You are here

ਪੰਜਾਬ

ਦਿਵਾਲੀ,ਬੰਦੀ ਛੋੜ ਦਿਵਸ, ਗੁਰਪੁਰਬ ਅਤੇ ਬਾਬਾ ਟੇਕ ਸਿੰਘ ਧਨੌਲਾ ਨੂੰ ਜਿਲਾ ਪ੍ਰਧਾਨ ਲਾਏ ਜਾਣ ਦੀ ਖ਼ੁਸ਼ੀ ਵਿੱਚ ਪ੍ਰੋਗਰਾਮ - ਬੀਹਲਾ

ਧਨੌਲਾ -ਬਰਨਾਲਾ -ਨਵੰਬਰ 2020- (ਗੁਰਸੇਵਕ ਸਿੰਘ ਸੋਹੀ) -

ਦਿਵਾਲੀ,ਬੰਦੀ ਛੋੜ ਦਿਵਸ,ਗੁਰੂਪੁਰਬ ਅਤੇ ਬਾਬਾ ਟੇਕ ਸਿੰਘ ਧਨੌਲਾ ਨੂੰ ਜਿਲਾ ਪ੍ਰਧਾਨ ਬਣਾਏ ਜਾਣ ਦੀ ਖੁਸ਼ੀ ਦੇ ਵਿੱਚ ਆਪਾਂ ਸਾਰਿਆਂ ਨੇ ਰੂਬਰੂਹ ਹੋਣਾ ਹੈ। ਇਹ ਪ੍ਰੋਗਰਾਮ 12 ਨਵੰਬਰ ਦਿਨ ਵੀਰਵਾਰ ਨੂੰ ਦਵਿੰਦਰ ਸਿੰਘ ਬੀਹਲਾ ਜੀ ਦੇ ਆਫਿਸ ਗਰੀਨ ਐਵਨਿਉ,ਨਾਨਕਸਰ ਰੋਡ ਬਰਨਾਲਾ ਵਿਖੇ ਹੋਵੇਗਾ,ਸਵੇਰੇ 10 ਵਜੇ ਤੋਂ ਦੁਪਹਿਰ ਦੇ 1 ਵਜੇ ਤੱਕ ਚਾਹ ਅਤੇ ਪਕੌੜਿਆਂ ਦਾ ਲੰਗਰ ਵਰਤੇਗਾ,ਸੋ ਆਉ ਆਪਾਂ ਸਾਰੇ ਰਲ ਕੇ ਜਿੱਥੇ ਆਪਾਂ ਆਪਣੇ ਪਵਿੱਤਰ ਤਿਉਹਾਰਾਂ ਦੀ ਖੁਸ਼ੀ ਸਾਂਝੀ ਕਰੀਏ ਉੱਥੇ ਨਾਲ ਹੀ ਆਪਾਂ ਬਾਬਾ ਟੇਕ ਸਿੰਘ ਧਨੌਲਾ ਜੀ ਦੇ ਪ੍ਰਧਾਨ ਲਾਏ ਜਾਣ ਦੀ ਖੁਸ਼ੀ ਦੇ ਵਿੱਚ ਇਕੱਠੇ ਹੋਈਏ। ਇਹ ਸੱਦਾ ਬਰਨਾਲਾ ਜਿਲਾ ਦੇ ਹਰ ਇੱਕ ਵਿਅਕਤੀ ਨੂੰ ਅਤੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਦਵਿੰਦਰ ਸਿੰਘ ਬੀਹਲਾ ਨੂੰ ਜਿਨੇ ਵੀ ਪਿਆਰ ਕਰਨ ਵਾਲੇ ਨੇ ਸਭ ਨੂੰ ਖੁੱਲਾ ਸੱਦਾ ਹੈ ਕਿ ਆਉ ਆਪਾਂ ਰਲ ਕੇ ਇਹ ਖੁਸ਼ੀ ਸਾਂਝੀ ਕਰੀਏ।

ਪੁਲੀਸ ਪ੍ਰਸ਼ਾਸ਼ਨ ਤੋਂ ਦੁਖੀ ਧਰਮਕੋਟ ਹਲਕੇ ਦੇ ਕਾਂਗਰਸੀ ਪੁੱਜੇ ਵਿਧਾਇਕ ਲੋਹਗੜ੍ਹ ਦੇ ਦਰਬਾਰ  

 ਧਰਮਕੋਟ, ਨਵੰਬਰ   2020   ( ਜੱਜ ਮਸੀਤਾਂ ਅਤੇ ਰਾਣਾ ਸ਼ੇਖਦੌਲਤ )

 ਆਮ ਹੀ ਦੇਖਣ ਵਿਚ ਆਇਆ ਹੈ ਕਿ ਸੱਤਾਧਾਰੀ ਪਾਰਟੀ ਦੇ ਕਾਰਜਕਾਲ ਦੌਰਾਨ ਪੁਲਸ ਪ੍ਰਸ਼ਾਸਨ ਤੋਂ ਦੁਖੀ ਵਿਰੋਧੀ ਪਾਰਟੀਆਂ ਧਰਨੇ ਮੁਜ਼ਾਹਰੇ ਕਰਦੀਆਂ ਹਨ ਪਰ ਧਰਮਕੋਟ ਹਲਕੇ 'ਚ ਵੱਖਰੀ ਗੱਲ  ਦੇਖਣ ਨੂੰ ਮਿਲੀ। ਧਰਮਕੋਟ ਹਲਕੇ ਦੇ ਵੱਡੀ ਗਿਣਤੀ 'ਚ ਸੀਨੀਅਰ ਕਾਂਗਰਸੀ ਆਗੂਆਂ ਜੋ ਕਿ ਵੱਖ-ਵੱਖ ਅਹੁਦਿਆਂ ਤੇ ਤਾਇਨਾਤ ਹਨ। ਉਨ੍ਹਾਂ ਆਪਣੀ ਇਕੱਤਰਤਾ ਦੌਰਾਨ ਧਰਮਕੋਟ ਹਲਕੇ 'ਚ ਪੁਲਸ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਸੁਣਵਾਈ ਨਾ ਕਰਨ 'ਤੇ ਉਨ੍ਹਾਂ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਕੋਲ ਆਪਣੇ ਦੁੱਖੜੇ ਰੋਏ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪ੍ਰਿਤਪਾਲ ਸਿੰਘ ਚੀਮਾ ਚੇਅਰਮੈਨ ਬਲਾਕ ਸੰਮਤੀ, ਇੰਦਰਪ੍ਰੀਤ ਸਿੰਘ ਬਟੀ ਪ੍ਰਧਾਨ ਨਗਰ ਕੌਂਸਲ, ਜਰਨੈਲ ਸਿੰਘ ਖੰਭੇ ਚੇਅਰਮੈਨ ਮਾਰਕੀਟ ਕਮੇਟੀ ਫਤਿਹਗੜ੍ਹ ਪੰਜਤੂਰ, ਸ਼ਿਵਾਜ ਸਿੰਘ ਭੋਲਾ ਚੇਅਰਮੈਨ ਮਾਰਕੀਟ ਕਮੇਟੀ ਕੋਟ ਈਸੇ ਖਾਂ, ਕੁਲਬੀਰ ਸਿੰਘ ਲੋਂਗੀਵਿੰਡ ਚੇਅਰਮੈਨ ਪੀ.ਏ.ਡੀ.ਬੀ, ਅਮਨ ਗਿਲ ਪ੍ਰਧਾਨ ਨਗਰ ਪੰਚਾਇਤ ਫਤਿਹਗੜ੍ਹ ਪੰਜਤੂਰ, ਦਰਸ਼ਨ ਸਿੰਘ ਲਲਿਹਾਂਦੀ ਵਾਇਸ ਚੇਅਰਮੈਨ, ਬਲਤੇਜ ਸਿੰਘ ਗਿੱਲ ਚੇਅਰਮੈਨ ਕੋਆ, ਮਾਰਕੀਟ ਸੁਸਾਇਟੀ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਹੁੰਦੇ ਹੋਏ ਵੀ ਧਰਮਕੋਟ ਹਲਕੇ ਵਿਚ ਪੁਲਸ ਪ੍ਰਸ਼ਾਸਨ ਵਲੋਂ ਉਨ੍ਹਾਂ ਦੇ ਵਰਕਰਾਂ ਦੇ ਜਾਇਜ਼ ਕੰਮ ਵੀ ਨਹੀਂ ਕੀਤੇ ਜਾ ਰਹੇ। ਉਪਰੋਕਤ ਆਗੂਆਂ ਨੇ ਦੱਸਿਆ ਕਿ ਪੁਲਸ ਪ੍ਰਸ਼ਾਸਨ ਵਲੋਂ ਕਾਂਗਰਸੀ ਵਰਕਰਾਂ ਨੂੰ ਜਾਣਬੁੱਝ ਕੇ ਜਲੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਫਤਿਹਗੜ੍ਹ ਪੰਜਤੂਰ ਵਿਖੇ ਕਾਂਗਰਸੀ ਵਰਕਰ ਨਾਲ ਧੱਕੇਸ਼ਾਹੀ ਖਿਲਾਫ਼ ਉਨ੍ਹਾਂ ਵਲੋਂ ਧਰਨਾ ਵੀ ਲਗਾਇਆ ਗਿਆ ਸੀ। ਇਸ ਧਰਨੇ ਦੌਰਾਨ ਭਾਵੇਂ ਐਫ.ਆਈ.ਆਰ.ਦਰਜ ਤਾਂ ਕੀਤੀ ਗਈ, ਪਰ ਕਾਰਵਾਈ ਕੋਈ ਨਹੀਂ ਹੋਈ। ਇਸ ਤੋਂ ਇਲਾਵਾ ਵੀ ਹਲਕੇ ਦੇ ਵੱਖ-ਵੱਖ ਥਾਣਿਆਂ ਅਤੇ ਪੁਲਸ ਚੌਂਕੀਆਂ 'ਚ ਕਾਂਗਰਸੀ ਵਰਕਰਾਂ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਆਮ ਪਬਲਿਕ ਨੂੰ ਚਲਾਨ ਕੱਟ ਕੇ ਨਾਜਾਇਜ਼ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਸਰਕਾਰ ਹੁੰਦੇ ਹੋਏ ਸਾਡਾ ਇਹ ਹਾਲ ਹੈ ਤਾਂ ਆਮ ਲੋਕਾਂ ਦਾ ਕੀ ਹੋਵੇਗਾ। ਇਸ ਨੂੰ ਲੈ ਕੇ ਅਸੀਂ ਅੱਜ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਕੋਲ ਆਪਣੇ ਦੁੱਖੜੇ ਰੋਣ ਆਏ ਹਾਂ। ਇਸ ਮੌਕੇ ਮਨਪ੍ਰੀਤ ਸਿੰਘ ਨੀਟਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਇਕਬਾਲ ਸਿੰਘ ਰਾਮਗੜ੍ਹ ਮੈਂਬਰ ਬਲਾਕ ਸੰਮਤੀ, ਮੋਹਨ ਸਿੰਘ ਸਰਪੰਚ ਭਿੰਡਰ, ਗੁਰਜਿੰਦਰ ਸਿੰਘ ਸੋਨੀ ਸਰਪੰਚ ਇੰਦਰਗੜ੍ਹ, ਜਰਨੈਲ ਸਿੰਘ ਗੁਗਲਾ ਸਰਪੰਚ, ਮੁਖਤਿਆਰ ਸਿੰਘ ਰਾਜੂ ਸਰਪੰਚ, ਪਰਮਿੰਦਰ ਸਿੰਘ ਸਰਪੰਚ, ਬੇਅੰਤ ਸਿੰਘ ਬਿੱਟੂ ਸਰਪੰਚ ਤੋਂ ਇਲਾਵਾ ਹੋਰ ਹਾਜ਼ਰ ਸਨ।ਕੀ ਕਹਿਣਾ ਹਲਕਾ ਵਿਧਾਇਕ ਦਾ ਜਦੋਂ ਇਸ ਸਬੰਧੀ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨਾਲ ਇਸ ਮਸਲੇ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਦੇ ਵਰਕਰ ਉਸ ਪਾਰਟੀ ਦੀ ਜ਼ਿੰਦਜਾਨ ਹੁੰਦੇ ਹਨ।ਕਾਂਗਰਸੀ ਵਰਕਰਾਂ ਨੂੰ ਪੁਲਸ ਪ੍ਰਸ਼ਾਸਨ ਸਬੰਧੀ ਜੋ ਸ਼ਿੱਕਵੇਂ ਹਨ ਉਹ ਇਨ੍ਹਾਂ ਵਰਕਰਾਂ ਦਾ ਮਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿਚ ਲਿਆਉਣਗੇ ਅਤੇ ਕਾਂਗਰਸੀ ਵਰਕਰਾਂ ਦਾ ਮਾਣ-ਸਨਮਾਨ ਬਹਾਲ ਕਰਵਾਇਆ ਜਾਵੇਗਾ।

ਦਿੱਲੀ ਨੂੰ ਪਾਵਾਂਗੇ ਚਾਲੇ ਚਾਹੇ ਛੇ ਮਹੀਨੇ ਲੱਗ ਜਾਣ ਖਾਲੀ ਨਹੀਂ ਮੁੜਦੇ  -VIDEO

30 ਜਥੇਬੰਦੀਆਂ ਦੇ ਸੱਦੇ ਤੇ ਪੰਜਾਬ ਬੰਦ ਵਾਲੇ ਦਿਨ ਚੌਕ ਦੇ ਵਿੱਚ ਬਾਜਾਖਾਨਾ,ਬਰਨਾਲਾ ਰੋਡ ਜਾਮ ਕਰਕੇ ਕਿਸਾਨਾਂ ਦਾ  ਜ਼ੋਰਦਾਰ ਪ੍ਰਦਰਸ਼ਨ  

ਪੱਤਰਕਾਰ ਗੁਰਸੇਵਕ ਸੋਹੀ ਦੀ ਵਿਸ਼ੇਸ਼ ਰਿਪੋਰਟ  

ਸੈਂਟਰ ਦੀ ਮੋਦੀ ਸਰਕਾਰ ਨੇ ਜੋ ਤਿੰਨ ਆਰਡੀਨੈਂਸ ਪਾਸ ਕੀਤੇ ਹਨ ਉਸ ਦੇ ਸਬੰਧ ਵਿੱਚ ਜਿਲਾ ਬਰਨਾਲਾ ਦੇ ਪੱਖੋ ਕੈਚੀਆਂ ਵਿਖੇ 30 ਜਥੇਬੰਦੀਆਂ ਦੇ ਸੱਦੇ ਤੇ ਪੰਜਾਬ ਬੰਦ ਚੌਕ ਦੇ ਵਿੱਚ ਬਾਜਾਖਾਨਾ,ਬਰਨਾਲਾ ਰੋਡ ਜਾਮ ਕਰਕੇ ਕਿਸਾਨਾਂ ਅਤੇ ਬੀਬੀਆਂ ਵੱਲੋਂ ਜ਼ੋਰਦਾਰ ਨਾਜ਼ੀ ਨਾਅਰੇਬਾਜ਼ੀ ਕੀਤੀ ਗਈ।

 

 

24 ਸਾਲ ਲੱਗੇ ਗੁੰਮਸ਼ੁਦਾ ਸੁਦਾਗਰ ਦੇ ਬੁੱਢੇ ਮਾਂ-ਬਾਪ ਦੀ ਪੈਨਸ਼ਨ ਲਗਵਾਉਣ ਨੂੰ

ਸੁਦਾਗਰ ਗੁੰਮਸ਼ੁਦਗੀ ਸਬੰਧੀ 21 ਸਾਲਾਂ ਬਾਦ ਪੁਲਿਸ ਨੇ ਕੀਤੀ ਐਫ. ਆਈ.ਆਰ. ਦਰਜ

ਜਗਰਾਉਂ,ਨਵੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਨੇੜਲੇ ਪਿੰਡ ਟੂਸਾ ਦੇ ਗੁੰਮਸ਼ੁਦਾ ਬੇਲਦਾਰ ਸੁਦਾਗਰ ਸਿੰਘ ਦੇ ਬੁੱਢੇ ਮਾਂ-ਬਾਪ ਦੇ ਅੱਲ਼ੇ ਜ਼ਖਮਾਂ ‘ਤੇ ਮਲ਼ਮ ਲਗਾਉਣ ਲਈ ਜਿਥੇ ਯੂਨੀਵਰਸਲ਼ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ(ਰਜ਼ਿ.) ਨੂੰ 11 ਸਾਲ ਲੱਗੇ, ਉਥੇ ਸੁਦਾਗਰ ਸਿੰਘ ਦੇ ਮਾਂ-ਬਾਪ ਨੂੰ 24 ਸਾਲ ਲੰਬੀ ਉਡੀਕ ਕਰਨੀ ਪਈ। ਇਸ ਅਤਿ ਸੰਵੇਦਨਸ਼ੀਲ਼ ਮਾਮਲੇ ਸਬੰਧੀ ਪ੍ਰੈਸ ਨੂੰ ਜਾਰੀ ਇਕ ਪ੍ਰੈਸ ਨੋਟ ਰਾਹੀ ਆਰਗੇਨਾਈਜ਼ੇਸ਼ਨ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਸਤਿੰਦਰਪਾਲ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ 14 ਫਰਵਰੀ 1995 ਨੂੰ ਮੋਦਨ ਸਿੰਘ ਦਾ ਨਹਿਰੀ ਵਿਭਾਗ ‘ਚ ਬੇਲਦਾਰ ਲੱਗਾ ਨੌਜਵਾਨ ਅਮ੍ਰਿੰਤਧਾਰੀ ਪੁੱਤਰ ਰੋਜ਼ਾਨਾ ਦੀ ਤਰਾਂ੍ਹ ਘਰੋਂ ਤਾਂ ਡਿਊਟੀ ‘ਤੇ ਗਿਆ ਪਰ ਅੱਜ ਤੱਕ ਵਾਪਸ ਨਾਂ ਆਇਆ। ਬੁੱਢੇ ਮਾਂ-ਬਾਪ ਨੇ 48 ਘੰਟੇ ਉਡੀਕਣ ਤੋਂ ਬਾਦ ਪਿੰਡ ਦੇ ਸਰਪੰਚ ਨੂੰ ਨਾਲ ਲੈ ਕੇ ਪੁਲਿਸ ਜਿਲਾ ਜਗਰਾਓ ਦੇ ਥਾਣਾ ਸੁਧਾਰ ‘ਚ ਸੁਦਾਗਰ ਦੀ ਗੁੰਮਸ਼ੁਦਗੀ ਦੀ ਰਪਟ ਦਰਜ ਕਰਾਈ ਅਤੇ ਨਾਲ ਦੀ ਨਾਲ ਹੀ ਸੁਦਾਗਰ ਦੇ ਉਪ ਮੰਡਲ ਦਫਤਰ ਨਹਿਰੀ ਨੂੰ ਲਿਖਤੀ ਦਰਖਾਸਤ ਦਿੰਦਿਆਂ ਮੱਦਦ ਦੀ ਗੁਹਾਰ ਵੀ ਲਗਾਈ। ਉਨਾਂ ਪ੍ਰੈਸ ਨੋਟ ‘ਚ ਅੱਗੇ ਦੱਸਿਆ ਕਿ ਸੁਦਾਗਰ ਦੀ ਗੁੰਮਸ਼ੁਦਗੀ ਦੀ ਗੁਮੰਸ਼ੁਦਗੀ ਸਬੰਧੀ ਜਿਥੇ ਥਾਣਾ ਸੁਧਾਰ ਨੇ ਰਪਟ ਦਰਜ ਕਰਕੇ ਅਗਲੀ ਕਾਰਵਾਈ ਦਾ ਭਰੋਸਾ ਦਿੱਤਾ ਉਥੇ ਉਪ ਮੰਡਲ ਦਫਤਰ ਨਹਿਰੀ ਦੋਰਾਹਾ ਨੇ ਐਵੀਡੈਂਸ ਐਕਟ ਅਨੁਸਾਰ 7 ਸਾਲ ਬਾਦ ਆਉਣ ਲਈ ਕਹਿ ਕੇ ਵਾਪਸ ਮੋੜ ਦਿੱਤਾ। ਸੁਦਾਗਰ ਦੇ ਮਾਂ-ਬਾਪ ਨੇ ਜੁਆਨ ਪੁੱਤ ਦੀ ਭਾਲ਼ ‘ਚ ਅਨੇਕਾਂ ਸਾਧਾਂ-ਸਿਆਣਿਆਂ ਸਮੇਤ ਪੰਜਾਬ ਤਾਂ ਕੀ ਬਾਹਰਲੇ ਸੂਬਿਆਂ ਦੇ ਕਈ ਡੇਰਿਆਂ ਦੀ ਫਰੋਲਾ-ਫਰਾਲੀ ਵੀ ਕੀਤੀ ਪਰ ਕਿਧਰੋਂ ਵੀ ਸੁਦਾਗਰ ਦਾ ਭੇਤ ਨਾਂ ਲੱਗਾ। ਆਖਰ ਹੰਭ-ਹਾਰ ਕੇ ਬੁੱਢੇ ਬਾਪ ਨੇ ਪੇਂਡੂ ਮਜ਼ਦੂਰ ਦੇ ਆਗੂ ਸੁਖਦੇਵ ਮਾਣੰੂਕੇ ਨੂੰ ਨਾਲ ਲੈ ਕੇ ਗੁੰਮਸ਼ੁਦਾ ਸਰਕਾਰੀ ਕਰਮਚਾਰੀ ਦੇ ਵਾਰਸਾਂ ਨੂੰ ਫੈਮਲੀ ਪੈਨਸ਼ਨ ਅਤੇ ਬਕਾਏ ਦੀ ਪ੍ਰਾਪਤੀ ਲਈ ਮੁੱੜ ਉਪ ਮੰਡਲ ਦਫਤਰ ਨਹਿਰੀ ਦੋਰਾਹਾ ਦਾ ਦਰਵਾਜ਼ਾ ਖੜਕਾਇਆ ਤਾਂ ਜਿਥੇ ਨਹਿਰੀ ਵਿਭਾਗ ਨੇ ਪੁਲਿਸ ਰਪਟ ਦੀ ਨਕਲ਼ ਮੰਗ ਕਰਦਿਆਂ ਡੀ.ਸੀ. ਦਫਤਰ ਤੋਂ ਅੰਤਿਮ ਰਿਪੋਰਟ ਲਿਆਉਣ ਲਈ ਕਹਿਣ ਦੇ ਨਾਲ=ਨਾਲ ਦੱਸਿਆ ਕਿ ਮੌਕੇ ਦਾ ਐਸ.ਡੀ.੍ਰਓ. ਗੈਰਹਾਜ਼ਰੀਆਂ ਲਗਾ ਕੇ ਸੁਦਾਗਰ ਨੂੰ ਨੋਕਰੀ ਤੋਂ ਬਰਖਾਸਤ ਕਰ ਚੁੱਕਾ ਹੈ ਹੁਣ ਕੁੱਝ ਨਹੀਂ ਬਣ ਸਕਦਾ, ਤਾਂ ਉਥੇ ਥਾਣਾ ਪੁਲਿਸ ਕਿਹਾ ਕਿ ਅਸੀਂ ਤਾਂ 1995 ਦਾ ਰਿਕਾਰਡ ਪੁਲਿਸ ਨਿਯਮਾਂ ਅਨੁਸਾਰ ਸਾੜ ਦਿੱਤਾ ਹੈ। ਬੁੱਢੇ ਮਾਂ-ਬਾਪ ਨੂੰ ਨਾਂ ਪੁੱਤ ਦੇ ਆਉਣ ਦੀ ਆਸ ਰਹੀ ਤੇ ਨਾਂ ਹੀ ਸਰਕਾਰੀ ਸਹਾਇਤਾ ਦੀ। ਨਿਰਾਸ਼ਾ ਦੇ ਆਲ਼ਮ ‘ਚ ਡੁੱਬੇ ਮਾਂ-ਬਾਪ ਦਾ ਸਹਾਰਾ ਬਣੀ ਫਿਰ ਯੂਨੀਵਰਸਲ਼ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ। ਪ੍ਰੈਸ ਨੋਟ ਅਨੁਸਾਰ ਆਰਗੇਨਾਈਜ਼ੇਸ਼ਨ ਸਾਲ 2009 ਹੁਣ ਤੱਕ 3500 ਦੇ ਕਰੀਬ ਚਿੱਠੀਆਂ-ਪੱਤਰ ਲਿਖ ਕੇ ਜਿਥੇ ਬੁੱਢੇ ਮਾਂ-ਬਾਪ ਨੂੰ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲਗਵਾਈ, ਉਥੇ ਜੀ.ਪੀ.ਐਫ.,ਲੀਵ ਇੰਨਕੈਸਮੈਂਟ ਤੇ ਤਨਖਾਹ ਦਾ ਸਾਰਾ ਬਕਾਇਆ ਵੀ ਦਿਵਾਇਆ। ਉਨਾਂ ਅਨੁਸਾਰ ਲੰਘੇ 11 ਸਾਲਾਂ ‘ਚ ਆਰਗੇਨਾਈਜ਼ੇਸ਼ਨ ਨੂੰ ਜਿਥੇ ਜਗਰਾਉ ਅਦਾਲਤ ਤੇ ਹਾਈਕੋਰਟ ‘ਚ ਵੱਖ-ਵੱਖ 02 ਕੇਸ ਲੜੇ, ਉਥੇ ਅਨੁਸੂਚਿਤ ਜਾਤੀਆਂ ਕਮਿਸ਼ਨ ਵਿਚ ਵੀ ਕਰਮਵਾਰ 03 ਕੇਸ ਦਾਇਰ ਕਰਨੇ ਪਏ ਇਸ ਤੋਂ ਬਿਨਾਂ ਹੁਣ ਤੱਕ ਪੁਲਿਸ ਅਤੇ ਸਿਵਲ ਦੇ ਵੱਖ-ਵੱਖ 17 ਅਫਸਰਾਂ ਦੀ ਜਵਾਬ-ਤਾਲਬੀ ਵੀ ਆਰਟੀਆਈ ਕਮਿਸ਼ਨ ਅੱਗੇ ਕਰਵਾਈ ਤਾਂ ਜਾ ਕੇ ਕਿਤੇ ਗੁੰਮਸ਼ੁਦਾ ਦੇ ਵਾਰਸਾਂ ਨੂੰ 3000 ਰੁਪਏ ਮਹੀਨਾ ਦਾ ਹੱਕ ਦਿਵਾਇਆ ਸਕਿਆ ਅਤੇ ਸੁਦਾਗਰ ਦੀ ਗੁੰਮਸ਼ੁਦਗੀ ਸਬੰਧੀ 21 ਸਾਲਾਂ ਬਾਦ ਥਾਣਾ ਪੁਲਿਸ ਨੂੰ ਐਫ. ਆਈ.ਆਰ. ਨੰਬਰ 50/2016 ਵੀ ਦਰਜ ਕਰਨੀ ਪਈ। ਹੁਣ ਜਿਥੇ 1995 ਤੋਂ 2017 ਤੱਕ ਦੇ ਬਕਾਏ ਕੇਸ ਲੜਿਆ ਜਾਵੇਗਾ, ਉਥੇ ਅਣਗਿਹਲੀ ਲਈ ਜਿੰੰਮੇਵਾਰ ਅਫਸਰਾਂ ਸਮੇਤ ਬੇਵਜਾ੍ਹ ਬਰਖਾਸਤ ਕਰਨ ਵਾਲੇ ਐਸਡੀਓ ਤੇ ਐਕਸੀਅਨ ਨਹਿਰੀ ਖਿਲਾਫ ਬਣਦੀ ਕਾਰਵਾਈ ਦੀ ਲੜ੍ਹਾਈ ਵੀ ਲੜ੍ਹੀ ਜਾਵੇਗੀ।

ਸੰਤ ਬਲਵੀਰ ਸਿੰਘ ਘੁੰਨਸ ਬਾਬਾ ਟੇਕ ਸਿੰਘ ਜੀ ਨੂੰ ਜ਼ਿਲ੍ਹਾ ਪ੍ਰਧਾਨ ਬਣਨ ਤੇ ਮੁਬਾਰਕਾਂ ਦਿੰਦੇ ਹੋਏ

ਧਨੌਲਾ/ਬਰਨਾਲਾ-ਨਵੰਬਰ 2020 -(ਗੁਰਸੇਵਕ ਸਿੰਘ ਸੋਹੀ)-

ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ (ਮਹਿਲ ਕਲਾਂ) ਸੰਤ ਬਲਵੀਰ ਸਿੰਘ ਘੁੰਨਸ ਵੱਲੋਂ ਬਾਬਾ ਟੇਕ ਸਿੰਘ ਧਨੌਲਾ ਨੂੰ ਬਰਨਾਲਾ ਦਾ ਜਿਲਾ ਪ੍ਰਧਾਨ ਬਣਨ ਤੇ ਮੁਬਾਰਕਾਂ ਦਿੱਤੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਬਾ ਟੇਕ ਸਿੰਘ ਜੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਅਤੇ ਈਮਾਨਦਾਰ ਮਿਹਨਤੀ ਵਰਕਰਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਹੀ ਅੱਗੇ ਲਿਆਂਦਾ ਜਾਵੇਗਾ। ਇਸ ਸਮੇਂ ਉਨ੍ਹਾਂ ਨਾਲ ਸੰਤ ਬਲਵੀਰ ਘੁੰਨਸ ਸਿੰਘ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਕੁਰਬਾਨੀਆਂ ਭਰੀ ਪਾਰਟੀ ਹੈ ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਅਕਾਲੀ ਦਲ ਨੂੰ ਦਿਨੋਂ-ਦਿਨ ਚੜ੍ਹਦੀ ਕਲਾ ਵੱਲ ਲੈ ਕੇ ਜਾ ਰਹੇ ਹਾਂ ਅਤੇ ਬਾਬਾ ਟੇਕ ਸਿੰਘ ਧਨੌਲਾ ਇੱਕ ਪੂਰਨ ਗੁਰਸਿੱਖ ਹਨ। ਬਾਬਾ ਜੀ ਨੂੰ ਗੁਰੂਦਵਾਰਾ ਪਾਤਸ਼ਾਹੀ ਨੌਂਵੀਂ ਧਨੌਲਾ ਪਹੁੰਚ ਕੇ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਬਾਬਾ ਜੀ ਨੇ ਪਾਰਟੀ ਦੀ ਮਜ਼ਬੂਤੀ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਵੱਡਾ ਯੋਗਦਾਨ ਪਾਇਆ ਹੈ।ਬਾਬਾ ਜੀਆਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਰਨਾਲਾ ਅਤੇ ਸੰਗਰੂਰ ਵਿੱਚ ਜਿੱਤ ਪ੍ਰਾਪਤ ਕਰਕੇ ਪਾਰਟੀ ਦੀ ਝੋਲੀ ਵਿਚ ਪਾਉਣਗੇ ।

ਆਕਸਫੋਰਡ ਕੋਵਿਡ ਸ਼ੀਲਡ ਵੈਕਸੀਨ ਦਾ ਦੂਜਾ ਫੇਜ਼ ਹੁਣ ਤਕ ਸਫ਼ਲ

ਚੰਡੀਗੜ੍ਹ ,  ਨਵੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-   

 ਆਕਸਫੋਰਡ ਕੋਵਿਡ ਸ਼ੀਲਡ ਵੈਕਸੀਨ ਦੇ ਮਨੁੱਖੀ ਪ੍ਰੀਖਣ ਦਾ ਦੂਜਾ ਫੇਜ਼ ਹੁਣ ਤਕ ਸਫ਼ਲ ਰਿਹਾ ਹੈ। ਵੈਕਸੀਨ ਦੇ ਪ੍ਰੀਖਣ 'ਚ ਹੁਣ ਤਕ 149 ਵਲੰਟੀਅਰਜ਼ ਨੂੰ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ। ਅਜੇ ਤਕ ਵੈਕਸੀਨ ਦੇ ਮਨੁੱਖੀ ਪ੍ਰਰੀਖਣ ਦੇ ਪਹਿਲੇ ਤੇ ਦੂਜੇ ਫੇਜ਼ 'ਚ ਵਲੰਟੀਅਰਜ਼ ਦੇ ਸਰੀਰ 'ਚ ਕੋਈ ਵੱਡਾ ਨੁਕਸਾਨ ਵੇਖਣ ਨੂੰ ਨਹੀਂ ਮਿਲਿਆ ਹੈ। ਪੀਜੀਆਈ ਦੀ ਵਾਇਰੋਲਾਜੀ ਵਿਭਾਗ ਦੀ ਪ੍ਰੋ. ਮਿਨੀ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਲੰਟੀਅਰਜ਼ 'ਤੇ ਵੈਕਸੀਨ ਦੀ ਡੋਜ਼ ਤੋਂ ਬਾਅਦ ਹਲਕਾ ਅਸਰ ਜਿਵੇਂ ਬੁਖਾਰ ਦੇ ਲੱਛਣ ਸਾਹਮਣੇ ਆਏ। ਵੈਕਸੀਨ ਦੀ ਦੂਜੀ ਡੋਜ਼ ਦਾ ਪ੍ਰੀਖਣ ਕਰੀਬ ਦੋ ਮਹੀਨੇ ਤਕ ਚੱਲੇਗਾ। ਇਸ ਦਾ ਪੂਰਾ ਪ੍ਰੀਖਣ ਹੋਣ ਤੋਂ ਬਾਅਦ ਸਾਰੇ ਵਲੰਟੀਅਰਜ਼ 'ਚ ਆਏ ਬਦਲਾਅ ਤੇ ਸਰੀਰ ਦੇ ਅੰਦਰੂਨੀ ਹਿੱਸੇ 'ਚ ਕਿਵੇਂ ਦੇ ਬਦਲਾਅ ਹੋਏ, ਇਸ ਬਾਰੇ ਰਿਪੋਰਟ ਤਿਆਰ ਕਰ ਕੇ ਮਨੁੱਖੀ ਸੁਰੱਖਿਆ ਦੇ ਮਾਪਦੰਡਾਂ 'ਤੇ ਪਰਖਿਆ ਜਾਏਗਾ।

ਵੈਕਸੀਨ ਦੇ ਮਨੁੱਖੀ ਪ੍ਰੀਖਣ ਲਈ 234 ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਇਆ

ਵੈਕਸੀਨ ਦੇ ਮਨੁੱਖੀ ਪ੍ਰੀਖਣ ਲਈ ਹੁਣ ਤਕ ਪੀਜੀਆਈ 'ਚ 234 ਲੋਕਾਂ ਨੇ ਆਪਣਾ ਰਜਿਸਟ੍ਰੇਸ਼ਨ ਕਰਵਾਇਆ ਹੈ। ਇਨ੍ਹਾਂ ਲੋਕਾਂ ਦੀ ਸਕ੍ਰੀਨਿੰਗ ਹੋ ਚੁੱਕੀ ਹੈ। ਜਲਦ ਹੀ ਇਨ੍ਹਾਂ ਲੋਕਾਂ ਨੂੰ ਵੀ ਵੈਕਸੀਨ ਦੇ ਟ੍ਰਾਇਲ 'ਚ ਸ਼ਾਮਲ ਕੀਤਾ ਜਾਵੇਗਾ।

ਸਰਵੇ 'ਚ ਹੈਰਾਨ ਕਰਨ ਵਾਲੇ ਤੱਥ ਆਏ ਸਾਹਮਣੇ

ਪ੍ਰੋ. ਮਿਨੀ ਨੇ ਦੱਸਿਆ ਕਿ ਪੀਜੀਆਈ ਦੇ ਸਰਵੇ ਦੌਰਾਨ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਪੀਜੀਆਈ ਦੇ ਵਾਇਰੋਲਾਜੀ ਵਿਭਾਗ ਨੇ ਆਕਸਫੋਰਡ ਕੋਵਿਡ ਸ਼ੀਲਡ ਵੈਕਸੀਨ ਲਈ ਹੁਣ ਤਕ 234 ਵਲੰਟੀਅਰਜ਼ ਦੀ ਸਕ੍ਰੀਨਿੰਗ ਕੀਤੀ ਹੈ। ਇਨ੍ਹਾਂ 'ਚੋਂ ਸਕ੍ਰੀਨਿੰਗ ਦੌਰਾਨ ਹੁਣ ਤਕ ਪੰਜ ਵਲੰਟੀਅਰ ਅਜਿਹੇ ਮਿਲੇ ਹਨ, ਜਿਨ੍ਹਾਂ 'ਚ ਪਹਿਲਾਂ ਹੀ ਐਂਟੀਬਾਡੀ ਬਣੀ ਹੋਈ ਮਿਲੀ। ਇਸ ਤੋਂ ਪਤਾ ਚਲਦਾ ਹੈ ਕਿ ਇਨ੍ਹਾਂ ਵਲੰਟੀਅਰਜ਼ ਨੂੰ ਪਹਿਲਾਂ ਕੋਰੋਨਾ ਹੋਇਆ ਸੀ ਪਰ ਉਨ੍ਹਾਂ ਨੂੰ ਸੰਕ੍ਰਮਣ ਬਾਰੇ ਪਤਾ ਨਹੀਂ ਲੱਗਾ ਤੇ ਐਂਟੀਬਾਡੀ ਬਣਨ ਕਾਰਨ ਉਹ ਠੀਕ ਹੋ ਗਏ।

ਕਿਸਾਨ ਭਰਾਵੋ ਕੇਂਦਰ ਸਰਕਾਰ ਨੂੰ ਹਰਾਉਂਣ ਲਈ ਆਹ ਤੀਰ ਵੀ ਚਲਾਓ! ✍️ ਅਮਨਜੀਤ ਸਿੰਘ ਖਹਿਰਾ

ਕਿਸਾਨ ਭਰਾਵੋ ਕੇਂਦਰ ਸਰਕਾਰ ਨੂੰ ਹਰਾਉਂਣ ਲਈ ਆਹ ਤੀਰ ਵੀ ਚਲਾਓ! 

ਕਿਸਾਨੀ ਸੰਘਰਸ਼ ਲੰਬਾ ਹੁੰਦਾ ਜਾ ਰਿਹੈ।ਮੋਦੀ ਵੀ ਜਿੱਦ ਫੜੀਂ ਬੈਠੈ। ਹਲਾਤ ਵੇਖ ਕੇ ਲੱਗਦੈ ਮਸਲਾ ਜਲਦੀ ਹੱਲ ਨਹੀਂ ਹੋਣਾ। ਇਸ ਲਈ ਇਕੱਲੇ ਧਰਨੇ ਰੈਲੀਆਂ ਤੇ ਨਾਰਿਆਂ ਨਾਲ ਗੱਲ ਨਹੀਂ ਬਣਨੀ। ਦੇਸ਼ ਵਿੱਚੋਂ ਭੁੱਖ ਮਰੀ ਚੁੱਕਣ ਬਦਲੇ ਸਾਨੂੰ ਜਿਹੜੀ ਸਾਬਸ਼ੇ ਦਿੱਤੀ ਜਾ ਰਹੀ ਹੈ ਉਹ ਸਾਨੂੰ ਭੁੱਖੇ ਜ਼ਰੂਰ ਮਾਰੇਗੀ। ਇਸ ਲਈ ਸਾਨੂੰ ਆਪਣੇ ਪੱਲੇ ਬੋਚ ਕੇ ਤੁਰਨਾ ਪਵੇਗਾ । ਮੇਰੀ ਸਲਾਹ ਮੁਤਾਬਿਕ ਜੇਕਰ ਕਿਸਾਨ ਕਣਕ ਝੋਨੇ ਦੀ ਖੇਤੀ ਹੇਠ ਰਕਬਾ ਘਟਾ ਕੇ ਘਰੇ ਵਰਤੋਂ ਵਾਲੀਆਂ ਵਸਤਾਂ ਦੀ ਥੋੜੀ ਥੋੜੀ ਬਿਜਾਈ ਵੀ ਕਰ ਲਵੇ ਤਾਂ ਕਿਸਾਨਾਂ ਦੀ ਆਤਮਨਿਰਭਰਤਾ  ਵੱਧ ਜਾਵੇਗੀ ਅਤੇ ਬੱਚਤ ਵੱਧ ਜਾਵੇਗੀ। ਜੇਕਰ ਪੂਰੇ ਪੰਜਾਬ ਦੇ ਕਿਸਾਨ ਇੱਕ ਇੱਕ ਏਕੜ ਰਕਬਾ ਵੀ ਘਰੇਲੂ ਜ਼ਰੂਰਤ ਵਾਲੀਆਂ ਵਸਤਾਂ ਹੇਠ ਲੈ ਆਉਂਣ ਤਾਂ ਮੋਦੀ ਮਿੱਤਰ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰ ਘੱਟ ਸਕਦੇ ਹਨ। ਹਰ ਕਿਸਾਨ ਹਲਦੀ,ਧਨੀਆ, ਸਰੋਂ,ਛੋਲੇ,ਬਾਜਰਾ,ਮੱਕੀ,ਸੌਂਫ,ਪਿਆਜ,ਲਸਣ,

ਮਿਰਚ , ਆਲੂ ,ਪੁਦੀਨਾ ,ਪਪੀਤਾ,ਅਮਰੂਦ, ਕਿੰਨੂੰ, ਕੇਲਾ, ਨਿੰਬੂ,ਤਿਲ, ਸੋਇਆਬੀਨ,ਮੂੰਗਫਲੀ,ਜਵਾਰ,ਮੌਸਮੀ ਸਬਜੀਆਂ,

ਮੇਥੇ,ਕੁਆਰ ,ਗੰਨੇ ਆਦਿ ਦੀ ਲੋੜ ਅਨੁਸਾਰ ਖੇਤੀ ਕਰ ਸਕਦਾ ਹੈ। ਇਹ ਵਸਤਾਂ ਜਿੱਥੇ ਕਾਰਪੋਰੇਟ ਘਰਾਣਿਆਂ ਦੀਆਂ ਫੈਕਟਰੀਆਂ ‘ਤੇ ਤਿਆਰ ਕੀਤੇ ਜਾਂਦੇ ਡੱਬਾਬੰਦ ਬੇਹੇ ਭੋਜਨ ਤੋਂ ਹਜਾਰਾਂ ਗੁਣਾ ਪੌਸਟਿਕ ਹੋਣਗੀਆਂ ਉੱਥੇ ਸਸਤੀਆਂ ਵੀ ਪੈਣਗੀਆਂ। ਅਸੀਂ ਪੰਜਾਬੀ ਦੋ ਫਸਲਾਂ ਕਣਕ ਝੋਨਾ ਬੀਜਦੇ ਹਾਂ ਜਿਸ ਵਿੱਚੋਂ ਝੋਨੇ ਦੀ ਅਸੀਂ ਖਪਤ ਨਹੀਂ ਕਰਦੇ ਪਰ ਬਜ਼ਾਰ ਵਿੱਚੋਂ ਹਰ ਰੋਜ ਸਾਡੇ ਘਰ ਵੀਹ ਕਿਸਮ ਦੇ ਖੇਤੀ ਉਤਪਾਦ ਆਉਂਦੇ ਹਨ। ਸਾਲ ਬਾਅਦ ਦੋ ਫਸਲਾਂ ਵੇਚ ਕੇ ਪੰਜਾਹ ਵਸਤਾਂ ਮੁੱਲ ਖਰੀਦਣ ਵਾਲਾ ਕਿਸਾਨ ਕਦੇ ਵੀ ਆਰਥਿਕ ਤੌਰ ‘ਤੇ ਖੁਸ਼ਹਾਲ ਨਹੀਂ ਬਣ ਸਕਦਾ। ਸੋ ਬੇਨਤੀ ਹੈ ਕਿਸਾਨੀ ਧਰਨਿਆਂ ਦਾ ਸੰਚਾਲਨ ਕਰ ਰਹੀਆਂ ਧਿਰਾਂ ਨੂੰ ਕਿ ਉਹ ਆਪਣੇ ਭਾਸ਼ਣਾਂ ‘ਚ ਪੰਜਾਬੀਆਂ ਦੇ ਆਤਮ ਨਿਰਭਰ ਬਣਨ ਦੇ ਫ਼ਾਰਮੂਲੇ ਵੀ ਜ਼ਰੂਰ ਸਾਂਝੇ ਕਰਨ । ਜੇਕਰ ਅਸੀਂ ਪ੍ਰਤੀ ਪਿੰਡ ਦਸ ਏਕੜ ਰਕਬਾ ਵੀ ਘਰੇਲੂ ਵਰਤੋਂ ਵਾਲੇ ਸਮਾਨ ਦੀ ਉਪਜ ਹੇਠ ਕਰ ਲਿਆ ਤਾਂ ਪੂਰੇ ਪੰਜਾਬ ‘ਚ ਇਹ ਰਕਬਾ ਸਵਾ ਲੱਖ ਏਕੜ ਬਣ ਜਾਵੇਗਾ। ਕਾਰਪੋਰੇਟ ਘਰਾਣਿਆਂ ਦੇ ਚੁੰਗਲ਼ ਵਿੱਚੋਂ ਸਾਢੇ ਤੇਰਾਂ ਅਰਬ ਰੁਪੈ ਨਿਕਲ ਕੇ ਕਿਸਾਨ ਮਜ਼ਦੂਰਾਂ ਦੀਆਂ ਜੇਬਾਂ ‘ਚ ਆ ਜਾਣਗੇ। ਹੁਣ ਸਹੀ ਵੇਲਾ ਹੈ । ਆਓ ਕਣਕ ਹੇਠ ਰਕਬਾ ਘਟਾਈਏ ਅਤੇ ਪਿੰਡ ਵਿੱਚ ਹੀ ਸਾਡੀਆਂ ਬਹੁਤੀਆਂ ਲੋੜਾਂ ਪੂਰੀਆਂ ਕਰਨ ਵਾਲਾ ਪੁਰਾਣਾ ਵਿਰਾਸਤੀ ਖੇਤੀ ਮਾਡਲ ਅਪਣਾਈਏ। 

ਜੈ ਜਵਾਨ ,ਜੈ ਕਿਸਾਨ,

✍️ ਅਮਨਜੀਤ ਸਿੰਘ ਖਹਿਰਾ

ਛੋਟੀਆਂ-ਛੋਟੀਆਂ ਪੰਜਾਬ ਵਿੱਚ ਪਲ ਬੱਚਿਆਂ ਵੱਲ ਪਰਿਵਾਰਾਂ ਨੂੰ ਧਿਆਨ ਦੇਣ ਦੀ ਜ਼ਰੂਰਤ-ਮਹੰਤ ਠੀਕਰੀਵਾਲ  

ਮਹਿਲ ਕਲਾਂ/ਬਰਨਾਲਾ-ਨਵੰਬਰ 2020 -(ਗੁਰਸੇਵਕ ਸਿੰਘ ਸੋਹੀ)-

ਪੰਜਾਬ ਚ ਬਲਾਤਕਾਰ ਦੀਆਂ ਘਟਨਾਵਾਂ ਦਿਨੋਂ ਦਿਨ ਵੱਧ ਰਹੀਆਂ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਨਾ ਹੋ ਕੇ ਬੇਟੀ ਮਰਵਾਓ ਬੇਟੀ ਘਟਾਓ ਦਾ ਨਾਅਰਾ ਸੱਚਾ ਹੁੰਦਾ ਜਾਪਦਾ ਹੈ ਕਿਉਂਕਿ ਬੀਤੇ ਦਿਨੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ 6 ਸਾਲਾ ਬੱਚੀ ਦਾ ਬਲਾਤਕਾਰ ਕਰ ਕੇ ਜ਼ਿੰਦਾ ਜਲਾ ਦਿੱਤਾ ਗਿਆ ਅਤੇ ਕੁਝ ਦਿਨ ਪਹਿਲਾਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਦਾਨਗੜ੍ਹ ਵਿਖੇ 4 ਸਾਲਾਂ ਬੱਚੀ ਦੀ ਬੱਚੀ ਨੂੰ 16 ਸਾਲ ਦੇ ਲੜਕੇ ਵਲੋਂ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਹੰਤ ਗੁਰਮੀਤ ਸਿੰਘ ਠੀਕਰੀਵਾਲ ਜੀ ਨੇ ਕਿਹਾ ਕਿ 10 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਇਹ ਆਮ ਘਟਨਾਵਾਂ ਹੋ ਰਹੀਆਂ ਹਨ। ਪਿੰਡਾਂ ਅਤੇ ਸ਼ਹਿਰਾਂ ਵਿੱਚ ਕਿਸੇ ਦਾ ਵੀ ਧਿਆਨ ਇਸ ਵੱਲ ਨਾ ਹੋ ਕੇ ਪੈਸੇ ਦੀ ਦੌੜ ਵਿੱਚ ਦਿਨੋ -ਦਿਨ ਜੁਲਮ ਵੱਧ ਰਹੇ ਹਨ ਤੇ ਆਪੋ ਆਪਣੇ ਕੰਮਾਂ ਵਿੱਚ ਲੱਗੇ ਹੋਏ ਹਨ।ਇਸ ਤਰ੍ਹਾਂ ਲਗਦਾ ਇਹੋ ਜਿਹੀਆਂ ਘਟਨਾਵਾਂ ਸੁਣਕੇ ਦੁਨੀਆ ਦਾ ਅੰਤ ਆ ਗਿਆ ਹੋਵੇ। 20 ਸਾਲ ਪਹਿਲਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੁੜੀਆਂ ਮੁੰਡੇ ਇਕੱਠੇ ਘਰਾਂ ਵਿੱਚ ਇਕੱਠੇ ਖੇਡਦੇ ਸਨ ਕਿਉਂਕਿ ਉਸ ਸਮੇਂ ਇੰਟਰਨੈੱਟ ਮੋਬਾਈਲਾਂ ਦਾ ਯੁੱਗ ਨਹੀਂ ਸੀ ਜੋ ਕਿ 10-12 ਸਾਲ ਦੇ ਮੁੰਡੇ ਕੁੜੀਆਂ ਨੂੰ ਗ਼ਲਤ ਗੱਲਾਂ ਬਾਰੇ ਜਾਣਕਾਰੀ ਨਹੀਂ ਸੀ ਪਰ ਅੱਜ ਕੱਲ੍ਹ ਤਾਂ ਸਾਰੇ ਹੀ ਬੱਚਿਆਂ ਨੂੰ ਅਸ਼ਲੀਲ ਗੱਲਾਂ ਬਾਰੇ ਪਤਾ ਹੈ ਗੁਰਮੀਤ ਸਿੰਘ ਜੀ ਨੇ ਕਿਹਾ ਕਿ ਹੁਣ ਬੱਚੀਆਂ ਤੇ ਹੋ ਰਹੇ ਜ਼ੁਲਮਾਂ ਬਾਰੇ ਆਪਣੇ ਪਰਿਵਾਰਾਂ ਵਿੱਚ ਵਿਚਾਰ ਕੀਤੀ ਜਾਵੇ। ਫੂਲਨ ਦੇਵੀ ਨੇ ਖ਼ੁਦ ਸਮਾਜ ਨੂੰ ਸੁਧਾਰਨ ਲਈ ਇਸ ਸਮਾਜ ਵਿੱਚ ਹੀ ਰਹਿ ਕੇ ਦੱਸ ਦਿੱਤਾ ਸੀ ਕਿ ਔਰਤ ਨੂੰ ਕਮਜ਼ੋਰ ਨਾ ਸਮਝਿਆ ਜਾਵੇ। ਪਰ ਫੇਰ ਵੀ ਇਹ ਸਮਾਜ ਨਹੀਂ ਸੁਧਰ ਸਕਿਆ । ਸਾਨੂੰ ਸਭ ਨੂੰ ਆਪਣੀਆਂ ਕਮੀਆਂ ਦੂਰ ਕਰਕੇ ਇਸ ਸਮਾਜ ਵਿੱਚ ਪਲ ਰਹੀਆਂ ਛੋਟੀਆਂ-ਛੋਟੀਆਂ ਕਰੂੰਬਲਾਂ ਨੂੰ ਬਚਾਉਣਾ ਚਾਹੀਦਾ ਹੈ।ਸਰਕਾਰਾਂ ਨੂੰ ਇਨ੍ਹਾਂ ਦੀ ਰਖਵਾਲੀ ਲਈ ਸਖਤ ਕਾਨੂੰਨ ਬਣਾਉਣੇ ਚਾਹੀਦੇ ਹਨ। ਤਾ ਜੋ ਕੋਈ ਵੀ ਗ਼ਲਤੀ ਨਾ ਕਰ ਸਕੇ ਸਾਡੇ ਕਲਾਕਾਰਾਂ ਅਤੇ ਗੀਤਕਾਰਾਂ ਨੂੰ ਇਸ ਸਬੰਧੀ ਜਾਗਰੂਕ ਹੋ ਕੇ ਇਸ ਸਮੱਸਿਆ ਬਾਰੇ ਵੱਧ ਤੋਂ ਵੱਧ ਵਿਚਾਰ ਕਰਨੀ ਚਾਹੀਦੀ ਹੈ ਤਾਂ ਜੋ ਸਮਾਜ ਵਿੱਚ ਗੰਦ ਅਤੇ ਗਲਤ ਸੋਚ ਨੂੰ ਕੱਢਿਆ ਜਾ ਸਕੇ ਤੇ ਸੋਚ ਨੂੰ ਸੁਚੱਜਤਾ ਅਤੇ ਵਧੀਆ ਕੀਤਾ ਜਾ ਸਕੇ ਜ਼ੁਰਮ ਕਰਨ ਵਾਲੇ ਲੋਕਾਂ ਨੂੰ ਮੌਕੇ ਤੇ ਹੀ ਫਾਂਸੀ ਦੀ ਸਜ਼ਾ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਆਪਾਂ ਸਭ ਨੂੰ ਆਪਣੇ ਪਰਿਵਾਰ ਸਕੂਲਾਂ ਅਤੇ ਆਂਗਣਵਾਡ਼ੀ ਸੈਟਰਾਂ ਵਿੱਚ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਵੇ ਕਿ ਜੇਕਰ ਤੁਹਾਨੂੰ ਕੋਈ ਗਲਤ ਤਰੀਕੇ ਨਾਲ ਛੂਹਦਾ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਪਰਿਵਾਰ ਅਤੇ ਟੀਚਰਾਂ ਨੂੰ ਦਿੱਤੀ ਜਾਵੇ ।ਕਿਸੇ ਤੇ ਯਕੀਨ ਕਰਨ ਨਾਲੋਂ ਆਪਣੇ -ਆਪਣੇ ਘਰਾਂ ਦੇ ਵਿੱਚ ਬੱਚਿਆਂ ਦੀ ਦੇਖ-ਰੇਖ ਆਪ ਕਰੀਏ। ਇਸ ਤਰ੍ਹਾਂ ਨਾਲ ਹੀ ਸਮਾਜ ਵਿੱਚ ਘਟਨਾਵਾਂ ਰੁਕ ਸਕਦੀਆਂ ਹਨ ਅਤੇ ਸਾਡੇ ਸਮਾਜ ਵਿਚ ਔਰਤਾਂ ਨੂੰ ਕਿੰਨਾ ਸਤਿਕਾਰ ਦਿੱਤਾ ਜਾਂਦਾ ਹੈ ਪੰਜਾਬ ਵਿੱਚ ਕੁੜੀਆਂ ਮੁੰਡਿਆਂ ਦੇ ਨਾਲੋਂ ਵੱਧ ਚੜ੍ਹ ਕੇ ਬੜੀਆਂ-ਵੱਡੀਆਂ ਮੱਲਾਂ ਮਾਰ ਰਹੀਆਂ ਹਨ। ਪੰਜਾਬ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਦੇ ਸਾਰੇ ਵਿਭਾਗ ਵਿੱਚ ਔਰਤਾਂ ਕੰਮ ਕਰਦੀਆਂ ਹਨ। ਸਰਕਾਰ ਵੱਲੋਂ ਵੀ ਔਰਤਾਂ ਨੂੰ 33 ਪ੍ਰਤੀਸ਼ਤ ਕੋਟਾ ਰਾਖਵਾਂ ਰੱਖ ਦਿੱਤਾ ਗਿਆ ਹੈ ਫੇਰ ਵੀ ਸਮਾਜ ਵਿੱਚ ਔਰਤਾਂ ਨਾਲ ਗਲਤ ਵਿਵਹਾਰ ਕੀਤਾ ਜਾਂਦਾ ਹੈ। ਸਾਡੇ ਗੁਰੂਆਂ-ਪੀਰਾਂ ਨੇ ਵੀ ਔਰਤਾਂ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਮਾਜ ਸੁਧਾਰ ਵੀ ਔਰਤਾਂ ਹਨ।ਗੁਰੂਆਂ-ਪੀਰਾਂ ਦਾ ਜਨਮ ਵੀ ਔਰਤ ਤੋਂ ਹੀ ਹੋਇਆ ਹੈ। ਇਸ ਲਈ ਸਭ ਤੋਂ ਸਤਿਕਾਰ ਯੋਗ ਔਰਤ ਹੀ ਹੈ। ਸਾਡੇ ਪਰਿਵਾਰਾਂ ਅਤੇ ਅਧਿਆਪਕਾਂ ਨੂੰ ਹੀ ਇਨ੍ਹਾਂ ਬੱਚੀਆਂ ਨੂੰ ਸਮਝਾਉਣਾਂ ਚਾਹੀਦਾ ਹੈ ਤਾਂ ਜੋ ਸਮਾਜ ਵਿੱਚੋਂ ਗਲਤ ਸੋਚ ਨੂੰ ਬਦਲਿਆ ਜਾ ਸਕੇ ਤੇ ਬੱਚੀਆਂ ਤੇ ਦਿਨ ਦਿਹਾੜੇ ਹੋ ਰਹੇ ਜ਼ੁਲਮਾਂ ਨੂੰ ਨੱਥ ਪਾਈ ਜਾ ਸਕੇ ।

ਅਜੀਤਵਾਲ ਵਿਖੇ ਰੇਲਵੇ ਸਟਾਫ ਦੀ ਰਿਟਾਇਰਮੈਂਟ ਪਾਰਟੀ

ਅਜੀਤਵਾਲ, ਨਵੰਬਰ  2020 ( ਬਲਬੀਰ ਸਿੰਘ ਬਾਠ)

  ਅੱਜ ਰੇਲਵੇ ਸਟਾਫ਼ ਦੇ ਗਿਆਰਾਂ ਮੈਂਬਰ ਰਿਟਾਇਰਮੈਂਟ ਹੋਣ ਤੇ  ਸਮੂਹ ਰੇਲਵੇ ਸਟਾਫ ਵੱਲੋਂ ਵਿਦਾਇਗੀ ਪਾਰਟੀ ਕੀਤੀ ਗਈ  ਜਦ ਸਖ਼ਤੀ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਰਜਿੰਦਰ ਸਿੰਘ ਨੇ ਦੱਸਿਆ ਕਿ ਰੇਲਵੇ ਮਹਿਕਮੇ ਵਿਚ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ  ਗਿਆਰਾਂ ਮੁਲਾਜ਼ਮਾਂ ਨੂੰ ਰਿਟਾਇਰਮੈਂਟ ਪਾਰਟੀ ਦਿੱਤੀ ਗਈ ਉਨ੍ਹਾਂ ਕਿਹਾ ਕਿ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਅਤੇ ਗਿਆਰਾਂ   ਮੁਲਾਜ਼ਮਾਂ ਦੇ ਬੱਚਿਆਂ ਨੂੰ ਵੀ ਨੌਕਰੀ ਦੇ ਦਿੱਤੀ ਗਈ  ਇਸ ਪ੍ਰਾਪਤੀ ਲਈ ਉਨ੍ਹਾਂ ਕੁਲਵਿੰਦਰ ਸਿੰਘ ਗਰੇਵਾਲ ਡੈਸਕ ਪਰੈਜ਼ੀਡੈਂਟ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਦੀ ਸਖਤ ਮਿਹਨਤ ਦੀ ਬਦੌਲਤ ਅੱਜ ਉਹਨਾਂ ਦੇ ਬੱਚੇ ਨੌਕਰੀ ਉੱਤੇ ਲੱਗ ਗਏ  ਅੱਜ ਸੀਨੀਅਰ ਸਟਾਫ ਵੱਲੋਂ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੇ ਹਾਰ ਪਾ ਕੇ  ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ  ਇਸ ਸਮੇਂ ਮੁੱਖ ਮਹਿਮਾਨ ਪਰਦੀਪ ਕੁਮਾਰ ਗੁਪਤਾ ਸੈਕਟਰੀ ਰਾਜੇਸ਼ ਗੁਪਤਾ ਪ੍ਰਧਾਨ ਬਲਾਕ ਜਸਬੀਰ ਸਿੰਘ ਜਸਵੰਤ ਦਰ ਕੁਮਾਰ ਸੁਸ਼ੀਲ ਕੁਮਾਰ ਉੱਤਮ ਕੁਮਾਰ ਸੀਪੀ ਸਿੰਘ  ਜਗਜੀਤ ਸਿੰਘ ਜੱਗੀ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਰਾਜਾ ਲੰਬੜਦਾਰ  ਓਮ ਪ੍ਰਕਾਸ਼ ਮੰਗਤ ਰਾਮ ਮੰਗਾ ਧਰਮਪੁਰਾ ਐ ਰਾਮ ਛਬੀਲਾ ਖੁਮਾਰੀ ਮੱਖਣ ਸਿੰਘ ਸੰਸਾਰ ਜਾਂ ਦੇ ਟਰਾਲੀ ਮੈਨ ਬਲਖੰਡੀ ਫੂਲ ਚੰਦ ਤੋਂ ਇਲਾਵਾ ਪਰਿਵਾਰਕ ਮੈਂਬਰ  ਰਿਸ਼ਤੇਦਾਰ ਸਾਕ ਸਬੰਧੀ ਅਤੇ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ  ਪ੍ਰਧਾਨ ਜੀ ਨੇ ਨਵੇਂ ਨਿਯੁਕਤ ਨੌਜਵਾਨ ਨੌਜਵਾਨਾਂ ਨੂੰ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਈਮਾਨਦਾਰੀ ਨਾਲ ਨਿਭਾਉਣ  ਇਸ ਸਮੇਂ ਉਨ੍ਹਾਂ  ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪ੍ਰਮਾਤਮਾ ਇਨ੍ਹਾਂ ਨੌਜਵਾਨ ਮੁਲਾਜ਼ਮਾਂ ਨੂੰ ਤਰੱਕੀਆਂ ਬਖ਼ਸ਼ੇ

ਫ਼ਰਜ਼ੀ ਬਿੱਲਾਂ ਦੇ ਮਾਮਲੇ 'ਚ ਅਦਾਲਤ ਵੱਲੋਂ ਮਨਜਿੰਦਰ ਸਿਰਸਾ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੇ ਹੁਕਮ

 ਅੰਮ੍ਰਿਤਸਰ,ਨਵੰਬਰ   2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-    

 ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਫ਼ਰਜ਼ੀ ਬਿੱਲ ਬਣਾ ਕੇ ਭੁਗਤਾਨ ਦੇ ਮਾਮਲੇ ਵਿਚ ਅਦਾਲਤ ਨੇ ਸਬੰਧਤ ਥਾਣੇ ਨੂੰ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ਐੱਫਆਈਆਰ ਦਰਜ ਕਰ ਕੇ 21 ਨਵੰਬਰ ਨੂੰ ਅਗਲੀ ਸੁਣਵਾਈ ਵਿਚ ਪੇਸ਼ ਹੋਣ ਲਈ ਹੁਕਮ ਜਾਰੀ ਕੀਤੇ ਹਨ। ਜਦਕਿ ਦੂਜੇ ਪਾਸੇ ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਦਿੱਲੀ ਕਮੇਟੀ ਨੇ ਕਿਹਾ ਹੈ ਕਿ ਉਸ ਸਮੇਂ ਦੇ ਮੌਜੂਦਾ ਪ੍ਰਧਾਨ ਮਨਜੀਤ ਸਿੰਘ ਜੀਕੇ ਵੱਲੋਂ ਟੈਂਟ ਹਾਊਸ ਨੂੰ ਕੰਮ ਦੀ ਆਗਿਆ ਦਿੱਤੀ ਗਈ ਸੀ। ਬਤੌਰ ਜਨਰਲ ਸਕੱਤਰ ਉਨ੍ਹਾਂ ਨੇ ਪ੍ਰਧਾਨ ਦੇ ਦਸਤਖ਼ਤਾਂ ਤੋਂ ਬਾਅਦ ਆਪਣੇ ਦਸਤਖ਼ਤ ਕੀਤੇ ਸਨ।

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦੱਸਿਆ ਕਿ ਬੀਤੀ 7 ਨਵੰਬਰ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਸਬੰਧਤ ਮਾਮਲੇ ਸਬੰਧੀ ਐੱਫਆਈਆਰ ਦਰਜ ਕਰਨ ਦੇ ਹੁਕਮ ਕੀਤੇ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਦੀ ਅਦਾਲਤ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ 2013 ਵਿਚ ਜਨਰਲ ਸਕੱਤਰ ਦੇ ਅਹੁਦੇ 'ਤੇ ਰਹਿੰਦਿਆਂ 65 ਲੱਖ, 99 ਹਜ਼ਾਰ, 729 ਰੁਪਏ ਦੇ ਫਰਜ਼ੀ ਬਿੱਲਾਂ ਨੂੰ ਮਨਜ਼ੂਰੀ ਦੇਣ ਦੇ ਦੋਸ਼ ਵਿਚ ਐੱਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ। ਇਹ ਕੇਸ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪੀਆਰਓ ਭੁਪਿੰਦਰ ਸਿੰਘ ਨੇ ਪਾਇਆ ਸੀ, ਜਿਸ 'ਤੇ ਜੱਜ ਧੀਰੇਂਦਰ ਰਾਣਾ ਨੇ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੂੰ ਆਈਪੀਸੀ ਦੀ ਧਾਰਾ 403/406/ 409/420/ 426/468/470/471 ਦੇ ਤਹਿਤ ਐੱਫਆਈਆਰ ਦਰਜ ਕਰ ਕੇ ਅਗਲੀ ਸੁਣਵਾਈ 21 ਨਵੰਬਰ 2020 ਨੂੰ ਲੈ ਕੇ ਆਉਣ ਦਾ ਹੁਕਮ ਕੀਤਾ ਹੈ। ਸਰਨਾ ਨੇ ਦੱਸਿਆ ਕਿ ਅਦਾਲਤ ਨੂੰ ਰਾਈਜਿੰਗ ਬਾਲ ਵੇਡਿੰਗ ਐਂਡ ਈਵੈਂਟ ਪਲਾਨਰ, ਰਾਜਾ ਟੈਂਟ ਤੇ ਹਰਸ਼ ਆਪਟੀਕਲ ਦੇ ਬਿੱਲ ਫਰਜ਼ੀ ਲੱਗ ਰਹੇ ਹਨ ਜਿਸ ਨੂੰ ਸਿਰਫ਼ ਸਿਰਸਾ ਨੇ ਮਨਜ਼ੂਰੀ ਦਿੱਤੀ ਸੀ। ਹਰਸ਼ ਆਪਟੀਕਲ ਦੇ ਸਿਰਸੇ ਵੱਲੋਂ ਇਕੱਲਿਆਂ ਪਾਸ ਕੀਤੇ ਗਏ 29 ਹਜ਼ਾਰ, 799 ਰੁਪਏ ਦੇ 3 ਬਿੱਲਾਂ ਰਾਹੀਂ ਖਰੀਦਿਆ ਹੋਇਆ ਵਿਖਾਇਆ ਗਿਆ ਮਹਿੰਗਾ ਚਸ਼ਮਾ ਤੇ ਲੈਂਸ ਕਿਸੇ ਨੂੰ ਦਾਨ ਵਿਚ ਦੇਣ ਨੂੰ ਅਦਾਲਤ ਨੇ ਦਿੱਲੀ ਕਮੇਟੀ ਐਕਟ ਦੇ ਸੈਕਸ਼ਨ 24 ਤਹਿਤ ਸ਼ਿਕਾਇਤਕਰਤਾ ਵੱਲੋਂ ਗ਼ਲਤ ਮੰਨਣ ਦਾ ਹਵਾਲਾ ਦਿੱਤਾ ਹਨ। ਦਿੱਲੀ ਪੁਲਿਸ ਦੀ ਆਰਥਕ ਅਪਰਾਧ ਸ਼ਾਖਾ (ਈਓਡਬਲਿਊ) ਦੀ ਜਾਂਚ ਵਿਚ ਹੋਈ ਢਿੱਲ ਉੱਤੇ ਸਖ਼ਤੀ ਵਰਤਦੇ ਹੋਏ ਅਦਾਲਤ ਨੇ ਕੇਸ ਬੰਦ ਕਰਨ ਦੀ ਮੰਗ ਨੂੰ ਖ਼ਾਰਜ ਕਰ ਦਿੱਤਾ ਹੈ। ਅਦਾਲਤ ਨੇ ਭ੍ਰਿਸ਼ਟਾਚਾਰ ਦੇ ਪਹਿਲੀ ਨਜ਼ਰ ਵਿਚ ਦਿਸੇ 7 ਬਿੰਦੂਆਂ 'ਤੇ ਈਓਡਬਲਿਊ ਨੂੰ ਅੱਗੇ ਜਾਂਚ ਕਰਨ ਦਾ ਆਦੇਸ਼ ਦਿੱਤਾ ਹੈ।

ਬਾਬਾ ਟੇਕ ਸਿੰਘ ਧਨੌਲਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਬਣਾਏ ਜਾਣ 'ਤੇ ਉਨ੍ਹਾਂ ਦਾ ਸਨਮਾਨ ਕਰਦੇ ਹੋਏ

ਧਨੌਲਾ/ਬਰਨਾਲਾ-ਨਵੰਬਰ 2020 -(ਗੁਰਸੇਵਕ ਸਿੰਘ ਸੋਹੀ)-

ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਬਾ ਟੇਕ ਸਿੰਘ ਧਨੌਲਾ ਨੂੰ ਬਰਨਾਲਾ ਦਾ ਜਿਲਾ ਪ੍ਰਧਾਨ ਬਣਨ ਤੇ ਵੱਖ-ਵੱਖ ਆਗੂਆਂ ਵੱਲੋਂ ਬਾਬਾ ਜੀ ਦੇ ਸਿਰੋਪਾਓ ਪਾ ਕੇ ਸਨਮਾਨਤ ਕੀਤਾ ਗਿਆ ਤੇ ਮੁਬਾਰਕਾਂ ਦਿੱਤੀਆਂ। ਪ੍ਰੈੱਸ ਮਿਲਣੀ ਦੌਰਾਨ ਬਾਬਾ ਟੇਕ ਸਿੰਘ ਜੀ ਨੇ ਕਿਹਾ ਕਿ ਇਮਾਨਦਾਰ ਅਤੇ ਮਿਹਨਤੀ ਆਗੂਆਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਅੱਗੇ ਲਿਆਂਦਾ ਜਾਵੇਗਾ। ਇਸ ਸਮੇਂ ਉਨ੍ਹਾਂ ਨਾਲ ਸਾਬਕਾ ਚੇਅਰਮੈਨ ਗੁਰਜੰਟ ਸਿੰਘ ਮਾਰਕੀਟ ਕਮੇਟੀ,ਮਹਿੰਦਰ ਸਿੰਘ, ਗੁਰਦੀਪ ਸਿੰਘ ਸਾਬਕਾ ਸਰਪੰਚ, ਹਰਦੀਪ ਸਿੰਘ ਸਾਬਕਾ ਐਮ ਸੀ, ਮਹਿੰਦਰਪਾਲ ਕਾਲਾ, ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਸਲੀ ਪਹਿਚਾਣ ਖਾਲਸਾ ਹੈ ਅਤੇ ਬਾਬਾ ਟੇਕ ਸਿੰਘ ਧਨੌਲਾ ਇੱਕ ਪੂਰਨ ਗੁਰਸਿੱਖ ਹਨ। ਉਨ੍ਹਾਂ ਨੇ ਅੱਜ ਬਾਬਾ ਜੀ ਦਾ ਗੁਰੂਦਵਾਰਾ ਪਾਤਸ਼ਾਹੀ ਨੌਂਵੀਂ ਧਨੌਲਾ ਪਹੁੰਚ ਕੇ ਮੂੰਹ ਮਿੱਠਾ ਕਰਵਾਇਆ ਅਤੇ ਕਿਹਾ ਬਾਬਾ ਜੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਪਹਿਲਾਂ ਹੀ ਬਹੁਤ ਵੱਡਾ ਯੋਗਦਾਨ ਪਾਇਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੋਵੇ ਜਿਲੇ, ਬਰਨਾਲਾ ਅਤੇ ਸੰਗਰੂਰ ਵਿੱਚ ਜਿੱਤ ਪ੍ਰਾਪਤ ਕਰੇਗਾ।

ਮੁੱਖ ਮੰਤਰੀ ਵੱਲੋਂ ਢੁੱਡੀਕੇ ਪਿੰਡ ਨੂੰ ਬਖ਼ਸਿਆ ਮਾਨ ਆਨਲਾਈਨ ਕੀਤਾ ਸਮਾਰਟ ਸਕੂਲ ਦਾ ਉਦਘਾਟਨ-    ਸਰਪੰਚ ਜਸਬੀਰ ਸਿੰਘ ਢਿੱਲੋਂ

ਅਜੀਤਵਾਲ,ਨਵੰਬਰ 2020 (ਬਲਵੀਰ ਸਿੰਘ ਬਾਠ)

 ਮੋਗਾ ਜ਼ਿਲਾ ਦੇ ਇਤਿਹਾਸਕ ਪਿੰਡ ਢੁੱਡੀਕੇ ਚ ਅੱਜ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਆਨਲਾਈਨ ਸਮਾਰਟ ਸਕੂਲ ਦਾ ਉਦਘਾਟਨ ਕੀਤਾ ਗਿਆ  ਜਨਸੰਘ ਤੇ ਨਾਲ ਗੱਲਬਾਤ ਕਰਦਿਆਂ ਸਰਪੰਚ ਜਸਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਅਸੀਂ ਹਮੇਸ਼ਾ ਹੀ ਧੰਨਵਾਦੀ ਹਾਂ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ  ਅਮਰਿੰਦਰ ਸਿੰਘ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਜਿਨ੍ਹਾਂ ਦੀ ਬਦੌਲਤ ਅੱਜ ਸਮਾਰਟ ਸਕੂਲ ਦਾ ਆਨਲਾਈਨ ਉਦਘਾਟਨ ਕੀਤਾ ਗਿਆ  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਮੇਸ਼ਾ ਹੀ ਸਿੱਖਿਆ ਪ੍ਰਣਾਲੀ ਨੂੰ ਉੱਚਾ ਚੁੱਕਣ ਲਈ ਅਹਿਮ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਬੱਚਾ ਬੱਚਾ  ਸਿੱਖਿਆ ਪ੍ਰਾਪਤ ਕਰ ਸਕੇ  ਉਨ੍ਹਾਂ ਕਿਹਾ ਕਿ ਜਿਥੇ ਸਕੂਲਾਂ ਨੂੰ ਵਧੀਆ ਦਿੱਖ ਮਿਲੇਗੀ ਉੱਥੇ ਬੱਚਿਆਂ ਅਤੇ ਅਧਿਆਪਕਾਂ ਦਾ ਮਨੋਬਲ ਵੀ ਉੱਚਾ ਹੋਵੇਗਾ  ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਹੀ ਰਿਣੀ ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਜਿਨ੍ਹਾਂ ਨੇ ਪਿੰਡ ਢੁੱਡੀਕੇ ਪੰਚਾਇਤ ਤੇ ਪਿੰਡ ਨੂੰ  ਵੱਡਾ ਮਾਣ ਬਖਸ਼ਿਆ ਉਨ੍ਹਾਂ ਕਿਹਾ ਕਿ ਸਮਾਰਟ ਸਕੂਲ ਦੇ ਰਸਮੀ ਉਦਘਾਟਨ ਚ ਸਭ ਤੋਂ ਵੱਡਾ ਯੋਗਦਾਨ ਬੀਬੀ ਰਾਜਵਿੰਦਰ ਕੌਰ ਭਾਗੀਕੇ ਦਾ ਜਿਨ੍ਹਾਂ ਦੇ ਯਤਨਾਂ ਸਦਕਾ ਸਕੂਲ ਅਤੇ ਵਿਕਾਸ ਕਾਰਜ ਨੇਪਰੇ ਚਾੜ੍ਹੇ ਜਾ ਰਹੇ ਹਨ ਇਸ ਸਮੇਂ ਉਨ੍ਹਾਂ ਨਾਲ ਟਰੱਕ ਯੂਨੀਅਨ ਦੇ ਪ੍ਰਧਾਨ ਕੁਲਤਾਰ ਸਿੰਘ  ਗੋਲਡੀ  ਅਵਤਾਰ ਸਿੰਘ ਤਾਰੀ ਮੌਜੂਦਾ ਪੰਚਾਇਤ ਮੈਂਬਰ ਅਤੇ ਸਕੂਲ ਦੇ ਪ੍ਰਿੰਸੀਪਲ ਤੇ ਅਧਿਆਪਕ  ਤੇ ਪਿੰਡ ਵਾਸੀ ਹਾਜ਼ਰ ਸਨ

ਢੁੱਡੀਕੇ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਉਣ ਲਈ ਦਿਨ ਰਾਤ ਇੱਕ ਕਰ ਦਿਆਂਗੇ -ਸਰਪੰਚ ਜਸਬੀਰ ਸਿੰਘ ਢਿੱਲੋਂ 

ਅਜੀਤਵਾਲ, ਨਵੰਬਰ 2020 -( ਬਲਬੀਰ ਸਿੰਘ ਬਾਠ)-

 ਲਾਲਾ ਲਾਜਪਤ ਰਾਏ ਅਤੇ ਗਦਰੀ ਬਾਬਿਆਂ ਦੀ ਧਰਤੀ   ਇਤਿਹਾਸਕ ਧਰਤੀ ਢੁੱਡੀਕੇ ਪਿੰਡ ਦੇ ਜੰਮਪਲ ਨੌਜਵਾਨ ਆਗੂ ਸਰਪੰਚ ਜਸਬੀਰ ਸਿੰਘ ਢਿੱਲੋਂ ਦੇ ਸਖ਼ਤ ਮਿਹਨਤ ਦਾ ਨਤੀਜੇ ਨੂੰ ਉਸ ਸਮੇਂ ਚਾਰ ਚੰਨ ਲੱਗ ਗਏ ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਆਨਲਾਈਨ ਸਮਾਰਟ ਸਕੂਲ ਦਾ ਉਦਘਾਟਨ ਕੀਤਾ  ਇਸ ਦਾ ਸਿਹਰਾ ਬੀਬੀ ਰਾਜਵਿੰਦਰ ਕੌਰ ਭਾਗੀਕੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਨੂੰ ਜਾਂਦਾ ਹੈ  ਜਿਨ੍ਹਾਂ ਦੀ ਸਖਤ ਮਿਹਨਤ ਸਦਕਾ ਢੁਡੀਕੇ ਪਿੰਡ ਦੇ ਵਿਕਾਸ ਕਾਰਜਾਂ ਲਈ ਵੱਡੀਆਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ  ਜਨਸੰਘ ਪੀ ਨਾਲ ਗੱਲਬਾਤ ਕਰਦਿਆਂ ਟਰੱਕ ਯੂਨੀਅਨ ਪ੍ਰਧਾਨ ਕੁਲਤਾਰ ਸਿੰਘ ਗੋਲਡੀ ਨੇ ਕਿਹਾ ਕਿ ਨੌਜਵਾਨ ਸਰਪੰਚ ਜਸਬੀਰ ਸਿੰਘ ਢਿੱਲੋਂ  ਪਿੰਡ ਢੁੱਡੀਕੇ ਨੂੰ ਨਮੂਨੇ ਦਾ ਪਿੰਡ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ  ਅੱਜ ਉਨ੍ਹਾਂ ਦੋ ਪੱਤੀਆਂ ਵਿੱਚ ਨਵੀਆਂ ਬਣ ਰਹੀਆਂ ਪਾਰਕਾਂ ਦੇ ਉਦਘਾਟਨ ਵੀ ਕੀਤੇ  ਇਸ ਤੋਂ ਇਲਾਵਾ ਅਨੇਕਾਂ ਹੀ ਵਿਕਾਸ ਕਾਰਜਾਂ ਦੇ ਕੰਮ ਨਿਰੰਤਰ ਜਾਰੀ ਹਨ ਅਤੇ ਆਉਣ ਵਾਲੇ ਸਮੇਂ ਵਿੱਚ  ਪਿੰਡ ਢੁੱਡੀਕੇ ਨੂੰ ਨਵੀਂ ਦਿੱਖ ਦੇਣ ਲਈ ਅਨੇਕਾਂ ਹੀ ਸਮਾਜ ਅਤੇ ਵਿਕਾਸ ਕਾਰਜ ਨਿਰੰਤਰ ਜਾਰੀ ਰਹਿਣਗੇ  ਪ੍ਰਧਾਨ ਗੋਲਡੀ ਨੇ ਕਿਹਾ ਕਿ ਅਸੀਂ ਪਿੰਡ ਵਾਸੀ ਹਮੇਸ਼ਾ ਹੀ ਪੰਜਾਬ ਸਰਕਾਰ ਕੈਪਟਨ  ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਹਲਕਾ ਨਿਹਾਲ ਸਿੰਘ ਵਾਲਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੇ ਰਿਣੀ ਹਾਂ  ਜਿਨ੍ਹਾਂ ਨੇ ਸਰਪੰਚ ਜਸਬੀਰ ਸਿੰਘ ਢਿੱਲੋਂ ਦੀ ਸਖ਼ਤ ਮਿਹਨਤ ਨੂੰ ਦੇਖਦਿਆਂ ਢੁੱਡੀਕੇ ਪਿੰਡ ਲਈ ਵੱਡਾ ਮਾਣ ਬਖਸ਼ਿਆ  ਉਨ੍ਹਾਂ ਕਿਹਾ ਕਿ ਢੁੱਡੀਕੇ ਬਾਸੀ ਹਮੇਸ਼ਾਂ ਹੀ ਵਧਾਈ ਦੇ ਪਾਤਰ ਹਨ ਜਿਨ੍ਹਾਂ  ਜਿਨ੍ਹਾਂ ਦੇ ਬੱਚਿਆਂ ਦੇ ਭਵਿੱਖ ਲਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਆਨਲਾਈਨ ਸਮਾਰਟ ਸਕੂਲ ਦਾ ਉਦਘਾਟਨ ਕੀਤਾ  ਜਿਸ ਨਾਲ ਸਿੱਖਿਆ ਪ੍ਰਣਾਲੀ ਨੂੰ ਹੋਰ ਉੱਚਾ ਕੀਤਾ ਜਾ ਸਕਦਾ ਹੈ  ਬੱਚੇ ਆਪਣਾ ਸਾਫ਼ ਸੁਥਰਾ ਅਕਸ ਅਤੇ ਭਵਿੱਖ ਸੰਵਾਰ ਸਕਦੇ ਹਨ  ਉਨ੍ਹਾਂ ਕਿਹਾ ਕਿ ਸਰਪੰਚ ਜਸਬੀਰ ਸਿੰਘ ਢਿੱਲੋਂ  ਵੱਲੋਂ  ਨਵੀਆਂ ਬਣ ਰਹੀਆਂ ਦੋ ਪੱਤੀਆਂ ਦੀਆਂ  ਪਾਰਕਾਂ  ਉਦਘਾਟਨ ਆਪਣੇ ਕਰ ਕਮਲਾ ਨਾਲ ਕੀਤੇ ਗਏ  ਇਸ ਸਮੇਂ ਵੱਡੀ ਪੱਧਰ ਤੇ ਨੌਜਵਾਨ ਵੀਰ ਅਤੇ ਨਗਰ ਨਿਵਾਸੀ ਹਾਜ਼ਰ ਸਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਨਲਾਈਨ ਸਮਾਰਟ ਸਕੂਲ ਅਜੀਤਵਾਲ ਦਾ ਕੀਤਾ ਉਦਘਾਟਨ

ਅਜੀਤਵਾਲ, ਨਵੰਬਰ 2020 -( ਬਲਬੀਰ ਸਿੰਘ ਬਾਠ)- 

ਮੋਗਾ ਜ਼ਿਲ੍ਹੇ ਦੇ ਕਸਬਾ ਅਜੀਤਵਾਲ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਨੇ ਆਪਣੇ ਕਰ ਕਮਲਾਂ ਨਾਲ ਆਨ ਲਾਈਨ ਸਮਾਰਟ ਸਕੂਲ ਸਕੀਮ ਤਹਿਤ ਕੀਤਾ ਉਦਘਾਟਨ  ਅੱਜ ਪਿੰਡ ਅਜੀਤਵਾਲ ਵਿਖੇ ਸਮਾਰਟ ਸਕੂਲ ਦੇ ਉਦਘਾਟਨੀ ਸਮਾਰੋਹ ਦੌਰਾਨ ਬੀਬੀ ਰਾਜਵਿੰਦਰ ਕੌਰ ਭਾਗੀਕੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਮੁੱਖ ਪ੍ਰਬੰਧਕ ਸਮਾਜ ਸੇਵੀ ਨੌਜਵਾਨ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਅਜੀਤਵਾਲ ਨੰਬਰਦਾਰ ਰਾਜਾ ਸਿੰਘ ਮੈਂਬਰ  ਪ੍ਰਿੰਸੀਪਲ ਨੀਨਾ ਗੁਪਤਾ ਸਮੂਹ ਸਕੂਲ ਸਟਾਫ਼ ਅਤੇ ਗ੍ਰਾਮ ਪੰਚਾਇਤ ਨੇ ਸਾਂਝੇ ਤੌਰ ਤੇ  ਆਇਰਲੈਂਡ ਸਕੀਮ ਤਹਿਤ ਸਮਾਰਟ ਸਕੂਲ ਅਜੀਤਵਾਲ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਿਰਕਤ ਕੀਤੀ  ਜਨਸੰਘ ਤੇ ਨਾਲ ਗੱਲਬਾਤ ਕਰਦਿਆਂ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਨੇ ਦੱਸਿਆ ਕਿ ਸਮਾਰਟ ਸਕੂਲ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਕੈਪਟਨ ਅਮਰਿੰਦਰ ਸਿੰਘ ਨੇ  ਆਲ ਲੈਣ ਆਪਣੇ ਕਰ ਕਮਲਾਂ ਨਾਲ ਕੀਤਾ ਉਨ੍ਹਾਂ ਕਿਹਾ ਕਿ ਪੰਜਾਬ  ਨੌੰ ਤਰੱਕੀ ਦੀਆਂ ਲੀਹਾਂ ਤੇ ਲਿਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹਮੇਸ਼ਾ ਹੀ ਤੱਤਪਰ ਰਹੀ ਅਤੇ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ  ਸਮਾਰਟ ਸਕੂਲਾਂ ਨੂੰ ਸਥਾਪਤ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਪੰਜਾਬ ਵਿੱਚ ਅਨੇਕਾਂ ਹੀ ਸਮਾਜ ਸਮਾਜ ਭਲਾਈ ਕਾਰਜਾਂ ਦੀਆਂ ਸਕੀਮਾਂ  ਜਾਰੀ ਕੀਤੀਆਂ ਜਾ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਸ਼ਹਿਰਾਂ ਅਤੇ ਪਿੰਡਾਂ ਦੀ ਨੁਹਾਰ ਬਦਲਣ ਲਈ ਵਿਕਾਸ ਕਾਰਜ ਵੱਡੀ ਪੱਧਰ ਤੇ ਜਾਰੀ ਕੀਤੇ ਜਾਣਗੇ  ਜਿਸ ਨਾਲ ਪਿੰਡਾਂ ਦੀ ਨੁਹਾਰ ਬਦਲ ਸਕਦੇ ਹਾਂ ਉਨ੍ਹਾਂ ਵਿਸ਼ੇਸ਼ ਤੌਰ ਤੇ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ  ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ

ਤਖਾਣਬੱਧ ਸਕੂਲ ਨੂੰ ਮਿਲੀਆਂ ਸਮਾਰਟ ਸਕੂਲ ਦਾ ਦਰਜਾ

ਤਖਾਣਬੱਧ ਗਰਲਜ਼ ਹਾਈ ਸਕੂਲ ਨੂੰ ਸਮਾਰਟ ਸਕੂਲ ਦਾ ਦਰਜਾ ਮਿਲਣ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਸੇਵਾ ਦਲ ਨੇ ਕੀਤਾ ਧੰਨਵਾਦ  - ਸਰਪੰਚ ਰਵੀ ਸ਼ਰਮਾ

ਅਜੀਤਵਾਲ, (ਬਲਬੀਰ ਸਿੰਘ ਬਾਠ )

ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਤਖਾਣਵੱਧ ਗਰਲਜ਼ ਹਾਈ ਸਕੂਲ ਨੂੰ ਸਮਾਰਟ ਸਕੂਲ ਦਾ ਦਰਜਾ ਮਿਲਣ ਤੇ ਮੁੱਖ ਮੰਤਰੀ ਕੈਪਟਨ  ਅਮਰਿੰਦਰ ਸਿੰਘ ਦਾ ਕਾਂਗਰਸ ਸੇਵਾ ਦਲ ਜ਼ਿਲ੍ਹਾ ਪ੍ਰਧਾਨ ਅਤੇ ਸਰਪੰਚ ਰਵੀ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ  ਜਨਸੰਘ ਦੇ ਨਾਲ ਗੱਲਬਾਤ ਕਰਦਿਆਂ ਸਰਪੰਚ ਰਵੀ ਸ਼ਰਮਾ ਨੇ ਕਿਹਾ ਕਿ ਅਸੀਂ  ਬੀਬੀ ਰਾਜਵਿੰਦਰ ਕੌਰ ਭਾਗੀਕੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਦੇ ਹਮੇਸਾ ਰਿਣੀ ਰਹਾਂਗੇ ਜਿਨ੍ਹਾਂ ਦੇ ਸਖ਼ਤ ਮਿਹਨਤ ਦੇ ਜ਼ਰੀਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੱਲੋਂ  ਆ ਲੈਣ ਗਰਲਜ਼ ਹਾਈ ਸਕੂਲ ਨੂੰ ਸਮਾਰਟ ਸਕੂਲ ਦਾ ਦਰਜਾ ਦਿਵਾਇਆ ਗਿਆ  ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦਾ ਜਿੰਨਾ ਵੀ ਵਿਕਾਸ ਹੋਇਆ ਸਿਰਫ਼ ਕਾਂਗਰਸ ਦੀ ਸਰਕਾਰ ਵੇਲੇ ਹੀ ਹੋਇਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਕਾਂਗਰਸ ਸਰਕਾਰ ਵੱਲੋਂ ਅਨੇਕਾਂ ਹੀ ਸਮਾਜ ਤੇ  ਤੇ ਵਿਕਾਸ  ਭਲਾਈ ਕਾਰਜਾਂ ਲਈ ਕਾਂਗਰਸ ਸਰਕਾਰ ਨੇ ਹਮੇਸ਼ਾ ਹੀ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ  ਉਨ੍ਹਾਂ ਕਿਹਾ ਕਿ ਅੱਜ ਸਾਡੇ ਤਖਾਣਵੱਧ ਪਿੰਡ ਦੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਪਿੰਡ ਵਾਸੀਆਂ ਨੇ ਪੰਜਾਬ ਦੇ   ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਗੀਤਾ ਵਿਸੇਸ਼ ਤੌਰ ਤੇ ਧੰਨਵਾਦ

ਪੰਥਕ ਅਕਾਲੀ ਲਹਿਰ ਨੇ ਪੰਥਕ ਮਸਲਿਆਂ ਨੂੰ ਲੈਕੇ ਸ਼੍ਰੋਮਣੀ ਕਮੇਟੀ ਨੂੰ ਘੇਰੀਆ

ਅੰਮ੍ਰਿਤਸਰ,ਨਵੰਬਰ   2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-        

ਸਾਕਾ ਨੀਲਾ ਤਾਰਾ ਵੇਲੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚਲੀ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਫ਼ੌਜ ਵੱਲੋਂ ਚੁੱਕਿਆ ਤੇ ਫਿਰ ਵਾਪਸ ਕੀਤਾ ਗਿਆ ਅਮੁੱਲਾ ਖਜ਼ਾਨਾ ਅਤੇ 328 ਲਾਪਤਾ ਸਰੂਪਾਂ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਕੋਲੋਂ ਜਵਾਬ ਮੰਗਣ ਲਈ ਪੰਥਕ ਅਕਾਲੀ ਲਹਿਰ ਦੇ ਮੁਖੀ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਅੱਜ ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਵਾਲੇ ਪਾਸੇ ਪਲਾਜ਼ਾ ’ਚ ਧਰਨਾ ਦਿੱਤਾ ਗਿਆ।

ਸਵੇਰੇ 11 ਵਜੇ ਤੋਂ 3 ਵਜੇ ਤੱਕ 4 ਘੰਟੇ ਚੱਲੇ ਇਸ ਧਰਨੇ ਵਿੱਚ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਵੱਲੋਂ ਜਵਾਬ ਦੇਣ ਲਈ ਕੋਈ ਵੀ ਨਹੀਂ ਪੁੱਜਿਆ। ਧਰਨੇ ਦੀ ਸਪਾਪਤੀ ਕਰਦਿਆਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਆਖਿਆ ਕਿ ਹਾਕਮਾਂ ਤੋਂ ਜਵਾਬ ਮਿਲਣ ਤੱਕ ਇਹ ਸਿਲਸਿਲਾ ਜਾਰੀ ਰਹੇਗਾ, ਜਿਸ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ।

ਇਸ ਤੋਂ ਪਹਿਲਾਂ ਅੱਜ ਸਵੇਰੇ ਪੰਥਕ ਅਕਾਲੀ ਲਹਿਰ ਦੇ ਝੰਡੇ ਹੇਠ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਕਾਰਕੁਨ ਇੱਥੇ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਇਕੱਠੇ ਹੋਏ ਅਤੇ ਮਾਰਚ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪੁੱਜੇ, ਜਿੱਥੇ ਘੰਟਾ ਘਰ ਵਾਲੇ ਪਾਸੇ ਪਲਾਜ਼ਾ ’ਚ ਧਰਨਾ ਦਿੱਤਾ ਗਿਆ। ਧਰਨੇ ਵਿੱਚ ਅਕਾਲੀ ਦਲ ਡੈਮੋਕ੍ਰੇਟਿਕ ਦੇ ਭਾਈ ਮੋਹਕਮ ਸਿੰਘ, ਜਸਬੀਰ ਸਿੰਘ ਘੁੰਮਣ, ਸਤਨਾਮ ਸਿੰਘ ਮਨਾਵਾ, ਸਤਿਕਾਰ ਕਮੇਟੀ ਦੇ ਬਲਬੀਰ ਸਿੰਘ ਮੁੱਛਲ ਤੇ ਹੋਰ ਸਿੱਖ ਜਥੇਬੰਦੀਆਂ ਦੇ ਕਾਰਕੁਨ ਸ਼ਾਮਲ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ ਪਰ ਮੌਕੇ ’ਤੇ ਹਾਜ਼ਰ ਪੁਲੀਸ ਨੇ ਮਾਮਲੇ ’ਚ ਕੋਈ ਦਖ਼ਲਅੰਦਾਜ਼ੀ ਨਹੀਂ ਕੀਤੀ।

ਭਾਈ ਰਣਜੀਤ ਸਿੰਘ ਨੇ ਆਖਿਆ ਕਿ ਉਹ ਅੱਜ ਦਸਤਾਵੇਜ਼ੀ ਸਬੂਤ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲੋਂ ਜਵਾਬ ਮੰਗਣ ਆਏ ਹਨ। ਉਹ ਸੰਗਤ ਦੇ ਸਵਾਲਾਂ ਦੇ ਜਵਾਬ ਸੰਗਤ ਵਿੱਚ ਆ ਕੇ ਦੇਣ। ਉਨ੍ਹਾਂ ਕਿਹਾ ਭਾਰਤੀ ਫ਼ੌਜ ਦਾ ਦਾਅਵਾ ਹੈ ਕਿ ਸਾਕਾ ਨੀਲਾ ਤਾਰਾ ਵੇਲੇ ਸਿੱਖ ਰੈਂਫਰੈਂਸ ਲਾਇਬ੍ਰੇਰੀ ਵਿੱਚੋਂ ਚੁੱਕਿਆ ਅਮੁੱਲਾ ਖਜ਼ਾਨਾ, ਜਿਸ ਵਿੱਚ 200 ਸਰੂਪ (ਕਈ ਹੱਥ ਲਿਖਤ ਪਾਵਨ ਸਰੂਪਾਂ ਸਮੇਤ) ਤੇ ਗੁਰੂ ਸਾਹਿਬ ਵੇਲੇ ਦੇ 28 ਹੁਕਮਨਾਮੇ ਤੇ ਸਾਖੀਆ ਆਦਿ ਸ਼ਾਮਲ ਹਨ, ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰ ਚੁੱਕੇ ਹਨ। ਇਸ ਸਬੰਧ ’ਚ ਸ਼੍ਰੋਮਣੀ ਕਮੇਟੀ ਵੱਲੋਂ ਵਸੂਲ ਕੀਤੇ ਸਾਮਾਨ ਦੀਆਂ ਰਸੀਦਾਂ ਵੀ ਹਨ। ਹਾਈ ਕੋਰਟ ਵੀ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਕੋਲੋਂ ਜਵਾਬ ਮੰਗ ਰਹੀ ਹੈ ਪਰ ਸ਼੍ਰੋਮਣੀ ਕਮੇਟੀ ਨੇ ਹਾਲੇ ਤੱਕ ਅਦਾਲਤ ਵਿੱਚ ਵੀ ਕੋਈ ਜਵਾਬ ਨਹੀਂ ਦਿੱਤਾ ਹੈ।

ਉਨ੍ਹਾਂ ਦੋਸ਼ ਲਾਇਆ ਕਿ ਹੁਣ ਲਾਪਤਾ ਹੋਏ 328 ਸਰੂਪਾਂ ਬਾਰੇ ਵੀ ਕੋਈ ਜਾਣਕਾਰੀ ਨਹੀ ਦਿੱਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਦੋ ਜਾਂਚ ਰਿਪੋਰਟਾਂ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਹਰ ਸਫ਼ੇ ’ਤੇ ਜਾਂਚ ਟੀਮ ਦੇ ਦਸਤਖ਼ਤ ਹਨ ਪਰ ਸ਼੍ਰੋਮਣੀ ਕਮੇਟੀ ਨੇ ਜੋ ਜਾਂਚ ਟੀਮ ਜਨਤਕ ਕੀਤੀ ਹੈ, ਉਸ ਦੇ ਸਿਰਫ ਆਖਰੀ ਸਫ਼ੇ ’ਤੇ ਹੀ ਦਸਤਖ਼ਤ ਹਨ। ਇਸੇ ਦੌਰਾਨ ਉਨ੍ਹਾਂ ਸੰਗਤ ਨੂੰ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਨੂੰ ਬਾਦਲਕਿਆਂ ਦੇ ਕਬਜ਼ੇ ’ਚੋਂ ਮੁਕਤ ਕਰਵਾਉਣ ਦਾ ਸੱਦਾ ਦਿੰਦਿਆਂ ਪਿੰਡਾਂ ’ਚ ਉਨ੍ਹਾਂ ਦਾ ਬਾਈਕਾਟ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਏ।

ਓਧਰ ਸ਼੍ਰੋਮਣੀ ਕਮੇਟੀ ਨੇ ਭਾਈ ਰਣਜੀਤ ਸਿੰਘ ਵੱਲੋਂ ਲਾਏ ਦੋਸ਼ ਨਕਾਰੇ

ਸ਼੍ਰੋਮਣੀ ਕਮੇਟੀ ਨੇ ਭਾਈ ਰਣਜੀਤ ਸਿੰਘ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਬਾਹਰ ਧਰਨੇ ਦੌਰਾਨ ਲਾਏ ਗਏ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਸੰਗਤ ਨੂੰ ਗੁਮਰਾਹ ਕਰ ਰਹੇ ਹਨ, ਜਦਕਿ ਸ਼੍ਰੋਮਣੀ ਕਮੇਟੀ ਦਾ ਕੰਮਕਾਜ ਬਿਲਕੁਲ ਪਾਰਦਰਸ਼ੀ ਹੈ। ਉਨ੍ਹਾਂ ਆਖਿਆ ਕਿ ਲਾਪਤਾ ਸਰੂਪ ਮਾਮਲੇ ’ਚ ਅਸਲ ਜਾਂਚ ਰਿਪੋਰਟ ਕੁਝ ਹੋਰ ਹੋਣ ਬਾਰੇ ਲਾਏ ਗਏ ਦੋਸ਼ ਵੀ ਝੂਠੇੇ ਹਨ, ਕਿਉਂਕਿ ਗੱਲਾਂ ਨਾਲ ਰਿਪੋਰਟ ਗਲਤ ਸਾਬਤ ਨਹੀਂ ਕੀਤੀ ਜਾ ਸਕਦੀ।

ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਅਣ ਦੇਖਾ ਨਾ ਕਰੇ ਅਸੀਂ ਕਾਲੇ ਕਨੂੰਨ ਵਾਪਸ ਕਰਕੇ ਹੀ ਦਮ ਲੈਵਾਗੇ-ਪਰਮਿੰਦਰ ਸਿੰਘ ਢੀਂਡਸਾ               

 ਮਹਿਲ ਕਲਾਂ/ਬਰਨਾਲਾ-ਨਵੰਬਰ 2020 - (ਗੁਰਸੇਵਕ ਸਿੰਘ ਸੋਹੀ)-

ਕੇਂਦਰ ਦੀ ਮੋਦੀ ਸਰਕਾਰ ਕਿਸਾਨ ਵਿਰੋਧੀ 3 ਆਰਡੀਨੈਂਸ ਪਾਸ ਕਰਕੇ ਆਪਣਾ ਹੋਸ਼ ਗੁਆ ਬੈਠੀ ਸੈਂਟਰ ਵੱਲੋਂ ਜਾਰੀ ਕੀਤੇ ਕਿਸਾਨ ਵਿਰੋਧੀ ਕਾਲੇ ਕਨੂੰਨਾਂ ਦਾ ਮੂੰਹ ਤੋੜ ਜਵਾਬ ਦੇਣ ਲਈ 36 ਦਿਨ ਤੋਂ ਸੂਬੇ ਦੀਆਂ 31ਕਿਸਾਨ ਜਥੇਬੰਦੀਆਂ ਵੱਲੋਂ ਕਰੋ ਜਾ ਮਰੋ ਦੇ ਤਹਿਤ ਦਿਨ-ਰਾਤ ਸੜਕਾਂ ਤੇ ਤਿੱਖਾ ਅਤੇ ਜੋਰਦਾਰ ਸਘੰਰਸ਼ ਕੀਤਾ ਜਾ ਰਿਹਾ ਹੈ। ਇਸ ਸਘੰਰਸ਼ ਨੂੰ ਦੇਸਾਂ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੀ ਹੁੰਘਾਰਾ ਮਿਲਿਆ।ਪਰ ਸੈਂਟਰ ਦੀ ਮੋਦੀ ਸਰਕਾਰ ਇਸ ਸੰਘਰਸ਼ ਨੂੰ ਅਣਗੌਲਿਆ ਕਰ ਰਹੀ ਹੈ ਸੈਂਟਰ ਵਿਚ ਪਾਸ ਕੀਤੇ ਹੋਏ ਬਿੱਲਾਂ ਨੂੰ ਵਾਪਸ ਲੈਣ ਦੇ ਲਈ ਕੁੱਭ ਕਰਨੀ ਨੀਂਦ 'ਚ ਸੁੱਤੀ ਪਈ ਹੈ ਇਸ ਨੂੰ ਜਗਾਉਣ ਦੇ ਲਈ ਸਾਡੀਆਂ ਜਥੇਬੰਦੀਆਂ ਵੱਲੋਂ 5 ਤਰੀਕ ਨੂੰ ਪੂਰਾ ਹੀ ਪੰਜਾਬ ਬੰਦ ਕੀਤਾ ਗਿਆ।ਇਸ ਲਈ ਪੰਜਾਬ ਵਿੱਚ ਲਗਾਤਾਰ ਰੇਲਵੇ ਸਟੇਸ਼ਨ,ਵੱਡੇ,ਮੌਲ, ਰਿਲਾਇੰਸ ਦੇ ਪਟਰੌਲ ਪੰਪਾਂ ਤੇ ਕਿਸਾਨਾਂ ਅਤੇ ਔਰਤਾਂ ਵਲੋਂ ਸਘੰਰਸ ਕੀਤਾ ਜਾ ਰਿਹਾ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਨ ਸਮੇਂ ਸਾਬਕਾ ਵਿੱਤ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਸ੍ਰਮੋਣੀ ਅਕਾਲੀ ਦਲ (ਡੈਮੋਕ੍ਟਿਕ)- ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਇਸ ਆਰਡੀਨੈਂਸਾਂ ਵਾਪਸ ਕਰਨ ਦੇ ਲਈ ਪੰਜਾਬ ਦਾ ਹਰ ਵਰਗ ਜਾਤ-ਪਾਤ ਅਤੇ ਹੋਰ ਭਰਮ ਭੁਲੇਖੇ ਕੱਢਕੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਸੰਘਰਸ਼ ਵਿੱਚ ਜਥੇਬੰਦੀਆਂ ਦਾ ਸਾਥ ਦੇ ਰਿਹਾ ਹੈ। ਕਿਉਂਕਿ ਫੇਰ ਹੀ ਕਿਸਾਨ ਮਾਰੂ ਬਿੱਲਾ ਨੂੰ ਵਾਪਸ ਕਰਨ ਦੇ ਲਈ ਮੋਦੀ ਸਰਕਾਰ ਦੇ ਖਿਲਾਫ਼ ਇਸ ਜੰਗ ਵਿੱਚ ਜਿੱਤ ਪ੍ਰਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਜਦੋਂ ਵੀ ਕੋਈ ਪੰਜਾਬ ਤੇ ਮੁਸੀਬਤ ਆਉਂਦੀ ਹੈ ਤਾਂ ਇੱਕਜੁਟਤਾ ਦਾ ਸਬੂਤ ਸਾਹਮਣੇ ਆਉਂਦਾ ਹੈ। ਪਹਿਲਾਂ ਵੀ ਅਨੇਕਾਂ ਤੱਤੀਆਂ ਹਵਾਵਾਂ ਵਗੀਆਂ ਹਨ ਪਰ ਸਾਡਾ ਪੰਜਾਬ ਗੁਰੂਆਂ,ਪੀਰਾਂ,ਯੋਧਿਆਂ ਦੀ ਧਰਤੀ ਹੈਂ ਇਸ ਸਮੇਂ ਨੌਜਵਾਨ,ਬਜੁਰਗ,ਬੀਬੀਆਂ ਵੱਲੋਂ ਇੱਕ ਜੁੱਟ ਹੋਕੇ ਆਪਣਾ ਅਤੇ ਆਪਣੇ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ ਤੇ ਸ਼ਾਂਤਮਈ ਧਰਨੇ ਲਾਏ ਜਾ ਰਹੇ ਹਨ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ ਇਸ ਲਈ ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਐਮਐਸਪੀ ਖਤਮ ਅਤੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਜਾ ਸਕੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਤੇ ਧੱਕੇ ਨਾ ਕਬਜ਼ੇ ਕੀਤੇ ਜਾ ਸਕਣ। ਅਜਿਹੇ ਫ਼ੈਸਲੇ ਲਾਗੂ ਹੋਣ ਨਾਲ ਕਿਸਾਨਾਂ ਦੇ ਖੇਤੀਬਾੜੀ ਧੰਦੇ ਖਤਮ ਹੋਣ ਦੇ ਨਾਲ- ਨਾਲ ਕਿਸਾਨਾਂ ਦੇ ਟਿਊਬਲਾਂ ਨੂੰ ਮਿਲਦੀ ਮੁਫ਼ਤ ਬਿਜਲੀ ਪਾਣੀ ਦੀ ਸਹੂਲਤ ਨੂੰ ਖ਼ਤਮ ਕਰਕੇ ਬਿੱਲ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀ ਵਿਰੋਧੀ ਆਰਡੀਨੈਂਸਾਂ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।ਅਖੀਰ ਵਿਚ ਉਨ੍ਹਾਂ ਕਿਹਾ ਕਿ ਸੈਂਟਰ ਸਰਕਾਰ ਦੇ ਕਾਨੂੰਨਾਂ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਵਾਂਗੇ।   ਕਿਸਾਨਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਆਪਣੇ ਕੰਮਾਂ ਕਾਰਾਂ ਤੋਂ ਗੁਰੇਜ਼ ਕਰਦੇ ਹੋਏ ਕਿਸਾਨ ਭਰਾ ਸਾਡੀਆ ਜਥੇਬੰਦੀਆਂ ਵੱਲੋਂ ਲੜੇ ਜਾ ਰਹੇ ਸੰਘਰਸ਼ ਦਾ ਸਾਥ ਦੇਣ ।

ਪਿੰਡ ਢੁੱਡੀਕੇ ਚ ਖੇਤੀ ਆਰਡੀਨੈਂਸ ਬਿਲਾਂ ਦੇ ਖ਼ਿਲਾਫ਼ ਪੰਚਾਇਤਾਂ ਨੇ ਮਤੇ ਕੀਤੇ ਪਾਸ-VIDEO

ਕਾਂਗਰਸ ਪਾਰਟੀ ਹਮੇਸ਼ਾ ਹੀ ਕਿਸਾਨਾਂ ਨਾਲ ਖੜ੍ਹੀ ਹੈ - ਬੀਬੀ ਰਾਜਵਿੰਦਰ ਕੌਰ ਭਾਗੀਕੇ

ਅਜੀਤਵਾਲ, ਨਵੰਬਰ 2020 ( ਬਲਬੀਰ ਸਿੰਘ ਬਾਠ)

 ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਵਿਖੇ ਅੱਜ ਇਕ ਪੰਚਾਇਤੀ ਇਜਲਾਸ  ਬੀਬੀ ਰਾਜਵਿੰਦਰ ਕੌਰ ਭਾਗੀਕੇ ਹਲਕਾ ਨਿਹਾਲ ਸਿੰਘ ਵਾਲਾ ਦੀ ਯੋਗ ਅਗਵਾਈ ਹੇਠ ਪਿੰਡਾਂ ਦੀਆਂ ਪੰਚਾਇਤਾਂ ਵੰਨੀਓਂ ਰੱਖਿਆ ਗਿਆ  ਇਲਾਕੇ ਦੀਆਂ ਪੰਚਾਇਤਾਂ ਬਣੀਆਂ ਆਪਣੇ ਆਪਣੇ ਪਿੰਡਾਂ ਵੱਲੋਂ ਮਤੇ ਪਾਸ ਕੀਤੇ ਗਏ ਜਿਸ ਦੀ ਰਿਪੋਰਟ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੂੰ ਸੌਂਪਿਆ ਜਨ ਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਬੀਬੀ ਭਾਗੀ ਕੇ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਕਿਸਾਨ ਪੱਖੀ ਹੈ ਅਤੇ ਕਿਸਾਨਾਂ ਦੇ ਨਾਲ ਖੜ੍ਹੀ ਹੈ  ਉਨ੍ਹਾਂ ਕਿਹਾ ਕਿ ਕਿਰਸਾਨੀ ਲਈ ਕਾਂਗਰਸ ਪਾਰਟੀ ਹਰ ਕੁਰਬਾਨੀ ਦੇਣ ਲਈ ਤਿਆਰ ਹੈ ਇਸ ਸਮੇਂ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਵੱਲੋਂ ਆਈਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹਲਕਾ ਨਿਹਾਲ ਸਿੰਘ ਵਾਲੇ ਦੀਆਂ ਪਿੰਡਾਂ ਦੀਆਂ ਪੰਚਾਇਤਾਂ ਤੋਂ ਮਤੇ ਪਵਾ ਕੇ ਪਾਸ ਕੀਤੇ ਗਏ ਉਨ੍ਹਾਂ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਖੇਤੀ ਆਰਡੀਨੈਂਸ ਬਿਲ ਦੇ ਵਿਰੋਧ  ਕਰਦੇ ਹਾਂ ਉਨ੍ਹਾਂ ਕਿਹਾ ਕਿ ਸੈਂਟਰ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਆੜ੍ਹਤੀਆਂ ਮਜ਼ਦੂਰਾਂ ਨਾਲ  ਵੱਡਾ ਧ੍ਰੋਹ ਕਮਾਇਆ  ਜਿਸ ਨੂੰ ਪੰਜਾਬ ਦੇ ਕਿਸਾਨ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ  ਉਨ੍ਹਾਂ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਮੋਦੀ ਸਰਕਾਰ ਸਿਰਫ਼ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਤੇ ਕੰਮ ਕਰ ਰਹੀ ਹੈ  ਪੰਜਾਬ ਦੇ ਕਿਸਾਨਾਂ ਨਾਲ ਭਾਜਪਾ ਸਰਕਾਰ ਪਹਿਲਾਂ ਤੋਂ ਹੀ ਮਤਰੇਈ ਮਾਂ ਵਾਲਾ ਸਲੂਕ ਕਰਦੀ ਆ ਰਹੀ ਹੈ ਇਸੇ ਕਰਕੇ  ਉਨ੍ਹਾਂ ਖੇਤੀ ਆਰਡੀਨੈੱਸ ਬਿਲਾਂ ਨੂੰ ਪ੍ਰਵਾਨਗੀ ਦਿੱਤੀ ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਧਰਨੇ ਮੁਜ਼ਾਹਰੇ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਹੈ ਪਰ ਕਿਸੇ ਵੀ ਕੀਮਤ ਤੇ  ਅਸੀਂ ਖੇਤੀ ਆਰਡੀਨੈਂਸ ਬਿੱਲ ਪੰਜਾਬ ਵਿੱਚ ਲਾਗੂ ਨਹੀਂ ਹੋਣ ਦੇਵਾਂਗੇ  ਇਸ ਤੋਂ ਇਲਾਵਾ ਉਨ੍ਹਾਂ ਅੱਜ ਪਿੰਡ ਢੁੱਡੀਕੇ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦੇ ਅਧੀਨ ਧਰਮਸ਼ਾਲਾ ਪਾਰਕਾਂ ਦੇ ਉਦਘਾਟਨ ਵੀ ਕੀਤੇ  ਇਸ ਸਮੇਂ ਉਨ੍ਹਾਂ ਨਾਲ ਮਾਰਕੀਟ ਕਮੇਟੀ ਬੱਧਨੀ ਕਲਾਂ ਦੇ ਚੇਅਰਮੈਨ ਲਖਵੀਰ ਸਿੰਘ ਲੱਖਾ ਦੌਧਰ ਸਰਪੰਚ ਜਸਬੀਰ ਸਿੰਘ ਢੁੱਡੀਕੇ ਟਰੱਕ ਯੂਨੀਅਨ ਅਜੀਤਵਾਲ ਦੇ ਪ੍ਰਧਾਨ ਕੁਲਤਾਰ ਸਿੰਘ ਗੋਲਡੀ ਸਰਪੰਚ ਜਗਤਾਰ ਸਿੰਘ  ਮੱਦੋਕੇ ਅਵਤਾਰ ਸਿੰਘ ਤਾਰੀ ਸਰਪੰਚ ਰਵੀ ਸ਼ਰਮਾ ਤਖਾਣਬੱਧ ਸਰਪੰਚ ਜਗਤਾਰ ਸਿੰਘ ਕੋਕਰੀ  ਸੀਨੀਅਰ ਆਗੂ ਟਿੱਕਾ ਸਰਪੰਚ ਨਵਰੂਪ ਸਿੰਘ ਚੂਹੜਚੱਕ  ਇਕਬਾਲ ਸਿੰਘ ਕਾਲਾ ਐਨਆਰਆਈ ਚੂਹੜਚੱਕ  ਤੋਂ ਇਲਾਵਾ ਵੱਡੀ ਗਿਣਤੀ  ਚ  ਪ੍ਰਸ਼ਾਸਨਿਕ ਅਧਿਕਾਰੀ ਤੋਂ ਇਲਾਵਾ ਵੱਡੇ ਪੱਧਰ ਤੇ ਇਲਾਕੇ ਦੇ ਪੰਚ ਸਰਪੰਚ ਹਾਜ਼ਰ ਸਨ

 ਜਦੋਂ ਦੁਕਾਨਦਾਰ ਯੂਨੀਅਨ ਨੇ ਕਾਫਲੇ ਦੇ ਰੂਪ ਵਿਚ ਕੀਤੀ ਕਿਸਾਨੀ ਧਰਨੇ ਵਿੱਚ ਸ਼ਮੂਲੀਅਤ

ਮਹਿਲ ਕਲਾਂ/ਬਰਨਾਲਾ-ਨਵੰਬਰ  2020  (ਗੁਰਸੇਵਕ ਸਿੰਘ ਸੋਹੀ)

ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਪਿਛਲੇ ਡੇਢ ਮਹੀਨੇ ਤੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ।ਇਸੇ ਕੜੀ ਤਹਿਤ  ਭਾਰਤ ਬੰਦ ਸੱਦੇ ਤੇ ਅੱਜ ਸਮੂਹ ਦੁਕਾਨਦਾਰਾਂ ਨੇ ਆਪਣੀ "ਦੁਕਾਨਦਾਰ ਯੂਨੀਅਨ" ਦੇ ਝੰਡੇ ਥੱਲੇ ਪ੍ਰਧਾਨ ਗਗਨਦੀਪ ਸਿੰਘ ਸਰਾਂ ਦੀ ਅਗਵਾਈ ਹੇਠ ਬਠਿੰਡਾ-ਲੁਧਿਆਣਾ ਹਾਈਵੇ ਤੇ ਲੱਗੇ ਮਹਿਲਕਲਾਂ ਟੋਲ ਪਲਾਜ਼ੇ ਤੇ ਕਿਸਾਨੀ ਧਰਨੇ ਵਿਚ ਭਰਵੀਂ ਸ਼ਮੂਲੀਅਤ ਕੀਤੀ  
ਜਿਸ ਵਿਚ ਪ੍ਰੇਮ ਕੁਮਾਰ ਪਾਸੀ 'ਕਰਮਜੀਤ ਸਿੰਘ ਉੱਪਲ, ਗੁਰਪ੍ਰੀਤ ਸਿੰਘ ਅਣਖੀ, ਬਲਜੀਤ ਸਿੰਘ ਗੰਗੋਹਰ', ਪੰਨਾ ਮਿੱਤੂ 'ਸੰਜੀਵ ਕੁਮਾਰ' ਬਲਦੇਵ ਸਿੰਘ ਗਾਗੇਵਾਲ ,ਬਲਜਿੰਦਰ ਸਿੰਘ ਬਿੱਟੂ ਧਨੇਰ ',ਹਰਦੀਪ ਸਿੰਘ ਬੀਹਲਾ 'ਜਗਜੀਤ ਸਿੰਘ ਬੀਜ ਸਟੋਰ, ਮਨਦੀਪ ਕੁਮਾਰ ਮੋਨੂ ',ਜਗਦੀਸ ਪੰਨੂੰ,ਐਡਵੋਕੇਟ ਗੁਰਜੀਤ ਸਿੰਘ ਧਾਲੀਵਾਲ, ਗੁਰਚਰਨ ਸਿੰਘ ,ਡਾ ਅਮਰਿੰਦਰ ਸਿੰਘ 'ਡਾ ਮਿੱਠੂ ਮੁਹੰਮਦ ',ਜਗਦੀਪ ਸਿੰਘ ਮਠਾਡ਼ੂ ,ਜਰਨੈਲ ਸਿੰਘ ਮਿਸਤਰੀ ',ਲੱਕੀ ਪਾਸੀ ,ਤਜਿੰਦਰ ਸਿੰਘ ਮਿੰਟੂ ,ਅਮਨਦੀਪ ਸਿੰਘ ,ਜੀਵਨ ਕੁਮਾਰ ਵਿਕਟਰ ,ਜਰਨੈਲ ਸਿੰਘ ਮਿਸਤਰੀ ,ਮੋਨੂ ਸ਼ਰਮਾ ,ਸਿਕੰਦਰ ਸਿੰਘ ,ਪ੍ਰਿੰਸ ਅਰੋਡ਼ਾ, ਆਤਮਾ ਸਿੰਘ 'ਬੂਟਾ ਸਿੰਘ ਮਹਿਲਕਲਾਂ ,ਰਾਜਵਿੰਦਰ ਸਿੰਘ, ਜਗਦੇਵ ਸਿੰਘ ਕਾਲਾ ,ਮਨਦੀਪ ਕੁਮਾਰ 'ਅਸ਼ੋਕ ਕੁਮਾਰ ,ਬੂਟਾ ਸਿੰਘ ਗੰਗੋਹਰ, ਰੇਸ਼ਮ ਸਿੰਘ ਰਾਮਗੜ੍ਹੀਆ ,ਸੁਖਵਿੰਦਰ ਸਿੰਘ ਹੈਰੀ ,ਪ੍ਰਦੀਪ ਕੁਮਾਰ ਵਰਮਾ ਅਤੇ ਜਗਜੀਤ ਸਿੰਘ ਮਾਹਲ ਆਦਿ ਹਾਜਰ ਸਨ।
ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗਗਨ ਸਰਾਂ ਅਤੇ ਮੁੱਖ ਬੁਲਾਰੇ ਕਰਮ ਉੱਪਲ ਨੇ ਕਿਹਾ ਕਿ  ਕੇਂਦਰ ਦੀ ਮੋਦੀ ਸਰਕਾਰ ਆਪਣਾ ਅੜੀਅਲ ਵਤੀਰਾ ਛੱਡ ਕੇ ਜਾਰੀ ਕੀਤੇ ਕਿਸਾਨਾਂ ਵਿਰੁੱਧ ਕਾਲ਼ੇ ਕਾਨੂੰਨਾਂ ਨੂੰ ਵਾਪਸ ਲਵੇ ਤਾਂ ਜੋ ਕਿਸਾਨਾਂ ਨੂੰ ਉਜਾੜਨ ਤੋਂ ਬਚਾਇਆ  ਜਾ ਸਕੇ ।ਉਨ੍ਹਾਂ ਕਿਹਾ ਕਿ 26 ਤੇ 27 ਨਵੰਬਰ ਨੂੰ ਦਿੱਲੀ ਚੱਲੋ ਦੇ ਸੱਦੇ ਦੀ ਤਿਆਰੀ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਾਰੇ ਵਰਗਾਂ ਦਾ ਅਹਿਮ ਰੋਲ ਹੋਵੇਗਾ । ਕਿਉਂਕਿ ਇਹ ਲੜਾਈ ਸਾਰੇ ਲੋਕਾਂ ਦੀ ਸਾਂਝੀ ਲੜਾਈ ਹੈ  
ਦੁਕਾਨਦਾਰਾਂ ਵੱਲੋਂ ਕੀਤੀ ਭਰਵੀਂ ਸ਼ਮੂਲੀਅਤ ਦਾ ਕਿਸਾਨ ਆਗੂਆਂ ਨੇ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ ।

ਮਹਿਲ ਕਲਾਂ ਟੋਲ ਪਲਾਜ਼ੇ ਤੇ ਲੱਗੇ ਕਿਸਾਨੀ ਧਰਨੇ ਵਿਚ ਸ਼ਾਮਲ ਹੋਏ ਡਾਕਟਰ ਸਾਹਿਬਾਨ....

ਮਹਿਲਕਲਾਂ/ਬਰਨਾਲਾ-ਨਵੰਬਰ 2020 - (ਗੁਰਸੇਵਕ ਸਿੰਘ ਸੋਹੀ)

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੀ ਮਹੀਨਾਵਾਰ ਮੀਟਿੰਗ ਡਾ. ਜਗਜੀਤ ਸਿੰਘ ਬਲਾਕ  ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ।
ਜਿਸ ਵਿਚ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ।
ਇਸ ਸਮੇਂ ਉਨ੍ਹਾਂ ਨਾਲ ਡਾ. ਜਗਜੀਤ ਸਿੰਘ, ਡਾ. ਨਾਹਰ ਸਿੰਘ,ਡਾ. ਗੁਰਭਿੰਦਰ ਸਿੰਘ , ਵੈਦ ਵਾਕਿਬ ਅਲੀ ,ਡਾ.ਬਲਿਹਾਰ ਸਿੰਘ , ਡਾ. ਕੇਸਰ ਖਾਨ ,ਡਾ. ਸੁਖਵਿੰਦਰ ਸਿੰਘ ਠੁੱਲੀਵਾਲ,ਡਾ. ਸੁਰਜੀਤ ਸਿੰਘ ,ਡਾ. ਸੁਰਿੰਦਰਪਾਲ ਸਿੰਘ, ਡਾ. ਬਲਦੇਵ ਸਿੰਘ, ਡਾ ਸ਼ਕੀਲ ਮੁਹੰਮਦ ,ਡਾ. ਪਰਮਿੰਦਰ ਸਿੰਘ, ਡਾ. ਮੁਕੁਲ ਸ਼ਰਮਾ, ਡਾ.ਜਸਬੀਰ ਸਿੰਘ, ਡਾ.ਸੁਖਵਿੰਦਰ ਸਿੰਘ ਬਾਪਲਾ,ਡਾ.ਧਰਵਿੰਦਰ ਸਿੰਘ ,ਡਾ.ਜਸਵੰਤ ਸਿੰਘ ਅਤੇ ਡਾ.ਸੁਖਪਾਲ ਸਿੰਘ ਆਦਿ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਚੇਅਰਮੈਨ ਡਾ.ਬਲਿਹਾਰ ਸਿੰਘ ਗੋਬਿੰਦਗਡ਼੍ਹ,' ਬਲਾਕ ਪ੍ਰਧਾਨ  ਡਾ ਜਗਜੀਤ ਸਿੰਘ ,ਬਲਾਕ ਸਕੱਤਰ ਡਾ. ਸੁਰਜੀਤ ਸਿੰਘ ਨੇ ਸਾਂਝੇ ਬਿਆਨ ਵਿੱਚ ਨੇ ਕਿਹਾ ਕਿ ਪੂਰੇ ਭਾਰਤ ਦੇਸ਼ ਵਿੱਚ ਕਿਸਾਨੀ ਸੰਘਰਸ਼ ਸਿਖਰਾਂ ਤੇ ਹੈ।ਇਸ ਸੰਘਰਸ਼ ਵਿਚ ਕਿਸਾਨ ,ਮਜ਼ਦੂਰ, ਦੁਕਾਨਦਾਰ, ਆੜ੍ਹਤੀਏ, ਪਿੰਡਾਂ ਅਤੇ ਸ਼ਹਿਰਾਂ ਵਿੱਚ ਕੰਮ ਕਰਨ ਵਾਲੇ ਡਾ. ਸਾਹਿਬਾਨ, ਵਕੀਲ ,ਵਪਾਰੀ ਅਤੇ ਵੱਡੀ ਗਿਣਤੀ ਵਿਚ ਔਰਤਾਂ ਸ਼ਾਮਿਲ ਹਨ ।
ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਡਾ. ਕੇਸਰ ਖ਼ਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕੇਂਦਰ ਗੌਰਮਿੰਟ ਕੋਰੋਨਾ ਵੈਕਸੀਨ ਸਾਰੇ ਭਾਰਤ ਵਾਸੀਆਂ ਨੂੰ ਲਗਾਉਣ ਜਾ ਰਹੀ ਹੈ, ਜਿਸ ਵਿੱਚ ਖ਼ਾਸਕਰ ਪਿੰਡਾਂ ਵਿੱਚ ਕੰਮ ਕਰਦੇ ਡਾਕਟਰਾਂ ਨੂੰ ਟਾਰਗੇਟ ਬਣਾਇਆ ਜਾ ਰਿਹਾ ਹੈ। ਉਨ੍ਹਾਂ ਆਪਣੇ ਮੈਂਬਰਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਇਸ ਸਬੰਧੀ ਸੂਬਾ ਕਮੇਟੀ ਜੋ ਵੀ ਫੈਸਲਾ ਲਵੇਗੀ, ਉਹ ਹੀ ਮੰਨਣਯੋਗ ਹੋਵੇਗਾ  ।
ਇਸ ਸਮੇਂ ਡਾ ਸੁਖਵਿੰਦਰ ਸਿੰਘ ਠੁੱਲੀਵਾਲ ਦਾ"ਨੰਬਰਦਾਰ ਯੂਨੀਅਨ" ਵਿੱਚ ਸੀਨੀਅਰ ਮੀਤ ਪ੍ਰਧਾਨ ਬਣਨ ਤੇ  ਸਾਰੇ ਮੈਂਬਰਾਂ ਵੱਲੋਂ ਹਾਰ ਪਾ ਕੇ ਸਨਮਾਨਤ ਕੀਤਾ ਗਿਆ ।
ਬਲਾਕ ਸਕੱਤਰ ਡਾ ਸੁਰਜੀਤ ਸਿੰਘ ਨੂੰ ਜਥੇਬੰਦੀ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਤੇ ਸਾਰੇ ਮੈਂਬਰਾਂ ਵੱਲੋਂ ਸਨਮਾਨਤ ਕੀਤਾ ਗਿਆ  ।
ਜਥੇਬੰਦੀ ਵਿਚ ਨਵੇਂ ਮੈਂਬਰ ਵੈਦ ਵਾਕਿਬ ਅਲੀ ਦਾ ਸ਼ਾਮਲ ਹੋਣ ਤੇ ਵੀ ਸਨਮਾਨ ਕੀਤਾ ਗਿਆ ।  
ਮੀਟਿੰਗ ਉਪਰੰਤ ਕਾਫਲੇ ਦੇ ਰੂਪ ਵਿਚ ਕਿਸਾਨੀ ਧਰਨੇ ਵਿੱਚ ਬਲਾਕ ਮਹਿਲ ਕਲਾਂ ਦੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ।