You are here

ਪੰਜਾਬ

25 ਅਕਤੂਬਰ ਦੁਸਹਿਰੇ ਵਾਲੇ ਦਿਨ  ਮੋਦੀ ਤੇ ਯੋਗੀ ਦੇ ਪੁਤਲੇ ਸਾੜੇ ਜਾਣਗੇ... ਡਾ ਬਾਲੀ ,ਡਾ ਕਾਲਖ..

ਮਹਿਲ ਕਲਾਂ/ਬਰਨਾਲਾ-ਅਕਤੂਬਰ 2020 - (ਗੁਰਸੇਵਕ ਸਿੰਘ ਸੋਹੀ)-

ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰਜ਼ ਫੈਡਰੇਸ਼ਨ ਦੇ ਚੇਅਰਮੈਨ ਡਾ ਰਮੇਸ਼ ਕੁਮਾਰ ਬਾਲੀ ਪੰਜਾਬ ਤੇ ਕੌਮੀ ਸਰਪ੍ਰਸਤ ਡਾ ਡਾ ਜੀ ਆਰ ਵਰਮਾ ਰਾਜਸਥਾਨ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਦੇਸ਼ ਦਾ ਲੋਕਤੰਤਰੀ ਢਾਂਚਾ ਜੜ੍ਹੋਂ ਹੀ ਖ਼ਤਮ ਕੀਤਾ ਜਾ ਰਿਹਾ ਹੈ ਜਿਨ੍ਹਾਂ ਲੋਕਾਂ ਨਾਲ ਸਬੰਧਤ ਕਾਨੂੰਨ ਹਨ ਤੇ ਉਨ੍ਹਾਂ ਲੋਕਾਂ ਨੂੰ ਪੁੱਛਿਆ ਤੱਕ ਨਹੀਂ ਜਾ ਰਿਹਾ ਬਿਨਾਂ ਪੁੱਛੇ ਸੁੱਤੇ ਹੋਏ ਲੋਕਾਂ ਦੇ ਗਲਾਂ ਵਿੱਚ ਮੋਦੀ ਸਰਕਾਰ ਅੰਗੂਠਾ ਦੇ ਕੇ ਕਤਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ 

ਕੌਮੀ ਚੇਅਰਮੈਨ ਡਾ ਬਾਲੀ ,ਕੌਮੀ ਵਿੱਤ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਅਤੇ ਕੌਮੀ ਸਰਪ੍ਰਸਤ ਡਾਕਟਰ ਜੀ ਆਰ ਵਰਮਾ ਨੇ ਕਿਹਾ ਕਿ ਦੇਸ਼ ਵਿੱਚ ਮੁਗ਼ਲ ਰਾਜ ਦੀਆਂ ਸੁਰਾਂ ਤੇਜ਼ ਹੋ ਚੁੱਕੀਆਂ ਹਨ,ਜਿਨ੍ਹਾਂ ਦੀ ਸ਼ੁਰੂਆਤ ਯੋਗੀ ਦੀ ਸਰਕਾਰ ਤੋਂ ਹੋਈ ਹੈ। 

ਅੱਜ ਦੇਸ਼ ਦੀ ਕੋਈ ਵੀ ਧੀ ਭੈਣ ਸੁਰੱਖਿਅਤ ਨਹੀਂ ਹੈ।

ਉਪਰੋਕਤ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਸਰਕਾਰੀ ਅਦਾਰਿਆਂ ਨੂੰ ਵੇਚ ਕੇ ਦਰਸਾਇਆ ਜਾ ਰਿਹਾ ਹੈ ਕਿ ਦੇਸ਼ ਉਨਤੀ ਵੱਲ ਜਾ ਰਿਹਾ ਹੈ ।ਲੋਕਾਂ ਨੂੰ ਇਸ ਸਬੰਧੀ ਗੁੰਮਰਾਹ ਕੀਤਾ ਜਾ ਰਿਹਾ ਹੈ ।

ਡਾਕਟਰ ਬਾਲੀ ਤੇ ਡਾ ਵਰਮਾ ਨੇ ਕਿਹਾ ਕਿ ਕਰੋਨਾ ਦੀ ਆੜ ਵਿੱਚ ਧਾਰਮਿਕ, ਵਿਓਪਾਰਕ,ਰਾਜਨੀਤਿਕ  ਫਾਇਦੇ ਲਏ ਜਾ ਰਹੇ ਹਨ।

ਨਿੱਤ ਨਵੇਂ ਕਾਨੂੰਨ ਪਾਸ ਕਰਕੇ ਲੋਕਾਂ ਦਾ ਸਾਹ ਘੁੱਟਿਆ ਜਾ ਰਿਹਾ ਹੈ ।

ਡਾ ਬਾਲੀ ਨੇ ਸਮੂਹ ਦੇਸ਼ ਵਾਸੀਆਂ ਨੁੰ ਕਿਹਾ ਕਿ ਧੜੇਬੰਦੀਆ ,ਪਾਰਟੀਆਂ,ਜਾਤਾਂ,ਧਰਮਾਂ ਤੋਂ ਉੱਪਰ ਉਠ ਕੇ ,ਦੇਸ ਵਿੱਚ ਜਹਿਰ ਘੋਲ ਕੇ ਲੋਕਾਂ ਨੂੰ ਮਾਰਨ ਵਾਲੀ ਫਾਸ਼ੀਵਾਦੀ ਤਾਕਤਾਂ ਤੋਂ ਸੁਚੇਤ ਰਹਿ ਕੇ, ਦੇਸ ਨੂੰ ਬਚਾਉਣ ਦੀ ਜਰੂਰਤ ਹੈ ਤੇ ਏਿਕ ਜੁੱਟ ਹੋ ਕੇ ਲੜਨ ਦੀ ਜਰੂਰਤ ਹੈ।

26 ਅਕਤੂਬਰ ਨੂੰ 20 ਦੁਕਾਨਾਂ ਦੇ ਕੱਢੇ ਜਾਣਗੇ ਲੱਕੀ ਡਰਅ.....  

ਮਹਿਲ ਕਲਾਂ, ਅਕਤੂਬਰ 2020  (ਗੁਰਸੇਵਕ ਸਿੰਘ ਸੋਹੀ)

ਦੁਕਾਨਦਾਰ ਯੂਨੀਅਨ ਮਹਿਲ ਕਲਾਂ ਦਾ ਇਕ ਵਫਦ ਪ੍ਰਧਾਨ ਗਗਨ ਸਰਾਂ ਦੀ ਅਗਵਾਈ ਹੇਠ ਬਲਾਕ ਮਹਿਲ ਕਲਾਂ ਦੀਆਂ ਨਵੀਆਂ ਦੁਕਾਨਾਂ ਦੇ ਡਰਾਅ ਕਢਵਾਉਣ ਸਬੰਧੀ ਐੱਸ ਡੀ ਐੱਮ ਸਾਹਿਬ ਬਰਨਾਲਾ ਨੂੰ ਮਿਲਿਆ ਸੀ।

ਦੁਕਾਨਦਾਰ ਯੂਨੀਅਨ ਵਫ਼ਦ ਨੇ ਐਸਡੀਐਮ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਸੀ ਕਿ 25 ਫਰਵਰੀ 2020 ਨੂੰ ਪੰਚਾਇਤ ਸੰਮਤੀ ਮਹਿਲ ਕਲਾਂ ਵੱਲੋਂ ਆਪਣੀ ਮਾਲਕੀ ਦੀ ਜਗ੍ਹਾ ਤੇ ਦੁਕਾਨਾਂ ਦੀ ਉਸਾਰੀ ਕਰਕੇ ਲੱਕੀ ਡਰਾਅ ਰਾਹੀਂ ਲੀਜ਼ ਤੇ ਦੇਣ ਸਬੰਧੀ ਇੱਕ ਇਸ਼ਤਿਹਾਰ ਅਖ਼ਬਾਰ ਵਿੱਚ ਦਿੱਤਾ ਗਿਆ ਸੀ,ਜਿਸ ਰਾਹੀਂ ਦੁਕਾਨਦਾਰਾਂ ਪਾਸੋਂ ਪੰਜਾਹ ਹਜ਼ਾਰ ਰੁਪਏ ਬਤੌਰ ਸਕਿਊਰਿਟੀ ਕਾਰਜ ਸਾਧਕ ਅਫ਼ਸਰ ਪੰਚਾਇਤ ਸੰਮਤੀ ਮਹਿਲ ਕਲਾਂ ਦੇ ਨਾਮ ਪਰ ਜਮ੍ਹਾਂ ਕਰਵਾਏ ਗਏ ਸਨ ।

ਪ੍ਰੰਤੂ ਹੁਣ 9 ਮਹੀਨੇ ਬੀਤ ਜਾਣ ਤੇ ਵੀ ਦੁਕਾਨਦਾਰ ਸ਼ਸ਼ੋਪੰਜ ਵਿਚ ਪਏ ਹੋਏ ਸਨ ।

ਇਸ ਸਬੰਧੀ ਐਸਡੀਐਮ ਸਾਹਿਬ ਨੇ ਵਫ਼ਦ ਨੂੰ ਭਰੋਸੇ ਵਿੱਚ ਲੈਂਦਿਆਂ ਤੁਰੰਤ ਹੀ ਬੀਡੀਪੀਓ ਮਹਿਲ ਕਲਾਂ ਨਾਲ ਫੋਨ ਤੇ ਗੱਲਬਾਤ ਕੀਤੀ ਅਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ ।

ਅੱਜ ਦੁਕਾਨਦਾਰ ਯੂਨੀਅਨ ਦਾ ਇਕ ਵਫ਼ਦ ਗਗਨ ਸਰਾਂ ਦੀ ਅਗਵਾਈ ਹੇਠ ਬੀ ਡੀ ਪੀ ਓ ਸਾਹਿਬ ਨੂੰ ਮਿਲਿਆ। ਜਿਨ੍ਹਾਂ ਨੇ ਦੁਕਾਨਦਾਰਾਂ ਕਿਹਾ ਕਿ ਮਿਤੀ 26 ਅਕਤੂਬਰ   ਦਿਨ ਸੋਮਵਾਰ ਨੂੰ ਸਵੇਰੇ ਦੱਸ ਵਜੇ ਐਸ.ਡੀ.ਐਮ.ਸਾਹਿਬ  ਬਰਨਾਲਾ ਅਤੇ ਬਲਾਕ ਸੰਮਤੀ ਚੇਅਰਪਰਸਨ ਅਤੇ ਦਫ਼ਤਰ ਪੰਚਾਇਤ ਸੰਮਤੀ ਮਹਿਲ ਕਲਾਂ ਵੱਲੋਂ ਇਨ੍ਹਾਂ 20 ਦੁਕਾਨਾਂ ਦੇ ਡਰਾਅ ਕੱਢੇ ਜਾਣਗੇ । ਉਨ੍ਹਾਂ ਕਿਹਾ ਕਿ ਸਮੂਹ ਅਪਲਾਈ ਕਰਨ ਵਾਲੇ ਵਿਅਕਤੀ ਦਿਨ ਸੋਮਵਾਰ ਨੂੰ ਸਮੇਂ ਸਿਰ ਦਫ਼ਤਰ ਵਿੱਚ ਹਾਜ਼ਰ ਹੋ ਜਾਣ।

ਇਸ ਮੌਕੇ ਸਮੂਹ ਦੁਕਾਨਦਾਰ ਭਾਈਚਾਰੇ ਵੱਲੋਂ ਪ੍ਰਧਾਨ ਗਗਨ ਸਰਾਂ, ਪ੍ਰਿੰਸ ਅਰੋੜਾ,ਪੰਕਜ ਬਾਂਸਲ,ਪ੍ਰਦੀਪ ਵਰਮਾ,ਜਸਪਾਲ ਵਰਮਾ,ਹਰਦੀਪ ਸਿੰਘ ਬੀਹਲਾ,ਡਾ ਮਿੱਠੂ ਮੁਹੰਮਦ ,ਬੂਟਾ ਸਿੰਘ ਗੰਗੋਹਰ ਜਗਦੀਸ਼ ਸਿੰਘ ਪੰਨੂੰ,ਪ੍ਰੇਮ ਕੁਮਾਰ ਪਾਸੀ,ਸੁਖਵਿੰਦਰ ਸਿੰਘ ਹੈਰੀ,ਪੰਨਾ ਮਿੱਤੂ'ਪਿਰਤਪਾਲ ਸਿੰਘ,ਜਗਜੀਤ ਸਿੰਘ ਮਾਹਲ ਆਦਿ ਦੁਕਾਨਦਾਰ ਯੂਨੀਅਨ ਦੇ ਆਗੂ ਹਾਜ਼ਰ ਸਨ ।

ਦੂਰਦਰਸ਼ਨ ਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਦੇ ਵਿਦਿਆਰਥੀਆਂ ਨੇ ਕੀਤੀ ਸ਼ਾਨਦਾਰ ਪੇਸ਼ਕਾਰੀ

ਮਹਿਲ ਕਲਾਂ/ਬਰਨਾਲਾ-ਅਕਤੂਬਰ 2020 -(ਗੁਰਸੇਵਕ ਸਿੰਘ ਸੋਹੀ)-

ਕੋਵਿਡ ਉੱਨੀ ਦੌਰਾਨ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਦੀਆਂ ਔਨਲਾਈਨਾ ਕਲਾਸਾਂ ਜਲੰਧਰ ਦੂਰਦਰਸ਼ਨ ਤੇ ਲਗਾਈਆਂ ਜਾ ਰਹੀਆਂ ਹਨ ਹਫਤੇ ਦੇ ਆਖਰੀ ਦਿਨ ਐਤਵਾਰ ਨੂੰ ਦੂਰਦਰਸ਼ਨ ਤੇ ਬੱਚਿਆਂ ਲਈ ਇੱਕ ਸਾਨਦਾਰ ਪ੍ਰੋਗਰਾਮ ਨੰਨ੍ਹੇ ਉਸਤਾਦ ਪੇਸ਼ ਕੀਤਾ ਜਾਂਦਾ ਹੈ।ਜਿਸ ਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਆਪਣੀ ਕਲਾ ਦੇ ਹੁਨਰ ਦਿਖਾਉਂਦੇ ਹਨ ਇਸ ਨੰਨ੍ਹੇ ਉਸਤਾਦ ਪ੍ਰੋਗਰਾਮ ਵਿਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਦੇ ਵਿਦਿਆਰਥੀ ਦੋ ਵਾਰ ਆਪਣਾ ਪ੍ਰੋਗਰਾਮ ਪੇਸ਼ ਕਰ ਚੁੱਕੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਸਰਦਾਰ ਕਿਰਨਜੀਤ ਸਿੰਘ ਮਿੰਟੂ ਨੇ ਦੱਸਿਆ ਕਿ ਪਹਿਲੇ ਪ੍ਰੋਗਰਾਮ ਵਿਚ ਚੌਥੀ ਜਮਾਤ ਦੀਆਂ ਦੋ ਵਿਦਿਆਰਥੀਆਂ ਲਵਲੀਨ ਕੌਰ ਅਤੇ ਖੁਸ਼ਪ੍ਰੀਤ ਕੌਰ ਨੇ ਪੰਜਾਬੀ ਲੋਕ ਗੀਤ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਦੂਸਰੇ ਪ੍ਰੋਗਰਾਮ ਵਿਚ ਬਲਜੋਤ ਸਿੰਘ ਜਮਾਤ ਚੌਥੀ ਨੇ ਲੋਕ ਗੀਤ ਬਾਵਾ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਇਸ ਤਰ੍ਹਾਂ ਇਨ੍ਹਾਂ ਵਿਦਿਆਰਥੀਆਂ ਨੇ ਪੂਰੇ ਪੰਜਾਬ ਵਿੱਚ ਆਪਣੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ।ਉਨ੍ਹਾਂ ਨੇ ਦੱਸਿਆ ਕਿ  ਇਨ੍ਹਾਂ ਵਿਹਲੇ ਬੱਚਿਆਂ ਦੀ ਤਿਆਰੀ ਹੈੱਡ ਟੀਚਰ ਸਰਦਾਰ ਹਰਪ੍ਰੀਤ ਸਿੰਘ ਅਤੇ ਜਮਾਤ ਇੰਚਾਰਜ ਰਾਜਵੰਤ ਕੌਰ ਵੱਲੋਂ ਕਰਵਾਈ ਗਈ।

ਪਿੰਡ ਢੁੱਡੀਕੇ ਚ ਰਾਵਣ ਦੀ ਜਗ੍ਹਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ  

ਅਜੀਤਵਾਲ, ਅਕਤੂਬਰ 2020 -( ਬਲਵੀਰ ਸਿੰਘ ਬਾਠ)-

ਮੋਗੇ ਜ਼ਿਲੇ ਦੇ ਇਤਿਹਾਸਕ ਪਿੰਡ ਢੁੱਡੀਕੇ ਵਿਖੇ ਅੱਜ ਦੇ ਸਿਹਰੇ ਵਾਲੇ ਦਿਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਪਿੰਡ ਵਾਸੀਆਂ ਨੇ ਮਨਾਇਆ ਦਸਹਿਰੇ ਦਾ ਤਿਓਹਾਰ  ਪਿੰਡ ਵਾਸੀਆਂ ਨੇ ਅੱਜ ਆਰਡੀਨੈਂਸ ਮਿਲਾਂ ਦੇ ਖ਼ਿਲਾਫ਼ ਪਿੰਡ ਦੇ ਵਿੱਚ  ਰੋਸ ਰੈਲੀ ਕੱਢੀ ਗਈ  ਅਤੇ ਸਾਮ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ  ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸਰਪੰਚ ਜਸਵੀਰ ਸਿੰਘ ਢੁੱਡੀਕੇ ਨੇ ਕਿਹਾ ਕਿ ਅੱਜ ਪਿੰਡ ਢੁੱਡੀਕੇ ਵਿਖੇ ਆਰਡੀਨੈੱਸ ਮਿਲਾ ਦੇ ਵਿਰੋਧ ਕਰਦੇ ਹੋਏ ਪਿੰਡ ਵਾਸੀਆਂ ਦੇ ਕਿਸਾਨ ਯੂਨੀਅਨ ਏਕਤਾ ਵਲੋਂ ਰੋਸ ਧਰਨਾ ਦਿੱਤਾ ਗਿਆ ਅਤੇ ਸ਼ਾਮ ਨੂੰ ਸ੍ਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਰੋਸ ਪ੍ਰਗਟ ਕੀਤਾ ਗਿਆ  ਉਨ੍ਹਾਂ ਕਿਹਾ ਕਿ ਸੈਂਟਰ ਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ  ਜਿਸ ਦਾ ਖਮਿਆਜ਼ਾ ਅਸੀਂ ਪੰਜਾਬ ਵਾਸੀ ਮੁੱਢਕਦੀਮੀ ਤੋਂ ਭੁਗਤਦੇ ਆ ਰਹੇ ਪਰ ਐਸ ਵਾਰ ਹੱਦ ਇੱਕ ਹੱਦ ਹੀ ਹੋ ਗਈ ਜਦੋਂ ਖੇਤੀ ਆਰਡੀਨੈਂਸ  ਮੇਰੇ ਪਾਸ ਕਰ ਗਏ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਆੜ੍ਹਤੀਆਂ ਤੋਂ ਉਨ੍ਹਾਂ ਦਾ ਬਣਦਾ ਹੱਕ ਖੋਹ ਲਿਆ ਗਿਆ ਉਨ੍ਹਾਂ ਕਿਹਾ ਕਿ ਅਸੀਂ ਪਿੰਡ ਵਾਸੀ ਖੇਤੀ ਆਰਡੀਨੈਂਸ ਬਿੱਲ  ਦਾ ਵਿਰੋਧ ਕਰਦੇ ਹਾਂ ਅਜੇ ਇਸ ਮਹਿਲੋਂ ਕਿਸੇ ਵੀ ਕੀਮਤ ਤੇ ਪੰਜਾਬ ਚ ਲਾਗੂ ਨਹੀਂ ਹੋਣ ਦਿਆਂਗੇ ਇਸ ਦੇ ਬਰੋ ਦੇ ਵੇਚਿਆ ਸੀ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ  ਇਸ ਸਮੇ ਟਹਿਲ ਸਿੰਘ ਝੰਡੇਆਣਾ ਨਿਰਭੈ ਸਿੰਘ   ਜਗਤਾਰ ਸਿੰਘ ਧਾਲੀਵਾਲ ਜਸਦੀਪ ਸਿੰਘ ਗੈਰੀ ਮਾਸਟਰ ਗੁਰਚਰਨ ਸਿੰਘ ਮਨਰਾਜ ਸਿੰਘ ਸਤਨਾਮ ਸਿੰਘ ਗੁਰਮੀਤ ਸਿੰਘ ਦਲਜੀਤ ਸਿੰਘ ਜਗਰੂਪ ਜਿਹੇ ਇਕਬਾਲ ਸਿੰਘ ਮੇਜਰ ਸਿੰਘ ਜਗਿੰਦਰ ਸਿੰਘ ਬੇਅੰਤ ਸਿੰਘ  ਇਸ ਤੋਂ ਇਲਾਵਾ ਨੌਜਵਾਨ ਬੇਰਹਿਮ ਬੀਬੀਆਂ ਤੇ ਵੱਡੇ ਪੱਧਰ ਤੇ ਨਗਰ ਨਿਵਾਸੀ ਹਾਜ਼ਰ ਸਨ

ਪੰਜਾਬ ਦੀ ਕੈਪਟਨ ਦੀ ਕਾਂਗਰਸ ਸਰਕਾਰ ਤੋਂ  ਹਰ ਵਰਗ ਦੇ ਲੋਕ ਖੁਸ਼-  ਸਰਪੰਚ ਢਿੱਲੋਂ  

ਅਜੀਤਵਾਲ, ਅਕਤੂਬਰ 2020 -( ਬਲਵੀਰ ਸਿੰਘ ਬਾਠ)

ਪੰਜਾਬ ਦੀ ਕੈਪਟਨ ਦੀ ਕਾਂਗਰਸ ਸਰਕਾਰ ਤੋਂ  ਹਰ ਵਰਗ ਦੇ ਲੋਕ ਖੁਸ਼ ਨਜ਼ਰ ਆ ਰਹੇ ਹਨ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਸਰਪੰਚ ਜਸਵੀਰ ਸਿੰਘ ਢਿੱਲੋਂ ਨੇ ਅੱਜ ਪਿੰਡ ਢੁੱਡੀਕੇ ਦੀ ਦਾਣਾ ਮੰਡੀ ਵਿਖੇ ਮੁਆਇਨਾ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਾਂਭ ਸੰਭਾਲ ਦੇ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ ਕਿਸੇ ਵੀ ਕਿਸਾਨ  ਆੜ੍ਹਤੀਏ ਮਜ਼ਦੂਰ ਅਤੇ ਢੋਅ ਢੁਆਈ ਦੇ ਸਾਰੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ  ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੂਰੇ ਪੰਜਾਬ ਵਿੱਚ ਵਿਕਾਸ ਕਾਰਜਾਂ ਦੀ ਲਹਿਰ ਚੱਲ ਰਹੀ ਹੈ ਆਉਣ ਵਾਲੇ ਸਮੇਂ ਚ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇ ਕੇ ਨਮੂਨੇ ਦੇ ਪਿੰਡ ਮਨਾਇਆ ਜਾਵੇਗਾ ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ  ਲੋਕਾਂ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ ਨਵੇਂ ਬੁਢਾਪਾ ਪੈਨਸ਼ਨਾਂ  ਵਿਧਵਾ ਪੈਨਸ਼ਨ ਤੋਂ ਇਲਾਵਾ ਸਮਾਜ ਭਲਾਈ ਦੀਆਂ ਸਕੀਮਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਇਸ ਕਰਕੇ ਹੀ ਪੰਜਾਬ ਦੀ ਕੈਪਟਨ ਸਰਕਾਰ ਲੋਕਾਂ ਦੀ ਹਰਮਨ ਪਿਆਰੀ ਸਰਕਾਰ ਸਾਬਤ ਹੋਣ ਜਾ ਰਹੀ ਹੈ ਅਤੇ ਪੰਜਾਬ ਦੇ ਹਰ ਵਰਗ ਜਾਂ ਦੇ ਲੋਕ ਕਾਂਗਰਸ ਸਰਕਾਰ ਤੋਂ ਹਰ ਵਰਗ ਦੇ ਲੋਕ ਖ਼ੁਸ਼ ਸਨ ਇਸ ਸਮੇਂ ਉਨ੍ਹਾਂ ਨਾਲ ਟਰੱਕ ਯੂਨੀਅਨ ਦੇ ਪ੍ਰਧਾਨ ਗੋਲਡੀ ਢੁੱਡੀਕੇ ਪੰਚਾਇਤ ਮੈਂਬਰ ਗੁਰਮੇਲ ਸਿੰਘ ਮੇਲਾ ਮੱਦੋਕੇ ਤੋਂ ਇਲਾਵਾ ਪਾਰਟੀ ਵਰਕਰ ਹਾਜ਼ਰ ਸਨ

ਅਬਾਨੀ ਆਡਾਨੀ ਦੇ ਗੁਦਾਮਾਂ ਚੋ ਮਾਲ ਭਰਨ ਆਈ ਟਰੇਨ ਕਿਸਾਨਾ ਨੇ ਰੋਕੀ-VIDEO

ਖਾਲੀ ਇਜਨ ਵਾਪਸ, ਡੱਬੇ ਇਥੇ ਹੀ ਖੜ੍ਹੇ ਮੋਗਾ ਦੇ ਪਿੰਡ ਡੁੰਗੜੂ ਵਿਖੇ ਅਡਾਨੀ ਸੈਲੋ ਪਲਾਂਟ ਦੇ ਬਾਹਰ ਰੇਲਵੇ ਲਾਈਨ 'ਤੇ ਮਾਲ ਟਰੇਨ ਨੂੰ ਰੋਕ ਕੇ ਕਿਸਾਨ ਸੰਗਠਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ

ਪੰਜਾਬ ਭਰ ਵਿਚ ਮਾਲ ਦੀਆਂ ਗੱਡੀਆਂ ਭੇਜਣਾ ਸ਼ੁਰੂ 

ਮੋਗਾ, ਅਕਤੂਬਰ 2020 -( ਜਸਵੀਰ ਨਾਸਿਰਵਾਲਿਆ )-   

ਇਹ ਉਦੋਂ ਸ਼ੁਰੂ ਹੋਇਆ ਜਦੋਂ ਅਡਾਨੀ ਸਮੂਹ ਆਪਣੀ ਵਿਸ਼ੇਸ਼ ਮਾਲ ਗੱਡੀ ਵਾਹਨ ਲੈ ਕੇ ਡਾਗਾਰੂ ਦੇ ਸੈਲੋ ਪਲਾਟ 'ਤੇ ਲੋਡ ਕਰਨ ਲਈ ਲੈ ਗਿਆ ਅਤੇ ਮਾਲ ਟ੍ਰੇਨ ਨੂੰ ਕਿਸਾਨ ਨੇ ਰੋਕਿਆ ਅਤੇ ਹਜ਼ਾਰਾਂ ਲੋਕ ਰੇਲਵੇ ਲਾਈਨ' ਤੇ ਬੈਠ ਗਏ ਅਤੇ ਗੁੱਸੇ ਨਾਲ ਪ੍ਰਦਰਸ਼ਨ ਕੀਤਾ

 ਇਸ ਮੌਕੇ 'ਤੇ ਕਿਸਾਨ ਜੱਥੇਬੰਦੀਆਂ ਦੇ ਨੇਤਾਵਾਂ ਨੇ ਕਿਹਾ ਕਿ ਸਾਡਾ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਖਿਲਾਫ ਕਾਲੇ ਕਾਨੂੰਨ ਨੂੰ ਵਾਪਸ ਨਹੀਂ ਲੈਂਦੀ। 

 ਮੋਦੀ ਸਰਕਾਰ ਇਨ੍ਹਾਂ ਵੱਡੇ ਪਰਿਵਾਰਾਂ ਦੀ ਕਠਪੁਤਲੀ ਬਣ ਗਈ ਹੈ।  ਕਿਸਾਨ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਇਨ੍ਹਾਂ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਪੂਰੇ ਪੰਜਾਬ ਵਿੱਚ ਜਾਰੀ ਰਹੇਗਾ। 

 ਡੱਗੜੂ ਰੇਲਵੇ ਸਟੇਸ਼ਨ ਤੋਂ ਆਂਦਨੀ ਸੈਲੋ ਪਲਾਂਟ ਦੇ ਬਾਹਰ ਮਾਲ ਮਾਲ ਗੱਡੀ ਨੂੰ ਘੇਰ ਲਿਆ ਗਿਆ ਸੀ ਅਤੇ ਰੇਲ ਨੂੰ ਦਾਖਲ ਨਹੀਂ ਹੋਣ ਦਿੱਤਾ ਗਿਆ ਸੀ।

 ਦੂਜੇ ਪਾਸੇ, ਅਡਾਨੀ ਸੈਲੋ ਵਿਚ ਕਿਸਾਨ ਯੂਨੀਅਨ ਆਗੂ ਨੇ ਕਿਹਾ ਕਿ ਜਿੰਨਾ ਚਿਰ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ, ਉਦੋਂ ਤੱਕ ਅਡਾਨੀ ਸੋਲੋ ਪਲਾਂਟ ਵਿਚ ਕਿਸੇ ਵੀ ਵਾਹਨ ਨੂੰ ਆਉਣ ਨਹੀਂ ਦਿੱਤਾ ਜਾਵੇਗਾ ਅਤੇ ਕੋਈ ਸਮਾਨ ਨਹੀਂ ਉਤਾਰਿਆ ਜਾਵੇਗਾ।  

ਸਿੱਖੀ ਵਿੱਚ ਵਧ ਰਹੇ ਅਪਤਿਤ ਪੁਣੇ ਨੂੰ ਲੈਕੇ ਸਿੰਘ ਸਾਹਿਬ ਚਿੰਤਿਤ-VIDEO

ਪੰਥਕ ਦਲ ਦੀ ਮਿਟਿਗ, ਕਈ ਅਹਿਮ ਫੈਸਲੇ

ਪੱਤਰਕਾਰ ਜਸਮੇਲ਼ ਗਾਲਿਬ ਅਤੇ ਬਲਬੀਰ ਬਾਠ ਦੀ ਰਿਪੋਰਟ  

6 ਸਾਲ ਦੀ ਬੱਚੀ ਨਾਲ ਬਲਾਤਕਾਰ-VIDEO

ਬਾਦ ਵਿੱਚ ਬੱਚੀ ਨੂੰ ਅੱਗ ਲਗਾ ਕੇ ਦਿੱਤਾ ਸਾੜ

ਪੱਤਰਕਾਰ ਰਾਣਾ ਸੇਖਦੌਲਤ ਦੀ ਰਿਪੋਰਟ 

ਪਿੰਡ ਮਧੋਕੇ ਦੇ ਸਕੂਲ ਮੂਹਰੇ ਲਗਾ ਧਰਨਾ-VIDEO

ਵੱਡੀ ਗਿਣਤੀ ਵਿੱਚ ਲੋਕ ਨੇ ਕੀਤਾ ਸਕੂਲ ਵਿਰੋਧ ਰੋਸ

ਪੱਤਰਕਾਰ ਬਲਬੀਰ ਬਾਠ ਦੀ ਰਿਪੋਰਟ  

ਭਾਜਪਾ ਨੂੰ ਪੁੱਠਾ ਪੈ ਸਕਦੈ ਪੰਜਾਬ 'ਚ ਖੇਡਿਆ ਜਾ ਰਿਹਾ 'ਦਲਿਤ ਪੱਤਾ', ਗਤੀਵਿਧੀਆਂ 'ਤੇ ਉਠੇ ਸਵਾਲ!

ਜਲਧੰਰ  , ਅਕਤੂਬਰ 2020 (ਕੁਲਵਿੰਦਰ ਸਿੰਘ ਚੰਦੀ) - ਕੀ ਭਾਜਪਾ ਦਲਿਤਾ ਦੇ ਹੱਕਾਂ 'ਚ ਪ੍ਰਦਰਸ਼ਨ ਕਰਕੇ ਆਪਣੀ ਸਿਆਸੀ ਜਾਮੀਨ ਤਲਾਸ਼ ਰਹੀ ਹੈ । ਕੀ ਭਾਜਪਾ   ਪੰਜਾਬ ਅੰਦਰ ਕਿਸਾਨੀ ਘੋਲ ਕਾਰਨ  ਹਾਸ਼ੀਏ 'ਤੇ ਗਈ ਹੁਣ 'ਦਲਿਤ ਪੱਤੇ' ਜ਼ਰੀਏ ਸਿਆਸੀ  ਰਸਤੇ ਤਲਾਸ਼ਣ ਦੇ ਰਾਹ ਤੁਰ ਪਈ ਹੈ। ਕੀ ਭਾਜਪਾ ਵਲੋਂ ਇਹ ਉਪਰਾਲੇ ਅਜਿਹੇ ਵੇਲੇ ਕੀਤੇ ਜਾ ਰਹੇ ਹਨ ਜਦੋਂ ਪੰਜਾਬ ਅੰਦਰ ਅੰਨਦਾਤਾ ਬੀਜੇਪੀ ਵੱਲੋਂ ਲਿਆਦੇ ਕਿਸਾਨ ਮਾਰੂ ਕਾਲੇ ਕਾਨੂੰਨ ਵਿਰੁੱਧ ਪਿਛਲੇ ਲੰਮੇ ਸਮੇ ਤੋਂ ਰੇਲ ਲਾਈਨਾਂ ਸਮੇਤ ਦਿਨ ਰਾਤ ਸੜਕਾਂ 'ਤੇ ਪੱਕੇ ਮੋਰਚੇ ਲਾਈ ਬੈਠੇ ਹਨ, ਆਜਿਹੇ ਵਿੱਚ ਬੀਜੇਪੀ ਨੂੰ ਕਿਉ ਦਲਿਤਾਂ ਦਾ ਹੇਜ ਉਠਿਅਾ ਹੈ ਜਦੋ ਦਾਲਿਤ ਭਾਈਚਾਰਾ ਮੁਕੱਮਲ ਤੋਰ ਤੇ ਕਿਸਾਨ ਮਜਦੂਰ ਏਕਤਾ ਰਾਹੀ ਇੱਕ ਮੁੱਠ ਹੈ । ਜਿਸ ਨੂੰ ਸਮੂਹ ਲੋਕਾਈ ਦਾ ਸਾਥ ਹਾਸਲ ਹੈ। ਜਿਹੜੇ ਦਲਿਤਾਂ ਦੇ ਹੱਕਾਂ ਦੀ ਗੱਲ ਕਰਦਿਆਂ ਭਾਜਪਾ ਸੜਕਾਂ 'ਤੇ ਉਤਰਨ ਲੱਗੀ ਹੈ, ਉਨ੍ਹਾਂ ਦੀ ਬਹੁਗਿਣਤੀ ਇਸ ਵੇਲੇ ਕਿਸਾਨੀ ਘੋਲ 'ਚ ਮੋਢੇ ਨਾਲ ਮੋਢਾ ਜੋੜ ਕੇ ਵਿਚਰ ਰਹੀ ਹੈ।

ਵੈਸੇ ਵੀ ਪੰਜਾਬ ਅੰਦਰ ਦਲਿਤ ਅਬਾਦੀ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਕਾਫ਼ੀ ਬਿਹਤਰ ਹਾਲਤ 'ਚ ਹੈ। ਪੰਜਾਬ ਅੰਦਰ ਇਕਾ-ਦੁੱਕਾ ਘਟਨਾਵਾਂ ਨੂੰ ਛੱਡ ਦਲਿਤਾਂ ਨਾਲ ਵਿਤਕਰੇ ਦੀਆਂ ਕੋਈ ਬਹੁਤੀਆਂ ਘਟਨਾਵਾਂ ਨਹੀਂ ਵਾਪਰਦੀਆਂ। ਜਦਕਿ ਭਾਜਪਾ ਦੀ ਸੱਤਾ ਵਾਲੇ ਸੂਬਿਆਂ ਉਤਰ ਪ੍ਰਦੇਸ਼, ਹਰਿਆਣਾ ਸਮੇਤ ਹੋਰ ਕੲੀ ਥਾਵਾ ਤੇ ਅਜਿਹੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਰਹਿੰਦੀਆਂ ਹਨ। ਪਿਛਲੇ ਦਿਨਾਂ ਦੌਰਾਨ ਉਤਰ ਪ੍ਰਦੇਸ਼ ਦੇ ਹਾਥਰਸ ਸਮੇਤ ਹੋਰ ਥਾਂਵਾਂ 'ਤੇ ਉਪਰ-ਥੱਲੇ ਵਾਪਰੀਆਂ ਘਟਨਾਵਾਂ ਇਸ ਦੀਆਂ ਪ੍ਰਤੱਖ ਉਦਾਹਰਨਾਂ ਹਨ। ਿਜਥੇ ਜੋਗੀ ਸਰਕਾਰ ਦੇ ਇਸ਼ਾਰੇ ਤੇ ਉਸ ਬੇਟੀ ਦਾ ਸਸਕਾਰ ਵੀ ਰਾਤ ਨੁੰ ਪੁਲਿਸ ਨੇ ਘਰ ਵਾਲਿਆ ਤੋ ਬਿਨ੍ਹਾ ਹੀ ਕਰ ਦਿੱਤਾ ਸੀ ।

ਦੂਜੇ ਪਾਸੇ ਭਾਜਪਾ ਵਲੋਂ ਪੰਜਾਬ ਅੰਦਰ ਦਲਿਤਾਂ ਦੇ ਹੱਕ 'ਚ ਚੁੱਕੀ ਜਾ ਰਹੀ ਆਵਾਜ਼ ਦੇ ਸਮੇਂ 'ਤੇ ਵੀ ਸਵਾਲ ਉਠਣ ਲੱਗੇ ਹਨ। ਕਿਸਾਨੀ ਸੰਘਰਸ਼ ਨਾਲ ਜੁੜੇ ਆਗੂਆਂ ਦਾ ਕਹਿਣਾ ਹੈ ਕਿ ਭਾਜਪਾ ਜਾਣਬੁਝ ਕੇ ਪੰਜਾਬ ਅੰਦਰ ਸਰਗਰਮੀਆਂ ਵਧਾ ਰਹੀ ਹੈ। ਭਾਜਪਾ ਦੀਆਂ ਇਹ ਗਤੀਵਿਧੀਆਂ ਪੰਜਾਬ ਨੂੰ ਬਲਦੀ ਦੇ ਬੂਥੇ 'ਚ ਪਾ ਸਕਦੀਆਂ ਹਨ। ਅੱਜ ਜਲੰਧਰ ਵਿਖੇ ਦਲਿਤਾਂ ਦੇ ਹੱਕ 'ਚ ਕੱਢੀ ਰੈਲੀ ਦੌਰਾਨ ਭਾਜਪਾ ਆਗੂਆਂ ਦੇ ਤਿੱਖੇ ਤੇਵਰਾਂ ਕਾਰਨ ਮਾਹੌਲ ਤਣਾਅਪੂਰਨ ਬਣ ਗਿਆ। ਦੂਜੀ ਘਟਨਾ ਨਵਾਂ ਸ਼ਹਿਰ ਵਿਖੇ ਵਾਪਰੀ ਹੈ ਜਿੱਥੇ ਭਾਜਪਾ ਆਗੂਆਂ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਧੱਕਾ-ਮੁੱਕੀ ਹੋ ਗਈ। ਇੱਥੇ ਭਾਜਪਾ ਆਗੂ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ 'ਤੇ ਮਾਲਾ ਪਾਉਣ ਲਈ ਬਜਿੱਦ ਸਨ, ਜਿਸ ਬਾਰੇ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਇਤਰਾਜ ਜਿਤਾ ਚੁੱਕੀਆਂ ਸਨ।

ਲੋਕ ਸਵਾਲ ਉਠਾ ਰਹੇ ਹਨ ਕਿ ਭਾਜਪਾ ਨੂੰ ਅਜਿਹੇ ਸਮੇਂ ਦਲਿਤਾਂ ਦੇ ਹੱਕ 'ਚ ਨਿਤਰਨ ਦੀ ਕੀ ਜ਼ਰੂਰਤ ਪੈ ਗਈ ਹੈ, ਜਦੋਂ ਸਮੁੱਚੀ ਕਿਸਾਨੀ ਸੜਕਾਂ 'ਤੇ ਹਨ। ਪੰਜਾਬ ਅੰਦਰ ਦਲਿਤ ਜਥੇਬੰਦੀਆਂ ਦੀ ਚੰਗੀ ਖਾਸੀ ਗਿਣਤੀ ਹੈ ਜੋ ਅਪਣੀ ਆਵਾਜ਼ ਉਠਾਉਣ ਦੇ ਸਮਰੱਥ ਹਨ। ਜਥੇਬੰਦੀਆਂ ਮੁਤਾਬਕ ਭਾਜਪਾ ਨੂੰ ਜੇਕਰ ਦਲਿਤਾਂ ਨਾਲ ਇੰਨਾ ਹੀ ਹੇਜ਼ ਹੈ ਤਾਂ ਉਹ ਦੇਸ਼ ਦੇ ਦੂਜੇ ਹਿੱਸਿਆਂ ਅੰਦਰ ਦਲਿਤਾਂ ਨਾਲ ਹੋ ਰਹੀਆਂ ਜ਼ਿਆਦਤੀਆਂ ਖਿਲਾਫ਼ ਆਵਾਜ਼ ਬੁਲੰਦ ਕਰਨ ਦਾ ਰਾਹ ਚੁਣ ਸਕਦੀ ਹੈ। ਇਸ ਤੋਂ ਬਾਅਦ ਉਹ ਪੰਜਾਬ ਅੰਦਰ ਵੀ ਦਲਿਤਾਂ ਨਾਲ ਹੁੰਦੇ ਧੱਕੇ ਖਿਲਾਫ਼ ਰੋਸ ਜਾਹਰ ਕਰ ਸਕਦੀ ਹੈ।

ਦੱਸਣਯੋਗ ਹੈ ਕਿ ਪੰਜਾਬ ਅੰਦਰ ਕਿਸਾਨੀ ਸੰਘਰਸ਼ ਕਾਰਨ ਮਾਹੌਲ ਵੈਸੇ ਵੀ ਤਣਾਅ ਪੂਰਨ ਬਣਿਆ ਹੋਇਆ ਹੈ। ਦੂਜੇ ਪਾਸੇ ਪੰਜਾਬ ਦੀਆਂ ਸਿਆਸੀ ਧਿਰਾਂ ਮਿਸ਼ਨ-2022 ਦੇ ਮੱਦੇਨਜ਼ਰ ਹਰ ਮਸਲੇ 'ਤੇ ਸਿਆਸਤ ਕਰਨ 'ਤੇ ਉਤਾਰੂ ਹਨ। ਪੰਜਾਬ 'ਚ ਅਗਲੀ ਸਰਕਾਰ ਬਣਾਉਣ ਦੀ ਲਾਲਸਾ ਤਹਿਤ ਵਿਚਰ ਰਹੀਆਂ ਸਿਆਸੀ ਧਿਰਾਂ ਨੂੰ ਇਤਿਹਾਸ ਤੋਂ ਸਬਕ ਸਿੱਖਣ ਦੀ ਜ਼ਰੂਰਤ ਹੈ। ਸੰਨ 90 ਦੇ ਦਹਾਕੇ ਦੌਰਾਨ ਪੰਜਾਬ ਅੰਦਰ ਇਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਚੋਣਾਂ ਦੌਰਾਨ ਸੜਕਾਂ 'ਤੇ ਸੰਨਾਟਾ ਛਾਇਆ ਹੋਇਆ ਸੀ ਅਤੇ ਕੋਈ ਵੀ ਧਿਰ ਬਾਹਰ ਨਿਕਲਣ ਦੀ ਹਿੰਮਤ ਨਹੀਂ ਸੀ ਕਰ ਸਕੀ। ਪੰਜਾਬ ਦੇ ਮਾਹੌਲ ਨੂੰ ਸ਼ਾਂਤਮਈ ਰੱਖਣ ਦੀ ਜ਼ਿੰਮੇਵਾਰੀ ਭਾਜਪਾ ਸਮੇਤ ਸਭ ਧਿਰਾਂ ਸਿਰ ਹੈ। ਮੌਜੂਦਾ ਮਾਹੌਲ ਦੇ ਮੱਦੇਨਜ਼ਰ ਸਿਆਸੀ ਧਿਰਾਂ ਨੂੰ ਹਰ ਕਦਮ ਸੋਚ ਸਮਝ ਕੇ ਚੁੱਕਣ ਦੀ ਜ਼ਰੂਰਤ ਹੈ ਤਾਂ ਜੋ ਪੰਜਾਬ ਨੂੰ ਬਲਦੀ ਦੇ ਬੂਥੇ 'ਚ ਜਾਣ ਤੋਂ ਬਚਾਇਆ ਜਾ ਸਕੇ।

ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ ਵਿਚ ਖਾੜਕੂ ਮਹਿੰਗਾ ਸਿੰਘ ਬੱਬਰ ਦੀ ਤਸਵੀਰ ਲਗਾਈ

ਅੰਮ੍ਰਿਤਸਰ, ਅਕਤੂਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-       

ਭਾਜਪਾ ਨਾਲ ਤੋੜ ਵਿਛੋੜਾ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਮੁੜ ਪੰਥਕ ਏਜੰਡੇ ਵਲ ਪਰਤਣਾ ਸ਼ੁਰੂ ਕਰ ਦਿੱਤਾ ਹੈ, ਜਿਸ ਦਾ ਸਿੱਟਾ ਹੈ ਕਿ ਅੱਜ ਸ਼੍ਰੋਮਣੀ ਕਮੇਟੀ ਵਲੋਂ ਇਥੇ ਕੇਂਦਰੀ ਸਿੱਖ ਅਜਾਇਬ ਘਰ ਵਿਚ ਖਾੜਕੂ ਭਾਈ ਮਹਿੰਗਾ ਸਿੰਘ ਬੱਬਰ ਦੀ ਤਸਵੀਰ ਸਥਾਪਤ ਕੀਤੀ ਹੈ। ਉਨ੍ਹਾਂ ਦੇ ਨਾਲ ਹੀ ਕੀਰਤਨੀਏ ਭਾਈ ਅਵਤਾਰ ਸਿੰਘ ਪਾਰੋਵਾਲ ਦੀ ਤਸਵੀਰ ਵੀ ਪੰਥਕ ਰਵਾਇਤਾਂ ਨਾਲ ਸਥਾਪਤ ਕੀਤੀ ਗਈ ਹੈ। ਇਨ੍ਹਾਂ ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤੀ। ਭਾਈ ਮਹਿੰਗਾ ਸਿੰਘ ਬੱਬਰ ਖਾੜਕੂ ਜਥੇਬੰਦੀ ਬੱਬਰ ਖਾਲਸਾ ਨਾਲ ਸਬੰਧਤ ਸੀ ਅਤੇ ਜੂਨ 1984 ਨੂੰ ਫੌਜੀ ਹਮਲੇ ਤੋਂ ਪਹਿਲਾਂ ਮਾਰਿਆ ਗਿਆ ਸੀ। ਉਸ ਦੇ ਅੰਤਿਮ ਸੰਸਕਾਰ ਵੇਲੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਹੋਰ ਉਸ ਵੇਲੇ ਦੇ ਅਹਿਮ ਆਗੂ ਸ਼ਾਮਲ ਹੋਏ ਸਨ। ਇਸ ਸਬੰਧੀ ਸ੍ਰੀ ਲੌਂਗੋਵਾਲ ਨੇ ਆਖਿਆ ਕਿ ਭਾਈ ਮਹਿੰਗਾ ਸਿੰਘ ਇਸ ਹਮਲੇ ਦੇ ਸਭ ਤੋਂ ਪਹਿਲੇ ਸ਼ਹੀਦ ਸਨ। ਉਨ੍ਹਾਂ ਦਾ ਸਸਕਾਰ ਹਰਿਮੰਦਰ ਸਾਹਿਬ ਸਮੂਹ ਵਿਚ ਹੀ ਕੀਤਾ ਗਿਆ ਸੀ ਅਤੇ ਉਹ ਖੁਦ ਵੀ ਉਸ ਮੌਕੇ ਸ਼ਾਮਲ ਸਨ। ਇਸ ਮੌਕੇ ਭਾਈ ਪਾਰੋਵਾਲ ਅਤੇ ਭਾਈ ਮਹਿੰਗਾ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸ਼ਹੀ ਢੰਗ ਨਾਲ ਹੋਣ - ਬ੍ਰਹਮਪੁਰਾ

 ਅੰਮ੍ਰਿਤਸਰ, ਅਕਤੂਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-    

 ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦੀ ਪ੍ਰਧਾਨਗੀ ਹੇਠ ਕੋਰ ਕਮੇਟੀ ਮੈਂਬਰਾਂ ਅਤੇ ਉੱਚ ਅਹੁਦੇਦਾਰਾਂ ਦੀ ਇਕੱਤਰਤਾ ਵਿੱਚ ਪੰਜਾਬ ਦੇ ਮੌਜੂਦਾ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਹਾਲਾਤਾਂ ਨੂੰ ਮੱਦੇਨਜਰ ਰੱਖਦਿਆਂ ਅਹਿਮ ਫੈਸਲੇ ਕੀਤੇ ਗਏ। ਅਹਿਮ ਫੈਸਲੇ 'ਚ ਆਉਣ ਵਾਲੀਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਹਮਖਿਆਲੀ ਪਾਰਟੀਆਂ ਨਾਲ ਚੋਣਾਂ ਲੜਣ ਦੀ ਵੀ ਸਹਿਮਤੀ ਬਣੀ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਕਿਸਾਨੀ ਸੰਘਰਸ਼ 'ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਰਕਾਰ ਕੋਲੋਂ 50-50 ਲੱਖ ਰੁਪਏ ਦੀ ਰਾਸ਼ੀ ਪੀੜਤ ਪਰਿਵਾਰਾਂ ਦੀ ਆਰਥਿਕ ਮਦਦ ਵਜੋਂ ਦੇਣ ਦੀ ਮੰਗ ਕੀਤੀ। ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਪੰਜਾਬ ਵਿਧਾਨ ਸਭਾ ਵਿਚ ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਕਿਸਾਨ ਵਿਰੋਧੀ ਬਿੱਲਾਂ ਨੂੰ ਪੂਰਨ ਤੌਰ 'ਤੇ ਰੱਦ ਕਰਨ ਅਤੇ ਸਰਬ ਸੰਮਤੀ ਨਾਲ ਪਾਸ ਕੀਤੇ ਗਏ ਇਤਿਹਾਸਕ ਮਤਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਦੋਂ ਤਕ ਖੜੇ ਹੋਣ ਦਾ ਸੰਕਲਪ ਲਿਆ ਹੈ। ਜਦੋਂ ਤਕ ਮੋਦੀ ਸਰਕਾਰ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ। ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਬ੍ਰਹਮਪੁਰਾ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਚੋਣਾਂ ਵਿਚ ਪਾਰਦਰਸ਼ਤਾ ਲਿਆਉਣ ਲਈ ਅਤੇ ਉੱਚਿਤ ਢੰਗ ਨਾਲ ਚੋਣਾਂ ਕਰਵਾਉਣ ਲਈ ਵੋਟਾਂ ਸਿਰਫ ਤੇ ਸਿਰਫ ਫੋਟੋ ਸ਼ਨਾਖਤੀ ਕਾਰਡ ਰਾਹੀਂ ਹੀ ਪਵਾਈਆਂ ਜਾਣ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦ੍ਰਿੜ੍ਹਤਾ ਨਾਲ ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਤੇ ਆਧਾਰਤ ਰਾਜਾਂ ਨੂੰ ਵਧੇਰੇ ਅਧਿਕਾਰ ਦਿਵਾਉਣ ਲਈ ਆਪਣੀ ਵਚਨਬੱਧਤਾ ਦਹੁਰਾਉਂਦੀ ਹੈ ਤਾਂ ਜੋ ਜਮਹੂਰੀਅਤ ਢੰਗਾਂ ਰਾਹੀਂ ਰਾਜਾਂ ਨੂੰ ਵਧੇਰੇ ਅਧਿਕਾਰਾਂ ਦੀ ਪ੍ਰਾਪਤੀ ਹੋ ਸਕੇ। ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਬ੍ਰਹਮਪੁਰਾ ਨੇ ਕਿਹਾ ਕਿ ਉਹ ਬਰਗਾੜੀ ਕਾਂਡ, ਬਹਿਬਲ ਕਲਾਂ ਦੇ ਦੋਸ਼ੀਆਂ, ਗੁੰਮ ਹੋਏ 328 ਪਾਵਨ ਸਰੂਪਾਂ ਦੇ ਅਸਲ ਦੋਸ਼ੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਡੇਰਾ ਸਿਰਸਾ ਮੁੱਖੀ ਰਾਮ ਰਹੀਮ ਅਤੇ ਉਸ ਦੇ ਸਾਥੀਆਂ ਵਿਰੁੱਧ ਜਲਦੀ ਹੀ ਕਾਨੂੰਨੀ ਕਾਰਵਾਈ ਕਰੇ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਵੇ। ਗੁਰਸ਼ਰਨਜੀਤ ਸਿੰਘ ਪੱਪੂ ਨੂੰ ਜ਼ਿਲ੍ਹਾ ਪ੍ਰਧਾਨ ਬਰਨਾਲਾ ਨਿਯੁਕਤ ਕੀਤਾ ਗਿਆ। ਇਸ ਮੌਕੇ ਹਰਸੁਖਇੰਦਰ ਸਿੰਘ ਬੱਬੀ ਬਾਦਲ, ਉਜਾਗਰ ਸਿੰਘ ਬਡਾਲੀ, ਮੱਖਣ ਸਿੰਘ ਨੰਗਲ, ਮਨਮੋਹਨ ਸਿੰਘ ਸਠਿਆਲਾ, ਕਰਨੈਲ ਸਿੰਘ ਪੀਰ ਮੁਹੰਮਦ, ਗੁਰਪ੍ਰੀਤ ਸਿੰਘ ਕਲਕੱਤਾ, ਰਵਿੰਦਰ ਸਿੰਘ ਬ੍ਰਹਮਪੁਰਾ, ਜਗਰੂਪ ਸਿੰਘ ਚੀਮਾ, ਦਲਜਿੰਦਰ ਬੀਰ ਸਿੰਘ ਆਦਿ ਮੌਜੂਦ ਸਨ।  

 

ਸਮਾਜ ਸੇਵੀ ਸੰਸਥਾ ਵਲੋਂ ਬੂਟੇ ਲਾਏ ਗਏ-VIDEO

ਕਲਕੱਤਾ ਦੇ ਦਿਹਾਤੀ ਇਲਾਕੇ ਵਿੱਚ ਪ੍ਰਦੂਸ਼ਣ ਦੀ ਕੋਈ ਸਮੱਸਿਆ ਨਹੀਂ-ਮੋਹਣੀ

ਪੱਤਰਕਾਰ ਬਲਬੀਰ ਬਾਠ ਦੀ ਰਿਪੋਰਟ

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਰੋਧੀ 3 ਆਰਡੀਨੇਸ਼ਨ ਪਾਸ ਕੀਤੇ ਹਨ ਆਓ ਪੰਜਾਬ ਵਾਸੀ ਪਾਰਟੀ ਬਾਜ਼ੀ ਅਤੇ ਜਾਤ-ਪਾਤ ਤੋਂ ਉੱਪਰ-ਉੱਠ ਕੇ ਇਸ ਦਾ ਵਿਰੋਧ ਕਰਕੇ ਜਿੱਤ ਪ੍ਰਾਪਤ ਕਰੀਏ -ਭੋਲਾ ਸਿੰਘ ਵਿਰਕ 

  ਮਹਿਲ ਕਲਾਂ -ਬਰਨਾਲਾ-ਅਕਤੂਬਰ 2020- (ਗੁਰਸੇਵਕ ਸਿੰਘ ਸੋਹੀ)-

ਸਮਾਜ ਛੇਵੀ ਸਟੇਟ ਐਵਾਰਡ ਜੇਤੂ ਭੋਲਾ ਸਿੰਘ ਵਿਰਕ ਇੱਕ ਪ੍ਰੈੱਸ ਮਿਲਣੀ ਦੌਰਾਨ ਉਨ੍ਹਾਂ ਕਿਹਾ ਕਿਸਾਨ ਆਗੂਆਂ ਅਤੇ ਜਥੇਬੰਦੀਆਂ ਨੂੰ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਆਰਡੀਨੈਂਸਾਂ ਸਬੰਧੀ ਜਾਗਰਿਤ ਕਰਨ ਉਪਰੰਤ ਕੇਂਦਰ ਦੀ ਮੋਦੀ ਸਰਕਾਰ ਦੇ 3 ਕਿਸਾਨ ਵਿਰੋਧੀ ਆਰਡੀਨੈਂਸ ਤੋੜਨ ਦੇ ਲਈ ਮੂੰਹ ਤੋੜ ਜਵਾਬ ਦੇਣ ਲਈ ਜਾਤ-ਪਾਤ ਅਤੇ ਹੋਰ ਭਰਮ ਭੁਲੇਖੇ ਕੱਢਕੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਜੰਗ ਵਿੱਚ ਜਿੱਤ ਪ੍ਰਾਪਤ ਕਰਿਏ ਪੰਜਾਬ ਸਾਡੇ ਗੁਰੂਆਂ ਪੀਰਾਂ ਯੋਧਿਆਂ ਦੀ ਧਰਤੀ ਹੈ ਇਤਿਹਾਸ ਗਵਾਹ ਹੈ ਜਦੋਂ ਵੀ ਪੰਜਾਬ ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਪੰਜਾਬ ਵਾਸੀ ਇੱਕ ਇੱਕ ਜੁੱਟ ਹੋ ਜਿੱਤ ਪ੍ਰਾਪਤ ਕਰਨਾ ਜਾਣਦੇ ਹਨ। ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ 3 ਕਿਸਾਨ ਵਿਰੋਧੀ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕੀਤਾ ਜਾ ਰਿਹਾ ਹੈ ਕਿਉਂਕਿ ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਐਮਐਸਪੀ ਖਤਮ ਅਤੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਦੇ ਕੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਤੇ ਧੱਕੇ ਨਾ ਕਬਜ਼ੇ ਕੀਤੇ ਜਾਣਗੇ ਉਨ੍ਹਾਂ ਕਿਹਾ ਕਿ ਅਜਿਹੇ ਫ਼ੈਸਲੇ ਲਾਗੂ ਹੋਣ ਨਾਲ ਕਿਸਾਨਾਂ ਦੇ ਖੇਤੀਬਾੜੀ ਧੰਦੇ ਖਤਮ ਹੋਣ ਦੇ ਨਾਲ- ਨਾਲ ਕਿਸਾਨਾਂ ਦੇ ਟਿਊਬਲਾਂ ਨੂੰ ਮਿਲਦੀ ਮੁਫ਼ਤ ਬਿਜਲੀ ਪਾਣੀ ਦੀ ਸਹੂਲਤ ਨੂੰ ਖ਼ਤਮ ਕਰਕੇ ਬਿੱਲ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਵੱਲੋਂ ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।ਉਨ੍ਹਾਂ ਸਮੂਹ ਕਿਸਾਨਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕਿਸਾਨ ਜਥੇਬੰਦੀਆਂ ਵੱਲੋਂ ਲੜੇ ਜਾ ਰਹੇ ਸੰਘਰਸ਼ ਦਾ ਸਾਥ ਦੇਣ ਦੀ ਅਪੀਲ ਕੀਤੀ।

ਸਿਹਤ ਵਿਭਾਗ ਵਲੋਂ (ਕੋਵਿਡ19)ਤਹਿਤ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਦੀ ਸੈਂਪਲਿੰਗ ਹੋਈ

ਮਹਿਲ ਕਲਾਂ/ਬਰਨਾਲਾ-ਅਕਤੂਬਰ 2020 (ਗੁਰਸੇਵਕ ਸਿੰਘ ਸੋਹੀ)

ਮਾਣਯੋਗ ਡਿਪਟੀ ਕਮਿਸ਼ਨਰ ਤੇਜਪ੍ਰਤਾਪ ਸਿੰਘ ਫੂਲਕਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਜੀ ਦੇ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀ ਟੀਮ ਦੁਆਰਾ ਸਰਕਾਰੀ ਹਾਈ ਸਕੂਲ ਬੀਹਲਾ ਵਿੱਚ(ਕੋਵਿਡ19) ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੱਲੇਵਾਲ,ਸਰਕਾਰੀ ਹਾਈ ਸਕੂਲ ਬੀਹਲਾ,ਸਰਕਾਰੀ ਹਾਈ ਸਕੂਲ ਦੀਵਾਨਾ ਤੇ ਸਰਕਾਰੀ ਹਾਈ ਸਕੂਲ ਗਹਿਲ ਦੀ ਸਟਾਫ ਦੀ (ਕੋਵਿਡ19)ਟੀਮ ਦੇ ਤਹਿਤ ਸੈਂਪਲਿੰਗ ਹੋਈ ਇਸ ਮੌਕੇ ਤੇ ਪ੍ਰਿੰਸੀਪਲ ਨਰਿੰਦਰ ਕੌਰ,ਮੁੱਖ  ਅਧਿਆਪਕ ਸੁਖਪ੍ਰੀਤ ਸਿੰਘ ਬੀਹਲਾ ਮੁੱਖ ਅਧਿਆਪਕ ਸੁਖਪ੍ਰੀਤ ਸਿੰਘ,ਅਮਰਜੀਤ ਸਿੰਘ ਦੀਵਾਨਾ,ਮਾਸਟਰ ਗੁਰਤੇਜ ਸਿੰਘ ਬੀਹਲਾ,ਕੁਲਦੀਪ ਸਿੰਘ ਗਹਿਲ,ਰਾਜਿੰਦਰ ਕੁਮਾਰ ਨਿਰਮਲ ਸਿੰਘ ਦੀਵਾਨਾ,ਸੇਵਾਦਾਰ ਗੁਰਦੀਪ ਸਿੰਘ ਆਦਿ ਹਾਜ਼ਰ ਸਨ।

ਮੋਗਾ ਦੇ ਵਿਧਾਇਕ ਅਤੇ ਇੰਪਰੂਵਮੈਂਟ ਟ੍ਰਸ੍ਟ ਦੇੇ ਚੇਅਰਮੈਨ ਦਾ ਹੋਇਆ ਐਕਸੀਡੈਂਟ -VIDEO

ਹਾਲਤ ਖਤਰੇ ਤੋਂ ਬਾਹਰ ।। ਚੰਡੀਗੜ੍ਹ ਤੋਂ ਵਾਪਸ ਆ ਰਹੇ ਸਨ

ਮੋਗਾ ਤੋਂ ਪੱਤਰਕਾਰ ਜਸਵੀਰ ਨਸੀਰੇਵਾਲੀਆ ਤੇ ਪ੍ਰੀਤੀ ਕੌਰ ਦੀ ਰਿਪੋਰਟ

ਬੀਤੀ ਰਾਤ ਚੰਡੀਗੜ੍ਹ ਤੋਂ ਵਾਪਸ ਆਉਂਦੇ ਹੋਏ ਮੋਗਾ ਦੇ ਵਿਧਾਇਕ ਡਾ ਹਰਜੋਤ ਕਮਲ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਦਾ ਖੁਮਾਣੋਂ ਦੇ ਕੋਲ ਐਕਸੀਡੈਂਟ ਹੋ ਗਿਆ ਜਿੰਨਾਂ ਨੂੰ ਮੋਗਾ ਦੇ ਰਾਜੀਵ ਹਾਸਪਤਲ ਵਿਖੇ ਦਾਖਲ ਕਰਵਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਂਸਲ ਨੇ ਕਿਹਾ ਕਿ ਮੋਗਾ ਦੇ ਵਿਧਾਇਕ ਡਾ ਹਰਜੋਤ ਕਮਲ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਚੰਡੀਗੜ੍ਹ ਤੋਂ ਵਾਪਸ ਮੋਗਾ ਅਾ ਰਹੇ ਸਨ ਤੇ ਜਦ ਇਨ੍ਹਾਂ ਦੀ ਗੱਡੀ ਖਮਾਣੋਂ ਕੋਲ ਪੁੱਜੀ ਤਾਂ ਗਲਤ ਸਾਈਡ ਤੋਂ ਆ ਰਹੀ ਇੱਕ ਹੋਰ ਗੱਡੀ ਨਾਲ ਇਨ੍ਹਾਂ ਦੀ ਗੱਡੀ ਟਕਰਾ ਗਈ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਇਸ ਹਾਦਸੇ ਕਾਰਨ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਮੋਗਾ ਵਿਧਾਇਕ ਡਾ ਹਰਜੋਤ ਕਮਲ ਅਤੇ ਵਿਨੋਦ ਬੰਸਲ ਨੂੰ ਮੋਗਾ ਦੇ ਰਾਜੀਵ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਡਾਕਟਰਾਂ ਨੇ ਦੱਸਿਆ ਕਿ ਮੋਗਾ ਦੇ ਵਿਧਾਇਕ ਦੀ ਲੱਤ ਤੇ ਫੈਕਚਰ ਹੈ ਅਤੇ ਵਿਨੋਦ ਬੰਸਲ ਦੀ ਬਾਂਹ ਤੇ ਫੈਕਚਰ ਹੈ ਦੋਨਾਂ ਦੀ ਜਾਨ ਖਤਰੇ ਤੋਂ ਬਾਹਰ ਹੈ

ਸੋਭਾ ਯਾਤਰਾ ਨੂੰ ਦਵਿੰਦਰ ਸਿੰਘ ਬੀਹਲਾ ਕਰਨਗੇ ਰਵਾਨਾ - ਪ੍ਰਧਾਨ ਮਿੱਤਲ

ਮਹਿਲ ਕਲਾਂ/ਬਰਨਾਲਾ-ਅਕਤੂਬਰ 2020 -(ਗੁਰਸੇਵਕ ਸਿੰਘ ਸੋਹੀ)-

ਸ਼ਹਿਰ ਬਰਨਾਲਾ ਦੀਆਂ ਦੋ ਪ੍ਰਸਿੱਧ ਧਾਰਮਿਕ ਸੰਸਥਾਵਾਂ ਭਾਰਤੀ ਸਨਾਤਨ ਧਰਮ ਮਹਾਵੀਰ ਦਲ ਅਤੇ ਸ੍ਰੀ ਗਨੇਸ਼ ਡੈਮੋਕਰੇਟ ਕਲੱਬ ਵਲੋਂ ਹਿੰਦੂਆਂ ਦੇ ਪਵਿੱਤਰ ਤਿਉਹਾਰ ਦਸਹਿਰੇ ਨੂੰ ਲੈ ਕੇ  ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦਲ ਦੇ ਪ੍ਰਧਾਨ ਐਡਵੋਕੇਟ ਰਾਜੀਵ ਮਿੱਤਲ ਨੇ ਦੱਸਿਆ ਕਿ ਭਾਰਤੀ ਸਨਾਤਨ ਧਰਮ ਮਹਾਵੀਰ  ਦਲ  ਭਗਵਾਨ ਸ਼੍ਰੀ ਰਾਮ ਜੀ ਦੀ ਸਵਾਰੀ ਦੇ ਨਾਲ ਕੋਰੋਨਾ ਵਾਇਰਸ ਨੂੰ ਧਿਆਨ ਚ ਰੱਖਦੇ ਹੋਏ ਮਾਸਕ,ਆਪਸੀ ਦੂਰੀ ਅਤੇ ਸੈਨੀਟਾਇਜਰ ਦੇ ਨਾਲ ਸ਼ੋਭਾ ਯਾਤਰਾ ਸ੍ਰੀ ਕ੍ਰਿਸ਼ਨਾ ਪੰਚਾਇਤੀ ਮੰਦਰ ਤੋਂ ਸ਼ੁਰੂ ਹੋ ਕੇ ਹੰਡਿਆਇਆ ਬਾਜ਼ਾਰ ,ਸਦਰ ਬਾਜ਼ਾਰ ,ਗੱਡਾ ਖਾਨਾ ਚੌਕ ਅਤੇ ਬਾਈ ਏਕੜ ਚੌਕ ਸਮੇਤ ਸਹਿਰ ਦੇ ਵੱਖ ਵੱਖ ਬਜਾਰਾਂ ਵਿੱਚੋਂ ਦੀ ਕੱਢੀ ਜਾਵੇਗੀ।ਇਸ ਮੌਕੇ  ਝੰਡੇ ਦੀ ਰਸਮ,ਜੋਤੀ ਪ੍ਰਚੰਡ ਅਤੇ ਸ਼ਾਮ ਨੂੰ ਆਰਤੀ ਦੀ ਰਸਮ ਸਮਾਜ ਸੇਵੀ ਤੇ ਸੀਨੀਅਰ ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਦੁਆਰਾ ਕੀਤੀ ਜਾਵੇਗੀ। ਮਿੱਤਲ ਨੇ ਕਿਹਾ ਕਿ ਸੋਭਾ ਯਾਤਰਾ ਤੋਂ ਬਾਅਦ ਸ਼ਹਿਰ ਚ ਸ਼ੋਭਾ ਯਾਤਰਾ ਕੱਢ ਕੇ ਸ੍ਰੀ ਰਾਮ ਜੀ,ਮਾਤਾ ਸੀਤਾ ਜੀ ਨੂੰ  ਨਾਲ ਲੈ ਕੇ ਅਯੁੱਧਿਆ ਵਾਪਸ ਆਉਣਗੇ।ਜਿਸ ਦੀ ਖ਼ੁਸ਼ੀ ਵਿੱਚ ਸ਼ਹਿਰ ਵਿਚ ਸ਼ੋਭਾ ਯਾਤਰਾ ਦੇ ਨਾਲ ਨਾਲ ਰਾਮ ਦਰਵਾਰ ਨੂੰ ਲੈ ਕੇ ਸ੍ਰੀ ਕ੍ਰਿਸ਼ਨ ਪੰਚਾਇਤੀ ਮੰਦਰ ਦੇ ਵਿੱਚ ਉਤਾਰ ਕੇ ਮਨਾਇਆ ਜਾਵੇਗਾ ਅਤੇ ਖੁੱਲ੍ਹਾ ਭੰਡਾਰਾ ਲਗਾਇਆ ਜਾਵੇਗਾ। ਇਸ ਮੌਕੇ ਰਾਮ ਪਰਿਵਾਰ ਦੀ ਆਰਤੀ ਕੀਤੀ ਜਾਏਗੀ ਜੋ ਰਸਮ ਐਨ,ਆਰ, ਆਈ ਸ਼ੋਮਣੀ ਅਕਾਲੀ ਦਲ ਦੇ ਨੇਤਾ ਦਵਿੰਦਰ ਸਿੰਘ ਬੀਹਲਾ ਦੁਆਰਾ ਕੀਤੀ ਜਾਵੇਗੀ।

ਲੱਖਾਂ ਦੀ ਲਾਗਤ ਨਾਲ ਬਣੀ ਪਾਰਕ ਹੈ ਹੁਣ ਸੱਪਾਂ ਦਾ ਘਰ-VIDEO

ਸਫਾਈ ਪੱਖੋਂ ਅਣਗੇਲੀ ਦਾ ਸ਼ਿਕਾਰ ਸਰਕਾਰ ਦੇ ਲੱਖਾਂ ਰੁਪਏ ਖੂਹ ਚ

ਪੱਤਰਕਾਰ ਰਾਣਾ ਸੇਖਦੌਲਤ ਦੀ ਰਿਪੋਰਟ  

ਭੱਠਾ ਮਜ਼ਦੂਰ ਦਾ ਪਰਿਵਾਰ ਟਰੱਕ ਨੇ ਦਰੜਿਆ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ-VIDEO

ਮਰਨ ਵਾਲਿਆਂ ਦੇ ਸਰੀਰ ਹੋਏ ਬੋਟੀ ਬੋਟੀ

ਪੱਤਰਕਾਰ ਜਸਮੇਲ਼ ਗਾਲਿਬ ਅਤੇ ਰਾਣਾ ਸੇਖ ਦੌਲਤ ਦੀ ਰਿਪੋਰਟ

2 ਅਕਤੂਬਰ ਤੋਂ 16 ਅਕਤੂਬਰ ਤੱਕ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਦੇ ਵਿਦਿਆਰਥੀਆਂ ਨੇ ਅੌਨ ਲਾੲੀਨ ਸਵੱਛਤਾ ਪੱਖਵਾਡ਼ਾ ਮਨਾਇਆ

ਮਹਿਲ ਕਲਾਂ/ਬਰਨਾਲਾ-ਅਕਤੂਬਰ 2020 -(ਗੁਰਸੇਵਕ ਸਿੰਘ ਸੋਹੀ)-

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਦੇ ਵਿਦਿਆਰਥੀਆਂ ਨੇ ਹੈੱਡ ਟੀਚਰ ਸਰਦਾਰ ਹਰਪ੍ਰੀਤ ਸਿੰਘ ਦੀਵਾਨਾ ਦੀ ਅਗਵਾਈ ਵਿਚ ਔਨ-ਲਾਈਨ ਸਵੱਛਤਾ ਪੱਖਵਾਡ਼ਾ ਮਨਾਇਆ ਗਿਆ।ਇਸ ਸਵੱਛਤਾ ਪੱਖਵਾੜੇ ਦੀ ਸ਼ੁਰੂਆਤ ਗਾਂਧੀ ਜਯੰਤੀ 2 ਅਕਤੂਬਰ ਨੂੰ ਸਵੱਛਤਾ ਸਬੰਧੀ ਪ੍ਰਣ ਲੈਣ ਉਪਰੰਤ ਕੀਤੀ ਗਈ । ਵੱਖ-ਵੱਖ ਦਿਨਾਂ ਦੌਰਾਨ ਅਧਿਅਪਕਾਂ ਵੱਲੋਂ ਨੂੰ ਬੱਚਿਆਂ ਨੂੰ ਨਿੱਜੀ ਸਫਾਈ,ਆਲੇ ਦੁਆਲੇ ਦੀ ਸਫ਼ਾਈ,ਚੰਗੀ ਸਿਹਤ ਅਤੇ ਸੰਤੁਲਿਤ ਭੋਜਨ ਬਾਰੇ ਸਮਝਾਇਆ ਵੱਖ - ਵੱਖ ਦਿਨਾਂ ਦੌਰਾਨ ਮੀਟਿੰਗ ਰਾਹੀਂ ਬੱਚਿਆਂ ਤੇ ਮਾਪਿਆਂ ਨੂੰ ਜਾਗਰੂਕ ਕੀਤਾ ਗਿਆ । ਬੱਚਿਆਂ ਨੂੰ ਸਫਾਈ ਰੱਖਣ ਹੱਥ ਸਾਫ ਕਰਨ ਦੀ ਟ੍ਰੇਨਿੰਗ ਵੀ ਦਿੱਤੀ ਗਈ । ਵਿਹਲੇ ਦਿਨਾਂ ਦੌਰਾਨ ਬੱਚਿਆਂ ਦੇ ਸਫਾਈ ਸਬੰਧੀ ਚਾਟ 

ਭਾਸਣ ਕੁਇਜ਼ ਮੁਕਾਬਲੇ ਵੀ ਕਰਵਾਏ ਗਏ । ਜੇਤੂ ਵਿਦਿਆਰਥੀਆਂ ਨੂੰ ਘਰ ਜਾ ਕੇ ਸਨਮਾਨਿਤ ਵੀ ਕੀਤਾ ਗਿਆ।।