You are here

ਸਿਹਤ ਖੇਤਰ 'ਚ ਸਹਿਯੋਗ ਲਈ ਐਸ.ਜੀ.ਆਰ.ਡੀ-ਪੰਜਾਬ ਤੇ ਯੂ.ਓ.ਬੀ- ਯੂ.ਕੇ. ਵਿਚਾਲੇ ਸਮਝੌਤਾ

ਬਰਮਿੰਘਮ,ਫ਼ਰਵਰੀ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)- 

 ਸਿਹਤ ਖੇਤਰ 'ਚ ਸਹਿਯੋਗ ਲਈ ਸ੍ਰੀ ਗੁਰੂ ਰਾਮ ਦਾਸ ਇੰਸਟੀਚਿਊਟ ਆਫ਼ ਡੈਂਟਲ ਸਾਇੰਸਜ਼ ਐਡ ਰਿਸਰਚ (ਐਸ.ਜੀ.ਆਰ.ਡੀ.) ਪੰਜਾਬ (ਭਾਰਤ) ਅਤੇ ਸਕੂਲ ਆਫ਼ ਡੈਂਟਿਸਟ੍ਰੀ, ਯੂਨੀਵਰਸਿਟੀ ਆਫ਼ ਬਰਮਿੰਘਮ (ਯੂ.ਓ.ਬੀ.) ਯੂ.ਕੇ. ਵਿਚਾਲੇ ਇਕ ਸਮਝੌਤੇ 'ਤੇ ਹਸਤਾਖ਼ਰ ਕੀਤੇ ਗਏ | ਇਸ ਸਮਝੌਤੇ ਦਾ ਮੁੱਖ ਉਦੇਸ਼ ਦੋ ਸਿੱਖਿਅਕ ਸੰਸਥਾਵਾਂ ਵਿਚਾਲੇ ਖੋਜ ਅਤੇ ਸਿੱਖਿਆ ਦੀ ਸਮਝ ਵਿਕਸਤ ਕਰਨ ਦੇ ਲਈ ਕੀਤੇ ਜਾਣ ਵਾਲੇ ਅਭਿਆਸਾਂ, ਵਿਦਿਆਰਥੀਆਂ ਅਤੇ ਕਰਮਚਾਰੀਆਂ ਦਾ ਆਦਾਨ-ਪ੍ਰਦਾਨ ਕਰਨਾ ਹੈ | ਯੂ.ਓ.ਬੀ. ਅਤੇ ਐਸ.ਜੀ.ਆਰ.ਡੀ. ਨੇ ਭਾਰਤ, ਬਰਤਾਨੀਆ ਅਤੇ ਵਿਸ਼ਵ ਪੱਧਰ 'ਤੇ ਥੋੜ੍ਹੇ ਸਮੇਂ 'ਚ ਹੀ ਵਿਦਿਆਰਥੀਆਂ ਅਤੇ ਕਰਮਚਾਰੀਆਂ ਦੀ ਆਪਸੀ ਤਾਲਮੇਲ ਨੂੰ ਵਧਾਉਣ ਲਈ ਡੈਂਟਲ ਸਾਇੰਸ ਸਬੰਧੀ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਮਿਲ ਕੇ ਕੰਮ ਕਰਨ ਲਈ ਸਹਿਯੋਗ ਕੀਤਾ ਹੈ, ਜਿਸ ਨਾਲ ਉਹ ਵਿਦੇਸ਼ੀ ਮੁਹਾਰਤ ਹਾਸਲ ਕਰਨ ਦੇ ਸਮਰੱਥ ਹੋਣਗੇ | ਦੋਵੇਂ ਸੰਸਥਾਵਾਂ ਸਹਿਯੋਗ ਦੇ ਤਰੀਕਿਆਂ ਦੀ ਭਾਲ ਕਰਨਗੀਆਂ ਜੋ ਆਪਸੀ ਲਾਭਕਾਰੀ ਹੋਣਗੀਆਂ |