ਭਦੌੜ /ਬਰਨਾਲਾ-ਅਕਤੂਬਰ 2020 - (ਗੁਰਸੇਵਕ ਸਿੰਘ ਸੋਹੀ)
ਸਮਾਜ ਸੇਵੀ ਨਿਰਮਲ ਝਿੰਜਰ ਨੈਣੇਵਾਲੀਆ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਮਿਤੀ 27 ਅਕਤੂਬਰ ਨੂੰ ਪਿੰਡ ਨੈਣੇਵਾਲ ਜ਼ਿਲ੍ਹਾ ਬਰਨਾਲਾ ਦੀ ਸਰਕਾਰ ਡਿਸਪੈਂਸਰੀ ਵਿਚ ਲਗਾਇਆ ਜਾ ਰਿਹਾ ਹੈ । ਸਮਾਜ ਸੇਵੀ ਨਿਰਮਲ ਝਿੰਜਰ ਨੇ ਗੱਲਬਾਤ ਕਰਦਿਆਂ ਕਿਹਾ ਕ ਕਰੋਨਾ ਮਹਾਂਮਾਰੀ ਕਾਰਨ ਲਾਕਡਾਉਨ ਦੋਰਾਨ ਅਤੇ ਤਿੰਨੇ ਆਰਡੀਨੈਂਸ ਦੇ ਵਿਰੁੱਧ ਚਲ ਰਹੇ ਧਰਨਿਆਂ ਦੋਰਾਨ ਖੂਨਦਾਨ ਕੈਂਪ ਨਹੀਂ ਲੱਗ ਸਕੇ ਹਸਪਤਾਲਾਂ ਦੀ ਬਲੱਡ ਬੈਂਕ ਵਿੱਚ ਖੂਨ ਦੀ ਕਾਫੀ ਕਮੀਂ ਆ ਰਹੀ ਹੈ ਇਸ ਕਮੀਂ ਨੂੰ ਪੂਰਾ ਕਰਨ ਲਈ ਇਕ ਨਿੱਕੀ ਜਿਹੀ ਕੋਸ਼ਿਸ਼ ਖੂਨਦਾਨ ਕੈਂਪ ਲਗਾ ਕੇ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਕਿਹਾ ਕਿ ਆਪਣੀ ਬੇਟੀ ਦੇ ਜਨਮ ਦਿਨ ਤੇ ਖੂਨਦਾਨ ਕੈਂਪ ਲਗਾ ਸਮਾਜ ਸੇਵੀ ਕੰਮਾਂ ਵਿਚ ਥੋੜਾ ਜਿਹਾ ਯੋਗਦਾਨ ਪਾਇਆ ਹੈ । ਉਨ੍ਹਾਂ ਕਿਹਾ ਕਿ ਹਰ ਇਕ ਤੰਦਰੁਸਤ ਵਿਅਕਤੀ ਹਰ 3 ਮਹੀਨੇ ਬਾਅਦ ਖੂਨਦਾਨ ਕਰ ਸਕਦਾ ਹੈ । ਇਹੋ ਜਿਹੇ ਸਮਾਜ ਸੇਵੀ ਕੰਮਾਂ ਲਈ ਨੌਜਵਾਨਾ ਨੂੰ ਅੱਗੇ ਆਉਣ ਦੀ ਲੋੜ ਹੈ ।