ਜਗਰਾਉਂ, ਦਸੰਬਰ 2020 (ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ )
ਅੱਜ ਮਿਤੀ 08-12-20ਨੂੰ ਭਾਰਤ ਬੰਦ ਦੋਰਾਨ ਜਗਰਾਉਂ ਦੇ ਮਿਉਂਸਪਲ ਕੋਂਸਲ ਦਫ਼ਤਰ ਦੇ ਬਾਹਰ ਇੱਕ ਰੋਸ ਧਰਨਾ ਸਫਾਈ ਸੈਨਿਕ ਯੂਨੀਅਨ ਦੇ ਪ੍ਰਧਾਨ ਅਰੁਣ ਕੁਮਾਰ ਦੀ ਅਗਵਾਈ ਹੇਠ ਹੋਇਆ , ਜਿਸ ਵਿਚ ਨਗਰ ਕੌਂਸਲ ਜਗਰਾਉਂ ਕਲੈਰੀਕਲ ਸਟਾਫ, ਸੀਵਰੇਜ ਬੋਰਡ ਸਟਾਫ, ਬਿਜਲੀ ਸਟਾਫ ਨੇ ਨਗਰ ਕੌਂਸਲ ਗੇਟ ਅੱਗੇ ਸੈਂਟਰ ਸਰਕਾਰ ਦੇ ਮੁਲਾਜ਼ਮਾਂ ਨੇ ਕਿਸਾਨ ਮਾਰੁ ਨੀਤੀਆਂ ਦੇ ਖਿਲਾਫ ਭਾਰਤ ਬੰਦ ਦੇ ਸਮਰਥਨ ਵਿਚ ਧਰਨਾ ਦਿੱਤਾ ਅਤੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਧਰਨੇ ਵਿਚ ਸ੍ਰੀ ਵਿਜੇ ਕੁਮਾਰ ਪ੍ਰਧਾਨ ਨਿਯੂ ਵਰਕਰ ਯੂਨੀਅਨ, ਸੁਪਰਡੈਂਟ ਮਨੋਹਰ ਸਿੰਘ,ਗੋਰਾ ਸ਼ਰਮਾ, ਦਵਿੰਦਰ ਸਿੰਘ ਹਰਦੀਪ ਸਿੰਘ,ਸੈਨਟਰੀ ਇੰਸਪੈਕਟਰ ਸ਼ਿਆਮ ਕੁਮਾਰ, ਗੋਵਰਧਨ ਪ੍ਰਧਾਨ, ਸ਼ਾਮ ਲਾਲ ਪ੍ਰਧਾਨ ਸੀਵਰੇਜ ਬੋਰਡ,ਮਿਸਰੋ ਪ੍ਰਧਾਨ ਮਹਿਲਾ ਸਫਾਈ ਯੂਨੀਅਨ,ਫਾਇਰ ਬ੍ਰਿਗੇਡ ਸਰਵਿਸ ਸਟਾਫ, ਬਿਜਲੀ ਬੋਰਡ ਸਟਾਫ, ਸ੍ਰੀ ਅਨੁਪ ਕੁਮਾਰ, ਪ੍ਰਿਥੀ ਪਾਲ, ਪ੍ਰਦੀਪ ਕੁਮਾਰ, ਸੁਤੰਤਰਤ ਗਿੱਲ, ਬੱਗਾ, ਰਾਕੇਸ਼ ਕੁਮਾਰ, ਬਿਕਰਮ ਗਿੱਲ, ਭੂਸ਼ਨ ਗਿੱਲ,ਰਾਜ ਕੁਮਾਰ, ਰਜਿੰਦਰ ਕੁਮਾਰ, ਰਵੀ ਗਿੱਲ,ਨੀਨਾ,ਆਸਾ ਰਾਣੀ, ਸੁਨੀਤਾ, ਕੰਚਨ,ਮਧੁ, ਰੀਟਾ, ਅਨੀਤਾ,ਦਰਸਨਾ, ਕਮਲੇਸ਼, ਅਤੇ ਸਮੂਹ ਸਫਾਈ ਸੇਵਕ, ਤੇ ਸੀਵਰੇਜ ਕਰਮਚਾਰੀ ਹਾਜਰ ਸਨ।