You are here

ਏਡਜ ਦਿਵਸ ਮਨਾਇਆ

 

ਹਠੂਰ,5,ਦਸੰਬਰ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਦੀ ਅਗਵਾਈ ਹੇਠ ਸਕੂਲ ਵਿਖੇ ਏਡਜ ਦਿਵਸ ਮਨਾਇਆ ਗਿਆ।ਜਿਸ ਦਾ ਉਦਘਾਟਨ ਚੇਅਰਮੈਨ ਜਗਜੀਤ ਸਿੰਘ ਯੂ ਐਸ ਏ ਨੇ ਰੀਬਨ ਕੱਟ ਕੇ ਕੀਤਾ।ਇਸ ਮੌਕੇ ਸਕੂਲੀ ਬੱਚਿਆ ਨੂੰ ਏਡਜ ਪ੍ਰਤੀ ਜਾਣਕਾਰੀ ਦਿੰਦਿਆ ਪ੍ਰਿਸੀਪਲ ਪਰਮਜੀਤ ਕੌਰ ਮੱਲ੍ਹਾ ਨੇ ਦੱਸਿਆ ਕਿ ਏਡਜ ਕੋਈ ਛੂਤ ਦਾ ਰੋਗ ਨਹੀ ਹੈ ਅਤੇ ਇਸ ਤੋ ਬਚਣ ਲਈ ਸਾਨੂੰ ਕਿਸੇ ਦਾ ਵਰਤਿਆ ਹੋਇਆ ਬਲੇਡ ਨਹੀ ਵਰਤਣਾ ਚਾਹੀਦਾ ਅਤੇ ਨਾ ਹੀ ਸਾਨੂੰ ਕਿਸੇ ਦੇ ਲੱਗੀ ਸਰਿੰਜ ਵਾਲੀ ਸੂਈ ਵਰਤੀ ਚਾਹੀਦੀ ਹੈ ਜਿਸ ਕਰਕੇ ਸਿਹਤ ਵਿਭਾਗ ਵੱਲੋ ਸਖਤ ਹਦਾਇਤਾ ਹਨ ਕਿ ਬਲੇਡ, ਸਰਿੰਜ ਅਤੇ ਸੂਈ ਦੀ ਵਰਤੋ ਕਰਕੇ ਉਸ ਨੂੰ ਤੁਰੰਤ ਨਸਟ ਕੀਤਾ ਜਾਵੇ।ਉਨ੍ਹਾ ਕਿਹਾ ਕਿ ਜੇਕਰ ਸਾਨੂੰ ਕਿਸੇ ਸਮੇਂ ਖੂਨ ਲੈਣ ਦੀ ਲੋੜ ਪਵੇ ਤਾਂ ਸਾਨੂੰ ਸਰਕਾਰ ਵੱਲੋ ਮਾਨਤਾ ਪ੍ਰਾਪਤ ਬਲੱਡ ਬੈਕ ਤੋ ਹੀ ਖੂਨ ਲੈਣਾ ਚਾਹੀਦਾ ਹੈ।ਇਸ ਮੌਕੇ ਸਕੂਲੀ ਬੱਚਿਆ ਅਤੇ ਸਕੂਲ ਦੇ ਸਟਾਫ ਨੇ ਆਪਣੇ ਮੋਢਿਆ ਤੇ ਲਾਲ ਰੀਬਨ ਬੰਨ ਕੇ ਐਚ ਆਈ ਵੀ/ਏਡਜ ਨੂੰ ਜੜ੍ਹਾ ਤੋ ਮਿਟਾਉਣ ਅਤੇ ਇਸ ਤੋ ਸੁਚੇਤ ਰਹਿਣ ਦਾ ਪ੍ਰਣ ਲਿਆ।ਇਸ ਮੌਕੇ ਉਨ੍ਹਾ ਨਾਲ ਡਾ:ਚਮਕੌਰ ਸਿੰਘ, ਭਾਈ ਨਿਰਮਲ ਸਿੰਘ ਖਾਲਸਾ ਮੀਨੀਆ,ਹਰਪਾਲ ਸਿੰਘ ਮੱਲ੍ਹਾ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਅਤੇ ਵਿਿਦਆਰਥੀ ਏਡਜ ਦਿਵਸ ਨੂੰ ਜੜ੍ਹਾ ਤੋ ਮਿਟਾਉਣ ਦਾ ਪ੍ਰਣ ਲੈਦੇ ਹੋਏ।