You are here

ਪੰਜਾਬ

ਸਰਕਾਰੀ ਪ੍ਰਇਮਰੀ ਸਮਰਾਟ ਸਕੂਲ ਬੀਹਲਾ ਦੇ ਅਧਿਆਪਕਾਂ ਨੇ ਕੀਤੀ ਪ੍ਰੀ-ਪ੍ਰਾਇਮਰੀ ਜਮਾਤ ਦੇ ਬੱਚਿਆਂ ਅਤੇ ਮਾਪਿਆਂ ਨਾਲ ਮਿਲਣੀ

ਮਹਿਲ ਕਲਾਂ/ਬਰਨਾਲਾ-ਅਕਤੂਬਰ 2020 - (ਗੁਰਸੇਵਕ ਸਿੰਘ ਸੋਹੀ)-

ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪੂਰੇ ਪੰਜਾਬ ਵਿੱਚ ਪੀ ਪ੍ਰਾਇਮਰੀ ਜਮਾਤ ਦੇ ਬੱਚਿਆਂ ਅਤੇ ਮਾਪਿਆਂ ਨਾਲ ਅਧਿਆਪਕਾਂ ਵੱਲੋਂ ਮਿਲਣੀ ਕੀਤੀ ਗਈ। ਇਹ ਮਾਪੇ ਅਧਿਆਪਕ ਮਿਲਣੀ ਫੋਨ ਕਾਲ ਵਟਸਐੱਪ ਯੂਮ ਐਪ ਅਤੇ ਘਰ-ਘਰ ਤਕ ਪਹੁੰਚ ਕੇ  ਨਿੱਜੀ ਸੰਪਰਕ ਨਾਲ ਕੀਤੀ ਗਈ।  ਇਨ੍ਹਾਂ ਦੋ ਦਿਨਾਂ ਦੌਰਾਨ ਸਰਕਾਰੀ ਪ੍ਰੀ ਪ੍ਰਾਇਮਰੀ ਸਮਰਾਟ ਸਕੂਲ ਬੀਹਲਾ ਦੇ ਅਧਿਆਪਕਾਂ ਵੱਲੋਂ ਵੀ ਪ੍ਰੀ- ਪ੍ਰਾਇਮਰੀ ਜਮਾਤ ਦੇ ਵਿਦਿਆਰਥੀਆਂ ਅਤੇ ਮਾਪਿਆਂ ਨਾਲ  ਵੱਖ-ਵੱਖ ਸਾਧਨਾਂ ਰਾਹੀਂ ਮਿਲਣੀ ਕੀਤੀ ਗਈ।ਬੱਚਿਆਂ ਦੇ ਕੀਤੇ ਕੰਮ ਨੂੰ ਵੀ ਦੇਖਿਆ ਗਿਆ ਬੱਚਿਆਂ ਅਤੇ ਮਾਪਿਆਂ ਨੂੰ ਹੋਰ ਵਧੀਆ ਕੰਮ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ। ਇਨ੍ਹਾਂ ਦਿਨਾਂ ਦੌਰਾਨ ਬੱਚਿਆਂ ਨੂੰ ਕਿਤਾਬਾਂ ਵੀ ਮੁਹੱਈਆ ਕਰਵਾਈਆਂ ਗਈਆਂ।  ਹੈੱਡ ਟੀਚਰ ਹਰਪ੍ਰੀਤ ਸਿੰਘ ਦੀਵਾਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮਾਪੇ ਅਧਿਆਪਕ ਮਿਲਣੀ 100% ਪੂਰੀ ਹੋਈ। ਉਨ੍ਹਾਂ ਕਿਹਾ ਕਿ ਇਹ ਵਿਭਾਗ ਦਾ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ।

ਪੰਜਾਬ ਦੇ ਕਿਸਾਨ ਗੁਰੂ ਨਾਨਕ ਦੇਵ ਜੀ ਦੇ ਦੱਸੇ ਸੰਧਾਤਾਂ ਤੇ ਚੱਲਣ ਵਾਲੇ ਹਨ ਕਿਰਤ ਕਰੋ,ਵੰਡ ਸਕੋ।ਬਾਬਾ ਕਰਮਦਾਸ 

ਕਿਸਾਨੀ ਸਘੰਰਸ਼ ਨੂੰ ਦੇਖ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਕੰਨ ਜੂੰ ਨੀ ਸਰਕੀ 

ਬਧਨੀ ਕਲਾਂ-ਮੋਗਾ-ਨਵੰਬਰ 2020 - (ਗੁਰਸੇਵਕ ਸਿੰਘ ਸੋਹੀ)-

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਕਿਸਾਨ ਮਾਰੂ 3 ਆਰਡੀਨੈਂਸ ਪਾਸ ਕੀਤੇ ਗਏ ਹਨ।ਉਨ੍ਹਾਂ ਨੂੰ ਵਾਪਸ ਕਰਨ ਦੇ ਲਈ ਅਤੇ ਮੂੰਹ ਤੋੜ ਜਵਾਬ ਦੇਣ ਲਈ ਪੰਜਾਬ ਵਿੱਚ ਲਗਾਤਾਰ ਇੱਕ ਮਹੀਨੇ ਤੋਂ ਰੇਲਵੇ ਸਟੇਸ਼ਨ,ਵੱਡੇ-ਵੱਡੇ ਮੌਲ ਅਤੇ ਰਿਲਾਇੰਸ ਦੇ ਪਟਰੌਲ ਪੰਪਾਂ ਤੇ ਦਿਨ ਰਾਤ ਕਿਸਾਨਾਂ ਅਤੇ ਔਰਤਾਂ ਵਲੋਂ ਸਘੰਰਸ ਕੀਤਾ ਜਾ ਰਿਹਾ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੇਰਾ ਬਾਗ ਵਾਲਾ ਪਿੰਡ ਰਾਮਾ ਦੇ ਮੁੱਖ ਸੇਵਾਦਾਰ ਬਾਬਾ ਕਰਮਦਾਸ ਨੇ ਕਿਹਾ ਕਿ ਪੂਰੇ ਪੰਜਾਬ ਦੇ ਹਰ ਵਰਗ  ਨੂੰ ਜਾਤ-ਪਾਤ ਅਤੇ ਹੋਰ ਭਰਮ ਭੁਲੇਖੇ ਕੱਢਕੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਸੰਘਰਸ਼ ਵਿੱਚ ਜਥੇਬੰਦੀਆਂ ਦਾ ਸਾਥ ਦੇਣਾਂ ਚਾਹੀਦਾ ਹੈ।ਉਨ੍ਹਾਂ ਕਿਹਾ ਕਿਸਾਨ ਵਿਰੋਧੀ ਇਸ ਜੰਗ ਵਿੱਚ ਫਿਰ ਹੀ ਜਿੱਤ ਪ੍ਰਾਪਤ ਹੋਵੇਗੀ। ਪੰਜਾਬ ਸਾਡੇ ਗੁਰੂਆਂ ਪੀਰਾਂ ਯੋਧਿਆਂ ਅਤੇ ਗੁਰੂ ਨਾਨਕ ਦੇਵ ਦੀ ਧਰਤੀ ਹੈ ਇਸ ਵਿਚੋਂ ਬਰਕਤ ਨੀ ਜਾ ਸਕਦੀ ਇਤਿਹਾਸ ਗਵਾਹ ਹੈ ਸਮੇਂ-ਸਮੇਂ ਸਿਰ ਜਦੋਂ ਵੀ ਪੰਜਾਬ ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਪੰਜਾਬ ਵਾਸੀ ਇੱਕ ਇੱਕ ਜੁੱਟ ਹੋਕੇ ਆਪਣਾ ਅਤੇ ਆਪਣੇ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ ਚੱਲਣਾਂ ਜਾਣਦੇ ਹਨ। ਅਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ ਇਸ ਲਈ ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਐਮਐਸਪੀ ਖਤਮ ਅਤੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਜਾ ਸਕੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਤੇ ਧੱਕੇ ਨਾ ਕਬਜ਼ੇ ਕੀਤੇ ਜਾ ਸਕਣ। ਅਜਿਹੇ ਫ਼ੈਸਲੇ ਲਾਗੂ ਹੋਣ ਨਾਲ ਕਿਸਾਨਾਂ ਦੇ ਖੇਤੀਬਾੜੀ ਧੰਦੇ ਖਤਮ ਹੋਣ ਦੇ ਨਾਲ- ਨਾਲ ਕਿਸਾਨਾਂ ਦੇ ਟਿਊਬਲਾਂ ਨੂੰ ਮਿਲਦੀ ਮੁਫ਼ਤ ਬਿਜਲੀ ਪਾਣੀ ਦੀ ਸਹੂਲਤ ਨੂੰ ਖ਼ਤਮ ਕਰਕੇ ਬਿੱਲ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀ ਵਿਰੋਧੀ ਆਰਡੀਨੈਂਸਾਂ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।ਕਿਸਾਨਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਉਨ੍ਹਾਂ ਕਿਹਾ ਆਪਾਂ ਆਪਣੇ ਕੰਮਾਂ ਕਾਰਾਂ ਤੋਂ ਗੁਰੇਜ਼ ਕਰਦੇ ਹੋਏ ਕਿਸਾਨ ਜਥੇਬੰਦੀਆਂ ਵੱਲੋਂ ਲੜੇ ਜਾ ਰਹੇ ਸੰਘਰਸ਼ ਦਾ ਸਾਥ ਦੇਈਏ।

ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੀ ਹੋਈ ਮਹੀਨਾਵਾਰ ਮੀਟਿੰਗ 

ਮਹਿਲ ਕਲਾਂ /ਬਰਨਾਲਾ-ਨਵੰਬਰ 2020 -(ਗੁਰਸੇਵਕ ਸੋਹੀ)

ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ" ਦੀ ਮਹੀਨਾਵਾਰ ਮੀਟਿੰਗ ਕਲੱਬ ਪ੍ਰਧਾਨ ਡਾਕਟਰ ਮਿੱਠੂ ਮੁਹੰਮਦ ਦੀ ਪ੍ਰਧਾਨਗੀ ਹੇਠ  ਪ੍ਰੇਮ ਕੁਮਾਰ ਪਾਸੀ ਦੇ ਹੋਟਲ ਲੱਕੀ ਸਵੀਟਸ ਸ਼ਾਪ ਵਿਖੇ ਹੋਈ ।

ਜਿਸ ਵਿਚ ਡਾ. ਮਿੱਠੂ ਮੁਹੰਮਦ, ਪ੍ਰੇਮ ਕੁਮਾਰ ਪਾਸੀ,  ਸ਼ੇਰ  ਸਿੰਘ ਰਵੀ ,ਜਗਜੀਤ ਸਿੰਘ ਮਾਹਲ ,  ਭੁਪਿੰਦਰ ਸਿੰਘ ਧਨੇਰ, ਗੁਰਭਿੰਦਰ ਸਿੰਘ ਗੁਰੀ ,ਗੁਰਸੇਵਕ ਸਿੰਘ ਸੋਹੀ, ਫਿਰੋਜ਼ ਖਾਨ ,ਅਜੇ ਟੱਲੇਵਾਲ, ਜਗਜੀਤ ਸਿੰਘ ਕੁਤਬਾ ਆਦਿ ਪੱਤਰਕਾਰਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ।

ਮਹਿਲ ਕਲਾਂ ਕਿਸਾਨੀ ਘੋਲ  ਦੇ ਸ਼ਹੀਦ ਮਾਸਟਰ ਜਸਪਾਲ ਸਿੰਘ ਮਹਿਲ ਕਲਾਂ ਸਮੇਤ  ਪੂਰੇ ਪੰਜਾਬ ਵਿਚ  ਕਿਸਾਨੀ ਸੰਘਰਸ਼ ਦੌਰਾਨ ਸਾਡੇ ਨਾਲੋਂ ਸਦਾ ਲਈ ਵਿਛੜ ਚੁੱਕੇ ਸਾਥੀਆਂ ਨੂੰ ਅਤੇ ਯੂ.ਪੀ. ਦੇ ਹਾਥਰਸ ਵਿੱਚ ਸ਼ਹੀਦ ਹੋਈ ਬੱਚੀ ਨੂੰ  ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ।  

ਇਸ ਲਈ ਸਮੇਂ ਕਲੱਬ ਨੂੰ ਹੋਰ  ਬਿਹਤਰੀਨ ਢੰਗ ਨਾਲ ਚਲਾਉਣ ਲਈ ਭਰਵੀਂ ਬਹਿਸ ਕੀਤੀ ਗਈ  ਅਤੇ ਪੱਤਰਕਾਰਾਂ ਨੂੰ ਫੀਲਡ ਵਿਚ ਆ ਰਹੀਆਂ ਸਮੱਸਿਆਵਾਂ ਸਬੰਧੀ ਭਰਵੀਂ ਬਹਿਸ ਕੀਤੀ ਗਈ।

ਕਿਸਾਨੀ ਸੰਘਰਸ਼ਾਂ ਦੀ ਕਵਰੇਜ ਕਰਨ ਦੇ ਨਾਲ ਨਾਲ ਕਿਸਾਨੀ ਸੰਘਰਸ਼ ਦੀ ਪੁੂਰਨ ਹਮਾਇਤ ਕੀਤੀ ਗਈ ਅਤੇ ਆਉਣ ਵਾਲੀ 5 ਨਵੰਬਰ ਦੇ ਭਾਰਤ ਬੰਦ ਵਿੱਚ  ਗੁਣਤਾਜ ਪ੍ਰੈਸ ਕਲੱਬ ਦੇ ਮੈਂਬਰਾਂ ਵੱਲੋਂ ਭਰਵੀਂ ਸ਼ਮੂਲੀਅਤ  ਕੀਤੀ ਜਾਵੇਗੀ  ।

ਸਟੇਸ਼ਨ ਮਹਿਲਕਲਾਂ ਦੇ ਕੁਝ ਕੁ  ਸਰਕਾਰੀ \ਗ਼ੈਰ ਸਰਕਾਰੀ  ਅਦਾਰਿਆਂ ਵੱਲੋਂ  ਪ੍ਰੈੱਸ ਕਾਨਫਰੰਸ ਕਰਨ ਸਮੇਂ  ਕੀਤੀ ਵਿਤਕਰੇਬਾਜ਼ੀ ਦਾ ਨੋਟਿਸ ਲਿਆ ਗਿਆ ।

ਇਸ ਸਮੇਂ ਗੁਣਤਾਜ ਪ੍ਰੈਸ ਕਲੱਬ ਵਿੱਚ ਸ਼ਾਮਲ ਹੋਏ ਪੱਤਰਕਾਰ ਜਗਜੀਤ ਸਿੰਘ ਮਾਹਲ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਹਾਰ ਪਾ ਕੇ ਜੀ ਸਨਮਾਨਿਤ ਕੀਤਾ ਗਿਆ।    

ਇਸ ਸਮੇਂ ਹੋਰਨਾਂ ਤੋਂ ਇਲਾਵਾ ਲਕਸਦੀਪ ਗਿੱਲ, ਸਨੀ ਗਿੱਲ ,ਅਵਤਾਰ ਸਿੰਘ ਸਿੱਧੂ,  ਅਵਤਾਰ ਬੱਬੀ ਰਾਏਸਰ, ਨਿਰਮਲ ਸਿੰਘ ਪੰਡੋਰੀ, ਗੁਰਸੇਵਕ ਸਹੋਤਾ, ਨਰਿੰਦਰ ਸਿੰਘ ਢੀਂਡਸਾ ਆਦਿ ਹਾਜ਼ਰ ਸਨ ।

ਅੱਜ ਪਿੰਡ ਚੰਨਣਵਾਲ ਵਿਖੇ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਔਰਤਾਂ ਦੀ ਇਕਾਈ ਬਣਾਈ ਗਈ

ਮਹਿਲ ਕਲਾਂ /ਬਰਨਾਲਾ- ਨਵੰਬਰ 2020 (ਗੁਰਸੇਵਕ ਸਿੰਘ ਸੋਹੀ)-

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ  ਬਰਨਾਲਾ ਜ਼ਿਲ੍ਹੇ ਦੇ ਪਿੰਡ ਚੰਨਣਵਾਲ ਵਿਖੇ ਇਕਾਈ ਪ੍ਰਧਾਨ ਜਸਮੇਲ ਸਿੰਘ ਚੰਨਣਵਾਲ ਦੀ ਅਗਵਾਈ ਹੇਠ  ਔਰਤਾਂ ਦੀ ਇਕਾਈ ਬਣਾਈ ਗਈ।ਜਿਸ ਵਿੱਚ ਅਮਰਜੀਤ ਕੌਰ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਮੀਤ ਪ੍ਰਧਾਨ ਮਨਪ੍ਰੀਤ ਕੌਰ,ਖਜ਼ਾਨਚੀ ਗਿਆਨ ਕੌਰ,ਚਰਨਜੀਤ ਕੌਰ, ਪਰਮਜੀਤ ਕੌਰ, ਗੁਰਮੀਤ ਕੌਰ, ਸ਼ਾਂਤੀ ਦੇਵੀ, ਸੁਰਜੀਤ ਕੌਰ,ਸੀਬੋ ਕੌਰ ਰਾਣੀ ਕੌਰ ਖਜ਼ਾਨਚੀ,ਛਿੰਦਰ ਕੌਰ, ਜਸਵੀਰ ਕੌਰ, ਗੁਰਦੇਵ ਕੌਰ, ਸ੍ਰੀਮਤੀ ਦੇਵੀ, ਜੋਗਿੰਦਰ ਕੌਰ, ਮਨਜੀਤ ਕੌਰ, ਨੂੰ ਵੱਖ-ਵੱਖ ਅਹੁਦੇ ਸੰਭਾਲੇ ਗਏ।ਇਸ ਸਮੇਂ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਛੀਨੀਵਾਲ ਕਲਾਂ ਨੇ ਬੀਬੀਆਂ ਦੇ ਗਲਾਂ ਵਿੱਚ ਸਿਰੋਪੇ ਪਾ ਕੇ ਸਨਮਾਨਤ ਕੀਤਾ ਗਿਆ। ਬੀਬੀਆਂ ਵੱਲੋਂ ਸਰਕਾਰਾਂ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਡਟ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ। ਇਸ ਸਮੇਂ ਮੁਖ਼ਤਿਆਰ ਸਿੰਘ ਬੀਹਲਾ ਖ਼ੁਰਦ, ਹਰਦੇਵ ਸਿੰਘ ਕਾਕਾ ਸੀਨੀਅਰ ਮੀਤ ਪ੍ਰਧਾਨ ਹਾਜ਼ਰ ਸਨ।

ਸ੍ਰੀ ਗੁਰੂ ਰਵਿਦਾਸ ਜੀ ਦੇ 644ਵੇਂ ਪ੍ਰਕਾਸ਼ ਦਿਹਾੜੇ ਨੂੰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਖੰਡ ਪਾਠਾਂ ਦੀ ਲੜੀ ਸ਼ੁਰੂ

ਮਹਿਲ ਕਲਾਂ-ਬਰਨਾਲਾ-ਨਵੰਬਰ 2020 (ਗੁਰਸੇਵਕ ਸਿੰਘ ਸੋਹੀ)-

ਮਹਾਂਮਾਰੀ ਦੇ ਚਲਦੇ ਹੋਏ ਸਰਬੱਤ ਦੇ ਭਲੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਰੱਬੀ ਬਾਣੀ ਦੇ ਸ੍ਰੀ ਅਖੰਡ ਪਾਠਾਂ ਦੀ ਲੜੀ ਸ਼ੁਰੂ ਹੈ। ਸਮੂਹ ਸੰਗਤ ਨੂੰ ਬੇਨਤੀ ਹੈ ਕਿ ਚੱਲ ਰਹੀ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉ,ਆਪ ਜੀ ਦੇ ਅਤਿ ਧੰਨਵਾਦੀ ਹੋਵਾਂਗੇ।ਸ੍ਰੀ ਅਖੰਡ ਪਾਠਾਂ ਦੀ ਲੜੀ ਦਾ ਆਰੰਭ 10-10-2020 ਹੋਇਆ ਸੀ ਅਤੇ ਭੋਗ 9-11-20 ਨੂੰ ਪਾਇਆ ਜਾਵੇਗਾ। ਮੱਧ ਰਾਤ ਅਤੇ ਭੋਗ ਵਾਲੇ ਦਿਨ ਬਾਬਾ ਗੁਰਪ੍ਰੀਤ ਸਿੰਘ ਜੀ ਬਰਨਾਲੇ ਵਾਲਿਆਂ ਵੱਲੋਂ ਦੀਵਾਨ ਸਜਾਏ ਜਾਣਗੇ, ਪ੍ਰਕਾਸ਼ ਅਸਥਾਨ-ਗੁਰੂਦੁਆਰਾ ਰਵਿਦਾਸੀਆ ਸਿੰਘ ਸਭਾ,ਦੋ ਦਰਵਾਜ਼ੇ, ਬਰਨਾਲਾ। ਨੋਟ-ਅੰਮ੍ਰਿਤ ਪਾਨ ਮਿਤੀ 8-11-20 ਸ਼ਾਮ 2 ਵਜੇ ਕਰਵਾਇਆ ਜਾਵੇਗਾ,ਪੰਜ ਕਕਾਰ ਲੋੜਵੰਦਾਂ ਨੂੰ ਗੁਰੂਦੁਆਰਾ ਸਾਹਿਬ ਵੱਲੋਂ ਦਿੱਤੇ ਜਾਣਗੇ। ਵੱਲੋਂ-ਹੈੱਡ ਗ੍ਰੰਥੀ ਗੁਰਪ੍ਰੀਤ ਸਿੰਘ, ਪ੍ਰਧਾਨ ਸ: ਗੁਰਮੀਤ ਸਿੰਘ,ਮੀਤ ਪ੍ਰਧਾਨ ਸ: ਬੰਤ ਸਿੰਘ, ਖਜ਼ਾਨਚੀ ਸ: ਪਰਗਟ ਸਿੰਘ,ਸ: ਗੁਰਸੇਵਕ ਸਿੰਘ,ਸ: ਗੁਰਮੇਲ ਸਿੰਘ,ਸ:ਨਿਰਭੇ ਸਿੰਘ,ਸ: ਸੁਖਦੇਵ ਸਿੰਘ,ਸ: ਲਖਵੀਰ ਸਿੰਘ,ਸ: ਬਲਵਿੰਦਰ ਸਿੰਘ। 

ਬੇਨਤੀ ਕਰਤਾ: ਸਮਾਜ ਸੇਵੀ, ਦਵਿੰਦਰ ਸਿੰਘ ਬੀਹਲਾ।

ਪੰਜਾਬ ਵਿੱਚ ਵੱਧ ਰਹੀਆਂ ਛੋਟੀਆਂ ਬੱਚੀਆਂ ਨਾਲ ਗਲਤ ਘਟਨਾਵਾਂ ਨੂੰ ਸਮਝਣ ਦੀ ਜਰੂਰਤ....ਭੋਲਾ ਸਿੰਘ ਵਿਰਕ

ਮਹਿਲ ਕਲਾਂ/ਬਰਨਾਲਾ-ਨਵੰਬਰ 2020 -(ਗੁਰਸੇਵਕ ਸਿੰਘ ਸੋਹੀ)

ਦਿਨੋ-ਦਿਨ ਪੰਜਾਬ ਚ ਬਲਾਤਕਾਰ ਦੀਆਂ ਘਟਨਾਵਾਂ ਹੋ ਵੱਧ ਰਹੀਆਂ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਨਾ ਹੋ ਕੇ ਬੇਟੀ ਮਰਵਾਓ ਬੇਟੀ ਘਟਾਓ ਦਾ ਨਾਅਰਾ ਸੱਚਾ ਹੁੰਦਾ ਲੱਗਦਾ ਹੈ ਕਿਉਂਕਿ ਛੋਟੀਆਂ ਬੱਚੀਆਂ 4 ਸਾਲ ਤੋਂ 10 ਸਾਲ ਦੀਆਂ ਨਾਲ ਆਮ ਘਟਨਾਵਾਂ ਹੋ ਰਹੀਆਂ ਹਨ। ਕਿਸੇ ਦਾ ਵੀ ਧਿਆਨ ਇਸ ਵੱਲ ਨਾ ਹੋ ਕੇ ਪੈਸੇ ਦੀ ਦੌੜ ਵਿੱਚ ਕੋਈ ਨਸਿਆਂ ਦੀ  ਲੱਗਿਆ ਹੋਇਆ ਹੈ।ਜਦੋਂ ਕਿ ਹੁਣ ਦੁਬਾਰਾ ਮਾਈ ਭਾਗੋ ਨੂੰ ਬੱਚੀਆਂ ਤੇ ਹੋ ਰਹੇ ਜ਼ੁਲਮਾਂ ਲਈ ਦੁਬਾਰਾ ਜਨਮ ਲੈਣਾ ਪੈਣਾ ਹੈ। ਫੂਲਨ ਦੇਵੀ ਨੇ ਖ਼ੁਦ ਸਮਾਜ ਨੂੰ ਸੁਧਾਰਨ ਲਈ ਇਸ ਸਮਾਜ ਵਿੱਚ ਹੀ ਰਹਿ ਕੇ ਦੱਸ ਦਿੱਤਾ ਸੀ ਕਿ ਔਰਤ ਨੂੰ ਕਮਜ਼ੋਰ ਨਾ ਸਮਝਿਆ ਜਾਵੇ। ਸਮੇਂ ਮੁਤਾਬਕ ਇਹ ਚੰਡੀ ਦਾ ਰੂਪ ਵੀ ਧਾਰ ਸਕਦੀਆਂ ਹਨ। ਸਾਨੂੰ ਸਭ ਨੂੰ ਆਪਣੀਆਂ ਕਮੀਆਂ ਦੂਰ ਕਰਕੇ ਇਸ ਸਮਾਜ ਵਿੱਚ ਪਲ ਰਹੀਆਂ ਛੋਟੀਆਂ-ਛੋਟੀਆਂ ਕਰੂੰਬਲਾਂ ਨੂੰ ਬਚਾਉਣਾ ਚਾਹੀਦਾ ਹੈ।ਸਰਕਾਰਾਂ ਨੂੰ ਇਨ੍ਹਾਂ ਦੀ ਰਖਵਾਲੀ ਲਈ ਸਖਤ ਕਾਨੂੰਨ ਬਣਾਉਣੇ ਚਾਹੀਦੇ ਹਨ।ਤਾ ਜੋ ਕੋਈ ਵੀ ਗ਼ਲਤੀ ਨਾ ਕਰ ਸਕੇ ਸਾਡੇ ਕਲਾਕਾਰਾਂ ਅਤੇ ਗੀਤਕਾਰਾਂ ਨੂੰ ਇਸ ਸਬੰਧੀ ਜਾਗਰੂਕ ਹੋਣ ਦੀ ਬਹੁਤ ਜਰੂਰਤ ਹੈ ਕਿ ਜੋ ਸਮਾਜ ਵਿੱਚ ਗੰਦ ਅਤੇ ਗਲਤ ਸੋਚ ਨੂੰ ਕੱਢਿਆ ਜਾ ਸਕੇ ਤੇ ਸੋਚ ਨੂੰ ਸੁਚੱਜਤਾ ਅਤੇ ਵਧੀਆ ਕੀਤਾ ਜਾ ਸਕੇ ਜ਼ੁਰਮ ਕਰਨ ਵਾਲੇ ਲੋਕਾਂ ਨੂੰ ਮੌਕੇ ਤੇ ਹੀ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਸਮਾਜ ਸੇਵੀ ਸਟੇਟ ਐਵਾਰਡ ਜੇਤੂ ਸਰਦਾਰ ਭੋਲਾ ਸਿੰਘ ਵਿਰਕ ਨੇ ਪ੍ਰੈੱਸ ਮਿਲਣੀ ਦੌਰਾਨ ਕਿਹਾ ਕਿ ਆਪਾਂ ਸਭ ਨੂੰ ਆਪਣੇ ਪਰਿਵਾਰ ਸਕੂਲਾਂ ਅਤੇ ਆਂਗਣਵਾਡ਼ੀ ਸੈਟਰਾਂ ਵਿੱਚ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਵੇ ਕਿ ਜੇਕਰ ਤੁਹਾਨੂੰ ਕੋਈ ਗਲਤ ਤਰੀਕੇ ਨਾਲ ਛੂਹਦਾ ਹੈ ਤਾਂ ਉਸ ਦੀ ਜਾਣਕਾਰੀ ਸਾਨੂੰ ਦਿੱਤੀ ਜਾਵੇ ਜਿਆਦਾ ਤੋ ਜਿਆਦਾ ਆਪਣੇ ਬੱਚਿਆਂ ਦੀ ਦੇਖ-ਰੇਖ ਆਪ ਕਰੀਏ। ਇਸ ਤਰ੍ਹਾਂ ਨਾਲ ਹੀ ਸਮਾਜ ਵਿੱਚ ਘਟਨਾਵਾਂ ਰੁਕ ਸਕਦੀਆਂ ਹਨ ਅਤੇ ਹੋਰ ਫੂਲਨ ਦੇਵੀਆ ਨੂੰ ਜਨਮ ਲੈਣਾ ਨਾਂ ਪਵੇ ਸਾਡੇ ਸਮਾਜ ਵਿਚ ਔਰਤਾਂ ਨੂੰ ਕਿੰਨਾ ਸਤਿਕਾਰ ਦਿੱਤਾ ਜਾਂਦਾ ਹੈ ਪੰਜਾਬ ਵਿੱਚ ਔਰਤਾਂ ਨੇ ਬੜੀਆਂ ਵੱਡੀਆਂ ਮੱਲਾਂ ਮਾਰੀਆਂ ਹਨ ਸਾਡੇ ਹਰੇਕ ਵਿਭਾਗ ਵਿੱਚ ਔਰਤਾਂ ਹੀ ਕੰਮ ਕਰਦੀਆਂ ਹਨ। ਸਰਕਾਰ ਵੱਲੋਂ ਵੀ ਔਰਤਾਂ ਨੂੰ 33 ਪ੍ਰਤੀਸ਼ਤ ਕੋਟਾ ਰਾਖਵਾਂ ਰੱਖ ਦਿੱਤਾ ਗਿਆ ਹੈ ਫੇਰ ਵੀ ਸਮਾਜ ਵਿੱਚ ਔਰਤਾਂ ਨਾਲ ਗਲਤ ਵਿਵਹਾਰ ਕੀਤਾ ਜਾਂਦਾ ਹੈ। ਸਾਡੇ ਗੁਰੂਆਂ-ਪੀਰਾਂ ਨੇ ਵੀ ਔਰਤਾਂ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਮਾਜ ਸੁਧਾਰ ਵੀ ਔਰਤਾਂ ਹਨ।ਗੁਰੂਆਂ- ਪੀਰਾਂ ਦਾ ਜਨਮ ਵੀ ਔਰਤ ਤੋਂ ਹੀ ਹੋਇਆ ਹੈ। ਇਸ ਲਈ ਸਭ ਤੋਂ ਸਤਿਕਾਰ ਯੋਗ ਜੋ ਵੀ ਹੈ ਔਰਤ ਹੀ ਹੈ। ਸਾਡੇ ਪਰਿਵਾਰਾਂ ਅਤੇ ਅਧਿਆਪਕਾਂ ਨੇ ਹੀ ਇਨ੍ਹਾਂ ਬੱਚੀਆਂ ਨੂੰ ਸਮਝਾਉਣਾਂ ਚਾਹੀਦਾ ਹੈ ਤਾਂ ਜੋ ਸਮਾਜ ਵਿੱਚੋਂ  ਗਲਤ ਸੋਚ ਨੂੰ ਬਦਲਿਆ ਜਾ ਸਕੇ ਤੇ ਬੱਚੀਆਂ ਤੇ ਦਿਨ ਦਿਹਾੜੇ ਹੋ ਰਹੇ ਜ਼ੁਲਮਾਂ ਨੂੰ ਠੱਲ੍ਹ ਪਾਈ ਜਾ ਸਕੇ।

ਕਿਸਾਨ ਵਿਰੋਧੀ 3 ਆਰਡੀਨੇਸ਼ ਪਾਸ ਕਰਕੇ ਕੇਂਦਰ ਦੀ ਮੋਦੀ ਸਰਕਾਰ ਆਪਣਾ ਹੋਸ ਗੁਆ ਬੈਠੀ।ਸਰਭਜੀਤ ਸੰਭੂ                       

ਮਹਿਲ ਕਲਾਂ -ਬਰਨਾਲਾ-ਨਵੰਬਰ 2020 - (ਗੁਰਸੇਵਕ ਸਿੰਘ ਸੋਹੀ)-

ਪੰਜਾਬ ਦੇ ਵਿੱਚ ਕਿਸਾਨ ਵਿਰੋਧੀ 3 ਆਰਡੀਨੈਂਸ ਨੂੰ ਵਾਪਸ ਕਰਵਾਉਣ ਦੇ ਲਈ ਕਿਸਾਨ ਆਗੂਆਂ ਅਤੇ ਜਥੇਬੰਦੀਆਂ ਵਲੋਂ ਇਸ ਸਬੰਧੀ ਜਾਗਰਿਤ ਕਰਨ ਉਪਰੰਤ ਕੇਂਦਰ ਦੀ ਮੋਦੀ ਸਰਕਾਰ ਦੇ ਕੱਨ ਤੇ ਜੂੰ ਨੀ ਸਰਕੀ ਕਾਲੇ ਕਨੂੰਨ ਵਿਰੋਧੀ ਆਰਡੀਨੈਂਸ ਤੋੜਨ ਦੇ ਲਈ ਮੂੰਹ ਤੋੜ ਜਵਾਬ ਦੇਣ ਲਈ ਜਾਤ-ਪਾਤ ਅਤੇ ਹੋਰ ਭਰਮ ਭੁਲੇਖੇ ਕੱਢਕੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਸੰਘਰਸ਼ ਵਿੱਚ ਜਥੇਬੰਦੀਆਂ ਦਾ ਸਾਥ ਦੇਣਾਂ ਚਾਹੀਦਾ ਹੈ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਮਾਜ ਸੇਵੀ ਸਰਭਜੀਤ ਸਿੰਘ ਸੰਭੂ ਮਹਿਲ ਕਲਾਂ ਨੇ ਪ੍ਰੈਸ ਮਿਲਣੀ ਦੌਰਾਨ ਕੀਤਾ।ਉਨ੍ਹਾਂ ਕਿਹਾ ਕਿਸਾਨ ਵਿਰੋਧੀ ਇਸ ਜੰਗ ਵਿੱਚ ਫਿਰ ਹੀ ਜਿੱਤ ਪ੍ਰਾਪਤ ਹੋਵੇਗੀ। ਪੰਜਾਬ ਸਾਡੇ ਗੁਰੂਆਂ ਪੀਰਾਂ ਯੋਧਿਆਂ ਦੀ ਧਰਤੀ ਹੈ ਇਤਿਹਾਸ ਗਵਾਹ ਹੈ ਜਦੋਂ ਵੀ ਪੰਜਾਬ ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਪੰਜਾਬ ਵਾਸੀ ਇੱਕ ਇੱਕ ਜੁੱਟ ਹੋਕੇ ਆਪਣਾ ਅਤੇ ਆਪਣੇ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ ਚੱਲਣਾਂ ਚਾਹੀਦਾ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ 3 ਕਿਸਾਨ ਵਿਰੋਧੀ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕੀਤਾ ਜਾ ਰਿਹਾ ਹੈ ਕਿਉਂਕਿ ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਐਮਐਸਪੀ ਖਤਮ ਅਤੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਦੇ ਕੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਤੇ ਧੱਕੇ ਨਾ ਕਬਜ਼ੇ ਕੀਤੇ ਜਾਣਗੇ ਉਨ੍ਹਾਂ ਕਿਹਾ ਕਿ ਅਜਿਹੇ ਫ਼ੈਸਲੇ ਲਾਗੂ ਹੋਣ ਨਾਲ ਕਿਸਾਨਾਂ ਦੇ ਖੇਤੀਬਾੜੀ ਧੰਦੇ ਖਤਮ ਹੋਣ ਦੇ ਨਾਲ- ਨਾਲ ਕਿਸਾਨਾਂ ਦੇ ਟਿਊਬਲਾਂ ਨੂੰ ਮਿਲਦੀ ਮੁਫ਼ਤ ਬਿਜਲੀ ਪਾਣੀ ਦੀ ਸਹੂਲਤ ਨੂੰ ਖ਼ਤਮ ਕਰਕੇ ਬਿੱਲ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਵੱਲੋਂ ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।ਉਨ੍ਹਾਂ ਸਮੂਹ ਕਿਸਾਨਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕਿਹਾ ਆਓ ਆਪਾਂ ਕਿਸਾਨ ਜਥੇਬੰਦੀਆਂ ਵੱਲੋਂ ਲੜੇ ਜਾ ਰਹੇ ਸੰਘਰਸ਼ ਦਾ ਸਾਥ ਦੇਈਏ।

 ਹੁਨਰ ਨਾਲ ਤਿਆਰ ਕੀਤੇ ਟਰੈਕਟਰ 'ਤੇ ਲੈ ਕੇ ਆਇਆ ਲਾੜੀ

ਬਦਲਦੀ ਸੋਚ ਨੇ ਵਿਆਹਾਂ ਦੇ ਖ਼ਰਚੇ ਨੂੰ ਘਟਾਇਆ

   ਕੁੱਪ ਕਲਾਂ , ਅਕਤੂਬਰ  2020-(ਸਤਪਾਲ ਸਿੰਘ ਦੇਹਰਕਾ/ ਮਨਜਿੰਦਰ ਗਿੱਲ)  

 ਕੁੱਪ ਕਲਾਂ ਸਮਾਜ ਵਿਚ ਬਦਲਦੀ ਸੋਚ ਨੇ ਵਿਆਹਾਂ ਦੇ ਖ਼ਰਚੇ ਨੂੰ ਘਟਾਇਆ ਹੈ ਤੇ ਕਈ ਨੌਜਵਾਨ ਮਿਸਾਲ ਸਿਰਜ ਰਹੇ ਹਨ। ਇਵੇਂ ਹੀ ਰਵਾਇਤੀ ਰਹੁ-ਰੀਤਾਂ, ਰਸਮਾਂ ਤੇ ਦਾਜ ਨੂੰ ਨਜ਼ਰਅੰਦਾਜ਼ ਕਰਦਿਆਂ ਨੌਜਵਾਨ ਨੇ ਵਿਆਹ ਕੀਤਾ ਹੈ। ਨਵੀਂ ਪਿਰਤ ਪਾਉਂਦਿਆਂ ਲੁਧਿਆਣਾ ਜ਼ਿਲ੍ਹੇ ਦੇ ਨੌਜਵਾਨ ਰਾਜਦੀਪ ਸਿੰਘ ਘਰ ਦੇ ਟਰੈਕਟਰ ਨੂੰ ਸ਼ਿੰਗਾਰ ਕੇ ਲਾੜੀ ਨੂੰ ਉਸ 'ਤੇ ਬਿਠਾ ਕੇ ਘਰ ਲਿਆਇਆ ਹੈ। ਇਸ ਘਟਨਾ ਦੀ ਇਲਾਕੇ ਦੇ ਲੋਕਾਂ ਵੱਲੋਂ ਤਾਰੀਫ਼ ਕੀਤੀ ਜਾ ਰਹੀ ਹੈ। ਲੋਕ ਇਸ ਨੂੰ ਚੰਗੀ ਸੇਧ ਵਾਲੀ ਘਟਨਾ ਆਖ ਰਹੇ ਹਨ।

ਇਸ ਬਾਰੇ ਡਾ. ਕੁਲਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਵਿਆਹ ਜਿੱਥੇ ਸਮਾਜ ਅੰਦਰ ਮਹਿੰਗੇ ਵਿਆਹਾਂ ਨੂੰ ਸਾਦੇ ਤੌਰ 'ਤੇ ਕਰਨ ਲਈ ਪ੍ਰਰੇਰਿਤ ਕਰਦਾ ਹੈ, ਉੱਥੇ ਲਾੜੇ ਰਾਜਦੀਪ ਸਿੰਘ ਵੱਲੋਂ ਹੁਨਰ ਨਾਲ ਤਿਆਰ ਕੀਤੇ ਟਰੈਕਟਰ 'ਤੇ ਲਾੜੀ ਘਰ ਲੈ ਕੇ ਆਉਣ ਤੋਂ ਇਹ ਸੁਨੇਹਾ ਮਿਲਦਾ ਹੈ ਕਿ ਅਜੋਕੇ ਦੌਰ ਦੇ ਨੌਜਵਾਨ ਜੇ ਆਪਣੇ ਹੁਨਰ ਨੂੰ ਪਛਾਨਣ ਤਾਂ ਬਹੁਤ ਅੱਗੇ ਜਾ ਸਕਦੇ ਹਨ। ਇਸ ਮੌਕੇ ਡੀਐੱਸਪੀ ਸਾਧੂ ਸਿੰਘ ਝੁਨੇਰ, ਰਾਮਪਾਲ ਸਿੰਘ ਰਾਜੀ ਮਾਲੇਰਕੋਟਲਾ, ਸਰਪੰਚ ਹਰਪ੍ਰੀਤ ਸਿੰਘ ਮਹਾਂਪੁਰ, ਹਰਿੰਦਰ ਸਿੰਘ, ਅੱਛਰਾ ਸਿੰਘ, ਜਸਵੰਤ ਸਿੰਘ ਸੰਗਰੂਰ ਹਾਜ਼ਰ ਸਨ।

ਪੰਜਾਬ ਸਰਕਾਰ ਨੇ ਗੁਰ ਪੁਰਬ ਮੌਕੇ ਸੋਮਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ 'ਚ ਕੀਤਾ ਛੁੱਟੀ ਦਾ ਐਲਾਨ

ਚੰਡੀਗੜ੍ਹ ,  ਨਵੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਅਵਸਰ 'ਤੇ 2 ਨਵੰਬਰ ਨੂੰ ਜ਼ਿਲ੍ਹਾ ਅੰਮ੍ਰਿਤਸਰ ਵਿਚ ਛੁੱਟੀ ਦਾ ਐਲਾਨ ਕੀਤਾ ਹੈ।।ਸਰਕਾਰੀ ਬੁਲਾਰੇ ਨੇ ਦੱਸਿਆ ਕਿ 2 ਨਵੰਬਰ ਦਿਨ ਸੋਮਵਾਰ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਕਾਰੀ ਦਫਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿਚ ਸਥਾਨਕ ਛੁੱਟੀ ਰਹੇਗੀ। ਇਸ ਸਬੰਧੀ ਪ੍ਰਸੋਨਲ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।।  

ਕਿਸਾਨਾਂ ਦੀ ਕੇਂਦਰ ਸਰਕਾਰ ਨੂੰ ਚਿਤਾਵਨੀ, ਦਿੱਲੀ ਨੂੰ ਬੰਦ ਕਰਾਂਗੇ ਦੁੱਧ ਤੇ ਸਬਜ਼ੀਆਂ ਦੀ ਸਪਲਾਈ

ਲੁਧਿਆਣਾ ,  ਨਵੰਬਰ  2020-(ਸਤਪਾਲ ਸਿੰਘ ਦੇਹਰਕਾ/ ਮਨਜਿੰਦਰ ਗਿੱਲ)

 ਕਿਸਾਨ ਯੂਨੀਅਨ ਵੱਲੋਂ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਕੇਂਦਰ ਸਰਕਾਰ ਨੇ ਪੰਜਾਬ ਲਈ ਮਾਲ ਗੱਡੀਆਂ ਚਾਲੂ ਕਰ ਕੇ ਪੰਜਾਬ ਦੀ ਆਰਥਿਕ ਘੇਰਾਬੰਦੀ ਖ਼ਤਮ ਨਾ ਕੀਤੀ ਤਾਂ ਪੰਜਾਬ ਦੇ ਕਿਸਾਨ ਹਰਿਆਣਾ, ਯੂਪੀ, ਰਾਜਸਥਾਨ ਤੇ ਦੇਸ਼ ਦੀਆਂ ਹੋਰ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਦਿੱਲੀ ਨੂੰ ਦੁੱਧ, ਸਬਜ਼ੀਆਂ, ਚਾਰਾ ਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦੀ ਸਪਲਾਈ ਬੰਦ ਕਰ ਦੇਣਗੇ। ਇਹ ਫ਼ੈਸਲਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਪ੍ਰਧਾਨਗੀ ਹੇਠ ਐਤਵਾਰ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ। ਪੰਜਾਬ ਦਿਵਸ ਤੇ ਆਜ਼ਾਦੀ ਦੇ ਮੋਢੀ ਗ਼ਦਰੀ ਬਾਬਿਆਂ ਦੀ ਯਾਦ 'ਚ ਕਿਸਾਨਾਂ ਨੇ ਪ੍ਰਣ ਕੀਤਾ ਕਿ ਜਿਵੇਂ ਸਾਡੇ ਪੂਰਵਜਾਂ ਨੇ ਦੇਸ਼ ਦੀ ਸਿਆਸੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਉਸੇ ਤਰ੍ਹਾਂ ਕਿਸਾਨ ਅੰਦੋਲਨ ਆਰਥਿਕ ਆਜ਼ਾਦੀ ਦੀ ਲੜਾਈ 'ਚ ਹਰ ਸੰਭਵ ਕੁਰਬਾਨੀਆਂ ਦੇਣ ਲਈ ਤਿਆਰ ਹੈ। ਰਾਜੇਵਾਲ ਨੇ ਕਿਹਾ ਕਿ ਪੰਜਾਬ 'ਚ ਕਿਸਾਨ ਜਥੇਬੰਦੀਆਂ ਨੇ 22 ਅਕਤੂਬਰ ਤੋਂ ਰੇਲਵੇ ਲਾਈਨਾਂ 'ਤੋਂ ਆਪਣੇ ਧਰਨੇ ਚੁੱਕ ਲਏ ਸਨ ਪਰ ਕੇਂਦਰ ਸਰਕਾਰ ਨੇ ਆਪਣੇ ਅੜੀਅਲ ਵਤੀਰੇ ਅਧੀਨ ਮਾਲ ਗੱਡੀਆਂ ਬੰਦ ਕਰਕੇ ਪੰਜਾਬ ਦੀ ਆਰਥਿਕ ਘੇਰਾਬੰਦੀ ਕੀਤੀ ਹੋਈ ਹੈ। ਇਹ ਕਿਸਾਨਾਂ ਦੇ ਸੰਘਰਸ਼ ਨੂੰ ਦਬਾਉਣ ਦਾ ਯਤਨ ਹੈ ਪਰ ਕਿਸਾਨ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ 5 ਨਵੰਬਰ ਨੂੰ ਕਿਸਾਨ ਅੰਦੋਲਨ ਲਈ ਦੁਪਹਿਰ 12 ਵਜੇ ਤੋਂ 4 ਵਜੇ ਤਕ ਸਾਰੇ ਦੇਸ਼ 'ਚ ਚੱਕਾ ਜਾਮ ਕਰਨ ਲਈ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਦਿੱਲੀ 'ਚ 26 ਨਵੰਬਰ ਨੂੰ 'ਦਿੱਲੀ ਚੱਲੋ' ਦੇ ਸੱਦੇ ਦੀ ਤਿਆਰੀ ਲਈ ਵੀ ਡਿਊਟੀਆਂ ਲਾਈਆਂ ਗਈਆਂ ਹਨ। ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਇਕ ਕਰੋੜ ਰੁਪਏ ਤਕ ਜੁਰਮਾਨਾ ਤੇ ਪੰਜ ਸਾਲ ਦੀ ਸਜ਼ਾ ਕਰਨ ਦੇ ਫ਼ੈਸਲੇ ਦੀ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦਾ ਫ਼ੈਸਲਾ ਸੀ ਕਿ ਸਰਕਾਰ ਦੋ ਏਕੜ ਵਾਲੇ ਨੂੰ ਪਰਾਲੀ ਸੰਭਾਲਣ ਲਈ ਮਿਸ਼ਨਰੀ ਮੁਫ਼ਤ ਦੇਵੇਗੀ ਤੇ ਆਰਥਿਕ ਸਹਾਇਤਾਂ ਦੀ ਮੰਗ ਕੀਤੀ। ਬੈਠਕ ਦੌਰਾਨ ਇਕ ਮਤਾ ਪਾਸ ਕਰ ਕੇ ਸਾਰੀ ਦੁਨੀਆਂ 'ਚ ਬੈਠੇ ਪੰਜਾਬੀਆਂ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਉਂਕਾਰ ਸਿੰਘ, ਨੇਕ ਸਿੰਘ, ਪ੍ਰਗਟ ਸਿੰਘ ਮੱਖੂ, ਘੁੰਮਣ ਸਿੰਘ ਰਾਜਗੜ੍ਹ ਆਦਿ ਹਾਜ਼ਰ ਸਨ।  

ਪੰਜਾਬ ਵਿੱਚ ਆਇਆ ਪੈਸੇ 10 ਗੁਣਾ ਵੱਧ ਕਰਨ ਵਾਲਾ ਬਾਬਾ-VIDEO

ਸੰਗਤਾਂ ਨੂੰ ਪਾਠ ਅਤੇ ਗੁਰਬਾਣੀ ਨਾਲ ਵੀ ਜੋੜਿਆ ਜਾਂਦਾ ਹੈ ? ਸ਼ਹੀ ਕੀਤਾ ਬਾਬੇ ਨੇ ?

ਜੇ ਗਰੀਬਾਂ ਅਤੇ ਜਰੂਰਤ ਮੰਦਾਂ ਤੱਕ ਸੀਮਤ ਰਹੇ ਤਾਂ ਵਧਿਆ ਗੱਲ ਹੈ। ਪਰ ਜੇ ਇਹ ਧੰਦਾ ਹੈ ਫੇਰ ਤਾਂ ਨਰਕ ਹੀ ਹੈ ਸਾਮਣੇ .! 

ਇਹ ਸਭ ਜਾਨਣ ਲਈ ਸੁਣੋ

ਪੱਤਰਕਾਰ ਇਕ਼ਬਾਲ ਸਿੱਧੂ ਅਤੇ ਗੁਰਸੇਵਕ ਸੋਹੀ ਦੀ ਵਿਸੇਸ ਰਿਪੋਰਟ

 

 

 ਸਮਾਜ ਵਿਚ ਘਰੇਲੂ ਹਿੰਸਾ ਅਤੇ ਔਰਤਾਂ ਦੀ ਦੁਰਦਸ਼ਾ-VIDEO

Domestic Violence and Women in Our Society

Topic : Domestic Viol: Discussion by Dr Baldev Singh: Subject Guest : Ms Amanjot Kaur Sandhu: S.H.O. Police Women Cell, SSP office, Jagraon (Ludhiana)  

ਅਖ਼ਬਾਰਾਂ ਦੀ ਅਹਿਮ ਸੁਰੱਖਿਆ

 01 November Sunday News Analysis by Dr. Baldev Singh News Host Mr. Iqbal Singh Rasulpur

ਭਾਰਤ ਮਾਤਾ ਦਾ ਜੇਠਾ ਪੁੱਤਰ ਮੈਂ ਪੰਜਾਬ ਬੋਲਦਾ ਹਾਂ✍️ ਪੰਡਿਤ ਰਮੇਸ਼ ਕੁਮਾਰ ਭਟਾਰਾ

ਦੁੱਖ ਦਰਦ ਅਪਣਾ ਮੈਂ ਅੱਜ ਕਿਸਨੂੰ ਕਿਸ ਨੂੰ ਸੁਣਾਮਾ

ਭਾਰਤ ਮਾਤਾ ਦਾ ਜੇਠਾ ਪੁੱਤਰ ਮੈਂ ਪੰਜਾਬ ਬੋਲਦਾ ਹਾਂ

 1947 ਵਿੱਚ ਮੇਰੇ ਸ਼ਰੀਰ ਉਪਰ ਅੰਗਰੇਜਾ ਨੇ ਆਰਾ ਚਲਾਈਆਂ, ਮੈਂ ਪੰਜਾਬ ਦੋ ਹਿਸੇਆ ਵਿੱਚ ਵੰਡੀਆਂ ਗਈਆਂ, ਫਿਰ ਮੈਨੂੰ ਪੰਜਾਬੀ ਸੁੱਬਾ ਬਨਾਉਣ ਲਈ ਤਿੰਨ ਹਿਸੇਆ ਵਿੱਚ ਵੰਡਿਆ ਗਿਆ, ਮੇਰੇ ਭਰਾ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਬਨਾ ਦਿੱਤੇ ਗਏ, ਮੈਨੂੰ ਪੰਜਾਬੀ ਸੁਬੀ ਬਨਾ ਦਿੱਤਾ ਗਿਆ, ਕਦੇ ਮੁਲਤਾਨ ਪਾਕਿਸਤਾਨ ਅਤੇ ਗੁੜਗਾਂਵਾ ਹਰਿਆਣਾ ਮੇਰਾ ਹਿੱਸਾ ਸਨ, ਕਦੇ ਲਹੌਰ ਅਤੇ ਸ਼ਿਮਲਾ ਹਿਮਾਚਲ ਪ੍ਰਦੇਸ਼ ਮੇਰੀ ਰਾਜਧਾਨੀ ਹੁੰਦੀਆਂ ਸੀ, ਹੁਣ ਚੰਡੀਗੜ੍ਹ ਰਾਜਧਾਨੀ ਹੈ, ਲੇਕਿਨ ਚੰਡੀਗੜ੍ਹ ਵੀ ਹਜੇ ਮੇਰਾ ਨਹੀਂ ਹੈ, ਭਾਰਤ ਮਾੱਂ ਤੇਰਾ ਪੁੱਤਰ ਪੰਜਾਬ ਵਿਲਖ ਰਿਹਾ ਹੈ, ਧਹਾੜਾ ਮਾਰ ਰਿਹਾ ਹੈ, ਮੇਰੀ ਭਾਰਤ ਮਾੱਂ ਤੇਰਾ ਝੁੱਠਾ ਦਮ ਭਰਨ ਲਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੈਨੂੰ ਪੁਛਦਾ ਨਹੀਂ ਹੈ, ਤੇਰੇ ਜੈ ਕਿਸਾਨ ਅਪਣੇ ਸਹੀ ਹੱਕ ਮੰਗ ਰਹੇ ਹਨ ਅਤੇ ਮਜਬੂਰਨ ਪੰਜਾਬ ਦੀਆਂ ਸੜਕਾਂ ਰੇਲਵੇ ਲਾਈਨਾ ਉਪਰ ਧਰਨੇਆ ਤੇ ਬੈਠੇ ਹਨ, ਮਾੱਂ ਮੇਰਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਬਹੁਤ ਸੂਝਬੂਝ ਨਾਲ ਮੇਰੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਨਾਲ ਲੈਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੇਰਾ ਪੰਜਾਬ ਦਾ ਹੱਕ ਮੰਗ ਰਿਹਾ ਹੈ, ਪ੍ਰਧਾਨ ਮੰਤਰੀ ਮੇਰੇ ਹੱਕ ਦਿੰਦਾ ਨਹੀਂ, ਉਲਟਾ ਮੈਨੂੰ ਡਰਾਉਂਦਾ ਧਮਕਾਉਂਦਾ ਹੋਇਆ ਹੁਣ ਜਲੀਲ  ਕਰ ਰਹੀਆਂ ਹੈ ਮੈਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਰਿਹਾ ਹੈ, ਹੇ ਮੇਰੀ ਭਾਰਤ ਮਾਤਾ, ਮੈਂ ਹਾਂ ਭਾਰਤ ਮਾਤਾ ਦਾ ਜੇਠਾ ਪੁੱਤਰ ਪੰਜਾਬ ।

 

ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਪੰਜਾਬ ਭਾਰਤ 9815318924

30 ਜਥੇਬੰਦੀਆਂ ਦੇ ਸੱਦੇ ਤੇ ਜਿਲਾ (ਬਰਨਾਲਾ) ਦੇ ਰੇਲਵੇ ਸਟੇਸ਼ਨ ਤੇ ਅਣਮਿੱਥੇ ਲਈ ਧਰਨਾ-VIDEO

3 ਆਰਡੀਨੈਂਸਾ ਦੇ ਵਿਰੋਧ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚਿਤਾਵਨੀ ਵੀ ਦਿੱਤੀ

 

ਆਓ ਦੇਖਦਿਆਂ ਬਰਨਾਲਾ ਤੋਂ 

ਪੱਤਰਕਾਰ ਗੁਰਸੇਵਕ ਸਿੰਘ ਸੋਹੀ ਦੀ ਵਿਸ਼ੇਸ਼ ਰਿਪੋਰਟ

ਕਪੂਰਥਲਾ ਦੇ ਪੁਰਾਣੀ ਕਹਿਚਰੀ ਦੇ ਬਾਹਰ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜੀ-VIDEO

ਪੰਜਾਬ ਸਰਕਾਰ ਕੇਦਰ ਨਾਲ ਗੱਲਬਾਤ ਕਰਨ ਲਈ ਤਿਆਰ

ਕਪੂਰਥਲਾ ਤੋਂ ਪੱਤਰਕਾਰ ਗੁਰਵਿੰਦਰ ਸਿੰਘ ਬਿੱਟੂ ਦੀ ਰਿਪੋਰਟ

 ਕਾਂਗਰਸ ਪਾਰਟੀ ਵੱਲੋਂ ਕਪੂਰਥਲਾ ਦੇ ਪੁਰਾਣੀ ਕਹਿਚਰੀ ਦੇ ਬਾਹਰ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਨਾਲ ਹੀ ਦੇਸ਼ ਵਾਸੀਆਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੱਤੀਆਂ 

ਇਹ ਰੋਸ ਪ੍ਰਦਰਸ਼ਨ  ਕਰਦੇ ਜ਼ਿਲ੍ਹਾ ਕੋਆਰਡੀਨੇਟਰ ਕਾਂਗਰਸ ਦੇ ਦਲਜੀਤ ਸਿੰਘ ਰਾਜੂ ਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਕਾਂਗਰਸ ਅਮਰਜੀਤ ਸਿੰਘ ਸੈਦੋਵਾਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੀ ਹਾਲਤ ਗੰਭੀਰ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਾਨਾਸ਼ਾਹੀ ਰਵੱਈਆ ਪੰਜਾਬ ਦੇ ਨਾਲ ਅਨੀਐ ਕਰ ਰਿਹਾ।

 ਕਿਸਾਨੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਹਮਖਿਆਲੀ ਪਾਰਟੀਆਂ ਦੇ ਸਹਿਯੋਗ ਨਾਲ ਕਿਸਾਨਾਂ ਮਜ਼ਦੂਰਾਂ ਦੇ ਹੱਕ ਵਿੱਚ ਹੈ ਤੇ ਕੇਂਦਰ ਸਰਕਾਰ ਨਾਲ ਗੱਲਬਾਤ ਲੲੀ ਤਿਆਰ ਹੈ ।

ਮੋਦੀ ਸਰਕਾਰ ਨੂੰ ਵੀ ਕਿਸਾਨੀ ਨੂੰ ਬਚਾਉਣ ਲਈ ਨਰਮੀ ਵਰਤਣੀ ਚਾਹੀਦੀ ਹੈ ਇਸ ਮੌਕੇ ਅਸ਼ਵਨੀ ਸ਼ਰਮਾ ਮਾਸਟਰ ਸੂਦ ਸਟੀਫਨ ਕਾਲਾ ਚੇਅਰਮੈਨ ਰਾਜਿੰਦਰ ਕੌੜਾ ਚੇਅਰਮੈਨ ਮਨੋਜ ਭਸੀਨ ਆਦਿ ਆਗੂ ਹਾਜਰ ਸਨ

 ਲੱਖਾ ਸਧਾਨਾ,ਗਾਇਕ ਹਰਫ ਚੀਮਾ ਵਲੋਂ ਕਿਸਾਨਾਂ ਦੇ ਹੱਕ ਚ ਜਲਸਾ- VIDEO

ਮਹਿਲ ਕਲਾਂ ਟੋਲ ਪਲਾਜੇ ਤੇ ਅਣਮਿੱਥੇ ਲਈ ਧਰਨਾ

ਆਓ ਦੇਖਦਿਆਂ ਮਹਿਲ ਕਲਾਂ ਤੋਂ ਪੱਤਰਕਾਰ ਗੁਰਸੇਵਕ ਸਿੰਘ ਸੋਹੀ ਦੀ ਵਿਸ਼ੇਸ਼ ਰਿਪੋਰਟ

30 ਜਥੇਬੰਦੀਆਂ ਦੇ ਸੱਦੇ ਤੇ ਜਿਲਾ (ਬਰਨਾਲਾ) ਦੇ ਪਿੰਡ ਮਹਿਲ ਕਲਾਂ ਟੋਲ ਪਲਾਜੇ ਤੇ ਅਣਮਿੱਥੇ ਲਈ ਧਰਨਾ ਲਾਇਆ ਗਿਆ। ਜਿੱਥੇ ਅੱਜ ਲੱਖਾ ਸਧਾਨਾ,ਗਾਇਕ ਹਰਫ ਚੀਮਾ  ਵਲੋਂ 3 ਆਰਡੀਨੈਂਸਾ ਦਾ ਵਿਰੋਧ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚਿਤਾਵਨੀ ਵੀ ਦਿੱਤੀ

ਗੁਰਕਮਲਪ੍ਰੀਤ ਸਿੰਘ ਬੀਹਲਾ ਨੇ ਜ਼ਿਲਾ ਪੇਂਟਿੰਗ ਮੁਕਾਬਲੇ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ

ਮਹਿਲ ਕਲਾਂ/ਬਰਨਾਲਾ-ਅਕਤੂਬਰ 2020 (ਗੁਰਸੇਵਕ ਸਿੰਘ ਸੋਹੀ)-

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਕੂਲ ਵਿਭਾਗ ਵੱਲੋਂ ਕਰਵਾਏ ਗਏ ਆਨ ਲਾਇਨ ਪੇਂਟਿੰਗ ਮੁਕਾਬਲਿਆਂ ਵਿਚੌ ਸਰਕਾਰੀ ਪ੍ਰਾਇਮਰੀ ਸਮਰਾਟ ਸਕੂਲ ਬੀਹਲਾ ਦੇ ਪਹਿਲੀ ਜਮਾਤ ਦੇ ਵਿਦਿਆਰਥੀ ਗੁਰ ਕਮਲਪ੍ਰੀਤ ਸਿੰਘ ਨੇ ਪੂਰੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੈਡ ਟੀਚਰ ਹਰਪ੍ਰੀਤ ਸਿੰਘ ਦੀਵਾਨਾ ਨੇ ਦੱਸਿਆ ਕਿ  ਇਹ ਬੱਚਾ ਪੜ੍ਹਾਈ ਅਤੇ ਹੋਰ ਗਤੀਵਿਧੀਆਂ ਵਿੱਚ ਮੋਹਰੀ ਰਹਿੰਦਾ ਹੈ ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦੀ ਪੂਰੀ ਖੁਸ਼ੀ ਹੈ ਕਿ ਇਸ ਬੱਚੇ ਨੇ ਪੂਰੇ ਜ਼ਿਲ੍ਹੇ ਵਿਚੌ ਸਕੂਲ ਦਾ ਨਾਮ ਰੌਸ਼ਨ ਕੀਤਾ। ੳੁਨ੍ਹਾਂ ਦੱਸਿਆ ਇਸ ਤੋਂ ਇਲਾਵਾ ਪਹਿਲਾਂ ਵੀ ਬੀਹਲਾ ਸਕੂਲ ਦੇ ਵਿਦਿਆਰਥੀ ਭਾਸ਼ਣ,ਸਬਦ,ਗੀਤ ਮੁਕਾਬਲਿਆਂ ਵਿੱਚ ਮੱਲਾਂ ਮਾਰ ਚੁੱਕੇ ਹਨ।

ਗੁਨਰੀਤ ਝਿੰਜਰ ਦੇ ਦੂਸਰੇ ਜਨਮ ਦਿਨ ਦੀਆਂ ਮੁਬਾਰਕਾਂ

ਮਹਿਲ ਕਲਾਂ/ ਬਰਨਾਲਾ/ਅਕਤੂਬਰ 2020 -(ਗੁਰਸੇਵਕ ਸੋਹੀ)-

ਪਿਤਾ ਪੱਤਰਕਾਰ ਨਿਰਮਲ ਝਿੰਜਰ ਅਤੇ ਮਾਤਾ ਮਨਪ੍ਰੀਤ ਝਿੰਜਰ ਪਿੰਡ ਨੈਣੇਵਾਲ ਜ਼ਿਲ੍ਹਾ ਬਰਨਾਲਾ ਆਪਣੀ ਬੇਟੀ ਗੁਨਰੀਤ ਝਿੰਜਰ ਨੂੰ ਦੂਸਰਾ ਜਨਮ ਦਿਨ ਵਿਧਾਇਆ ਦਿਤੀਆਂ।

ਬੀਹਲਾ ਨੇ ਸ਼ੋਭਾ ਯਾਤਰਾ ਕੀਤੀ ਰਵਾਨਾ

ਮਹਿਲ ਕਲਾਂ/ ਬਰਨਾਲਾ- ਅਕਤੂਬਰ 2020- (ਗੁਰਸੇਵਕ ਸਿੰਘ ਸੋਹ )

ਸ੍ਰਿਸ਼ਟੀ ਕਰਤਾ ਭਗਵਾਨ ਬਾਲਮੀਕੀ ਸਮਾਜ ਸਾਂਝਾ ਮੰਚ ਜ਼ਿਲ੍ਹਾ ਬਰਨਾਲਾ  ਵਲੋਂ ਭਗਵਾਨ ਵਾਲਮੀਕਿ ਜੀ ਦੇ ਜਨਮ ਮੌਸਮ ਮੌਕੇ ਸ਼ਹਿਰ ਵਿੱਚੋਂ ਸੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਨੂੰ ਬਾਲਮੀਕੀ ਚੋਕ ਬਰਨਾਲਾ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਬੀਹਲਾ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਅਤੇ  ਝੰਡਾ ਰਸਮ ਅਦਾ ਕੀਤੀ ਗਈ। ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਹਰ ਧਰਮ ਦੇ ਨਾਲ ਮੋਢੇ ਨਾਲ ਮੋਢਾ ਲਾਕੇ  ਚੱਲ ਰਹੇ ਹਾਂ॥ ਦਵਿੰਦਰ ਸਿੰਘ ਬੀਹਲਾ ਕੋਈ ਰਾਜ ਨੇਤਾ ਨਹੀਂ ਇਹ ਸਮਾਜ ਸੇਵੀ ਹੈ। ਅਸੀਂ ਧਾਰਮਿਕ ਸਮਾਗਮਾਂ ਅਤੇ ਹਰ ਧਰਮ ਦੇ ਸਮਾਗਮ ਵਿਚ ਇਕ ਸ਼ਰਧਾਲੂ ਅਤੇ ਸਮਾਜ ਸੇਵੀ ਦੇ ਨਾਤੇ ਜੁੜ ਰਹੇ ਹਾਂ। ਭਗਵਾਨ ਵਾਲਮੀਕਿ ਜੀ ਕੋਲੋਂ ਲਵ ਕੁਸ਼ ਨੇ ਵਾਲਮੀਕਿ ਆਸ਼ਰਮ ਵਿਚ ਵਿੱਦਿਆ ਹਾਸਲ ਕੀਤੀ ਸੀ ਤੇ ਉਨ੍ਹਾਂ ਦੇ ਮਾਰਗਦਰਸ਼ਨ ਤੇ ਚੱਲ ਅੱਜ ਹਰ ਨੌਜਵਾਨ ਲਈ ਉਧਾਰਨ ਬਣੇ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਜੀਤ ਸਿੰਘ ਹਰਮਨ ਬਾਜਵਾ ਅਤੇ ਸਮੂਹ ਮੈਂਬਰ ਹਾਜ਼ਰ ਸਨ।