ਮਹਿਲ ਕਲਾਂ, ਅਕਤੂਬਰ 2020 (ਗੁਰਸੇਵਕ ਸਿੰਘ ਸੋਹੀ)
ਦੁਕਾਨਦਾਰ ਯੂਨੀਅਨ ਮਹਿਲ ਕਲਾਂ ਦਾ ਇਕ ਵਫਦ ਪ੍ਰਧਾਨ ਗਗਨ ਸਰਾਂ ਦੀ ਅਗਵਾਈ ਹੇਠ ਬਲਾਕ ਮਹਿਲ ਕਲਾਂ ਦੀਆਂ ਨਵੀਆਂ ਦੁਕਾਨਾਂ ਦੇ ਡਰਾਅ ਕਢਵਾਉਣ ਸਬੰਧੀ ਐੱਸ ਡੀ ਐੱਮ ਸਾਹਿਬ ਬਰਨਾਲਾ ਨੂੰ ਮਿਲਿਆ ਸੀ।
ਦੁਕਾਨਦਾਰ ਯੂਨੀਅਨ ਵਫ਼ਦ ਨੇ ਐਸਡੀਐਮ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਸੀ ਕਿ 25 ਫਰਵਰੀ 2020 ਨੂੰ ਪੰਚਾਇਤ ਸੰਮਤੀ ਮਹਿਲ ਕਲਾਂ ਵੱਲੋਂ ਆਪਣੀ ਮਾਲਕੀ ਦੀ ਜਗ੍ਹਾ ਤੇ ਦੁਕਾਨਾਂ ਦੀ ਉਸਾਰੀ ਕਰਕੇ ਲੱਕੀ ਡਰਾਅ ਰਾਹੀਂ ਲੀਜ਼ ਤੇ ਦੇਣ ਸਬੰਧੀ ਇੱਕ ਇਸ਼ਤਿਹਾਰ ਅਖ਼ਬਾਰ ਵਿੱਚ ਦਿੱਤਾ ਗਿਆ ਸੀ,ਜਿਸ ਰਾਹੀਂ ਦੁਕਾਨਦਾਰਾਂ ਪਾਸੋਂ ਪੰਜਾਹ ਹਜ਼ਾਰ ਰੁਪਏ ਬਤੌਰ ਸਕਿਊਰਿਟੀ ਕਾਰਜ ਸਾਧਕ ਅਫ਼ਸਰ ਪੰਚਾਇਤ ਸੰਮਤੀ ਮਹਿਲ ਕਲਾਂ ਦੇ ਨਾਮ ਪਰ ਜਮ੍ਹਾਂ ਕਰਵਾਏ ਗਏ ਸਨ ।
ਪ੍ਰੰਤੂ ਹੁਣ 9 ਮਹੀਨੇ ਬੀਤ ਜਾਣ ਤੇ ਵੀ ਦੁਕਾਨਦਾਰ ਸ਼ਸ਼ੋਪੰਜ ਵਿਚ ਪਏ ਹੋਏ ਸਨ ।
ਇਸ ਸਬੰਧੀ ਐਸਡੀਐਮ ਸਾਹਿਬ ਨੇ ਵਫ਼ਦ ਨੂੰ ਭਰੋਸੇ ਵਿੱਚ ਲੈਂਦਿਆਂ ਤੁਰੰਤ ਹੀ ਬੀਡੀਪੀਓ ਮਹਿਲ ਕਲਾਂ ਨਾਲ ਫੋਨ ਤੇ ਗੱਲਬਾਤ ਕੀਤੀ ਅਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ ।
ਅੱਜ ਦੁਕਾਨਦਾਰ ਯੂਨੀਅਨ ਦਾ ਇਕ ਵਫ਼ਦ ਗਗਨ ਸਰਾਂ ਦੀ ਅਗਵਾਈ ਹੇਠ ਬੀ ਡੀ ਪੀ ਓ ਸਾਹਿਬ ਨੂੰ ਮਿਲਿਆ। ਜਿਨ੍ਹਾਂ ਨੇ ਦੁਕਾਨਦਾਰਾਂ ਕਿਹਾ ਕਿ ਮਿਤੀ 26 ਅਕਤੂਬਰ ਦਿਨ ਸੋਮਵਾਰ ਨੂੰ ਸਵੇਰੇ ਦੱਸ ਵਜੇ ਐਸ.ਡੀ.ਐਮ.ਸਾਹਿਬ ਬਰਨਾਲਾ ਅਤੇ ਬਲਾਕ ਸੰਮਤੀ ਚੇਅਰਪਰਸਨ ਅਤੇ ਦਫ਼ਤਰ ਪੰਚਾਇਤ ਸੰਮਤੀ ਮਹਿਲ ਕਲਾਂ ਵੱਲੋਂ ਇਨ੍ਹਾਂ 20 ਦੁਕਾਨਾਂ ਦੇ ਡਰਾਅ ਕੱਢੇ ਜਾਣਗੇ । ਉਨ੍ਹਾਂ ਕਿਹਾ ਕਿ ਸਮੂਹ ਅਪਲਾਈ ਕਰਨ ਵਾਲੇ ਵਿਅਕਤੀ ਦਿਨ ਸੋਮਵਾਰ ਨੂੰ ਸਮੇਂ ਸਿਰ ਦਫ਼ਤਰ ਵਿੱਚ ਹਾਜ਼ਰ ਹੋ ਜਾਣ।
ਇਸ ਮੌਕੇ ਸਮੂਹ ਦੁਕਾਨਦਾਰ ਭਾਈਚਾਰੇ ਵੱਲੋਂ ਪ੍ਰਧਾਨ ਗਗਨ ਸਰਾਂ, ਪ੍ਰਿੰਸ ਅਰੋੜਾ,ਪੰਕਜ ਬਾਂਸਲ,ਪ੍ਰਦੀਪ ਵਰਮਾ,ਜਸਪਾਲ ਵਰਮਾ,ਹਰਦੀਪ ਸਿੰਘ ਬੀਹਲਾ,ਡਾ ਮਿੱਠੂ ਮੁਹੰਮਦ ,ਬੂਟਾ ਸਿੰਘ ਗੰਗੋਹਰ ਜਗਦੀਸ਼ ਸਿੰਘ ਪੰਨੂੰ,ਪ੍ਰੇਮ ਕੁਮਾਰ ਪਾਸੀ,ਸੁਖਵਿੰਦਰ ਸਿੰਘ ਹੈਰੀ,ਪੰਨਾ ਮਿੱਤੂ'ਪਿਰਤਪਾਲ ਸਿੰਘ,ਜਗਜੀਤ ਸਿੰਘ ਮਾਹਲ ਆਦਿ ਦੁਕਾਨਦਾਰ ਯੂਨੀਅਨ ਦੇ ਆਗੂ ਹਾਜ਼ਰ ਸਨ ।