ਮਹਿਲ ਕਲਾਂ/ਬਰਨਾਲਾ-ਨਵੰਬਰ 2020 -(ਗੁਰਸੇਵਕ ਸਿੰਘ ਸੋਹੀ)
ਦਿਨੋ-ਦਿਨ ਪੰਜਾਬ ਚ ਬਲਾਤਕਾਰ ਦੀਆਂ ਘਟਨਾਵਾਂ ਹੋ ਵੱਧ ਰਹੀਆਂ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਨਾ ਹੋ ਕੇ ਬੇਟੀ ਮਰਵਾਓ ਬੇਟੀ ਘਟਾਓ ਦਾ ਨਾਅਰਾ ਸੱਚਾ ਹੁੰਦਾ ਲੱਗਦਾ ਹੈ ਕਿਉਂਕਿ ਛੋਟੀਆਂ ਬੱਚੀਆਂ 4 ਸਾਲ ਤੋਂ 10 ਸਾਲ ਦੀਆਂ ਨਾਲ ਆਮ ਘਟਨਾਵਾਂ ਹੋ ਰਹੀਆਂ ਹਨ। ਕਿਸੇ ਦਾ ਵੀ ਧਿਆਨ ਇਸ ਵੱਲ ਨਾ ਹੋ ਕੇ ਪੈਸੇ ਦੀ ਦੌੜ ਵਿੱਚ ਕੋਈ ਨਸਿਆਂ ਦੀ ਲੱਗਿਆ ਹੋਇਆ ਹੈ।ਜਦੋਂ ਕਿ ਹੁਣ ਦੁਬਾਰਾ ਮਾਈ ਭਾਗੋ ਨੂੰ ਬੱਚੀਆਂ ਤੇ ਹੋ ਰਹੇ ਜ਼ੁਲਮਾਂ ਲਈ ਦੁਬਾਰਾ ਜਨਮ ਲੈਣਾ ਪੈਣਾ ਹੈ। ਫੂਲਨ ਦੇਵੀ ਨੇ ਖ਼ੁਦ ਸਮਾਜ ਨੂੰ ਸੁਧਾਰਨ ਲਈ ਇਸ ਸਮਾਜ ਵਿੱਚ ਹੀ ਰਹਿ ਕੇ ਦੱਸ ਦਿੱਤਾ ਸੀ ਕਿ ਔਰਤ ਨੂੰ ਕਮਜ਼ੋਰ ਨਾ ਸਮਝਿਆ ਜਾਵੇ। ਸਮੇਂ ਮੁਤਾਬਕ ਇਹ ਚੰਡੀ ਦਾ ਰੂਪ ਵੀ ਧਾਰ ਸਕਦੀਆਂ ਹਨ। ਸਾਨੂੰ ਸਭ ਨੂੰ ਆਪਣੀਆਂ ਕਮੀਆਂ ਦੂਰ ਕਰਕੇ ਇਸ ਸਮਾਜ ਵਿੱਚ ਪਲ ਰਹੀਆਂ ਛੋਟੀਆਂ-ਛੋਟੀਆਂ ਕਰੂੰਬਲਾਂ ਨੂੰ ਬਚਾਉਣਾ ਚਾਹੀਦਾ ਹੈ।ਸਰਕਾਰਾਂ ਨੂੰ ਇਨ੍ਹਾਂ ਦੀ ਰਖਵਾਲੀ ਲਈ ਸਖਤ ਕਾਨੂੰਨ ਬਣਾਉਣੇ ਚਾਹੀਦੇ ਹਨ।ਤਾ ਜੋ ਕੋਈ ਵੀ ਗ਼ਲਤੀ ਨਾ ਕਰ ਸਕੇ ਸਾਡੇ ਕਲਾਕਾਰਾਂ ਅਤੇ ਗੀਤਕਾਰਾਂ ਨੂੰ ਇਸ ਸਬੰਧੀ ਜਾਗਰੂਕ ਹੋਣ ਦੀ ਬਹੁਤ ਜਰੂਰਤ ਹੈ ਕਿ ਜੋ ਸਮਾਜ ਵਿੱਚ ਗੰਦ ਅਤੇ ਗਲਤ ਸੋਚ ਨੂੰ ਕੱਢਿਆ ਜਾ ਸਕੇ ਤੇ ਸੋਚ ਨੂੰ ਸੁਚੱਜਤਾ ਅਤੇ ਵਧੀਆ ਕੀਤਾ ਜਾ ਸਕੇ ਜ਼ੁਰਮ ਕਰਨ ਵਾਲੇ ਲੋਕਾਂ ਨੂੰ ਮੌਕੇ ਤੇ ਹੀ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਸਮਾਜ ਸੇਵੀ ਸਟੇਟ ਐਵਾਰਡ ਜੇਤੂ ਸਰਦਾਰ ਭੋਲਾ ਸਿੰਘ ਵਿਰਕ ਨੇ ਪ੍ਰੈੱਸ ਮਿਲਣੀ ਦੌਰਾਨ ਕਿਹਾ ਕਿ ਆਪਾਂ ਸਭ ਨੂੰ ਆਪਣੇ ਪਰਿਵਾਰ ਸਕੂਲਾਂ ਅਤੇ ਆਂਗਣਵਾਡ਼ੀ ਸੈਟਰਾਂ ਵਿੱਚ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਵੇ ਕਿ ਜੇਕਰ ਤੁਹਾਨੂੰ ਕੋਈ ਗਲਤ ਤਰੀਕੇ ਨਾਲ ਛੂਹਦਾ ਹੈ ਤਾਂ ਉਸ ਦੀ ਜਾਣਕਾਰੀ ਸਾਨੂੰ ਦਿੱਤੀ ਜਾਵੇ ਜਿਆਦਾ ਤੋ ਜਿਆਦਾ ਆਪਣੇ ਬੱਚਿਆਂ ਦੀ ਦੇਖ-ਰੇਖ ਆਪ ਕਰੀਏ। ਇਸ ਤਰ੍ਹਾਂ ਨਾਲ ਹੀ ਸਮਾਜ ਵਿੱਚ ਘਟਨਾਵਾਂ ਰੁਕ ਸਕਦੀਆਂ ਹਨ ਅਤੇ ਹੋਰ ਫੂਲਨ ਦੇਵੀਆ ਨੂੰ ਜਨਮ ਲੈਣਾ ਨਾਂ ਪਵੇ ਸਾਡੇ ਸਮਾਜ ਵਿਚ ਔਰਤਾਂ ਨੂੰ ਕਿੰਨਾ ਸਤਿਕਾਰ ਦਿੱਤਾ ਜਾਂਦਾ ਹੈ ਪੰਜਾਬ ਵਿੱਚ ਔਰਤਾਂ ਨੇ ਬੜੀਆਂ ਵੱਡੀਆਂ ਮੱਲਾਂ ਮਾਰੀਆਂ ਹਨ ਸਾਡੇ ਹਰੇਕ ਵਿਭਾਗ ਵਿੱਚ ਔਰਤਾਂ ਹੀ ਕੰਮ ਕਰਦੀਆਂ ਹਨ। ਸਰਕਾਰ ਵੱਲੋਂ ਵੀ ਔਰਤਾਂ ਨੂੰ 33 ਪ੍ਰਤੀਸ਼ਤ ਕੋਟਾ ਰਾਖਵਾਂ ਰੱਖ ਦਿੱਤਾ ਗਿਆ ਹੈ ਫੇਰ ਵੀ ਸਮਾਜ ਵਿੱਚ ਔਰਤਾਂ ਨਾਲ ਗਲਤ ਵਿਵਹਾਰ ਕੀਤਾ ਜਾਂਦਾ ਹੈ। ਸਾਡੇ ਗੁਰੂਆਂ-ਪੀਰਾਂ ਨੇ ਵੀ ਔਰਤਾਂ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਮਾਜ ਸੁਧਾਰ ਵੀ ਔਰਤਾਂ ਹਨ।ਗੁਰੂਆਂ- ਪੀਰਾਂ ਦਾ ਜਨਮ ਵੀ ਔਰਤ ਤੋਂ ਹੀ ਹੋਇਆ ਹੈ। ਇਸ ਲਈ ਸਭ ਤੋਂ ਸਤਿਕਾਰ ਯੋਗ ਜੋ ਵੀ ਹੈ ਔਰਤ ਹੀ ਹੈ। ਸਾਡੇ ਪਰਿਵਾਰਾਂ ਅਤੇ ਅਧਿਆਪਕਾਂ ਨੇ ਹੀ ਇਨ੍ਹਾਂ ਬੱਚੀਆਂ ਨੂੰ ਸਮਝਾਉਣਾਂ ਚਾਹੀਦਾ ਹੈ ਤਾਂ ਜੋ ਸਮਾਜ ਵਿੱਚੋਂ ਗਲਤ ਸੋਚ ਨੂੰ ਬਦਲਿਆ ਜਾ ਸਕੇ ਤੇ ਬੱਚੀਆਂ ਤੇ ਦਿਨ ਦਿਹਾੜੇ ਹੋ ਰਹੇ ਜ਼ੁਲਮਾਂ ਨੂੰ ਠੱਲ੍ਹ ਪਾਈ ਜਾ ਸਕੇ।