You are here

ਪੰਜਾਬੀਆਂ ਦੀ ਤਾਸੀਰ ਨੂੰ ਨਹੀਂ ਜਾਣਦਾ ਮੋਦੀ ਲਾਣਾ ਪੰਜਾਬੀ ਨੱਕ 'ਚ ਦਮ ਕਰ ਦੇਣਗੇ 

ਕਿਸਾਨ ਜਥੇਬੰਦੀਆਂ ਨੂੰ ਦਿੱਲੀ ਸੱਦ ਕੇ ਬੇਇਜ਼ਤ ਕਰਨ ਵਾਲੀ ਮੋਦੀ ਸਰਕਾਰ ਨੂੰ ਪੰਜਾਬੀ ਮੂੰਹ ਤੋੜਵਾਂ ਜਵਾਬ ਦੇਣਗੇ -ਕਮਲਜੀਤ ਬਰਾੜ 

ਲੁਧਿਆਣਾ , ਅਕਤੂਬਰ 2020 - ( ਕੁਲਵਿੰਦਰ ਸਿੰਘ ਚੰਦੀ  )- 

ਦੇਸ਼ ਦੀ ਕਿਸਾਨੀ ਨੂੰ ਸੰਘਰਸ਼ਾਂ ਲਈ ਮਜਬੂਰ ਕਰਨ ਵਾਲੇ ਮੋਦੀ ਸਰਕਾਰ ਨੇ ਜੋ ਕਾਨੂੰਨ ਪਾਸ ਕੀਤੇ ਹਨ ਇਸ ਨਾਲ ਦੇਸ਼ ਦਾ ਹਰੇਕ ਨਾਗਰਿਕ ਚਿੰਤਾ ਦੇ ਆਲਮ ਵਿੱਚ ਹੈ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਨੂੰ ਕੇਂਦਰ ਸਰਕਾਰ ਵੱਲੋਂ ਦਿੱਲੀ ਬੁਲਾ ਕੇ ਕਿਸੇ ਵੀ ਕੈਬਨਿਟ ਮੰਤਰੀ ਵੱਲੋਂ ਉਹਨਾਂ ਨਾਲ ਗੱਲਬਾਤ ਨਾ ਕਰਨਾ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਬਹੁਤ ਵੱਡਾ ਖਿਲਵਾੜ ਕੀਤਾ ਗਿਆ ਹੈ।ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਮੋਦੀ ਸਰਕਾਰ ਹੁਕਮਰਾਨਾਂ ਵਾਂਗ ਫ਼ੈਸਲੇ ਲੈ ਰਹੀ ਹੈ ਅਤੇ ਆਕੜ ਵੀ ਜਤਾ ਰਹੀ ਹੈ ਪਰ ਪੰਜਾਬ ਦੇ ਲੋਕ ਮੁੰਹ ਤੋੜਵਾਂ ਜਵਾਬ ਦੇਣਗੇ । ਇਹ ਸ਼ਬਦ ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਕਮਲਜੀਤ ਸਿੰਘ ਬਰਾੜ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ । ਉਨ੍ਹਾਂ ਨੇ ਕਿਹਾ ਕਿ ਕੇਂਦਰ ਨੇ ਕਿਸਾਨਾਂ ਨੂੰ ਦਿੱਲੀ ਬੁਲਾ ਕੇ ਉਨ੍ਹਾਂ ਨਾਲ ਗੱਲਬਾਤ ਨਾ ਕਰਕੇ ਇੱਕ ਸੁਨਹਿਰੀ ਮੌਕਾ ਗੁਵਾ ਲਿਆ ਹੈ । ਕੇਂਦਰ ਦੀ ਭਾਜਪਾ ਸਰਕਾਰ ਨੂੰ ਚਾਹੀਦਾ ਸੀ ਕਿ ਕਿਸਾਨਾਂ ਦੀਆ ਮੰਗਾਂ ਸੁਣਨ ਲਈ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਇਸ ਮੀਟਿੰਗ ਵਿਚ ਭੇਜਦੇ ਨਾ ਕੇ ਸੈਕਟਰੀ ਨੂੰ ਉਨ੍ਹਾ ਕਿਹਾ ਕਿ ਪੰਜਾਬ ਕਾਂਗਰਸ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਅੱਗੇ ਹੋ ਕੇ ਹਰ ਸੰਘਰਸ਼ ਲੜ ਰਹੀ ਹੈ । ਉਨਾਂ ਕੇਂਦਰ ਸਰਕਾਰ ਨੂੰ ਲਲਕਾਰਿਆ ਜਾਂ ਖੇਤੀ ਕਾਨੂੰਨ ਰੱਦ ਕਰੋ ਨਹੀਂ ਤਾਂ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੋ । ਉਨਾਂ ਦੋਸ਼ ਲਾਇਆ ਕਿ ਅਸਲ ' ਚ ਇਹ ਕਾਨੂੰਨ ਦੇਸੀ ਵਿਦੇਸ਼ੀ ਕਾਰਪੋਰੇਟ ਕੰਪਨੀਆਂ ਦੇ ਹੱਕ ਵਿੱਚ ਲਿਆਂਦੇ ਗਏ ਹਨ । ਉਨਾਂ ਕਿਹਾ ਕਿ ਮੋਦੀ ਸਰਕਾਰ ਫਾਸ਼ੀਵਾਦੀ ਰਵੱਈਏ ਕਾਰਨ ਹੀ ਕਿਸਾਨਾਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ । ਉਨਾਂ ਕਿਹਾ ਕਿ ਇਸ ਸੰਘਰਸ਼ ਵਿੱਚ ਹੁਣ ਤੱਕ ਅੱਧੀ ਦਰਜਨ ਕਿਸਾਨਾਂ ਵੱਲੋਂ ਸ਼ਹੀਦੀਆਂ ਪਾਉਣਾ ਅਤੇ ਸੰਘਰਸ਼ ਦਾ ਹੋਰ ਤਿੱਖਾ ਹੋਣਾ ਸਾਬਤ ਕਰਨ ਲਈ ਕਾਫੀ ਹੈ ਕਿ ਕਿਸਾਨ ਬਿਨਾਂ ਜਿੱਤ ਤੋਂ ਪਿੱਛੇ ਹਟਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸੰਕਟ ਦੀ ਘੜੀ ਵਿੱਚ ਪੰਜਾਬ ਦੇ ਕਿਸਾਨਾਂ ਨਾਲ ਹੈ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਵਿਧਾਨ ਸਭਾ ਵਿੱਚ ਕਿਸਾਨਾਂ ਦੇ ਹੱਕ ਵਿੱਚ ਇਨ੍ਹਾਂ ਕਾਲੇ ਕਾਨੂੰਨਾਂ ਦੇ ਵਿਰੁੱਧ ਮਤਾ ਪਾਉਣਗੇ ? ਕਮਲਜੀਤ ਬਰਾੜ ਨੇ ਅੱਗੇ ਕਿਹਾ ਕਿ ਮੋਦੀ ਲਾਣਾ ਪੰਜਾਬੀਆਂ ਦੀ ਤਾਸੀਰ ਨੂੰ ਨਹੀਂ ਜਾਣਦਾ ਪੰਜਾਬੀ ਆਪਣੇ ਹੱਕ ਲੈਣਾ ਚੰਗੀ ਤਰਾਂ ਜਾਣਦੇ ਹਨ ।ਜੇਕਰ ਪੰਜਾਬ ਦਾ ਿਕਸਾਨ ਆਪਣੀ ਆਈ ਤੇ ਆ ਿਗਅਾ ਤਾ ਮੋਦੀਕਿਆ ਪਾਸੋ ਝੱਲ ਨੀ ਹੋਣਾ ।