ਜਗਰਾਉਂ, ਨਵੰਬਰ 2020 - (ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)
ਜਗਰਾਉਂ ਦੇ ਪ੍ਰਮੁੱਖ ਮੈਡਮ ਕੰਚਨ ਗੁਪਤਾ ਦੇ ਘਰ ਜਦੋਂ ਗਰੀਨ ਪੰਜਾਬ ਮਿਸ਼ਨ ਦੀ ਟੀਮ ਪਹੁੰਚੀ ਤਾਂ ਉਥੇ ਮੈਡਮ ਜੀ ਵੱਲੋਂ ਆਪਣੇ ਘਰ ਅਦਿੰਰ ਸਜ਼ਾ ਵਟ ਦੇ ਤੋਰ ਤੇ 700ਤੋ ਉਪਰ ਗਮਲਿਆਂ ਅੰਦਰ ਬਹੁਤ ਹੀ ਸੁੰਦਰ ਢੰਗ ਨਾਲ ਗਰੀਨਿਸ ਦਾ ਨਜ਼ਾਰਾ ਬੰਨ ਰਖਿਆ ਸੀ।
ਗਰੀਨ ਪੰਜਾਬ ਮਿਸ਼ਨ ਤੋਂ ਸ, ਸਤਪਾਲ ਸਿੰਘ ਦੇਹੜਕਾ,ਹਰਨਰਾਇਨ ਸਿੰਘ ਮਲੇਆਣਾ, ਸੁਧੀਰ ਝਾਂਜੀ, ਅਤੇ ਦਵਿੰਦਰ ਸਿੰਘ ਨੇ ਮੈਡਮ ਕੰਚਨ ਗੁਪਤਾ ਜੀ ਨੂੰ ਵੀ ਗਰੀਨ ਪੰਜਾਬ ਮਿਸ਼ਨ ਨਾਲ ਜੋੜ ਦੇ ਹੋਏ ਕਿਹਾ ਕਿ ਸਾਨੂੰ ਸਭ ਨੂੰ ਵੀ ਮੈਡਮ ਕੰਚਨ ਗੁਪਤਾ ਦੀ ਤਰ੍ਹਾਂ ਹਰ ਘਰ ਅੰਦਰ ਇਸ ਤਰ੍ਹਾਂ ਹਰਿਆਲੀ ਕਰਨੀ ਚਾਹੀਦੀ ਹੈ ਤਾਂ ਜੋ ਸਹੀ ਮੇਹਣੇ ਵਿਚ ਅਸੀਂ ਪੂਰੇ ਪੰਜਾਬ ਨੂੰ ਗਰੀਨ ਦੇਖ ਸਕੀਏ।
ਤਾਂ ਹੀ ਸਾਡਾ ਮਿਸ਼ਨ ਗਰੀਨ ਪੰਜਾਬ ਮਿਸ਼ਨ ਪੂਰਾ ਹੋ ਪਾਏਗਾ ।ਤੇ ਇਸ ਤਰ੍ਹਾਂ ਦੀ ਹਰਿਆਲੀ ਆਕਸੀਜਨ ਦੇ ਕੇ ਮਨੁੱਖਤਾਂ ਦਾ ਭਲਾ ਹੋ ਸਕੇਗਾ। ਮੈਡਮ ਜੀ ਦਾ ਬੁਟਿਆ ਪ੍ਰਤੀ ਬੇਹੱਦ ਪਿਆਰ ਨਾਲ ਸਾਂਭ ਸੰਭਾਲ ਬਹੁਤ ਹੀ ਸ਼ਲਾਘਾਯੋਗ ਹੈ। ਜੋ ਕਿ ਇਕ ਸੁਖਦਾਇਕ ਵਾਤਾਵਰਨ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਆਮ ਸ਼ਹਿਰੀ ਅਤੇ ਪੇਂਡੂ ਹਰ ਤਰ੍ਹਾਂ ਨਾਲ ਆਪਣੇ ਘਰ ਅਦਿੰਰ ਹਰਿਆਵਲ ਕਰਕੇ ਕੁਦਰਤੀ ਸੁੰਦਰਤਾ ਦਾ ਆਨੰਦ ਮਾਣ ਸਕਦੇ ਹਾਂ।