ਮਹਿਲ ਕਲਾਂ/ਬਰਨਾਲਾ-ਦਸੰਬਰ 2020 -(ਗੁਰਸੇਵਕ ਸਿੰਘ ਸੋਹੀ)-
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਜਿੱਥੇ ਵੱਖ-ਵੱਖ ਸਮਿਆਂ ਵਿਚ ਆਪਣੇ ਸਮਾਜ ਸੇਵੀ ਕੰਮਾਂ ਵਿਚ ਹਮੇਸ਼ਾਂ ਤੱਤਪਰ ਰਹਿੰਦੀ ਹੈ, ਉਥੇ ਹੀ ਅੱਜ ਪੀ.ਐੱਚ.ਸੀ.ਸੈਂਟਰ ਬੂਥਗਡ਼੍ਹ ਵਿਖੇ ਡਾ ਠਾਕੁਰਜੀਤ ਸਿੰਘ ਮੁਹਾਲੀ ਦੀ ਅਗਵਾਈ ਹੇਠ ਪਹੁੰਚ ਕੇ ਉੱਥੋਂ ਦੇ ਸੀਨੀਅਰ ਮੈਡੀਕਲ ਅਫਸਰ ਡਾ.ਦਿਲਬਾਗ ਸਿੰਘ ਅਤੇ ਮੈਡੀਕਲ ਅਫਸਰ ਡਾ ਅਰੁਣ ਬਾਂਸਲ ਦੇ ਸਹਿਯੋਗ ਨਾਲ ਮਿਸ਼ਨ ਕਾਇਆ ਕਲਪ ਤਹਿਤ ਸੈਂਟਰ ਵਿੱਚ ਮੈਡੀਕਲ ਦੇ ਸਾਮਾਨ,ਸੈਂਟਰ ਦੀ ਸਾਫ਼ ਸਫ਼ਾਈ,ਅਤੇ ਸੈਂਟਰ ਨੂੰ ਹਰਿਆ ਭਰਿਆ ਰੱਖਣ ਲਈ ਫੁੱਲ ਬੂਟਿਆਂ ਦੀ ਸੇਵਾ ਕੀਤੀ।
ਇਸ ਸਮੇਂ ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਮੁਹਾਲੀ,ਸੂਬਾ ਮੀਤ ਪ੍ਰਧਾਨ ਡਾ ਗੁਰਮੁਖ ਸਿੰਘ,ਜ਼ਿਲ੍ਹਾ ਸਕੱਤਰ ਡਾ ਰਘਬੀਰ ਸਿੰਘ ਬੜੌਦੀ,ਜ਼ਿਲ੍ਹਾ ਕੈਸ਼ੀਅਰ ਡਾ ਰਾਜ ਕੁਮਾਰ ਮਾਜਰਾ,ਬਲਾਕ ਪ੍ਰਧਾਨ ਡਾ ਸੁਖਵਿੰਦਰ ਸਿੰਘ,ਬਲਾਕ ਕੈਸ਼ੀਅਰ ਡਾ ਅਸ਼ੀਸ਼ ਬਜਾਜ,ਡਾ ਜਗਦੀਸ਼ ਲਾਂਡਰਾਂ,ਡਾ ਕੁਲਬੀਰ ਸਿੰਘ ਜ਼ਿਲ੍ਹਾ ਚੇਅਰਮੈਨ,ਡਾ ਬਲਜੀਤ ਸਨੇਟਾ ਪ੍ਰਧਾਨ ਖਰੜ ਬਲਾਕ,ਡਾ ਧਰਵਿੰਦਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ ।