ਮਹਿਲ ਕਲਾਂ/ਬਰਨਾਲਾ-ਅਕਤੂਬਰ 2020 - (ਗੁਰਸੇਵਕ ਸਿੰਘ ਸੋਹੀ)-
ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰਜ਼ ਫੈਡਰੇਸ਼ਨ ਦੇ ਚੇਅਰਮੈਨ ਡਾ ਰਮੇਸ਼ ਕੁਮਾਰ ਬਾਲੀ ਪੰਜਾਬ ਤੇ ਕੌਮੀ ਸਰਪ੍ਰਸਤ ਡਾ ਡਾ ਜੀ ਆਰ ਵਰਮਾ ਰਾਜਸਥਾਨ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਦੇਸ਼ ਦਾ ਲੋਕਤੰਤਰੀ ਢਾਂਚਾ ਜੜ੍ਹੋਂ ਹੀ ਖ਼ਤਮ ਕੀਤਾ ਜਾ ਰਿਹਾ ਹੈ ਜਿਨ੍ਹਾਂ ਲੋਕਾਂ ਨਾਲ ਸਬੰਧਤ ਕਾਨੂੰਨ ਹਨ ਤੇ ਉਨ੍ਹਾਂ ਲੋਕਾਂ ਨੂੰ ਪੁੱਛਿਆ ਤੱਕ ਨਹੀਂ ਜਾ ਰਿਹਾ ਬਿਨਾਂ ਪੁੱਛੇ ਸੁੱਤੇ ਹੋਏ ਲੋਕਾਂ ਦੇ ਗਲਾਂ ਵਿੱਚ ਮੋਦੀ ਸਰਕਾਰ ਅੰਗੂਠਾ ਦੇ ਕੇ ਕਤਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ
ਕੌਮੀ ਚੇਅਰਮੈਨ ਡਾ ਬਾਲੀ ,ਕੌਮੀ ਵਿੱਤ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਅਤੇ ਕੌਮੀ ਸਰਪ੍ਰਸਤ ਡਾਕਟਰ ਜੀ ਆਰ ਵਰਮਾ ਨੇ ਕਿਹਾ ਕਿ ਦੇਸ਼ ਵਿੱਚ ਮੁਗ਼ਲ ਰਾਜ ਦੀਆਂ ਸੁਰਾਂ ਤੇਜ਼ ਹੋ ਚੁੱਕੀਆਂ ਹਨ,ਜਿਨ੍ਹਾਂ ਦੀ ਸ਼ੁਰੂਆਤ ਯੋਗੀ ਦੀ ਸਰਕਾਰ ਤੋਂ ਹੋਈ ਹੈ।
ਅੱਜ ਦੇਸ਼ ਦੀ ਕੋਈ ਵੀ ਧੀ ਭੈਣ ਸੁਰੱਖਿਅਤ ਨਹੀਂ ਹੈ।
ਉਪਰੋਕਤ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਸਰਕਾਰੀ ਅਦਾਰਿਆਂ ਨੂੰ ਵੇਚ ਕੇ ਦਰਸਾਇਆ ਜਾ ਰਿਹਾ ਹੈ ਕਿ ਦੇਸ਼ ਉਨਤੀ ਵੱਲ ਜਾ ਰਿਹਾ ਹੈ ।ਲੋਕਾਂ ਨੂੰ ਇਸ ਸਬੰਧੀ ਗੁੰਮਰਾਹ ਕੀਤਾ ਜਾ ਰਿਹਾ ਹੈ ।
ਡਾਕਟਰ ਬਾਲੀ ਤੇ ਡਾ ਵਰਮਾ ਨੇ ਕਿਹਾ ਕਿ ਕਰੋਨਾ ਦੀ ਆੜ ਵਿੱਚ ਧਾਰਮਿਕ, ਵਿਓਪਾਰਕ,ਰਾਜਨੀਤਿਕ ਫਾਇਦੇ ਲਏ ਜਾ ਰਹੇ ਹਨ।
ਨਿੱਤ ਨਵੇਂ ਕਾਨੂੰਨ ਪਾਸ ਕਰਕੇ ਲੋਕਾਂ ਦਾ ਸਾਹ ਘੁੱਟਿਆ ਜਾ ਰਿਹਾ ਹੈ ।
ਡਾ ਬਾਲੀ ਨੇ ਸਮੂਹ ਦੇਸ਼ ਵਾਸੀਆਂ ਨੁੰ ਕਿਹਾ ਕਿ ਧੜੇਬੰਦੀਆ ,ਪਾਰਟੀਆਂ,ਜਾਤਾਂ,ਧਰਮਾਂ ਤੋਂ ਉੱਪਰ ਉਠ ਕੇ ,ਦੇਸ ਵਿੱਚ ਜਹਿਰ ਘੋਲ ਕੇ ਲੋਕਾਂ ਨੂੰ ਮਾਰਨ ਵਾਲੀ ਫਾਸ਼ੀਵਾਦੀ ਤਾਕਤਾਂ ਤੋਂ ਸੁਚੇਤ ਰਹਿ ਕੇ, ਦੇਸ ਨੂੰ ਬਚਾਉਣ ਦੀ ਜਰੂਰਤ ਹੈ ਤੇ ਏਿਕ ਜੁੱਟ ਹੋ ਕੇ ਲੜਨ ਦੀ ਜਰੂਰਤ ਹੈ।