ਸ਼੍ਰੋਮਣੀ ਅਕਾਲੀ ਦਲ ਅ, ਦਲ ਖਾਲਸਾ, ਯੁਨਾਈਟਡ ਅਕਾਲੀ ਦਲ, ਬਹੁਜਨ ਮੁਕਤੀ ਪਾਰਟੀ ਅਤੇ ਪੰਥਕ ਜੱਥੇਬੰਦੀਆਂ ਦੀ ਹੋਈ ਸਾਂਝੀ ਮੀਟਿੰਗ
ਲੁਧਿਆਣਾ, ਅਗਸਤ 2019 ( ਮਨਜਿੰਦਰ ਗਿੱਲ )-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਜੱਥੇਦਾਰ ਚੀਮਾ ਦੇ ਦਫਤਰ ਵਿੱਚ ਪੰਥਕ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਜੱਥੇਦਾਰ ਜਸਵੰਤ ਸਿੰਘ ਚੀਮਾ, ਦਲ ਖਾਲਸਾ ਤੋਂ ਜਸਵੀਰ ਸਿੰਘ ਖੰਡੂਰ, ਯੁਨਾਈਟਡ ਅਕਾਲੀ ਦਲ ਤੋਂ ਜਤਿੰਦਰ ਸਿੰਘ ਇਸੜੂ, ਬਹੁਜਨ ਮੁਕਤੀ ਪਾਰਟੀ ਤੋ ਜੋਗਿੰਦਰ ਰਾਏੇ ਅਤੇ ਹੋਰ ਪੰਥਕ ਜੱਥੇਬੰਦੀਆਂ ਦੀ ਲੀਡਰਸ਼ਿਪ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਅਜਾਦੀ ਦੇ ਦਿਹਾੜੇ 15 ਅਗਸਤ ਨੂੰ ਗੁਲਾਮੀ ਦੇ ਕਾਲੇ ਦਿਹਾੜੇ ਵਜੋਂ ਮਨਾਉਣ ਦਾ ਫੈਸਲਾ ਲਿਆ ਗਿਆ। 15 ਅਗਸਤ ਨੂੰ ਇਹ ਸਾਰੀਆਂ ਰਾਜਨੀਤਿਕ ਪਾਰਟੀਆਂ ਅਤੇ ਜੱਥਬੰਦੀਆਂ ਜਗਰਾਓਂ ਪੁਲ ਉੱਤੇ ਹੱਥਾਂ ਵਿੱਚ ਗੁਲਾਮ ਹੋਣ ਦੇ ਬੈਨਰ ਫੜ ਕੇ ਮਨੁੱਖੀ ਚੇਨ ਬਣਾ ਸਰਕਾਰਾਂ ਖਿਲਾਫ ਪ੍ਰਦਰਸ਼ਨ ਕਰਨਗੀਆਂ। ਹੋਈ ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਜੱਥੇਦਾਰ ਚੀਮਾ, ਜੱਥੇਦਾਰ ਖੰਡੂਰ, ਜੱਥੇਦਾਰ ਇਸੜੂ ਅਤੇ ਰਾਏ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਏ ਪੌਣੀ ਸਦੀ ਹੋ ਚੁੱਕੀ ਹੈ ਪਰ ਅੱਜ ਵੀ ਧਾਰਮਿਕ ਘੱਟ ਗਿਣਤੀਆਂ, ਅਨੁਸੂਚਿਤ ਜਾਤੀ ਅਤੇ ਜਨਜਾਤੀ ਦੇ ਲੋਕਾਂ ਉੱਤੇ ਅੱਤਿਆਚਾਰ ਅਤੇ ਧੱਕੇਸ਼ਾਹੀਆਂ ਹੋ ਰਹੀਆਂ ਹਨ। ਏਹ ਵਰਗਾਂ ਨੂੰ ਦੇਸ਼ ਦੀਆਂ ਹਿੰਦੂਤਵੀ ਬ੍ਰਾਮਣਵਾਦੀ ਤਾਕਤਾਂ ਨੇ ਹਾਸ਼ੀਏ ਉੱਤੇ ਧੱਕਿਆ ਹੋਇਆ ਹੈ। ਦੇਸ਼ ਦੀ ਅਜਾਦੀ ਵਿੱਚ ਸੱਭ ਤੋਂ ਜਿਆਦਾ ਯੋਗਦਾਨ ਪਾਉਣ ਵਾਲੇ ਏਹ ਵਰਗ ਅਪਣੇ ਨਾਲ ਹੋ ਰਹੀ ਵਿਤਕਰੇਬਾਜੀ ਤੋਂ ਇਨਾਂ ਦੁਖੀ ਹਨ ਕਿ ਏਹ ਖੁਦ ਨੂੰ ਅਜਾਦ ਭਾਰਤ ਦੇ ਗੁਲਾਮ ਹੋਣਾ ਮਹਿਸੂਸ ਕਰਦੇ ਹਨ। ਕੇਂਦਰ ਦੀਆਂ ਸਰਕਾਰਾਂ ਚਾਹੇ ਕਾਂਗਰਸ ਦੀਆਂ ਰਹੀਆਂ ਹੋਣ ਜਾਂ ਹੋਣ ਵਾਂਗ ਭਾਜਪਾ ਦੀਆਂ, ਸਾਰੀਆਂ ਨੇ ਹੀ ਇਨਾਂ ਵਰਗਾਂ ਨੂੰ ਹੱਕ ਅਤੇ ਸੁਰੱਖਿਆ ਦੇਣ ਦੀ ਬਜਾਏ ਇਨਾਂ ਦਾ ਸ਼ੋਸ਼ਣ ਹੀ ਕੀਤਾ ਹੈ। ਆਗੂਆਂ ਨੇ ਕਿਹਾ ਕਿ ਇਨਾਂ ਵਰਗਾਂ ਅੰਦਰ ਜੋ ਭਾਵਨਾਵਾਂ ਪੈਦਾ ਹੋਈਆਂ ਹਨ ਉਨਾਂ ਨੂੰ ਉਜਾਗਰ ਕਰਨ ਦੇ ਮਨੋਰਥ ਨਾਲ ਹੀ 15 ਅਗਸਤ ਨੂੰ ਪੰਜਾਬ ਭਰ ਵਿੱਚ 17 ਥਾਵਾਂ ਉੱਤੇ ਕਾਲੇ ਦਿਨ ਵਜੋਂ ਮਨਾਉਣ ਦਾ ਫੈਸਲਾ ਲਿਆ ਗਿਆ ਹੈ। ਉਨਾਂ ਕਿਹਾ ਕਿ ਅਜਾਦੀ ਦੇ ਸਾਡੇ ਲਈ ਕੋਈ ਅਰਥ ਨਹੀਂ ਹਨ ਇਸ ਲਈ ਅਸੀਂ ਸਿੱਖਾਂ, ਮੁਸਲਮਾਨਾਂ, ਬੋਧੀਆਂ, ਈਸਾਈਆਂ, ਅਨੁਸੂਚਿਤ ਜਾਤੀ ਅਤੇ ਜਨ ਜਾਤੀ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਵੀ ਅਜਾਦੀ ਦਿਹਾੜਿਆਂ ਦਾ ਬਾਈਕਾਟ ਕਰਕੇ ਇਨਾਂ ਰੋਸ ਪ੍ਰਦਰਸ਼ਨਾਂ 'ਚ ਸ਼ਮੂਲੀਅਤ ਕਰਨ। ਉਨਾਂ ਦੱਸਿਆ ਕਿ ਲੁਧਿਆਣਾ 'ਚ 11 ਵਜੇ ਤੋਂ ਦੁਪਿਹਰ 1 ਵਜੇ ਤੱਕ ਜਗਰਾਓ ਪੁੱਲ ਉੱਤੇ ਹੱਥਾਂ ਵਿੱਚ ਕਾਲੀਆਂ ਝੰਡੀਆਂ ਅਤੇ ਗੁਲਾਮੀਂ ਦਾ ਅਹਿਸਾਸ ਕਰਵਾਉਂਦੀਆਂ ਤਖਤੀਆਂ ਫੜ ਕੇ ਬਿਨਾਂ ਆਵਾਜਾਈ 'ਚ ਵਿਘਨ ਪਾਇਆ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਸਾਡੇ ਵੱਲੋਂ ਕਾਲੇ ਦਿਨ ਵਜੋਂ ਮਨਾਉਣ ਦਾ ਅਹਿਮ ਕਾਰਨ ਪਿਛਲੇ ਦਿਨੀਂ ਪੰਜਾਬ ਵਰਗੇ ਸੂਬੇ ਵਿੱਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਵੀ ਸਿੱਖਾਂ ਨੂੰ ਇਨਸਾਫ ਨਾ ਮਿਲਣਾ ਹੈ। ਇਸ ਮੌਕੇ ਮਨਜੀਤ ਸਿੰਘ ਸਿਆਲਕੋਟੀ, ਬਲਵਿੰਦਰ ਸਿੰਘ ਕਟਾਣੀ, ਜੱਥੇਦਾਰ ਹਰਜਿੰਦਰ ਸਿੰਘ, ਜੱਥੇਦਾਰ ਮੋਹਣ ਸਿੰਘ, ਪ੍ਰਿਤਪਾਲ ਸਿੰਘ ਰੌੜ, ਬਾਬਾ ਦਰਸ਼ਨ ਸਿੰਘ ਖਾਲਸਾ, ਸੁਖਵਿੰਦਰ ਸਿੰਘ ਗਰੇਵਾਲ, ਰਣਜੀਤ ਸਿੰਘ ਖੰਡੂਰ, ਸਤਪਾਲ ਸਿੰਘ ਦੁਆਬੀਆ, ਰੋਸ਼ਨ ਸਿੰਘ ਸਾਗਰ, ਸੁਖਚੈਨ ਸਿੰਘ ਵਲਟੋਹਾ, ਅਵਤਾਰ ਸਿੰਘ ਭੋਡੇ, ਬਲਦੇਵ ਸਿੰਘ, ਚਰਨਜੀਤ ਸਿੰਘ ਚੰਨ ਸ਼ਾਹਕੋਟੀ, ਪਰਮਜੀਤ ਸਿੰਘ ਮੁੱਲਾਂਪੁਰ ਅਤੇ ਹੋਰ ਹਾਜਰ ਸਨ।