You are here

ਪੰਜਾਬ

ਕਈ ਮਹੀਨਿਆਂ ਦੇ ਇਕਾਂਤਵਾਸ ਤੋਂ ਬਾਦ ਅੱਜ ਨਵਜੋਤ ਸਿੱਧੂ ਕਾਂਗਰਸ ਦੀ ਸਟੇਜ ਤੇ ਨਜ਼ਰ ਆਏ

ਹਿਮਾਚਲ ਸਰਕਾਰ ਸੇਬ 'ਤੇ MSP ਦੇ ਸਕਦੀ ਐ ਤਾਂ ਪੰਜਾਬ ਸਰਕਾਰ ਕਿਉਂ ਨਹੀਂ - ਸਿੱਧੂ

ਬੱਧਨੀ ਕਲਾਂ/ਮੋਗਾ, ਅਕਤੂਬਰ 2020 -(ਬਲਬੀਰ ਸਿੰਘ ਬਾਠ)- ਅੱਜ ਕਈ ਮਹੀਨਿਆਂ ਦਾ ਇਕਾਂਤਵਾਸ ਕਟਨ ਤੋਂ ਬਾਦ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਤੇ ਆਪਣੇ ਪੁਰਾਣੇ ਸਾਥੀਆਂ ਨਾਲ ਸਟੇਜ ਸਾਂਝੀ ਕਰਦੇ ਰੈਲੀ ਨੂੰ ਸੰਬੋਧਨ ਹੁੰਦੀਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਿਸਾਨ ਦੇਸ਼ ਦੀ ਰੀੜ੍ਹ ਹੈ। ਕਿਸਾਨਾਂ ਖ਼ਿਲਾਫ਼ ਕੋਈ ਵੀ ਕਦਮ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਿੱਧੂ ਨੇ ਪੰਜਾਬ ਕਾਂਗਰਸ 'ਤੇ ਵੀ ਨਿਸ਼ਾਨਾ ਵਿੰਨ੍ਹਿਆ। ਸਿੱਧੂ ਨੇ ਕਿਹਾ ਕਿ ਜਦ ਹਿਮਾਚਲ ਦੀ ਸਰਕਾਰ ਸੇਬ 'ਤੇ ਐੱਮਐੱਸਪੀ ਦੇ ਸਕਦੀ ਹੈ ਤਾਂ ਪੰਜਾਬ ਸਰਕਾਰ ਆਪਣੀ ਐੱਮਐੱਸਪੀ ਕਿਉਂ ਨਹੀਂ ਦੇ ਸਕਦੀ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਦਾਲਾਂ ਤੇ ਤੇਲ ਇੰਪੋਰਟ ਕਰਦਾ ਹੈ। ਕਿਸਾਨ ਉਸ ਨੂੰ ਕਿਉਂ ਨਹੀਂ ਬੀਜ ਸਕਦਾ। ਮੰਚ ਤੋਂ ਸਿੱਧੂ ਨੇ ਕਿਹਾ ਕਿ ਸਭ ਤੋਂ ਪਹਿਲਾਂ ਰਾਹੁਲ, ਫਿਰ ਜਾਖੜ ਤੇ ਹਰੀਸ਼ ਰਾਵਤ ਤੋਂ ਬਾਅਦ ਕੈਪਟਨ ਦਾ ਨਾਂ ਲਿਆ। ਸਿੱਧੂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਨੂੰ ਸਵਾਬਲੰਬੀ ਬਣਨਾ ਪਵੇਗਾ। ਸਿੱਧੂ ਜਦੋਂ ਬੋਲ ਰਹੇ ਸਨ ਤਾਂ ਕਾਂਗਰਸ ਲੀਡਰ ਥੋੜ੍ਹੇ ਅਸਹਿਜ ਹੋ ਗਈ। ਜਿਸ 'ਤੇ ਹਰੀਸ਼ ਰਾਵਤ ਆਪਣੀ ਸੀਟ ਤੋਂ ਉਠੇ ਤੇ ਬਾਅਦ 'ਚ ਸਿੱਧੂ ਨੇ ਆਪਣਾ ਭਾਸ਼ਨ ਖ਼ਤਮ ਕੀਤਾ, ਉਦੋਂ ਰਾਵਤ ਆਪਣੀ ਸੀਟ 'ਤੇ ਬੈਠੇ।

Chandigarh Police Lathi Charge Sukhbir Harsimrat Detained.

Chandigarh(B.S Sharma & Rana Shek Dulat)The Shiromani Akali Dal farmer reached the Chandigarh border late in the night, leaving in the morning from three placards in Punjab to protest against the new agricultural laws. Police resorted to lathicharge and released water cannons to chase down the Akalis trying to enter Chandigarh. Many activists were injured in this. The police took into custody several Akalis, including SAD president Sukhbir Badal and Harsimrat Kaur. They were released after about half an hour in custody at around 11 pm. At the same time, people faced a lot of trouble due to the jam caused by the demonstration.

Rahul Gandhi’s Tractors Relly in Punjab 10 Thousand Police Personnel Deployed In Protest Against Agriculture Law.

Chandigarh(B.S Sharma & Rana Shek Dulat) Congress leader Rahul Gandhi is going to hold a huge tractor rally in Punjab tomorrow to protest against the agricultural law and in support of farmers. Thousands of farmers are expected to attend this rally. The rally will include five thousand tractors. Congress ministers, MLAs and all veterans have been asked to be present at the rally.This rally starting from Moga will end in Delhi via Haryana. The Congress and the entire administration of Punjab have entered the field regarding the rally. 10 thousand police personnel have been deployed across the state by the Punjab government, making adequate security arrangements. DGP Dinkar Gupta himself arrived at Badhikalan in Moga to take stock of the tractor rally. He was accompanied by all the senior officials, including SSP of about 15 districts. Many stalwarts including CM's advisor Captain Sandeep Sandhu arrived to take stock of the preparations for the rally.

ਪੈਨਸ਼ਨਰਜ਼ ਐਸੋਸੀਏਸ਼ਨ ਸਬ ਡਵੀਜ਼ਨ ਮਹਿਲ ਕਲਾਂ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ ਹੋਈ।

ਸਮੇਂ ਦੀਆਂ ਸਰਕਾਰਾਂ ਰਿਟਾਇਰ ਕਰਮਚਾਰੀਆਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਦੀਆਂ ਆ ਰਹੀਆਂ.ਸੁਖਜੰਟ.ਪਾਰਸ

5 ਅਕਤੂਬਰ ਨੂੰ ਮੰਡਲ ਬਰਨਾਲਾ 8 ਨੂੰ ਮਲੇਰਕੋਟਲਾ ਅਤੇ 9 ਧੂਰੀ ਮੰਡਲ ਵਿਖੇ ਧਰਨੇ ਦਿੱਤੇ ਜਾਣਗੇ

ਮਹਿਲ ਕਲਾਂ/ਬਰਨਾਲਾ-ਅਕਤੂਬਰ 2020 -(ਗੁਰਸੇਵਕ ਸਿੰਘ ਸੋਹੀ)- ਪੈਨਸ਼ਨਰਜ਼ ਐਸੋਸੀਏਸ਼ਨ ਰਿਟਾਇਰ ਕਰਮਚਾਰੀਆਂ ਸਬ ਡਵੀਜ਼ਨ ਮਹਿਲ ਕਲਾਂ ਦੇ ਸਮੂਹ ਰਿਟਾਇਰ ਕਰਮਚਾਰੀਆਂ ਦੀ ਡਵੀਜ਼ਨ ਪੱਧਰੀ ਮੀਟਿੰਗ ਜਥੇਬੰਦੀ ਦੇ ਆਗੂ ਪਾਰਸ ਦੀ ਪ੍ਰਧਾਨਗੀ ਹੇਠ ਦੀ ਅਨਾਜ ਮੰਡੀ ਮਹਿਲ ਕਲਾਂ ਵਿਖੇ ਹੋਈ ਇਸ ਮੌਕੇ ਸਬ ਡਵੀਜ਼ਨ ਮਹਿਲ ਕਲਾਂ ਦੇ ਪ੍ਰਧਾਨ ਸੁਖਜੰਤ ਸਿੰਘ ਸੀਨੀਅਰ ਆਗੂ ਪਾਰਸ ਬਿੱਕਰ ਸਿੰਘ ਹਰਬੰਸ ਸਿੰਘ ਹਮੀਦੀ ਸ਼ਿੰਗਾਰਾ ਸਿੰਘ ਕੁਰੜ ਜਗਮੇਲ ਸਿੰਘ ਤੇ ਭਾਗ ਸਿੰਘ ਨੇ ਮੀਟਿੰਗ ਨੂੰ ਸਬੋਧਨ ਕਰਦਿਆਂ ਕਿਹਾ ਕਿ ਰਿਟਾਇਰ ਕਰਮਚਾਰੀਆਂ ਦੀਆਂ ਮੰਗਾਂ ਨੂੰ ਸਰਕਾਰ ਅਤੇ ਮਹਿਕਮੇ ਵੱਲੋਂ ਲਗਾਤਾਰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਕਿਉਂਕਿ ਜਥੇਬੰਦੀ ਵੱਲੋਂ ਲਗਾਤਾਰ ਕਰਮਚਾਰੀਆਂ ਨੂੰ ਬਕਾਏ ਡੀਏ ਦੀਆਂ ਕਿਸਤਾਂ ਤੇ ਛੇਵੇਂ  ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਰਿਟਾਇਰ ਮੁਲਾਜ਼ਮਾਂ ਨੂੰ ਕੁਨੈਕਸ਼ਨ ਲਾਗੂ ਕਰਨ ਅਤੇ ਮੁਲਾਜ਼ਮਾਂ ਦੇ ਟੀ ਏ ਡੀ ਏ ਲਾਗੂ ਕਰਵਾਉਣ ਲਈ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉਨ੍ਹਾਂ ਕਿਹਾ ਕਿ ਪੈਨਸ਼ਨਰਜ਼ ਐਸੋਸੀਏਸ਼ਨ ਜਥੇਬੰਦੀ ਪਿਛਲੇ ਲੰਬੇ ਸਮੇਂ ਤੋਂ ਰਿਟਾਇਰ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਲਈ ਲਗਾਤਾਰ ਸੰਘਰਸ਼ ਕਰਕੇ ਉਨ੍ਹਾਂ ਦੇ ਹੱਕ ਦੀ ਲੜਾਈ ਲੜਦੀ ਆ ਰਹੀ ਹੈ ਉਨ੍ਹਾਂ ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਖੇਤੀ ਕਾਨੂੰਨ ਪਾਸ ਕਰਨ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਜਾ ਰਹੇ ਸੰਘਰਸ਼ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਸਰਕਲ ਬਰਨਾਲਾ ਅਧੀਨ ਪੈਂਦੇ ਬਰਨਾਲਾ ਮੰਡਲ ਵਿਖੇ 5 ਅਕਤੂਬਰ ਮਲੇਰਕੋਟਲਾ ਮੰਡਲਾਂ ਵਿਖੇ 8 ਅਕਤੂਬਰ ਧੂਰੀ ਮੰਡਲ ਵਿਖੇ 9 ਅਕਤੂਬਰ ਨੂੰ ਕਰਮਚਾਰੀਆਂ ਦੀਆਂ ਭੱਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਧਰਨੇ ਦਿੱਤੇ ਜਾਣਗੇ ਉਕਤ ਆਗੂਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਰਿਟਾਇਰ ਕਰਮਚਾਰੀਆਂ ਨੂੰ ਬਕਾਏ ਤੇ ਡੀ ਏ ਦੀਆਂ ਕਿਸ਼ਤਾਂ ਛੇਵੇਂ ਕਮਿਸ਼ਨ ਦੀ ਰਿਪੋਰਟ ਜਲਦੀ ਲਾਗੂ ਕਰਨ ਮੁਲਾਜ਼ਮਾਂ ਦੇ ਟੀ ਏ ਡੀ ਕੇ ਲਾਗੂ ਕੀਤਾ ਜਾਵੇ ਉਨ੍ਹਾਂ ਸਮੂਹ ਸੇਵਾ ਮੁਕਤ ਕਰਮਚਾਰੀਆਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਮੰਡਲ ਪੱਧਰ ਤੇ ਦਿੱਤੇ ਜਾ ਰਹੇ ਧਰਨਿਆਂ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਇਸ ਮੌਕੇ ਜਥੇਬੰਦੀ ਦੇ ਆਗੂ ਚਮਕੌਰ ਸਿੰਘ ਨਿਰਮਲ ਸਿੰਘ ਬਾਬਾ ਹਰਿੰਦਰ ਦਾਸ ਸੁਰਜੀਤ ਸਿੰਘ ਅਮਰੀਕ ਸਿੰਘ ਮਹਿੰਦਰ ਸਿੰਘ ਸ਼ਿੰਗਾਰਾ ਸਿੰਘ ਕੋਟ ਆਦਿ ਨੇ ਵੀ ਆਪਣੇ ਵਿਚਾਰ ਰੱਖੇ।

ਸੀ.ਅੈਚ.ਸੀ.ਹਸਪਤਾਲ ਪਿੰਡ ਚੰਨਣਵਾਲ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ 22 ਵਿਅਕਤੀਆਂ ਦੀ ਕੈਂਪ ਲਗਾ ਕੇ ਸੈਂਪਲਿੰਗ ਕੀਤੀ ਗਈ

ਮਹਿਲ ਕਲਾਂ/-ਬਰਨਾਲਾ-ਅਕਤੂਬਰ 2020 -(ਗੁਰਸੇਵਕ ਸਿੰਘ ਸੋਹੀ)-ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹੁਕਮਾਂ ਸਿਵਲ ਸਰਜਨ ਬਰਨਾਲਾ ਗੁਰਿੰਦਰਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ ਹਰਜਿੰਦਰ ਸਿੰਘ ਆਂਡਲੂ ਦੀ ਅਗਵਾਈ ਹੇਠ ਅਤੇ ਮੈਡੀਕਲ ਅਫ਼ਸਰ ਡਾ ਜਸਪਿੰਦਰ ਸਿੰਘ ਵਾਲੀਆ ਦੀ ਦੇਖ ਰੇਖ ਹੇਠ ਸੀ ਐੱਚ ਸੀ ਹਸਪਤਾਲ ਪਿੰਡ ਚੰਨਣਵਾਲ ਵਿਖੇ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਕੈਂਪ ਲਗਾ ਕੇ 22 ਵਿਅਕਤੀਆਂ ਦੀ ਸੈਂਪਲਿੰਗ ਕੀਤੀ ਗਈ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਦੇ ਇੰਸਪੈਕਟਰ ਜਗਸੀਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ 19 ਕੋਵਿਡ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ ਕੈਂਪ ਲਗਾ ਕੇ ਇੱਕੋ ਸਮੇਂ 22 ਵਿਅਕਤੀਆਂ ਦੀ ਸੈਂਪਲਿੰਗ ਕਰ ਕੇ ਜਾਂਚ ਲਈ ਸੈਂਪਲ ਭਰੇ ਗਏ ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਅਤੇ ਪੰਚਾਇਤਾਂ ਵੱਲੋਂ ਸਿਹਤ ਵਿਭਾਗ ਦੀ ਵਿੱਢੀ ਸੈਂਪਲਿੰਗ ਮੁਹਿੰਮ ਨੂੰ ਲੋਕਾਂ ਵੱਲੋਂ ਭਰਵਾਂ ਹੰਗਾਰਾ ਦਿੱਤਾ ਜਾ ਰਿਹਾ ਹੈ ਕਿਉਂਕਿ ਲੋਕਾਂ ਵੱਲੋਂ ਖੁਦ ਕੈਂਪਾਂ ਵਿੱਚ ਆ ਕੇ ਸੈਂਪਿਲੰਗ ਕਰਵਾਈ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਹਰ ਇੱਕ ਵਿਅਕਤੀ ਨੂੰ ਤੰਦਰੁਸਤ ਰਹਿਣ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਸਾਵਧਾਨੀਆਂ ਅਤੇ ਹੁਕਮਾਂ ਦੀ ਪਾਲਣਾ ਕਰਨ ਲਈ ਸਾਨੂੰ ਮਾਸਕ ਜਾਂ ਰੁਮਾਲ ਦੀ ਵਰਤੋਂ ਕਰਕੇ ਮੂੰਹ ਅਤੇ ਨੱਕ ਢੱਕਣ ਹੱਥਾਂ ਨੂੰ ਲਗਾਤਾਰ ਸਾਬਣ ਨਾਲ ਧੋਣਾ ਅਤੇ ਇੱਕ ਦੂਜੇ ਤੋਂ ਸਮਾਜਕ ਦੂਰੀ ਬਣਾਈ ਰੱਖਣ ਦੀ ਅਪੀਲ ਕੀਤੀ ਇਸ ਮੌਕੇ ਸੀ ਐੱਚ ਓ ਪਰਮਜੀਤ ਕੌਰ ੲੇ ਐਨ ਐਮ ਓ ਕਿਰਨਜੀਤ ਕੌਰ ਜਗਰਾਜ ਸਿੰਘ ਸੁਖਦੇਵ ਸਿੰਘ ਆਦਿ ਵੀ ਹਾਜ਼ਰ ਸਨ।

ਥਾਣਾ ਠੁੱਲੀਵਾਲ ਦੇ ਮੁਖੀ ਲਖਵਿੰਦਰ ਸਿੰਘ ਜਲਾਲਪੁਰ ਦੇ 36 ਸਾਲਾਂ ਦਾ ਕਾਰਜਕਾਲ ਪੂਰਾ ਹੋਣ ਤੇ ਸੇਵਾਮੁਕਤੀ ਤੇ ਵਿਦਾਇਗੀ ਪਾਰਟੀ ਦਿੱਤੀ   

ਐਸਪੀਡੀ ਵਿਰਕ ਅਤੇ ਆਈਪੀਐੱਸ ਜੈਨ ਨੇ ਜਲਾਲਪੁਰ ਵੱਲੋਂ ਪੁਲੀਸ ਵਿਭਾਗ ਵਿੱਚ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ  

ਮਹਿਲ ਕਲਾਂ/ਬਰਨਾਲਾ-ਅਕਤੂਬਰ (ਗੁਰਸੇਵਕ ਸਿੰਘ ਸੋਹੀ)- ਜ਼ਿਲ੍ਹਾ ਪ੍ਰਸ਼ਾਸਨ ਇਲਾਕੇ ਦੀਆਂ ਪੰਚਾਇਤਾਂ ਕਲੱਬਾਂ ਵੱਲੋਂ ਸੇਵਾ ਮੁਕਤ ਹੋਏ ਲਖਵਿੰਦਰ ਸਿੰਘ ਐੱਸਐੱਚਓ   ਜਲਾਲਪੁਰ ਨੂੰ ਵੱਖ-ਵੱਖ ਗਿਫਟਾਂ ਅਤੇ ਸਨਮਾਨ ਚਿੰਨ ਭੇਟ ਕਰਕੇ ਸਨਮਾਨ ਕੀਤਾ।  ਪੰਜਾਬ ਪੁਲੀਸ ਵਿੱਚ ਪਿਛਲੇ ਲੰਬੇ ਸਮੇਂ ਤੋਂ ਥਾਣਾ ਠੁੱਲੀਵਾਲ ਵਿਖੇ ਐਸ ਅੈਚ.ਓ ਵਜੋਂ ਸਭਾਵਾਂ ਨਿਭਾਉਂਦੇ ਆ ਰਹੇ ਥਾਣਾ ਮੁਖੀ ਲਖਵਿੰਦਰ ਸਿੰਘ ਜਲਾਲਪੁਰ ਪਟਿਆਲਾ ਦੇ ਆਪਣੇ 36 ਸਾਲਾਂ ਦੀ ਸਰਵਿਸ ਦਾ ਕਾਰਜਕਾਲ ਪੂਰਾ ਹੋਣ ਤੇ ਉਨ੍ਹਾਂ ਨੂੰ ਸਮੂਹ ਸਟਾਫ਼ ਵੱਲੋਂ ਸੇਵਾ ਮੁਕਤ ਹੋਣ ਤੇ ਵਿਦਾਇਗੀ ਪਾਰਟੀ ਦਿੱਤੀ ਗਈ ਇਸ ਮੌਕੇ ਐਸਪੀਡੀ ਬਰਨਾਲਾ ਸੁਖਦੇਵ ਸਿੰਘ ਵਿਰਕ ਅਤੇ ਆਈਪੀਐੱਸ ਅਫਸਰ ਡਾ ਪ੍ਰੱਗਿਆ ਜੈਨ ਨੇ ਥਾਣਾ ਠੁੱਲੀਵਾਲ ਦੇ ਮੁਖੀ ਲਖਵਿੰਦਰ ਸਿੰਘ ਜਲਾਲਪੁਰ ਪਟਿਆਲਾ ਦੇ ਸੇਵਾ ਮੁਕਤ ਹੋਣ ਤੇ ਉਨ੍ਹਾਂ ਦੀਆਂ ਪੁਲਸ ਵਿਭਾਗ ਵਿੱਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੁਲੀਸ ਵਿਭਾਗ ਵਿੱਚ ਜ਼ਿਲ੍ਹਾ ਪਟਿਆਲਾ,ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਆਪਣੀ ਡਿਊਟੀ ਦੀਆਂ ਸੇਵਾਵਾਂ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਇਆ ਕਿਉਂਕਿ ਸਰਕਾਰ ਅਤੇ ਪ੍ਰਸ਼ਾਸਨ ਦੇ ਹਿਤਾਂ ਅਨੁਸਾਰ ਜਿੱਥੇ ਵੀ ਉਨ੍ਹਾਂ ਦੀ ਡਿਊਟੀ ਲਗਾਈ ਗਈ ਉਨ੍ਹਾਂ ਨੇ ਆਪਣੀ ਬਣਦੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ ਉਨ੍ਹਾਂ ਕਿਹਾ ਕਿ ਅੱਜ ਲਖਵਿੰਦਰ ਸਿੰਘ ਜਲਾਲਪੁਰ ਵੱਲੋਂ ਇਮਾਨਦਾਰੀ ਅਤੇ ਤਨਦੇਹੀ ਨਾਲ ਸਾਫ ਸੁਥਰੇ ਅਕਸ ਨਾਲ ਨਿਭਾਈਆਂ ਸੇਵਾਵਾਂ ਤੋਂ ਪ੍ਰੇਰਨਾ ਲੈ ਕੇ ਪੁਲੀਸ ਵਿਭਾਗ ਵਿੱਚ ਆਪਣੀ ਡਿਊਟੀ ਦੀਆਂ ਸੇਵਾਵਾਂ ਨਿਭਾ ਰਹੇ ਹੋਰ ਕਰਮਚਾਰੀਆਂ ਨੂੰ ਵੀ ਆਪਣੀ ਬਣਦੀ ਜ਼ਿੰਮੇਵਾਰੀ ਸਾਫ ਸਫ਼ਰ ਅਕਸ ਨਾਲ ਨੂੰ ਨਿਭਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਸਰਪੰਚ ਜਸਵੰਤ ਸਿੰਘ ਜੌਹਲ ਪੰਡੋਰੀ ਨੇ ਪੁਲੀਸ ਅਧਿਕਾਰੀ ਲਖਵਿੰਦਰ ਸਿੰਘ ਦੇ ਸੇਵਾ ਮੁਕਤ ਹੋਣ ਤੇ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣਾ ਕਾਰਜਕਾਲ ਪੂਰੇ ਸਾਲ ਸਾਫ਼ ਸੁਥਰੇ ਅਕਸ ਨਾਲ ਪੂਰਾ ਕੀਤਾ ਅਤੇ ਡਿਊਟੀ ਦੀਆਂ ਸੇਵਾਵਾਂ ਸਮੇਂ ਵੱਖ ਵੱਖ ਥਾਣਿਆਂ ਅੰਦਰ ਉਨ੍ਹਾਂ ਵੱਲੋਂ ਚੁਣੇ ਹੋਏ ਨੁਮਾਇੰਦਿਆਂ ਨੂੰ ਪੂਰਾ ਮਾਨ ਸਤਿਕਾਰ ਦਿੱਤਾ ਅਤੇ ਆਮ ਲੋਕਾਂ ਦੇ ਮਸਲਿਆਂ ਨੂੰ ਨਿੱਜੀ ਦਿਲਚਸਪੀ ਲੈ ਕੇ ਸੁਲਝਾਉਂਦੇ ਰਹੇ ਉਨ੍ਹਾਂ ਕਿਹਾ ਕਿ ਅੱਜ ਅਜਿਹੇ ਪੁਲੀਸ ਅਧਿਕਾਰੀਆਂ ਦੀਆਂ ਸੇਵਾਵਾਂ ਤੋਂ ਪ੍ਰੇਰਨਾ ਲੈ ਕੇ ਪੰਜਾਬ ਪੁਲੀਸ ਵਿੱਚ ਆਪਣੀਆਂ ਸੇਵਾਵਾਂ ਨੂੰ ਦੇ ਆ ਰਹੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਅਤੇ ਸਾਫ ਸੁਥਰੇ ਅਕਸ ਨਾਲ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਸਮੂਹ ਸਟਾਫ ਇਲਾਕੇ ਦੇ ਸਰਪੰਚਾਂ ਪੰਚਾਂ ਕਲੱਬਾਂ ਅਤੇ ਮੁਹਤ ਵਾਰ ਵਿਅਕਤੀਆਂ ਨੇ ਸੇਵਾ ਮੁਕਤ ਹੋਏ ਥਾਣਾ ਮੁਖੀ ਲਖਵਿੰਦਰ ਸਿੰਘ ਜਲਾਲਪੁਰ ਨੂੰ ਵਧਾਈ ਦਿੰਦਿਆਂ ਉਨ੍ਹਾਂ ਦਾ ਵੱਖ-ਵੱਖ ਗਿਫਟਾਂ ਅਤੇ ਸਨਮਾਨ ਚਿੰਨ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਸੇਵਾ ਮੁਕਤ ਹੋਏ ਲਖਵਿੰਦਰ ਸਿੰਘ ਜਲਾਲਪੁਰ ਨੇ ਜ਼ਿਲ੍ਹਾ ਪ੍ਰਸ਼ਾਸਨ ਪੰਚਾਇਤਾਂ ਮੋਹਤਵਰ ਵਿਅਕਤੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਮਾਣ ਸਨਮਾਨ ਮੈਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਇਲਾਕੇ ਦੀਆਂ ਪੰਚਾਇਤਾਂ ਅਤੇ ਮੁਹਤਬਰ ਵਿਅਕਤੀਆਂ ਵੱਲੋਂ ਦਿੱਤਾ ਗਿਆ ਹੈ ਉਹ ਉਸ ਦਾ ਮੈਂ ਸਦਾ ਰਿਣੀ ਰਹਾਂਗਾ ਉਨ੍ਹਾਂ ਕਿਹਾ ਕਿ 26 ਮਾਰਚ 1983 ਨੂੰ ਮੈਂ ਪੰਜਾਬ ਪੁਲੀਸ ਵਿੱਚ ਪਟਿਆਲਾ ਵਿਖੇ ਭਰਤੀ ਹੋਇਆ ਸੀ 1984 ਵਿੱਚ ਪਟਿਆਲਾ ਵਿਸ਼ੇਸ਼ ਸੇਵਾਵਾਂ ਦੇਣ ਤੋਂ ਬਾਅਦ 26 ਮਾਰਚ 1985 ਨੂੰ ਪੰਜਾਬ ਪੁਲੀਸ ਵਿੱਚ ਨੰਬਰ ਮਿਲਣ ਤੋਂ ਬਾਅਦ ਜ਼ਿਲ੍ਹਾ ਪਟਿਆਲਾ ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਅੰਦਰ ਵੱਖ ਵੱਖ ਥਾਣਿਆਂ ਵਿੱਚ ਵੱਖ ਵੱਖ ਅਹੁਦਿਆਂ ਉਪਰ ਰਹਿ ਕੇ ਸਮਾਜ ਦੇ ਲੋਕਾਂ ਦੀ ਸੇਵਾ ਕੀਤੀ ਇਸ ਮੌਕੇ ਥਾਣਾ ਮਹਿਲ ਕਲਾਂ ਦੇ ਮੁਖੀ ਜਸਵਿੰਦਰ ਕੌਰ ਥਾਣਾ ਟੱਲੇਵਾਲ ਦੀ ਮੁਖੀ ਅਮਨਦੀਪ ਕੌਰ ਅਤੇ ਥਾਣਾ ਠੁੱਲੀਵਾਲ ਦੇ ਨਵੇਂ ਆਏ ਮੁਖੀ ਰਣਜੀਤ ਸਿੰਘ ਨੇ ਥਾਣਾ ਮੁਖੀ ਲਖਵਿੰਦਰ ਸਿੰਘ ਜਲਾਲਪੁਰ ਦੇ ਸੇਵਾ ਮੁਕਤ ਹੋਣ ਤੇ ਆਪਣੇ ਵੱਲੋਂ ਵਧਾਈ ਦਿੱਤੀ ਇਸ ਮੌਕੇ ਸਰਪੰਚ ਸਰਦਾਰਾ ਸਿੰਘ ਠੁੱਲੇਵਾਲ ਪੰਚ ਜਸਵਿੰਦਰ ਸਿੰਘ ਮਾਂਗਟ ਹਮੀਦੀ ਏਕਮ ਸਿੰਘ ਦਿਉਲ ਗਮਦੂਰ ਸਿੰਘ ਖਿਆਲੀ, ਬਲਜਿੰਦਰ ਸਿੰਘ ਮਿਸ਼ਰਾ ਵਜੀਦਕੇ ਕਲਾਂ ਸਰਪੰਚ ਦੀਸਾ ਬੇਗਮ ਮਾਂਗੇਵਾਲ ਸਾਬਕਾ ਬਲਾਕ ਸੰਮਤੀ ਮੈਂਬਰ ਜਰਨੈਲ ਸਿੰਘ ਭੋਲਾ ਠੁੱਲੀਵਾਲ ਪੰਚ ਪਰਮਿੰਦਰ ਸਿੰਘ ਸ਼ੰਮੀ ਠੁੱਲੀਵਾਲ ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਬਰਨਾਲਾ ਦੇ ਸੀਨੀਅਰ ਮੀਤ ਪ੍ਰਧਾਨ ਨੰਬਰਦਾਰ ਗੁਰਮੁੱਖ ਸਿੰਘ ਹਮੀਦੀ ਸਬ ਤਹਿਸੀਲ ਮਹਿਲ ਕਲਾਂ ਦੇ ਸੀਨੀਅਰ ਮੀਤ ਪ੍ਰਧਾਨ ਨੰਬਰਦਾਰ ਸੁਖਵਿੰਦਰ ਸਿੰਘ ਠੁੱਲੀਵਾਲ ਬਲਵਿੰਦਰ ਸਿੰਘ ਕਾਕਾ ਗੁੰਮਟੀ ਸਰਪੰਚ ਦਰਸ਼ਨ ਸਿੰਘ ਨੰਗਲ ਸਰਪੰਚ ਬਲਬੀਰ ਸਿੰਘ ਕਰਮਗੜ੍ਹ ਤੋਂ ਇਲਾਵਾ ਐੱਸ ਆਈ ਸੱਤਪਾਲ ਸਿੰਘ ਏ ਐੱਸ ਆਈ ਗੁਰਤੇਜ ਸਿੰਘ ਬਲਬੀਰ ਸਿੰਘ ਮਨਜੀਤ ਸਿੰਘ ਰਣਜੀਤ ਸਿੰਘ ਮੁਨਸ਼ੀ ਗੁਰਦੀਪ ਸਿੰਘ ਸਮੇਤ ਇਲਾਕੇ ਦੇ ਸਮੂਹ ਪੰਚ ਸਰਪੰਚ ਕਲੱਬਾਂ ਦੇ ਅਹੁਦੇਦਾਰਾਂ ਤੇ ਸਮੂਹ ਸਟਾਫ ਦੇ ਕਰਮਚਾਰੀ ਵੀ ਹਾਜ਼ਰ ਸਨ।

ਗੈਂਗ ਰੇਪ ਲੜਕੀ ਦੇ ਪੋਸਟਮਾਰਟਮ ਦੀ ਰਿਪੋਰਟ 'ਚ ਸਾਹਮਣੇ ਆਈ ਹੈਵਾਨੀਅਤ

ਬਲਰਾਮਪੁਰ, ਅਕਤੂਬਰ 2020 -(ਏਜੰਸੀ)-ਉੱਤਰ ਪ੍ਰਦੇਸ਼ 'ਚ ਬਲਰਾਮਪੁਰ ਜ਼ਿਲ੍ਹੇ ਦੇ ਗੈਂਸੜੀ ਥਾਣੇ ਖੇਤਰ 'ਚ ਪੰਜ ਦਿਨ ਪਹਿਲਾਂ ਵਿਦਿਆਰਥਣ ਨਾਲ ਸਮੂਹਿਕ ਜਬਰ ਜਨਾਹ ਤੇ ਮੌਤ ਮਾਮਲੇ ਦੀ ਹਕੀਕਤ ਸਾਹਮਣੇ ਆਈ ਹੈ ਤਾਂ ਲੋਕਾਂ ਦੇ ਰੌਂਗੜੇ ਖੜ੍ਹੇ ਹੋ ਗਏ। ਪੋਸਟਮਾਰਟਮ ਰਿਪੋਰਟ 'ਚ ਵਿਦਿਆਰਥਣ ਨਾਲ ਹੋਈ ਹੈਵਾਨੀਅਤ ਦਾ ਪਰਦਾਫਾਸ਼ ਹੋਇਆ ਹੈ। ਉਸ ਦੇ ਪੂਰੇ ਸਰੀਰ 'ਤੇ 10 ਜਗ੍ਹਾ ਸੱਟਾਂ ਦੇ ਨਿਸ਼ਾਨ ਵਹਿਸ਼ੀਪੁਣੇ ਦੀ ਗਵਾਹੀ ਦੇ ਰਹੇ ਹਨ। ਗੁਪਤ ਅੰਗ 'ਚ ਖ਼ੂਨ ਦੇ ਥੱਕਿਆਂ ਦਾ ਵੀ ਜ਼ਿਕਰ ਹੈ। ਅੰਤੜੀ ਤੇ ਜਿਗਰ 'ਚ ਲੱਗੀਆਂ ਸੱਟਾਂ ਤੇ ਜ਼ਿਆਦਾ ਖ਼ੂਨ ਵਗਣਾ ਉਸ ਦੀ ਮੌਤ ਦਾ ਕਾਰਨ ਬਣ ਗਿਆ।

ਮੁਲਜ਼ਮਾਂ ਨੇ ਹੀ ਜਬਰ ਜਨਾਹ ਕੀਤਾ ਹੈ, ਇਸ ਦੀ ਪੁਸ਼ਟੀ ਲਈ ਉਨ੍ਹਾਂ ਦੇ ਡੀਐੱਨਏ ਦਾ ਮਿਲਾਨ ਵਿਦਿਆਰਥਣ ਦੀ ਸਲਾਈਡ ਨਾਲ ਕਰਵਾਇਆ ਜਾਵੇਗਾ। ਸਲਾਈਡ ਲਖਨਊ ਭੇਜੀ ਗਈ ਹੈ। ਪੀੜਤ ਪੱਖ ਦੇ ਗੁੱਸੇ ਤੇ ਮਾਮਲੇ ਨੂੰ ਤੂਲ ਫੜਦਾ ਦੇਖ ਕੇ ਪੁਲਿਸ ਨੇ ਪੋਸਟਮਾਰਟਮ ਰਿਪੋਰਟ ਦੀ ਕਾਪੀ ਪਰਿਵਾਰਕ ਮੈਂਬਰਾਂ ਨੂੰ ਉਪਲੱਬਧ ਕਰਵਾ ਦਿੱਤੀ ਹੈ। ਵਿਦਿਆਰਣ ਦੇ ਨਾਨੇ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਬਾਰੇ ਵਕੀਲ ਨਾਲ ਸਲਾਹ ਮਸ਼ਵਰਾ ਕੀਤਾ ਜਾਵੇਗਾ। ਘਟਨਾ 'ਚ ਗਿ੍ਫ਼ਤਾਰ ਹੋਣ ਵਾਲਿਆਂ ਦਾ ਸਬੂਤ ਦਿੱਤਾ ਜਾਵੇ। ਧੀ ਨਾਲ ਹੈਵਾਨੀਅਤ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ।

ਪ੍ਰਿੰਸੀਪਲ ਮੈਡਮ ਨਿਰਪਾਲ ਦੀਪ ਕੌਰ ਦੀ ਰਿਟਾਇਰਮੈਂਟ ਤੇ ਵਿਦਾਇਗੀ ਸਮਾਰੋਹ 

ਅਜੀਤਵਾਲ, ਸਤੰਬਰ 2020 -( ਬਲਵੀਰ ਸਿੰਘ ਬਾਠ )-ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਤਖਾਣਵੱਧ ਵਿਖੇ ਪ੍ਰਿੰਸੀਪਲ ਮੈਡਮ ਨਿਰਪਾਲ ਦੀਪ ਕੌਰ ਦੇ ਰਿਟਾਇਰਮੈਂਟ ਤੇ ਸਕੂਲ ਪ੍ਰਬੰਧਕਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਦਾਇਗੀ ਸਮਾਰੋਹ ਕਰਵਾਇਆ ਗਿਆ ਇਸ ਸਮਾਰੋਹ ਵਿੱਚ ਸਿੱਖਿਆ ਅਧਿਕਾਰੀ ਸਕੂਲੀ ਸਟਾਫ਼ ਨਗਰ ਪੰਚਾਇਤਾਂ ਤੋਂ ਇਲਾਵਾ ਰਿਸ਼ਤੇਦਾਰ ਮਿੱਤਰ ਪਿਆਰੇ ਦੋਸਤ ਹਾਜ਼ਰ ਸਨ ਇਸ ਸਮਾਗਮ ਦੀ ਦੇਖ ਰੇਖ ਕਰ ਰਹੇ ਇੰਚਾਰਜ ਪਰਮਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਿੰਸੀਪਲ ਨਰਪਾਲ ਦੇ ਕਾਰਨੀਆਂ ਸਕੂਲ ਅਤੇ  ਸਮਾਜ ਲਈ ਬਹੁਤ ਵੱਡੀਆਂ ਪ੍ਰਾਪਤੀਆਂ ਹਨ ਪ੍ਰਿੰਸੀਪਲ ਮੈਡਮ ਬਹੁਤ ਹੀ ਨੇਕ ਸੁਭਾਅ ਦੇ ਇਨਸਾਨ ਹਨ ਉਨ੍ਹਾਂ ਕੋਲੋਂ ਸਿੱਖਿਆ ਲੈ ਕੇ ਬੱਚੇ ਅੱਜ ਉੱਚ ਕੋਟੀ ਦੇ ਅਫਸਰ ਤੈਨਾਤ ਹਨਉਨ੍ਹਾਂ ਡਿਊਟੀ ਪ੍ਰਤੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਬੱਤੀ ਸਾਲ ਡਿਊਟੀ ਨਿਭਾਈ ਉਨ੍ਹਾਂ ਨੇ ਆਪਣਾ ਹਰ ਕੰਮ ਬਾਖ਼ੂਬੀ ਤਰ੍ਹਾਂ ਨਿਭਾਇਆ ਅੱਜ ਮੈਡਮ ਨਿਰਪਾਲ ਦੀ ਪ  ਦੇ ਰਿਟਾਇਰਮੈਂਟ ਤੇ ਉਨ੍ਹਾਂ ਨੂੰ ਸਕੂਲ ਸਟਾਫ਼ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ ਜਿਸ ਵਿਚ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਸਿੰਘ ਔਲਖ ਪਰਮਜੀਤ ਸਿੰਘ ਡਾਲਾ ਏਈਓ ਇੰਦਰਪਾਲ ਸਿੰਘ ਏ ਈ ਓ ਸੁਪਰਡੈਂਟ ਜਸਵੀਰ ਸਿੰਘ ਅਵਤਾਰ ਸਿੰਘ ਕਰੀਰ ਮਨਜੀਤ ਸਿੰਘ ਗੁਰਤੇਜ ਸਿੰਘ ਸਿਮਰਜੀਤ ਸਿੰਘ ਰਿੱਕੀ ਗਰਗ ਆਤਮਾ ਸਿੰਘ ਰਾਮ ਸਿੰਘ ਜਗਮੋਹਨ ਸਿੰਘ ਨਰਜੀਤ ਸਿੰਘ ਕਲਦੀਪ ਕੌਰ ਦੇਵਿੰਦਰ ਕੌਰ ਸਟੇਜ ਸੈਕਟਰੀ ਸੁਖਬੀਰ ਸਿੰਘ ਪੰਜਾਬੀ ਟੀਚਰ ਸਰਪੰਚ ਰਵੀ ਸ਼ਰਮਾ ਨੰਬਰਦਾਰ ਰੇਸ਼ਮ ਸਿੰਘ ਲਾਲ ਸਿੰਘ ਢਿੱਲੋਂ ਨਸੀਬ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੋਹਤਵਰ ਸ਼ਖ਼ਸੀਅਤਾਂ ਹਾਜ਼ਰ ਸਨ ਵਿਦਾਇਗੀ ਸਮਾਰੋਹ ਤੇ ਪਹੁੰਚਣ ਵਾਲੀਆਂ ਸ਼ਖ਼ਸੀਅਤਾਂ ਦਾ ਸਰਪੰਚ ਰਵੀ ਸ਼ਰਮਾ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਸਮਾਰੋਹ ਤੇ ਸਕੂਲੀ ਬੱਚਿਆਂ ਵੱਲੋਂ ਕੋਰੀਓਗ੍ਰਾਫੀ ਖਿੱਚ ਦਾ ਕੇਂਦਰ ਰਹੀ

ਪਿੰਡ ਲੱਖਾ ਦੀ ਪੰਚਾਇਤ ਨੇ ਬਾਜਵਾ ਨੂੰ ਸਨਮਾਨਿਤ ਕੀਤਾ

-ਵਿਕਾਸ ਕਾਰਜਾ ਲਈ ਕੀਤੀ ਗਰਾਂਟ ਦੀ ਮੰਗ-

ਹਠੂਰ 3 ਅਕਤੂਬਰ (ਨਛੱਤਰ ਸੰਧੂ)ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਦੌਰੇ ਦੌਰਾਨ ਅੱਜ ਵਿਸੇਸ ਤੌਰ ਤੇ ਪਿੰਡ ਲੱਖਾ ਵਿਖੇ ਪਹੁੰਚੇ ਪੇਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਗਰਾਮ ਪੰਚਾਇਤ ਪਿੰਡ ਲੱਖਾ ਵੱਲੋ ਜੋਰਦਾਰ ਸਵਾਗਤ ਕੀਤਾ ਗਿਆ।ਇਸ ਮੌਕੇ ਤੇ ਸਰਪੰਚ ਜਸਵੀਰ ਸਿੰਘ ਸੀਰਾ,ਟਰੱਕ ਯੂਨੀਅਨ ਹਠੂਰ ਦੇ ਪ੍ਰਧਾਨ ਡਾਂ:ਤਾਰਾ ਸਿੰਘ ਲੱਖਾ ਅਤੇ ਸੀਨੀਅਰ ਕਾਂਗਰਸੀ ਆਗੂ ਡਾ: ਬਲਜਿੰਦਰ ਸਿੰਘ ਲੱਖਾ ਨੇ ਸ੍ਰੀ ਬਾਜਵਾ ਨੂੰ ਸਨਮਾਨਿਤ ਕੀਤਾ।ਇਸ ਮੌਕੇ ਤੇ ਜਾਣਕਾਰੀ ਦਿੰਦਿਆ ਉਕਤ ਆਗੂਅ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋ ਜੋ ਪਿੰਡਾ ਅਤੇ ਸਹਿਰਾ ਦੇ ਵਿਕਾਸ ਕਾਰਜਾ ਲਈ ਗਰਾਂਟਾ ਦਿੱਤੀਆ ਜਾ ਰਹੀਆ ਹਨ,ਉਹ ਪੂਰੇ ਪੰਜਾਬ ਦੀ ਹੋਰ ਵੀ ਨੁਹਾਰ ਬਦਲ ਦੇਣਗੀਆ।ਇਸ ਮੌਕੇ ਉਨ੍ਹਾ ਸ੍ਰੀ ਬਾਜਵਾ ਨੂੰ ਪੰਚਾਇਤ ਵੱਲੋ ਚੱਲ ਰਹੇ ਵਿਕਾਸ ਕਾਰਜਾ ਤੋ ਜਾਣੂ ਕਰਵਾਉਦਿਆ ਉਨ੍ਹਾ ਤੋ ਅਧੂਰੇ ਵਿਕਾਸ ਕੰਮਾ ਲਈ ਇੱਕ ਕਰੋੜ ਰੁਪਏ ਦੀ ਗਰਾਂਟ ਦੀ ਮੰਗ ਵੀ ਰੱਖੀ ਗਈ,ਜਿਸ ਨੂੰ ਸ੍ਰੀ ਬਾਜਵਾ ਨੇ ਅਗਲੇ ਸਮੇ ਵਿੱਚ ਦੇਣ ਦਾ ਵਾਅਦਾ ਕੀਤਾ।ਇਸ ਸਮੇ ਉਨ੍ਹਾ ਨਾਲ ਮਾਰਕਿਟ ਕਮੇਟੀ ਹਠੂਰ ਦੇ ਚੇਅਰਮੈਨ ਤਰਲੋਚਨ ਸਿੰਘ ਝੋਰੜਾ,ਮਾਰਕਿਟ ਕਮੇਟੀ ਜਗਰਾਓ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ,ਬਲਦੇਵ ਸਿੰਘ ਮਾਣੂੰਕੇ ਪੈਲੇਸ ਵਾਲੇ,ਸਰਪੰਚ ਗੁਰਸਿਮਰਨ ਸਿੰਘ ਗਿੱਲ ਰਸੂਲਪੁਰ,ਯੂਥ ਆਗੂ ਹਰਮੇਲ ਸਿੰਘ ਢਿੱਲੋ ਮੱਲ੍ਹਾ,ਪਰਮਲ ਸਿੰਘ ਹਠੂਰ,ਜੱਥੇਦਾਰ ਮੇਜਰ ਸਿੰਘ ਲੱਖਾ,ਫੌਜੀ ਜਰਨੈਲ ਸਿੰਘ ਲੱਖਾ,ਮਨੋਜ ਕੁਮਾਰ ਨੀਟਾ ਚਕਰ,ਜਵਾਹਰ ਸਿੰਘ ਕਿੰਗਰਾ ਚਕਰ,ਸਰਪੰਚ ਸੁਖਦੇਵ ਸਿੰਘ ਚਕਰ ਆਦਿ ਵੀ ਹਾਜਰ ਸਨ।

ਜਗਰਾਉ ਹਲਕੇ ਲਈ 13ਕਰੋੜ ਦੀ ਰਾਸੀ ਦਿੱਤੀ ਜਾਵੇਗੀ-ਬਾਜਵਾ

ਪਿੰਡ ਚਕਰ ਨੂੰ 50ਲੱਖ ਦੀ ਗ੍ਰਾਂਟ ਦੇਣ ਦਾ ਕੀਤਾ ਐਲਾਨ

ਹਠੂਰ/ਜਗਰਾਓ  ਅਕਤੂਬਰ 2020 (ਨਛੱਤਰ ਸੰਧੂ)ਦੇਸ ਦੇ ਅੰਨਦਾਤਾ ਕਹਾਉਣ ਵਾਲੇ ਕਿਸਾਨ ਦੀ ਅਣਥੱਕ ਮਿਹਨਤ ਨੂੰ ਨਜਰਅੰਦਾਜ ਕਰਕੇ ਕੇਦਰ ਦੀ ਮੋਦੀ ਸਰਕਾਰ ਨੇ ਤਿੰਨ ਕਿਸਾਨ ਵਿਰੋਧੀ ਬਿੱਲ ਪਾਸ ਕਰਕੇ ਖੁਦਗਰਜੀ ਦਾ ਸਬੂਤ ਦਿੱਤਾ ਹੈ,ਜਿਸ ਤੋ ਕਿਸਾਨ ਹੀ ਨਹੀ ਮਜਦੂਰ,ਆੜ੍ਹਤੀਆ ਤੇ ਹੋਰ ਵਰਗ ਵੀ ਦੁਖੀ ਹਨ।ਇਨ੍ਹਾ ਸਬਦਾ ਦਾ ਪ੍ਰਗਟਾਵਾ ਪੇਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਪਿੰਡ ਚਕਰ ਵਿਖੇ ਪਾਰਟੀ ਵਰਕਰਾ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆ ਕੀਤਾ।ਇਸ ਮੌਕੇ ਤੇ ਸ੍ਰੀ ਬਾਜਵਾ ਨੇ ਪੰਜਾਬ ਸਰਕਾਰ ਵੱਲੋ ਜਗਰਾਉ ਹਲਕੇ ਲਈ 13ਕਰੋੜ ਦੀ ਗ੍ਰਾਂਟ ਜਾਰੀ ਕਰਦਿਆ ਕਿਹਾ ਕਿ ਪਿੰਡ ਚਕਰ ਦੀ ਪੰਚਾਇਤ ਨੂੰ 20ਲੱਖ ਰੁਪਏ ਦੀ ਗ੍ਰਾਂਟ ਮਿਲੇਗੀ ਅਤੇ ਉਨਾਂ੍ਹ ਵੱਲੋ ਆਪਣੇ ਵੱਖਰੇ ਤੌਰ ਤੇ 30ਲੱਖ ਦੀ ਗ੍ਰਾਂਟ ਦਿੱਤੀ ਜਾਵੇਗੀ।ਰਾਹੁਲ ਗਾਂਧੀ ਦੇ ਤਿੰਨ ਦਿਨਾਂ ਦੌਰੇ ਦੇ ਅੱਜ ਪਹਿਲੇ ਦਿਨ ਇੱਥੇ ਬੋਲਦਿਆ ਉਨਾਂ੍ਹ ਕਿਹਾ ਕਿ ਰਾਹੁਲ ਗਾਂਧੀ ਦਾ ਇਹ ਦੌਰਾ ਕਿਸਾਨਾ ਮਜਦੂਰਾਂ ਲਈ ਸੰਜੀਵਨੀ ਬੂਟੀ ਵਾਂਗ ਸਾਬਿਤ ਹੋਵੇਗਾ ਅਤੇ ਕਾਂਗਰਸ ਪਾਰਟੀ ਕਿਸਾਨਾ ਮਜਦੂਰਾ ਵੱਲੋ ਵਿੱਢੇ ਇਸ ਸੰਘਰਸ ਨੂੰ ਜਿੱਤ ਦਵਾਉਣ ਲਈ ਆਖਿਰ ਤੱਕ ਸਾਥ ਦੇਵੇਗੀ।ਇਸ ਸਮੇ ਉਨਾਂ੍ਹ ਨਾਲ ਸੰਸਦ ਮੈਬਰ ਰਵਨੀਤ ਸਿੰਘ ਬਿੱਟੂ,ਕੈਪਟਨ ਸੰਨਦੀਪ ਸਿੰਘ ਸੰਧੂ,ਹਲਕਾ ਇੰਚਾਰਜ ਮਲਕੀਤ ਸਿੰਘ ਦਾਖਾ,ਡਾ:ਕਰਨ ਵੜਿੰਗ,ਜਿਲਾ੍ਹ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ,ਮਾਰਕੀਟ ਕਮੇਟੀ ਜਗਰਾਉ ਦੇ ਚੇਅਰਮੈਨ,ਸਤਿੰਦਰਪਾਲ ਸਿੰਘ ਕਾਕਾ,ਚੇਅਰਮੈਨ ਪ੍ਰਸੋਤਮ ਲਾਲ ਖਲੀਫਾ,ਮਾਰਕੀਟ ਕਮੇਟੀ ਹਠੂਰ ਦੇ ਚੇਅਰਮੈਨ ਤਰਲੋਚਨ ਸਿੰਘ ਝੋਰੜਾਂ,ਜਿਲਾ੍ਹ ਪ੍ਰੀਸਦ ਮੈਬਰ ਦਰਸਨ ਸਿੰਘ ਲੱਖਾ,ਪ੍ਰਧਾਨ ਜਗਜੀਤ ਸਿੰਘ ਕਾਉਕੇ,ਪ੍ਰਿੰਸੀ:ਗੁਰਮੁੱਖ ਸਿੰਘ ਮਾਣੰੂਕੇ,ਸਰਪੰਚ ਪਰਮਜੀਤ ਕੌਰ,ਆਗੂ ਸੁਖਦੇਵ ਸਿੰਘ ਉਰਫ ਬੂਟਾ,ਜਸਵਿੰਦਰ ਸਿੰਘ ਛਿੰਦਾ ਚਕਰ,ਮਨੋਜ ਕੁਮਾਰ ਜੋਸੀ,ਸਰਪੰਚ ਗੁਰਸਿਮਰਨ ਸਿੰਘ ਰਸੂਲਪੁਰ,ਪਰਮਿੰਦਰ ਸਿੰਘ ਭੰਮੀਪੁਰਾ,ਸਰਪੰਚ ਕਰਮਜੀਤ ਸਿੰਘ ਦੇਹੜਕਾ,ਡਾਇ:ਰਵਿੰਦਰ ਕੁਮਾਰ ਰਾਜੂ ਦੇਹੜਕਾ,ਸਰਪੰਚ ਨਿਰਮਲ ਸਿੰਘ ਧੀਰਾ ਡੱਲਾ੍ਹ,ਡਾਇ:ਨਿਰੋਤਮ ਸਿੰਘ ਦੇਹੜਕਾ,ਸੁਖਵਿੰਦਰ ਸਿੰਘ ਛਿੰਦਾ ਮਾਣੰੂਕੇ ਅਤੇ ਜਗਜੀਤ ਸਿੰਘ ਜੱਗਾ ਚਕਰ ਆਦਿ ਹਾਜਰ ਸਨ।

ਚੰਡੀਗੜ੍ਹ ਪੁੱਜੇ ਹਰਦੀਪ ਪੁਰੀ, ਹੋਇਆ ਵਿਰੋਧ

 

ਚੰਡੀਗੜ੍ਹ,  ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- - ਅੱਜ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਚੰਡੀਗੜ੍ਹ ਪੁੱਜੇ, ਜਿੱਥੇ ਉਨ੍ਹਾਂ ਨੇ ਖੇਤੀ ਕਾਨੂੰਨਾਂ ਸਬੰਧੀ ਪ੍ਰੈਸ ਕਾਨਫ਼ਰੰਸ ਕੀਤੀ ਤੇ ਇਸ ਦੇ ਫ਼ਾਇਦੇ ਗਿਣਾਏ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਰੋਧੀ ਧਿਰਾਂ 'ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨੂੰ ਭੜਕਾਉਣ ਦੇ ਦੋਸ਼ ਲਗਾਏ। ਇਸ ਮੌਕੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਸਮੇਤ ਹੋਰ ਭਾਜਪਾ ਆਗੂ ਮੌਜੂਦ ਸਨ। ਉੱਥੇ ਹੀ, ਕਿਸਾਨਾਂ ਵਲੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਵਿਰੋਧ ਕੀਤਾ ਗਿਆ।  

 

ਲੋਕ ਇਨਸਾਫ਼ ਪਾਰਟੀ ਅੱਜ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਸੂਬਾ ਪ੍ਰਧਾਨ ਦੇ ਘਰ ਜਾ ਧਮਕੇ

 

ਪਠਾਨਕੋਟ, ਅਕਤੂਬਰ 2020 -(ਸੱਤਪਾਲ ਸਿੰਘ ਦੇਹਰਕਾਂ/ਮਨਜਿੰਦਰ ਗਿੱਲ)- ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਪਠਾਨਕੋਟ ਸਥਿਤ ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਘਰ ਦਾ ਘਿਰਾਓ ਪਾਰਟੀ ਦੇ ਸੈਂਕੜੇ ਸਮਰਥਕਾਂ ਨੂੰ ਨਾਲ ਲੈ ਕੇ ਕੀਤਾ ਗਿਆ। ਜਿੱਥੇ ਪੁਲਿਸ ਵੱਲੋਂ ਬੈਰੀਕੇਟ ਲਗਾ ਕੇ ਸਿਮਰਨਜੀਤ ਸਿੰਘ ਬੈਂਸ ਤੇ ਲੋਕ ਇਨਸਾਫ਼ ਪਾਰਟੀ ਦੇ ਕਾਰਕੁਨਾਂ ਨੂੰ ਰੋਕ ਲਿਆ ਗਿਆ, ਉਸ ਤੋਂ ਬਾਅਦ ਲੋਕ ਇਨਸਾਫ਼ ਪਾਰਟੀ ਵੱਲੋਂ ਉੱਥੇ ਬੈਠ ਕੇ ਧਰਨਾ ਲਗਾ ਦਿੱਤਾ ਗਿਆ।  

31ਜਥੇਬੰਦੀਆਂ ਦੇ ਸੱਦੇ ਤੇ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਲਈ ਹਰ ਇੱਕ ਇਨਸਾਨ ਦਾ ਫਰਜ਼ ਬਣਦਾ।ਬਾਬਾ ਸੂਬਾ ਸਿੰਘ 

ਮਹਿਲ ਕਲਾਂ/ਬਰਨਾਲਾ-ਅਕਤੂਬਰ 2020 -(ਗੁਰਸੇਵਕ ਸਿੰਘ ਸੋਹੀ)- ਪੰਜਾਬ ਵਿੱਚ ਜੋ ਤਿੰਨ ਕਿਸਾਨ ਵਿਰੋਧੀ ਖੇਤੀ ਆਰਡੀਨੈਸ ਲੋਕ ਸਭਾ ਅਤੇ ਰਾਜ ਸਭਾ ਵਿੱਚ ਪਾਸ ਕੀਤੇ ਗਏ ਹਨ। ਜੋ ਕਿ ਸਾਡੇ ਕਿਸਾਨ ਮਜ਼ਦੂਰਾਂ ਦੇ ਲਈ ਬਹੁਤ ਹੀ ਘਾਤਕ ਹਨ ਇਨ੍ਹਾਂ ਫ਼ੈਸਲਿਆਂ ਖਿਲਾਫ਼ ਪੰਜਾਬ ਦੇ ਕੋਨੇ-ਕੋਨੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਵੱਖ- ਵੱਖ ਜਥੇਬੰਦੀਆਂ ਦਾ ਸਮਰਥਨ ਕਰਨਾਂ ਸਾਡਾ ਪਹਿਲ ਦੇ ਅਧਾਰ ਤੇ ਫਰਜ਼ ਬਣਦਾ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨੇਤਰਹੀਣ ਅਨਾਥ ਆਸ਼ਰਮ (ਚੰਦੂਆਣਾ)ਦੇ ਮੁੱਖ ਸੇਵਾਦਾਰ ਬਾਬਾ ਸੂਬਾ ਸਿੰਘ ਜੀ ਨੇ ਕਿਹਾ ਕਿ ਕਿਸਾਨਾਂ ਵਿਰੁੱਧ ਪਾਸ ਕੀਤੇ ਗੲੇ ੲਿਹ ਬਿਲ ਕਿਸਾਨ,ਮਜਦੂਰ ਅਤੇ ਮਿਹਨਤਕਸ ਲੋਕਾਂ ਦੇ ਜਮਹੂਰੀ ਅਧੀਕਾਰਾਂ ੳੁਪਰ ਸਰਾਸਰ ਡਾਕਾ ਹੈ। ਪੰਜਾਬ ਦੇ ਕਿਸਾਨ ੲਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਕਰਨਗੇ ਅਤੇ ਉਨ੍ਹਾਂ ਦੇ ੲਿਰਾਦਿਅਾਂ ਨੂੰ ਬੂਰ ਨਹੀਂ ਪੈਣ ਦੇਣਗੇ। ਪੰਜਾਬ ਦੇ ਬੱਚਿਆਂ ਤੋਂ ਲੈ ਕੇ ਬਜੁਰਗ,ਨੌਜਵਾਨ ਮਾਤਾ,ਭੈਣਾਂ ਜਾਗ ਚੁੱਕੇ ਹਨ ਅਤੇ ਹਰ ਇੱਕ ਪਰਵਾਰ ਅਣਮਿੱਥੇ ਧਰਨਿਆਂ ਵਿੱਚ ਸੜਕਾਂ ਤੇ ਉਤਰ ਆਇਆ ਹੈ। ਬਾਬਾ ਜੀ ਨੇ ਕਿਹਾ ਕਿ ਪੰਜਾਬ ਸਾਡਾ ਗੁਰੂਆਂ ਪੀਰਾਂ ਯੋਧਿਆਂ ਦੀ ਧਰਤੀ ਹੈ ਇਤਿਹਾਸ ਗਵਾਹ ਹੈ ਜਦੋਂ ਵੀ ਕੋਈ  ਮੁਸੀਬਤ ਆਉਂਦੀ ਹੈ ਤਾਂ ਉਸ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਕਿਸਾਨ ਸੰਘਰਸ ਕਮੇਟੀਆ ਪੰਜਾਬ ਦੇ ਫੈਸਲਿਅਾਂ ਦਾ ਸਵਾਗਤ ਕਰਦੇ ਹੋੲੇ ਬਾਬਾ ਜੀ ਕਿਹਾ ਕਿ ਪੰਜਾਬ ਵਾਸੀ ਕਿਸਾਨ ਤੇ ਖੇਤੀ ਬਚਾੳੁਣ ਲੲੀ ਹਰ ਫੈਸਲੇ ਨਾਲ ਚਟਾਨ ਵਾਂਗ ਖੜਣ।

ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਨਾਲ ਕਿਸਾਨ ਅੰਦੋਲਨ ’ਚ ਸ਼ਾਮਲ ਹੋਣਗੇ 

ਅੰਮ੍ਰਿਤਸਰ,  ਅਕਤੂਬਰ 2020 -(ਜਸਮੇਲ਼ ਗਾਲਿਬ/ਮਨਜਿੰਦਰ ਗਿੱਲ)  ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਾਂਗਰਸ ਦੇ ‘ਰੁੱਸੇ’ ਹੋਏ ਆਗੂ ਨਵਜੋਤ ਸਿੰਘ ਸਿੱਧੂ ਨਾਲ ਬੀਤੀ ਰਾਤ ਮੀਟਿੰਗ ਪਿੱਛੋਂ ਅੱਜ ਦਾਅਵਾ ਕੀਤਾ ਕਿ ਸ੍ਰੀ ਸਿੱਧੂ, ਰਾਹੁਲ ਗਾਂਧੀ ਨਾਲ ਕਿਸਾਨ ਅੰਦੋਲਨ ’ਚ ਹਿੱਸਾ ਲੈਣਗੇ। ਸ੍ਰੀ ਰਾਵਤ ਨੇ ਦਾਅਵਾ ਕੀਤਾ ਕਿ ਸ੍ਰੀ ਸਿੱਧੂ ਨਾਲ ਸਦਭਾਵਨਾਵਾ ਵਾਲੇ ਮਾਹੌਲ ਵਿੱਚ ਚੰਗੀ ਗੱਲਬਾਤ ਹੋਈ ਹੈ। ਉਹ ਸਾਡੇ ਭਰਾ ਹਨ ਅਤੇ ਰਾਜਨੀਤੀ ਤੇ ਮਾਨਵਤਾ ਦੇ ਪੁਜਾਰੀ ਹਨ। ਉਨ੍ਹਾਂ ਆਖਿਆ ਕਿ ਇਸ ਵੇਲੇ ਜਦੋਂ ਕਿਸਾਨਾਂ ਵਿੱਚ ਹਾਹਾਕਾਰ ਮਚੀ ਹੋਈ ਹੈ ਊਹ ਚੁੱਪ ਕਰਕੇ ਨਹੀਂ ਬੈਠਣਗੇ। ਉਹ ਰਾਹੁਲ ਗਾਂਧੀ ਨਾਲ ਕਿਸਾਨ ਅੰਦੋਲਨ ਵਿੱਚ ਡਟੇ ਨਜ਼ਰ ਆਉਣਗੇ। ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਲਈ ਤਿੰਨ ਦਿਨਾਂ ਪੰਜਾਬ ਦੌਰੇ ’ਤੇ ਆ ਰਹੇ ਹਨ। ਉਨ੍ਹਾਂ ਅੱਜ ਇਥੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਸ਼ਰਧਾਂਜਲੀ ਭੇਟ ਕੀਤੀ। ਸ੍ਰੀ ਰਾਵਤ ਨੇ ਐਲਾਨ ਕੀਤਾ ਕਿ ਕਾਂਗਰਸ ਵੱਲੋਂ ਖੇਤੀ ਕਾਨੂੰਨ ਖ਼ਿਲਾਫ਼ ਦੇਸ਼ ਭਰ ਵਿਚ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਜੱਲ੍ਹਿਆਂਵਾਲਾ ਬਾਗ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਦੇਸ਼ ਦੀ ਆਜ਼ਾਦੀ ਮਗਰੋਂ ਕਿਸਾਨਾਂ ਦੇ ਹੱਕ ਵਿੱਚ ਨਾਅਰਾ ਦਿੱਤਾ ਗਿਆ ਸੀ ਪਰ ਅੱਜ ਊਹੀ ਕਿਸਾਨ ਕਾਲੇ ਕਾਨੂੰਨ ਦਾ ਸ਼ਿਕਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ਼ ਲੜਾਈ ਨੂੰ ਅਗਾਂਹ ਲੈ ਕੇ ਜਾਵੇਗੀ ਅਤੇ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਦਿਵਾਇਆ ਜਾਵੇਗਾ। ਉੱਤਰ ਪ੍ਰਦੇਸ਼ ਵਿੱਚ ਦਲਿਤ ਲੜਕੀ ਨਾਲ ਜਬਰ ਜਨਾਹ ਮਗਰੋਂ ਉਸ ਦੀ ਹੱਤਿਆ ਦੇ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੂੰ ਦਲਿਤ ਅਤੇ ਬਹੁ ਬੇਟੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਦਲਿਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਗਏ ਰਾਹੁਲ ਗਾਂਧੀ ਖ਼ਿਲਾਫ਼ ਕੇਸ ਦਰਜ ਕਰਨ ਦੇ ਮਾਮਲੇ ਵਿਚ ਉਨ੍ਹਾਂ ਕਿਹਾ ਕਿ ਕਾਂਗਰਸ ਦਲਿਤ ਪਰਿਵਾਰ ਦੇ ਹੰਝੂ ਪੂੰਝਣ ਲਈ ਉਨ੍ਹਾਂ ਦੇ ਘਰ ਜ਼ਰੂਰ ਜਾਵੇਗੀ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਕਾਂਗਰਸ ਨਹੀਂ ਸਗੋਂ ਭਾਜਪਾ ਕਿਸਾਨਾਂ ਨੂੰ ਗੁਮਰਾਹ ਕਰ ਰਹੀ ਹੈ।

ਆਪਣੇ ਹੱਕ ਲਈ ਸ਼ਾਂਤਮਈ ਧਰਨੇ ਮੁਹਜਾਰੇ ਲੋਕਤੰਤਰ ਦਾ ਹਿੱਸਾ - ਬਾਦਲ

ਚੰਡੀਗੜ੍ਹ , ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਦੇਸ਼ ਦੇ ਸਭ ਤੋਂ ਬਜ਼ੁਰਗ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਨੇ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਅਕਾਲੀ ਵਰਕਰਾਂ ਤੇ ਕਿਸਾਨਾਂ ਖ਼ਿਲਾਫ਼ ਧੱਕੇਸ਼ਾਹੀ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੇ ਵਿਚਾਰ ਤੇ ਮੰਗਾਂ 'ਚ ਕੁਝ ਵੀ ਗ਼ੈਰ ਸੰਵਿਧਾਨਕ ਜਾਂ ਗ਼ਲਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀਪੂਰਨ ਤੇ ਜਮਹੂਰੀ ਤਰੀਕੇ ਨਾਲ ਆਪਣੀ ਗੱਲ ਕਹਿਣਾ ਹਰ ਨਾਗਰਿਕ ਦਾ ਮੌਲਿਕ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਜੇ ਉਹ ਰਾਜਪਾਲ ਹੁੰਦੇ ਤਾਂ ਉਹ ਨੰਗੇ ਪੈਰ ਤੁਰ ਕੇ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਮਿਲਦੇ। ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਮੁੱਦਿਆਂ 'ਤੇ ਟਕਰਾਅ ਦੀ ਬਜਾਏ ਆਮ ਸਹਿਮਤੀ ਅਤੇ ਸਹਿਯੋਗ ਦੀ ਨੀਤੀ 'ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਮੁੱਦਿਆਂ 'ਤੇ ਅੰਦਰੂਨੀ ਵਿਰੋਧਾਂ ਕਾਰਨ ਦੇਸ਼ ਦਾ ਅਕਸ ਦਾਗ਼ਦਾਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਅਕਾਲੀ ਦਲ ਦੇ ਸੱਦੇ 'ਤੇ ਕੀਤੀ ਗਈ ਕਿਸਾਨ ਰੈਲੀ ਦੀ ਸਫਲਤਾ ਸੰਕਟਗ੍ਸਤ ਕਿਸਾਨਾਂ ਦੀ ਹਮਾਇਤ 'ਚ ਉੱਭਰੀ ਅਕਾਲੀ ਲਹਿਰ ਦੀ ਝਲਕ ਸੀ ਤੇ ਇਸ 'ਚ ਪੰਥਕ ਲਹਿਰ ਵੀ ਨਜ਼ਰ ਆ ਰਹੀ ਸੀ। ਉਨ੍ਹਾਂ ਕੇਂਦਰ ਸਰਕਾਰ ਨੂੰ ਕਿਹਾ ਕਿ ਕੋਈ ਵੀ ਟਕਰਾਅ ਜੇ ਹਿੰਸਕ ਹੋ ਜਾਵੇ ਤਾਂ ਇਹ ਦੇਸ਼ ਲਈ ਖ਼ਤਰਨਾਕ ਤੇ ਨੁਕਸਾਨਦਾਇਕ ਹੋ ਸਕਦਾ ਹੈ। ਅਜਿਹੇ ਟਕਰਾਅ ਸਾਡੀ ਅਨੇਕਤਾ 'ਚ ਏਕਤਾ ਵਾਲੇ ਸਿਧਾਂਤ ਨੂੰ ਵੀ ਖ਼ਤਰੇ 'ਚ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਵਿਭਿੰਨਤਾ ਦੇ ਨਾਲ-ਨਾਲ ਹਰ ਉਸ ਇਨਸਾਨ ਦੀ ਰੱਖਿਆ ਹੋਣੀ ਚਾਹੀਦੀ ਹੈ, ਜੋ ਰਾਸ਼ਟਰ ਨਿਰਮਾਣ 'ਚ ਆਪਣਾ ਯੋਗਦਾਨ ਦੇ ਰਿਹਾ ਹੈ।

ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ 'ਚ ਕੈਬਨਿਟ ਮੰਤਰੀ ਧਰਮਸੋਤ ਨੂੰ ਮਿਲੀ ਕਲੀਨ ਚਿੱਟ

ਚੰਡੀਗੜ੍ਹ , ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਕੇਂਦਰੀ ਪੋਸਟ ਮੈਟਿ੍ਕ ਵਜ਼ੀਫ਼ਾ ਯੋਜਨਾ 'ਚ 63.91 ਕਰੋੜ ਰੁਪਏ ਦੇ ਘਪਲੇ ਵਾਲੇ ਮਾਮਲੇ 'ਚ ਨਵਾਂ ਮੋੜ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਮੁੱਖ ਸਕੱਤਰ ਵਿਨੀ ਮਹਾਜਨ ਨੇ ਆਪਣੀ ਜਾਂਚ ਰਿਪੋਰਟ 'ਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ 7 ਕਰੋੜ ਰੁਪਏ ਦੀ ਅਦਾਇਗੀ ਨਿੱਜੀ ਅਦਾਰਿਆਂ ਨੂੰ ਨਿਯਮਾਂ ਦੇ ਉਲਟ ਕੀਤਾ ਗਿਆ। ਅਦਾਇਗੀ ਦੀ ਇਸ ਫਾਈਲ 'ਤੇ ਮੰਤਰੀ ਦੇ ਦਸਤਖ਼ਤ ਵੀ ਮਿਲੇ ਹਨ। ਅਦਾਇਗੀ ਕਰਨ ਦਾ ਪ੍ਰਸਤਾਵ ਹੇਠਲੇ ਪੱਧਰ ਤੋਂ ਆਇਆ ਸੀ, ਇਸ ਲਈ ਮੰਤਰੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿਯਮਾਂ ਦੇ ਉਲਟ ਕੀਤੀ ਗਈ ਅਦਾਇਗੀ ਨੂੰ ਲੈ ਕੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਨ ਦੇ ਨਿਰਦੇਸ਼ ਮੁੱਖ ਸਕੱਤਰ ਨੂੰ ਦਿੱਤੇ ਹਨ। ਜਾਣਕਾਰੀ ਅਨੁਸਾਰ ਮੁੱਖ ਸਕੱਤਰ ਦੀ ਜਾਂਚ ਰਿਪੋਰਟ 'ਚ ਕਿਹਾ ਗਿਆ ਹੈ ਕਿ 63.91 ਕਰੋੜ ਰੁਪਏ ਦਾ ਜੋ ਘਪਲਾ ਦੱਸਿਆ ਗਿਆ ਸੀ, ਉਹ ਨਹੀਂ ਸੀ। ਵਿਭਾਗ ਦੇ ਵਧੀਕ ਮੁੱਖ ਸਕੱਤਰ ਕ੍ਰਿਪਾ ਸ਼ੰਕਰ ਸਰੋਜ ਨੇ 39 ਕਰੋੜ ਰੁਪਏ ਜਿਨ੍ਹਾਂ 'ਘੋਸਟ ਅਕਾਊਂਟ' 'ਚ ਜਾਣ ਦੀ ਗੱਲ ਕਹੀ ਸੀ, ਉਹ ਵੀ ਸਹੀ ਨਹੀ। ਜਾਂਚ 'ਚੋਂ ਇਨ੍ਹਾਂ ਖਾਤਿਆਂ ਨੂੰ ਕੱਢ ਲਿਆ ਗਿਆ ਹੈ। ਜਾਂਚ 'ਚ ਇਹ ਮੰਨਿਆ ਗਿਆ ਹੈ ਕਿ ਪੋਸਟ ਮੈਟਿ੍ਕ ਸਕਾਲਰਸ਼ਿਪ ਦੇ 7 ਕਰੋੜ ਰੁਪਏ ਨਿਯਮਾਂ ਦੇ ਉਲਟ ਨਿੱਜੀ ਅਦਾਰਿਆਂ ਨੂੰ ਜਾਰੀ ਕੀਤੇ ਗਏ ਜਦਕਿ ਕੈਬਨਿਟ ਦਾ ਫ਼ੈਸਲਾ ਸੀ ਕਿ ਜਿਉਂ-ਜਿਉਂ ਪੈਸਾ ਆਵੇਗਾ, ਤਿਉਂ-ਤਿਉਂ ਤਰਜੀਹ ਦੇ ਆਧਾਰ 'ਤੇ ਅਦਾਰਿਆਂ ਨੂੰ ਦਿੱਤਾ ਜਾਵੇਗਾ ਪਰ ਕੈਬਨਿਟ ਦੇ ਇਸ ਫ਼ੈਸਲੇ ਦੀ ਅਣਦੇਖੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਪ੍ਰਪੋਜ਼ਲ ਤਿਆਰ ਕੀਤਾ ਗਿਆ ਸੀ, ਉਸ ਸਮੇਂ ਬਲਵਿੰਦਰ ਸਿੰਘ ਧਾਲੀਵਾਲ ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ ਦੇ ਡਾਇਰੈਕਟਰ ਸਨ, ਜੋ ਹੁਣ ਫਗਵਾੜਾ ਤੋਂ ਕਾਂਗਰਸ ਦੇ ਵਿਧਾਇਕ ਹਨ।  

ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ ਅਤੇ ਪ੍ਰਦਰਸ਼ਨ

ਰਾਏਕੋਟ ,ਅਕਤੂਬਰ 2020 (ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)  ਰਾਏਕੋਟ ਦੇ ਪਿੰਡ ਨੂਰਪੁਰਾ ਦੇ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਨੂੰ ਘੇਰਦਿਆਂ ਕਿਸਾਨ ਜੱਥੇਬੰਦੀਆਂ ਨੇ ਜ਼ੋਰਦਾਰ ਵਿਰੋਧ ਕੀਤਾ। ਇਸ ਦੌਰਾਨ ਧਰਨਾਕਾਰੀਆਂ ਨੇ ਕਿਸੇ ਵੀ ਵਾਹਨ ਨੂੰ ਇਸ ਪੰਪ ਤੋਂ ਤੇਲ ਪਵਾਉਣ ਨਾ ਦਿੱਤਾ ਅਤੇ ਉਨ੍ਹਾ ਨੂੰ ਖੇਤੀ ਕਾਨੂੰਨ ਖ਼ਿਲਾਫ਼ ਕਿਸਾਨ ਹੱਕ 'ਚ ਨਾਅਰਾ ਮਾਰਨ ਦੀ ਅਪੀਲ ਕਰਦਿਆਂ ਰਿਲਾਇੰਸ ਪੰਪਾਂ ਦੇ ਬਾਈਕਾਟ ਦਾ ਹੋਕਾ ਦਿੱਤਾ। ਇਸ ਮੌਕੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ, ਕਿਸਾਨ ਯੂਨੀਅਨ ਉਗਰਾਹਾਂ ਦੇ ਇਕਾਈ ਪ੍ਰਧਾਨ ਰਜਿੰਦਰ ਸਿੰਘ ਧਨੇਰ, ਬਲਾਕ ਆਗੂ ਗੁਰਮੇਲ ਸਿੰਘ, ਗੁਰਪ੍ਰਰੀਤ ਸਿੰਘ ਨੂਰਪੁਰਾ, ਨਰਿੰਦਰ ਸਿੰਘ ਲਾਡੀ ਸਹੌਲੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲੋਕ ਵਿਰੋਧੀ ਫੈਸਲੇ ਲਏ ਜਾ ਰਹੇ ਹਨ, ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨ ਤਾਂ ਪਹਿਲਾਂ ਹੀ ਘਾਟੇ 'ਚ ਹਨ, ਜਿਸ ਕਾਰਨ ਉਨ੍ਹਾਂ ਸਿਰ ਲੱਖਾਂ ਰੁਪਏ ਦਾ ਕਰਜਾ ਹੈ, ਪਰ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਖ਼ਤਮ ਕਰਨ ਲਈ ਨਵੇਂ ਕਾਨੂੰਨਾਂ ਨਾਲ ਇਸਦਾ ਨਿੱਜੀਕਰਨ ਕਰਕੇ ਮੰਡੀ ਬੋਰਡ ਸਿਸਟਮ ਤੋੜ ਕੇ ਮੰਡੀਆਂ ਖ਼ਤਮ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਜਗਰੂਪ ਸਿੰਘ, ਮਨੋਹਰ ਸਿੰਘ, ਗੁਰਵਿੰਦਰ ਗੱਗੂ, ਨਿਰਮਲ ਸਿੰਘ, ਜਿੰਦਰ ਸਿੰਘ ਮਾਣੂੰਕੇ, ਦਰਸ਼ਨ ਸਿੰਘ ਅੱਚਰਵਾਲ, ਗੁਰਚਰਨ ਸਿੰਘ ਬਧੇਸਾ, ਮੱਖਣ ਸਿੰਘ, ਹਰਪ੍ਰਰੀਤ ਸਿੰਘ, ਗੁਰਜੀਤ ਸਿੰਘ, ਗੁਰਚਰਨ ਸਿੰਘ, ਮਨਜੀਤ ਸਿੰਘ, ਗੁਰਪ੍ਰਰੀਤ ਸਿੰਘ ਗੁਰੀ, ਨਰਿੰਦਰ ਸਿੰਘ ਸਹੌਲੀ, ਬਲਵੀਰ ਸਿੰਘ ਝੋਰੜਾਂ, ਜੱਸਾ ਮਾਨ, ਕਾਕਾ ਦਿਓਲ, ਗਗਨਦੀਪ ਸਿੰਘ, ਗੁਰਚਰਨ ਸਿੰਘ, ਗਾਗੀ ਧਾਲੀਵਾਲ, ਜਸਵੰਤ ਸਿੰਘ, ਭਵੀ ਹੰਸਰਾ, ਸਤਵਿੰਦਰ ਬੁੱਟਰ ਆਦਿ ਹਾਜ਼ਰ ਸਨ।  

ਡਾ. ਦੀਦਾਰ ਸਿੰਘ ਮੁਕਤਸਰ ਦੀ ਅਗਵਾਈ ਹੇਠ 350 ਦੇ ਕਰੀਬ ਸਾਥੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਿੱਚ ਹੋਏ ਸ਼ਾਮਲ

ਵੱਖ ਵੱਖ ਜ਼ਿਲ੍ਹਿਆਂ ਨੂੰ ਦਿੱਤੀਆਂ ਪੰਜਾਬ ਪੱਧਰ ਦੀਆਂ ਅਹੁਦੇਦਾਰੀਆਂ ......ਡਾ. ਬਾਲੀ 

ਮਹਿਲ ਕਲਾਂ , ਅਕਤੂਬਰ 2020 (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਦੱਸਿਆ ਕਿ ਸੂਬਾ ਪ੍ਰਧਾਨ ਡਾ.ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਹੁਸੈਨੀਵਾਲਾ ਪਹੁੰਚ ਕੇ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਸ਼ਹੀਦਾਂ ਨੂੰ ਸ਼ਰਧਾਂਜ਼ਲੀਆਂ ਭੇਟ ਕੀਤੀਆਂ ਗਈਆਂ।  ਇਸ ਸਮੇਂ ਉਹਨਾਂ ਨਾਲ ਮੁਕਤਸਰ,ਫਾਜ਼ਿਲਕਾ,ਬਠਿੰਡਾ,ਫ਼ਿਰੋਜ਼ਪੁਰ,ਮੁਹਾਲੀ ਅਤੇ ਬਰਨਾਲਾ ਆਦਿ ਜ਼ਿਲ੍ਹਿਆਂ ਦੇ ਆਗੂ ਸਾਹਿਬਾਨ ਹਾਜ਼ਰ ਸਨ । ਸ਼ਰਧਾਂਜਲੀਆਂ ਭੇਟ ਕਰਨ ਉਪਰੰਤ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ।ਜਿਸ ਵਿੱਚ ਡਾ.ਦੀਦਾਰ ਸਿੰਘ ਮੁਕਤਸਰ ਨੂੰ ਸੂਬਾ ਆਰਗੇਨਾਈਜ਼ਰ ਸੈਕਟਰੀ,ਡਾ ਜਗਬੀਰ ਸਿੰਘ ਮਲੋਟ ਨੂੰ ਉਪ ਪ੍ਰਧਾਨ ਪੰਜਾਬ,ਡਾ ਹਰਬੰਸ ਅਟਵਾਲ ਫਾਜ਼ਿਲਕਾ ਨੂੰ ਸੂਬਾ ਜੁਆਇੰਟ ਸਕੱਤਰ,ਡਾ.ਅੰਗਰੇਜ਼ ਸਿੰਘ ਫਾਜ਼ਿਲਕਾ ਨੂੰ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ । ਇਸ ਸਮੇਂ ਉਨ੍ਹਾਂ ਨਾਲ ਜ਼ਿਲ੍ਹਾ ਬਠਿੰਡਾ ਤੋਂ ਡਾ ਸੁਰਜੀਤ ਸਿੰਘ,ਡਾ ਕਰਨੈਲ ਸਿੰਘ,ਡਾਕਟਰ ਗਿਆਨ ਚੰਦ ਸ਼ਰਮਾ,ਜ਼ਿਲ੍ਹਾ ਫਾਜ਼ਿਲਕਾ ਤੋਂ ਡਾ ਰਾਕੇਸ਼ ਕੁਮਾਰ,ਡਾ ਬਲਵਿੰਦਰ ਸਿੰਘ ਨਿੱਕਾ ਪ੍ਰਧਾਨ ਮੁਕਤਸਰ,ਡਾ ਹਰਫ਼ੂਲ ਸਿੰਘ ਜ਼ਿਲ੍ਹਾ ਮੁਕਤਸਰ,ਡਾ ਬਲਵਿੰਦਰ ਸਿੰਘ ਖਾਲਸਾ,ਡਾ ਗੁਰਮੀਤ ਸਿੰਘ ਦੋਦਾ,ਡਾ.ਰਿਸ਼ੀ ਕੇਸ਼ ਭੋਲੀ,ਜ਼ਿਲਾ ਮੁਹਾਲੀ ਤੋਂ ਚੇਅਰਮੈਨ ਡਾ ਜਗਦੀਸ਼ ਸਿੰਘ,ਡਾ.ਕੁਲਬੀਰ ਸਿੰਘ,ਡਾ ਧਰਮਿੰਦਰ ਸਿੰਘ,ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਬਲਵਿੰਦਰ ਸਿੰਘ ,ਸੂਬਾ ਚੇਅਰਮੈਨ ਡਾਕਟਰ ਠਾਕੁਰਜੀਤ ਸਿੰਘ ਮੁਹਾਲੀ,ਬਰਨਾਲਾ ਤੋਂ ਡਾਕਟਰ ਮਿੱਠੂ ਮੁਹੰਮਦ ਆਦਿ ਹਾਜ਼ਰ ਹੋਏ । ਇਸ ਸਮੇਂ ਮੀਟਿੰਗ ਵਿੱਚ ਸੂਬਾ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣ ਦੀ ਅਹਿਮ ਜ਼ਰੂਰਤ ਹੈ। ਉਹਨਾਂ ਹੋਰ ਕਿਹਾ ਕਿ ਹਾਕਮ ਸਰਕਾਰਾਂ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੇ ਓਲਟ ਲੋਕਾਂ ਤੇ ਨਿੱਤ ਨਵੇਂ ਜੁਲਮ ਢਾਹ ਰਹੀਆਂ ਹਨ । ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਨੇ ਜ਼ਿਲ੍ਹਾ ਮੁਕਤਸਰ,ਫਾਜ਼ਿਲਕਾ,ਬਠਿੰਡਾ,ਫ਼ਿਰੋਜ਼ਪੁਰ,ਮੁਹਾਲੀ ਅਤੇ ਬਰਨਾਲਾ ਤੋਂ ਆਏ ਡਾਕਟਰਾਂ ਦਾ ਧੰਨਵਾਦ ਕੀਤਾ ।ਉਨ੍ਹਾਂ ਹੋਰ ਕਿਹਾ ਕਿ ਐਸੋਸੀਏਸ਼ਨ ਨੂੰ ਹੋਰ ਤਕੜਾ ਕਰਕੇ ਕੈਪਟਨ ਸਰਕਾਰ ਵਿਰੁੱਧ ਸੰਘਰਸ਼ ਸ਼ੁਰੂ ਕਰਕੇ ਜਿੱਤ ਪ੍ਰਾਪਤ ਕਰਨਾ ਹੈ।

ਪਿੰਡ ਨੰਗਲ ਤੇ ਕਰਮਗੜ੍ਹ ਵਿਖੇ ਮਨਰੇਗਾ ਮਜ਼ਦੂਰਾਂ ਦੀ ਮੀਟਿੰਗ।ਏਕਤਾ ਉਸਾਰ ਕੇ ਸਘੰਰਸ਼ ਕਰਨ ਦੀ ਅਪੀਲ

ਮਹਿਲ ਕਲਾਂ/ਬਰਨਾਲਾ-ਅਕਤੂਬਰ 2020- (ਗੁਰਸੇਵਕ ਸਿੰਘ ਸੋਹੀ)- ਪਿੰਡ ਕਰਮਗੜ੍ਹ ਵਿਖੇ ਮਨਰੇਗਾ ਮਜ਼ਦੂਰਾਂ ਵੱਲੋਂ ਭਰਮਾਂ ਇਕੱਠ ਕਰਕੇ ਮੀਟਿੰਗ ਕੀਤੀ ਗਈ। ਮਨਰੇਗਾ ਕਾਨੂੰਨ ਅਧੀਨ ਬੰਦ ਪਿਆ ਕੰਮ ਚਲਾਉਣ ਦੀ ਮੰਗ ਉਠਾਈ ਮੌਕੇ ਪਰ ਮਨਰੇਗਾ ਮਜ਼ਦੂਰਾਂ ਨੇ ਬੀਡੀਪੀਓ ਦਫ਼ਤਰ ਬਰਨਾਲਾ ਨੂੰ ਮਾਣਯੋਗ ਮਾਸਟਰ ਰੋਲ ਕੱਢ ਕੇ ਕੰਮ ਦੇਣ ਦੀ ਡਿਮਾਂਡ ਲਿਸਟ ਮੌਕੇ ਤੇ ਬਣਾਈ ਮਨਰੇਗਾ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸੀਟੀਯੂ ਪੰਜਾਬ ਦੀ ਸੂਬਾ ਜੁਆਇੰਟ ਸਕੱਤਰ ਪਰਮਜੀਤ ਕੌਰ,ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ,ਜ਼ਿਲ੍ਹਾ ਸੀਨੀਅਰ ਮੀਤ ਸਕੱਤਰ ਮਹਿੰਦਰ ਸਿੰਘ,ਜ਼ਿਲ੍ਹਾ ਕਮੇਟੀ ਦੇ ਸਲਾਹਕਾਰ ਕੇਵਲ ਸਿੰਘ ਕੁਰੜ, ਉਨ੍ਹਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕੇ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਕੈਪਟਨ ਸਰਕਾਰ ਮਨਰੇਗਾ ਕਾਨੂੰਨ ਰੱਦ ਕਰਨਾ ਚਾਹੁੰਦੀ ਹੈ ਕਾਨੂੰਨ ਅਨੁਸਾਰ ਮਨਰੇਗਾ ਮਜ਼ਦੂਰਾਂ ਨੂੰ 100 ਦਿਨ ਦਾ ਰੁਜ਼ਗਾਰ ਵੀ ਨਹੀਂ ਦਿੱਤਾ ਜਾ ਰਿਹਾ ਪੰਜਾਬ ਦੀ ਅਫ਼ਸਰਸ਼ਾਹੀ ਵੱਲੋਂ ਲੇਖਾਕਾਰਾਂ ਅਧੀਨ ਕਰਵਾਏ ਗਏ ਕੰਮਾਂਦੀ ਘੱਟ ਪੈਮਾਇਸ਼ ਦਸ ਲਾਗੂ ਦਿਹਾੜੀ 265 ਦੇਣ ਦੀ ਬਜਾਏ 75,80,90,100 ਰੁਪਏ ਪ੍ਰਤੀ ਦਿਹਾੜੀ ਮਜ਼ਦੂਰਾਂ ਦੇ ਬੈਂਕ ਖਾਤਿਆਂ ਵਿੱਚ ਪਾਏ ਗਏ ਹਨ। ਪੰਜ ਕਿਲੋਮੀਟਰ ਤੋਂ ਵੱਧ ਦੂਰੀ ਤੇ ਜਾ ਕੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਕਾਨੂੰਨ ਮੁਤਾਬਿਕ 10 ਪ੍ਰਤੀਸ਼ਤ ਕਿਰਾਇਆ ਭੱਤਾ ਵੀ ਨਹੀਂ ਦਿੱਤਾ ਜਾ ਰਿਹਾ। ਮਜ਼ਦੂਰ ਆਗੂਆਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਗਰੀਬਾਂ ਮਜ਼ਦੂਰਾਂ ਨੂੰ ਪਹਿਲਾਂ ਤੋਂ ਮਿਲਦੀਆਂ ਭਲਾਈ ਸਕੀਮਾਂ ਦਾ ਲਾਭ ਇੱਕੋ ਇੱਕ ਖੋਹਿਆ ਜਾ ਰਿਹਾ ਹੈ ਘਰੇਲੂ ਬਿਜਲੀ ਮੀਟਰਾਂ ਦੇ ਬਿੱਲ ਮਜ਼ਦੂਰਾਂ ਨੂੰ ਮੋਟੀਆਂ ਰਕਮਾਂ ਵਿੱਚ ਭੇਜੇ ਜਾ ਰਹੇ ਹਨ। ਕਿਰਤ ਮਹਿਕਮੇ ਵੱਲੋਂ ਲਾਭਕਾਰੀ ਲਾਭਪਾਤਰੀ ਕਾਪੀਆਂ ਤੇ ਭਲਾਈ ਦਾ ਲਾਭ ਦੇਣਾ ਬੰਦ ਕੀਤਾ ਗਿਆ।ਖੇਤੀ ਵਿਰੋਧੀ ਤਿੰਨ ਕਾਨੂੰਨ ਬਣਾ ਕੇ ਅਤੇ  ਬਿਜਲੀ ਐਕਟ 2020 ਬਣਾਕੇ ਮੀਟਰਾਂ ਦੇ ਬਿੱਲ ਮਜਦੂਰਾਂ ਨੂੰ ਮੋਟੀਆਂ ਰਕਮਾਂ ਵਿੱਚ ਭੇਜੇ ਜਾ ਰਹੇ ਹਨ।ਕਿਰਤ ਮਹਿਕਮੇ ਵੱਲੋਂ ਲਾਭਪਾਤਰੀਆਂ ਕਾਪੀਆਂ ਤੇ 17 ਭਲਾਈ ਦਾ ਲਾਭ ਦੇਣਾਂ ਬੰਦ ਕੀਤਾ ਗਿਆ ਹੈ। ਦੋ ਰੁਪਏ ਕਿੱਲੋ ਵਾਲੀ ਵੰਡੀ ਜਾਣ ਵਾਲੀ ਬੰਦ ਕੀਤੀ ਜਾ ਰਹੀ ਹੈ ਬਿਜਲੀਲ ਯੂਨਿਟ 200 ਪ੍ਰਤੀ ਮਹੀਨਾ ਬੰਦ ਕੀਤੀ ਜਾ ਰਹੀ ਹੈ ਸਾਨੂੰ ਏਕਾ ਉਸਾਰ ਕੇ ਸੰਘਰਸ਼ ਕਰਨਾ ਪਵੇਗਾ ਇਸ ਮੌਕੇ ਸਰਬਜੀਤ ਕੌਰ ,ਹਰਜੀਤ ਕੌਰ, ਗੁਰਮੀਤ ਕੌਰ ਸੁਖਪਾਲ ਕੌਰ, ਰਾਣੀ ਕੌਰ, ਹਰਬੰਸ ਕੌਰ, ਬਲਜੀਤ ਕੌਰ ਨੰਗਲ, ਚਰਨਜੀਤ ਕੌਰ, ਸਰਬਜੀਤ ਕੌਰ, ਕਰਨੈਲ ਕੌਰ, ਸਵਰਨਜੀਤ ਕੌਰ, ਬਲਜੀਤ ਕੌਰ, ਮਨੋਜ ਕੁਮਾਰ, ਜੱਗਾ ਸਿੰਘ ਕਰਮਗੜ੍ਹ ਹਾਜਰ ਸਨ।

ਡਾ. ਐੱਸਪੀ ਸਿੰਘ ਓਬਰਾਏ 'ਪੰਜਾਬ ਜੇਲ੍ਹ ਵਿਕਾਸ ਬੋਰਡ' ਦੇ ਮੈਂਬਰ ਨਿਯੁਕਤ

 

ਚੰਡੀਗੜ੍ਹ , ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਵੱਲੋਂ ਮਨੁੱਖਤਾ ਦੀ ਭਲਾਈ ਲਈ ਨਿਰੰਤਰ ਕਾਰਜਸ਼ੀਲ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸਪੀ ਸਿੰਘ ਓਬਰਾਏ ਨੂੰ 'ਪੰਜਾਬ ਜੇਲ੍ਹ ਵਿਕਾਸ ਬੋਰਡ' ਦਾ ਗ਼ੈਰਸਰਕਾਰੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਬੁਲਾਰੇ ਨੇ ਦੱਸਿਆ ਕਿ ਡਾ. ਓਬਰਾਏ ਦੀ ਇਹ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀ ਗਈ ਹੈ ਤੇ ਇਸ ਸਬੰਧੀ ਨੋਟੀਫਿਕੇਸ਼ਨ ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ ਆਰ. ਵੈਂਕਟਰਤਨਮ (ਆਈਏਐੱਸ) ਵੱਲੋਂ ਜਾਰੀ ਕਰ ਦਿੱਤਾ ਗਿਆ ਹੈ।