You are here

ਪੰਜਾਬ

ਸ੍ਰੀ ਗੁਰੂ ਗ੍ੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਨੇ ਹਾਰਵਰਡ ਤੇ ਲੋਯੋਲਾ ਯੂਨੀਵਰਸਿਟੀਆਂ 'ਚ ਹਾਸਲ ਕੀਤੀ ਵੱਡੀ ਕਾਮਯਾਬੀ

ਫ਼ਤਹਿਗੜ੍ਹ ਸਾਹਿਬ,ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  

ਸ੍ਰੀ ਗੁਰੂ ਗ੍ੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਫਿਜ਼ਿਕਸ ਵਿਭਾਗ ਦੀਆਂ ਸ਼ਾਨਦਾਰ ਪ੍ਰਾਪਤੀਆਂ ਵਿਚ ਸੁਨਹਿਰੀ ਪੰਨਾ ਜੁੜਿਆ ਹੈ। ਮੁਖੀ ਡਾ. ਤੇਜਬੀਰ ਸਿੰਘ ਨੇ ਦੱਸਿਆ ਕਿ ਵਿਭਾਗ ਵਿਚ ਡਾ. ਬੀਰਬਿਕਰਮ ਸਿੰਘ ਤੇ ਹੋਰ ਫੈਕਲਟੀ ਮੈਂਬਰਾਂ ਦੀ ਅਗਵਾਈ ਹੇਠ ਹਾਸਿਲ ਕੀਤੀ ਉਮਦਾ ਟ੍ਰੇਨਿੰਗ ਦੇ ਸਦਕਾ ਡਾ. ਮਨਦੀਪ ਕੌਰ ਨੇ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਤੇ ਲੋਯੋਲਾ ਯੂਨੀਵਰਸਿਟੀ ਵਿਚ ਕਾਮਯਾਬੀ ਦੇ ਝੰਡੇ ਗੱਡੇ ਹਨ।

ਉਨ੍ਹਾਂ ਦੱਸਿਆ ਕਿ ਡਾ. ਕੌਰ ਨੇ ਵਰਲਡ ਯੂਨੀਵਰਸਿਟੀ ਦੇ ਫਿਜ਼ਿਕਸ ਵਿਭਾਗ ਦਾ ਨਾਂ ਰੌਸ਼ਨ ਕਰਦਿਆਂ ਹਾਰਵਰਡ ਯੂਨੀਵਰਸਿਟੀ ਵਿਚ ਕੌਮਾਂਤਰੀ ਵਿਦਿਆਰਥੀਆਂ ਨੂੰ ਪਛਾੜ ਕੇ ਮੈਡੀਕਲ ਫਿਜ਼ਿਕਸ ਕੋਰਸ ਵਿਚ ਦਾਖ਼ਲਾ ਹਾਸਿਲ ਕੀਤਾ ਹੈ। ਡਾ. ਬੀਰਬਿਕਰਮ ਸਿੰਘ ਡੀਨ ਅਲੂਮਨੀ ਨੇ ਦੱਸਿਆ ਕਿ ਡਾ. ਕੌਰ ਨੂੰ ਹਾਰਵਰਡ ਯੂਨੀਵਰਸਿਟੀ ਦਾ ਮੈਡੀਕਲ ਫਿਜ਼ਿਕਸ ਕੋਰਸ ਮੁਕੰਮਲ ਹੋਣ ਤੋਂ ਪਹਿਲਾਂ ਅਮਰੀਕਾ ਦੀ ਮੈਡੀਕਲ ਖੇਤਰ ਦੀ ਮਸ਼ਹੂਰ ਲੋਯੋਲਾ ਯੂਨੀਵਰਸਿਟੀ ਵਿਚ ਰਿਸਰਚ ਸਾਇੰਟਿਸਟ ਦੇ ਤੌਰ 'ਤੇ ਚੁਣ ਲਿਆ ਗਿਆ ਹੈ। ਇਸ ਸਬੰਧੀ ਡਾ. ਮਨਦੀਪ ਕੌਰ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਆਪਣੇ ਭਰਾ ਨਰਿੰਦਰ ਸਿੰਘ ਦਾ ਮੁਸ਼ਕਲ ਸਮਿਆਂ ਦੌਰਾਨ ਸਾਥ ਦੇਣ ਲਈ ਸ਼ੁਕਰੀਆ ਅਦਾ ਕੀਤਾ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪਿ੍ਰਤਪਾਲ ਸਿੰਘ, ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ ਤੇ ਡੀਨ ਰਿਸਰਚ ਡਾ. ਰਾਜ ਕੁਮਾਰ ਸ਼ਰਮਾ ਨੇ ਫਿਜ਼ਿਕਸ ਵਿਭਾਗ ਦੀ ਇਸ ਲਾਮਿਸਾਲ ਪ੍ਰਰਾਪਤੀ 'ਤੇ ਮੁਬਾਰਕਬਾਦ ਦਿੱਤੀ ਹੈ।

ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ 150 ਵੇ ਜਨਮ ਦਿਨ ਦੇ ਪ੍ਰੋਗਰਾਮ ਖੁਸੀਆ ਵੰਡ ਦੇ ਸਮਾਪਤ-VIDEO

ਧਾਰਮਿਕ ਦੀਵਾਨਾਂ ਵਿੱਚ ਨਾਨਕਸਰ ਦੇ ਹਜੂਰੀ ਜਥੇ ਰਾਗੀ ਢਾਡੀ ਤੇ ਕਵੀਸ਼ਰ ਜਥਿਆਂ ਨੇ ਬਾਬਾ ਨੰਦ ਸਿੰਘ ਜੀ ਦੇ ਜੀਵਨ ਸਬੰਧੀ ਚਾਨਣਾ ਪਾਇਆ 

ਜਗਰਾਓਂ, ਅਕਤੂਬਰ 2020 , ਪੱਤਰਕਾਰ ਜਸਮੇਲ਼ ਗਾਲਿਬ ਦੀ ਵਿਸੇਸ ਰਿਪੋਰਟ

ਕਿਸਾਨਾਂ ਦੀਆਂ ਵੋਟਾਂ ਕਿਵੇ ਪੱਕਿਆ ਹੋਣ ਗੀਆਂ-VIDEO

ਮੋਗਾ ਦੇ ਵਿੱਚ ਭਗਵੰਤ ਮਾਨ ਵਲੋਂ ਕੀਤੀ ਗਈ ਪ੍ਰੈੱਸ ਵਾਰਤਾ  

ਕਿਸਾਨਾਂ ਦੇ ਨਾਲ ਧਰਨੇ ਤੇ ਬਿਨਾ ਕਿਸੇ ਪਾਰਟੀ ਦੇ ਲੋਗੋ ਤੋਂ ਬੈਠਾਂਗਾ 

 ਅੱਜ ਮੋਗਾ ਦੇ ਵਿੱਚ ਭਗਵੰਤ ਮਾਨ ਵੱਲੋਂ ਪ੍ਰੈੱਸ ਵਾਰਤਾ ਕੀਤੀ ਗਈ  ਪੰਜ ਤਰੀਕ ਨੂੰ ਚੱਕਾ ਜਾਮ ਦੇ ਵਿਚ ਕਿਸਾਨਾਂ ਦੇ ਨਾਲ ਦੇਣਗੇ ਸਾਥ  ਬਿਨਾਂ ਪਾਰਟੀ ਤੋਂ ਬਿਨਾਂ ਝੰਡੇ  ਤੋਂ ਕਿਸਾਨਾਂ ਦੇ ਹੱਕ ਲਈ ਖੜ੍ਹਨਗੇ  

ਅੱਜ ਮੋਗਾ ਦੇ ਵਿੱਚ ਭਗਵੰਤ ਮਾਨ ਵੱਲੋਂ ਪ੍ਰੈੱਸ ਵਾਰਤਾ ਕੀਤੀ ਗਈ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਜੋ ਕੁਨੂੰਨ ਦੇ ਬਿਲ ਪਾਸ ਹੋਏ ਹਨ ਉਹ ਕਿਸਾਨ ਵਿਰੋਧੀ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ  ਜੋ ਤਿੱਨ ਬਿਲਾ ਦੀ ਗੱਲ ਕੀਤੀ ਹੈ ਉਹ ਬਿਲਕੁਲ ਕਿਸਾਨਾਂ ਦੇ ਵਿਰੋਧੀ ਹਨ ਸਿਰਫ਼ ਨਾਮ ਹੀ ਬਦਲਿਆ ਹੈ  ਅਸੀਂ ਇਸ ਦਾ ਵਿਰੋਧ ਕਰਦੇ ਹਾਂ ਅਤੇ ਪੰਜ ਤਰੀਕ ਨੂੰ ਜੋ ਕਿਸਾਨਾਂ ਵੱਲੋਂ ਚੱਕਾ ਜਾਮ ਦਾ ਐਲਾਨ ਕੀਤਾ ਹੈ ਸਾਡੀ ਪੂਰੀ ਟੀਮ ਇਨ੍ਹਾਂ ਨਾਲ ਬਿਨਾਂ ਝੰਡੇ ਤੋਂ ਬਿਨਾਂ ਪਾਰਟੀਬਾਜ਼ੀ ਤੋਂ ਬਗੈਰ ਕਿਸਾਨਾ ਦੇ ਨਾਲ ਸਾਥ ਦੇਵੇਗੀ  ਉਥੇ ਹੀ ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋ ਚੀਚੀ ਤੇ ਖੂਨ ਲਗਾ ਕੇ ਆਪਣੇ ਆਪ ਨੂੰ ਸ਼ਹੀਦ ਦਾ ਦਰਜਾ ਦੇਣਾ ਚਾਹੁੰਦੇ ਹਨ  

ਮੋਗਾ, ਅਕਤੂਬਰ 2020,   ਪੱਤਰਕਾਰ ਨੇ ਨਸ਼ੀਰੇ ਵਾਲੀਆ ਦੀ ਰਿਪੋਰਟ

 

 ਕਿਸਾਨਾਂ ਨੇ ਰੱਦ ਕੀਤੇ ਪੰਜਾਬ ਸਰਕਾਰ ਦੇ ਖੇਤੀ ਬਿੱਲ, ਮੰਤਰੀਆਂ ਨਾਲ ਮੀਟਿੰਗ ਰਹੀ ਬੇਸਿੱਟਾ

ਚੰਡੀਗੜ੍ਹ ,  ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-   

ਸੂਬੇ 'ਚ ਰੇਲ ਟਰੈਕ ਖ਼ਾਲੀ ਕਰਵਾਉਣ ਲਈ ਕਿਸਾਨਾਂ ਨੂੰ ਮਨਵਾਉਣ 'ਚ ਲੱਗੇ ਸੂਬੇ ਦੇ ਤਿੰਨ ਕੈਬਨਿਟ ਮੰਤਰੀ ਸ਼ੁੱਕਰਵਾਰ ਨੂੰ ਵੀ ਕਾਮਯਾਬ ਨਹੀਂ ਹੋ ਸਕੇ। ਅੰਮ੍ਰਿਤਸਰ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਛੇ ਮੈਂਬਰੀ ਵਫ਼ਦ ਦੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਾਲ ਮੀਟਿੰਗ 'ਚ ਕਿਸਾਨਾਂ ਨੇ ਵਿਧਾਨਸਭਾ 'ਚ ਸਰਕਾਰ ਵੱਲੋਂ ਪੇਸ਼ ਖੇਤੀ ਬਿੱਲ ਨੂੰ ਸਿਰੇ ਤੋਂ ਨਕਾਰ ਦਿੱਤਾ।

ਉਨ੍ਹਾਂ ਮੰਤਰੀਆਂ ਨੂੰ ਪੁੱਛਿਆ ਕਿ ਬਿੱਲ ਬਣਾਉਣ ਤੋਂ ਪਹਿਲਾਂ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕਿਉਂ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਰੇਲ ਟਰੈਕ ਤੋਂ ਹਟਣ ਦਾ ਫ਼ੈਸਲਾ ਵੀ ਹੋਰ ਕਿਸਾਨ ਸੰਗਠਨਾਂ ਨਾਲ ਮੀਟਿੰਗ ਤੋਂ ਬਾਅਦ ਲੈਣਗੇ। ਇਸ ਦੇ ਨਾਲ ਹੀ ਕਿਸਾਨਾਂ ਨੇ ਸਪੱਸ਼ਟ ਕੀਤਾ ਕਿ ਮਾਲ ਗੱਡੀਆਂ ਲਈ ਟਰੈਕ ਖਾਲੀ ਹਨ ਪਰ ਕੇਂਦਰ ਸਰਕਾਰ ਜਾਣਬੁੱਝ ਕੇ ਇਨ੍ਹਾਂ ਚਲਾਉਣ ਤੋਂ ਪਿੱਛੇ ਹੱਟ ਰਹੀ ਹੈ। ਕਿਸਾਨਾਂ ਨੇ ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਗੰਨੇ ਦੇ 400 ਕਰੋੜ ਰੁਪਏ ਦੇ ਬਕਾਏ ਦਾ ਮੁੱਦਾ ਵੀ ਚੁੱਕਿਆ।

ਕੈਬਨਿਟ ਮੰਤਰੀ ਰੰਧਾਵਾ ਨੇ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਕਿਸਾਨਾਂ ਦੇ ਵਫ਼ਦ ਨੂੰ ਤਿੰਨ ਨਵੰਬਰ ਨੂੰ ਚੰਡੀਗੜ੍ਹ 'ਚ ਅਟਾਰਨੀ ਜਨਰਲ ਨਾਲ ਬੈਠਕ ਰੱਖੀ ਹੈ, ਜਿਸ 'ਚ ਕਿਸਾਨਾਂ ਦੀ ਹਰ ਮੰਗ 'ਤੇ ਚਰਚਾ ਹੋਵੇਗੀ।

ਸ਼ੁੱਕਰਵਾਰ ਨੂੰ ਬਠਿੰਡਾ 'ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬੈਠਕ ਹੋਈ। ਇਸ ਬੈਠਕ 'ਚ ਵੀ ਰੇਲ ਟਰੈਕ 'ਤੇ ਡਟੇ ਰਹਿਣ ਦਾ ਫ਼ੈਸਲਾ ਲਿਆ ਗਿਆ। ਭਾਕਿਯੂ ਉਗਰਾਹਾਂ ਦੇ ਜਨਰਲ ਸੈਕਟਰੀ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕੇਂਦਰ ਸਰਕਾਰ ਵੱਲੋਂ ਛੇਵੇਂ ਦਿਨ ਵੀ ਮਾਲ ਗੱਡੀਆਂ ਬੰਦ ਰੱਖਣ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੀ ਖੇਤੀ, ਵਪਾਰ ਤੇ ਸਨਅਤ ਖ਼ਿਲਾਫ਼ ਆਰਥਿਕ ਨਾਕਾਬੰਦੀ ਦੱਸਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਸਰਕਾਰੀ ਥਰਮਲ ਪਲਾਂਟਾਂ ਲਈ ਕੋਲਾ ਲਿਆਉਣ ਦੇ ਰਸਤੇ ਖੋਲ੍ਹ ਦਿੱਤੇ ਹਨ, ਸਰਕਾਰ ਇਨ੍ਹਾਂ ਨੂੰ ਆਪਣੀ ਪੂਰੀ ਸਮਰੱਥਾ ਨਾਲ ਕਿਉਂ ਨਹੀਂ ਚਲਾਉਂਦੀ। ਸਰਕਾਰ ਨਿੱਜੀ ਥਰਮਲ ਪਲਾਂਟਾਂ ਨੂੰ ਆਪਣੇ ਕੰਟਰੋਲ 'ਚ ਕਿਉਂ ਨਹੀਂ ਲੈਂਦੀ।

ਬੱਚਿਆਂ ਨਾਲ ਬਲਾਤਕਾਰ ਦੇ ਕੇਸ ਬਹੁਤ ਚਿੰਤਾ ਵਾਲੇ-VIDEO

4 ਸਾਲ ਦੀ ਬੱਚੀ ਨੂੰ ਨੋਚ ਨੋਚ ਖਾ ਗਏ ਦਰਿੰਦ

ਲਗਾਤਾਰ ਹੋ ਰਹੀਆਂ ਪੰਜਾਬ ਵਿੱਚ ਬਲਾਤਕਾਰ ਦੀਆਂ ਘਟਨਾਵਾਂ,ਆਉਣ ਵਾਲੇ ਸਮੇਂ ਲਈ ਮਾੜਾ ਸੰਕੇਤ

ਬਰਨਾਲਾ, ਅਕਤੂਬਰ 2020, ਪੱਤਰਕਾਰ ਗੁਰਸੇਵਕ ਸੋਹੀ ਅਤੇ ਰਾਣਾ ਸ਼ੇਖ਼ਦੌਲਤ ਦੀ ਵਿਸੇਸ ਰਿਪੋਰਟ

ਹੁਣ ਨਹੀਂ ਕੱਟਣੇ ਪੈਣਗੇ ਥਾਣਿਆਂ ਦੇ ਚੱਕਰ, ਇੰਝ ਹੋਵੇਗੀ FIR ਦਰਜ

ਲੁਧਿਆਣਾ,  ਅਕਤੂਬਰ 2020 (ਕੁਲਵਿੰਦਰ ਸਿੰਘ ਚੰਦੀ) :-

ਮਹਾਂਨਗਰ ਲੁਧਿਆਣਾ ‘ਚ ਚੋਰੀ, ਲੁੱਟ-ਖੋਹ ਦੀਆਂ ਵਾਰਦਾਤਾਂ ਸਬੰਧੀ ਐੱਫ.ਆਈ.ਆਰ ਦਰਜ ਕਰਵਾਉਣ ਲਈ ਹੁਣ ਤੁਹਾਨੂੰ ਥਾਣਿਆਂ ਦੇ ਚੱਕਰ ਨਹੀਂ ਕੱਟਣੇ ਪੈਣਗੇ ਕਿਉਂਕਿ ਹੁਣ ਤੁਸੀਂ ਈ-ਮੇਲ ਰਾਹੀਂ ਆਪਣੀ ਸ਼ਿਕਾਇਤ ਸਿੱਧੀ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਭੇਜ ਸਕਦੇ ਹੋ ਅਤੇ 24 ਘੰਟਿਆਂ ਦੌਰਾਨ ਐੱਫ. ਆਈ.ਆਰ ਦਰਜ ਕਰਕੇ ਇਸਦੀ ਕਾਪੀ ਤੁਹਾਡੀ ਈ-ਮੇਲ ਤੇ ਵੱਟਸਐਪ ਰਾਹੀਂ ਦੁਰਖਾਸਤ ਕਰਤਾ ਨੂੰ ਵਾਪਸ ਭੇਜ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਆਮ ਜਨਤਾ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਇਸ ਲਈ ਸ਼ਿਕਾਇਤਕਰਤਾ ਨੂੰ cp.ldh.police@punjab.gov.in ਆਪਣੀ ਸ਼ਿਕਾਇਤ ਭੇਜਣੀ ਹੋਵੇਗੀ। ਬਿਨ੍ਹਾਂ ਕੋਈ ਸਵਾਲ ਪੁੱਛੇ ਅਤੇ ਤੱਥਾਂ ਦੀ ਜਾਂਚ ਦੇ ਐੱਫ.ਆਈ.ਆਰ ਦਰਜ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਆਮ ਤੌਰ ਤੇ ਲੋਕਾਂ ਨੂੰ ਸ਼ਿਕਾਇਤ ਰਹਿੰਦੀ ਹੈ ਕਿ ਪੁਲਿਸ ਵਾਹਨ ਚੋਰੀ ਦੇ ਮਾਮਲੇ ‘ਚ ਐੱਫ.ਆਈ.ਆਰ ਰਜਿਸਟਰ ਕਰਨ ‘ਚ ਲਾਪਰਵਾਹੀ ਵਰਤੀ ਜਾਂਦੀ ਹੈ ਤੇ ਕਈ-ਕਈ ਦਿਨਾਂ ਤੱਕ ਥਾਣਿਆਂ ਦੇ ਚੱਕਰ ਲਾਉਣ ਦੇ ਬਾਵਜੂਦ ਐੱਫ.ਆਈ.ਆਰ ਦਰਜ ਨਹੀਂ ਹੁੰਦੀ ਹੈ। ਕਈ ਕ੍ਰਾਈਮ ਰੇਟ ਘਟਾਉਣ ਦੇ ਮਕਸਦ ਨਾਲ ਹੀ ਪੁਲਿਸ ਇਸ ਤਰ੍ਹਾਂ ਕਰਦੀ ਹੈ। ਇਸ ਤੋਂ ਇਲਾਵਾ ਘਰਾਂ ‘ਚ ਚੋਰੀ ਦੇ ਮਾਮਲਿਆਂ ‘ਚ ਵੀ ਐੱਫ.ਆਈ.ਆਰ ‘ਚ ਦੇਰੀ ਹੁੰਦੀ ਹੈ। ਅਜਿਹੇ ‘ਚ ਹੁਣ ਲੋਕਾਂ ਨੂੰ ਐੱਫ.ਆਈ.ਆਰ ਦਰਜ ਕਰਵਾਉਣ ਲਈ ਥਾਣਿਆਂ ਦੇ ਚੱਕਰ ਨਹੀਂ ਲਾਉਣੇ ਪੈਣਗੇ। ਚੋਰੀ, ਲੁੱਟ-ਖੋਹ, ਸੁਨੇਚਿੰਗ ਆਦਿ ਦੀਆਂ ਵਾਰਦਾਤਾਂ ਦੇ ਲਈ ਇਹ 

ਯੋਜਨਾ ਲਾਭਦਾਇਕ ਸਾਬਤ ਹੋਵੇਗੀ ਪਰ ਦੂਜੇ ਮਾਮਲਿਆਂ ‘ਚ ਮੌਜੂਦਾ ਤੱਥਾਂ ਦਾ ਪਤਾ ਲਾਉਣ ਅਤੇ ਜਾਂਚ ਤੋਂ ਬਾਅਦ ਹੀ ਐੱਫ.ਆਈ.ਆਰ ਦਰਜ ਕੀਤੀ ਜਾਵੇਗੀ।

ਕੇਂਦਰੀ ਸਰਕਾਰ ਵਲੋਂ ਪਰਾਲੀ ਸਾੜਨ ਤੇ ਕਿਸਾਨਾਂ ਨੂੰ ਪੰਜ ਸਾਲ ਕੈਦ ਅਤੇ ਇੱਕ ਕਰੋੜ ਰੁਪਏ ਦਾ ਜੁਰਮਾਨਾ ਲੋਣ ਦਾ ਕਾਨੂੰਨ ਸਿਰੇ ਦੀ ਬੁਖਲਾਟ

ਜਗਰਾਓਂ, ਅਕਤੂਬਰ - (ਮਨਜਿੰਦਰ ਗਿੱਲ)- 

ਕਰਨ ਦੇ ਪਾਸ ਕੀਤੇ ਕਨੂੰਨ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਕੇਂਦਰੀ ਸਰਕਾਰ ਵਲੋਂ ਪਰਾਲੀ ਸਾੜਨ ਤੇ ਕਿਸਾਨਾਂ ਨੂੰ ਪੰਜ ਸਾਲ ਕੈਦ ਅਤੇ ਇੱਕ ਕਰੋੜ ਰੁਪਏ ਦਾ ਜੁਰਮਾਨਾ ਕਰਨ ਦੇ ਪਾਸ ਕੀਤੇ ਕਨੂੰਨ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਵਲੋਂ ਸਿਰੇ ਦੀ ਬੁਖਲਾਹਟ ਅਤੇ ਢੀਠਪੁਣਾ ਕਰਾਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਦੇ ਸੂਬਾ ਮੀਤ  ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਿਲਾ ਪਰਧਾਨ ਹਰਦੀਪ ਸਿੰਘ ਗਾਲਿਬ ਨੇ ਕਿਹਾ ਕਿ ਦਿੱਲੀ ਹਕੂਮਤ ਦੇ ਇਸ ਫੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਖੇਤੀ ਸੁਧਾਰ ਦੇ ਨਾਂ ਤੇ ਲਿਆਂਦੇ ਕਾਲੇ ਕਾਨੂੰਨ ਖਿਲਾਫ ਕਿਸਾਨੀ ਸੰਘਰਸ਼ ਨੇ ਭਾਜਪਾਈਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ । ਕਿਸਾਨ ਸੰਘਰਸ਼ ਦੀ ਤਾਬ ਨਾ ਚਲਦਿਆਂ ਮੋਦੀ ਦਾ ਹਿਟਲਰ ਜਾਗ ਪਿਆ ਹੈ, ਜਿਹੜਾ ਕਦੇ ਮਾਲ ਗੱਡੀਆਂ ਬੰਦ ਕਰਾਉਂਦਾ ਹੈ ਤੇ ਹੁਣ ਇਹ ਬੇਤੁਕਾ ਕਾਨੂੰਨ ਲੈ ਆਇਆ ਹੈ। ਉਨਾਂ ਕਿਹਾ ਇਸ ਕਨੂੰਨ ਦਾ ਮਕਸਦ ਵੀ ਕਿਸਾਨਾਂ ਨੂੰ ਡਰਾ ਕੇ,ਧਮਕਾ ਕੇ ਖੇਤੀ ਚੋਂ ਬਾਹਰ ਕੱਢਣਾ ਹੈ। ਉਨਾਂ ਕਿਹਾ ਕਿ ਗਰੀਨ ਟਰਿਬਿਉਨਲ ਦੀਆਂ ਸਿਫਾਰਸ਼ਾਂ ਮੰਨਣ ਦੀ ਥਾਂ ਅਜਿਹੇ  ਤਾਨਾਸ਼ਾਹ ਕਾਨੂੰਨ ਅਸਲ ਚ ਮੋਦੀ ਸਰਕਾਰ ਦਾ ਅੰਤ ਨੇੜੇ ਲਿਆ ਰਹੇ ਹਨ।  ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਇਸ ਕਾਲੇ ਕਾਨੂੰਨ ਖਿਲਾਫ ਜਲਦ ਮਤਾ ਲਿਆਉਣ ਦੀ ਮੰਗ ਕੀਤੀ ਹੈ ।ਉਨਾਂ ਕਿਹਾ ਕਿ  ਮੰਨੂੰ ਸਾਡੀ ਦਾਤਰੀ,ਅਸੀਂ ਮੰਨੂੰ ਦੇ ਸੋਏ,ਜਿਓਂ ਜਿਓਂ ਮੰਨੂੰ ਵੱਢਦਾ ਅਸੀਂ  ਦੂਨ ਸਵਾਏ ਹੋਏ। ਉਨਾਂ ਕਿਹਾ ਕਿ  ਪੰਜਾਬ ਦਾ ਵਿਰਸਾ ਜਬਰ ਸੰਗ ਟੱਕਰ ਦਾ ਵਿਰਸਾ  ਹੈ। ਮੋਦੀ ਸਰਕਾਰ ਮਤ ਭੁੱਲੇ ਕਿ ਉਸ ਦੇ ਜਾਬਰ ਵਾਰ ਕਿਸਾਨਾਂ ਨੂੰ ਡਰਾਉਣਗੇ , ਸਗੋਂ ਇਸ ਦੀ ਥਾਂ ਉਨਾਂ ਦਾ ਰੋਸ ਹੋਰ ਤਿੱਖਾ ਕਰਨਗੇ।ਉਨਾਂ ਕਿਹਾ ਕਿ ਇਸ ਮੁੱਦੇ ਤੇ ਹੰਗਾਮੀ ਮੀਟਿੰਗ ਸੱਦ ਲਈ ਗਈ ਹੈ।

ਡਾ.ਜਗਬੀਰ ਸਿੰਘ ਮੁਕਤਸਰ ਸੂਬਾ ਮੀਤ ਪ੍ਰਧਾਨ ਅਤੇ ਡਾ.ਦੀਦਾਰ ਸਿੰਘ ਮੁਕਤਸਰ ਸੂਬਾ ਆਰਗੇਨਾਈਜ਼ਰ ਸਕੱਤਰ + ਸੂਬਾ ਕੋਰ ਕਮੇਟੀ ਦੇ ਅਹੁਦੇਦਾਰ ਨਿਯੁਕਤ

ਮਹਿਲਕਲਾਂ/ਬਰਨਾਲਾ-ਅਕਤੂਬਰ 2020 - (ਗੁਰਸੇਵਕ ਸਿੰਘ ਸੋਹੀ)-

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ:295) ਦੀ ਦੇ ਸੂਬਾ ਪ੍ਰਧਾਨ ਡਾ.ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ  ਹੋਈ।

ਜਿਸ ਵਿੱਚ ਡਾ ਰਣਜੀਤ ਸਿੰਘ ਸੂਬਾ ਮੀਤ ਪ੍ਰਧਾਨ ਜ਼ਿਲ੍ਹਾ ਤਰਨ ਤਾਰਨ,ਡਾ ਕਰਨੈਲ ਸਿੰਘ ਜੋਗਾ ਨੰਦ ਸੂਬਾ ਜੁਆਇੰਟ ਸਕੱਤਰ ਜਿਲ੍ਹਾ ਬਠਿੰਡਾ,ਡਾ ਸੁਰਜੀਤ ਸਿੰਘ ਸੂਬਾ ਮੀਤ ਪ੍ਰਧਾਨ ਜਿਲ੍ਹਾ ਬਠਿੰਡਾ,ਡਾ ਜਸਵਿੰਦਰ ਕਾਲਖ ਸੂਬਾ ਜਰਨਲ ਸਕੱਤਰ ਜ਼ਿਲਾ ਲੁਧਿਆਣਾ,ਸੂਬਾ ਕਮੇਟੀ ਮੈਂਬਰ ਡਾ ਧਰਮ ਪਾਲ ਸਿੰਘ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ,ਡਾ ਗੁਰਮੀਤ ਸਿੰਘ ਸੂਬਾ ਮੀਤ ਪ੍ਰਧਾਨ ਜ਼ਿਲ੍ਹਾ ਰੋਪੜ,ਡਾਕਟਰ ਠਾਕੁਰ ਜੀਤ ਸਿੰਘ ਸੂਬਾ ਚੇਅਰਮੈਨ ਜ਼ਿਲ੍ਹਾ ਮੁਹਾਲੀ,ਡਾਕਟਰ ਮਿੱਠੂ ਮੁਹੰਮਦ ਸੂਬਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਬਰਨਾਲਾ,ਡਾ ਬਲਕਾਰ ਸਿੰਘ ਸ਼ੇਰ ਗਿੱਲ ਸੂਬਾ ਮੀਤ ਪ੍ਰਧਾਨ ਜ਼ਿਲਾ ਪਟਿਆਲਾ,ਡਾ ਸਤਨਾਮ ਸਿੰਘ ਦਿਓ ਸੂਬਾ ਕਮੇਟੀ ਮੈਂਬਰ ਜ਼ਿਲਾ ਅੰਮ੍ਰਿਤਸਰ,

ਡਾ ਮਹਿੰਦਰ ਸਿੰਘ ਗਿੱਲ ਸੂਬਾ ਸਰਪ੍ਰਸਤ ਜ਼ਿਲ੍ਹਾ ਮੋਗਾ,ਡਾ.ਰਿੰਕੂ ਕੁਮਾਰ ਸੂਬਾ ਜੁਆਇੰਟ ਸਕੱਤਰ ਜ਼ਿਲਾ ਫਤਿਹਗਡ਼੍ਹ ਸਾਹਿਬ,ਡਾ ਦੀਦਾਰ ਸਿੰਘ ਮੁਕਤਸਰ ਸੂਬਾ ਆਰਗੇਨਾਈਜ਼ਰ ਸਕੱਤਰ ਜ਼ਿਲਾ ਬਠਿੰਡਾ,ਡਾ ਜਗਵੀਰ ਸਿੰਘ ਮੁਕਤਸਰ ਸੂਬਾ ਮੀਤ ਪ੍ਰਧਾਨ ਜ਼ਿਲਾ ਮੁਕਤਸਰ ਆਦਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚੋਂ ਹਾਜ਼ਰ ਹੋਏ।

ਜਥੇਬੰਦੀ ਚ ਸੂਬਾ ਪੱਧਰ ਤੇ ਆ ਰਹੀਆਂ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਮੁਸ਼ਕਲਾਂ ਅਤੇ ਸਮੱਸਿਆਵਾਂ ਸਬੰਧੀ ਵਿਸਥਾਰਪੂਰਬਕ ਚਰਚਾ ਕੀਤੀ ਗਈ 

ਸੂਬਾ ਕਮੇਟੀ ਵਿੱਚ ਪਿਛਲੇ ਲੰਮੇਂ ਸਮੇਂ ਤੋਂ ਡਾ ਦੀਦਾਰ ਸਿੰਘ ਅਤੇ ਡਾ ਜਗਬੀਰ ਸਿੰਘ ਦੀਆਂ ਸ਼ੇਵਾਵਾਂ ਨੂੰ ਵੇਖਦੇ ਹੋਏ ਸੂਬਾ ਕਮੇਟੀ ਵਲੋਂ ਸਰਬਸੰਮਤੀ ਨਾਲ ਡਾ ਜਗਬੀਰ ਸਿੰਘ ਨੂੰ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਡਾ ਦੀਦਾਰ ਸਿੰਘ ਮੁਕਤਸਰ ਨੂੰ ਸੂਬਾ ਆਰਗੇਨਾਈਜ਼ਰ ਸਕੱਤਰ ਅਤੇ ਸੂਬਾ ਕੋਰ ਕਮੇਟੀ ਮੈਂਬਰ  ਨਿਯੁਕਤ ਕੀਤਾ ਗਿਆ ।

ਦਵਿੰਦਰ ਸਿੰਘ ਬੀਹਲਾ ਦੇਣਗੇ ਸ਼ੋਭਾ ਯਾਤਰਾ ਨੂੰ ਹਰੀ ਝੰਡੀ 

ਮਹਿਲਕਲਾਂ/ਬਰਨਾਲਾ-ਅਕਤੂਬਰ 2020-(ਗੁਰਸੇਵਕ ਸੋਹੀ)

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਐਨਆਰਆਈ ਦਵਿੰਦਰ ਸਿੰਘ ਬੀਹਲਾ ਅੱਜ ਭਗਵਾਨ ਵਾਲਮੀਕਿ ਜੀ ਦੇ ਪਰਗਟ ਉਤਸਵ ਤੇ ਬਾਲਮੀਕੀ ਭਾਈਚਾਰੇ ਵੱਲੋਂ ਮਨਾਏ ਜਾ ਰਹੇ ਪ੍ਰੋਗਰਾਮ ਵਿਚ ਸ਼ਿਰਕਤ ਕਰਨਗੇ। ਇਸ ਮੌਕੇ ਦਵਿੰਦਰ ਸਿੰਘ ਬੀਹਲਾ ਬਾਲਮੀਕੀ ਚੌਕ ਬਰਨਾਲਾ ਵਿੱਚ ਸ਼ੋਭਾ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਦਵਿੰਦਰ ਬੀਹਲਾ ਨੇ ਕਿਹਾ ਕਿ ਉਹ ਰਾਜਨੀਤਿਕ ਤੋਂ ਉੱਪਰ ਉੱਠ ਕੇ ਸਭ ਧਰਮਾਂ ਦਾ ਸਤਿਕਾਰ ਕਰਨਾ ਜਾਣਦੇ ਹਨ ਤੇ ਹਰ ਧਰਮ ਦਾ ਸਤਿਕਾਰ ਕਰਦੇ ਹਨ। ਭਗਵਾਨ ਵਾਲਮੀਕਿ ਜੀ ਦਾ ਇਤਿਹਾਸ ਅੱਜ ਹਰ ਧਰਮ ਵਿੱਚ ਮੌਜੂਦ ਹੈ ਭਗਵਾਨ ਬਾਲਮੀਕੀ ਹੀ ਦੇ ਆਸ਼ਰਮ ਵਿੱਚ ਲਵ ਕੁਸ਼ ਨੇ ਵਿੱਦਿਆ ਹਾਸਲ ਕੀਤੀ ਅਤੇ ਉਨ੍ਹਾਂ ਦੇ ਮਾਰਗਦਰਸ਼ਨ ਤੇ ਚੱਲੇ।ਅੱਜ ਭਗਵਾਨ ਵਾਲਮੀਕਿ ਜੀ ਦੇ ਪਰਗਟ ਉਤਸਵ ਤੇ ਬਾਲਮੀਕੀ ਭਾਈਚਾਰੇ ਵੱਲੋਂ ਪ੍ਰੋਗਰਾਮ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸੀਨੀਅਰ ਲੀਡਰ ਸੁਖਜੀਤ ਸਿੰਘ ਹਰਮਨ ਬਾਜਵਾ ਤੇ ਸਮੂਹ ਮੈਂਬਰ ਹਾਜ਼ਰ ਸਨ।

ਮੋਦੀ ਕਹਿੰਦਾ ਅੱਸੇ ਦਿਨ ਆਉਣ ਵਾਲੇ ਨੇ ਕਿਸਾਨ ਸੜਕਾਂ ਤੇ ਰੂਲ ਰਿਹਾ   ਸਰਪੰਚ ਡਿੰਪੀ

ਅਜੀਤਵਾਲ, ਅਕਤੂਬਰ 2020 -( ਬਲਬੀਰ ਸਿੰਘ ਬਾਠ)​

 ਕੇਂਦਰ ਦੀ ਭਾਜਪਾ ਸਰਕਾਰ ਨੇ ਹਮੇਸ਼ਾਂ ਹੀ ਪੰਜਾਬ ਵਾਸੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਆਏ ਦਿਨ ਨਵੇਂ ਦਾ ਨਵਾਂ ਬਿਲ ਕੱਢਕੇ  ਕਿਸਾਨੀ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਕਹਿੰਦੇ ਹਨ ਅੱਸੇ ਦਿਨ ਆਉਣ ਵਾਲੇ ਨੇ ਪਰ ਕਿਸਾਨ ਕਿਸਾਨ ਸੜਕਾਂ ਤੇ ਰੁਲ ਰਿਹਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਜੀਤਵਾਲ ਦੇ ਨੌਜਵਾਨ ਸਮਾਜ ਸੇਵੀ ਸਰਪੰਚ ਡਿੰਪੀ ਨੇ ਜਨ ਸਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੋਦੀ ਵੱਲੋਂ ਖੇਤੀ ਆਰਡੀਨੈਂਸ ਬਿਲ ਪਾਸ ਕਰਕੇ ਕਿਸਾਨਾਂ ਆੜ੍ਹਤੀਆਂ ਮਜ਼ਦੂਰਾਂ ਨਾਲ ਧੋਖਾ ਕੀਤਾ ਜਿਸ ਨੂੰ ਕਿਸਾਨ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ ਉਨ੍ਹਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਮੰਦੀ ਦੀ ਮਾਰ ਹੇਠ ਸੰਤਾਪ ਭੋਗ ਰਿਹਾ ਹੈ ਪਰ ਸੈਂਟਰ ਦੀਆਂ ਸਰਕਾਰਾਂ ਨਵੇਂ ਤੋਂ ਨਵਾਂ ਬਿਲ ਪਾਸ ਕਰਕੇ ਕਿਸਾਨਾਂ ਨੂੰ ਆਤਮ ‍ਹੱਤਿਆ   ਲਈ ਮਜਬੂਰ ਕਰ ਰਹੀਆਂ ਹਨ ਜਿਸ ਦਾ ਖ਼ਮਿਆਜ਼ਾ ਸਾਰਾ ਪੰਜਾਬ ਦੇ ਕਿਸਾਨ ਸੰਤਾਪ ਭੋਗ ਰਹੇ ਹਨ  ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਕੀਮਤ ਤੇ ਖੇਤੀ ਆਰਡੀਨੈਂਸ ਬਿੱਲ ਨੂੰ  ਲਾਗੂ ਨਹੀਂ ਹੋਣ ਦੇਵਾਂਗੇ ਉਨ੍ਹਾਂ ਕਿਹਾ ਕਿ ਸਾਨੂੰ ਅੱਜ ਲੋੜ ਹੈ ਪੰਜਾਬ ਦੇ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਡਟ ਕੇ ਖੜ੍ਹਨ ਦੀ ਤਾਂ ਹੀ ਅਸੀਂ ਇੱਕ ਮੁੱਠ ਹੋ ਕੇ ਖੇਤੀ ਆਰਡੀਨੈਸ ਬਿੱਲ ਦਾ ਵਿਰੋਧ ਕਰ ਸਕਦੇ ਹਾਂ ਅਤੇ ਆਪਣੀ  ਕਿਰਸਾਨੀ ਬਚਾਉਣ ਲਈ ਆਪਣਾ ਯੋਗਦਾਨ ਪਾ ਸਕੀਏ ਉਨ੍ਹਾਂ ਅੱਗੇ ਕਿਹਾ ਕਿ ਸੈਂਟਰ ਦੀਆਂ ਸਰਕਾਰਾਂ ਨੇ ਹਮੇਸ਼ਾਂ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਬਾਰਾਂ ਕਿਸਾਨ ਹੁਣ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ

ਲੁਧਿਆਣਾ ‘ਚ 15 ਸਾਲਾਂ ਲੜਕੀ ਨਾਲ ਗੋਦਾਮ ਮਾਲਕ ਨੇ ਕੀਤਾ ਜਬਰ ਜ਼ਨਾਹ, ਪਰਿਵਾਰ ਸਦਮੇ ‘ਚ 

ਲੁਧਿਆਣਾ,  ਅਕਤੂਬਰ 2020  (ਕੁਲਵਿੰਦਰ ਸਿੰਘ ਚੰਦੀ)  -

ਗੁਰੂਆ ਪੀਰਾਂ ਦੀ ਧਰਤੀ ਪੰਜਾਬ ਵੀ ਅੱਜਕੱਲ੍ਹ  ਯੂਪੀ ਬਿਹਾਰ ਦੇ ਰਾਹ ਤੁਰ ਪਿਆ ਜਾਪਦਾ ਹੈ। ਕਿਉਂਕਿ ਇਥੇ ਵੀ ਆਏ ਦਿਨ ਬਲਾਤਕਾਰ, ਕਤਲ , ਲੁੱਟ ਦੀਆ ਵਾਰਦਾਤਾ ਰੁੱਕਣ ਦਾ ਨਾਮ ਨਹੀ ਲੈ ਰਹੀਆ । ਕਈ ਵਾਰ ਤਾ ਇਉ ਜਾਪਦਾ ਹੈ ਕਿ ਅਸੀ ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ ਦੇ ਵਾਸ਼ਿੰਦੇ ਹਾਂ ਕਿਉਂਕਿ ਅੱਜ ਕੱਲ੍ਹ ਵਾਪਰਦੀਆ ਦਰਿੰਦਗੀ ਦੀਆਂ ਵਾਰਦਾਤਾਂ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਅਜੇ ਹੁਸ਼ਿਆਰਪੁਰ ‘ਚ 6 ਸਾਲਾਂ ਬੱਚੀ ਨਾਲ ਵਾਪਰੀ ਘਟਨਾ ਦਾ ਮਾਮਲਾ ਸ਼ਾਂਤ ਨਹੀਂ ਹੋਇਆ ਸੀ ਕਿ ਹੁਣ ਲੁਧਿਆਣਾ ਤੋਂ ਦਿਲ-ਦਹਿਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਹਾਂਨਗਰ ਲੁਧਿਆਣਾ ‘ਚ 15 ਸਾਲਾਂ ਨਾਬਾਲਿਗ ਲੜਕੀ ਦੀ ਇੱਜ਼ਤ ਤਾਰ-ਤਾਰ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ 19 ਅਕਤੂਬਰ ਨੂੰ ਨਾਬਾਲਗ ਲੜਕੀ ਨਾਲ ਇਹ ਵਾਰਦਾਤ ਉਸ ਸਮੇਂ ਵਾਪਰੀ ਜਦੋਂ ਉਸ ਦੀ ਮਾਂ ਨੇ ਤਬੀਅਤ ਠੀਕ ਨਾ ਹੋਣ ਕਾਰਨ ਉਸ ਨੇ ਆਪਣੀ ਧੀ ਨੂੰ ਕੰਮ ਤੇ ਭੇਜਿਆ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਗੋਦਾਮ ਮਾਲਕ ਉਸ ਦੀ ਧੀ ਨੂੰ ਆਪਣੀ ਹੈਵਾਨੀਅਤ ਦਾ ਸ਼ਿਕਾਰ ਬਣਾ ਲਵੇਗਾ।

ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲੜਕੀ ਸ਼ਾਮ ਨੂੰ ਘਰ ਵਾਪਸ ਜਾ ਰਹੀ ਸੀ ਤਾਂ ਗੁਦਾਮ ਦੇ ਮਾਲਕ ਨੇ ਲਿਫਟ ਦੇ ਬਹਾਨੇ ਉਸ ਨੂੰ ਕਾਰ ਵਿੱਚ ਬਿਠਾ ਲਿਆ। ਇਸ ਤੋਂ ਬਾਅਦ ਕੋਰੋਨਾ ਦਾ ਹਵਾਲਾ ਦੇ ਕੇ ਉਸ ਨੂੰ ਮਾਸਕ ਪਾਉਣ ਨੂੰ ਦਿੱਤਾ। ਜਿਵੇਂ ਹੀ ਲੜਕੀ ਨੇ ਮਾਸਕ ਪਾਇਆ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਮੁਲਜ਼ਮ ਕਾਰ ਨੂੰ ਸੁਨਸਾਨ ਥਾਂ ਲੈ ਗਿਆ ਤੇ ਉਸਨੇ 15 ਸਾਲਾਂ ਲੜਕੀ ਨਾਲ ਦੁਸ਼ਕਰਮ ਕੀਤਾ। ਦੂਜੇ ਪਾਸੇ ਮਾਮਲੇ ਸਬੰਧੀ ਪੁਲਿਸ ਵੱਲੋਂ ਦੱਸਿਆ ਕਿ ਪੀੜਤਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅੱਗੇ ਦੀ ਕਾਰਵਾਈ ਜਾਰੀ ਹੈ।

ਪੰਜਾਬੀ ਫ਼ਿਲਮ ਕਲਾਕਾਰ ਤੇ ਗੌਣ ਵਾਲਿਆ ਦੇ ਵਫ਼ਦ ਨੂੰ ਮਿਲੇ ਕੈਪਟਨ

ਚੰਡੀਗੜ੍ਹ ,  ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-   

 ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਪੰਜਾਬੀ ਫ਼ਿਲਮ ਕਲਾਕਾਰਾ ਤੇ ਗਾਇਕਾਂ ਦੇ ਵਫ਼ਦ ਨੂੰ ਮਿਲੇ ਤੇ ਕਿਹਾ ਕਿ ਸਾਡੇ ਕਿਸਾਨਾਂ ਨਾਲ ਦ੍ਰਿੜ੍ਹਤਾ ਨਾਲ ਖੜ੍ਹੇ ਹੋਣ ਲਈ ਮੈਂ ਇਨ੍ਹਾਂ ਦਾ ਧੰਨਵਾਦ ਕਰਦਾ ਹਾਂ ।  

ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਅਧਿਕਾਰੀਆਂ ਖ਼ਿਲਾਫ਼ ਕਰਾਸ ਕੇਸ ਦਰਜ ਕਰਨ ਦੀ ਭਾਈ ਲੌਂਗੋਵਾਲ ਵਲੋਂ ਨਿੰਦਾ

ਅੰਮ੍ਰਿਤਸਰ, ਅਕਤੂਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-    

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਿਛਲੇ ਦਿਨੀਂ ਧਰਨਾਕਾਰੀਆਂ ਵਲੋਂ ਕੀਤੀ ਗਈ ਹਿੰਸਕ ਕਾਰਵਾਈ ਦੇ ਮਾਮਲੇ 'ਚ ਪੁਲਿਸ ਵਲੋਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਤੇ ਅਧਿਕਾਰੀਆਂ 'ਤੇ ਕਰਾਸ ਕੇਸ ਦਰਜ ਕਰਨ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਭਾਈ ਲੌਂਗੋਵਾਲ ਨੇ ਆਖਿਆ ਕਿ ਇਸ ਤੋਂ ਪੰਜਾਬ ਸਰਕਾਰ ਦੀ ਇਹ ਮਨਸ਼ਾ ਸਾਫ਼ ਹੁੰਦੀ ਹੈ ਕਿ ਉਹ ਸਿੱਖ ਕੌਮ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਨੂੰ ਜਾਣ-ਬੁੱਝ ਕੇ ਢਾਹ ਲਗਾਉਣਾ ਚਾਹੁੰਦੀ ਹੈ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਿਰੁੱਧ ਕੇਸ ਦਰਜ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ, ਕਿਉਂਕਿ ਧਰਨਾਕਾਰੀਆਂ ਨੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਸਾਹਮਣੇ ਕਈ ਦਿਨਾਂ ਤੋਂ ਧਰਨਾ ਲਗਾਇਆ ਹੋਇਆ ਸੀ ਅਤੇ ਇਸ ਦੌਰਾਨ ਉਹ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਮੁਲਾਜ਼ਮਾਂ ਵਿਰੁੱਧ ਇਤਰਾਜ਼ਯੋਗ ਸ਼ਬਦਾਵਲੀ ਵਰਤ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਕਈ ਵਾਰ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਮੁੱਖ ਗੇਟ ਨੂੰ ਤਾਲਾ ਲਗਾਇਆ ਅਤੇ ਕਈ ਵਾਰ ਸ੍ਰੀ ਦਰਬਾਰ ਸਾਹਿਬ ਦੀ ਪਾਵਨ ਮਰਿਆਦਾ ਦਾ ਉਲੰਘਣ ਕੀਤੀ। ਲੰਘੀ 24 ਅਕਤੂਬਰ ਨੂੰ ਵੀ ਧਰਨਾਕਾਰੀਆਂ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਗੇਟ ਨੂੰ ਤਾਲਾ ਲਗਾ ਕੇ ਦੁਪਹਿਰ ਸਮੇਂ ਲੰਗਰ ਛਕਣ ਲਈ ਜਾ ਰਹੇ ਮੁਲਾਜ਼ਮਾਂ ਨੂੰ ਰੋਕਿਆ ਅਤੇ ਫਿਰ ਉਨ੍ਹਾਂ 'ਤੇ ਕਿਰਪਾਨਾਂ ਨਾਲ ਹਮਲਾ ਕੀਤਾ ਅਤੇ ਇਸ 'ਚ ਅੱਧੀ ਦਰਜਨ ਮੁਲਾਜ਼ਮਾਂ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕੀਤਾ। ਇਸ ਸਭ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਖ਼ਿਲਾਫ਼ ਕਰਾਸ ਕੇਸ ਦਰਜ ਕਰ ਦੇਣਾ ਸਿੱਖ ਸੰਸਥਾ ਪ੍ਰਤੀ ਵਿਰੋਧੀ ਭਾਵਨਾ ਨੂੰ ਪ੍ਰਗਟ ਕਰਨ ਵਾਲੀ ਕਾਰਵਾਈ ਹੈ। ਭਾਈ ਲੌਂਗੋਵਾਲ ਨੇ ਆਖਿਆ ਕਿ ਇਕ ਪਾਸੇ ਧਰਨਾਕਾਰੀਆਂ ਵਲੋਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ 'ਤੇ ਹਮਲਾ ਕਰਨਾ ਅਤੇ ਦੂਸਰੇ ਪਾਸੇ ਉਲਟਾ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ 'ਤੇ ਹੀ ਕਰਾਸ ਕੇਸ ਬਣਾ ਦੇਣਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਆਹਲੀ ਵਲੋਂ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਤੇ ਡੀ. ਜੀ. ਪੀ. ਪੰਜਾਬ ਨੂੰ ਪੱਤਰ ਲਿਖਿਆ ਗਿਆ ਹੈ। ਪੱਤਰ ਰਾਹੀਂ ਮੰਗ ਕੀਤੀ ਗਈ ਹੈ ਕਿ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਖ਼ਿਲਾਫ਼ ਕੀਤਾ ਗਿਆ ਕਰਾਸ ਕੇਸ ਤੁਰੰਤ ਰੱਦ ਕੀਤਾ ਜਾਵੇ ਅਤੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੀ ਮਾਣ-ਮਰਿਆਦਾ ਨੂੰ ਢਾਹ ਲਗਾਉਣ ਵਾਲੇ ਧਰਨਾਕਾਰੀਆਂ ਜਿਨ੍ਹਾਂ ਵਿਰੁੱਧ ਸ਼੍ਰੋਮਣੀ ਕਮੇਟੀ ਵਲੋਂ ਪਰਚਾ ਦਰਜ ਕਰਵਾਇਆ ਗਿਆ ਹੈ, ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।  

ਪਿਤਾ ਜੀ ਦੀ ਯਾਦ ਵਿੱਚ ਕਾਲਖ ਪਰਿਵਾਰ ਵਲੋ ਕਿਤਾਬਾਂ ਭੇਂਟ।

 ਮਹਿਲਕਲਾਂ /ਬਰਨਾਲਾ-ਅਕਤੂਬਰ 2020 -(ਗੁਰਸੇਵਕ ਸਿੰਘ ਸੋਹੀ)

ਮੈਡੀਕਲ ਪ੍ਰੈਕਟੀਸ਼ਨਰਸੂ ਅੇੈਸੋਸੀਏਸਨ ਪੰਜਾਬ ਦੇ ਜਨਰਲ ਸਕੱਤਰ ਡਾਕਟਰ ਜਸਵਿੰਦਰ ਕਾਲਖ ਦੇ ਸਤਿਕਾਰਯੋਗ ਪਿਤਾ ਜੀ ਦੀ ਯਾਦ ਨੂੰ ਸਮਰਪਿਤ ਭਾਈ ਕਾਨ੍ਹ ਸਿੰਘ ਜੀ  ਨਾਭਾ ਲਾਇਬ੍ਰੇਰੀ ਕਾਲਖ ਨੂੰ ਕਿਤਾਬਾਂ ਦਾ ਸੈਟ ਭੇਟ ਕੀਤਾ ।

  ਇਹ ਕਿਤਾਬਾਂ ਸਵ: ਅਜੈਬ ਸਿੰਘ ਜੀ ਦੀ ਧਰਮ ਪਤਨੀ ਮਾਤਾ ਜਸਮੇਲ ਕੌਰ ਜੀ,ਹੋਣਹਾਰ ਜਵਾਈ ਡਾਕਟਰ ਹਰਜਿੰਦਰ ਸਿੰਘ ਚੰਡੀਗੜ੍ਹ ਅਤੇੇ ਉਹਨਾਂ ਦੀ ਸਪੁੱਤਰੀ ਸਰਬਜੀਤ ਕੌਰ,ਬੇਟੇ ਸ: ਜਸਵੰਤ ਸਿੰਘ ਜੀ,ਜਸਵੀਰ ਸਿੰਘ ਜੀ,ਡਾਕਟਰ ਜਸਵਿੰਦਰ ਕਾਲਖ  ਨੇ ਭੇਂਟ ਕੀਤੀਆਂ।

ਜਿਕਰਯੋਗ ਹੈ ਕਿ ਦੋ ਕਿਤਾਬਾਂ ਉਨ੍ਹਾਂ ਦੇ ਜਵਾਈ ਡਾ ਹਰਜਿੰਦਰ ਸਿੰਘ ਚੰਡੀਗੜ੍ਹ ਵੱਲੋਂ ਲਿਖੀਆਂ ਹੋਏੇੀਆਂ ਸਨ  ।

ਇਸ ਮੌਕੇ ਭਾਈ ਕਾਨ੍ਹ ਸਿੰਘ ਜੀ  ਨਾਭਾ ਲਾਇਬ੍ਰੇਰੀ ਕਾਲਖ ਪ੍ਰਬੰਧਕੀ ਬੋਰਡ ਦੇ ਮੈਂਬਰ ਮਨਦੀਪ ਸਿੰਘ ਕਾਲਖ ਜੀ ਅਤੇ ਅਮਨਪ੍ਰੀਤ ਸਿੰਘ ਜੀ ਗੁੱਜਰਵਾਲ ਪ੍ਰਚਾਰਕ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਹਾਜਰ ਸਨ।

ਨਹਿਰਾਂ 'ਚ 29 ਅਕਤੂਬਰ ਤੋਂ 5 ਨਵੰਬਰ ਤੱਕ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ-ਜਲ ਸ੍ਰੋਤ ਵਿਭਾਗ

ਚੰਡੀਗੜ੍ਹ ,  ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-   

 ਪੰਜਾਬ ਜਲ ਸ੍ਰੋਤ ਵਿਭਾਗ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਲਈ ਸਿੰਚਾਈ ਵਾਸਤੇ ਨਹਿਰਾਂ 'ਚ 29 ਅਕਤੂਬਰ ਤੋਂ 5 ਨਵੰਬਰ ਤੱਕ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਸਰਹਿੰਦ ਕੈਨਾਲ ਸਿਸਟਮ ਜਿਵੇਂ ਕਿ ਸਿਧਵਾਂ ਬਰਾਂਚ , ਬਠਿੰਡਾ ਬਰਾਂਚ , ਬਿਸਤ ਦੋਅਬ ਕੈਨਾਲ , ਪਟਿਆਲਾ ਫੀਡਰ ਅਤੇ ਅਬੋਹਰ ਬਰਾਂਚ ਕ੍ਰਮਵਾਰ ਪਹਿਲੀ ,ਦੂਜੀ ,ਤੀਜੀ ,ਚੌਥੀ ਅਤੇ ਪੰਜਵੀ ਤਰਜੀਹ 'ਤੇ ਚੱਲਣਗੀਆਂ ।  

ਹਾਈ ਕੋਰਟ ਦੀ ਪੰਜਾਬ ਸਰਕਾਰ ਨੂੰ ਝਾੜ, ਜੇਕਰ ਰੇਲ ਟਰੈਕ ਖਾਲੀ ਨਹੀਂ ਕਰਵਾ ਸਕਦੇ ਤਾਂ ਕੋਰਟ ਜਾਰੀ ਕਰੇ ਆਦੇਸ਼

ਚੰਡੀਗੜ੍ਹ ,  ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-   

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿਚ ਕਿਸਾਨਾਂ ਦੇ ਅੰਦੋਲਨ ਦੇ ਕਾਰਨ ਰੇਲ ਅਤੇ ਸੜਕ ਮਾਰਗ ਰੋਕਣ ਦੇ ਖ਼ਿਲਾਫ਼ ਇਕ ਪਟੀਸ਼ਨ 'ਤੇ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਨੂੰ ਕਾਫੀ ਝਾੜ ਪਾਈ ਹੈ। ਮਾਮਲੇ ਦੀ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਕੋਰਟ ਨੂੰ ਦੱਸਿਆ ਗਿਆ ਕਿ ਲਗਪਗ ਸਾਰੇ ਰੇਲਵੇ ਟਰੈਕ ਖਾਲੀ ਕਰ ਦਿੱਤੇ ਗਏ ਹਨ। ਕੇਂਦਰ ਸਰਕਾਰ ਦੇ ਵਕੀਲ ਸੱਤਿਆਪਾਲ ਜੈਨ ਨੇ ਪੰਜਾਬ ਸਰਕਾਰ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪੰਜਾਬ ਵਿਚ ਹਾਲੇ ਚਾਰ ਰੇਲਵੇ ਟਰੈਕ ਅਤੇ 29 ਰੇਲਵੇ ਪਲੇਟਫਾਰਮ ਅੰਦੋਲਨਕਾਰੀਆਂ ਦੇ ਕਬਜ਼ੇ ਵਿਚ ਹਨ। ਬੈਂਚ ਨੂੰ ਦੱਸਿਆ ਗਿਆ ਕਿ ਪੰਜਾਬ ਸਰਕਾਰ ਲਗਾਤਾਰ ਕੇਂਦਰ 'ਤੇ ਦੋਸ਼ ਲਗਾ ਰਹੀ ਹੈ ਕਿ ਕੇਂਦਰ ਸਰਕਾਰ ਮਾਲ ਗੱਡੀਆਂ ਅਤੇ ਹੋਰ ਪੈਸੇਂਜਰ ਟਰੇਨਾਂ ਨਹੀਂ ਭੇਜ ਰਹੀ ਤਾਂ ਉਸਨੂੰ ਲੈ ਕੇ ਸਥਿਤੀ ਸਪੱਸ਼ਟ ਕਰਦੇ ਹੋਏ ਜੈਨ ਨੇ ਬੈਂਚ ਨੂੰ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਚਿੱਠੀ ਲਿਖੀ ਸੀ। ਗੋਇਲ ਨੇ ਇਸ 'ਤੇ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਸੂਬਾ ਸਰਕਾਰ ਪਹਿਲਾਂ ਰੇਲਵੇ ਟਰੈਕ ਖਾਲੀ ਕਰਵਾਏ ਅਤੇ ਰੇਲ ਸਟਾਫ ਦੀ ਸੁਰੱਖਿਆ ਪੱਕੀ ਕਰੇ। ਜੈਨ ਨੇ ਬੈਂਚ ਨੂੰ ਇਹ ਵੀ ਦੱਸਿਆ ਕਿ ਪੰਜਾਬ ਵਿਚ ਹਾਲੇ ਵੀ ਰੇਲਵੇ ਟਰੈਕਾਂ 'ਤੇ ਧਰਨਾ ਪ੍ਰਦਰਸ਼ਨ ਜਾਰੀ ਹੈ। ਬੇਸ਼ੱਕ ਪੰਜਾਬ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਟਰੈਕ ਖਾਲੀ ਹੋ ਚੁੱਕੇ ਹਨ ਪਰ ਅਜਿਹਾ ਨਹੀਂ ਹੈ। ਕਈ ਜਗ੍ਹਾ 'ਤੇ ਕਿਸਾਨ ਬੈਠੇ ਹੋਏ ਹਨ ਅਤੇ ਜਿਹੜੀਆਂ ਮਾਲ ਗੱਡੀਆਂ ਆਈਆਂ ਸਨ, ਉਨ੍ਹਾਂ ਨੂੰ ਰੋਕਿਆ ਗਿਆ। ਮਾਲ ਗੱਡੀਆਂ ਨੂੰ ਵਾਪਸ ਨਹੀਂ ਜਾਣ ਦਿੱਤਾ ਜਾ ਰਿਹਾ। ਜਿਹੜੀਆਂ ਟਰੇਨਾਂ ਪਹਿਲਾਂ ਆਈਆਂ ਸਨ, ਉਨ੍ਹਾਂ ਨੂੰ ਕਈ ਜਗ੍ਹਾ 'ਤੇ ਰਸਤੇ ਵਿਚ ਰੋਕਿਆ ਗਿਆ। ਟਰੇਨਾਂ ਦੀ ਤਲਾਸ਼ੀ ਲਈ ਗਈ ਅਤੇ ਕਿਹਾ ਗਿਆ ਕਿ ਉਹ ਸਿਰਫ਼ ਸਰਕਾਰੀ ਥਰਮਲ ਪਲਾਂਟ ਨੂੰ ਹੀ ਕੋਇਲਾ ਲਿਜਾਣ ਦੇਣਗੇ, ਨਿੱਜੀ ਥਰਮਲ ਪਲਾਂਟ ਨੂੰ ਨਹੀਂ। ਕਿਸਾਨ ਮਾਲ ਗੱਡੀਆਂ ਵਿਚ ਪੈਟਰੋ ਪਦਾਰਥ ਵੀ ਨਹੀਂ ਲਿਜਾਣ ਦੇ ਰਹੇ। ਕੇਂਦਰ ਨੇ ਕਿਹਾ ਕਿ ਜਦੋਂ ਤਕ ਪੰਜਾਬ ਸਰਕਾਰ ਇਹ ਪੱਕਾ ਨਹੀਂ ਕਰ ਦਿੰਦੀ ਕਿ ਰੇਲਵੇ ਸਟਾਫ ਅਤੇ ਰੇਲ ਗੱਡੀਆਂ ਸੁਰੱਖਿਅਤ ਹਨ ਉਦੋਂ ਤਕ ਕੇਂਦਰ ਸਰਕਾਰ ਮਾਲ ਗੱਡੀਆਂ ਅਤੇ ਪੈਸੰਜਰ ਟਰੇਨਾਂ ਨਹੀਂ ਚਲਾ ਸਕਦੀ। ਕੇਂਦਰ ਸਰਕਾਰ ਦੇ ਇਸ ਜਵਾਬ 'ਤੇ ਚੀਫ ਜਸਟਿਸ ਰਵੀ ਸ਼ੰਕਰ ਝਾਅ 'ਤੇ ਅਧਾਰਿਤ ਬੈਂਚ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਸੰਭਾਲਣ ਵਿਚ ਨਾਕਾਮ ਹੈ ਤਾਂ ਕੋਰਟ ਇਸ ਮਾਮਲੇ ਵਿਚ ਆਦੇਸ਼ ਪਾਸ ਕਰੇ, ਕਿਉਂ ਨਾ ਕੋਰਟ ਆਦੇਸ਼ ਜਾਰੀ ਕਰਦੇ ਹੋਏ ਇਹ ਲਿਖ ਦੇਵੇ ਕਿ ਪੰਜਾਬ ਸਰਕਾਰ ਸੰਵਿਧਾਨ ਦੇ ਅਨੁਸਾਰ ਚੱਲਣ ਵਿਚ ਨਾਕਾਮ ਹੈ। ਹਾਈ ਕੋਰਟ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਉਹ ਇਸ ਸਮੱਸਿਆ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰੇ। ਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਅਗਲੀ ਸੁਣਵਾਈ 'ਤੇ ਕੋਰਟ ਵਿਚ ਉਹ ਸਾਰੀ ਜਾਣਕਾਰੀ ਉਪਲਬਧ ਕਰਵਾਈ ਜਾਵੇ, ਜੋ ਪੰਜਾਬ ਸਰਕਾਰ ਨੇ ਰੇਲ ਅਤੇ ਸੜਕ ਮਾਰਗ ਖੋਲ੍ਹਣ ਲਈ ਅਪਣਾਈ।  

ਰਾਵਨ ਨੂੰ ਫੂਕਦਾ ਦੇਖਣ ਦੀ ਮੇਰੇ ਗੁਰੂ ਜੀ ਵਲੋ ਮੈਨੂੰ ਮਨਾਹੀ ਹੈ✍️ ਪੰਡਿਤ ਰਮੇਸ਼ ਕੁਮਾਰ ਭਟਾਰਾ

ਰਾਵਨ ਨੂੰ ਫੂਕਦਾ ਦੇਖਣ ਦੀ ਮੇਰੇ ਗੁਰੂ ਜੀ ਵਲੋ ਮੈਨੂੰ ਮਨਾਹੀ ਹੈ

 *1973,1974 ਵਿੱਚ ਮੈਂ ਅਪਣੇ ਸ਼ਹਿਰ ਬਰਨਾਲਾ  ਦੇ ਸ਼ਨਾਤਨ ਧਰਮ ਮਾਹਾਵੀਰ ਦੱਲ  ਦਾ ਵਾਲੰਟੀਅਰ ਹੁੰਦਾ ਸੀ, ਉਸ ਵਕਤ ਬਾਬੂ ਬਚਨਾਂ ਰਾਮ ਜੀ ਰੰਗਾਂ ਵਾਲੇ ਅਤੇ ਬਾਬੂ ਤਰਸ਼ੇਮ ਲਾਲ ਜੀ ਡਰਾਈਕਲੀਨਰ ਵਾਲੇ ਸਾਡੇ ਪ੍ਰਧਾਨ ਅਤੇ ਸੈਕਟਰੀ ਹੁੰਦੇ ਸਨ, ਤੀਜ ਤਿਉਹਾਰਾਂ ਵੇਲੇ ਮੈਂ ਸਨਾਤਨ ਧਰਮ ਮਾਹਾਵੀਰ ਦੱਲ ਬਰਨਾਲਾ ਦਾ ਵਾਲੰਟੀਅਰ ਹੁੰਦਾ ਹੋਇਆ ਡਿਊਟੀਆ ਦਿੰਦਾ ਹੁੰਦਾ ਸੀ, ਮੈਂ ਸ਼੍ਰੀ ਹਰਿਦੁਆਰ ਕੁੰਭ ਵੇਲੇ ਵੀ ਡਿਊਟੀ ਦਿੱਤੀ ਹੈ, ਹਰ ਸਾਲ ਦੀ ਤਰ੍ਹਾਂ ਜਦੋ ਦਸ਼ਹਿਰਾ ਦਾ ਦਿਨ ਤਿਉਹਾਰ ਹੁੰਦਾ ਤਾਂ ਮੈਂ ਵੀ ਅਪਣੇ ਸ਼ਹਿਰ ਬਰਨਾਲਾ ਵਿੱਚ ਸਨਾਤਨ ਧਰਮ ਮਾਹਾਵੀਰ ਦੱਲ ਦਾ ਵਾਲੰਟੀਅਰ ਹੁੰਦਾ ਹੋਇਆ ਦਸ਼ਹਿਰਾ ਗਰਾਉਂਡ ਵਿੱਚ ਜਿਥੇ ਅੱਜਕਲ ਸਿਵਲ ਹਸਪਤਾਲ ਬਨੀਆਂ ਹੋਇਆ ਹੈ, ੳਥੇ ਪਹਿਲਾਂ ਗਰਾਉਂਡ ਹੁੰਦਾ ਸੀ ਉਸ ਦਸ਼ਹਿਰਾ ਗਰਾਉਂਡ ਵਿੱਚ  ਡਿਊਟੀ ਦਿੰਦਾ ਹੁੰਦਾ ਸੀ, ਉਸ ਵੇਲੇ ਬਰਨਾਲਾ ਦੇ ਦਸ਼ਹਿਰਾ ਗਰਾਉਂਡ ਵਿੱਚ ਪਬਲਿਕ ਨੂੰ ਸਟੇਜ ਤੋਂ ਮੇਰੇ ਮਾਮਾ ਪੰਡਿਤ ਸੋਮ ਦੱਤ ਜੀ ਸਾਬਕਾ ਮੰਤਰੀ ਪੰਜਾਬ ਸਰਕਾਰ ਅਤੇ ਪਤਰਕਾਰ ਜੰਗੀਰ ਸਿੰਘ ਜਗਤਾਰ ਸੰਬੋਧਨ ਕਰਿਆ ਕਰਦੇ ਸਨ, ਜਿਸ ਵਕਤ ਸ਼ਾਮ ਨੂੰ 5-30 ਵਜੇ ਰਾਵਨ ਦੇ ਬੁੱਤ ਦੇ ਨਾਲ   ਕੁੰਭਕਰਨ ਅਤੇ ਮੇਘਨਾਥ ਦੇ ਬੁੱਤਾਂ ਨੂੰ ਵੀ ਅੱਗ ਲਗਾਈ ਜਾਂਦੀ ਤਾਂ, ਮੈਂ ਭਜਕੇ ਸਟੇਜ ਦੇ ਪਿੱਛੇ ਲੁੱਕ ਜਾਂਦਾ ਹੁੰਦਾ ਸੀ, ਕਿਉਂਕਿ ਮੈਨੂੰ, ਮੇਰੇ ਗੁਰੂ ਜੀ ਸੰਤ ਜੈ ਨਾਰਾਈਣ ਜੀ ਠੀਕਰੀਵਾਲਾ ਵਲੋਂ ਰਾਵਣ ਨੂੰ ਫੂਕਦਾ ਦੇਖਣਾ ਮਨਾ ਕਿਤਾ ਹੋਇਆ ਹੈ, *ਮੈਂ ਅਪਣੇ ਗੁਰੂ ਜੀ ਦਾ ਹੁਕਮ ਉਹਨਾਂ ਦੇ  ਸੰਸਾਰ ਤੋਂ ਸਾਲ 2000 ਵਿੱਚ ਬੈਕੰਠਧਾਮੀ ਹੋਣ ਤੋਂ ਬਾਅਦ ਵੀ ਅੱਜ ਤੱਕ ਮਨਦਾ ਆ ਰਿਹਾ ਹਾਂ ਅਤੇ ਮੰਨਦਾ ਹੀ ਰਿਹਾਂਗਾ, ਮੈਨੂੰ ਮੇਰੇ ਗੁਰੂ ਜੀ ਕਿਹਾ ਕਰਦੇ ਸਨ ਕਿ, *ਰਾਵਣ  ਬ੍ਰਾਹਮਣ ਕੁੱਲ ਦਾ ਅਤੇ ਸਮਸਤ ਸੰਸਾਰ ਦਾ ਇੱਕ ਵਿਦਵਾਨ ਬ੍ਰਾਹਮਣ ਰਾਜਾ ਹੋਇਆ ਹੈ, ਰਾਵਣ ਬ੍ਰਾਹਮਣ ਜੈਸਾ ਵਿਦਵਾਨ ਰਾਜਾ ਅਤੇ ਬ੍ਰਾਹਮਣ ਕੋਈ ਵੀ ਨਹੀਂ ਹੋਇਆ ਹੈ ਅਤੇ ਨਾ ਹੋਵੇਗਾ,* *ਗੁਰੂ ਜੀ ਮੈਨੂੰ ਕਿਹਾ ਕਰਦੇ ਸਨ ਤੂੰ ਇੱਕ ਬ੍ਰਾਹਮਣ ਹੈ ਤੈਨੂੰ ਰਾਵਣ ਨੂੰ ਫੂੱਕਦਾ ਨਹੀਂ ਦੇਖਣਾ ਚਾਹੀਦਾ ਮੇਰੇ ਚੇਲੇ ਰਮੇਸ਼ ਭਟਾਰਾ, ਮੈਂ ਅਪਣੇ ਗੁਰੂ ਜੀ ਦੀ ਹਰ ਗੱਲ ਨੂੰ ਸਤ ਹੀ ਕਹਿੰਦਾ ਹੁੰਦਾ ਸੀ, ਅਤੇ ਮੈਂ ਕਦੇ ਵੀ ਗੁਰੂ ਜੀ ਦੀ ਕੋਈ ਗੱਲ ਉਲਟਾਈ  ਨਹੀਂ ਸੀ, ਗੁਰੂ ਜੀ ਕਿਹਾ ਕਰਦੇ ਸਨ ਕਿ, ਜੋ ਰਾਵਣ ਨੂੰ ਫੂੱਦੇ ਹਨ ਉਹ ਬਹੁਤ ਬੁਰਾ ਕਰਦੇ ਹਨ  ਅਤੇ ਜੋ ਦੇਖਦੇ ਹਨ, ਉਹ ਉਹਨਾ ਨਾਲੋਂ ਵੀ ਜਾਈਦਾ ਬੁਰਾ ਕਰਦੇ ਹਨ, *ਇਹ ਹੈ ਮੇਰੇ ਗੁਰੂ ਜੀ ਦਾ ਮੈਨੂੰ ਆਦੇਸ਼ ਹੁਕਮ, ਰਾਵਣ ਨੂੰ ਫੂਕਦਾ ਨਹੀਂ ਦੇਖਣਾ* *ਮੈਂ ਹਾਂ ਸਨਾਤਨ ਧਰਮੀ, ਗੁਰੂ ਭਗਤ, ਅਤੇ ਮੈਂ ਸੰਸਾਰ ਦੇ ਸਾਰਿਆਂ ਧਰਮਾਂ ਦਾ ਆਦਰ ਸਤਿਕਾਰ ਕਰਦਾ ਹੋਇਆ ,

ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ

9815318924

ਨੰਬਰਦਾਰ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਬਰਨਾਲਾ ਚ ਅੱਜ

ਮਹਿਲਕਲਾਂ/ਬਰਨਾਲਾ-ਅਕਤੂਬਰ 2020-  (ਗੁਰਸੇਵਕ ਸਿੰਘ ਸੋਹੀ)                                           

ਪੰਜਾਬ ਨੰਬਰਦਾਰਾ ਯੂਨੀਅਨ  (ਸਮਰਾ ਗਰੁੱਪ) ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੱਜਣ ਸਿੰਘ ਧਨੌਲਾ ਦੀ ਪ੍ਰਧਾਨਗੀ ਹੇਠ ਦੀ  ਮਿਤੀ 26.10.2020 ਨੂੰ ਸਵੇਰੇ ਦਸ ਵਜੇ ਗੁਰਦੁਆਰਾ ਨਾਨਕਸਰ ਠਾਠ ਬਰਨਾਲਾ ਵਿਖੇ ਹੋਣ ਜਾ ਰਹੀ ਹੈ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਰਾ ਗਰੁੱਪ ਦੇ ਤਹਿਸੀਲ ਪ੍ਰਧਾਨ ਸਰਪੰਚ ਨੰਬਰਦਾਰ ਹਰਪ੍ਰੀਤ ਸਿੰਘ ਹਰਦਾਸਪੁਰਾ ਅਤੇ ਸੀਨੀਅਰ ਮੀਤ ਪ੍ਰਧਾਨ ਨੰਬਰਦਾਰ ਡਾਕਟਰ ਸੁਖਵਿੰਦਰ ਸਿੰਘ ਠੁੱਲੀਵਾਲ ਨੇ ਸਾਝੇ ਤੌਰ ਤੇ ਦੱਸਿਆ ਕਿ ਇਸ ਮੀਟਿੰਗ ਵਿੱਚ ਫੀਲਡ ਵਿੱਚ ਕੰਮ ਕਰਦੇ ਆ ਰਹੇ ਨੰਬਰਦਾਰਾ ਦੀਆਂ ਗੰਭੀਰ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕਰਕੇ ਜਥੇਬੰਦੀ ਦੇ ਅਗਲੇ ਪ੍ਰੋਗਰਾਮਾਂ ਦੀ ਨਵੀਂ ਰੂਪ ਰੇਖਾ ਤਿਆਰ ਕੀਤੀ ਜਾਵੇਗੀ ।

ਉਕਤ ਆਗੂਆਂ ਨੇ ਜ਼ਿਲ੍ਹੇ ਭਰ ਦੇ ਸਮੂਹ ਨੰਬਰਦਾਰਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸਮੇਂ ਸਿਰ ਮੀਟਿੰਗ ਵਿਚ ਪੁੱਜਣ ਦੀ ਅਪੀਲ ਕੀਤੀ ।

ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨੰਬਰਦਾਰ ਗੱਜਣ ਸਿੰਘ ਧਨੌਲਾ, ਮੀਤ ਪ੍ਰਧਾਨ ਨੰਬਰਦਾਰ ਗੁਰਮੇਲ ਸਿੰਘ ਮਹਿਲ ਕਲਾਂ, ਨੰਬਰਦਾਰ ਬਲਵੀਰ ਸਿੰਘ ਮਹਿਲ ਖੁਰਦ, ਤਹਿਸੀਲ ਬਰਨਾਲਾ ਦੇ ਪ੍ਰਧਾਨ ਸਾਬਕਾ ਸਰਪੰਚ ਗੁਰਚਰਨ ਸਿੰਘ ਕੋਠੇ ਸੁਰਜੀਤਪੁਰ,ਸਬ ਤਹਿਸੀਲ  ਧਨੌਲਾ ਦੇ ਪ੍ਰਧਾਨ ਹਰਿੰਦਰ ਸਿੰਘ ਬਿੱਟੂ ਦਾਨਗੜ੍ਹ ਤੋਂ ਇਲਾਵਾ ਹੋਰ ਜ਼ਿਲ੍ਹੇ ਦੇ ਆਗੂ ਵਿਸ਼ੇਸ਼ ਤੌਰ ਤੇ ਪੁੱਜ ਰਹੇ ਹਨ।

ਸਮਾਜ ਸੇਵੀ ਨਿਰਮਲ ਝਿੰਜਰ ਨੈਣੇਵਾਲੀਆ ਵੱਲੋਂ ਆਪਣੀ ਬੇਟੀ ਦੇ ਦਿਨ ਨੂੰ ਸਮਰਪਿਤ ਖ਼ੂਨਦਾਨ ਕੈਂਪ

ਭਦੌੜ /ਬਰਨਾਲਾ-ਅਕਤੂਬਰ 2020 - (ਗੁਰਸੇਵਕ ਸਿੰਘ ਸੋਹੀ)

ਸਮਾਜ ਸੇਵੀ ਨਿਰਮਲ ਝਿੰਜਰ ਨੈਣੇਵਾਲੀਆ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਮਿਤੀ 27 ਅਕਤੂਬਰ ਨੂੰ ਪਿੰਡ ਨੈਣੇਵਾਲ ਜ਼ਿਲ੍ਹਾ ਬਰਨਾਲਾ ਦੀ ਸਰਕਾਰ ਡਿਸਪੈਂਸਰੀ ਵਿਚ ਲਗਾਇਆ ਜਾ ਰਿਹਾ ਹੈ । ਸਮਾਜ ਸੇਵੀ ਨਿਰਮਲ ਝਿੰਜਰ ਨੇ ਗੱਲਬਾਤ ਕਰਦਿਆਂ ਕਿਹਾ ਕ ਕਰੋਨਾ ਮਹਾਂਮਾਰੀ ਕਾਰਨ ਲਾਕਡਾਉਨ ਦੋਰਾਨ ਅਤੇ ਤਿੰਨੇ ਆਰਡੀਨੈਂਸ ਦੇ ਵਿਰੁੱਧ ਚਲ ਰਹੇ ਧਰਨਿਆਂ ਦੋਰਾਨ ਖੂਨਦਾਨ ਕੈਂਪ ਨਹੀਂ ਲੱਗ ਸਕੇ ਹਸਪਤਾਲਾਂ ਦੀ ਬਲੱਡ ਬੈਂਕ ਵਿੱਚ ਖੂਨ ਦੀ ਕਾਫੀ ਕਮੀਂ ਆ ਰਹੀ ਹੈ ਇਸ ਕਮੀਂ ਨੂੰ ਪੂਰਾ ਕਰਨ ਲਈ ਇਕ ਨਿੱਕੀ ਜਿਹੀ ਕੋਸ਼ਿਸ਼ ਖੂਨਦਾਨ ਕੈਂਪ ਲਗਾ ਕੇ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਕਿਹਾ ਕਿ ਆਪਣੀ ਬੇਟੀ ਦੇ ਜਨਮ ਦਿਨ ਤੇ ਖੂਨਦਾਨ ਕੈਂਪ ਲਗਾ ਸਮਾਜ ਸੇਵੀ ਕੰਮਾਂ ਵਿਚ ਥੋੜਾ ਜਿਹਾ ਯੋਗਦਾਨ ਪਾਇਆ ਹੈ । ਉਨ੍ਹਾਂ ਕਿਹਾ ਕਿ ਹਰ ਇਕ ਤੰਦਰੁਸਤ ਵਿਅਕਤੀ ਹਰ 3 ਮਹੀਨੇ ਬਾਅਦ ਖੂਨਦਾਨ ਕਰ ਸਕਦਾ ਹੈ । ਇਹੋ ਜਿਹੇ ਸਮਾਜ ਸੇਵੀ ਕੰਮਾਂ ਲਈ ਨੌਜਵਾਨਾ ਨੂੰ ਅੱਗੇ ਆਉਣ ਦੀ ਲੋੜ ਹੈ ।

ਕਿਸਾਨੀ ਸੰਘਰਸ਼ ਦੇ ਹਮਾਇਤ ਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਸਾੜੇ ਗਏ ਮੋਦੀ ਅਤੇ ਜੋਗੀ ਦੇ ਪੁਤਲੇ.

ਮਹਿਲ ਕਲਾ/ਬਰਨਾਲਾ- ਅਕਤੂਬਰ 2020 -(ਗੁਰਸੇਵਕ ਸਿੰਘ ਸੋਹੀ)

ਅੱਜ ਸ਼ਹੀਦ ਭਗਤ ਸਿੰਘ ਨਗਰ ਦੇ ਸੈਂਕੜੇ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਡਾ ਅੰਬੇਦਕਰ ਚੌਕ ਵਿਖੇ ਵਿਸਾਲ ਰੈਲੀ ਕੀਤੀ ਅਤੇ ਸ਼ਹਿਰ ਚ ਮੁਜ਼ਾਹਰਾ ਕਰਕੇ ਕਿਸਾਨ ਮਾਰੂ ਬਿਲਾਂ ਦੇ ਵਿਰੋਧ ਵਿਚ ਅਤੇ ਹਾਸਰਸ ਵਿੱਚ ਮਨੀਸ਼ਾ ਦੇ ਜ਼ੁਲਮਾਂ ਵਿਰੁੱਧ ਚੰਡੀਗੜ੍ਹ ਚੌਕ ਚ ਮੋਦੀ ਅਤੇ ਜੋਗੀ ਦੇ ਪੁਤਲੇ ਸਾੜੇ ।ਜਿਸ ਵਿਚ ਸੈਂਕੜੇ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਭਾਗ ਲਿਆ  

ਸਟੇਜ ਦੀ ਜ਼ਿੰਮੇਵਾਰੀ ਜ਼ਿਲਾ ਸਕੱਤਰ ਡਾ ਬਲਕਾਰ ਕਟਾਰੀਆ ਨੇ ਨਿਭਾਈ  

ਇਸ ਮੌਕੇ ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰਜ਼ ਫੈਡਰੇਸ਼ਨ ਦੇ ਕੌਮੀ ਚੇਅਰਮੈਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਦੇਸ਼ ਵਿਚੋਂ ਜਮਹੂਰੀਅਤ ਦਾ ਕਤਲ ਕੀਤਾ ਜਾ ਰਿਹਾ ਹੈ ।ਪੂਰੇ ਦੇਸ਼ ਦੇ ਚ ਲੋਕਾਂ ਦੇ ਸਭ ਅਧਿਕਾਰਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ  ।

ਡਾ ਬਾਲੀ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਅੰਨਦਾਤਾ ਦਾ ਉਜਾੜਾ ਕਰ ਕੇ ਪੂੰਜੀਪਤੀਆਂ ਨੂੰ ਹੋਰ ਅਮੀਰ ਕਰਕੇ,ਲੋਕਤੰਤਰੀ ਢਾਂਚਾ ਖਤਮ ਕਰਕੇ, ਮੁੱਠੀ ਭਰ ਲੋਕਾਂ ਦੇ ਹੱਥਾਂ ਵਿਚ ਦੇਣਾ ਚਾਹੁੰਦੀ ਹੈ  ।  

ਡਾ ਬਾਲੀ ਨੇ ਕਿਹਾ ਕੇ ਦੇਸ਼ ਵਿਚ ਕਾਨੂੰਨ ਵਿਵਸਥਾ ਨਹੀਂ ਹੈ।ਦੇਸ਼ ਵਿੱਚ ਮੋਦੀ- ਜੋਗੀ ਵਿਵਸਥਾ ਚੱਲ ਰਹੀ ਹੈ, ਜੋ ਕੇ ਘੱਟ ਗਿਣਤੀ ਲੋਕਾਂ ਅਤੇ ਗ਼ਰੀਬ ਲੋਕਾਂ ਲਈ ਘਾਤਕ ਸਿੱਧ ਹੋ ਰਹੀ ਹੈ ,ਜਿਸ ਦੀ ਰੋਕਥਾਮ ਅਤੀ ਜ਼ਰੂਰੀ ਹੈ।

ਜ਼ਿਲ੍ਹਾ ਪ੍ਰਧਾਨ ਡਾ ਸੁਰਿੰਦਰਪਾਲ ਜੈਨ ਪੁਰੀ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕਰਦੇ ਹਾਂ ਅਤੇ ਔਰਤਾਂ ਤੇ ਹੋ ਰਹੇ ਜ਼ੁਲਮਾਂ ਦਾ ਵਿਰੋਧ ਕਰਦੇ ਹਾਂ।

ਇਸ ਤੋਂ ਇਲਾਵਾ ਜ਼ਿਲਾ ਚੇਅਰਮੈਨ ਡਾ ਬਲਬੀਰ ਸਿੰਘ ਗਰਚਾ,ਜ਼ਿਲਾ ਕੈਸ਼ੀਅਰ ਡਾ ਪ੍ਰੇਮ ਸਲੋਹ,ਪ੍ਰੈੱਸ ਸਕੱਤਰ ਡਾ ਅਵਤਾਰ ਬਾਲੀ,ਡਾ ਰਜਿੰਦਰ ਲੱਕੀ,ਡਾ ਮੰਗਤ ਰਾਏ ਪ੍ਰਧਾਨ ਬਲਾਚੌਰ,ਡਾ ਜਸਬੀਰ ਗੜੀ ਪ੍ਰਧਾਨ ਸੜੌਆ,ਡਾ ਅੰਮ੍ਰਿਤ ਲਾਲ ਪ੍ਰਧਾਨ ਬੰਗਾ,ਡਾ ਸਰਬਜੀਤ ਸਿੰਘ ਚੇਅਰਮੈਨ ਬਹਿਰਾਮ,ਡਾਕਟਰ ਭੁਪਿੰਦਰ ਪ੍ਰਧਾਨ ਨਵਾਂ ਸ਼ਹਿਰ ਨੇ ਵੀ ਵਿਚਾਰ ਰੱਖੇ।