You are here

ਪੰਜਾਬ

MSP ਤੋਂ ਘੱਟ ਕੀਮਤ ਦੇਣ ਵਾਲਿਆਂ ਨੂੰ ਹੋਵੇਗੀ 3 ਸਾਲ ਦੀ ਸਜ਼ਾ 

ਚੰਡੀਗੜ ,  (ਕੁਲਵਿੰਦਰ ਸਿੰਘ ਚੰਦੀ) -

ਕੇਂਦਰ ਸਰਕਾਰ ਵੱਲੋ ਲਿਆਦੇ ਖੇਤੀ ਸਬੰਧੀ ਲਿਆਦੇ ਕਾਲੇ ਕਾਨੂੰਨਾਂ ਵਿਰੁੱਧ ਪੰਜਾਬ ਕੈਬਨਿਟ ਵੱਲੋਂ ਸੱਦੇ ਗਏ ਵਿਸ਼ੇਸ਼ ਇਜਲਾਸ ਦੇ ਦੂਜੇ ਦਿਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਖੇਤੀ ਕਾਨੂੰਨ ਖਿਲਾਫ਼ ਤਿਆਰ ਕੀਤਾ ਗਿਆ ਬਿੱਲ ਪੇਸ਼ ਕੀਤਾ ਗਿਆ ਹੈ ਤੇ ਥੋੜ੍ਹੀ ਦੇਰ ਵਿਚ ਇਸ ਨੂੰ ਕਾਨੂੰਨ ਦਾ ਜਾਮਾ ਪਹਿਨਾ ਦਿੱਤਾ ਜਾਵੇਗਾ।

ਇਸ ਬਿੱਲ ਵਿਚ ਦੱਸਿਆ ਗਿਆ ਹੈ ਕਿ ਜੇ ਕੋਈ ਵੀ ਐੱਮਐੱਸਪੀ ਤੋਂ ਘੱਟ ਕੀਮਤ ਦਿੰਦਾ ਹੈ ਤਾਂ ਉਸ ਨੂੰ 3 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ ਤੇ APMC ਐਕਟ ਵਿਚ ਕੋਈ ਵੀ ਬਦਲਾਅ ਨਹੀਂ ਕੀਤਾ ਜਾਵੇਗਾ। ਦੱਸ ਦੀਏ ਕਿ ਸਰਕਾਰ ਨੇ ਖੇਤੀ ਕਾਨੂੰਨਾਂ ਖਿਲਾਫ਼ ਪੇਸ਼ ਕੀਤੇ ਬਿੱਲਾਂ ਦੀ ਕਾਪੀ ਬਾਕੀ ਵਿਧਾਇਕਾਂ ਨੂੰ ਦੇ ਦਿੱਤੀ ਹੈ ਤੇ ਉਹਨਾਂ 'ਤੇ ਮੰਥਨ ਚੱਲ ਰਿਹਾ ਹੈ ਤੇ ਥੋੜ੍ਹੀ ਦੇਰ ਵਿਚ ਬਿੱਲਾਂ ਨੂੰ ਕਾਨੂੰਨ ਦਾ ਜਾਮਾ ਪਹਿਨਾ ਦਿੱਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਕਿਸੇ ਵੀ ਕਿਸਾਨ ਦੀ ਕਿਸੇ ਚੀਜ਼ ਨੂੰ ਲੈ ਕੇ ਝਗੜਾ ਹੁੰਦਾ ਹੈ ਤਾਂ ਕਿਸਾਨ ਅਦਾਲਤ ਦਾ ਰੁਖ਼ ਕਰ ਸਕਦਾ ਹੈ। 

ਇਸ ਦੇ ਨਾਲ ਹੀ ਦੱਸ ਦਈਏ ਕਿ ਵਿਰੋਧੀ ਧਿਰ ਵੱਲੋਂ ਬਿਲ ਦੀਆਂ ਕਾਪੀਆਂ ਨਾ ਦੇਣ ਦੇ ਇਤਰਾਜ਼ 'ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਬਿਲ 'ਤੇ ਰਾਤੀਂ ਹੀ ਹਸਤਾਖਰ ਕੀਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਬਿਲ ਦਾ ਖਰੜਾ ਤਿਆਰ ਕਰਨ ਵਿਚ ਸਮਾਂ ਲੱਗਦਾ ਹੈ ਤੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕੋਲ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਮੰਗ ਵੀ ਕੀਤੀ ਗਈ ਹੈ। ਸੀਐਮ ਕੈਪਟਨ ਨੇ ਕਿਹਾ ਕਿ ਕਿਸਾਨੀ ਦੇਸ਼ ਅਤੇ ਪੰਜਾਬ ਦਾ ਗੰਭੀਰ ਮਸਲਾ ਹੈ, ਇਸ ਨੂੰ ਸਿਆਸੀ ਮਸਲਾ ਨਾ ਬਣਾਇਆ ਜਾਵੇ। ਇਸ ਦੌਰਾਨ ਕੇਂਦਰੀ ਖੇਤੀ ਕਾਨੂੰਨ ਨੂੰ ਖਾਰਜ ਕਰਨ ਲਈ ਮਤਾ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰਸਤਾਵਤ ਬਿਜਲੀ ਸੋਧ 2020 ਬਿਲ ਦੇ ਵਿਰੋਧ ਵਿਚ ਵੀ ਮਤਾ ਪੇਸ਼ ਕੀਤਾ ਗਿਆ। 

ਮੈਰਾਥਨ ਦੌੜ ਲਾਕੇ ਲੁਧਿਆਣਾ ਦਿਹਾਤੀ ਪੁਲਿਸ ਨੇ ਕੀਤਾ ਸ਼ਹੀਦ ਨੂੰ ਯਾਦ

ਸ਼ਹੀਦਾਂ ਨੂੰ ਯਾਦ ਕਰਨ ਦਾ SSP ਜਗਰਾਓਂ ਦਾ ਵਧੀਆ ਉਪਰਾਲਾ

NGO ਨੇ ਵੀ ਦਿੱਤਾ ਸਾਥ

ਆਓ ਦੇਖਦੇ ਹਾਂ ਪੱਤਰਕਾਰ ਸੱਤਪਾਲ ਸਿੰਘ ਦੇਹਰਕਾ ਅਤੇ ਅਮਨਜੀਤ ਸਿੰਘ ਖਹਿਰਾ ਦੀ ਵਿਸੇਸ ਰਿਪੋਰਟ

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਪੰਜਾਬ ਦੇ ਕੈਬਨਿਟ ਮੰਤਰੀਆਂ ਨਾਲ ਹੋਈ ਮੀਟਿੰਗ ਬਾਰੇ ਜਥੇਬੰਦੀ ਦਾ ਪੱਖ

ਚੰਡੀਗੜ੍ਹ, ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਕੀਤੇ ਜਾ ਰਹੇ ਜਾਨਹੂਲਵੇਂ ਘੋਲ਼ ਦੌਰਾਨ 3 ਮੈਂਬਰੀ ਪੰਜਾਬ ਕੈਬਨਿਟ ਕਮੇਟੀ ਵੱਲੋਂ ਪੰਜਾਬ ਭਵਨ ਚੰਡੀਗੜ੍ਹ ਵਿਖੇ 11 ਮੈਂਬਰੀ ਵਫਦ ਨਾਲ ਹੋਈ  ਮੀਟਿੰਗ ਤੋਂ ਬਾਅਦ ਜਥੇਬੰਦੀ ਦੇ ਆਗੂਆਂ ਨੇ  ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਮੇਟੀ ਵੱਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤੇ ਜਾਣ ਵਾਲੇ ਬਿੱਲ ਦਾ ਖਰੜਾ ਅੱਜ ਦਿਖਾਉਣ ਤੋਂ ਤਾਂ ਕਾਨੂੰਨੀ ਮਜਬੂਰੀ ਕਹਿ ਕੇ ਨਾਂਹ ਕਰ ਦਿੱਤੀ ਗਈ । ਪੰਜਾਬ ਸਰਕਾਰ ਦੁਆਰਾ 2017 ਵਿੱਚ ਅਤੇ ਉਸਤੋਂ ਪਹਿਲਾਂ ਪਾਸ ਕੀਤੇ ਖੁੱਲ੍ਹੀ ਨਿੱਜੀ ਖਰੀਦ ਵਾਲੇ ਮੰਡੀਕਰਨ ਕਾਨੂੰਨ ਰੱਦ ਕਰਨ ਦੀ ਮੰਗ ਬਾਰੇ ਮੁੜ ਘੋਖਣ ਦੀ ਗੱਲ ਕਹੀ ਗਈ।  ਕਿਸਾਨਾਂ ਮਜਦੂਰਾਂ ਤੇ ਹੋਰ ਸੰਘਰਸ਼ਸ਼ੀਲ ਲੋਕਾਂ ਵਿਰੁੱਧ ਮੜ੍ਹੇ ਹੋਏ ਪੁਲਿਸ ਕੇਸ ਵਾਪਸ ਲੈਣ ਬਾਰੇ ਪੂਰੀ ਕਾਰਵਾਈ ਦੀਵਾਲੀ ਤੋਂ ਪਹਿਲਾਂ ਪਹਿਲਾਂ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਗਿਆ। ਕਿਸਾਨਾਂ ਮਜਦੂਰਾਂ ਦੀ ਮੁਕੰਮਲ ਕਰਜਾਮੁਕਤੀ ਦੀ ਮੰਗ ਸੰਬੰਧੀ ਖਜ਼ਾਨਾ ਖਾਲੀ ਹੋਣ ਦੀ ਰਟ ਲਾਉਣ ਦੇ ਬਾਵਜ਼ੂਦ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਸਹਿਕਾਰੀ ਸਭਾਵਾਂ ਵੱਲ ਬਕਾਇਆ ਖੜ੍ਹੇ ਸਮੁੱਚੇ ਕਰਜੇ 560 ਕ੍ਰੋੜ ਰੁਪਏ ਖ਼ਤਮ ਕਰਨ ਦਾ ਫੈਸਲਾ ਕਰਨ ਬਾਰੇ ਦੱਸਿਆ ਗਿਆ ਜਿਨ੍ਹਾਂ ਦੀ ਗਿਣਤੀ ਲਗਭਗ 3 ਲੱਖ 12 ਹਜ਼ਾਰ ਬਣਦੀ ਹੈ। ਯੂ ਪੀ ਜਾਂ ਹੋਰ ਰਾਜਾਂ ਤੋਂ ਵਪਾਰੀਆਂ ਵੱਲੋਂ ਝੋਨਾ ਸਸਤਾ ਖਰੀਦ ਕੇ ਪੰਜਾਬ ਦੇ ਸ਼ੈਲਰਾਂ ‘ਚ ਲਾਉਣ ਤੋਂ ਰੋਕਣ ਬਾਰੇ ਕਮੇਟੀ ਵੱਲੋਂ ਇਹ ਰੋਕਾਂ ਸਖਤੀ ਨਾਲ ਲਾਉਣ ਦਾ ਭਰੋਸਾ ਦਿੱਤਾ ਗਿਆ। ਮੌਜੂਦਾ ਘੋਲ਼ ‘ਚ ਕੱਲ੍ਹ ਤੱਕ ਸ਼ਹੀਦ ਹੋਣ ਵਾਲੇ 10 ਕਿਸਾਨ ਸ਼ਹੀਦਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਤੇ 1-1 ਜੀਅ ਨੂੰ ਪੱਕੇ ਰੁਜ਼ਗਾਰ ਦੀ ਮੰਗ ਬਾਰੇ ਜਲਦੀ ਫੈਸਲਾ ਕਰਨ ਦਾ ਭਰੋਸਾ ਦਿੱਤਾ ਗਿਆ। ਮੀਟਿੰਗ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਸੂਬਾ ਆਗੂ ਰੂਪ ਸਿੰਘ ਛੰਨਾਂ, ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਪੰਮੀ, ਰਾਜਵਿੰਦਰ ਸਿੰਘ ਰਾਮਨਗਰ, ਅਮਰੀਕ ਸਿੰਘ ਗੰਢੂਆਂ ਅਤੇ ਮਨਜੀਤ ਸਿੰਘ ਨਿਆਲ ਸ਼ਾਮਲ ਸਨ। ਇਸ ਮੌਕੇ ਸ੍ਰੀ ਉਗਰਾਹਾਂ ਨੇ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਔਨਲਾਈਨ ਅਜੀਤ ਅਖਬਾਰ ਵਿੱਚ ਪੱਤਰਕਾਰ ਵਿਕਰਮਜੀਤ ਸਿੰਘ ਮਾਨ ਦੇ ਹਵਾਲੇ ਨਾਲ ਛਪੀ ਇਸ ਖਬਰ ਦਾ ਜ਼ੋਰਦਾਰ ਖੰਡਨ ਕੀਤਾ ਕਿ ਵਿਧਾਨ ਸਭਾ ‘ਚ ਭਲਕੇ ਪੇਸ਼ ਕੀਤੇ ਜਾਣ ਵਾਲੇ ਬਿੱਲ ਦੇ ਸਾਰੇ ਨੁਕਤਿਆਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਉਹਨਾਂ ਨੇ ਇਸ ਨਾਲ ਸਹਿਮਤੀ ਜ਼ਾਹਰ ਕੀਤੀ ਹੈ। ਸਗੋਂ ਸ੍ਰੀ ਰੰਧਾਵਾ ਨੇ ਵਿਧਾਨ ਸਭਾ ‘ਚ ਬਿੱਲ ਪੇਸ਼ ਕਰਨ ਤੋਂ ਪਹਿਲਾਂ ਇਹ ਜਾਣਕਾਰੀ ਦੇਣ ਤੋਂ ਇਹ ਕਹਿ ਕੇ ਇਨਕਾਰ ਕੀਤਾ ਕਿ ਅਜਿਹਾ ਕਰਨਾ ਗੈਰਕਾਨੂੰਨੀ ਹੈ। ਸ੍ਰੀ ਉਗਰਾਹਾਂ ਵੱਲੋਂ ਐਲਾਨ ਕੀਤਾ ਗਿਆ ਕਿ ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਮੋਦੀ ਭਾਜਪਾ ਸਰਕਾਰ ਤੇ ਸਾਮਰਾਜੀ ਕਾਰਪੋਰੇਸ਼ਨਾਂ ਖਿਲਾਫ਼ ਮੌਜੂਦਾ ਅਣਮਿਥੇ ਸਮੇਂ ਦਾ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇਗਾ, ਜਿਹੜਾ ਅੱਜ ਵੀ 9 ਭਾਜਪਾ ਆਗੂਆਂ ਤੇ ਕਾਰਪੋਰੇਟ ਕਾਰੋਬਾਰਾਂ ਸਣੇ 5 ਦਰਜਨ ਥਾਂਵਾਂ ‘ਤੇ 60 ਹਜ਼ਾਰ ਤੋਂ ਵੱਧ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਤੇ ਔਰਤਾਂ ਦੀ ਸ਼ਮੂਲੀਅਤ ਨਾਲ ਜਾਰੀ ਹੈ। ਇਹ ਸੰਘਰਸ਼ ਸਭਨਾਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨਾਲ ਤਾਲਮੇਲਵੀਂ ਸਾਂਝ ਬਰਕਰਾਰ ਰੱਖਦਿਆਂ ਹੋਰ ਵਿਸ਼ਾਲ ਅਤੇ ਤੇਜ਼ ਕੀਤਾ ਜਾਵੇਗਾ ।

25 ਅਕਤੂਬਰ ਦੁਸਹਿਰੇ ਵਾਲੇ ਦਿਨ ਪੂਰੇ ਭਾਰਤ ਵਿੱਚ ਮੋਦੀ ਤੇ ਯੋਗੀ ਦੇ ਪੁਤਲੇ ਸਾੜੇ ਜਾਣਗੇ-  ਡਾ.ਬਾਲੀ,ਡਾ.ਵਰਮਾ,ਡਾ.ਕਾਲਖ..

ਮਹਿਲ ਕਲਾਂ/ਬਰਨਾਲਾ-ਅਕਤੂਬਰ 2020  (ਗੁਰਸੇਵਕ ਸਿੰਘ ਸੋਹੀ)-

ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰਜ਼ ਫੈਡਰੇਸ਼ਨ ਦੇ ਚੇਅਰਮੈਨ ਡਾ ਰਮੇਸ਼ ਕੁਮਾਰ ਬਾਲੀ ਪੰਜਾਬ ਤੇ ਕੌਮੀ ਸਰਪ੍ਰਸਤ ਡਾ.ਜੀ ਆਰ ਵਰਮਾ ਰਾਜਸਥਾਨ ਨੇ ਪ੍ਰੈੱਸ ਨੋਟ ਜਾਰੀ ਕਿਹਾ ਕਿ ਦੇਸ਼ ਦਾ ਲੋਕਤੰਤਰੀ ਢਾਂਚਾ ਜੜ੍ਹੋਂ ਹੀ ਖ਼ਤਮ ਕੀਤਾ ਜਾ ਰਿਹਾ ਹੈ,ਜਿਨ੍ਹਾਂ ਲੋਕਾਂ ਨਾਲ ਸਬੰਧਤ ਕਾਨੂੰਨ ਹਨ ਤੇ ਉਨ੍ਹਾਂ ਲੋਕਾਂ ਨੂੰ ਪੁੱਛਿਆ ਤੱਕ ਨਹੀਂ ਜਾ ਰਿਹਾ ਬਿਨਾਂ ਪੁੱਛੇ ਸੁੱਤੇ ਹੋਏ ਲੋਕਾਂ ਦੇ ਗਲਾਂ ਵਿੱਚ ਮੋਦੀ ਸਰਕਾਰ ਅੰਗੂਠਾ ਦੇ ਕੇ ਕਤਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਕੌਮੀ ਚੇਅਰਮੈਨ ਡਾ ਬਾਲੀ ,ਕੌਮੀ ਵਿੱਤ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਅਤੇ ਕੌਮੀ ਸਰਪ੍ਰਸਤ ਡਾ ਜੀ ਆਰ ਵਰਮਾ ਨੇ ਕਿਹਾ ਕਿ ਦੇਸ਼ ਵਿੱਚ ਮੁਗ਼ਲ ਰਾਜ ਦੀਆਂ ਸੁਰਾਂ ਤੇਜ਼ ਹੋ ਚੁੱਕੀਆਂ ਹਨ,ਜਿਨ੍ਹਾਂ ਦੀ ਸ਼ੁਰੂਆਤ ਯੋਗੀ ਦੀ ਸਰਕਾਰ ਤੋਂ ਹੋਈ ਹੈ। 

ਅੱਜ ਦੇਸ਼ ਦੀ ਕੋਈ ਵੀ ਧੀ ਭੈਣ ਸੁਰੱਖਿਅਤ ਨਹੀਂ ਹੈ।

ਉਪਰੋਕਤ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਸਰਕਾਰੀ ਅਦਾਰਿਆਂ ਨੂੰ ਵੇਚ ਕੇ ਦਰਸਾਇਆ ਜਾ ਰਿਹਾ ਹੈ ਕਿ ਦੇਸ਼ ਉਨਤੀ ਵੱਲ ਜਾ ਰਿਹਾ ਹੈ।ਲੋਕਾਂ ਨੂੰ ਇਸ ਸਬੰਧੀ ਗੁੰਮਰਾਹ ਕੀਤਾ ਜਾ ਰਿਹਾ ਹੈ।

ਡਾ ਬਾਲੀ ਤੇ ਡਾ ਵਰਮਾ ਨੇ ਕਿਹਾ ਕਿ ਕਰੋਨਾ ਦੀ ਆੜ ਵਿੱਚ ਧਾਰਮਿਕ,ਵਿਓਪਾਰਕ,ਰਾਜਨੀਤਿਕ  ਫਾਇਦੇ ਲਏ ਜਾ ਰਹੇ ਹਨ।

ਨਿੱਤ ਨਵੇਂ ਕਾਨੂੰਨ ਪਾਸ ਕਰਕੇ ਲੋਕਾਂ ਦਾ ਸਾਹ ਘੁੱਟਿਆ ਜਾ ਰਿਹਾ ਹੈ।

ਡਾ ਬਾਲੀ ਤੇ ਡਾ.ਕਾਲਖ਼ ਨੇ ਸਮੂਹ ਦੇਸ਼ ਵਾਸੀਆਂ ਨੁੰ ਅਪੀਲ ਕਰਦਿਆਂ ਕਿਹਾ ਕਿ ਆਓ ਧੜੇਬੰਦੀਆ,ਪਾਰਟੀਆਂ,ਜਾਤਾਂ,ਧਰਮਾਂ ਤੋਂ ਉੱਪਰ ਉੱਠਕੇ,ਦੇਸ ਵਿੱਚ ਜਹਿਰ ਘੋਲ ਕੇ ਲੋਕਾਂ ਨੂੰ ਮਾਰਨ ਵਾਲੀ ਫਾਸ਼ੀਵਾਦੀ ਤਾਕਤਾਂ ਤੋਂ ਸੁਚੇਤ ਰਹਿ ਕੇ, ਦੇਸ ਨੂੰ ਬਚਾਈਏ ਤੇ ਇੱਕ ਜੁੱਟ ਹੋ ਕੇ ਲੜਾਈ ਨੂੰ ਅੱਗੇ ਵਧਾਈਏ ।

ਪਿੰਡ ਗਹਿਲ ਵਿਖੇ ਔਰਤਾਂ ਵੱਲੋਂ ਮੋਦੀ ਦਾ ਪੁਤਲਾ ਸਾੜਿਆ ਗਿਆ।

 ਮਹਿਲ ਕਲਾਂ /ਬਰਨਾਲਾ -ਅਕਤੂਬਰ 2020 (ਗੁਰਸੇਵਕ ਸਿੰਘ ਸੋਹੀ)-

ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਗਹਿਲ ਵਿਖੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਤਿੰਨ ਆਰਡੀਨੈਂਸ ਪਾਸ ਕੀਤੇ ਨੇ ਉਨ੍ਹਾਂ ਦੇ ਸਬੰਧ ਵਿੱਚ ਪਿੰਡ ਦੀਆਂ ਔਰਤਾਂ ਵੱਲੋਂ ਨਰਿੰਦਰ ਮੋਦੀ ਦਾ ਪੁਤਲਾ ਸਾੜ ਕੇ ਵਿਰੋਧ ਕੀਤਾ ਗਿਆ।

ਪੰਜਾਬੀ ਦੀ ਮਾਂ ਖੇਡ ਕਬੱਡੀ ਨਾਲ ਨੌਜੁਆਨਾਂ ਦਾ ਪਿਆਰ-VIDEO

ਦੇਖੀਏ ਪੰਜਾਬੀਆਂ ਦਾ ਮਾਣ ਮਾਂ ਖੇਡ ਕਬੱਡੀ

ਦਾਖਾ ਤੋਂ ਪੱਤਰਕਾਰ ਗੁਰਦੇਵ ਗਾਲਿਬ ਦੀ ਰਿਪੋਰਟ  

ਪੁਰਾਣੀ ਟਾਇਰਾਂ ਦੀ ਫੈਕਟਰੀ ਨੂੰ ਲੱਗੀ ਅੱਗ-VIDEO

ਲੱਖਾਂ ਰੁਪਏ ਦਾ ਨੁਕਸਨ ਮੋਗਾ ਤੋਂ ਪੱਤਰਕਾਰ ਜਸਵੀਰ ਨਸੀਰੇਵਾਲੀਆਂ ਅਤੇ ਪ੍ਰੀਤੀ ਦੀ ਰਿਪੋਰਟ

ਮੋਗਾ ਵਿੱਚ ਇੱਕ ਪੁਰਾਣੀ ਟਾਇਰ ਫੈਕਟਰੀ ਨੂੰ ਅੱਗ ਲੱਗ ਗਈ ਜਿਸ ਨਾਲ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਕੰਪਨੀ ਦੇ ਮਾਲਕ ਨੇ ਦੱਸਿਆ ਕਿ ਉਸਨੇ ਕੁਝ ਮਹੀਨੇ ਪਹਿਲਾਂ ਇਹ ਕੰਪਨੀ ਠੇਕੇ 'ਤੇ ਲਈ ਸੀ ਅਤੇ ਅੱਜ ਅਚਾਨਕ ਭਿਆਨਕ ਅੱਗ ਲੱਗੀ ਫੈਕਟਰੀ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਬਣ ਗਿਅਾ , ਜਿਸ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਅੱਗ ਇੰਨੀ ਭਿਆਨਕ ਸੀ ਕਿ ਜਗਰਾਓਂ ਤੋਂ ਵੀ ਅੱਗ ਬੁਝਾਉ ਗੱਡੀਆਂ ਮੰਗਵਾਈਆਂ ਗਈਆਂ  

ਪਿੰਡ ਚੂਹੜ ਚੱਕ ਵਿਖੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ-VIDEO

ਮਹਾਂਪੁਰਸ਼ ਬਾਬਾ ਕੇਵਲ ਸਿੰਘ ਮੁੱਖ ਸੇਵਾਦਾਰ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਨੇ ਹਾਜਰੀਆਂ ਭਰਿਆ

ਪੱਤਰਕਾਰ ਬਲਬੀਰ ਸਿੰਘ ਬਾਠ ਦੀ ਰਿਪੋਰਟ  

ਐਕਸਾਈਜ਼ ਵਿਭਾਗ ਵੱਲੋਂ ਦਰਿਆ ' ਤੇ ਛਾਪੇਮਾਰੀ ਦੌਰਾਨ 31 ਹਜ਼ਾਰ ਲੀਟਰ ਨਜਾਇਜ ਸ਼ਰਾਬ ਤੇ ਲਾਹਣ ਦੀ ਵੱਡੀ ਖੇਪ ਫੜਨ ਦਾ ਦਾਅਵਾ

ਲੁਧਿਆਣਾ,  ਅਕਤੂਬਰ 2020 - ( ਕੁਲਵਿੰਦਰ ਸਿੰਘ ਚੰਦੀ ) -

ਆਉਦੇ ਦਿਨਾਂ 'ਚ ਆ ਰਹੇ ਤਿਉਹਾਰਾਂ ਨੂੰ ਦੇਖਦਿਆਂ ਲੁਧਿਆਣਾ ਵੈਸਟ ਬੀ ਦੇ ਐਕਸਾਈਜ਼ ਵਿਭਾਗ ਵੱਲੋਂ ਡੀ ਸੀ ਐਕਸਾਈਜ਼ ਅਤੇ ਏ ਸੀ ਰਜੇਸ਼ ਐਰੀ ਦੇ ਦਿਸ਼ਾ ਨਿਰਦੇਸ਼ਾ ਤੇ ਈ.ਟੀ.ਓ ਦਿਵਾਨ ਚੰਦ ਦੀ ਅਗਵਾਈ ਹੇਠ ਐਕਸਾਈਜ਼ ਵਿਭਾਗੀ ਕਰਮਚਾਰੀਆਂ ਅਤੇ ਪੁਲਿਸ ਕਰਮਚਾਰੀਆਂ ਦੀ ਵੱਡੀ ਗਿਣਤੀ ਵਿਚ ਜਿਲ੍ਹਾ ਲੁਧਿਆਣਾ ਅਧੀਨ ਪੈਂਦੇ ਪਿੰਡ ਘਮਣੇਵਾਲ ਨੇੜੇ ਸਤਲੁਜ ਦਰਿਆ ਦੇ ਬੰਨ ਤੇ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਦੇਸੀ ਸ਼ਰਾਬ ਬਣਾਉਣ ਲਈ ਚੱਲਦੀਆਂ ਭੱਠੀਆਂ ਸਮੇਤ ਸ਼ਰਾਬ ਬਣਾਉਣ ਲਈ ਵਰਤੋਂ ਵਿਚ ਆਉਣ ਵਾਲੇ ਸਮਾਨ ਦੇ ਨਾਲ 31 ਹਜਾਰ ਲੀਟਰ ਦੇਸੀ ਸ਼ਰਾਬ ਅਤੇ ਲਾਹਣ ਦੀ ਵੱਡੀ ਖੇਪ ਬਰਾਮਦ ਕਰਨ ਦਾ ਦਾਅਵਾ ਕੀਤਾ ਪਰ ਦੋਸ਼ੀ ਮੌਕੇ ਤੋਂ ਭੱਜਣ ਵਿਚ ਸਫਲ ਹੋ ਗਏ ਐਕਸਾਈਜ ਇੰਸ . ਹਰਦੀਪ ਸਿੰਘ ਬੈਂਸ , ਐਕਸਾਈਜ ਇੰਸ ਮਨਦੀਪ ਸਿੰਘ ਹੈਬੋਵਾਲ , ਐਕਸਾਈਜ਼ ਇੰਸ . ਹਰਜਿੰਦਰ ਸਿੰਘ ਨੇ ਦੱਸਿਆ ਕਿ ਘਮਣੇਵਾਲ ਨੇੜੇ ਸਤਲੁਜ ਦਰਿਆ ਦੇ ਕੰਢੇ ਤੇ ਕੀਤੀ ਗਈ ਛਾਪੇਮਾਰੀ ਦੌਰਾਨ 31 ਤਰਪਾਲਾਂ ਜਿਸ ਵਿਚ ਲਾਹਣ ਦਰਿਆ ਦੇ ਪਾਣੀ ਵਿਚ ਲਕੋ ਕੇ ਰੱਖਿਆ ਗਿਆ ਸੀ , 17 ਡਰੰਮ ਲੋਹੇ ਦੇ , 9 ਪਤੀਲੇ ਵੱਡੇ , 10 ਕੁਇੰਟਲ ਲੱਕੜ , 10 ਭੱਠੀਆਂ ਚਾਲੂ ਹਾਲਤ ਵਿਚ ਫੜੀਆਂ ਜਿਸ ਦੌਰਾਨ ਥਾਣਾ ਬਿਲਗਾ ਦੇ ਐੱਸ.ਐਚ.ਓ ਮੁਖਤਿਆ ਸਿੰਘ , ਏ.ਐਸ.ਆਈ ਨਰੇਸ਼ ਕੁਮਾਰ ਬਿਲਗਾ ਦੀ ਪੁਲਿਸ ਪਾਰਟੀ ਵੱਲੋਂ ਨਜਾਇਜ ਦਾਰੂ ਕੱਢਣ ਵਾਲਿਆਂ ਖਿਲਾਫ ਪਰਚਾ ਦਰਜ ਕੀਤੇ ਜਾਣ ਤੇ ਜਲਦੀ ਦੋਸ਼ੀਆਂ ਨੂੰ ਫੜਨ ਲਈ ਕਾਰਵਾਈ ਅਮਲ ਵਿਚ ਲਿਅਦੇ ਜਾਣ ਦੀ ਜਾਣਕਾਰੀ ਦਿੱਤੀ । ਐਕਸਾਈਜ਼ ਵਿਭਾਗ ਤੋਂ ਈ.ਟੀ.ਓ ਦਿਵਾਨ ਚੰਦ ਨੇ ਕਿਹਾ ਕਿ ਐਕਸਾਈਜ ਵਿਭਾਗ ਲਗਾਤਾਰ ਛਾਪੇਮਾਰੀ ਕਰਦਾ ਆ ਰਿਹਾ ਹੈ ਜਿਸ ਦੌਰਾਨ ਲੱਖਾਂ ਲੀਟਰ ਲਾਹਣ ਨੂੰ ਨਸ਼ਟ ਕੀਤਾ ਜਾ ਚੁੱਕਾ ਹੈ ।ਉਨ੍ਹਾਂ ਕਿਹਾ ਕਿ ਜੋ ਨਜਾਇਜ ਜਹਿਰੀਲੀ ਸ਼ਰਾਬ ਦੀ ਵੱਡੀ ਖੇਪ ਫੜੀ ਗਈ ਹੈ ਜੋ ਕਿ ਦੁਸਿਹਰਾ ਅਤੇ ਦਿਵਾਲੀ ਦੇ ਤਿਉਹਾਰਾਂ ਮੌਕੇ ਇਹ ਦਾਰੂ ਪਤਾ ਨਹੀ ਕਿਨੇ ਪਿੰਡਾਂ ਵਿਚ ਸਪਲਾਈ ਹੋਣੀ ਸੀ ਪਰ ਸਮੇਂ ਸਿਰ ਹੋਈ ਕਾਰਵਾਈ ਕਾਰਨ ਸਾਡੀ ਟੀਮ ਵੱਲੋਂ ਉਕਤ ਲਾਹਣ ਨੂੰ ਮੌਕੇ ਤੇ ਨਸਟ ਕੀਤਾ ਗਿਆ ਹੈ।ਇਸ ਛਾਪੇਮਾਰੀ ਦੌਰਾਨ ਸਰਕਲ ਇੰਚਾਰਜ ਮਨੋਜ ਕੁਮਾਰ , ਰਾਜ ਪ੍ਰਵੇਸ਼ ਰੇਡ ਪਾਰਟੀ , ਟੋਨੀ ਸਿੱਧੂ , ਹੌਲਦਾਰ ਗੁਲਜਾਰੀ ਲਾਲ , ਸਰਕਲ ਇੰਚਾਰਜ ਅਮਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਕਰਮਚਾਰੀ ਮੌਜੂਦ ਸਨ ਜਿਨ੍ਹਾਂ ਵੱਲੋਂ ਲਾਹਣ ਦੀ ਵੱਡੀ ਖੇਪ ਫੜਨਚ ਸਫਲਤਾ ਹਾਸਿਲ ਕੀਤੀ ਗਈ ।

ਪੰਜਾਬੀਆਂ ਦੀ ਤਾਸੀਰ ਨੂੰ ਨਹੀਂ ਜਾਣਦਾ ਮੋਦੀ ਲਾਣਾ ਪੰਜਾਬੀ ਨੱਕ 'ਚ ਦਮ ਕਰ ਦੇਣਗੇ 

ਕਿਸਾਨ ਜਥੇਬੰਦੀਆਂ ਨੂੰ ਦਿੱਲੀ ਸੱਦ ਕੇ ਬੇਇਜ਼ਤ ਕਰਨ ਵਾਲੀ ਮੋਦੀ ਸਰਕਾਰ ਨੂੰ ਪੰਜਾਬੀ ਮੂੰਹ ਤੋੜਵਾਂ ਜਵਾਬ ਦੇਣਗੇ -ਕਮਲਜੀਤ ਬਰਾੜ 

ਲੁਧਿਆਣਾ , ਅਕਤੂਬਰ 2020 - ( ਕੁਲਵਿੰਦਰ ਸਿੰਘ ਚੰਦੀ  )- 

ਦੇਸ਼ ਦੀ ਕਿਸਾਨੀ ਨੂੰ ਸੰਘਰਸ਼ਾਂ ਲਈ ਮਜਬੂਰ ਕਰਨ ਵਾਲੇ ਮੋਦੀ ਸਰਕਾਰ ਨੇ ਜੋ ਕਾਨੂੰਨ ਪਾਸ ਕੀਤੇ ਹਨ ਇਸ ਨਾਲ ਦੇਸ਼ ਦਾ ਹਰੇਕ ਨਾਗਰਿਕ ਚਿੰਤਾ ਦੇ ਆਲਮ ਵਿੱਚ ਹੈ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਨੂੰ ਕੇਂਦਰ ਸਰਕਾਰ ਵੱਲੋਂ ਦਿੱਲੀ ਬੁਲਾ ਕੇ ਕਿਸੇ ਵੀ ਕੈਬਨਿਟ ਮੰਤਰੀ ਵੱਲੋਂ ਉਹਨਾਂ ਨਾਲ ਗੱਲਬਾਤ ਨਾ ਕਰਨਾ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਬਹੁਤ ਵੱਡਾ ਖਿਲਵਾੜ ਕੀਤਾ ਗਿਆ ਹੈ।ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਮੋਦੀ ਸਰਕਾਰ ਹੁਕਮਰਾਨਾਂ ਵਾਂਗ ਫ਼ੈਸਲੇ ਲੈ ਰਹੀ ਹੈ ਅਤੇ ਆਕੜ ਵੀ ਜਤਾ ਰਹੀ ਹੈ ਪਰ ਪੰਜਾਬ ਦੇ ਲੋਕ ਮੁੰਹ ਤੋੜਵਾਂ ਜਵਾਬ ਦੇਣਗੇ । ਇਹ ਸ਼ਬਦ ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਕਮਲਜੀਤ ਸਿੰਘ ਬਰਾੜ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ । ਉਨ੍ਹਾਂ ਨੇ ਕਿਹਾ ਕਿ ਕੇਂਦਰ ਨੇ ਕਿਸਾਨਾਂ ਨੂੰ ਦਿੱਲੀ ਬੁਲਾ ਕੇ ਉਨ੍ਹਾਂ ਨਾਲ ਗੱਲਬਾਤ ਨਾ ਕਰਕੇ ਇੱਕ ਸੁਨਹਿਰੀ ਮੌਕਾ ਗੁਵਾ ਲਿਆ ਹੈ । ਕੇਂਦਰ ਦੀ ਭਾਜਪਾ ਸਰਕਾਰ ਨੂੰ ਚਾਹੀਦਾ ਸੀ ਕਿ ਕਿਸਾਨਾਂ ਦੀਆ ਮੰਗਾਂ ਸੁਣਨ ਲਈ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਇਸ ਮੀਟਿੰਗ ਵਿਚ ਭੇਜਦੇ ਨਾ ਕੇ ਸੈਕਟਰੀ ਨੂੰ ਉਨ੍ਹਾ ਕਿਹਾ ਕਿ ਪੰਜਾਬ ਕਾਂਗਰਸ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਅੱਗੇ ਹੋ ਕੇ ਹਰ ਸੰਘਰਸ਼ ਲੜ ਰਹੀ ਹੈ । ਉਨਾਂ ਕੇਂਦਰ ਸਰਕਾਰ ਨੂੰ ਲਲਕਾਰਿਆ ਜਾਂ ਖੇਤੀ ਕਾਨੂੰਨ ਰੱਦ ਕਰੋ ਨਹੀਂ ਤਾਂ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੋ । ਉਨਾਂ ਦੋਸ਼ ਲਾਇਆ ਕਿ ਅਸਲ ' ਚ ਇਹ ਕਾਨੂੰਨ ਦੇਸੀ ਵਿਦੇਸ਼ੀ ਕਾਰਪੋਰੇਟ ਕੰਪਨੀਆਂ ਦੇ ਹੱਕ ਵਿੱਚ ਲਿਆਂਦੇ ਗਏ ਹਨ । ਉਨਾਂ ਕਿਹਾ ਕਿ ਮੋਦੀ ਸਰਕਾਰ ਫਾਸ਼ੀਵਾਦੀ ਰਵੱਈਏ ਕਾਰਨ ਹੀ ਕਿਸਾਨਾਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ । ਉਨਾਂ ਕਿਹਾ ਕਿ ਇਸ ਸੰਘਰਸ਼ ਵਿੱਚ ਹੁਣ ਤੱਕ ਅੱਧੀ ਦਰਜਨ ਕਿਸਾਨਾਂ ਵੱਲੋਂ ਸ਼ਹੀਦੀਆਂ ਪਾਉਣਾ ਅਤੇ ਸੰਘਰਸ਼ ਦਾ ਹੋਰ ਤਿੱਖਾ ਹੋਣਾ ਸਾਬਤ ਕਰਨ ਲਈ ਕਾਫੀ ਹੈ ਕਿ ਕਿਸਾਨ ਬਿਨਾਂ ਜਿੱਤ ਤੋਂ ਪਿੱਛੇ ਹਟਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸੰਕਟ ਦੀ ਘੜੀ ਵਿੱਚ ਪੰਜਾਬ ਦੇ ਕਿਸਾਨਾਂ ਨਾਲ ਹੈ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਵਿਧਾਨ ਸਭਾ ਵਿੱਚ ਕਿਸਾਨਾਂ ਦੇ ਹੱਕ ਵਿੱਚ ਇਨ੍ਹਾਂ ਕਾਲੇ ਕਾਨੂੰਨਾਂ ਦੇ ਵਿਰੁੱਧ ਮਤਾ ਪਾਉਣਗੇ ? ਕਮਲਜੀਤ ਬਰਾੜ ਨੇ ਅੱਗੇ ਕਿਹਾ ਕਿ ਮੋਦੀ ਲਾਣਾ ਪੰਜਾਬੀਆਂ ਦੀ ਤਾਸੀਰ ਨੂੰ ਨਹੀਂ ਜਾਣਦਾ ਪੰਜਾਬੀ ਆਪਣੇ ਹੱਕ ਲੈਣਾ ਚੰਗੀ ਤਰਾਂ ਜਾਣਦੇ ਹਨ ।ਜੇਕਰ ਪੰਜਾਬ ਦਾ ਿਕਸਾਨ ਆਪਣੀ ਆਈ ਤੇ ਆ ਿਗਅਾ ਤਾ ਮੋਦੀਕਿਆ ਪਾਸੋ ਝੱਲ ਨੀ ਹੋਣਾ ।

ਇੱਕ ਮੈਡੀਕਲ ਸਟੋਰ ਦੇ ਮਾਲਕ ਕੋਲੋਂ 60 ਹਜ਼ਾਰ ਦੇ ਨਸ਼ੇ ਬਰਾਮਦ-VIDEO

 ਮੋਗਾ ਤੋਂ ਪੱਤਰਕਾਰ ਜਸਵੀਰ ਨਸੀਰੇਵਾਲੀਆਂ ਦੀ ਰਿਪੋਰਟ

ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦਾ ਮੈਡੀਕਲ ਸਟੋਰ ਹੈ । ਇਸ ਵਿਅਕਤੀ ‘ਤੇ ਪਹਿਲਾਂ ਹੀ ਐਨਡੀਪੀਐਸ ਦੇ ਤਹਿਤ 4 ਕੇਸ ਦਰਜ ਹਨ, ਜਿਨ੍ਹਾਂ‘ ਚੋਂ ਇਹ ਜ਼ਮਾਨਤ ‘ਤੇ ਬਾਹਰ ਸੀ। ਜ਼ਿਲ੍ਹਾ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਤਰ ਪ੍ਰਦੇਸ਼ ਵਿੱਚ ਨਸ਼ਿਆਂ ਦਾ ਵੱਡਾ ਕਾਰੋਬਾਰ ਕਰਨ ਵਾਲੇ ਇਸ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਅਦਾਲਤ ਵਿੱਚ ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਪੁਲਿਸ ਵੱਡੇ ਨਸ਼ਾ ਵੇਚਣ ਵਾਲਿਆਂ ਤੱਕ ਪਹੁੰਚ ਸਕੇ

ਪੰਜਾਬ ਦਾ ਮਸਹੂਰ ਗਾਇਕ ਇੰਦਰਜੀਤ ਸਿੰਘ ਨਿੱਕੂ ਕਿਸਾਨਾਂ ਦੇ ਹੱਕ ਚ ਡਟੇ-VIDEO

ਕਿਸੇ ਲੋਭ ਲਾਲਚ ਤੋਂ ਪਰੇ ਮੈਂ ਕਿਸਾਨਾਂ ਨਾਲ- ਨਿੱਕੂ

ਅਤੇ ਹੋਰ ਕੀ ਕੀ ਕਿਹਾ ਆਓ ਦੇਖਦੇ ਹਾਂ ਪੱਤਰਕਾਰ ਗੁਰਸੇਵਕ ਸੋਹੀ ਦੀ ਵਿਸੇਸ ਰਿਪੋਰਟ

ਅਖ਼ਬਾਰਾਂ ਦੀ ਅਹਿਮ ਸੁਰੱਖਿਆ-VIDEO

18 October Sunday News Analysis by Dr. Baldev Singh News Host Mr. Iqbal Singh Rasulpur

ਪੰਜਾਬ ਵਿੱਚ ਸੂਬੇ ਦੇ ਸਰਬਪੱਖੀ ਵਿਕਾਸ ਲਈ ਨੀਂਹ ਨੂੰ ਮਜਬੂਤ ਕਰਨ ਉਤੇ ਜੋਰ ਦਿੱਤਾ ਜਾ ਰਿਹਾ -VIDEO

ਆਓ ਦੇਖਦੇ ਹਾਂ ਮੋਗਾ ਤੋਂ ਪੱਤਰਕਾਰ ਜਸਵੀਰ ਨਸੀਰੇਵਾਲੀਆਂ ਦੀ ਰਿਪੋਰਟ

ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ' ਸਮਾਰਟ ਵਿਲੇਜ ਮੁਹਿੰਮ ' ਦੇ ਦੂਜੇ ਗੇੜ ਦੀ ਸ਼ੁਰੂਆਤ ਹੋ ਗਈ ਹੈ। ਇਸ ਮੁਹਿੰਮ ਦਾ ਸੰਸਦ ਮੈਬਰ ਸ਼੍ਰੀ ਰਾਹੁਲ ਗਾਂਧੀ ਨੇ ਨਵੀਂ ਦਿੱਲੀ ਤੋਂ ਵੀਡੀਉ ਕਾਨਫਰੰਸਿੰਗ ਰਾਹੀਂ ਉਦਘਾਟਨ ਕੀਤਾ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਈ ਕੈਬਿਨੇਟ ਮੰਤਰੀ, ਸੰਸਦ ਮੈਂਬਰ, ਵਿਧਾੲਿਕ ਅਤੇ ਵੱਡੀ ਗਿਣਤੀ ਵਿੱਚ ਲੋਕ ਆਨਲਾਈਨ ਜੁੜੇ ਹੋਏ ਸਨ। 

ਇਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਕੀਤਾ ਗਿਆ ਜਿਸ ਵਿੱਚ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਮੁਹੰਮਦ ਸਦੀਕ ਮੁੱਖ ਮਹਿਮਾਨ ਵਜੋਂ ਪਹੁੰਚੇ। ਜਦਕਿ ਜ਼ਿਲ੍ਹਾ ਪੁਲਿਸ ਮੁਖੀ ਸ੍ਰ ਹਰਮਨਬੀਰ ਸਿੰਘ ਗਿੱਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਵਿਨੋਦ ਬਾਂਸਲ, ਐੱਸ ਡੀ ਐਮ ਮੋਗਾ ਸ੍ਰ ਸਤਵੰਤ ਸਿੰਘ ਅਤੇ ਹੋਰ ਹਾਜ਼ਰ ਸਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਹੰਮਦ ਸਦੀਕ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਉਣ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕਰ ਰਹੀ ਹੈ। 

ਸਕਾਲਰਸ਼ਿਪ ਸਕੀਮ ਘੁਟਾਲੇ ’ਚ ਧਰਮਸੋਤ ਖ਼ਿਲਾਫ਼ ਫ਼ੌਜਦਾਰੀ ਕੇਸ ਦਾਇਰ ਕਰਨ ਲਈ ਮਤਾ ਪੇਸ਼

ਚੰਡੀਗੜ੍ਹ ,  ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-   

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਕ ਮਤਾ ਪੇਸ਼ ਕਰ ਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਉਹਨਾਂ ਦੇ ਚਹੇਤੇ ਨੂੰ ਬਰਖ਼ਾਸਤ ਕੀਤੇ ਜਾਣ ਅਤੇ ਉਹਨਾਂ ਖ਼ਿਲਾ  ਫ਼ੌਜਦਾਰੀ ਕੇਸ ਦਰਜ ਕਰਨ ਦੀ ਮੰਗ ਕੀਤੀ ਕਿਉਂਕਿ ਉਹਨਾਂ ਨੇ 64ਕਰੋੜ ਰੁਪਏ ਦਾ ਐਸਸੀ ਸਕਾਲਰਸ਼ਿਪ ਘੁਟਾਲਾ ਕਰ ਕੇ ਤਿੰਨ ਲੱਖ ਦਲਿਤ ਵਿਦਿਆਰਥੀਆਂ ਦਾ ਭਵਿੱਖ ਬਰਬਾਦ ਕਰ ਦਿੱਤਾ ਹੈ ਜਦਕਿ ਪਾਰਟੀ ਨੇ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਵੀ ਝਾੜ ਪਾਏ ਜਾਣ ਦੀ ਮੰਗ ਕੀਤੀ।

ਇਹ ਮਤਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਪੇਸ਼ ਕੀਤਾ, ਨੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਦੱਸਿਆ ਕਿ ਉਹ ਮਤਾ ਪੇਸ਼ ਕਰਨ ਲਈ ਮਜਬੂਰ ਹੋਏ ਹਨ ਕਿਉਂਕਿ ਸਰਕਾਰ ਨੇ ਆਪਣਾ ਫ਼ਰਜ਼ ਅਦਾ ਨਹੀਂ ਕੀਤਾ ਤੇ ਹੁਣ ਇਹ ਪਵਿੱਤਰ ਸਦਨ ਹੀ ਦਖਲ ਦੇ ਕੇ ਐਸ ਸੀ ਭਲਾਈ ਮੰਤਰੀ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਸਿਫਾਰਸ਼ ਕਰੇ।ਉਹਨਾਂ ਕਿਹਾ ਕਿ 64ਕਰੋੜ ਰੁਪਏ ਦਾ ਘੁਟਾਲਾ ਕਰਨ ਤੋਂ ਇਲਾਵਾ ਮੰਤਰੀ ਨੇ 3 ਹਜ਼ਾਰ ਵਿਦਿਆਰਥੀਆਂ ਦਾ ਕੈਰੀਅਰ ਵੀ ਦਾਅ ’ਤੇ ਲਾ ਦਿੱਤਾ ਹੈ ਕਿਉਂਕਿ ਉਹਨਾਂ ਪਿਛਲੇ ਇਕ ਸਾਲ ਤੋਂ 309 ਕਰੋੜ ਰੁਪਏ ਵੀ ਜਾਰੀ ਨਹੀਂ ਕੀਤੇ।

ਸਪੀਕਰ ਨੂੰ ਦਲਿਤ ਭਾਈਚਾਰੇ ਨੂੰ ਵਿਧਾਨ ਸਭਾ ਉਹਨਾਂ ਦੇ ਨਾਲ ਖੜ੍ਹੀ ਹੈ ਤੇ ਉਹਨਾਂ ਦੇ ਹਿੱਤਾਂ ਦੀ ਰਾਖੀ ਲਈ ਲੋੜੀਂਦੀ ਕਾਰਵਾਈ ਕਰੇਗੀ, ਦਾ ਸਪਸ਼ਟ ਸੰਦੇਸ਼ ਭੇਜਣ ਲਈ ਕਹਿੰਦਿਆਂ ਸ੍ਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਵਿਧਾਨਸਭਾ ਨੂੰ ਐਸਸੀ ਭਲਾਈ ਮੰਤਰੀ ਤੇ ਐਸਸੀ ਭਲਾਈ ਵਿਭਾਗ ਦੇ ਸਾਬਕਾ ਡਾਇਰੈਕਟਰ ਬਲਵਿੰਦਰ ਸਿੰਘ ਧਾਲੀਵਾਲ, ਜੋ ਹੁਣ ਸਦਨ ਦਾ ਮੈਂਬਰ ਹੈ ਅਤੇ ਇਸ ਅਪਰਾਧ ਵਿਚ ਸ਼ਾਮਲ ਹੋਰ ਅਫਸਰਾਂ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਦੀ ਸਿਫਾਰਸ਼ ਕਰਨੀ ਚਾਹੀਦੀ ਹੈ। 

 ਸ੍ਰੀ ਢਿੱਲੋਂ ਨੇ ਕਿਹਾ ਕਿ ਇਸੇਤਰੀਕੇ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਵੀ ਸਦ ਵੱਲੋਂ ਝਾੜ ਪਾਈ ਜਾਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਠੋਸ ਸਬੂਤਾਂ ਨੂੰ ਅਣਡਿੱਠ ਕਰ ਕੇ ਧਰਮਸੋਤ ਨੂੰ ਸਕਾਲਰਸ਼ਿਪ ਘੁਟਾਲੇ ਵਿਚ ਕਲੀਨ ਚਿੱਟ ਦੇ ਦਿੱਤੀ ਜਦਕਿ ਪਾਰਟੀ ਨੇ ਧਰਸਮੋਤ ਤੇ ਹੋਰਨਾਂ ਵੱਲੋਂ ਕੇਸ ਵਿਚ ਕੀਤੇ ਫੌਜਦਾਰੀ ਅਪਰਾਧਾਂ ਦੀ ਪੜਤਾਲ ਲਈ ਵਿਧਾਨ ਸਭਾ ਦੀ ਕਮੇਟੀ ਗਠਿਤ ਕੀਤੇ ਜਾਣ ਦੀ ਵੀ ਮੰਗ ਕੀਤੀ।

ਮਤੇ ਵਿਚ ਕਿਹਾ ਗਿਆਕਿ ਮੁੱਖ ਸਕੱਤਰ ਨਾ ਸਿਰਫ ਧਰਮਸੋਤ ਖਿਲਾਫ ਮੌਜੂਦ ਸਬੂਤਾਂ ਨੂੰ ਅਣਡਿੱਠ ਕਰਨ ਬਲਕਿ ਮੰਤਰੀ ਨੂੰ ਕਲੀਨ ਚਿੱਟ ਦੇਣ ਸਮੇਂ ਤੈਅ ਨਿਯਮਾਵਲੀ ’ਤੇ ਵੀ ਨਾ ਚੱਲਣ ਦੀ ਦੋਸ਼ੀ ਹੈ। ਇਸ ਵਿਚ ਕਿਹਾ ਗਿਆ ਕਿ ਮੁੱਖ ਸਕੱਤਰ ਨੇ 10 ਵਿਦਿਅਕ ਅਦਾਰਿਆ ਨੂੰ 7.33 ਕਰੋੜ ਰੁਪਏ ਦੀ ਕੀਤੀ ਗਈ ਵਾਧੂ ਅਦਾਇਗੀ ਦੀ ਵਸੂਲੀ ਲਈ ਹੁਕਮ ਵੀ ਜਾਰੀ ਨਹੀਂ ਕੀਤੇ।

ਮੁੱਖ ਸਕੱਤਰ ਵੱਲੋਂ ਮਨਮਰਜ਼ੀ ਕੀਤੇ ਜਾਣ ਦਾ ਮਾਮਲਾ ਮੀਡੀਆ ਦੇ ਇਕ ਹਿੱਸੇ ਵਿਚ ਛਪੀ ਪੜਤਾਲੀਆ ਰਿਪੋਰਟ ਵਿਚ ਸਾਹਮਣੇ ਆਉਣ ਦੀ ਗੱਲ ਕਰਦਿਆਂ ਸ੍ਰੀ ਢਿੱਲੋਂ ਨੇ ਕਿਹਾ ਕਿ ਸ੍ਰੀਮਤੀ ਮਹਾਜਨ ਨੂੰ ਮਿਸਾਲੀ ਸਜ਼ਾ ਦੇਣ ਲਈ ਲੋੜੀਂਦੀ ਪ੍ਰਸ਼ਾਸਕੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਧਰਮਸੋਤ ਦੇ ਗਲਤ ਕਾਰਜਾਂ ਦਾ ਬਚਾਅ ਕਰਨ ਦੇ ਚੱਕਰ ਵਿਚ ਸੂਬੇ ਦੇ ਹਿੱਤਾਂ ਦਾ ਨੁਕਸਾਨ ਕੀਤਾ ਹੈ।

ਮਤਾ ਪੇਸ਼ ਕਰਦਿਆਂ ਸ੍ਰੀ ਢਿੱਲੋਂ ਨੇ ਵਿਧਾਨ ਸਭਾ ਦੇ ਸਪੀਕਰ ਸ੍ਰੀ ਰਾਣਾ ਕੇ ਪੀ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਮਤਾ ਪੇਸ਼ ਲਈ ਨਿਰਧਾਰਿਤ ਦਿਨਾਂ ਦਾ ਲਾਜ਼ਮੀ ਹੋਣ ਦੀ ਸ਼ਰਤ ਵੀ ਖਤਮ ਕਰ ਦੇਣ ਕਿਉਂਕਿ ਇਹ ਵਿਸ਼ੇਸ਼ ਸੈਸ਼ਨ ਵੀ ਕੁਝ ਹੀ ਦਿਨਾਂ ਦੀ ਮੋਹਲਤ ’ਤੇ ਸੱਦਿਆ ਗਿਆ ਹੈ। ਉਹਨਾਂ ਕਿਹਾ ਕਿ ਮੈਨੂੰ ਯਕੀਨਹੈ ਕਿ ਤੁਸੀਂ ਤਿੰਨ ਲੱਖ ਦਲਿਤ ਵਿਦਿਆਰਥੀਆਂ ਨਾਲ ਹੋਏ ਅਨਿਆਂ ਤੋਂ ਜਾਣੂ ਹੋਵੋਗੇ ਅਤੇ ਉਹਨਾਂ ਦੀ ਆਵਾਜ਼ ਵਿਧਾਨ ਸਭਾ ਵਿਚ ਸੁਣੀ ਜਾਣੀ ਯਕੀਨੀ ਬਣਾਓਗੇ ਤੇ ਜਿਹਨਾਂ ਨੇ ਉਹਨਾਂ ਨੂੰ ਲੁੱਟਿਆ ਤੇ ਜਿਹਨਾਂ ਨੇ ਇਹਨਾਂ ਲੁਟੇਰਿਆਂ ਦਾ ਬਚਾਅ ਕੀਤਾ, ਉਹਨਾਂ ਲਈ ਸਜ਼ਾ ਦੀ ਸਿਫਾਰਸ਼ ਯਕੀਨੀ ਬਣਾਓਗੇ।

ਵੇਰਵੇ ਸਾਂਝੇ ਕਰਦਿਆਂ ਸ੍ਰੀ ਢਿੱਲੋਂ ਨੇ ਕਿਹਾ ਕਿ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਮੁੱਖ ਸਕੱਤਰ ਤੇ 64 ਕਰੋੜ ਰੁਪਏ ਦੇ ਘੁਟਾਲੇ ਜਿਸਨੂੰ ਐਡੀਸ਼ਨਲ ਚੀਫ ਸੈਕਟਰੀ ਕਿਰਪਾ ਸ਼ੰਕਰ ਨੇ ਸੂਬੇ ਪ੍ਰਤੀ ਆਪਣਾ ਫਰਜ਼ ਨਿਭਾਉਂਦਿਆਂ ਲੋਕਾਂ ਦੇ ਧਿਆਨ ਵਿਚ ਲਿਆਂਦਾ ਸੀ, ਦੀ ਜਾਂਚ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੇ ਆਪਣਾ ਫਰਜ਼ ਨਹੀਂ ਨਿਭਾਇਆ।

ਉਹਨਾਂ ਕਿਹਾ ਕਿ ਰਿਕਾਰਡ ਵਿਚ ਮੌਜੂਦ ਸਬੂਤਾਂ ਨੂੰ ਪੇਸ਼ ਹੀ ਨਹੀਂ ਕੀਤਾ ਗਿਆ। ਐਸ ਸੀ ਭਲਾਈ ਮੰਤਰੀ ਵੱਲੋਂ ਫਾਈਲ ’ਤੇ ਪਾਇਆ ਨੋਟ ਕਿ 115 ਕਰੋੜ ਰੁਪਏ ਦੇ ਕੇਂਦਰੀ ਫੰਡ ਵਿਦਿਅਕ ਅਦਾਰਿਆਂ ਨੂੰ ਵੰਡਣ ਦੀਆਂ ਫਾਈਲਾਂ ਉਹਨਾਂ ਨੂੰ ਵਿਖਾਈਆਂ ਜਾਣ, ਨੂੰ ਵੀ ਅਣਡਿੱਠ ਕਰ ਦਿੱਤਾ ਗਿਆ। ਧਰਮਸੋਤ ਦੇ ਨੇੜਲੇ ਕਰੀਬੀ, ਜਿਸਦੀ ਪਛਾਣ ਕਿਰਪਾ ਸ਼ੰਕਰ ਸਰੋਜ ਨੇ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਗਿੱਲ ਵਜੋ. ਕੀਤੀ, ਨੂੰ ਵੀ ਛੱਡ ਦਿੱਤਾ ਗਿਆ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਸੇਕ ਧਰਮਸੋਤ ਤੱਕ ਨਾ ਪਹੁੰਚੇ।

 

ਸ਼ੈਲਰਾਂ 'ਚ ਜਿਲੇ ਤੋਂ ਬਾਹਰੋਂ ਝੋਨਾ ਲੈ ਕੇ ਆ ਰਹੇ ਟਰੱਕਾਂ ਦਾ ਘੇਰਾਓ ਕਰ ਨਾਅਰੇਬਾਜ਼ੀ

ਰੂੜੇਕੇ ਕਲਾਂ/ਬਰਨਾਲਾ ,ਅਕਤੂਬਰ 2020 (ਗੁਰਸੇਵਕ  ਸੋਹੀ)
 

  ਜ਼ਿਲ੍ਹਾ ਬਰਨਾਲਾ ਦੇ ਪਿੰਡ ਪੱਖੋ ਕਲਾਂ ਦੇ ਸ਼ੈਲਰਾਂ ਵਿਚ ਜ਼ਿਲ੍ਹੇ ਤੋਂ ਬਾਹਰੋਂ ਝੋਨਾ ਲੈ ਕੇ ਆ ਰਹੇ ਟਰੱਕਾਂ ਦਾ ਬਰਨਾਲਾ-ਮਾਨਸਾ ਮੁੱਖ ਮਾਰਗ 'ਤੇ ਘੇਰਾਓ ਕਰ ਕੇ ਭਾਰਤੀ ਕਿਸਾਨ ਯੂਨੀਅਨ ਕਾਦੀਆ, ਡਕੌਦਾ, ਕ੍ਰਾਂਤੀਕਾਰੀ, ਪੰਜਾਬ ਕਿਸਾਨ ਯੂਨੀਅਨ ਆਦਿ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਵਿਚ ਵੱਡੀ ਗਿਣਤੀ ਕਿਸਾਨਾਂ ਨੇ ਇਕੱਤਰ ਹੋ ਕੇ ਰੋਸ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ।ਸਮੂਹ ਧਰਨਾ ਕਾਰੀਆਂ ਨੇ ਡੀ.ਸੀ ਬਰਨਾਲਾ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਜ਼ਿਲੇ੍ਹ ਤੋਂ ਬਾਹਰੋਂ ਅਤੇ ਦੂਜੇ ਸੂਬਿਆਂ ਤੋਂ ਜ਼ਿਲ੍ਹਾ ਬਰਨਾਲਾ ਦੇ ਸ਼ੈਲਰਾਂ ਵਿਚ ਆ ਰਿਹਾ ਝੋਨਾ ਤੁਰੰਤ ਬੰਦ ਕੀਤਾ ਜਾਵੇ ਅਤੇ ਜ਼ਿਲੇ੍ਹ ਤੋਂ ਬਾਹਰੋਂ ਝੋਨਾ ਮੰਗਵਾਉਣ ਵਾਲੇ ਸ਼ੈਲਰਾਂ ਮਾਲਕਾਂ ਅਤੇ ਸਬੰਧਿਤ ਆੜ੍ਹਤੀਆਂ ਖ਼ਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜੇਕਰ ਜ਼ਿਲੇ੍ਹ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜ਼ਿਲੇ੍ਹ ਤੋਂ ਬਾਹਰੋਂ ਆ ਰਹੇ ਝੋਨੇ ਨੂੰ ਨਾ ਰੋਕਿਆ ਤਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਿਤ ਸ਼ੈਲਰਾਂ ਤੇ ਆੜ੍ਹਤੀਆਂ ਖ਼ਿਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ।   

 ਹੁਣ 2 ਦਿਨਾਂ ਦਾ ਹੋਵੇਗਾ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ

ਚੰਡੀਗੜ੍ਹ ,  ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-   

ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਹੁਣ 2 ਦਿਨਾਂ ਦਿਨਾਂ ਦਾ ਹੋਵੇਗਾ। ਜ਼ਿਕਰਯੋਗ ਹੈ ਕਿ ਵਿਰੋਧੀ ਪਾਰਟੀਆਂ ਸਰਕਾਰ ਤੋਂ ਵਿਧਾਨ ਸਭਾ ਇਜਲਾਸ ਦਾ ਸਮਾਂ ਵਧਾਉਣ ਦੀ ਮੰਗ ਕਰ ਰਹੀਆਂ ਹਨ। ਇਸ ਦੌਰਾਨ ਪੰਜਾਬ ਕੈਬਨਿਟ ਨੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਕਿਸੇ ਵੀ ਤਰਾਂ ਦਾ ਵਿਧਾਨਿਕ ਜਾਂ ਕਾਨੂੰਨੀ ਫ਼ੈਸਲਾ ਲੈਣ ਦੇ ਅਧਿਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੇ ਹਨ।  

ਕਪੂਰਥਲੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਮੋਦੀ ਦਾ ਪੁਤਲਾ ਫੂਕਿਆਂ

ਕਪੂਰਥਲਾ, ਅਕਤੂਬਰ 2020 -( ਗੁਰਵਿੰਦਰ ਸਿੰਘ ਬਿੱਟੂ)- ਅੱਜ ਕਪੂਰਥਲਾ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਿਸਾਨ ਵਿਰੋਧੀ ਬਿੱਲ ਵਾਪਸ ਲਵੋ ਕੇਂਦਰ ਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਬਣਾ ਕੇ ਕਪੂਰਥਲਾ ਦੇ ਵੱਖ-ਵੱਖ ਬਜ਼ਾਰਾਂ ਵਿੱਚ ਟਰੈਕਟਰ ਦੇ ਮੂਹਰੇ ਬੰਨ ਕੇ ਘੁਮਾਇਆ ਤੇ ਫਿਰ ਡੀ ਸੀ ਚੌਕ ਵਿਖੇ ਮੋਦੀ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਸਵਰਨ ਸਿੰਘ ਬਾਊਪੁਰ ਨੇ ਆਖਿਆ ਕਿ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਜਾਰੀ ਰਹੇਗਾ ਜ਼ਿਨ੍ਹਾਂ ਚਿਰ ਇਹ ਤਿੰਨੇ  ਬਿਲ ਮੋਦੀ ਸਰਕਾਰ ਵਾਪਸ ਨਹੀਂ ਲੈਦੀ ਪੰਜਾਬ ਬੀਜੇਪੀ ਲੀਡਰਾਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਕਿਸਾਨਾਂ ਨੂੰ ਸਮਝਾਉਣ ਦੀ ਬਜਾਏ ਉਹ ਮੋਦੀ ਨੂੰ ਸਮਝਾਉਣ ਕਿ ਇਹ ਤਿੰਨੇ ਬਿਲ ਘਾਤਕ ਹਨ ਤੇ ਕਿਸਾਨੀ ਦੇ ਖਿਲਾਫ ਹੈ ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਵਿਧਾਨ ਸਭਾ ਸੈਸ਼ਨ ਵਿੱਚ ਦੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਤਿੰਨੇ ਬਿਲ ਦਾ ਮਤਾ ਕਿਸਾਨਾਂ ਮਜ਼ਦੂਰਾਂ ਦੇ ਹੱਕ ਵਿੱਚ ਨਾ ਪਾਇਆ ਤੇ 2022 ਦੀਆਂ ਚੋਣਾਂ ਵੇਲੇ ਪੰਜਾਬ ਦੇ ਲੋਕ ਇਨ੍ਹਾਂ ਨੂੰ ਆਪਣੇ ਪਿੰਡਾਂ ਵਿੱਚ ਨਹੀਂ ਵੜਨ ਦੇਵਾਂਗੇ

ਐਨੀਵਸਰੀ ਦੀਆਂ ਬਹੁਤ ਬਹੁਤ ਮੁਬਾਰਕਾਂ

ਪੱਤਰਕਾਰ ਗੁਰਸੇਵਕ ਸਿੰਘ ਸੋਹੀ ਤੇ ਬੇਅੰਤ ਕੌਰ ਵਾਸੀ ਨਰੈਣਗੜ੍ਹ ਸੋਹੀਆਂ (ਬਰਨਾਲਾ) ਨੇ ਆਪਣੇ ਵਿਆਹ ਦੀ 2 ਵੀਂ ਵਰ੍ਹੇਗੰਢ ਮਨਾਈ

ਅਸਟ੍ਰੇਲੀਅਨ ਹਰਜਿੰਦਰ ਕੁਮਾਰ ਹੈਪੀ ਗਹਿਲ ਨੇ ਗੁਰਦੁਆਰਾ ਚੰਦੂਆਣਾਂ ਸਹਿਬ ਵਿੱਚ (ਸੀਸੀਟੀਵੀ) ਕੈਮਰਿਆਂ ਲਈ 20000 ਦੀ ਭੇਟਾਂ ਦਿੱਤੀ

ਮਹਿਲ ਕਲਾਂ -ਬਰਨਾਲਾ-ਅਕਤੂਬਰ 2020 (ਗੁਰਸੇਵਕ ਸਿੰਘ ਸੋਹੀ)-ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਨਰੈਣਗੜ੍ਹ ਸੋਹੀਆਂ,ਗਹਿਲਾਂ, ਛੀਨੀਵਾਲ ਖ਼ੁਰਦ,ਦੀਵਾਨੇ ਇਨ੍ਹਾਂ ਚੌਹਾਂ ਨਗਰਾਂ ਦੇ ਵਿਚਕਾਰ ਗੁਰਦੁਆਰਾ ਚੰਦੂਆਣਾਂ ਸਾਹਿਬ ਅਨਾਥ ਆਸ਼ਰਮ,ਨੇਤਰਹੀਣ ਅਤੇ ਸੰਗੀਤ ਵਿਦਿਆਲਿਆ ਜਿਨ੍ਹਾਂ ਦੀ ਦੇਖ-ਰੇਖ ਮੁੱਖ ਸੇਵਾਦਾਰ ਬਾਬਾ ਸੂਬਾ ਸਿੰਘ ਜੀ ਕਰਦੇ ਹਨ। ਅੱਜ ਆਸਟ੍ਰੇਲੀਆ ਵਿੱਚ ਵੱਸਦੇ ਹਰਜਿੰਦਰ ਕੁਮਾਰ ਹੈਪੀ ਗਹਿਲ ਜੀ ਵੱਲੋਂ 20000 ਆਪਣੀ ਨੇਕ ਕਮਾਈ ਵਿੱਚੋਂ (ਸੀਸੀਟੀਵੀ) ਕੈਮਰਿਆਂ ਲਈ ਭੇਟਾਂ ਦਿੱਤੀ ਗਈ। ਫੋਨ ਤੇ ਗੱਲਬਾਤ ਕਰਦਿਆਂ ਹੈਪੀ ਆਸਟਰੇਲੀਆ ਨੇ ਦੱਸਿਆ ਕਿ ਅਨਾਥ ਅਤੇ ਬੇਸਹਾਰਾ ਬੱਚਿਆਂ ਦੀ ਸੇਵਾ ਕਰ ਕੇ ਮੇਰੀ ਜ਼ਿੰਦਗੀ ਨੂੰ ਸਕੂਨ ਮਿਲਦਾ ਹੈ।ਮੇਰੇ ਵੱਲੋਂ ਜਿੰਨਾ ਵੀ ਹੋ ਸਕਿਆ ਗੁਰਦੁਆਰਾ ਚੰਦੂਆਂਣਾ ਸਾਹਿਬ ਲਈ ਸੇਵਾ ਜਰੂਰ ਕਰਦਾ ਰਹਾਂਗਾ। ਬਾਬਾ ਸੂਬਾ ਸਿੰਘ ਨੇ ਹਰਜਿੰਦਰ ਸਿੰਘ ਹੈਪੀ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਆਸ਼ਰਮ ਨੂੰ ਜਦੋਂ ਵੀ ਕੋਈ ਮਸੀਬਤ ਆਉਂਦੀ ਹੈ ਤਾਂ ਐਨ,ਆਰ,ਆਈ ਵੀਰ ਅਤੇ ਨਗਰ ਨਿਵਾਸੀ ਚੱਟਾਨ ਵਾਂਗੂੰ ਸਾਡੇ ਨਾਲ ਖੜ੍ਹ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਹੋ ਜਿਹੀ ਸੋਚ ਅਪਣਾਉਣੀ ਚਾਹੀਦੀ ਹੈ ਤਾਂ ਜੋ ਆਪਣੀ ਜ਼ਿੰਦਗੀ ਦੇ ਝਮੇਲਿਆਂ ਨੂੰ ਦੂਰ ਕਰਨ ਦੇ ਲਈ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ।ਅਪਣੇ ਅਨਾਥ ਆਸ਼ਰਮ ਨੂੰ ਸੋਹਣਾ ਤੇ ਸਾਫ ਸੁਥਰਾ ਬਣਾਇਆ ਜਾ ਸਕੇ ਨੇਤਰਹੀਣ ਅਤੇ ਬੇਸਹਾਰਾ ਬੱਚੇ ਪੜ੍ਹ ਲਿਖ ਕੇ ਤਰੱਕੀਆਂ ਕਰਨ।