵੇ ਕਿ ਕਿਸਾਨਾਂ ਨੂੰ ਤਿੰਨੋਂ ਕਾਨੂੰਨ ਰੱਦ ਕਰਨ ਤੋਂ ਘੱਟ ਕੁਝ ਮਨਜ਼ੂੁਰ ਨਹੀਂ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਤਜਵੀਜ਼ ਤੇ ਉਹੀ ਗੱਲਾਂ ਦੁਹਰਾ ਕੇ ਸਰਕਾਰ ਕਿਸਾਨਾਂ ਤੇ ਦੇਸ਼ ਦੀ ਜਨਤਾ ਨੂੰ ਗੁਮਰਾਹ ਕਰ ਰਹੀ ਹੈ। ਉੱਧਰ, ਪਹਿਲਾਂ ਐਲਾਨੀ ਲੜੀਵਾਰ ਭੁੱਖ ਹੜਤਾਲ ਦੇ ਤਹਿਤ ਸੋਮਵਾਰ ਨੂੰ 11 ਕਿਸਾਨ ਆਗੂ 24 ਘੰਟੇ ਲਈ ਭੁੱਖ ਹੜਤਾਲ ’ਤੇ ਬੈਠੇ। ਰੋਜ਼ਾਨਾ ਹੁਣ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਮੈਂਬਰ ਭੁੱਖ ਹੜਤਾਲ ਕਰਨਗੇ।

 ਸ਼ਹੀਦੀ ਪੁਰਬ ਮੌਕੇ ਇਕ ਸਿੱਖ ਦੇ ਹਿੱਸੇ ਆਈ ਲੰਗਰ ਦੀ ਸੇਵਾ

ਲੰਗਰ ਦੀ ਸੇਵਾ ਗੁਰੂ ਸਾਹਿਬ ਜੀ ਆਪ ਕਰਵਾ ਰਹੇ ਹਨ ਪ੍ਰਧਾਨ ਮੋਹਣੀ
ਜੰਗੀਪੁਰ /ਅਜੀਤਵਾਲ,ਦਸੰਬਰ  2020   ( ਬਲਬੀਰ ਸਿੰਘ ਬਾਠ)

ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ  ਦੇ ਸ਼ਹੀਦੀ ਪੁਰਬ ਮੌਕੇ  ਧੁਬੜੀ ਸਾਹਿਬ ਕਲਕੱਤੇ ਤੋਂ ਜਾਣ ਵਾਲੀ ਸੰਗਤ ਲਈ  ਸਿੱਖ ਪ੍ਰਧਾਨ ਮਨਜੀਤ ਸਿੰਘ ਮੋਹਣੀ ਨੇ ਆਪਣੇ ਹੋਟਲ ਤੋਂ ਸੰਗਤਾਂ ਲਈ ਅਤੁੱਟ ਵਰਤਾਇਆ ਗੁਰੂ ਕਾ ਲੰਗਰ  ਲੰਗਰ ਵਿਚ ਅਨੇਕਾਂ ਹੀ ਪ੍ਰਕਾਰ ਦੇ ਸਵਾਦਿਸ਼ਟ ਪਕਵਾਨ ਸੰਗਤਾਂ ਲਈ ਤਿਆਰ ਕੀਤੇ ਗਏ  ਜਨਸੰਘ ਤੇ ਨਿੳੂਜ਼ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮਨਜੀਤ ਸਿੰਘ ਮੋਹਣੀ ਨੇ ਕਿਹਾ ਕਿ  ਸੰਗਤਾਂ ਦੀ ਸੇਵਾ ਕਰਕੇ ਦਿਲ ਨੂੰ ਬੜਾ ਸਕੂਨ ਮਿਲਦਾ ਹੈ  ਉਨ੍ਹਾਂ ਕਿਹਾ ਕਿ ਧੂਬੜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਮਨਾਉਣ ਜਾ ਰਹੀ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਚੋਂ ਅਤੇ ਧੰਨਵਾਦ  ਉਨ੍ਹਾਂ ਅੱਗੇ ਕਿਹਾ ਕਿ ਮੈਂ ਆਪਣੇ ਆਪ ਨੂੰ ਬਹੁਤ ਭਾਗਾਂ ਵਾਲਾ ਇਨਸਾਨ ਮਹਿਸੂਸ ਕਰਦਾ ਹਾਂ  ਕਿ ਗੁਰੂ ਸਾਹਿਬ ਨੇ ਆਪ ਹਾਜ਼ਰ ਨਾਜ਼ਰ ਹੋ ਕੇ ਮੇਰੇ ਹੋਟਲ ਤੋਂ ਸੰਗਤਾਂ ਦੇ ਪ੍ਰਸ਼ਾਦੇ ਪਾਣੀ ਦੀ ਸੇਵਾ ਕਰਵਾਈ  ਉਨ੍ਹਾਂ ਸੰਗਤਾਂ ਨੂੰ ਬੇਨਤੀ ਵੀ ਕੀਤੀ ਕਿ ਸਾਡੇ ਗੁਰੂ ਸਾਹਿਬਾਨਾਂ ਦੇ ਜਨਮ ਦਿਹਾੜੇ ਅਤੇ ਗੁਰਪਰਬ ਸਾਨੂੰ ਸ਼ਰਧਾਪੂਰਵਕ ਮਨਾਉਣੇ ਚਾਹੀਦੇ ਹਨ  ਤਾਂ ਜੋ ਨਵੀਂ ਜਨਰੇਸ਼ਨ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ  ੳੁਨ੍ਹਾਂ ਅਾਪਣੇ ਜੰਗੀਪੁਰ ਹੋਟਲ ਤੇ ਰੋਕਣ ਵਾਲੀ ਸੰਗਤ ਦਾ ਧੰਨਵਾਦ ਵੀ ਕੀਤਾ  ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਧੋਬੜੀ ਸਾਹਿਬ ਸ੍ਰੀ ਗੁਰੂ ਗੁਰੂ ਨਾਨਕ ਪਾਤਸ਼ਾਹ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਚਰਨਛੋਹ ਪ੍ਰਾਪਤ ਅਸਥਾਨ ਹੈ ਇਸ ਅਸਥਾਨ ਤੇ ਸੰਗਤਾਂ ਦੀਆਂ ਸ਼ਰਧਾ ਨਾਲ ਮੰਗੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ  ਇਸ ਅਸਥਾਨ ਦੀ ਸਿੱਖ ਇਤਿਹਾਸ ਵਿੱਚ ਵੱਡੀ ਪ੍ਰਾਪਤੀ ਹੈ  ਉਨ੍ਹਾਂ ਕਿਹਾ ਕਿ ਧੋਬੜੀ ਸਾਹਿਬ ਸ੍ਰੀ ਗੁਰੂ  ਤੇਗ ਬਹਾਦਰ ਸਾਹਿਬ ਜੀ ਦਾਸ਼ਹੀਦੀ ਗੁਰਪੁਰਬ ਸੰਗਤਾਂ ਬੰਨ੍ਹੀਆਂ ਪੂਰੇ ਜ਼ੋਰ ਸ਼ੋਰ ਨਾਲ ਸ਼ਰਧਾਪੂਰਵਕ ਮਨਾਇਆ ਗਿਆ  ਅਤੇਸੰਗਤਾਂ ਨੇ  ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ  ਇਸ ਸਮੇਂ ਉਨ੍ਹਾਂ ਦੇ ਜੰਗੀਪੁਰ ਹੋਟਲ  ਤੋਂ ਮਨਜੀਤ ਸਿੰਘ ਮੋਹਣੀ ਪ੍ਰਧਾਨ ਸਾਬ੍ਹ  ਪਰ ਬਿੰਦਰ ਸਿੰਘ ਰੰਧਾਵਾ  ਹਰਪਾਲ ਸਿੰਘ ਜੱਟ  ਦੀਵਾਨਾ ਸਿੰਘ ਪਤਿਆਲਾ ਪਵਿੱਤਰ ਸਿੰਘ ਸੁਹਾਵਾਹਰਪਾਲ ਸਿੰਘ ਬਰਾਬਰ ਬਾਰਾਂ ਬਿਆਲੀ  ਪ੍ਰਿੰਸ ਸਿੰਘ ਜੱਸਾ  ਤੋਂ ਇਲਾਵਾ ਛੋਟੇ ਬੱਚੇ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ

 ਕੇਂਦਰ ਸਰਕਾਰਾਂ ਨੇ ਕੀਤਾ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ -ਸੱਤਪਾਲ ਢੁੱਡੀਕੇ

ਦਿੱਲੀ/ ਅਜੀਤਵਾਲ,ਦਸੰਬਰ  2020   ( ਬਲਬੀਰ ਸਿੰਘ ਬਾਠ)

 ਕੇਂਦਰ ਦੀ ਭਾਜਪਾ ਸਰਕਾਰ ਨੇ ਕਾਲੇ ਕਾਨੂੰਨ ਪਾਸ ਕਰਕੇ ਕਿਸਾਨਾਂ ਮਜ਼ਦੂਰਾਂ  ਨਾਲ ਵੱਡਾ ਧ੍ਰੋਹ ਕਮਾਇਆ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ  ਸਮਾਜ ਸੇਵੀ ਸੱਤਪਾਲ ਸਿੰਘ ਢੁੱਡੀਕੇ ਨੇ ਜਨ ਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰਾਂ ਨੇ ਹਮੇਸ਼ਾ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਕੇਂਦਰ ਦੀਆਂ ਸਰਕਾਰਾਂ ਨੇ ਖੇਤੀ ਆਰਡੀਨੈਂਸ ਬਿੱਲ ਪਾਸ ਕਰਕੇ  ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਤੇ ਡਾਕਾ ਮਾਰਿਆ ਹੈ  ਜਿਸ ਨੂੰ ਮੇਰੇ ਦੇਸ਼ ਦੇ ਕਿਸਾਨ ਕਿਸੇ ਵੀ ਕੀਮਤ ਤੇ  ਲਾਗੂ ਨਹੀਂ ਹੋਣ ਦੇਣਗੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ  ਰੱਦ ਕਰਵਾਉਣ ਲਈ  ਦੇਸ਼ ਭਰ ਦੇ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਦਿੱਲੀ ਸ਼ਾਂਤਮਈ ਢੰਗ ਨਾਲ ਕਿਸਾਨੀ ਸੰਘਰਸ਼ ਚੱਲ ਰਿਹਾ ਹੈ  ਅਤੇ  ਦਿੱਲੀ ਵਿਖੇ ਸ਼ਾਂਤਮਈ ਢੰਗ ਨਾਲ ਕਿਸਾਨੀ ਸੰਘਰਸ਼ ਚੱਲ ਰਿਹਾ ਹੈ  ਖੇਤੀ ਆਰਡੀਨੈਂਸ  ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਦਮ ਲਵੇਗਾ  ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ  ਕੇ ਆਉ ਸਾਰੇ ਰਲ ਮਿਲ ਕੇ ਕਿਸਾਨੀ ਸੰਘਰਸ਼ ਦਾ ਹਿੱਸਾ ਬਣੀਏ ਅਤੇ ਆਪਣਾ ਬਣਦਾ ਯੋਗਦਾਨ ਪਾਈਏ

ਦਿੱਲੀ ਦੇ ਟਿਕਰੀ ਬਾਰਡਰ ਤੇ ਸਾਬਕਾ ਸਰਪੰਚ ਅਮਰਜੀਤ ਸਿੰਘ ਗਹਿਲ ਨੇ ਕਿਸਾਨੀ ਝੰਡੇ ਗੱਡੇ

ਟਿਕਰੀ ਬਾਰਡਰ ਦਿੱਲੀ-ਦਸੰਬਰ 2020-(ਗੁਰਸੇਵਕ ਸਿੰਘ ਸੋਹੀ)- 
ਸੈਂਟਰ ਦੀ ਮੋਦੀ ਸਰਕਾਰ ਵੱਲੋਂ 3 ਆਰਡੀਨੈਂਸ ਪਾਸ ਕਰ ਕੇ ਭਾਰਤ ਦੇ ਕਿਸਾਨਾਂ ਨੂੰ ਹੱਡ ਚੀਰਵੀਂ ਠੰਢ ਵਿੱਚ  ਦਿੱਲੀ ਦੇ ਬਾਰਡਰ ਤੇ ਸੰਘਰਸ਼ ਕਰਨ ਲਈ ਮਜਬੂਰ ਕਰ ਦਿੱਤਾ ਗਿਆ ਹੈ। ਸੰਘਰਸ ਵਿੱਚ ਪਹੁੰਚੇ ਭਾਰਤ ਦੇ ਵੱਖ- ਵੱਖ ਸੂਬਿਆਂ ਚੋਂ ਲੱਖਾਂ ਬਜ਼ੁਰਗ,ਨੌਜਵਾਨ, ਔਰਤਾਂ ਅਤੇ ਬੱਚਿਆਂ ਵੱਲੋਂ ਬਾਰਡਰ ਸੀਲ ਕੀਤੇ ਅਤੇ ਹੌਸਲੇ ਬੁਲੰਦ ਹਨ। ਪ੍ਰੈੱਸ ਨਾਲ ਸੰਪਰਕ ਕਰਨ ਤੇ ਸਾਬਕਾ ਸਰਪੰਚ ਅਮਰਜੀਤ ਗਹਿਲ ਨੇ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਦੇ ਅਲੱਗ ਅਲੱਗ ਬਾਰਡਰਾਂ ਤੇ ਵੱਡੀਆਂ ਸਟੇਜਾਂ ਲਾ ਕੇ ਸਵੇਰ ਤੋਂ ਸ਼ਾਮ ਤਕ ਭਾਰਤ ਦੇ ਸੂਬਿਆਂ ਵਿਚੋਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਜਨਹਿੱਤ ਵਿੱਚ ਸ਼ੁਰੂ ਹੋਏ ਇਸ ਜਨ ਅੰਦੋਲਨ ਲਈ ਆਪੋ ਆਪਣੇ ਵਿਚਾਰ ਪੇਸ਼ ਕਰ ਰਹੇ ਹਨ ਅਤੇ ਲੱਖਾਂ ਦੀ ਤਦਾਦ ਵਿਚ ਇਨ੍ਹਾਂ ਸਟੇਜਾਂ ਤੇ ਸਵੇਰ ਤੋਂ ਲੈ ਕੇ ਸ਼ਾਮ ਤਕ ਲੋਕ ਇਕੱਠੇ ਹੁੰਦੇ ਹਨ । ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਕਿਸਾਨਾਂ ਅੱਗੇ ਝੁਕਣਾ ਹੀ ਪਵੇਗਾ ਅਤੇ ਕਾਲੇ ਕਾਨੂੰਨ  ਵਾਪਸ ਲੈਣੇ ਪੈਣਗੇ। ਉਨ੍ਹਾਂ ਨਾਲ ਹਰਦੀਪ ਸਿੰਘ ਔਲਖ ਠੀਕਰੀਵਾਲ,  ਇੰਦਰਜੀਤ ਸਿੰਘ ਔਲਖ ਠੀਕਰੀਵਾਲ, ਧਰਵਿੰਦਰ ਸਿੰਘ ਮੈਂਬਰ, ਦਿਲਵਾਰ ਸਿੰਘ ਮੈਂਬਰ, ਗੁਰਦੀਪ ਸਿੰਘ ਮੈਂਬਰ, ਕੁਲਵਿੰਦਰ ਸਿੰਘ ਬਲਾਕ ਪ੍ਰਧਾਨ ਆਦਿ ।

ਸੂਬਾ ਆਗੂ ਡਾ.ਧਰਮਪਾਲ ਸਿੰਘ ਅਤੇ ਬਰਨਾਲਾ ਜ਼ਿਲ੍ਹੇ ਦੇ ਡਾ.ਜਗਜੀਤ ਸਿੰਘ ਦੀ ਅਗਵਾਈ ਹੇਠ ਦੂਸਰੀ ਵਾਰ ਡਾਕਟਰੀ ਟੀਮ ਦਿੱਲੀ ਰਵਾਨਾ

ਮਹਿਲ ਕਲਾਂ/ਬਰਨਾਲਾ-ਦਸੰਬਰ 2020 -(ਗੁਰਸੇਵਕ  ਸੋਹੀ)-
 ਆਲ ਇੰਡੀਆ ਮੈਡੀਕਲ ਫੈਡਰੇਸ਼ਨ( ਰਜਿ:49039)ਦੇ ਸੱਦੇ ਤੇ ਭਾਰਤ ਦੇ ਸਾਰਿਆਂ ਸੂਬਿਆਂ ਦੇ ਜ਼ਿਲ੍ਹਿਆਂ ਵਿੱਚੋਂ ਵੱਖ ਵੱਖ ਡਾਕਟਰਾਂ ਦੀਆਂ ਟੀਮਾਂ ਦਿੱਲੀ ਕਿਸਾਨੀ  ਧਰਨੇ ਤੇ ਬੈਠੇ ਆਪਣੇ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਹਨ। 
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ,ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਕਾਲਖ, ਸੂਬਾ ਵਿੱਤ ਸਕੱਤਰ ਡਾ  ਮਾਘ ਸਿੰਘ ਮਾਣਕੀ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਵਿੱਚੋਂ ਵੀ ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਜ਼ਿਲ੍ਹਾ ਵਾਈਜ਼ ਡਿਊਟੀਆਂ ਦਿੱਲੀ ਧਰਨੇ ਲਈ ਲੱਗ ਰਹੀਆਂ ਹਨ । ਇਸੇ ਲੜੀ ਤਹਿਤ ਅੱਜ ਬਰਨਾਲਾ ਜ਼ਿਲ੍ਹੇ ਦੀ ਦੂਸਰੀ ਵਾਰ ਡਾ ਜਗਜੀਤ ਸਿੰਘ ਕਾਲਸਾਂ ਦੀ ਅਗਵਾਈ ਹੇਠ ਡਾਕਟਰੀ ਟੀਮ ਜਿਸ ਵਿਚ ਡਾ. ਬਲਜਿੰਦਰ ਸਿੰਘ, ਡਾ ਤਲਵਿੰਦਰ ਸਿੰਘ ਜੱਸਲ ਪ੍ਰਧਾਨ ਰੋਟਰੀ ਕਲੱਬ ਰਾਏਕੋਟ,ਡਾ ਉੱਤਮ ਸਿੰਘ,ਡਾ ਮੁਹੰਮਦ ਉਸਮਾਨ, ਡਾ ਜਸਵੰਤ ਸਿੰਘ,ਡਾ ਧਰਮਪਾਲ ਭਵਾਨੀਗਡ਼੍ਹ ,ਆਦਿ ਦੀ ਇਕ ਟੀਮ ਦਿੱਲੀ ਕਿਸਾਨ ਮਜ਼ਦੂਰ ਧਰਨੇ ਲਈ ਰਵਾਨਾ ਹੋਈ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਡਾ ਜਗਜੀਤ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀਆਂ ਹਦਾਇਤਾਂ ਮੁਤਾਬਕ ਪੂਰੇ ਪੰਜਾਬ ਦੇ ਵੱਖ ਵੱਖ ਥਾਵਾਂ ਤੇ ਲੱਗੇ ਧਰਨਿਆਂ ਵਿਚ ਫਰੀ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ।ਅੱਜ ਸਾਡੇ ਜ਼ਿਲ੍ਹੇ ਬਰਨਾਲੇ ਦੀ ਦਿੱਲੀ ਜਾਣ ਦੀ ਦੂਜੀ ਵਾਰ ਵਾਰੀ ਆਈ ਹੈ ।ਅਸੀਂ ਆਪਣੀ ਟੀਮ ਸਮੇਤ ਦਿੱਲੀ ਦੇ ਫਰੀ ਮੈਡੀਕਲ ਕੈਂਪਾਂ ਵਿੱਚ ਆਪਣੇ ਲੋਕਾਂ ਨੂੰ ਫਰੀ ਦਵਾਈਆਂ ਵੰਡ ਰਹੇ ਹਾਂ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਤਹਿਸੀਲ ਦੇ ਪਿੰਡ ਵਿਚ ਪੈਂਦੇ ਪਿੰਡ ਸਤੀਕੇ ਦੇ  ਨੌਜਵਾਨ ਸਰਪੰਚ ਕੁਲਬੀਰ ਸਿੰਘ ਡਾਕਟਰੀ ਟੀਮ ਦਾ ਪੂਰਾ ਖਿਆਲ ਰੱਖਦੇ ਹਨ। ਉਨ੍ਹਾਂ ਦੇ ਰਹਿਣ ਸਹਿਣ ਅਤੇ ਖਾਣ ਪੀਣ ਦੇ ਪ੍ਰਬੰਧ ਲਈ ਹਮੇਸ਼ਾਂ ਤੱਤਪਰ ਰਹਿੰਦੇ ਹਨ। ਸੂਬਾ ਆਗੂ ਡਾ.ਧਰਮਪਾਲ ਸਿੰਘ ਭਵਾਨੀਗਡ਼੍ਹ ਅਤੇ ਜ਼ਿਲ੍ਹਾ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਡਾ ਬਲਜਿੰਦਰ ਸਿੰਘ ਮਲੇਰਕੋਟਲਾ ਨੇ  ਦੱਸਿਆ ਕਿ ਪੂਰੇ ਪੰਜਾਬ ਵਿੱਚੋਂ ਡੇ ਵਾਈ ਡੇਅ ਜ਼ਿਲ੍ਹਿਆਂ ਦੀਆਂ ਡਿਊਟੀਆਂ ਲੱਗ ਰਹੀਆਂ ਹਨ  । ਹਰੇਕ ਜ਼ਿਲ੍ਹਾ ਆਪਣੀ ਡਿਊਟੀ ਬਾਖੂਬੀ ਨਿਭਾ ਰਿਹਾ ਹੈ ।ਇਸ ਤੋਂ ਪਹਿਲਾਂ ਜਿਲ੍ਹਾ ਬਰਨਾਲਾ, ਲੁਧਿਆਣਾ, ਬਠਿੰਡਾ ,ਨਵਾਂ ਸ਼ਹਿਰ,ਸ੍ਰੀ ਮੁਕਤਸਰ ਸਾਹਿਬ , ਤਰਨਤਾਰਨ,ਅੰਮ੍ਰਿਤਸਰ, ਸੰਗਰੂਰ ,ਜਲੰਧਰ ,ਫਤਿਹਗੜ੍ਹ ਸਾਹਿਬ,ਫ਼ਰੀਦਕੋਟ, ਫ਼ਾਜ਼ਿਲਕਾ, ਅਬੋਹਰ ਆਦਿ ਆਪੋ ਆਪਣੀਆਂ ਡਿਊਟੀਆਂ ਬਾਖੂਬੀ ਨਿਭਾ ਚੁੱਕੇ ਹਨ ।

ਕਿਸਾਨ ਨਰਿੰਦਰ ਮੋਦੀ ਦੀ ਮਨ ਕੀ ਬਾਤ ਨਹੀਂ ਸੁਣਨਗੇ 26 ਤਰੀਕ ਨੂੰ। ਮਲਕੀਤ ਹਠੂਰ

ਥਾਲੀਆਂ ਖੜਕਾਉਣਗੇ ਪੰਜਾਬ ਦੇ  ਕਿਸਾਨ  

ਹਠੂਰ /ਲੁਧਿਆਣਾ -ਦਸੰਬਰ (ਗੁਰਸੇਵਕ ਸਿੰਘ ਸੋਹੀ)- ਕਿਸਾਨ ਜਥੇਬੰਦੀਆਂ ਵੱਲੋਂ 26 ਤਰੀਕ ਨੂੰ ਥਾਲੀਆਂ ਵਜਾਉਣ ਦਾ ਅਤੇ ਖੜਕਾਉਣ ਦਾ ਸਮੂਹ ਭਾਰਤ ਦੇ ਹਰ ਇੱਕ ਨਾਗਰਿਕ ਨੂੰ ਅਪੀਲ ਕੀਤੀ ਗਈ ਹੈ। 26 ਦਸੰਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਮਨ ਕੀ ਬਾਤ ਕਰਨਗੇ ਉਸ ਦਿਨ ਜਿੰਨਾ ਚਿਰ ਮਨ ਕੀ ਬਾਤ ਕਹਿਣਗੇ ਉਨ੍ਹਾਂ ਚਿਰ ਕਿਸਾਨ ਥਾਲੀਆਂ ਵਜਾਉਣਗੇ ਕਿਉਂਕਿ ਇਹ ਗੂੰਗੀ ਬੋਲੀ ਸਰਕਾਰ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਇਹ ਮਨ ਕੀ ਬਾਤ ਕੋਈ ਵੀ ਨੀ ਸੁਣਨਾ ਚਾਹੁੰਦਾ। ਜਦੋਂ ਕਿ ਭਾਰਤ ਦਾ ਅੰਨਦਾਤਾ ਇੰਨੀ ਸਰਦੀ ਦੇ ਵਿੱਚ ਦਿੱਲੀ ਦੀਆਂ ਸਰਹੱਦਾਂ ਤੇ ਠੰਢ ਨਾਲ ਮਰ ਰਿਹਾ ਹੈ। ਇਸ ਨੂੰ ਮਨ ਕੀ ਬਾਤ ਸੱਜ ਰਹੀ ਹੈ ਪ੍ਰਧਾਨ ਮੰਤਰੀ ਵੱਲੋਂ ਕਰੋਨੇ ਵੇਲੇ ਲੋਕਾਂ ਨੂੰ ਕਦੇ ਥਾਲੀਆਂ ਵਜਾਉਣ ਲਈ ਕਿਹਾ ਗਿਆ ਕਦੇ ਟਾਰਚਾਂ ਚਲਾਉਣ ਲਈ ਕਦੇ ਮੋਮਬੱਤੀਆਂ ਜਲਾਉਣ ਲਈ ਕਿਹਾ ਗਿਆ ਲੋਕਾਂ ਨੂੰ ਤਾੜੀਆਂ ਵਜਾਉਣ ਲਈ ਕਿਹਾ ਗਿਆ ਜਦੋਂ ਕਿ ਹੁਣ ਇਕ ਅੰਨਦਾਤਾ ਦਿੱਲੀ ਦੇ ਬਾਰਡਰ ਉੱਤੇ ਏਨੀ ਮੁਸ਼ਕਿਲ ਦੇ ਵਿੱਚ ਬੈਠਾ ਹੈ ਉਸ ਦੀ ਉਹ ਕੋਈ ਗੱਲ ਨਹੀਂ ਸੁਣ ਰਿਹਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਪੰਚ ਮਲਕੀਤ ਸਿੰਘ ਹਠੂਰ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੀ ਕਿੰਨੀ ਵੱਡੀ ਸੋਚ ਇਹ ਹੈ ਕਿ ਜੋ ਵੀ ਪੈਸੇ ਸਟੇਜ ਉਪਰ ਇਕੱਠੇ ਹੋ ਰਹੇ ਹਨ। ਉਹ ਇਸ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸਰਕਾਰ ਵੱਲੋਂ ਵੱਧ ਤੋਂ ਵੱਧ ਸਹੂਲਤਾਂ ਲੈਣ ਲਈ ਧਰਨੇ ਖ਼ਤਮ ਹੋਣ ਤੋਂ ਬਾਅਦ ਸਰਕਾਰ ਤੇ ਦਬਾਅ ਬਣਾਇਆ ਜਾਵੇਗਾ। ਘੱਟੋ ਘੱਟ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਇਆ ਦਿੱਤਾ ਜਾਵੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਅਤੇ ਇਨ੍ਹਾਂ ਦੇ ਕਰਜ਼ੇ ਬਿਲਕੁਲ ਮੁਆਫ਼ ਕੀਤੇ ਜਾਣ।

ਮੰਨ ਦਿੱਲੀਏ ਮੰਨ ਜਾ ਨੀ ਪੜ੍ਹਨੇ ਪਾ ਕੇ ਜਾਵਾਂਗੇ ਸਰਪੰਚ ਜਸਬੀਰ ਕੌਰ ਹੇਰਾਂ

ਅਜੀਤਵਾਲ, ਦਸੰਬਰ 2020  (ਬਲਵੀਰ ਸਿੰਘ ਬਾਠ) ਕੇਂਦਰ ਸਰਕਾਰ  ਵੱਲੋਂ ਜਾਰੀ ਕੀਤੇ ਕਾਲੇ ਕਾਨੂੰਨਾਂ ਨੂੰ  ਰੱਦ ਕਰਵਾਉਣ ਲਈ ਦਿੱਲੀ ਵਿਖੇ  ਚੱਲ ਰਹੇ ਕਿਸਾਨੀ ਸੰਘਰਸ਼ ਵਿਚ  ਲੰਗਰ ਦੀ ਸੇਵਾ ਜ਼ਰੀਏ  ਆਪਣਾ ਯੋਗਦਾਨ ਪਾ ਕੇ ਵਾਪਸ ਪੰਜਾਬ ਮੁੜੇ  ਸਰਪੰਚ ਜਸਬੀਰ ਕੌਰ ਕੋਕਰੀ ਹੇਰਾਂ ਨੇ  ਜਨ ਸਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ  ਦਿੱਲੀ ਵਿਖੇ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਸ਼ਾਂਤਮਈ ਢੰਗ ਨਾਲ ਸੰਘਰਸ਼ ਕੀਤਾ ਜਾ ਰਿਹਾ ਹੈ  ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੋਣਗੇ ਉਨ੍ਹਾਂ ਚਿਰ ਇਹ ਸ਼ਾਂਤਮਈ ਸੰਘਰਸ਼ ਜਾਰੀ ਰਹੂਗਾ  ਉਨ੍ਹਾਂ ਸੈਂਟਰ ਸਰਕਾਰ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਮਨ ਜਾਂ ਦਿੱਲੀਏ ਮੰਨ ਨੀ ਪੜਨੇ ਪਾ ਕੇ ਜਾਵਾਂਗੇ ਕਿਉਂਕਿ  ਸਾਡੇ ਗੁਰੂ ਸਾਹਿਬ ਦਾ ਫੁਰਮਾਨ ਹੈਕੇ ਜ਼ੁਲਮ ਕਰਨਾ ਵੀ ਪਾਪ ਤੇ ਜ਼ੁਲਮ ਸਹਿਣਾ ਵੀ ਪਾਪ ਪਰ ਅਸੀਂ ਪੰਜਾਬ ਦੇ ਜਾਏ  ਹਰ ਹਾਲਤ ਵਿੱਚ ਖੇਤੀ ਆਰਡੀਨੈਂਸ ਕਾਲੇ ਬਿੱਲ ਰੱਦ ਕਰਵਾ ਕੇ ਹੀ ਵਾਪਸ ਮੁੜਾਂਗੇ ਉਨ੍ਹਾਂ ਘਰੋ ਘਰੀਂ ਬੈਠੀਆਂ ਸੰਗਤਾਂ ਨੂੰ ਬੇਨਤੀ ਕੀਤੀ  ਕੇ ਚੱਲ ਰਹੇ ਦਿੱਲੀ ਸੰਘਰਸ਼ ਵਿਚ ਆਪਣਾ ਬਣਦਾ ਯੋਗਦਾਨ ਪਾਇਆ ਜਾਵੇ ਇਸ ਸਮੇਂ ਉਨ੍ਹਾਂ ਦਿੱਲੀ ਸੰਘਰਸ਼ ਵਿੱਚ ਜਾਣ ਵਾਲੀਆਂ ਅਤੇ ਆਉਣ ਵਾਲੀਆਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਦਿਨੇ ਹੀ ਆਇਆ ਜਾਇਆ ਜਾਵੇ ਅਤੇ ਧਿਆਨ ਨਾਲ ਡਰਾਇਵਰੀ ਕੀਤੀ ਜਾਵੇ

ਹੱਡ ਚੀਰਵੀਂ ਠੰਢ ਦੇ ਵਿੱਚ ਕਿਸਾਨਾਂ ਨੂੰ ਰੋਲਣਾ ਮੋਦੀ ਨੂੰ ਬਹੁਤ ਪਛਤਾਉਣਾ ਪਵੇਗਾ- ਗਗਨ ਸਰਾਂ           

 ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ  

ਮਹਿਲ ਕਲਾਂ /ਬਰਨਾਲਾ -ਦਸੰਬਰ 2020-  (ਗੁਰਸੇਵਕ ਸਿੰਘ ਸੋਹੀ)-

ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਅਤੇ ਹਰ ਵਰਗ ਦੇ ਵੱਲੋਂ ਲਗਾਤਾਰ 81 ਦਿਨਾਂ ਤੋਂ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਹੱਡ ਚੀਰਵੀਂ ਠੰਢ ਦੇ ਵਿੱਚ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਅਖੀਰ ਦੇ ਵਿੱਚ   ਮੋਦੀ ਸਰਕਾਰ ਨੂੰ ਕਿਸਾਨਾਂ ਅੱਗੇ ਝੁਕਣਾ ਹੀ ਪਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਹਿਲ ਕਲਾਂ ਦੁਕਾਨ ਯੂਨੀਅਨ ਦੇ ਪ੍ਰਧਾਨ ਗਗਨ ਸਰਾਂ ਨੇ ਕਿਹਾ ਕਿ ਕਿਸਾਨ ਵਿਰੋਧੀ 3 ਕਾਲੇ ਕਾਨੂੰਨ ਪਾਸ ਕਰਕੇ ਮੋਦੀ   ਸਰਕਾਰ ਆਪਣਾ ਹੋਸ਼ ਗੁਆ ਬੈਠੀ ਹੈ ਅਤੇ ਇਹ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿਖੇ ਪੰਜਾਬ ਤੋਂ ਲੱਖਾਂ ਕਿਸਾਨ ਟਰੈਕਟਰ ਟਰਾਲੀਆਂ ਲੈਕੇ ਪੱਕਾ ਮੋਰਚਾ ਲਾਈ ਬੈਠੇ ਹਨ।  ਕੁਰਬਾਨੀਆਂ ਦੇਣ ਵਾਲੀ ਕੌਮ ਪਾਣੀ ਦੀਆਂ ਬੁਛਾੜਾਂ, ਤੋਪਾਂ ,ਗੋਲਿਆਂ ਤੋਂ ਨਹੀਂ ਡਰਦੇ ਅਤੇ ਠੰਢੇ ਬੁਰਜ ਨੂੰ ਯਾਦ ਕਰਦਿਆਂ ਨਾ ਹੀ ਕੋਈ ਠੰਡ ਦੀ ਪ੍ਰਵਾਹ ਕਰਦੇ ਹਨ। ਦਿੱਲੀ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ ਸੂਬੇ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਕਰੋ ਜਾ ਮਰੋ ਦੇ ਤਹਿਤ ਦਿਨ-ਰਾਤ ਸੜਕਾਂ ਤੇ ਤਿੱਖਾ ਅਤੇ ਜੋਰਦਾਰ ਸਘੰਰਸ਼ ਕੀਤਾ ਜਾ ਰਿਹਾ ਹੈ। ਇਸ ਸਘੰਰਸ਼ ਨੂੰ ਦੇਸਾਂ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੀ ਹੁੰਗਾਰਾ ਮਿਲਿਆ।ਪਰ ਸੈਂਟਰ ਦੀ ਮੋਦੀ ਸਰਕਾਰ ਇਸ ਸੰਘਰਸ਼ ਨੂੰ ਅਣਗੌਲਿਆ ਕਰ ਰਹੀ ਹੈ ਸੈਂਟਰ ਵਿਚ ਪਾਸ ਕੀਤੇ ਹੋਏ ਬਿੱਲਾਂ ਨੂੰ ਵਾਪਸ ਲੈਣ ਦੇ ਲਈ ਕੁੰਭਕਰਨੀ ਨੀਂਦ 'ਚ ਸੁੱਤੀ ਪਈ ਹੈ ਇਸ ਨੂੰ ਜਗਾਉਣ ਦੇ ਲਈ ਸਾਡੀਆਂ ਜੱਥੇਬੰਦੀਆਂ ਕਿਸਾਨਾਂ ਅਤੇ ਔਰਤਾਂ ਵਲੋਂ ਸੰਘਰਸ ਕੀਤਾ ਜਾ ਰਿਹਾ ਹੈ।ਅਖੀਰ ਦੇ ਵਿੱਚ ਗਗਨ ਸਰਾਂ ਨੇ ਕਿਹਾ ਇਤਿਹਾਸ ਗਵਾਹ ਹੈ ਜਦੋਂ ਵੀ ਕੋਈ ਪੰਜਾਬ ਤੇ ਮੁਸੀਬਤ ਆਉਂਦੀ ਹੈ ਤਾਂ ਇੱਕਜੁਟਤਾ ਦਾ ਸਬੂਤ ਸਾਹਮਣੇ ਆਉਂਦਾ ਹੈ। ਪਹਿਲਾਂ ਵੀ ਅਨੇਕਾਂ ਤੱਤੀਆਂ ਹਵਾਵਾਂ ਵਗੀਆਂ ਹਨ । ਪੰਜਾਬ ਵਾਸੀਆਂ ਵੱਲੋਂ ਇੱਕ ਜੁੱਟ ਹੋਕੇ ਆਪਣਾ ਅਤੇ ਆਪਣੇ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ ਤੇ ਸ਼ਾਂਤਮਈ ਧਰਨੇ ਲਾਏ ਜਾ ਰਹੇ ਹਨ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ ।ਇਸ ਲਈ ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਜਾ ਸਕੇ।

ਧੰਨ ਧੰਨ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਪਰਪਿਤ ਸਜਾਇਆ ਨਗਰ ਕੀਰਤਨ 

 ਮਹਿਲ ਕਲਾਂ/ਬਰਨਾਲਾ-ਦਸੰਬਰ 20200 (ਗੁਰਸੇਵਕ ਸਿੰਘ ਸੋਹੀ)-

ਪਿੰਡ ਦੀਵਾਨੇ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਧੰਨ- ਧੰਨ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾਡ਼ੇ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਢਾਡੀ ਇੰਟਰਨੈਸ਼ਨਲ ਜਸਵੰਤ ਸਿੰਘ ਦੀਵਾਨਾ ਦੇ ਜਥੇ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ।ਰਾਗੀ ਭਾਈ ਗੁਰਵਿੰਦਰ ਸਿੰਘ ਦੀਵਾਨਾ ਵੱਲੋ ਆਪਣੇ ਸਾਥੀਆਂ ਸਮੇਤ  ਸੇਵਾ ਨਿਭਾਈ ਗਈ। ਢੋਲ ਵਾਜਿਆਂ ਵੱਲੋਂ ਵੱਖ-ਵੱਖ ਜੌਹਰ ਦਿਖਾਏ ਗਏ। ਨਗਰ ਕੀਰਤਨ ਦਾ ਪਿੰਡ ਵਾਸੀਆਂ ਵੱਲੋਂ ਵੱਖ-ਵੱਖ ਪੜਾਵਾਂ ਤੇ ਲੰਗਰ ਲਾਏ ਗਏ ਅਤੇ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਨੌਜਵਾਨਾਂ ਵੱਲੋਂ ਨਗਰ ਕੀਰਤਨ ਅੱਗੇ-ਅੱਗੇ ਸਫ਼ਾਈ ਕਰ ਕੇ ਕਲੀ ਪਾਈ ਗਈ ਅਤੇ ਸੰਗਤਾਂ ਉੱਤੇ ਇਤਰ (ਪਰਫਿਊਮ) ਦੀ ਵਰਖਾ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਸਰਪੰਚ ਜਸਵੰਤ ਸਿੰਘ ਦੀਵਾਨਾ ਨੇ ਕਿਹਾ ਕਿ ਸਾਨੂੰ ਕਰਮ ਕਾਂਡਾ ਨੂੰ ਛੱਡ ਕੇ ਸਿੱਖ ਕੌਮ ਦਾ ਫ਼ਰਜ਼ ਬਣਦਾ ਹੈ ਕਿ ਸਾਡੇ ਗੁਰੂਆਂ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਅਤੇ ਵੱਡੀ ਗਿਣਤੀ ਵਿੱਚ ਸਿੰਘ ਸਜ ਕੇ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ। ਇਸ ਮੌਕੇ ਬਾਬਾ ਜੰਗ ਸਿੰਘ ਦੀਵਾਨਾ ਨੇ ਸੇਵਾਦਾਰਾਂ ਦੇ ਗਲਾਂ ਵਿੱਚ ਸਿਰੋਪੇ ਪਾ ਕੇ ਸਨਮਾਨਤ ਕੀਤਾ ਅਤੇ ਮਜੂਦਾ ਸਰਪੰਚ ਰਣਧੀਰ ਸਿੰਘ ਦੀਵਾਨਾ ਨੇ ਸੇਵਾਦਾਰਾਂ ਅਤੇ ਸੰਗਤਾਂ ਗੁਰੂ ਮੁਰਿਆਦਾ ਵਿੱਚ ਰਹਿਣ ਦੀ ਬੇਨਤੀ ਕੀਤਾ। ਸੇਵਾਦਾਰਾਂ ਵਿਚ ਬੇਅੰਤ ਸਿੰਘ, ਮੁਨਸ਼ੀ ਸਿੰਘ, ਸਾਬਕਾ ਸਰਪੰਚ ਅਮਰੀਕ ਸਿੰਘ, ਅਤੇ ਵੱਡੀ ਗਿਣਤੀ ਵਿਚ ਸੰਗਤਾਂ ਵੱਲੋਂ ਸਾਰਾ ਦਿਨ ਸੇਵਾ ਕੀਤੀ ਗਈ।